Monday, 30 September 2013

ਮੰਦਾ


                                                       
                                                                               ਮੰਦਾ


ੋਇਹ ਕੀ ਕੰਮ ਸਰੂ ਕਰ ਰੱਖਆਿ ਹੈ ਰਾਮੂ “ਮੈਂ ਆਪਣੀ ਜਾਣ ਪਛਾਣ ਦੇ ਇੱਕ ਆਦਮੀ ਤੋਂ ਪੁੱਛਆਿ ।ਜਹਿਡ਼ਾ ਪਹਲਾਂ ਬੇਰੁਜਗਾਰ ਸੀ ।
ੋਬਾਬੂ ਜੀ ਇਹ ਨਵਾਂ ਧੰਦਾ ਹੈ । ਮੈਂ ਸੱਤ ਹਰੀਆਂ ਮਰਿਚਾਂ ਅਤੇ ਨੰਿਬੂ ਧਾਗੇ ਵੱਿਚ ਪਰੋਕੇ ਹਰ ਸaਨੀਵਾਰ ਦੁਕਾਨਾਂ ਵਗੈਰਾ ਤੇ ਬੰਨ੍ਹ ਆਉਂਦਾ ਹਾਂ ।ਲਕਾਂ ਨੂੰ ਲੱਗਦਾ ਹੈ ਇਸ ਨਾਲ ਉਹਨਾਂ ਦਾ ਕਾਰੋਬਾਰ ਜਆਿਦਾ ਚਲਦਾ ਹੈ।ੋ
ੋਕੰਿਨਾਂ ਕੁ ਕਮਾ ਲੈਂਦਾ ਹੈ ਮਹੀਨੇ ਚa ੋ ਮੈਂ ਪੁੱਛਆਿ ।
ੋਮੇਰੇ ਕੋਲ 200-250 ਦੁਕਾਨਾਂ ਹਨ ਬਾਬੂ ਜੀ । 50 ਰੁਪਏ ਮਹੀਨਾ ਲੈਂਦਾ ਹਾਂ ਹਰ ਦੁਕਾਨ ਤੋ , ਲਾਗਤ ਕੋਈ ਖਾਸ ਨਹੀਂ ਹੈ, ਮੁਨਾਫਾ ਹੀ ਮੁਨਾਫਾ ਹੈ ।ੋ ਉਸਨੇ ੀਚਤੀਜ ੀਚਤੀਜ ਦੱਸਆਿ ।
ੋਇਸਦੇ ਬੰਨ੍ਹਣ ਨਾਲ ਕੀ ਫ਼ਾਇਦਾ ਹੁੰਦਾ ਹੈ ੋ ਮੈਂ ਜਾਣਕਾਰੀ ਲਈ ਪੁੱਛਆਿ ।
ੋਇਸ ਦੇ ਨਾਲ ਧੰਦੇ ਵੱਿਚ ਵਾਧਾ ਹੁੰਦਾ ਹੋ, ਵਪਾਰ ਚੰਗਾ ਚਲਦਾ ਹੈ। ਨੁਕਸਾਨ ਦਾ ਡਰ ਨਹੀਂ ਰਹੰਿਦਾ।ਲਾਭ ਹੀ ਲਾਭ ਹੁੰਦਾ ਹੈ ।ੋ ਉਸਨੇ ਵਸਿਥਾਰ ਨਾਲ ਦੱਸਆਿ । 
ਦੋ-ਤੰਿਨ੍ਹਾਂ ਮਹੀਨਆਿਂ ਬਾਅਦ ਮੈਨੂੰ ਰਾਮੂ ਫਰਿ ਮਲਿਆਿ । ਉਹ ਕੋਈ ਨਵਾਂ ਕੰਮ ਕਰ ਰਹਾ ਸੀ ।ਉਸਦਾ ਚਹਿਰਾ ਉਤਰਆਿ ਹੋਇਆ ਸੀ । ਉਹ ਬਹੁਤ ਉਦਾਸ ਲੱਗ ਰਹਾ ਸੀ ।
ੋ ਕੀ ਗਲ ਰਾਮੂ, ਧੰਦਾ ਬਦਲ ਲਆਿ ਹੈ ੋ ਮੈਂ ਪੁੱਛਆਿ ।
ੋਕੀ ਦੱਸਾਂ ਬਾਬੂ ਜੀ, ਉਸ ਧੰਦੇ ਵੱਿਚ ਹੁਣ ਉਹ ਗੱਲ ਨਹੀਂ ਰਹੀ । ਬਹੁਤ ਸਾਰੇ ਲੋਕਾਂ ਨੇ ਇਹ ਕੰਮ ਸaੁਰੂ ਕਰ ਦੱਿਤਾ ਹੈ । ਉਹਨਾਂ ਰੇਟ ਵੀ ਘੱਟ ਕਰ ਦੱਿਤਾ ਹੈ । ਇਸ ਲਈ ਮੈਂ ਉਹ ਕੰਮ ਛੱਡ ਦੱਿਤਾ ।ੋ ਉਹਨੇ ਦੱਸਆਿ ।
ੋਜਦ ਤੇਰੇ ਧੰਦੇ ਵੱਿਚ ਮੰਦਾ ਆ ਗਆਿ ਸੀ ਤਾਂ, ਤੈਨੂੰ ਵੀ ਨੰਿਬੂ ਅਤੇ ਮਰਿਚਾਂ ਬੰਨ੍ਹਣੀਆਂ ਚਾਹੀਦੀਆਂ ਸਨੋ ਅਚਾਨਕ ਹੀ ਮੇਰੇ ਮੂੰਹੋਂ ਨਕਿਲਆਿ ।ਤੇ ਰਾਮੂ ਮੇਰੇ ਮੂੰਹ ਵੱਲ ਝਾਕਣ ਲੱਗਆਿ।



                          ਰਮੇਸ ਸੇਠੀ ਬਾਦਲ 
                               ਮੋ 98 766 27233

Thursday, 19 September 2013

ਕੰਧਾਂ ਬੋਲਦੀਆਂ ਵੀ ਹਨ।

                                                                        ਕੰਧਾਂ ਬੋਲਦੀਆਂ ਵੀ ਹਨ।   


                                              ਅਸੀ ਕੰਧਾਂ ਹਾਂ ਕੱਚਿਆਂ ਘਰ ਦੀਆਂ ਜਿਥੱ ਵੱਡੇ ਵੱਡੇ ਟੱਬਰ ਰਹਿੰਦੇ ਸਨ ਇੱਕੋ ਸਵਾਤ ਵਿੱਚ। ਭਾਰੇ ਭਾਰੇ ਸaਤੀਰਾਂ ਦਾ ਭਾਰ ਚੁੱਕਣਾ ਪੈੱਦਾ ਸੀ ਸਾਨੂੰ। ਕਦੇ ਮਹਿਸੂਸ ਨਹੀ ਸੀ ਹੋਇਆ ਸਾਨੂੰ। ਪਰ ਅਸੀ ਖੁਸ ਸਾਂ।ਜਦੋਂ ਘਰੇ ਸਾਰੇ ਹੀ ਖੁਸ ਹੁੰਦੇ ਸਨ ਅਸੀ ਵੀ ਖੁਸ ।ਸੁਣਿਆ ਹੈ ਕੰਧਾਂ ਦੇ ਵੀ ਕੰਨ ਹੁੰਦੇ ਹਨ। ਸੁਣਿਆਂ ਕੀ ? ਹੁੰਦੇ ਹੀ ਹਨ ਕੰਧਾਂ ਦੇ ਕੰਨ। ਅਸੀ ਕੰਨੋ ਬੋਲੀਆਂ ਥੋੜਾ ਹੀ ਹਾਂ।ਕੰਨ ਕੀ ਸਾਡੇ ਤਾਂ ਅੱਖਾਂ ਵੀ ਹਨ। ਜੋ ਸਭ ਕੁਝ ਦੇਖਦੀਆਂ ਹਨ।ਪਰ ਜੇ ਅਸੀ ਨਹੀ ਬੋਲਦੀਆਂ ਇਹਦਾ ਮਤਲਬ ਇਹ ਨਹੀ ਕਿ ਸਾਨੂੰ ਦਿੱਸਦਾ ਨਹੀ।ਜਾ ਅਸੀ ਬੋਲ ਨਹੀ ਸਕਦੀਆਂ। ਪਰ ਅਸੀ ਚੁੱਪ ਰਹਿੰਦੀਆਂ ਹਾਂ। ਕਿਉਂ ਕਿਸੇ ਦੇ ਪਰਦੇ ਚੱਕਣੇ ਹੈ। ਸਾਡਾ ਤੇ ਕੰਮ ਹੀ ਪਰਦਾ ਕੱਜਨਾ ਹੰਦਾ ਹੈ। ਫਿਰ ਅਸੀ ਆਪਣੇ ਮਾਲਕਾਂ ਦੇ ਪਰਦੇ ਚੁਕੀਏ ਕਿਉਂ। ਜੇ ਅਸੀ ਪਰਦੇ ਚੁਕਣ ਲੱਗ ਜਾਈਏ ਤਾਂ ਸਾਡਾ ਤੇ ਮਕਸਦ ਹੀ ਖਤਮ ਹੋ ਜੂਗਾ ਤੇ ਫਿਰ ਸਾਡੀ ਜਰੂਰਤ ਹੀ ਨਹੀ ਰਹਿਣੀ।ਕੋਈ ਕੰਧ ਨਹੀ ਬਣਾਵੇਗਾ ਤੇ ਸਾਡੀ ਹੋਂਦ ਹੀ ਖਤਮ ਹੋ ਜਾਵੇਗੀ।
ਅਸੀ ਕੱਚੀਆਂ ਸਾਂ। ਮੋਟੀਆਂ ਸਾਂ। ਹਰ ਸਾਲ ਸਾਡੀ ਸਾਂਭ ਸੰਭਾਲ ਹੁੰਦੀ। ਮੀਂਹ ਕਣੀ ਦੀ ਰੁੱਤ ਤੋਂ ਪਹਿਲਾ ਸਾਨੂੰ ਲਿੱਪਿਆ ਪੋਚਿਆ ਜਾਂਦਾ। ਸਾਡੀ ਮਾਲਕਣ ਸਾਡੀ ਸੇਵਾ ਸੰਭਾਲ ਕਰਦੀ। ਅੋਖੀ ਹੋ ਕੇ ਛੱਪੜ ਚੋ ਗਾਰਾ ਲਿਆਉਂਦੀ ਤੇ ਫਿਰ ਸਾਨੂੰ ਲਿੱਪਦੀ।ਸਾਰਾ ਟੱਬਰ ਨਾਲ ਲੱਗਦਾ। ਸਾਡੇ ਨਾਲ ਛੱਤਾਂ ਵੀ ਲਿੱਪੀਆਂ ਜਾਂਦੀਆਂ।ਕਿਉੱਕਿ ਅਸੀ ਛੱਤਾਂ ਨੂੰ ਸਹਾਰਾ ਦਿੰਦੀਆਂ ਸੀ। ਬਿਲਕੁਲ ਆਪਣੇ ਮਾਲਕਣ ਦੀ ਤ੍ਹਰਾਂ। ਅਸੀ ਵੇਖਿਆ ਉਹ ਸਾਡੀ ਹੀ ਸੰਭਾਲ ਨਹੀ ਸੀ ਕਰਦੀ।ਆਪਣੇ ਬੁੱਢੇ ਸੱਸ ਸਹੁਰੇ ਨੂੰ ਵੀ ਸੰਭਾਲਦੀ। ਸੇਵਾ ਕਰਦੀ।ਸੱਸ ਦਾ ਗੂੰਹ ਮੂਤਰ ਕਈ ਸਾਲ ਚੱਕਿਆ ਉਸ ਨੇ। ਪਿੰਜਰ ਬਣੀ ਸੱਸ ਨੂੰ ਨਹਾਉਣਾ ਤੇ ਫਿਰ ਵਲਚਾ ਵਲਚਾ ਕੇ ਖਵਾਉਣਾ ਬੱਚਿਆਂ ਵਾਂੰਗੂ ਤੇ ਕਦੇ ਨਾ ਖਿੱਝਣਾ। ਇਹ ਜਨਾਨੀ ਹੈ ਕਿ ਦੇਵੀ? ਅਸੀ ਸੋਚਦੀਆਂ। ਫਿਰ ਵੀ ਸੱਸ ਅਵਾ ਤਵਾ ਬੋਲਦੀ। ਨਨਾਣਾਂ ਮਾਂ ਦਾ ਪਤਾ ਲੈਣ ਆਉਦੀਆਂ ਲੈਕਚਰ ਝਾੜਦੀਆਂ ਤੇ ਤੁਰ ਜਾਂਦੀਆਂ। ਦੇਵਰਾਣੀਆਂ ਜੇਠਾਣੀਆਂ ਨੇ ਕਦੇ ਸੁਧ ਨਹੀ ਸੀ ਲਈ ਬੀਮਾਰ ਸੱਸ ਸਹੁਰੇ ਦੀ। ਪੋਤਰੇ ਪੋਤਰੀਆਂ ਭੱਜ ਭੱਜ ਕੇ ਦਾਦਾ ਦਾਦੀ ਨੂੰ ਰੋਟੀ ਖਵਾਉਂਦੇ। ਤੇ ਦਾਦਾ ਏਨਾ ਭਗਤ ਰੋਟੀ ਮੂਹਰੇ ਹੱਥ ਜੋੜ ਕੇ ਮਾਲਿਕ ਦਾ ਸਕਰਾਨਾ ਕਰਦਾ।ਜਿਸ ਨੇ ਰਹਿਣ ਨੂੰ ਕੁੱਲੀ ਤੇ ਖਾਣ ਨੂੰ ਗੁੱਲੀ ਦਿੱਤੀ।ਤੇ ਅੱਧੀ ਰੋਟੀ ਤੋੜ ਕੇ ਜਨੋਰਾ ਨੁੰ ਪਾ ਦਿੰਦਾ।ਮਾਲਕ ਦਾ ਸੁਕਰਾਨਾ ਕਰਣ ਦੀ ਮੱਤ ਦਿੰਦਾ। 
ਪੰਜ ਪੰਜ ਨਨਾਣਾ ਸੀ। ਤੇ ਕੋਈ ਨਾ ਕੋਈ ਆਇਆ ਹੀ ਰਹਿੰਦਾ। ਆਏ ਗਏ ਦੀ ਖੇਚਲ , ਘਰੇ ਤੰਗੀ ਤੁਰਸ ਪਰ ਕੋਈ ਮੱਥੇ ਤੇ ਤਿਉੜੀ ਨਾ ਪਾਉਂਦਾ।ਦੋ ਤਿੰਨ ਨਨਾਣਾ ਦੇ ਤਾਂ ਵਿਆਹ ਉਸ ਨੇ ਹੱਥੀ ਕੀਤੇ।ਵਿਆਹ ਹੀ ਨਹੀ ਕੀਤੇ ਬਲਕਿ ਆਪਣੀ ਮੁਕਲਾਵੇ ਵਾਲੀ ਪੇਟੀ ਵੀ ਖੋਲ ਦਿੱਤੀ ਤਾਂ ਕਿ ਘਰ ਚਲਦਾ ਰਹੇ। ਭਲਾਂ ਦੀ ਕਿੰਨੀ ਕੁ ਤਨਖਾਹ ਹੁੰਦੀ ਸੀ ਉਦੋ ਜੇ ਬੀ ਟੀ ਮਾਸਟਰ ਦੀ। ਕਿਰਸ ਨਾਲ ਘਰ ਚਲਾਉਣਾ ਪੈਂਦਾ। ਪਰ ਕਦੇ ਮੱਥੇ ਵੱਟ ਨਾ ਪਾਇਆ। ਸਾਰਾ ਈਲਾ ਕਬੀਲਾ ਸaਰੀਕਾ ਨਾਲ ਨਾਲ ਹੀ ਸਨ ਰਹਿੰਦੇ। ਮਾਸਟਰ ਜੀ ਨੂੰ ਬਾਈ ਜੀ ਆਖਦੇ ਸਨ ਸਾਰੇ। ਤੇ ਮਾਸਟਰਨੀ ਨੂੰ ਭਾਬੀ। ਪਰ ਬਹੁਤ ਕਦਰ ਕਰਦੇ ਸਾਰੇ ।ਇਕੱਠੇ ਮਿਲਕੇ ਬਹਿੰਦੇ। ਸਾਰੇ ਜੋਰ ਜੋਰ ਦੀ ਹੱਸਦੇ, ਕਮਲਿਆਂ ਦੀਤਰਾਂ।ਖੁਸaੀਆਂ ਡੁੱਲ ਡੁੱਲ ਪੈਂਦੀਆਂ।ਬਸ ਬਜੁਰਗਾਂ ਦੀ ਸੇਵਾ ਜਿਵੇ ਰੱਬ ਦੀ ਹੀ ਸੇਵਾ ਸੀ।ਮਾਸਟਰ ਜੀ ਸਾਇਕਲ ਤੇ ਜਾਂਦੇ ਨੋਕਰੀ ਤੇ। ਬਿਨਾ ਚੈਨ ਕਵਰ ਆਲਾ ਸਾਇਕਲ ਤੇ ਮਾਸਟਰ ਜੀ ਪਜਾਮਾਂ ਵੀ ਮੂਹਰੇ ਟੰਗ ਲੈਂਦੇ । ਮਤੇ ਗਰੀਸ ਨਾਲ ਇਹ ਖਰਾਬ ਨਾ ਹੋ ਜਾਏ।ਤੇ ਇਹ ਕਈ ਦਿਨ ਪਾਉਣਾ ਹੁੰਦਾ ਸੀ। ਬਹੁਤ ਹੀ ਗਰੀਬੀ ਭਰੇ ਦਿਨ ਸਨ ਉਹ। ਪਰ ਫਿਰ ਵੀ ਕੋਈ ਸਿaਕਨ ਨਹੀ ਸੀ ਹੰਦੀ ਮੱਥੇ ਤੇ। ਬਸ ਦਿਲ ਖੁੱਲ੍ਹਾ ਸੀ। 
ਭੈਣਾਂ ਦੀ ਕਬੀਲਦਾਰੀ ਸਮੇਟਣ ਤੋ ਬਾਅਦ ਆਪਣੇ ਜੁਆਕਾ ਦਾ ਭਵਿੱਖ ਬਣਾਉਣ ਦੀ ਚਿੰਤਾ ਸਿਰ ਚੁਕਣ ਲੱਗੀ। ਸੋਝੀ ਤੇ ਸਿਆਣਪ ਨਾਲ ਗੱਡੀ ਲੀਹ ਤੇ ਆਉਣ ਲੱਗੀ। ਪੜ੍ਹਾਈ ਨੂੰ ਹੀ ਪੂੰਜੀ ਸਮਝਦੇ ਹੋਏ ਕਿਸੇ ਨੂੰ ਮਾਸਟਰ ਕਿਸੇ ਨੂੰ ਪਟਵਾਰੀ ਤੇ ਕਿਸੇ ਨੂੰ ਕਿਸੇ ਹੋਰ ਮਹਿਕਮੇ ਵਿੱਚ ਆਹਰੇ ਲਾ ਕੇ ਦੋਨੇ ਜੀਅ ਕੁਝ ਕੁਝ ਸੁਰਖਰੂ ਹੋਣ ਲੱਗੇ। ਧੀ ਦੇ ਕਾਰਜ ਸੰਪੂਰਨ ਕਰਨ ਤੋ ਪਹਿਲਾ ਸਾਡੀ ਵੀ ਸੁਣੀ ਗਈ। ਹੁਣ ਅਸੀ ਕੱਚੀਆਂ ਤੋ ਪੱਕੀਆਂ ਚ ਤਬਦੀਲ ਹੋ ਗਈਆਂ ਸੀ। ਮਾੜਾ ਮੋਟਾ ਟੀਪ ਟੱਲਾ ਕਰਕੇ ਸਾਡਾ ਰੂਪ ਸੰਵਾਰਿਆ ਗਿਆ।ਅਸੀ ਉਸੇ ਘਰ ਦੀਆਂ ਕੰਧਾਂ ਸੀ ਪਰ ਘਰ ਦੇ ਜੀਆਂ ਦੀ ਤਰ੍ਹਾਂ ਸਾਡੀ ਸੋਚ ਵੀ ਬਦਲਣ ਲੱਗੀ। ਹੁਣ ਅਸੀ ਉਹ ਮੋਟੀਆਂ ਕੰਧਾਂ ਨਹੀ ਸੀ ਰਹੀਆਂ ਖੜੇਪੜਾ ਵਾਲੀਆ। ਹੁਣ ਅਸੀ ਵੀ ਬਾਕੀਆਂ ਦੀ ਤਰ੍ਹਾਂ ਜਲਦੀ ਤਪਣ ਲੱਗੀਆਂ ।ਸਾਡੀ ਸੋਚ ਜਲਦੀ ਗਰਮ ਤੇ ਜਲਦੀ ਠੰਡੀ ਹੋਣ ਲੱਗੀ। ਤੇ ਸਾਡੇ ਤੇ ਪਿਆ ਗਾਡਰਾਂ ਦਾ ਭਾਰ ਵੀ ਸਾਨੂੰ ਬੋਝ ਲੱਗਦਾ ਸੀ।ਸਾਈਕਲ ਦੇ ਨਾਲ ਨਾਲ ਹੁਣ ਪੁਰਾਣੇ ਸਕੂਟਰ ਦੀ ਘੂਕ ਵੀ ਘਰ ਵਿੱਚ ਗੂੰਜਣ ਲੱਗੀ। ਘਰ ਵਿੱਚ ਚਾਰ ਪੈਸੇ ਆਉਣ ਦਾ ਹੀਲਾ ਬਨਣ ਲੱਗਿਆ।ਪਰ ਆ ਕੀ ਹੁਣ ਤਾਂ ਗੋਝੀਆਂ ਵੀ ਅੱਡ ਅੱਡ ਬਨਣ ਲੱਗੀਆਂ।
ਇਹ ਪੱਕੀਆਂ ਟੀਪ ਵਾਲੀਆਂ ਕੰਧਾਂ ਹੁਣ ਸaਹਿਰ ਵੱਲ ਨੂੰ ਝਾਕਣ ਲੱਗੀਆਂ ਤੇ ਆਖਿਰ ਮੰਡੀ ਆ ਕੇ ਹੀ ਦਮ ਲਿਆ। ਕਿਰਾਏ ਦੀਆਂ ਕੰਧਾਂ ਨੇ ਕਦੋ ਕੋਠੀ ਦਾ ਰੂਪ ਲੈ ਲਿਆ ਪਤਾ ਹੀ ਨਹੀ ਲੱਗਿਆ।ਕੋਠੀ ਦੀਆਂ ਕੰਧਾਂ ਦੇ ਨਾਲ ਨਾਲ ਦਿਲਾਂ ਦੀਆਂ ਕੰਧਾਂ ਵੀ ਖੜ੍ਹੀਆਂ ਹੋਣ ਲੱਗੀਆਂ। ਖੁਸaੀਆਂ ਅਜੇ ਖੰਭ ਖਿਲਾਰ ਹੀ ਰਹੀਆਂ ਸਨ ਕਿ ਆਜਾਦੀ ਦੀ ਆਪੋ ਧਾਪੀ ਵਿੱਚ ਸਭ ਨੇ ਮਹਾਂ ਨਗਰ, ਤੇ ਕੋਠੀਆਂ ਤੇ ਕਾਰਾਂ ਦੇ ਸੁਫਨੇ ਵੇਖਣੇ ਸaੁਰੂ ਕਰ ਦਿੱਤੇ। ਭਰੇ ਭਰੁੰਨੇ ਘਰ ਚੋ ਘਰ ਦੀਆਂ ਰੋਣਕਾਂ ਮਹਾਂ ਨਗਰ ਨੂੰ ਚਾਲੇ ਪਾ ਗਈਆ। ਘਰ ਦੇ ਚਾਰੇ ਚਿਰਾਗ ਆਪੋ ਆਪਣੇ ਘਰ ਰੁਸaਨਾਉਣ ਲੱਗੇ।ਮਾਲਕ ਤੇ ਮਾਲਕਣ ਦਾ ਬੁੱਢਾ ਹੁੰਦਾ ਸਰੀਰ ਤੇ ਸੇਵਾ ਮੁਕਤੀ ਦੀ ਬਿਮਾਰੀ ਸਭ ਲਈ ਭਾਰ ਬਣਦੇ ਗਏ।ਤੇ ਬੁੱਢੀਆਂ ਤੇ ਡੂੰਘੀਆਂ ਅੱਖਾਂ ਹੁਣ ਅਲੱਗ ਅਲੱਗ ਥਾਂ ਤੇ ਬਲਦੇ ਚਿਰਾਗਾਂ ਨੂੰ ਦੇਖਦੀਆਂ ਪਰ ਚੁੱਪ ਰਹਿੰਦੀਆਂ ਤੇ ਸਾਨੂੰ ਸਾਡੇ ਪੱਕੇ ਹੋਣ ਤੇ ਸਰਮ ਆਉਂਦੀ।
ਹੁਣ ਅਸੀ ਕੰਧਾ ਤੋਂ ਦੀਵਾਰਾਂ ਬਣ ਗਈਆਂ। ਸਰੀਕੇ ਕਬੀਲੇ ਨੂੰ ਇਕੱਠਾ ਵੇਖਣ ਵਾਲੀਆਂ ਇਹ ਕੰਧਾਂ ਹੁਣ ਰਿਸaਤਿਆਂ ਨੂੰ ਵਰੋਲੇ ਵਾਂਗੂ ਉੱਡਦਿਆਂ ਦੇਖਦੀਆ। ਸਕਿਆ ਨੂੰ ਵੀ ਚਾਹ ਦੀ ਘੁੱਟ ਤੋ ਸੱਖਣੇ ਜਾਂਦੇ ਦੇਖਦਾ ਕਪਾਲ ਭਾਤੀਆਂ ਕਰਦਾ ਉਹ ਪਰਿੰਦਾ ਵੀ ਉੱਡ ਗਿਆ।ਉੱਚੀ ਉੱਚੀ ਹੱਸਣ ਵਾਲਾ ਉਹ ਸaਖਸ ਪਤਾ ਨਹੀ ਕੀ ਕੀ ਗਮ ਲੈ ਗਿਆ ਆਪਣੇ ਨਾਲ। ਬਸ ਫਿਰ ਕੀ ਸੀ। ਹੁਣ ਚਾਰੇ ਹੀ ਮਰਜੀ ਦੇ ਮਾਲਿਕ ਸਨ। ਹੁਣ ਘਰ ਦੀਆਂ ਜੰਮੀਆ ਧੀਆਂ ਭੂਆ ਭੈਣਾਂ ਭਾਰ ਲੱਗਣ ਲੱਗ ਪਈਆਂ।ਸaਰੀਕੇ ਕਬੀਲੇ ਚ ਨੱਕ ਉੱਚਾ ਕਰਨ ਦੀ ਹੋੜ ਨੇ ਆਪਣਿਆਂ ਤੋਂ ਦੂਰ ਕਰ ਦਿੱਤਾ । ਸਾਡੀ ਵੀ ਕੋਈ ਇੱਜਤ ਹੈ ਦਾ ਫਲਸਫਾ ਦੂਸਰਿਆਂ ਦੀ ਜਿੰਦਗੀ ਤੇ ਭਾਰੂ ਹੋ ਗਿਆ।ਸਕੂਟਰਾਂ ਦੀ ਟੀਂ ਟੀਂ ਹੁਣ ਕਾਰਾਂ ਦੀ ਪੌਂ ਪੌਂ ਚ ਬਦਲ ਗਈ। ਊੱਚੇ ਲੋਗ ਊੱਚੀ ਪਸੰਦ ਨੇ ਹੋਲੀ ਹੋਲੀ ਖੂਨ ਨੂੰ ਸਫੈਦ ਕਰਨਾ ਸੂਰੂ ਕਰ ਦਿੱਤਾ। 
ਕਿਉਂਕਿ ਹੁਣ ਇਹ ਕੰਧਾਂ ਮਿੱਟੀ ਦੀਆਂ ਨਹੀ। ਗਾਰੇ ਦੀਆਂ ਨਹੀ। ਇਹ ਪਲਸਤਰ ਕੀਤੀਆਂ ਮਹਾਂਨਗਰ ਦੀਆਂ ਕੋਠੀਆਂ ਦੀਆਂ ਕੰਧਾ ਸਨ। ਇਹਨਾ ਕੰਧਾਂ ਨੇ ਸੱਸ ਦੀ ਅਣਥੱਕ ਸੇਵਾ ਕਰਨ ਵਾਲੀ ਨੂੰ ਨੂੰਹਾਂ ਦੇ ਦਰਸaਨਾਂ ਨੂੰ ਤਰਸਦੀ ਦੇਖਿਆ। ਧੀਆਂ ਨੂੰ ਬੂਹੇ ਤੇ ਰੋਂਦੇ ਦੇਖਿਆ।ਭੈਣਾਂ ਨਾਲ ਬਦਸਲੂਕੀ ਹੁੰਦੀ ਦੇਖੀ।ਸਕੇ ਸਬੰਧੀ ਬੋਝ ਬਣ ਗਏ। ਇਹਨਾਂ ਕੰਧਾਂ ਨੇ ਨਹੀ ਸੱਚ ਦੀਵਾਰਾਂ ਨੇ ਮਾਲਕਿਣ ਨੂੰ ਬੇਵੱਸ ਦੇਖਿਆ। ਧੀ ਦੇ ਹੰਝੂਆਂ ਨੂੰ ਆਂਂਈ ਜਾਂਦੇ ਦੇਖਿਆ। ਕੱਚੇ ਤੋ ਪੱਕੇ ਤੇ ਕੰਧਾਂ ਤੋਂ ਦੀਵਾਰਾਂ ਦੇ ਸਫਰ ਨੇ ਰਿਸaਤਿਆਂ ਨੂੰ ਕੱਚ ਵਾਂਗੂ ਟੁੱਟਦੇ ਦਿਲਾ ਵਿੱਚ ਖੜੀਆਂ ਦੀਵਾਰਾਂ ਨੂੰ ਬਹੁਤ ਨੇੜੇ ਤੋਂ ਵੇਖਿਆ ਹੈ।ਇਹਨਾ ਕੁਸa ਵੇਖ ਕੇ ਵੀ ਜੇ ਅਸੀ ਨਾ ਬੋਲੀਏ ਤਾਂ ਕੰਧਾਂ ਦੇ ਕੰਨ ਕਿਸ ਕੰਮ ਦੇ। ਤੇ ਹੁਣ ਤੇ ਲੋਕੀ ਕਹਿਣਗੇ ਹੀ ਕਿ ਕੰਧਾਂ ਵੀ ਬੋਲਦੀਆਂ ਹਨ।
ਰਮੇਸ ਸੇਠੀ ਬਾਦਲ
ਮੋ 98 766 27 233

ਛਿੰਦਾ ਪੁੱਤ


                                     
 ਛਿੰਦਾ ਪੁੱਤ

ਅੱਜ ਪਤਾ ਲੱਗਿਆ ਕਿ ਘਰ ਵਿੱਚ ਕਈ ਦਿਨਾਂ ਤੌ ਕੀ ਘੁਸਰ ਮੁਸਰ ਹੋ ਰਹੀ ਸੀ। ਛਿੰਦਾ ਵੀ ਸaਾਮ ਨੂੰ ਲੇਟ ਘਰ  ਮੁੜਦਾ ਤੇ ਵਹੁਟੀ ਵੀ। ਛਿੰਦੇ ਨੁੰ ਤਾਂ ਦਫਤਰ ਛੁਟੀ ਹੀ ਲੇਟ ਮਿਲਦੀ ਸੀ ਪਰ ਵਹੁਟੀ ਲੇਟ ਕਿਉਂ ਆਉਂਦੀ ਸੀ । ਬੀਜੀ ਨੇ ਇੱਕ ਦੋ ਵਾਰੀ ਪੁੱਛਣ ਦੀ ਕੋਸਿਸ ਕੀਤੀ ਪਰ ਕਿਸੇ ਨੇ ਚੱਜ ਨਾਲ ਜਵਾਬ ਨਾ ਦਿੱਤਾ। ਨਾ ਨੂੰਹ ਨੇ ਤੇ ਨਾ ਪੁੱਤ ਨੇ। ਇਹਨਾ ਕੋਲ ਗੱਲ ਕੀਤੀ ਤਾਂ ਇਹ ਗਲ ਪੈ ਗਏ ਅਖੇ ਨੂੰਹਾਂ ਤੇ ਬਾਹਲੀ ਕਿੰਤੂ ਪਰੰਤੂ ਚੰਗੀ ਨਹੀ ਹੁੰਦੀ।ਪਰ ਅੱਜ ਜਦ ਬੂਹੇ ਮੂਹਰੇ ਛੋਟਾ ਟਰੱਕ ਆਇਆ ਤਾਂ ਮਾਜਰਾ ਸਮਝ ਆਇਆ। ਬੀਜੀ ਅਸੀ ਸਹਿਰ ਹੀ ਰਿਹਾਂ ਕਰਾਂਗੇ।ਰੋਜ ਰੋਜ ਪਿੰਡ ਆਉਣਾ ਔਖਾ ਹੈ ।ਵਹੁਟੀ ਨੇ ਸਮਾਨ ਚੱਕਦੀ ਨੇ ਸਰਸਰੀ ਜਿਹਾ ਕਿਹਾ।
          “ਵੇ ਪੁੱਤ ਮੈਨੂੰ ਪਹਿਲਾ ਦੱਸ ਦਿੰਦਾ ਤਾਂ ਅਸੀ ਵੀ ਭੋਰ ਕਰ ਲੈਦੇ।ਂ “ਪਰ ਬੀਜੀ ਉਥੇ ਤਾਂ ਬਸ ਛੋਟਾ ਜਿਹਾ ਘਰ ਕਿਰਾਏ ਤੇ ਲਿਆ ਹੈ।ਂ “ਤੇ ਪੁੱਤ ਇਸ ਬੁਢਾਪੇ ਵਿੱਚ ਸਾਡੇ ਕੋਲ ਕੌਣ ਰਹੂਗਾ। ਅਸੀ ਕਿੰਝ ਰਹਾਂਗੇ ਇਕੱਲੇ। ਇਹਨਾਂ ਪੋਤੇ ਪੋਤਰੀਆਂ ਬਿਨਾਂ ਸਾਡਾ ਜੀ ਕਿਵੇਂ ਲੱਗੂ।ਂ ਅਜੇ ਪਤਾ ਨਹੀ ਬੀਜੀ ਕੀ ਹੋਰ ਬੋਲਦੇ ਪਰ ਇਹਨਾ ਨੇ ਘੂਰੀ ਜਿਹੀ ਵੱਟ ਕੇ ਚੁੱਪ ਕਰਾ ਦਿੱਤੀ।ਪਰ ਵੇਖਿਆ ਇਹ ਅੱਖਾਂ ਜਿਹੀਆ ਪੂੰਝ ਕੇ ਟਰੱਕ ਵਿੱਚ ਸਮਾਨ ਰਖਵਾਉਣ ਲਈ ਮੱਦਦ ਕਰਨ ਲੱਗ ਪਏ।ਸਮਾਨ ਲੱਦਾ ਕੇ ਟਰੱਕ ਤੁਰ ਪਿਆ ਤੇ ਦੋਹੇ ਜੀਆਂ ਨੇ ਆਪਣੇ ਪਿਤਾ ਜੀ ਤੇ ਬੀਜੀ ਦੇ ਪੈਰੀ ਹੱਥ ਲਾਏ ਤੇ ਬੱਚਿਆਂ ਨੂੰ ਸਕੂਟਰ ਤੇ ਬਿਠਾ ਕੇ ਟਰੱਕ ਦੇ ਮਗਰ ਹੀ ਚੱਲ ਪਏ।“ਤੇ ਲੈ ਆਹ ਚੋਥਾ ਵੀ ਗਿਆ।ਂ ਕਹਿਕੇ ਬੀਜੀ ਮੰਜੇ ਤੇ ਡਿੱਗ ਪਏ।“ਮੇਰਾ ਛਿੰਦਾ ਪੁੱਤ .............. ਆਖਕੇ ਅੱਖਾਂ ਬੰਦ ਕਰ ਲਈਆਂ।
ਰਮੇਸ ਸੇਠੀ ਬਾਦਲ
ਮੋ 98 766 27 233  

Wednesday, 18 September 2013

ਸੁਖ ਸਾਂਤੀ

                                               
ਸੁਖ ਸਾਂਤੀ

“ਵੀਰ ਜੀ ਤੁਸੀ ਸਾਡੇ ਘਰੇ ਆ ਕੇ ਤੁਹਾਡੇ ਜੀਜਾ ਜੀ ਨੂੰ ਮਨਾ ਕਿਉਂ ਨਹੀ ਲੈਂਦੇ।ਇਸ ਝਗੜੇ ਦਾ ਹੱਲ ਕਿਉਂ ਨਹੀ ਕੱਢਦੇ ?ਂ ਦਿਨ ਪ੍ਰਤੀਦਿਨ ਟੁਟਦੇ ਰਿਸaਤਿਆਂ ਤੌ ਪ੍ਰੇਸਨ ਛੋਟੀ ਭੈਣ ਨੇ ਵੱਡੇ ਵੀਰ ਨੂੰ ਅਰਜੋਈ ਕੀਤੀ।
“--------------------" ਵੱਡਾ ਭਰਾ ਕੁਝ ਨਾ ਬੋਲਿਆ ਤੇ ਉਸਨੇ ਆਪਣੀ ਧੀ ਨਾਲ ਗੱਲਾਂ ਕਰਦੀ  ਆਪਣੀ ਘਰਵਾਲੀ ਕਾਂਤਾ ਵਲ ਤਿਰਸ਼ੀ  ਜਿਹੀ ਨਜਰ ਮਾਰੀ।
“ਦੇਖੋ ਗਲਤੀਆਂ ਤਾਂ ਹੋਈਆਂ ਹੀ ਹਨ ਦੌਨਾ ਪਾਸਿਆਂ ਤੌ। ਮੈ ਤਾਂ ਵਿਚਾਲੇ ਫਸੀ ਹੋਈ ਹਾਂ। ਇੱਕ ਪਾਸੇ ਮੇਰੇ ਪੇਕੇ ਹਨ ਤੇ ਦੂਜੇ ਪਾਸੇ ਮੇਰਾ ਘਰਬਾਰ, ਬਾਲ ਬੱਚੇ।ਤੁਸੀ ਤਾਂ ਵਰਕਾ ਹੀ ਫਾੜ ਦਿੱਤਾ ਭੈਣ ਦਾ। ਉਸ ਨੇ ਵੀ ਸਮਠ ਛੱਡ ਦਿੱਤਾ ਤੁਹਾਨੂੰ। ਮੈਂ ਕਿੱਧਰ ਜਾਵਾਂ?ਮੈ ਕਿੰਨੂ ਛੱਡਾਂ ਤੁਹਾਨੂੰ ਕਿ ਉਸਨੂੰ ? ਂ ਉਸਨੇ ਅੱਖਾਂ ਚ ਆਏ ਪਾਣੀ ਨੂੰ ਹੱਥਲੇ ਰੁਮਾਲ ਨਾਲ ਪੂੰਝਿਆ।
“ ਮੈਂ ਇਕੱਲਾ ਕੀ ਕਰ ਸਕਦਾ ਹਾਂ" ਭਰਾ ਨੇ ਨਾਪੱਖੀ ਜਿਹਾ ਹੁੰਗਾਰਾ ਭਰਿਆ।
“ਤੁਸੀ ਤਾਂ ਚਾਰੇ ਭਰਾਵਾਂ ਨੇ ਏਕਾ ਕਰ ਲਿਆ ਤੇ ਸਕੀ ਭੈਣਦੇ ਖਿਲਾਫ ਸਟੈਂਡ ਲੈ ਲਿਆ। ਤੁਸੀ ਤਾਂ ਆਰਾਮ ਨਾਲ ਆਪਣੇ ਘਰ ਚ ਖੁਸ਼ੀ  ਵੱਸਦੇ ਹੋ।  ਤੇ ਮਾਂ ਨੂੰ ਵੀ ਨਹੀ ਬੋਲਣ ਦਿੰਦੇ ਕਿਉਂਕਿ ਮਾਂ ਨੂੰੌ ਰੋਟੀ ਦਿੰਦੇ ਹੋ ਤੁਸੀ। ਪਰ ਤੁਹਾਡੀਆਂ ਗਲਤੀਆਂ ਨਾਲ ਸਾਡਾ ਘਰੇਲੂ  ਜੀਵਨ ਨਰਕ ਬਣ ਗਿਆ ਹੈ।ਂ ਮੰਜੇ ਤੇ ਬੈਠੀ ਨੇ ਪਿਓ ਵਰਗੇ ਭਰਾ ਮੂਹਰੇ ਦੁੱਖੜਾ ਰੋਇਆ।
“ ਮੈ ਕੀ ਕਰਾਂ ।ਮੈਨੂੰ ਵੱਡਾ ਸਮਝਦਾ ਹੀ ਕੌਣ ਹੈ? ਕੌਣ ਕਰਦਾ ਹੈ ਮੇਰੀ ਕਦਰ? ਕੌਣ ਕਹਿੰਦਾ ਹੈ ਮੈਨੂੰ ਵੀਰ ਜੀ?ਭਰਾ ਨੇ ਤਰਕਹੀਣ ਜਿਹੇ ਸਬਦਾਂ ਦਾ ਸਹਾਰਾ ਲਿਆ ਤੇ ਥੋੜਾ ਖਿੱਝ ਕੇ ਬੋਲਿਆ।
“ ਪਿਤਾ ਜੀ ਤੌ ਬਾਅਦ ਤਾਂ ਤੁਸੀ ਹੀ ਵੱਡੇ ਹੋ ਘਰ ਵਿੱਚ। ਸਾਰੇ ਪਰਿਵਾਰ ਦੇ ਗਿਲ੍ਹੇ ਸਿaਕਵੇ ਮਾਣ ਸਨਮਾਣ ਬਾਰੇ ਤੁਸੀ ਹੀ ਤਾਂ ਸੋਚਣਾ ਹੈ।ਤੇ ਜੇ ਤੁਸੀ ਹੀ ਇੱਕ ਧਿਰ ਬਣਕੇ ਇਹਨਾ ਗਿਲ੍ਹੇ ਸਿਕਵਿਆਂ  ਨੂ ਸ਼ੇਹ  ਦੇਣ ਲੱਗ ਪਏ ਤਾਂ ਇਹ ਪਾੜਾ ਕਿਵੇ ਮਿਟੂਗਾ ,ਂ ਤੇ ਉਸ ਨੇ ਸੁਲਾ ਸੁਫਾਈ ਲਈ ਆਖਰੀ ਪੱਤਾ ਸੁਟਿਆ।
“ ਮੈਂ ਇਸ ਤੋ ਬਾਹਰ ਹੋ ਕੇ ਤੁਹਾਡੇ ਘਰੇ ਕਿੰਝ ਆ ਸਕਦਾ ਹਾਂ। ਮੈਂਨੂੰ ਵੀ ਤਾਂ ਮੇਰੇ ਘਰੇ ਸੁੱਖ ਸਾਂਤੀ ਚਾਹੀਦੀ ਹੈ।ਂ ਹੁਣ ਉਸ ਦਾ ਇਸਾਰਾ ਆਪਣੀ ਘਰਵਾਲੀ ਵੱਲ ਸੀ ਂੋ ਅਜੇ ਵੀ ਉੱਚੀ ਉੱਚੀ ਆਪਣੀ ਧੀ ਨਾਲ ਫੌਨ ਤੇ ਗੱਲਾਂ ਮਾਰ ਰਹੀ ਸੀ।ਵੱਡੇ ਭਰਾ ਦੇ ਇਸ ਵਤੀਰੇ ਨੂੰ ਦੇਖ ਕੇ ਉਹ ਬੈਗ ਚੁੱਕ ਕੇ ਪੇਕੇ ਘਰ ਬਾਹਰ ਚੌ ਆ ਗਈ ਕਿਉਕਿ ਹੁਣ ਉਸ ਦੇ ਆਪਣੇ ਘਰ ਦੀ ਸਾਂਤੀ ਦਾ ਇਹੋ ਆਖਰੀ ਰਸਤਾ ਸੀ।

ਰਮੇਸ ਸੇਠੀ ਬਾਦਲ
ਮ 98 766 27 233

Saturday, 14 September 2013

ਅਸੀਂ ਤੇ ਸਾਡੇ ਬਜੁਰਗ

ਯਾਦਾਂ ਦੇ ਝਰੋਖੇ ਤੋਂ

                                                                 ਅਸੀਂ ਤੇ ਸਾਡੇ ਬਜੁਰਗ  


      “ਕਾਕਾ ਤੂੰ ਕਿੰਨ੍ਹਾਂ ਦਾ ਲੜਕਾ ਹੈ? ਸਰਦਾਰ ਤੇਜਾ ਸਿੰਘ ਬਾਦਲ (ਸ.ਪ੍ਰਕਾਸ  ਸਿੰਘ ਬਾਦਲ ਦੇ ਪੂਜਨੀਕ ਚਾਚਾ ਜੀ ) ਨੇ ਪੁਛਿਆਂ। ਬਹੁਤ ਪੁਰਾਣੀ ਗਲ ਹੈ  ਮੈ ਜੀ, ਸ੍ਰੀ ਹਰਗੁਲਾਲ ਜੀ ਦਾ ਪੋਤਰਾ ਹਾਂ ਘੁਮਿਆਰੇ ਤੋਂ।“ ਅਛਾ ਅਛਾ ਸੇਠ ਹਰਗੁਲਾਲ। ਮੈ ਜਾਣਦਾ ਹਾਂ ਚੰਗੀ ਤਰ੍ਹਾਂ ਉਹਨਾਂ ਨੂੰ। ਸਰਦਾਰ ਸਾਹਿਬ ਨੇ ਕਿਹਾ। ਮੈਨੂੰ ਬਹੁਤ ਹੈਰਾਨੀ ਹੋਈ ਏਡਾ ਵਡਾ ਸਰਦਾਰ ਮੇਰੇ ਦਾਦਾ ਜੀ ਨੂੰ ਐਨੀ ਚੰਗੀ ਤਰ੍ਹਾਂ ਕਿਵੇ ਜਾਣਦਾ ਹੈ। ਪਰ ਇਹ ਮੇਰੇ ਦਾਦਾ ਜੀ ਦੀ ਲਿਆਕਤ ਤੇ ਰੁਤਬੇ ਦਾ ਹੀ ਕਮਾਲ ਸੀ।ਇਲਾਕੇ ਭਰ ‘ਚ ਨਾਂ ਸੀ ਉਹਨਾਂ ਦਾ।
              ਜੰਦਗੀ ਚ ਬਹੁਤ ਪਾਪੜ ਵੇਲੇ ਤੇ ਦੁਖਾਂ ਦਾ ਸਾਹਮਣਾ  ਕੀਤਾ। ਕਦੇ ਫਰੀਦ ਕੋਟ ਕੋਟਲੀ, ਕਦੇ ਸ੍ਰੀ ਗਂਗਾਨਗਰ ਰਾਜਸਥਾਨ ‘ਚ ਦੁਕਾਨਦਾਰੀ ਕੀਤੀ ਘੁਮਿਆਰੇ ਰਹਿਕੇ ਉਹਨਾ ਨੇ ਬਣਵਾਲੇ (ਹਰਿਆਣੇ) ਚ ਵਾਹੀ ਕੀਤੀ । ਆਪਣੀਆਂ ਚਾਰ ਭੈਣਾਂ ਦਾ ਬੋਝ ਤੇ ਉਹ ਵੀ ਆਪਣੇ ਚਾਰੇ ਬਚਿਆਂ ਦੀ ਜਿੰਮੇਦਾਰੀ ਘਰ ਦੀ ਸੁਆਣੀ ਤੋਂ ਬਿਨਾਂ ਉਠਾਉਣਾ ਤੇ ਕਬੀਲਦਾਰੀ ਚਲਾਉਣੀ ਕੋਈ ਖਾਲਾ ਜੀ ਦਾ ਵਾੜਾ ਨਹੀ ਸੀ।ਇਸ ਤਰ੍ਹਾਂ  ਅਠ ਦਿਨਾਂ ਦੇ ਮਾਂ ਵਿਹੂਣੇ ਬਚੇ ਨੂੰ ਪਾਲਣਾ ਤੇ ਦੋ ਧੀਆਂ ਤੇ ਦੋ ਪੁਤਰਾਂ ਦੇ ਪਰਿਵਾਰ ਦੇ ਨਾਲ ਨਾਲ ਚਾਰ ਭੈਣਾ ਦੀ ਜਿੰਮੇਦਾਰੀ ਵੀ ਇਕਲੇ ਮੇਰੇ ਦਾਦੇ ਦੇ ਸਿਰ ਸੀ। ਪਿੰਡ ਵਿਚ ਰਹਿੰਦੀ ਉਹਨਾਂ ਦੀ ਭੂਆ ਜਿਸ ਨੂੰ ਸਾਰੇ ਭੂਆ ਬਿਸ਼ਨੀ ਕਹਿੰਦੇ ਸਨ, ਨੂੰ ਵੀ ਪੇਕਿਆਂ ਵਾਲਾ ਮਾਣ ਦੇਣਾ ਉਹ ਕਦੇ ਨਹੀ ਭੁਲੇ। ਚਾਰੇ ਭੈਣਾਂ ਮੇਰੇ ਦਾਦਾ ਜੀ ਨੂੰ ਬਾਈ ਕਹਿੰਦੀਆਂ ਸਨ। ਬਾਈ ਯਾਨੀ ਭਰਾ। ਆਪਣੀਆਂ ਭੂਆ ਦੀ ਰੀਸੋ ਰੀਸ ਮੇਰੇ ਪਾਪਾ ਜੀ ਤੇ ਚਾਚਾ ਜੀ ਅਤੇ ਦੋਨੇ ਭੂਆ ਮੇਰੇ ਦਾਦੇ ਨੂੰ ਬਾਈ ਹੀ ਕਹਿੰਦੀਆ ਸਨ। ਅਤੇ ਇਹੋ ਰੀਤ ਮੇਰੀ ਮਾਂ ਤੇ ਚਾਚੀ ਨੇ ਵੀ ਨਿਭਾਈ।ਹਾਂ ਅਸੀ ਸਾਰੇ ਮੇਰੇ ਦਾਦਾ ਜੇ ਨੂ ਬਾਬਾ ਕਹਿਦੇ ਸੀ। ਤੇ ਸਾਡੇ ਬਚੇ ਵੀ ਸਾਰੇ ਬਾਬਾ ਹੀ ਆਖਦੇ ਸਨ।
               ਮੇਰੇ ਦਾਦਾ ਜੀ  ਦਾ ਰੋਬ ਤੇ ਦਬਦਬਾ ਸਾਡੇ ਸਾਰੇ ਪਰਿਵਾਰ ਤੇ ਹੀ ਨਹੀ ਸਗੋਂ ਸਾਰੇ ਪਿੰਡ ਤੇ ਇਲਾਕੇ ਦੇ ਨਾਲ_ਨਾਲ ਸਾਡੀਆਂ ਰਿਸ਼ਤੇਦਾਰੀਆਂ ਵਿਚ ਵੀ ਸੀ। ਘਰ ਦੇ ਜਆਈ ਭਾਈ ਮਤਲਵ ਮੇਰੇ ਦਾਦੇ ਦਾ ਫੁਫੜ (ਭੂਆ ਬਿਸ਼ਨੀ ਦੇ ਘਰ ਵਾਲਾ) ਜਿਸ ਨੂੰ ਸਾਰੇ ਬਾਬਾ ਸਾਉਣ ਆਖਦੇ ਸਨ। ਅਸਲ ਨਾਂ ਤਾਂ ਸ੍ਰੀ ਸਾਵਨ ਸਿੰਘ ਸੀ। ਚਾਰੇ ਜੀਜੇ ਤੇ ਦੋਵੇ ਜਵਾਈ ਇਥੋਂ ਤਕ ਕਿ ਮੇਰੇ ਜੀਜਾ ਜੀ ਉਹਨਾਂ ਦੇ ਪੋਤ ਜਵਾਈ ਵੀ ਉਹਨਾਂ ਦੇ ਅਗੇ ਕੁਸਕਦੇ ਨਹੀ ਸਨ। ਦੇਖਣ ਆਦਿ ਨੂੰ ਤਾਂ ਦਾਦਾ ਜੀ ਦਾ ਚੇਹਰਾ ਮੋਹਰਾ ਬਹੁਤ ਵਧੀਆ ਸੀ। ਲਾਲ ਲਾਜਪਤ ਰਾਏ ਸਟਾਇਲ ਮੁਛਾ, ਸਾਫ ਸੇਵ ਕੀਤਾ ਚੇਹਰਾ, ਚਿਟੀ ਪਗ,  ਚਿਟਾ ਕੁੜਤਾ ਤੇ ਚਾਦਰਾ ਮੋਡੇ ਤੇ ਸਾਫਾ। ਉਸ ਸਮੇ ਬਹੁਤੇ ਹਿੰਦੂ ਲੋਕ ਵੀ ਸਿਰ ਤੇ ਪਗ ਬੰਨਦੇ ਸਨ। ਕਿਉਂਕਿ ਨੰਗੇ ਸਿਰ ਬਾਹਰ ਅੰਦਰ ਜਾਣਾ ਬੁਰਾ ਮੰਨਦੇ ਸਨ। ਖੇਤੀ ਬਾੜੀ ਦੇ ਨਾਲ ਨਾਲ ਦੁਕਾਨਦਾਰੀ ਹੀ ਰੋਜੀ ਰੋਟੀ ਦਾ ਸਾਧਨ ਸੀ। ਹਰ ਪਾਸੇ ਮੇਹਨਤ ਤੇ ਪੂਰੀ ਸ਼ਦਤ ਨਾਲ ਕੰਮ ਦੀ ਲਗਣ ਨੇ ਕਦੇ ਉਹਨਾਂ ਨੂੰ ਭੁਖੇ ਮਰਨ ਨੀ ਦਿਤਾ ਤੇ ਕਿਸੇ ਰਿਸਤੇਦਾਰ ਅਗੇ ਹਥ ਅਡਣ ਲਈ ਮਜਬੂਰ ਨਹੀ ਕੀਤਾ।ਅਤੇ ਇਮਾਨਦਾਰੀ ਦੀ ਬੀਮਾਰੀ ਨੇ ਕਦੇ ਸ਼ਾਹੀ ਠਾਠ ਨਹੀ ਲੈਣ ਦਿਤੇ। ਦੁਧ ਵੇਚਣ ਵਾਲਾ ਭਾਡਾ ਧੌਣ ਦੀ ਵੀ ਮਨਾਹੀ ਸੀ ਕਿਉਂਕਿ ਅਖੇ ਸੋਂਹੁ ਤਾਂ ਛਿਟੇ ਦੀ ਵੀ  ਓਨੀ ਤੇ ਜਿਆਦਾ ਪਾਣੀ ਦੀ ਓਨੀ।
                ਇਕ ਹੋਰ ਵੀ ਰੁਤਵਾ ਸੀ ਮੇਰੇ ਦਾਦਾ ਜੇ ਕੋਲ। ਉਹ ਸਾਰੇ ਪਿੰਡ ਦਾ ਧੜਵਾਈ ਸੀ। ਯਾਨੀ ਸਾਰੇ ਪਿੰਡ ਦਾ ਸੇਠ। ਹਰ ਘਰ ਦੇ ਸੀਰੀਆਂ ਦਾ ਹਿਸਾਬ ਕਿਤਾਬ ਮੇਰੇ ਦਾਦਾ ਜੀ  ਨੇ ਰਖਣਾ ਹੁੰਦਾ ਸੀ। ਸੀਰੀਆਂ ਦਾ ਠੇਕਾ ਲਿਖਣਾ।ਹਾੜੀ ਦੀ ਫਸਲ ਨੂੰ ਤੋਲਣਾ। ਸਾਰੀ ਸਾਰੀ ਰਾਤ ਚਮੜੇ ਦੇ ਪਲਿਆਂ ਵਾਲੀ ਤਕੜੀ ਨਾਲ 100 ਸੋ ਮਣ ਜਾ ਜਿਆਦਾ ਕਣਕ ਤੋਲਣੀ। ਸ਼ਿਫਰ ਵੰਡਣੀ। ਸਾਰੀ ਰਾਤ ਕਣਕ ਤੋਲ ਕੇ ਸਵੇਰੇ ਖੇਸ ਵਿਚ ਪਾਕੇ ਵੀਹ ਪੰਚੀ ਕਿਲੋ ਕਣਕ ਅਪਣੀ ਮੇਹਨਤਾਨੇ ਦੇ ਰੂਪ ਵਿਚ ਲਿਆਉਣੀ।ਸਾਰੇ ਪਿੰਡ ਦੇ ਵਿਆਹ ਸ਼ਾਦੀਆਂ ਦੇ ਨਿਉਂਦਰੇ (ਸਗਨ) ਦਾ ਹਿਸਾਬ ਵੀ ਮੇਰੇ ਦਾਦਾ ਜੀ ਕੋਲ ਹੀ ਹੁੰਦਾ ਸੀ। ਉਸ ਸਮੇ ਰਿਸ਼ਤੇਦਾਰ ਵਲੋ ਜੋ  ਪੈਸਾ ਦਿਤਾ ਜਾਂਦਾ ਸੀ ਉਸ ਨੂੰ ਸ਼ਗਨ ਨਹੀ ਬਲਕਿ ਨਿਉਂਦਰਾ ਆਖਦੇ ਸਨ। ਉਹ ਇਕ ਤਰਾਂ ਦੀ ਮਾਲੀ ਸਹਾਇਤਾ ਹੁੰਦੀ ਸੇ ਕਈ ਘਰਾਂ ਦੇ ਵਿਆਹ ਦਾ ਕੰਮ ਕਾਰ ਨਿਉਂਦਰੇ ਦੇ ਇਕਠੇ ਹੋਣ ਤੋ ਬਾਅਦ ਹੀ ਸ਼ੁਰੂ  ਹੁੰਦਾ ਸੀ ਇਸ ਕੰਮ ਲਈ ਵਡੀਆਂ ਵਡੀਆਂ ਲਾਲ ਵਹੀਆਂ ਲਗਾਈਆ ਹੁੰਦੀਆਂ ਸਨ।ਜੋ  ਕੇ ਸਾਡੇ ਦਰਵਾਜੇ ਵਿਚਲੀ ਹਰੀ ਅਲਮਾਰੀ ਵਿਚ ਹੀ ਪਈਆ ਹੁੰਦੀਆਂ ਸਨ। ਵਿਆਹ ਤੋ ਦੋ ਤਿੰਨ ਦਿਨ ਪਹਿਲਾ ਮੇਰੇ ਦਾਦਾ ਜੀ  ਨੂੰ ਸ਼ਪੈਸਲ ਬੁਲਾ ਕੇ ਨਿਉਂਦਰਾ ਲਿਖਣ ਲਈ ਬੁਲਾਇਆ ਜਾਂਦਾ। ਹਰ ਘਰ ਪਿਛਲੇ ਨਿਉਂਦੇ ਨਾਲੋ ਕੁਝ ਵਧ ਰਕਮ ਦੇ ਕੇ ਆਪਣੇ ਵਲੋ ਕੁਝ ਅਡਵਾਂਸ ਜਮਾਂ ਕਰਵਾਉਂਦੇ ਸਨ। ਨਿਓਨ੍ਦ੍ਰੇ  ਲਈ ਸਦਾ ਦੇਣ ਦਾ ਤਰੀਕਾ ਵੀ ਬਹੁਤ ਵਧੀਆ ਸੀ ਘਰ ਵਿਚ ਹਲਵਾ ਬਨਾਇਆ ਜਾਂਦਾ ਸੀ। ਉਹ ਤੋਲ ਤੋਲ ਕੇ ਥਾਲੀਆ ਵਿਚ ਪਾਕੇ ਪਿੰਡ ਦੇ ਨਾਈ ਰਾਂਹੀ ਘਰੋ ਘਰੀ ਭੇਜਿਆ ਜਾਂਦਾ ਸੀ।ਜਿਸ ਨੂੰ ਪਰੋਸੇ ਦੇਣਾ ਆਖਿਆ ਜਾਂਦਾ ਸੀ, ਨਾਲ ਹੀ ਨਿਉਂਦੇ ਦਾ ਸਦਾ। ਇਸ ਕੰਮ ਲਈ ਪਿਤਲ ਦੀਆਂ ਕਿਨਾਰੇ ਵਾਲੀਆਂ ਚਾਰ ਪੰਜ ਸੋ ਥਾਲੀਆਂ ਸਾਰੇ ਪਿੰਡ ਵਲੋ ਸਾਂਝੀਆ ਖਰੀਦੀਆਂ ਗਈਆਂ ਸਨ ।ਉਹ ਥਾਲੀਆਂ ਵੀ ਵਿਆਹ ਵਾਲਾ ਘਰ ਸਾਡੇ ਘਰੋ ਇਕ ਦਿਨ ਪਹਿਲਾ ਗਿਣ ਕੇ ਲੈ ਜਾਂਦਾ ਸੀ ਤੇ ਵਿਆਹ ਤੋ ਬਾਅਦ ਧੋ ਕੇ ਗਿਣਵਾ ਕੇ ਵਾਪਿਸ ਕਰ ਜਾਂਦਾ ਸੀ। ਇਸ ਕੰਮ ਨੂੰ ਸਾਡੇ ਪਿੰਡ ਦੇ ਇਕ ਦੋ ਮਹਾਜਾਨ ਪਰਿਵਾਰਾਂ ਨੇ ਹਥਿਆਉਣ ਦੀ ਕੋਸ਼ਿਸ਼  ਕੀਤੀ ਨਿਰਾਸ਼ਾ  ਹੀ ਹੱਥ ਲਗੀ।
                   ਮੇਰੇ ਦਾਦਾ ਜੀ ਬੋਲ ਬਾਣੀ ਦੇ ਕੋੜੇ ਸਨ। ਮਿਠਾ ਬੋਲਣਾ ਸ਼ਾਇਦ ਉਹਨਾਂ ਦੇ ਹਿਸੇ ਹੀ ਨਹੀ ਸੀ ਆਇਆ ਕਿਉਂਕਿ ਪਾਰਵਾਰਿਕ ਜਿਮੇਦਾਰੀਆਂ  ਨੇ ਉਹਨਾਂ ਨੂੰ ਗੁਸੈਲ ਬਣਾ ਦਿਨੂੰਤਾ ਸੀ।ਪਰ ਉਹ ਕੋੜਾ ਬੋਲਣ ਵਾਲੇ ਦਿਲ ਦੇ ਸਾਫ ਸਨ। ਸ਼ਾਇਦ ਏਸੇ ਲਈ ਸਾਰੇ ਪਿੰਡ ਵਾਲੇ  ਉਹਨਾਂ ਦੀ ਇਜਤ ਕਰਦੇ ਸਨ। “ਬਾਈ ਤੂੰ ਪਿੰਡ ਛਡ ਕੇ ਸ਼ਹਿਰ ਕਿਉ ਨਹੀ ਆ ਜਾਂਦਾ ਸਾਡੇ ਕੋਲ? ਇਕ ਦਿਨ ਮੇਰੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ। “ਨਹੀ ਓਮ ਪ੍ਰਕਾਸ਼  ਮੈਂ ਪਿੰਡ ਹੀ ਰਹਿਣਾ ਚਾਹੁੰਦਾ ਹਾਂ ਉਥੇ ਹੀ ਮਰਨਾਂ ਚਹੁੰਦਾ ਹਾਂ।  ਜੇ ਮੈ ਮੰਡੀ ਮਰਿਆ ਤਾਂ ਲੋਕੀ ਕਹਿਣਗੇ ਕਿ ਕਾਨੂੰਨਗੋ ਦਾ ਪਿਉ ਮਰ ਗਿਆ ਪਰ ਜੇ ਮੈਂ ਪਿੰਡ ਚ  ਮਰਿਆ ਤਾਂ ਲੋਕੀ ਕਹਿਣਗੇ ਕਿ ਸੇਠ ਹਰਗੁਲਾਲ ਮਰ ਗਿਆ। ਕਿਉਂਕਿ ਇਲਾਕੇ ਚ ਤਾਂ ਮੇਨੂੰ ਸਭ ਜਾਣਦੇ ਨੇਂ । ਮੈ ਉਹਨਾਂ ਦੀ ਸੋਚ ਦੇਖਕੇ ਬਹੁਤ ਹੈਰਾਨ ਹੋਇਆ ਆਖਿਰ ਉਹ ਮੇਰੇ ਚਾਚੇ ਨਾਲ ਪਿੰਡ ਛਡ ਕੇ ਸ਼ਹਿਰ ਆ ਗਏ। ਉਹ ਸਫੇਦ ਕਪੜੇ ਪਾਕੇ ਕੁਰਸੀ ਡਾਹ ਕੇ ਬਾਹਰ ਬੈਠ ਜਾਂਦੇ ਅਤੇ ਆਓਂਦੇਜਾਂਦੇ ਦਾ ਹਾਲ ਚਾਲ ਪੁਛਦੇ।ਉਸ ਦੀ ਇਸ ਖੈਰ ਸੁਖ ਪੁਛਣ ਦੀ ਆਦਤ ਨੇ ਉਸ ਨੂੰ ਸ਼ਹਿਰ ਵਿਚ ਵੀ ਮਸ਼ਹੂਰ ਕਰ ਦਿਤਾ ਤੇ ਲੋਕੀ ਉਸ ਨੂੰ ਸੇਠ ਹਰਗੁਲਾਲ ਦੇ ਨਾਂ ਨਾਂਲ ਜਾਨਣ  ਲਗੇ ਤੇ ਸਾਨੂੰ ਹਰਗੁਲਾਲ ਦੇ ਪੋਤੇ।ਜਦੋ ਉਹ ਏਸ ਸੰਸਾਰ ਤੋਂ ਵਿਦਾ ਲੈ ਕੇ ਗਏ ਤਾਂ ਸਾਰਾ ਪਿੰਡ ਵਹੀਰਾਂ ਘਤ ਕੇ ਉਹਨਾਂ ਨੂੰ ਸਰਧਾਂਜਲੀ ਦੇਣ ਆਇਆ ਤੇ ਸ਼ਹਿਰ ਦਾ ਵੀ ਕੋਈ ਬੰਦਾ ਘਰ ਨਾ ਰਿਹਾ। ਮ੍ਰਿਤਕ ਦੇਹ ਉਪਰ ਇਕਠੇ ਹੋਏ ਖੇਸ, ਚਾਦਰਾਂ ਤੇ ਕੰਬਲ ਹੀ ਉਹਨਾਂ ਜਿੰਦਗੀ  ਦੌਰਾਨ ਜਮਾਂ ਕੀਤੀ ਹੋਈ ਪੂੰਜੀ ਦਾ ਸਬੂਤ ਸਨ।
ਰਮੇਸ਼  ਸੇਠੀ ਬਾਦਲ
ਮੋ_98 766 27233

Tuesday, 3 September 2013

ਗੋਪੀ........ ਨਹੀ ਗੋਪੀ ਭਈਆ

ਗੋਪੀ ਭਈਆ ਦਾ ਨਾਂ ਸੁਣ ਕੇ ਇਉਂ ਲਗਦਾ ਹੈ ਜਿਵੇਂ ਉਹ ਕੋਈ ਬਿਹਾਰੀ ਜਾ ਯੂਪੀ ਤੋਂ ਆਇਆ ਭਈਆ ਜੋ ਇਥੇ ਮਿਹਨਤ ਮਜਦੂਰੀ ਕਰਦਾ ਹੋਵੇ । ਨਹੀ ਉਸ ਦਾ ਅਸਲ ਨਾਂ ਹੈ ਗਿਆਨ ਚੰਦ ਗੋਇਲ । ਪਰ ਏਸ ਨਾਮ ਨਾਲ ਉਸ ਨੂੰ ਕੋਈ ਨਹੀ ਜਾਣਦਾ । ਹੋਸਟਲ ਦੀਆਂ ਛੋਟੀਆਂ ਬੱਚੀਆ ਤੋਂ ਲੈ ਕੇ ਬਾਰ੍ਹਵੀ ਦੀਆਂ ਵੱਡੀਆਂ ਵੀ  ਉਸ ਨੂੰ ਭਰਾ ਕਹਿਣ ਲਈ ਗੋਪੀ ਭਈਆ ਦੇ ਨਾ ਨਾਲ ਬਲਾਉਦੀਆਂ । ਇਹ ਉਸ ਦੇ ਵਰਤਾਉ ਦਾ ਹੀ ਨਤੀਜਾ ਸੀ ਕਿ ਉਹ ਸਭ ਦਾ ਭਰਾ ਸੀ । ਨਹੀ ਤਾਂ ਹੋਸਟਲਾਂ ਦੀਆਂ ਕੁੜੀਆਂ ਤਾਂ ਕਿਸੇ ਨੂੰ ਢੰਗ ਨਾਲ ਘੱਟ ਹੀ  ਬੁਲਾਉਂਦੀਆਂ ਹਨ ।
"ਗੋਪੀ ਭਈਆ ਫੁਲਕਾ?........ ਪਹਿਲਾ ਮੇਨੂ ਦਿਉ........... ਗੋਪੀ  ਭਈਆ ਸਬਜੀ ..... ਗੋਪੀ ਭਈਆ ਪਾਣੀ..... ਗੋਪੀ ਭਈਆ ਪਿਆ ਫੁਲਕਾ  ਤਾ ਦੇ ਦਿਉ ........... ਮੇਸ ਵਿੱਚ ਹਰ ਕੋਈ ਚੀਖਦਾਂ 'ਲਉ ਜੀ ਫੁਲਕਾ  ਗਰਮਾਂ ਗਰਮ .........ਸ਼ਬਜੀ  ........ ਹੋਰ ਪਾਵਾਂ ........ ਖਾ ਲਉ ਬੇਟਾ ਖਾ ਲਉ......... ਬਹੁਤ ਸੁਆਦ ਬਣੀ ਹੈ ! ਲਉ-ਲਉ, ਹੋਰ ਲਉ ............ ਬੱਸ ? ..........ਜਲਦੀ ਬੱਸ ਕਰ ਗਏ ? ਪਰ "ਸੱਚੀ ਬਹੁਤ ਬੋਲਦਾ ....... ਪਰ ਖਵੋਉਂਦਾ  ਬੜੇ ਪਿਆਰ ਨਾਲ ....... ਕਈ ਵਾਰ ਤਾਂ ਧੱਕੇ ਨਾਲ ਹੀ ਇੱਕ-ਦੋਂ ਫੁਲਕੇ ਵੱਧ ਖੁਵਾ ਦਿੰਦਾ । ਸਾਡਾ ਸਭ ਦਾ ਪਿਆਰਾ ਗੋਪੀ ਭਈਆ। ਹੋਸਟਲ ਦੀਆਂ ਕੁੜੀਆਂ ਅਕਸਰ ਆ ਕੇ ਕਹਿੰਦੀਆ ।ਕਈ ਸੀਨੀਅਰ ਨੇ ਆ ਕੇ ਦੱਸਿਆ ਕਿ ਗੋਪੀ ਭਈਏ ਨੂੰ ਤਾਂ ਅਸੀ ਚੰਡੀਗੜ੍ਹ, ਲੁਧਿਆਣੇ ਤੇ ਪਟਿਆਲੇ ਦੇ ਕਾਲਜਾਂ ਵਿੱਚ ਪੜ੍ਹਦੀਆਂ ਅਕਸਰ ਵੀ ਯਾਦ ਕਰਦੀਆਂ ਹਾਂ।    
                                             ਕੋਈ 20-22 ਵਰ੍ਹੇ ਪਹਿਲਾ ਉਹ ਹੋਸਟਲ ਵਿੱਚ ਨਵੇਂ........

Sunday, 1 September 2013

ਜਦੋਂ ਪ੍ਰੈਸਰ ਕੂਕਰ ਦੀ ਸੀਟੀ ਵੱਜੀ।

                                         


                                         ਜਦੋਂ ਪ੍ਰੈਸਰ ਕੂਕਰ ਦੀ 
 ਸੀਟੀ ਵੱਜੀ।

        ਅੱਜ ਦੇ ਯੁੱਗ ਵਿੱਚ  ਸਾਇੰਸ ਦੀਆਂ ਪ੍ਰਾਪਤੀਆਂ ਦਾ ਕੋਈ ਲੇਖਾ ਜੋਖਾ ਨਹੀ। ਨਿੱਤ ਨਵੀਆਂ ਨਵੀਆਂ ਕਾਢਾਂ ਕੱਢ ਕੇ ਵਿਗਿਆਨੀ ਇਨਸਾਨ ਨੂੰ ਅਚੰਭੇ ਵਿੱਚ ਪਾਈ ਜਾਂਦਾ ਹੈ। ਆਦਮੀ ਨੂੰ ਯਕੀਨ ਹੀ ਨਹੀ ਹੁੰਦਾ ਕਿ ਇਸ ਤਰਾਂ ਵੀ ਹੋ ਸਕਦਾ ਹੈ। ਮਨੁੱਖੀ ਦਿਮਾਗ  ਗੋਤਾ ਖਾ ਜਾਂਦਾ ਹੈ। ਆਹ ਜਿਹੜਾ ਮੋਬਾਇਲ ਫੋਨ ਅੱਜ ਬੱਚੇ ਬੱਚੇ ਦੇ ਹੱਥ ਵਿੱਚ ਹੈ ਚੰਦ ਕੁ ਸਾਲ ਪਹਿਲਾ ਕਦੋ ਸੀ। ਕੈਲਕੂਲੇਟਰ ਆਇਆ ਤਾਂ ਦੇਖ ਕੇ ਹੈਰਾਨੀ ਹੁੰਦੀ ਸੀ। ਅਖੇ ਇਹ ਆਪੇ ਜੋੜ ਘਟਾਉ ਗੁਣਾਂ ਤਕਸੀਮ ਕਰ ਦਿੰਦਾ  ਹੈ ਬਸ ਅੱਖ ਝਪਕਣ ਦੀ ਦੇਰ ਹੈ। ਕਿਸ ਕਿਸ ਕਾਢ ਦਾ ਜਿਕਰ ਕਰੀਏ। ਹੁਣ ਤਾਂ ਜੋ ਕੋਈ ਕਹੇ ਮੰਨ ਲਈਦਾ ਹੈ। ਕੁਝ ਕੁ ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਗਏ ਤਾਂ ਰੋਟੀਆਂ ਬਨਾਉਣ ਤੇ ਪਕਾਉਣ ਵਾਲੀ ਆਟੋਮੈਟਿਕ ਮਸਨ ਦੇਖੀ ਤਾਂ ਮੂੰਹ ਟੱਡਿਆ ਹੀ ਰਹਿ ਗਿਆ।
                   ਗੱਲ ਕੋਈ 1973_74 ਦੀ ਹੋਣੀ ਹੈ। ਅਸੀ ਪਿੰਡ ਵਿੱਚ ਰਹਿੰਦੇ ਸੀ। ਮੇਰੇ ਪਾਪਾ ਜੀ ਨੇ ਦੱਸਿਆ ਕਿ ਇੱਕ ਅਜਿਹੀ ਪਤੀਲੀ ਆਈ ਹੈ ਜੋ ਬਹੁਤ ਹੀ ਜਲਦੀ ਸਬਜੀ ਬਣਾ ਦਿੰਦੀ ਹੈ। ਬਸ ਸਬਜੀ ਪਾਉ ਤੇ ਮਿੰਟਾਂ ਵਿੱਚ ਦਾਲ ਸਬਜੀ ਬਣ ਜਾਂਦੀ ਹੈ। ਸਭ ਤੋਂ ਵੱਡੀ ਗੱਲ ਉਸ ਵਿੱਚ ਕੜ੍ਹਛੀ ਵੀ ਨਹੀ ਮਾਰਨੀ ਪੈਂਦੀ। ਤੇ ਦਾਲ ਸਬਜੀ ਥੱਲੇ ਵੀ ਨਹੀ ਲੱਗਦੀ। ਹੁਣ ਇਹ ਗੱਲ ਸੁਨਣ ਵਿੱਚ ਬਹੁਤ ਅਜੀਬ ਲੱਗਦੀ ਸੀ। ਇਹ ਕਿਵੇਂ ਹੋ ਸਕਦਾ ਹੈ ਯਕੀਨ ਜਿਹਾ ਨਹੀ ਆਉਂਦਾ ਸੀ। ਗੱਲ ਸੁਨਣ ਤੋਂ ਬਾਅਦ ਅਸੀ ਦੋਨਾ ਭਰਾਵਾਂ ਨੇ ਜਿੱਦ ਫੜ੍ਹ ਲਈ ਕਿ ਆਪਾਂ ਉਹ ਪਤੀਲੀ ਜਰੂਰ ਲਿਆਉਣੀ ਹੈ। ਬੱਚੇ ਸੀ ਇਹ ਨਹੀ ਸੀ ਪਤਾ ਕਿ ਹਰ ਸੈਅ ਮੁੱਲ ਆਉਂਦੀ ਹੈ। ਘਰ  ਦਾ ਸਮਾਨ ਘਰ ਦੀ ਗੰਜਾਇਸ ਅਨੁਸਾਰ ਹੀ ਖਰੀਦਿਆ ਲਿਆਂਦਾ ਜਾਂਦਾ ਹੈ। 
                  ਹੁਣ ਪਾਪਾ ਜੀ ਨੂੰ ਵੀ ਖਹਿੜਾ ਛਡਾਉਣਾ ਅੋਖਾ ਹੋ ਗਿਆ ਸੀ ।ਤੇ  ਉਹ ਅਜਿਹੀ ਜਾਦੂਮਈ ਪਤੀਲੀ ਦੀ ਗੱਲ ਕਰਕੇ ਆਪ ਹੀ ਫਸ ਗਏ ਸਨ। ਹਰ ਮਾਂ ਬਾਪ ਦੀ ਤਰ੍ਹਾਂ ਉਹ ਵੀ ਆਪਣੀ ਅੋਲਾਦ ਦੀ ਹਰ ਇੱਛਾ ਪੂਰੀ ਕਰਨਾ ਚਾਹੁੰਦੇ ਸੀ। ਪਰ ਵਿੱਤੀ ਮਜਬੂਰੀਆਂ ਅੱਗੇ ਉਹ ਬੇਬਸ ਸਨ।  ਖੈਰ ਪਤਾ ਨਹੀ ਕਿਵੇਂ ਉਹ ਸਹਿਮਤ ਹੋ ਗਏ ਤੇ ਸਾਡੇ ਨਾਲ ਉਹਨਾ ਨੇ ਵਾਆਦਾ ਕਰ ਲਿਆ। ਹੁਣ ਗੱਲ ਲਿਆਵਾਂਗੇ ਤੇ ਆ ਕੇ ਅਟਕ ਗਈ। ਸਾਡੇ ਲਈ ਇੰਤਜਾਰ ਕਰਨਾ ਮੁਸਕਿਲ ਸੀ।
                 ਆਖਿਰ ਇੱਕ ਦਿਨ ਉਹ ਜਦੋa ਮਲੋਟ ਗਏ ਤਾਂ ਮੇਰੇ ਮਾਮਾ ਜੀ ਦੇ ਨਾਲ ਜਾਕੇ ਉਹ ਜਾਦੂ ਦੀ ਪਤੀਲੀ  ਖਰੀਦ ਲਿਆਏ। ਜੋ ਕਿ ਇਕ ਰੰਗਦਾਰ ਗੱਤੇ ਦੇ ਡਿੱਬੇ ਵਿੱਚ ਬੰਦ ਸੀ । ਡਿੱਬੇ ਉੱਪਰ ਅੰਗਰੇਜੀ ਦ। ਅੱਖਰਾਂ ਵਿੱਚ ਲਿਖਿਆ ਸੀ  ਊਸaਾ ਪ੍ਰੈਸਰ ਕੂਕਰ। ਪਾਪਾ ਜੀ ਦੇ ਦੱਸਣ ਮੁਤਾਬਿਕ ਇਹ ਇੱਕ ਸੋ ਪੰਜ ਰੁਪਇਆ ਦਾ ਆਇਆ ਸੀ।ਵੇਖਣ ਵਿੱਚ ਇਹ ਪਤੀਲੀ ਨਹੀ ਸਗੋਂ ਇੱਕ ਢੱਕਣ ਆਲਾ ਟੋਪੀਆ ਸੀ।  ਇਸ ਦੇ ਹੈਂਡਲ ਤੇ ਅੰਗਰੇਜੀ ਵਿੱਚ ਲਿਖਿਆ ਸੀ ਕਿ ਕਿਹੜੀ ਸaਬਜੀ ਕਿੰਨੇ ਸਮੇਂ ਵਿੱਚ ਰਿੱਝਦੀ ਹੈ। ਨਾਨ ਵੈਜ ਪੰਜ ਮਿੰਟਾ ਚ, ਕਾਲੇ ਛੋਲੇ, ਰਾਜਮਾਹ ਚਾਰ ਮਿੰਟਾ ਵਿੱਚ ਤੇ ਆਲੂ ਆਲੀਆਂ ਸਬਜੀਆਂ ਤਿੰਨ ਮਿੰਟਾ ਵਿੱਚ ਰਿੱਝ ਜਾਂਦੀਆਂ ਸਨ। ਇਸ ਦੇ ਨਾਲ ਹੀ ਦੋ ਐਲੂਮਿਨੀਅਮ ਦੇ ਦੋ ਡੋਂਗੇ ਵੀ ਸਨ। ਸੁਣਿਆ ਸੀ ਦੋ ਤਿੰਨ ਸaਬਜੀਆਂ ਇਕੱਠੀਆਂ ਬਣ ਜਾਂਦੀਆਂ ਹਨ।
                ਖੈਰ ਹੁਣ ਸਾਡੀ ਉਤਸੁਕਤਾ ਇਸ ਪਤੀਲੀ ਵਿੱਚ ਸਬਜੀ ਬਣਾਕੇ ਵੇਖਣਾ ਸੀ। ਤੇ ਲੋਕਾਂ ਨੂੰ ਇਸ ਬਾਰੇ ਦੱਸਣਾ ਸੀ। ਪਰ ਪਤਾ ਨਹੀ ਕਿਉਂ ਸਾਡੀ ਮਾਤਾ ਨੇ ਕਿਸੇ ਹੋਰ ਨੂੰ ਇਸ ਬਾਰੇ ਦੱਸਣ ਤੋਂ ਮਨ੍ਹਾ ਕਰ ਦਿੱਤਾ। ਇੰਨੀ ਵੱਡੀ ਖੁਸaੀ ਨੂੰ ਹਜਮ ਕਰਨਾ ਸਾਡੇ ਲਈ ਬਹੁਤ ਮੁਸਕਿਲ ਸੀ। ਇਸ ਲਈ ਅਸੀ ਸaਾਮ ਹੋਣ ਦਾ ਇੰਤਜਾਰ ਕਰਨ ਲੱਗੇ। ਤਹਿਸੁਦਾ ਪ੍ਰੋਗਰਾਮ ਅਨੁਸਾਰ ਕਾਲੇ ਛੋਲੇ ਪਹਿਲਾਂ ਹੀ ਭਿਉਂ ਦਿੱਤੇ ਗਏ। ਅਤੇ ਸaਾਮ ਨੂੰ ਮਸਾਲਾ ਭੁੰਨ ਕੇ ਛੋਲੇ ਕੂਕਰ ਵਿੱਚ ਪਾਕੇ ਉਸ ਦਾ ਢੱਕਣ ਲਾ ਦਿੱਤਾ ਗਿਆ ਅਤੇ ਸਾਰਾ ਟੱਬਰ ਟਾਇਮ ਨੋਟ ਕਰਕੇ ਚਾਰ ਮਿੰਟ ਪੂਰੇ ਹੋਣ ਦਾ ਇੰਤਜਾਰ ਕਰਨ ਲੱਗਾ । ਪਰ ਇਉਂ ਲੱਗਦਾ ਸੀ ਘੜੀ ਦੀਆਂ ਸੂਈਆਂ  ਤਾਂ ਜਿਵੇਂ ਖ੍ਹੜ ਹੀ ਗਈਆਂ ਹੋਣ। ਆਖਿਰ ਇੱਕ ਜੋਰਦਾਰ ਫੁੰਕਾਰੇ ਦੀ ਤਰ੍ਹਾਂ ਕੂਕਰ ਨੇ ਜੋਰ ਦੀ  ਸੀਟੀ ਮਾਰੀ। ਕੁਝ ਸਮਾਂ ਵੱਜਕੇ ਸੀਟੀ ਆਪਣੇ ਆਪ ਬੰਦ ਹੋ ਗਈ। ਇਸ ਤਰ੍ਹਾਂ ਥੋੜੇ ਥੋੜੇ ਵਕਫੇ ਬਾਅਦ ਤਿੰਨ ਸੀਟੀਆ ਵੱਜੀਆਂ ਤੇ ਅਸੀ ਭਾਫ ਦੇ ਨਿੱਕਲਣ ਦਾ ਇੰਤਜਾਰ ਕਰਨ ਲੱਗੇ।
                 ਅਜੇ ਅਸੀ ਕੂਕਰ ਦੇ ਢੱਕਣ ਨੂੰ ਖੋਲਣ ਹੀ ਵਾਲੇ ਸੀ ਕਿ ਸਾਡਾ  ਗੁਆਂਢੀ ਤਾਇਆ ਮਾੜੂ ਜਿਸ ਦਾ ਅਸਲ ਨਾਮ ਕੌਰ ਸਿੰਘ ਸੀ ਤੇ ਉਸ ਦਾ ਛੋਟਾ ਭਰਾ ਮਿੱਠੂ ਸਾਡੀ ਛੱਤ  ਆਏ।ਅਤੇ ਕਹਿਣ ਲੱਗੇ ਤੁਸੀ ਆਰਾਮ ਨਾਲ ਦੰਦ ਕੱਢੀ ਜਾਂਦੇ ਹੋ ਸੱਪ ਤੁਹਾਡੇ ਘਰੇ ਫੁੰਕਾਰੇ ਮਾਰ ਰਿਹਾ ਹੈ। ਅਸੀ ਆਪ ਸੁਣਿਆ ਹੈ। ਉਹਨਾ ਨੇ ਦੱਸਿਆ ਕਿ ਪਹਿਲਾਂ ਉਹਨਾ ਨੇ ਆਪਣੇ ਘਰ ਦਾ ਕੋਨਾ ਕੋਨਾ ਛਾਣ ਮਾਰਿਆ ਹੈ। ਸੱਪ ਨੇ ਤਿੰਨ ਜੋਰਦਾਰ ਫੁੰਕਾਰੇ ਮਾਰੇ ਹਨ। ਉਹ ਸੱਪ ਜਰੂਰ ਤੁਹਾਡੇ ਹੀ ਘਰੇ ਜਾ ਤੁਹਾਡੀ ਛੱਤ ਤੇ ਹੋਵੇਗਾ। ਅਸੀ ਸਮਝ ਗਏ ਕਿ ਇਹਨਾ ਨੇ  ਪ੍ਰੈਸਰ ਕੂਕਰ ਦੀ ਸੀਟੀ ਨੂੰ ਸੱਪ ਦਾ ਫੁੰਕਾਰਾ ਸਮਝ ਲਿਆ ਹੈ।ਅਸੇ ਸਾਰਾ ਟੱਬਰ ਜੋਰ ਜੋਰ ਦੀ ਹੱਸਣ ਲੱਗ ਪਏ। ਜਿਵੇਂ ਜਿਵੇਂ ਅਸੀ ਹੱਸੀਏ ਸਾਡਾ ਤਾਇਆ ਉਵੇਂ ਹੀ ਗੁੱਸੇ ਹੋਵੇ। ਆਖਿਰ ਉਹ ਗਰਮੀ  ਖਾ ਗਿਆ । ਕਿਉਂਕਿ ਸਾਡਾ ਸਾਰਾ ਪਰਿਵਾਰ  ਤਾਏ ਕੌਰ ਸਿੰਘ ਦੀ ਬਹੁਤ ਇੱਜਤ ਕਰਦਾ ਸੀ ਤਾਏ ਦਾ ਇੱਕੋ ਇੱਕ ਮੁੰਡਾ ਸਿੰਦਰ ਮੇਰਾ ਹਮ ਜਮਾਤੀ ਸੀ ਤੇ ਪੱਕਾ ਆੜੀ ਵੀ । ਜਦੋਂ ਪਾਪਾ ਜੀ ਨੇ ਉਸ ਨੂੰ ਪ੍ਰੈਸਰ ਕੂਕਰ ਬਾਰੇ ਦੱਸਿਆ ਤਾਂ ਉਹ ਹੈਰਾਨ ਹੋ ਗਿਆ। ਫਿਰ ਉਹ ਸਾਰੇ ਜਣੇ ਸਾਡੇ ਘਰੇ ਆ ਗਏ। ਓੁਹਨਾ ਨੇ ਤਿੰਨ ਚਾਰ ਮਿੰਟਾ ਵਿੱਚ ਰਿੱਝੀ ਸਬਜੀ ਦੇਖੀ ਅਤੇ ਉਸ ਦਾ ਸਵਾਦ ਵੇਖਿਆ। ਅਗਲੇ ਦਿਨ ਸਾਰੇ ਪਿੰਡ ਵਿੱਚ ਇਸ ਪ੍ਰੈਸਰ ਕੂਕਰ ਦੀ ਚਰਚਾ ਸੀ । ਔਰਤਾਂ ਚਾਅ ਚਾਅ ਨਾਲ ਉਸ ਜਾਦੂ ਦੀ ਪਤੀਲੀ ਨੂੰ ਵੇਖਣ ਲਈ ਸਾਡੇ ਘਰੇ ਆਉਂਦੀਆਂ  ਸਨ ਜਿਸ ਵਿੱਚ ਬਿਨਾ ਕੜ੍ਹਛੀ ਹਿਲਾਏ ਮਿੰਟਾਂ ਵਿੱਚ ਸਬਜੀ ਰਿੱਝ ਜਾਂਦੀ ਹੈ।ਅੱਜ ਕਲ੍ਹ ਪ੍ਰੈਸਰ ਕੂਕਰ ਹਰ ਰਸੋਈ ਦਾ ਜਰੂਰੀ ਹਿੱਸਾ ਹੈ। ਇਸ ਦੇ ਕੰਮ ਤੇ ਕੋਈ ਹੈਰਾਨ ਵੀ ਨਹੀ ਹੁੰਦਾ।
ਰਮੇਸ ਸੇਠੀ ਬਾਦਲ
ਮੋ 98 766 27233