Saturday, 29 June 2013

ਮੇਰੀ ਮਾਂ ਨੇ ਮੇਰੀ ਚੰਗੀ ਛਿੱਲ ਲਾਹੀ।

                                   ਮੇਰੀ ਮਾਂ ਨੇ ਮੇਰੀ ਚੰਗੀ ਛਿੱਲ ਲਾਹੀ।                                   

         ਅੱਜ ਸਵੇਰੇ ਹੀ ਬਚਪਣ ਦੀ ਇੱਕ  ਘਟਨਾ ਯਾਦ ਆ ਗਈ। ਉਸ ਘਟਨਾ ਨੇ ਉਸ ਸਮੇ ਦੇ ਅੱਜ ਦੇ ਹਲਾਤਾਂ ਦਾ ਫਰਕ ਦਿਖਾ ਦਿੱਤਾ। ਇਹ ਗੱਲ 1970_71 ਦੀ ਹੋਵੇ ਗੀ। ਮੈਂ ਚੋਥੀ ਜਾ ਪੰਜਵੀ ਵਿੱਚ ਪੜ੍ਹਦਾ ਸੀ। ਸਾਡੇ ਸਕੂਲ ਦੀਆਂ ਆਧਿਆਪਕਾਵਾਂ (ਭੈਣਜੀਆਂ) ਨਾਲ ਸਾਡੇ ਪਰਿਵਾਰ ਦੇ ਬਹੁਤ ਚੰਗੇ ਸਬੰਧ ਹੁੰਦੇ ਸਨ। ਸਾਡੀਆਂ ਭੈਣਜੀਆਂ ਸਾਡੇ ਘਰ ਅਕਸਰ ਹੀ ਆਉਂਦੀਆਂ ਸਨ। ਜੋ ਭੈਣਜੀ ਨਵੀਂ ਆਉਦੀ ਉਸ ਨੂੰ ਮੇਰੇ ਮਾਤਾ ਜੀ ਖੁੱਦ ਘਰ ਬੁਲਾ ਲਿਆਉਂਦੇ ਤੇ ਚਾਹ ਪਾਣੀ ਪਿਲਾਉਂਦੇ। ਬਾਕੀ ਉਹ ਵੀ ਚਾਹ ਪਾਣੀ ਰੋਟੀ ਵੇਲੇ ਕੁਵੇਲੇ ਸਾਡੇ ਘਰੋਂ ਹੀ ਮੰਗਵਾਉਦੀਆਂ। ਉਹਨਾ ਭੈਣਜੀਆਂ ਵਿੱਚ ਜੀਤ ਭੈਣ ਜੀ, ਨਿਰਮਲ ਭੈਣ ਜੀ, ਬਲਵਿੰਦਰ ਭੈਣ ਜੀ, ਮਹਿੰਦਰ ਭੈਣ ਜੀ ਤੇ ਬਲਵੰਤ ਭੈਣ ਜੀ (ਜਿਨ੍ਹਾ ਦੀ ਬੇਟੀ ਬਾਦ ਵਿੱਚ ਜਿਲਾ ਸਿੱਖਿਆ ਅਫਸਰ ਮੁਕਤਸਰ ਬਣੇ) ਸਾਡੇ ਖਾਸ ਤੇ ਪਾਰਵਾਰਿਕ ਸਨ।  ਕ੍ਰਿਸਨਾ ਭੈਣ ਜੀ ਜੋ ਹਿੰਦੀ ਪੜਾਉਂਦੇ ਸਨ ਵੀ ਮੇਰੇ ਮਾਮਾ ਸ੍ਰੀ ਵਿਸਵ ਭੂਸਣ ਦੇ ਜਾਣਕਾਰਾ ਸਨ।ਮੈਨੂੰ ਬਹੁਤ ਪ੍ਰੇਮ ਕਰਦੇ ਸਨ। 
             ਦੋ ਨਵੀਆਂ ਭੈਣ ਜੀਆਂ ਸਕੂਲ ਵਿੱਚ ਆਈਆਂ। ਉਹ ਮੇਰੇ ਵਰਤਮਾਨ ਸਹਿਰ ਡੱਬਵਾਲੀ ਤੋਂ ਸਨ। ਪਤਾ ਨਹੀ ਕਿਉਂ ਉਹਨਾ ਨੇ ਸਾਡੇ ਪਿੰਡ ਡਿੱਗੀ ਦੇ ਸਾਹਮਣੇ ਬਾਬੇ ਮੁਖਤਿਆਰ ਸਿੰਘ ਕਾ ਕਮਰਾ ਕਿਰਾਏ ਤੇ ਲੈ ਲਿਆ। ਉਹ ਸਹਿਰ ਰਹਿੰਦੀ ਮੇਰੀ ਮਾਸੀ ਦੇ ਪਰਿਵਾਰ ਦੀ ਜਾਣ ਪਹਿਚਾਣ ਵਿੱਚੋਂ ਵੀ ਸਨ। ਤੇ ਮੇਰੀ ਮਾਸੀ ਨੇ ਉਹਨਾ ਨੂੰ ਮੇਰੀ ਮਾਂ ਬਾਰੇ ਦੱਸਿਆ ਸੀ ਤੇ ਮੇਰੀ ਮੇਰੀ ਮਾਂ ਕੋਲ ਵੀ ਉਹਨਾ ਬਾਰੇ ਜਿਕਰ ਕੀਤਾ ਸੀ। ਮੇਰੀ ਮਾਂ ਮੈਨੂੰ ਨਾਲ ਲੈ ਕੇ ਉਹਨਾ ਨੂੰ ਚਾਹ ਲਈ ਸੱਦਾ ਦੇਣ ਗਈ। ਉਹ ਅਜੇ ਉਸੇ ਦਿਨ ਹੀ ਸਹਿਰੋਂ ਆਈਆਂ ਸਨ।ਇਸ ਕਰਕੇ ਉਸ ਦਿਨ  ਖਾਣ ਪੀਣ ਦਾ ਕੋਟਾ ਉਹਨਾ ਕੋਲੇ ਪੂਰਾ ਸੀ। ਉਹਨਾ ਨੇ ਸਾਡੀ ਮਾਂ ਪੁੱਤ ਦੀ ਖੂਬ ਆਉ ਭਗਤ ਕੀਤੀ। 
              ਸਹਿਰੀ ਮਰਿਆਦਾ ਅਨੁਸਾਰ ਉਹਨਾਂ ਨੇ ਇੱਕ ਪਲੇਟ ਵਿੱਚ ਸੰਤਰੇ ਦੀ ਇੱਕਲੀ ਇੱਕਲੀ ਫਾੜੀ ਛਿੱਲਕੇ ਤੇ ਸਾਫ  ਕਰਕੇ ਸਜਾਈ ਤੇ ਦੂਜੀ ਪਲੇਟ ਵਿੱਚ ਇੱਕ ਕੇਲੇ ਨੂੰ ਗੋਲ ਗੋਲ ਕੱਟ ਕੇ  ਸਜਾ ਦਿੱਤਾ। ਤੇ ਉੱਪਰ ਚਾਟ ਮਸਾਲਾ ਧੂੜ ਦਿੱਤਾ। ਹੁਣ ਅਸੀ ਤੇ ਹੋਏ ਪੂਰੇ ਪੇਂਡੂ, ਪੂਰਾ ਕੇਲਾ ਤੇ ਪੂਰਾ ਸੰਤਰਾ ਖਾਣ ਵਾਲੇ। ਆਹ ਟਸਣ ਜਿਹੇ ਪਹਿਲੀ ਵਾਰ ਦੇਖੇ ਸਨ। ਮੇਰੀ ਮਾਂ ਤੇ ਭੈਣ ਜੀਆਂ ਤਾਂ ਗੱਲੀਂ ਲੱਗ ਗਈਆਂ ਤੇ ਯਾਰਾ ਨੇ ਪੂਰੀ ਪਲੇਟ ਹੀ ਰਗੜ ਤੀ। ਇਉਂ ਟੁੱਟ ਕੇ ਪੈ ਗਏ ਜਿਵੇਂ ਕੇਲੇ ਸੰਤਰੇ ਕਦੇ ਦੇਖੇ ਹੀ ਨਾ  ਹੋਣ। ਮੇਰੀ ਮਾਂ ਨੇ ਬਹੁਤ ਵਾਰੀ ਇਸਾਰੇ ਨਾਲ ਸਮਝਾਉਣ ਦੀ ਕੋਸਿਸ ਕੀਤੀ ।ਉਹਨਾਂ ਤੋਂ ਚੋਰੀਓਂ ਮੇਰਾ ਹੱਥ ਫ੍ਹੜ ਕੇ ਵੀ ਮੈਨੂੰ  ਰੋਕਣਾ ਚਾਹਿਆ । ਪਰ ਉਸ ਸਮੇਂ ਉਮਰ ਹੀ ਐਸੀ ਸੀ ਕਿ ਲਾਤੋਂ ਕੇ ਭੂਤ____ ਵਾਲੀ ਗੱਲ ਸੀ। 
              ਉਹਨਾਂ ਤੋਂ ਵਿਦਾ ਲੈ ਕੇ ਅਸੀ ਮਾਂ ਪੁੱਤ ਘਰੇ ਆ ਗਏ। ਪਰ ਘਰੇ ਆ ਕੇ ਮੇਰੇ ਨਾਲ ਜੋ ਹੋਈ ਉਹ ਲਿਖਣ ਸੁਨਣ ਤੋ ਪਰ੍ਹੇ ਹੈ। ਮਾਫੀ ਦਾ ਤਾਂ ਸਵਾਲ ਹੀ ਨਹੀ ਸੀ ਤੇ ਚੱਪਲਾਂ ਦੀ ਬਰਸਾਤ ਜਾਰੀ ਸੀ। ਕਿਉਂਕਿ ਮੇਰੀ ਮਾਂ ਨੇ ਇਸ ਗੱਲ ਦੀ ਬਹੁਤ ਬੇਜਿੱਤੀ ਮਹਿਸੂਸ ਕੀਤੀ ਕਿ ਮੈਂ ਉਥੇ ਭੁੱਖ ਦਿਖਾਈ। ਤੇ ਮਾਂ ਮੈਨੂੰ ਅੱਗੇ ਤੋਂ ਅਜੇਹਾ ਨਾ ਕਰਣ ਦਾ ਸਬਕ ਸਿਖਾਉਣਾ ਚਾਰੁੰਦੀ ਸੀ ਉਹ।
ਰਮੇਸ ਸੇਠੀ ਬਾਦਲ
ਮੋ 98 766 27233

Friday, 28 June 2013

ਮੇਰੇ ਪਾਪਾ ਦੀ ਨਸੀਅਤ


                                                       ਮੇਰੇ ਪਾਪਾ ਦੀ ਨਸੀਅਤ

  ਹਰ ਇਨਸਾਨ ਚਾਹੁੰਦਾ ਹੈ ਕਿ ਉਹ ਆਪਣੀ ਅੋਲਾਦ ਨੂੰ ਆਉਣ ਵਾਲੇ ਸਮੇਂ ਬਾਰੇ ਸੁਚੇਤ ਕਰੇ। ਜਿੰਦਗੀ ਦੇ ਹਰ ਮੋੜ ਬਾਰੇ ਪੂਰੀ ਜਾਣਕਾਰੀ ਦੇਵੇ। ਉਹ ਕੋਈ ਮੋਕਾ ਅੰਜਾਂਈ ਨਹੀ ਜਾਣ ਦੇਣਾ ਚਾਹੁੰਦਾ। ਖਾਸ ਕਰ ਉਹ ਲੋਕ ਜੋ ਸਾਧੂ ਪਰਵਿਰਿਤੀ ਦੇ ਹੁੰਦੇ ਹਨ ਤੇ ਜਿੰਨਾ ਨੂੰ ਆਪਣੀ ਮੋਤ ਦਾ ਪਹਿਲਾ ਗਿਆਨ ਹੋ ਜਾਂਦਾ ਹੈ।ਉਹ ਆਨੀ ਬਹਾਨੀ ਆਪਣੀ ਅੋਲਾਦ ਨੂੰ ਸਮਝਾਉਣ ਦਾ ਬਹਾਨਾ ਲੱਭਦੇ ਹਨ। ਇੱਕ ਘਟਨਾ ਜੋ ਇਸੇ ਵਿਸੇ ਨਾਲ ਜੁੜੀ ਹੈ ਮੇਰੇ ਜੀਵਨ ਵਿੱਚ ਖਾਸ ਸਥਾਨ ਰੱਖਦੀ ਹੈ।
ਗੱਲ 29 ਅਕਤੂਬਰ 2003 ਦੀ ਹੈ। ਮੈਨੂੰ ਮੇਰੇ ਦਫਤਰ ਵਿੱਚ ਮੇਰੀ ਮਾਤਾ ਦਾ ਫੋਨ ਆਉਂਦਾ ਹੈ ਕਿ ਸੁਣਿਆ ਹੈ ਤੇਰੇ ਪਾਪਾ ਜੀ ਦਾ ਐਕਸੀਡੈਂਟ ਹੋ ਗਿਆ ਹੈ। ਮੈਂ ਦਫਤਰ ਤੋਂ ਬਾਈਕ ਲੈ ਕੇ ਦੱਸੇ ਪਤੇ ਤੇ ਸਰਕਾਰੀ ਹਸਪਤਾਲ ਪਹੁੰਚ ਦਾ ਹਾਂ ਤੇ ਦੇਖਦਾ ਹਾਂ ਕਿ ਮੇਰੇ ਪਾਪਾ ਜੀ ਸਾਨੂੰ ਸਦਾ ਲਈ ਛੱਡ ਕੇ ਚਲੇ ਗਏ ਹਨ। ਮੋਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਸੇਵਾ ਕਾਰਜਾਂ ਤੇ ਗਏ ਸਨ ਤੇ ਕਿਸੇ ਬਿਰਧ ਅੋਰਤ ਨੂੰ ਸਕੂਟਰ ਤੇ ਬਿਠਾ ਕੇ ਸੜਕ ਪਾਰ ਕਰ ਰਹੇ ਸਨ ਕਿ ਪਿੱਛੋਂ ਤੇਜ ਗਤੀ ਨਾਲ  ਆ  ਰਹੀ ਜੀਪ ਨੇ ਉਹਨਾਂ ਨੂੰ ਟੱਕਰ ਮਾਰੀ ਤੇ ਉਹ ਮੋਕੇ ਤੇ ਹੀ ਦਮ ਤੋੜ ਗਏ। 
ਜੀਪ ਦੇ ਡਰਾਇਵਰ ਨੇ ਦਿਲ ਨਹੀ ਛੱਡਿਆ ਤੇ ਉਹਨਾਂ ਨੂੰ ਉਸੇ ਜੀਪ ਵਿੱਚ ਪਾ ਕੇ ਹਸਪਤਾਲ ਲੈ ਆਇਆ । ਹਲਾਂਕਿ ਰਸਤੇ ਚ ਉਹ ਡਰ ਗਿਆ ਕਿ ਮਰਨ ਵਾਲਾ ਨਾਇਬ ਤਹਿਸੀਲਦਾਰ ਹੈ ਤੇ ਉਹ ਕਿਸੇ ਹੋਰ ਦੀ ਜੀਪ ਵਗਾਰ ਕੇ ਲਿਆਇਅ। ਮੈਨੂੰ ਉਸ ਆਦਮੀ ਤੇ ਕੋਈ ਗੁੱਸਾ ਨਾ ਆਇਆ ਕਿਉਂਕਿ ਉਸ ਨੇ ਆਪਣੀ ਗਲਤੀ ਨੂੰ ਸੁਧਾਰਣ ਲਈ ਉਹਨਾਂ ਨੂੰ ਬਚਾਉਣ ਲਈ ਵੀ ਆਪਣੀ ਪੂਰੀ ਵਾਹ ਲਾਈ। ਜਦੋਂਕਿ ਮੋਕੇ ਤੇ ਹਾਜਰ ਸਕੇ ਸਬੰਧੀਆਂ ਨੇ ਪੁਲਿਸ ਕੇਸ ਕਰਣ ਲਈ ਬਹੁਤ ਕਿਹਾ । ਪਰ ਮੈਂ ਅਜੇਹਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ।ਮੈਂ ਉਸ ਜੀਪ ਵਾਲੇ ਤੇ ਕੋਈ ਕਾਰਵਾਈ ਨਹੀ ਸੀ ਕਰਨੀ ਚਾਹੁੰਦਾ।ਕਿਉਂਕਿ ਮੈਂਨੂੰ ਮੇਰੇ ਪਾਪਾ ਜੀ ਦੇ ਉਹ ਬੋਲ ਯਾਦ ਆ ਗਏ ਜੋ ਉਹਨਾਂ ਨੇ ਅਜੇਹੇ ਹੀ ਮੋਕੇ ਤੇ ਆਪਣੀ ਮੋਤ ਤੋਂ ਕੁਝ ਹੀ ਮਹੀਨੇ ਪਹਿਲਾਂ  ਸਪਸਟ ਰੂਪ ਵਿੱਚ ਕਹੇ ਸਨ।
                      ਪਾਪਾ ਜੀ ਦੇ ਇੱਕ ਸਾਥੀ ਸਨ। ਜਿੰਨਾਂ ਨੂੰ ਲੋਕ ਚੌਧਰੀ ਅਮਰ ਸਿੰਘ ਪਟਵਾਰੀ ਦੇ ਨਾਮ ਕਰਕੇ ਜਾਣਦੇ ਸਨ। ਬਹੁਤ ਹੀ ਮਿਲਣਸਾਰ ਤੇ ਭਲੇ ਆਦਮੀ ਸਨ। ਪ੍ਰਮਾਤਮਾਂ ਦੀ ਕਰਨੀ ਵੇਖੋ ਉਹ ਆਪਣੇ ਪੁੱਤਰ ਦੇ ਵਿਆਹ ਦੇ ਕਾਰਡ ਵੰਡ ਰਹੇ ਸਨ ਬਾਜਾਰ ਵਿੱਚ ਤੇ ਉਹ ਆਪਣੇ ਕਿਸੇ ਕਰੀਬੀ ਦੇ ਨਾਲ ਸਨ ਸਕੂਟਰ ਤੇ।ਮੇਨ ਬਾਜਾਰ ਵਿੱਚ ਹੀ ਇੱਕ ਟਰੱਕ ਨੇ ਉਹਨਾਂ ਨੂੰ ਟੱਕਰ ਮਾਰੀ ਤੇ ਉਹ ਮੋਕੇ ਤੇ ਹੀ ਦਮ ਤੋੜ ਗਏ। ਬਹੁਤ ਹੀ ਦਰਦਨਾਕ ਹਾਦਸਾ ਸੀ ਇਹ। ਖੁਸੀਆਂ ਹੰਝੂਆਂ ਚ ਬਦਲ ਗਈਆਂ।ਘਰ ਦਾ ਮਾਹੋਲ ਇੱਕ ਦਮ ਗਮੀ ਵਿੱਚ ਬਦਲ ਗਿਆ। ਸਾਰੇ ਸਹਿਰ ਵਿੱਚ ਇਸ ਘਟਨਾ ਦੀ ਖਬਰ ਫੈਲ ਗਈ। ਕਿਉਂਕਿ ਇਸ ਪਰਿਵਾਰ ਨੂੰ ਸਹਿਰ ਦਾ ਬੱਚਾ ਬੱਚਾ ਜਾਣਦਾ ਸੀ। 
        ਟਰੱਕ ਮਾਲਿਕ ਸਾਡੇ ਪਰਿਵਾਰ ਦੇ ਬਹੁਤ ਕਰੀਬੀ ਸੀ। ਉਹ ਬਹੁਤ ਡਰ ਗਏ ਸਨ। ਟਰੱਕ ਵਾਲੇ ਅੰਕਲ ਸਾਡੇ ਘਰ ਆਏ ਤੇ ਪਾਪਾ ਜੀ ਕੋਲ ਝੋਰਾ ਕਰਣ ਲੱਗੇ ਕਿ ਹੁਣ ਕੀ ਬਣੇਗਾ। ਪਾਪਾ ਜੀ ਨੇ ਉਸ ਨੇ ਪੀੜਤ ਪਰਿਵਾਰ ਦੇ ਘਰ ਜਾ ਕੇ ਮਾਫੀ ਮੰਗਣ ਦਾ ਸੁਝਾਵ ਦਿੱਤਾ। ਪਰ ਅੰਕਲ ਤਾਂ ਬਹੁਤ ਡਰੇ ਹੋਏ ਸੀ ਤੇ ਉਹਨਾਂ ਨੂੰ ਡਰ ਸੀ ਕਿ ਪੀੜਤ ਪਰਿਵਾਰ ਉਹਨਾਂ ਤੇ ਹਮਲਾ ਕਰ ਸਕਦਾ ਹੈ। ਪਰ ਪਾਪਾ ਜੀ ਇਸ ਗੱਲ ਤੇ ਬਜਿੱਦ ਸਨ ਕਿ ਇਸ ਸੱਮਸਿਆ ਦਾ ਹਲ ਉਹਨਾ ਦੇ ਘਰ ਜਾ ਕੇ ਮਾਫੀ ਮੰਗਣਾ ਹੀ ਹੈ।
                 ਪਾਪਾ ਜੀ ਦੇ ਜੋਰ ਪਾਉਣ ਤੇ ਅੰਕਲ ਪਾਪਾ ਜੀ ਦੇ ਨਾਲ ਪਾਪਾ ਜੀ ਤੇ ਭਰੋਸਾ ਕਰਕੇ ਉਹਨਾ ਦੇ ਘਰੇ ਉਹਨਾਂ ਦੇ ਪੁੱਤਰ ਨੂੰ ਮਿਲਣ ਚਲੇ ਗਏ। ਉਹਨਾਂ ਦੇ ਲੜਕੇ ਮਹਾਂਵੀਰ ਸਹਾਰਨ  ਪਾਪਾ ਜੀ ਨੂੰ ਤੇ ਅੰਕਲ ਨੂੰ ਬਹੁਤ ਚੰਗੀ ਤਰਾਂ ਮਿਲੇ ਤੇ ਕੋਈ ਵੀ ਗਰਮ ਗੱਲ ਨਾ ਆਖੀ। ਸਗੋ ਰੱਬ ਦਾ ਭਾਣਾ ਹੀ ਆਖਿਆ। ਪਾਪਾ ਜੀ ਤੇ ਅੰਕਲ ਉਸ ਦੇ ਇਸ ਨਿਮਰਤਾ ਭਰੇ ਰੱਵੀਏ ਤੋਂ ਬਹੁਤ ਪ੍ਰਭਾਵਿਤ ਹੋਏ।ਜਿਥੋਂ ਗਾਲ੍ਹਾਂ ਤੇ ਲੜਾਈ ਝਗੜੇ ਦੀ ਉਮੀਦ ਹੋਵੇ ਤੇ ਉਥੋ ਮਾਣ ਮਿਲੇ ਤਾਂ ਆਦਮੀ ਦਾ ਹੈਰਾਨ ਹੋਣਾ ਸਭਾਵਿਕ ਹੀ ਹੈ।
                 ਘਰ ਆਕੇ ਪਾਪਾ ਜੀ ਨੇ ਮੈਨੂੰ ਮਹਾਂਵੀਰ ਦੇ ਇਸ ਸਲਾਘਾਯੋਗ ਵਿਹਾਰ ਦੀ ਮੇਰੇ ਨਾਲ ਖੂਬ ਚਰਚਾ ਕੀਤੀ ਤੇ ਮੈਨੂੰ ਮਹਾਂਵੀਰ ਦੇ ਵਿਹਾਰ ਤੋਂ ਕੁਝ ਸਿੱਖਣ ਲਈ ਕਿਹਾ। ਮੈਨੂੰ ਉਹਨਾਂ ਨੇ ਕਿਹਾ ਕਿ ਕਿਸੇ ਕੋਲੋ ਗਲਤੀ ਹੋਣੀ ਕੋਈ ਵੱਡੀ ਗੱਲ ਨਹੀ। ਇਹ ਕਿਸੇ ਕੋਲੋ ਵੀ ਹੋ ਸਕਦੀ ਹੈ ਪਰ ਉਸ ਗਲਤੀ ਨੂੰ ਮੰਨ ਲੈਣਾਂ ਤੇ ਉਸ ਗਲਤੀ ਨੂੰ ਸੁਧਾਰਣ ਦਾ ਉਪਰਾਲਾ ਕਰਨਾ ਬਹੁਤ ਵਧੀਆ ਹੁੰਦਾ ਹੈ। ਤੇ ਜੇ ਕੋਈ ਕਿਸੇ ਨੂੰ ਮਾਰ ਕੇ ਵੀ ਬਚਾਉਣ ਦੀ ਕੋਸਿਸ ਕਰਦਾ ਹੈ ਤਾਂ ਉਸ ਨੂੰ ਮਾਫ ਕਰ ਦੇਣਾ ਹੀ ਮਹਾਨਤਾ ਹੈ। ਤੇ ਉਹਨਾਂ ਦੀ ਉਸ ਸਿੱਖਿਆ ਨੇ ਮੈਨੂੰ ਜੀਪ ਵਾਲੇ ਨੂੰ ਮਾਫ ਕਰਨ ਲਈ ਮਜਬੂਰ ਕਰ ਦਿੱਤਾ।

  ਰਮੇਸ ਸੇਠੀ ਬਾਦਲ
ਮੋ 98 766 27233           

Thursday, 27 June 2013

ਮੇਰੀ ਬਰਸੀ ਨਾ ਮਨਾਇਓ।


                                                       ਮੇਰੀ ਬਰਸੀ ਨਾ ਮਨਾਇਓ।


              ਕਾਰ ਪੂਰੀ ਸਪੀਡ ਨਾਲ ਚੱਲ ਰਹੀ ਸੀ । ਮੈਂ ਦੋ ਤਿੰਨ ਵਾਰ ਡਰਾਸ਼ਇਵਰ ਨੂੰ ਟੋਕਿਆ ਵੀ। ਪਰ ਉਸ ਨੂੰ ਥੋੜੀ ਕਾਹਲੀ ਸੀ ਕਿਉਂਕਿ ਉਹ ਮੈਨੂੰ ਘਰੇ ਛੱਡ ਕੇ ਜਲਦੀ ਆਪਣੇ ਘਰ ਪਹੁੰਚਣਾ ਚਾਹੁੰਦਾ ਸੀ ਖੋਰੇ ਕੋਈ ਖਾਸ ਕੰਮ ਸੀ। ਵੈਸੇ ਤਾਂ ਸੁੱਖ ਗੱਡੀ ਆਪ ਹੀ ਲੈ ਕੇ ਜਾਂਦਾ ਹੈ ਹਰ ਜਗ੍ਹਾ। ਪਰ ਅੱਜ ਬੁੱਧਵਾਰ ਸੀ ਤੇ ਉਸ ਨੇ ਖੁੱਦ ਵੀ ਡਿਊਟੀ ਤੇ ਜਾਣਾ ਸੀ ਤੇ ਵਹੁੱਟੀ ਨੇ ਵੀ । ਇਸੇ ਕਰਕੇ ਉਸਨੇ ਛੋਟੀ ਕਾਰ ਮੈਨੂੰ ਦੇ ਦਿੱਤੀ ਅਖੇ ਡੈਡੀ ਜੀ ਤੁਸੀ ਡਰਾਇਵਰ ਲੈ ਜਾਇਓ ±ਾਮ ਨੂੰ ਸੋਖੇ ਵਾਪਿਸ ਆਜਾਉਗੇ। ਨਹੀ ਤਾਂ ਇਸ  ਉਮਰ ਚ ਬੱਸ ਤੇ ਦੋ ਸੋ ਕਿਲੋਮੀਟਰ ਸਫਰ ਕਰਨਾ ਕਿਹੜਾ ਸੋਖਾ ਹੈ।
             ਕੰਮ ਤੇ ਕੋਈ ਖਾਸ ਨਹੀ ਸੀ ਪਰ ਮੇਰੇ ਲਈ ਖਾਸ ਹੀ ਸੀ। ਮੈਨੂੰ ਤਾਂ ਬਹਾਨਾ ਚਾਹੀਦਾ ਹੁੰਦਾ ਹੈ ਪਿੰਡ ਜਾਣ ਦਾ । ਸਾਰੇ ਭੈਣ ਭਰਾਵਾਂ ਨੂੰ ਮਿਲ ਆਈਦਾ ਹੈ ਨਹੀ ਤਾਂ ਇਸ ਪੱਥਰਾਂ ਦੇ ਸਹਿਰ ਚ ਬੰਦਾ ਤਾਂ ਊਂਈ ਪੱਥਰ ਹੋ ਜਾਏ । ਹੋਰ ਕੋਈ ਸਾਥ ਜੁ ਨਾ ਹੋਇਆ। ਤਿੰਨੇ ਭਰਾਵਾਂ ਦਾ ਵਾਰੀ ਵੱਟੇ ਨਾਲ ਫੋਨ  ਆਇਆ ਕਿ ਪਿਤਾ ਜੀ ਦੀ ਬਰਸੀ ਹੈ ਚਾਚਾ ਜੀ ਤੁਸੀ ਜਰੂਰ ਆਇਉ। ਬਾਈ ਮੇਰੀ ਮਾਸੀ ਦਾ ਪੁੱਤ ਸੀ ਤੇ ਉਧਰੋ ਸਾਡੇ ਸਰੀਕੇ ਚੋ ਮੇਰਾ ਭਰਾ ਸੀ। ਸੋਚਿਆ ਨਾਲੇ ਬਰਸੀ ਤੇ ਹਾਜਰੀ ਲੱਗ ਜੂ ਨਾਲੇ ਮੰਡੀ ਜਾ ਆਵਾਂਗਾ। ਸੁਵੱਖਤੇ ਚਲਿਆ ਸੀ ਦੋ ਘੰਟੇ ਉਹਨਾ ਘਰੇ ਰੁਕਿਆ ਤੇ ਫਿਰ ਮੰਡੀ ਵੀ ਜਾ ਆਇਆ।
           ਬਰਸੀ ਤੇ ਸਾਰੇ ਆਏ ਸੀ।ਬਾਈ ਦੀਆਂ ਤਿੰਨੇ ਭੈਣਾਂ ਦੋਨੇ ਭਰਾ, ਭਤੀਜੇ, ਮੁੰਡਿਆਂ ਦੇ ਸਹੁਰੇ, ਸਾਲੇ, ਸਾਲੇਹਾਰਾਂ । ਤੇ ਸਾਡਾ ਭਾਈਚਾਰਾ । ਮੇਰਾ ਮਤਲਵ ਮਾਸਟਰ ਮਹਿਕਮਾਂ। ਸਾਡੇ ਪਰਿਵਾਰ ਚ ਬਹੁਤੇ ਮਾਸਟਰ ਜੁ ਹਨ । ਸੁੱਖ ਨਾਲ ਪੂਰੀ ਗਹਿਮਾਂ ਗਹਿਮੀ ਸੀ।  ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਸੀ ਤੇ ਫਿਰ ਰੋਟੀ। ਪਹਿਲਾ ਚਿੱਟੇ ਕੁੜਤੇ ਆਲੇ ਭਾਈ ਜੀ ਨੂੰ ਰੋਟੀ ਖਵਾਈ ਗਈ ਤੇ ਲਾਂਗੜ ਜਿਹੀ ਬੰਨੀ ਫਿਰਦੇ ਪੰਡਿਤ ਨੂੰ। ਉਹਨਾ ਦੇ ਘਰੇ ਲੈਜਾਣ ਵਾਸਤੇ ਟਿਫਨ ਵੀ ਭਰੇ ਗਏ। ਸਾਲਾ ਆਹ ਰਿਵਾਜ ਵੀ ਗਲਤ ਹੀ ਹੈ । ਇੱਥੇ ਪੰਡਿਤ ਭਾਈ ਜੀ ਹੀ ਨਹੀ ਹੋਰ ਵੀ ਆਏ ਗਏ ਟਿਫਨ ਭਰੀ ਜਾਂਦੇ ਸਨ। ਜਿਸ ਦਾ ਰਸੋਈ ਤੇ ਕਬਜਾ, ਉਸੇ ਦੀ ਬੱਲੇ ਬੱਲੇ ਸੀ। ਮੇਰੀ ਵੀ ਧੱਕੇ ਨਾਲ ਦੋ ਵਾਰੀ ਖੀਰ ਦੀ ਬਾਟੀ ਭਰਤੀ ਵੱਡੇ ਨੇ , ਅਖੇ ਕਾਂਤਾ ਬਹੁਤ ਸਵਾਦ ਬਨਾਉਂਦੀ ਹੈ ਖੀਰ ਖਾ ਲਉ ਚਾਚਾ ਜੀ। ਬਸ ਨਾ ਨੁਕਰ ਕਰਦੇ ਨੇ  ਖਾ ਹੀ ਲਈ। ਓਦੋ ਦਾ ਅੋਖਾ ਹੋ ਰਿਹਾ ਹਾਂ। 
             ਰੋਟੀ ਖਾਂਦੇ ਖਾਂਦੇ ਨੂੰ ਖਿਆਲ ਆਇਆ ਕਿ ਨਾ ਗੁੱਡੀ ਨਜਰ ਆਈ ਤੇ ਨਾ ਪ੍ਰਹੁਣਾ।  ਰਹਿਣ ਆਲੇ ਤਾਂ ਬੰਦੇ ਹੈਨੀ ਉਹ। ਕੋਈ ਗੜ੍ਹਬੜ੍ਹ ਜਰੂਰ ਹੈ। ਹੋਰ ਕੋਈ ਮਾਮਲਾ ਹੁੰਦਾ ਤਾਂ ਮੈa ਵੀ ਚੁੱਪ ਕਰ ਜਾਂਦਾ। ਚੱਲ ਛੱਡ ਯਾਰ ਇਹਨਾਂ ਦਾ ਨਿੱਜੀ ਮਸਲਾ ਹੈ ਆਪਾਂ ਕੀ ਲੈਣਾਂ ਹੈ। ਗੱਲ ਧੀ ਧਿਆਣੀ ਦੀ ਹੈ ਤੇ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਮੇਰੇ ਕੋਈ ਧੀ ਨਾ ਹੋਣ ਕਰਕੇ ਸਾਨੂੰ ਥੋੜਾ ਜਿਹਾ ਜਿਆਦਾ ਮਹਿਸੂਸ ਹੁੰਦਾ ਹੈ। ਇਹ ਸੋਹਰੀਆਂ ਮੇਰੀ ਕਰਦੀਆਂ ਵੀ ਬਹੁਤ ਹਨ। ਕਦੇ ਧੀ ਦੀ ਕਮੀ ਮਹਿਸੂਸ ਨਹੀ ਹੋਣ ਦਿੰਦੀਆਂ। ਮੈਨੂੰ ਅਚਵੀ ਜਿਹੀ ਲੱਗ ਗਈ ਤੇ ਮੈਥੋਂ ਰਿਹਾ ਨਾ ਗਿਆ। ਮੈਂ ਪੁੱਛ ਹੀ ਲਿਆ ਵੱਡੇ ਤੋਂ। ਉਹ  ਆਂਊ ਗਊਂ ਕਰ ਗਿਆ। ਦੂਜੇ ਦੋਨੋ ਵੀ ਵੱਡੇ ਵੱਲ ਝਾਕ ਕੇ ਚੁੱਪ ਕਰ ਗਏ। ਤੇ  ਮੈਂ ਭਾਬੀ ਨੂੰ ਵੀ ਪੁਛਿਆ ।ਉਹ ਵੀ ਅੱਖਾਂ ਜਿਹੀਆਂ ਭਰ ਆਈ ਤੇ ਜਵਾਬ ਉਸ ਨੇ ਵੀ ਨਹੀ ਦਿੱਤਾ। ਉਸ ਨੂੰ ਤੇ ਦੂਹਰਾ ਦੁੱਖ ਸੀ ਇੱਕ ਤੇ ਬਾਈ ਦੀ ਯਾਦ ਤਾਜਾ ਹੋ ਗਈ ਤੇ ਦੂਜਾ ਧੀ ਦਾ।  ਪਰ ਕੀ ਗੱਲ ਹੋ ਸਕਦੀ ਹੈ?
            ਸਾਲਾ ਮਨ ਹੀ ਬੁਝ ਜਿਹਾ ਗਿਆ। ਉਹ ਬਰਸੀ ਹੀ ਕੀ ਹੋਈ ਕਿ ਧੀ ਜਵਾਈ ਨਾ ਆਵੇ। ਲੱਖ ਮਾੜਾ ਵੀ  ਹੋਵੇ ਜਵਾਈ ਪਰ ਬਰਸੀ ਤੇ ਨਾ ਆਵੇ। ਕਸੂਰ ਕਿਸੇ ਦਾ ਵੀ ਹੋਵੇ। ਵਿਆਹ ਸਾਦੀ ਜੰਮਣੇ ਮਰਨੇ ਮਤਲਵ ਧੀਆਂ ਦੀ ਸਮੂਲੀਅਤ ਜਰੂਰੀ ਹੁੰਦੀ ਹੈ।ਬਾਈ ਤਾਂ ਅਜੇਹਾ ਨਹੀ ਸੀ ਉਹ  ਆਪਣੀ ਧੀ ਤਾਂ ਕੀ ਆਪਣੀਆਂ ਭੈਣਾਂ ਦਾ, ਭਤੀਜੀਆਂ ਦਾ ਬਹੁਤ ਕਰਦਾ ਸੀ। ਹਰ ਗੱਲ ਤੇ ਬਾਈ ਜੋਰ ਜੋਰ ਦੀ ਹੱਸਦਾ। ਸੁੱਖ ਸਾਂਦ ਪੁੱਛਦਾ। ਸੱਚੀ ਗੱਲ ਤਾਂ ਇਹ ਬਾਈ ਸਾਡੇ ਸਾਰਿਆਂ ਤੋਂ ਵੱਡਾ ਸੀ। ਅਸੀ ਹਰ ਕੰਮ ਚ ਬਾਈ ਦੀ ਤੇ ਭਾਬੀ ਦੀ ਰਾਇ ਲੈਂਦੇ। ਪਰ ਬਾਈ ਨੇ ਘਰਦੀ ਚੋਧਰਦਾਰੀ ਬਹੁਤ ਪਹਿਲਾਂ ਹੀ ਛੱਡਤੀ ਸੀ। ਸਾਰੇ ਖੁਦ ਮੁਖਤਿਆਰ ਸਨ। ਸੁੱਖ ਨਾਲ ਪੜ੍ਹੇ ਲਿਖੇ ਸਨ ਤੇ ਵੱਡੇ ਵੱਡੇ ਅਫਸਰ ਲੱਗੇ ਸਨ। ਵਹੁੱਟੀਆਂ ਵੀ ਲੱਗੀਆਂ ਸਨ ਸਰਕਾਰੀ ਨੋਕਰੀ ਤੇ। 
            ਬਾਈ ਨੇ ਗੁੱਡੀ ਨੂੰ ਵੀ ਪੜ੍ਹਾ ਕੇ ਟੀਚਰ ਲਵਾਤੀ ਹਰਿਆਣੇ ਚ ਤੇ ਉੱਥੇ ਲਿਵੇ ਹੀ ਵਿਆਹ ਤੀ। ਬਾਈ ਜਿਨ੍ਹਾ ਚਿਰ ਜਿਉਂਦਾ ਰਿਹਾ ਗੁੱਡੀ ਦਾ ਬਹੁਤ ਕਰਦਾ। ਅਖੇ ਮੇਰਾ ਪੰਜਵਾ ਪੁੱਤ ਹੈ। ਗੁੱਡੀ ਵੀ ਹਰ ਛੁੱਟੀ ਵਾਲੇ ਦਿਨ ਜਰੂਰ ਗੇੜਾ ਮਾਰਦੀ ਤੇ ਜੇ ਕਦੇ ਨਾ ਆਉਂਦੀ ਜਾਂ ਦੱਸ ਦਿਨ ਪੈ ਜਾਦੇ ਤਾਂ ਭਾਬੀ ਬਾਈ ਨੂੰ ਭੇਜ ਦਿੰਦੀ। ਅਸੀ ਤਾਂ ਕਦੇ ਪ੍ਰਹੁਣੇ ਨੂੰ ਵੀ ਉੱਚੀ ਬੋਲਦਾ ਨਹੀ ਸੁਣਿਆ ਸੀ। ਦਾਰੂ ਤਾਂ ਦੂਰ ਦੀ ਗੱਲ ਉਹ ਤਾਂ ਚਾਹ ਵੀ ਨਹੀ ਸੀ ਪੀਂਦਾ। ਘਰੇ ਵੀ ਰੱਬ ਦਾ ਦਿੱਤਾ ਸਭ ਕੁਝ ਸੀ ।ਦੋ ਪੁੱਤ ਸਨ । ਪਰ ਆਏ ਕਿਉਂ ਨਾ? ਇਹ ਵੀ ਖੁੱਲ ਕੇ ਨਹੀ ਦੱਸਦੇ। ਬਾਈ ਦੀ ਬਰਸੀ  ਤੇ ਉਸੇ ਦੀ ਬਰਸੀ ਤੇ ਗੁੱਡੀ ਨਾ ਆਵੇ........।
                      ਮੈਥੋਂ ਅੱਗੇ ਸੋਚ ਨਾ ਹੋਇਆ । ਮੇਰੀ ਬਰਸੀ ਤਾਂ ਨਾਂ ਹੀ ਮਨਾਇਉ ਅਜੇਹੀ। ਦੋ ਤਿੰਨ ਵਾਰ ਮੇਰੇ ਮੂੰਹ ਚੋ ਨਿਕਲਿਆ ਤਾਂ ਡਰਾਇਵਰ  ਡਰ ਗਿਆ ਤੇ ਉਸ ਨੇ ਕਾਰ ਰੋਕ ਦਿੱਤੀ। ਕੀ ਹੋਇਆ ?ਪਰ ਮੇਰੇ ਕੋਲ ਕੋਈ ਜਵਾਬ ਨਹੀ ਸੀ।ਮੈa ਮੱਥੇ ਤੇ ਆਇਆ ਪਸੀਨਾ ਪੂੰਝਿਆ ਤੇ ਕਿਹਾ ਚੱਲ ਕੁਸ ਨਹੀ।

 ਰਮੇਸ ਸੇਠੀ ਬਾਦਲ
ਮੋ 98 766 27233

Monday, 24 June 2013

ਤੇ ਸਾਨੂੰ ਪੁਲਿਸ ਨੇ ਅੰਦਰ ਕਰ ਦਿੱਤਾ।


                                       ਤੇ ਸਾਨੂੰ ਪੁਲਿਸ ਨੇ ਅੰਦਰ ਕਰ ਦਿੱਤਾ।


             ਪੰਜਾਬ ਦੇ ਕਾਲੇ ਦੋਰ ਦੀਆਂ ਕਥਾ ਕਹਾਣੀਆਂ ਅਸੀ ਅਕਸਰ ਨਿੱਤ ਅਖਬਾਰਾਂ ਚ ਪੜ੍ਹਦੇ ਹਾਂ। ਹੁਣ ਤਾਂ ਕਈ ਪੁਰਾਣੇ ਤੇ ਸੇਵਾਮੁਕਤ ਆਪਣੇ ਦੋਰ ਦੀਆਂ ਚੰਗੀਆਂ ਮੰਦੀਆਂ ਘਟਨਾਵਾਂ ਨੂੰ ਕਿਸੇ ਕਜਲਮ ਦੇ ਰੂਪ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਬਨਾਉਂਦੇ ਹਨ। ਲੋਕਾਂ ਨਾਲ ਵੀ ਬਹੁਤ ਧੱਕਾ ਹੋਇਆ ਉਸ ਦੋਰ ਵਿੱਚ ਤੇ ਪੁਲਿਸ ਨੇ ਵੀ ਬਹੁਤ ਚੰਮ ਦੀਆਂ ਚਲਾਈਆਂ। ਕਈ ਥਾਂ ਤੇ ਪੁਲਿਸ ਮੁਲਾਜਮਾਂ ਨਾਲ ਵੀ ਅਣਹੋਣੀ ਹੋਈ। ਇਹੀ ਤਾਂ ਕਾਲਾ ਦੋਰ ਸੀ। ਇੱਕ ਸੰਤਾਪ ਸੀ ਜੋ ਪੰਜਾਬ ਵਾਸੀਆਂ ਨੇ ਭੋਗਿਆ। ਬਹੁਤ ਸਾਰੇ ਨੋਜਵਾਨਾਂ ਨੂੰ ਗੋਲੀ ਦਾ ਨਿਸਾਨਾ ਬਣਾਇਆ ਗਿਆ ਚਾਹੇ ਉਹ ਪੁਲਿਸ ਮੁਕਾਬਲੇ ਦੇ ਰੂਪ ਵਿੱਚ ਸੀ ਜਾਂ ਅਖੋਤੀ ਖਾੜਕੂਆਂ ਦੇ ਨਾਂ ਤੇ। ਚਾਹੇ ਛੁਰੀ ਖਰਬੂਜੇ ਤੇ ਵੱਜੀ ਜਾਂ ਖਰਬੂਜਾ ਛੁਰੀ ਤੇ ਨੁਕਸਾਨ ਖਰਬੂਜੇ ਦਾ ਹੀ ਹੋਇਆ। 
              ਇਹ ਉਹਨਾ ਦਿਨਾਂ ਦੀ ਗੱਲ ਹੈ ਜਦੋ ਕਿਸੇ ਵਾਰਦਾਤ ਤੋਂ ਬਾਦ ਪ੍ਰਸਾਸਨ ਦੁਆਰਾ ਆਮ ਲੋਕਾਂ ਤੇ  ਪਾਬੰਦੀਆਂ ਲਗਾਈਆਂ ਜਾਂਦੀਆਂ ਸਨ। ਸੱਪ ਦੇ ਜਾਣ ਪਿੱਛੋ ਲਕੀਰ ਪਿੱਟਣ ਦਾ ਰਿਵਾਜ ਬਦਸਤੂਰ ਜਾਰੀ ਸੀ। ਤੇ ਭੋਲੇ ਭਾਲੇ ਲੋਕ ਫੱਸ ਜਾਂਦੇ ਸਨ ਤੇ ਪੁਲਿਸ ਦੇ ਛੋਟੇ ਮੁਲਾਜਿਮਾਂ ਦਾ ਤੋਰੀ ਫੁਲਕਾ ਚੱਲ ਜਾਂਦਾ ਸੀ। ਗੱਡੀਆਂ ਦੇ ਕਾਗਜ ਪੱਤਰ, ਪੁਲਿਸ ਨਾਕੇ, ਦੂਹਰੀਆਂ ਸਵਾਰੀਆਂ ਆਮ ਜਨਤਾ ਤਾਂ ਫਸੀ ਸਮਝੋ। ਉਸ ਦੋਰ ਵਿੱਚ ਖਾਕੀ ਤਾਂ ਰੱਬ ਹੀ ਹੁੰਦੀ ਸੀ ਤੇ ਬਿਨਾ ਵਕੀਲ, ਦਲੀਲ ਤੇ ਅਪੀਲ ਦੇ ਹੀ ਕਾਰਵਾਈ ਚਲਦੀ ਸੀ। ਹਾਂ ਪੈਸੇ ਦੇ ਪਹੀਏ ਜਰੂਰ ਚਲਦੇ ਸਨ। 
ਉਸ ਦਿਨ ਮੇਰੇ ਦਾਦਾ ਜੀ ਦਾ ਸੰਦੇਸ ਮਿਲਿਆ ਕਿ ਉਹਨਾਂ ਦੀ ਸੇਹਤ ਠੀਕ ਨਹੀ ਹੈ। ਉਸ ਸਮੇ ਉਹ ਆਪਣੇ ਜੱਦੀ ਪਿੰਡ ਘੁਮਿਆਰੇ ਰਹਿੰਦੇ ਸੀ। ਤੇ ਅਸੀ ਮੰਡੀ ਡੱਬਵਾਲੀ ਰਹਿੰਦੇ ਸਾਂ। ਸੱਤ ਕੁ ਕਿਲੋਮੀਟਰ ਤੇ ਸਾਡੇ ਸਹਿਰ ਤੇ ਪਿੰਡ ਦਰਮਿਆਨ ਪੰਜਾਬ ਹਰਿਆਣੇ ਦੀ ਹੱਦ ਸੀ। ਮੇਰੇ ਪਾਪਾ ਜੀ ਨੇ ਮੇਰੇ ਦਾਦਾ ਜੀ ਦਾ ਪਤਾ ਲੈਣ ਦੀ ਸਲਾਹ ਬਣਾਈ ਨਾਲ ਮੇਰੇ ਫੁੱਫੜ ਜੀ ਸ੍ਰੀ ਬਲਦੇਵ ਸਿੰਘ ਨੇ ਵੀ ਨਾਲ ਜਾਣਾ ਸੀ। ਮੈਂ ਵੀ ਨਾਲ ਜਾਣ ਦੀ ਜਿੱਦ ਕੀਤੀ ।ਉਸ ਸਮੇਂ ਸਾਡੇ ਕੋਲ ਇਨਫੀਲਡ ਮੋਟਰ ਸਾਇਕਲ ਹੁੰਦਾ ਸੀ। ਤੇ ਅਸੀ ਤਿੰਨੇ ਪਿੰਡ ਨੂੰ ਦਾਦਾ ਜੀ ਦਾ ਪਤਾ ਲੈਣ ਲਈ ਚੱਲ ਪਏ।ਅਜੇ ਗੁਰਨਾਨਕ ਕਾਲਜ ਕੋਲੇ ਪਹੁੰਚੇ ਸੀ ਕਿ ਨਾਕਾ ਲਾਈ ਖੜ੍ਹੇ ਪੁਲਿਸ ਮੁਲਾਜਮਾਂ ਨੇ ਰੋਕ ਲਿਆ। ਤਿੰਨ ਸਵਾਰੀਆਂ ਬੈਠੀਆਂ ਵੇਖ ਕੇ ਉਹ ਸਾਨੂੰ ਪੁਲਿਸ ਚੋਂਕੀ ਲੈ ਗਏ।
           ਅਸੀ ਕਸੂਰਵਾਰ ਸੀ। ਮੋਕੇ ਤੇ ਹਾਜਿਰ ਇੰਚਾਰਜ ਨੇ ਸਾੰਨੂ ਸਾਡੇ ਕੰਮ ਬਾਰੇ ਪੁਛਿਆ। ਤੇ ਜਦੋ ਮੇਰੇ ਪਾਪਾ ਜੀ ਨੇ ਦੱਸਿਆ ਕਿ ਉਹ ਹਰਿਆਣੇ ਵਿੱਚ ਫੀਲਡ ਕਾਨੂਨਗੋ ਹਨ ਤੇ ਇਹ (ਉਹਨਾ ਦਾ ਇਸਾਰਾ ਮੇਰੇ ਫੁਫੱੜ ਜੀ ਵੱਲ ਸੀ) ਬੀ ਡੀ ਪੀ ਓ ਦਫਤਰ ਲੰਬੀ ਵਿਖੇ ਪਟਵਾਰੀ ਹਨ ਤੇ ਮੇਰੇ ਬਾਰੇ ਦੱਸਿਆ ਕਿ ਇਹ ਕਾਕਾ ਬਾਦਲ ਸਕੂਲ ਵਿੱਚ ਸੁਪਰਡੈਂਟ ਹੈ। ਪੁਲਿਸ ਮੁਲਾਜਮ ਦੀਆਂ ਵਾਸਾ ਖਿੱਲ ਗਈਆਂ ਤੇ ਕਹਿੰਦਾ ਅੱਜ ਤਾਂ ਚੰਗੇ ਮੁਲਾਜਿਮ ਫਸੇ ਹਨ। ਸਾਡੀ ਤਿੰਨਾਂ ਦੀ ਜਾਮਾ ਤਲਾਸੀ ਲਈ ਗਈ ਤੇ ਜੇਬ ਵਿੱਚਲੇ ਪੈਸੇ, ਕਾਗਜ ਪੱਤਰ, ਸਾਡੀਆਂ ਘੜੀਆਂ ਤੇ ਪਾਪਾ ਜੀ ਦੇ ਪਾਇਆ ਸੋਨੇ ਦਾ ਕੜਾ ਲੈ ਲਿਆ। ਸਾਨੂੰ ਉਥੇ ਪਏ ਮੰਜੇ ਤੇ ਬੈਠਣ ਦਾ ਹੁਕਮ ਸੁਣਾਕੇ ਇਹ ਅਹਿਸਾਣ ਵੀ ਕਰ ਦਿੱਤਾ ਕਿ ਤੁਸੀ ਮੁਲਾਜਿਮ ਹੋ ਇਸ ਲਈ ਮੰਜੇ ਤੇ ਬਿਠਾ ਰਹੇ ਹਾਂ ਨਹੀ ਤਾਂ ਥੱਲੇ ਹੀ ਬਿਠਾਉਣਾ ਸੀ। ਉਸ ਦਿਨ ਸਨੀਵਾਰ ਸੀ ਤੇ ਉਹਨਾਂ ਮਤਾਬਿਕ ਹੁਣ ਸਾਨੂੰ ਸੋਮਵਾਰ ਨੰ ਹੀ ਜੱਜ ਦੇ ਪੇਸ ਕੀਤਾ ਜਾ ਸਕੇਗਾ ਤੇ ਸੋਮਵਾਰ ਤੋਂ ਪਹਿਲਾਂ ਜਮਾਨਤ ਮੁਸਕਿਲ ਸੀ ਤੇ ਦੋ ਦਿਨ ਸਾਨੂੰ ਪੁਲਿਸ ਹਿਰਾਸਤ ਵਿੱਚ ਹੀ ਰਹਿਣਾ ਪੈਣਾ ਸੀ।
             ਅਸੀ ਘੰਟਾ ਕੁ ਮੰਜੇ ਤੇ ਬੈਠੇ ਰਹੇ ਤੇ ਬਾਦ ਸੰਦੇਸ ਭੇਜਣ ਦੀ ਕੋਸਿਸ ਕਰਦੇ ਰਹੇ ਪਰ ਕੋਈ ਜੁਗਾੜ ਨਾ ਬਣਿਆ । ਮੇਰਾ ਵਿਚਾਰ ਸੀ ਕਿ ਕਿਵੇ ਨਾ ਕਿਵੇ ਅੱਡੇ ਤੇ ਮੋਹਰੀ ਸੇਠ ਨੂੰ ਤੱਕ ਗੱਲ ਪਹੁੰਚਾਈ ਜਾਵੇ ਕਿਉਂਕਿ ਉਸ ਦੀ ਕਿਲਿਆਂਵਾਲੀ ਚੋਂਕੀ ਚ ਪੂਰੀ ਜਾਣ ਪਹਿਚਾਣ ਸੀ ਪਰ ਕੋਈ ਗੱਲ ਨਾ ਬਣੀ ਤੇ ਸੂਰਜ ਵੀ ਛਿੱਪਣ ਲਈ ਉਤਾਵਲਾ ਹੋ ਰਿਹਾ ਸੀ। ਤੇ ਸਾਡੇ ਤਿੰਨਾਂ ਦੇ ਮੱਥੇ ਤੇ ਚਿੰਤਾਂ ਸਾਫ ਝਲਕ ਰਹੀ ਸੀ ਤੇ ਇਹ ਚਿੰਤਾ ਗੂੜੀ ਹੁੰਦੀ ਜਾ ਰਹੀ ਸੀ। ਏਨੇ ਨੂੰ ਪਿੰਡ ਕੰਦੂ ਖੇੜੇ ਦਾ ਸਰਪੰਚ ਕਿਸੇ ਕੰਮ ਲਈ ਚੋਂਕੀ ਆ ਗਿਆ ਤੇ ਉਹ ਮੇਰੇ ਫੁੱਫੜ ਜੀ ਨੂੰ ਚੰਗੀ ਤਰਾਂ ਜਾਣਦਾ ਸੀ। ਉਸ ਨੇ ਜਦੋ ਸਾਡੀ ਹਾਲਤ ਦੇਖੀ ਤਾਂ ਉਹ ਚੋਕੀ ਇੰਚਾਰਜ ਤੇ ਗੁੱਸੇ ਹੋਇਆ। ਉਸ ਨੇ ਕਿਹਾ ਇਹ ਤਿੰਨੇ ਮੁਲਾਜਿਮ ਹਨ ਖਾੜਕੂ ਨਹੀ। ਕਿਉਂ ਤੁਸੀ ਆਮ ਜੰਤਾ ਨੂੰ ਤੰਗ ਕਰਦੇ ਹੋ।ਜੇ ਤੁਹਾਨੂੰ ਜਿਆਦਾ ਹੀ ਡਰ ਹੈ ਤਾਂ ਇਹਨਾਂ ਨੂੰ ਵਾਪਿਸ ਡੱਬਵਾਲੀ ਭੇਜ ਦਿਉ। ਸਰੀਫ ਨਾਗਰਿਕਾ ਨੂੰ ਤੰਗ ਕਰਨਾ ਠੀਕ ਨਹੀ। ਪਤਾ ਨਹੀ ਉਸ ਸਰਪੰਚ ਦਾ ਪੁਲਿਸ ਵਿੱਚ ਏਨਾ ਦਬਦਬਾ ਕਿਉਂ ਸੀ।ਉਸ ਅੱਗੇ ਕੋਈ ਪੁਲਿਸ ਵਾਲਾ ਨਹੀ ਸੀ ਬੋਲ ਰਿਹਾ। ਫਿਰ ਪੁਲਿਸ ਨੇ  ਸਾਨੂੰ ਛੱਡ ਦਿੱਤਾ । ਉਸ ਸਰਪੰਚ ਦੀ ਬਦੋਲਤ  ਸਾਡੇ ਜਮਾਂ ਪੈਸੇ ਜੋ ਦੋ ਹਜਾਰ ਦੇ ਕਰੀਬ ਸਨ ਤੇ ਬਾਕੀ ਸਮਾਨ ਸਾਨੂੰ ਵਾਪਿਸ ਮਿਲ ਗਿਆ। ਜਿਸਦੀ ਪੁਲਿਸ ਕੋਲੋ ਵਾਪਿਸੀ ਦੀ ਉਮੀਦ ਘੱਟ ਹੀ ਸੀ। ਫਿਰ ਅਸੀ ਵਾਪਿਸ ਹੀ ਘਰ ਆ ਗਏ।  ਉਹ ਸਰਪੰਚ ਜੋ ਕਿਸੇ ਵੀ ਬਹਾਨੇ ਚੋਕੀ  ਆਇਆ ਸਾਡੇ ਲਈ ਰੱਬ ਤੋਂ ਘੱਟ ਨਹੀ ਸੀ। ਨਹੀ ਤਾਂ ਕੀ ਹੁੰਦਾ ਹੁਣ ਤਾਂ ਸੋਚ ਕੇ ਹੀ ਡਰ ਆਉਂਦਾ ਹੈ। 
ਰਮੇਸ ਸੇਠੀ ਬਾਦਲ
ਮੋ 98 766 27233      

Saturday, 22 June 2013

ਜਦੋਂ ਮੈਂ ਮੇਰੇ ਦਾਦਾ ਜੀ ਦਾ ਕੋਟ ਪਾਕੇ ਵਿਆਹ ਗਿਆ।


 ਜਦੋਂ ਮੈਂ ਮੇਰੇ ਦਾਦਾ ਜੀ ਦਾ ਕੋਟ ਪਾਕੇ ਵਿਆਹ ਗਿਆ।

      ਪੀੜੀ ਦਰ ਪੀੜੀ ਹਲਾਤ ਬਦਲਦੇ ਜਾਂਦੇ ਹਨ। ਉਨੀਵੀ ਸਦੀ ਦੀ ਸੋਚ ਤੇ ਫਿਰ ਵੀਹਵੀ ਸਦੀ ਦੀ ਸੋਚ ਤੇ ਹੁਣ ਤਾਂ ਇੱਕੀਵੀ ਸਦੀ ਦੀ ਸੋਚ ਚੱਲ ਰਹੀ ਹੈ। ਪੁਰਾਣੇ ਜਮਾਨੇ ਵਿੱਚ ਲੋਕ ਬਹੁਤ ਸਾਦਗੀ ਤੇ ਗਰੀਬੀ ਭਰਿਆ ਜੀਵਨ ਬਤੀਤ ਕਰਦੇ ਸਨ। ਪੁਰਾਣੇ ਕੱਪੜਿਆਂ ਅਤੇ ਜੁੱਤੀਆਂ ਨੂੰ ਟਾਂਕੇ ਨਾ ਕੇ ਆਮ ਪਹਿਣਦੇ ਸਨ। ਬਹੁਤੇ ਲੋਕਾਂ ਕੋਲ ਇੱਕ ਹੀ ਸੂਟ ਹੁੰਦਾ ਸੀ ਤੇ ਕਈ ਵਾਰੀ ਨੂੰ ਰਾਤ ਨੂੰ ਧੋ ਕੇ ਸਵੇਰੇ ਉਹ ਹੀ ਸੂਟ ਪਹਿਣ ਲਿਆ ਜਾਂਦਾ ਸੀ। ਨਵੇਂ ਕਪੜੇ ਤਾਂ ਕਿਸੇ ਖਾਸ ਵਿਆਹ ਸਾਦੀ ਤੇ ਹੀ ਮਿਲਦੇ ਸਨ। 
          ਉਸ ਸਮੇ ਬਹੁਤੇ ਲੋਕ ਗਰਮੀਆਂ ਚ ਨੰਗੇ ਪਿੰਡੇ ਤੇ ਸਰਦੀਆਂ ਚ ਤਿੰਨ ਤਿੰਨ ਚਾਰ ਚਾਰ ਕੁੜਤੇ ਪਾਉਂਦੇ ਸੀ। ਵਿਆਹ ਸਾਦੀ ਵੇਲੇ ਕਿਸੇ ਦੇ ਮੰਗ ਕੇ ਕਪੜੇ ਪਹਿਣਨ ਦਾ ਆਮ ਪ੍ਰਚਲਣ ਸੀ। ਕੋਈ ਇਸ ਦੀ ਸਰਮ ਨਹੀ ਸੀ ਮੰਨਦਾ। ਆਜ ਕ੍ਹਲ ਤਾਂ ਆਮਦਨ ਦਾ ਬਹੁਤਾ ਹਿੱਸਾ ਕਪੜੇ ਤੇ ਬੂਟਾਂ ਤੇ ਹੀ ਖਰਚ ਹੋ ਜਾਂਦਾ ਹੈ। ਤੇ ਇਹ ਜਨਾਨੀਆਂ ਤਾਂ ਇੱਕ ਸੂਟ ਇੱਕ ਫੰਕਸਨ ਤੇ ਪਹਿਣ ਕੇ ਦੂਜੇ ਫੰਕਸਨ ਤੇ ਨਹੀ ਪਹਿਣਦੀਆਂ । ਜੇ ਕੋਈ ਪਹਿਣ ਵੀ ਲਵੇ ਤਾਂ ਦੂਸਰੀਆਂ ਫੱਟ ਟੋਕ ਦਿੰਦੀਆਂ ਹਨ।ਵੈਸੇ ਤਾਂ ਬਚਪਣ ਤੋਂ ਹੀ ਸਾਡੇ ਘਰ ਦੇ ਹਲਾਤ ਠੀਕ ਸਨ। ਪਾਪਾ ਜੀ ਸਰਕਾਰੀ ਮੁਲਾਜਮ ਸਨ। ਆਪਣਾ ਘਰ ਤੇ ਗੁਜਾਰੇ ਜੋਗੀ ਜਮੀਨ ਵੀ ਸੀ। ਚੰਗਾ ਪਹਿਨਣਾ ਚੰਗਾ ਖਾਣਾ ਸੁਰੂ ਤੋਂ ਹੀ ਨਸੀਬ ਹੋਇਆ ਹੈ। ਬਾਕੀ ਰਿਸਤੇਦਾਰ ਵੀ ਚੰਗੇ ਸਨ ਤੇ ਰੀਸੋ ਰੀਸ ਚੰਗਾ ਬਾਣਾ ਤੇ ਖਾਣਾ ਮਿਲਦਾ ਸੀ। ਪਰ ਅਜ ਕਲ ਦੇ ਹਾਲਾਤਾਂ ਤੋਂ ਕਿਤੇ ਪਿੱਛੇ ਸੀ।
          ਮੇਰੇ ਨਾਨਕੇ ਪਰਿਵਾਰ ਵਿੱਚ ਇੱਕ ਵਿਆਹ ਸੀ। ਸਰਦੀਆਂ ਦੇ ਦਿਨ ਸਨ ਤੇ ਮੇਰੇ ਕੋਲੇ ਬਸ ਇੱਕ ਪੂਰੀ ਬਾਂਹ ਦਾ ਸਵੈਟਰ ਹੀ ਸੀ ਪੁਰਾਣਾ ਜਿਹਾ।ਵਿਆਹ ਦਾ ਚਾਅ ਸੀ ਪਰ ਢੰਗ ਦੇ ਕਪੜੇ ਨਹੀ ਸਨ। ਮੈਂ ਉਦੋ ਨੋਵੀ ਜਮਾਤ ਵਿੱਚ ਪੜਦਾ ਸੀ। ਮਹੀਨਾ ਕੁ ਪਹਿਲਾਂ ਹੀ ਮੇਰੇ ਦਾਦਾ ਜੀ ਨੇ ਨਵਾਂ ਕੋਟ ਸਿਲਵਾਇਆ ਸੀ। ਮੈਂ ਵੀ ਨਾਲ ਗਿਆ ਸੀ ਹੰਸੇ ਮਦਨ ਦੀ ਦੁਕਾਨ ਤੋਂ ਲਿਆ ਸੀ।ਵੈਸੇ ਉਹਨਾਂ ਦੀ ਦੁਕਾਨ ਦਾ ਪੂਰਾ ਨਾਮ ਮੈਸਰਜ ਹੰਸਰਾਜ ਮਦਨ ਲਾਲ ਸੀ।ਮੈਂ ਡਰਦੇ ਡਰਦੇ ਨੇ ਮੇਰੇ ਦਾਦਾ ਜੀ ਤੋਂ ਉਹਨਾਂ ਦਾ ਕੋਟ ਵਿਆਹ ਲਈ ਮੰਗ ਹੀ ਲਿਆ। ਮੇਰੇ ਦਾਦਾ ਜੀ ਦਾ ਤੇ ਮੇਰੀ ਉਮਰ ਦਾ ਕੋਈ ਬਿਆਲੀ ਕੁ ਸਾਲਾਂ ਦਾ ਫਰਕ ਸੀ ਤੇ ਸਰੀਰ ਇੱਕੋ ਜਿਹਾ ਹੀ ਸੀ। ਬਸ ਫਿਰ ਕੀ ਮੈਂ ਮੇਰੇ ਦਾਦਾ ਜੀ ਦਾ ਕੋਟ ਪਾਕੇ ਨਾਨਕੇ ਵਿਆਹ ਦੇਖ ਆਇਆ। ਮੇਰੀ ਪੂਰੀ ਟੋਹਰ ਸੀ ਤੇ ਮੈਂ ਹਰ ਇੱਕ ਨੂੰ ਬਿਨਾਂ ਪੁੱਛੇ ਦੱਸ ਵੀ ਰਿਹਾ ਸੀ।ਮੇਰੇ ਦਾਦਾ ਜੀ ਵੀ ਮੇਰੇ ਕੋਟ ਪਾਇਆ ਦੇਖ ਕੇ ਖੁੱਸ ਨਜਰ ਆਉਂਦੇ ਸਨ।
ਰਮੇਸ ਸੇਠੀ ਬਾਦਲ 
ਮੋ 98 766 27233   

ਸੇਵਾ ਦਾ ਤਾਜਾ ਫਲ


 ਸੇਵਾ ਦਾ ਤਾਜਾ ਫਲ

ਅਸੀ ਜਿੰਦਗੀ ਵਿੱਚ ਬਾਰੀ ਵਾਰੀ ਚੰਗਾ ਤੇ ਬਹੁਤ ਵਾਰੀ ਮੰਦਾ ਕਰਦੇ ਹਾਂ। ਜੇ ਸਾਨੂੰ ਮਾੜੇ ਕੰਮ ਦੀ ਸਜਾ ਮਿਲਦੀ ਹੈ ਤਾਂ ਚੰਗੇ ਕੰਮ ਦਾ ਫਲ ਵੀ ਨਾਲ ਦੀ ਨਾਲ ਮਿਲ ਜਾਂਦਾ ਹੈ। ਪਰ ਅਸੀ ਉਸ ਦੀ ਰਮਜ ਨੂੰ ਸਮਝਦੇ ਨਹੀ। ਜੇ ਸਾਡਾ ਕੋਈ ਨੁਕਸਾਨ ਹੋ ਜਾਵੇ ਤਾਂ ਵੀ ਅਸੀ ਕਦੇ ਵਿਚਾਰਣ ਦੀ ਕੋਸਿਸ ਨਹੀ ਕਰਦੇ ਸਗੋਂ ਉਲਟਾ ਕਹਿੰਦੇ ਹਾਂ ਕਿ ਯਾਰ ਕਿਸੇ ਦਾ ਮਾੜਾ ਨਹੀ ਸੋਚੀਦਾ, ਕਰਨਾ ਤਾਂ ਇੱਕ ਪਾਸੇ ਰਿਹਾ ਪਰ ਫਿਰ ਵੀ ਪਤਾ ਨਹੀ ਇਹ ਕਿਉਂ ਵਾਪਰ ਗਿਆ।
               ਇੱਕ ਦਿਨ ਅਸੀ ਦੋਨੋ ਬਠਿੰਡੇ ਤੋਂ ਵਾਪਿਸ ਡੱਬਵਾਲੀ ਆ ਰਹੇ ਸੀ ਰਸਤੇ ਵਿੱਚ ਕਿਸੇ ਪਿੰਡ ਦੇ ਅੱਡੇ ਤੇ ਸ੍ਰੀ ਵੇਦ ਪ੍ਰਕਾਸ ਗੁਪਤਾ ਜੋ ਸਾਡੀ ਚੰਗੀ ਜਾਣ ਪਹਿਚਾਣ ਵਾਲਿਆਂ ਵਿੱਚੋ ਹਨ ਬੱਸ ਦੇ ਇੰਤਜਾਰ ਵਿੱਚ ਖੜੇ ਸਨ। ਸਾਡੀ ਕਾਰ ਦੀ ਰਫਤਾਰ ਤੇਜ ਸੀ ਤੇ ਅਸੀ ਕਾਫੀ ਅੱਗੇ ਨਿੱਕਲ ਗਏ ਤੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਤਾਂ ਮੈਂ ਕਾਰ ਵਾਪਿਸ ਮੋੜ ਲਈ। ਲਗਭਗ ਪੋਣਾ ਕਿਲੋਮੀਟਰ ਚਾਰ ਬੈਕ ਲਿਜਾ ਕੇ ਉਹਨਾ ਨੂੰ ਬਿਠਾਇਆ। ਉਹ ਬਹੁਤ ਖੁ± ਹੋਏ ਤੇ ਉਹਨਾ ਨੇ ਮਾਣ ਜਿਹਾ ਮਹਿਸੂਸ ਕੀਤਾ।ਤੇ ਖੁਲ੍ਹੇ ਦਿਲ ਨਾਲ ਪ੍ਰਸੰਸਾ ਵੀ ਕੀਤੀ। 
ਅਜੇ ਦੋ ਦਿਨ ਹੀ ਬੀਤੇ ਸਨ ਕਿ ਅਸੀ ਬਠਿੰਡੇ ਤੋਂ ਹੀ ਵਾਪਿਸ ਆਉਣਾ ਸੀ। ਅਸੀ ਮਿਲਕ ਪਲਾਂਟ ਦੇ ਕੋਲ ਫਾਟਕ ਤੇ ਇਸੇ ਉਮੀਦ ਨਾਲ ਖੜ੍ਹੇ ਸੀ ਕਿ ਇੱਥੇ ਬਸ ਰੁੱ ਹੀ ਜਾਵੇ ਗੀ। ਕਿਉਂਕਿ ਅਸੀ ਉਸ ਦਿਨ ਬੱਸ ਤੇ ਹੀ ਗਏ ਸੀ।ਅਜੇ ਦੱਸ ਮਿੰਟ ਕੁ ਹੀ ਹੋਏ ਸਨ ਖੜਿਆਂ ਨੂੰ ਬੱਸ ਤੇ ਕੋਈ ਨਾ ਆਈ ਪਰ ਇੱਕ ਮਾਰੂਤੀ ਜਰੂਰ ਬੈਕ ਚਲ ਕੇ ਸਾਡੇ ਵੱਲ ਆ ਰਹੀ ਸੀ। ਨੇੜੇ ਆ ਕੇ ਕਾਰ ਵਾਲਿਆਂ ਨੇ ਕਾਰ ਦਾ ਸੀਸਾ ਖੋਲਿਆ ਤੇ ਆਜੋ ਅੰਕਲ ਜੀ ਕਹਿ ਕੇ ਸਾਨੂੰ ਬਿਠਾ ਲਿਆ। ਕਾਰ ਮੇਰੇ ਬੇਟੇ ਦੇ ਦੋਸਤ ਸੰਨੀ ਦੀ ਸੀ ਤੇ ਉਹ ਆਪ ਹੀ ਚਲਾ ਰਿਹਾ ਸੀ।ਉਸ ਦੇ ਨਾਲ ਉਸ ਦਾ ਦੋਸਤ ਵੀ ਸੀ।  ਉਸ ਨੇ ਜੋਰ ਦੇ ਕੇ ਮੈਨੂੰ ਮੂਹਰਲੀ ਸੀਟ ਤੇ ਬਿਠਾ ਲਿਆ ਤੇ ਘਰ ਛੱਡ ਕੇ ਗਏ।ਮੈਨੂੰ ਇਉ ਲੱਗਿਆ ਇਹ ਕ੍ਹਲ ਵੇਦ ਅੰਕਲ ਨੂੰ ਨਾਲ ਬੈਠਾਉਣ ਦਾ ਹੀ ਫਲ ਸੀ ਜੋ ਮੈਨੂੰ ਨਾਲ ਦੀ ਨਾਲ ਹੀ ਮਿਲ ਗਿਆ।
ਰਮੇਸ ਸੇਠੀ ਬਾਦਲ
ਮੋ 98 766 27233

Tuesday, 18 June 2013

ਜਦੋ ਸਾਨੂੰ ਆਪਣੀ ਸਰਾਰਤ ਤੇ ਪਛਤਾਵਾ ਹੋਇਆ।


                                         ਜਦੋ ਸਾਨੂੰ ਆਪਣੀ ਸਰਾਰਤ ਤੇ ਪਛਤਾਵਾ ਹੋਇਆ।


            ਮੈਂ ਨੋਵੀ ਤੇ ਦੱਸਵੀ ਜਮਾਤ ਬੋਰਡ ਦੀ ਹੀ ਪਾਸ ਕੀਤੀ ਹੈ। ਸਾਡਾ ਸੇਂਟਰ ਪਿੰਡ ਲੰਬੀ ਬਣਾ ਹੁੰਦਾ ਸੀ ਤੇ ਅਸੀਂ ਘਮਿਆਰੇ ਤੋਂ ਬਸ ਰਾਹੀ ਲੰਬੀ ਆਉਂਦੇ। ਬੱਸਾਂ ਵਾਲੇ ਸਾਨੂੰ ਪਾੜਿਆ ਨੂੰ ਨਾ ਬਿਠਾਉਂਦੇ ਕਿਉਂਕਿ ਅਸੀ ਟਿਕਟ ਨਹੀ ਸੀ ਲੈਂਦੇ। ਜਦੋਂ ਬਸ ਤੁਰ ਪੈਂਦੀ ਤਾਂ ਅਸੀ ਫਟਾਫਟ ਬੱਸ ਦੇ ਪਿਛੋਂਦੀ ਬੱਸ ਦੀ ਛੱਤ ਉਪੱਰ ਜਾ ਬੈਠਦੇ। ਕਿਉਂਕਿ ਅਸੀ ਸਾਰੇ ਸਰੀਫ ਹੀ ਹੁੰਦੇ ਸਾਂ ਤੇ ਸਰਾਰਤਾਂ ਕਰਨਾ ਸਾਡਾ ਜਨਮ ਸਿੱਧ ਆਧਿਕਾਰ ਸੀ। ਅਸੀ ਬੱਸ ਦੀ ਛੱਤ ਉੱਪਰ ਪਏ ਲੋਕਾਂ ਦੇ ਸਮਾਨ ਦੀ ਫਰੋਲਾ ਫਰਾਲੀ ਕਰਦੇ, ਪੈਸੇ ਟਕੇ ਨੂੰ ਹੱਥ ਨਾ ਲਾਉਂਦੇ ਪਰ ਖਾਣ ਵਾਲਾ ਸਮਾਨ ਸਾਡੀ ਨਿਗ੍ਹਾ ਤੋ ਬਚ ਨਾ ਸਕਦਾ। 
            ਪਹਿਲੇ ਦਿਨ ਅਸੀ ਕਿਸੇ ਹੱਟੀ ਵਾਲੇ ਦੇ ਸਮਾਨ ਚੋ ਥੋੜੇ ਜਿਹੇ ਸਕਰਪਾਰੇ, ਪਤਾਸੇ ਤੇ ਪਕੋੜੀਆਂ ਨੂੰ ਹੀ ਰਗੜਿਆ। ਇਹ ਸਾਡੀ ਪਹਿਲੀ ਕਾਰਵਾਈ ਸੀ ਤੇ ਬਹੁਤ ਥੋੜੇ ਜਣੇ ਇਸ ਦੇ ਭਾਗੀਦਾਰ ਸਨ ਤੇ ਸਾਡਾ ਭੇਤ ਵੀ ਬਣਿਆ ਰਿਹਾ। ਪਰ ਅਗਲੇ ਦਿਨ ਸਾਡਾ ਹੋਸਲਾ ਵੱਧ ਗਿਆ ਸੀ ਤੇ ਤਕਰੀਬਣ ਸਾਰੇ ਹੀ ਭਾਗੀਦਾਰ ਬਣ ਗਏ। ਸਭ ਤੋਂ ਪਹਿਲਾਂ ਅਸੀ ਇੱਕ ਯੋਗੀ ਦੀ ਬਗਲੀ ਦੀ ਤਲਾਸੀ ਲਈ ਤੇ ਸਾਨੂੰ ਖਾਣ ਨੂੰ ਖਾਸ ਨਹੀ ਮਿਲਿਆ। ਇੱਕ ਦੋ ਡਿੱਬੇ ਜਿਹੇ ਹੋਰ ਫਰੋਲੇ ਪਰ ਸਾਡੇ ਮੇਹਨਤ ਪੱਲੇ ਨਾ ਪਈ। ਅੱਜ ਤੇ ਉਹ ਲੋਕ ਜਿਆਦਾ ਉਤਾਵਲੇ ਸੀ ਜਿਨ੍ਹਾ ਨੇ ਕਲ੍ਹ ਡਰਦਿਆਂ ਨੇ ਜਿਆਦਾ ਹੀ ਸਰਾਫਤ ਦਿਖਾਈ ਸੀ। 
              ਬੱਸ ਤੇ ਇੱਕ ਖੂੰਜੇ ਚ ਇੱਕ ਪਿੱਤਲ ਦੀ ਟੋਕਣੀ ਪਈ ਸੀ ਤੇ ਉੱਪਰ ਲਾਲ ਕੱਪੜਾ ਬੰਨਿਆ ਸੀ ਤੇ ਉਹ  ਸਾਨੂੰ ਬੜਾ ਅਜੀਬ ਜਿਹਾ ਲੱਗਦਾ ਸੀ। ਕਿਸੇ ਬਾਹਲੇ ਉਤਾਵਲੇ ਨੇ ਕਪੜਾ ਖੋਲ ਕੇ ਦੇਖ ਹੀ ਲਿਆ ਤੇ ਦੇਖਦੇ ਹੀ ਉਸ ਦੀਆਂ ਵਾਛਾਂ ਖਿਲ ਗਈਆਂ। ਕਿਉਂਕਿ ਉਸ ਟੋਕਣੀ ਵਿੱਚ ਪੰਜੀਰੀ ਸੀ ਤੇ ਉਹ ਵੀ ਦੇਸੀ ਘਿਉ ਦੀ। ਦੇਸੀ ਘਿਉ ਦੀ ਖੁਸਬੂ ਬਾਹਰ ਤੱਕ ਆ ਰਹੀ ਸੀ। ਬਸ ਫਿਰ ਕੀ ਸੀ ਦੇਖਦੇ ਹੀ ਦੇਖਦੇ ਟੋਕਣੀ ਦਾ ਥੱਲਾ ਨਜਰ ਆਉਣ ਲੱਗ ਪਿਆ। ਤੇ ਸਾਡੇ ਸਾਰਿਆਂ ਦੇ ਹੱਥ ਧਿੰਦੇ ਹੋ ਗਏੇ ।ਤੇ ਢਿੱਡ ਵੀ ਭਰ ਗਿਆ।
             ਏਨੇ ਨੂੰ ਬਸ ਲੰਬੀ ਪਹੁੰਚ ਗਈ ।ਸਾਡਾ ਪੇਪਰ ਦੋ ਵਜੇ ਸੀ ਤੇ ਅਜੇ ਕਾਫੀ ਸਮਾਂ ਪਿਆ ਸੀ। ਤੇ ਅਸੀ ਅਜੇ ਬੱਸ ਸਟੈਂਡ ਤੇ ਹੀ ਖੜ੍ਹੇ ਸੀ ਕਿ ਇੱਕ ਚਾਲੀ ਪੰਜਾਹ ਸਾਲ ਦਾ ਬਾਬਾ ਉੱਚੀ ਉੱਚੀ ਰੋ ਰਿਹਾ ਸੀ ।ਉਸ ਦੇ ਹੱਥ ਵਿੱਚ ਓਹੀ ਟੋਕਣੀ ਸੀ ਜਿਸ ਨੂੰ ਅਸੀ ਹੀ ਖਾਲੀ ਕੀਤਾ ਸੀ। ਉਸ ਨੇ ਟੋਕਣੀ ਇਉਂ ਫੜੀ ਹੋਈ ਸੀ ਜਿਵੇਂ ਉਹ ਉਸ ਵਿੱਚ ਪਾਣੀ ਭਰਣ ਚੱਲਿਆ ਹੋਵੇ। ਰੋਣ ਦਾ ਕਾਰਣ ਪੁੱਛਣ ਤੇ ਉਸ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਪੰਜੀਰੀ ਦੇਣ ਚੱਲਿਆ ਸੀ ਜੋ ਨਾਲ ਦੇ ਪਿੰਡ ਵਿਆਹੀ ਹੈ ਤੇ ਉਸ ਦੇ ਮੁੰਡਾ ਹੋਇਆ ਹੈ। ਸਾਰੀ        ੇ ਪੰਜੀਰੀ ਬਸ ਉੱਪਰ ਬੈਠੇ ਮੁੰਡਿਆਂ ਨੇ ਖਾ ਲਈ ਤੇ ਹੁਣ ਉਹ ਕਿਹੜਾ ਮੂੰਹ ਲੈ ਕੇ ਖਾਲੀ ਹੱਥ ਧੀ ਦੇ ਸੋਹਰੇ ਘਰ  ਜਾਵੇਗਾ।
              ਉਸ ਦਾਹੜੀ ਵਾਲੇ ਬਾਬੇ ਨੂੰ ਰੋਦਾਂ ਦੇਖ ਕੇ ਸਾਡੇ ਮੂੰਹ ਵੀ ਲਟਕ ਗਏ। ਕਿਉਂਕਿ ਬਾਬੇ ਦੀ ਇਸ ਦੁਰਦਸਾ ਦੇ ਜੁੰਮੇਦਾਰ ਵੀ ਅਸੀ ਸੀ। ਫਿਰ ਅਸੀ ਸਾਰਿਆਂ ਨੇ ਕੁਝ ਗਿਟਮਿਟ ਕੀਤੀ ਤੇ ਸਿਆਣੇ ਜਿਹੇ ਬਣ ਕੇ ਬਾਬੇ ਤੋਂ ਉਸ ਪੰਜੀਰੀ ਦੀ ਲਾਗਤ ਪੁੱਛੀ। ਬਾਬੇ ਦੇ ਦੱਸਣ ਅਨੁਸਾਰ ਉਹ ਦੋ ਕਿਲੋ ਦੇਸੀ ਘਿਉ ਦੀ ਪੰਜੀਰੀ ਸੀ ਤੇ ਉਸਤੇ ਉਸਦਾ ਲੱਗਭਗ ਡੇਢ ਸੋ  ਰੁਪਿਆ ਖਰਚ ਆਇਆ ਸੀ। ਪਰ ਹੁਣ ਕੀ ਹੋ ਸਕਦਾ ਹੈ। ਉਹ ਬਹੁਤ ਗਰੀਬ ਕਿਸਾਨ ਹੈ। ਫਿਰ ਅਸੀ ਸਾਰਿਆ ਨੇ ਆਪਣੀ ਜੇਬ ਵਿਚਲੇ  ਪੈਸਿਆਂ ਚੋ ਪੰਜ ਪੰਜ ਰੁਪਏ ਤੇ ਕਿਸੇ ਨੇ ਇਸ ਤੋਂ ਵੀ ਘੱਟ ਰੁਪਏ ਇਕੱਠੇ ਕੀਤੇ ।ਅਸੀ ਉਹਨਾਂ ਤੋਂ ਵੀ ਪੈਸੇ ਮੰਗੇ ਜੋ ਸਾਡੇ ਨਾਲ ਨਹੀ ਸਗੋ ਦੂਸਰੀ ਬਸ ਤੇ ਆਏ ਸਨ। ਇਸ ਤਰ੍ਹਾਂ ਅਸੀ ਇੱਕ ਸੋ ਨੱਬੇ ਰੁਪਏ ਇੱਕਠੇ ਕਰਕੇ ਉਸ ਬਜੁਰਗ ਨੂੰ ਦੇ  ਦਿੱਤੇ। 
                 ਫਿਰ ਕਈ ਦਿਨ ਇਸ ਪਛਤਾਵੇ ਦੀ ਅੱਗ ਵਿੱਚ ਕੁਲਝਦੇ ਰਹੇ। ਕਈ ਦਿਨ ਸਾਡੇ ਚੇਹਰੇ ਤੋਂ ਹਾਸਾ ਗਾਇਬ ਰਿਹਾ। ਅਸੀ ਡਰਦਿਆਂ ਨੇ ਕਈ ਦਿਨ ਘਰੇ ਵੀ ਨਾ ਦੱਸਿਆ ਕਿਉਂਕਿ ਓਦੋ ਮਾਂ ਪਿਓ ਦੀ ਕੁੱਟ ਬਹੁਤ ਭੈੜੀ ਹੁੰਦੀ ਸੀ ਤੇ ਮਾਂ ਦੀਆਂ ਘਸੀਆਂ ਜਿਹੀਆਂ ਚੱਪਲਾਂ ਪੀੜ ਬਹੁਤ ਕਰਦੀਆਂ ਸਨ। 
ਰਮੇਸ ਸੇਠੀ ਬਾਦਲ
ਮੋ 98 766 27233  

Sunday, 16 June 2013

ਭੇਲ ਪੂਰੀ ਵਾਲੇ ਦਾ ਕਮਾਲ

          

                                                ਭੇਲ ਪੂਰੀ ਵਾਲੇ ਦਾ ਕਮਾਲ

        ਗੱਲ ਕੋਈ ਅੱਠ ਦੱਸ ਸਾਲ ਪੁਰਾਣੀ  ਹੈ। ਸਾਡੀ ਗਲੀ ਵਿੱਚ ਭੇਲ ਪੂਰੀ ਵੇਚਣ ਵਾਲਾ ਅਕਸਰ ਸਾਮ ਨੂੰ ਆਉਂਦਾ ਹੁੰਦਾ ਸੀ। ਇਹ ਲੋਕ ਅਕਸਰ ਯੂ ਪੀ ਬਿਹਾਰ ਤੋਂ ਰੋਜਗਾਰ ਲਈ ਆਉਂਦੇ ਹਨ। ਉਹ ਕੋਈ ਪੰਦਰਾਂ ਸੋਲਾਂ ਸਾਲ ਦਾ ਮੁੰਡੂ ਜਿਹਾ ਹੀ ਸੀ । ਮੇਰੇ ਬੱਚੇ ਤੇ ਭਤੀਜੇ ਅਜੇ ਛੋਟੇ ਹੀ ਸਨ। ਬੱਚੇ ਭੇਲ ਪੂਰੀ ਮੰਗਣ ਲੱਗੇ। ਉਹ  ਇੱਕ ਰੁਪਏ ਦੀ ਭੇਲ ਪੂਰੀ ਦਿੰਦਾ ਸੀ। ਕਾਪੀ ਦੇ ਕਾਗਜ ਤੇ  ਉਹ ਦੋ ਤਿੰਨ ਤਰ੍ਹਾਂ ਦੇ ਨਮਕੀਣ ਪਾ ਕੇ  ਤੇ ਵਿੱਚ ਬਰੀਕ ਕਟਿਆ ਹੋਇਆ ਪਿਆਜ ਟਮਾਟਰ ਪਾ ਕੇ ਉਹ ਭੋਰਾ  ਨਿੰਬੂ ਵੀ ਨਿਚੋੜ ਦਿੰਦਾ। ਤੇ ਬਾਦ ਵਿੱਚ ਉਹ ਉਸੇ ਕਾਗਜ ਦੀ ਕੀਪ ਜਿਹੀ ਬਣਾ ਕੇ ਦੇ ਦਿੰਦਾਂ। ਬੱਚੇ ਖੁਸ ਹੋ ਕੇ ਖਾਂਦੇ ਤੇ ਉਸ ਨੂੰ ਵੱਖ ਵੱਖ ਫਰਮਾਇਸਾ ਵੀ ਕਰਦੇ। ਕੋਈ ਜਿਆਦਾ ਪਿਆਜ ਦੀ ਮੰਗ ਕਰਦਾ ਤੇ ਕੋਈ ਜਿਆਦਾ ਟਮਾਟਰ ਦੀ । ਉਹ ਹਰ ਇੱਕ ਦੀ ਮੰਗ ਪੂਰੀ ਕਰਦਾ।“ ਭਈਆ ਕਿਤਨਾ ਕਮਾ ਲੇਤੇ ਹੋ?ਂ ਮੈਂ ਉਸ ਦੇ ਮੂਹਰੇ ਖੜੇ ਦਸ ਬਾਰਾ ਬੱਚਿਆਂ ਦੀ ਭੀੜ ਵੇਖ ਕੇ ਪੁਛਿਆ। “ਬਸ ਜੀ ਗੁਜਾਰੇ ਲਾਇਕ ਬਣ ਜਾਤੇ ਹੈ। ਂ ਉਸ ਨੇ ਗੋਲ ਮੋਲ ਜਿਹਾ ਉਤੱਰ ਦਿੱਤਾ। “ਫਿਰ ਵੀ ?ਂ ਕਿਉਂਕਿ ਉਸ ਦੇ ਉਤੱਰ ਨਾਲ ਮੈਨੂੰ ਤਸੱਲੀ ਨਹੀ ਹੋਈ ਸੀ। “ਯੇ ਹੀ ਕੋਈ ਚਾਲੀਸ ਪੰਚਾਸ ਰੁਪਿਆ ਬਣ ਜਾਤਾ ਹੈ। ਂ ਉਸ ਨੇ ਸਚਾਈ ਬਿਆਨ ਕੀਤੀ। “ਯੇ ਭਈਆ ਲੋਗ ਖੂਬ ਲੂਟ ਮਚਾਤੇ ਹੈ। ਂ ਸਾਡੀਆਂ ਗੱਲਾਂ ਸੁਣ ਕੇ ਸਾਡਾ ਗੁਆਂਢੀ ਵਿੱਚੋ ਹੀ ਬੋਲ ਪਿਆ। “ਕਿਆ ਲੂਟ ਮਚਾਤੇ ਹੈਂ ਹਮ। ਏਕ ਰੁਪਏ ਮੇਂ ਆਤਾ ਹੀ ਕਿਆ ਹੈ ਆਜ ਕਲ੍ਹ?ਂ ਭਈਆ ਜੀ ਕੋ ਗੁੱਸਾ ਆ ਗਿਆ। “ ਏਕ ਰੁਪਏ ਮੇਂ ਹਮ ਕਿਆ ਲੂਟ ਮਚਾਏ ਗੇ। ਤੁਮ ਅੈਸਾ ਕਰੋ ਮੇਰੇ ਸੇ ਯੇ ਸਮਾਨ ਲੇ ਲੋ ਅੋਰ ਬਿਨਾਂ ਨੀਚੇ ਗਿਰਾਏ ਇਸ ਕੋ ਅੇਸੇ ਬਣਾ ਕੀਪ ਬਣਾ ਕਰ ਦੇ ਦੋ। ਂ ਉਸ ਨੇ ਸਮਾਨ ਤੇ ਕਾਗਜ ਅੱਗੇ ਕਰ ਦਿੱਤਾ। “ਤੂੰ ਖਾਲੀ ਕਾਗਜ ਦੀ ਹੀ ਬਣਾ ਦੇ।ਂ ਮੈਂ ਭਈਏ ਦੀ ਵਾਰ ਲੈਂਦੇ ਹੋਏ ਕਿਹਾ। ਉਸ ਗੁਆਂਢੀ ਨੇ ਚੈਲੇਂਜ ਸਮਝ ਕੇ ਕੀਪ ਜਿਹੀ ਬਣਾਉਣ ਦੀ ਕੋਸਿਸ ਵੀ ਕੀਤੀ। ਪਰ ਕਿੱਥੇ ਇਹ ਤਾਂ ਇਹਨਾਂ ਭਈਆਂ ਦੇ ਵੱਸ ਦਾ ਰੋਗ ਹੀ ਸੀ। ਮੈਨੂੰ ਵੀ ਭਈਏ ਦੀ ਮਜਬੂਰੀ, ਲਾਚਾਰੀ ਤੇ ਗਰੀਬੀ ਤੇ ਤਰਸ ਜਿਹਾ ਆ ਗਿਆ। ਪਰ ਮੈਂ ਉਸ ਦੀ ਹਾਜਿਰ ਜਵਾਬੀ ਤੇ ਕਾਇਲ ਵੀ ਹੋ ਗਿਆ। 
ਰਮੇਸ ਸੇਠੀ ਬਾਦਲ
ਮੋ 98 766 27 233 

ਤੇ ਮੋਤੀ ਵੀ ਤੁਰ ਗਿਆ।


                                             ਤੇ ਮੋਤੀ ਵੀ ਤੁਰ ਗਿਆ।

     ਮੈਂ ਪੰਜਵੀ ਜਾ ਛੇਵੀਂ ਚ ਪੜ੍ਹਦਾ ਸੀ। ਮੇਰੇ ਪਾਪਾ ਜੀ ਇੱਕ ਕੁੱਤਾ ਲਿਆਏ । ਕਾਲੇ ਰੰਗ ਦਾ ਸੇਰ ਵਰਗਾ ਕੁੱਤਾ। ਉਸ ਸਮੇ ਉਹ ਰੇਲ ਗੱਡੀ ਰਾਹੀ ਆਏ ਤੇ ਉਸ ਦੀ ਬਕਾਇਦਾ ਟਿਕਟ ਵੀ ਲਈ।ਉਹ ਕੁੱਤਾ ਪੂਰਾ ਰੋਬਦਾਰ ਲੱਗਦਾ ਸੀ। ਪਾਪਾ ਜੀ ਦੱਸਦੇ ਸਨ ਕਿ ਇੱਕ ਚੋਧਰੀ ਉਸ ਕੁੱਤੇ ਨੂੰ ਪੰਜਾਹ ਰੁਪਏ ਵਿੱਚ ਖਰੀਦਣ ਨੂੰ ਤਿਆਰ ਹੋ ਗਿਆ ਪਰ ਪਾਪਾ ਜੀ ਨੇ ਨਹੀ ਵੇਚਿਆ।ਉਸ ਸਮੇ ਪੰਜਾਹ ਰੁਪਏ ਦੀ ਕਾਫੀ ਵੁਕਤ ਹੁੰਦੀ ਸੀ। ਪਾਪਾ ਜੀ ਕੁੱਤੇ ਦੀ ਲਈ ਟਿਕਟ ਬਾਰੇ ਤੇ ਉਸ ਦੀ ਪੰਜਾਹ ਰੁਪਏ ਦੀ ਲੱਗੀ ਕੀਮਤ ਬਾਰੇ ਹਰ ਆਏ ਗਏ ਨੂੰ ਦੱਸਦੇ।ਕੁੱਤਾ ਬਹੁਤ ਸਮਝਦਾਰ ਸੀ ਤੇ ਆਗਿਆਕਾਰੀ ਵੀ।ਅਸੀ ਉਸ ਕੁੱਤੇ ਦਾ ਨਾਂ ਬਿੱਲੂ ਰੱਖਿਆ ਕਿਉਂਕਿ ਉਦੋ ਆਹ ਅੰਗ੍ਰੇਜੀ ਨਾਂ ਟਫੀ, ਵਿਸਕੀ ਤੇ ਜੈਕ ਆਦਿ ਰੱਖਣ ਦਾ ਰਿਵਾਜ ਹੀ ਨਹੀ ਸੀ ਤੇ ਅਸੀ ਸੀ ਵੀ ਪੂਰੇ ਪੈਂਡੂ। ਪਰ ਮਾੜੀ ਕਿਸਮਤ ਕੋਈ ਬਿੱਲੂ ਨੂੰ ਵਰਗਲਾ ਕੇ ਲੈ ਗਿਆ । ਅਸੀ ਉਸ ਦੀ ਬਹੁਤ ਭਾਲ ਕੀਤੀ। ਆਪਣੇ ਪਿੰਡ ਤੋਂ ਇਲਾਵਾ ਨਾਲ ਦੇ ਪਿੰਡਾਂ ਚ ਗੁਰੂਦਵਾਰੇ ਦੇ ਸਪੀਕਰ ਤੇ ਵੀ ਬੁਲਵਾਇਆ। ਸੂਚਨਾਂ ਦੇਣ ਵਾਲੇ ਲਈ ਯੋਗ ਇਨਾਮ ਦੀ ਪੇਸਕਸ ਵੀ ਕੀਤੀ ।ਪਰ ਕੋਈ ਫਲ ਨਾ ਮਿਲਿਆ। ਬਿੱਲੂ ਦੀ ਗੁੰਮਸੁਦੀ ਨੇ ਸਾਨੂੰ ਬਹੁਤ ਪ੍ਰੇਸਾਨ ਕੀਤਾ। ਪੰਦਰਾਂ ਵੀਹ ਦਿਨ ਅਸੀ ਲਗਾਤਾਰ ਉਸ ਦੀ ਭਾਲ ਕਰਦੇ ਰਹੇ। 
           ਇੱਕ ਦਿਨ ਸਾਡੇ ਪਿੰਡ ਖਾਨਾ ਬਦੋਸ ਲੋਕ ਆਕੇ ਠਹਿਰੇ। ਉਹ ਲੋਕ ਬੱਠਲਾਂ ਦੇ ਥੱਲੇ ਲਾਉਣ, ਕੜਾਹੀਆਂ ਬਣਾਉਣ, ਬਾਲਟੀਆਂ ਦੇ ਕੜੇ ਲਾਉਣ ਤੇ ਖੁਰਚਣੇ, ਝਾਰਣੀਆ ਵੇਚਣ ਦਾ ਕੰਮ ਕਰਦੇ ਸੀ ।ਉਹਨਾ ਦੀਆਂ ਜਨਾਨੀਆਂ ਨਾਲੇ ਇਹ ਸਮਾਨ ਵੇਚਣ ਦਾ ਹੋਕਾ ਦਿੰਦੀਆ ਤੇ ਨਾਲੇ ਲੋਕਾਂ ਘਰੋਂ ਰੋਟੀ ਲੱਸੀ ਮੰਗ ਕੇ ਲੈ ਜਾਂਦੀਆ। ਉਹਨਾਂ ਦੀ ਮਾੜੀ ਕਿਸਮਤ ਕਿ ਉਹਨਾਂ ਦਾ ਇੱਕ ਚਿੱਟੇ ਰੰਗ ਦਾ ਕੁੱਤਾ ਸਾਡੇ ਘਰੇ ਵੜ੍ਹ ਗਿਆ ਤੇ ਅਸੀ ਉਸ ਨੂੰ ਰੋਟੀ ਪਾ ਦਿੱਤੀ ਤੇ ਲੰਬੀ ਸੋਚ ਤੇ ਘਰ ਦਾ ਵੱਡਾ ਬੂਹਾ ਭੇੜ ਦਿੱਤਾ। ਮੁਕਦੀ ਗੱਲ ਵੀ ਅਸੀ ਕਾਮਜਾਬ ਹੋ ਗਏ ਆਪਣੇ ਮਨੋਰਥ ਚ। ਤੇ ਕੁੱਤਾ ਸਾਡਾ ਹੀ ਹੋ ਗਿਆ। ਸਾਨੂੰ ਪਤਾ ਲੱਗਿਆ ਉਹਨਾਂ ਨੇ ਕੁੱਤੇ ਦੀ ਬਹੁਤ ਭਾਲ ਕੀਤੀ ਪਰ ਅਸੀ ਵੀ ਪੱਕੇ ਖਿਡਾਰੀ ਸੀ ਤੇ ਕੁੱਤੇ ਨੂੰ ਰੋਟੀ ਦੇ ਨਾਲ ਨਾਲ ਦੁੱਧ ਦਾ ਪਲਾ ਵੀ ਪਾਉਣ ਲੱਗ ਪਏ। ਅਸੀ ਉਸ ਦਾ ਨਾਂ ਮੋਤੀ ਰੱਖਿਆ।ਮੋਤੀ ਬਹੁਤ ਹੀ ਸਮਝਦਾਰ ਸੀ। ਉਹ ਦਿਨ ਵਿੱਚ ਸਿਰਫ ਦੋ ਵਾਰੀ ਹੀ ਰੋਟੀ ਖਾਂਦਾ। ਮੰਗਲਵਾਰ ਨੂੰ ਸਵੇਰੇ ਰੋਟੀ ਨਾ ਖਾਂਦਾ। ਬਲਕਿ ਰੋਟੀ ਮੂੰਹ ਨਾਲ ਚੁੱਕ ਕੇ ਮਿੱਟੀ ਚ ਦੱਬ ਦਿੰਦਾ। ਕਈ ਲੋਕ ਕਹਿੰਦੇ ਇਹ ਮੰਗਲਵਾਰ ਦਾ ਵਰਤ ਰੱਖਦਾ ਹੈ। ਅਸੀ ਹਰ ਮੰਗਲਵਾਰ ਨੂੰ ਅਜੇਹਾ ਕਰਦੇ ਦੇਖਦੇ ਪਰ ਮੈਂਨੂੰ ਫਿਰ ਵੀ ਯਕੀਨ ਨਾ ਆਉਂਦਾ। ਹਰ ਅਜਨਬੀ  ਘਰੇ ਆਏ ਨੂੰ ਵੇਖ ਕੇ ਭੋਂਕਦਾ ਪਰ ਵੱਢਦਾ ਨਹੀ ਸੀ। ਅਸੀ ਕਈ ਵਾਰੀ ਉਹਨੂੰ ਪਰਖਣ ਦੇ ਮਾਰੇ ਦੋਨੋ ਭਰਾ ਮੇਰੇ ਚਾਚੇ ਦੇ ਲੜਕੇ ਪੱਪੀ ਤੇ ਛਿੰਦੇ ਨਾਲ ਐਂਵੇ ਐਂਵੇ ਜਿਹੇ ਲੜਾਈ ਕਰਦੇ ਤੇ ਮੋਤੀ ਸਾਡੀ ਵਾਰ ਕਰਾਉਂਦਾ।ਤੇ ਉਹਨਾ ਦੋਹਾਂ ਭਰਾਵਾਂ ਤੇ ਹੀ ਭੋਂਕਦਾ। 
           ਜਦੋ ਮੈਂ ਛੱਪੜ ਤੇ ਮੱਝਾ ਨਹਾਉਣ ਜਾਂਦਾ ਤੇ ਮੋਤੀ ਮੇਰੇ ਨਾਲ ਜਾਂਦਾ। ਜਦੋ ਮੈa ਆਪਣੀਆਂ ਮੱਝਾਂ ਛੱਪੜ ਤੋ ਬਾਹਰ ਕੱਢਣ ਲਈ ਮੱਝਾਂ ਨੂੰ ਡਲੇ ਮਾਰਦਾ ਤਾਂ ਮੋਤੀ ਛੱਪੜ ਵਿੱਚ ਵੱੜ ਜਾਂਦਾ ਤੇ ਮੱਝਾਂ ਨੂੰ ਬਾਹਰ ਕੱਢ ਲਿਆਉਂਦਾ। ਇਸੇ ਤਰ੍ਹਾਂ ਇੱਕ ਦਿਨ ਜਦੋਂ ਮੈਂ ਪਿੰਡ ਦੇ ਨਾਲ ਤੇ ਸਾਡੇ ਖੇਤਾਂ ਕੋਲ ਵੱਗਦੀ ਕੱਸੀ ਤੇ ਮੱਝਾਂ ਨਹਾਉਣ ਲਈ ਗਿਆ ਤਾਂ ਮੋਤੀ ਨੂੰ ਵੀ ਨਾਲ ਹੇ ਗਿਆ ਰੋਜ ਦੀ ਤਰ੍ਹਾਂ। ਪਰ ਵਾਪਿਸੀ ਤੇ ਮੋਤੀ ਮੇਰੇ ਨਾਲ ਨਹੀ ਸੀ। ਮੇਰੀ ਮਾਂ ਨੇ ਮੈਨੂੰ ਮੋਤੀ ਬਾਰੇ ਪੁਛਿਆ। ਪਰ ਮੈਨੂੰ ਮੋਤੀ ਦਾ ਖਿਆਲ ਹੀ ਨਹੀ  ਸੀ। ਮੇਰੀ ਮਾਂ ਮੈਨੂੰ ਵਾਪਿਸ ਕੱਸੀ ਤੇ ਜਾ ਕੇ ਮੋਤੀ ਦਾ ਪਤਾ ਲਿਆਉਣ ਲਈ ਆਖਦੀ ਰਹੀ ਪਰ ਮੈਂ ਏਨੀ ਧੁੱਪ ਵਿੱਚ ਨਹੀ ਸੀ ਜਾਣਾ ਚਾਹੁੰਦਾ। ਪਰ ਕੁੱਟ ਤੋਂ ਡਰਦੇ ਨੂੰ ਮੈਨੂੰ ਸਿਖਰ ਦੁਪਿਹਰੇ ਜਾਣਾ ਹੀ ਪਿਆ।ਪਰ ਜਦੋਂ ਮੈਂ ਪਿੰਡ ਆਲੀ ਸੜ੍ਹਕ ਤੇ ਜਾਕੇ ਦੇਖਿਆ ਤਾਂ ਮੋਤੀ ਸੜ੍ਹਕ ਦੇ ਵਿਚਾਲੇ ਮਰਿਆ ਪਿਆ ਸੀ। ਕਿਉਂਕਿ ਉਸ ਦਿਨ ਪਿੰਡ ਵਿੱਚ ਕੁੱਤੇ ਮਾਰਣ ਵਾਲੇ ਸਰਕਾਰੀ ਮੁਲਾਜਮ ਆਏ ਸੀ। ਹੁਣ ਮੇਰੇ ਲਈ ਘਰੇ ਜਾ ਕੇ ਸਚਾਈ ਦੱਸਣੀ ਬਹੁਤ ਮੁਸਕਲ ਸੀ। ਬਾਦ ਵਿੱਚ ਮੇਰੀ ਮਾਂ ਦੇ ਜੋਰ ਪਾਉਣ ਤੇ ਮੈਨੂੰ ਸਚਾਈ ਦੱਸਣੀ ਪਈ ਤੇ ਨਾਲ ਹੀ ਮੇਰੀ ਛਿੱਤਰ ਪਰੇਡ ਵੀ ਸੁਰੂ ਹੋ ਗਈ। ਮੇਰੀ ਮਾਂ ਨੇ ਮੈਨੂੰ ਗਾਲ੍ਹਾ ਕੱਢ ਕੱਢ ਕੇ ਕੁੱਟਿਆ। ਕਿਉਂਕਿ ਸਾਰੀ ਗਲਤੀ ਮੇਰੀ ਹੀ ਸੀ। ਉਸ ਦਿਨ ਸਾਡੇ ਘਰੇ ਰਾਤ ਦੀ ਰੋਟੀ ਨਹੀ ਪੱਕੀ। ਮੋਤੀ ਬਿਨਾਂ ਸਾਡਾ ਪਰਵਾਰ ਅਧੂਰਾ ਜਿਹਾ ਹੋ ਗਿਆ ਸੀ। ਅੱਜ ਵੀ ਜਦੋ ਕਿਸੇ ਚਿੱਟੇ ਕੁੱਤੇ ਨੂੰ ਦੇਖਦਾ ਹਾਂ ਤਾਂ ਮੈਨੂੰ ਮੋਤੀ ਦੀ ਯਾਦ ਤਾਜਾ ਹੋ ਜਾਂਦੀ ਹੈ। 
ਰਮੇਸ ਸੇਠੀ ਬਾਦਲ
ਮੋ 98766 27 233

Friday, 14 June 2013

ਖੂਨ ਦਾਨ ਦਾ ਬਦਲਦਾ ਰੂਪ

                                          ਖੂਨ ਦਾਨ ਦਾ ਬਦਲਦਾ ਰੂਪ


ਮੇਰੇ ਬਚਪਣ ਦੀ ਘਟਨਾ ਹੈ। ਮੇਰੀ ਮਾਂ ਦੱਸਦੀ ਸੀ ਕਿ ਓਦੋ ਮੈਂ ਮਸਾਂ ਡੇਢ ਕੁ ਸਾਲ ਦਾ ਸੀ। ਸੰਨ 1962_63 ਦੀ ਗੱਲ ਹੈ। ਮੇਰੇ ਪਾਪਾ ਜੀ ਪਟਵਾਰੀ ਲੱਗੇ ਹੋਏ ਸਨ। ਕਿਸੇ ਦੂਰ ਸਟੇਸਨ ਤੇ ਪੋਸਟ ਸਨ। ਕੋਠੇ ਤੇ ਸੁੱਤੇ ਪਏ ਸਨ। ਖਾਧੀ ਪੀਤੀ ਚ ਨੀਂਦਰੇ ਚ ਪਿਸਾਬ ਕਰਣ ਲਈ  ਉਠੇ ਤੇ ਗਲੀ ਚ ਡਿੱਗ ਪਏ। ਪੱਟ ਦੀ ਹੱਡੀ ਟੁੱਟ ਗਈ। ਉਸ ਸਮੇਂ ਡਾਕਟਰੀ ਇਲਾਜ ਬਹੁਤ ਘੱਟ ਹੁੰਦਾ ਸੀ । ਕਈ ਦਿਨਾਂ ਦੇ ਅੋੜ ਪੋੜ ਤੋ ਬਾਦ ਬੜਿੰਗ ਖੇੜੇ ਵਾਲੇ ਸਰਦਾਰਾਂ ਦੀ ਚਿੱਠੀ ਲੈ ਕੇ ਉਹਨਾਂ ਨੂੰ ਅੰਬਰਸਰ ਹਸਪਤਾਲ ਚ  ਲੈ ਗਏ। ਇਹ ਚਿੱਠੀ ਮੇਰੇ ਮਾਸੜ ਚੋਧਰੀ ਰਾਮਧਨ ਦਾਸ ਨੇ ਦਿਵਾਈ ਸੀ। ਕਿਉਕਿ ਹੱਡੀਆਂ ਦਾ ਮਸਹੂਰ ਡਾਕਟਰ ਕ੍ਰਿਪਾਲ ਸਿੰਘ ਉਹਨਾਂ ਸਰਦਾਰਾਂ ਦਾ ਵਾਕਫ ਸੀ।ਤੇ ਇਹ ਸਰਦਾਰ ਮੇਰੇ ਮਾਸੜ ਕੋਲ ਆੜਤ ਆਉਦੇਂ ਸਨ। ਉਸ ਸਮੇਂ ਮੇਰੇ ਪਾਪਾ ਜੀ ਦੇ ਪੱਟ ਦਾ  ਆਪ੍ਰੇਸਨ ਕੀਤਾ ਗਿਆ। ਪੱਟ ਦੀ ਹੱਡੀ ਜੋੜਣ ਵਾਸਤੇ ਪੱਟ ਵਿੱਚ ਕੋਈ ਪੰਜ ਕੁ ਸੂਤ ਮੋਟਾ ਤੇ ਛੇ ਕੁ ਇੰਚ ਲੰਬਾ ਲੋਹੇ ਨੁਮਾਂ ਧਾਤ ਦਾ ਸਰੀਆ ਪਾਇਆ ਗਿਆ। ਜਿਸ ਨੂੰ  ਉਹਨਾਂ ਦੇ ਅੰਤਿਮ ਸੰਸਕਾਰ 29 ਅਕਤੂਬਰ 2003 ਨੂੰ ਉਹਨਾਂ ਦੇ ਪਵਿੱਤਰ ਫੁੱਲ ਚੁਗਣ ਦੀ ਰਸਮ  ਸਮੇਂ  ਉਥੇ ਹਾਜਰ ਸਾਰੇ ਸਕੇ ਸਬੰਧੀਆਂ ਨੇ ਦੇਖਿਆ।ਇਹ ਸਰੀਆ ਮੇਰੇ ਪਾਪਾ ਜੀ ਦੇ ਸਰੀਰ ਵਿੱਚ ਲਗਭਗ ਇਕਤਾਲੀ ਸਾਲ ਰਿਹਾ। ਅਪ੍ਰੇਸਨ ਦੇ ਮੋਕੇ ਇੱਕ ਯੂਨਿਟ ਖੂਨ ਦੀ ਜਰੂਰਤ ਪਈ ਤੇ ਕੋਈ ਵੀ ਸਕਾ ਸਬੰਧੀ ਖੂਨ ਦੇਣ ਲਈ ਤਿਆਰ ਨਾ ਹੋਇਆ। ਮੇਰੇ ਦਾਦਾ ਜੀ ਅਨੁਸਾਰ ਉਹ ਬਜੁਰਗ ਸਨ ਤੇ ਖੂਨ ਨਹੀ ਸਨ ਦੇ ਸਕਦੇ । ਮੇਰੇ ਚਾਚਾ ਜੀ ਵੀ ਚੁੱਪ ਵੱਟ ਗਏ। ਹੁਣ ਸਮੱਸਿਆ ਸੀ ਕਿ ਖੂਨ ਕੋਣ ਦੇਵੇ? ਉਸ ਸਮੇਂ ਮੇਰੇ ਮਾਮਾ ਸ੍ਰੀ ਬਿਹਾਰੀ ਲਾਲ ਜੋ ਅੱਠਵੀ ਕਲਾਸ ਵਿੱਚ ਪੜ੍ਹਦੇ ਸਨ ਉਹ ਵੀ ਪਾਪਾ ਜੀ ਦੀ ਮੀਜਾਦ ਪੁਸਤੀ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਹੋਏ ਸਨ , ਨੇ ਆਪਣੀ ਵੱਡੀ ਭੈਣ ਦੇ ਸੁਹਾਗ ਦੀ ਰੱਖਿਆ ਲਈ ਇੱਕ ਯੂਨਿਟ ਖੂਨ ਦੇ ਦਿੱਤਾ । ਸਿਰਫ ਇਸੇ ਸਰਤ ਤੇ ਕਿ ਮਾਂ ਯਾਨਿ ਮੇਰੀ ਨਾਨੀ ਜੀ ਨੂੰ ਨਾ ਦੱਸਿਆ ਜਾਵੇ। ਚਾਹੇ ਮਾਂ ਲਈ ਜਵਾਈ ਪੁੱਤ ਤੋਂ ਵੀ ਵੱਧਕੇ ਹੁੰਦਾ ਹੈ ਪਰ ਛੋਟੀ ਉਮਰ ਚ ਖੂਨ ਦਾਨ ਉਸ ਸਮੇ ਬਹੁਤ ਵੱਡੀ ਗੱਲ ਸੀ। ਹੁਣ ਚਾਹੇ ਮੈa ਖੁੱਦ ਚੋਦਾਂ ਵਾਰ ਆਪਣੀ ਇੱਛਾ ਅਨੁਸਾਰ ਖੂਨ ਦਾਨ ਕਰ ਚੁਕਿਆ ਹਾਂ। ਪਰ ਉਸ ਸਮੇ ਇਤਨੀ ਜਾਗ੍ਰਤੀ ਨਹੀ ਸੀ ਸਮਾਜ ਵਿੱਚ। ਅੱਜ ਕੱਲ੍ਹ ਤਾਂ ਲੋਕਾਂ ਨੇ ਖੂਨ ਦਾਨ ਦੀ ਲਹਿਰ ਚਲੀ ਰੱਖੀ ਹੈ। ਹਰ ਸਹਿਰ ਕਸਬੇ ਵਿੱਚ ਖੂਨਦਾਨੀਆਂ ਦੇ ਕਲੱਬ ਬਣੇ ਹਨ। ਧਾਰਮਿਕ ਆਗੂ ਇਸ ਲਹਿਰ ਨੂੰ ਭਰਪੂਰ ਹੁੰਗਾਰਾ ਦੇ ਰਹੇ ਹਨ। ਹਰਿਆਣਾ ਸਿਰਸਾ ਦੀ ਇੱਕ ਧਾਰਮਿਕ ਸੰਸਥਾ ਤਾਂ ਇੱਕ ਦਿਨ ਵਿੱਚ 50,000 ਯੂਨਿਟ ਦੇ ਕਰੀਬ ਖੂਨ ਦਾਨ ਕਰਕੇ ਵਿਸਵ ਰਿਕਾਰਡ ਬਣਾ ਚੁੱਕੀ ਹੈ। ਇਹੀ ਤਾਂ ਜਾਗਰੁਕ ਸਮਾਜ ਦੀ ਨਿਸਾਨੀ ਹੈ।

Wednesday, 12 June 2013

ਬੇਸਨ ਦੇ ਗੱਟਿਆਂ ਦੀ ਸਬਜੀ


                                                 ਬੇਸਨ ਦੇ ਗੱਟਿਆਂ ਦੀ ਸਬਜੀ

ਇਹ ਗੱਲ ਕੋਈ 1977_78 ਦੀ ਹੋਣੀ ਹੈ। ਮੈਂ ਕਾਲਜ ਪੜ੍ਹਦਾ ਸੀ ।  ਘਰੇ ਆਇਆ ਬੜੇ ਜੋਰ ਦੀ ਭੁੱਖ ਲੱਗੀ ਹੋਈ ਸੀ। “ਕੀ ਸਬਜੀ ਬਨਾਈ ਹੈ ਅੱਜ।' ਆਉਂਦੇ ਨੇ ਹੀ ਮਾਂ ਨੂੰ ਪੁਛਿਆ।“ਬੇਸਣ ਦੇ ਗੱਟੇ ਬਨਾਏ ਹਨ।' ਮਾਂ ਨੇ ਕਿਹਾ। “ਆਹ ਕੀ ਹੋਇਆ ਕੋਈ ਚੱਜ ਦੀ ਸਬਜੀ ਬਣਾ ਲਿਆ ਕਰੋ।ਂ ਮੈਂ ਗੁੱਸਾ ਜਾਹਿਰ ਕੀਤਾ। “ਪੁੱਤ ਤੂੰ ਖਾਕੇ ਤਾਂ ਦੇਖ। ਨਾ ਸਵਾਦ ਲੱਗੀ ਤਾਂ ਮੈਂ ਕੁਸ ਹੋਰ ਬਣਾ ਦੂੰਗੀ।' ਸਬਜੀ ਵਾਕਿਆ ਹੀ ਸਵਾਦ ਸੀ । ਮੈਂ ਰੱਜ ਕੇ ਰੋਟੀ ਖਾ ਲਈ ਤੇ ਸਬਜੀ ਦੀ ਤਾਰੀਫ ਨਾ ਕੀਤੀ। ਚਾਰ ਪੰਜ ਦਿਨਾਂ ਬਾਦ ਜਦੋਂ ਮੈਂ ਬਜਾਰੋਂ ਸਬਜੀ ਲੈਣ ਜਾਣ ਲੱਗਿਆ ਤਾਂ ਮੈਂ ਆਖਿਆ ਕਿ ਅੱਜ ਤਾਂ ਮੈਂ ਬਜਾਰੋਂ ਗੱਟੇ ਲੈ ਕੇ ਆਂਵਾਂਗਾ। ਮੇਰੀ ਮਾਂ ਹੱਸ ਪਈ ਤੇ ਕਹਿੰਦੀ “ਪੁੱਤ ਬੇਸਣ ਦੇ ਗੱਟੇ ਤਾਂ ਘਰੇ ਹੀ ਬਣ ਾਂਂਦੇ ਹਨ।ਂ ਉਸ ਨੇ ਮੇਰੇ ਸਾਹਮਣੇ ਬੇਸਣ ਗੁੰਨ ਕੇ ਵਿੱਚ ਨਮਕ, ਕਾਲੀ ਮਿਰਚ ਤੇ ਥੋੜੀ ਜਿਹੀ ਅਜਵੈਨ ਪਾਕੇ ਉਸ ਦੀਆਂ ਲੰਬੀਆਂ ਲੰਬੀਆਂ ਪਕੋੜੀਆਂ ੇ ਜਿਹੀਆਂ ਬਣਾ ਕੇ ਗਰਮ ਪਾਣੀ ਚ ਉਬਾਲ ਲਈਆਂ । ਬਾਦ ਵਿੱਚ ਚਾਕੂ ਨਾਲ ਉਸ ਦੇ ਛੋਟੇ ਛੋਟੇ ਟੁਕੜੇ ਕੱਟ ਕੇ ਸਬਜੀ ਬਣਾ ਦਿੱਤੀ। ਅੱਜ ਜਦੋਂ ਘਰੇ ਬੇਸਣ ਦੇ ਗੱਟਿਆਂ ਦੀ ਸਬਜੀ ਖਾਧੀ ਤਾਂ ਮੈਨੂੰ ਆਪਣੀ ਗੱਲ ਯਾਦ ਕਰਕੇ ਬਹੁਤ ਹਾਸਾ ਆਇਆ ਤੇ ਨਾਲੇ ਮਾਂ ਦੇ ਹੱਥਾਂ ਦਾ ਕਮਾਲ । ਰਾਜਸਥਾਨੀ ਵਿਰਸੇ ਦੀ ਇਹ ਸਬਜੀ ਆਪਣੇ ਆਪ ਵਿੱਚ ਨਿਆਮਤ ਹੈ ਜੇ ਕਿਸੇ ਕੋਲ ਇਹ ਕਾਰੀਗਿਰੀ ਹੋਵੇ ਤਾਂ।
ਰਮੇਸ ਸੇਠੀ ਬਾਦਲ
ਮੋ 98 766 27 233

ਅਖੇ ਮਾਂ ਵਰਗੀ ਨਾ ਆਖੋ


                                               ਅਖੇ ਮਾਂ ਵਰਗੀ ਨਾ ਆਖੋ

              ਮੈਂ ਅਜੇ ਨਿੱਕੜੀ ਨੂੰ ਦੁੱਧ ਪਿਆਇਆ ਹੀ ਸੀ ਉਹ ਫੇਰ ਰੋਣ ਲੱਗ ਪਈ। ਪਤਾ ਨਹੀ ਕਿਉਂ? ਮੈਂ ਉਸ ਨੂੰ ਮੂਰਤੀ ਮਾਸੀ ਕੋਲ ਲੈ ਗਈ। ਇਹਦਾ ਕੁਸ ਦੁਖਦਾ ਨਾ ਹੋਵੇ। ਮੂਰਤੀ ਮਾਸੀ ਸਾਡੇ ਗੁਆਂਢ ਚ ਹੀ ਰਹਿੰਦੀ ਹੈ। ਵਾਹਵਾ ਸਿਆਣੀ ਹੈ। ਮੇਰੇ ਪੇਕੇ ਘਰ ਕੋਲ ਵੀ ਹੁੰਦੀ ਸੀ ਇੱਕ ਸਿਆਣੀ ਬੁੜੀ। ਸਾਰੇ ਉਸ ਨੂੰ ਭੂਆ ਬਿਸਨੀ ਆਖਦੇ ਸੀ। ਉਹ ਬਾਲ ਵਿਧਵਾ ਸੀ । ਪਰ ਸੀ ਬਹੁਤ ਸਿਆਣੀ।ਹੁਣ ਤੇ ਪੇਕੇ ਵੀ ਛੁੱਟ ਗਏ ਤੇ ਭੁਆ ਬਿਸਨੀ ਵੀ। ਹੁਣ ਤੇ ਮਾਸੀ ਮੂਰਤੀ ਹੀ ਕੰਮ ਆਉਦੀ ਹੈ ਵੇਲੇ ਕੁਵੇਲੇ।  ਮਾਸੀ ਮੂਰਤੀ ਦੇ ਸੁੱਖ ਨਾਲ ਪੰਜ ਛੇ ਮੁੰਡੇ ਹਨ। ਪੂਰਾ ਭਰਿਆ ਪਰਿਵਾਰ ਹੈ।  ਸਿਆਣੀ ਤਾਂ ਮਾਸੀ ਮੂਰਤੀ ਵੀ ਬਹੁਤ ਹੈ ਜਵਾਂ ਭੂਆ ਬਿਸਨੀ ਤਰ੍ਹਾਂ। ਨਿੱਕੜੀ ਦਾ ਕਰਦੀ ਵੀ ਬਹੁਤ ਹੈ। ਜਦੋ ਮਿਲੂ, ਨਿੱਕੜੀ ਨੂੰ ਗੋਦੀ ਚੁੱਕ ਲਊ। ਕਿਉਂਕਿ ਨਿੱਕੜੀ ਜਵਾਂ ਮੇਰੇ ਤੇ ਹੀ ਗਈ ਹੈ। ਉਹੀ ਪਤਲੇ ਪਤਲੇ ਬੁੱਲ ਤਿੱਖਾ ਨੱਕ ਤੇ ਸਾਗੀ ਮੇਰੇ ਵਰਗੀਆਂ ਗੋਲ ਮਟੋਲ ਅੱਖਾਂ।ਨਾਲੇ ਆਖੂ “ਕਿਵੇਂ ਆਂ ਮਾਂ ਵਰਗੀਏ ਮੋਰਨੀਏ।' ਤੇ ਹੱਸ ਪਊ।
                 ਇੱਕ ਦਿਨ ਮੇਰੀ ਸੱਸ ਨੇ ਸੁਣ ਲਿਆ ਤੇ ਉਹ ਮਾਸੀ ਤੇ ਗੁੱਸੇ ਹੋਗੀ “ਅਖੇ ਤੂੰ ਇਹਨੂੰ ਮਾਂ ਵਰਗੀ ਨਾ ਆਖਿਆ ਕਰ।'।“ ਜਦੋ ਸਕਲ ਸੂਰਤ ਮਾਂ ਤੇ ਗਈ ਹੈ ਤਾਂ ਮੈਂ ਇਹਨੂੰ ਮਾਂ ਵਰਗੀ ਹੀ ਆਖੂ। ਇਹ ਕਿਹੜੀ ਕਾਲੀ ਕਲੂਟੀ ਤੇ ਮੋਟੀ ਹੈ ਜੋ ਇਹਨੂੰ ਮੈਂ ਪਿਓ ਵਰਗੀ ਜਾ ਦਾਦੇ ਵਰਗੀ ਆਖਾਂ।' ਮੇਰੀ ਸੱਸ ਨੇ ਹੱਸ ਕੇ ਗੱਲ ਟਾਲ ਦਿੱਤੀ। ਪਰ ਕਈ ਦਿਨ ਮੇਰੀ ਸੱਸ ਖਿਝੀ ਖਿਝੀ ਜਿਹੀ ਰਹੀ ਮੇਰੇ ਤੇ ਵੀ ਤੇ ਮਾਸੀ ਮੂਰਤੀ ਤੇ ਵੀ। ਮੈਂ ਬੋਲੀ ਤੇ ਕੁਝ ਨਾ ਪਰ ਗੱਲ ਤੇ ਸਮਝਦੀ ਸੀ ਸਾਰੀ। ਜਦੋ ਆਪਣੇ ਸਿੱਕੇ ਚ ਖੋਟ ਹੀ ਹੋਵੇ ਤਾਂ ਬੰਦਾ ਕਿਸੇ ਨੂੰ ਦੋ± ਕਿਵੇ ਦੇਵੇ। ਇੱਥੇ ਆ ਕੇ ਮਸਲਾ ਨੂੰਹ ਅਤੇ ਧੀ ਦੇ ਫੇਰ ਚ ਅਟਕ ਜਾਂਦਾ ਹੈ। ਬੰਦਾ ਆਪਣਾ ਦਰਦ ਕਿਸ ਨੂੰ ਸੁਣਾਵੇ । ਮਾਂ ਰਹੀ ਨਹੀ। ਂਿਉਂਦੇ ਜੀ ਮਾਰਤੀ ਮੈa ਆਪੇ। ਤੇ ਸੱਸ ਕਦੇ ਮਾਂ ਬਣ ਨਹੀ ਸਕਦੀ। ਢਿੱਡ ਵਿੱਚ ਗਚੱਲ ਬਣੇ ਪਏ ਹਨ। ਜੇ ਕਦੇ ਅੱਖ ਚੋ ਹੰਝੂ ਕਿਰ ਪੈਣ ਤਾਂ ਮੇਰੀ ਸੱਸ ਟੁੱਟ ਕੇ ਪੈ ਜਾਂਦੀ ਹੈ “ਅਖੇ ਸੁੱਖ ਮੰਗਿਆ ਕਰ। ਤੇਰੇ ਘਰ ਆਲਾ ਸਾਰਾ ਦਿਨ ਡਰੈਵਰੀ ਕਰਦਾ ਹੈ। ਤੂੰ ਹੰਝੂ ਨਾ ਕੇਰਿਆ ਕਰ।' ਤੇ ਸੱਸ ਬੁੜ ਬੁੜ ਕਰਦੀ। ਸਾਰਾ ਦਿਨ ਕਿਸਮਤ ਨੂੰ ਵੀ ਨਹੀ ਰੋਇਆ ਜਾਂਦਾ। ਲਿਖਿਆਂ ਨੂੰ ਕੋਣ ਮੇਟ ਸਕਦਾ ਹੈ।
                     ਮਾਸੀ ਮੂਰਤੀ  ਵੀ ਘਰੇ ਨਹੀ ਸੀ। ਗਈ ਹੋਊ ਕਿਸੇ ਦੇ ਖੰਡ ਪਾਠ ਤੇ। ਾਂ ਕਿਸੇ ਦੇ ਕੀਰਤਨ ਤੇ ਗਈ ਹੋਊ। ਮਾਸੀ ਨੂੰ ਕਿਹੜਾ ਘਰੇ ਟਿਕਾ ਆਉੱਦਾ ਹੈ। ਕੰਮ ਦਾ ਫਿਕਰ ਨਹੀ। ਨੂੰਹਾਂ ਕਰਣ ਨਾ ਕਰਣ। ਸਾਰੀ ਕਮਾਂਡ ਮਾਸੀ ਹੱਥ ਹੈ। ਮਾਸੜ ਨੂੰ ਉਹ ਟਿੱਚ ਕਰਕੇ ਜਾਣਦੀ ਹੈ। ਹੋਰ ਨਹੀ ਤਾਂ ਕਿਸੇ ਮਰਗ ਆਲੇ ਘਰੇ ਗਈ ਹੋਵੇਗੀ । ਕੋਈ ਮਰ ਜੇ ਬਸ ਮਾਸੀ ਨੂੰ ਪਤਾ ਲੱਗ ਜੇ ਸਹੀ। ਸਭ ਤੋa ਮੂਹਰੇ ਹੋਊ ਕੰਮ ਚ ਵੀ ਤੇ ਰੋਣ ਧੋਣ ਚ ਵੀ।ਜੇ ਕੋਈ ਜਨਾਨੀ ਮਰੀ ਹੋਵੇ ਤਾਂ ਅਗਲੇ ਦੀਆਂ ਨੂੰਹਾਂ ਨਹਾਉਣ ਨਾ ਨਹਾਉਣ ਬਸ ਨਹਾਊ ਮਾਸੀ ਹੀ। ਐa ਨਹਾਊ ਜਿਵੇ ਅਗਲੀ ਵੇਖਦੀ ਪਈ ਹੋਵੇ।ਆਉਂਦੀ ਮੈਂ ਮਾਸੀ ਦੀ ਨੂੰਹ ਨਾਲ ਗੱਲੀ ਲੱਗ ਪਈ। ਉਹ ਵੀ ਵਿਚਾਰੀ ਡਾਹਢੀ ਦੁੱਖੀ ਸੀ ਪੇਕਿਆ ਵਲੋਂ। ਕੋਈ ਭਰਾ ਨਹੀ ਹੈ  ਉਸ ਦੇ। ਮਾਂ ਪਿਓ ਦੀ ਝੋਰਾ ਵੱਡ ਵੱਡ ਖਾਂਦਾ ਹੈ। ਮੇਰੇ ਤਾਂ ਸਭ ਕੁਝ ਸੀ ਮੈਂ ਗੰਵਾ ਲਿਆ ਆਪਣੇ ਹੱਥੀ।ਸੋਹਣੀ ਕੋਠੀ ਸੀ ਸਾਡੀ। ਸਹਿਰ ਚ ਨਾਂ ਸੀ ਮੇਰੇ ਡੈਡੀ ਜੀ ਦਾ।  ਸਾਡੇ ਚਾਚੇ ਤਾਇਆ ਦਾ ਸਾਂਝਾ ਕਾਰੋਬਾਰ ਸੀ। ਘਰੇ ਤਿੰਨ ਤਿੰਨ ਕਾਰਾਂ, ਮੋਟਰ ਸਾਇਕਲ ਵੱਖਰੇ ਵੱਖਰੇ ਸਭਦੇ। ਬਸ ਮੱਤ ਹੀ ਮਾਰੀ ਗਈ ਮੇਰੀ। 
                      ਅਜੇ ਮੈਂ ਕਾਲਜ ਚ ਦਾਖਿਲਾ ਲਿਆ ਹੀ ਸੀ। ਮੈਂ ਡੈਡੀ ਜੀ ਨੂੰ ਕਿਹਾ ਮੈਨੂੰ ਐਕਟਿਵਾ ਲੈ ਦਿਉ। ਮੈa ਸਾਇਕਲ ਤੇ ਕਾਲਜ ਨਹੀ ਜਾਣਾ। ਡੈਡੀ ਜੀ ਵੀ ਮੰਨ ਗਏ । ਪਰ ਮੰਮੀ ਜੀ ਕਹਿੰਦੇ ਪਹਿਲਾਂ ਤੂੰ ਪੂਰਾ ਸਾਇਕਲ ਸਿੱਖ ਲੈ। ਮਹੀਨੇ ਕੁ ਬਾਆਦ ਤੈਨੂੰ ਅੇਕਟਿਵਾ ਵੀ ਲੈ ਦਿਆਂਗੇ। ਕਿਉਕਿ ਮੇਰੀ ਮਾਸੀ ਦੀਆਂ ਦੋਨੇ ਕੁੜੀਆਂ ਕੋਲ ਐਕਟਿਵਾਂ ਸੀ ਤੇ ਮੰਮੀ ਦੀ ਰੀਝ ਵੀ ਸੀ। ਅਜੇ ਤੀਜਾ ਚੋਥਾ ਦਿਨ ਹੀ ਹੋਇਆ ਸੀ ਮੈਨੂੰ ਕਾਲਜ ਜਾਂਦੀ ਨੂੰ। ਫਾਟਕਾਂ ਤੇ ਮੇਰੀ ਚੁੰਨੀ ਫਸ ਗਈ ਸਾਇਕਲ ਦੀ ਚੈਨ ਵਿੱਚ ਤੇ ਮੈa ਧੜੱਮ ਦਿਨੇ ਥੱਲੇ ਡਿੱਗ ਪਈ ਤੇ ਲੋਕੀ ਇੱਕਠੇ ਹੋ ਗਏ। ਬਹੁਤੇ ਮੈੰਨੂ ਜਾਣਦੇ ਸੀ ਬਈ ਇਹ ਮਿੱਤਲਾਂ ਦੀ ਕੁੜੀ ਹੈ। ਸਾਰਿਆ ਨੇ ਮੈਨੂੰ ਖੜੀ ਕੀਤਾ ਤੇ ਮੇਰਾ ਹਾਲ ਪੁਛਿਆ। ਕੋਈ ਸੱਟ ਤੇ ਨਹੀ ਲੱਗੀ।  ਮੇਰੇ ਗੋਡੇ ਤੇ ਜੋਰ ਦੀ ਸੱਟ ਵੱਜੀ ਸੀ ਤੇ ਮਾਸ ਵੀ ਛਿੱਲਿਆ ਗਿਆ ਸੀ ।ਪਰ ਮੈਂ ਡਰਦੀ ਨੇ ਕਿਸੇ ਨੂੰ ਨਹੀ ਦੱਸਿਆ। ਹੁਣ ਸੱਮਸਿਆ ਚੁੰਨੀ ਨੂੰ ਚੈਨ ਵਿੱਚੋਂ ਕੱਢਣ ਦੀ ਸੀ। ਇਹ ਵੀ ਭੀੜ ਵਿੱਚ ਸਾਮਿਲ ਸੀ ਤੇ ਇਹਨੇ ਇਕੱਲੇ ਨੇ ਪੋਣਾ ਘੰਟਾ ਮੱਥਾ ਮਾਰ ਕੇ ਸਾਇਕਲ ਤੁਰਣ ਜੋਗਾ ਕਰਤਾ। 
                  ਉਸ ਦਿਨ ਤੋ ਬਾਅਦ ਤਾਂ ਇਹ ਆਪਣੇ ਆਪ ਨੂੰ ਹੀਰੋ ਹੀ ਸਮਝਣ ਲੱਗ ਗਿਆ ਆਪਣੇ ਆਪ ਨੂੰ।ਇਸ ਨੇ ਮੇਰਾ ਪਿੱਛਾ ਕਰਣਾ ਸੁਰੂ ਕਰ ਦਿੱਤਾ।ਹੋਲੀ ਹੋਲੀ ਮੈਂ ਪਿੰਘਲਦੀ ਗਈ ਤੇ ਇਹ ਆਪਣੇ ਮਿਸਨ ਚ ਕਾਮਜਾਬ ਹੁੰਦਾ ਗਿਆ। ਅਸੀ ਚੋਰੀ ਚੋਰੀ ਮਿਲਣ ਲੱਗ ਪਏ। ਮੈਨੂੰ ਇਸ ਦੀ ਗੋਤ ਘਰ ਬਾਰ ਦਾ ਪਤਾ ਨਹੀ ਲੱਗਿਆ। ਮੈਂਨੂੰ ਲੱਗਦਾ ਇਹ ਵੀ ਕਾਲਜ ਚ ਪੜ੍ਹਦਾ ਹੋਵੇਗਾ। ਜਦੋ ਵੀ ਮੈਂ ਪੁੱਛਣ ਦੀ ਕੋਸਿਸ ਕਰਦੀ ਤਾਂ ਮੈਨੂੰ ਇਹ ਗੱਲੀ ਬਾਤੀ ਟਾਲ ਦਿੰਦਾ। ਆਪਣੇ ਘਰ ਬਾਰੇ ਵੀ ਇਹਨੇ ਮੈਨੂੰ ਭੰਬਲ ਭੂਸੇ ਵਿੱਚ ਪਾਈ ਰੱਖਿਆ।ਦਿਨ ਬੀਤਦੇ ਗਏ ਤੇ ਸਾਡਾ ਇਸਕ ਅਗਲੀਆਂ ਮੰਜਿਲਾਂ ਸਰ ਕਰਦਾ ਗਿਆ। ਮੈਂ ਘਰਦਿਆਂ ਤੋ ਪੂਰੀ ਚੋਰੀ ਰੱਖਦੀ। ±ੱਕ ਦੀ ਕੋਈ ਗੁੰਜਾਇਸ ਹੀ ਨਹੀ ਸੀ। ਮੰਮੀ ਡੈਡੀ ਨੂੰ ਮੇਰੇ ਤੇ ਪੂਰਾ ਯਕੀਨ ਸੀ। ਵੈਸੇ ਵੀ ਮੈਨੂੰ ਸਾਰੇ ਭੋਲੀ ਹੀ ਸਮਝਦੇ ਸਨ। ਪਰ ਉਹਨਾਂ ਨੂੰ ਕੀ ਪਤਾ ਉਹਨਾਂ ਦੀ ਭੋਲੀ ਤੇ ਵੀ ਇ±ਕ ਦਾ ਭੂਤ ਸਵਾਰ ਹੋ ਗਿਆ ਸੀ। ਵੈਸੇ ਮਾਂ ਪਿਓੁ ਵੀ ਅੋਲਾਦ ਦੇ ਮੋਹ ਚ ਅੰਨੇ ਹੁੰਦੇ ਹਨ। ਚਾਹੇ ਸਾਰੀ ਦੁਨਿਆ ਆਖੀ ਜਾਵੇ ਇਹਨਾ ਨੂੰ ਆਪਣੀ ਅੋਲਾਦ ਹੀ ਸੱਚੀ ਲੱਗਦੀ ਹੈ। ਤੇ ਇਹ ਅੰਧ ਵਿ±ਵਾ± ਹੀ ਮੇਰੇ ਇ±ਕ ਦੀ ਪੋੜੀ ਬਣਿਆ। ਸਾਡੇ ਪਿਆਰ ਦਾ ਸਿਲਸਲਾ ਕਈ ਹੱਦਾ ਪਾਰ ਕਰ ਗਿਆ । ਪਾਰ ਹੀ ਨਹੀ ਸਗੋਂ ਇਉ ਕਹਿ ਲਵੋ ਕੋਈ ਹੱਦ ਬਾਕੀ ਨਹੀ ਸੀ ਰਹੀ। ਇਸ ਨੇ ਹੋਲੀ ਹੋਲੀ ਆਪਣੀ ਭੈਣ ਨੂੰ ਤੇ ਫਿਰ ਮਾਂ ਨੂੰ ਸਭ ਕੁਝ ਦੱਸ ਦਿੱਤਾ। 
                    ਉਹ ਪਹਿਲਾਂ ਤਾਂ ਮੈਨੁੰ ਆਨੀ ਬਹਾਨੀ ਮਿਲੀਆਂ ਤੇ ਫਿਰ ਤਾਂ ਪੱਕਾ ਹੀ ਘਰ ਦੀ ਬਹੂ ਸਮਝ ਕੇ ਬੇਝਿਜਕ ਮਿਲਦੀਆਂ। ਸਾਡੀ ਜਾਣ ਪਹਿਚਾਣ ਦੇ ਇੱਕ ਦੋ ਲੋਕਾਂ ਨੇ ਸਾਨੂੰ ਦੇਖ ਲਿਆ। ਪਰ ਕਿਸੇ ਨੇ ਸਾਡੇ ਘਰੇ ਦੱਸਣ ਦੀ ਜੁਰਅਤ ਨਾ ਕੀਤੀ ਕਿਉਂਕਿ ਮੇਰੇ ਮੰਮੀ ਡੈਡੀ ਮੰਨਦੇ ਹੀ ਨਹੀ ਸਨ। ਤੇ ਜੇ ਕਿਸੇ ਭਲੇਮਾਨੁ± ਨੇ ਦੱਸਿਆ ਤਾਂ ਡੈਡੀ ਉਸ ਦੇ ਗੱਲ ਪੈ ਗਏ। ਮੈਨੂੰ ਪਤਾ ਸੀ ਕਿ ਸਾਡਾ ਵਿਆਹ ਨਹੀ ਹੋ ਸਕਦਾ। ਇਸ ਗੱਲ  ਦਾ ਇਹਨਾ ਨੂੰ ਵੀ ਪਤਾ ਸੀ। ਸੋ ਹੋਲੀ ਹੋਲੀ ਇਹ ਮੈਨੂੰ ਕੋਰਟ ਮੈਰਿਜ ਦਾ ਪਾਠ ਪੜਾਉਣ ਲੱਗ ਪਏ।
               ਇੱਕ ਦਿਨ ਇਹਨਾ ਨੇ ਬਹਾਨੇ ਨਾਲ ਮੇਰਾ ਦੱਸਵੀ ਦਾ ਸਰਟੀਫੀਕੇਟ ਮੰਗਵਾ ਲਿਆ। ਹੁਣ ਇਹਨਾ ਦਾ ਪਿਓ ਵੀ ਇਹਨਾ ਚ ±ਾਮਿਲ ਹੋ ਗਿਆ ਸੀ। ਮੈਨੂੰ ਬਾਦ ਚ ਪਤਾ ਲੱਗਿਆ ਕਿ ਇਹ ਸਾਰਾ ਮਸਲਾ ਡੈਡੀ ਤੋ ਮੋਟਾ ਪੈਸਾ ਵਸੂਲਣ ਦਾ ਸੀ। ਮੈਂ ਬਾਲਗ ਸੀ ਤੇ ਇਸਕ ਚ ਅੰਨੀ। ਮੈਂ ਘਰੋਂ ਇਹਨਾਂ ਦੇ ਕਹੇ ਅਨੁਸਾਰ ਪੈਸਾ ਤੇ ਜੇਵਰ ਲੈ ਕੇ ਚੰਡੀਗ੍ਹੜ ਪਹੁੰਚ ਗਈ ਤੇ ਅਸੀ ਕੋਰਟ ਮੈਰਿਜ ਕਰਵਾ ਲਈ। ਅਜੇ ਵੀ ਮੈਂ ਘਰਦਿਆਂ ਭਾਂਣੇ ਪੇਪਰ ਦੇਣ ਗਈ ਸੀ। ਜਦੋਂ ਮੈਂ ਘਰੇ ਆ ਕੇ ਸਾਰੀ ਗੱਲ ਦਾ ਖੁਲਾਸਾ ਕੀਤਾ ਤਾਂ ਘਰੇ ਕੋਹਰਮ ਮੱਚ ਗਿਆ। ਘਰ ਵਾਲੇ ਮੈਨੂੰ ਕੁਝ ਵੀ ਨਹੀ ਸਨ ਆਖ ਸਕਦੇ ਕਿਉਕਿ ਪੁਲਿਸ ਵਲੋਂ ਮੈਨੂੰ ਸੁਰੱਖਿਆ ਮਿਲੀ ਹੋਈ ਸੀ। ਮੇਰੀ ਮੰਮੀ ਨੇ ਮੇਰੀਆਂ ਖੂਬ ਮਿੰਨਤਾਂ ਕੀਤੀਆਂ ਅਖੇ ਤੂੰ ਮੁਕਰ ਜਾ। ਪਰ ਮੇਰੀਆਂ ਅੱਖਾਂ ਤੇ ਤਾਂ ਇ±ਕ ਦੀ ਪੱਟੀ ਸੀ। 
                     ਮੈਂ ਆਪਣੇ ਮਾਪਿਆਂ ਦਾ ਰਾਜਭਾਗ ਛੱਡ ਕੇ ਇਹਨਾਂ ਦੀ ਖੋਲ੍ਹੀ ਚ ਆ ਗਈ। ਇਹ ਘਰ ਨਹੀ ਸੀ ਨਰਕ ਦਾ ਦੁਆਰ ਸੀ। ਚੁਲ੍ਹੇ ਤੇ ਫੂਕਾਂ ਮਾਰ ਮਾਰ ਕੇ ਮੈਂ ਖਾਣਾਂ ਬਨਾਉਦੀ ਤੇ ਆਪ ਭੁੱਖੀ ਸੋਂਦੀ। ਇਹਨਾ ਨੇ ਵੀ ਅਸਲੀ ਰੰਗ ਦਿਖਾਉਣਾ ਸੁਰੂ ਕਰ ਦਿੱਤਾ। ਮਾਪਿਆਂ ਨੇ ਵੀ ਮੇਰਾ ਵਰਕਾ ਫਾੜ ਦਿੱਤਾ ਅਖੇ ਅਸੀ ਸਮਝ ਲਾਂਗੇ ਕਿ ਸਾਡੀ ਤੇ ਜੰਮਦੀ ਮਰ ਗਈ ਸੀ।ਮੈਂ ਤੇ ਇਸ ਨੂੰ ਪਤੀ ਪ੍ਰਮੇ±ਵਰ ਮੰਨ ਲਿਆ ਸੀ ਪਰ ਇਹ ਤਾਂ ਡੈਡੀ ਦੇ ਪੈਸਿਆਂ ਨਾਲ ਆਪਣੀ ਟੈਕਸੀ ਪਾਉਣ ਦੀ ਸੋਚੀ ਬੈਠਾ ਸੀ। ਰਹਿੰਦੀ ਖੂੰਦੀ ਕਸਰ ਨਿੱਕੜੀ ਦੇ ਪੈਦਾ ਹੋਣ ਨਾਲ ਨਿਕਲ ਗਈ।ਅੱਜ ਦੇ ਜਮਾਨੇ ਚ ਧੀ ਦੇ ਪੈਦਾ ਹੋਣ ਤੇ ਹੀ ਘਰੇ ਸੋਗ ਮਨਾਉਣ ਲੱਗ ਜਾਂਦੇ ਹਨ। ਹੋਰ ਕੋਈ ਧੀਆਂ ਰਾਤ ਨੂੰ ਉਠੱਕੇ  ਤਾਂ ਨਹੀ ਖਾਂਦੀਆਂ ।ਮਾਂ ਪਿਉ ਦੇ ਹੱਥ ਨਾਲ ਦਿੱਤੇ  ਤੇ ਸਬਰ ਕਰ ਲੈਂਦੀਆਂ ਹਨ। ਪਰ ਜੇ ਧੀਆਂ ਦੇ ਲੇਖ ਚੰਗੇ ਹੋਣ ਤਾਂ।  ਮੇਰੇ ਵਰਗੀਆਂ ਧੀਆਂ ਨੂੰ ਤਾਂ ਕੁੱਖ ਚ ਮਾਰਣ ਚ ਹੀ ਭਲਾ ਹੈ। ਮੇਰੀ ਸੱਸ ਨੁੰ ਕਿੰਨਾ ਦੁੱਖ ਹੁੰਦਾ ਹੈ ਜਦੋ ਕੋਈ ਮੇਰੀ ਧੀ ਨੂੰ ਮਾਂ ਵਰਗੀ ਆਖੇ ਤਾਂ। ਜੇ ਭਲਾ ਦੀ ਉਸ ਦੀ ਪੋਤੀ ਵੀ ਮਾਂ ਵਰਗੀ ਨਿੱਕਲ ਗਈ ਤਾਂ ਉਹ ਕਿਵੇਂ ਬਰਦਾਸਤ ਕਰਣਗੇ।ਤਾਂਹੀਓ ਤਾਂ ਮੇਰੀ ਸੱਸ ਆਖਦੀ ਹੈ ਅਖੇ ਇਹਨੂੰ ਮਾਂ ਵਰਗੀ ਨਾ ਆਖੋ।
ਰਮੇਸ ਸੇਠੀ ਬਾਦਲ 
ਮੋ 98 766 27233


Sunday, 9 June 2013

ਆਪ ਕੀ ਅਦਾਲਤ ਮੇਂ


                                         ਆਪ ਕੀ ਅਦਾਲਤ ਮੇਂ


            ਅੱਜ ਦੀ  ਆਪ ਕੀ ਅਦਾਲਤ ਦੀ ਕਾਰਵਾਈ ਸੁਰੂ ਕੀਤੀ ਜਾਂਦੀ ਹੈ।“ਜਨਾਬ ਅੱਜ ਦੇ ਮੁੱਖ ਦੋ±ੀ ਹਨ ਸ੍ਰੀ ਵਿਨੈ ਕੁਮਾਰ ਂੋ ਪੇ±ੇ ਤੋਂ ਮੁਲਾਜਮ ਹਨ ਅਤੇ ਲੇਖਕ ਵੀ ਹਨ । ਇਹ ਲਿਖਦੇ ਲਿਖਦੇ ਕਈਆਂ ਤੇ ਵਾਰ ਕਰ ਜਾਂਦੇ ਹਨ। ਤੇ ਕਈ ਦੋ±ੇ ਤੇ ਅਣਦੋ±ੇ ਰਗੜੇ ਜਾਂਦੇ ਹਨ ਇਹਨਾਂ ਦੀ ਕਲਮ ਨਾਲ।ਂ
“ਵਿਨੈ ਕੁਮਾਰ ਜੀ ਮੇਰੇ ਹੱਥ ਵਿੱਚ ਤੁਹਾਡੇ ਖਿਲਾਫ ਲਗਾਏ ਗਏ ਦੋ±ਾ ਦੀ ਲੰਬੀ ਚੋੜੀ ਫਰਸਿਤ ਹੈ। ਤੁਸੀ ਆਪਣੀ ਪੈਰਵਾਈ ਖੁਦ ਕਰੋਗੇ ਜਾਂ ਕਿਸੇ ਕਾਨੂੰਨੀ ਸਲਾਹਕਾਰ ਦੀ ਸੇਵਾਂਵਾਂ ਲਓੁਗੇ।ਂ ਚਸਮਾਂਧਾਰੀ ਵਕੀਲ ਨੇ ਪੁੱਛਿਆ ।
“ਨਹੀ ਜੀ ਮੈਂ ਆਪਣੀ ਪੈਰਵਾਈ  ਖੁੱਦ ਹੀ ਕਰਾਂਗਾ।ਂ ਉਸ ਨੇ ਸੰਖੇਪ ਜਿਹਾ ਉੱਤਰ ਦਿੱਤਾ। 
“ਅਦਾਲਤ ਦੀ ਕਾਰਵਾਈ ±ੁਰੂ ਕਰਣ ਦੀ ਇਜਾਜਤ ਦਿੱਤੀ ਜਾਵੇ ਮੀ ਲਾਰਡ।ਂ  ਵਕੀਲ ਨੇ ਜੱਜ ਸਾਹਿਬ ਨੂੰ ਮੁਖਾਬਿਤ ਹੁੰਦੇ ਹੋਏ ਪੁਛਿਆ।
“ਇਜਾਜਤ ਹੈ ਪਰੰਤੂ ਸਬ ਤੋਂ ਪਹਿਲਾ ਉਸ ਮਾਈ ਨੂੰ ਬੁਲਾਇਆ ਜਾਵੇ ਜੇ ਸੁਵੱਖਤੇ ਤੋ ਹੀ ਅਦਾਲਤ ਮੂਹਰੇ ਚੱਕਰ ਕੱਟ ਰਹੀ ਹੈ।ਂ ਜੱਜ ਸਾਬ ਨੇ ਇਜਾਜਤ ਦਿੰਦੇ ਹੋਏ ਆਦੇ± ਦਿੱਤਾ।
“ਦੋ±ੀ  ਤੇ ਕੀ ਇਲਜਾਮ ਲਾਉਂਦੇ ਹੋ ਤੁਸੀ?ਂ ਵਕੀਲ ਸਾਹਿਬ ਨੇ ਮਾਤਾ ਨੂੰ ਹੱਲਾ ±ੇਰੀ ਦਿੱਤੀ।ਤੇ ਕਟਿਹਰੇ ਚ ਆਉਣ ਦਾ ਇਸਾਰਾ ਕੀਤਾ।  ਪਰ ਮਾਈ ਤੇ ਪਹਿਲਾਂ ਹੀ ਭਖੀ ਹੋਈ ਸੀ। ਉਹ ਭਰੀ ਪੀਤੀ ਪਈ ਸੀ ਤੇ ਵਕੀਲ ਦੇ ਆਖਣ ਦੀ ਦੇਰ ਸੀ। ਉਹ ਸੁਰੂ ਹੋ ਗਈ। 
“ਜਨਾਬ ਇਹ ਸਾਹਮਣੇ ਖੜ੍ਹਾ ±ਖa± ਮੇਰਾ ਜਵਾਂਈ ਹੈ। ਮੇਰੀ ਧੀ ਸਰਕਾਰੀ ਟੀਚਰ ਲੱਗੀ ਹੋਈ ਹੈ। ਮੈਂ ਧੀ ਨੂੰ ਜੰਮਿਆ, ਪੜਾਇਆ, ਲਿਖਾਇਆ, ਨੋਕਰੀ ਲਗਵਾਇਆ ਤੇ ਵਿਆਹਿਆ ਇਸ ਨੇ ਪਤਾ ਨਹੀ ਮੇਰੀ ਧੀ ਦੇ ਸਿਰ ਚ ਕੀ ਘੋਲ ਕੇ ਪਾਤਾ ਮੇਰੀ ਧੀ ਮੈਨੂੰ ਬਿਲਕੁਲ ਹੀ ਭੁਲ ਗਈ। ਮੇਰਾ ਭੋਰਾ ਹੇਜ ਨਹੀ ਕਰਦੀ। ਇਹ ਕਦੇ ਮਹੀਨੇ ਪੰਦਰਾਂ ਦਿਨਾਂ ਵਾਸਤੇ ਮੇਰੇ ਕੋਲ ਰਹਿਣ ਲਈ ਨਹੀ ਛੱਡਦਾ। ਇਹ ਕਦੇ ਮੈਨੂੰ ਪੈਰੀ ਪੋਣਾ ਨਹੀ ਕਰਦਾ। ਇਹ ਹਰ  ਮੋਕੇ ਰੁੱਸਿਆ ਰਹਿੰਦਾ ਹੈ। ਜੇ ਮੇਰੇ ਮੁੰਡੇ ਇਸ ਦੀ ਪਰਵਾਹ ਨਹੀ ਕਰਦੇ ਤਾਂ ਮੇਰਾ ਕੀ ਕਸੂਰ ਹੈ। ਮੈ ਤਾਂ ਆਪ ਆਪਣੀ ਪੈਨ±ਨ ਬਦਲੇ ਰੋਟੀ ਖਾਂਦੀ ਹਾਂ।ਤੇ ਇੱਕ ਤਰ੍ਹਾਂ ਦੀ ਕੀ ਕਹਿੰਦੇ ਹਨ ਪੀਜੀ ਚ ਰਹਿੰਦੀ ਹਾਂ।ਮੈਂ ਪੁੱਤਾਂ ਦੀ ਮੁਥਾਜ ਹਾਂ। ਦੂਜਾ ਇਹ ਵਿਆਹ ਤੋਂ ਬਾਦ ਤਕਰੀਬਣ ਤੇਰਾਂ ਸਾਲ ਸਾਂਝੇ ਪਰਿਵਾਰ ਚ ਰਿਹਾਂ। ਮੇਰੀ ਧੀ ਨੇ ਬਹੁਤ ਚਿਰ ਸਾਂਝੇ ਪਰਿਵਾਰ ਦੇ ਦੁੱਖ ਝੱਲੇ।  ਲੱਖ ਕੋ±ਿਸਾ ਕਰਣ ਦੇ ਬਾਵਜੂਦ ਵੀ ਮੈ ਮੇਰੀ ਧੀ ਨੂੰ ਅਲੱਗ ਨਹੀ ਕਰਵਾ ਸਕੀ। ਸਿਰਫ ਇਸ ±ਖਸ ਦੀ ਵਜ੍ਹਾ ਨਾਲ। ਂਦੋਕਿ ਮੇਰੇ ਮੁੰਡੇ ਮੈਂ ਜਿਵੇਂ ਜਿਵੇਂ ਮੈਂ ਵਿਆਹੁੰਦੀ ਗਈ ਅਲੱਗ ਹੁੰਦੇ ਗਏ ।ਇੱਥੋ ਤੱਕ ਕਿ ਸਭ ਤੋਂ ਛੋਟਾ ਵੀ ਮੈਨੂੰ ਛੱਡ ਗਿਆ। ਇਹ ਤਾਂ ਭਲਾ ਹੋਵੇ ਵੱਡੇ ਦਾ ਂੋ ਪੈਨ±ਨ ਦੇ ਬਦਲੇ ਮੈਨੂੰ ਨਾਲ ਰੱਖਣਾ ਮੰਨ ਗਿਆ।ਮੇਰੀ ਧੀ ਨੇ ਂੋ ਨਰਕ ਭੋਗਿਆ ਹੈ ਉਸ ਦਾ ਜੁੰਮੇਵਾਰ ਮੇਰਾ ਜਵਾਈ ਹੀ ਹੈ।ਮੇਰੀ ਧੀ ਕਮਾਉਂਦੀ ਹੈ ।ਇਹ ਮੇਰੀ ਧੀ ਦੀ ਕੋਈ ਰਾਇ ਨਹੀ ਲੈਂਦਾ। ਜੇ ਮੈa ਧੀ ਨੂੰ ਕਦੇ ਮੱਤ ਦਿੰਦੀ ਹਾਂ ਤਾਂ ਇਹ ਘਰੇ ਕਲੇ± ਪਾ ਲੈਂਦਾ ਹੈ। ਮੇਰੀ ਭੋਰਾ ਵੀ ਦਖਲ ਅੰਦਾਜੀ ਬਰਦਾਸਤ ਨਹੀ ਕਰਦਾ। ਮੇਰੇ ਚਾਰੇ ਮੁੰਡੇ ਆਪਣੀਆਂ ਘਰਆਲੀਆਂ ਦੇ ਕਹੇ ਅਨੁਸਾਰ ਚਲਦੇ ਹਨ ।ਇਹ ਕਿਉ ਨਹੀ ਅਜੇਹਾ ਕਰਦਾ। ਂ
“ਮਾਤਾ ਕੁਝ ਹੋਰ?ਂ ਵਕੀਲ ਨੇ ਪੁੱਛਿਆ। “ਨਹੀ ਜੀ ਇਹਨੂੰ ਸਖਤ ਸਬਦਾ ਤਾੜਣਾ ਕੀਤੀ ਜਾਵੇ।ਂ ਇਹਨਾ ਕਹਿ ਕੇ ਮਾਤਾ ਕਟਹਿਰੇ ਤੋਂ ਬਾਹਰ ਆ ਗਈ।
“ ਮਾਤਾ ਮੈਂਨੂੰ ਲੱਗਦਾ ਹੈ ਕਿ ਤੁਸੀ ਧੀ ਵਿਆਹ ਕੇ ਗਲਤੀ ਕੀਤੀ। ਜੇ ਘਰੇ ਰੱਖ ਲੈਂਦੇ ਤਾਂ ਤੁਹਾਂਨੂੰ ਕਈ ±ਿਕਾਇਤ ਨਾ ਹੁੰਦੀ। ਂ ਜੱਜ ਸਾਹਿਬ ਦੇ ਐਨਾ ਕਹਿਣ ਨਾਲ ਅਦਾਲਤ ਚ ਹਾਸਾ ਪੈ ਗਿਆ। ਤੇ ਜੱਜ ਨੇ ਹਥੋੜੀ ਜਿਹੀ ਮਾਰ ਕੇ ਜੋਰ ਦੀ “ਸਾਈਲੈਂਸ ਪਲੀਜ ਂ ਆਖਿਆ। ਤੇ ਅਦਾਲਤ ਚ ਖਾਮੋ±ੀ ਛਾ ਗਈ। 
“ਕੋਈ ਹੋਰ ਜਿਸ ਨੂੰ ਕੋਈ ±ਕਾਇਤ ਹੋਵੇ।ਂ ਜੱਜ ਨੇ ਪੁੱਛਿਆ।
ਪਰ ਕਈ ਵੀ ਅੱਗੇ ਨਾ ਆਇਆ। ਵਕੀਲ ਨੇ ਇੱਧਰ Tੁੱਧਰ ਵੇਖਿਆ।  ਸਾਰੇ ਚੁੱਪ ਸਨ। ਵਕੀਲ ਨੇ ਆਪਣੇ  ਨਾਲ ਖੜ੍ਹੇ ਆਦਮੀ ਜਿਸ ਦੇ ਸਿਰ ਤੇ ਬਹੁਤ ਘੱਟ ਵਾਲ ਸਨ ਤੇ ਬਿਲ੍ਹੀਆਂ ਜਿਹੀਆਂ ਅੱਖਾਂ ਸਨ, ਨਾਲ ਘੁਸਰ ਮੁਸਰ ਕੀਤੀ। ਇੱਕ ਨੋਜਵਾਨ ਨੇ ਅੱਗੇ ਵੱਧਕੇ ਕੁਝ ਕਹਿਣ ਦੀ ਕੋ±ਿ± ਕੀਤੀ ਪਰ ਉਸ ਬਿਲ੍ਹੀਆਂ ਅੱਖਾਂ ਵਾਲੇ ਆਦਮੀ  ਨੇ ਰੋਕ ਦਿੱਤਾ। ਤੇ ਨੋਜਵਾਨ ਂੋ ਕਾਫੀ ਗੁੱਸੇ ਚ ਨਜਰ ਆਉਂਦਾ ਸੀ ਮਨਮਨੋਸ ਕੇ ਰਹਿ ਗਿਆ।ਨਾਲ ਹੀ ਖੜਾ ਅਫਸਰ ਟਾਇਪ ±ਖ± ਵੀ ਸਭ ਕੁਝ ਦੇਖ ਰਿਹਾ ਸੀ ਪਰ ਚੁੱਪ ਸੀ।ਤੇ ਕੁੜਤਾ ਪਜਾਮਾ ਪਾਈ ਚੋਥੇ ਬੰਦੇ ਦੀ ±ਕਲ ਤੋਂ ਲੱਗਦਾ ਸੀ ਕਿ ਇਹ ਤਾਂ ਸਿਰਫ ਅੰਗੂਠਾ ਲਾਉਣ ਲਈ ਤੇ ਨਗ ਪੂਰੇ ਕਰਨ ਲਈ ਹੀ ਨਾਲ ਲਿਆਂਦਾ ਗਿਆ ਹੈ। ਦੇਖਣ ਤੋ ਤੇ ±ਕਲ ਸੂਰਤ ਤੋਂ ਇਹ ਚਾਰੇ ਭਰਾ ਲੱਗਦੇ ਸਨ। ਅਤੇ ਮਾਈ ਦੇ ਪੁੱਤ । ਹੁਣ ਕਿTੁਂਕਿ ਇਹਨਾ ਨੇ ਮਾਈ ਕੋਲੋ ਸਭ ਕੁਝ ਅਖਵਾ ਲਿਆ ਸੀ ਤੇ ਹੁਣ ਇਹ ਚਾਰੇ ਚੁੱਪ ਸਨ। 
ਵਕੀਲ ਸਾਹਿਬ ਨੇ ਚਾਰੇ ਪਾਸੇ ਦੇਖਿਆ। ਐਨਕ ਠੀਕ ਕੀਤੀ । ਜੱਜ ਸਾਹਿਬ ਤੋਂ ਹੱਥ ਚ ਫੜ੍ਹੇ ਦੋ± ਪੱਤਰ ਪੜ੍ਹਣ ਦੀ ਆਗਿਆ ਮੰਗੀ। 
“ਮੀ ਲਾਰਡ ਦੋ±ੀ ਦੇ ਖਿਲਾਫ ਬਹੁਤ ਸਾਰੇ ਦੋ± ਲਗਾਏ ਗਏ ਹਨ।ਜੋ ਲਿਖਤੀ ਰੂਪ ਵਿੱਚ ਮੇਰੇ ਕੋਲ ਮੋਜੂਦ ਹਨ। ਪਹਿਲੇ ±ਕਾਇਤ ਪੱਤਰ ਵਿੱਚ ਲਿਖਿਆ ਹੈ ਕਿ ±ੀ ਵਿਨੈ ਕੁਮਾਰ ਉਸ ਨੂੰ ਵੀਰ ਜੀ ਕਹਿ ਕੇ ਬਲਾਉਣ ਦੀ ਬਜਾਏ ਉਸ ਦਾ ਨਾਂ ਲੈ ਕੇ ਬਲਾਉਂਦਾ ਹੈ ਜਦੋ ਕਿ ਬਾਕੀ ਸਾਰੇ ਭੈਣ ਭਰਾ ਉਸ ਨੂੰ ਵੀਰ ਆਖਦੇ ਹਨ। ਦੋ±ੀ ਉਸ ਨੂੰ ਅਕਸਰ ਵਹਿਵਤੀ ਵੀ ਆਖਦਾ ਹੈ। ਤੇ ਉਸ ਦੀ ਤੁਲਣਾ ਉਸ ਰਿ±ਤੇਦਾਰ ਦਾ ਨਾਂ ਲੈ ਕੇ ਕਰਦਾ ਹੈ ਜਿਸ ਦਾ ਨਾਂ ਲੈ ਕੇ ਉਹ ਸਾਰੇ ਘਰੇ  ਮਜਾਕ ਕਰਦੇ ਹਨ।ਦੋ±ੀ ਹਰ ±ਰਾਰਤ ਪਿੱਛੇ ਉਸਦਾ ਹੱਥ ਮੰਨਦਾ ਹੈ।ਜੋ ਠੀਕ ਨਹੀ ਹੈ । ਮੰਨਿਆ ਕਿ ਉਸਦਾ ਛੋਟਾ ਭਰਾ ਉਸ ਦੀ ਇੱਜਤ ਕਰਦਾ ਹੈ ਤੇ ਉਸ ਦੇ ਕਹੇ ਅਨੁਸਾਰ ਹੀ ਚਲਦਾ ਹੈ। ਇਹ ਉਸ ਤੇ ਇਤਰਾਜ ਕਰਦੇ ਹਨ ਕਿ ਮੈਂ ਮਾਂ ਨੂੰ ਪੈਨ±ਨ ਬਦਲੇ ਰੋਟੀ ਦਿੰਦਾ ਹਾਂ। ਇਹਨਾ ਨੂੰ ਇਹ ਇਤਰਾਜ ਕਿਉ ਹੇ।
ਮੀ ਲਾਰਡ ਦੂਸਰਾ ਸਕਾਸ਼ਇਤ ਕਰਤਾ ਂੋ ਇੱਕ ਸਰਕਾਰੀ ਅਫਸਰ ਹੈ ਨੇ ਇਲਜਾਮ ਲਗਾਇਆ ਹੈ ਕਿ ਦੋ±ੀ ਉਸ ਦਾ ਜੀਜਾ ਹੋਣ ਕਰਕੇ ਉਸ ਨੂੰ ਪ੍ਰੇ±ਾਨ ਕਰਦਾ ਹੈ। ਜੇ ਉਹ ਆਪਣੀ ਘਰਆਲੀ ਤੇ ਆਪਣੇ ਸਹੁਰਿਆਂ ਬਾਰੇ ਸੋਚਦਾ ਹੈ ਤਾਂ ਕੀ ਗਲਤ ਹੈ ਆਪਣਾ ਘਰ ਚਲਾਉਣਾ ਹਰ ਇੱਕ ਬੰਦੇ ਦੀ ਡਿਊਟੀ ਹੈ ਕਈ ਜਿਵੇa ਮਰਜੀ ਚਲਾਵੇ। ਮੈਨੂੰ ਭੈਣ ਨਾਲੋ ਜੇ ਸਹੁਰੇ ਪਿਆਰੇ ਹਨ ਤਾਂ ਦੋ±ੀ ਨੂੰ ਕੀ ਇਤਰਾਜ ਹੈ। ਮੇਰੀ ਰਾਇ ਅਨੁਸਾਰ ਦੋ±ੀ ਵੀ ਆਪਣੇ ਸਹੁਰਿਆਂ ਦੀ ±ਰਣ ਵਿੱਚ ਆ ਜਾਵੇ ਤਾਂ ਸਾਰਾ ਟੈਂਟਾ ਹੀ ਖਤਮ ਹੋ ਜਾਵੇਗਾ। ਮੀ ਲਾਰਡ ਤੀਜੀ ਸਕਾਇਤ ਵੀ ਇਹਨਾਂ ਦੇ ਸਭ ਤੋ ਛੋਟੇ ਭਰਾ ਵਲੋਂ ਹੈ। ਸਿਕਾਇਤ ਕਰਤਾ  ਅਨੁਸਾਰ ਉਸ ਵੀ ਆਪਣੀ ਕੋਈ ਇੱਜਤ ਹੈ। ਦੋ±ੀ ਉਸ ਨੂੰ ਥਾਂ ਥਾਂ ਤੇ ਬਦਨਾਮ ਕਰਦਾ ਹੇ ਜੇ ਉਸਨੇ ਆਪਣੇ ਮਾਂ ਬਾਪ ਨੂੰ ਇਕੱਲਾ ਛੱਡ ਦਿੱਤਾ ਸੀ ਤਾ ਇਹ ਉਸ ਦਾ ਨਿਜੀ ਮਾਮਲਾ ਹੈ। ਜੇ ਉਹ ਦੋ±ੀ ਦੇ ਘਰੇ ਾਂ ਉਸ ਦੀ ਗਲੀ ਵਿੱਚ ਜਾ ਕੇ  ਬੋਲਿਆ ਤਾਂ ਕੀ ਹੋ ਗਿਆ । ਦੋ±ੀ ਨੇ ਉਸ ਨੂੰ ਘਰੇ ਗਏ ਨੂੰ ਮਸਟੰਡਾ ਆਖਿਆ ।ਆਖਿਰ ਉਸ ਦੀ ਵੀ ਕੋਈ ਇੱਜਤ ਹੈ। ਉਸ ਨੂੰ ਬਾਰ ਬਾਰ ਲਾਈਲੱਗ ਆਖਣਾ ਵੀ ਗਲਤ ਹੈ। ਦੋ±ੀ ਵਲੋ ਉਸ ਤੇ ਨਿੱਜੀ ਵਾਰ ਕੀਤੇ ਜਾਂਦੇ ਹਨ।ਂੱਜ ਸਾਬ ਅਸੀ ਦੋ±ੀ ਨਾਲ ਕੋਈ ਸਬੰਧ ਨਹੀ ਰੱਖਣਾ ਚਾਹੁੰਦੇ।ਸਾਨੂੰ ਸਿਰਫ ਸਾਡੀ ਮਾਂ ਖਾਤਿਰ ਸਭ ਕੁਝ ਸਹਿਣਾ ਪੈਂਦਾ ਹੈ।ਨਹੀ ਤਾਂ ਏਸ ਬੰਦੇ ਨਾਲ ਸਾਨੂੰ ਸੁਲਟਣਾ ਆਉਂਦਾ ਹੈ।ਤੇ ਅਖੀਰਲਾ ਦੋਸ ਪੱਤਰ ਬਹੁਤਾ ਸਾਫ ਨਹੀ ਲਿਖਿਆ। ਸਮਝ ਨਹੀ ਆਉਦੀ ਇਸ ਨੂੰ ਕੀ ਸਕਾਇਤ ਹੈ। ਇਹ ਵਿੱਚੇ ਆਪਣੇ ਮੁੰਡੇ ਦੇ ਵਿਆਹ ਦਾ ਵੇਰਵਾ ਪਾਈ ਜਾਂਦਾ ਹੈ ਤੇ ਨਾਲੇ ਆਪਣੀ ਧੀ ਦਾ ਗੁੱਸਾ ਲਿਖੀ ਜਾਂਦਾ ਹੇ ਲੱਗਦਾ ਹੈ ਇਹ ਬਹੁਤੀ ਤਿਆਰੀ ਕਰਕੇ ਨਹੀ ਆਇਆ। ਬਸ ਇਹਨਾ ਹੀ ਲਿਖਿਆ ਹੈ ਕਿ ਜੇ ਇਹ ਮੇਰੇ ਮੁੰਡੇ ਦੇ ਵਿਆਹ ਤੇ ਨਹੀ ਆਏ ਤਾਂ ਕੀ ਵਿਆਹ ਅਟਕ ਗਿਆ। ਲੱਗਦਾ ਹੈ ਇਹ ਆਪਣੀ ਬੋਲੀ ਨਹੀ ਬੋਲਦਾ ਕਿਸੇ ਦਾ ਸਿਖਾਇਆ ਬੋਲਦਾ ਹੈ। ਂ ਵਕੀਲ ਸਾਬ ਨੇ ਸਾਰੇ ਦੋ± ਪੜ੍ਹ ਕੇ ਸੁਣਾਏ। ਅਤੇ ਂੱਜ ਸਾਬ ਵੱਲ ਸਖਤ ਫੈਸਲੇ ਦੀ ਉਮੀਦ ਨਾਲ ਦੇਖਿਆ।
“ਤੁਸੀ ਆਪਣੀ ਸਫਾਈ ਵਿੱਚ ਕੁਝ ਕਹਿਣਾ ਚਾਹੋਗੇ ਮਿਸਟਰ ਵਿਨੈ ਪਾਲ। ਂ ਂੱਜ ਨੇ ਦੋ±ੀ ਨੂੰ ਮੋਕਾ ਦਿੰਦੇ ਹੋਏ ਕਿਹਾ।
“ਜੀ ਸਰ ਇਹਨਾਂ ਵਲੋਂ ਲਗਾਏ ਗਏ ਸਾਰੇ ਦੋ±ਾਂ ਨੂੰ ਮੈਂ ਖਿੜੇ ਮੱਥੇ ਸਵੀਕਾਰ ਕਰਦਾ ਹਾਂ। ਪੰਰਤੂ ਜੱਜ ਸਾਬ ਮੈਨੂੰ ਜਵਾਈ ਰਹਿਣ ਦਿੱਤਾ ਜਾਵੇ ਇਹਨਾ ਵਰਗਾ ਪੁੱਤ ਬਨਣ ਦਾ ਸਰਾਪ ਨਾ ਦਿੱਤਾ ਜਾਵੇ। ਂੱਜ ਸਾਬ ਇਹ ਨਾ ਚੰਗੇ ਪੁੱਤ ਸਾਬਤ ਹੋਏ ਹਨ ਤੇ ਨਾ ਇੱਕ ਭਰਾ। ਂੱਜ ਸਾਬ ਇਹ ਦੁਨਿਆ ਦੇ ਪਹਿਲੇ ਭਰਾ ਹਨ ਜਿਨ੍ਹਾ ਨੇ ਆਪਣੀ ਸਕੀ ਭੈਣ ਖਿਲਾਫ ਮੋਰਚਾ ਖੋਲਿਆ ਹੈ ਤੇ ਚਾਰਾ ਨੇ ਮਿਲਕੇ ਭੈਣ ਨੂੰ ਸਬਕ ਸਿਖਾਉਣ ਖਾਤਰ ਯੂਨੀਅਨ ਬਨਾਈ ਹੈ। ਜੋ ਮਾ ਨੂੰ ਧੀ ਨਾਲ ਗੱਲ ਕਰਣ ਤੇ ਵੀ ਇਤਰਾਜ ਕਰਦੇ ਸਨ। ਦੇਟਸ ਆਲ ਮੀ ਲਾਰਡ। ਂ 
ਅਜੇ ਂੱਜ ਸਾਬ ਆਪਣਾ ਫੈਸਲਾ ਸੁਣਾਉਣ ਹੀ ਲੱਗੇ ਸਨ ਕਿ ਮੇਰੀ ਅੱਖ ਖੁੱਲ ਗਈ।ਘੜੀ ਤੇ ਸਵੇਰ ਦੇ ਛੇ ਵੱਜ ਚੁੱਕੇ ਸੀ ਤੇ ਮੈਂ ਅਜੇ ਸਕੂਲ ਵੀ ਜਾਣਾ ਸੀ । ਮੈਂ ਆਪਣੇ ਸਮੇ ਤੋ ਪੰਦਰਾਂ ਮਿੰਟ ਲੇਟ ਸੀ।

ਰਮੇਸ ਸੇਠੀ ਬਾਦਲ
ਮੋ 98 766 27 233

ਇਮਾਨਦਾਰੀ

ਮਿੰਨੀ ਕਹਾਣੀ
                                                        ਇਮਾਨਦਾਰੀ
ਅੱਜ ਤਾਂ ਇਉਂ ਲਗਦਾ ਸੀ ਜਿਵੇa ਸਾਰਾ ਪਿੰਡ ਹੀ ਧਰਮਸਾਲਾ ਚ ਇਕੱਠਾ ਹੋ ਗਿਆ ਹੋਵੇ। ਹੋਵੇ ਵੀ ਕਿਉਂਨਾ ਲਾਊਡ ਸਪੀਕਰ ਤੇ ਗੁਰਦਵਾਰੇ ਵਾਲਾ ਭਾਈ ਜੀ ਕਲ੍ਹ ਦੀ ਅਨਾਊਂਸਮੈਂਟ ਕਰੀ ਜਾ ਰਿਹਾ ਹੈ ਕਿ ਪਟਵਾਰੀ ਸਾਬ ਮੁਆਵਜੇ ਦੇ ਚੈਕ ਵੰਡਣਗੇ। ਤੇ ਸਾਰਾ ਪਿੰਡ ਆਪਣੇ ਆਪਣੇ ਚੈਕ ਲੈਣ ਲਈ ਤਰਲੋ ਮੱਛੀ ਹੋ ਰਿਹਾ ਸੀ। ਬਹੁਤੇ ਤਾਂ ਖਰਚਣ ਦੀਆਂ ਸਕੀਮਾਂ ਤੱਕ ਬਨਾਈ ਬੈਠੇ ਸਨ। ਕਈਆਂ ਨੂੰ ਉਮੀਦ ਸੀ ਕਿ ਸਾਹੂਕਾਰਾਂ ਦਾ ਕਰਜਾ ਤਾਂ ਲਹਿ ਹੀ ਜਾਵੇਗਾ। ਇਹੀ ਸੋਚ ਕਿ ਬੰਤਾ ਵੀ ਧਰਮਸਾਲਾ ਪਹੁੰਚਿਆ ਸੀ। ਨਾਲੇ ਹੋਸਲਾ ਸੀ ਬਈ ਜੇ ਕਰਜਾ ਲਹਿ ਗਿਆ ਤਾਂ ਉਹ ਲੀਚੜ ਜਿਹਾ ਸੇਠ ਆਨੀ ਬਹਾਨੀ ਘਰੇ ਗੇੜਾ ਮਾਰਣੋ ਹੱਟ ਜਾਵੇ ਗਾ। ਜਦੋ ਪਟਵਾਰੀ ਸਾਬ ਨੇ ਚੈਕਫੜਾਇਆ ਤੇ ਬੰਤੇ ਦੀ ਹੂਕ ਨਿਕਲ ਗਈ। ਇੰਕ ਸੋ ਸੈaਤੀ ਰੁਪਏ ਤੇ ਪੁਰੇ ਬਿਆਲੀ ਪੇਸਿਆ ਦੀ ਹੀ ਚੈਕ ਸੀ। ਮੇਰੇ ਨਾਲ ਧੋਖਾ ਹੋਇਆ ਹੈ ਠੱਗੀ ਹੋਈ ਹੈ ਇਹ ਸਰਾਸਰ ਅਨਿਆਂ ਹੈ ਵੇ ਲੋਕੇ। ਬੰਤੇ ਦਾ ਰੋਲਾ ਸੁਣ ਕੇ ਪਟਵਾਰੀ ਸਾਬ ਤੈ± ਵਿੱਚ ਆ ਗਏ। ਕਹਿੰਦੇ ਕਾਹਦਾ ਧੋਖਾ? ਅਸੀਂ ਤਾਂ ਕੈਲਕੂਲੇਅਰ ਤੇ ਪੈਸੇ ਪੈਸੇ ਦਾ ਹਿਸਾਬ ਕਰਕੇ ਚੈਕ ਬਨਾਏ ਹਨ। ਜਿਨ੍ਹੇ ਤੇਰੇ ਬਣਦੇ ਹਨ ਓਨੇ ਦਾ ਤੇਰਾ ਚੈਕ ਬਣਾ ਦਿੱਤਾ। ਇੱਕ ਪੈਸਾ ਵੀ ਨਹੀ ਕੱਟਿਆ।ਚਲੋ ਛੱਡੋ ਪਟਵਾਰੀ ਸਾਬ ਇਹ ਤਾਂ ਐਂਵੇ ਭੋਂਕੀ ਜਾਂਦਾ ਹੈ। ਚਾਰ ਕੁ ਮਿੱਠੀਆ ਮਾਰ ਕੇ ਸੀਤਾ ਨੰਬਰਦਾਰ ਉਨੀ ਹਜਾਰ ਦਾ ਚੈਕ ਨੈ ਕੇ ਤੁਰਦਾ ਬਣਿਆ। ਬੰਤੇ ਨੂੰ ਹੁਣ ਇਮਾਨਦਾਰੀ ਤੇ ਕੈਲਕੂਲੇਟਰ ਦੀ ਸਮਝ ਆ ਚੁੱਕੀ ਸੀ।

ਰਮੇਸ ਸੇਠੀ ਬਾਦਲ
ਮੋ 98766 27 233

Friday, 7 June 2013

ਕਰੇਲਿਆਂ ਵਾਲੀ ਆਂਟੀ


   
   
                                    ਕਰੇਲਿਆਂ ਵਾਲੀ ਆਂਟੀ


        “ਨੀ ਕਾਂਤਾ ਇੱਕ ਵਾਰੀ ਮਿਲਾਦੇ।ਬਸ ਦੋ ਹੀ  ਮਿੰਟਾ ਲਈ।' ਆਂਟੀ ਆਪਣੀ ਵੱਡੀ ਨੂੰਹ ਦੀ ਮਿੰਨਤ ਕਰ ਰਹੀ ਸੀ।ਆਂਟੀ ਬਹੁਤ ਕਮਜੋਰ ਤੇ ਦੁਖੀ ਨਜਰ ਆਉਂਦੀ ਸੀ। ਮੈਨੂੰ ਦੇਖ ਕੇ ਇਹੀ ਆਂਟੀ ਦੀ ਰੂਹ ਖਿੜ ਜਾਂਦੀ ਸੀ। ਪਰ ਅੱਜ ਆਂਟੀ ਨੇ ਕੋਈ ਖਾਸ ਖੁਸੀ ਜਿਹੀ ਜਾਹਿਰ ਨਹੀ ਕੀਤੀ। ਭਾਬੀ ਨੇ ਵੀ ਪਰਲੇ ਜਿਹੇ ਪਾਸੇ ਮੂੰਹ ਕਰਕੇ ਕਿਹਾ। “ਆ ਜਾ ਸਰਲਾ ਬਹਿ ਜਾ।' ਤੇ ਮੈਂ ਆਂਟੀ  ਕੋਲੇ ਮੰਜੀ ਤੇ ਦੋਣ ਆਲੇ ਪਾਸੇ ਬੈਠ ਗਈ।ਭਾਬੀ ਆਵਦੇ ਕੰਮ ਲੱਗੀ ਰਹੀ ਤੇ ਆਂਟੀ ਨੇ ਵੀ ਕੋਈ ਖਾਸ ਨਹੀ ਬੁਲਾਇਆ।ਆਂਟੀ ਮੰਜੇ ਤੇ ਬੈਠੀ ਇਉਂ ਲਗਦੀ ਸੀ ਜਿਵੇਂ ਕਈ ਦਿਨਾਂ ਤੋ ਬੀਮਾਰ ਹੋਵੇ।
           ਮੈਂ ਕਲ੍ਹ ਹੀ ਪੇਕੇ ਆਈ ਸੀ। ਨਿੱਕਾ ਅੰ± ਕੱਲ ਦਾ ਹੀ  ਬਾਹਲਾ ਹੀ ਰੋਈ ਜਾਂਦਾ ਸੀ। ਤੇ ਮੈਂ ਸੋਚਿਆ ਨਾਲੇ ਆਂਟੀ  ਨੂੰ ਮਿਲ ਆਵਾਂਗੀ ਨਾਲੇ ਆਂਟੀ  ਤੋਂ ਪੁੱਛ ਆਂਵਾਂਗੀ। ਆਂਟੀ  ਵਾਹਵਾ ਸਿਆਣੀ ਸੀ ਤੇ ਅਕਸਰ ਕੋਈ ਨਾ ਕੋਈ ਅੋੜ ਪੋੜ ਦੱਸ ਦਿੰਦੀ ਸੀ। ਅੱਸੀਆਂ ਦੇ ਨੇੜੇ ਢੁੱਕ ਚੁੱਕੀ ਆਂਟੀ  ਨੂੰ ਜਿੰਦਗੀ ਦਾ ਬਹੁਤ ਤਜੁਰਬਾ ਸੀ।ਆਂਟੀ ਦਾਦੀ ਮਾਂ ਦੇ ਨੁਸਖਿਆਂ ਵਾਲੀ ਜਿੰਦੀ ਜਾਗਦੀ ਖੁੱਲੀ ਕਿਤਾਬ ਸੀ।  ਪਹਿਲਾਂ ਵੀ ਕਈ ਵਾਰੀ ਹੋਇਆ ਸੀ ਜਦੋਂ ਇਹ ਬੱਚੇ ਮੈਨੂੰ ਤੰਗ ਕਰਦੇ ਤੇ ਮੈa ਇਹਨਾ ਨੂੰ ਆਂਟੀ  ਕੋਲੇ ਲੈ ਜਾਂਦੀ ਤੇ ਆਂਟੀ  ਕਦੇ ਕਹਿੰੰਦੀ ਢੁੱਢਰੀ ਪਈ ਹੈ ਤੇ ਕਦੇ ਕਹਿੰਦੀ  ਹਸਲੀ ਪਈ ਹੈ ਤੇ ਆਪ ਹੀ ਠੀਕ ਕਰ ਦਿੰਦੀ। ਜਵਾਕ ਮਿੰਟਾਂ ਵਿੱਚ ਭਲੇ ਚੰਗੇ  ਹੋ ਜਾਂਦੇ। ਇੱਕ ਵਾਰੀ ਮੈਂ ਆਈ ਤੇ ਸਿੰਮੀ ਰਾਤ ਨੂੰ ਬਾਹਲਾ ਰੋਣ ਲੱਗ ਪਈ ਤੇ ਮੈਂ ਘਬਰਾ ਗਈ। ਉਸ ਵੇਲੇ ਡਾਕਟਰ ਵੀ ਕੋਈ ਨਹੀ ਸੀ ਮਿਲਣਾ। ਨਾਲੇ ਕਈ ਵਾਰੀ ਡਾਕਟਰਾਂ ਨੂੰ ਵੀ ਬੀਮਾਰੀ ਦੀ ਪੂਰੀ ਸਮਝ ਨਹੀ ਆਉਂਦੀ ਬਸ ਐਂਵੇ ਗੋਲੀਆਂ ਕੈਪਸੂਲ ਤੇ ਸਿਰਪ ਲਿਖ ਦਿੰਦੇ ਹਨ ਅਖੇ ਜੇ ਨਾ ਫਰਕ ਪਿਆ ਤਾਂ ਕਲ੍ਹ ਨੂੰ ਦੁਬਾਰਾ ਵਿਖਾ ਜਾਇਓ। ਬਸ ਫੀਸ ਲਈ ਤੇ ਕਿੱਸਾ ਖਤਮ।
            ਮੈਂ ਮੇਰੀ ਭਾਬੀ ਨੂੰ ਨਾਲ ਲੈ ਕੇ ਆਂਟੀ ਘਰ ਗਈ ਤੇ ਆਂਟੀ  ਨੂੰ ਉਠਾਇਆ। ਆਂਟੀ  ਕਾ ਪੂਰਾ  ਪਰਿਵਾਰ ਬਾਹਰ ਵਹਿੜੇ ਚ ਹੀ ਟੇਬਲ ਫੈਨ ਲਾ ਕੇ ਸੌਂਦਾ ਹੈ। ਉਹਨਾ ਕੋਲ  ਪੈਸਾ ਚਾਹੇ  ਵਾਧੂ ਹੈ।  ਆਂਟੀ  ਦਾ ਬੇਟਾ ਤੇ ਨੂੰਹ ਦੋਨੇ ਲੈਕਚਰਾਰ ਹਨ। ਆਪਣੀ ਕੋਠੀ ਹੈ। ਪਰ ਉਹਨਾਂ ਨੇ ਏ ਸੀ ਨਹੀ ਲਗਵਾਇਆ ਅਜੇ ਤੱਕ। ਆਂਟੀ  ਦਾ ਬੇਟਾ ਕੁ± ਚੀਪੜ ਜਿਹਾ ਹੀ ਹੈ।ਸਾਰਾ ਦਿਨ ਸਾਇਕਲ ਤੇ ਹੀ ਸਕੂਲ ਆਉਂਦਾ ਹੈ। ਕਾਰ ਤੇ ਸਕੂਟਰ ਤਾਂ ਬਸ ਘਰੇ ਹੀ ਖੜ੍ਹੇ ਰਹਿੰਦੇ ਹਨ। ਆਂਟੀ  ਉਠੀ ਤੇ ਉਸ ਨੇ ਸਿੰਮੀ ਨੂੰ ਦੇਖਿਆ ਤੇ ਕਹਿੰਦੀ ਇਸ ਦੇ ਚਮੂਣੇ ਲੜਦੇ ਹਨ। ਕੁਝ ਸੋਚ ਕੇ ਜੇ ਆਪਣੀ ਨੂੰਹ ਨੂੰ ਕਹਿੰਦੀ “ਕਾਂਤਾ ਆਪਣੇ ਹਿੰਗ ਪਈ ਹੈ ਨਾ ? ਥੋੜੀ ਜਿਹੀ ਲੀਰ ਚ ਬੰਨ ਕੇ ਇਹਦੇ ਲੱਕ ਦੁਆਲੇ ਬੰਨ ਦੇ । ' ਸੱਚੀ ਗੁਰੂ ਦੀ ਸਂੋਹ ਸਿੰਮੀ ਦੱਸ ਮਿੰਟਾਂ ਚ ਚੁੱਪ ਕਰਗੀ।
             ਆਂਟੀ   ਕਾ ਘਰ ਸਾਡੇ ਨਾਲ ਮਾਡਲ ਟਾਊਨ ਵਿੱਚ ਸਾਡੇ ਘਰ ਤੋ ਦੋ ਤਿੰਨ ਘਰ ਅੱਗੇ ਸੀ। ਵੈਸੇ ਤਾਂ ਸਾਡੇ ਮਾਡਲ ਟਾਊਨ ਵਿੱਚ  ਆਂਢੀ ਗੁਆਂਢੀ ਦਾ ਕੋਈ ਮਤਲਵ ਨਹੀ ਹੁੰਦਾ । ਪਰ ਇਹ ਆਂਟੀ  ਸਾਰਾ ਦਿਨ ਘਰ ਇਕੱਲੀ ਹੁੰਦੇ ਸੀ। ਐਡੀ ਵੱਡੀ ਚਾਰ ਸੋ ਗਜ ਦੀ ਕੋਠੀ। ਤੇ ਬਜੁਰਗ ਆਂਟੀ । ਘਰ ਦਾ ਨਿੱਕ ਸੁਕ ਨਿਪਟਾ ਕੇ ਬਾਹਰ ਬੈਠ ਜਾਂਦੀ। ਘਰੇ ਕੋਈ ਕੰਮ ਵਾਲੀ ਵੀ ਨਹੀ ਸੀ ਰੱਖੀ ਹੋਈ।ਇਕੱਲੀ ਨੂੰ ਘਰ ਖਾਣ ਨੂੰ ਆਉਂਦਾ ਕਿਉਂਕਿ ਉਹ ਦੋਨੋ ਜੀਅ ਰੋਜ ਸਵੇਰੇ ਨੋਕਰੀ ਤੇ ਚਲੇ ਜਾਂਦੇ। ਅੰਕਲ ਤਾਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਸੀ। ਆਂਟੀ  ਦਸਦੀ ਸੀ ਕਿ ਉਹਨਾ ਨੂੰ ਅਟੈਕ ਦਾ ਦੋਰਾ ਪਿਆ ਸੀ ਤੇ ਸੁੱਤੇ ਪਏ ਹੀ ਚਲ ਬਸੇ। ਮੈਂ ਆਂਟੀ  ਦੇ ਅਟੈਕ ਦੇ ਦੋਰੇ ਆਲੀ ਗੱਲ ਤੇ ਬਹੁਤ ਹੱਸਦੀ। ਉਦੋ ਮੈਂ ਅਜੇ ਕੰਵਾਰੀ ਸੀ ਤੇ ਆਂਟੀ  ਮੈਨੂੰ ਧੱਕੇ ਨਾਲ ਕੋਲ ਬਹਾ ਲੈਂਦੀ ਤੇ ਮੇਰੇ ਨਾਲ ਖੂਬ ਗੱਲਾਂ ਕਰਦੀ।
              ਤੇ ਕਦੇ ਕਦੇ ਆਂਟੀ ਦੀ ਧੀ ਦਾ ਫੋਨ ਆ ਾਂਂਦਾ ਤਾਂ ਆਂਟੀ ਖੂਬ ਗੱਲਾਂ ਮਾਰਦੀ। ਆਂਟੀ ਨੇ ਮੈਂਨੂੰ ਇੱਕ ਦਿਨ ਦੱਸਿਆ ਕਿ ਆਹ ਮੁਬੇਲ ਮੇਰੇ ਧੀ ਜਵਾਈ ਨੇ ਤੇਰੇ ਐਂਕਲ ਨੂੰ ਲੈ ਕੇ ਦਿੱਤਾ ਸੀ ਤੇ ਹੁਣ ਇਹ ਮੇਰੇ ਕੋਲ ਹੀ ਹੁੰਦਾ ਹੈ। ਮੈਂ ਹਰਾ ਬਟਨ ਦੱਬ ਕੇ ਸੁਣ ਲੈਂਦੀ ਹਾਂ। ਬਸ ਮੈਨੂੰ ਮੇਰੀ ਧੀ ਦਾ ਹੀ ਫੋਨ ਆਉਂਦਾ ਹੈ ਹੋਰ ਨਹੀ ਕਿਸੇ ਦਾ ਆਉਂਦਾ।    ਮੈਨੂੰ ਆਂਟੀ  ਮੇਰੀ ਦਾਦੀ ਮਾਂ ਹੀ ਲੱਗਦੀ। ਭਾਂਵੇ 
ਮੈਂ ਮੇਰੀ ਦਾਦੀ ਵੇਖੀ ਨਹੀ ਪਰ ਮੈੰਨੂ ਆਂਟੀ  ਤੇ ਮੋਹ ਜਿਹਾ ਆਉਂਦਾ। ਮੈਨੂੰ ਪਤਾ ਹੁੰਦਾ ਸੀ ਬਈ ਆਂਟੀ  ਤਾਂ ਵਹਿਲੀ ਹੈ ਤੇ ਟਾਇਮ ਪਾਸ ਭਾਲਦੀ ਹੈ। ਪਰ ਮੈਂ ਫਿਰ ਵੀ ਆਂਟੀ  ਕੋਲੇ ਬੈਠ ਜਾਂਦੀ। ਆਂਟੀ  ਖੂਬ ਗੱਲਾਂ ਕਰਦੀ। ਗੱਲਾਂ ਦਾ ਵਿ±ਾ ਉਸਦੀ ਧੀ ਹੀ ਹੁੰਦਾ ਤੇ ਜਾਂ ਉਹ ਅੰਕਲ ਦੀਆਂ ਗੱਲਾਂ ਕਰਦੀ। 
                ਉਹ ਦੱਸਦੀ ਉਸ ਨੇ ਰੱਬ ਤੋਂ ਸੁਖਣਾ ਸੁਖ ਕੇ  ਮੰਗ ਕੇ ਧੀ ਲਈ । ਚਾਹੇ ਪਹਿਲਾਂ ਹੀ ਉਸ ਦੇ ਚਾਰ ਮੁੰਡੇ ਸਨ। ਧੀ ਉਸਦਾ ਬੁਢਾਪੇ ਚ ਦੁੱਖ ਸੁਣਿਆ ਕਰੂਗੀ। ਉਸਨੇ ਧੀ ਨੂੰ ਪੜਾਇਆ ਲਿਖਾਇਆ ਤੇ ਸਰਕਾਰੀ ਟੀਚਰ ਲਵਾਇਆ। ਉਸ ਨੇ ਧੀ ਦੀ ਵਿਆਹ ਵੀ ਨੇੜੇ ਹੀ ਪ੍ਰਾਈਵੇਟ ਨੋਕਰੀ ਕਰਦੇ ਮੁੰਡੇ ਨਾਲ ਕਰ ਦਿੱਤਾ ਤਾਂ ਕਿ ਜਦੋਂ ਜੀ ਕੀਤਾ ਧੀ ਆ ਕੇ ਮਿਲ ਜਾਵੇ ਜਾਂ ਉਹ ਧੀ ਨੂੰ ਮਿਲ ਆਵੇ। ਵੈਸੇ ਵੀ ਆਂਟੀ  ਦੀ ਧੀ ਹਰ ਐਤਵਾਰ ਨੂੰ ਆਕੇ ਮਿਲ ਜਾਂਦੀ। ਫਿਰ ਮਾਂਵਾਂ ਧੀਆਂ ਖੂਬ ਗੁਰਬਤ ਕਰਦੀਆਂ। ਦੋਹਾਂ ਨੂੰ ਇਕੱਠੀਆਂ ਬੈਠੀਆ ਦੇਖ ਕੇ ਆਂਟੀ  ਦੀ ਨੂੰਹ ਘੂਰਦੀ ।ਉਸ ਨੂੰ ਲੱਗਦਾ ਕਿ ਉਹ ਉਸ ਦੀਆਂ ਹੀ ਗੱਲਾਂ ਕਰਦੀਆਂ ਹਨ। ਪਰ ਮਾਂਵਾਂ ਧੀਆਂ ਦੀ ਗੱਲਬਾਤ ਦਾ ਵਿ±ਾ ਕੋਈ ਖਾਸ ਨਹੀ ਸੀ ਹੁੰਦਾ ਉਹ ਤਾਂ ਬਸ ਆਪਣਾ ਦਿਲ ਹੋਲਾ ਹੀ ਕਰਦੀਆਂ। ਧੀ ਵੀ ਮਾਂ ਨਾਲ ਸਾਰੀਆਂ ਗੱਲਾਂ ਕਰ ਲੈਂਦੀ।    
                     ਭਾਵੇਂ ਆਂਟੀ  ਜਵਾਂ ਅਣਪੜ ਸੀ ਪਰ ਉਹ ਸਰਕਾਰੀ ਕਾਇਦੇ ਕਨੁਨ ਪੈਨ±ਨ, ਡੀ ਏ , ਕਿ±ਤ, ਐਲ ਟੀ ਸੀ, ਆਦਿ ਬਾਰੇ ਸਭ ਜਾਣਦੀ ਸੀ। ਉਹ ਇੰਨਕਰੀਮੈਂਟ ਨੂੰ  ਐਂਕਰੀਮਿੰਟ ਆਖਦੀ।ਆਂਟੀ  ਮੇਰੇ ਕੋਲੇ ਅੰਕਲ ਦੀਆਂ  ਮਿੱਠੀਆਂ ਯਾਦਾਂ ਵੀ ਸਾਂਝੀਆਂ ਕਰਦੀ। ਤੇਰਾ ਅੰਕਲ ਤਾਂ ਬਿਲਕੁਲ ਸਾਧੂ ਸੁਭਾਅ ਦਾ ਸੀ ।ਮੇਰੀ ਕੋਈ ਗੱਲ ਨਹੀ ਸੀ ਮੋੜਦਾ। ਜਿਵੇਂ ਆਖਦੀ ਉਵੇ ਮੰਨ ਲੈaਦਾ ਸੀ।ਮੈਂ ਧੀ ਨੂੰ ਜੋ ਦੇਣ ਵਾਸਤੇ ਕਹਿੰਦੀ ਉਹੀ ਲਿਆ ਦਿੰਦਾ। ਜਿਨ੍ਹੇ ਪੈਸੇ ਆਖਦੀ ਓੁਨੇ ਹੀ ਦੇ ਦਿੰਦਾ। ਕਦੇ ਕਿੰਤੂ ਪਰੰਤੂ ਨਾ ਕਰਦਾ। ਪਰ ਹੁਣ ਤਾਂ ਮੈਨੂੰ ਫੂਕ ਫੂਕ ਕੇ ਕਦਮ ਰੱਖਣਾ ਪੈਂਦਾ ਹੈ ਨੂੰਹ ਪੁੱਤਾਂ ਦਾ ਰਾਜ ਹੈ।
                    ਆਂਟੀ  ਆਪਣੇ ਜਵਾਈ ਦੀਆਂ ਗੱਲਾਂ ਵੀ ਕਰਦੀ। ਕਦੇ ਕਦੇ ਉਹ ਜਵਾਈ ਦੀਆਂ ਸਿਫਤਾਂ ਦੇ ਪੁਲ ਬੰਨ ਦਿੰਦੀ ਤੇ ਕਦੇ ਜਵਾਈ ਤੇ ਖੂਬ ਤਵਾ ਲਾਉਂਦੀ। ਅਖੇ ਖਾਂਦਾ ਪੀਂਦਾ ਨਹੀ, ਕੋਈ ਵੈਲ ਨਹੀ।ਕੋਈ ਬੀੜੀ ਸਿਗਰੇਟ ਦੀ ਲੱਤ ਨਹੀ। ਬਹੁਤ ਚੰਗਾ ਹੈ। ਪਰ ਇਕੱਲੇ ਚੰਗੇ ਨੂੰ ਕੀ ਚੱਟਣਾ ਹੈ। ਕਦੇ ਦੋ ਦਿਨ ਲਈ ਵੀ ਨਹੀ ਛੱਡਦਾ ਮੇਰੀ ਧੀ ਨੂੰ ਮੇਰੇ ਕੋਲ। ਪਰਾਂਦੇ ਤਰਾਂ ਨਾਲ ਹੀ ਚੁੰਬੜਿਆ ਰਹਿੰਦਾ ਹੈ।ਸਵੇਰੇ ਆਊ ਨਾਲ ਹੀ ਕਾਰ ਤੇ ਸਾਮ ਨੂੰ ਵਾਪਿਸ। ਸਾਡੇ ਘਰੇ ਤਾਂ ਰੋਟੀ ਵੀ ਨਹੀ ਖਾਂਦੇ ਬਸ ਬਾਹਰ ਖਾਣ ਦਾ ਹੀ ਚਸਕਾ ਲੱਗਿਆ ਰਹਿੰਦਾ ਹੇ ਕੁਸ ਭਾਈ ਇਹ ਵੀ ਨਹੀ ਕਰਦੇ। ਬਈ ਜਵਾਈ ਭਾਈ ਧੀ ਆਏ ਹਨ ਇਹ ਵੀ ਤਾਂ ਘੇਸਲ ਵੱਟ ਜਾਂਦੇ ਹਨ। ਹੁਣ ਇਹਨਾਂ ਦੇ ਹੁੰਦਿਆਂ ਮੈਂ ਕਿਵੇਂ ਪੈਸੇ ਕੱਢ ਕੇ ਦੇTਾਂ ਵੇ ਜਾਉ ਬਜਾਰੋ ਕੁ± ਫ੍ਹੜ ਲਿਆਉ ਖਾਣ ਲਈ। ਫੇਰ ਕਹਿਣਗੇ ਬੀਜੀ ਤੁਸੀ ਸਾਡੀ ਬੇਜੱਤੀ ਖਰਾਬ ਕਰਤੀ ਅਸੀਂ ਕਿਹੜਾ ਕਰਦੇ ਨੀ।   
                  ਇਹ ਕਦੇ ਮੈਨੂੰ ਪੈਰੀ ਪੋਣਾ ਨਹੀ ਕਰਦਾ। ਕਦੇ ਮੇਰਾ ਹਾਲ ਚਾਲ ਨਹੀ ਪੁੱਛਦਾ। ਮੇਰੇ ਮੁੰਡਿਆਂ ਨਾਲ ਉਸਦੀ ਨਹੀ ਬਣਦੀ। ਹਰ  ਵੇਲੇ ਰੁਸਿਆ ਹੀ ਰਹਿੰਦਾ ਹੈ। ਕੋਈ ਵਿਆਹ ਸਾਦੀ ਉਸ ਸੁੱਕਾ ਨਹੀ ਜਾਣ ਦਿੱਤਾ।ਜਦੋ ਇਹ ਨਾ ਰੁਸਿਆ ਹੋਵੇ। ਕੁ± ਤਾਂ ਮੇਰੇ ਆਵਦੇ ਮੁੰਡੇ ਹੀ ਠੀਕ ਨਹੀ ।ਇਹ ਵੀ ਉਸ ਨੂੰ ਆਪਣੇ ਨਾਲ ਨਹੀ ਰਲਾਉਂਦੇ । ਸੁਰੂ ਤੋ ਹੀ ਓਪਰਾ ਸਮਝਦੇ ਹਨ। ਹਰ ਗੱਲ ਦਾ ਉਸ ਤੋ ਪਰਦਾ ਰੱਖਦੇ ਹਨ। ਪਰ ਇਹ ਵੀ ਸਦਾ ਜਵਾਈ ਬਣਿਆ ਰਹਿੰਦਾ ਹੈ। ਕਦੇ ਪੁੱਤ ਨਹੀ ਬਣਿਆ।
              ਮੈਂ ਆਂਟੀ  ਨੂੰ ਕੋਠੀ ਦੇ ਪਿਛਲੇ ਪਾਸੇ ਬਣੀ  ਬਗੀਚੀ ਕੋਲ ਖੜੀ ਦੇਖਦੀ ਤੇ ਆਉਦੀ ਜਾਂਦੀ ਨੂੰ ਆਂਟੀ  ਰੋਕ ਲੈਂਦੀ। ਇੱਕ ਦਿਨ ਆਂਟੀ  ਬਗੀਚੀ ਤੋਂ ਕੁਝ ਫਲ ਜਿਹੇ ਤੋੜ ਰਹੀ ਸੀ। “ਆਹ ਕੀ ਹੈ ਆਂਟੀ। '  ਉਹਨਾ ਅਜੀਬ ਜਿਹੇ ਫਲ ਨੂੰ ਵੇਖ ਕੇ ਪੁਛਿਆ।ਇਹ ਝਾੜ ਕਰੇਲੇ ਹਨ। ਇਹਨਾਂ ਦੀ ਸਬਜੀ ਬਣਦੀ ਹੈ।ਤੇ ਇਹ ਸੂਗਰ ਦੇ ਮਰੀਜਾਂ ਲਈ ਵੀ ਚੰਗੀ ਹੁੰਦੀ ਹੈ। ਕਲ੍ਹ ਮੇਰੀ ਧੀ ਨੇ ਆਉਣਾ ਹੈ ਤੇ ਮੈਂ ਉਹਨਾ ਨੂੰ ਦੇਣੇ ਹਨ। ਮਾਂ ਦਾ ਧੀ ਲਈ ਪਿਆਰ ਜਿਹਾ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਦਾ। ਮੇਰੀ ਮਾਂ ਵੀ ਮੇਰਾ ਇਸ ਤਰ੍ਹਾਂ ਕਰਿਆ ਕਰੂਗੀ ਮੇਰੇ ਵਿਆਹ ਤੋਂ ਬਾਦ। ਪਰ ਮੇਰੀ ਤੇ ਮਾਂ ਮੇਰੇ ਵਿਆਹ ਤੋਂ ਪਹਿਲਾਂ ਹੀ ਮਰ ਗਈ ਤੇ ਵਿਆਹ ਤੋ ਬਾਦ   ਆਂਟੀ  ਨੂੰ ਵੇਖ ਕੇ ਮੈਨੂੰ ਮੇਰੀ ਮਾਂ ਯਾਦ ਆਉਂਦੀ। ਉਸ ਦਿਨ ਮੈਂ ਘਰੇ ਜਾ ਕੇ ਮੇਰੀ ਮਾਂ ਨੂੰ  ਕਰੇਲਿਆਂ ਵਾਲੀ ਗੱਲ ਦੱਸੀ।  ਕਿ ਕਿਵੇਂ ਆਂਟੀ  ਧੀ ਲਈ ਕੀ ਉਹ ਕਰੇਲੇ ਜਿਹੇ ਇੱਕਠੇ ਕਰੀ ਜਾਂਦੀ ਸੀ। ਉਸ ਦਿਨ ਤੋਂ ਬਾਦ ਮੈ    ਆਂਟੀ  ਨੂੰ ਕਰੇਲਿਆਂa ਵਾਲੀ ਆਂਟੀ  ਹੀ ਆਖਦੀ।  
              ਜਦੋ ਵੀ ਮੈਂ ਪੇਕੇ ਆਉਦੀ ਕਰੇਲਿਆਂ ਵਾਲੀ ਆਂਟੀ  ਨੂੰ ਜਰੂਰ ਮਿਲ ਕੇ ਆਉਂਦੀ। ਆਂਟੀ  ਨੂੰ ਖੁਸ ਕਰਣ ਦੀ ਮਾਰੀ ਮੈਂ ਅੰaਟੀ ਦੀ ਧੀ ਦੀ ਗੱਲ ਜਰੂਰ ਛੇੜਦੀ। ਪਰ ਹੁਣ ਆਂਟੀ  ਧੀ ਦੀਆਂ ਗੱਲਾਂ ਖੁੱਲ ਕੇ  ਨਾ ਕਰਦੀ। ਧੀ ਦੀ ਗੱਲ ਕਰਣ ਵੇਲੇ ਆਂਟੀ  ਇੱਧਰ ਉਧਰ ਨੂੰਹ ਵੱਲ ਜਰੂਰ ਦੇਖਦੀ। ਇਹ ਕੋੜਦੇ ਹਨ ਮੇਰੀ ਧੀ ਤੇ। ਮੇਰੀ ਧੀ ਜਦੌ ਮੇਰੀ ਪੋਤੀ ਦੀ ਵਿਚੋਲਣ ਬਣੀ ਤਾਂ ਇਹਨਾ ਨੇ ਉਸ ਨਾਲ ਭੇੜੀ ਕੀਤੀ। ਇਹਨਾਂ ਨੇ ਮੇਰੀ ਧੀ ਨੂੰ ਮੇਰੇ ਪੋਤੇ ਦੇ ਵਿਆਹ ਤੇ ਵੀ ਨਹੀ ਬੁਲਾਇਆ। ਹੁਣ ਮੈਨੂੰ ਲੱਗਦਾ ਕਿ ਮਾਂ ਧੀ ਦੇ ਵਿਚਕਾਰ ਪੁੱਤਾਂ ਦੀ ਹਾਉਮੇ ਆ ਗਈ ਸੀ। 
            ਹੋਲੀ ਹੋਲੀ ਧੀ ਜਵਾਈ ਨੇ ਆਉਣਾ ਬੰਦ ਕਰ ਦਿੱਤਾ। ਬੱਸ ਫੋਨ ਤੇ ਹੀ ਹਏ ਹੈਲੋ ਹੁੰਦੀ ਸੀ ਮਾਂ ਧੀ ਦੀ। ਪਿੱਛਲੀ ਵਾਰ ਆਈ ਤਾਂ ਆਂਟੀ  ਬੁੱਕ ਬੁੱਕ ਰੋਂਦੀ ਸੀ। “ਨੀ ਕਾਂਤਾ ਮਿਲਾਦੇ ਇੱਕ ਵਾਰੀ। ਤੂੰ ਵੀ ਤਾਂ ਆਪਣੀ ਧੀ ਨਾਲ ਘੰਟਾ ਘੰਟਾ ਲੱਗੀ ਰਹਿੰਦੀ ਹੈਂ। ' ਆਂਟੀ  ਨੇ ਨੂੰਹ ਨੂੰ ਤਰਲਾ ਜਿਹਾ ਪਾਇਆ ਤੇ ਨੂੰਹ ਅਣਸੁਣਾ ਕਰ ਗਈ। “ ਕੀ ਕਰਣਾ ਹੈ ਆਂਟੀ  ਮੈਂ ਕਰ ਦਿੰਦੀ ਹਾਂ । ਮੈa ਹਮਦਰਦੀ ਨਾਲ ਆਂਟੀ  ਨੂੰ ਪੁੱਛਿਆ। “ਨੀ ਕਰਣਾ ਕੀ ਹੈ ਮੈਂ ਮੇਰੀ ਧੀ ਨਾਲ ਗੱਲ ਕਰਨੀ ਹੈ ਫੋਨ ਤੇ । ਕੜ੍ਹਮੀ ਇੱਥੇ ਤਾਂ ਨਹੀ ਆ ਸਕਦੀ ਇੱਕ ਫੋਨ ਤੇ ਹੀ ਗੱਲ ਕਰਦੀ ਸੀ ਹੁਣ ਹਫਤਾ ਹੋ ਗਿਆ ਨਾ ਉਸ ਦਾ ਫੋਨ ਆਇਆ ਹੈ ਤੇ ਨਾ ਹੀ ਇਹ ਮੇਰੀ ਗੱਲ ਕਰਾਉਂਦੇ ਹਨ। ਮੇਰੀ ਤਾਂ ਭੁੱਖ ਹੀ ਮਰ ਗਈ ਹੈ। ਮੈਨੂੰ ਰੋਟੀ ਤੇ ਦਵਾਈਆਂ ਦੀ ਨਹੀ ਬੱਸ ਧੀ ਨਾਲ ਗੱਲ ਕਰਣ ਦੀ ਲੋੜ ਹੈ। ਮੇਰੀ ਇੱਕ ਵਾਰੀ ਗੱਲ ਕਰਾ ਦਿਉ ਮੇਰੇ ਚਾਰ ਦਿਨ   ਸੋਖੇ ਨਿਕਲ ਜਾਣਗੇ । ਕੁੜੀਏ ਤੂੰ ਹੀ ਮਿਲਾਦੇ ।ਨੋ ਚਾਰ ਛੇ ਛੇ ਚਾਰ ਦੋ ਸੱਤ ਤੇ ਤਿੰਨ ਤੀਏ।' ਆਂਟੀ  ਦੀ ਬੇਬਸੀ ਤੇ ਆਂਟੀ  ਦੀ ਨੂੰਹ ਦੀ ਕੋੜੀ ਝਾਕਣੀ ਵੇਖ ਕੇ ਰੋਂਦੀ ਰੋਂਦੀ ਮੈਂ ਬਾਹਰ ਆ ਗਈ।

ਰਮੇਸ ਸੇਠੀ ਬਾਦਲ
ਮੋ 98 766 27 233  

Thursday, 6 June 2013

ਦੂਹਰਾ ਰੱਵਈਆ

                                                       ਦੂਹਰਾ ਰੱਵਈਆ


              ਅੱਜ ਅਚਾਨਕ ਮੇਰਾ ਪੇਕੇ ਘਰ ਜਾਣ ਹੋਇਆ । ਦੇਖਿਆ ਸਾਰਾ ਟੱਬਰ ਰਸੋਈ ਵਿੱਚ ਸੀ। ਸਬਜੀਆਂ ਦਾਲ ਰਾਇਤਾ ਚਾਵਲ ਬਣੇ ਹੋਏ ਸਨ ਤੇ ਇੱਕ ਚੁਲ੍ਹੇ ਤੇ ਖੀਰ ਰਿੱਝ ਰਹੀ  ਸੀ। “ ਭਾਬੀ ਕਿਸੇ ਨੇ ਆਉਣਾ ਹੈ।' ਮੈਂ ਅਚਾਨਕ ਪੁਛਿਆ। “ ਨਹੀ ਆਉਣਾ ਕਿੰਨੇ ਸੀ। ਅੱਜ ਤਾਂ ਮੈਂ ਪਿੰਕੀ ਭਾਬੀ ਘਰੇ ਖਾਣਾ ਭੇਜਣਾ ਸੀ। ਭਾਬੀ ਦੇ  ਪਾਪਾ ਜੀ ਘਰੇ ਇੱਕਲੇ ਹੀ ਹਨ। ਭਾਬੀ ਬਾਹਰ ਗਈ ਹੈ। ਤੇ ਭਾਬੀ ਜਾਂਦੀ ਮੈਨੂੰ ਕਹਿ ਗਈ ਸੀ ਕਿ ਦੀਦੀ ਤੁਸੀ ਡੈਡੀ ਜੀ ਦਾ ਖਾਣਾ ਬਣਾ ਕੇ ਭੇਜ ਦੇਣਾ । ਮੈਨੂੰ ਸਾਇਦ ਆਉਦੀ ਨੂੰ ਦੇਰ ਹੋ ਜਾਵੇ । ' ਮੇਰੀ ਭਾਬੀ ਨੇ ਮੈਨੂੰ ਕਿਹਾ।“ ਚੰਗੀ ਗੱਲ ਹੈ ਅੰਕਲ ਜੀ ਨੂੰ ਸਮੇਂ ਤੇ ਖਾਣਾ ਮਿਲ ਜਾਵੇਗਾ। ਇਸ ਉਮਰ ਚ ਲੇਟ ਫੇਟ ਖਾਧਾ ਵੀ ਖਰਾਬ ਕਰਦਾ ਹੈ। ' ਮੈਂ ਹਾਂ ਚ ਹਾਂ ਮਿਲਾਈ ਕਿਉਂਕਿ ਅੱਜ ਮੈਂ ਵੀ ਤੇ ਰੋਟੀ ਇੱਥੇ ਹੀ ਖਾਣੀ ਸੀ।
               ਪਰ ਮੇਰੀ ਸੋਚ ਮੈਨੂੰ ਪੰਦਰਾਂ ਕੁ ਦਿਨ ਪਿੱਛੇ ਲੈ ਗਈ ਜਦੋਂ ਮੈਂ ਬੀਜੀ ਦਾ ਪਤਾ ਲੈਣ ਆਈ ਸੀ ਬੀਜੀ ਕੁਝ ਢਿੱਲੇ ਸੀ ਤੇ ਉਹਨਾ ਨੇ ਹੀ ਮੈਨੂੰ ਫੋਨ ਕੀਤਾ ਸੀ । ਜਦੋ ਮੈਂ ਘਰੇ ਪਹੁੰਚੀ ਤਾਂ ਮੇਰੀਆਂ ਤਿੰਨੇ ਭੂਆ ਤੇ ਸਾਡੇ ±ਰੀਕੇ ਵਾਲੇ ਵੱਡੇ ਤਾਈ ਜੀ ਵੀ ਬੀਜੀ ਦਾ ਪਤਾ ਲੈਣ ਆਏ ਹੋਏ ਸੀ। ਤੇ ਭਾਬੀ ਬਹੁਤ ਕੁਰਣ ਕੁਰਣ ਕਰੀ ਜਾਂਦੀ ਸੀ। “ ਮੇਰੀ ਜਾਨ  ਨੂੰ ਹੀ   ਸਾਰਾ ਕਲੇ± ਹੈ। ਸਾਰਾ ਬੋਝ ਮੇਰੇ ਤੇ ਹੀ ਹੈ।ਉਹ ਦੋਵੇਂ ਤਾਂ ਐ± ਲੈਦੀਆਂ ਹਨ। ਉਹਨਾ ਨੂੰ ਭੋਰਾ ਫਿਕਰ ਨਹੀ। ਭਾਬੀ ਦਾ ਇ±ਾਰਾ ਮੇਰੀਆਂ ਛੋਟੀਆਂ ਦੋਨੋ ਭਰਜਾਈਆਂ ਵੱਲ ਸੀ। ਕਿਉਕਿ ਬੀਜੀ ਮੇਰੀ ਇਸ ਵੱਡੀ ਭਾਬੀ ਕੋਲ ਹੀ ਰਹਿੰਦੇ ਸੀ। ਹੁਣ ਉਹ ਇਸ ਗੱਲੋਂ ਦੁਖੀ ਸੀ ਕਿ ਹੁਣ ਐਨੇ ਜਣਿਆ ਦਾ ਖਾਣਾ ਕੋਣ ਬਣਾਵੇਗਾ ਉਹ ਵੀ ਜੇਠ ਹਾੜ ਦੀ ਸਿਖਰ ਦੁਪਿਹਰੇ।ਤੇ ਰਿ±ਤੇਦਾਰ ਤਾਂ ਉਥੇ ਹੀ ਆਉਣਗੇ ਜਿੱਥੇ ਬੀਜੀ ਹੋਣਗੇ। ਪਰ ਉਹ ਤਾਂ ਆਜਾਦੀ ਚਾਹੁੰਦੀ ਹੈ ਜਿਵੇਂ ਮੇਰੀਆਂ ਦੂਜੀਆਂ ਭਾਬੀਆਂ ਕੋਲ ਹੈ।  ਆਪਣੇ ਮਾਂ ਪਿਓ ਦੀ ਜੀਅ ਜਾਣ ਲਗਾ ਕੇ ਸੇਵਾ ਕਰਣ ਵਾਲੀ ਮੇਰੀ ਭਾਬੀ ਦਾ ਦੂਹਰਾ ਰੱਵਈਆ ਵੇਖ ਕੇ ਮੈਨੂੰ ਬਹੁਤ ਦੁੱਖ ਹੋਇਆ। ਮੇਰਾ ਦਿਲ ਕੀਤਾ ਕਿ ਮੈa ਓਹੀ ਦੋ ਰੋਟੀਆਂ ਖਾ ਲਵਾਂ ਜੋ ਮੈਂ ਸਵੇਰੇ  ਘਰੋਂ ਪੋਣੇ ਚ ਬੰਨ ਕੇ ਲਿਆਈ ਸੀ।  ਪਰ ਮਾਂ ਬਾਰੇ ਸੋਚ ਕੇ ਮੈਂ ਮਾਂ ਨਾਲ ਹੀ ਰੋਟੀ ਖਾ ਲਈ।


ਰਮੇਸ ਸੇਠੀ ਬਾਦਲ
ਮੋ 98 766 27 233

Sunday, 2 June 2013

ਮਾਮੇ ਮਿੱਠਣ ਨੂੰ ਯਾਦ ਕਰਦਿਆਂ।


                                    ਮਾਮੇ ਮਿੱਠਣ ਨੂੰ ਯਾਦ ਕਰਦਿਆਂ। 

            ਮੇਰੀ ਨਾਨੀ ਹੁਰੀ ਖੋਰੇ ਤਿੰਨ ਭੈਂਣਾ ਸੀ ਖੋਰੇ ਚਾਰ। ਮੈਂਨੂੰ ਪੱਕਾ ਨਹੀ ਪਤਾ।ਤਿੰਨਾ ਬਾਰੇ ਤਾਂ ਮੈਂਨੂੰ ਪਰਾ ਪਤਾ ਹੈ। ਇੱਕ ਮੇਰੀ ਨਾਨੀ ਜਿਸ ਦਾ ਨਾ ਪ੍ਰਸਿੰਨੀ ਸੀ ਮੇਰੇ ਨਾਨਕੇ ਗੋਤ ਦੇ ਸਚਦੇਵ ਹਨ। ਦੂਜੀ ਦਾ ਨਾ ਰਾਜਕੁਰ ਸੀ ਉਹ ਮੋਂਗਿਆਂ ਦੇ ਵਿਆਹੀ ਸੀ ਤੇ ਸਾਡੇ ਉਸ ਨਾਨੇ ਨੂੰ ਮੇਰੀ ਮਾਂ ਵਰਗੀਆਂ ਮਾਸੜ ਮੋਹਨਾ ਆਖ ਕੇ ਗੱਲ ਕਰਿਆ ਕਰਦੀਆਂ ਸੀ। ਤੇ ਮੇਰੀ ਨਾਨੀ ਦੀ ਤੀਜੀ ਭੈਣ ਗੱਗੜ ਆਲੇ ਬੱਬਰਾਂ ਦੇ ਵਿਆਹੀ ਸੀ ਪਰ ਮੈਂ ਕਦੇ ਉਸ ਨੂੰ ਮਿਲਿਆ ਨਹੀ ਸੀ।ਚੋਥੀ ਭੈਣ ਦਾ ਮੇਰੀ ਮਾਂ ਨੇ ਵੀ ਕਦੇ ਜਿਕਰ ਨਹੀ ਕੀਤਾ ਪਰ ਪਤਾ ਨਹੀ ਮੈਨੂੰ ਕਿਉਂ ਲਗਦਾ ਹੈ ਕਿ ਮੇਰੀ ਕੋਈ ਚੋਥੀ ਨਾਨੀ ਵੀ ਸੀ। ਕਿਉਕਿ ਮੈਂ ਮੇਰੀ ਨਾਨੀ ਮਾਂ ਨੂੰ ਨਹੀ ਦੇਖਿਆ ਇਸ ਲਈ ਮੈਂ ਮੇਰੀ ਨਾਨੀ ਦੀ ਝਲਕ ਮੇਰੀ ਨਾਨੀ ਦੀ ਭੈਂਣ ਰਾਜਕੁਰ ਚੋਂ ਹੀ ਦੇਖਦਾ ਸੀ।  ਨਿੱਕਾ ਹੁੰਦਾ ਮੈਂ ਅਕਸਰ ਪਿੰਡ ਮਿੱਡੂ ਖੇੜੇ ਮਿਲਣ ਚਲਾ ਜਾਂਦਾ ਸੀ ਜੋ ਸਾਡੇ ਪਿੰਡ ਤੋ ਚਾਰ ਕੁ ਕਿਲੋਮੀਟਰ ਤੇ ਸੀ। ਉਹ ਦਮੇ ਦ ਮਰੀਜ ਸੀ ਤੇ ਸਦਾ ਉਸ ਨੂੰ ਸਾਹ ਚੜਿਆ ਰਹਿੰਦਾ ।ਗੱਲ ਕਰਦੀ ਵੀ ਉਹ ਹਂਕਦੀ ਰਹਿੰਦੀ। ਪਰ ਮੈਨੂੰ ਬੜਾ ਮੋਹ ਕਰਦੀ ਸਕਿਆਂ ਤੋ ਵੀ ਵੱਧ।ਵੈਸੇ ਸਾਡਾ ਇਹ ਨਾਨਾ ਵੀ ਮਿਲਣ ਗਿਲਣ ਨੂੰ ਚੰਗਾ ਸੀ ਜਿਵੇ ਸਾਡੀ ਨਾਨੀ ਆਖਦੀ ਉਵੇਂ ਮੰਨ ਲੈਂਦਾ।ਕਦੇ ਮੱਥੇ ਵੱਟ ਨਾ ਪਾਉਂਦਾ। ਸਾਡੀ ਨਾਨੀ ਦੇ ਦੋ ਲੜਕੇ ਤੇ ਤਿਨੰ ਜਾਂ ਚਾਰ ਲੜਕੀਆਂ ਸਨ ਮਤਲਵ ਦੋ ਮਾਮੇ ਤੇ ਤਿੰਨ ਚਾਰ ਮਾਸੀਆਂ। ਵੱਡੇ ਮਾਮੇ ਦਾ ਨਾਂ ਮਿੱਠਣ ਲਾਲ ਤੇ ਛੋਟੇ ਦਾ ਨਾ ਉਮ ਪ੍ਰਕਾਸ ਤੇ ਮਾਸੀਆਂ  ਨੂੰ ਅਸੀ ਸੱਤੀ ਮਾਸੀ ਤੇ ਗੁਲਯਾਰ ਮਾਸੀ  ਕਰਕੇ ਹੀ ਜਾਨਦੇ ਹਾਂ ਤੀਜੀ ਮਾਸੀ ਨਾਲ ਕਦੇ ਵਾਹ ਹੀ ਨਹੀ ਪਿਆ।ਸੱਤੀ ਮਾਸੀ ਦਾ ਤੇ ਮੇਰਾ ਉਮਰ ਦਾ ਬਹੁਤਾਫਰਕ ਨਹੀ ਸੀ ਤੇ ਮੈਂ ਉਸ ਨੂੰ ਮਿੰਨੀ ਮਾਸੀ ਆਖ ਕੇ ਬਲਾਉਂਦਾ।
 ਸੁਣਿਆ ਸੀ ਕਿ ਮੇਰੇ ਇਹਨਾਂ ਨਾਨਕਿਆ ਤੇ ਗਰੀਬੀ ਦੇ ਬੱਦਲ ਮੰਡਰਾਉਣ ਲੱਗੇ। ਪਿੱਛਾ ਚਾਹੇ ਖਾਨਦਾਨੀ ਸੀ ਪਰ ਕਹਿੰਦੇ ਹਨ ਮਾੜੇ ਦਿਨ ਕਦੇ ਵੀ ਆ ਸਕਦੇ ਹਨ। ਰਾਜੇ ਤੋ ਰੰਕ ਤੇ ਤੱਖਤੇ ਤੋਂ ਤਾਜ ਮਿਲਣ ਚ ਕਦੇ ਦੇਰੀ ਨਹੀ ਲੱਗਦੀ।ਦਿਨ ਫਿਰਣ   ਤੇ ਪਲ ਹੀ ਲੱਗਦੇ ਹਨ। ਮਾਮੇ ਮਿੱਠਣ ਨੇ ਦੱਸਵੀ ਕੀਤੀ ਹੋਈ ਸੀ। ਪਤਾ ਨਹੀ ਕਿਸ ਨੇ ਇਸ ਨੂੰ ਮੱਤ ਦਿੱਤੀ ਤੇ ਇਸ ਨੇ ਸਾਰੇ ਟੱਬਰ ਦੇ ਨਾਂ ਬਦਲ ਦਿੱਤੇ ਆਪਣਾ ਨਾਂ ਇਸ ਨੇ ਬਦਲ ਕੇ ਵਿ±ਵਭੂ±ਣ ਰੱਖ ਲਿਆ ਤੇ ਛੋਟੇ ਭਰਾ ਨੂੰ ਉਮ ਪ੍ਰਕਾ± ਤੋ ਸੁਖਦਰ±ਨ ਕੁਮਾਰ ਬਣਾ ਦਿੱਤਾ। ਤੇ ਭੈਣ ਸੱਤੀ ਨੂੰ ਮਿਨਾਕ±ੀ ਮੋਂਗਾ ਦਾ ਨਾਂ ਦੇ ਦਿੱਤਾ। ਬਾਕੀਆਂ ਬਾਰੇ ਮੈਂਨੂੰ ਬਹੁਤਾ ਇਲਮ ਨਹੀ।
           ਲਓ ਜੀ ਮਾਮੇ ਮਿੱਠਣ ਨੇ ਅਪ੍ਰੇ±ਨ ਨਾ ਬਦਲੋ ਤੋ ਬਾਦ ਅਗਲਾ ਕੰਮ ਵੀ ਅਜੀਬ ਹੀ ਕੀਤਾ।ਆਪਣਾ ਦੱਸਵੀਂ ਦਾ ਸਰਟੀਫੀਕੇਟ ਤੇ ਇੱਕ ਜੋੜੀ ਕੱਛਾ ਬਨੈਣ ਲੈ ਕੇ ਘਰ ਛੱਡ ਦਿੱਤਾ ਤੇ ਬਠਿੰਡੇ ਆਸਣ ਜਮਾ ਲਿਆ। ਬਸ ਪੜਣਾ ਸੁਰੂ ਕਰ ਦਿੱਤਾ।ਗਿਆਨੀ ਪ੍ਰਭਾਕਰ ਬੀ ਏ, ਬੀ ਏ ਆਨਰਜ, ਡਬਲ ਟਿਰਿਪਲ ਐਮ ਏ, ਬੀ ਐਡ ਵੈਦ ਵਿਸਾਰਦ ਆਯੁਰਵੈਦਿਕ ਰਤਨ,ਤੇ ਆਰ ਐਮ ਪੀ। ਯਾਨਿ ਇਹ ਸaੇਰ ਪੜਣੋ ਨਹੀ ਹਟਿਆ ਪੜਾਈ ਮੁੱਕ ਗਈ।ਪਤਾ ਨਹੀ ਕਿਵੇ ਇਹਨਾ ਦੀ ਜਾਣ ਪਹਿਚਾਣ ਕਿਸੇ ਪੰਡਿਤ ਪਰਿਵਾਰ ਦੀ ਲੜਕੀ ਨਾਲ ਹੋ ਗਈ ਇਹ ਆਪਸ ਵਿੱਚ ਭੈਣ ਭਰਾ ਬਣ ਗਏ। ਇਹਨਾ ਨੇ ਬਠਿੰਡੇ ਕਿਲ੍ਹੇ ਦੇ ਨੇੜੇ ਕ੍ਰਿਸaਨਾ ਮਾਡਲ ਸਕੂਲ ਦੇ ਨਾ ਤੇ ਸਕੂਲ ਖੋਲਿਆ । ਜਿਸ ਦਾ ਕਦੇ ਆਪਣੇ ਇਲਾਕੇ ਚ ਨਾ ਹੁੰਦਾ ਸੀ ਤਿੰਨ ਚਾਰ ਮੰਜਿਲਾ ਇਹ ਸਕੂਲ ਮਾਮੇ ਮਿਠੱਣ , ਨਹੀ ਸੱਚ ਮਾਮੇ ਵਿਸaਵਭੂਸaਣ ਲਈ ਵਰਦਾਨ ਸਾਬਿਤ ਹੋਇਆ।ਦੋਹਾਂ ਦਾ ਰਲ ਕੇ ਸੁਰੂ ਕੀਤਾ ਇਹ ਸਕੂਲ ਲਗਭਗ ਚਾਲੀ ਸਾਲ ਇਲਾਕੇ ਚ ਧੁੰਮਾਂ ਪਾਉਂਦਾ ਰਿਹਾ। ਇਹਨਾ ਲੰਬਾ ਸਮਾਂ ਸਾਂਝ ਨਾਲ ਸਕੂਲ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀ। ਇਹ ਮਾਮੇ ਮਿੱਠਣ ਲਾਲ ਤੇ ਉਹਨਾ ਦੀ ਬਣੀ ਧਰਮ ਭੈਂਣ ਦੀ ਆਪਸੀ ਸੂਝਬੂਝ ਦਾ ਹੀ ਕਮਾਲ ਸੀ।
           ਮਾਮੇ ਦੀ ਦਿਲੀ ਇਛੱਾ ਦਿੱਲੀ ਵਿਆਹ ਕਰਾਉਣ ਦੀ ਸੀ ਤੇ ਸਾਡੀ ਮਾਮੀ ਦਿੱਲੀ ਦੀ ਹੀ ਸੀ। ਮਾਮੇ ਨੇ ਆਪਣੇ ਬੱਚਿਆਂ ਨੂੰ ਵਧੀਆ ਤਾਲੀਮ ਦਿੱਤੀ ਤੇ ਚੰਗੇ ਤਰਾਂ ਸੈਟ ਕੀਤਾ ਮਾਮੇ ਦੇ ਤਿੰਨੇ ਮੁੰਡੇ ਤੇ ਇੱਕ ਕੁੜੀ ਜਿੱਥੇ ਚੰਗੇ ਸੰਸਕਾਰਾਂ ਦੇ ਮਾਲਿਕ ਹਨ ਉਥੇ ਚੰਗਾ ਖਾਂਦੇ ਪੀਂਦੇ ਹਨ।ਪੈਸੇ ਦੀ ਕੋਈ ਕਮੀ ਨਹੀ।ਤੇ ਮਿਲਣ ਸਾਰ ਬੜੇ ਹਨ ਮਾਮੇ ਮਿੱਠਣ ਦੀ ਤਰ੍ਹਾਂ। ਮਾਮੇ ਮਿੱਠਣ ਦਾ ਮੇਰੇ ਸਕੇ ਮਾਮਿਆਂ ਨਾਲ ±ਹੁਤ ਮੋਹ ਸੀ। ਇੱਕ ਵਾਰੀ ਕਹਿੰਦੇ ਮਾਮਾ ਮਿੱਠਣ ਮੇਰੇ ਮਾਮੇ ਕੁੰਦਨ ਲਾਲ ਲਈ ਸਪੈਸaਲ ਚਵਨਪ੍ਰਾ± ਲਿਆਇਆ ਕਿ ਬਾਈ ਇਹ ਖਾ ਤੇਰੇ ਸਾਰੇ ਦੁੱਖ ਟੁਟ ਜਾਣ ਗੇ।ਮਾਮੇ ਕੁੰਦਨ ਲਾਲ ਦੀ ਜਦੋ 90 ਸਾਲ ਦੀ ਉਮਰ ਚ ਮੋਤ ਹੋਈ ਤਾਂ ਮਾਮਾ ਮਿੱਠਣ ਲਾਲ ਬਹੁਤ ਰੋਇਆ । ਮੈ ਂਆਪਣੀ ਉਮਰ ਦੇ ਪੰਜਵੇ ਦਹਾਕੇ   ਵਿੱਚ ਕਿਸੇ ਬਜੁਰਗ ਨੂੰ ਪਹਿਲੀ ਵਾਰ ਰੋਂਦਾ ਦੇਖਿਆ ਸੀ। 
                  ਸਾਡਾ ਮਾਮਾ ਕਈ ਵਾਰੀ ਸਾਡੀ ਮਾਮੀ ਦੀਆਂ ਗੱਲਾ ਸੁਨਾਉਦਾ ਤੇ ਕਹਿੰਦਾ ਯਾਰ ਫਿਰ ਵੀ ਇਹ ਮੇਰੇ ਮੁੰਡਿਆ ਦੀ ਮਾਂ ਹੈ। ਸਾਡੀ ਮਾਮੀ ਸਰੀਰਕ ਪੱਖੇ ਕਾਙੀ ਡੀਲ ਡੋਲ ਵਾਲੀ  ਸੀ ਮਤਲਵ ਪੂਰੀ ਭਾਰੀ । ਮਾਮੇ ਨਾਲੋ ਚਾਰ ਗੁਣਾ ਵਜਨੀ। ਪਰ ਫਿਰ ਵੀ ਮਾਮਾ ਹੱਸ ਹੱਸ ਕੇ ਮਾਮੀ ਦੀ ਸੇਵਾਂ ਕਰਦਾ। ਕਦੇ ਕਦੇ ਉਹ ਮਾਮੀ ਦਾ ਵਜਣ ਘਟਾਉਣ ਲਈ ਮਾਮੀ ਨੂੰ ਕਿਸੇ ਕੁਦਰਤੀ ਇਲਾਜ ਕਰਾਉਣ ਵਾਲੇ ਆ±ਰਮ ਚ ਛੱਡ ਆਉਂਦਾ ਤੇ ਮਾਮੀ ਹਫਤਾ ਦੱਸ ਦਿਨ ਉੰਥੇ ਰਹਿ ਕੇ ਉਬਲੀਆਂ ਸਬਜੀਆਂ ਖਾਕੇ ਕੋਈ ਦੋ ਤਿੰਨ ਕਿਲੌ ਵਜਨ ਘਟਾਉਂਦੀ ਪਰ ਘਰ ਆ ਕੇ ਹਫਤੇ ਚ ਹੀ ਵਂaਨ ਉਹਨਾ ਹੀ ਵੱਧ ਜਾਂਦਾ। 
           ਮਾਮੇ ਮਿੱਠਣ ਦੀ ਮੇਰੀ ਮਾਂ ਨਾਲ ਬਹੁਤ ਬਣਦੀ ਸੀ। ਉਹ ਮੇਰੇ  ਪਾਪਾ ਜੀ ਨੂੰ ਜੀਜਾ ਜੀ ਆਖਦੇ ਤੇ ਮੇਰੀ ਮਾਂ ਨੂੰ ਭੈਂਣ। ਬਹੁਤ ਇਜੱਤ ਕਰਦਾ ਸੀ ਓੁਹ ਦੋਨਾ ਦੀ। ਨਿੱਕੀਆਂ ਨਿੱਕੀਆ ਗੱਲਾਂ ਕਰਦਾ ਰਹਿੰਦਾ। ਜਿਵੇ ਜਨਾਨੀਆਂ ਪਕੋੜੇ ਬਣਾਉਂਦੀਆਂ ਹਨ।ਉਹ ਗੱਲਾਂ ਦੀ ਲੜੀ ਨਾ ਟੁਟੱਣ ਦਿੰਦਾ। ਗੱਲ ਚੋਂ ਗੱਲ ਬਣਾ ਦਿੰਦਾ। ਮੇਰੀ ਮਾਂ ਨੇ ਆਖਿਆ ਸੀ ਇੱਕ ਦਿਨ ਉਸ ਨੂੰ ਮਿਠੱਣ ਵੀਰ ਤੂੰ ਤਾਂ ਪਕੋੜਿਆਂ ਤਰ੍ਹਾਂ ਗੱਲਾਂ ਬਨਾਉਂਦਾ ਹੈ।ਉਹ ਪੁਰਾਣੀਆਂ ਗੱਲਾਂ ਕਰਕੇ ਬਹੁਤ ਖੁ± ਹੁੰਦਾਂ ਤੇ ਉਘ ਪਤਾਲ ਦੀਆਂ ਗੱਲਾਂ ਕਰਦਾ ਰਹਿੰਦਾਂ। ਤੇ ਆਪਣੀਆਂ ਹੀ ਗੱਲਾਂ ਤੇ ਖੂਬ ਹੱਸਦਾ। 
 ਇੱਕ ਦਿਨ ਉਸਨੇ ਦੱਸਿਆ ਕਿ ਕਿਵੇਂ ਮੇਰੇ ਮਾਮਿਆਂ ਨੇ ਉਸ ਦਾ ਮੰਜਾ ਛੱਪੜ ਚ ਰੱਖ ਦਿੱਤਾ ਸੀ। ਗੱਲ ਦਰਅਸਲ ਇਹ ਸੀ ਕਿ ਮਾਮਾ ਮਿੱਠਣ ਅਕਸਰ ਕਹਿੰਦਾ ਹੁੰਦਾ ਸੀ ਕਿ ਉਸ ਦੀ ਨੀਂਦ ਬਹੁਤ ਚੰਗੀ ਹੈ ਜੇ ਰਾਤ ਨੂੰ ਕੀੜੀ ਵੀ ਉਸ ਦੇ ਮੰਜੇ ਹੇਠ ਦੀ ਲੰਘ ਜਾਵੇ ਤਾਂ ਉਸ ਨੂੰ ਪਤਾ ਲੱਗ ਜਾਂਦਾ ਹੈ। ਤੇ ਇੱਕ ਦਿਨ ਮੇਰੇ ਮਾਮਿਆਂ ਨੇ ਮਾਮੇ ਮਿੱਠਣ ਦਾ ਸੁੱਤੇ ਪਏ ਦਾ ਮੰਜਾ ਚੁੱਕ ਕੇ ਘਰ ਦੇ ਸਾਹਮਣੇ ਬਣੇ ਛੱਪੜ ਚ ਰੱਖ ਦਿੱਤਾ ਤੇ ਜਦੋਂ ਮਾਮੇ ਦੀ ਅੱਖ ਖੁੱਲੀ ਤੇ ਮਾਮੇ ਨੇ ਆਪਣੇ ਆਪ ਨੂੰ ਛੱਪੜ ਚ ਸੁੱਤਾ ਪਾਇਆ ਤੇ ਮੇਰੇ ਮਾਮਿਆਂ ਨੇ ਤਾੜੀ ਮਾਰ ਦਿੱਤੀ। ਅੱਜ ਤਾਂ ਮਿੱਠਣਾਂ ਕੀੜੀ ਛੱਡ ਕੇ ਮੰਜੇ ਥੱਲੋਂ ਦੀ ਹਾਥੀ ਗੁਜਰ ਗਿਆ । ਮਾਮਾ ਮਿੱਠਣ ਚੁੱਪ ਕਰ ਗਿਆ। ਮਾਮੇ ਮਿੱਠਣ ਦੀਆਂ ਗੱਲਾਂ ਅੱਜ ਵੀ ਮੈਨੂੰ ਬਹੁਤ ਯਾਦ ਆਉਦੀਆਂ ਹਨ।
ਰਮੇ± ਸੇਠੀ ਬਾਦਲ
ਮੋ: 98766 27233