Friday, 12 April 2013

ਕੌਹਾਂ ਦੀ ਦੂਰੀ

ਕੌਹਾਂ ਦੀ ਦੂਰੀ

                                                    ਕੌਹਾਂ ਦੀ ਦੂਰੀ


  “ਹੈਲੋ , ਹਾਂ ਸੁਰੇ± ਕਿਵੇa ਆਂ '।
  “ ਮੈਂ ਠੀਕ ਹਾਂ ਹੁਣ ਤਾਂ ਡਿਊਟੀ ਤੇ ਹਾਂ ਤੂੰ ਕਿਥੇ ਹੈ ਭੈਣ '।
                  “ ਮੈਂ ਤਾਂ ਵੀਰ ਹੁਣ ਗੁਰਦਵਾਰੇ ਆਈ ਸੀ। ਅਸੀਂ ਸਵੇਰੇ ±ਾਮ ਕਈ ਭੈਣਾ ਰਲਕੇ ਆਉਂਦੀਆਂ ਹਾਂ । ਟਾਇਮ ਸੌਖਾ ਪਾਸ ਹੋ ਜਾਂਦਾ ਹੈ। ਘਰੇ ਤਾਂ ਸਾਰਾ ਦਿਨ ਕਿੱਚ ਕਿੱਚ ਹੀ ਠੀਕ ਨਹੀਂ ਆਉਂਦੀ । ਕੰਮ ਕਰਦੀ ਹਾਂ ਤਾਂ ਥੱਕ ਜਾਦੀ ਹਾਂ। ਹੁਣ ਉਹ ਸਰੀਰ ਵੀ ਨਹੀਂ ਰਿਹਾ। ਕੁਝ ਦੁੱਖਾਂ ਨੇ ਤਾਂ ਕੁਝ ਬੀਮਾਰੀਆਂ ਨੇ ਖਾ ਲਿਆ । ਬਸ ਹੁਣ ਤਾਂ ਥੱਕ ਲਿਆ । ਬਸ ਹੁਣ ਤਾਂ ਰੱਬ ਤੇ ਗਿਲੇ ±ਿਕਵੇ ਕਰਨ ਂੋਗੇ ਰਹਿ ਗਏ ਹਾਂ। ਪਤਾ ਨਹੀਂ ਕਿੰਨਾਂ ਪਾਪਾਂ ਦੀ ਸਜਾ ਮਿਲੀ ਹੈ ਜੋ ਬੇੜੀ ਨੂੰ ਅਧਵੱਟੇ ਹੀ ਛੱਡ ਗਏ ।' ਭੈਣ ਦੁਖੀ ਸੀ ਪਰ ਉਸ ਨੂੰ ਆਪਣੇ ਨਾਲੋ ਜਿਆਦਾ ਮੇਰਾ ਦੁੱਖ ਸੀ।
       “ਉਹ ਤਾਂ ਠੀਕ ਹੈ ਭੈਣ ਪਰ ਰੱਬ ਦੀ ਕਰਨੀ ਤਾਂ ਕੋਈ ਨਹੀਂ ਟਾਲ ਸਕਦਾ । ਉਸ ਦਾ ਭਾਣਾ ਤਾਂ ਮੰਨਣਾ ਪੈਦਾ ਹੈ। ਪਰ ਜਦੋਂ ਇਨਸਾਨ ਦੀਆਂ ਕੀਤੀਆਂ ਦੀ ਸਜਾ ਮਿਲਦੀ ਹੈ ਤਾਂ ਕੋਈ ਰਸਤਾ ਨਹੀa ਨਿਕਲਦਾ।ਇਨਸਾਨ ਤੇ ਆਪਣਿਆਂ ਦੇ ਕੀਤੇ ਮਾੜੇ ਵਰਤਾਓੁ ਨੂੰ ਤਾਂ ਭੁਲਿਆ ਵੀ ਤਾਂ ਨਹੀਂ ਜਾ ਸਕਦਾ। ਰਹੀ ਗੱਲ ਮੁਆਫ ਕਰਨ ਦੀ। ਮੁਆਫੀ ਇਕ ਵਾਰੀ ਹੁੰਦੀ ਹੈ। ਇਕ ਗੱਲ ਦੀ, ਦੋ ਗੱਲਾਂ ਦੀ ਹੁੰਦੀ ਹੈ। ਤੇ ਕਿਸੇ ਇਕ ਨੂੰ ਮੁਆਫ ਕੀਤਾ ਜਾ ਸਕਦਾ ਹੈ। ਪਰ ਜਦੋਂ ਸਾਰੇ ਰਲ ਜਾਣ ਤੇ ਇਕ ਮੋਰਚਾ ਖੋਲ ਲੈਣ ਤਾਂ ਫਿਰ ਕਿਸਨੂੰ ਤੇ ਕਿਸ ਗੱਲ ਲਈ  ਮੁਆਫ ਕਰੀਏ।' ਮੈਂ ਭੈਣ ਦੇ ਦੁੱਖਾਂ ਚ ਸਰੀਕ ਹੋਣ ਦੀ ਬਜਾਏ ਆਪਣੀ ਵਿਆਖਿਆ ਲੈ ਕੇ ਬੈਠ ਗਿਆ ।  ਭੈਣ ਮੇਰਾ ਦੁੱਖ ਸਮਝਦੀ ਸੀ।
       “ਦੇਖ ਸੁਰੇ± ਤੂੰ ਮੈਥੋ ਛੋਟਾ ਹੈਂ। ਖੋਰੇ ਦੋ ਸਾਲ। ਪਰ ਮੈਂ ਜਾਣਦੀ ਹਾਂ ਤੂੰ ਸਦਾ ਵੱਡਾ ਭਰਾ ਬਣ ਕੇ ਹੀ ਮੈਨੂੰ ਸਦਾ ਮਾਣ ਦਿੱਤਾ ਹੈ। ਮੇਰੇ ਦੁੱਖ ਸੁੱਖ ਵਿੱਚ ਸਦਾ ਤੂੰ ਹੀ ਮੂਹਰੇ ਖੜਦਾ ਰਿਹਾ ਹੈਂ। ਮੇਰੇ ਰਿ±ਤੇ ਵੇਲੇ ਤੇ ਮੇਰੇ ਵਿਆਹ ਵੇਲੇ ਤੂੰ ਸਦਾ ਵੱਡੇ ਭਰਾ ਦੇ ਫਰਂ ਅਦਾ ਕੀਤੇ ਹਨ। ਮੇਰੇ ਬੱਚਿਆਂ ਨੂੰ ਤੂੰ ਸਦਾ  ਆਪਣੇ ਬੱਚਿਆਂ ਤੋ ਵੱਧ ਪਿਆਰ ਦਿੱਤਾ ਹੈ। ਅੱਜ ਤੋ ਦਸ ਬਾਰਾਂ ਸਾਲ ਪਹਿਲਾਂ ਛੱਡ ਗਏ ਬਾਪ ਦੀ ਕਮੀ ਨੂੰ ਵੀ ਤੂੰ ਕਦੇ ਮੈਨੂੰ ਮਹਿਸੂਸ ਨਹੀਂ ਸੀ ਹੋਣ ਦਿੱਤੀ । ਮੇਰੇ ਬੱਚਿਆਂ ਦੇ ਵਿਆਹ ਵੇਲੇ ਵੀ ਤੂੰ ਮਾਮੇ ਦੇ ਹੀ  ਨਹੀਂ ਸਗੋਂ ਨਾਨੇ  ਦੇ ਫਰਂ ਵੀ ਨਿਭਾਏ । ਮੈਂ ਤਾਂ ਹਰ ਇਕ ਕੋਲੇ ਤੇਰੀਆਂ ਹੀ ਸਿਫਤਾਂ ਕਰਦੀ ਹੁੰਦੀ ਹਾਂ। ਕਿ ਮੇਰੇ ਭਰਾਵਾਂ ਨੇ ਮੈਨੂੰ ਕਦੇ ਵੀ ਮੈਂਨੂੰ ਕਦੇ ਵੀ ਮੇਰੇ ਬਾਪ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ । ਭਰਾਵਾ ਤੁਹਾਫੇ ਸਿਰ ਤੇ ਮੈਂ ਮੇਰੇ ਸਿਰ ਦੇ ਸਾਂਈ ਦਾ ਦੁੱਖ ਵੀ ਜਰ ਲਿਆ । ਐਨਾ ਵੱਡਾ ਪਹਾੜ ਜਿੱਡਾ ਦੁੱਖ  ਭਾਵੇਂ  ਇਸ ਦਾ ਕੋਈ ਹਲ੍ਹ ਨਹੀa ਸੀ । ਪਰ ਮੈਂ ਕੁਦਰਤ ਦਾ ਭਾਣਾ ਮੰਨ ਲਿਆ । ਇਸ ਵੱਡੇ ਦੁੱਖ ਦੇ ਨਾਲ ਮਾਂ ਦਾ ਦੁੱਖ ਵੀ ਵਿਚੇ  ਹੀ ਜਰਨਾ ਪੈ ਗਿਆ।ਤੇ ਕੁਦਰਤ ਦੀ  ਇਸ ਅਣਹੋਣੀ ਦਾ ਸਦਮਾ ਮੈਂ ਆਪਣੇ ਪਿੱੰਡੇ   ਤੇ ਹੰਢਾ ਰਹੀ ਹਾਂ । ਪਰ ਹੁਣ ਜਦੋ ਤੇਰੀਆਂ ਨਿਰਾ±ਾ ਭਰੀਆਂ ਗੰਲਾਂ ਸੁਣਦੀ ਹਾਂ ਤੇ ਦੁੱਖਾਂ ਵੱਲ ਜਾਤੀ ਮਾਰਦੀ ਹਾਂ ਤਾਂ ਬਹੁਤ ਸਦਮਾ ਲੱਗਦਾ ਹੈ। ਤੂੰ ਸਿਰਫ ਆਪਣੇ ਘਰਦਾ ਹੀ ਮੋਢੀ ਨਹੀਂ ਸਗੋਂ ਤਿੰਨ ਪਰਿਵਾਰਾਂ ਦੀ ਜਿੰਮੇਵਾਰੀ ਹੈਂ ਵੀ ਤੇਰੇ ਸਿਰ ਹੈ  ।ਪਰ ਤੇਰੀਆਂ ਗੱਲਾਂ ਸੁਣਕੇ ਮੈਨੂੰ ਇਉ ਕਿਉ ਲਗਦਾ ਹੈ  ਹੈ ਕਿ ਤੂੰ ੁ ਐਨਾਂ ਦੁੱਖੀ ਕਿਉਂ ਹੋਂ। ਕੀ ਪਾਪ ਕੀਤੇ ਹਨ ਤੂੰ ।ਂੋ ਐਨੀ ਪ੍ਰੇ±ਾਨੀ ਤੇਰੇ ਤੇ ਆਈ ਹੈ । ਇਹ ਵੀ ਉਦੋਂ ਜਦੋਂ ਅਣ ਕਿਆਸੀਆਂ ਮੁਸੀਬਤਾ ਨੇ ਤੈਨੁੰ ਚਾਰੇ ਪਾਸਿਉ ਘੇਰ ਲਿਆ । ਜਦੋਂ ਤੈਨੂੰ ਇਕ ਇਕ  ਤੀਲੇ ਦੇ ਸਹਾਰੇ ਦੀ ਲੋੜ ਸੀ। ਜਦੋਂ ਤੂੰ ਹਰ ਇਕ ਨੂੰ ਸਹਾਰਾ ਬਣਾਉਣਾ ਲੋਚਦਾ ਸੀ। ਫਿਰ ਤੇਰੇ ਸਹਾਰੇ ਕਿਉਂ ਛੁੱਟ ਗਏ । ±ਰੀਕਾ ਤੇ ਤਾਂ ਕਿਸੇ ਦਾ ਂੋਰ ਨਹੀਂ ਹੁੰਦਾ । ਉਹ ਤਾਂ ਸਦਾ ਤੋਂ ਆਪਣੀਆਂ ਹੀ ਕਰਦੇ ਹਨ। ਪਰ ਤੇਰੇ ਸਹਾਰੇ ਤੇਰੇ ਦੁ±ਮਣ ਕਿਉੁਂ ਬਣ ਗਏ। ਭਰਾਵਾ, ਐਨੇ ਵੱਡੇ ੇ ਦੁੱਖ ਤਾਂ ਮੈਂ ਬਰਦਾ±ਤ ਕਰ ਲਏ ਪਰ ਮੇਰੇ ਵੀਰ ਮੈਨੂੰ ਕੋਈ ਹੋਰ ਦੂੱਖ ਨਾ ਦੇਵੀ। ਮੇਰੇ ਵਿੱਚ ਹੋਰ ਦੂੱਖ ਬਰਦਾ±ਤ ਕਰਨ ਦੀ ±ਕਤੀ ਨਹੀਂ ਹੈ ।' ਤੇ ਉਹ ਹੌਕੇ ਭਰਨ ਲਗ ਗਏ।
                   “ਭੈਣੇ ਮੈਨੂੰ ਹੋਰ ਕੋਈ ਦੁੱਖ ਨਹੀਂ ਕੁਈ ਤਰਲੀਫ ਨਹੀਂ ।ਬੱਸ ਏਨੀ ਗੱਲ ਦਾ ਗਿਲਾ ਹੈ ਕਿ ਜਿਹੜਾ ±ੁਰੇ± ਕੁਮਾਰ ਪਿਛਲੇ ਤੀਹ ਸਾਲਾਂ ਤੋa ਚੰਗਾ ਸੀ । ਇੰਨਾਂ ਮਾੜਾ ਕਿਵੇਂ ਹੋ ਗਿਆ। ਗੱਲ ਐਨੇ ਮਾੜੇ ਦੀ ਵੀ ਨਹੀਂ। ਉਹਨਾਂ ਨੇ ਤਾਂ ਮੇਰੇ ਚਾਲ ਚਲਣ ਤੇ ਵੀ ਉਗਲੀਆਂ ਉਠਾਕੇ ਮੇਰੇ ਘਰ ਵਿੱਚ ਸਨ੍ਹ ਲਾ ਦਿੱਤੀ । ਬਸ ਹੁਣ ਤਾਂ ਗਿਲੇ ±ਿਕਵੇ ਟੇਨ±ਨਾ ਨਿੱਤ ਦਾ ਹੀ ਕੰਮ ਹੋ ਗਈਆਂ ਹਨ। ' ਮੈਂ ਆਪਣੇ ਦੁੱਖ ਦੀ ਪਿਟਾਰੀ ਖੋਲੀ ।ਮੈਥੋਂ ਬੋਲਿਆ ਨਾ ਗਿਆ ।ਮੇਰਾ ਗਲਾ ਭਰ ਆਇਆ ।
                  “ਮੈਂ ਤਾਂ ਅੱਜ ਥੋੜੀ ਜਿਹੀ ਪਰੇ±ਾਨ ਸੀ । ਮਨ ਉਚਾਟ ਸੀ , ਮੈਨੂੰ ਛੋਟੇ ਨੇ ਦੱਸਿਆ ਕਿ ਸੁਰੇ±  ਅਪਸੈਟ ਰਹਿੰਦਾ ਹੈ। ਮੈਥੋ ਂਰ ਨਹੀਂ ਹੋਇਆ। ਮੈਂ ਤੈਨੂੰ ਤਦੇ ਹੀ ਫੋਨ ਕਰ ਲਿਆ । ਭਰਾਵਾ ਕੌਣ ਕਿਸੇ ਲਈ ਮਰਦਾ ਹੈ।  ਕੌਣ ਕਿਸੇ ਨੂੰ ਰੋਂਦਾ ਹੈ ਸਭ ਆਪਣਿਆਂ ਨੂੰ ਹੀ ਰੋਂਦੇ ਹਨ। ਕਲ੍ਹ ਹੀ ਪਤਾ ਚੱਲਿਆ ਹੈ ਕਿ ਸੁਭਾ± ਮਰ ਗਿਆ ਮੁਬੰਈ ਚa। ਦੋਹੇ ਜੀਅ ਚੈਕਅਪ ਕਰਾਉਣ ਗਏ ਸੀ ਤੇ ਨਿਮੋਨੀਆ ਹੋ ਗਿਆ।  ਤਿੰਨੇ ਭਰਾਵਾਂ  ਚੋ ਕੋਈ ਨਹੀਂ ਪਹੁੰਚਿਆ ਉਨੂੰਥੇ । ਕੋਈ ਮਾਮਾ ਮਾਸੜ੍ਹ ਮਾਸੀ ਨਹੀਂ ਪਹੁੰਚੇ । ਅਖੇ ਏਨੀ ਠੰਡ ਚa ਏਨੀ ਦੂਰ ਕੌਣ ਜਾਏ ।ਸਭ ਦਾ ਖੂਨ ਸਫੈਦ ਹੋਇਆ ਪਿਆ ਹੈ। ਸਰੀਕਾਂ ਨੇ ਤਾਂ ਖੁ±ੀ ਮਨਾਈ ਹੋਵੇਗੀ। ਸਰੀਕ ਉਜੜਿਆ ਤੇ ਵੇਹੜਾ ਮੁਕਲਾ। ਕਹਿੰਦੇ ਭੈਣਾ ਰੋਂਦੀਆਂ ਝੱਲੀਆਂ ਨਹੀਂ ਸੀ ਜਾਂਦੀਆਂ । ਅੰਮਾ ਜਾਏ ਭਰਾ ਕਿੱਥੇ ਮਿਲਦੇ ਹਨ। ਭਰਾਵਾਂ ਦਾ ਦੁੱਖ ਭੈਣਾ ਨੂੰ ਹੀ ਹੁੰਦਾ ਹੈ। ਪਰ ਉਹ ਤਾਂ ਦੋਨੇ ਵਿਚਾਰੀਆਂ ਆਪ ਦੁਖੀ ਹਨ।ਔਲਾਦ ਵੀ ਨਹੀਂ ਹੈ। ਤੇ ਸਿਰ ਦਾ ਸਾਂਈ ਵੀ ਨਹੀਂ ਹੈ। ਉਹ ਤਾਂ ਪਹਿਲਾਂ ਹੀ ਵਿਚਾਰੀਆਂ ਦੁਖੀ ਸਨ ਤੇ ਆਹ ਹੋਰ ਸਦਮਾ ਲੱਗ ਗਿਆ । ਭਰਾਵਾ ਮੈ ਤਾਂ ਤੈਨੂੰ ਏਹੀ ਕਹਿੰਦੀ ਹਾਂ ਤੂੰ ਛੱਡ ਦੇ ਸਭ ਗਿਲੇ ±ਿਕਵੇ । ਕਿਸੇ ਤੋ ਕੋਈ Tਮੀਦ ਨਾ ਰੱਖ। ਬਸ ਆਪਣਾ ਘਰ ਚਲਾ ਪਰਿਵਾਰ ਚਲਾ। ਤੇਰੇ ਤੋ ਬਿਨਾਂ ਤੇਰੇ ਪਰਿਵਾਰ ਦਾ ਕੋਈ ਹੋਰ ਸਕਾ  ਨਹੀਂ । ਤੂੰ ਹੀ ਆਪਣਾ ਘਰ ਸੰਭਾਲਣਾ ਹੈ । ਬੱਚਿਆਂ ਵੱਲ ਦੇਖ । ਉਹਨਾਂ ਦੀਆਂ ਜੁਮੇਦਾਰੀਆਂ ਅਜੇ ਨਿਭਾਉਣੀਆਂ ਨੇ । ਤੂੱ ਕਿਸੇ ਵਲ ਕਿਉ ਦੇਖਦਾ ਹੈ । ਕਿਉ ਕਿਸੇ ਤੋਂ ਉਮੀਦ ਰੱਖਦਾ ਹੈਂ। ਸਭ ਆਪਣੇ ਆਪਣੇ ਘਰੇ ਸੁਖੀ ਹਨ। ਆਪਣਾ ਪਰਿਵਾਰ ਚਲਾਉਂਦੇ ਹਨ। ਤੂੰ ਲੋਕਾਂ ਪਿਛੇ ਆਪਣੇ ਪਰਿਵਾਰ ਦਾ ਨੁਕਸਾਨ ਕਿਉਂ ਕਰਦਾ ਹੈ । ਮੈ ਤੈਥੋਂ ਵੱਡੀ ਜਰੂਰ ਹਾਂ ਪਰ ਏਨੀ ਸਿਆਣੀ ਵੀ ਨਹੀਂ ਹਾਂ ਕਿ ਤੈਨੂੰ ਸਮਝਾਵਾਂ।ਮੇਰੀ ਤਾਂ ਦੁੱਖਾਂ ਨੇ ਮੱਤ ਮਾਰ ਰੱਖੀ ਹੈ ।  ਪਰ ਮੈਨੂੰ ਦੁੱਖ ਹੁੰਦਾ ਹੈ ਤੇਰੇ ਤੇ ਤੇਰੇ ਪਰਿਵਾਰ ਵੱਲ ਵੇਖਕੇ । ਰੱਬ ਦਾ ਦਿੱਤਾ ਸਭ ਕੁਝ ਹੈ। ਬਸ ੇ ਨਹੀਂ ਹੈ ਤਾਂ ਘਰੇ ±ਾਤੀ ਨਹੀਂ ਹੈ। ਅ±ਾਤੀ ਦਾ ਕਾਰਨ ਵੀ ਬਾਹਰਲੇ ਹਨ। ਤੁਸੀ ਕਿਸੇ ਪਿਛੇ ਆਪਣਾ ਘਰ ਕਿਉ ਉਜਾੜਦੇ ਹੋ। ਮੈ ਤਾਂ ਇਕ ਗੱਲ ਜਾਣਦੀ ਹਾਂ ਤੇਰੇ ਘਰ ਦਾ ਮਾਹੋਲ ਠੀਕ ਹੋਣਾ ਚਾਹੀਦਾ ਹੈ । ਤੇ ਤੂੰ ਜਿਵੇ ਮਰਜੀ ਕਰ । ਆਪਣਾ ਘਰ ਚਲਾਉਣ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਹੈ। ਤੂੰ ਬੱਚਾ ਨਹੀਂ ਹੈਂ । ਤੇਰੇ ਘਰ ਅਗਰ ±ਾਂਤੀ ਹੋਵੇਗੀ ਤਾਂ ਮੈਂ ਵੀ ਚੈਨ ਨਾਲ ਜੀਅ ਸਕਾਂਗੀ। ਨਹੀਂ ਤਾਂ ਹੋਰ ਝੋਰਿਆਂ ਦੇ ਨਾਲ ਨਾਲ ਮੈਨੂੰ ਤੇਰਾ ਝੋਰਾ ਵੀ ਵੱਡ ਵੱਡ ਖਾਂਦਾ ਰਹੇਗੈ'। ਹਿਚਕੀਆਂ ਤੇ ਹੋਂਕਿਆਂ ਨਾਲ ਹੀ ਉਸਨੇ ਫੋਨ ਕੱਟ  ਦਿੱਤਾ ।
                       ਮੈਂ ਉਸਦੀਆਂ ਗੱਲਾਂ ਤੇ ਗੋਰ ਕਰ ਰਿਹਾ ਸੀ। ਗੱਲਾ ਤਾਂ ਸੱਚੀਆਂ ਸਨ। ਪਰ ਇਸ ਦਾ ਢੁਕਵaਾਂ ਹੱਲ ਮੇਰੇ ਕੋਲ ਵੀ ਨਹੀਂ ਸੀ। ਕਿਉਂਕਿ ਤਾਲੀ ਕਦੇ ਇਕ ਹੱਥ ਨਾਲ ਨਹੀਂ ਵੱਜਦੀ । ਸਮਝੋਤੇ, ਮੁਆਫੀਆਂ ਭੁੱਲਾ ਚੁੱਕਾ ਤੇ ਮਿੱਨਤਾਂ ਮੁਥਾਜੀਆਂ ਹਮੇ±ਾ ਦੋ ਪੱਖਾਂ ਦਰਮਿਆਨ ਹੀ ਹੋ ਸਕਦੀਆ ਹਨ । ਪਾਕਸਤਾਨ ਵਰਗੀਆਂ ਕੋਝੀਆਂ ਤੇ ਦੁਹਰੀਆਂ ਚਾਲਾਂ ਚੱਲਕੇ ±ਾਤੀ ਦੀ ਉਮੀਦ ਕਰਨਾ ਭਾਰਤ ਸਰਕਾਰ  ਦਾ ਸਪਨਾ ਤਾਂ ਹੋ ਸਕਦਾ ਹੈ ਪਰ ਹਕੀਕਤ ਨਹੀਂ ਇਹ ਹਕੀਕਤ ਤੋਂ ਕੋਹਾਂ ਦੂਰ ਦੀ ਗੱਲ ਹੈ। ਤੇ ਇਹ ਕੌਹਾਂ ਦਾ ਫਾਸਲਾ ਸਾਫ ਮਨਾ ਨਾਲ ਹੀ ਬਦਲਿਆ ਜਾ ਸਕਦਾ ਹੈ।ਡਰਾਮਾ ਬਾਜੀਆਂ ਨਾਲ ਨਹੀਂ ।  
ਰਮੇ± ਸੇਠੀ ਬਾਦਲ ।
ਮੋ. 98766 27233

No comments:

Post a Comment