ਵਰੋਲੇ ਵਾਂਗੂ ਉਨੂੰਡਦੇ ਰਿਸਤੇ
ਰਾਤ ਨੂੰ ਬਾਰਾਂ ਇੱਕ ਵਜੇ ਸਭ ਥੱਕ ਟੁੱਟ ਕੇ ਜਿਸਨੂੰ ਜਿੱਥੇ ਵੀ ਜਗ੍ਹਾ ਮਿਲੀ ਸੋਂ ਗਏ। ਪਰ ਬੀਜੀ ਨੂੰ ਨੀਂਦ ਕਿੱਥੇ? ਕਿਉਕਿ ਅੱਜ ਉਸਦੀ ਧੀ ਸਾਰੇ ਭੈਣ ਭਰਾਵਾਂ ਤੋਂ ਟੁੱਟ ਗਈ ਸੀ। ਧੀ ਦਾ ਬੇਬਸ ਚੇਹਰਾ ਉਸ ਦੀਆਂ ਅੱਖਾਂ ਅੱਗੇ ਬਾਰ ਬਾਰ ਆ ਜਾਂਦਾ । ਤੇ ਬੀਤੀਆਂ ਸਾਰੀਆਂ ਪੁਰਾਣੀਆਂ ਗੱਲਾਂ ਇਕ ਫਿਲਮ ਦੀ ਤਰ੍ਹਾਂ ਬੀਜੀ ਦੀਆਂ ਅੱਖਾਂ ਮੂਹਰੇ ਘੁੰਮਣ ਲੱਗੀਆਂ । ਇਹ ਚਾਰੇ ਭਰਾ ±ੁਰੂ ਤੋ ਹੀ ਸੰਤੋ± ਨਾਲ ਰੁੱਖ ਨਹੀਂ ਸੀ ਰਲਾਉਂਦੇ । ±ਗਨ ਲਾਲ ਤੇ ਬਿੰਦੇ ਦੀ ਆਪਸ ਚ ਰਮਂ ਮਿਲਦੀ ਸੀ। ±ਗਨ ਲਾਲ ਹਮੇ±ਾ ਬਿੰਦੇ ਨੂੰ ਆਪਣੇ ਨਾਲ ਰਲਾਈ ਰੱਖਦਾ ਸੀ । ਕੁਝ ਸਾਲ ਤਾਂ ਇਹਨਾਂ ਨੇ ਦੇਸੇ ਨੂੰ ਵੀ ਅਲੱਗ ਹੀ ਰੱਖਿਆ ।ਇਹ ਉਸ ਨਾਲ ਘਰੇ ਆਏ ਨਾਲ ਵੀ ਨਾ ਬੋਲਦਾ ਚਾਹ ਪਾਣੀ ਪੁਛਣਾ ਤਾਂ ਇਕ ਪਾਸੇ ਰਿਹਾ। ਉਹ ਵਿਚਾਰਾ ਆਪਣੀ ਮਾਂ ਤੇ ਪਿਤਾ ਜੀ ਖਾਤਿਰ ਆਉਂਦਾ ਤੇ ਹਾਲ ਚਾਲ ਪੁੱਛ ਕੇ ਮੁੜ ਜਾਂਦਾ। ਇਹਨਾਂ ਦੇ ਪਿਤਾ ਜੀ ਵੀ ਅਕਸਰ ਇਸ ਗੱਲ ਨੂੰ ਲੈ ਕੇ ਝੂਰਦੇ ਰਹਿੰਦੇ ਸਨ ਪਰ ਉਹ ਕਿਸੇ ਨੂੰ ਕੁਝ ਨਹੀਂ ਸਨ ਕਹਿੰਦੇ ।ਇਹ ਉਹਨਾ ਦੀ ਸaਰਾਫਤ ਹੀ ਸੀ ਜਾਂ ਉਹ ਆਪਣੇ ਸੁਭਾਅ ਤੋਂ ਮਜਬੂਰ ਸਨ। ਸਭ ਨੂੰ ਪੂਰੀ ਅਜaਾਦੀ ਦੇ ਰੱਖੀ ਸੀ।
ਕੋਈ ਪੰਜ ਕੁ ਸਾਲ ਪਹਿਲਾਂ ਜਦੋਂ ਦੇ ਇਹਨਾਂ ਦੇ ਪਿਤਾ ਜੀ ਸਭ ਨੂੰ ਛੱਡ ਕੇ ਚਲੇ ਗਏ ਤਾਂ ਇਹਨਾਂ ਚਾਰਾਂ ਭਰਾਵਾਂ ਨੇ ਸੰਤੋ± ਨੂੰ ਤਾਂ ਜਵਾਂ ਹੀ ਇੱਕ ਪਾਸੇ ਕਰ ਦਿੱਤਾ। ਪਿਤਾ ਦੀ ਮੌਤ ਤੋਂ ਬਾਅਦ ਸੰਤੋ± ਉਸ ਨੂੰ ਵਾਰੀ ਵਾਰੀ ਮਿਲਣ ਆਉaaਂਦੀ ਤੇ ਉਸਦੀ ਸਾਭ ਸੰਭਾਲ ਬਾਰੇ ਭਰਾਵਾਂ ਨਾਲ ਸਵਾਲ ਜਵਾਬ ਕਰਦੀ। ਤੇ ਇਹ ਉਸ ਤੇ ਚਿੜ੍ਹ ਜਾਂਦੇ। ਇਹਨਾ ਦੇ ਪਿਤਾ ਜੀ ਦੇ ਹੁੰਦਿਆਂ ਤਾਂ ਬੀਜੀ ਉਹਨਾਂ ਨਾਲ ਰਾਇ ਕਰਕੇ ਘਰ ਆਈ ਧੀ ਦਾ ਮਾਣ ਸਨਮਾਨ ਕਰਦੀ।ਤੇ ਇਹਨਾ ਦੇ ਪਿਤਾ ਜੀ ਵੀ ਝੱਟ ਸਾਇਕਲ ਤੇ ਜਾ ਕੇ ਕੁਝ ਨਾ ਕੁਝ ਖਾਣ ਨੂੰ ਤੇ ਧੀ ਦੇ ਪੱਲੇ ਬੰਨ੍ਹਣ ਨੂੰ ਲੈ ਆਉਂਦੇ। ਉਹ ਬਿਨਾ ਕਹੇ ਹੀ ਭੱਠ ਆਲੇ ਬਿਸਕੁਟਾਂ ਦੇ ਪੈਕਟ ਲੈ ਆਉਂਦੇ ਤੇ ਕਦੇ ਉਸਨੂੰ ਪੁੱਤਾਂ ਵੱਲ ਝਾਕਣ ਦੀ ਜਰੂਰਤ ਨਾ ਪੈਂਦੀ । ਪਰ ਹੁਣ ਪਹਿਲਾ ਵਾਲੀਆਂ ਗੱਲਾਂ ਨਹੀਂ ਸਨ ਰਹੀਆਂ। ਹੁਣ ਛੋਟੀ ਛੋਟੀ ਗੱਲ ਵੀ ਉਹ ਪੁੱਤਾਂ ਨੂੰ ਪੁੱਛ ਕੇ ਕਰਦੀ ।ਘਰ ਆਈ ਧੀ ਨੂੰ ਚਾਹ ਪਾਣੀ ਪਿਲਾਉਣ ਲਈ ਵੀ ਉਹ ਪੁੱਤਾਂ ਤੇ ਨੂੰਹਾਂ ਦੇ ਮੂੰਹ ਵੱਲ ਝਾਕਦੀ । ਪੁੱਤ ਵੀ ਧੀ ਦੇ ਵਾਰ ਵਾਰ ਇੱਥੇ ਆਉਣ ਤੇ ਅਤੇ ਉਸ ਦੇ ਬਾਰ ਬਾਰ ਆਉਂਦੇ ਫੋਨਾਂ ਨੂੰ ਲੈ ਕੇ ਅੋਖੇ ਸੋਖੇ ਹੁੰਦੇ ਰਹਿੰਦੇ । “ਅਖੇ ਮਾਂ ਤੂੰ ਘਰ ਦੀਆਂ ਛੋਟੀਆਂ ਛੋਟੀਆਂ ਗੱਲਾਂ ਧੀ ਨੂੰ ਦੱਸਦੀ ਹੈਂ।ਂ ਤੇ ਭਰਾਵਾਂ ਦੇ ਭੈਣ ਭਣੋਈਏ ਨਾਲ ਤਾਲੋਕਾਤ ਦਿਨ ਬਦਿਨ ਵਿਗੜਦੇ ਗਏ। ਜਦੋਂ ਵੀ ਉਹ ਦੋਵੇਂ ਜੀ ਆਉਂਦੇ ਤਾਂ ਇਹਨਾਂ ਚੋ ਕੋਈ ਵੀ ਚੱਜ ਨਾਲ ਉਹਨਾ ਨਾਲ ਗੱਲਬਾਤ ਨਾ ਕਰਦਾ। ਏਥੋ ਤੱਕ ਕਿ ਕਿਸੇ ਵੀ ਵਿਆਹ ਜਾ ਮਰਨੇ ਤੇ ਜਦੋਂ ਇਕੱਠੇ ਹੁੰਦੇ ਤਾਂ ਇਹ ਉਹਨਾਂ ਨੂੰ ਨਾ ਬਲਾਉਂਦੇ । ਦੂਰ ਦੂਰ ਰਹਿੰਦੇ ।ਰੋਟੀ ਪਾਣੀ ਦੀ ਸੁਲਾ ਵੀ ਨਾ ਮਾਰਦੇ ।ਉਹਨਾ ਸਾਹਮਣੇ ਉਹ ਧੀ ਨੂੰ ±ਗਨ ਵੀ ਨਾ ਦੇ ਸਕਦੀ ਤੇ ਚੋਰੀ ਚੋਰੀ ਡਰਦੀ ਹੋਈ ਧੀ ਦੀ ਮੁੱਠੀ ਚ ਨੋਟ ਫੜ੍ਹਾ ਦਿੰਦੀ।ਪਰ ਉਹ ਚੁੱਪ ਰਹਿੰਦੀ ।ਕਿਸੇ ਨੂੰ ਕੁਝ ਨਾ ਆਖਦੀ। ਪਰ ਉਸਨੂੰ ਕਲ੍ਹ ਦੀ ±ਗਨ ਲਾਲ ਦੀ ਕਹੀ ਹੋਈ ਗੱਲ ਬਹੁਤ ਚੁੱਭ ਰਹੀ ਸੀ ਕਿ ਜੇ ਅੱਜਸ਼ ਇੇਹਨਾਂ ਨੂੰ ਮਿੰਨਤਾਂ ਕਰਕੇ ਵਿਆਹ ਚ ਬੁਲਾ ਵੀ ਲਿਆ ਤਾਂ ਇਹ ਸਾਨੂੰ ਹਰ ਵਿਆਹ ਤੇ ਤੰਗ ਕਰਨਗੇ।ਕੀ ਕੋਈ ਆਪਣੀ ਧੀ ਨੂੰ ਇਸ ਤਰ੍ਹਾਂ ਛੱਡ ਸਕਦਾ ਹੈ। ਜੇ ਇਹਨਾਂ ਦੇ ਪਿਤਾ ਜੀ ਜਿਉਂਦੇ ਹੁੰਦੇ ਤਾਂ ਕੀ ਉਹ ਧੀ ਨੂੰ ਇਸ ਤਰ੍ਹਾਂ ਛੱਡ ਦਿੰਦੇ।ਅਜੇ ਕਲ੍ਹ ਹੀ ਤਾਂ ਇਹ ਗੱਲ ਹੋਈ ਹੈ। ਜਦੋ ਉਸਨੇ ਸੰਤੋਸa ਬਾਰੇ ਆਪਣੀ ਵੱਡੀ ਨਨਾਣ ਨਾਲ ਮਾੜੀ ਜਿਹੀ ਗੱਲ ਕੀਤੀ ਸੀ।ਜੋ ਉਹਨਾ ਦੇ ਨਾਲ ਹੀ ਉਸ ਦੇ ਵੱਡੇ ਪੋਤੇ ਦੇ ਵਿਆਹ ਤੇ ਆਈ ਸੀ।
“ਹਾਂ ਬੀਜੀ ਹੁਣ ਦੱਸੋ ਭੁਆ ਜੀ ਕਹਿੰਦੇ ਸੀ ਕਿ ਤੇਰੀ ਬੀਜੀ ਭਾਈ ਕੁਰਣ ਕੁਰਣ ਕਰਦੀ ਹੈ। ਸੰਤੋਸa ਨੂੰ ਲੈਕੇ ।' ±ਗਨ ਲਾਲ ਨੇ ਥੋੜਾ ਅੋਖਾ ਜਿਹਾ ਹੋ ਕੇ ਪੁਛਿਆ । “ਮੈa ਤਾਂ ਕੀ ਆਖਣਾ ਹੈ। ਮੇਰੀ ਤਾਂ ਕਿਸਮਤ ਹੀ ਮਾੜੀ ਹੈ। ਰੱਬ ਨੇ ਇੱਕ ਧੀ ਦਿੱਤੀ ਉਹ ਵੀ ਸੋਖੀ ਨਹੀਂ । ਹੁਣ ਸਕੇ ਭਤੀਜੇ ਦਾ ਵਿਆਹ ਹੈ। ਆਪਾਂ ਸਾਰੇ ਆਏ ਹੋਏ ਹਾਂ।ਉਹ ਨਹੀ ਆਈ। ਤੇਰੀ ਧੀ ਵੀ ਏਨੀ ਦੂਰੋਂ ਚੱਲਕੇ ਆਈ ਹੈ। ਤੇ ਉਹ ਨੇੜੇ ਬੈਠੀ ਵੀ ਵਿਆਹ ਤੋਂ ਖੁੰਝ ਗਈ ਕੜ੍ਹਮੀ। ' ਬੀਜੀ ਨੇ ਦਿਲ ਦੀ ਗੱਲ ਆਖੀ। “ਬੀਜੀ ਅਸੀਂ ਕੀ ਕਰ ਸਕਦੇ ਹਾਂ। ਅਸੀ ਤਾਂ ਬਹੁਤ ਵਾਰੀ ਬੇਇੱਜਤੀ ਕਰਵਾ ਆਏਂੇ ਹਾਂ । ਮੰਗਣੀ ਵੇਲੇ ਵੀ ਜਦੋਂ ਤੂੰ ਆਖਿਆ ਬਈ ਉਹ ਗੁੱਸੇ ਹਨ। ਉਹ ਮੰਗਣੀ ਤੇ ਨਹੀਂ ਆਉਣਗੇ। ਤੇਰੇ ਕਹਿਣ ਤੇ ਅਸੀਂ ਦੋਵੇ ਭਰਾ ਤੇਰੇ ਨਾਲ ਗਏ ।ਪਰ ਭੈਣ ਤੇ ਜੀਜਾ ਜੀ ਨੇ ਜੋ ਬੇਇੱਜਤੀ ਕੀਤੀ। ਤੈਥੋਂ ਕੀ ਭੁੱਲੀ ਹੈ । ਤੇ ਫਿਰ ਉਹ ਆ ਵੀ ਗਏ ਤੇ ਉਨੂੰਥੇ ਆਪੇ।ਤੇ ਆਪਣੀ ਕਿੰਨੀ ਬੇਇੱਜਤੀ ਹੋਈ ਆਪਣੀ ਕੁੜਮਾਂ ਅੱਗੇ। ਨਾ ਕਿਸੇ ਨਾਲ ਬੋਲੇ, ਨਾ ਕਿਸੇ ਨਾਲ ਦੁਆ ਸਲਾਮ ਕੀਤੀ। ਸਾਰੇ ਉਹਨਾਂ ਦੇ ਮੂੰਹ ਵੱਲ ਝਾਕਦੇ ਸੀ । ਤੇ ਫਿਰ ਕੀ ਫਾਇਦਾ ਹੋਇਆ? ਉਹਨਾਂ ਦੇ ਆਉਣ ਦਾ। ਐਦੋ ਤਾਂ ਨਾ ਹੀ ਆਉੱਦੇ।' ±ਗਨ ਲਾਲ ਨੇ ਸਾਰੀ ਭੜਾਸ ਕੱਢੀ ।
“ਬੀਜੀ ਛੱਡੋ ਹੁਣ ਭੂਆ ਦੀਆਂ ਗੱਲਾਂ ਜੇ ਨਹੀਂ ਆਏ ਤਾਂ ਨਾਂ ਹੀ ਸਹੀ । ਸਾਡੇ ਤੋਂ ਨਹੀਂ ਕਿਸੇ ਦੀਆਂ ਮਿੰਨਤਾਂ ਹੁੰਦੀਆਂ । ਪਾਠ ਦਾ ਭੋਗ ਪੈਣ ਲੱਗਿਆ ਹੈ । ਤੇ ਤੁਸੀਂ ਸਾਰੇ ਵੱਡੇ ਹਾਲ ਵਿੱਚ ਆ ਜਾਓ। ਕੰਮ ਚ ਉਲਝੀ ਛੋਟੀ ਪੋਤੀ ਪੂਜਾ ਨੇ ਆਕੇ ਸਾਰਿਆਂ ਨੂੰ ਟੋਕਿਆ । “ਬੀਜੀ ਤੁ-ਸੀ ਦੱਸੋ ਅਸੀਂ ਕਰ ਕੀ ਸਕਦੇ ਹਾਂ। ਜੇ ਉਹ ਨਹੀਂ ਆਏ ਤਾਂ , ਉਹਨਾਂ ਨਹੀਂ ਅਪਣੇ ਮੁੰਡੇ ਵਿਆਹੁਣੇ ? ਜੇ ਉਹ ਇਓੁਂ ਅੜੀਆਂ ਕਰਨਗੇ ਤਾਂ ਉਹਨਾਂ ਦੇ ਕੌਣ ਜਾਵੇਗਾ ਵਿਆਹ ਤੇ?' ±ਗਨ ਲਾਲ ਨੇ ਮਿੱਠੀ ਜਿਹੀ ਧਮਕੀ ਭਰੇ ਲਹਿਜੇ ਨਾਲ ਆਖਿਆ ।
“ਨਹੀਂ ਬੇਟਾ ਧੀ ਪਰਾਏ ਵੱਸ ਹੁੰਦੀ ਹੈ। ਮੈਂ ਕਿਵੇੱ ਬਰਦਾ±ਤ ਕਰਾਂ ਕਿ ਉਹ ਵਿਆਹ ਚ ਨਾ ਆਵੇ।ਉਹ ਵੀ ਤੇ ਮੇਰੇ ਢਿੱਡ ਦੀ ਜੰਮੀ ਹੈ। ਉਸ ਤੋਂ ਬਿਨਾ ਮੈਥੋਂ ਤੁਹਾਡੀਆਂ ਖੁਸਾ±ੀਆਂ ਜਰ ਨਹੀਂ ਹੁੰਦੀਆਂ । ' ਮਾਂ ਨੇ ਬੇਵਸੀ ਵਿੱਚ ਠੰਡਾ ਹੌਕਾਂ ਜਿਹਾ ਲਿਆ ।“ਗੱਲ ਸੁਣੋ ਬੀਜੀ, ਹਰੇਕ ਨੂੰ ਇੱਜਤ ਪਿਆਰੀ ਹੁੰਦੀ ਹੈ। ਸਾਡੀ ਵੀ ਕੋਈ ਇੱਜਤ ਹੈ। ਉਹ ਘਰੇ ਗਿਆਂ ਤੋਂ ਅਵਾ ਤਵਾ ਬੋਲਦੇ ਹਨ। ਉਹਨਾਂ ਦੇ ਰੋਸੇ ਪੂਰੇ ਨਹੀਂ ਹੁੰਦੇ। ਉਹ ਤਾਂ ਸਾਡੇ ਸਾਰਿਆਂ ਤੇ ਹੀ ਗਿਲੇ ±ਿਸਾਕਵੇ ਕਰੀ ਜਾਂਦੇ ਹਨ। ਕਿਸੇ ਨੂੰ ਚੰਗਾ ਵੀ ਨਹੀਂ ਆਖਦੇ ।ਪਤਾ ਨਹੀਂ ਕਿਉਂ? ਮੈਥੋ ਨਹੀਂ ਉਹਨਾਂ ਦੀਆਂ ਮਿੰਨਤਾਂ ਹੁੰਦੀਆਂ। ਨਾ ਹੀ ਮੈਂ ਉਹਨਾਂ ਨੂੰ ਮਨਾਉਣ ਜਾਣਾ ਹੈ। ਹੁਣ ਛੋਟਾ ਬਿੰਦਾ ਵਿੱਚ ਬੋਲ ਪਿਆ। ਬਿੰਦੇ ਨੂੰ ਜਿਆਦਾ ਗੁੱਸਾ ਆਉਦਾ ਸੀ ਕਿਉਂਕਿ ਉਸਨੂੰ ਵੱਡੇ ਸਾਗਨ ਲਾਲ ਦੀ ±ਹਿ ਪ੍ਰਾਪਤ ਸੀ । “ ਲੋਕੀ ਕੀ ਆਖਣਗੇ। ±ਰੀਕਾ ਕੀ ਆਖੂ ਬਈ ਇਹਨਾਂ ਦੀ ਧੀ ਹੀ ਨਹੀਂ ਆਈ ਵਿਆਹ ਤੇ । ਆਪਣੀ ਬਦਨਾਮੀ ਹੋਵੇਗੀ । ' ਮਾਂ ਨੇ ਬਸ ਥੋੜੇ ਜਿਹੇ ±ਬਦਾਂ ਚ ਆਪਣੀ ਗੱਲ ਆਖਣ ਦੀ ਕੋਸਿaਸ ਕੀਤੀ। “ਤੇ ਫਿਰ ਅਸੀ ਕੀ ਕਰੀਏ । ਜੇ ਆਪਣੀ ਬਦਨਾਮੀ ਹੈ ਤਾਂ ਉਹਨਾਂ ਦੀ ਵੀ ਬਦਨਾਮੀ ਹੈ। ਉਹ ਸਾਨੂੰ ਚਾਰੇ ਭਰਾਵਾਂ ਨੂੰ ਉਹ ਮਾੜਾ ਆਖਦੇ ਹਨ। ਕਿਸੇ ਨੂੰ ਤਾਂ ਉਹ ਚੰਗਾ ਆਖਣ। ਬਾਕੀ ਮੈਂ ਤਾਂ ਹੋਰ ਕੁਝ ਨਹੀਂ ਕਹਿਣਾਂ ।ਮੇਰੀ ਤੇ ±ਗਨ ਲਾਲ ਦੀ ਮਸਾਂ ਮਸਾਂ ਬੋਲਚਾਲ ਹੋਈ ਹੈ। ਮੈਂ ਨਹੀਂ ਹੁਣ ਵੱਡੇ ਭਰਾ ਨਾਲ ਵਿਗਾੜਨੀ ਚਾਹੁਂਦਾ । ' ਗੱਲਾ ਗੱਲਾਂ ਦੇ ਵਿੱਚ ਦੇਸਾ ਵੀ ਆਪਣੀ ਗੱਲ ਕਹਿ ਗਿਆ। ਉਹ ਆਪਣੀ ਅਫਸਰੀ ਤੇ ਸਟੇਟਸ ਦੇ ਨ±ੇ ਵਿੱਚ ਸੀ । ਬਾਕੀ ±ਗਨ ਲਾਲ ਤੇ ਬਿੰਦਾ ਇੱਕੋ ਘਰੇ ਵਿਆਹੇ ਸਨ। ±ਗਨ ਲਾਲ ਸਭ ਤੋਂ ਵੱਡਾ ਸੀ ਤੇ ਵਹਿਵਤੀ ਵੀ ਸੀ। ਹਰ ±ਰਾਰਤ ਦੇ ਪਿੱਛੇ ਉਸ ਦਾ ਦਿਮਾਗ ਕੰਮ ਕਰਦਾ ਸੀ।ਉਹ ਹਰੇਕ ਨੂੰ ਆਪਣੇ ਪਿੱਛੇ ਲਾਉਦਾ ਸੀ। ਉਹ ਖੁੱਦ ਕਦੇ ਬੁਰਾ ਨਹੀ ਸੀ ਬਣਦਾ। ਪਰ ਬਾਕੀਆਂ ਨੂੰ ਪਿਛੇ ਲਾਉਣ ਦੇ ਆਦਤ ਤੋ ਮਜਬੂਰ ਸੀ ।ਉਹ ਨਹੀ ਸੀ ਚਾਹੁੰਦਾ ਕਿ ਕੋਈ ਉਸ ਤੋਂ ਬਿਨਾ ਪੁੱਛੇ ਸੰਤੋਸa ਨੂੰ ਫੋਨ ਵੀ ਕਰੇ।ਜੇ ਕੋਈ ਭਰਾ ਕਦੇ ਅਜੇਹੀ ਗਲਤੀ ਕਰ ਲੈਂਦਾ ਤਾਂ ਉਹ ਤਿਲਮਿਲਾ ਜਾਂਦਾ।ਏਥੋ ਤੱਕ ਕਿ ±ਗਨੇ ਤੇ ਬਿੰਦੇ ਨੇ ਰਲ ਕੇ ਆਪਣੇ ਸਾਲੇ ਦੇ ਮੁੰਡੇ ਦੇ ਵਿਆਹ ਤੇ ਵੀ ਸੰਤੋਸa ਨੂੰ ਨਹੀ ਬੁਲਾਇਆ। ਲਿਖਿਆ ਲਿਖਾਇਆ ਕਾਰਡ ਕੈਂਸਲ ਕਰਵਾ ਦਿੱਤਾ।ਜਦੋਂ ਸੰਤੋਸ ਨੇ ਆਪਣੇ ਘਰੇ ਖੁ±ੀ ਦਾ ਪ੍ਰੋਗਰਾਮ ਰੱਖਿਆ ਤਾਂ ਇਹ ਚਾਰੇ ਇੱਕ ਮਿੱਕ ਹੋ ਗਏ ਤੇ ਜਾਣ ਦੀ ਘੇਸਲ ਵੱਟ ਗਏ।
“ਭਾਈ ਤੁਸੀ ਤਿੰਨੇ ਚਮਨ ਲਾਲ ਨਾਲ ਵੀ ਗੱਲ ਕਰ ਲਉ ।ਉਹ ਇਹ ਨਾ ਆਖੇ ਬਈ ਇਹਨਾਂ ਨੇ ਮੇਰੇ ਮੁੰਡੇ ਦਾ ਵਿਆਹ ਖਰਾਬ ਕਰਤਾ। ਇੱਕ ਤਾਂ ਉਹ ±ੁਰੂ ਤੋ ਇਕੱਲਾ ਹੇ ਤੇ ਤੁਸੀ ਤਿੰਨੇ ਇਕੱਠੇ ਹੋ। ਦੂਜਾ ਇਹ ਘਰ ਚ ਪਹਿਲਾ ਵਿਆਹ ਹੈ ਤੇ ਇਸਦੇ ਰਿ±ਤੇ ਲਈ ਵੀ ਭੂਆ ਫੁੱਫੜ ਨੇ ਬਹੁਤ ਕੋ±ਿ±ਾ ਕੀਤੀਆਂ ਸਨ। ਤੇਰੇ ਪਿਤਾ ਜੀ ਨੂੰ ਵੀ ਉਹ ਨਾਲ ਲੈ ਕੇ ਗਏ ਸਨ।ਤਾਂ ਕਿ ਰਿ±ਤਾ ਹੋ ਜਾਵੇ ਪਰ ਉਦੋ ਵੀ ਉਹਨਾ ਨਾਲ ਬਥੇਰੀ ਕੁੱਤੇ ਖਾਣੀ ਹੌਈ ਸੀ । ਪਰ ਰਿ±ਤਾ ਕਰਾਉਣ ਲਈ ਬਹੁਤ ਜੋਰ ਲਾਇਆ ।ਬਾਕੀ ਸੰਯੋਗ ਹੀ ਨਹੀ ਸਨ' ਬੀਜੀ ਨੇ ਆਪਣੀ ਰਾਇ ਦਿੱਤੀ।
“ਕਾਕਾ ਤੁਸੀ ਸਾਰੇ ਸਿਆਣੇ ਹੋ ।ਧੀ ਜਵਾਈ ਗੁੱਸੇ ਹਨ। ਉਹਨਾਂ ਨੂੰ ਮਨਾ ਕੇ ਲਿਆਉਣਾ ਤਾਂ ਤੁਹਾਡਾ ਫਰਂ ਬਣਦਾ ਹੈ। ਬਾਕੀ ਜੇ ਤੁਹਾਡਾ ਪਿਓੁ- ਜਿਉਦਾ ਹੁੰਦਾ ਤਾਂ ਉਹ ਵੀ ਉਹਨਾਂ ਨੂੰ ਮਨਾ ਕੇ ਲਿਆਉਂਦਾ ।ਬਾਕੀ ਸੋਡੀ ਮਰਜੀ। ' ਕੋਲ ਬੈਠੀ ਭੂਆ ਤੋਂ ਬੋਲੇ ਬਿਨਾਂ ਰਿਹਾ ਨਾ ਗਿਆ । “ਭੂਆ ਜੀ ਤੁਸੀ ਚੁੱਪ ਰਹੋ। ਤੁਸੀ ਨਾ ਬੋਲੋ ਇਹ ਸਾਡਾ ਘਰੇਲੂ ਮਸਲਾ ਹੈ। ' ਬਿੰਦੇ ਦੀ ਘੁਰਕੀ ਨਾਲ ਭੂਆ ਚੁੱਪ ਕਰ ਗਈ । ਤੇ ਖਾਲੀ ਪਏ ਚਾਹ ਵਾਲੇ ਗਿਲਾਸ ਜਿਹੇ ਚੁੱਕ ਕੇ ਬਾਹਰ ਨੂੰ ਚਲੀ ਗਈ । ਬੇਇੱਜਤੀ ਕਰਉਂਣ ਨਾਲੋਂ ਤਾਂ ਪਾਸਾ ਵੱਟਿਆ ਚੰਗਾ ।
“ਮੈਂ ਤਾਂ ਮਹੀਨਾ ਪਹਿਲਾਂ ਹੀ ਕਾਰਡ ਦੇ ਆਇਆ ਸੀ । ਸੰਤੋ± ਸੀ ਘਰੇ ਕੱਲੀ। ਵਿਆਹ ਦਾ ਆਖ ਆਇਆ ਸੀ ਬਈ ਸਾਰੇ ਆਇਓ। ਭਾਈਆ ਘਰ ਨਹੀਂ ਸੀ । ਹੁਣ ਸਾਰੇ ਟੱਬਰ ਨੂੰ ਕੱਲੇ ਕੱਲੇ ਨੂੰ ਤਾਂ ਆਖਿਆ ਨਹੀਂ ਜਾ ਸਕਦਾ । ਨਹੀਂ ਆਉਂਦੇ ਤਾਂ ਨਾਂ ਸਹੀ। ਉਹਨਾਂ ਦੇ ਨਾ ਆਉਣ ਨਾਲ ਮੇਰੇ ਮੁੰਡੇ ਦਾ ਵਿਆਹ ਨਹੀਂ ਅਟਕਦਾ । ਨਾਲੇ ਮੇਰੀ ਵਿਆਹੀ ਵਰ੍ਹੀ ਧੀ ਵੀ ਗੁੱਸੇ ਹੈ ਉਹਨਾਂ ਨਾਲ। ਅਂੈ ਧੀ ਜਵਾਈ ਨੂੰ ਗੁੱਸੇ ਕਰਕੇ ਭੈਣ ਤੇ ਭਣੋਈਏ ਦੀਆਂ ਮਿੰਨਤਾਂ ਕਿਵੇ ਕੱਢਾ। ਜੇ ਆ ਜਾਂਦੇ ਤਾਂ ਵਧੀਆ ਸੀ। ਨਹੀਂ ਤਾਂ ਉਸ ਤੋਂ ਵੀ ਵਧੀਆ ਹੈ। ਉਹਨਾਂ ਨੇ ਤਾਂ ਅ੍ਰਪੇ±ਨ ਦਾ ਬਹਾਨਾ ਲਾ ਦਿੱਤਾ।ਚੱਲੋ ਬਾਹਰ ਭਾਈ ਜੀ ਵਾਰੀ ਵਾਰੀ ਬੁਲਾਂਦਾ ਪਿਆ ਹੈ ।ਅਰਦਾਸ ਤੋ ਲੇਟ ਹੋ ਗਏ ਹਾਂ। ਸਮੇਂ ਸਿਰ ਭੋਗ ਵੀ ਪਾਉਣਾਂ ਹੈ। ਬਾਹਰ ਲੋਕੀ ਇੰਤਜਾਰ ਕਰੀ ਜਾਂਦੇ ਹਨ। ' ਇਹ ਕਹਿੰਦੇ ਚਮਨ ਲਾਲ ਵੀ ਪਿੱਛਾ ਛੁਡਾ ਕੇ ਬਾਹਰ ਨੂੰ ਚਲਾ ਗਿਆ।
ਅਰਦਾਸ ਹੋ ਗਈ ਭੋਗ ਵੀ ਪੈ ਗਿਆ ਤੇ ±ਗਨ ਦੀ ਰਸਮ ਵੀ ਹੋ ਗਈ। ਕਿਸੇ ਨੇ ਵੀ ਸੰਤੋ± ਤੇ ਪ੍ਰਾਹੁਣੇ ਨੂੰ ਯਾਦ ਨਾ ਕੀਤਾ । ਬੀਜੀ ਦੇ ਪੋਤੇ ਪੋਤਰੀਆਂ ਖੂਬ ਖੜ ਮਸਤੀਆਂ ਕਰ ਰਹੇ ਸੀ। ਪਰ ਦੋਹਤਿਆਂ ਨੂੰ ਨਾ ਦੇਖ ਕੇ ਬੀਜੀ ਦੇ ਮਨ ਨੂੰ ਹੋਲ ਜਿਹਾ ਪੈਂਦਾ ਸੀ ।±ਗਨ ਤੋ ਬਾਅਦ ਨਿੱਕੀ ਪੂਜਾ ਨੇ ਸਾਰਿਆਂ ਨੂ ਵਿਹੜੇ ਚ ਇਕੱਠਾ ਕਰ ਲਿਆ ਤੇ ਗਿੱਧਾ ਪਾਉਣਾ ±ੁਰੂ ਕਰ ਦਿੱਤਾ ।ਬੀਜੀ ਦੀਆਂ ਤਿੰਨੇ ਨੂੰਹਾਂ ਨੇ ਖੂਬ ਧਮਾਲ ਪਾਈ ਤੇ ਦਾਦਕੀਆਂ ਨੇ ਨਾਨਕੀਆਂ ਦੀ ਬੋਲਤੀ ਬੰਦ ਕਰਾ ਦਿੱਤੀ। ਨਾਨਕੇ ਵੀ ਕਿਹੜੇ ਸਨ। ਜੇ ਨਾਨਕੇ ਹੀ ਹੁੰਦੇ ਤਾਂ ਚਮਨ ਲਾਲ ਨੂੰ ਘਰ ਜਵਾਈ ਕਿਉਂ ਬਨਾਉਣਾ ਪੈਦਾਂ। ਆਰਤੀ, ਬੇਨਤੀ ,ਮਮਤਾ ਤੇ ਪੂਜਾ ਸਾਰੀਆਂ ਭੈਣਾਂ ਨੇ ਗਿੱਧੇ ਵਿੱਚ ਖੂਬ ਰੰਗ ਬਨਿਆ । ਬੀਜੀ ਦੋਨਾ ਹੱਥਾਂ ਨਾਲ ਤਾੜੀ ਤਾਂ ਮਾਰਦੇ ਪਰ ਨਿਗ੍ਹਾ ਗੇਟ ਵੱਲ ਵੀ ਮਾਰਦੇ ਸੀ ਖੋਰੇ ਸੰਤੋ± ਆ ਹੀ ਜਾਵੇ।
ਗਿੱਧੇ ਤੋ ਬਾਅਦ ਰੋਟੀ ਤੇ ±ਾਮ ਨੂੰ ਘੋੜੀ ਵੀ ਕੱਢੀ ਗਈ । ਚਾਰੇ ਭਰਾ ਖੁ± ਸਨ। ਆਪਣੇ ਆਪਣੇ ਮੁੰਡਿਆਂ ਨੂੰ ਘੋੜੀ ਮੂਹਰੇ ਭੰਗੜਾ ਪਾਉਂਦਾ ਵੇਖਕੇ । ਘੁੱਟ ਘੁੱਟ ਲੱਗੀ ਹੋਈ ਸੀ। ਘੋੜੀ ਗੁਰਦੁਆਰੇ ਪਹੁੰਚ ਗਈ। ਰਸਮਾਂ ਤੋਂ ਬਾਅਦ ਮੁੰਡੇ ਨੂੰ ਕਿਸੇ ਰਿਸਾਤੇਦਾਰ ਦੇ ਘਰ ਸੁਲਾਇਆ ਗਿਆ। ਕਿਸੇ ਨੇ ਵੀ ਪ੍ਰਾਹੁਣੇ ਤੇ ਸੰਤੋ± ਦਾ ਜਿਕਰ ਨਾ ਕੀਤਾ ।ਸਭ ਆਪਣੇ ਆਪਸ਼ਣਿਆ ਵਿੱਚ ਮਸਤ ਸਨ।
“ਬੀਜੀ ਉਠ ਜਾਉ ਤੇ ਤਿਆਰ ਹੋਂੋ ਹੁਣ ਫਟਾ ਫਟ ।ਜਲਦੀ ਨਹਾ ਲਵੋ। ਸੱਤ ਵਜੇ ਤਾਂ ਬਾਰਾਤ ਤੁਰ ਪੈਣੀ ਹੈ । ਛੋਟੀ ਪੂਜਾ ਨੇ ਆ ਕੇ ਫਿਰ ਕਿਹਾ। ਪਰ ਉਹ ਸੁੱਤੀ ਹੀ ਕਦੋ ਸੀ? ਉਸ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਰਾਤ ਕਦੋਂ ਬੀਤ ਗਈ । ਪੁੱਤਾਂ ਤੇ ਪੋਤਰਿਆਂ ਦੇ ਉੱਚੇ ਬੋਲਾਂ ਤੋਂ ਡਰਦੀ ਉਹ ਪਤਾ ਨਹੀ ਕਦੋ ਤਿਆਰ ਹੋ ਗਈ ਤੇ ਜਿਵੇਂ ਕਿਸੇ ਨੇ ਕਿਹਾ ਤੇ ਗੱਡੀ ਦੀ ਪਿਛਲੀ ਸੀਟ ਤੇ ਬੈਠ ਗਈ । ਉਸ ਦੀਆਂ ਨਂਰਾਂ ਵਾਰ ਵਾਰ ਪਿਛੇ ਨੂੰ ਮੁੜਦੀਆਂ। ਉਹਨਾ ਨੂੰ ਇੰਤਜਾਰ ਸੀ ਕਿਸੇ ਕਾਲੇ ਰੰਗ ਦੀ ਕਾਰ ਦਾ। ਖੋਰੇ ਸੰਤੋ± ਆ ਹੀ ਜਾਵੇ। ਇਕ ਪਾਸੇ ਪੋਤੇ ਦੀ ਵਿਆਹ ਦੀ ਖੁ±ੀ ਦੇ ਹੰਝੂ ਸਨ ਪਰ ਦੂਜੇ ਪਾਸੇ ਧੀ ਦੇ ਟੁੱਟਣ ਦੀ ਬੇਬਸੀ ਦੇ ਹੰਝੂ ਸਨ । ਉਸ ਨੂੰ ਡਰ ਸੀ ਕਿ ਕਿਤੇ ਕੋਈ ਉਸਨੂੰ ਟੋਕ ਹੀ ਨਾ ਦੇਵੇ ਕਿ ਬੀਜੀ ਤੁਸੀ ਖੁ±ੀ ਦੇ ਮੌਕੇ ਤੇ ਹੰਝੂ ਕੇਰਕੇ ਬੇ±ਗਨੀ ਕਿਉਂ ਕਰਦੇ ਹੋ। ਉਸ ਨੂੰ ਝਾਉਲਾ ਜਿਹਾ ਪੈਂਦਾ ਕਿ ਕੋਈ ਪਿੱਛੇ ਰਹਿ ਗਿਆ ਹੋਵੇ। ਤੇ ਏਹਨਾਂ ਦੇ ਪਿਤਾ ਜੀ ਦਾ ਭੁਲੇਖਾ ਪੈਂਦਾ ਲੱਗਿਆ ਜਿਵੇਂ ਇਹਨਾਂ ਦੇ ਪਿਤਾ ਜੀ ਸੜਕ ਤੇ ਖੜੇ ਹੋਣ।ਤੇ ਆਵਾਜਾਂ ਮਾਰਦੇ ਹੋਣ। “ਓੁਏ ਤੁਸੀ ਮੈੰਨੂ ਛੱਡ ਚਲੇ ਹੋ। ਮੇਰੀ ਧੀ ਨੂੰ ਭੁੱਲ ਗਏ ਹੋ।' ਏਨੇ ਨੂੰ ਹਵਾ ਦਾ ਵਰੋਲਾ ਜਿਹਾ ਆਇਆ ਤੇ ਉਹ ਮਿੱਟੀ ਜਿਹੀ ਉਡਾ ਗਿਆ ਤੇ ਉਸ ਨੂੰ ਕੁਝ ਵੀ ਦਿਖਾਈ ਨਾ ਦਿੱਤਾ ਤੇ ਇਉਂ ਲੱਗਿਆ ਕਿ ਇਹ ਹਵਾ ਦਾ ਵਰੋਲਾ ਉਸਦੇ ਕਈ ਰਿ±ਤਿਆ ਨੂੰ ਉਡਾ ਕੇ ਲੈ ਗਿਆ ਹੈ।
ਰਮੇਸ ਸੇਠੀ ਬਾਦਲ
ਸੰਪਰਕ 98 766 27 233
ਮੈਂ ਤੇ ਮੇਰੀਆਂ ਬਿੱਲੀਆਂ ।
ਘਰ ਵਿੱਚ ਖੁਸ਼ੀ ਦਾ ਬਹਾਨਾ ਆਦਮੀ ਨੂੰ ਜਿਉਂਦੇ ਰੱਖਣ ਲਈ ਸਹਾਈ ਹੁੰਦਾ ਹੈ ਤੇ ਇਕੱਲਤਾ ਇਨਸਾਨ ਨੂੰ ਬੀਮਾਰੀ ਵੱਲ ਧੂਹ ਕੇ ਲੈ ਜਾਂਦੀ ਹੈ। ਬੱਚਿਆਂ ਦੀ ਰੌਣਕ ਚਹਿਲ ਪਹਿਲ ਨਾਲ ਹੀ ਘਰ ਵਸਦੇ ਤੇ ਹੱਸਦੇ ਨੇ। ਦੋਨਾ ਬੇਟਿਆਂ ਦੇ ਨੌਕਰੀ ਤੇ ਜਾਣ ਤੋਂ ਬਾਅਦ ਇਕੱਲਤਾ ਦਾ ਜੀਵਨ ਜਿੰਦਗੀ ਨੂੰ ਨੀਰਸ ਬਣਾ ਰਿਹਾ ਸੀ ਤੇ ਅਜੇਹੇ ਸਮੇ ਤੇ ਉਪਰਲੀ ਮੰਜ਼ਿਲ ਤੇ ਰਹਿੰਦੇ ਪਰਿਵਾਰ ਨੇ ਵੀ ਘਰ ਬਦਲ ਕੇ ਸਾਡੀ ਨੀਰਸ ਭਰੀ ਜਿੰਦਗੀ ਨੂੰ ਹੋਰ ਵੀ ਔਖਾ ਕਰ ਦਿੱਤਾ ਸੀ ।
ਅਜੇਹੇ ਸਮੇ ਰੱਬ ਵੀ ਕਿਸੇ ਰੂਪ ਵਿੱਚ ਬਹੁੜਦਾ ਹੈ। ਸੱਜਰੀ ਸੂਈ ਬਿੱਲੀ ਆਪਣੇ ਤਿੰਨ ਬਲੂੰਗੜਿਆਂ ਨੂੰ ਨਾਲ ਲੈ ਕੇ ਆਪਣੀ ਆਦਤਣ ਫੇਰੀ ਲਈ ਸਾਡੇ ਘਰੇ ਆ ਵੜੀ । ਬਸ ਫਿਰ ਕੀ ਸੀ ਦੁੱਧ ਦੇ ਅੱਧੇ ਗਿਲਾਸ ਨੇ ਉਂਹਨਾ ਨੂੰ ਉਥੋ ਜਾਣ ਤੋਂ ਰੋਕ ਲਿਆ। ਤੇ ਅਸੀ ਵੀ ਅਜੇਹੇ ਨਿਕਲੇ ਪਰਵਾਰ ਦੇ ਅੱਧੇ ਮੈਂਬਰ ਘਰੋ ਬਾਹਰ ਹੋਣ ਦੇ ਬਾਵਜੂਦ ਵੀ ਦੋਧੀ ਕੋਲੋ ਦੁੱਧ ਲੈਣਾ ਘੱਟ ਨਾ ਕੀਤਾ ਉਹਨਾ ਚਾਰਾਂ ਮਾਵਾਂ ਧੀਆ ਨੂੰ ਮੌਂ ਲੱਗ ਗਈ । ਹੁਣ ਤਿੰਨੇ ਧੀਆਂ (ਛੋਟੀਆਂ ਬਿਲੀਆਂ )ਘਰ ਦੇ ਮੈਂਬਰਾਂ ਦੀ ਤਰ੍ਹਾਂ ਹੀ ਸਾਡੇ ਨਾਲ ਰਹਿੰਦੀਆਂ ਹਨ।
ਪਤਾ ਨਹੀਂ ਰੋਂ ਮਿਲਦੇ ਦੁੱਧ ਤੇ ਰੋਟੀ ਦਾ ਅਸਰ ਹੈ ਜਾਂ ਸਾਡੇ ਪਿਆਰ ਦੀ ਕਰਾਮਾਤ । ਉਹ ਤਿੰਨੇ ਸਾਡੇ ਨਾਲ ਬਹੁਤ ਹੀ ਘੁਲਮਿਲ ਗਈਆਂ ਹਨ। ਜਾਨਵਰ ਚਾਹੇ ਜਾਨਵਰ ਹੀ ਹੁੰਦਾ ਹੈ ਪਰ ਕਹਿੰਦੇ ਹੁੰਦਾ ਪਿਆਰ ਦਾ ਭੁੱਖਾ ਹੀ ਹੈ। ਵਿਚਕਾਰਲੀ ਜਿਸਨੂੰ ਮੈਂ ਪਿਆਰ ਨਾਲ ਅਦਿੱਤੀ ਕਹਿੰਦਾ ਹਾਂ।ਰੰਗ ਦੀ ਚਾਹੇ ਕਾਲੀ ਹੈ ਪਰ ਹੈ ਬਹੁਤ ਵਧੀਆ ਆਦਤਾਂ ਦੀ ਮਾਲਿਕ। ਰੋਂ ±ਾਮ ਨੂੰ ਸਾਡੇ ਨਾਲ ਸਾਡੇ ਦੂਸਰੇ ਘਰ ਜਾਂਦੀ ਹੈ। ਜਿੰਨੀ ਦੇਰ ਬੈਠਦੇ ਹਾਂ ਉਥੇ ਹੀ ਬੈਠੀ ਰਹਿੰਦੀ ਹੈ ਮਾਤਾ ਦੇ ਬੈਡ ਕੋਲੇ । ਲੱਗਦਾ ਹੈ ਕਿ ਇਹ ਵੀ ਸਾਡੀ ਤਰ੍ਹਾਂ ਰੋਂ ਮਾਤਾ ਦਾ ਹਾਲ ਚਾਲ ਪੁੱਛਣ ਜਾਂਦੀ ਹੈ। ਜਦੋ ਅਸੀਂ ਵਾਪਿਸ ਆਉਂਦੇ ਹਾਂ ਤਾਂ ਸਾਡੇ ਨਾਲ ਸਾਡੇ ਮੁਹਰੇ ਮੁਹਰੇ ਚੱਲ ਪੈਂਦੀ ਹੈ। ਫੇਰ ਉਸ ਨੂੰ ਦੁੱਧ ਦਾ ਲਾਲਚ ਜਾ ਬਿਸਕਟ ਦੀ ਖ±ਬੂ ਵੀ ਰੋਕ ਨਹੀਂ ਸਕਦੀ ਕਈ ਵਾਰ ਤਾਂ ਉਹ ਆਦਿੱਤੀ ਰਾਤ ਦੇ ਬਾਰਾਂ ਸਾਢੇ ਬਾਰਾਂ ਵਜੇ ਤੱਕ ਮੇਨ ਗੇਟ ਤੇ ਬੈਠੀ ਸਾਡਾ ਬਾਹਰ ਗਿਆਂ ਦਾ ਇੰਤਜਾਰ ਕਰਦੀ ਆਮ ਦੇਖੀ ਗਈ ਹੈ। ਤੇ ਉਸ ਦਿਨ ਜਦੋਂ ਅਸੀ ਬਾਹਰ ਗਏ ਹੋਏ ਸੀ । ਸੱਤ ਸਵਾ ਸੱਤ ਦੇ ਦੌਰਾਨ ਉਹ ਇਕੱਲੀ ਹੀ ਮਾਤਾ ਦਾ ਪਤਾ ਲੈਣ ਪਰਲੇ ਘਰ ਚਲੀ ਗਈ । ਤਿੰਨ ਤੋਂ ਸਾਢੇ ਤਿੰਨ ਦੇ ਦਰਮਿਆਨ ਜਦੋ ਸਾਡਾ ਮੇਨ ਗੇਟ ਖੁਲਣ ਦਾ ਸਮਾਂ ਹੁੰਦਾ ਹੈ। ਉਹ ਹਮੇਸ਼ਾ ਗੇਟ ਦੀ ਚੋਗਾਠ ਤੇ ਹੀ ਮਿਲਦੀ ਹੈ। ਇਹਨਾਂ ਦੀ ਇੱਕ ਹੋਰ ਚੰਗੀ ਆਦਤ ਜਿਹੜੀ ਪ੍ਰਮਾਤਮਾ ਨੇ ਪਤਾ ਨਹੀਂ ਮਨੁੱਖ ਨੂੰ ਕਿਉਂ ਨਹੀ ਸਿਖਾਸ਼ਈ। ਪੈਖਾਨਾ ਕਰਨ ਤੋਂ ਬਾਅਦ ਉਸ ਨੂੰ ਮਿੱਟੀ ਨਾਲ ਢੱਕ ਦੇਣਾ ਤਾਂ ਕਿ ਗੰਦਗੀ ਵਿੱਚੋਂ ਬਦਬੂ ਨਾ ਆਵੇ। ਦੂਜੀਆ ਦੋ ਜੋ ਰੰਗ ਦੀਆਂ ਚਿੱਟੀਆਂ ਹਨ ਹੈਪੀ ਤੇ ਰਾ±ੀ ਨਾ ਕਰਕੇ ਹੀ ਚੰਗੀਆਂ ਲੱਗਦੀਆਂ ਹਨ। ਹਮੇਸ਼ਾ ਜਾਲੀ ਵਾਲੇ ਗੇਟ ਮੂਹਰੇ ਬੈਠੀਆਂ ਅਵਾਂਜ਼ਾਂ ਮਾਰਦੀਆਂ ਰਹਿੰਦੀਆਂ ਹਨ। ਉਹ ਚਹੁੰਦੀਆਂ ਹਨ ਕਿ ਅਸੀ ਉਹਨਾ ਨਾਲ ਗੱਲਾਂ ਕਰੀਏ ਉਹਨਾ ਦਾ ਦੁੱਖ ਸੁੱਖ ਸੁਣੀਏ । ਪਰ ਅਫਸੋਸ ਅਸੀਂ ਉਹਨਾ ਦੀ ਭਾਸ਼ਾ ਨਹੀਂ ਸਮਝ ਸਕਦੇ ਤੇ ਉਹ ਸਾਡੀ । ਪਰ ਲਗਦਾ ਹੈ ਅਸੀ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਜਰੂਰ ਸਮਝ ਲੈਂਦੇ ਹਾਂ। ਕਹਿੰਦੇ ਹਨ ਬਿੱਲੀ ਤੇ ਦੁੱਧ ਦਾ ਜਨਮ ਜਨਮ ਦਾ ਨਾਤਾ ਹੈ। ਅਕਸਰ ਬਿੱਲੀਆਂ ਰਸੋਈ ਵਿੱਚ ਪਿਆ ਦੁੱਧ ਪੀ ਜਾਦੀਆ ਹਨ। ਪਰ ਇਹ ਤਾਂ ਮੈਨੂੰ ਸਬਰ ਸੰਤੋਖ ਵਾਲੀਆਂ ਲੱਗਦੀਆਂ ਹਨ।ਕਈ ਵਾਰੀ ਸਾਰਾ ਸਾਰਾ ਦਿਨ ਦੁੱਧ ਉਹਨਾ ਕੋਲ ਪਿਆ ਰਹਿੰਦਾ ਹੈ ਉਹ ਮੂੰਹ ਤੱਕ ਨਹੀਂ ਲਾਉਂਦੀਆਂ ਪਰ ਭੁੱਖ ਲੱਗਣ ਤੇ ਸਾਰਾ ਚੱਟ ਕਰ ਜਾਂਦੀਆਂ ਹਨ। ਪਰ ਅਸੀ ਤਾਂ ਬਿਨਾਂ ਭੁੱਖ ਲੱਗਣ ਤੇ ਵਾਧੂ ਕੁਝ ਖਾਂ ਲੈਂਦੇ ਹਾਂ। ਸੋਚਦਾ ਹਾਂ ਸਾਡੇ ਨਾਲੋਂ ਤਾਂ ਇਹਨਾਂ ਦੀਆਂ ਆਦਤਾਂ ਹੀ ਚੰਗੀਆਂ ਹਨ। ਦੁੱਧ ਵਾਲੇ ਦੇ ਆਵਾਂ ਮਾਰਨ ਤੇ ਇਹ ਅੰਦਰ ਨੂੰ ਦੌੜੀਆਂ ਚਲੀਆਂ ਆTੁਂਦੀਆ ਹਨ। ਜਿਵੇਂ ਸਾਨੂੰ ਦੋਧੀ ਦਾ ਸੰਦੇ±ਾ ਦੇਣਾ ਹੁੰਦਾ ਹੈ। ਤੇ ਮੇਰੀ ਕਾਰ ਨੂੰ ਦੂਰੋਂ ਦੇਖ ਕੇ ਵੀ ਅੰਦਰ ਨੂੰ ਭੱਜਦੀਆਂ ਹਨ ਮੇਰੇ ਆਉੁਣ ਦੀ ਸੁਚਨਾ ਦੇਣ ਲਈ । ਗਲੀ ਵਿੱਚ ਆਵਾਰਾ ਕੁੱਤਿਆਂ ਦਾ ਫ਼ਤਰਾ ਉਹਨਾਂ ਲਈ ਸਦਾ ਹੀ ਬਣੀਆ ਰਹਿੰਦਾ ਹੈ। ਰਾਤ ਨੂੰ ਤਿੰਨਾ ਨੂੰ ਸਹੀ ਸਲਾਮਤ ਦੇਖ ਕੇ ਸਾਨੂੰ ਸਕੂਨ ਮਿਲਦਾ ਹੈ ਤੇ ਬੇਫਿਕਰੀ ਨੀਂਦ । ਕਈ ਵਾਰ ਸਾਰੀ ਸਾਰੀ ਰਾਤ ਉਹਨਾਂ ਚੋਂ ਇੱਕ ਜਾਂ ਦੋ ਦੀ ਗੈਰ ਹਾਜਰੀ ਸਾਨੂੰ ਰੜਕਦੀ ਰਹਿੰਦੀ ਹੈ। ਕਾ± ੱ ਅਸੀ ਉਹਨਾਂ ਦੀ ਭਾ±ਾ ਸਮਝ ਸਕਦੇ ਤੇ ਉਹ ਸਾਨੂੰ ਆਪਣੇ ਪਿਆਰ ਤੇ ਵਿ±ਵਾਸ ਦਾ ਅਹਿਸਾਸ ਬੋਲ ਕੇ ਕਰਵਾ ਸਕਦੀਆਂ। ਰਮੇ± ਸੇਠੀ ਬਾਦਲ ਮੋ. 98766 27233
ਕੌੜਾ ਸੱਚ
ਬੇਟਾ ਦੀਪੀ ਤੂੰ ਏਥੇ ਕਿਵੇਂ ? ਉਦਾਸ ਜਿਹੀ ਕਿਉਂ ਹੈਂ ? ਤੇਰੀਆਂ ਅੱਖਾਂ ਕਿਉੱ ਸੁੱਜੀਆਂ ਹਨ। ਘਰੇ ਤਾਂ ਸਭ ਠੀਕ ਹੈ ਨਾ ਭੁਆ ਨੇ ਪੇਕੇ ਘਰ ਕਈ ਦਿਨਾਂ ਤੋਂ ਬੈਠੀ ਵਿਆਹੀ ਹੋਈ ਭਤੀਜੀ ਨੂੰ ਪੁੱਛਿਆ ।
ਭੂਆ ਜੀ, ਬਸ ਪੁੱਛ ਨਾ ਮੇਰੀ ਕਿਸਮਤ ਮਾੜੀ ਸੀ। ਮੇਰੀ ਂਿੰਦਗੀ ਫ਼ਰਾਬ ਹੋ ਗਈ। ਮੇਰਾ ਜੀਵਨ ਬਰਬਾਦ ਹੋ ਗਿਆ । ਮੈਂ ਬਹੁਤ ਦੁਖੀ ਹਾਂ । ਮੈਂ ਕੀ ਦੱਸਾਂ ਮੈਂ ਂਿੰਦਗੀ ਕਿਵੇਂ ਕੱਟ ਰਹੀ ਹਾਂ। ਮੈਹਂ ਤਾਂ ਉਦੋਂ ਤੋਂ ਨਰਕ ਭੋਗ ਰਹੀ ਹਾਂ ਜਦੋਂ ਤੋਂ ਮੇਰਾ ਵਿਆਹ ਹੋਇਆ ਹੈ। ਬਸ ਭੂਆ ਜੀ ਮੈਥੋਂ ਹੋਰ ਬਰਦਾ±ਤ ਨਹੀਂ ਹੁੰਦਾ । ਮੈਂ ਤਾਂ ਉਹ ਘਰ ਛੱਡ ਕੇ ਆ ਗਈ ਹਾਂ।ਭਤੀਜੀ ਨੇ ਆਪਣੀ ਦੁੱਖ ਭਰੀ ਂਿੰਦਗੀ ਦਾ ਹਾਲ ਰੋਇਆ ਤੇ ਪਰਲ_ਪਰਲ ਹੰਝੂ ਕੇਰਨ ਲੱਗੀ, ਭੂਆ ਨੇ ਘੁੱਟ ਕੇ ਗੋਦੀ ਵਿਚ ਲੈ ਲਿਆ।ਸਿਰ ਤੇ ਹੱਥ ਫੇਰਿਆ। ਅੱਖਾਂ ਪੂੰਝੀਆਂ ਤੇ ਘੁੱਟ ਲਿਆ। ਹਿਚਕੀਆਂ ਲੈਂਦੀ ਆਪਣੀ ਭਤੀਜੀ ਦੀ ਹਾਲਤ ਦੇਖ ਕੇ ਭੂਆ ਦਾ ਵੀ ਆਪਣਾ ਦੁੱਖ ਹਰਾ ਹੋ ਗਿਆ ।
ਕੀ ਦੁੱਖ ਹੈ ਮੇਰੀ ਲਾਡਲੀ ਨੂੰ । ਮੈਂ ਤਾਂ ਸੋਚਦੀ ਸੀ ਤੂੰ ਸਾਡੇ ਖਾਨਦਾਨ ਵਿਚੋਂ ਸਭ ਤੋਂ ਸੁਖੀ ਧੀ ਹੈ। ਦੋਨੇਂ ਮੀਆਂ ਬੀਵੀ ਕਮਾਉਂਦੇ ਹੋ। ਆਪਣਾ ਘਰ ਹੈ। ਪਟੋਲੇ ਵਰਗੀਆਂ ਦੋ ਧੀਆਂ ਤੇ ਇਕ ਪੁੱਤ ਹੈ । ਘਰ ਵਿਚ ਰੱਬ ਦਾ ਦਿੱਤਾ ਸਭ ਕੁਝ ਹੈ। ਸਾਡੇ ਤਿੰਨਾ ਭੈਣਾਂ ਤੇ ਤੁਸੀਂ ਭਤੀਜੀਆਂ ਵਿਚੋਂ ਤੂੰ ਸਭ ਤੋਂ ਸੁਖੀ ਹੈ। ਕੀ ਪ੍ਰਾਹੁਣਾ ਤੈਨੂੰ ਕੁੱਟਦਾ ਮਾਰਦਾ ਹੈ। ਜਾਂ ਦਾਰੂ ਪੀ ਕੇ ਘਰ ਵਿਚ ਕਲੇ± ਕਰਦਾ ਹੈ। ਜਾਂ ਜੂਆ ਖੇਡਦਾ ਹੈ। ਤੇ ਘਰ ਲੂਟਾTਂਦਾ ਹੈ। ਬੱਚਿਆਂ ਨੂੰ ਕੋਈ ਕੱਪੜਾ ਲੱਤਾ ਲੈਕੇ ਨਹੀਂ ਦਿੰਦਾ । ਜਾਂ ਤੈਨੂੰ ਕਿਸੇ ਗੱਲ ਤੋਂ ਤੰਗ ਕਰਦਾ ਹੈ। ਜੇ ਕੋਈ ਹੋਰ ਤਕਲੀਗ਼ ਹੈ ਤਾਂ ਉਹ ਦੱਸ। ਭੂਆ ਨੇ ਬੜੇ ਪਿਆਰ ਨਾਲ ਭਤੀਜੀ ਦਾ ਅੰਦਰਲਾ ਦੁੱਖ ਫਰੋਲਣ ਦੀ ਕੋ±ਿ± ਕੀਤੀ। ਭੂਆ ਜੀ, ਅਜਿਹੀ ਤਾਂ ਕੋਈ ਗੱਲ ਨਹੀਂ। ਵੇਖਣ ਨੂੰ ਤਾਂ ਮੈਂ ਬਹੁਤ ਸੁਖੀ ਹਾਂ। ਨਾ ਉਹ ਦਾਰੂ ਪੀਂਦੇ ਹਨ। ਨਾ ਮੈਨੂੰ ਕਦੇ ਮਾਰਦੇ ਕੁੱਟਦੇ ਹਨ। ਉਹਨਾਂ ਤਾਂ ਕਦੇ ਹੱਥ ਵੀ ਨਹੀਂ ਚੁੱਕਿਆ । ਘਰ ਵਿਚ ਕਿਸੇ ਚੀਂ ਦੀ ਕਮੀ ਨਹੀਂ ਹੈ। ਪੈਸਾ ਟਕਾ ਰੱਬ ਦਾ ਦਿੱਤਾ ਸਭ ਕੁਝ ਹੈ। ਬੱਚੀਆਂ ਵੀ ਬਹੁਤ ਫ਼ੁ± ਤੇ ਸੁਖੀ ਹਨ। ਪਰ ਭੂਆ ਜੀ ਹੁਣ ਮੈਂ ਘੁੱਟ_ਘੁੱਟ ਕੇ ਜਿਉਂ ਨਹੀਂ ਸਕਦੀ। ਮੈਂ ਉਥੇ ਇਕ ਪਲ ਵੀ ਰਹਿ ਨਹੀਂ ਸਕਾਦੀ। ਅਜਿਹੀ ਂਿੰਦਗੀ ਨਾਲੋਂ ਤਾਂ ਮੌਤ ਚੰਗੀ ਹੈ। ਮੈਂ ਤੀਹੋ ਕਾਲ ਉਥੇ ਨਹੀਂ ਜਾਣਾ । ਮੈਨੂੰ ਘਬਰਾਹਟ ਹੁੰਦੀ ਹੈ। ਮੇਰਾ ਦਿਲ ਨਹੀਂ ਕਰਦਾ ।ਬਸ ਮੈਂ ਤਾਂ ਇਥੇ ਹੀ ਰਹਾਂਗੀ। ਮੇਰੇ ਪੇਕੇ ਘਰ । ਜੇ ਇਥੋਂ ਜਵਾਬ ਮਿਲ ਗਿਆ ਤਾਂ ਕਿਤੇ ਹੋਰ ਚਲੀ ਜਾਵਾਂਗੀ । ਪਰ ਉਥੇ ਨਹੀਂ ਜਾਣਾ।
ਪਰ ਤੈਨੂੰ ਦੁੱਖ ਕੀ ਹੈ। ਤੇਰੀ ਇਸ ਹਾਲਤ ਦਾ ਕਾਰਨ ਕੀ ਹੈ;। ਦੁਨੀਆਂ ਵਿਚ ਕੋਈ ਅਜਿਹਾ ਮਸਲਾ ਨਹੀਂ ਜਿਸ ਦਾ ਹੱਲ ਨਾ ਹੋਵੇ । ਭੂਆ ਨੇ ਫਿਰ ਉਸ ਨੂੰ ਫਰੋਲਣ ਦੀ ਕੋ±ਿ± ਕੀਤੀ ।
ਉਹ ਮੇਰੇ ਪੇਕੇ ਆਉਣ ਤੇ ਨਾਰਾਂ ਹੁੰਦੇ ਹਨ। ਮੈਨੂ ਪੇਕਿਆਂ ਨਾਲ ਗ਼ੋਨ ਕਰਨ ਦੀ ਇਜਾਜਤ ਨਹੀਂ ਹੈ। ਉੁਹ ਅਕਸਰ ਮੇਰੇ ਭਰਾਵਾਂ ਨੂੰ ਮੰਦਾ ਚੰਗਾ ਬੋਲਦੇ ਹਨ। ਮੈਂ ਪੇਕਿਆਂ ਦੇ ਘਰ ਕਿਸੇ ±ਾਦੀ ਵਿਆਹ ਤੇ ਨਹੀਂ ਆ ਸਕਦੀ । ਮੈਂ ਮੇਰੀ ਮਾਂ ਨਾਲ ਗੱਲ ਕਰਨ ਤੋਂ ਵੀ ਤਰਸਦੀ ਹਾਂ। ਮੇਰੀ ਮਾਂ ਮੇਰੇ ਬਿਨਾਂ ਰਹਿ ਨਹੀਂ ਸਕਦੀ । ਮੇਰੀ ਮਾਂ ਮੇਰੇ ਨਾਲ ਗੱਲਾਂ ਕਰਕੇ ਆਪਣਾ ਮਨ ਹੌਲਾ ਨਹੀਂ ਕਰ ਸਕਦੀ। ਮੈਂ ਕਿਸ ਤਰ੍ਹਾਂ ਦੀ ਬਦਨਸੀਬ ਧੀ ਹਾਂ ਕੋ ਮਾਂ ਦੇ ਦੁੱਖ ਸੁਖ ਵਿਚ ਕੰਮ ਨਹੀਂ ਆ ਸਕਦੀ । ਮੇਰੀ ਮਾਂ ਇਹਨਾਂ ਦਾ ਮੋਢਾ ਪਲੁਸਣ ਨੂੰ ਵੀ ਤਰਸਦੀ ਹੈ। ਇਹ ਮੇਰੀ ਮਾਂ ਨੂੰ ਪੈਰੀਂ ਪੈਣਾ ਨਹੀਂ ਕਰਦੇ। ਇਹਨਾਂ ਦੇ ਖਾਨਦਾਨ ਵਿਚ ਮੱਥਾ ਟੇਕਣ ਦਾ ਹੀ ਰਿਵਾਂ ਨਹੀਂ। ਮੇਰੀ ਮਾਂ ਜਵਾਈ ਕੰਨੀਓ ਤਰਸਦੀ ਮਰ ਜੂ।
ਇਹਨਾਂ ਨੂੰ ਮੇਰੀ ਮਾਂ ਤੇ ਭੋਰਾ ਤਰਸ ਨਹੀਂ ਆਉਂਦਾ । ਜਦੋਂ ਦੇ ਮੇਰੇ ਡੈਡੀ ਗਏ ਹਨ ਮੇਰੀ ਮਾਂ ਘਰ ਵਿਚ ਇਕੱਲੀ ਹੁੰਦੀ ਹੈ ਤੇ ਸਾਰਾ ਦਿਨ ਮੈਨੂੰ ਯਾਦ ਕਰਕੇ ਪ੍ਰੇ±ਾਨ ਹੁੰਦੀ ਰਹਿੰਦੀ ਹੈ। ਜਦੋਂ ਮੈਂ ਇਹਨਾਂ ਦੀ ਮਾਂ ਦੀ ਪੂਰੀ ਸੇਵਾ ਕਰਦੀ ਹਾਂ ਇਹਨਾਂ ਦੇ ਭੈਣ ਭਰਾਵਾਂ ਨਾਲ ਵਰਤਦੀ ਹਾਂ। ਵਿਆਹ ±ਾਦੀਆਂ ਤੇ ਜਾਂਦੀ ਹਾਂ। ਪਰ ਇਹ ਮੇਰੇ ਨਾਲ ਅਜਿਹਾ ਸਲੂਕ ਕਿਉਂ ਕਰਦੇ ਹਨ। ਬਸ ਇਹ ੁਂਲਮ ਬਰਦਾ±ਤ ਨਹੀਂ ਹੁੰਦਾ। ਮੈਂ ਆਪਣਾ ਦੁੱਖ ਕਿਸ ਨੂ ਸੁਣਾਵਾਂ। ਉਸਦੇ ਦੁੱਖ ਦੀ ਦਾਸਤਾਂ ਸੁਣ ਦੇ ਭੂਆ ਨੂੰ ਗੱਲ ਕੁਝ ਸਮਝ ਜਿਹੀ ਆ ਗਈ ।
ਬੇਟਾ ਤੇਰਾ ਦਰਦ ਤੇ ਗੁੱਸਾ ਜਾਇਂ ਹੈ। ਮੈਂ ਤੇਰੀਆਂ ਭਾਵਨਾਵਾਂ ਸਮਝਦੀ ਹਾਂ। ਪਰ ਦੀਪੀ ਬੇਟੀ ਤੂੰ ਮੇਰੇ ਵੱਲ ਵੇਖ ਮੇਰੀ ਵੱਡੀ ਭੈਣ ਵੱਲ ਵੇਖ। ਪੇਕਿਆਂ ਦਾ ਸਹਾਰਾ ਤਾਂ ਕਦੇ ਅਸੀਂ ਨਹੀਂ ਤੱਕਿਆ। ਰੱਬ ਨੇ ਜਿਸ ਭਾਣੇ ਵਿਚ ਰੱਖਿਆ ਉਸ ਦੀ ਰਜਾ ਮੰਨ ਕੇ ਫ਼ੁਸ ਰਹਿੰਦੀਆਂ ਹਾਂ। ਪਹਿਲਾਂ ਤਾਂ ਰੱਬ ਨੇ ਸਾਡੀ ਕੁੱਖ ਹੀ ਸੁੱਨੀ ਰੱਖੀ। ਘਰ ਵਿਚ ਕਿਲਕਾਰੀਆਂ ਸੁਣਨ ਨੂੰ ਤਰਸ ਗਏ। ਦੋਵੇਂ ਮੀਆਂ ਬੀਵੀ ਂਿੰਦਗੀ ਇਕ ਦੂਜੇ ਨੂੰ ਵੇਖ ਕੇ ਕੱਟਦੇ ਰਹੇ । ਕਦੇ ਰੱਬ ਨੂੰ ਗਿਲਾ ਨਾ ਕੀਤਾ। ਰੱਬ ਸਾਰਿਆਂ ਨੂੰ ਮੁੰਡੇ ੇਕੁੜੀਆਂ ਦਿੰਦਾ ਰਿਹਾ ਪਰ ਸਾਡੇ ਵਾਰੀ ਉਸਨੇ ਸਾਡੀ ਇਕ ਨਾ ਸੁਣੀ । ਮੁੰਡਾ ਨਾ ਸਹੀ ਕੋਈ ਕੁੜੀ ਹੀ ਦੇ ਦਿੰਦਾ। ਘਰ ਵਿਚ ਰੌਣਕ ਹੋ ਜਾਂਦੀ। ਫਿਰ ਵੀ ਰੱਬ ਦੀ ਰਾਂ ਵਿਚ ਰਹੀਆਂ। ਪਰ ਰੱਬ ਨੂੰ ਸਾਡੇ ਨਾਲ ਏਨੀ ਕਰਕੇ ਵੀ ਸਬਰ ਨਾ ਆਇਆ । ਫੇਰ ਸਾਡੇ ਸਿਰ ਦੇ ਸਾਈਂ ਨੂੰ ਵੀ ਸਾਡੇ ਕੋਲੋਂ ਖੋਹ ਲਿਆ । ਅਸੀਂ ਕੱਲੀਆਂ ਰਹਿ ਕੇ ਆਪਣੀ ਂਿੰਦਗੀ ਪੂਰੀ ਕਰ ਰਹੀਆਂ ਹਾਂ ਅਸੀਂ ਕਦੇ ਪੇਕਿਆਂ ਦਾ ਸਹਾਰਾ ਨਹੀਂ ਤੱਕਿਆ । ਜਿੰਨੀ ਦੇਰ ਮਾਂ ਬੈਠੀ ਸੀ ਕਦੇ _ਕਦੇ ਮਿਲਣ ਆ ਜਾਈਦਾ ਸੀ। ਮਾਂ _ ਪਿਉ ਦੇ ਮਰਨ ਤੋਂ ਬਾਅਦ ਅਸੀਂ ਭਰਾ ਭਰਜਾਈਆਂ ਜੋਗੀਆਂ ਰਹਿ ਗਈਆਂ।
ਹੁਣ ਤਾਂ ਰੱਬ ਨੇ ਭਰਾ ਵੀ ਖੋਹ ਲਿਆ ਤੇ ਕਹਿੰਦੇ ਹਨ ਭਤੀਜੇ ਤਾਂ ਤੀਜੇ ਹੁੰਦੇ ਹਨ। ਸਾਡਾ ਪੇਕਿਆਂ ਤੇ ਕੋਈ ਂੋਰ ਨਹੀਂ ਰਿਹਾ। ਤੂੰ ਤਾਂ ਸੁਖ ਨਾਲ ਭਾਗ ਭਰੀ ਹੈ। ਤੇਰਾ ਘਰ ਬਾਰ ਬਾਲ ਬੱਚੇ ਸਭ ਕੁਝ ਹੈ। ਤੂੰ ਪੇਕਿਆਂ ਦਾ ਸਹਾਰਾ ਕਿਉਂ ਤੱਕਦੀ ਹੈਂ। ਪੇਕਿਆਂ ਵੱਲ ਤਾਂ ਸਾਡੇ ਵਰਗੀਆਂ ਵਿਧਵਾਵਾਂ ਤੇ ਬੇ_ਔਲਾਦਾਂ ਵੀ ਨਿਰਭਰ ਨਹੀਂ ਹੁੰਦੀਆਂ। ਤੇਰੀ ਪਰੇ±ਾਨੀ ਤਾਂ ਹੈ ਹੀ ਕੁਝ ਨਹੀਂ। ਤੂੰ ਆਪਣੇ ਘਰ ਜਾ ਤੇ ਸੁਖੀ ਰਹਿ ਤੇ ਪਰਮਾਤਮਾ ਦਾ ±ੁਕਰ ਕਰ। ਭੂਆ ਨੇ ਦੀਪੀ ਨੂੰ ਸਮਝਾਇਆ।
ਮੰਮੀ ਮੇਰਾ ਬੈਗ ਦੇ ਦਿਓ ਮੈਂ ਘਰ ਜਾ ਰਹੀ ਹਾਂ ਉਹ ਪ੍ਰੇ±ਾਨ ਹੁੰਦੇ ਹੋਣਗੇ। ਕਹਿੰਦੀ ਬੈਗ ਚੁੱਕ ਕੇ ਰਿਕ±ੇ ਤੇ ਬੈਠ ਗਈ।
ਭੂਆ ਦੀਆਂ ਸੱਚੀਆਂ ਗੱਲਾਂ ਨੇ ਉਸਦੇ ਦਿਮਾਗ ਦੀਆਂ ਖਿੜਕੀਆਂ ਖੋਲ ਦਿੱਤਿਆਂ।

ਪੀਲੀ ਦਾਲ ਦਾ ਤੜਕਾ
ਬੀਤੇ ਦਿਨੀ ਗਰਮੀ ਦੀਆਂ ਛੁਨੂੰਟੀਆਂ ਦੌਰਾਨ ਪਹਾੜੀ ਖੇਤਰ ਕੁਨੂੰਲੂ ਮਨਾਲੀ ਦਾ ਪਰਵਾਰਿਕ ਟੂਰ ਲਾਉਣ ਦਾ ਮੌਕਾ ਮਿਲਿਆ ਕਈ ਤਜਰਬੇ ਹੋਏ। ਇਨੂੰਕ ਗਨੂੰਲ ਨੋਟ ਕੀਤੀ ਕਿ ਗ੍ਰਾਹਕ ਦੀ ਜੇਬ ਵਿਨੂੰਚੋਂ ਪੈਸਾ ਕਨੂੰਢਣ ਲਈ ਦੁਕਾਨਦਾਰ ਕਿੰਨੇ ਸਲੀਕੇ ਨਾਲ ਝੂਠ ਬੋਲਦਾ ਹੈ। ਕਮਾਲ ਹੀ ਕਰ ਦਿੰਦੇ ਹਨ। ਹਰ ਛੋਟੇ ਮੋਟੇ ਢਾਬੇ,ਰੈਸਤਰਾਂ ਜਾਂ ਹੋਟਲ ਦਾ ਮੀਨੂ ਦੇਖਿਆਂ ਚਲਾਕੀ ਤਾਂ ਸਮਝ ਆਉਂਦੀ ਹੈ। ਦਾਲ ਮਨੂੰਖਣੀ 70 ਰੁਪਏ ਦਾਲ ਫਰਾਈ 40 ਰੁਪਏ ਦਾਲ ਪੀਲੀ 70 ਰੁਪਏ ਦਾਲ, ਪੀਲੀ ਦਾਲ ਤੋਂ ਭਾਵ ਦਾਲ ਮੂੰਗੀ ਮਸਰ। ਜਿਸ ਨੂੰ ਆਮ ਕਰਕੇ ਬ੍ਰਾਹਮਣ ਬਾਣੀਆਂ ਦੀ ਦਾਲ ਆਖਿਆ ਜਾਂਦਾ ਹੈ। ਖਾਣ ਵਿਨੂੰਚ ਬਹੁਤ ਸਵਾਦ ਹੁੰਦੀ ਹੈ। ਪਰ ਆਹ ਕੀ......ਪੀਲੀ ਦਾਲ ਦਾ ਆਰਡਰ ਲੈਣ ਤੋਂ ਬਾਅਦ ਛੋਲਿਆਂ ਦੀ ਦਾਲ ਜਾਂ ਅਰਹਰ ਦੀ ਦਾਲ ਗ੍ਰਾਹਕ ਲੂੰ ਦਿਨੂੰਤੀ ਜਾਂਦੀ ਹੈ। ਹਾਂ ਰੰਗ ਦੀ ਜਰੂਰ ਪੀਲੀ ਹੁੰਦੀ ਹੈ। ਪਰ ਉਹ ਦਾਲ ਨਹੀਂ ਹੁੰਦੀ ਜਿਸ ਨੂੰ ਗ੍ਰਾਹਕ ਚਾਹੁੰਦਾ ਹੈ। ਹੈ ਨਾ ±ਰੇਆਮ ਠਨੂੰਗੀ। ਜੇ ਦਾਲ ਦਾ ਨਾਮ ਲਿਖਦਾ ਹੈ ਤਾਂ ਅਰਹਰ ਦੀ ਦਾਲ, ਜਾਂ ਚਨੇ ਦੀ ਦਾਲ ਲਿਖੋ। ਜਿਸ ਨੂੰ ਤੂਮਰ ਦੀ ਦਾਲ ਵੀ ਕਿਹਾ ਜਾਂਦਾ ਹੈ। ਹੋਵੇ ਵੀ ਕਿਉਂ ਨਾਂ ਦਾਲ ਮੁੰਗੀ ਮਸਰੀ ਸੋ ਰੁਪਏ ਤੋ ਉਨੂੰਪਰ ਵਿਕਦੀ ਹੈ ਪਰ ਅਰਹਰ। ਚਨੇ ਦੀ ਦਾਲ 40_50 ਰੁਪਏ ਕਿਲੋਂ। ਲਿਖੀ ਲਿਖਾਈ ਠਨੂੰਗੀ ਪਰ ਬੋਲਦਾ ਕੋਈ ਨਹੀਂ।
ਹੋਟਲਾਂ ਢਾਬਿਆਂ ਵਾਲੇ ਖਾਸ ਕਰਕੇ ਬਨੂੰਸ ਅਨੂੰਡਿਆਂ ਜਾਂ ±ਟੇਸਨਾਂ ਦੇ ਨੇੜੇ ਵਾਲੇ। ਅਕਸਰ ਅਜੇਹੀਆਂ ਠਨੂੰਗੀਆਂ ਮਾਰਦੇ ਹਨ। ਪਰੋਠਾ ਦਨੂੰਸ ਰੁਪਏ ਦਾ ਪਰ ਬਿਨਾਂ ਮੰਗੇ ਲਨੂੰਸੀ ਦਾ ਘੋਲ ਵਿਨੂੰਚ ਨਮਕ ਮਿਰਚ ਪਾ ਕੇ ਜਿਸ ਨੂੰ ਉਹਨਾਂ ਦੀ ਭਾ±ਾ ਵਿਨੂੰਚ ਰਾਇਤਾ ਕਹਿੰਦੇ ਹਨ, ਪੰਦਰਾਂ ਜਾਂ ਵੀਹ ਰੁਪਏ ਲਾ ਕੇ ਲੋਕਾਂ ਨੂੰ ਠਨੂੰਗੀ ਜਾਂਦੇ ਹਨ।
ਦਿਨੂੰਲੀ ਦੇ ਬਨੂੰਸ ਅਨੂੰਡੇ ਤੇ ਚਾਹ ਦੇ ਨਾਲ ਨਵੇ ਅਣਜਾਣ ਗ੍ਰਾਹਕ ਨੂੰ ਫਰੂਟਕੇਕ ਦਿਨੂੰਤਾ ਜਾਂਦਾ ਹੈ। ਤੇ ਫਿਰ ਦੁਗਣੀ ਤਿਗਣੀ ਕੀਮਤ ਵਸੂਲੀ ਜਾਂਦੀ ਹੈ।
ਤੇ ਏਹੋ ਹਾਲ ਡਾਕਟਰਾਂ ਦਾ ਵੀ ਹੈ। ਕੰਨਸਲ ਟੇ±ਨ ਫੀਸ 50 ਜਾਂ 100 ਰੁਪਏ । ਪਰ ਨਾਲ ਹੀ ਪਰਚੀ ਤੇ 5_7 ਜਰੂਰੀ ਟੈਸਟ ਲਿਖ ਦਿਨੂੰਤੇ ਜਾਂਦੇ ਹਨ। ਮਰੀਜ ਤੇ 500 ਤੋਂ ਲੈ 1000 ਰੁਪਏ ਦਾ ਬੋਝ ਪੈ ਜਾਂਦਾ ਹੈ। ਤਾਂ ਟੈਸਟਾਂ ਦਾ ਕਮਿ±ਨ ±ਾਮ ਨੂੰ ਲਿਫਾਫੇ ਰਾਹੀ ਡਾਕਟਰ ਕੋਲ ਪਹੁੰਚ ਜਾਦਾ ਹੈ। ਬਲਨੂੰਡ,ਟੀ.ਐਲ.ਸੀ. ਡੀ. ਐਲ. ਸੀ. ਡੀ. ਐਲ. ਜੀ. ਆਲਟਰਾ ਸਾਂਊਡ, ਐਕਸਰੇ, ਈ.ਸੀ.ਜੀ. ਨਾ ਜਾਣੇ ਕਿੰਨੇ ਟੈਸਟ ਹੁੰਦੇ ਹਨ। ਵਨੂੰਡੇ ਡਾਕਟਰਾਂ ਦੇ ਟੈਸਟ ਵੀ ਵਨੂੰਡੇ ਹੁੰਦੇ ਹਨ। ਸਿਟੀ ਸਕੈਨ,ਐਮ .ਆਰ.ਆਈ. ਬਸ ਸਮਝੋ ਮਹੀਨੇ ਦੀ ਤਨਖਾਹ ਗਈ।ਬਸ ਡਾਕਟਰ ਦੀ ਫੀਸ ਪਹਿਲੀ ਵਾਰੀ 100 ਰੁਪਏ ਤੇ ਦੂਜੀਵਾਰੀ 75 ਰੁਪਏ ਹੈ ਨਾ ਕਮਾਲ ਦਾ ਸੌਦਾ।
ਵਨੂੰਡੇ ±ਹਿਰਾਂ ਵਿਨੂੰਚ ਤਾਂ ਟੈਪੂ, ਆਟੋ,ਰਿਕ±ਾ ਤੇ ਟੈਕਸੀਆਂ ਵਾਲੇ ਉਸੇ ਹੀ ਥਾਂ ਤੇ ਗੇੜਾ ਲੁਆ ਕੇ ਦੁਗਣੇ ਤਿਗਣੇ ਪੈਸੇ ਲੈ ਕੇ ਨਵੇ ਯਾਤਰੀਆਂ ਨੂੰ ਲੁਟਦੇ ਆਮ ਦੇਖੇ ਜਾਂਦੇ ਹਨ। ਅਣਜਾਣ ਤਾਂ ਫਸਿਆ ਹੀ ਸਮਝੋ।
ਗਨੂੰਲ ਕੀ ਚਾਹੇ ਡਾਕਟਰ, ਚਾਹੇ ਟੈਕਸੀਆਂ ਵਾਲੇ, ਚਾਹੇ ਜਨਮ ਪਨੂੰਤਰੀਆਂ ਵਾਲੇ ਬਾਬੇ, ਨਕਲੀ ਸਮਾਨ ਵੇਚਣ ਵਾਲੇ ਤੇ ਢਾਬਿਆਂ ਵਾਲੇ ਆਪਣੇ_ਆਪਣੇ ਤੜਕੇ ਲਾਈ ਜਾਂਦੇ ਹਨ। ਅਖੇ ਕੀ ਇਹ ਪੀਲੀ ਦਾਲ ਹੈ। ਕਾਹਦੀ ਹੈ। ਇਹ ਪਤਾ ਨਹੀਂ ਗ੍ਰਾਹਕ ਜਾਣੇ ਅਸੀ ਤਾਂ ਪੀਲੀ ਦਾਲ ਭਾਵ ਏਹੀ ਦਾਲ ਕਿਹਾ ਸੀ ਤੇ ਇਹ ਵੀ ਪੀਲੀ ਦਾਲ ਹੀ ਹੈ।
ਰਮੇ± ਸੇਠੀ ਬਾਦਲ 98766 27233
ਤੇ ਆਖਿਰ ਤੁਫਾਨ ਗੁਂਰ ਗਿਆ ।
“ਨਹੀਂ ਨਹੀਂ ਮੈਂ ਠੀਕ ਹਾਂ। ਕੁਝ ਨਹੀਂ ਹੋਇਆ ਮੈਨੂੰ।ਂ ਜਦੋਂ ਉਸਨੂੰ ਸਿਰਹਾਣੇ ਦੀ ਓਟ ਲਾਈ ਅਧਲੇਟੇ ਪਏ ਨੂੰ ਘੂਕ ਨੀਂਦ ਚੋ ਕਾਹਲੀ ਨਾਲ, ਨਾਲ ਪਈ ਪਤਨੀ ਨੇ ਪੁੱਛਿਆ ।ਤਾਂ ਉਸਨੇ ਕਿਹਾ । ਥੋੜੀ ਜਿਹੀ ਘਬਰਾਹਟ ਤੇ ਉਨੀਦਰੀ ਪਤਨੀ ਵੀ ਨਾਲ ਹੀ Tਨੁੰਠਕੇ ਬੈਠ ਗਈ। ਸਾਹਮਣੇ ਘੜੀ ਤੇ ਸਮਾਂ ਦੇਖਿਆ ਤਾਂ ਲਾਲ ਲਾਲ ਚਮਕਦੇ ਅੱਖਰ ਦੋ ਤਿੰਨ ਚਾਰ ਤਿੰਨ ਪੰਜ ਨਜਰ ਆਏ ਮਤਲਬ ਸਵੇਰ ਦੇ ਦੋ ਵੱਜਕੇ ਚੋਂਤੀ ਮਿੰਟ ਤੇ ਪੈਂਤੀ ਸੈਕਿੰਡ ਹੋਏ ਸਨ। ਇਹ ਉਹ ਸਮਾਂ ਹੈ ਜਦੋ ਕਹਿੰਦੇ ਨੇ ਸਿਰਫ ਖੁਦਾ ਹੀ ਜਾਗਦਾ ਹੁੰਦਾ ਹੈ। ਜਾਂ ਕੋਈ ਪੂਰਨ ਸੰਤ। ਬਾਹਰ ±ਾਂਤੀ ਸੀ। ਕਿਸੇ ਧਾਰਮਿਕ ਸਥਾਨ ਦਾ ਕੋਈ ਸਪੀਕਰ ±ਾਂਤੀ ਨੂੰ ਭੰਗ ਨਹੀਂ ਕਰ ਰਿਹਾ ਸੀ। ਤੇ ਰਾਤ ਨੂੰ ਚਲਦੇ ਮੈਰਿਂ ਪਲੇਸਾਂ ਦੇ ਡੀ.ਜੇ.ਵੀ ਹੁਣ ਬੰਦ ਹੋ ਚੁਕੇ ਸਨ ।ਹੁਣ ਤਾਂ ਕਿਸੇ ਚਾਬੀ ਵਾਲੀ ਘੜੀ ਦੀ ਟਿਕ ਟਿਕ ਨਹੀਂ ਸੀ ਸੁਣਦੀ । “ਫੇਰ ਏਸ ਤਰ੍ਹਾਂ ਕਿਉ ਪਏ ਹੋ ਕੀ ਤਕਲੀਫ ਹੈ । ਅੱਖਾਂ ਖੁੱਲੀਆਂ ਹਨ ਤੇ ਸੌਣ ਦੀ ਕੋ±ਿ± ਵੀ ਨਹੀ ਕਰ ਰਹੇ । ਕੋਈ ਤਕਲੀਫ ਸੀ ਤਾਂ ਮੈਨੂੰ ਜਗਾ ਲੈਂਦੈ। ਂ ਘਰਵਾਲੀ ਨੇ ਸਵਾਲਾਂ ਦੀ ਝੜੀ ਲਾ ਦਿੱਤੀ। ਉਹ ਚੁੱਪ ਰਿਹਾ ਤੇ ਉਸ ਨੇ ਲੰਬਾ ਠੰਢਾ ਸਾਹ ਲਿਆ। ਗੱਲ ±ੁਰੂ ਕਰਨ ਲਈ ਬੁੱਲਾਂ ਤੇ ਜੀਭ ਫੇਰੀ ਪਰ ਉਸ ਦਾ ਤਾਂ ਗਲਾ ਖੁ±ਕ ਹੋਇਆ ਪਿਆ ਸੀ ।ਕੁਝ ਸੁੱਕੀ ਜਿਹੀ ਖਾਂਸੀ ਕੀਤੀ । ਆਖਿਰ ਉਸਨੇ ਸਿਰਹਾਣੇ ਪਏ ਪਾਣੀ ਦੇ ਗਿਲਾਸ ਚੋ ਘੁੱਟ ਭਰਿਆ । ਤੇ ਉਸੇ ਤਰ੍ਹਾਂ ਚੁੱਪ ਚਾਪ ਲੇਟ ਗਿਆ । ਪਰ ਘਰਵਾਲੀ ਅਜੇ ਵੀ ਉਨੂੰਠਕੇ ਬੈਠੀ ਸੀ ਤੇ ਘਬਰਾਹਟ ਵਿੱਚ ਬੁੜ ਬੁੜ ਕਰ ਰਹੀ ਸੀ ।
“ਨਹੀ ਗੱਲ ਤਾਂ ਕੁਝ ਨਹੀਂ। ਬਸ ਮਨ ਬੈਚੈਨ ਜਿਹਾ ਰਹਿੰਦਾ ਹੈ। ਸਮਝ ਨਹੀਂ ਆਉਂਦਾ ਕੀ ਗਲਤੀ ਹੋਈ ਹੈ। ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ ਤੇ ਨਾਂ ਕੀਤਾ । ਪਰ ਦੁਨੀਆਂ ਦੁ±ਮਨ ਕਿਉ ਬਣ ਗਈ ।ਆਪਣੇ ਹੀ ਏਨੇ ਖੁਦਗਰਂ ਕਿਉੁ ਹੋ ਗਏ? ਤੇ ਆਪਣੇ ਬੇਗਾਨੇ ਹੋ ਗਏ ।ਗਿਲੇ ±ਿੱਕਵੇ ਸਭਦੇ ਹੁੰਦੇ ਹਨ। ਆਪਣਿਆਂ ਤੋ ਉਮੀਦਾਂ ਸਭ ਰੱਖਦੇ ਹਨ। ਰਿ±ਤੇਦਾਰ ਹੀ ਦੁੱਖ ਸੁੱਖ ਤੇ ਕੰਮ ਆਉਦੇ ਹਨ। ਪਰ ਇਹ ਤਾਂ ਮੇਰੀ ਬਿਪਤਾ ਤੇ ਮੇਰਾ ਸਾਥ ਛੱਡ ਗਏ । ਉਹ ਵੀ ਉਸ ਵੇਲੇ ਜਦੋਂ ਜੁਮੇਵਾਰੀਆਂ ਤੇ ਤਿੰਨ ਪਰਿਵਾਰਾਂ ਦਾ ਬੋਝ ਮੇਰੇ ਸਿਰ ਤੇ ਅਚਾਨਕ ਪੈ ਗਿਆ ਸੀ । ਜਦੋਂ ਮੈ ਨਿਆਸਰਾ ਹੋ ਗਿਆ ਸੀ ਤਾਂ ਇੇਹਨਾਂ ਨੇ ਮੇਰੇ ਖਿਲਾਫ ਲਾਮਬੰਦ ਹੋਕੇ ਏਕਾ ਕਰ ਲਿਆ । ਆਪਣੀਆਂ ਗਲਤੀਆਂ ਮੰਨਣ ਦੀ ਬਜਾਏ ਮੇਰੇ ਘਰ ਨੂੰ ਤੋੜਣ ਵਾਸਤੇ ਸੇਂਧ ਲਾ ਲਈ । ਇਹਨਾਂ ਨੇ ਮੇਰਾ ਪਰਿਵਾਰ ਹੀ ਤੋੜ ਦਿੱਤਾ । ਮੇਰੇ ਚਰਿੱਤਰ ਤੇ ਉਂਗਲੀ ਉਠਾਕੇ ਮੇਰੇ ਘਰ ਵਿੱਚ ਦਰਾਰ ਪੈਦਾ ਕਰ ਦਿੱਤੀ । ਮੇਰੀ ਪਤਨੀ ਨੂੰੰ ਮੇਰੇ ਖਿਲਾਫ ਭੜਕਾ ਕੇ ਮੇਰੇ ਮਕਾਨ ਦੀਆਂ ਨੀਹਾਂ ਖੋਖਲੀਆਂ ਕਰ ਦਿੱਤੀਆਂ। ਕਾਂਸ ਮੇਰੇ ਇਹ ਨਜਦੀਕੀ ਨਾ ਹੁੰਦੇ ਮੇਰੇ ਦੁ±ਮਣ ਹੁੰਦੇ ਤਾਂ ਮੈ ਸੁਚੇਤ ਰਹਿੰਦਾ । ਂ ਬੋਲਦੇ ਬੋਲਦੇ ਉਸਦਾ ਗਲਾ ਭਰ ਆਇਆ । ਅੱਖਾਂ ਚੋਂ ਪਰਲ ਪਰਲ ਹੰਝੂ ਕਿਰਨ ਲੱਗੇ। ਤੇ ਉੁਹ ਚੁੱਪ ਕਰ ਗਿਆ । ਉਸ ਤੋਂ ਬੋਲਿਆ ਨਾ ਗਿਆ । ਘਰਵਾਲੀ ਨੇ ਕੋਲ ਪਏ ਪਾਣੀ ਦੇ ਗਿਲਾਸ ਨੂੰ ਉਸਦੇ ਮੂੰਹ ਨਾਲ ਲਾ ਦਿੱਤਾ । ਤੇ ਚੁੰਨੀ ਨਾਲ ਉਸ ਦੀਆਂ ਅੱਖਾਂ ਪੂੰਝੀਆਂ ਪਾਣੀ ਪੀਣ ਦੇ ਬਾਵਜੂਦ ਵੀ ਹੌਕਂੇ ਤੇ ਹਿਚਕੀਆਂ ਬੰਦ ਨਾ ਹੋਈਆਂ । ਕਮਰੇ ਚ ਫੇਰ ਚੁੱਪ ਪਸਰ ਗਈ। ਸਿਰਫ ਕਦੇ ਕਦੇ ਹੋਂਕੇ ਸੁਣਾਈ ਦਿੰਦੇ ਸਨ। ਘਰਵਾਲੀ ਨੂੰ ਵੀ ਸਮਝ ਨਹੀਂ ਸੀ ਆ ਰਹੀ । ਕਿ ਉਹ ਕੀ ਬੋਲੇ ।ਉਸਨੇ ਗੱਲ ±ੁਰੂ ਕਰਨ ਦੀ ਕੋ±ਿ± ਕੀਤੀ ਪਰ ਉਸਨੂੰ ਖੁਦ ਨੂੰ ਵੀ ਸਮਝ ਨਾ ਆਈ ਕੀ ਉਹ ਕੀ ਕਹੇ।
“ਕਿਸੇ ਨੂੰ ਚੰਗਾ ਵੇਖ ਕੇ ਉਹਨਾ ਨੇ ਆਪ ਚੰਗਾ ਬਨਣ ਦੀ ਬਜਾਏ ਉਹਨਾਂ ਨਾਲ ਮੇਰਿਆ ਸਬੰਧਾਂ ਤੇ ਉਗਲੀ ਉਠਾਈ । ਇਸ ਮਾਮਲੇ ਵਿੱਚ ਉਹਨਾਂ ਤੈਨੂੰ ਗਲਤ ਪਾਠ ਪੜਾਇਆ ਤੇ ਤੇਰੇ ਅੰਦਰ ਮੇਰੇ ਪ੍ਰਤੀ ±ੱਕ ਦੇ ਬੀਜ ਬੋ ਦਿੱਤੇ। ਤੇਰਾ ਮੇਰਾ ਤੀਹਾ ਸਾਲਾਂ ਦਾ ਰਿ±ਤਾ ਵੀ ±ੱਕ ਦੇ ਘੇਰੇ ਵਿੱਚ ਲਿਆ ਦਿੱਤਾ । ਉੁਹ ਆਪਾਂ ਨੂੰ ਸਰੀਰਕ ਰੂਪ ਵਿੱਚ ਦੂਰ ਤਾਂ ਨਹੀਂ ਕਰ ਸਕੇ ਪਰ ਮਾਨਸਿਕ ਰੁਪ ਵਿੱਚ ਉਹ ਇਕ ਦੀਵਾਰ ਖੜੀ ਕਰਨ ਵਿੱਚ ਜਰੂਰ ਕਾਮਯਾਬ ਹੋ ਗਏ ਹਨ। ਇਹ ਏਸ ਝਮੇਲੇ ਨੇ ਮੈਨੂੰ ਸਰੀਰਕ ਤੇ ਮਾਨਸਿਕ ਰੋਗੀ ਬਣਾ ਦਿੱਤਾ ਹੈ। ਹੁਣ ਤਾਂ ਜਿੰਦਗੀ ਦਾ ਮਨੋਰਥ ਹੀ ਖਤਮ ਹੋ ਗਿਆ ਲਗਦਾ ਹੈ। ਏਸ ਨਰਕਮਈ ਜੀਵਨ ਨਾਲੋਂ ਤਾਂ ਬੰਦਾ ...........। ਂ ਉਹ ਬੋਲਦਾ ਬੋਲਦਾ ਰੁਕ ਗਿਆ । ਘਰਵਾਲੀ ਦਾ ਪੀਲਾ ਜਰਦ ਚੇਹਰਾ ਉਸ ਤੋਂ ਦੇਖਿਆ ਨਾ ਗਿਆ । ਬੱਚਿਆਂ ਦੇ ਹੱਸਦੇ ਚੇਹਰੇ ਉਸਦੀ ਕਲਪਣਾ ਚ ਗਮਗੀਨ ਦਿੱਸੇ ਤੇ ਉਹ ਫੇਰ ਹੌਕੇ ਲੈਣ ਲੱਗ ਗਿਆ ਉਸਨੇ ਬੁੱਲਾਂ ਤੇ ਜੀਭ ਫੇਰੀ । ਗਲ੍ਹਾ ਤਰ ਕਰਨ ਦੀ ਕੋ±ਿ± ਕੀਤੀ । ਹੁਣ ਘਰਆਲੀ ਦੀਆਂ ਅੱਖਾਂ ਚੋਂ ਹੰਝੂ ਕਿਰਨ ਲੱਗੇ ਤੇ ਤਰਸ ਜਿਹਾ ਆ ਗਿਆ। ਪਰ ਮਨ ਵਿੱਚ ਉਛਲਦੇ ਤੂਫਾਨ ਤੇ ਵਿਚਾਰਾਂ ਦੀ ਹਨੇਰੀ ਨੂੰ ਠੱਲ ਪਾਉਣ ਲਈ ਉਸਦਾ ਬੋਲਣਾ ਤੇ ਦਿਲ ਦੀ ਭੜਾਸ ਨੂੰ ਕੱਢਣਾ ਜਰੂਰੀ ਸੀ ।
“ਮੈਂ ਮੰਨਦਾ ਹਾਂ ਤੂੰ ਦੋਨੇ ਪਾਸੇ ਫਸੀ ਹੈਂ। ਇਕ ਪਾਸੇ ਤੇਰਾ ਪਰਿਵਾਰ ਹੈ। ਤੇਰਾ ਪਤੀ ਹੈ ਤੇ ਬੱਚੇ ਹਨ। ਤੇਰਾ ਹੱਸਦਾ ਖੇਡਦਾ ਸੰਸਾਰ ਹੈ। ਤੇ ਦੂਜੇ ਪਾਸੇ ਤੇਰੇ ਭਰਾ ਹਨ ਤੇਰੀ ਮਾਂ ਹੈ। ਤੇਰੀ ਮਾਂ ਨੂੰ ਮੈਂ ਕੀ ਆਖਾਂ? ੂੰ ਮੇਰੀ ਜੁਬਾਨ ਮੇਰਾ ਸਾਥ ਨਹੀਂ ਦੇ ਰਹੀ। ਉਹ ਧੀ ਦੇ ਪਿਆਰ ਵਿੰਚ ਅੰਨ੍ਹੀ ਹੈ। ਜਿਵੇਂ ±ਕੁਣੀ ਮਾਮੇ ਨੂੰ ਆਪਣਾ ਭਾਣਜਾ ਦਰਯੋਧਨ ਦਿਸਦਾ ਸੀ। ਧ੍ਰਿਤਰਾ±ਟਰ ਨੂੰ ਆਪਣਾ ਬੇਟਾ ਦਿੱਸਦਾ ਸੀ। ਉਸੇ ਤਰ੍ਹਾਂ ਤੇਰੀ ਮਾਂ ਨੂੰ ਤੂੰ ਦਿੱਸਦੀ ਹੈਂ ਤੇ ਉਹ ਬਸ ਤੈਨੂੰ ਹੀ ਮੇਰੇ ਖਿਲਾਫ ਭੜਕਾਉਂਦੀ ਰਹਿੰਦੀ ਹੈ। ਮੇਰੇ ਤੇ ਉਂਗਲੀ ਉਠਾਉਣ ਵਾਸਤੇ ਉਸਨੇ ਹੀ ਤੈਨੂੰ ਪ੍ਰੇਰਿਤ ਕੀਤਾ ਹੈ। ਉਹ ਘਰ ਵਿੱਚ ਇਕੱਲੀ ਹੁੰਦੀ ਹੈ।ਸਾਰਾ ਦਿਨ। ਘਰੇ ਉਸ ਨਾਲ ਕੋਈ ਗਲ ਕਰਨ ਵਾਲਾ ਨਹੀਂ ਹੁੰਦਾ । ਉਹ ਤੇਰਾ ਫੋਨ ਉਡੀਕਦੀ ਰਹਿੰਦੀ ਹੈ। ਉਹ ਤੈਨੂੰ ਦੱਸਦੀ ਹੈ ਕਿ ਤੂੰ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ । ਤੇ ਤੈਨੂੰ ਉਹ ਉਸ ਘਰ ਦੀ ਨਿੱਕੀ ਨਿੱਕੀ ਗੱਲ ਦੱਸਦੀ ਰਹਿੰਦੀ ਹੈ। ਤੇ ਉਸ ਦੀ ਪੜੀ ਪੜਾਈ ਤੂੰ ਉਹ ਕੁਝ ਬੋਲ ਦਿੰਦੀ ਹੈਂ ਂੋ ਤੂੰ ਨਹੀਂ ਸੀ ਬੋਲਣਾ ਚਹੁੰਦੀ । ਉਸ ਦੀਆਂ ਪੜਾਈਆਂ ਪਾੜ੍ਹਤਾਂ ਤੇ ਹੀ ਆਪਣੇ ਘਰੇ ਕਲੇ± ਹੁੰਦਾ ਹੈ। ਜਿਸ ਵਿ±ੇ ਤੇ ਤੇਰੇ ਭਰਾ ਤੇਰੇ ਨਾਲ ਗੱਲ ਨਹੀਂ ਕਰਦੇ । ਕਿਸੇ ਸਮਾਜਿਕ ਸਮਾਰੋਹ ਵਿੱਚ ਮੈਨੂੰ ਤਾਂ ਮਾਣ ਕੀ ਦੇਣਾ ਸੀ । ਸ਼ਉਹ ਤੈਨੂੰ ਵੀ ਕੁਝ ਨਹੀਂ ਸਮਝਦੇ । ਤੈਨੂੰ ਕਿਸੇ ਖੁ±ੀ ਗਮੀ ਦੀ ਸੂਚਨਾਂ ਦੇਣਾ ਵੀ ਆਪਣਾ ਫਰਂ ਨਹੀ ਸਮਝਦੇ । ਪੈਸਾ ਟਕਾ ਦੇਣਾ ਤਾਂ ਦੂਰ ਦੀ ਗੱਲ ਹੈ। ਉਹ ਤੇਰੀ ਮਾਂ ਦੇ ਹੱਥ ਤੇ ਵੀ ਕੰਟਰੋਲ ਕਰਦੇ ਹਨ। ਤੇਰੀ ਮਾਂ ਦੀ ਹਿੰਮਤ ਨਹੀਂ ਕਿ ਉਹ ਤੈਨੂੰ ਉਹਨਾਂ ਤੋ ਬਿਨਾਂ ਪੁੱਛੇ ਆ±ੀਰਵਾਦ ਵੀ ਦੇ ਦੇਵੇ। ਫੇਰ ਤੇਰੀ ਮਾਂ ਕਿਉ ਤੈਨੂੰ ਜਬਰੀ ਉਹਨਾਂ ਦੀ ਖੁ±ੀ ਗਮੀ ਵਿੱਚ ±ਾਮਿਲ ਹੋਣ ਲਈ ਪ੍ਰੇਰਿਤ ਕਰਦੀ ਹੈ। ਤੈਨੂੰ ਸਦਾ ਮੇਰੇ ਤੋ ਬਾਹਰ ਹੋ ਕੇ ਆਪਣੇ ਕਹੇ ਅਨੂਸਾਰ ਚਲਣ ਲਈ ਮਜਬੂਰ ਕਰਦੀ ਹੈ। ਇਹ ਗੱਲਾਂ ਸਦਾ ਤੇਰੇ ਤੇ ਮੇਰੇ ਵਿੱਚ ਦਰਾਰ ਪੈਦਾ ਕਰਦੀਆਂ ਹਨ। ਤੇ ਆਪਣੇ ਵਿਚਲੀ ਭਾਵਨਾਤਿਮਕ ਦੂਰੀ ਨੂੰ ਵਧਾ ਰਹੀਆਂ ਹਨ।ਮੈਂ ਕਹਿਣਾ ਨਹੀਂ ਚਾਹੁੰਦਾ ਪਰ ਇਹਨਾਂ ਗੱਲਾਂ ਨੇ ਮੇਰੇ ਅੰਦਰ ਤਬਾਹੀ ਮਚਾਈ ਹੋਈ ਹੈ। ਮੇਰਾ ਸੁਖ ਚੈਨ ਸਭ ਖੋਹਿਆ ਹੋਇਆ ਹੈ। ਮੇਰਾ ਦਿਲ ਨਹੀ ਕਰਦਾ ਮੈa ਤੇਰਿਆਂ ਨੂੰ ਮਾੜਾ ਕਹਾਂ । ਗਲਤ ਬੋਲਾਂ । ਜਾਂ ਕਦੇ ਉਨੂੰਚਾ ਬੋਲਾਂ ਪਰ ਮੈਂ ਕੀ ਕਰਾਂ ਜੇ ਮੈ ਨਾ ਬੋਲਿਆ ਤਾਂ ਮੈਨੂੰ ਲਗਦਾ ਹੈ। ਮੈਂ ਪਾਗਲ ਹੋ ਜਾਵਾਂਗਾ' ਏਹ ਕਹਿਕੇ ਉਸਨੇ ਲੰਬਾ ਸਾਹ ਲਿਆ । ਬਾਰ ਬਾਰ ਸੁੱਕੇ ਬੁੱਲਾਂ ਤੇ ਜੀਭ ਫੇਰੀ ਤੇ ਆਖਿਰ ਪਾਣੀ ਦਾ ਘੁੱਟ ਪੀਤਾ ਤੇ ਅੱਖਾਂ ਚ ਆਏ ਹੰਝੂਆਂ ਨੂੰ ਆਪਣੀ ਕਮੀਂ ਦੇ ਕਫ ਨਾਲ ਪੂੰਝਿਆ । ਕਮਰੇ ਚ ਫੇਰ ±ਾਤੀ ਪਸਰ ਗਈ । ਉਸਦੇ ਅੰਦਰਲਾ ਤੂਫਾਨ ਕੁਝ ਠੱਲ ਚੁੱਕਿਆ ਸੀ। ਪਰ ਤੂਫਾਨੀ ਲਹਿਰਾਂ ਅਜੇ ਵੀ ਦਿਮਾਗ ਦੀ ±ਾਤੀ ਤੋ ਕੋਹਾਂ ਦੂਰ ਸਨ। ਉਸਨੂੰ ਲਗਦਾ ਸੀ ਕਿ ਇਹ ਅੱਗ ਭੜਕ ਵੀ ਸਕਦੀ ਹੈ। ਪਰ ਉੁਹ ਬਿਨਾਂ ਕਿਸੇ ਸਿੱਟੇ ਦੀ ਪਰਵਾਹ ਕੀਤੇ ਅੱਜ ਆਪਣਾ ਉਹ ਸਭ ਕੁਝ ਕਹਿਣਾ ਚਹੁੰਦਾ ਸੀ ਜਿਸਨੇ ਉਸਨੂੰ ਮਾਨਸਿਕ ਰੂਪ ਵਿੱਚ ਪਿਛਲੇ ਕਈ ਮਹੀਨਿਆਂ ਤੋ ਅਪਾਹਿਜ ਬਣਾ ਰੱਖਿਆ ਸੀ ।
“ ਤੇਰਾ ਬਾਰ ਬਾਰ ਮੇਰੇ ਤੋ ਬਾਹਰ ਹੋ ਕੇ ਜਾਂ ਮੇਰੀ ਮਰਂੀ ਦੇ ਖਿਲਾਫ ਉਹਨਾਂ ਕੋਲ ਜਾਣਾ ਜਿਥੇ ਤੇਰੀ ਬੇ ਕਦਰੀ ਕਰਦਾ ਹੈ ਉਥੇ ਮੇਰੇ ਤੋ ਵੀ ਤੈਨੂੰ ਦੂਰ ਕਰਦਾ ਹੈ। ਮੈਂ ਤੁਹਾਡੇ ਪੇਕਿਆਂ ਦੇ ਸਬੰਧਾਂ ਨੂੰ ਖਾਰਿਂ ਨਹੀਂ ਕਰਨਾ ਚਾਹੁੰਦਾ ਪਰ ਸੈਲਫ ਰਸਪੈਕਟ ਨੂੰ ਵੀ ਆਂਚ ਨਹੀਂ ਲਗਣ ਦੇਣਾ ਚਾਹੁੰਦਾ । ਉਹ ਤੈਨੂੰ ਟਿੱਚ ਸਮਝਦੇ ਹਨ। ਮਹਾਂਭਾਰਤ ਨੂੰ ਟਾਲਣ ਵਾਸਤੇ ਭਗਵਾਨ ਸ੍ਰੀ ਕ੍ਰਿ±ਨ ਨੇ ਵੀ ਬਹੁਤ ਕੋ±ਿ±ਾ ਕੀਤੀਆਂ ਸੀ । ਪਰ ਆਖਿਰ ਮਹਾਂਭਾਰਤ ਹੋ ਕੇ ਰਿਹਾ । ਤੇਰਾ ਵਾਰ ਵਾਰ ਸਾਂਤੀ ਦੂਤ ਬਨਕੇ ਜਾਣਾ ਵੀ ਸਾਂਤੀ ਸਬਦ ਤੇ ਨਿਮਰਤਾ ±ਬਦ ਦਾ ਅਪਮਾਨ ਹੈ। ਪਤਾ ਨਹੀਂ ਮੇਰੀ ਜਿੰਦਗੀ ਕਿੰਨੀ ਲੰਬੀ ਹੈ। ਕਿਨੇ ਸਾਲ ਬਚੇ ਹਨ। ਕਦੋਂ ਕੀ ਹੋ ਜਾਵੇ । ਪਰ ਜਿੰਨੀ ਹੈ ਉਸਨੂੰ ਆਤਮ ਸਨਮਾਨ ਨਾਲ ਹੀ ਗੁਜਾਰਣਾ ਮੇਰਾ ਮਕਸਦ ਹੈ। ਮੁਆਫੀ ਤੇ ਭੁੱਲ ਜਾਓ ਜਿਹੇ ±ਬਦ ਦਾ ਵੇਲਾ ਖੁੰਝ ਚੁੱਕਿਆ ਹੈ' ਤੇ ਉਹ ਪਤਾ ਨਹੀਂ ਹੋਰ ਕੀ ਕੀ ਬੋਲਦਾ ਰਿਹਾ।
“ ਚਲੋ ਸੌਂ ਜਾਓ ਹੁਣ ਪੰਜ ਵੱਜ ਗਏ ਹਨ। ਸਾਢੇ ਛੇ ਵਜੇ ਉਠਕੇ ਤਿਆਰ ਵੀ ਹੋਣਾ ਹੈ।ਡਿਊਟੀ ਤੇ ਜਾਣਾ ਹੈ। ਪਰ ਤੁਹਾਡੀਆਂ ਗੱਲਾਂ ਸਹੀ ਹਨ। ਪਰ ਮੇਰੀ ਮਜਬੂਰੀ ਹੈ। ਮੈਂ ਮਾਂ ਨੂੰ ਵੀ ਦੁਖੀ ਤੇ ਅਸਹਾਇ ਨਹੀਂ ਦੇਖ ਸਕਦੀ । ਜੇ ਮੈ ਮਾਂ ਨੂੰ ਪ੍ਰੇ±ਾਨ ਕਰਦੀ ਹਾਂ ਜਾਂ ਉਸ ਦੀ ਆਤਮਾਂ ਨੂੰ ਦੁਖੀ ਕਰਦੀ ਹਾਂ ਤਾਂ ਇਹ ਵੀ ਮੇਰੇ ਲਈ ਗਲਤ ਹੋਵੇਗਾ । ਪਰ ਮੈਂ ਪੂਰੀ ਕੋ±ਿ± ਕਰਾਂਗੀ ਕਿ ਮੈਂ ਤੁਹਾਡੇ ਆਤਮ ਸਨਮਾਨ ਨੂੰ ਕੋਈ ਠੇਸ ਨਾ ਪਹੁੰਚੇ । ਮੇਰੇ ਲਈ ਮੇਰਾ ਘਰ ਪਤੀ ਤੇ ਮੇਰੇ ਬੱਚੇ ਪਹਿਲਾਂ ਹਨ। ਬਾਕੀ ਸਭ ਬਾਅਦ ਵਿੱਚ ਹਨ। ਤੁਸੀਂ ਦਿਲ ਤੇ ਕੋਈ ਬੋਝ ਨਾ ਰੱਖੋ ਹੁਣ ਤਾਂ ਪਹਿਲਾਂ ਹੋਈਆਂ ਗੱਲਾਂ ਨੂੰ ਭੁਲਾਇਆ ਹੀ ਜਾ ਸਕਦਾ ਹੈ। ਪਰ ਅੱਗੇ ਤੋ ਅਜੇਹਾ ਕੁਝ ਵੀ ਨਹੀਂ ਹੇਵੇਗਾ । ਮੈਂ ਜਿੰਦਗੀ ਰੂਪੀ ਗੱਡੀ ਨੂੰ ਚਲਾਉਣ ਲਈ ਤੁਹਾਡੀ ਪੂਰੀ ਸਹਾਇਤਾ ਕਰਾਂਗੀ । ਂ ਇਹ ਆਖ ਕੇ ਉਸਨੇ ਅੱਖ ਚੋ ਕਿਰਦੀ ਬੂੰਦ ਨੂੰ ਹੱਥ ਦੀ ਤਲੀ ਨਾਲ ਪੂੰਝਿਆ ਤੇ ਅੱਖਾਂ ਬੰਦ ਕਰ ਲਈਆਂ । ਕਮਰੇ ਵਿੱਚ ਹੁਣ ਫਿਰ ±ਾਤੀ ਸੀ। ਇਕ ਭਾਰੀ ਤੂਫਾਨ ਗੁਂਰ ਚੁੱੁਕਿਆ ਸੀ।ਮਨ ਸੀਤ ਹੋ ਚੁੱਕਾ ਸੀ । ਹੁਣ ਕਮਰੇ ਵਿੱਚ ਪੂਰੀ ਖਮੋ±ੀ ਸੀ ਜੋ ਤੁਫਾਨ ਤੋਂ ਪਹਿਲਾਂ ਦੀ ਖਮੋ±ੀ ਨਾਲੋ ਵੱਖਰੀ ਸੀ ।
ਰਮੇ± ਸੇਠੀ ਬਾਦਲ ।
98 766 27233

ਯਾਦਾਂ ਦੇ ਝਰੋਖੇ ਤੋਂ
ਅਸੀਂ ਤੇ ਸਾਡੇ ਬਜੁਰ॥
“ਕਾਕਾ ਤੂੰ ਕਿੰਨ੍ਹਾਂ ਦਾ ਲੜਕਾ ਹੈ? ਸਰਦਾਰ ਤੇਜਾ ਸਿੰਘ ਬਾਦਲ (ਸ.ਪ੍ਰਕਾ± ਸਿੰਘ ਬਾਦਲ ਦੇ ਪੂਜਨੀਕ ਚਾਚਾ ਜੀ ) ਨੇ ਪੁਛਿਆਂ। ਬਹੁਤ ਪੁਰਾਨੀ ਗਨੂੰਲ ਹੈ ਮੈ ਜੀ ਸ੍ਰੀ ਹਰਗੁਲਾਲ ਜੀ ਦਾ ਪੋਤਰਾ ਹਾਂ ਘੁਮਿਆਰੇ ਤੋਂਂ।“ ਅਨੂੰਛਾ ਅਨੂੰਛਾ ਸੇਠ ਹਰਗੁਲਾਲ। ਮੈ ਜਾਣਦਾ ਹਾਂ ਚੰਗੀ ਤਰ੍ਹਾਂ ਉਹਨਾਂ ਨੂੰਂ। ਸਰਦਾਰ ਸਾਹਿਬ ਨੇ ਕਿਹਾ। ਮੈਨੂੰ ਬਹੁਤ ਹੈਰਾਨੀ ਹੋਈ ਏਡਾ ਵਨੂੰਡਾ ਸਰਦਾਰ ਮੇਰੇ ਦਾਦਾ ਜੀ ਨੂੰ ਐਨੀ ਚੰਗੀ ਤਰ੍ਹਾਂ ਕਿਵੇ ਜਾਣਦਾ ਹੈ। ਪਰ ਇਹ ਮੇਰੇ ਦਾਦਾ ਜੀ ਦੀ ਲਿਆਕਤ ਤੇ ਰੁਤਬੇ ਦਾ ਹੀ ਕਮਾਲ ਸੀ।ਇਲਾਕੇ ਭਰ ‘ਚ ਨਾਂ ਸੀ ਉਹਨਾਂ ਦਾ। ਸ਼ਿਜੰਦਗੀ ਚ ਬਹੁਤ ਪਾਪੜ ਵੇਲੇ ਤੇ ਦੁਨੂੰਖਾਂ ਦਾ ਸਾਹਮਣਾ ਕੀਤਾ। ਕਦੇ ਫਰੀਦ ਕੋਟ ਕੋਟਲੀ, ਕਦੇ ਸ੍ਰੀ ਗਂਗਾਨਗਰ ਰਾਜਸਥਾਨ ‘ਚ ਦੁਕਾਨਦਾਰੀ ਕੀਤੀ ਘੁਮਿਆਰੇ ਰਹਿਕੇ ਉਹ ਵਣਵਾਲੇ (ਹਰਿਆਣੇ) ਚ ਵਾਹੀ ਕੀਤੀ ੇ। ਚਾਰ ਭੈਣਾਂ ਦੇ ਪਾਰਵਾਰਿਕ ਬੋਝ ਤੇ ਉਹ ਵੀ ਆਪਣੇ ਚਾਰੇ ਬਨੂੰਚਿਆਂ ਦੀ ਜਿੰਮੇਦਾਰੀ ਨਾਲ।,ਘਰ ਦੀ ਸੁਆਣੀ ਤੋਂ ਬਿਨਾਂ ਕਬੀਲਦਾਰੀ ਚਲਾਉਣੀ ਖਾਲਾ ਜੀ ਦਾ ਵਾੜਾ ਨਹੀ ਸੀ। ਅਨੂੰਠ ਦਿਨਾਂ ਦੇ ਮਾਂ ਵਿਹੂਣੇ ਬਨੂੰਚੇ ਨੂੰ ਪਾਲਣਾ ਤੇ ਦੋ ਧੀਆਂ ਤੇ ਦੋ ਪੁਤਰਾਂ ਦੇ ਪਰਿਵਾਰ ਦੇ ਨਾਲ ਨਾਲ ਚਾਰ ਭੈਣਾ ਦੀ ਜਿੰਮੇਦਾਰੀ ਵੀ ਇਕਨੂੰਲੇ ਮੇਰੇ ਦਾਦੇ ਦੇ ਸਿਰ ਸੀ। ਪਿੰਡ ਵਿਨੂੰਚ ਰਹਿੰਦੀ ਉਹਨਾਂ ਦੀ ਭੂਆ ਜਿਸ ਨੂੰ ਸਾਰੇ ਭੂਆ ਬਿ±ਨੀ ਕਹਿੰਦੇ ਸਨ, ਨੂੰ ਵੀ ਪੇਕਿਆਂ ਵਾਲਾ ਮਾਣ ਦੇਣਾ ਉਹ ਕਦੇ ਨਹੀ ਭੁਨੂੰਲੇ। ਚਾਰੇ ਭੈਣਾਂ ਮੇਰੇ ਦਾਦਾ ਜੀ ਨੂੰ ਬਾਈ ਕਹਿੰਦੀਆਂ ਸਨ। ਬਾਈ ਯਾਨੀ ਭਰਾ। ਆਪਣੀਆਂ ਭੂਆ ਦੀ ਰੀਸੋ ਰੀਸ ਮੇਰੇ ਪਾਪਾ ਜੀ ਤੇ ਚਾਚਾ ਜੀ ਤੇ ਦੋਨੇ ਭੂਆ ਮੇਰੇ ਦਾਦੇ ਨੂੰ ਬਾਈ ਹੀ ਕਹਿੰਦੀਆ ਸਨ। ਅਤੇ ਇਹੋ ਰੀਤ ਮੇਰੀ ਮਾਂ ਤੇ ਚਾਚੀ ਨੇ ਨਿਭਾਈ।ਹਾਂ ਅਸੀ ਸਾਰੇ ਮੇਰੇ ਦਾਦਾ ਜੇ ਨੂ ਬਾਬਾ ਕਹਿਦੇ ਸੀ। ਤੇ ਸਾਡੇ ਬਨੂੰਚੇ ਵੀ ਸਾਰੇ ਬਾਬਾ ਹੀ ਆਖਦੇ ਸਨ। ਮੇਰੇ ਦਾਦਾ ਜੀ ਦਾ ਰੋਬ ਤੇ ਦਬਦਬਾ ਸਾਡੇ ਸਾਰੇ ਪਰਿਵਾਰ ਤੇ ਹੀ ਨਹੀ ਸਗੋਂ ਸਾਰੇ ਪਿੰਡ ਤੇ ਇਲਾਕੇ ਦੇ ਨਾਲ_ਨਾਲ ਸਾਡੀਆਂ ਰਿ±ਤੇਦਾਰੀਆਂ ਵਿਨੂੰਚ ਵੀ ਸੀ। ਘਰ ਦੇ ਜਆਈ ਭਾਈ ਮਤਲਵ ਮੇਰੇ ਦਾਦੇ ਦਾ ਫੁਨੂੰਫੜ (ਭੂਆ ਬਿ±ਨੀ ਦੇ ਘਰ ਵਾਲਾ) ਜਿਸ ਨੂੰ ਸਾਰੇ ਬਾਬਾ ਸਾਉਣ ਆਖਦੇ ਸਨ। ਅਸਲ ਨਾਂ ਤਾਂ ਸ੍ਰੀ ਸਾਵਨ ਸਿੰਘ ਸੀ। ਚਾਰੇ ਜੀਜੇ ਤੇ ਦੋਵੇ ਜਵਾਈ ਇਥੋਂ ਤਨੂੰਕ ਕਿ ਮੇਰੇ ਜੀਜਾ ਜੀ ਉਹਨਾਂ ਦੇ ਪੋਤ ਜਵਾਈ ਵੀ ਉਹਨਾਂ ਦੇ ਅਨੂੰਗੇ ਕੁਸਕਦੇ ਨਹੀ ਸਨ। ਦੇਖਣ ਆਦਿ ਨੂੰ ਤਾਂ ਦਾਦਾ ਜੀ ਦਾ ਚੇਹਰਾ ਮੋਹਰਾ ਬਹੁਤ ਵਧੀਆ ਸੀ। ਲਾਲ ਲਾਜਪਤ ਰਾਏ ਸਟਾਇਲ ਮੁਨੂੰਛਾ, ਸਾਫ ਸੇਵ ਕੀਤਾ ਚੇਹਰਾ, ਚਿਨੂੰਟੀ ਪਨੂੰਗ, ਚਿਨੂੰਟਾ ਕੁੜਤਾ ਤੇ ਚਾਦਰਾ ਮੋਡੇ ਤੇ ਸਾਫਾ। ਉਸ ਸਮੇ ਬਹੁਤੇ ਹਿੰਦੂ ਲੋਕ ਵੀ ਸਿਰ ਤ ਪਨੂੰਗ ਬੰਨਦੇ ਸਨ। ਕਿਉਂਕਿ ਨੰਗੇ ਸਿਰ ਬਾਹਰ ਅੰਦਰ ਜਾਣਾ ਬੁਰਾ ਮੰਨਦੇ ਸਨ। ਖੇਤੀ ਬਾੜੀ ਦੇ ਨਾਲ ਨਾਲ ਦੁਕਾਨਦਾਰੀ ਹੀ ਰੋਜੀ ਰੋਟੀ ਦਾ ਸਾਧਨ ਸੀ। ਹਰ ਪਾਸੇ ਮੇਹਨਤ ਤੇ ਪੂਰੀ ±ਿਨੂੰਦਤ ਨਾਲ ਕੰਮ ਦੀ ਲਗਣ ਨੇ ਕਦੇ ਉਹਨਾਂ ਨੂੰ ਭੁਨੂੰਖੇ ਮਰਨ ਨੀ ਦਿਨੂੰਤਾ ਤੇ ਕਿਸੇ ਰਿਸਤੇਦਾਰ ਅਨੂੰਗੇ ਹਨੂੰਥ ਅਨੂੰਡਣ ਲਈ ਮਜਬੂਰ ਨਹੀ ਕੀਤਾ। ਤੇ ਇਮਾਨਦਾਰੀ ਦੀ ਬੀਮਾਰੀ ਨੇ ਕਦੇ ±ਾਹੀ ਠਾਠ ਨਹੀ ਲੈਣ ਦਿਨੂੰਤੇ। ਦੁਨੂੰਧ ਵੇਚਣ ਵਾਲਾ ਭਾਡਾ ਧੌਣ ਦੀ ਵੀ ਮਨਾਹੀ ਸੀ ਕਿਉਂਕਿ ਅਖੇ ਸੋਂਹੁ ਤਾਂ ਛਿਨੂੰਟੇ ਦੀ ਵੀ ਓੁਨੀ ਤੇ ਜਿਆਦਾ ਪਾਣੀ ਦੀ ਓੁਨੀ। ਇਨੂੰਕ ਹੋਰ ਵੀ ਰੁਤਵਾ ਸੀ ਮੇਰੇ ਦਾਦਾ ਜੇ ਕੋਲ। ਉਹ ਸਾਰੇ ਪਿੰਡ ਦਾ ਧੜਵਾਈ ਸੀ। ਯਾਨੀ ਸਾਰੇ ਪਿੰਡ ਦਾ ਸੇਠ। ਹਰ ਘਰ ਦੇ ਸੀਰੀਆਂ ਦਾ ਹਿਸਾਬ ਕਿਤਾਬ ਮੇਰੇ ਦਾਦਾ ਜੀ ਨੇ ਰਨੂੰਖਣਾ ਹੁੰਦਾ ਸੀ। ਸੀਰੀਆਂ ਦਾ ਠੇਕਾ ਲਿਖਣਾ।ਹਾੜੀ ਦੀ ਫਸਲ ਨੂੰ ਤੋਲਣਾ। ਸਾਰੀ ਸਾਰੀ ਰਾਤ ਚਮੜੇ ਦੇ ਪਨੂੰਲਿਆਂ ਵਾਲੀ ਤਨੂੰਕੜੀ ਨਾਲ 100 ਸੋ ਮਣ ਜਾ ਜਿਆਦਾ ਕਣਕ ਤੋਲਣੀ। ਸ਼ਿਫਰ ਵੰਡਣੀ। ਸਾਰੀ ਰਾਤ ਕਣਕ ਤੋਲ ਕੇ ਸਵੇਰੇ ਖੇਸ ਵਿਨੂੰਚ ਪਾਕੇ ਵੀਹ ਪੰਚੀ ਕਿਲੋ ਕਣਕ ਅਪਣੀ ਮੇਹਨਤਾਨੇ ਦੇ ਰੂਪ ਵਿਨੂੰਚ ਲਿਆਉਣੀ।ਸਾਰੇ ਪਿੰਡ ਦੇ ਵਿਆਹ ±ਾਦੀਆਂ ਦੇ ਨਿਉਂਦੇ ਦਾ ਹਿਸਾਬ ਵੀ ਮੇਰੇ ੇ ਦਾਦਾ ਜੀ ਕੋਲ ਹੁੰਦਾ ਸੀ। ਉਸ ਸਮੇ ਰਿ±ਤੇਦਾਰ ਵਨੂੰਲੋ ਂੋ ਪੈਸਾ ਦਿਨੂੰਤਾ ਜਾਂਦਾ ਸੀ ਉਸ ਨੂੰ ±ਗਨ ਨਹੀ ਬਲਕਿ ਨਿਉਂਦਾ ਆਖਦੇ ਸਨ। ਉਹ ਇਨੂੰਕ ਤਰਾਂ ਦੀ ਮਾਲੀ ਸਹਾਇਤਾ ਹੁੰਦੀ ਸੇ ਕਈ ਘਰਾਂ ਦੇ ਵਿਆਹ ਦਾ ਕੰਮ ਕਾਰ ਨਿਉਂਦੇ ਇਕਨੂੰਠੇ ਹੋਣ ਤੋ ਬਾਅਦ ਹੀ ±ੁਰੂ ਹੁੰਦਾ ਸੀ ਇਸ ਕੰਮ ਲਈ ਵਨੂੰਡੀਆਂ ਵਨੂੰਡੀਆਂ ਲਾਲ ਵਹੀਆਂ ਲਗਾਈਆ ਹੁੰਦੀਆਂ ਸਨ। ਂੋ ਕੇ ਸਾਡੇ ਦਰਵਾਜੇ ਵਿਚਲੀ ਹਰੀ ਅਲਮਾਰੀ ਵਿਨੂੰਚ ਹੀ ਪਈਆ ਹੁੰਦੀਆਂ ਸਨ। ਵਿਆਹ ਤੋ ਦੋ ਤਿੰਨ ਦਿਨ ਪਹਿਲਾ ਮੇਰੇ ਦਾਦਾ ਜੀ ਨੂੰ ±ਪੈਸਲ ਬੁਲਾ ਕੇ ਨਿਉਂਦਾ ਲਿਖਣ ਲਈ ਬੁਲਾਇਆ ਜਾਂਦਾ। ਹਰ ਘਰ ਪਿਛਲੇ ਨਿਉਂਦੇ ਨਾਲੋ ਕੁਝ ਵaਨੂੰਧ ਰਕਮ ਦੇ ਕੇ ਆਪਣੇ ਵਨੂੰਲੋ ਕੁਝ ਅਡਵਾਂਸ ਜਮਾਂ ਕਰਵਾਉਂਦੇ ਸਨ। ਨਿTਂਦੇ ਲਈ ਸਨੂੰਦਾ ਦੇਣ ਦਾ ਤਰੀਕਾ ਵੀ ਬਹੁਤ ਵਧੀਆ ਸੀ ਘਰ ਵਿਨੂੰਚ ਹਲਵਾ ਬਨਾਇਆ ਜਾਂਦਾ ਸੀ। ਉਹ ਤੋਲ ਤੋਲ ਕੇ ਥਾਲੀਆ ਵਿਨੂੰਚ ਪਾਕੇ ਪਿੰਡ ਦੇ ਨਾਈ ਰਾਂਹੀ ਘਰੋ ਘਰੀ ਭੇਜਿਆ ਜਾਂਦਾ ਸੀ।ਜਿਸ ਨੂੰ ਪਰੋਸੇ ਦੇਣਾ ਆਖਿਆ ਜਾਂਦਾ ਸੀ, ਨਾਲ ਹੀ ਨਿਉਂਦੇ ਦਾ ਸਨੂੰਦਾ। ਇਸ ਕੰਮ ਲਈ ਪਿਨੂੰਤਲ ਦੀਆਂ ਕਿਨਾਰੇ ਵਾਲੀਆਂ ਚਾਰ ਪੰਜ ਸੋ ਥਾਲੀਆਂ ਸਾਰੇ ਪਿੰਡ ਵਲੋ ਸਾਂਝੀਆ ਖਰੀਦੀਆਂ ਜਾਦੀਆਂ ਸਨ ।ਉਹ ਥਾਲੀਆਂ ਵੀ ਵਿਆਹ ਵਾਲਾ ਘਰ ਇਨੂੰਕ ਦਿਨ ਪਹਿਲਾ ਗਿਣ ਕੇ ਲੈ ਜਾਂਦਾ ਸੀ ਤੇ ਵਿਆਹ ਤੋ ਬਾਅਦ ਧੋ ਕੇ ਗਿਣਵਾ ਕੇ ਵਾਪਿਸ ਕਰ ਜਾਂਦਾ ਸੀ। ਇਸ ਕੰਮ ਨੂੰ ਸਾਡੇ ਪਿੰਡ ਦੇ ਇਨੂੰਕ ਦੋ ਮਹਾਜਾਨ ਪਰਿਵਾਰਾਂ ਨੇ ਹਥਿਆਉਣ ਦੀ ਕੋ±ਿ± ਕੀਤੀ ਨਿਰਾ±ਾ ਹੀ ਹੋਥ ਲਨੂੰਗੀ।ਮੇਰੇ ਦਾਦਾ ਜੀ ਬੋਲ ਬਾਣੀ ਦੇ ਕੋੜੇ ਸਨ। ਮਿਨੂੰਠਾ ਬੋਲਣਾ ±ਾਇਦ ਉਹਨਾਂ ਦੇ ਹਿਨੂੰਸੇ ਹੀ ਨਹੀ ਸੀ ਆਇਆ ਕਿਉਂਕਿ ਪਾਰਵਾਰਿਕ ਂਿਮੇਦਾਰੀਆਂ ਨੇ ਉਹਨਾਂ ਨੂੰ ਗੁਸੈਲ ਬਣਾ ਦਿਨੂੰਤਾ ਸੀ।ਪਰ ਉਹ ਕੋੜਾ ਬੋਲਣ ਵਾਲੇ ਦਿਲ ਦੇ ਸਾਫ ਸਨ। ±ਾਇਦ ਏਸੇ ਲਈ ਸਾਰੇ ਪਿੰਡ ਵਾਲੇ ਉਹਨਾਂ ਦੀ ਇਨੂੰਜਤ ਕਰਦੇ ਸਨ। “ਬਾਈ ਤੂੰ ਪਿੰਡ ਛਨੂੰਡ ਕੇ ±ਹਿਰ ਕਿਉ ਨਹੀ ਆ ਜਾਂਦਾ ਸਾਡੇ ਕੋਲ?ਂ ਇਕ ਦਿਨ ਮੇਰੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ। “ਨਹੀ ਓਮ ਪ੍ਰਕਾ± ਮੈਂ ਪਿੰਡ ਹੀ ਰਹਿਣਾ ਚਾਹੁੰਦਾ ਹਾਂ ਉਥੇ ਹੀ ਮਰਨਾਂ ਚਹੁੰਦਾ ਹਾਂ। ਜੇ ਮੈ ਮੰਡੀ ਮਰਿਆ ਤਾਂ ਲੋਕੀ ਕਹਿਣਗੇ ਕਿ ਕਾਨੂਨਗੋ ਦਾ ਪਿਉ ਮਰ ਗਿਆ ਪਰ ਕੇ ਮੈਂ ਪਿੰਡ ਮਰਿਆ ਤਾਂ ਲੋਕੀ ਕਹਿਣਗੇ ਕਿ ਸੇਠ ਹਰਗੁਲਾਲ ਮਰ ਗਿਆ। ਕਿਉਂਕਿ ਇਲਾਕੇ ਚ ਤਾਂ ਮੇਨੂੰ ਸਭ ਜਾਣਦੇ ਨੇਂ । ਮੈ ਉਹਨਾਂ ਦੀ ਸੋਚ ਦੇਖਕੇ ਬਹੁਤ ਹੈਰਾਨ ਹੋਇਆ ਆਖਿਰ ਉਹ ਮੇਰੇ ਚਾਚੇ ਨਾਲ ਪਿੰਡ ਛਨੂੰਡ ਕੇ ±ਹਿਰ ਆ ਗਏ। ਉਹ ਸਫੇਦ ਕਪੜੇ ਪਾਕੇ ਕੁਰਸੀ ਡਾਹ ਕੇ ਬਾਹਰ ਬੈਠ ਜਾਂਦੇ ਅਤੇ ਆTੁਂਦੇ ਜਾਂਦੇ ਦਾ ਹਾਲ ਚਾਲ ਪੁਛਦੇ।ਉਸ ਦੀ ਇਸ ਖੈਰ ਸੁਨੂੰਖ ਪਨੁੰਛਣ ਦੀ ਆਦਤ ਨੇ ਉਸ ਨੂੰ ±ਹਿਰ ਵਿਨੂੰਚ ਵੀ ਮ±ਹੂਰ ਕਰ ਦਿਨੂੰਤਾ ਤੇ ਲੋਕੀ ਉਸ ਨੂੰ ਸੇਠ ਹਰਗੁਲਾਲ ਦੇ ਨਾਂ ਨਾਂਲ ਜਾਨਣ ਲਨੂੰਗੇ ਤੇ ਸਾਨੂੰ ਹਰਗੁਲਾਲ ਦੇ ਪੋਤੇ।ਜਦੋ ਉਹ ਏਸ ਸੰਸਾਰ ਤੋਂ ਵਿਦਾ ਲੈ ਕੇ ਗਏ ਤਾਂ ਸਾਰਾ ਪਿੰਡ ਵਹੀਰਾਂ ਘਨੂੰਤ ਕੇ ਉਹਨਾਂ ਨੂੰ ਸਰਧਾਂਂਲੀ ਦੇਣ ਆਇਆ ਤੇ ±ਹਿਰ ਦਾ ਵੀ ਕੋਈ ਬੰਦਾ ਘਰ ਨਾ ਰਿਹਾ। ਮ੍ਰਿਤਕ ਦੇਹ ਉਪਰ ਇਕਨੂੰਠੇ ਹੋਏ ਖੇਸ, ਚਾਦਰਾਂ ਤੇ ਕੰਬਲ ਹੀ ਉਹਨਾਂ ਦੀ ਂਿੰਦਗੀ ਦੌਰਾਨ ਜਮਾਂ ਕੀਤੀ ਹੋਈ ਪੂੰਜੀ ਦਾ ਸਬੂਤ ਸਨ।
ਰਮੇ± ਸੇਠੀ ਬਾਦਲ
ਮੋ_98 766 27233-

ਇਹਨਾਂ ਦਾ ਖਿਆਲ ਰੱਖੀਂ
ਇਨਸਾਨ ਦੇ ਜੀਵਨ ਵਿਚ ਕਈ ਪੜਾਅ ਆਉਂਦੇ ਹਨ। ਕਈ ਵਾਰੀ ਖੁਸaੀ ਵਿਚ ਪਾਗਲ ਹੋਏ ਦਾ ਚਿਹਰਾਂ ਦੱਗ ਦੱਗ ਕਰਦਾ ਹੈ ਅਤੇ ਕਦੇਂ ਜੀਵਨ ਦੇ ਨਿਰਾਸa ਤੇ ਉਕਤਾਊਂ ਪਲਾਂ ਵਿੱਚ ਉਹ ਚਿਹਰਾ ਬੁੱਝਿਆ ਬੁਝਿਆਂ ਜਿਹਾ ਲੱਗਦਾ ਹੈ, ਪਤਾ ਨਹੀਂ ਕਿਉ ਇਹ ਇਨਸਾਨ ਸਦਾ ਸਹਿਜ ਕਿਉਂ ਨਹੀਂ ਰਹਿੰਦਾ। ਕਹਿੰਦੇ ਹਨ ਸੰਤ ਫਕੀਰ ਹੀ ਹੁੰਦੇ ਹਨ ਜਿਨ੍ਹਾਂ ਦੀ ਪ੍ਰਵਿਰਤੀ ਸਦਾ ਸਹਿਜ ਰਹਿੰਦੀ ਹੈ। ਪਰ ਫਿਰ ਵੀ ਅਜੀਬ ਜਿਹਾ ਲੱਗਦਾ ਹੈ ਕਿ ਮਨ ਦੀ ਅਵਸਥਾਂ ਏਨੀ ਤੇਜaੀ ਨਾਲ ਕਿਉਂ ਬਦਲਦੀ ਹੈ।ਮੇਰੀ ਮਾਂ ਨੇ ਵੀ ਸਹਿਜ ਅਵਸਥਾ ਧਾਰਨ ਕਰਦੇ ਹੋਏ ਇੱਕ ਫਕੀਰੀ ਆਤਮਾ ਹੋਣ ਦਾ ਅਹਿਸਾਸ ਦਿੱਤਾ।
ਬਾਪ ਨੂੰ ਇੱਕ ਭਿਆਨਕ ਦੁਰਘਟਨਾ ਵਿੱਚ ਖੋਣ ਤੋ ਬਾਦ ਘਰ ਵਿੱਚ ਮਾਂ ਦਾ ਸਹਾਰਾ ਸੀ ਲਗਭਗ 9 ਸਾਲ ਮਾਂ ਨੇ ਘਰ ਵਿੱਚ ਵੱਡੇ ਦੇ ਮੁੱਖੀ ਹੋਣ ਤੇ ਫਰਜa ਅਦਾ ਕੀਤੇ।ਸਰੀਰਕ ਪੱਖੋਂ ਕਮਜaੋਰ ਤੇ ਬਿਮਾਰੀਆਂ ਦੀ ਖਾਦੀ ਮਾਂ ਮਾਨਸਿਕ ਪੱਖੋ ਸੁਡੋਲ ਸੀ। ਬਿਮਾਰੀ ਦੀ ਤਕਲੀਫ ਨੂੰ ਉਹ ਹੌਸਲੇ ਨਾਲ ਜaਰਦੀ, ਮਾਂ ਨੇ ਕਦੇ ਵੀ ਡਿਗਦੀ ਗੱਲ ਨਹੀਂ ਸੀ ਕੀਤੀ। ਸਦਾ ਮਾਲਕ ਦੇ ਭਾਣੇ ਨੂੰ ਮੰਨਦੀ ਦਾਤੇ ਦੀਆਂ ਰਹਿਮਤਾਂ ਦੇ ਰਸ ਵਿੱਚ ਰਚੀ ਰਹਿੰਦੀ ਸੀ। ਦੁਨਿਆਵੀ ਤੇ ਬਿਮਾਰੀ ਦੇ ਦੁੱਖਾਂ ਨੂੰ ਪੁੱਤ ਪੋਤਰਿਆਂ ਦਾ ਸਾਥ ਸਦਾ ਹਲਕਾ ਕਰੀ ਰੱਖਦਾ ।ਘਰ ਵਿੱਚ ਚਾਹੇ ਕਿੰਨਾਂ ਵੀ ਕਲਯੁੱਗੀ ਮਾਹੌਲ ਹੋਵੇ ਪਰ ਮਾਂ ਦੇ ਪ੍ਰਤੀ ਪਿਆਰ ਤੇ ਸaਰਧਾਂ ਲਈ ਇਹ ਸਤਯੁੱਗ ਹੀ ਸੀ ਚਾਹੇ ਵਿ±ਾ ਪੋਤਰਿਆਂ ਦੋਤਰਿਆਂ ਨਾਲ ਸਬੰਧਤ ਹੋਵੇ, ਚਾਹੇ ਨੁੰਹਾਂ ਧੀਆਂ ਦੀ ਗੱਲ ਹੋਵੇ, ਮਾਂ ਦੇ ਸਤਿਕਾਰ ਵਿਚ ਕਦੇ ਕਿਸੇ ਨੇ ਕਮੀ ਨਹੀਂ ਆਉਣ ਦਿੱਤੀ। ਬੁਢਾਪੇ ਵਿਚ ਆਦਮੀ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਚੰਗੇ ਮਾਹੌਲ ਅਤੇ ਗੱਲਾਂ ਸੁਣਨ ਵਾਲੇ ਦੀ ਸਖਤ ਜਰੂਰਤ ਹੁੰਦੀ ਹੈ।ਇਹ ਚੀਜaਾਂ ਸਰੀਰ ਰੂਹ ਅਤੇ ਮਨ ਦੀ ਖੁਰਾਕ ਹੁੰਦੀਆਂ ਹਨ। ਇਹਨ੍ਹਾਂ ਦੀ ਪੂਰਤੀ ਮਾਂ ਨੂੰ ਘਰੋ ਹੀ ਹੋ ਜਾਂਦੀ ਸੀ।
ਮਾਂ ਨੂੰ ਇੱਕ ਨਸaਾ ਹੋਰ ਵੀ ਸੀ ਜੋ ਉਸਨੂੰ ਮਹਿਕਦਾ ਤੇ ਚਹਿਕਦਾ ਰੱਖਦਾ ਸੀ। ਉਹ ਨਸaਾ ਸੀ ਮੇਰੇ ਪਿਤਾ ਜੀ ਦੁਆਰਾ ਸਮਾਜ ਵਿਚ ਬਣਾਇਆ ਇੱਕ ਅਹਿਮ ਸਥਾਨ ਜੋ ਉਸਦੀ ਧਾਰਮਿਕ ਭਾਵਨਾਂ ਤੇ ਆਧਾਰਿਤ ਸੀ। ਲੋਕਾਂ ਦੇ ਕੀਤੇ ਹੋਏ ਭਲਾਈ ਦੇ ਕੰਮ ਤੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਧਾਰਮਿਕ ਖੇਤਰ ਵਿੱਚ ਪਾਏ ਰੁਤਬੇ ਅਤੇ ਆਪਣੇ ਅਹੁਦੇ ਦੀ ਸਚੁੱਜੀ ਵਰਤੋਂ ਨਾਲ ਖੱਟਿਆਂ ਯ± ਮਾਂ ਨੂੰ ਸਦਾ ਰੁਸaਨਾਈ ਰੱਖਦਾ ਸੀ।ਆਪਣੇ ਵਿਆਹੁਤਾ ਜੀਵਨ ਦੇ ±ੁਰੂ ਵਿਚ ਮਾਂ ਦੁਆਰਾ ਭੁਗਤੀਆਂ ਗਈਆਂ ਤੰਗੀਆ ਤੁਰ±ੀਆਂ, ਤਾਨਾਸaਾਹੀ ਘਰੇਲੂ ਮਾਹੌਲ ਤੇ ਰੋਜa ਦਾ ਕਾਟੋ ਕਲੇਸa ਦੇ ਅਸਹਿ ਜਖਮਾਂ ਨੂੰ ਮੇਰੇ ਬਾਪ ਦੁਆਰਾ ਬੁਢਾਪੇ ਵਿੱਚ ਕਰਾਈ ਗਈ ਐਸa ਚੋਧਰਾਹਟ ਨੇ ਉਹ ਜਖਮ ਵੀ ਭਰ ਦਿੱਤੇ ।ਰਿਸaਤੇਦਾਰੀਆਂ, ਭੈਣ ਭਰਾਵਾਂ ,ਸaਰੀਕੇ ਕਬੀਲੇ ਤੇ ਕੁੜਮਾਂਚਾਰੀ ਵਿਚ ਮਾਂ ਦਾ ਇੱਕ ਖਾਸ ਰੁੱਤਬਾ ਅਤੇ ਆਦਰ ਮਾਣ ਸੀ। ਇਹ ਬੀਤੇ ਪਲਾਂ ਦੀ ਯਾਦ ਵੀ ਮਾਂ ਨੂੰ ਹਮੇ±ਾ ਚੜਦੀ ਕਲਾਂ ਵਿੱਚ ਰੱਖਦੀ ਸੀ।
ਪਰ ਕੁਦਰਤ ਨੂੰ ਇਹ ਮੰਨਜaੂਰ ਨਹੀਂ ਸੀ ।ਜਿਵੇ ਚੱਲਦੀ ਫਿਰਦੀ ਕਿਸੇ ਮਸaੀਨਰੀ ਨੂੰ ਕਿਸੇ ਭਿਆਨਕ ਨੁਕਸ ਕਰਕੇ ਬੰਦ ਕਰਨਾ ਪੈ ਜਾਂਦਾ ਹੈ ਉਹੀ ਬਹਾਨਾਂ ਮਾਂ ਨੂੰ ਸੰਸਾਰ ਵਿਚੋਂ ਵਿਦਾ ਹੋਣ ਲਈ ਮਿਲ ਗਿਆ। ਪਰ ਸਾਧੂ ਸੁਭਾਅ ਮਾਂ ਨੇ ਇਹ ਗੱਲ ਦੀ ਭਿਨਕ ਨਹੀਂ ਪੈਣ ਦਿੱਤੀ। ਕਿ ਉਸਦੀ ਜਿੰਦਗੀ ਦੇ ਸਾਹਾਂ ਦਾ ਖਜਾਨਾ ਖਾਲੀ ਹੋਣ ਦੇ ਕਿਨਾਰੇ ਹੈ।
ਘਰ ਤੇ ਇਕ ਨਵੀ ਮੁਸੀਬਤ ਤੇ ਸੰਕਟ ਦਾ ਆਗਾਜa ਹੋ ਚੁੱਕਿਆ ਸੀ।ਘਰ ਦੇ ਮਾਣ ਤੇ ਸਿਰ ਦੇ ਤਾਜa ਅਤੇ ਘਰ ਦਾ ਜਵਾਈ ਇੱਕ ਭਿਆਨਕ ਬਿਮਾਰੀ ਦਾ ਸਿaਕਾਰ ਹੋ ਗਿਆ। , ਚਾਹੇ ਸੰਕਟ ਤੇ ਜਖਮ ਨੂੰ ਆਪਣੇ ਦਿਲ ਤੇ ਸਹਿਣ ਵਾਲੇ ਘਰ ਦੇ ਦੋ ਜਾਂ ਤਿੰਨ ਹੀ ਸਨ। ਪਰ ਦਿਲ ਨੂੰ ਦਿਲ ਦੀ ਰਾਹ ਤੇ ਮਾਂ ਦੀ ਮਮਤਾ ਇਸ ਗੱਲ ਨੂੰ ਬੁੱਝ ਚੁੱਕੀ ਸੀ। ਇੱਕ ਮਾਂ ਦੇ ਹੁੰਦਿਆਂ ਉਸਦੀ ਧੀ ਦੇ ਸੁਹਾਗ ਦਾ ਉਜੜ ਜਾਣਾ ਇਸ ਤੋ ਵੱਡਾ ਗਮ ਸaਾਇਦ ਦੁਨੀਆਂ ਵਿਚ ਹੋਰ ਕੋਈ ਨਹੀਂ ਹੁੰਦਾ। ਮਾਂ ਦਿਲ ਦੀ ਮਰੀਜa ਤਾਂ ਪਹਿਲਾਂ ਤੋ ਹੀ ਸੀ ਇਸ ਬਿਮਾਰੀ ਕਰਕੇ ਤੇ ਬੁਢਾਪੇ ਨੂੰ ਦੇਖਦੇ ਹੋਏ ਮਾਂ ਤੋ ਇਸ ਦੁੱਖ ਦਾ ਪਰਦਾ ਵੀ ਰਨੂੰਖਿਆ ਗਿਆ।
ਅੰਦਰੋ ਅੰਦਰ ਮਾਂ ਸਭ ਕੁਝ ਜਾਣ ਚੁੱਕੀ ਸੀ ਤੇ ਆਉਣ ਵਾਲੇ ਘੋਰ ਸੰਕਟ ਦਾ ਸਾਹਮਣਾ ਕਰਨ ਦੀ ਹਿੰਮਤ ਉਸ ਦੀਆਂ ਕਮਜaੋਰ ਤੇ ਬੁੱਢੀਆਂ ਹੱਡੀਆਂ ਵਿੱਚ ਨਹੀਂ ਸੀ। ਮਾਂ ਨੇ ਦਮੇ ਤੇ ਖੰਘ ਦਾ ਬਹਾਨਾ ਕਰਦੇ ਹੋਏ ਆਪਣੇ ਆਪ ਨੂੰ ਬਿਮਾਰ ਘੋਸਿaਤ ਕਰ ਦਿੱਤਾ ਤੇ ਹਸਪਤਾਲ ਦਾ ਬੂਹਾ ਮੱਲ ਲਿਆ। ਬਠਿੰਡਾਂ ਤੋ ਆਪਣੇ ਜਵਾਈ ਦੇ ਮਗਰ ਹੀ ਲੁਧਿਆਣੇ ਦਾ ਰੁਖ ਕਰ ਲਿਆ।
ਉਸੇ ਦਿਨ ਜਿਸ ਦਿਨ ਮਾਂ ਨੇ ਲੁਧਿਆਣੇ ਆਪਣੇ ਇਲਾਜa ਸaੁਰੂ ਕਰਵਾਇਆ, ਕੁਦਰਤ ਨੇ ਆਪਣਾ ਕਰੂਰ ਰੂਪ ਦਿਖਾ ਦਿੱਤਾ।ਇਕ ਮਾਂ ਕੋਲੋਂ ਪੁੱਤ ਸਮਾਨ ਜਵਾਈ ਨੂੰ ਖੋਹ ਲਿਆ ਤੇ ਪਰਿਵਾਰਿਕ ਜੀਆਂ ਦੇ ਮੂਰੇ ਅਨਜaਾਣ ਪੁਣੇ ਦਾ ਬਹਾਨਾ ਕਰਦੀ ਮਾਂ ਅੰਦਰੋ ਸਭ ਕੁਝ ਜਾਣ ਚੁੱਕੀ ਸੀ।
ਭਾਵੇ ਉਸ ਦਿਨ ਜਦੋਂ ਮੈਂ ਉਸਦੇ ਭਾਣੇ ਨੂੰ ਮੰਨਦਾ ਹੋਇਆ ,ਮੈ ਮਾਂ ਨੂੰ ਹਸਪਤਾਲ ਵਿੱਚ ਉਸ ਕਮਰੇ ਵਿੱਚ ਮਿਲਿਆਂ ਤਾਂ ਬਹੁਤ ਹੀ ਸaਾਤ ਚਿਤ ਮਾਂ ਦੇ ਚਿਹਰੇ ਤੇ ਸਕੂਨ ਸੀ।ਗਮ ਨੂੰ ਜਾਣਦੇ ਹੋਏ ਵੀ ਅਣਜਾਣ ਬਣੀ ਬੈਂਠੀ ਸੀ।ਮਾਂ ਚਾਹ ਨਾਲ ਬਿਸਕੁੱਟ ਡੁਬੋਂ ਕੇ ਖਾ ਰਹੀ ਸੀ ਤੇ ਬਹੁਤ ਠਰੰਮੇ ਨਾਲ ਗੱਲ ਬਾਤ ਕਰ ਰਹੀ ਸੀ । ਇਸ ਗੱਲ ਦਾ ਭੋਰਾ ਵੀ ਇਲਮ ਨਹੀਂ ਸੀ ।ਕਿ ਮਾਂ ਨੇ ਧੂਰ ਜਾਣ ਦੀ ਤਿਆਰੀ ਕਰ ਲਈ । ਘਰ ਦੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਫਿਕਰ ਕਰਦੀ ਮਾਂ ਸaਾਤ ਸੁਭਾਅ ਨਾਲ ਨਿਰਦੇਸa ਵੀ ਦੇ ਰਹੀ ਸੀ ।
ਮੈਨੂੰ ਨਹੀਂ ਸੀ ਪਤਾ ਮਾਂ ਜਾਣਦੀ ਸੀ ਕਿ ਇਹ ਉਸਦੀ ਆਖਰੀ ਮੁਲਾਕਾਤ ਹੈ ਆਪਣੇ ਪਰਿਵਾਰ ਨਾਲ। ਜਦੋ ਕਿਸੇ ਨੇ ਸਦਾ ਲਈ ਜਾਣਾ ਹੋਵੇ ਉਸਨੂੰ ਫਿਕਰ ਹੁੰਦਾ ਹੈ ਕਿ ਮੇਰੇ ਪਿਛੋ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ। ਇਹ ਦਿਸaਾਂ ਨਿਰਦੇਸaਾਂ ਨੂੰ ਦੇਣ ਸਮੇ ਇਸ ਗੱਲ ਤੇ ਪਰਦਾ ਪਾਉਣਾ ਵੀ ਲਾਜaਮੀ ਹੁੰਦਾ ਹੈ ਕਿ ਉਸਦੇ ਜਾਣ ਬਾਰੇ ਕਿਸੇ ਨੂੰ ਕੋਈ ਪਤਾ ਨਾ ਲੱਗੇ । ਕਿਸੇ ਨੂੰ ਕੋਈ ਪਤਾ ਨਾ ਲੱਗਿਆ ਕਿਸੇ ਨੂੰ ਕੋਈ ਸaੱਕ ਨਾ ਹੋਵੇ। “ਇਨ੍ਹਾਂ ਦਾ ਖਿਆਲ ਰੱਖੀ ਇਨ੍ਹਾਂ ਨੂੰ ਹੌਸਲਾਂ ਦਿੰਦਾ ਰਹੀ' , ਗੱਲਾ ਕਰਦੀ ਕਰਦੀ ਮਾਂ ਨੇ ਮੈਨੂੰ ਸਰਸਰੀ ਜਿਹੀ ਕਿਹਾ। ਇਹ ਮਾਂ ਦੇ ਆਖਰੀ ਵਚਨ ਸਨ ਜੋ ਕਿਸੇ ਭਾਵੀ ਦੁੱਖ ਵੱਲ ਇਸaਾਰਾਂ ਤਾਂ ਕਰਦੇ ਸੀ ਪਰ ਮੇਰੀ ਸਮਝਣ ਵਾਲੀ ਅੱਖ ਨਹੀਂ ਸੀ । ਸaਬਦਾਂ ਦਾ ਹੇਰ ਫੇਰ ਸੀ ਤੇ ਇਕ ਉਲਟ ਪੁਲਟ ਸੀ ਜੋ ਇੱਕ ਇ±ਾਰਾ a ਸੀ, ਚਾਹੇ ਸੰaਦੇਸa ਸਾਫ ਸੀ, ਪਰ ਗੁੱਝਿਆ ਸੀ । ਮਾਂ ਤੂੰ ਧੰਨ ਸੀ ਪੀਰਾਂ ਫਕੀਰਾਂ ਦੀ ਤਰ੍ਹਾਂ ਆਪਣੇ ਜਾਣ ਤੋ ਪਹਿਲਾਂ ਸਭ ਕੁਝ ਦੱਸ ਦਿਤਾ ਕਿ ਤੇਰੇ ਇਹ ਵਚਨ ਅਨਹਦ ਨਾਦ ਦੀ ਤਰ੍ਹਾਂ ਮੇਰੇ ਜਿaਹਨ ਵਿੱਚ ਘੁੰਮਦੇ ਰਹਿੰਦੇ ਹਨ।“ਇਨ੍ਹਾਂ ਦਾ ਖਿਆਲ ਰੱਖੀ ਇਨ੍ਹਾਂ ਨੂੰ ਹੌਸਲਾਂ ਦਿੰਦਾ ਰਹੀ।ਂ
ਰਮੇ± ਸੇਠੀ ਬਾਦਲ।
98 766 27
ਲੈ ਬਈ ਅਖੇ ਮਾਸਟਰ ਤਾਂ ਵਿਹਲੇ ਹੀ ਐ ........
ਆਮ ਕਰਕੇ ਇਹੋ ਜਿਹੀਆਂ ਗਨੂੰਲਾਂ ਸਨੂੰਥਾਂ ਚ ਜਾਂ ਪਿੰਡ ਦਿਆਂ ਚੌਂਤਰਿਆਂ ਤੇ ਸੁਣੀਆਂ ਜਾ ਸਕਦੀਆਂ ਹਨ।“ ਲਓ ਜੀ ਮਾਸਟਰ ਕਿਹੜਾ ਪੜ੍ਹਾਉਂਦੇ ਆ। ਜੇ ਪੜਾਉਂਦੇ ਹੋਣ ਤਾਂ ਸਾਰੇ ਦੇ ਸਾਰੇ ਜੁਆਕ ਕਿਵੇਂ ਫੇਲ੍ਹ ਹੋ ਜਾਣ। ਕਈ ਪਿੰਡਾਂ ਚ ਤਾਂ ਪੰਚਾਇਤਾਂ ਨੇ ਅਨੂੰਕ ਕੇ ਸਕੂਲਾਂ ਨੂੰ ਤਾਲੇ ਹੀ ਲਾ ਦਿਨੂੰਤੇਂ। ਅਜਿਹੀਆਂ ਗਨੂੰਲਾਂ ਸੁਣ ਕੇ ਮਾਂ ਤਾਂ ਬਹੁਤ ਆਉਂਦਾ ਹੈ ਪਰ ਹਕੀਕਤ ਕੁਝ ਹੋਰ ਹੀ ਹੁੰਦੀ ਹੈ। ਇਨੂੰਕ ਪੁਰਾਣੀ ਗਨੂੰਲ ਯਾਦ ਆਉਂਦੀ ਹੈ।ਕਿਸੇ ਘਰ ਇਕ ਬੁਂਰਗ ਸੀ। ਨੂੰਹ ਥੋੜ੍ਹੀ ਜਿਹੀ ਤੇਂ ਸੀ। ਅਖੇ ਬਾਬਾ ਤੂੰ ਤਾਂ ਸਾਰਾ ਦਿਨ ਵਿਹਲਾ ਹੀ ਰਹਿਣੈ, ਕੋਈ ਛੋਟਾ_ਮੋਟਾ ਘਰ ਦਾ ਕੰਮ ਕਰ ਲਿਆ ਕਰ। ਅਖੇ ਬਾਬਾ ਪਹਿਲਾਂ ਡੰਗਰਾਂ ਨੂੰ ਪਾਣੀ ਪਿਲਾ ਦੇ ਫੇਰ ਬਾਬਾ ਤੂੰ ਵਿਹਲਾ, ਜੁਆਕਾਂ ਨੂੰ ਸਕੂਲ ਵੇਨ ਤੇ ਚੜ੍ਹਾ ਕੇ ਆ ਜਾ ਫੇਰ ਬਾਬਾ ਤੂੰ ਵਿਹਲਾ, ਚਨੂੰਕੀ ਤੇ ਕਣਕ ਛਨੂੰਡ ਕੇ ਆ ਜਾ ਫੇਰ ਬਾਬਾ ਤੂੰ ਵਿਹਲਾ, ਚਨੂੰਕੀ ਤੋਂ ਬਾਬਾ ਅਜੇ ਮੁੜਿਆ ਹੀ ਸੀ ਕਿ ਬਾਬਾ ਖੇਤ ਚਾਹ ਦੇ ਕੇ ਆ ਜਾ ਫੇਰ ਬਾਬਾ ਤੂੰ ਵਿਹਲਾ। ਸਵੇਰ ਤੋਂ ±ਾਮ ਤਨੂੰਕ ਬਾਬੇ ਨੂੰ ਚਾਲੀ ਕੰਮ ਗਿਣਾ ਕੇ ਅਖੇ ਅਜੇ ਬਾਬਾ ਤੂੰ ਵਿਹਲਾ ਉਹ ਹਾਲ ਤਾਂ ਸਰਕਾਰੀ ਸਕੂਲਾਂ ਦੇ ਮਾਸਟਰਾਂ ਦਾ ਹੈ। ਮਾਸਟਰਾਂ ਕੋਲ ਕਰਨ ਨੂੰ ਹਾਂਰਾਂ ਕੰਮ ਹਨ। ਜੇ ਨਹੀਂ ਸਮਾਂ ਮਿਲਦਾ ਤਾਂ ਪੜ੍ਹਾਉਣ ਦਾ ਨਹੀਂ ਮਿਲਦਾ। ਗੈਰ ਵਿਨੂੰਦਿਅਕ ਕੰਮਾਂ ਲਈ ਮਾਸਟਰਾਂ ਨੂੰ ਝਨੂੰਟ ਬੁਲਾ ਲਿਆ ਜਾਂਦਾ ਹੈ। ਬਾਰਾਂ ਮਹੀਨਿਆਂ ਵਿਚ ਲਗਭਗ ਸਵਾ ਮਹੀਨਾਂ ਤਾਂ ਬੋਰਡ ਦੀਆਂ ਪ੍ਰੀਖਿਆਵਾਂ ਹੀ ਮਾਸਟਰਾਂ ਨੂੰ ਸਕੂਲੇ ਨਹੀਂ ਵੜਨ ਦਿੰਦੀਆਂ। ਪ੍ਰੀਖਿਆਵਾਂ ਤੋਂ ਬਾਅਦ ਪ੍ਰੈਕਟੀਕਲਾਂ ਦੀਆਂ ਡਿਊਟੀਆਂ। ਹੁਣ ਤਾਂ ਸੁਨੂੰਖ ਨਾਲ ਸਮੈਸਟਰ ਸਿਸਟ੍ਰ ਲਾਗੂ ਹੈ, ਦੋ ਵਾਰੀ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ। ਲਓ ਜੀ ਤਿੰਨ ਮਹੀਨਿਆਂ ਲਈ ਤਾਂ ਮਾਸਟਰ ਸਕੂਲੋਂ ਗਏ। ਬਾਕੀ ਰਹਿ ਗਏ ਨੌਂ ਮਹੀਨੇ। ਕਦੇ ਵੋਟਾਂ ਦੀ ਬਣਾਈ ਕਦੇ ਵੋਟਾਂ ਦੀ ਸੁਧਾਈ,ਕਦੇ ਆਟੇ ਦਾਲ ਦੀਆਂ ਲਿਸਟਾਂ ਤੇ ਕਦੇ ਮਰਦਮ ±ੁਮਾਰੀ ਦੀਆਂ ਡਿਊਟੀਆਂ, ਕਦੇ ਪੰਚਾਇਤੀ ਚੋਣਾਂ, ਵਿਧਾਨ ਸਭਾ ਂਿਲ੍ਹਾ ਪ੍ਰੀ±ਦ ਦੀਆਂ ਚੋਣ ਡਿਊਟੀਆਂ ਤੇ ਕਦੇ ਲੋਕ ਸਭਾ ਚੋਣਾਂ ਕਰਾਉਣ ਦੀ ਂਿੰਮੇਵਾਰੀ, ਸਾਰੀ ਵਿਚਾਰੇ ਮਾਸਟਰਾਂ ਦੇ ਸਿਰ।
ਰਹਿੰਦੀ ਖੂੰਹਦੀ ਕਸਰ ਸਰਵ ਸਿਨੂੰਖਿਆ ਅਭਿਆਨ ਵਾਲੇ ਪੂਰੀ ਕਰ ਦਿੰਦੇ ਹਨ। ਆਂਕੜੇ ਪੜ੍ਹੇ ਲਿਖਿਆਂ ਦੇ, ਬੇਰੁਂਗਾਰਾਂ ਦੇ, ਐਸ.ਸੀ.ਬੀ.ਸੀ. ਦੀਆਂ ਲਿਸਟਾਂ, ਪਿਛੜੇ ਵਰਗ ਦੀਆਂ ਸੂਚੀਆਂ ਆਦਿ, ਪੰਦਰਾਂ ਅਗਸਤ, ਛਨੂੰਬੀ ਜਨਵਰੀ (2)ਦੀਆਂ ਮੀਟਿੰਗਾਂ, ਈਕੋ ਕਲਨੂੰਬ, ਅਧਿਆਪਕਾਂ ਦੇ ਸਿਖਲਾਈ ਕੈਂਪ, ਪੜ੍ਹੋ ਪੰਜਾਬ ਪੜੋ ਸਾਰੇ। ਸਿਰਗ਼ ਮਾਸਟਰਾਂ ਲਈ ਪਰੰਤੂ ਪੜ੍ਹਾਊਣਾ ਨਹੀਂ। ਕਦੇ ਕੰਪਿਊਟਰਸਿਨੂੰਖੋ, ਕਦੇ। ਡਾਕ ਦਾ ਜਵਾਬ ਦਿਓ, ਚੈਕਿੰਗਾਂ ਨਾਲ ਨਿਪਟੋ। ਅਨੂੰਂ ਡੀ.ਈ.ਓ. ਸਾਹਿਬ ਆ ਰਹੇ ਹਨ। ਅਨੂੰਂ ਡਿਪਟੀ ਡੀ.ਈ.ਓ. ਦਾ ਦੌਰਾ ਹੈ। ਅਨੂੰਜ ਡੀ.ਪੀ.ਆJ. ਦੀ ਚੈਕਿੰਗ ਹੈ ਤੇ ਅਨੂੰਜ ਡਾਇਰੈਕਟਰ ਸਕੂਲ ਸਿਨੂੰਖਿਆ ਦੀ । ਰਨੂੰਬ ਨਾ ਕਰੇ ਜੇ ਮਾਸਟਰਾਂ ਕੋਲੇ ਭੋਰਾ ਸਮਾਂ ਬਚ ਵੀ ਜਾਏ ਤਾਂ ਡਾਇਰੀਆਂ ਲਿਖੋ, ਦਾਖਲਾ ਫਾਰਮ ਭਰਾਓ, ਬੋਰਡ ਦੀਆਂ ਰਿਟਰਨਾਂ ਭੇਂੋ, ਂੋਨਲ, ਤਹਿਸੀਲ ਪਨੂੰਧਰੀ, ਂਿਲ੍ਹਾ ਪਨੂੰਧਰੀ, ਂਿਲ੍ਹਾ ਪਨੂੰਧਰੀ ਤੇ ਸਟੇਟ ਪਨੂੰਧਰੀ ਟੂਰਨਾਮੈਂਟ ਕਰਵਾਓ, ਸਾਇੰਸ ਮੇਲਿਆਂ, ਸਾਇੰਸ ਸੈਮੀਨਾਰਾਂ ਦੀ ਤਿਆਰੀ, ਬੋਰਡ ਦੁਆਰਾ ਕਰਵਾਏ ਜਾਂਦੇ ਮੁਕਾਬਲਿਆਂ, ਚ ਹਿਨੂੰਸੇਦਾਰੀ। ਹਾਂ, ਸਨੂੰਚ ਇਕ ਹੋਰ ਗਨੂੰਲ ਜਿਹੜੀ ਮਾਸਟਰਾਂ ਨੂੰ ਗਧੀ ਗੇੜ ਚ ਪਾਈ ਰਨੂੰਖਦੀ ਹੈ, ਉਹ ਹੈ ਮਿਨੂੰਡ ਡੇ ਮੀਲ (ਦੁਪਹਿਰ ਦਾ ਖਾਣਾ) ਲੂਣ ਤੇਲ ਲਨੂੰਕੜੀਆਂ ਚ ਉਲਝੇ ਮਾਸਟਰ ਸਾਰਾ ਦਿਨ ਇਸੇ ਚਨੂੰਕਰ ਚ ਹੀ ਪਏ ਰਹਿੰਦੇ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਪਿੰਡ ਦੇ ਸਕੂਲ ਵਿਚ। ਸਾਡੀ ਭੈਣ ਜੀ ਹੁੰਦੀ ਸੀ ਜੀਤ ਕੌਰ ਅਸੀਂ ਜੀਤ ਭੈਣ ਜੀ ਆਖਦੇ । ਬਹੁਤ ਮਿਹਨਤ ਨਾਲ ਪੜ੍ਹਾਉਂਦੀ ਕਈ ਵਾਰੀ ਤਾਂ ਅਨੂੰਧੀ ਛੁਨੂੰਟੀ ਵੇਲੇ ਵੀ ਸਾਡੀਆ ਲਿਖੀਆਂ ਫਨੂੰਟੀਆਂ ਵੇਖਦੀ ਰਹਿੰਦੀ, ਮਾਸਟਰਾਂ ਵਿਚ ਮੈਨੂੰ ਸ੍ਰੀ ਗੁਰਚਰਨ ਸਿੰਘ ਮੁਸਾਫਿਰ ਸ੍ਰੀ ਦਰ±ਨ ਸਿੰਘ ਸਿਨੂੰਧੂ ਸਿੰਘੇ ਵਾਲਾ, ਸ੍ਰੀ ਰਾਜ ਕੁਮਾਰ ਬਾਗਲਾ, ਸ੍ਰੀ ਬੰਤਾ ਸਿੰਘ ਸ੍ਰੀ ਂੋਰਾ ਸਿੰਘ, ਤੇ ਸ੍ਰੀ ਗੁਰਲਾਭ ਸਿੰਘ ਭੀਟੀ ਵਾਲਾ ਵਾਲੇ ਅਜੇ ਤਨੂੰਕ ਯਾਦ ਹਨ। ਸਿਰਗ਼ ਮਾਸਟਰ ਦਰ±ਨ ਸਿੰਘ ਸਿਨੂੰਧੂ ਤੇ ਸ੍ਰੀ ਂੋਰਾ ਸਿੰਘ ਹੁਰੀ ਮੋਟਰ ਸਾJਕਲਾਂ ਤੇ ਆਉਂਦੇ। ਬਾਕੀ ਸਾਰੇ ਮਾਸਟਰ ਸਾਈਕਲ ਜਾਂ ਟੈਂਪੂ ਤੇ ਸਕੂਲ ਆਉਂਦੇ। ਕੀ ਮਾਂਲ ਹੈ ਕਦੇ ਇਕ ਮਿੰਟ ਵੀ ਲੇਟ ਆਏ ਹੋਣ ਜਾਂ ਕਦੇ ਕੋਈ ਪੀਰੀਅਡ ਛਨੂੰਡਿਆ ਹੋਵੇ। ਮਾਸਟਰ ਂੋਰਾ ਸਿaੰਘ ਤੇ ਰਾਜ ਕੁਮਾਰ ਬਾਗਲਾ ਤਾਂ ਡੰਡਿਆਂ ਨਾਲ ਕੁaਨੂੰਟ_ਕੁਨੂੰਟ ਕੇ ਪੜ੍ਹਾਉਂਦੇ। ਨਾ ਘਰੇ ਜਾਣ ਦਾ ਫਿਕਰ ਨਾ ਬਨੂੰਸ ਲੰਘਣ ਦਾ ਫਿਕਰ। ਛੁਨੂੰਟੀ ਤੋਂ ਬਾਅਦ ਵੀ ਘੰਟਾ ਘੰਟਾ ਹੋਰ ਪੜ੍ਹਾਈ ਜਾਂਦੇ । ਰਾਜ ਕੁਮਾਰ ਬਾਗਲਾ ਤਾਂ ਸਰਦੀ ਵਿਚ ਵੀ ਘੰਟਾ ਪਹਿਲਾਂ ਘਰੋਂ ਆ ਜਾਂਦੇ। ਅਖੇ ਂੀਰੋ ਪੀਰੀਅਡ ਲਾਉਣਾ ਹੈ। ਪਤਾ ਨਹੀਂ ਉਦੋਂ ਮਾਸਟਰਾਂ ਨੂੰ ਕੋਈ ਕੰਮ ਨਹੀਂ ਸੀ ਹੁੰਦਾ (3) ਜਾਂ ਉਹਨਾਂ ਨੂੰ ਪੜ੍ਹਾਉਣ ਦਾ ਹੀ ਨ±ਾ ਹੁੰਦਾ ਸੀ। ±ਾਇਦ ਉਦੋਂ ਨਾ ਤਾਂ ਸਰਵ ਸਿਨੂੰਖਿਆ ਸੀ, ਨਾ ਕੋਈ ਗਰਾਂਟਾਂ ਖਰਚ ਕਰਨ ਦਾ ਝੰਜਟ ਸੀ । ਤੇ ਨਾ ਹੀ ਏਨੀਆਂ ਵੋਟਰ ਸੂਚੀਆਂ ਦਾ ਰੌਲਾ_ਰਨੂੰਪਾ ਹੁੰਦਾ ਸੀ। ਹਰਬੰਸ ਸਿੰਘ ਸੇਖੋਂ ਬਹੁਤ ਸਮਾਂ ਵਾਧੂ ਲਾਉਂਦੇ ਸਾਰਾ ਦਿਨ ਅੰਗਰੇਂੀ ਦੀ ਗਰਾਮਰ, ਟੈਨਸ ਆਦਿ ਕਰਵਾਈ ਜਾਂਦੇ, ਕੁਨੂੰਟਦੇ ਵੀ ਬਹੁਤ ਤੇ ਪਿਆਰ ਵੀ ਵਾਧੂ ਕਰਦੇ। ਦਸ_ਦਸ ਵਾਰੀ ਇਕ ਗਨੂੰਲ ਨੂੰ ਸਮਝਾਈ ਜਾਂਦੇ। ਆਖਰ ਗਨੂੰਲ ਦਿਮਾਗ ਵਿਚ ਬਿਠਾ ਕੇ ਹੀ ਸਾਹ ਲੈਂਦੇ। ਬਨੂੰਸ ਉਹਨਾਂ ਨੂੰ ਜੇ ਕੋਈ ਮਾਸਟਰ ਜੀ ਆਖ ਦਿੰਦਾਂ ਤਾਂ ±ਾਮਤ ਆ ਜਾਂਦੀ । ਅਖੇ ਮੈਨੂੰ ਹੈਡ ਮਾਸਟਰ ਸਾਹਿਬ ਕਿਉਂ ਨਹੀਂ ਕਹਿੰਦੇ ਮੈਂ ਹੈਡ ਮਾਸਟਰ ਹਾਂ। ਇਸੇ ਗਨੂੰਲ ਨੇ ਕਈਆਂ ਦੇ ਪਾਸੈ ਭੰਨ ਦਿਨੂੰਤੇ। ਪਰ ਡਾਇਰੈਕਟ ਇਨ ਡਾਇਰੈਕਟ, ਟੈਨਸ ਅਜੇ ਮੂੰਹ ਂਬਾਨੀ ਯਾਦ ਹਨ। ਉਦੋaਂ ਮਾਸਟਰਾਂ ਕੋਲ ਸਿਰਫ ਪੜ੍ਹਾਈ ਦਾ ਹੀ ਕੰਮ ਹੁੰਦਾ ਸੀ ਹੋਰ ਝੰਜਟ ਨਹੀਂ ਸਨ। ਅਨੂੰਂ ਮਾਸਟਰ ਪੜ੍ਹਾਉਣ ਤਾਂ ਕਦੋਂ ਪੜ੍ਹਾਉਣ। ਪਹਿਲਾਂ ਮਾਸਟਰ ਛੁਨੂੰਟੀ ਤੋਂ ਬਾਅਦ ਚਿੰਤਾਂ ਮੁਕਤ ਹੁੰਦੇ ਸਨ ਉਹਨਾਂ ਨੂੰੰ ਕੋਈ ਬੁਲਾ ਨਹੀਂ ਸੀ ਸਕਦਾ। ਪਰ ਹੁਣ ਰਾਤ ਨੂੰ ਸੁਨੂੰਤੇ ਪਏ ਵੀ ਮਿਡ ਡੇ ਮੀਲ ਵਿਚ ਹੀ ਉਲਝੇ ਰਹਿੰਦੇ ਹਨ। ਜਾਂ ਘਰ_ਘਰ ਜਾ ਕੇ ਵੋਟਾਂ ਦੀ ਸੁਧਾਈ ਤੇ ਲਿਸਟਾਂ ਬਣਾਉਣ ਵਿਚ ਪਸੀਨੋ ਪਸੀਨੀ ਹੋਏ ਰਹਿੰਦੇ ਹਨ। ਗੈਰ ਵਿਨੂੰਦਿਅਕ ਕੰਮਾਂ ਨੇ ਸਰਕਾਰੀ ਸਕੂਲਾਂ ਚ ਪੜ੍ਹਦੇ ਬਨੂੰਚਿਆਂ ਦੀ ਪੜ੍ਹਾਈ ਨਾਲ ਖਿਲਵਾੜ ਹੀ ਨਹੀਂ ਕੀਤਾ ਸਗੋਂ ਇਹਨਾਂ ਮਾਸਟਰਾਂ ਨੂੰ ਹਾਰਟ ਅਟੈਕ, ਹਾਈ ਬਲਨੂੰਡ ਪ੍ਰੈ±ਰ, ±ੂਗਰ ਤੇ ਟੈਨ±ਨ ਜਿਹੀਆਂ ਨਾਮੁਰਾਦ ਬਿਮਾਰੀਆਂ ਦਾ ਪ੍ਰ±ਾਦ ਵੀ ਦਿਨੂੰਤਾ ਹੈ।a ਰਮੇ± ਸੇਠੀ ਬਾਦਲ
ਇੱਕ ਹੋਰ ਧਰਤੀ ਹੇਠਲਾ ਬਲਦ
ਛੋਟੇ ਹੁੰਦੇ ਨੇ ਇਕ ਕਹਾਣੀ ਪੜੀ ਸੀ ‘ਧਰਤੀ ਹੇਠਲਾ ਬਲਦa। ਕਿਸ ਤਰ੍ਹਾਂ ਕੋਈ ਆਦਮੀ ਕਿਸੇ ਦੀ ਖੁ±ੀ ਖਾਤਿਰ ਵੱਡੇ ਤੋਂ ਵੱਡਾ ਦੁੱਖ ਆਪਣੇ ਅੰਦ
ਰ ਸਮਾ ਕੇ ਵੀ ਹੱਸਦਾ ਹੈ ਤੇ ਦੁਸਰਿਆਂ ਦੀ ਖੁ±ੀ ਵਿੱਚ ±ਰੀਕ ਹੁੰਦਾ ਹੈ। ਇਹ ਇਕ ਕਹਾਣੀ ਸੀ ਪਰ ਜਦੋਂ ਇਹ ਵਾਕਿਆ ਅੱਖਾਂ ਦੇ ਸਾਹਮਣੇ ਵਾਪਰਦਾ ਹੈ ਤਾਂ ਉਸ ਦੀ ਇਸ ਕੁਰਬਾਨੀ ਸਦਕਾ ਅੱਖਾਂ ਤੋਂ ਹੰਝੂ ਆਉਂਣੇ ਲਾਂਮੀ ਬਣਦੇ ਹਨ। ਤੇ ਸਿਰ ±ਰਧਾ ਪੂਰਵਕ ਆਪਣੇ ਆਪ ਝੁਕ ਜਾਂਦਾ ਹੈ।
ਚਾਹੇ ਉਸ ਨਾਲ ਮੇਰਾ ਰਿ±ਤਾ ਬਹੁਤ ਨਂਦੀਕੀ ਤੇ ਆਦਰਯੋਗ ਸੀ। ਉਹ ਕੁਝ ਵੀ ਚੰਗਾ ਮਾੜਾ ਕਰੇ “ਚਲੋ ਕੋਈ ਨਹੀ ਘਰ ਦਾ ਜਵਾਈ ਭਾਈ ਹੈ।ਂ ਕਹਿ ਕੇ ਮਨ ਸਾਰੇ ਗੁਨਾਹਾ ਨੂੰ ਮੁਆਫ ਕਰ ਦਿੰਦਾ ਹੈ। ਜਵਾਈ ਤਾਂ ਕਹਿੰਦੇ ਦਸਵਾਂ ਗ੍ਰਹਿ ਂਹੁੰਦਾ ਹੈ ਤੇ ਰਾਹੁ ਕੇਤੂ ਨਾਲ ਵੀ ਮਾੜਾ ਹੁੰਦਾ ਹੈ। ਜੇ ਕਿਸਮਤ ਤੇ ਲੇਖ ਸਿੱਧੇ ਹੋਣ ਤਾਂ ਇਹ ਗ੍ਰਹਿ ਮੰਗਲ ਗ੍ਰਹਿ ਬਣਕੇ ਘਰ ਵਿਨੂੰਚ ਮੰਗਲ ਹੀ ਲਿਆ ਦਿੰਦਾ ਹੈ। ਜਿਸ ਦੀ ਧੀ ਦੁਖੀ ਉਸਦਾ ਜੱਗ ਦੁਖੀ ਅਤੇ ਜਿਸ ਦੀ ਧੀ ਸੁਖੀ ਉਸ ਨੂੰ ਕੋਈ ਦੁੱਖ ਨਹੀਂ ਹੋ ਸਕਦਾ । ਇਹ ਸਮਾਜਿਕ ਧਾਰਨਾਵਾਂ ਹਨ ±ਾਇਦ ਏਸੇ ਡਰੋਂ ਲੋਕ ਧੀਆ ਨੂੰ ਕੁਨੂੰਖਾਂ ਵਿਨੂੰਚ ਖਤਮ ਕਰਕੇ ਆਉਣ ਵਾਲੇ ਦੁਨੂੰਖਾਂ ਤੋ ਸੁਰਖਰੂ ਹੋ ਜਾਂਦੇ ਹਨ।
ਸੁਭਾਅ ਦਾ ਚਿੜਚਿੜਾ , ਹਰ ਗੱਲ ਤੇ ਗਾਲੀ ਦੀ ਵਰਤੋ ±ਾਇਦ
ਉਸ ਨੂੰ ਆਪਣੇ ਪੇਕਿਆਂ ਵੱਲੋ ਮਿਲੀ ਬੇਰੁਖੀ ਤੇ ਅਸਹਿਯੋਗ ਕਰਕੇ ਹੀ ਸੀ। ਆਪਣੀ ਮਿਹਨਤ ਤੇ ਸਕੀਮਾਂ ਨਾਲ ਕੀਤੀ ਕਮਾਈ ਤੇ ਪੜਾਈ ਸਦਕਾ ਪ੍ਰਾਪਤ ਕੀਤਾ ਉਨੂੰਚ ਪਦ ਵੀ ਉਸ ਨੂੰ ਜਮੀਨੀ ਹਕੀਕੀ ਨਾਲੋਂ ਤੌੜ ਨਹੀਂ ਸਕਿਆ ਛੋਟੇ ਛੋਟੇ ਕੰਮ ਕਰਕੇ ਚਾਰ ਪੈਸੇ ਕਮਾਕੇ ਪੋਸਟ ਗਰੇਜੂਏਟ ਦੀ ਡਿਗਰੀ ਤੇ ਫਿਰ ਪ੍ਰਾਪਤ ਕੀਤੀ ਨੌਕਰੀ ਦੇ ਨਾਲ ਘਰ ਦਾ ਤੀਲਾ ਤੀਲਾ ਜੋੜਣਾ, ਕੌਲੀ ਤੋਂ ਕਾਰ ਤੱਕ ਤੇ ਕਿਰਾਏਦਾਰ ਤੋਂ ਕਰੋੜਪਤੀ ਬਨਣ ਦਾ ਸਫਰ ਉਸਦੀ ਦਿਮਾਗੀ ਸੋਚ, ਮੇਹਨਤ, ਤੇ ਬੱਚਤ ਜਾਂ ਸਮਝਦਾਰੀ ਦਾ ਹੀ ਫਲ ਸੀ।
ੇ ਹਰ ਇਕ ਨੂੰ ਉਲਟਾ ਬੋਲਣ ਵਾਲਾ ਦਿਲ ਦਾ ਕਿੰਨਾ ਕਮਜੋਰ ਸੀ। ਇਸ ਦਾ ਅੰਦਾਜਾ ਇਸ ਘਟਨਾਂ ਤੋ ਸਾਹਿਜੇ ਹੀ ਲਗ ਜਾਂਦਾ ਹੈ। ਉਸ ਸਮੇ ਉਹ ਨਾਲ ਦੇ ਪਿੰਡ ਦੀ ਨਹਿਰ ਕਲੋਨੀ ਵਿੱਚ ਪਰਿਵਾਰ ਸਮੇਤ ਰਹਿੰਦੇ ਸੀ ਅਚਾਨਕ ਉਸ ਦੇ ਵੱਡੇ ਬੇਟੇ ਦੇ ਹੱਥ ਵਿੱਚ ਕੱਚ ਦਾ ਗਿਲਾਸ ਟੁੱਟ ਕੇ ਵੱਜ ਗਿਆ ਮਾਸ ਫੱਟ ਵਿਆ ਨੋਬਤ ਟਾਂਕੇ ਲਾਉਣ ਦੀ ਆ ਗਈ। ਤਾਂ ਇਹ ±ੇਰ ਦਿਲ ਇਨਸਾਨ ਬੇਟੇ ਦੇ ਹੱਥ ਤੇ ਲਗਦੇ ਟਾਂਕੇ ਤੇ ਸੂਈ ਦੇਖ ਕੇ ਬੇਹੋ± ਹੋ ਗਿਆ। ਮਾਂ ਦੀ ਮਮਤਾ ਤਾਂ ਸੁਣੀ ਹੈ। ਤੇ ਜਗ ਜਾਣਦਾ ਹੈ । ਪਿਉ ਨੂੰ ਤਾਂ ਬਸ ਕਠੋਰਤਾ ਦਾ ਖਿਤਾਬ ਮਿਲਿਆ ਹੈ ਪਰ ਉਹ ਇਕ ਬਾਪ ਦੇ ਰੂਪ ਵਿੱਚ ਧੰਨ ਸੀ।
ਗੁੱਝੀ ਬੀਮਾਰੀ ਜਿਸ ਦਾ ਕਿਸੇ ਨੂੰ ਇਲਮ ਨਹੀਂ ਸੀ ਤੇ ਨਾ ਕੋਈ ਵਿ±ੇਸ ਚਿੰਨ ਨਂਰ ਆਉਦੇ ਸੀ । ਪਤਾ ਨਹੀਂ ਉਸਨੂੰ ਕਿਸੇ ਗੈਬੀ ±ਕਤੀ ਨੇ ਅਹਿਸਾਸ ਕਰਵਾ ਦਿੱਤਾ ਤੇ ਉਸ ਨੂੰ ਆਪਣਾ ਜਿੰਦਗੀ ਦੇ ਬਾਕੀ ਰਹਿੰਦੇ ਘੱਟ ਸਮੇ ਦਾ ਅਹਿਸਾਸ ਹੋ ਗਿਆ । ਇਹ ਉਸ ਦੀ ਸਹਿਣ±ਕਤੀ ਤੇ ਹਾਜਮੇ ਪ੍ਰਤੀਕ ਸੀ। ਖੁਦ ਜਾਣਦੇ ਹੋਏ ਆਪਣੀ ਬੀਮਾਰੀ ਨੂੰ ਅੱਖੋ ਪਰੋਖੇ ਕਰਕੇ ਤੇ ਉਸਦਾ ਇਹ ਕਹਿਣਾ ਹੈ ਕਿ ਤੂੰ ਆਪਣਾ ਅਪ੍ਹੇ±ਨ ਕਰਵਾ ਲੈ। ਤੂੰ ਠੀਕ ਹੋਜਾ ਮੈ ਤਾਂ ਬਾਅਦ ਵਿਚ ਹੀ ਇਕੱਠਾ ਡਾਕਟਰ ਨੂੰ ਚੈਕ ਕਰਵਾਵਾਂਗਾ ਤੇ ਸਮੇ ਸਿਰ ਅਪਰੇ±ਨ ਕਰਵਾ ਕੇ , ਪੂਰਾ ਅਰਾਮ ਦਿਵਾਕੇ ਉਸਨੇ ਇੱਕ ਆਦਰ± ਪਤੀ ਹੋਣ ਦਾ ਸਬੂਤ ਦਿੱਤਾ। ਤੇ ਪੂਰੀ ਤਰ੍ਹਾਂ ਠੀਕ ਹੋਣ ਤੱਕ ਉਸਨੇ ਆਪਣਾ ਚੈਕਅੱਪ ਨਹੀਂ ਸੀ ਕਰਵਾਇਆ ਤੇ ±ਾਇਦ ਉਹ ਜਾਣਦਾ ਸੀ।ਕਿ ਉਸ ਦੇ ਅੰਦਰ ਦੀ ਬੀਮਾਰੀ ਦਾ ਉਸ ਦੇ ਸਰੀਰ ਨੂੰ ਸਿਉਂਕ ਵਾਂਗ ਖੋਖਲਾ ਕਰ ਚੁੱਕੀ ਸੀ । ਪਰ ਉਸ ਦੇ ਚੇਹਰੇ ਤੇ ਕੋਈ ਸਿਕਣ ਜਾਂ ਕੋਈ ਡਰ ਨਹੀਂ ਸੀ। ਬਾਹਰੋਂ ਨਿਰੋਲ ਸਾਧੂ ਰੂਪ ਵਿੱਚ ਲੋਕ ਦਿਖਾਵੇ ਲਈ ਉਹ ਇਸ ਰੋਗ ਤੋਂ ਅਣਜਾਣ ਹੋਣ ਦਾ ਦਿਖਾਵਾ ਕਰਦਾ ਰਿਹਾ।
ਸਮੇ ਸਿਰ ਲੜਕੀ ਦੇ ਵਿਆਹ ਦਾ ਫਿਕਰ, ਪ੍ਰਬੰਧ ਤੇ ਉਸਨੂੰ ਬਹੁਤ ਜਲਦੀ ਕਰਨ ਦੀ ਉਸ ਦੀ ਜਿੱਦ ਹੁਣ ਅਹਿਸਾਸ ਕਰਵਾਉਂਦੀ ਹੈ। ਕਿ ਉਹ ਆਪਣਾ ਆ ਰਹੇ ਨਜਦੀਕੀ ਅੰਤ ਨੂੰ ਜਾਣਦਾ ਸੀ। ਹਰ ਕੰਮ ਨੂੰ ਵਿਉਂਤ ਬੰਦੀ ਨਾਲ ਪੂਰਾ ਕਰਨ ਦਾ ਅਸਲੀ ਮਕਸਦ ਆਪਣੇ ਜਿਉਂਦੇ ਜੀ ਹਰ ਜੁਮੇਦਾਰੀ ਤੋਂ ਮੁਕਤ ਹੋਣਾ ਸੀ ਬੇਟੀ ਦੀ ਡੋਲੀ ਤੁਰਣ ਸਮੇ ਮਾਂ ਪਿਓ, ਭਰਾ, ਭਰਜਾਈ, ਮਾਮੇ ਮਾਮੀਆਂ, ਨਾਨੀ ਤੇ ਹੋਰ ਰਿ±ਤੇਦਾਰਾਂ ਦੇ ਮੋਜੂਦਗੀ ਵਿੱਚ ਇਕੱਲੇ ਪਿਓ ਦਾ ਹੀ ਫੁੱਟ ਫੁੱਟ ਕੇ ਰੋਣਾ ਉਸ ਦੀ ਸਰੀਰਕ ਕੰਮਜੋਰੀ ਤੇ ਅੰਦਰਲੇ ਡਰ ਨੂੰ ਬਿਆਨ ਕਰਦਾ ਸੀ। ਅੰਦਰੋਂ ±ਾਇਦ ਬਹੁਤ ਖੁ± ਸੀ ਉਹ ਕਿ ਚਲੋ ਉਸਨੇ ਆਪਣੇ ਹੱਥੀ ਕੰਨਿਆਂ ਦਾਨ ਦਾ ਫਰਂ ਵੀ ਪੂਰਾ ਕਰ ਲਿਆ ਹੈ।
ਬੀਮਾਰੀ ਦੇ ਚੈਕਅਪ ਦੇ ਬਹਾਨੇ ਚਾਹੇ ਉਸ ਤੋਂ ਹਰ ਗੱਲ ਦਾ ਪਰਦਾ ਰੱਖਿਆ ਗਿਆ ਲੀਵਰ ਟਿਉਮਰ ਆਪਣੀ ਆਖਰੀ ਸਟੇਜ ਤੇ ਪਹੁੰਚ ਚੁੱਕਿਆ ਸੀ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਉਹ ਆਉਣ ਵਾਲੀ ਭਿਆਨਕ ਮੋੜ ਤੇ ਬੇਖੌਫ ਹੱਸਦਾ ਖੇਡਦਾ ਤੇ ਮਸਤ ਵਿਚਰਦਾ ਰਿਹਾ। ਤੇ ਇਸ ਹਾਦਸੇ ਨੂੰ ਕਰੀਬ ਦੇਖਦੇ Tਸੁਨੇ ਆਪਣੀ ਨੌਕਰੀ ਦੇ ਅੰਤਮ ਕਾਰਾਂ ਤੇ ਕਾਨੂਨੀ ਦਾਅ ਪੇਚਾਂ ਨੂੰ ਹੱਥੀ ਸੁਲਝਾ ਲਿਆ ਤੇ ਦਿੱਲੀ ਹਸਪਤਾਲ ਜਾਂਦੇ ਜਾਂਦੇ ਨੇ ਆਪਣੇ ਦਫਤਰ ਨੂੰ ਆਖਰੀ ਸਲਾਮ ਕਰਕੇ ਜਿTਂਦੇ ਜੀ ਹੀ ਵਿਦਾ ਲੈ ਲਈ। ਪਰ ਉਸਨੇ ਅੰਦਰੋਂ ਅੰਦਰ ਕੀਤੀ ਇਕ ਕਾਰਵਾਈ ਦੀ ਭਿਨਕ ਤੋ ਨਾਲ ਗਏ ਹਰ ਜੀਅ ਨੂੰ ਦੂਰ ਰੱਖਿਆ ਤੇ ਸਾਰਾ ਬੌਝ ਆਪਣੇ ਦਿਲ ਤੇ ਹੀ ਸਹਿਣ ਕੀਤਾ।
ਜਦੋਂ ਬੀਮਾਰੀ ਨੇ ਆਪਦਾ ਕਹਿਰ ਰੂਪ ਦਿਖਾ ਦਿਤਾ ਤੇ ਮੂੰਹ ਅਤੇ ਪਖਾਨੇ ਰਾਹੀ ਖੂਨ ਨੇ ਪਰਿਵਾਰ ਦੇ ਮੈਂਬਰਾਂ ਨੂੰ ਇਕ ਭਾਰੀ ਵਿਪਤਾ ਦਾ ਇ±ਾਰਾ ਕੀਤਾ। ਪਰ ਅੰਤ ਸਮੇਂ ਵੀ ਉਸਨੇ ਉਹਨਾਂ ਕੋਲੇ ਕੋਈ ਢਿੱਲੀ ਗੱਲ ਨਾ ਕਰਕੇ ਉਹਨਾਂ ਦੇ ਹੋਸਲਾ ਬਨਾਈ ਰੱਖਿਆ ਤੇ ਬੇਟੇ ਬੇਟੀਆਂ ਤੇ ਦਾਮਾਦ ਨੂੰ ਬਨਾਵਟੀ ਖੁ±ੀ ਦਿੰਦਾ ਹੋਇਆ ਅੰਦਰੋਂ ਕਿੰਨੀ ਜਦੋ ਜਹਿਦ ਕਰ ਰਿਹਾ ਸੀ ਇਸ ਗਲ ਦਾ ਅਹਿਸਾਸ ਉਸਦੇ ਦੋ ਦਿਨਾਂ ਬਾਅਦ ਤੂਰ ਜਾਣ ਤੋਂ ਬਾਅਦ ਹੋਇਆ ।
ਜਿਸ ਤਰ੍ਹਾਂ ਧਰਤੀ ਦੇ ਹੇਠਲੇ ਬਲਦ ਨੇ ਆਪਣੇ ਸਿੰਗਾਂ ਤੇ ਪੂਰੀ ਧਰਤੀ ਦਾ ਭਾਰ ਚੁੱਕਿਆ ਹੋਇਆ ਹੈ ਤ ੇਕਹਿੰਦੇ ਜਦੋ ਂਉਹ ਭਾਰ ਇਕ ਸਿੰਗ ਤੋਂ ਦੂਸਰੇ ਸਿੰਗ ਤੇ ਬਦਲਦਾ ਹੈ ਤਾਂ ਭੂਚਾਲ ਆਉਂਦਾ ਹੈ । ਪਰ ਉਹ ਤਾਂ ਅਜਿਹਾ ਬਲਦ ਸੀ ਜਿਸਨੇ ਪਤਾ ਨਹੀਂ ਕਿੰਨੇ ਸਾਲ ਇਸ ਭਾਰ ਰੂਪੀ ਧਰਤੀ ਨੂੰੰ ਆਪਣੇ ਸਿੰਗਾਂ ਤੇ ਚੁੱਕ ਰੱਖਿਆ ਸੀ ਤੇ ਉਸ ਜਾਣ ਤੋਂ ਬਾਅਦ ਆਇਆ ਭੂਚਾਲ ਸਾਰਿਆਂ ਦੀ ਸਹਿਣ ±ਕਤੀ ਤੋ ਬਾਹਰ ਸੀ।
ਰਮੇ± ਸੇਠੀ ਬਾਦਲ
98766 27233
ਤੇ ਆਖਿਰ ਤੁਫਾਨ ਗੁਂਰ ਗਿਆ ।
“ਨਹੀਂ ਨਹੀਂ ਮੈਂ ਠੀਕ ਹਾਂ। ਕੁਝ ਨਹੀਂ ਹੋਇਆ ਮੈਨੂੰ।ਂ ਜਦੋਂ ਉਸਨੂੰ ਸਿਰਹਾਣੇ ਦੀ ਓਟ ਲਾਈ ਅਧਲੇਟੇ ਪਏ ਨੂੰ ਘੂਕ ਨੀਂਦ ਚੋ ਕਾਹਲੀ ਨਾਲ, ਨਾਲ ਪਈ ਪਤਨੀ ਨੇ ਪੁੱਛਿਆ ।ਤਾਂ ਉਸਨੇ ਕਿਹਾ । ਥੋੜੀ ਜਿਹੀ ਘਬਰਾਹਟ ਤੇ ਉਨੀਦਰੀ ਪਤਨੀ ਵੀ ਨਾਲ ਹੀ Tਨੁੰਠਕੇ ਬੈਠ ਗਈ। ਸਾਹਮਣੇ ਘੜੀ ਤੇ ਸਮਾਂ ਦੇਖਿਆ ਤਾਂ ਲਾਲ ਲਾਲ ਚਮਕਦੇ ਅੱਖਰ ਦੋ ਤਿੰਨ ਚਾਰ ਤਿੰਨ ਪੰਜ ਨਜਰ ਆਏ ਮਤਲਬ ਸਵੇਰ ਦੇ ਦੋ ਵੱਜਕੇ ਚੋਂਤੀ ਮਿੰਟ ਤੇ ਪੈਂਤੀ ਸੈਕਿੰਡ ਹੋਏ ਸਨ। ਇਹ ਉਹ ਸਮਾਂ ਹੈ ਜਦੋ ਕਹਿੰਦੇ ਨੇ ਸਿਰਫ ਖੁਦਾ ਹੀ ਜਾਗਦਾ ਹੁੰਦਾ ਹੈ। ਜਾਂ ਕੋਈ ਪੂਰਨ ਸੰਤ। ਬਾਹਰ ±ਾਂਤੀ ਸੀ। ਕਿਸੇ ਧਾਰਮਿਕ ਸਥਾਨ ਦਾ ਕੋਈ ਸਪੀਕਰ ±ਾਂਤੀ ਨੂੰ ਭੰਗ ਨਹੀਂ ਕਰ ਰਿਹਾ ਸੀ। ਤੇ ਰਾਤ ਨੂੰ ਚਲਦੇ ਮੈਰਿਂ ਪਲੇਸਾਂ ਦੇ ਡੀ.ਜੇ.ਵੀ ਹੁਣ ਬੰਦ ਹੋ ਚੁਕੇ ਸਨ ।ਹੁਣ ਤਾਂ ਕਿਸੇ ਚਾਬੀ ਵਾਲੀ ਘੜੀ ਦੀ ਟਿਕ ਟਿਕ ਨਹੀਂ ਸੀ ਸੁਣਦੀ । “ਫੇਰ ਏਸ ਤਰ੍ਹਾਂ ਕਿਉ ਪਏ ਹੋ ਕੀ ਤਕਲੀਫ ਹੈ । ਅੱਖਾਂ ਖੁੱਲੀਆਂ ਹਨ ਤੇ ਸੌਣ ਦੀ ਕੋ±ਿ± ਵੀ ਨਹੀ ਕਰ ਰਹੇ । ਕੋਈ ਤਕਲੀਫ ਸੀ ਤਾਂ ਮੈਨੂੰ ਜਗਾ ਲੈਂਦੈ। ਂ ਘਰਵਾਲੀ ਨੇ ਸਵਾਲਾਂ ਦੀ ਝੜੀ ਲਾ ਦਿੱਤੀ। ਉਹ ਚੁੱਪ ਰਿਹਾ ਤੇ ਉਸ ਨੇ ਲੰਬਾ ਠੰਢਾ ਸਾਹ ਲਿਆ। ਗੱਲ ±ੁਰੂ ਕਰਨ ਲਈ ਬੁੱਲਾਂ ਤੇ ਜੀਭ ਫੇਰੀ ਪਰ ਉਸ ਦਾ ਤਾਂ ਗਲਾ ਖੁ±ਕ ਹੋਇਆ ਪਿਆ ਸੀ ।ਕੁਝ ਸੁੱਕੀ ਜਿਹੀ ਖਾਂਸੀ ਕੀਤੀ । ਆਖਿਰ ਉਸਨੇ ਸਿਰਹਾਣੇ ਪਏ ਪਾਣੀ ਦੇ ਗਿਲਾਸ ਚੋ ਘੁੱਟ ਭਰਿਆ । ਤੇ ਉਸੇ ਤਰ੍ਹਾਂ ਚੁੱਪ ਚਾਪ ਲੇਟ ਗਿਆ । ਪਰ ਘਰਵਾਲੀ ਅਜੇ ਵੀ ਉਨੂੰਠਕੇ ਬੈਠੀ ਸੀ ਤੇ ਘਬਰਾਹਟ ਵਿੱਚ ਬੁੜ ਬੁੜ ਕਰ ਰਹੀ ਸੀ ।
“ਨਹੀ ਗੱਲ ਤਾਂ ਕੁਝ ਨਹੀਂ। ਬਸ ਮਨ ਬੈਚੈਨ ਜਿਹਾ ਰਹਿੰਦਾ ਹੈ। ਸਮਝ ਨਹੀਂ ਆਉਂਦਾ ਕੀ ਗਲਤੀ ਹੋਈ ਹੈ। ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ ਤੇ ਨਾਂ ਕੀਤਾ । ਪਰ ਦੁਨੀਆਂ ਦੁ±ਮਨ ਕਿਉ ਬਣ ਗਈ ।ਆਪਣੇ ਹੀ ਏਨੇ ਖੁਦਗਰਂ ਕਿਉੁ ਹੋ ਗਏ? ਤੇ ਆਪਣੇ ਬੇਗਾਨੇ ਹੋ ਗਏ ।ਗਿਲੇ ±ਿੱਕਵੇ ਸਭਦੇ ਹੁੰਦੇ ਹਨ। ਆਪਣਿਆਂ ਤੋ ਉਮੀਦਾਂ ਸਭ ਰੱਖਦੇ ਹਨ। ਰਿ±ਤੇਦਾਰ ਹੀ ਦੁੱਖ ਸੁੱਖ ਤੇ ਕੰਮ ਆਉਦੇ ਹਨ। ਪਰ ਇਹ ਤਾਂ ਮੇਰੀ ਬਿਪਤਾ ਤੇ ਮੇਰਾ ਸਾਥ ਛੱਡ ਗਏ । ਉਹ ਵੀ ਉਸ ਵੇਲੇ ਜਦੋਂ ਜੁਮੇਵਾਰੀਆਂ ਤੇ ਤਿੰਨ ਪਰਿਵਾਰਾਂ ਦਾ ਬੋਝ ਮੇਰੇ ਸਿਰ ਤੇ ਅਚਾਨਕ ਪੈ ਗਿਆ ਸੀ । ਜਦੋਂ ਮੈ ਨਿਆਸਰਾ ਹੋ ਗਿਆ ਸੀ ਤਾਂ ਇੇਹਨਾਂ ਨੇ ਮੇਰੇ ਖਿਲਾਫ ਲਾਮਬੰਦ ਹੋਕੇ ਏਕਾ ਕਰ ਲਿਆ । ਆਪਣੀਆਂ ਗਲਤੀਆਂ ਮੰਨਣ ਦੀ ਬਜਾਏ ਮੇਰੇ ਘਰ ਨੂੰ ਤੋੜਣ ਵਾਸਤੇ ਸੇਂਧ ਲਾ ਲਈ । ਇਹਨਾਂ ਨੇ ਮੇਰਾ ਪਰਿਵਾਰ ਹੀ ਤੋੜ ਦਿੱਤਾ । ਮੇਰੇ ਚਰਿੱਤਰ ਤੇ ਉਂਗਲੀ ਉਠਾਕੇ ਮੇਰੇ ਘਰ ਵਿੱਚ ਦਰਾਰ ਪੈਦਾ ਕਰ ਦਿੱਤੀ । ਮੇਰੀ ਪਤਨੀ ਨੂੰੰ ਮੇਰੇ ਖਿਲਾਫ ਭੜਕਾ ਕੇ ਮੇਰੇ ਮਕਾਨ ਦੀਆਂ ਨੀਹਾਂ ਖੋਖਲੀਆਂ ਕਰ ਦਿੱਤੀਆਂ। ਕਾਂਸ ਮੇਰੇ ਇਹ ਨਜਦੀਕੀ ਨਾ ਹੁੰਦੇ ਮੇਰੇ ਦੁ±ਮਣ ਹੁੰਦੇ ਤਾਂ ਮੈ ਸੁਚੇਤ ਰਹਿੰਦਾ । ਂ ਬੋਲਦੇ ਬੋਲਦੇ ਉਸਦਾ ਗਲਾ ਭਰ ਆਇਆ । ਅੱਖਾਂ ਚੋਂ ਪਰਲ ਪਰਲ ਹੰਝੂ ਕਿਰਨ ਲੱਗੇ। ਤੇ ਉੁਹ ਚੁੱਪ ਕਰ ਗਿਆ । ਉਸ ਤੋਂ ਬੋਲਿਆ ਨਾ ਗਿਆ । ਘਰਵਾਲੀ ਨੇ ਕੋਲ ਪਏ ਪਾਣੀ ਦੇ ਗਿਲਾਸ ਨੂੰ ਉਸਦੇ ਮੂੰਹ ਨਾਲ ਲਾ ਦਿੱਤਾ । ਤੇ ਚੁੰਨੀ ਨਾਲ ਉਸ ਦੀਆਂ ਅੱਖਾਂ ਪੂੰਝੀਆਂ ਪਾਣੀ ਪੀਣ ਦੇ ਬਾਵਜੂਦ ਵੀ ਹੌਕਂੇ ਤੇ ਹਿਚਕੀਆਂ ਬੰਦ ਨਾ ਹੋਈਆਂ । ਕਮਰੇ ਚ ਫੇਰ ਚੁੱਪ ਪਸਰ ਗਈ। ਸਿਰਫ ਕਦੇ ਕਦੇ ਹੋਂਕੇ ਸੁਣਾਈ ਦਿੰਦੇ ਸਨ। ਘਰਵਾਲੀ ਨੂੰ ਵੀ ਸਮਝ ਨਹੀਂ ਸੀ ਆ ਰਹੀ । ਕਿ ਉਹ ਕੀ ਬੋਲੇ ।ਉਸਨੇ ਗੱਲ ±ੁਰੂ ਕਰਨ ਦੀ ਕੋ±ਿ± ਕੀਤੀ ਪਰ ਉਸਨੂੰ ਖੁਦ ਨੂੰ ਵੀ ਸਮਝ ਨਾ ਆਈ ਕੀ ਉਹ ਕੀ ਕਹੇ।
“ਕਿਸੇ ਨੂੰ ਚੰਗਾ ਵੇਖ ਕੇ ਉਹਨਾ ਨੇ ਆਪ ਚੰਗਾ ਬਨਣ ਦੀ ਬਜਾਏ ਉਹਨਾਂ ਨਾਲ ਮੇਰਿਆ ਸਬੰਧਾਂ ਤੇ ਉਗਲੀ ਉਠਾਈ । ਇਸ ਮਾਮਲੇ ਵਿੱਚ ਉਹਨਾਂ ਤੈਨੂੰ ਗਲਤ ਪਾਠ ਪੜਾਇਆ ਤੇ ਤੇਰੇ ਅੰਦਰ ਮੇਰੇ ਪ੍ਰਤੀ ±ੱਕ ਦੇ ਬੀਜ ਬੋ ਦਿੱਤੇ। ਤੇਰਾ ਮੇਰਾ ਤੀਹਾ ਸਾਲਾਂ ਦਾ ਰਿ±ਤਾ ਵੀ ±ੱਕ ਦੇ ਘੇਰੇ ਵਿੱਚ ਲਿਆ ਦਿੱਤਾ । ਉੁਹ ਆਪਾਂ ਨੂੰ ਸਰੀਰਕ ਰੂਪ ਵਿੱਚ ਦੂਰ ਤਾਂ ਨਹੀਂ ਕਰ ਸਕੇ ਪਰ ਮਾਨਸਿਕ ਰੁਪ ਵਿੱਚ ਉਹ ਇਕ ਦੀਵਾਰ ਖੜੀ ਕਰਨ ਵਿੱਚ ਜਰੂਰ ਕਾਮਯਾਬ ਹੋ ਗਏ ਹਨ। ਇਹ ਏਸ ਝਮੇਲੇ ਨੇ ਮੈਨੂੰ ਸਰੀਰਕ ਤੇ ਮਾਨਸਿਕ ਰੋਗੀ ਬਣਾ ਦਿੱਤਾ ਹੈ। ਹੁਣ ਤਾਂ ਜਿੰਦਗੀ ਦਾ ਮਨੋਰਥ ਹੀ ਖਤਮ ਹੋ ਗਿਆ ਲਗਦਾ ਹੈ। ਏਸ ਨਰਕਮਈ ਜੀਵਨ ਨਾਲੋਂ ਤਾਂ ਬੰਦਾ ...........। ਂ ਉਹ ਬੋਲਦਾ ਬੋਲਦਾ ਰੁਕ ਗਿਆ । ਘਰਵਾਲੀ ਦਾ ਪੀਲਾ ਜਰਦ ਚੇਹਰਾ ਉਸ ਤੋਂ ਦੇਖਿਆ ਨਾ ਗਿਆ । ਬੱਚਿਆਂ ਦੇ ਹੱਸਦੇ ਚੇਹਰੇ ਉਸਦੀ ਕਲਪਣਾ ਚ ਗਮਗੀਨ ਦਿੱਸੇ ਤੇ ਉਹ ਫੇਰ ਹੌਕੇ ਲੈਣ ਲੱਗ ਗਿਆ ਉਸਨੇ ਬੁੱਲਾਂ ਤੇ ਜੀਭ ਫੇਰੀ । ਗਲ੍ਹਾ ਤਰ ਕਰਨ ਦੀ ਕੋ±ਿ± ਕੀਤੀ । ਹੁਣ ਘਰਆਲੀ ਦੀਆਂ ਅੱਖਾਂ ਚੋਂ ਹੰਝੂ ਕਿਰਨ ਲੱਗੇ ਤੇ ਤਰਸ ਜਿਹਾ ਆ ਗਿਆ। ਪਰ ਮਨ ਵਿੱਚ ਉਛਲਦੇ ਤੂਫਾਨ ਤੇ ਵਿਚਾਰਾਂ ਦੀ ਹਨੇਰੀ ਨੂੰ ਠੱਲ ਪਾਉਣ ਲਈ ਉਸਦਾ ਬੋਲਣਾ ਤੇ ਦਿਲ ਦੀ ਭੜਾਸ ਨੂੰ ਕੱਢਣਾ ਜਰੂਰੀ ਸੀ ।
“ਮੈਂ ਮੰਨਦਾ ਹਾਂ ਤੂੰ ਦੋਨੇ ਪਾਸੇ ਫਸੀ ਹੈਂ। ਇਕ ਪਾਸੇ ਤੇਰਾ ਪਰਿਵਾਰ ਹੈ। ਤੇਰਾ ਪਤੀ ਹੈ ਤੇ ਬੱਚੇ ਹਨ। ਤੇਰਾ ਹੱਸਦਾ ਖੇਡਦਾ ਸੰਸਾਰ ਹੈ। ਤੇ ਦੂਜੇ ਪਾਸੇ ਤੇਰੇ ਭਰਾ ਹਨ ਤੇਰੀ ਮਾਂ ਹੈ। ਤੇਰੀ ਮਾਂ ਨੂੰ ਮੈਂ ਕੀ ਆਖਾਂ? ੂੰ ਮੇਰੀ ਜੁਬਾਨ ਮੇਰਾ ਸਾਥ ਨਹੀਂ ਦੇ ਰਹੀ। ਉਹ ਧੀ ਦੇ ਪਿਆਰ ਵਿੰਚ ਅੰਨ੍ਹੀ ਹੈ। ਜਿਵੇਂ ±ਕੁਣੀ ਮਾਮੇ ਨੂੰ ਆਪਣਾ ਭਾਣਜਾ ਦਰਯੋਧਨ ਦਿਸਦਾ ਸੀ। ਧ੍ਰਿਤਰਾ±ਟਰ ਨੂੰ ਆਪਣਾ ਬੇਟਾ ਦਿੱਸਦਾ ਸੀ। ਉਸੇ ਤਰ੍ਹਾਂ ਤੇਰੀ ਮਾਂ ਨੂੰ ਤੂੰ ਦਿੱਸਦੀ ਹੈਂ ਤੇ ਉਹ ਬਸ ਤੈਨੂੰ ਹੀ ਮੇਰੇ ਖਿਲਾਫ ਭੜਕਾਉਂਦੀ ਰਹਿੰਦੀ ਹੈ। ਮੇਰੇ ਤੇ ਉਂਗਲੀ ਉਠਾਉਣ ਵਾਸਤੇ ਉਸਨੇ ਹੀ ਤੈਨੂੰ ਪ੍ਰੇਰਿਤ ਕੀਤਾ ਹੈ। ਉਹ ਘਰ ਵਿੱਚ ਇਕੱਲੀ ਹੁੰਦੀ ਹੈ।ਸਾਰਾ ਦਿਨ। ਘਰੇ ਉਸ ਨਾਲ ਕੋਈ ਗਲ ਕਰਨ ਵਾਲਾ ਨਹੀਂ ਹੁੰਦਾ । ਉਹ ਤੇਰਾ ਫੋਨ ਉਡੀਕਦੀ ਰਹਿੰਦੀ ਹੈ। ਉਹ ਤੈਨੂੰ ਦੱਸਦੀ ਹੈ ਕਿ ਤੂੰ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ । ਤੇ ਤੈਨੂੰ ਉਹ ਉਸ ਘਰ ਦੀ ਨਿੱਕੀ ਨਿੱਕੀ ਗੱਲ ਦੱਸਦੀ ਰਹਿੰਦੀ ਹੈ। ਤੇ ਉਸ ਦੀ ਪੜੀ ਪੜਾਈ ਤੂੰ ਉਹ ਕੁਝ ਬੋਲ ਦਿੰਦੀ ਹੈਂ ਂੋ ਤੂੰ ਨਹੀਂ ਸੀ ਬੋਲਣਾ ਚਹੁੰਦੀ । ਉਸ ਦੀਆਂ ਪੜਾਈਆਂ ਪਾੜ੍ਹਤਾਂ ਤੇ ਹੀ ਆਪਣੇ ਘਰੇ ਕਲੇ± ਹੁੰਦਾ ਹੈ। ਜਿਸ ਵਿ±ੇ ਤੇ ਤੇਰੇ ਭਰਾ ਤੇਰੇ ਨਾਲ ਗੱਲ ਨਹੀਂ ਕਰਦੇ । ਕਿਸੇ ਸਮਾਜਿਕ ਸਮਾਰੋਹ ਵਿੱਚ ਮੈਨੂੰ ਤਾਂ ਮਾਣ ਕੀ ਦੇਣਾ ਸੀ । ਸ਼ਉਹ ਤੈਨੂੰ ਵੀ ਕੁਝ ਨਹੀਂ ਸਮਝਦੇ । ਤੈਨੂੰ ਕਿਸੇ ਖੁ±ੀ ਗਮੀ ਦੀ ਸੂਚਨਾਂ ਦੇਣਾ ਵੀ ਆਪਣਾ ਫਰਂ ਨਹੀ ਸਮਝਦੇ । ਪੈਸਾ ਟਕਾ ਦੇਣਾ ਤਾਂ ਦੂਰ ਦੀ ਗੱਲ ਹੈ। ਉਹ ਤੇਰੀ ਮਾਂ ਦੇ ਹੱਥ ਤੇ ਵੀ ਕੰਟਰੋਲ ਕਰਦੇ ਹਨ। ਤੇਰੀ ਮਾਂ ਦੀ ਹਿੰਮਤ ਨਹੀਂ ਕਿ ਉਹ ਤੈਨੂੰ ਉਹਨਾਂ ਤੋ ਬਿਨਾਂ ਪੁੱਛੇ ਆ±ੀਰਵਾਦ ਵੀ ਦੇ ਦੇਵੇ। ਫੇਰ ਤੇਰੀ ਮਾਂ ਕਿਉ ਤੈਨੂੰ ਜਬਰੀ ਉਹਨਾਂ ਦੀ ਖੁ±ੀ ਗਮੀ ਵਿੱਚ ±ਾਮਿਲ ਹੋਣ ਲਈ ਪ੍ਰੇਰਿਤ ਕਰਦੀ ਹੈ। ਤੈਨੂੰ ਸਦਾ ਮੇਰੇ ਤੋ ਬਾਹਰ ਹੋ ਕੇ ਆਪਣੇ ਕਹੇ ਅਨੂਸਾਰ ਚਲਣ ਲਈ ਮਜਬੂਰ ਕਰਦੀ ਹੈ। ਇਹ ਗੱਲਾਂ ਸਦਾ ਤੇਰੇ ਤੇ ਮੇਰੇ ਵਿੱਚ ਦਰਾਰ ਪੈਦਾ ਕਰਦੀਆਂ ਹਨ। ਤੇ ਆਪਣੇ ਵਿਚਲੀ ਭਾਵਨਾਤਿਮਕ ਦੂਰੀ ਨੂੰ ਵਧਾ ਰਹੀਆਂ ਹਨ।ਮੈਂ ਕਹਿਣਾ ਨਹੀਂ ਚਾਹੁੰਦਾ ਪਰ ਇਹਨਾਂ ਗੱਲਾਂ ਨੇ ਮੇਰੇ ਅੰਦਰ ਤਬਾਹੀ ਮਚਾਈ ਹੋਈ ਹੈ। ਮੇਰਾ ਸੁਖ ਚੈਨ ਸਭ ਖੋਹਿਆ ਹੋਇਆ ਹੈ। ਮੇਰਾ ਦਿਲ ਨਹੀ ਕਰਦਾ ਮੈa ਤੇਰਿਆਂ ਨੂੰ ਮਾੜਾ ਕਹਾਂ । ਗਲਤ ਬੋਲਾਂ । ਜਾਂ ਕਦੇ ਉਨੂੰਚਾ ਬੋਲਾਂ ਪਰ ਮੈਂ ਕੀ ਕਰਾਂ ਜੇ ਮੈ ਨਾ ਬੋਲਿਆ ਤਾਂ ਮੈਨੂੰ ਲਗਦਾ ਹੈ। ਮੈਂ ਪਾਗਲ ਹੋ ਜਾਵਾਂਗਾ' ਏਹ ਕਹਿਕੇ ਉਸਨੇ ਲੰਬਾ ਸਾਹ ਲਿਆ । ਬਾਰ ਬਾਰ ਸੁੱਕੇ ਬੁੱਲਾਂ ਤੇ ਜੀਭ ਫੇਰੀ ਤੇ ਆਖਿਰ ਪਾਣੀ ਦਾ ਘੁੱਟ ਪੀਤਾ ਤੇ ਅੱਖਾਂ ਚ ਆਏ ਹੰਝੂਆਂ ਨੂੰ ਆਪਣੀ ਕਮੀਂ ਦੇ ਕਫ ਨਾਲ ਪੂੰਝਿਆ । ਕਮਰੇ ਚ ਫੇਰ ±ਾਤੀ ਪਸਰ ਗਈ । ਉਸਦੇ ਅੰਦਰਲਾ ਤੂਫਾਨ ਕੁਝ ਠੱਲ ਚੁੱਕਿਆ ਸੀ। ਪਰ ਤੂਫਾਨੀ ਲਹਿਰਾਂ ਅਜੇ ਵੀ ਦਿਮਾਗ ਦੀ ±ਾਤੀ ਤੋ ਕੋਹਾਂ ਦੂਰ ਸਨ। ਉਸਨੂੰ ਲਗਦਾ ਸੀ ਕਿ ਇਹ ਅੱਗ ਭੜਕ ਵੀ ਸਕਦੀ ਹੈ। ਪਰ ਉੁਹ ਬਿਨਾਂ ਕਿਸੇ ਸਿੱਟੇ ਦੀ ਪਰਵਾਹ ਕੀਤੇ ਅੱਜ ਆਪਣਾ ਉਹ ਸਭ ਕੁਝ ਕਹਿਣਾ ਚਹੁੰਦਾ ਸੀ ਜਿਸਨੇ ਉਸਨੂੰ ਮਾਨਸਿਕ ਰੂਪ ਵਿੱਚ ਪਿਛਲੇ ਕਈ ਮਹੀਨਿਆਂ ਤੋ ਅਪਾਹਿਜ ਬਣਾ ਰੱਖਿਆ ਸੀ ।
“ ਤੇਰਾ ਬਾਰ ਬਾਰ ਮੇਰੇ ਤੋ ਬਾਹਰ ਹੋ ਕੇ ਜਾਂ ਮੇਰੀ ਮਰਂੀ ਦੇ ਖਿਲਾਫ ਉਹਨਾਂ ਕੋਲ ਜਾਣਾ ਜਿਥੇ ਤੇਰੀ ਬੇ ਕਦਰੀ ਕਰਦਾ ਹੈ ਉਥੇ ਮੇਰੇ ਤੋ ਵੀ ਤੈਨੂੰ ਦੂਰ ਕਰਦਾ ਹੈ। ਮੈਂ ਤੁਹਾਡੇ ਪੇਕਿਆਂ ਦੇ ਸਬੰਧਾਂ ਨੂੰ ਖਾਰਿਂ ਨਹੀਂ ਕਰਨਾ ਚਾਹੁੰਦਾ ਪਰ ਸੈਲਫ ਰਸਪੈਕਟ ਨੂੰ ਵੀ ਆਂਚ ਨਹੀਂ ਲਗਣ ਦੇਣਾ ਚਾਹੁੰਦਾ । ਉਹ ਤੈਨੂੰ ਟਿੱਚ ਸਮਝਦੇ ਹਨ। ਮਹਾਂਭਾਰਤ ਨੂੰ ਟਾਲਣ ਵਾਸਤੇ ਭਗਵਾਨ ਸ੍ਰੀ ਕ੍ਰਿ±ਨ ਨੇ ਵੀ ਬਹੁਤ ਕੋ±ਿ±ਾ ਕੀਤੀਆਂ ਸੀ । ਪਰ ਆਖਿਰ ਮਹਾਂਭਾਰਤ ਹੋ ਕੇ ਰਿਹਾ । ਤੇਰਾ ਵਾਰ ਵਾਰ ਸਾਂਤੀ ਦੂਤ ਬਨਕੇ ਜਾਣਾ ਵੀ ਸਾਂਤੀ ਸਬਦ ਤੇ ਨਿਮਰਤਾ ±ਬਦ ਦਾ ਅਪਮਾਨ ਹੈ। ਪਤਾ ਨਹੀਂ ਮੇਰੀ ਜਿੰਦਗੀ ਕਿੰਨੀ ਲੰਬੀ ਹੈ। ਕਿਨੇ ਸਾਲ ਬਚੇ ਹਨ। ਕਦੋਂ ਕੀ ਹੋ ਜਾਵੇ । ਪਰ ਜਿੰਨੀ ਹੈ ਉਸਨੂੰ ਆਤਮ ਸਨਮਾਨ ਨਾਲ ਹੀ ਗੁਜਾਰਣਾ ਮੇਰਾ ਮਕਸਦ ਹੈ। ਮੁਆਫੀ ਤੇ ਭੁੱਲ ਜਾਓ ਜਿਹੇ ±ਬਦ ਦਾ ਵੇਲਾ ਖੁੰਝ ਚੁੱਕਿਆ ਹੈ' ਤੇ ਉਹ ਪਤਾ ਨਹੀਂ ਹੋਰ ਕੀ ਕੀ ਬੋਲਦਾ ਰਿਹਾ।
“ ਚਲੋ ਸੌਂ ਜਾਓ ਹੁਣ ਪੰਜ ਵੱਜ ਗਏ ਹਨ। ਸਾਢੇ ਛੇ ਵਜੇ ਉਠਕੇ ਤਿਆਰ ਵੀ ਹੋਣਾ ਹੈ।ਡਿਊਟੀ ਤੇ ਜਾਣਾ ਹੈ। ਪਰ ਤੁਹਾਡੀਆਂ ਗੱਲਾਂ ਸਹੀ ਹਨ। ਪਰ ਮੇਰੀ ਮਜਬੂਰੀ ਹੈ। ਮੈਂ ਮਾਂ ਨੂੰ ਵੀ ਦੁਖੀ ਤੇ ਅਸਹਾਇ ਨਹੀਂ ਦੇਖ ਸਕਦੀ । ਜੇ ਮੈ ਮਾਂ ਨੂੰ ਪ੍ਰੇ±ਾਨ ਕਰਦੀ ਹਾਂ ਜਾਂ ਉਸ ਦੀ ਆਤਮਾਂ ਨੂੰ ਦੁਖੀ ਕਰਦੀ ਹਾਂ ਤਾਂ ਇਹ ਵੀ ਮੇਰੇ ਲਈ ਗਲਤ ਹੋਵੇਗਾ । ਪਰ ਮੈਂ ਪੂਰੀ ਕੋ±ਿ± ਕਰਾਂਗੀ ਕਿ ਮੈਂ ਤੁਹਾਡੇ ਆਤਮ ਸਨਮਾਨ ਨੂੰ ਕੋਈ ਠੇਸ ਨਾ ਪਹੁੰਚੇ । ਮੇਰੇ ਲਈ ਮੇਰਾ ਘਰ ਪਤੀ ਤੇ ਮੇਰੇ ਬੱਚੇ ਪਹਿਲਾਂ ਹਨ। ਬਾਕੀ ਸਭ ਬਾਅਦ ਵਿੱਚ ਹਨ। ਤੁਸੀਂ ਦਿਲ ਤੇ ਕੋਈ ਬੋਝ ਨਾ ਰੱਖੋ ਹੁਣ ਤਾਂ ਪਹਿਲਾਂ ਹੋਈਆਂ ਗੱਲਾਂ ਨੂੰ ਭੁਲਾਇਆ ਹੀ ਜਾ ਸਕਦਾ ਹੈ। ਪਰ ਅੱਗੇ ਤੋ ਅਜੇਹਾ ਕੁਝ ਵੀ ਨਹੀਂ ਹੇਵੇਗਾ । ਮੈਂ ਜਿੰਦਗੀ ਰੂਪੀ ਗੱਡੀ ਨੂੰ ਚਲਾਉਣ ਲਈ ਤੁਹਾਡੀ ਪੂਰੀ ਸਹਾਇਤਾ ਕਰਾਂਗੀ । ਂ ਇਹ ਆਖ ਕੇ ਉਸਨੇ ਅੱਖ ਚੋ ਕਿਰਦੀ ਬੂੰਦ ਨੂੰ ਹੱਥ ਦੀ ਤਲੀ ਨਾਲ ਪੂੰਝਿਆ ਤੇ ਅੱਖਾਂ ਬੰਦ ਕਰ ਲਈਆਂ । ਕਮਰੇ ਵਿੱਚ ਹੁਣ ਫਿਰ ±ਾਤੀ ਸੀ। ਇਕ ਭਾਰੀ ਤੂਫਾਨ ਗੁਂਰ ਚੁੱੁਕਿਆ ਸੀ।ਮਨ ਸੀਤ ਹੋ ਚੁੱਕਾ ਸੀ । ਹੁਣ ਕਮਰੇ ਵਿੱਚ ਪੂਰੀ ਖਮੋ±ੀ ਸੀ ਜੋ ਤੁਫਾਨ ਤੋਂ ਪਹਿਲਾਂ ਦੀ ਖਮੋ±ੀ ਨਾਲੋ ਵੱਖਰੀ ਸੀ ।
ਰਮੇ± ਸੇਠੀ ਬਾਦਲ ।
98 766 27233
ਕੌਹਾਂ ਦੀ ਦੂਰੀ
ਕੌਹਾਂ ਦੀ ਦੂਰੀ
“ਹੈਲੋ , ਹਾਂ ਸੁਰੇ± ਕਿਵੇa ਆਂ '।
“ ਮੈਂ ਠੀਕ ਹਾਂ ਹੁਣ ਤਾਂ ਡਿਊਟੀ ਤੇ ਹਾਂ ਤੂੰ ਕਿਥੇ ਹੈ ਭੈਣ '।
“ ਮੈਂ ਤਾਂ ਵੀਰ ਹੁਣ ਗੁਰਦਵਾਰੇ ਆਈ ਸੀ। ਅਸੀਂ ਸਵੇਰੇ ±ਾਮ ਕਈ ਭੈਣਾ ਰਲਕੇ ਆਉਂਦੀਆਂ ਹਾਂ । ਟਾਇਮ ਸੌਖਾ ਪਾਸ ਹੋ ਜਾਂਦਾ ਹੈ। ਘਰੇ ਤਾਂ ਸਾਰਾ ਦਿਨ ਕਿੱਚ ਕਿੱਚ ਹੀ ਠੀਕ ਨਹੀਂ ਆਉਂਦੀ । ਕੰਮ ਕਰਦੀ ਹਾਂ ਤਾਂ ਥੱਕ ਜਾਦੀ ਹਾਂ। ਹੁਣ ਉਹ ਸਰੀਰ ਵੀ ਨਹੀਂ ਰਿਹਾ। ਕੁਝ ਦੁੱਖਾਂ ਨੇ ਤਾਂ ਕੁਝ ਬੀਮਾਰੀਆਂ ਨੇ ਖਾ ਲਿਆ । ਬਸ ਹੁਣ ਤਾਂ ਥੱਕ ਲਿਆ । ਬਸ ਹੁਣ ਤਾਂ ਰੱਬ ਤੇ ਗਿਲੇ ±ਿਕਵੇ ਕਰਨ ਂੋਗੇ ਰਹਿ ਗਏ ਹਾਂ। ਪਤਾ ਨਹੀਂ ਕਿੰਨਾਂ ਪਾਪਾਂ ਦੀ ਸਜਾ ਮਿਲੀ ਹੈ ਜੋ ਬੇੜੀ ਨੂੰ ਅਧਵੱਟੇ ਹੀ ਛੱਡ ਗਏ ।' ਭੈਣ ਦੁਖੀ ਸੀ ਪਰ ਉਸ ਨੂੰ ਆਪਣੇ ਨਾਲੋ ਜਿਆਦਾ ਮੇਰਾ ਦੁੱਖ ਸੀ।
“ਉਹ ਤਾਂ ਠੀਕ ਹੈ ਭੈਣ ਪਰ ਰੱਬ ਦੀ ਕਰਨੀ ਤਾਂ ਕੋਈ ਨਹੀਂ ਟਾਲ ਸਕਦਾ । ਉਸ ਦਾ ਭਾਣਾ ਤਾਂ ਮੰਨਣਾ ਪੈਦਾ ਹੈ। ਪਰ ਜਦੋਂ ਇਨਸਾਨ ਦੀਆਂ ਕੀਤੀਆਂ ਦੀ ਸਜਾ ਮਿਲਦੀ ਹੈ ਤਾਂ ਕੋਈ ਰਸਤਾ ਨਹੀa ਨਿਕਲਦਾ।ਇਨਸਾਨ ਤੇ ਆਪਣਿਆਂ ਦੇ ਕੀਤੇ ਮਾੜੇ ਵਰਤਾਓੁ ਨੂੰ ਤਾਂ ਭੁਲਿਆ ਵੀ ਤਾਂ ਨਹੀਂ ਜਾ ਸਕਦਾ। ਰਹੀ ਗੱਲ ਮੁਆਫ ਕਰਨ ਦੀ। ਮੁਆਫੀ ਇਕ ਵਾਰੀ ਹੁੰਦੀ ਹੈ। ਇਕ ਗੱਲ ਦੀ, ਦੋ ਗੱਲਾਂ ਦੀ ਹੁੰਦੀ ਹੈ। ਤੇ ਕਿਸੇ ਇਕ ਨੂੰ ਮੁਆਫ ਕੀਤਾ ਜਾ ਸਕਦਾ ਹੈ। ਪਰ ਜਦੋਂ ਸਾਰੇ ਰਲ ਜਾਣ ਤੇ ਇਕ ਮੋਰਚਾ ਖੋਲ ਲੈਣ ਤਾਂ ਫਿਰ ਕਿਸਨੂੰ ਤੇ ਕਿਸ ਗੱਲ ਲਈ ਮੁਆਫ ਕਰੀਏ।' ਮੈਂ ਭੈਣ ਦੇ ਦੁੱਖਾਂ ਚ ਸਰੀਕ ਹੋਣ ਦੀ ਬਜਾਏ ਆਪਣੀ ਵਿਆਖਿਆ ਲੈ ਕੇ ਬੈਠ ਗਿਆ । ਭੈਣ ਮੇਰਾ ਦੁੱਖ ਸਮਝਦੀ ਸੀ।
“ਦੇਖ ਸੁਰੇ± ਤੂੰ ਮੈਥੋ ਛੋਟਾ ਹੈਂ। ਖੋਰੇ ਦੋ ਸਾਲ। ਪਰ ਮੈਂ ਜਾਣਦੀ ਹਾਂ ਤੂੰ ਸਦਾ ਵੱਡਾ ਭਰਾ ਬਣ ਕੇ ਹੀ ਮੈਨੂੰ ਸਦਾ ਮਾਣ ਦਿੱਤਾ ਹੈ। ਮੇਰੇ ਦੁੱਖ ਸੁੱਖ ਵਿੱਚ ਸਦਾ ਤੂੰ ਹੀ ਮੂਹਰੇ ਖੜਦਾ ਰਿਹਾ ਹੈਂ। ਮੇਰੇ ਰਿ±ਤੇ ਵੇਲੇ ਤੇ ਮੇਰੇ ਵਿਆਹ ਵੇਲੇ ਤੂੰ ਸਦਾ ਵੱਡੇ ਭਰਾ ਦੇ ਫਰਂ ਅਦਾ ਕੀਤੇ ਹਨ। ਮੇਰੇ ਬੱਚਿਆਂ ਨੂੰ ਤੂੰ ਸਦਾ ਆਪਣੇ ਬੱਚਿਆਂ ਤੋ ਵੱਧ ਪਿਆਰ ਦਿੱਤਾ ਹੈ। ਅੱਜ ਤੋ ਦਸ ਬਾਰਾਂ ਸਾਲ ਪਹਿਲਾਂ ਛੱਡ ਗਏ ਬਾਪ ਦੀ ਕਮੀ ਨੂੰ ਵੀ ਤੂੰ ਕਦੇ ਮੈਨੂੰ ਮਹਿਸੂਸ ਨਹੀਂ ਸੀ ਹੋਣ ਦਿੱਤੀ । ਮੇਰੇ ਬੱਚਿਆਂ ਦੇ ਵਿਆਹ ਵੇਲੇ ਵੀ ਤੂੰ ਮਾਮੇ ਦੇ ਹੀ ਨਹੀਂ ਸਗੋਂ ਨਾਨੇ ਦੇ ਫਰਂ ਵੀ ਨਿਭਾਏ । ਮੈਂ ਤਾਂ ਹਰ ਇਕ ਕੋਲੇ ਤੇਰੀਆਂ ਹੀ ਸਿਫਤਾਂ ਕਰਦੀ ਹੁੰਦੀ ਹਾਂ। ਕਿ ਮੇਰੇ ਭਰਾਵਾਂ ਨੇ ਮੈਨੂੰ ਕਦੇ ਵੀ ਮੈਂਨੂੰ ਕਦੇ ਵੀ ਮੇਰੇ ਬਾਪ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ । ਭਰਾਵਾ ਤੁਹਾਫੇ ਸਿਰ ਤੇ ਮੈਂ ਮੇਰੇ ਸਿਰ ਦੇ ਸਾਂਈ ਦਾ ਦੁੱਖ ਵੀ ਜਰ ਲਿਆ । ਐਨਾ ਵੱਡਾ ਪਹਾੜ ਜਿੱਡਾ ਦੁੱਖ ਭਾਵੇਂ ਇਸ ਦਾ ਕੋਈ ਹਲ੍ਹ ਨਹੀa ਸੀ । ਪਰ ਮੈਂ ਕੁਦਰਤ ਦਾ ਭਾਣਾ ਮੰਨ ਲਿਆ । ਇਸ ਵੱਡੇ ਦੁੱਖ ਦੇ ਨਾਲ ਮਾਂ ਦਾ ਦੁੱਖ ਵੀ ਵਿਚੇ ਹੀ ਜਰਨਾ ਪੈ ਗਿਆ।ਤੇ ਕੁਦਰਤ ਦੀ ਇਸ ਅਣਹੋਣੀ ਦਾ ਸਦਮਾ ਮੈਂ ਆਪਣੇ ਪਿੱੰਡੇ ਤੇ ਹੰਢਾ ਰਹੀ ਹਾਂ । ਪਰ ਹੁਣ ਜਦੋ ਤੇਰੀਆਂ ਨਿਰਾ±ਾ ਭਰੀਆਂ ਗੰਲਾਂ ਸੁਣਦੀ ਹਾਂ ਤੇ ਦੁੱਖਾਂ ਵੱਲ ਜਾਤੀ ਮਾਰਦੀ ਹਾਂ ਤਾਂ ਬਹੁਤ ਸਦਮਾ ਲੱਗਦਾ ਹੈ। ਤੂੰ ਸਿਰਫ ਆਪਣੇ ਘਰਦਾ ਹੀ ਮੋਢੀ ਨਹੀਂ ਸਗੋਂ ਤਿੰਨ ਪਰਿਵਾਰਾਂ ਦੀ ਜਿੰਮੇਵਾਰੀ ਹੈਂ ਵੀ ਤੇਰੇ ਸਿਰ ਹੈ ।ਪਰ ਤੇਰੀਆਂ ਗੱਲਾਂ ਸੁਣਕੇ ਮੈਨੂੰ ਇਉ ਕਿਉ ਲਗਦਾ ਹੈ ਹੈ ਕਿ ਤੂੰ ੁ ਐਨਾਂ ਦੁੱਖੀ ਕਿਉਂ ਹੋਂ। ਕੀ ਪਾਪ ਕੀਤੇ ਹਨ ਤੂੰ ।ਂੋ ਐਨੀ ਪ੍ਰੇ±ਾਨੀ ਤੇਰੇ ਤੇ ਆਈ ਹੈ । ਇਹ ਵੀ ਉਦੋਂ ਜਦੋਂ ਅਣ ਕਿਆਸੀਆਂ ਮੁਸੀਬਤਾ ਨੇ ਤੈਨੁੰ ਚਾਰੇ ਪਾਸਿਉ ਘੇਰ ਲਿਆ । ਜਦੋਂ ਤੈਨੂੰ ਇਕ ਇਕ ਤੀਲੇ ਦੇ ਸਹਾਰੇ ਦੀ ਲੋੜ ਸੀ। ਜਦੋਂ ਤੂੰ ਹਰ ਇਕ ਨੂੰ ਸਹਾਰਾ ਬਣਾਉਣਾ ਲੋਚਦਾ ਸੀ। ਫਿਰ ਤੇਰੇ ਸਹਾਰੇ ਕਿਉਂ ਛੁੱਟ ਗਏ । ±ਰੀਕਾ ਤੇ ਤਾਂ ਕਿਸੇ ਦਾ ਂੋਰ ਨਹੀਂ ਹੁੰਦਾ । ਉਹ ਤਾਂ ਸਦਾ ਤੋਂ ਆਪਣੀਆਂ ਹੀ ਕਰਦੇ ਹਨ। ਪਰ ਤੇਰੇ ਸਹਾਰੇ ਤੇਰੇ ਦੁ±ਮਣ ਕਿਉੁਂ ਬਣ ਗਏ। ਭਰਾਵਾ, ਐਨੇ ਵੱਡੇ ੇ ਦੁੱਖ ਤਾਂ ਮੈਂ ਬਰਦਾ±ਤ ਕਰ ਲਏ ਪਰ ਮੇਰੇ ਵੀਰ ਮੈਨੂੰ ਕੋਈ ਹੋਰ ਦੂੱਖ ਨਾ ਦੇਵੀ। ਮੇਰੇ ਵਿੱਚ ਹੋਰ ਦੂੱਖ ਬਰਦਾ±ਤ ਕਰਨ ਦੀ ±ਕਤੀ ਨਹੀਂ ਹੈ ।' ਤੇ ਉਹ ਹੌਕੇ ਭਰਨ ਲਗ ਗਏ।
“ਭੈਣੇ ਮੈਨੂੰ ਹੋਰ ਕੋਈ ਦੁੱਖ ਨਹੀਂ ਕੁਈ ਤਰਲੀਫ ਨਹੀਂ ।ਬੱਸ ਏਨੀ ਗੱਲ ਦਾ ਗਿਲਾ ਹੈ ਕਿ ਜਿਹੜਾ ±ੁਰੇ± ਕੁਮਾਰ ਪਿਛਲੇ ਤੀਹ ਸਾਲਾਂ ਤੋa ਚੰਗਾ ਸੀ । ਇੰਨਾਂ ਮਾੜਾ ਕਿਵੇਂ ਹੋ ਗਿਆ। ਗੱਲ ਐਨੇ ਮਾੜੇ ਦੀ ਵੀ ਨਹੀਂ। ਉਹਨਾਂ ਨੇ ਤਾਂ ਮੇਰੇ ਚਾਲ ਚਲਣ ਤੇ ਵੀ ਉਗਲੀਆਂ ਉਠਾਕੇ ਮੇਰੇ ਘਰ ਵਿੱਚ ਸਨ੍ਹ ਲਾ ਦਿੱਤੀ । ਬਸ ਹੁਣ ਤਾਂ ਗਿਲੇ ±ਿਕਵੇ ਟੇਨ±ਨਾ ਨਿੱਤ ਦਾ ਹੀ ਕੰਮ ਹੋ ਗਈਆਂ ਹਨ। ' ਮੈਂ ਆਪਣੇ ਦੁੱਖ ਦੀ ਪਿਟਾਰੀ ਖੋਲੀ ।ਮੈਥੋਂ ਬੋਲਿਆ ਨਾ ਗਿਆ ।ਮੇਰਾ ਗਲਾ ਭਰ ਆਇਆ ।
“ਮੈਂ ਤਾਂ ਅੱਜ ਥੋੜੀ ਜਿਹੀ ਪਰੇ±ਾਨ ਸੀ । ਮਨ ਉਚਾਟ ਸੀ , ਮੈਨੂੰ ਛੋਟੇ ਨੇ ਦੱਸਿਆ ਕਿ ਸੁਰੇ± ਅਪਸੈਟ ਰਹਿੰਦਾ ਹੈ। ਮੈਥੋ ਂਰ ਨਹੀਂ ਹੋਇਆ। ਮੈਂ ਤੈਨੂੰ ਤਦੇ ਹੀ ਫੋਨ ਕਰ ਲਿਆ । ਭਰਾਵਾ ਕੌਣ ਕਿਸੇ ਲਈ ਮਰਦਾ ਹੈ। ਕੌਣ ਕਿਸੇ ਨੂੰ ਰੋਂਦਾ ਹੈ ਸਭ ਆਪਣਿਆਂ ਨੂੰ ਹੀ ਰੋਂਦੇ ਹਨ। ਕਲ੍ਹ ਹੀ ਪਤਾ ਚੱਲਿਆ ਹੈ ਕਿ ਸੁਭਾ± ਮਰ ਗਿਆ ਮੁਬੰਈ ਚa। ਦੋਹੇ ਜੀਅ ਚੈਕਅਪ ਕਰਾਉਣ ਗਏ ਸੀ ਤੇ ਨਿਮੋਨੀਆ ਹੋ ਗਿਆ। ਤਿੰਨੇ ਭਰਾਵਾਂ ਚੋ ਕੋਈ ਨਹੀਂ ਪਹੁੰਚਿਆ ਉਨੂੰਥੇ । ਕੋਈ ਮਾਮਾ ਮਾਸੜ੍ਹ ਮਾਸੀ ਨਹੀਂ ਪਹੁੰਚੇ । ਅਖੇ ਏਨੀ ਠੰਡ ਚa ਏਨੀ ਦੂਰ ਕੌਣ ਜਾਏ ।ਸਭ ਦਾ ਖੂਨ ਸਫੈਦ ਹੋਇਆ ਪਿਆ ਹੈ। ਸਰੀਕਾਂ ਨੇ ਤਾਂ ਖੁ±ੀ ਮਨਾਈ ਹੋਵੇਗੀ। ਸਰੀਕ ਉਜੜਿਆ ਤੇ ਵੇਹੜਾ ਮੁਕਲਾ। ਕਹਿੰਦੇ ਭੈਣਾ ਰੋਂਦੀਆਂ ਝੱਲੀਆਂ ਨਹੀਂ ਸੀ ਜਾਂਦੀਆਂ । ਅੰਮਾ ਜਾਏ ਭਰਾ ਕਿੱਥੇ ਮਿਲਦੇ ਹਨ। ਭਰਾਵਾਂ ਦਾ ਦੁੱਖ ਭੈਣਾ ਨੂੰ ਹੀ ਹੁੰਦਾ ਹੈ। ਪਰ ਉਹ ਤਾਂ ਦੋਨੇ ਵਿਚਾਰੀਆਂ ਆਪ ਦੁਖੀ ਹਨ।ਔਲਾਦ ਵੀ ਨਹੀਂ ਹੈ। ਤੇ ਸਿਰ ਦਾ ਸਾਂਈ ਵੀ ਨਹੀਂ ਹੈ। ਉਹ ਤਾਂ ਪਹਿਲਾਂ ਹੀ ਵਿਚਾਰੀਆਂ ਦੁਖੀ ਸਨ ਤੇ ਆਹ ਹੋਰ ਸਦਮਾ ਲੱਗ ਗਿਆ । ਭਰਾਵਾ ਮੈ ਤਾਂ ਤੈਨੂੰ ਏਹੀ ਕਹਿੰਦੀ ਹਾਂ ਤੂੰ ਛੱਡ ਦੇ ਸਭ ਗਿਲੇ ±ਿਕਵੇ । ਕਿਸੇ ਤੋ ਕੋਈ Tਮੀਦ ਨਾ ਰੱਖ। ਬਸ ਆਪਣਾ ਘਰ ਚਲਾ ਪਰਿਵਾਰ ਚਲਾ। ਤੇਰੇ ਤੋ ਬਿਨਾਂ ਤੇਰੇ ਪਰਿਵਾਰ ਦਾ ਕੋਈ ਹੋਰ ਸਕਾ ਨਹੀਂ । ਤੂੰ ਹੀ ਆਪਣਾ ਘਰ ਸੰਭਾਲਣਾ ਹੈ । ਬੱਚਿਆਂ ਵੱਲ ਦੇਖ । ਉਹਨਾਂ ਦੀਆਂ ਜੁਮੇਦਾਰੀਆਂ ਅਜੇ ਨਿਭਾਉਣੀਆਂ ਨੇ । ਤੂੱ ਕਿਸੇ ਵਲ ਕਿਉ ਦੇਖਦਾ ਹੈ । ਕਿਉ ਕਿਸੇ ਤੋਂ ਉਮੀਦ ਰੱਖਦਾ ਹੈਂ। ਸਭ ਆਪਣੇ ਆਪਣੇ ਘਰੇ ਸੁਖੀ ਹਨ। ਆਪਣਾ ਪਰਿਵਾਰ ਚਲਾਉਂਦੇ ਹਨ। ਤੂੰ ਲੋਕਾਂ ਪਿਛੇ ਆਪਣੇ ਪਰਿਵਾਰ ਦਾ ਨੁਕਸਾਨ ਕਿਉਂ ਕਰਦਾ ਹੈ । ਮੈ ਤੈਥੋਂ ਵੱਡੀ ਜਰੂਰ ਹਾਂ ਪਰ ਏਨੀ ਸਿਆਣੀ ਵੀ ਨਹੀਂ ਹਾਂ ਕਿ ਤੈਨੂੰ ਸਮਝਾਵਾਂ।ਮੇਰੀ ਤਾਂ ਦੁੱਖਾਂ ਨੇ ਮੱਤ ਮਾਰ ਰੱਖੀ ਹੈ । ਪਰ ਮੈਨੂੰ ਦੁੱਖ ਹੁੰਦਾ ਹੈ ਤੇਰੇ ਤੇ ਤੇਰੇ ਪਰਿਵਾਰ ਵੱਲ ਵੇਖਕੇ । ਰੱਬ ਦਾ ਦਿੱਤਾ ਸਭ ਕੁਝ ਹੈ। ਬਸ ੇ ਨਹੀਂ ਹੈ ਤਾਂ ਘਰੇ ±ਾਤੀ ਨਹੀਂ ਹੈ। ਅ±ਾਤੀ ਦਾ ਕਾਰਨ ਵੀ ਬਾਹਰਲੇ ਹਨ। ਤੁਸੀ ਕਿਸੇ ਪਿਛੇ ਆਪਣਾ ਘਰ ਕਿਉ ਉਜਾੜਦੇ ਹੋ। ਮੈ ਤਾਂ ਇਕ ਗੱਲ ਜਾਣਦੀ ਹਾਂ ਤੇਰੇ ਘਰ ਦਾ ਮਾਹੋਲ ਠੀਕ ਹੋਣਾ ਚਾਹੀਦਾ ਹੈ । ਤੇ ਤੂੰ ਜਿਵੇ ਮਰਜੀ ਕਰ । ਆਪਣਾ ਘਰ ਚਲਾਉਣ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਹੈ। ਤੂੰ ਬੱਚਾ ਨਹੀਂ ਹੈਂ । ਤੇਰੇ ਘਰ ਅਗਰ ±ਾਂਤੀ ਹੋਵੇਗੀ ਤਾਂ ਮੈਂ ਵੀ ਚੈਨ ਨਾਲ ਜੀਅ ਸਕਾਂਗੀ। ਨਹੀਂ ਤਾਂ ਹੋਰ ਝੋਰਿਆਂ ਦੇ ਨਾਲ ਨਾਲ ਮੈਨੂੰ ਤੇਰਾ ਝੋਰਾ ਵੀ ਵੱਡ ਵੱਡ ਖਾਂਦਾ ਰਹੇਗੈ'। ਹਿਚਕੀਆਂ ਤੇ ਹੋਂਕਿਆਂ ਨਾਲ ਹੀ ਉਸਨੇ ਫੋਨ ਕੱਟ ਦਿੱਤਾ ।
ਮੈਂ ਉਸਦੀਆਂ ਗੱਲਾਂ ਤੇ ਗੋਰ ਕਰ ਰਿਹਾ ਸੀ। ਗੱਲਾ ਤਾਂ ਸੱਚੀਆਂ ਸਨ। ਪਰ ਇਸ ਦਾ ਢੁਕਵaਾਂ ਹੱਲ ਮੇਰੇ ਕੋਲ ਵੀ ਨਹੀਂ ਸੀ। ਕਿਉਂਕਿ ਤਾਲੀ ਕਦੇ ਇਕ ਹੱਥ ਨਾਲ ਨਹੀਂ ਵੱਜਦੀ । ਸਮਝੋਤੇ, ਮੁਆਫੀਆਂ ਭੁੱਲਾ ਚੁੱਕਾ ਤੇ ਮਿੱਨਤਾਂ ਮੁਥਾਜੀਆਂ ਹਮੇ±ਾ ਦੋ ਪੱਖਾਂ ਦਰਮਿਆਨ ਹੀ ਹੋ ਸਕਦੀਆ ਹਨ । ਪਾਕਸਤਾਨ ਵਰਗੀਆਂ ਕੋਝੀਆਂ ਤੇ ਦੁਹਰੀਆਂ ਚਾਲਾਂ ਚੱਲਕੇ ±ਾਤੀ ਦੀ ਉਮੀਦ ਕਰਨਾ ਭਾਰਤ ਸਰਕਾਰ ਦਾ ਸਪਨਾ ਤਾਂ ਹੋ ਸਕਦਾ ਹੈ ਪਰ ਹਕੀਕਤ ਨਹੀਂ ਇਹ ਹਕੀਕਤ ਤੋਂ ਕੋਹਾਂ ਦੂਰ ਦੀ ਗੱਲ ਹੈ। ਤੇ ਇਹ ਕੌਹਾਂ ਦਾ ਫਾਸਲਾ ਸਾਫ ਮਨਾ ਨਾਲ ਹੀ ਬਦਲਿਆ ਜਾ ਸਕਦਾ ਹੈ।ਡਰਾਮਾ ਬਾਜੀਆਂ ਨਾਲ ਨਹੀਂ ।
ਰਮੇ± ਸੇਠੀ ਬਾਦਲ ।
ਮੋ. 98766 27233
ਚੋਦਾਂ ਦਾ ਨਹੀ ਉਮਰਾਂ ਦਾ ਬਨਵਾਸ ਭੋਗਦੇ
ਜਿਵੇਂ ਜਿਵੇਂ ਂਮਾਨਾ ਬਦਲਦਾ ਜਾ ਰਿਹਾ ਹੈ ਸਾਡਾ ਸਮਾਜਿਕ ਢਾਂਚਾ ਵੀ ਤਬਦੀਲ ਹੋ ਰਿਹਾ ਹੈ। ਅੱਜ ਤੋਂ ਕੋਈ ਪੰਜ ਛੇ ਦਹਾਕੇ ਪਹਿਲਾਂ ਸਾਡੇ ਪਰਿਵਾਰਾਂ ਦੀ ਸਥਿਤੀ ਕੁਝ ਹੋਰ ਹੁੰਦੀ ਸੀ। ਸੰਯੁਕਤ ਪਰਿਵਾਰ ਹੁੰਦੇ ਸਨ। ਦਾਦੇ ਪੜਦਾਦੇ ਪੁੱਤ ਪੋਤਰੇ ਪੜਪੋਤਰੇ ਇਕੱਠੇ ਹੀ ਰਹਿੰਦੇ ਸਨ। ਘਰ ਵਿਚ ਇਕੱਠੀਆਂ ਹੀ ਰੋਟੀਆਂ ਪਕਦੀਆਂ ਹੁੰਦੀਆਂ ਸਨ ਤੇ ਇਕ ਵੇਲੇ ਸਵੇਰੇ ਹੀ ਇਕ ਵੇਲੇ ±ਾਮ ਚਾਹ ਬਣਦੀ ਹੁੰਦੀ ਸੀ। ਸਭ ਦੇ ਆਪਣੇ _ ਆਪਣੇ ਕੰਮ ਵੰਡੇ ਹੁੰਦੇ ਸਨ। ਫਿਰ ਵੀ ਇਕ ਦੂਜੇ ਦੀ ਸਹਾਇਤਾ ਕਰਦੇ , ਹੱਥ ਵਟਾਉਂਦੇ । ਆਪਸੀ ਲੜਾਈ ਝਗੜਾ ਘੱਟ ਹੀ ਹੁੰਦਾ ਸੀ ਬੁਂਰਗਾਂ ਦੀ ਇਕ ਘੂਰੀ ਹੀ ਕਾਫੀ ਹੁੰਦੀ ਸੀ। ਬਾਪ, ਦਾਦਾ , ਚਾਚਾ, ਤਾਇਆ ਵਿਆਹਿਆਂ ਵਰਿਆ ਨੂੰ ਆਮ ਕੁੱਟ ਲੈਂਦੇ ਸਨ। ਆਮਦਨ ਸੀਮਤ ਸੀ ਤੇ ਖਰਚੇ ਵੀ ਨਾ_ਮਾਤਰ ਸਨ। ਇਕ ਵੱਡੀ ਸਬਾਤ ਵਿਚ ਪੰਦਰਾਂ ਵੀਹ ਜਣਿਆਂ ਦਾ ਗੁਜਾਰਾ ਆਮ ਹੋ ਜਾਂਦਾ ਸੀ । ਸਮੇ ਦੇ ਨਾਲ_ਨਾਲ ਸਾਡਾ ਪਰਿਵਾਰਿਕ ਢਾਂਚਾ ਵੀ ਤਬਦੀਲ ਹੋ ਗਿਆ। ਇਕੱਲੇ_ਇਕੱਲੇ ਪਰਿਵਾਰ ਤੋ ਆਪਣੇ ਕਮਰੇ ਦਾ ਚਲਣ ਆਮ ਤੇ ਖਾਸ ਹੋ ਗਿਆ । ਤੇ ਰਹਿੰਦੀ ਖੂਹਦੀ ਕਸਰ ਛੋਟੇ ਪਰਿਵਾਰਾਂ ਨੇ ਪੂਰੀ ਕਰ ਦਿੱਤੀ। ਪਹਿਲਾਂ ਜਦੋ ਕਿ ਪੰਜ, ਸੱਤ ਜਾ ਦਸ ਬੱਚਿਆਂ ਦਾ ਚਲਣ ਸੀ ਹੁਣ ਇਹ ਗਿਣਤੀ ਦੋ ਤੋ ਵੀ ਘਟ ਕੇ ਇਕ ਦੀ ਹੀ ਰਹਿ ਗਈ ਹੈ । ਛੋਟੇ ਪਰਿਵਾਰ ਹੋਣ ਕਰਕੇ ਮਾਂ _ਪਿਓ ਦੀ ਇੱਛਾ ਵੀ ਬੱਚੇ ਨੂੰ ਡਾਕਟਰ ਜਾਂ ਇੰਜੀਨੀਅਰ ਬਣਾਉਣ ਦੀ ਹੁੰਦੀ ਹੈ। ਇਹ ਇੱਛਾ ਹੀ ਪਰਿਵਾਰਾਂ ਨੂੰ ਸਮਾਜ ਦੀ ਮੁੱਖ ਧਾਰਾ ਤੋ ਪਾਸੇ ਲਿਜਾ ਰਹੀ ਹੈ। ਹੋਲੀ_ਹੋਲੀ ਇਸ ਦੇ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ। ਛੋਟੇ ਪਿਰਵਾਰ ਹੋਣ ਕਰਕੇ ਮਾਂ_ਬਾਪ ਬੱਚੇ ਨੂੰ ਉਨੂੰਚ ਪੱਧਰੀ ਸਿੱਖਿਆ ਦੇਣ ਲਈ ਆਪਣਾ ਧਿਆਨ ਪੂਰੀ ਤਰ੍ਰਾਂ ਬੱਚੇ ਤੇ ਹੀ ਕੇਂਦਰਿਤ ਕਰਦੇ ਹਨ। ਕੇ.ਜੀ. ਯੂ.ਕੇ ਜੀ ਦੇ ਬੱਚਿਆਂ ਨੂੰ ਵੀ ਟਿਊ±ਨਾਂ ਦੇ ਬੰਧਨ ਵਿਚ ਬੰਨਿਆ ਜਾਂਦਾ ਹੈ। ਉਸ ਤੋ ਪਹਿਲਾਂ ਬੱਚੇ ਨੂੰ ਪਹਿਲੇ ਸਕੂਲ ਜਾਂ ਕਰੈਚ ਭੇਜਿਆ ਜਾਂਦਾ ਹੈ ਜਿੱਥੇ ਉਹ ਮਾਂ_ਬਾਪ,ਦਾਦਾ _ਦਾਦੀ,ਭੂਆ ਤੇ ਚਾਚੇ ਦੇ ਲਾਡ_ਪਿਆਰ ਤੋ ਸੱਖਣਾ ਉੱਥੇ ਆਇਆ ਤੇ ਮਾਸੀਆਂ ਨਾਲ ਘੁਲ _ਮਿਲ ਜਾਦਾ ਹੈ। ਪਰਿਵਾਰ ਦੇ ਮੈਂਬਰਾਂ ਦੇ ਪਿਆਰ ਤੋ ਦੂਰ ਹੁੰਦਾ ਜਾਂਦਾ ਹੈ। ਨੋਵੀਂ , ਦਸਵੀਂ ਤੇ ਅਗਲੀ ਪੜ੍ਰਾਈ ਟਿਊੂ±ਨਾਂ ਦੇ ਸਿਰ ਤੇ ਹੀ ਚਲਦੀ ਹੈ। ਬੱਚੇ ਦਾ ਦਾਖਲਾ ਕਿਸੇ ਮੈਡੀਕਲ ਕਾਲਜ ਜਾਂ ਇੰਜਨੀਅਰਿੰਗ ਕਾਲਜ ਵਿਚ ਕਰਵਾ ਕੇ ਮਾਂ_ਪਿਓ ਕੁਝ ਸੁਰਖਰੂ ਜਿਹਾ ਮਹਿਸੂਸ ਕਰਦੇ ਹਨ ਪਰ ਉਹ ਗਲਤੀ ਤੇ ਹੁੰਦੇ ਹਨ। ਇੱਥੋ ਹੀ ਮਾਂ_ਪਿਓ ਤੇ ਬੱਚੇ ਦੀਆਂ ਮਾਨਸਿਕ ਮੁਸੀਬਤਾਂ ਦਾ ਦੋਰ ±ੁਰੂ ਹੋ ਜਾਂਦਾ ਹੈ। ਮਾਂ ਪਿਓ ਰੁਜਗਾਰ ਜਾਂ ਰੋਂੀ ਦੇ ਬੱਧੇ ਘਰ ਰਹਿੰਦੇ ਹਨ ਤੇ ਬੱਚਾ ਕੋਰਸ ਜਾਂ ਨੋਕਰੀ ਦਾ ਮਾਰਿਆ ਘਰ ਤੋ ਦੂਰ। ਬਸ ਬੇਸਹਾਰਾ ਹੁੰਦਾ ਹੈ ਤਾਂ ਇਕ ਮੋਬਾਇਲ ਫੋਨ ਦਾ ਹੀ ਸਹਾਰਾ ਹੁੰਦਾ ਹੈ । ਬਸ ਮੋਬਾਇਲ ਫੋਨ ਤੇ ਹੀ ਠੀਕ_ਠਾਕ ਹੈ ਖਾਣਾ ਖਾ ਲਿਆ । ਹੋਰ ਕੋਈ ਗੱਲਬਾਤ ਬਸ ਪੰਜ ਸੱਤ ਸੀਮਤ ਵਾਕ ਹੁੰਦੇ ਹਨ ਂੋ ਰੋਂ ਪੁੱਛ ਕੇ ਮਾਂ_ਪਿਓ ਤੇ ਬੱਚਾ ਤਸੱਲੀ ਜਿਹੀ ਕਰ ਲੈਂਦਾ ਹੈ। ਪਲੱਸ ਟੂ ਕਰਨ ਤੋ ਬਾਅਦ ਘਰੋਂ ਨਿਕਲਾਆ ਬੱਚਾ ਉਮਰ ਭਰ ਦਾ ਬਨਵਾਸ ਭੋਗਣ ਲਈ ਵੱਡੇ ±ਹਿਰਾਂ ਦੀ ਖਾਕ ਛਾਣਦਾ ਹੈ। ਕਿਰਾਏ ਦੇ ਕਮਰੇ, ਬੇ_ਟਾਇਮੀਆਂ ਡਿਊਟੀਆਂ, ਹੋਟਲਾਂ ਜਾਂ ਪੀ.ਜੀ. ਦੇ ਮਸਾਲੇਦਾਰ ਖਾਣੇ ਜਾਂ ਫਾਸਟ ਫੂਡ ਦੇ ਬਰਗਰ ਪੀਜਿਆਂ ਤੇ ਨੂਡਲਾਂ ਨਾਲ ਢਿੱਡ ਭਰਕੇ ਬੱਚੇ ਆਪਦੀ ਸਿਹਤ ਦਾ ਦਿਵਾਲਾ ਕੱਢ ਰਹੇ ਹੁੰਦੇ ਹਨ। ਦੁੰਧ ਦਹੀਂ ਤੇ ਮਾਂ ਦੇ ਬਣੇ ਖਾਣੇ ਉਹਨਾਂ ਲਈ ਸੁਪਨਾ ਹੀ ਹੁੰਦੇ ਹਨ। ਦੋ ਚਾਰ ਮਹੀਨਿਆਂ ਬਾਅਦ ਘਰ ਆਏ ਬੱਚੇ ਬੇਗਾਨਿਆਂ ਦੀ ਤਰ੍ਰaਾ ਸਮਾਂ ਪੂਰਾ ਕਰਕੇ ਭੱਜ ਜਾਂਦੇ ਹਨ। ਉਹ ਵੀ ਘਰੇ ਆ ਕੇ ਅਸਹਿਜ ਮਹਿਸੂਸ ਕਰਦੇ ਹਨ। ਘਰ ਵਿਚਲੀਆਂ ਸੁਖ ਸਹੂਲਤਾਂ ਉਹਨਾਂ ਲਈ ਬੇਕਾਰ ਹੀ ਹੁੰਦੀਆਂ ਹਨ। ਇਕੱਲੇ ਬੱਚੇ ਹੀ ਨਹੀਂ ਇਹ ਗੱਲਾਂ ਮਾਂ_ਪਿਓ ਦੀ ਸਿਹਤ ਤੇ ਦਿਮਾਗੀ ਪ੍ਹੇ±ਾਨੀਆਂ ਨੂੰ ਹੋਰ ਖਰਾਬ ਕਰਦੀਆਂ ਹਨ। ਬੱਚਿਆਂ ਦੀ ਗੈਰ _ ਹਾਜਰੀ ਕਾਰਨ ਘਰ ਸੁੰਨੇ_ਸੁੰਨੇ ਲਗਦੇ ਹਨ। ਮੀਆਂ ਬੀਵੀ ਮਾਨਸਿਕ ਤਣਾਅ ਭਰਿਆ ਜੀਵਨ ਬਤੀਤ ਕਰਦੇ ਹਨ। ਘਰ ਵਿਚੋ ਹਾਸੇ ਖੁ±ੀਆਂ ਲਗਭਗ ਗਾਇਬ ਹੋ ਜਾਂਦੀਆਂ ਹਨ। ਇਕ ਸਮਾਜ ਵਿਚ ਇਕa ਕੁ±ੱਲਿਆ ਨਹੀਂ, ਸਗੋ ਘਰ_ਘਰ ਵਿਚ ਕੁ±ੱਲਿਅ ਹੈ ਜੋ ਉਮਰਾਂ ਦੇ ਬਨਵਾਸ ਤੇ ਗਏ ਆਪਣੇ ਰਾਮ ਲਛਮਣ ਦਾ ਇੰਤਾਂਰ ਕਰਦੀ ਹੈ। ਘਰ_ਘਰ ਵਿਚ ਉਹ ਦ±ਰਥ ਬੈਠੇ ਹਨ। ਬਹੁਤੇ ਘਰਾਂ ਦਾ ਇਹ ਹਾਲ ਹੈ ਕਿ ਉਹ ਚੰਗਾ ਚੋਖਾ ਬਦਾਉਂਦੇ ਹੀ ਨਹੀਂ ਜੇ ਬਣਾਉਂਦੇ ਹਨ ਤਾਂ ਖਾਣ ਵੇਲੇ ਬੱਚਿਆਂ ਨੂੰ ਯਾਦ ਕਰਕੇ ਅੱਖਾਂ ਦਾ ਪਾਣੀ ਇਕ ਦੂਜੇ ਤੋਂ ਚੋਰੀਓਂ ਪੂੰਝਦੇ ਹਨ । ਉੱਪਰੋa ਇਕ ਦੂਜੇ ਨੂੰ ਦਿਖਾਉਣ ਲਈ ਹੱਸਦੇ ਹਨ ਪਰ ਅੰਦਰੋਂ ਰੋਂਦੇ ਹਨ। ਇਹ ਦਿਲ ਵਿਚਲਾ ਰੋਣ ਸਰੀਰ ਨੂੰ ਬਿਮਾਰੀਆਂ ਦਾ ਘਰ ਬਣਾ ਦਿੰਦਾ ਹੈ। ਉਮਰਾਂ ਦੇ ਬਨਵਾਸ ਤੇ ਗਏ ਰਾਮ ਲਛਮਣ ਬਾਹਰ ਯਾਰਾਂ_ਦੋਸਤਾਂ ਕੋਲੇ ਹੱਸਕੇ , ਬਾਂਰਾਂ ਚ ਘੁੰਮ ਕੇ ਆਪਣਾ ਟਾਇਮ ਪਾਸ ਕਰਦੇ ਹਨ। ਸ਼ਹਰ ਬੱਚੇ ਇਕੱਲੇ ਮਾਂ_ ਪਿਓ ਹੀ ਨਹੀa ਬਾਕੀ ਰਿਬਤੇਦਾਰਾਂ ਮਾਮੇ, ਮਾਸੀਆਂ ਤਾਏ_ਚਾਚੇ, ਭੂਆ ਦੇ ਪਿਆਰ ਤੋa ਵੀ ਸੱਖਣੇ ਹੁੰਦੇ ਹਨ। ਪਹਿਲਾਂ ਇਕ ਧੀ ਨੂੰ ਤੋਰ ਮਾਪੇ ਕਈ_ਕਈ ਮਹੀਨੇ ਅੰਦਰੋਂ ਰੋਂਦੇ ਰਹਿੰਦੇ ਸੀ ਪਰ ਹੁਣ ਪੁੱਤਰਾਂ ਤੇ ਧੀਆ ਨੂੰ ਤੋਰ ਦੇ ਉਮਰਾਂ ਬੰਧੀ ਰੋaਦੇ ਹਨ। ਉਹ ਪੁੱਤਰਾਂ_ਧੀਆਂ ਤੋa ਹੀ ਨਹੀਂ ਅੱਗੇ ਪੋਤੇ_ ਪੇਤੀਆਂ ਦੇ ਪਿਆਰ ਤੇ ਲਾਡ ਤੋਂ ਵੀ ਸੱਖਣੇ ਹੋ ਜਾਂਦੇ ਹਨ। ਇਕੰਲੇ ਨੌਕਰੀਆਂ ਵਾਲੇ ਹੀ ਨਹੀਂ ਉਹ ਮਾਂ_ਪਿਓ ਵੀ ਡਾਢੇ ਦੁਖੀ ਤੇ ਪa੍ਹੇ±ਾਨ ਹੂੰਦੇ ਹਨ ਜਿੰਨ੍ਰਾਂ ਦੇ ਬੱਚੇ ਡਾਲਰਾਂ ਤੇ ਪੌਡਾਂ ਦੀ ਚਮਕ ਦੇਖਕੇ ਵਿਦੇ±ਾਂ ਨੂੰ ਉਡਾਰੀ ਮਾਰ ਜਾਂਦੇ ਹਨ। ਸਾਲਾਂ ਬੱਧੀ ਨਾ ਮੁੜਨ ਕਰਕੇ ਮਾਵਾਂ ਉਹਨਾਂ ਦੇ ਚਿਹਰਿਆਂ ਦੀ ਰੂਪ ਰੇਖਾ ਹੀ ਭੁੱਲ ਜਾਦੀਆਂ ਹਨ ਤੇ ਇਕ ਝਲਕ ਪਾਉਣ ਨੂੰ ਤਰਸਦੀਆਂ ਹਨ। ਉਮਰਾਂ ਦੋ ਬਨਵਾਸ ਤੇ ਗਏ ਰਾਮ ਲਛਮਣ ਤੇ ਉਹਨਾਂ ਦੇ ਮਾਪੇ ਇਕ ਅਜੀਬ ਜਿਹੀ ਬਿਮਾਰੀ ਦਾ ±ਿਕਾਰ ਹੁੰਦੇ ਹਨ। ਪਰ ਇਹ ਕੋਈ ±ੌਕ ਨਹੀਂ ਬਸ ਰੋਂੀ ਰੋਟੀ ਦੀ ਮਂਬੂਰੀ ਹੁੰਦੀ ਹੈ। ਜਿਸ ਦੇ ਂਿੰਮੇਵਾਰ ਨਾ ਤਾਂ ਬੱਚੇ ਤੇ ਨਾ ਹੀ ਮਾਂ_ਪਿਓ ਹਨ ਬਲਕਿ ਸਾਡਾ ਸਮਾਜਿਕ ਢਾਂਚਾ ਹੈ । ਛੋਟੇ ਤੇ ਇਕੱਲੇ ਪਰਿਵਾਰ ਹੀ ਮੁੱਖ ਦੋ±ੀ ਹਨ। ਰਮੇ± ਸੇਠੀ ਬਾਦਲ 98766 27233

ਮਾਸੀ ਤਾਰੋ
''ਮਖਾਂ ਡੀ ਸੀ'' ( ਮਾਸੀ ਤਾਰੋ ਮੈਨੂੰ ਇਸ ਨਾਂ ਨਾਲ ਹੀ ਬਲਾTੁਂਦੀ ਸੀ) ''ਸੁਣਿਆ ਹੈ ਤੂੰ ਸਾਰਿਆਂ ਦੀਆਂ ਕਹਾਣੀਆਂ ਲਿਖਦਾ ਹੈਂ, ਤੂੰ ਆਪਣੇ ਪਾਪਾ ਦੀ ਕਹਾਣੀ ਲਿਖੀ, ਕੰਮ ਵਾਲੀ ਗੋਰਾਂ ਦੀ ਕਹਾਣੀ ਲਿਖੀ, ਸੁਮਨ ਦੇ ਮੁੰਡੇ ਸ਼ੋਭਿਤ ਦੀ ਵੀ ਕਹਾਣੀ ਲਿਖੀ।ਂਂ'' ''ਹਾਂ ਮਾਸੀ ਕਦੇ ਕਦੇ ਕੁਝ ਲਿਖ ਦਿੰਦਾ ਹਾਂ।'' ਮੈਂ ਬੇਰੁਖੀ ਨਾਲ ਆਖਿਆ। ''ਤੇ ਫਿਰ ਇਕ ਕਹਾਣੀ
ਮੇਰੀ ਵੀ ਲਿਖ ਦੇ ।'' ਮਾਸੀ ਨੇ ਇਓਂ ਆਖਿਆ ਜਿਵੇਂ ਮਾਸੀ ਕੋਈ ਸਾਨੀਆ ਮਿਰਜਾ ਜਾਂ ਕਲਪਨਾ ਚਾਵਲਾ ਦੀ ਭੈਣ ਹੋਵੇ। ਮਾਸੀ ਬਾਰੇ ਲਿਖਣਾ ! ਗੱਲ ਮੇਰੀ ਸਮਝ ਵਿੱਚ ਨਾ
ਆਈ । ਪਰ ਮਾਸੀ ਤਾਂ ਮਾਸੀ ਹੁੰਦੀ ਹੈ । ਮਾਸੀ ਮਤਲਵ ਮਾਂ-ਸੀ, ਭਾਵ ਮਾਂ ਜੈਸੀ । ਫਿਰ ਅੱਜ ਕਲ੍ਹ ਅਲਟਰਾ ਸਾਊਂਡ ਦੇ ਯੁਗ ਵਿੱਚ ਮਾਸੀਆਂ ਕਿਸ ਨੂੰ ਨਸੀਬ ਹੁੰਦੀਆਂ ਹਨ।ਕੋਈ ਭਾਗਾਂ ਵਾਲਾ ਹੀ ਹੁੰਦਾ ਹੈ ਜਿਸ ਦੀ ਕੋਈ ਮਾਸੀ ਹੁੰਦੀ ਹੈ ।ਸੁੱਖ ਨਾਲ ਮੇਰੇ ਤਾਂ ਚਾਰ ਮਾਸੀਆਂ
ਸਨ । ਮਾਸੀ ਸੰਤੋ, ਮਾਸੀ ਨਿੱਕੀ ਤੇ ਮਾਸੀ ਵਿੱਦਿੱਆ। ਤੇ ਮਾਸੀ ਤਾਰੋ ਜਿਸ ਦੀ ਵਾਰਤਾ ਚੱਲ ਰਹੀ ਹੈ ਸਾਰਿਆਂ ਤੋਂ ਵੱਡੀ ਸੀ। ਮਾਸੀ ਸੰਤੋ ਤਾਂ ਕਈ ਸਾਲ ਪਹਿਲਾਂ ਹੀ ਮਾਸੀਆਂ ਦੀ ਗਿਣਤੀ ਚਾਰ ਤੋਂ ਤਿੰਨ ਕਰਕੇ ਇਸ ਸੰਸਾਰ ਨੂੰ ਛੱਡ ਗਈ ਸੀ । ਹਾਂ ਮaੇਰੀ ਮਾਂ ਜਿਸਨੂੰ ਉਸਦੇ ਭਣੇਵੇਂ ਮਾਸੀ ਬੀਬੀ ਆਖਦੇ ਹਨ ਸਾਰਿਆਂ ਤੋਂ ਛੋਟੀ ਹੈ।
ਮਾਸੀ ਤਾਰੋ ਸਾਰੀਆਂ ਭੈਣਾ ਨਾਲੋਂ ਵੱਡੀ ਤੇ ਪੰਜਾਂ ਵਿਚੋਂ ਦੋ ਭਰਾਵਾਂ ਨਾਲੋਂ ਛੋਟੀ
ਸੀ । ਅੱਸੀਆਂ ਸਾਲਾਂ ਦੀ ਮਾਸੀ ਕਾਫੀ ਫੁਰਤੀਲੀ ਨ॥ਰ ਆTੁਂਦੀ ਸੀ । ਏਸ ਉਮਰੇ ਮਾਸੀ ਦਾ ਗੋਰਾ ਨਿਛੋਹ ਰੰਗ, ਚਿੱਟੇ ਦੰਦ ਤੇ ਸਾਫ ਸੁਥਰੇ ਧੋਤੇ ਕਪੜੇ ਮਾਸੀ ਦੀ ਦਿੱਖ ਨੂੰ ਚਾਰ ਚੰਦ ਲਾਉਂਦੇ ਸੀ। ਮੈਂ ਮਾਸੀ ਨੂੰ ਸਦਾ ਹੱਸਦੀ ਤੇ ਸਿਆਣੀਆਂ-ਸਿਆਣੀਆਂ ਗੱਲਾਂ ਕਰਦੀ ਤੇ ਮੇਰੀ ਮਾਂ ਨਾਲ ਸਾਰੇ ਸੁੱਖ ਦੁੱਖ ਸਾਂਝੇ ਕਰਦੀ ਦੇਖਦਾ। ਕਹਿੰਦੇ ਹਨ ਮਾਸੀ ਦਾ ਵਿਆਹ ਪਹਿਲੇ ਕਿਸੇ ਹੋਰ ਪਿੰਡ ਵਿੱਚ ਹੋਇਆ ਸੀ ਪਰ ਕੁਝ ਦੇਰ ਬਾਅਦ ਮਾਸੀ ਆਪਣੇ ਘਰ ਆਲੇ ਨੂੰ ਨਾਲ ਲੈ ਕੇ ਆਪਣੇ ਪੇਕੇ ਪਿੰਡ ਆ ਕੇ ਵੱਸ ਗਈ ਸੀ । ਮਾਸੀ ਦੇ ਘਰ ਆਲਾ ਮਰੀਅਲ ਜਿਹਾ ਹੁੰਦਾ ਸੀ ਜੋ ਅੱਖਾਂ ਤੇ ਮੋਟੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਲਾਉਂਦਾ ਸੀ ਤੇ ਪਿੰਡ ਵਿੱਚ ਹੱਟ ਚਲਾਉਂਦਾ ਸੀ ।ਉਹ ਹੱਟ ਨਹੀਂ ਬਲਕਿ ਪਿੰਡ ਦਾ ਡਿਪਾਰਟਮੈਂਟਲ ਸਟੋਰ ਹੁੰਦਾ ਸੀ ਜਿਥੋਂ ਖੰਡ ਚਾਹ ਗੁੜ, ਪਤਾਸ਼ੇ ਖਿੱਲਾਂ, ਰੇਵੜੀਆਂ ਮਰੂੰਡਾ ਗਚੱਕ, ਸੋਡਾ ਵੱਟਾ ਬਰਫ ਦੇ ਗੋਲੇ ਤਾਂ ਮਿਲਦੇ ਹੀ ਸਨ ਨਾਲ ਨਾਲ ਰਬੜ ਦੀਆਂ ਚੱਪਲਾਂ, ਬੂਟ, ਕਂਢਾਈ ਵਾਲੇ ਧਾਗੇ, ਪਛਮ, ਸੂਤ ਰੰਗਣ ਵਾਲੇ ਰੰਗ ਤੇ ਤਾਜੀ ਸਬਜੀ ਆਲੂ, ਟਿੰਡੀਆਂ, ਬੈਗਣ, ਭਿੰਡੀ, ਗੰਂਢੇ ਤੇ ਟਮਾਟਰ ਗੱਲ ਕੀ ਸਭ ਕੁਝ ਮਿਲਦਾ
ਸੀ । ਸਾਡਾ ਮਾਸੜ ਮੰਡੀਉਂ ਸੌਦਾ ਲਿਆਉਂਦਾ, ਲੋਕਾਂ ਘਰੋਂ ਕਪਾਹ ਨਰਮਾ, ਕਣਕ ਖਰੀਦਦਾ ਤੇ ਫਿਰ ਮੰਡੀ ਜਾਕੇ ਵੇਚਦਾ ਤੇ ਮਾਸੀ ਸਾਰਾ ਦਿਨ ਹੱਟ ਤੇ ਬੈਠਦੀ। ਅਨਪੜ੍ਹ ਮਾਸੀ ਇੱਕ ਵਧੀਆ ਦੁਕਾਨਦਾਰ ਸੀ। ਉਹ ਸਾਰੇ ਪਿੰਡ ਦੀ ਭੂਆ ਸੀ। ਛੋਟੇ ਵੱਡੇ ਸਾਰੇ ਉਸਨੂੰ ਭੂਆ ਅਤੇ ਉਸਦੇ ਘਰ ਆਲੇ ਨੂੰ ਭਾਈਆ ਆਖਦੇ ਸਨ । ਮਾਸੀ ਦੇ ਘਰ ਆਲੇ ਨੂੰ ਜਰ੍ਹਾ ਉੱਚਾ ਸੁਣਦਾ ਸੀ। ਮਾਸੀ ਉਸਨੂੰ ਗੱਲਾਂ ਗੱਲਾਂ ਵਿੱਚ ਬੋਲਾ ਆਖਦੀ ਤੇ ਉਹ ਹੱਸ ਪੈਂਦਾ । ਉਹ ਮਾਸੀ ਦੀਆਂਗੱਲਾਂ ਦਾ ਜਰ੍ਹਾ ਵੀ ਗੁੱਸਾ ਨਹੀ ਸੀ ਕਰਦਾ । ਹਾਂ ਕੰਮ ਦੇ ਬੋਝ ਤੇ ਘਰ ਦੁਕਾਨਦਾਰੀ ਦੀਆਂ ਕਿਰਸਾਂ ਕਰਕੇ ਉਹ ਕੁੱਝ ਖਿੱਝਿਆ-2 ਰਹਿੰਦਾ ।ਧੀ ਦੀ ਗਾਹਲ ਕੱਂਢ ਕੇ ਬੋਲਣਾ ਉਸ ਦੀ ਤਕੀਆ ਕਲਾਮ ਸੀ। ''ਸ਼ਾਹ ਜੀ, ਗੁੱਸੇ ਨਾ ਹੋਇਆ ਕਰੋ'' ਨਾਲ ਦਾ ਗੁਆਂਢੀ ਕਰਤਾਰ ਸੁਨਿਆਰਾ ਅਕਸਰ ਉਸਨੂੰ ਸਮਝਾਉਂਦਾ, ਫਿਰ ਭੀ ਸਾਰਾ ਪਿੰਡ ਉਸਨੂੰ ਸ਼ਾਹ ਜੀ.... ਸ਼ਾਹ ਜੀ ਜਾਂ ਭਾਈਆ ਜੀ ਹੀ ਕਹਿੰਦਾ । ਪਿੰਡ ਦੇ ਲੋਕ ਉਸਨੂੰ ਸੇਠਾਂ ਦਾ ਜਵਾਈ ਹੋਣ ਕਰਕੇ ਸਾਰੇ ਪਿੰਡ ਦਾ ਜਵਾਈ ਹੀ ਮੰਨਦੇ ਸਨ । ਮਾਸੀ ਦੇ ਮਿਲਵਰਤਨ ਤੇ ਕੰਮ ਦੀ ਆਦਤ ਕਰਕੇ ਉਹ ਰੱਜ ਕੇ ਰੋਟੀ ਖਾਂਦੇ ਸਨ । ਘਰ ਵਿੱਚ ਮੱਝ ਗਾਂ ਉਹ ਜਰੂਰ ਰੱਖਦੇ ਭਾਵੇਂ ਘਰ ਭੀੜਾ ਹੀ ਸੀ । ''ਘਰ ਦੇ ਘਿਉ ਦੁੱਧ ਦੀ ਰੀਸ ਨਹੀਂ ਹੁੰਦੀ'' ਮਾਸੀ ਅਕਸਰ ਆਖਦੀ। ਮਾਸੀ ਔਖੀ ਹੋ ਕੇ ਵੀ ਮੱਝਾਂ ਗਾਵਾਂ ਨੂੰ ਪੁੱਤਾਂ ਧੀਆਂ ਵਾਂਗ ਪਾਲਦੀ ਤਾਂ ਕਿ ਮਾਸੀ ਦੇ ਰਾਮ ਤੇ ਕ੍ਰਿਸ਼ਨ ਜਿਹੇ ਮੁੰਡੇ ਅਤੇ ਜਵਾਨ ਹੋ ਰਹੀਆਂ ਧੀਆਂ ਨੂੰ ਖਾਣ ਪੀਣ ਦੀ ਕਿੱਲਤ ਨਾ ਆਵੇ ।
ਮਾਸੀ ਦਾ ਪਹਿਲਾ ਲੜਕਾ ਛੋਟੀ ਉਮਰੇ ਪੂਰਾ ਹੋ ਗਿਆ ਸੀ ਤੇ ਮਾਸੀ ਨੇ ਬੜੀਆਂ ਸੁੱਖਾਂ ਮੰਨਤਾਂ ਮੰਨ ਕੇ ਚਾਰ ਕੁੜੀਆਂ ਮਗਰੋਂ ਰਾਮ ਤੇ ਕ੍ਰਿਸ਼ਨ ਦੀ ਜੋੜੀ ਬਣਾਈ ਸੀ , ਉਂਝ ਮਾਸੀ ਕਿਸੇ ਬਿਲੋਚਸਤਾਨੀ ਬਾਬੇ ਦੀ ਪੂਰੀ ਭਗਤ ਸੀ । ਮਾਸੀ ਕੂੜ ਬੋਲਣੋ ਤੇ ਚੁਗਲੀ ਕਰਨੋ ਗੁਰੇਜ ਕਰਦੀ ਸੀ ਕਿਉਂਕਿ ਬਾਬੇ ਦੀ ਇਹ ਹੀ ਸਿੱਖਿਆ ਸੀ । ਪਰ ਕਦੇ ਕਦੇ ਮਾਸੀ ਬਾਬੇ ਦੇ ਨਿਯਮ ਤੋੜ ਕੇ ਆਪਂਣਾ ਦਾਅ ਲਾ ਜਾਂਦੀ , ਪਰ ਫਿਰ ਕੰਨ ਫੜ੍ਹ ਕੇ ਗਲ ਵਿੱਚ ਪਾਏ ਬਾਬੇ ਦੀ ਫੋਟੋ ਵਾਲੇ ਲੌਕਟ ਕੋਲੋਂ ਮੁਆਫੀ ਮੰਗ ਲੈਂਦੀ । ਉਮਰ ਦੇ ਅਖੀਰਲੇ ਸਾਲਾਂ ਵਿੱਚ ਵੀ ਮਾਸੀ ਬਾਹਰ ਜਾਣੋ ਨਹੀਂ ਸੀ ਝਿਜਕਦੀ । ਘਰ ਦੇ ਬਣੇ, ਕਪੜੇ ਦੇ ਬੈਗ ਵਿੱਚ ਦੋ ਸੂਟ ਤੌਲੀਆ ਤੇ ਚਾਦਰ ਪਾਕੇ ਮਾਸੀ ਕਦੇ ਚੇਚੀਆਂ ਨਗਰੀ (ਹਿਮਾਚਲ) ਤੇ ਕਦੇ ਬੁਧੱਰਵਾਲੀ (ਰਾਜਸਥਾਨ) ਆਪਣੀਆਂ ਹਮਉਮਰ ਸਹੇਲੀਆਂ ਨਾਲ ਪਹੁੰਚ ਜਾਂਦੀ ਸੀ। ਮਾਸੀ ਸੌਖੀਆਂ ਤੇ ਸਰਲ ਸਕੀਮਾਂ ਨਾਲ ਘਰ ਚਲਾਉਂਦੀ ਸੀ। ਮੈਨੂੰ ਚੰੰਗੀ ਤਰਾਂ ਯਾਦ ਹੈ ਮਾਸੀ ਦਾ ਬੱਚਤ ਕਰਨ ਦਾ ਢੰਗ । ਉਦੋਂ ਪੰਜ ਰੁਪਏ ਵਾਲੇ ਸਿੱਕੇ ਨਵੇਂ ਨਵੇਂ ਆਏ ਸਨ । ਬਸ ਮਾਸੀ ਨੇ ਫਾਰਮੂਲਾ ਲੱਭ ਲਿਆ। ਰੋਜ ਸ਼ਾਮ ਨੂੰ ਦੁਕਾਨ ਦੇ ਗਲੇ ਵਿਚੋਂ ਪੰਜ ਪੰਜ ਦੇ ਸਿੱਕੇ ਕੱਢ ਕੇ ਅਲਗ ਰੱਖ ਲੈਂਦੀ ਅਤੇ ਇਹਨਾਂ ਸਿਕਿਆਂ ਨੂੰ ਇਕੱਠੇ ਕਰਕੇ ਆਪਣੀਆਂ ਧੀਆਂ ਦੇ ਵਿਆਹ ਲਈ ਨਿੱਕ ਸੁੱਕ ਤਿਆਰ ਕਰਦੀ ।
ਮਾਸੀ ਤਾਰੋ ਇੱਕਲੀ ਆਮ ਔਰਤ ਨਹੀਂ ਸੀ ਸਗੋਂ ਇੱਕ ਪੰਚਾਇਤੀ ਔਰਤ ਸੀ। ਉਹ ਰਿਸ਼ਤੇਦਾਰੀ ਦੇ ਮਸਲਿਆਂ ਨੂੰ ਸੁਲਝਾਉਂਦੀ । ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਕਰਦੀ ਭਾਵੇਂ ਸਾਰੇ ਉਸਨੂੰ ਭੈਣ ਤਾਰੋ, ਮਾਸੀ ਤਾਰੋ ਜਾਂ ਭੂਆ ਤਾਰੋ ਦੇ ਸੰਬੋਧਨ ਨਾਲ ਬੁਲਾਉਂਦੇ ਸੀ ਪਰ ਮਾਸੜ ਚੌਧਰੀ ਉਸਨੂੰ ਤਾਰਾਂ ਕਹਿ ਕੇ ਹੀ ਬੁਲਾਉਂਦਾ ਸੀ ਉਸ ਤੋਂ ਵੱਡੀ ਸੀ ਉਹ । ਏਸ ਕਰਕੇ 'ਤਾਰਾਂ' ਜਿਹਾ ਨਾਂ ਲੈਕੇ ਉਹ ਉਸ ਦਾ ਸਨਮਾਨ ਕਰਦਾ ਸੀ। ਉਸਦਾ ਪਟਵਾਰੀ ਜੀਜਾ ਵੀ ਉਸਦੀ ਹਰ ਸੁੱਖ ਦੁੱਖ ਵੇਲੇ ਰਾਇ ਲੈਂਦਾ ਅਤੇ ਹਰ ਫੈਸਲੇ ਦੀ ਭਾਗੀਦਾਰ ਬਣਾਉਂਦਾ ਸੀ।ਮਾਸੀ ਤਾਰੋ ਕਦੇ ਕਿਸੇ ਦੇ ਸੁੱਖ ਦੁੱਖ ਵਿੱਚ ਸ਼ਾਮਿਲ ਹੋਣੋ ਨਾ ਕਤਰਾਉਂਦੀ । ਬੀਮਾਰ ਹੁੰਦੀ ਹੋਈ ਵੀ ਹਰ ਇੱਕ ਦੇ ਦੁੱਖ ਦੀ ਭਾਈਵਾਲ ਬਣਦੀ । ਪਰ ਉਹ ਕਿਸੇ ਨੂੰ ਤਕਲੀਫ ਨਹੀਂ ਸੀ ਦਿੰਦੀ । ''ਮੈਂ ਆਪੇ ਰਿਸ਼ਕਾ ਲੈ ਲਊਂੰਗੀ ।'' ਉਹ ਰਿਕਸ਼ੇ ਨੂੰ 'ਰਿਸ਼ਕਾ' ਆਖਦੀ। ਮਾਸੀ ਦੀ ਬੋਲੀ ਤੇ ਜੁਆਕ ਹੱਸਦੇ । ਮਾਸੀ ਸਾਫਲੱਗ ਜਾਵੇ ਮਾਸੀ ਚਾਹ ਨਾ ਪੀਂਦੀ, ਸਗੋਂ ਥੋੜਾ ਜਿਹਾ ਦੁੱਧ ਲੈਂਦੀ ਦੋ ਕੁ ਘੁੱਟ । ਰੋਟੀਆਂ ਵੀ ਦੋ ਹੀ ਖਾਂਦੀ। ਬੱਸ ਸਾਰਾ ਦਿਨ ਗੁਰੂ-ਗੁਰੂ ਕਰਦੀ ਰਹਿੰਦੀ ।
ਮਾਸੀ ਪਿਆਰ ਦੀ ਮੂਰਤ ਸੀ । ਜਦੋਂ ਵੀ ਮਿਲਦੀ ਦੋਹਾਂ ਹੱਥਾਂ ਨਾਲ ਘੁੱਟ ਕੇ ਪਿਆਰ ਦਿੰਦੀ। ਪੁੱਤ ਪੁੱਤ ਕਰਦੀ ਦਾ ਮੂੰਹ ਸੁਕਦਾ । ਕਿੰਨਾ ਕਿੰਨਾ ਚਿਰ ਆਪਣੀਆਂ ਨੂੰਹਾਂਂ ਤੇ ਧੀਆਂ ਦੀਆਂ ਗੱਲਾਂ ਕਰਦੀ ਰਹਿੰਦੀ । ਉਹ ਨੂੰਹਾਂ ਦੀ ਸਿਫਤਾਂ ਕਰਦੀ ਨਾ ਥੱਕਦੀ । ਪੁੱਤਰਾਂ ਦੀਆਂ ਵੱਡਿਆਈਆਂ ਕਰਦੀ । ਬੁਢੇਪੇ ਵਿੱਚ ਵੀ ਉਹ ਘਰ ਦੇ ਛੋਟੇ ਮੋਟੇ ਕੰਮ ਕਰਦੀ ਰਹਿੰਦੀ ਸੀ । ਰਸੋਈ ਦੇ ਕੰਮ ਵਿੱਚ ਆਪਣੀ ਮਾਸਟਰਨੀ. ਨੂੰਹ ਦਾ ਹੱਥ ਵਟਾਉਂਦੀ । ਆਏ ਗਏ ਰਿਸ਼ਤੇਦਾਰਾਂ ਨੂੰ ਉੱਠਣ ਨਾ
ਦਿੰਦੀ ।'' ਲਿਆਉ ਨੀ ਕੁੜੀਓ ਕੁਝ ਖਾਣ ਨੂੰ, ਮੇਰਾ ਭਨੇਵਾਂ ਆਇਆ ਹੈ ।'' ਉਹ ਬੈਠੀ ਆਵਾਜ ਮਾਰਦੀ । ਨੂੰਹ ਨੂੰ ਟਿਕਣ ਨਾ ਦਿੰਦੀ ਆਹ ਬਣਾ ਲੈ, ਉਹ ਬਣਾ ਲੈ । ਮੇਰੀ ਭੈਣ ਆਈ ਹੈ'' ਖਾਣ ਵਾਲੇ ਮੇਜ ਤੇ ਤਰ੍ਹਾਂ-2 ਦੇ ਸੁਆਦਲੇ ਭੋਜਨ ਟਿਕਾ ਦਿੰਦੀ । ਚਟਨੀਆਂ, ਅਚਾਰ, ਮੁਰੱਬੇ ਤੇ ਤਲੇ ਖੀਜੀਏ, ਨਾ ਜਾਣੇ ਕੀ ਕੁਝ। ਰੋਟੀ ਨਾਲ ਤਾਜਾ ਮਖੱਣ ਤੇ ਲੱਸੀ ਦੇਣਾ ਕਦੀ ਨਾ ਭੁੱਲਦੀ। ਘਰ ਦੇ ਸਾਰੇ ਜੀਅ ਉਸਦੀ ਪੂਰੀ ਇੱ॥ਤ ਕਰਦੇ। ਪਤਾ ਨਹੀਂ ਤਾਂ ਮਾਸੀ ਆਪ ਬਾਹਲੀ ਚੰਗੀ ਸੀ ਪਤਾ ਨਹੀਂ ਮਾਸੀ ਦੀ ਔਲਾਦ, ਨੂੰਹਾਂ ਪੁੱਤ ਚੰਗੇ ਸਨ । ਗੱਲ ਮੇਰੀ ਸਮਝ ਨਾ ਆਉਂਦੀ । ਪਰ ਕੁਝ ਵੀ ਹੋਵੇ ਮਾਸੀ ਤਾਂ ਵਾਕਿਆ ਹੀ ਮਾਂ ਸੀ।
ਰਮੇਸa ਸੇਠੀ ਬਾਦਲ
ਸਤਨਾਮ ਜੀ ਸਟਰੀਟ,
ਮੰਡੀ ਡਬਵਾਲੀ ।
9876627233
