Thursday, 23 May 2013

ਸੁਕਰ ਹੈ ਉਹ ਟੂਣਾ ਨਹੀ ਸੀ।

                              ਸੁਕਰ ਹੈ ਉਹ ਟੂਣਾ ਨਹੀ ਸੀ।
ਗੱਲ ਇਹ ਹੈ ਕਿ ਅਸੀ ਸੁਰੂ ਤੋਂ ਹੀ ਵਹਿਮਾਂ ਭਰਮਾਂ ਨੂੰ ਨਹੀ ਮੰਨਦੇ। ਟੂਣੇ ਆਦਿ ਤੇ ਤਾਂ ਸਾੰਨੂ ਭੋਰਾ ਵਿਸਵਾਸ ਨਹੀ। ਕਈ ਵਾਰੀ ਤਾਂ ਇਉ ਸੋਚਿਆ ਹੈ ਕਿ ਇਹ ਟੂਣੇ ਵਾਲੇ ਸਮਾਨ ਨੂੰ ਹੀ ਚੁੱਕ ਕੇ ਵਰਤ ਲਈਏ। ਪਰ ਕਈ ਕੁਝ ਘਟਨਾਵਾਂ ਅਜੇਹੀਆਂ ਹੋ ਜਾਂਦੀਆਂ ਹਨ ਕਿ ਚੰਗੇ ਭਲੇ ਬੰਦੇ ਦਾ ਵਿਸਵਾਸ ਡਗਮਗਾ ਜਾਂਦਾ ਹੈ। ਅਜੇ ਕੁਝ ਦਿਨ ਪਹਿਲਾਂ ਦੀ ਹੀ ਗੱਲ ਹੈ। ਮੇਰਾ ਇੱਕ ਬੈਂਗਣੀ ਰੰਗ ਦਾ ਸੂਟ ਜੋ ਮੈa ਅਕਸਰ ਹਰ ਖਾਸ ਮੋਕੇ ਤੇ ਪਹਿਨਣਾ ਪਸੰਦ ਕਰਦੀ ਸੀ । ਉਸ ਸੂਟ ਦੀ ਫਿਟਿੰਗ ਵੀ ਬਹੁਤ ਵਧੀਆ ਸੀ ਪਤਾ ਨਹੀ ਕਿਵੇਂ ਮੋਡੇ ਕੋਲੋ ਫੱਟ ਗਿਆ। ਚਾਰ ਪੰਜ ਮੋਰੀਆਂ ਜਿਹੀਆਂ ਹੋ ਗਈਆਂ। ਇਉਂ ਲਗਦਾ ਸੀ ਜਿਵੇ ਕਿਸੇ ਨੇ ਕੈਂਚੀ ਨਾਲ ਕੀਤੀਆਂ ਹੋਣ। ਅਕਸਰ ਕਈ ਲੋਕਾਂ ਕੋਲੋ ਸੁਣਿਆ ਹੈ ਕਿ ਇਹ ਟੂਣਾ ਟੱਪਾ ਕਰਣ ਵਾਲੇ ਦੂਸਰੇ ਦੇ ਕਪੜੇ ਕੱਟ ਕੇ ਟੂਣਾ ਵਗੈਰਾ ਕਰਦੇ ਹਨ। ਬਹੁਤ ਸੋਚਿਆ ਇਹ ਸੂਟ ਇਸ ਤਰ੍ਹਾਂ ਫਟਿਆ ਕਿਵੇਂ? ਜਦੋ ਕੋਈ ਹੋਰ ਗੱਲ ਨਾ ਦਿਮਾਗ ਚ ਆਉਂਦੀ ਤਾਂ ਸੱਕ ਦੀ ਸੂਈ ਟੂਣੇ ਵਾਲੇ ਪਾਸੇ ਚਲੀ ਜਾਂਦੀ।ਕੀ ਹੋਇਆ ਜੇ ਅਸੀ ਨਹੀ ਮੰਨਦੇ ਤਾਂ ਲੋਕੀ ਤਾਂ ਮੰਨਦੇ ਹਨ।  ਪਰ ਕਿਸੇ ਤੇ ਸੱਕ ਵੀ ਨਹੀ ਸੀ ਹੁੰਦਾ ।ਨਹੀ ਤਾਂ ਕਿਸੇ ਨਾ ਕਿਸੇ ਨਾਲ ਲੜਾਈ ਪੱਕੀ ਹੀ ਸੀ। ਗੱਲ ਆਈ ਗਈ ਹੋ ਗਈ। ਟੇਲਰ ਨੂੰ ਸੂਟ ਠੀਕ ਕਰਨਾ ਦੇ ਦਿੱਤਾ। ਪਰ ਸੋਚਾਂ ਸੂਟ ਦੇ ਇਸ ਤਰ੍ਹਾਂ ਫੱਟਣ ਦਾ ਕਾਰਣ ਲੱਭਦੀਆਂ ਰਹੀਆਂ। ਅਚਾਨਕ ਇੱਕ ਦਿਨ ਸਾਡੇ ਉਪਰ ਰਹਿੰਦੀ ਕਿਰਾਏਦਾਰਨੀ ਨੇ ਦੱਸਿਆ ਕਿ ਕਈ ਦਿਨ ਪਹਿਲਾਂ ਉਹਨਾਂ ਦੇ ਇਨਵਰਟਰ ਦਾ ਬੈਟਰਾ ਅਚਾਨਕ ਫੱਟ ਗਿਆ ਸੀ ਤੇ ਸਾਰੀਆਂ ਪੋੜੀਆਂ ਤੇ ਤੇਜਾਬ ਡੁਲ ਗਿਆ ਸੀ ।ਜਿਸ ਨਾਲ ਸਾਰੀਆਂ ਪੋੜੀਆਂ ਤੇ ਫਰ± ਖਰਾਬ ਹੋ ਗਿਆ ਸੀ । ਇਸ ਤੇਜਾਬ ਦੇ ਛਿੱਟੇ ਜਿਸ ਵੀ ਕਪੜੇ ਤੇ ਪਏ ਉਹ ਉਸ ਥਾਂ ਤੋਂ  ਮੱਚ ਗਿਆ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਮੇਰੀ ਸਮੱਸਿਆ ਦਾ ਹੱਲ ਮਿਲ ਗਿਆ। ਕਿਉਂਕਿ ਉਹਨਾ ਪੋੜੀਆਂ ਦੇ ਹੇਠਾਂ ਦੀ ਸਾਡਾ ਜਿਆਦਾ ਆਉਣ ਜਾਣ ਸੀ। ਤੇ ਮੈਂ ਵੀ ਪੋੜੀਆਂ ਦੇ ਹੇਠਲੇ ਰਸਤੇ ਤੋ ਹੀ ਆਉਦੀ ਜਾਂਦੀ ਸੀ ਤੇ ਕੁਦਰਤੀ ਹੈ ਕਿ ਤੇਜਾਬ ਦੀਆਂ ਕੁਝ ਬੂੰਦਾਂ ਪੋੜੀਆ ਤੋ ਮੇਰੇ ਸੂਟ ਤੇ ਡਿੱਗੀਆਂ ਹੋਣ ਗੀਆਂ ਤੇ ਇਸ ਤਰ੍ਹਾਂ ਮੇਰਾ ਸੂਟ ਉਸ ਬੈਟਰੇ ਦੇ ਤੇਜਾਬ ਨਾਲ ਮੱਚ ਗਿਆ। ਜੇ ਮੈਂ ਜਲਦੀ ਵਿੱਚ ਆ ਕੇ ਇਸ ਨੂੰ ਟੂਣਾ ਮੰਨ ਲੈਂਦੀ ਤੇ ਕਿਸੇ ਤੇ ±ੱਕ ਕਰਕੇ ਉਸ ਨਾਲ ਲੜਾਈ ਵਿੱਡ ਲੈਂਦੀ।ਤਾਂ ਇਸ ਦੇ ਨਤੀਜੇ ਕਿੰਨੇ ਭਿਆਨਕ ਨਿਕਲਦੇ। ਟੂਣਿਆ ਪ੍ਰਤੀ ਸਾਡੇ ਅਵਿ±ਵਾਸ ਨੇ ਸਾਨੂੰ ਕਿਸੇ ਵੱਡੀ ਅਣਹੋਣੀ ਤੋ ਬਚਾ ਲਿਆ।
ਰਮੇਸ ਸੇਠੀ ਬਾਦਲ 
ਮੋਬਾਇਲ 98 766 27 233 

Saturday, 18 May 2013

ਭਈਆ ਜੀ ਪੰਜਾਬ ਮੇਂ

                                           ਭਈਆ ਜੀ ਪੰਜਾਬ ਮੇਂ
ਬਸ ਅਜੇ ਮੰਡੀ ਡਬੱਵਾਲੀ ਤੋਂ ਚਲੀ ਹੀ ਸੀ ਕੰਡਕਟਰ ਨੇ ਟਿਕਟਾਂ ਕੱਟਣੀਆਂ ਸੁਰੂ ਕਰ ਦਿੱਤੀਆਂ। ਭੀੜ ਜਿਆਦਾ ਸੀ ਤੇ ਉਹ ਕਾਹਲੀ ਕਾਹਲੀ ਟਿਕਟਾਂ ਕੱਟ ਰਿਹਾ ਸੀ। ਬਕਾਇਆ ਵੀ ਟਿਕਟ ਦੇ ਪਿੱਛੇ ਲਿੱਖ ਰਿਹਾ ਸੀ। ਕੰਡਕਟਰ ਵੱਡੇ ਨੋਟਾਂ ਵਾਲਿਆਂ ਨੂੰ ਵੱਢ ਖਾਣ ਆਲਿਆਂ ਵਾਂਗੂ ਪੈਂਦਾ ਸੀ।
ਹਾਂ ਬੀ ਭਈਆ ਕਿੱਥੇ ਜਾਣਾ ਹੈ?
ਸਰਦਾਰ ਜੀ ਮੈਂ ਨੇ ਜਾਣਾ ਹੈ। 
ਉਏ ਤੂੰਨੇ ਹੀ ਜਾਣਾ ਹੈ ਹੋਰ ਤੇਰੇ ਪਿਓ ਨੇ ਜਾਣਾ ਹੈ। ਤੂੰ ਦੱਸ ਕਿੱਬੇ ਜਾਣਾ ਹੈ?
ਬੋਲ ਤੋ ਦੀਆ ਮੈਂ ਨੇ ਜਾਣਾ ਹੈ।
ਉਏ ਜਲਦੀ ਬੋਲ ਤੇਰੇ ਹੋਰ ਵੀ ਪਿਓ ਬੈਠੇ ਹਨ ਮੈਂ ਉਹਨਾਂ ਦੀਆਂ ਟਿਕਟਾਂ ਵੀ ਕੱਟਣੀਆਂ ਹਨ।ਕਹਾਂ ਜਾਣਾ ਹੈ ਜਲਦੀ ਬਤਾ। ਕੋਨ ਸੇ ਗਾਂਵ ਜਾਣਾ ਹੈ? 
ਸਰਦਾਰ ਜੀ ਗਰਮ ਮੱਤ ਬੋਲੋ ਹਮ ਕੋ।ਮੈਂ ਨੇ ਗਾਂਵ ਜਾਣਾ ਹੈ।-
ਕੌਣ ਸੇ ਗਾਂਵ ਜਾਣਾ ਹੈ ਬਸ ਤੂੰ ਨੀਚੇ ਉਤਰ।
ਭਈਆ ਵੀ ਹੈਰਾਨ ਸੀ ਤੇ ਸਵਾਰੀਆਂ ਵੀ। ਮੈਨੂੰ ਤਰਸ ਜਿਹਾ ਆ ਗਿਆ। ਮੈਂ ਪੁਛਿਆ ਭਈਆ ਜੀ ਆਪ ਨੇ ਕਹਾਂ ਜਾਣਾ ਹੈ? ਕਿਸ ਕੇ ਘਰ ਜਾਣਾ ਹੈ? ਕਿਆ ਕਰਤੇ ਹੋ? ਕਹਾਂ ਸੇ ਆਏ ਹੋ?ਕਿਸੀ ਕੋ ਜਾਨਤੇ ਹੋ ਜਹਾਂ?
ਹਾਂ ਬਾਬੂ ਜੀ ਮੈਂ ਮੈਂਨੇ ਗਾਂਵ ਮੇ ਡਾਕਟਰ ਬਲਦੇਵ ਸਿੰਗ ਸੀਧੂ ਕੇ ਘਰ ਕਾਮ ਕਰਤਾ ਹੂੰ ਦਸ ਸਾਲ ਸੇ । ਸੀਧੂ ਸਾਬ ਕੀ ਸੜ੍ਹਕ ਪੇ ਕੋਠੀ ਹੈ ਅਬੀ ਆਨੇ ਵਾਲੀ ਹੈ ਮੈa ਅਬੀ ਆਪ ਕੋ ਦਿਖਾਤਾ ਹੂੰ। ਯੇ ਨਵਾਂ ਹੈ। ਬਾਕੀ ਸਬੀ ਬਸ ਵਾਲਾ ਮੇਰੇ ਕੋ ਜਾਨਤਾ ਹੈ।
ਭਈਏ ਨੇ ਆਪਣਾ ਝੋਲਾ ਚੁੱਕ ਲਿਆ ਤੇ ਖਿੜ੍ਹਕੀ ਦੇ ਨੇੜੇ ਹੋ ਗਿਆ।
ਉਏ ਭਾਈ ਇਸ ਨੇ ਮੇਹਿਣੇ ਪਿੰਡ ਜਾਣਾ ਹੈ ਇਹ ਡਾਕਟਰ ਬਲਦੇਵ ਕਾ ਨੋਕਰ ਹੈ।ਮਹਿਣੇ ਪਿੰਡ ਕੰਡਕਟਰ ਨੇ ਸੀਟੀ ਮਾਰੀ ,ਬਸ ਰੁੱਕ ਗਈ ਤੇ ਭਈਆ ਹੋਰ ਸਵਾਰੀਆਂ ਦੇ ਨਾਲ ਜਾਂਦਾ ਜਾਂਦਾ ਕੰਡਕਟਰ ਦੇ ਹੱਥ ਪੰਜ ਦਾ ਨੋਟ ਫੜ੍ਹਾ ਕੇ ਉਤਰ ਗਿਆ ਤੇ ਬਸ ਚ ਹਾਸਾ ਪੈ ਗਿਆ।ਦੇਖਦੇ ਦੇਖਦੇ ਭਈਆ ਡਾਕਟਰ ਬਲਦੇਵ ਕੇ ਘਰੇ ਵੜ੍ਹ ਗਿਆ।
ਰਮੇਸ ਸੇਠੀ ਬਾਦਲ
ਸੰਪਰਕ 98 766 27 233

ਆਹ ਭੂਆ ਸਰੁਸਤੀ ਦੇਵੀ

                                         ਆਹ ਭੂਆ ਸਰੁਸਤੀ ਦੇਵੀ
            ਜਦੋ ਮੈਂ ਤੁਰ ਗਿਆ ਨੂੰ ਯਾਦ ਕਰਦਾ ਹਾਂ ਤਾਂ ਮੇਰੇ ਜਹਿਨ ਵਿੱਚ ਮੇਰੀ ਵੱਡੀ ਭੂਆ ਸਰੁਸਤੀ ਦੇਵੀ ਦੀ ਤਸਵੀਰ ਉਭਰ ਕੇ ਸਾਹਮਣੇ ਆ ਜਾਂਦੀ ਹੇ । ਭੂਆ ਸਰੁਸਤੀ ਦੇਵੀ (ਜਿਸ ਨੂੰ ਮੇਰੇ ਫੁਫੱੜ ਜੀ ਸੁਰਜੀਤ ਕੁਰ ਆਖਦੇ ਸਨ, ਮੇਰੇ ਦਾਦਾ ਜੀ ਦੀ ਸਭ ਤੋਂ ਵੱਡੀ ਅੋਲਾਦ ਸੀ। ਯਾਨਿ ਉਹ ਮੇਰੇ ਪਾਪਾਜੀ ਤੋਂ ਵੱਡੀ ਸੀ।ਮੇਰੇ ਵੱਡੇ ਭੂਆ ਜੀ ਮੇਰੇ ਪਾਪਾ ਜੀ ਦੀ ਤਰ੍ਹਾਂ ਭਾਰੇ ਸਰੀਰ ਦੇ  ਸਨ। ਜਦੋ ਕਿ ਮੇਰੇ ਚਾਚਾ ਜੀ ਤੇ ਛੋਟੀ ਭੂਆ ਜੀ ਪਤਲੇ ਸਰੀਰ ਦੇ ਹਨ।ਮੇਰੇ ਪਹਿਲੇ ਵਾਲੇ ਦਾਦੀ ਜੀ ਜਲਦੀ ਹੀ ਗੁਜਰ ਗਏ ਸੀ ਤੇ ਮੇਰੇ ਦਾਦਾ ਜੀ ਨੂੰ ਮਜਬੂਰੀ ਵੱਸ ਦੂਸਰੀ ਸਾਦੀ ਕਰਵਾਉਣੀ ਪਈ ਤੇ ਇਹ ਚਾਰੇ ਭੈਣ ਭਰਾ ਮੇਰੇ ਦੂਸਰੇ ਦਾਦੀ ਜੀ ਦੀ ਕੁਖੋਂ ਸਨ। ਵੈਸੇ ਮੇਰੇ ਦੂਸਰੇ ਦਾਦੀ ਜੀ ਵੀ ਬਹੁਤ ਜਲਦੀ ਗੁਜਰ ਗਏ ਸਨ । ਉਸ ਸਮੇ ਮੇਰੇ ਚਾਚਾ ਜੀ ਸਿਰਫ ਚੋਵੀ ਦਿਨਾਂ ਦੇ ਸਨ। ਮੇਰੇ ਪਾਪਾ ਜੀ ਦੀ ਤੇ ਮੇਰੇ ਵੱਡੇ ਭੂਆ ਜੀ ਦੀ ਆਪਸ ਚ ਕੁਝ ਜਿਆਦਾ ਬਣਦੀ ਸੀ ਇਸ ਲਈ ਮੇਰੇ ਪਾਪਾ ਜੀ ਕਈ ਵਾਰ ਮਜਾਕ ਵਿੱਚ ਕਹਿ ਦਿੰਦੇ ਸੀ ਕਿ ਮੈਂ ਤੇ ਸਰੁਸਤੀ ਇੱਕ ਮਾਂ ਦੇ ਹਾਂ ਤੇ ਮਾਇਆ (ਮੇਰੇ ਛੋਟੇ ਭੂਆ ਜੀ) ਤੇ ਮੰਗਲ (ਮੇਰੇ ਚਾਚਾ ਜੀ) ਦੂਸਰੀ ਮਾਂ ਦੇ ਹਨ। ਸੰਨ ਅਕਤੂਬਰ 2003 ਨੂੰ ਮੇਰੇ ਪਾਪਾ ਜੀ ਇੱਕ ਸੜਕ ਦੁਰਘਟਨਾ ਚ ਸਾਨੂੰ ਛੱਡ ਗਏ।ਤਾਂ ਮੇਰੇ ਵੱਡੇ ਭੂਆ ਜੀ ਨੇ ਇਸ ਹਾਦਸੇ ਨੂੰ ਬਹੁਤ ਦਿਲ ਤੇ ਲਾਇਆ ਤੇ ਉਹ ਜਦੋ ਵੀ ਸਾਨੂੰ ਮਿਲਣ ਆਉਦੇ ਤਾਂ ਮੇਰੀ ਮਾਂ ਨਾਲ ਸਪੈਸਲ ਦੁੱਖ ਸਾਂਝਾ ਕਰਦੇ। ਤੇ ਉਹ ਮੇਰੇ ਚ ਆਪਣੇ ਭਰਾ ਦੀ ਝਲਕ ਦੇਖਦੇ।  ਪਿਛਲੇ ਸਾਲ ਫਰਬਰੀ 2012 ਚ ਜਦੋ ਅਚਾਨਕ ਮੇਰੇ ਜੀਜਾ ਜੀ ਤੇ ਮੇਰੇ ਮਾਤਾ ਜੀ ਸਿਰਫ ਤਿੰਨ ਦਿਨਾਂ ਦੇ ਵਕਫੇ ਚ ਚਲੇ ਗਏ ਤਾਂ ਉਹ ਇਹ ਸਦਮਾ ਸਹਾਰ ਨਾ ਸਕੇ। ਇਸ ਭਿਆਨਕ ਹਾਦਸੇ ਨੇ ਉਹਨਾ ਦੇ ਜਿਉਣ ਦਾ ਮਕਸਦ ਹੀ ਖਤਮ ਕਰ ਦਿੱਤਾ ।ਇਸ ਹਾਦਸੇ ਦੀ ਵਜ੍ਹਾ ਨਾਲ ਉਹਨਾ ਦੇ ਦਿਮਾਗ ਦੀ ਨਾੜੀ ਫੱਟ ਗਈ ਤੇ ਉਹ ਡੀ ਐਮ ਸੀ ਲੁਧਿਆਣਾ ਵਿੱਚ ਬੇਹੋਸ ਪਏ ਰਹੇ ਤੇ 6 ਮਾਰਚ ਨੂੰ ਸਾਨੂੰ ਸਦਾ ਲਈ ਆਲਵਿਦਾ ਆਖ ਗਏ। ਲਗਭਗ 75 ਸਾਲਾਂ ਦੇ ਸਾਡੀ ਭੁਆ ਜੀ ਨੇ ਆਪਣੀ ਜਾਣ ਦੇ ਕੇ ਭਰਾ ਤੇ ਭਰਾ ਦੇ ਪਰਿਵਾਰ ਪ੍ਰਤੀ ਆਪਣੇ ਪਿਆਰ ਦਾ ਇੱਕ ਅਨੋਖਾ ਸਬੂਤ ਦਿੱਤਾ।

ਰਮੇਸ ਸੇਠੀ ਬਾਦਲ 
ਸੰਪਰਕ 98 766 27 233    

ਜਦੋ ਮੇਰੀ ਪਹਿਲੀ ਚੋਰੀ ਪਕੜੀ ਗਈ ।

                                                        ਜਦੋ ਮੇਰੀ ਪਹਿਲੀ ਚੋਰੀ ਪਕੜੀ ਗਈ । 
ਇਹ ਗੱਲ ਕੋਈ 1968_69 ਦੀ ਹੈ। ਮੈਂ ਚੋਥੀ ਜਾ ਪੰਜਵੀ ਜਮਾਤ ਚ ਪੜ੍ਹਦਾ ਸੀ। ਮੇਰੇ ਪਾਪਾ ਜੀ ਦੂਰ ਨੋਕਰੀ ਕਰਦੇ ਸਨ। ਤੇ ਮੈਂ ਅਕਸਰ ਟਾਂਗੇ ਤੇ ਇਕੱਲਾ ਮੰਡੀ ਆ ਜਾਂਦਾ ਸੀ ਕਿਉਕਿ ਮੰਡੀ ਮੇਰੇ ਭੂਆ ਜੀ ਤੇ ਮਾਸੀ ਜੀ ਰਹਿੰਦੇ ਸਨ। ਮਾਸੀ ਜੀ ਦਾ ਘਰ ਕਾਫੀ ਸਰਦਾ ਪੁਜਦਾ ਘਰ ਸੀ। ਘਰੇ ਨੋਕਰ ਚਾਕਰ ਤੇ ਪੂਰੀ ਸੁੱਖ ਸੁਵਿਧਾ ਦੇ ਸਾਧਨ ਸਨ। ਉਹਨਾ ਦਾ ਆਪਣਾ ਸਿਨੇਮਾਂ ਤੇ ਰੂੰ ਦੇ ਕਾਰਖਾਨੇ ਤੋਂ ਇਲਾਵਾ ਆੜਤ ਦਾ ਚੰਗਾ ਕਾਰੋਬਾਰ ਵੀ  ਸੀ। ਇੱਕ ਵਾਰੀ ਮੈਂ ਮਾਸੀ ਘਰੇ ਮਿਲਣ ਗਿਆ। ਗਰਮੀ ਦਾ ਮੋਸਮ ਸੀ ਤੇ ਦੁਪਿਹਰ ਦਾ ਖਾਣਾ ਖਾ ਕੇ ਉਹ ਸਾਰੇ ਜੀਅ ਆਪਣੇ ਆਪਣੇ ਕਮਰਿਆਂ ਵਿੱਚ ਪੱਖੇ ਚਲਾ ਕੇ ਸੋ ਗਏ। ਕਿਉਂਕਿ ਕੂਲਰ ਤੇ ਏ ਸੀ ਤਾਂ Tਦੋ ਅਜੇ ਆਏ ਹੀ ਨਹੀ ਸਨ। । ਮੈa ਪੂਰਾ ਪੇਂਡੂ ਸੀ ਆਪਾ ਸਿਖਰ ਦੁਪਿਹਰੇ ਕੋਲੇ ਕੱਛਣ ਵਾਲੇ ਮਲੰਗ ਸੀ। ਕਦੇ ਦੁਪਿਹਰੇ ਸੁੱਤੇ ਹੀ ਨਹੀ ਸੀ। ਸਾਡੇ ਤਾਂ ਪਿੰਡ ਓਦੋ ਅਜੇ ਬਿਜਲੀ ਵੀ ਨਹੀ ਸੀ ਆਈ। ਉਹ ਸਾਰੇ ਇਉ ਘੂਕ ਸੋਂ ਗਏ ਜਿਵੇ ਪੂਰੇ ਦਿਨ ਦੇ ਥੱਕੇ ਮਜਦੂਰ ਰਾਤ  ਨੂੰ ਘੂਕ ਸੋਂ ਜਾਂਦੇ ਹਨ। ਮੈਂਨੂ ਨੀਂਦ ਕਿੱਥੇ । ਕਦੇ ਦਿਨੇ ਸੁੱਤੇ ਹੀ ਨਹੀ ਸੀ। ਮੈਂ ਇਧਰ ਉਧਰ ਫਰੋਲਾ ਫਰਾਲੀ ਕਰਨੀ ਸੁਰੂ ਕਰ ਦਿੱਤੀ। ਮੈਂਨੂੰ ਇੱਕ ਦਰਾਜ ਵਿੱਚੋ ±ਰਟ ਤੇ ਲਾਉਣ ਵਾਲੇ ਸਟੱਡ ਦੀ ਜੋੜੀ ਤੇ ਇੱਕ ਟਾਈ ਪਿੰਨ ਮਿਲ ਗਈ ।ਇੱਧਰ ਉਧਰ ਵੇਖ ਕੇ ਮੈa ਦੋਵੇ ਚੀਜਾਂ ਪੈਂਟ ਦੀ ਜੇਬ ਵਿੱਚ ਪਾ ਲਈਆ। ਤੇ ±ਾਮ ਨੂੰ ਮੈਂ ਘਰ ਵਾਪਿਸ ਆ  ਗਿਆ।ਘਰ ਆ ਕੇ ਮੈਂ ਆਪਣੀ ਸਿਆਣਪ ਅਤੇ ਚਲਾਕੀ ਨਾਲ ਹਾਸਿਲ ਕੀਤੀਆ ਦੋਨੇ ਚੀਜਾਂ ਮੇਰੇ ਪਾਪਾ ਜੀ ਨੂੰ ਦਿਖਾਈਆਂ। ਜੋ ਅਸਲ ਵਿੱਚ ਮੇਰੇ ਦੁਆਰਾ ਕੀਤੀ ਗਈ ਇੱਕ ਚੋਰੀ ਹੀ ਸੀ। ਪਰ ਉਹ ਉਸ ਚੋਰੀ ਨੂੰ ਵੀ ਇੱਕ ਚੰਗੇ ਤਰੀਕੇ ਨਾਲ ਸੁਲਝਾਉਣਾ ਚਾੰਹੁਦੇ ਸੀ। “ਬੇਟਾ ਇਹ ਸਮਾਨ ਤਾਂ ਬਹੁਤ ਵਧੀਆ ਤੇ ਮਹਿੰਗਾ ਹੈ ਚੰਗਾ ਕਰਿਆ ਤੂੰ ਚੁੱਕ ਲਿਆਇਆ। ਪਰੰਤੁਂਂਂਂ ..... ।' ਏਨਾ ਕਹਿ ਕੇ ਉਹ ਚੁੱਪ ਕਰ ਗਏ।“ਪਰੰਤੂ ਕੀ' ਮੈਂ ਉਤਸੁਕਤਾ ਨਾਲ ਪੁੱਛਿਆ। “ਗੱਲ ਇਹ ਹੈ ਬੇਟਾ ਇਹ ਸਮਾਨ ਪਹਿਣ ਕੇ ਤੂੰ ਕਿੱਥੇ ਜਾਵੇਂਗਾ। ਕਿਸ ਨੂੰ ਦਿਖਾਵੇਂਗਾ। ਵੱਧ ਤੌਂ ਵੱਧ ਤੂੰ ਮੰਡੀ ਹੀ ਜਾਵੇਂਗਾ ਇਹ ਪਹਿਣ ਕੇ। ਪਰ ਤੇਰੀ ਮਾਸੀ ਕਿਆਂ ਨੇ ਇਹ ਪਹਿਚਾਣ ਲੈਣੇ ਹਨ। ਜਦੋ ਤੂੰ ਇਹਨਾਂ ਨੂੰ ਬੇਝਿਜਕ ਹੋ ਕੇ ਪਹਿਣ ਹੀ ਨਹੀ ਸਕਦਾ ਤਾਂ ਫਿਰ ਇਹਨਾਂ ਦਾ ਕੀ ਫਾਇਦਾ ਹੋਇਆ। ' ਉਹਨਾ ਨੇ ਮੈਨੂੰ ਇੱਕ ਸਵਾਲੀਆ ਨਜਰੀਏ ਨਾਲ ਪੁਛਿਆ। “ਤੇ ਫੇਰ ਹੁਣ ਕੀ ਕਰੀਏ?' ਮੈਂ ਨਿਉੱਤਰ ਜਿਹਾ ਹੋ ਕੇ ਕਿਹਾ। “ ਤੂੰ ਇਸ ਤਰ੍ਹਾਂ ਕਰ। ਕਲ੍ਹ ਨੂੰ ਇਹ ਸਮਾਨ ਚੁੱਪ ਕਰਕੇ ਉਸੇ ਜਗ੍ਹਾ ਤੇ ਰੱਖ ਆ। ਕਿਸੇ ਨੂੰ ਪਤਾ ਨਾ ਲੱਗਣ ਦੇਈ। ' ਤੇ ਅਗਲੇ ਦਿਨ ਮੈਂ ਫਿਰ ਮੰਡੀ ਗਿਆ ਤੇ ਚੁਪਕੇ ਜਿਹੇ ਉਹ ਸਮਾਨ ਮਾਸੀ ਘਰੇ ਰੱਖ ਆਇਆ। ਇਸ ਪ੍ਰਕਾਰ ਮੇਰੇ ਪਾਪਾ ਜੀ ਨੇ ਮੇਰੇ ਦੁਆਰਾ ਅਨਜਾਣੇ ਚ ਕੀਤੀ ਚੋਰੀ ਨੂੰ ਮੈਨੂੰ ਤਰੀਕੇ ਨਾਲ ਸਮਝਾ ਕੇ ਉਸ ਦਾ ਹੱਲ ਕੀਤਾ ਤੇ ਤਰੀਕੇ ਨਾਲ ਅੱਗੇ ਤੋਂ ਅਜੇਹਾ ਨਾ ਕਰਣ ਦੀ ਮੱਤ ਵੀ ਦਿੱਤੀ। ਮੈਨੂੰ ਮੇਰੇ ਦੁਆਰਾ ਕੀਤੀ ਗਲਤੀ ਨਾਲ ਮੈਨੂੰ ਮੇਰੀਆ ਖੁਦ ਦੀਆਂ ਨਜਰਾਂ ਤੋ ਢਿਗਣ ਤੋ ਬਚਾ ਲਿਆ।

ਰਮੇਸ ਸੇਠੀ ਬਾਦਲ 
ਸੰਪਰਕ 98 766 27 233 

Thursday, 16 May 2013

ਮੇਰੇ ਪਾਪਾ ਜੀ ਦੀ ਦਰਿਆਦਿਲੀ

                                                      ਮੇਰੇ ਪਾਪਾ ਜੀ ਦੀ ਦਰਿਆਦਿਲੀ
ਇਹ ਗੱਲ ਕੋਈ 1996_97 ਦੀ ਹੋਣੀ ਹੈ। ਮੇਰੇ ਪਾਪਾ ਜੀ ਨੂੰ ਮਾਲ ਵਿਭਾਗ ਨੇ ਤਰੱਕੀ ਦੇ ਕੇ ਸਦਰ ਕਾਨੂੰਨਗੋ ਤੋਂ ਤਰੱਕੀ ਦੇ ਕੇ ਨਾਇਬ ਤਹਿਸੀਲਦਾਰ ਤਾਂ ਲਗਾ ਦਿੱਤਾ ਪਰ ਨਾਲ ਹੀ ਨਾਇਬ ਤਹਿਸੀਲਦਾਰੀ ਦਾ ਵਿਭਾਗੀ ਇਮਤਿਹਾਨ ਪਾਸ ਕਰਨ ਦੀ ਸਰਤ ਲਾ ਦਿੱਤੀ। ਸੇਵਾਮੁਕਤੀ ਦੀ ਹੱਦ ਦੇ ਨੇੜੇ ਢੁੱਕ ਚੁੱਕੇ ਆਦਮੀ ਲਈ ਇਹ ਇਮਤਿਹਾਨ ਪਾਸ ਕਰਨਾ ਕੋਈ ਖਾਲ੍ਹਾ ਜੀ ਦਾ ਵਾੜਾ ਨਹੀ ਸੀ।ਪਰੰਤੂ ਮੇਰੇ ਪਾਪਾ ਜੀ ਇੱਕ ਰਿੰਢੀ ਇਨਸਾਨ ਸਨ। ਹਾਰ ਮੰਨਣਾ ਜਾਂ ਕਿਸੇ ਗੱਲ ਤੋਂ ਘਬਰਾਉਣਾ ਉਹਨਾ ਦੀ ਫਿਤਰਤ ਨਹੀ ਸੀ।ਥੋੜੀ ਬਹੁਤ ਸਮੇਂ ਅਨੁਸਾਰ ਤਿਆਰੀ ਕਰਕੇ ਉਹ ਅੱਠ ਦਿਨਾਂ ਲਈ ਚੰਡੀਗੜ੍ਹ ਨਾਇਬ ਤਹਿਸੀਲਦਾਰੀ ਲਈ ਵਿਭਾਗੀ ਪ੍ਰੀਖਿਆ ਦੇਣ ਚਲੇ ਗਏ। ਉਥੇ ਉਹ ਕਿਸਾਨ ਭਵਨ ਵਿੱਚ ਠਹਿਰੇ। ਸਵੇਰ ਦਾ ਨਾਸਤਾ, ਦੁਪਿਹਰ ਤੇ ਰਾਤ ਦੀ ਰੋਟੀ ਉਹ ਕਿਸਾਨ ਭਵਨ ਦੇ ਸਾਹਮਣੇ ਸਥਿਤ ਗੁਰਸਰਨ ਦੇ ਢਾਬੇ ਤੋਂ ਹੀ ਖਾਂਦੇ। ਅਤੇ ਰੋਜ ਦੇ ਪੱਕੇ ਗ੍ਰਾਹਕ ਹੋਣ ਕਰਕੇ ਉਹਨਾਂ  ਦੀ ਢਾਬੇ ਦੇ ਮਾਲਿਕ ਨਾਲ ਵੀ ਪੂਰੀ ਜਾਣ ਪਹਿਚਾਣ ਹੋ ਗਈ। ਉਸ ਸਮੇਂ ਉਹ ਆਪਣੀ ਕਾਰ ਲੈਕੇ ਚੰਡੀਗੜ੍ਹ ਗਏ ਸਨ। ਤੇ ਉਹਨਾ ਦੇ ਨਾਲ ਸਾਡਾ ਡਰਾਇਵਰ ਵੀ ਹੁੰਦਾ ਸੀ। “ ਬਾਬੂ ਜੀ ਤੁਸੀ ਕੀ ਕੰਮ ਕਰਦੇ ਹੋ।ਤੁਹਾਡਾ ਕੋਈ ਬਿਜਨਸ ਹੈ ਜਾਂ ਤੁਸੀ ਕੋਈ ਨੋਕਰੀ ਕਰਦੇ ਹੋ। ਮੈਂ ਕਈ ਦਿਨਾਂ ਦਾ ਸੋਚਦਾ ਹਾਂ ਕਿ ਤੂਹਾਨੂੰ ਪੁੱਛਾਗਾ ਪਰ ਜਦੋਂ ਤੁਸੀ ਆਉਂਦੇ ਹੋ ਜਿਆਦਾ ਕੰਮ ਅਤੇ ਭੀੜ ਚ ਉਲਝਿਆ ਹੋਣ ਕਰਕੇ ਪੁੱਲ ਜਾਂਦਾ ਹਾਂ।' ਇੱਕ ਦਿਨ ਰੋਟੀ ਖਾਂਦਿਆ ਨੂੰ ਢਾਬੇ ਦੇ ਮਾਲਿਕ ਸਰਦਾਰ ਗੁਰ±ਰਨ ਸਿੰਘ ਨੇ ਮੇਰੇ ਪਾਪਾ ਜੀ ਨੂੰ ਪੁਛਿਆ। “ ਮੈਂ ਹਰਿਆਣਾ ਸਰਕਾਰ ਦੇ ਮਾਲ ਵਿਭਾਗ ਵਿੱਚ ਨਾਇਬ ਤਹਿਸੀਲਦਾਰ ਹਾਂ ਤੇ ਇੱਥੇ ਵਿਭਾਗ ਦੀ ਪ੍ਰੀਖਿਆ ਦੇਣ ਆਇਆ ਹਾਂ।  ਅੱਠ ਦਿਨਾਂ ਲਈ ਆਇਆ ਸੀ ਬਸ ਦੋ ਪੇਪਰ ਰਹਿ ਗਏ ਪਰਸੋ ਵਾਪਿਸ ਜਾਣਾ ਹੈ। ' ਮੇਰੇ ਪਾਪਾ ਜੀ ਨੇ ਪੂਰੇ ਵਿਸਥਾਰ ਨਾਲ ਠਾਪਣੇ ਬਾਰੇ ਅਤੇ ਚੰਡੀਗੜ੍ਹ ਆਉਣ ਦੇ ਮਕਸਦ ਬਾਰੇ ਵਿਸਥਾਰ ਨਾਲ ਦੱਸਿਆ। “ਤੁਹਾਡੇ ਨਾਲ ਤੁਹਾਡਾ ਬੇਟਾ ਹੈ। ' ਗੁਰ±ਰਨ ਸਿੰਘ ਨੇ ਸਾਡੇ ਡਰਾਇਵਰ ਵੱਲ ਉਂਗਲੀ ਕਰਕੇ ਪੁਛਿਆ। “ ਨਹੀ ਇਹ ਮੇਰਾ ਬੇਟਾ ਨਹੀ ਬਲਕਿ ਮੇਰਾ ਡਰਾਇਵਰ ਹੈ। ' ਮੇਰੇ ਪਾਪਾ ਜੀ ਨੇ ਕਿਹਾ।“ ਹੈਂ' ਕਹਿ ਕੇ ਉਸ ਨੇ ਲੰਬਾ ਸਾਹ ਲਿਆ ਤੇ ਹੈਰਾਨੀ ਨਾਲ ਉਸਦਾ ਮੂੰਹ ਅੱਡਿਆ ਗਿਆ। “ਕਿਉਂ ਤੁਸੀ ਐਨੇ ਹੈਰਾਨ ਜਿਹੇ ਕਿਉਂ ਹੋਗੇ। ਕੀ ਇਸ ਨੇ ਕੋਈ ਗਲਤੀ ਕੀਤੀ ਹੈ। ' ਮੇਰੇ ਪਾਪਾ ਜੀ ਨੇ ਉਸ ਨੂੰ ਪੁਛਿਆ। “ ਨਹੀ ਬਾਬੂ ਜੀ ਅਜੇਹੀ ਕੋਈ ਗੱਲ ਨਹੀ ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀ ਆਈ । ਮੇਰਾ ਕੋਈ ਹੱਕ ਤਾਂ ਨਹੀ ਬਣਦਾ ਤੁਹਾਨੂੰ ਕਹਿਣ ਦਾ ਪਰ ਮੈਥੋਂ ਰਹਿ ਵੀ ਨਹੀ ਹੁੰਦਾ । ਪਿਛਲੇ ਕਈ ਦਿਨਾਂ ਤੋਂ ਦੇਖ ਰਿਹਾਂ ਹਾਂ ਤੁਸੀ 35_40 ਰੁਪਏ ਚ ਇੱਕ ਡੰਗ ਦੀ ਰੋਟੀ ਖਾਂਦੇ ਹੋ ਪਰ  ਤੁਹਾਡਾ ਡਰਾਇਵਰ ਕਦੇ ਵੀ 60_70 ਰੁਪਏ ਤੋ ਘੱਟ ਦੀ ਰੋਟੀ ਨਹੀ ਖਾਂਦਾ। ' ਢਾਬੇ ਦੇ ਮਾਲਿਕ ਨੇ ਆਪਣਾਪਣ ਦਿਖਾਉਂਦੇ ਹੋਏ ਕਿਹਾ।  “ਗੱਲ ਇਹ ਹੈ ਕਿ ਮੈ   ਪਿੰਡ ਚ  ਇੱਕ ਛੋਟੀ ਜਿਹੀ  ਦੁਕਾਨ ਕਰਨ ਵਾਲੇ  ਦੇ ਘਰ ਪੈਦਾ ਹੋਇਆ ਤੇ ਗਰੀਬੀ ਚ ਪਲਿਆ ਹਾਂ । ਮੈਂ ਗਰੀਬੀ ਦੇਖੀ ਹੈ।  ਮੈਂ ਸਸਤਾ ਤੇ ਵਧੀਆ ਖਾਕੇ ਖੁ± ਹਾਂ।  ਪਰ ਇਹ ਨਾਇਬ ਤਹਿਸੀਲਦਾਰ ਦਾ ਡਰਾਇਵਰ ਹੈ। ਲੈਣ ਦਿਉ ਐ± ਇਸ ਨੂੰ।  ਇਹ ਵੀ ਕੀ ਯਾਦ ਰੱਖੇਗਾ। ਮੇਰੇ ਪਾਪਾਜੀ ਦਾ ਅਜੀਬ ਜਿਹਾ ਜਵਾਬ ਸੁਣ ਕੇ ਢਾਬੇ ਦੇ ਮਾਲਿਕ ਦਾ ਮੂੰਹ ਅੱਡਿਆ ਹੀ ਰਹਿ ਗਿਆ ਪਾਪਾ ਜੀ ਦੀ ਇਸ ਦਰਿਆ ਦਿਲੀ ਦਾ ਉਸ  ਕੋਲ ਕੋਈ ਜਵਾਬ ਨਹੀ ਸੀ।

ਜਮੀਨੀ ਹਕੀਕਤ ਨਾਲ ਜੁੜੇ ਮੇਰੇ ਪਿਤਾ ਜੀ

                                   ਜਮੀਨੀ ਹਕੀਕਤ  ਨਾਲ ਜੁੜੇ ਮੇਰੇ ਪਿਤਾ ਜੀ

             ਮੇਰੇ ਪਿਤਾ ਸ੍ਰੀ ਓੁਮ ਪ੍ਰਕਾਸ ਸੇਠੀ ਜੋ 1975_76  ਵਿੱਚ ਸਿਰਸਾ ਜਿਲ੍ਹਾ ਵਿੱਚ ਬਤੋਰ ਮਾਲ ਪਟਵਾਰੀ ਆਏ।ਉਸ ਤੋ ਪਹਿਲਾ ਉਹ ਦੂਰ ਦੂਸਰੇ ਜਿਲ੍ਹਿਆਂ ਵਿੱਚ ਨੋਕਰੀ ਕਰਦੇ ਸੀ।  ਫਿਰ ਉਹ ਤਰੱਕੀ ਕਰਦੇ ਕਰਦੇ  ਫੀਲਡ ਕਾਨੂਨਗੋ, ਕਨੂਨਗੋ ਤੋਂ  ਸਦਰ ਕਾਨੂਨਗੋ ਬਣੇ ਅਤੇ ਇਸ ਤਰ੍ਹਾਂ ਉਹ ਵਿਭਾਗੀ ਤਰੱਕੀ ਕਰਦੇ ਹੋਏ ਨਾਇਬ ਤਹਿਸੀਲਦਾਰ ਜਿਹੇ ਉੱਚ ਪਦ ਤੱਕ ਪਾਹੁੰਚੇ।  ਉਹ ਮੰਡੀ ਡਬਵਾਲੀ, ਮੰਡੀ ਕਾਲਾਂਵਾਲੀ ਅਤੇ ਸਿਰਸਾ ਜਿਹੇ ਸਹਿਰਾਂ ਵਿੱਚ ਸੇਵਾ ਕਰਦੇ ਹੋਏ 1998 ਵਿੱਚ ਸੇਵਾਮੁਕਤ ਹੋਏ। ਇੰਨੀ ਲੰਬੀ ਸੇਵਾ ਦੋਰਾਣ ਉਹ ਹਰ ਗਰੀਬ ਅਤੇ ਅਮੀਰ ਨਾਲ ੁਂੜੇ ਹੋਏ ਸਨ। ਹਰ ਛੋਟੇ ਵੱਡੇ ਲੀਡਰ ਨਾਲ ਉਹਨਾਂ ਦਾ ਸਬੰਧ ਸੀ। ਪਰੰਤੂ ਉਹ ਅਖੋਤੀ ਲੀਡਰਾਂ ਤੋ ਦੂਰ ਹੀ ਰਹਿੰਦੇ ਸੀ।ਇਸੇ ਕਰਕੇ ਹੀ ਉਹ  ਕਈ ਲੋਕਲ ਲੀਡਰਾਂ ਦੀਆਂ ਅੱਖਾਂ ਵਿੱਚ ਰੜਕਦੇ ਸੀ। ਇੱਕ ਵਾਰੀ ਜਦੋਂ ਉਹ ਬਤੋਰ ਨਾਇਬ ਤਹਿਸੀਲਦਾਰ ਮੰਡੀ ਡੱਬਵਾਲੀ ਤਹਿਸੀਲ ਵਿੱਚ ਬੈਠੇ ਸੀ।ਉਹਨਾਂ ਦੇ ਕੋਲੇ ਕਈ ਪਟਵਾਰੀ ਤੇ ਹੋਰ ਮੁਲਾਜਮ ਵੀ ਉਹਨਾ ਕੋਲੇ ਬੈਠੇ ਸਨ।  ਅਤੇ ਉਥੇ ਮਸੀਤਾਂ ਪਿੰਡ ਦਾ ਚੋਕੀਦਾਰ ਸੁਰਜੀਤ ਸਿੰਘ ਆ ਗਿਆ।। “ਪਟਵਾਰੀ ਸਾਬ ਸਾਸਰੀ ਕਾਲ । ' ਕਿਉਂਕਿ ਉਹ ਮੇਰੇ ਪਿਤਾ ਜੀ ਨੂੰ ਉਸ ਸਮੇਂ ਤੋ ਹੀ ਜਾਣਦਾ ਸੀ ਜਦੋਂ ਉਹ ਪਿੰਡ ਮਸੀਤਾਂ (ਜਿਲ੍ਹਾ ਸਿਰਸਾ) ਬਤੋਰ ਮਾਲ ਪਟਵਾਰੀ ਲੱਗੇ ਹੋਏ ਸਨ। ਤੇ ਉਹ ਅਕਸਰ ਪਟਵਾਰੀ ਸਾਬ ਆਖ ਕੇ ਹੀ ਬਲਾਉਂਦਾ ਸੀ। ਮੇਰੇ ਪਿਤਾ ਜੀ ਨੇ ਉਸ ਨੂੰ ਆਪਣੇ ਕੋਲ ਬੁਲਾਇਆਂ ਤੇ ਆਪਣੇ ਨਾਲ ਦੀ ਕੁਰਸੀ ਤੇ ਬਿਠਾਇਆ ਤੇ ਸੇਵਾਦਾਰ ਨੂੰ ਦੋ ਕੱਪ ਚਾਹ ਲਿਆਉਣ ਦਾ ਹੁਕਮ ਦਿੱਤਾ।ਉਹ ਕਾਫੀ ਦੇਰ ਉਹਨਾ ਕੋਲੇ ਬੈਠਾ ਰਿਹਾ ਤੇ ਪੁਰਾਣੀਆ ਗੱਲਾ ਕਰਦਾ ਰਿਹਾ।  ਕੋਲ ਬੈਠੇ ਰੀਡਰ ਨੂੰ ਬੜਾ ਅਜੀਬ ਲੱਗਿਆ ਤੇ ਜਦੋਂ ਉਹ ਚੋਕੀਦਾਰ ਚਲਾ ਗਿਆ ਤਾਂ ਉਸ ਨੇ ਕਿਹਾ “ ਸੇਠੀ ਸਾਬ ਇਸ ਚੋਕੀਦਾਰ ਨੇ ਤੂਹਾਨੂੰ ਤਹਿਸੀਲਦਾਰ ਸਾਬ ਆਖਣ ਦੀ ਬਜਾਏ ਪਟਵਾਰੀ ਸਾਬ ਕਿਹਾ ਹੈ ਤੇ ਤੁਸੀ ਉਸ ਹਰੀਜਨ ਚੋਕੀਦਾਰ ਨੂੰ ਕੋਲੇ ਬਿਠਾ ਕੇ ਚਾਹ ਪਿਆਈ। ਜਦੋਕਿ ਉਸ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਦੇ ਲੀਡਰ ਅਤੇ  ਬਲਾਕ ਸੰਪਤੀ ਦਾ ਚੇਅਰਮੈਨ ਨੂੰ ਅਤੇ ਉਸ ਤੋਂ ਬਾਦ ਇਲਾਕੇ ਦੇ ਮਸਹੂਰ ਲੀਡਰ ਨੂੰ ਚਾਹ ਪਿਆਉਣੀ ਤਾਂ ਇੱਕ ਪਾਸੇ ਰਹੀ ਤੁਸੀ ਉਸ ਨੂੰ ਬੈਠਣ ਲਈ ਵੀ ਨਹੀ ਆਖਿਆ। ਮੈਨੂੰ ਤੁਹਾਡੀ ਗੱਲ ਸਮਝ ਨਹੀਂ ਆਈ । ' ਉਹ ਬਹੁਤ ਹੈਰਾਨ ਸੀ। “ਗੱਲ ਇਹ ਹੈ ਕਿ ਇਹ ਚੋਕੀਦਾਰ ਹੀ ਹੈ ਜੋ ਮੈਨੂੰ ਮੇਰੀ ਅੋਕਾਤ ਯਾਦ ਕਰਵਾਉਦਾ ਹੈ ਕਿ ਤੂੰ ਸੁਰੂ ਤੋਂ  ਨਾਇਬ ਤਹਿਸੀਲਦਾਰ ਨਹੀ ਬਲਕਿ ਪਹਿਲਾਂ ਇੱਕ ਪਟਵਾਰੀ ਸੀ ਤੇ ਪ੍ਰਮਾਤਮਾ ਨੇ ਤੁਹਾਨੂੰ ਤਰੱਕੀ ਦੇ ਕੇ ਅਫਸਰ ਲਾਇਆ ਹੈ। ਇਸ ਨੂੰ ਮੇਰੇ ਨਾਇਬ ਤਹਿਸੀਲਦਾਰ ਦੇ ਆਹੁਦੇ ਨਾਲ ਨਹੀ ਬਲਕਿ ਮੇਰੇ ਨਾਲ ਪਿਆਰ ਹੈ ਤੇ ਸਾਰੀ ਉਮਰ ਇਸੇ ਤਰ੍ਹਾਂ ਹੀ ਰਹੇਗਾ।ਇਸ ਨੂੰ ਕੋਈ ਗਰਜ ਨਹੀ।  ਬਾਕੀ ਤੂੰ ਜਿਨਾਂ ਲੀਡਰਾਂ ਦੀ ਗੱਲ ਕਰਦਾ ਹੈ ਉਹ ਮੈਨੂੰ ਨਹੀ ਮੇਰੇ ਆਹੁਦੇ ਨੂੰ ਸਲਾਮ ਕਰਦੇ ਹਨ। ਉਹ ਵੀ ਓਨਾ ਚਿਰ ਜਿਨਾਂ ਚਿਰ ਮੈa ਇਸ ਥਾਂ ਤੇ ਇਸ ਆਹੁਦੇ ਤੇ ਹਾਂ।ਤੇ ਜਿਸ ਦਿਨ ਮੇਰੀ ਇਥੋਂ ਬਦਲੀ ਹੋ ਗਈ ਜਾਂ ਮੈ ਸੇਵਾਮੁਕਤ ਹੋ ਗਿਆ ਉਸ ਦਿਨ ਇਹਨਾਂ ਨੇ ਮੈਨੂੰ ਸਲਾਮ ਕਰਨੀ ਤਾਂ ਇੱਕ ਪਾਸੇ ਰਹੀ ਮੇਰੀ ਰਾਮ ਰਾਮ ਵੀ ਕਬੂਲ ਨਹੀ ਕਰਨੀ। ਤੇ ਇਹ ਚੋਕੀਦਾਰ ਜਦੋ ਵੀ ਤੇ ਜਿੱਥੇ ਵੀ ਮਿਲੇਗਾ ਇਸ ਤਰ੍ਹਾ ਪਿਆਰ ਨਾਲ ਹੀ ਮਿਲੇਗਾ। ' ਮੇਰੇ ਪਿਤਾ ਜੀ ਦੀ ਇਹ ਗੱਲ ਸੁਣ ਕੇ ਉਹ ਰੀਡਰ ਬਹੁਤ ਪ੍ਰਭਾਵਿਤ ਹੋਇਆ। 

Sunday, 5 May 2013

ਕਿਉਂ ਬਣਾਈ ਮੈਂ ਘਰਦੀ ਘੋੜੀ

                                          ਕਿਉਂ ਬਣਾਈ ਮੈਂ ਘਰਦੀ ਘੋੜੀ

          ਘਰ ਬਨਾਣਾ ਤੇ ਘਰ ਦਾ ਸਮਾਨ ਬਨਾਉਣਾ ਇਨਸਾਨ ਦੀ ਫਿੱਤਰਤ ਹੈ। ਆਪਣੀ ਜੇਬ ਤੇ  ਬਜਟ ਤੇ ਉਸ ਦੀ ਜਰੂਰਤ ਅਨੁਸਾਰ ਇਨਸਾਨ ਘਰ ਦਾ ਸਮਾਨ ਬਨਾਉਂਦਾ ਹੈ। ਫਿਰ ਜਿਵੇਂ ਜਿਵੇਂ ਗੁੰਜਾਇਸ ਹੁੰਦੀ ਹੈ ਜਾ ਬਹਾਨਾ ਬਣਦਾ ਹੈ ਜਾਂਦਾ ਹੈ ਉਹ ਕਈ ਚੀਜਾਂ ਅਜੇਹੀਆਂ ਬਣਾਉਣ ਦੀ ਕੋਸਿaਸ ਕਰਦਾ ਹੈ ਜਿਹਨਾਂ ਦੀ ਜਰੂਰਤ ਉਸ ਨੂੰ ਕਦੇ ਕਦੇ ਪੈਂਦੀ ਹੈ। ਅਜੇਹੀਆਂ ਚੀਜਾਂ ਦਾ ਬੁੱਤਾ ਮੰਗ ਮੰਗਾ ਕੇ ਵੀ ਸਾਰ ਸਕਦਾ  ਹੈ।ਕਈ ਆਦਮੀ ਬਚੇ ਬਚਾਏ ਸਮਾਨ ਦਾ ਭਾਵ ਵਾਧੂ ਘਾਟੂ ਸਮਾਨ ਨੂੰ ਬਿਲੇ ਲਾਉਣ ਲਈ ਵੀ ਕੁਝ ਨਾ ਕੁਝ ਬਣਾ ਲੈਂਦੇ   ਹਨ।
 ਜਦੋਂ ਮਕਾਨ ਬਨਾਉਣ ਲਈ ਘਰੇ ਮਿਸਤਰੀ ਲੱਗੇ ਹੁੰਦੇ ਹਨ ਤਾਂ ਚਿਪਸ ਦਾ ਫਰਸa ਬਨਾਉਣ ਵੇਲੇ ਜਨਾਨੀਆਂ ਅਕਸਰ ਪੱਥਰ ਦੇ  ਦੋ ਚਾਰ ਚਕਲੇ ਤਾਂ ਬਨਵਾ ਹੀ ਲੈਂਦੀਆਂ ਹਨ।ਤੇ ਜਦੋਂ ਲੱਕੜ ਵਾਲੇ ਮਿਸਤਰੀ ਆ ਵੜ੍ਹਦੇ ਹਨ ਤਾਂ ਫਾਲਤੂ ਲੱਕੜਾਂ ਤੇ ਸਨਮਾਈਕਾ ਦੇ ਟੁਕੜਿਆ ਦੀ ਸੁਚੱਜੀ ਵਰਤੋਂ ਕਰਦੇ ਹੋਏ ਇੱਕ ਅੱਧਾ ਮੇਜa, ਸਟੂਲ ਜਾ ਰੈਕ ਤਾਂ ਬਣਵਾ ਹੀ ਲੈਂਦੀਆਂ ਹਨ।ਅੱਜ ਕੱਲ ਪੋੜੀ ਦਾ ਜਮਾਨਾਂ ਤਾਂ ਨਹੀ ਰਿਹਾ ।ਲੋਕ ਘੋੜੀ ਬਨਵਾ ਲੈਂਦੇ ਹਨ।
  ਜਦੋ ਮੈਂ ਮਕਾਨ ਬਣਵਾਇਆ ਤਾਂ ਫਾਲਤੂ ਸਮਾਨ ਵੇਖ ਕੇ ਮੇਰੇ ਮਨ ਚ ਵੀ ਲਾਲਚ ਆ ਗਿਆ। ਸੋਚਿਆ ਹੁਣ ਨਾ ਹਿੰਗ ਲੱਗੇ ਨਾ ਫਟਕੜੀ ਮੁਫਤੋ ਮੁਫਤੀ ਆਪਣੀ ਵੀ ਘੋੜੀ ਬਣ ਜਾਵੇਗੀ। ਕਲ੍ਹ ਨੂੰ ਕੋਈ ਬਲਬ ਬਦਲਣਾ , ਕੋਈ ਫੋਟੋ ਟੰਗਣੀ ਹੋਵੇ ਕੋਈ ਮਾੜੀ ਮੋਟੀ ਮੁਰੰਮਤ ਕਰਵਾਣੀ ਹੋਵੇ ਤਾਂ ਸੋਖਾ ਹੋ ਜਾਵੇਗਾ। ਬਾਕੀ ਸਾਹਿਬਾਂ ਨੇ ਵੀ ਹੱਲਾ ਸaੇਰੀ ਦੇ ਦਿੱਤੀ। ਸੋਚਿਆ ਚਲੋ ਘਰੇ ਪਈ ਰਹੇਗੀ। ਨਾਲੇ ਕਦੇ ਕਿਸੇ ਆਂਢੀ ਗੁਆਂਢੀ ਨੂੰ ਲੋੜ ਪਈ ਤਾਂ ਉਹਨਾਂ ਦੇ ਕੰਮ ਆਊ। ਇਹ ਕਿਹੜਾ ਪੈਟਰੋਲ ਤੇ ਚਲਦੀ ਹੈ।
 ਮਿਸਤਰੀ ਨੇ ਲਿਹਾਜ ਕਰਕੇ ਅਤੇ  ਡੂੰਘੀ ਦਿਲਚਸਪੀ ਲੈ ਕੇ ਇੱਕ ਵਧੀਆ ਘੋੜੀ ਬਣਾ ਦਿੱਤੀ। ਦਿਲਚਸਪੀ ਵਾਲੀ ਗੱਲ ਇਉਂ ਹੈ, ਬਈ ਜੇ ਮਿਸਤਰੀ ਸਿੱਧਾ ਨਾ ਹੋਵੇ ਤਾਂ ਲੱਕੜ ਟੇਡੀ ਹੋ ਜਾਂਦੀ ਹੈ। ਜੇ ਮਿਸਤਰੀ ਦਾ ਮੂਡ ਨਾ ਹੋਵੇ ਤਾਂ ਉਹ ਸਮਾਨ ਨੂੰ ਇਧੱਰ ਉਧਰ ਕਰਕੇ  ਜਵਾਬ ਦੇ ਦਿੰਦਾ ਹੈ। ਤੁਸੀ ਬੇਵੱਸ ਹੋ ਜਾਂਦੇ ਹੋ ਤੇ ਕੁਝ ਬੋਲ ਵੀ ਨਹੀ ਸਕਦੇ। ਪਰ ਸਾਬਾ±ੇ ਉਸ ਮਿਸਤਰੀ ਦੇ ਜਿਸ ਨੇ ਰੀਝ ਲਾ ਕੇ ਘੋੜੀ ਬਣਾ ਦਿੱਤੀ। ਤੇ ±ੁਰੂ ਹੋ ਗਿਆ ਮੇਰੀ ਮੁ±ਕਲਾਂ ਦਾ ਦੋਰ।
    ਹੁਣ ਜਿਸ ਨੂੰ ਵੀ ਲੋੜ ਹੁੰਦੀ ਹੈ, ਆ ਧਮਕਦਾ ਹੈ ਵੇਲੇ ਕੁਵੇਲੇ  ਘੋੜੀ ਲੈਣ। ਸੁਵੱਖਤੇ, ਸਿਖਰ , ਦੁਪਹਿਰੇ ਜਾ ਦੇਰ ਰਾਤ ਨੂੰ। “ਅੰਕਲ ਜੀ ਘੋੜੀ ਚਾਹੀਦੀ ਸੀ। ਵੈਸੇ ਤਾਂ ਕੋਈ ਖਾਸ ਜਰੂਰਤ ਨਹੀ ਸੀ। ਮੈਂ ਆਖਿਆ ਅੰਕਲ ਕੇ ਹੈਗੀ ਘੋੜੀ ਹੁਣੇ ਲੈ ਆਉਂਦਾ ਹਾਂ।' ਫਿਰ ਵਾਪਿਸ ਖੁਦ ਹੀ ਲਿਆਉਣੀ ਪੈਂਦੀ ਹੈ।ਉਹ ਵੀ ਪਹਿਲਾਂ ਯਾਦ ਕਰਨੀ ਪੈਂਦੀ ਹੈ ਕਿ ਕੋਣ ਲੈ ਗਿਆ ਸੀ। “ਸਾਡਾ ਤਾਂ ਬਸ ਦੋ ਮਿੰਟ ਦਾ ਹੀ ਕੰਮ ਸੀ ਉਸ ਦਿਨ ਦੀ ਵਹਿਲੀ ਪਈ ਹੈ। ਮੈਂ ਤਾਂ ਆਖਿਆ ਸੀ ਵਾਪਿਸ ਕਰ ਆਉ ਪਰ ਜੁਆਕ ਕਿਹੜਾ ਸੁਣਦੇ ਹਨ ਅਜ ਕਲ। '
  ਕਈ ਆਉਂਦੇ ਘੋੜੀ ਲੈਣ ਹੀ ਹਨ ਕਿਉਕਿ ਉਹ ਜਦੋ ਵੀ ਆਏ ਹਨ ਘੋੜੀ ਲੈਣ ਹੀ ਆਏ ਹਨ। ਪਰ ਘੋੜੀ ਮੰਗਣ ਤੋਂ ਪਹਿਲਾਂ ਦੱਸ ਪੰਦਰਾਂ ਮਿੰਟ ਭੂਮਿਕਾ ਬੰਨਣ ਤੇ  ਲਾ ਦਿੰਦੇ ਹਨ। ਆਲਤੂ ਫਾਲਤੂ ਇਧੱਰ ਉਧਰ ਦੀਆਂ ਗੱਲਾਂ ਮਾਰ ਕੇ ਫਿਰ ਘੋੜੀ ਆਲੀ ਗੱਲ ਤੇ ਆਉਂਦੇ ਹਨ। ਬੰਦਾ ਪੁੱਛੇ ਬਈ ਤੂੰ ਘੋੜੀ ਲੈ ਤੇ ਤੁਰਦਾ ਬਣ। ਕਿਉਂ ਐਂਵੇ ਬਿਨਾ ਸਿਰ ਪੈਰ ਦੀਆਂ ਮਾਰੀ ਜਾਂਦਾ ਹੈਂ।ਹਾਸੀ ਵੀ ਆਉਂਦੀ ਹੈ ਤੇ ਗੁੱਸਾ ਵੀ। ਅਗਲਾ ਗੇਟ ਬੰਦ ਕਰਨ ਨੂੰ ਖੜ੍ਹਾ ਹੁੰਦਾ ਹੈ ਚੱਪਲਾਂ ਪਾਈ ਤੇ “ਇਹ ਹੋਰ ਫਿਰ ਹੋਰ ਫਿਰ' ਪੁੱਛੀ ਜਾਣਗੇ।
 ਕਈ ਮਹਾਂ ਪੁਰ± ਬਿਨਾਂ ਦੱਸੇ ਪੁੱਛੇ ਹੀ ਆਪੇ ਚੁੱਕ ਕੇ ਲੈ ਜਾਂਦੇ ਹਨ।ਫਿਰ ਕਈ ਕਈ ਦਿਨ ਵਾਪਿਸ ਨਹੀ ਕਰਦੇ। ਜਦੋ ਘਰੇ ਲੋੜ ਪੈਂਦੀ ਹੈ ਤਾਂ ਫਿਰ ±ੁਰੂ  ਹੁੰਦਾ ਹੈ ਅਪ੍ਰੇ±ਨ ਤਲਾ± ਏ ਘੋੜੀ। ਜਿਸ ਘਰਂੋ ਮਿਲਜੇ ਅਗਲਾ ਖਚਰੇ ਜਿਹੇ ਦੰਦ ਕੱਢ ਕੇ ਦਿਖਾ ਦਿੰਦਾ ਹੈ। “ਚਲੋ ਇਸ ਬਹਾਨੇ ਤੁਸੀ ਸਾਡੇ ਘਰੇ ਆ ਗਏ।ਂ  ਅਗਲਾ ਪੁੱਛੇ ਤੇਰੀ ਘਰਆਲੀ ਨੇ ਫਿਰ ਕਿਹੜਾ ਮੈਂਗੋ ±ੇਕ ਬਣਾ ਲਿਆ ਪੁੱਛੀ ਤਾਂ ਪਾਣੀ ਦੀ ਘੁੱਟ ਵੀ ਨਹੀ।ਫਿਰ ਵੀ ਅਗਲਾ ਇਉ ਅਹਿਸਾਣ ਕਰਦਾ ਹੈ ਜਿਵੇਂ ਘੋੜੀ ਇਹਨਾਂ ਘਰੋ ਮੰਗਣ ਆਏ ਹੋਈਏ।
  ਚਲੋ ਕੋਈ ਜਾਣ ਪਹਿਚਾਣ ਦਾ ਹੋਵੇ, ਕੋਈ ਆਂਢੀ ਗੁਆਂਢੀ ਮੰਗਣ ਆ ਜਾਵੇ ਤਾਂ ਕੋਈ ਗੱਲ ਨਹੀ। ਅਗਾਂਹ ਦੀ ਅਗਾਂਹ ਸੁਣ ਸੁਣਾ ਕੇ ਫਲਾਣੇ ਦਾ ਫਲਾਣਾ ਚਲਾ ਆਉਂਦਾ ਹੈ ਘੋੜੀ ਮੰਗਣ।ਫਿਰ ਜਿਨ੍ਹਾ ਚਿਰ ਪੁਰਾਣਾ ਮਕਾਨ ਢਹਿ ਕੇ ਨਵਾਂ ਨਾ ਬਣ ਜਾਵੇ, ਰੰਗ ਰੋਗਣ ਨਾ ਹੋ ਜਾਵੇ, ਘੋੜੀ ਵਾਪਿਸ ਮੋੜਨ ਦਾ ਸਵਾਲ ਪੈਦਾ ਨਹੀ ਹੁੰਦਾ।
 ਪਿੱਛਲੇ ਸਾਲ ਇੱਕ ਕਰੀਬੀ ਰਿ±ਤੇਦਾਰ ਨੇ ਪੁਰਾਣਾ ਮਕਾਨ ਖਰੀਦਿਆ। ਨਵਾਂ ਮਕਾਨ ਬਨਾਉਣ ਦਾ ਪ੍ਰੋਗਰਾਮ ਸੀ। ਲਉ ਜੀ ਲੈ ਗਏ ਆਪਣੀ ਘੋੜੀ ਸੇਵਾ ਲਈ। ਆਪਣੀ ਘੋੜੀ ਦੇ ਨਾਲ ਨਾਲ ਤਿੰਨ ਚਾਰ ਕਿਰਾਏ ਦੀਆਂ ਘੋੜੀਆ ਦੀਆਂ ਸੇਵਾਵਾਂ ਵੀ ਲਈਆਂ ਗਈਆਂ।ਕਿਉਂਕਿ ਇੱਕ ਘੋੜੀ ਦਾ ਮਤਲਵ ਘੱਟੋ ਘੱਟ ਦਸ ਰੁਪਏ ਦੀ ਚੇਪੀ ਸੀ। ਫਿਰ ਉਹਨਾਂ ਘਰੇ ਕਿਰਾਏ ਆਲੀਆਂ ਘੋੜੀਆਂ ਦਾ ਆਉਣ ਜਾਣ ਸਾਰਾ ਸਾਲ ਬਣਿਆ ਰਿਹਾ ਪਰ ਆਪਣੀ ਘੋੜੀ ਹੀ ਸਾਲ ਭਰ ਲਈ ਪੱਕੀ ਸੇਵਾ ਤੇ ਸੀ। ਕੋਈ ਐਤਵਾਰ ਦੀ,  ਦਿਵਾਲੀ ਦੁਸਹਿਰੇ ਦੀ ਛੁੱਟੀ ਨਹੀ।  ਮਕਾਨ ਬਣ ਗਿਆ ਪੀ ਓ ਪੀ ਤੇ ਲੈ ਕੇ ਰੰਗ ਰੋਗਣ ਸਭ ਕੁਝ ਆਪਣੀ ਘੋੜੀ ਨੇ ਆਪਣੇ ਪਿੰਡੇ ਤੇ ਹੰਡਾਇਆ। ਕੰਮ ਮੁਕਣ ਤੇ ਜਦੋਂ ਉਹ ਥੋੜੀ ਜਿਹੀ ਜਖਮੀ ਹੋ ਗਈ ਤਾਂ ਉਹਨਾਂ ਨੇ ਛੱਤ ਤੇ ਆਰਾਮ ਕਰਣ ਲਈ ਰੱਖ ਦਿੱਤੀ। ਆਖਿਰ ਜਦੋਂ ਘੋੜੀ ਨੂੰ ਲੈਣ ਗਏ ਤਾਂ ਘੋੜੀ ਨੂੰ ਤਾਂ ਵਾਪਿਸ ਲੈ ਆਏ ਪਰ ਕਰੀਬੀ ਰਿ±ਤੇ ਨੂੰ ਸਦਾ ਲਈ ਦਫਨ ਕਰ ਆਏ। ਹੁਣ ਉਸ ਭਾਈ ਦੇ ਦੂਰੋਂ ਦਰ±ਨ ਤਾਂ ਹੁੰਦੇ ਹਨ ਪਰ ਉਹ ਰਾਮ ਰਮਈਆ ਨਹੀ ਕਰਦਾ। ਇਹ ਸਭ ਸਾਡੀ ਪਿਆਰੀ ਘੋੜੀ ਕਰਕੇ ਹੀ ਹੋਇਆ ਹੈ। ਸੋਚਦਾ ਹਾਂ ਕਿਉ ਬਣਾਈ ਯਾਰ ਮੈa ਇਹ ਘੋੜੇ।
ਰਮੇਸ ਸੇਠੀ ਬਾਦਲ
ਸੰਪਰਕ 98 766 27 233  

Friday, 3 May 2013

ਇਮਾਨਦਾਰ ਬਜੁਰਗ ਦੀ ਕਹਾਣੀ


              fJwkBdko pi[or dh ejkDh

        ਅੱਜਕੱਲ ਮਹਿੰਗਾਈ ਦੇ ਦੋਰ ਵਿੱਚ ਜਦੋ ਲੋਕਾਂ ਦੀ ਕਮਾਈ ਘੱਟ ਤੇ ਖਰਚੇ ਜਿਆਦਾ ਹਨ । ਬਹੁਤੇ ਲੋਕ ਇਮਾਨਦਾਰੀ ਤੋਂ ਪ੍ਰਹੇਜ ਹੀ ਕਰਦੇ ਹਨ। ਅਤੇ ਬੇਇਮਾਨੀ ਹੇਰਾ ਫੇਰੀ ਲੁੱਟ ਘਸੁੱਟ ਦਾ ਸਹਾਰਾ ਲੈਂਦੇ ਹਨ। ਪਰੰਤੂ ਅਜੇਹੇ ਮੋਕੇ ਤੇ ਕੋਈ ਇਮਾਨਦਾਰ ਬੰਦਾ ਮਿਲ ਜਾਵੇ ਤਾਂ ਇਉ ਲਗਦਾ ਹੈ ਜਿਵੇਂ ਕੁਲਯੁੱਗ ਵਿੱਚ ਕੋਈ ਫਰਿ±ਤਾ ਮਿਲ ਗਿਆ ਹੋਵੇ।ਅਜੇਹਾ ਹੀ ਸਬੱਬ ਮੇਰੇ ਨਾਲ ਬਣਿਆ। ਇੰਜ ਹੋਇਆ ਕਿ  ਮੇਰੇ ਕੋਲ ਇੱਕ ਮੋਬਾਇਲ ਹੈ ਜਿਸਦਾ  ਨੰਬਰ  94 664 27+ + + ਹੈ।  ਮੈਂ ਉਸ ਨੂੰ ਰੀਚਾਰਜ ਕਰਾਉਣ ਲਈ ਇੱਕ ਮੋਬਾਇਲ ਸaਾਪ ਤੇ ਗਿਆ ਅਤੇ  ਮੈਂ 135 ਰੁਪਏ ਦਾ ਰੀਚਾਰਜ ਕਰਵਾ ਲਿਆ ।ਇਹ ਬੀ ਐਸ ਐਨ ਐਲ ਦੀ ਸਕੀਮ ਹੈ ਤੇ ਇਸ ਨਾਲ 400 ਮਿੰਟ ਮਿਲਦੇ ਹਨ। ਤੇ ਨਾਲ ਹੀ 30 ਰੁਪਏ ਦਾ ਵਾਧੂ ਰੀਚਾਰਜ ਵੀ ਕਰਵਾ ਲਿਆ। 
                    ਪਰ ਮੇਰੇ ਕੋਲੋ ਇੱਕ ਗਲਤੀ ਹੋ ਗਈ। ਮੋਬਾਸ਼ਇਲ ਦਾ ਨੰਬਰ ਬੋਲਣ ਵੇਲੇ ਮੈਂ 94 662 27+ + + ਨੰਬਰ ਬੋਲ ਦਿੱਤਾ। ਇਸ ਕਰਕੇ ਇਹ ਬੇਲੇਂਸ ਮੇਰੇ ਫੋਨ ਤੇ ਨਾ ਆਕੇ ਕਿਸੇ ਹੋਰ ਦੇ ਫੋਨ ਚ ਚਲਾ ਗਿਆ। ਪਰ ਗਲਤੀ ਮੇਰੀ ਹੀ ਸੀ ਰੱਬ ਦਾ ਭਾਣਾ ਸਮਝ ਕੇ ਚੁੱਪ ਕਰ ਗਿਆ । ਫਿਰ ਅਚਾਨਕ ਮੇਰੇ ਦਿਮਾਗ ਵਿੱਚ ਫੁਰਨਾ ਫੁਰਿਆ ਤੇ  ਮੈਂ ਉਸ ਨੰਬਰ ਤੇ ਫੋਨ ਕਰਕੇ ਸਾਰੀ ਕਹਾਣੀ ਉਸ ਮੋਬਾਇਲ ਮਾਲਿਕ ਨੂੰ ਦੱਸਣੀ ਚਾਹੀ।ਫੋਨ ਇੱਕ ਅੋਰਤ ਨੇ ਚੁੱਕਿਆ ਤੇ ਅਣਜਾਣ ਵਿਅਕਤੀ ਦੀ ਆਵਾਜ ਸੁਣ ਕੇ ਉਸ ਨੇ ਫੋਨ ਆਪਣੇ ਪਤੀ ਨੂੰ ਪਕੜਾ ਦਿੱਤਾ ਤੇ ਜਦੋਂ ਮੈਂ ਦੇ ਪਤੀ ਨੂੰ ਪੂਰੀ ਗੱਲ ਦੱਸੀ ਤਾਂ ਉਸ ਨੇ ਕੋਈ ਖਾਸ ਹੁੰਗਾਰਾ  ਨਹੀ ਭਰਿਆ ਤੇ  ਬਸ ਏਨਾ ਹੀ ਕਿਹਾ ਕਿ ਇਹ ਫੋਨ ਉਸ ਦੇ ਪਾਪਾ ਜੀ ਹੀ ਵਰਤਦੇ ਹਨ ਤੇ ਤੁਸੀ ਉਹਨਾਂ ਨਾਲ ਗੱਲ ਕਰ ਲਉ। 
                  ਜਦੋ ਉਸ ਦੇ ਪਾਪਾ ਜੀ ਨਾਲ ਮੈਂ ਪੂਰੀ ਗੱਲ ਕੀਤੀ ਤਾਂ ਉਸ ਬਜੁਰਗ ਨੇ ਪੂਰੀ ਦਿਲਚਸਪੀ ਨਾਲ ਮੇਰੀ ਗੱਲ ਸੁਣੀ । ਗੱਲ ਸੁਣਦੇ ਹੀ ਉਸ ਨੇ ਬੜੀ ਖੁਸaੀ ਦਾ ਇਜਹਾਰ ਕੀਤਾ। ਉਹ 75 ਸਾਲਾਂ ਦਾ ਰਿਟਾਇਰਡ ਆਦਮੀ ਸੀ।ਉਸ ਨੇ ਦੱਸਿਆ ਕਿ ਉਹ ਬੀਤੇ ਦੋ ਦਿਨਾਂ ਤੋ ਡਾਢਾ ਪ੍ਰੇਸaਾਨ ਸੀ। ਕਿਉਂਕਿ ਉਸ ਨੇ ਆਪਣੀ ਜਿੰਦਗੀ ਵਿੱਚ ਕਦੇ ਨਜਾਇਜ ਕਮਾਈ ਨਹੀ ਕੀਤੀ ਹਾਰਾਮ ਦੇ ਪੈਸaੇ ਤੋਂ ਉਸ ਨੂੰ ਸਖਤ ਨਫਰਤ ਹੈ।  ਤੇ ਉਹ ਕਿਸੇ ਦੇ ਨਜਾਇਜ ਆਏ ਪੈਸੇ ਨਹੀ ਸੀ ਵਰਤਣਾ ਚਾੰਹੁਦਾ।ਮੇਰੇ ਨਾਲ ਸੰਪਰਕ ਹੋਣ ਤੇ ਉਸ ਸੱਜਣ ਨੂੰ ਬਹੁਤ ਖੁਸੀ ਹੋਈ। ਉਸ ਨੇ ਕਿਹਾ ਕਿ ਮੈਂ ਤੁਹਾਡੇ ਪੈਸੇ ਹੁਣੇ ਹੀ ਤੁਹਾਨੂੰ ਵਾਪਿਸ ਕਰ ਦਿੰਦਾ ਹਾਂ। ਅਤੇ  ਮੇਰੀ ਗੱਲ ਸੁਣ ਕੇ ਉਸ ਸੱਜਣ ਪੁਰ± ਨੇ ਉਸੇ ਵੇਲੇ ਬਿਨਾਂ ਕੁਝ ਖਾਧੇ ਸਵੇਰੇ ਸਵੇਰੇ ਮੇਰੇ ਮੋਬਾਇਲ ਸaਾਪ ਤੇ ਜਾ ਕੇ  ਚ ਓਨੇ ਪੈਸਿਆਂ ਦਾ ਰੀਚਾਰਜ ਮੇਰੇ ਮੋਬਾਇਲ ਚ ਕਰਵਾ ਦਿੱਤਾ ।
                             ਫਿਰ ਉਸ ਨੇ ਮੈਂਨੂੰ ਇਸ ਦੀ ਸੂਚਨਾ ਦਿੱਤੀ ਅਜੇ ਉਹ ਗੱਲ ਹੀ ਕਰ ਰਿਹਾ ਸੀ ਕਿ ਕੰਪਣੀ ਵਲੋਂ ਵੀ ਰੀਚਾਰਜ ਦਾ ਸੰਦੇਸa ਆ ਗਿਆ।  ਉਸ ਨੇ ਮੇਰੇ ਨਾਲ ਪੂਰੀ ਗੱਲ ਕੀਤੀ ਅਤੇ ਮੈਨੂੰ ਦੱਸਿਆ ਕਿ ਹੁਣ ਉਸ ਦੇ ਮਨ ਚੌ ਬੋਝ ਉਤਰ ਚੁੱਕਾ ਸੀ।ਹੁਣ ਉਸ ਨੂੰ ਚੈਨ ਆਵੇਗਾ। ਉਸ ਨੇ ਦੱਸਿਆ ਕਿ ਉਸ ਦਾ ਨਾਮ ਆਰ ਪੀ ਭਸੀਣ ਹੈ ਤੇ ਉਹ ਅੰਬਾਲਾ ਨਿਵਾਸੀ ਹੈ। ਉਸ ਬਜੁਰਗ ਦੀ ਨੇਕ ਦਿਲੀ ਤੇ ਇਮਾਨਦਾਰੀ ਵੇਖ ਕੇ ਮੇਰਾ ਦਿਲ ਖੁਸaੀ ਨਾਲ ਖਿਲ ਗਿਆ। ਉਹ ਆਦਮੀ ਗੱਲਾਂ ਬਾਤਾਂ ਤੋ ਬਹੁਤ ਵਧੀਆ ਲੱਗਦਾ ਸੀ। ਇਸ ਤਰ੍ਹਾਂ ਉਹ ਮੇਰੇ ਨਾਲ ਕਾਫੀ ਗੱਲਾਂ ਕਰਦਾ ਰਿਹਾ। ਤੇ ਮੇਰੇ ਨਾਲ  ਆਪਣੀ ਜਿੰਦਗੀ ਦੇ ਕੋੜੇ ਮਿੱਠੇ  ਤਜਰਬੇ ਸਾਂਝੇ ਕਰਦਾ ਰਿਹਾ।
                          ਉਹ ਇੱਕ ਸੀਨੀਅਰ ਸਿਟੀਜਨ ਅਤੇ ਇਮਾਨਦਾਰ ਵਿਅਕਤੀ ਹੈ ।ਉਸ ਨੇ ਜਿੰਦਗੀ ਚ ਕਈ Tਤਾੜ ਚੜਾਵ ਦੇਖੇ ਹਨ ਮੇਰੇ ਲਈ ਉਹ ਇੱਕ ਸੱਚਾ ਦੋਸਤ ਤੇ ਵਧੀਆ ਗਾਈਡ ਸਿੱਧ ਹੋਇਆ ਹੈ। ਹੁਣ ਵੀ ਮੈa ਜਦੋ ਆਪਣੇ ਆਪ ਨੂੰ ਕਿਸੇ ਉਲਝਣ ਵਿੱਚ ਘਿਰਿਆ ਦੇਖਦਾ ਹਾਂ ਤੇ ਆਪਣੇ ਲਈ ਬਜੁਰਗਾਂ ਦੀ ਕਮੀ ਮਹਿਸੂਸ ਕਰਦਾ ਹਾਂ ਤਾਂ ਉਸ ਬਜੁਰਗ ਤੋ ਸੇਧ ਲੈਂਦਾਂ ਹਾਂ। ਪ੍ਰਮਾਤਮਾਂ ਨੇ ਗਲਤ ਰੀਚਾਰਜ ਦਾ ਬਹਾਨਾ ਬਣਾਕੇ ਮੈਨੂੰ  ਉਸ ਮਹਾਨ ਵਿਅਕਤੀ ਨਾਲ ਮਿਲਾਇਆ ਹੈ। ਹੁਣ ਵੀ ਮੈਂ ਉਸ ਮਹਾਨ ਸਖ±ੀਅਤ ਨੂੰ ਬਾਰ ਬਾਰ ਸਲਾਮ ਕਰਦਾ ਹਾਂ।

ਰਮੇਸa ਸੇਠੀ ਬਾਦਲ
ਸੰਪਰਕ 98 766 27 233

Wednesday, 1 May 2013

ਉਹ ਤੇ ਉਸਦੀ ਘਰਆਲੀ

ਉਹ ਤੇ  ਉਸਦੀ ਘਰਆਲੀ 

              “ਬਾਬੂ ਜੀ ਕੀ ਕਰੀ ਜਾਂਦੇ ਹੋ?' ਜਦੋਂ ਦੇਖੋ ਬਸ ਪੈਨ ਹੀ ਘਸਾਈ ਜਾਂਦੇ ਹੋ। ਕਦੇ ਅਰਾਮ ਵੀ ਕਰ ਲਿਆ ਕਰੋ ਜਾਂ ਫਿਰ ਫੋਨ ਤੇ ਲੱਗੇ ਪਏ ਹੁੰਦੇ ਹੋ।' ਉਸਨੇ ਗੇਟ ਵੜ੍ਹਦੇ ਹੀ ਕਈ ਸਵਾਲ ਦਾਗ ਦਿੱਤੇ । “ਹਾਂ ਤੂੰ ਦੱਸ ਕੀ ਗੱਲ ਹੈ। ਮੈਂ ਬੇਧਿਆਨੇ ਜਿਹੇ ਨੇ ਪੁੱਛਿਆ । “ ਕੀ ਦੱਸਾਂ  ਇੱਕ ਪਰਾਬਲਮ ਸੀ । ਪਰ ਮੇਰੀ ਪਰਾਬਲਮ ਸੁਨਣ ਦਾ  ਸੋਡੇ ਕੋਲੇ ਟਾਇਮ ਕਿੱਥੇ ? ਉਹ ਆਪਣੇ ਲੋਰ ਵਿੱਚ ਸੀ ।“ਨਹੀਂ ਨਹੀਂ ਦੱਸ ਆਪਾਂ ਤੇਰੇ ਵਾਸਤੇ ਹੀ ਬੈਠੇ ਹਾਂ। ਮੈਂ ਸੋਚਿਆ ਦੁਖਿਆਰਾ ਜੀਵ ਹੈ ਪਹਿਲਾਂ ਇਸਦੀ ਸੁਣੀਏ । “ਬਾਬੂ ਜੀ, ਇਹ ਬੋਤਲ ਕਾਹਦੀ ਰੱਖੀ ਬੈਠੇ ਹੋ ?' ਉਸਨੇ  ਮੇਂ ਤੇ ਪਈ ਬਿਸਲੇਰੀ ਦੀ ਪਾਣੀ ਦੀ ਬੋਤਲ ਨੂੰ ਦੇਖ ਕੇ ਪੁੱੱਛਿਆ । “ਇਹ ਪਾਣੀ ਹੈ ਪੀਣ ਵਾਲਾ ਸਾਫ ਤੇ ਸੁੱਧ। ' ਮੈਂ ਉਸਨੂੰ ਦੱਸਿਆ। “ ਅੱਛਾ ਹੁਣ ਤੁਸੀ ਬੋਤਲ ਆਲਾ ਪਾਣੀ ਪੀਂਦੇ ਹੋ । ਇਹ ਬੋਤਲ ਤਾਂ ਮਹਿੰਗੀ ਹੋਵੇਗੀ। ' ਉਸਨੇ ਆਖਿਆ । “ਹਾਂ ਹਾਂ ਇਹ ਪੰਦਰਾਂ ਰੁਪਏ ਦੀ ਆਉਂਦੀ ਹੈ । ਡਾਕਟਰ ਨੇ ਦੱਸਿਆ ਹੈ। ਦੂਜਾ ਪਾਣੀ ਪੀਣ ਨਾਲ ਇਨਫੈਕ±ਨ ਹੋ ਜਾਂਦੀ ਹੈ। ਇਕ ਬੋਤਲ ਰੋਂ ਲੈ ਲਈ ਦੀ ਹੈ ਪੇਟ ਖਰਾਬ ਨਹੀਂ ਹੁੰਦਾ।' ਮੈਂ ਉਸਨੂੰ ਸਮਝਾਉਣ ਦੀ ਕੋ±ਿ± ਕੀਤੀ । “ਹੁਣ ਕੂਲਰ ਦਾ ਠੰਡਾ ਪਾਣੀ ਪੀਣ ਨਾਲ ਵੀ ਤੁਹਾਨੂ ਇਨਫਿਕ±ਨ ਹੁੰਦੀ ਹੈ ।ਉਹ ਵੇਲੇ ਭੁੱਲ ਗਏ ਜਦੋਂ ਪਿੰਡ ਚ ਡਿੱਗੀਆਂ ਦਾ ਗੰਦਾ ਪਾਣੀ ਪੀਂਦੇ ਸੀ। ਜਾਂ ਕੱਸੀ ਜਾ ਖੂਹ ਤੋਂ ਪਾਣੀ ਲਿਆਉਂਦੇ ਸੀ ਪੀਣ ਵਾਲਾ ਤੌੜਿਆਂ ਚ।ਤੇ ਮੂਂੰਹ ਤੇ ਪੌਣਾ ਲਾ ਕੇ ਪੀਂਦੇ ਸੀ ਜਾਂ ਤੋੜੇ ਵਿੱਚ ਫਟਕੜੀ ਘੋਲ ਕੇ ਪਾਣੀ ਨਿਤਾਰਦੇ ਸੀ । ਉਦੋ ਤਾਂ ਕਦੇ ਬੀਮਾਰ ਨਹੀਂ ਸੀ ਹੋਏ।ਹੁਣ ਤੁਹਾਨੂ ਨਖਰੇ ਆਉਂਦੇ  ਹਨ।' ਉਹ ਆਪਣੀ ਖੁੱਲੀ ਭਾ±ਾ ਚ ਬੋਲਿਆ “ਤੂੰ ਪਹਿਲਾਂ ਆਪਣੀ ਪਰਾਬਲਮ ਦਾ ਰੋਣਾ ਰੋ। ਮੇਰੇ ਤੇ ਲੈਕਚਰ ਫਿਰ ਝਾੜੀਂ। ' ਮੈਂ ਤਲਖੀ ਚ ਕਿਹਾ ।     
                   “ਮੇਰੀ ਕਾਹਦੀ ਪਰਾਬਲਮ ਹੈ ਬਾਊ ਜੀ ।ਗੱਲ ਇਹ ਹੈ ਕਿ ਮੇਰੀ ਇੱਕ ਘਰਵਾਲੀ ਹੈ। ਤੇ ਉ-ਹੀ ਨਿੱਤ ਬੀਮਾਰ ............। ਉਸਨੇ ਗੱਲ ±ੁਰੂ ਕੀਤੀ । “ਉਏ ਘਰਵਾਲੀ ਤਾਂ ਸਾਰਿਆਂ ਦੀ ਇੱਕੋ ਹੀ ਹੁੰਦੀ ਹੈ। ਤੇ ਤੇਰੇ ਵੀ ਇੱਕ ਹੈਗੀ। ਮੈਂ ਤੈਨੂੰ ਪਰਾਬਲਮ ਪੁੱਛੀ ਹੈ ਤੇ ਤੂੰ ਘਰਵਾਲੀ ਦਾ ਰਾਗ ਅਲਾਪਣ ਲੱਗ ਪਿਆ ਹੈ । ਮੈਂ ਤਲਖੀ ਨਾਲ ਕਿਹਾ । “ਉਹ ਨਹੀਂ ਬਾਬੂ ਜੀ ਤੁਸੀ ਤਾਂ ਸੁਣਦੇ ਹੀ ਨਹੀਂ। ਜੇ ਤੁਸੀ ਨਹੀਂ ਸੁਣਨੀ ਤਾਂ ਨਾ ਸਹੀ। ਅਸੀਂ ਕਿਸੇ ਹੋਰ ਅੱਗੇ ਰੋ ਲਵਾਂਗੇ । ਗਰੀਬਾਂ ਨੇ ਤਾਂ ਰੋਣਾ ਹੀ ਹੈ। ਹੋਰ ਅਸੀਂ ਕਿਹੜਾ ਕੈਡਲ ਮਾਰਚ ਕੱਢ ਸਕਦੇ ਹਾਂ ।  ਉਸਨੇ ਪਰਨੇ ਨਾਲ ਆਪਣਾ ਮੂੰਹ ਪੁੰਝਿਆ ਤੇ ਸਕੂਟਰ ਦੀ  ਚਾਬੀ ਨਾਲ ਕੰਨ ਖੁਰਕਣ ਲੱਗ ਪਿਆ । “ਨਹੀਂ ਨਹੀਂ ਬੋਲ।ਂ  ਮੈਨੂੰ ਤਰਸ ਜਿਹਾ ਆ ਗਿਆ। “ਬਾਬੂ ਜੀ ਮੇਰੀ ਘਰਵਾਲੀ ਨੂੰ ਕਈ ਬਿਮਾਰੀਆਂ ਹਨ। ਕਦੇ ਗੋਡੇ ਦੁਖਦੇ ਆ ਕਦੇ ਅੱਡੀਆਂ ਦੁਖਦੀਆਂ ਹਨ। ਕਦੇ ਬਲੱਡ ਵਧ ਗਿਆ ਤੇ ਕਦੇ ਸੂaੁਗਰ। ਬਸ ਪੁੱਛੋ ਨਾ ਕਦੇ ਦੰਦਾਂ ਚ ਨੁਕਸ ਤੇ ਕਦੇ ਅੱਖਾਂ ਚ। ਕਦੇ ਡਾਕਟਰਾਂ ਕੋਲੇ ਤੇ ਕਦੇ ਸਿਆਣਿਆਂ ਕੋਲੇ। ਜਿੱਥੇ ਕੋਈ ਦੱਸ ਪਾ ਦੇਵੇ ਉਥੇ ਹੀ ਚਲੇ ਜਾਈਦਾ ਹੈ। ਬਥੇਰੇ ਸਿਆਣਿਆਂ ਕੋਲੋ ਪੁੱਠੇ ਸਿੱਧੇ ਹੋ ਕੇ ਟੰਗਾਂ ਖਿਚਾ ਲਈਆਂ। ਜਿਵੇਂ ਕੋਈ ਆਖਦਾ ਓਵੇਂ ਹੀ ਕਰ ਲਈਦਾ ਹੈ। ਕਦੇ ਬਿਜਲੀ ਦਾ ਸੇਕ ਲਵਾਇਆ। ਕਦੇ ਗਰਮ ਰੋਟੀ ਬੰਨ ਲਈ ।ਕਦੇ ਪਾਣੀ ਚ ਨੂਣ ਪਾ ਕੇ ਟਕੋਰ ਕਰ ਲਈ। ਜਿਆਦਾ ਦਰਦ ਹੋਵੇ ਤਾਂ ਨ±ੇ ਆਲੀ ਗੋਲੀ ਖਾ ਲਈ ਦੀ ਹੈ । ਮੇਰੇ ਤੇ ਕੰਨ ਪੱਕ ਗਏ ਉਸਦੀ ਕੁਰਣ ਕੁਰਣ ਸੁਣਕੇ।'  ਉਸ ਦਾ ਬੋਲਣਾ ਜਾਰੀ ਸੀ।
                    “ਉਏ ਕਿੰਨੀ ਉਮਰ ਹੋ ਗਈ ਤੇਰੀ ਜaਨਾਨੀ ਦੀ।'  ਮੈਂ ਉਈ ਉਸਨੂੰ ਟੋਕਣ ਦੇ   ਲਹਿਜੇ ਨਾਲ ਪੁੱਛਿਆ। “ਉਮਰ ਜੀ ਤੁਸੀਂ ਹਿਸਾਬ ਲਾ ਲਓ ਪੰਜਾਹ ਤੋ ਉਨੂੰਤੇ ਹੀ ਹੋਵੇਗੀ ਤੇ ਸੱਠਾਂ ਤੋਂ ਘੱਟ।  ਮੇਰਾ ਅੰਦਾਂ ਹੈ ਕਿ ਪੰਜਾਹ ਤੋ ਤਿੰਨ ਸਾਲ ਜਾਂ ਚਾਰ ਸਾਲ ਉਨੂੰਤੇ ਹੋਵੇਗੀ । ਮੇਰੇ ਜਿੰਨੀ ਹੀ ਸਮਝੋ। ਖੋਰੇ ਇੱਕ ਸਾਲ ਵੱਡੀ ਹੈ ਜਾਂ ਇੱਕ ਸਾਲ ਛੋਟੀ।' ਉਸਨੇ ਆਪਣੀ ਬੋਲੀ ਵਿੱਚ ਸਮਝਾਉਣ ਦੀ ਕੋ±ਿ± ਕੀਤੀ। “ਹੋਰ ਹੁਣ ਇਸ ਉਮਰ ਬਿਮਾਰੀਆਂ ਹੀ ਲੱਗਣੀਆਂ ਹਨ ਤੇ ਟੱਲੀ ਵਰਗੀ ਕਿਵੇਂ ਹੋਜੇ। ਅਜ ਕਲ ਕੋਈ ਕੰਮ ਨਹੀਂ ਕੋਈ ਕਾਰ ਨਹੀਂ ।ਖਾਣ ਪਾਣ ਵੀ ਪੁੱਠੇ ਸਿੱਧੇ ਹਨ। ਤੇ ਨਾ ਹੀ ਪਹਿਲਾਂ ਵਾਲੀਆਂ ਖੁਰਾਕਾਂ ਹਨ । ਹੁਣ ਤਾਂ ਬੰਦਾ ਸੱਠ ਸਾਲ ਜੀ ਲਵੇ ਤਾਂ ਨਿਆਮਤ ਸਮਝੋ । ਸੱਠ ਤੋਂ ਉਪਰਲੇ ਵਰ੍ਹੇ ਤਾਂ ਬੋਨਸ ਹੀ ਸਮਝੋ । ਬਾਕੀ ਜaਨਾਨੀਆਂ ਨੂੰ ਤਾਂ ਏਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਹੀ ਹਨ। ਜੇ ਨਾ ਹੋਣ ਤਾਂ ਨਾਲ ਵਾਲੀਆਂ ਸਹੇਲੀਆਂ ਨੂੰ ਦੇਖ ਦੇਖ ਕੇ ਹੋ ਜਾਂਦੀਆ ਹਨ।' ਮੈਂ ਮੇਰੀ ਫਿਲਾਸਫੀ ਦਾ ਵਿਖਿਆਣ ਕੀਤਾ। 
                 “ਨਹੀਂ ਬਾਬੂ ਜੀ, ਆਹ ਗੱਲ ਤਾਂ ਨਹੀਂ, ਗੋਡੇ ਦੁਖਦੇ ਤਾਂ ਹਨ । ਰੋਂਦੀ ਝੱਲੀ ਨਹੀਂ ਜਾਂਦੀ ਪਰਲ ਪਰਲ ਹੰਝੂ ਡਿੱਗਦੇ ਹਨ। ਦੇਖਕੇ ਮੈਨੂੰ ਤਾਂ ਸਾਲੀ ਘਬਰਾਹਟ ਹੋਣ ਲੱਗ ਜਾਂਦੀ ਹੈ। ਤੇ ਮੇਰਾ ਦਿਲ ਤੇਜੀ ਨਾਲ ਧੱੜਕਣ ਲੱਗ ਜਾਂਦਾ ਹੈ। ਲੱਗਦਾ ਬਾਈ    ਇਹਨੂੰ ਤਾਂ ਕੁਝ ਨਹੀਂ ਹੋਣਾ ਤੇ ਤੇਰਾ ਘੁੱਗੂ ਵੱਜ ਜਾਣਾ ਹੈ। ' ਉਸਨੇ ਦਿਲ ਦੀ ਗੱਲ ਆਖੀ। “ਯਾਰ ਤੇਰੀ ਸਮੱਸਿਆ ਕੋਈ ਹੋਰ ਨਾ ਹੋਵੇ ਕਿਤੇ? ਖਾਣ ਪੀਣ ਦੀ ਜਾਂ ਕੋਈ ਘਰ ਦਾ ਕਾਟੋ ਕਲੇ±।ਜਾ ਕੋਈ ਹੋਰ ਗੱਲ ਤਾਂ ਨਹੀਂ ?ਂ ਮੈਂ ਆਖਿਆ। “ਨਹੀਂ ਬਾਬੂ ਜੀ ਵਧੀਆ ਖਾਈਦਾ ਹੈ। ਦੁੱਧ, ਘਿਓ, ਪਨੀਰ ਅਤੇ ਮੱਖਣ ਸਭ ਵੇਰਕਾ ਦਾ ਖਾਈਦਾ ਹੈ । ਸਵੇਰੇ ±ਾਮ ਪਰੋਠੇ । ਜਿੱਥੇ ਜਾਈਦਾ ਹੈ ਆਪਣੀ ਸਕੂਟਰੀ ਹੈਗੀ ।ਮੇਰੀ ਮਾਂ ਖੂਹ ਤੋਂ ਜਾਂ ਡਿੱਗੀ ਤੋ ਵੀਹ ਵੀਹ ਘੜੇ ਪਾਣੀ ਭਰ ਕੇ ਲਿਆਉਂਦੀ ਹੁਣ ਤਾਂ ਘਰ ਚ ਥਾਂ ਥਾਂ ਤੇ ਟੂਟੀ ਲੱਗੀ ਹੈ। ਖੇਤ ਦਾ ,ਪ±ੂਆਂ ਦਾ ਕਿਸੇ ਬਜੁਰਗ ਦੀ ਸੇਵਾ ਸੰਭਾਲ ਦਾ ਕੋਈ ਟੈਂਟਾ ਨਹੀ। ਗਰਮੀ ਸਰਦੀ ਦਾ ਕੋਈ ਝੰਜਟ ਨਹੀ ਪੱਖਾ, ਕੂਲਰ, ਏਸੀ ਹੀਟਰ ਰੱਬ ਦਾ ਦਿੱਤਾ ਸਭ ਕੁਝ ਹੈ ਘਰੇ।  ਪਹਿਲਾਂ ਤਾਂ ਸੁੱਕੀਆਂ ਰੋਟੀਆਂ ਖਾਂਦੇ ਸੀ।ਤੇ ਹੁਣ ਤੇ ਆਟਾ ਵੀ ਆ±ੀਰਵਾਦ ਕੰਪਨੀ ਦਾ ਖਾਂਦੇ ਹਾਂ ਤੇ  ਚੌਲ ਵੀ ਮਾਰਕਫੈਡ ਜਾ ਲਾਲ ਕਿਲ੍ਹਾ ਮਾਰਕਾ ਖਾਈਦੇ ਹਨ। ਸਾਰੇ ਮਸਾਲੇ ਐਮ ਡੀ ਐਚ ਦੇ ਪਾਉਂਦੇ ਹਾਂ ਸਬਜੀ ਚ। ਪਹਿਲਾ ਚਵਾਨੀ ਕਿੱਲੋ ਦਾ ਨਮਕ ਵਰਤਦੇ ਸੀ । ਹੁਣ ਤਾਂ ਸਾਲਾ ਨਮਕ ਵੀ ਟਾਟਾ ਦਾ ਖਾਈਦਾ ਹੈ। ਅਖੇ ਇਹ ਆਇਓਡਾਇਂਡ ਹੈ ।ਖੋਰੇ ਚੋਦਾਂ ਰੁਪਏ ਕਿਲੋ ਦਾ ਹੈ। ਪਹਿਲਾਂ ਗੰਦੀਆਂ ਕੁਲਫੀਆਂ ਖਾਂਦੇ  ਸੀ ਜੁਆਕ ਤੇ ਹੁਣ ਆਮੁਲ ਆਲੀ ਖਾਈਦੇ ਹੈ । ਇਮਲੀ ਦੀ ਖੱਟੀ ਚੱਟਨੀ ਛੱਡਕੇ ਹੁਣ ਕਿਸਾਨ ਮਾਰਕਾ ਟਮਾਟੋ ਸੋਸ  ਦੀ ਬੋਤਲ ਲਿਆਈ ਦੀ ਹੈ ।ਲਿਪਟਨ ਦੀ ਚਾਹ ਪੱਤੀ ਵਰਤਦੇ ਹਾਂ। ਆਹ ਜੂਸ ਮੈਗੋ ਫਰੂਟੀ ਐਪੀ ਤੇ ਡੱਬੇ ਆਲਾ ਜੂਸ ਮੇਰਾ ਮੁੰਡਾ ਕਦੇ ਮੁੱਕਣ ਨਹੀਂ ਦਿੰਦਾ । ਫਲ ਫਰੂਟ ਸਭ ਰਿਲਾਇੰਸ ਫਰੈ± ਤੋ ਹੀ ਖਰੀਦਦੇ ਹਾਂ।। ੇ ਮਿੱਠੀਆਂ,ਮਿਸੀਆਂ ਰੋਟੀਆਂ , ਪਕੌੜੇ ਭੁੰਨੇ ਦਾਣੇ ਮੰਰੁਡੇ ਪੁਰਾਣੀਆਂ ਗੰਦੀਆਂ ਚਾਂ ਸਭ ਛੱਡਤੀਆਂ। ਕੰਪਨੀ ਦੀਆਂ ਪੈਕਟਾਂ ਵਾਲੀਆਂ ਚਾਂਂ ਲਿਆਈ ਦੀਆਂ ਹਨ।' ਉਸਦੀ ਲੰਬੀ ਚੌੜੀ ਵਿਆਖਿਆ ਨੇ ਮੈਨੂੰ ਸੋਚਾਂ ਚ ਪਾ ਦਿੱਤਾ।
                         “ ਭਾਈ ਗੱਲ ਤੇਰੀ ਸਹੀ ਹੈ। ਤੇਰੇ ਸਾਰੇ ਕੁਝ ਨਹੀਂ ।ਤੂੰ ਤਾਂ ਔਖਾ ਸੋਖਾ ਹੋ ਕੇ ਖਰਚਾ ਕਰਦਾ ਹੈ। ਇਲਾਜ ਵੀ ਕਰਵਾਉਦਾ ਹੈ। ਭੱਜ ਨੱਸ ਵੀ ਕਰਦਾ ਹੈ । ਪਰ ਗੱਲ ਕੁਈ ਹੋਰ ਹੋਣੀ ਹੈ । ਮੈਨੂੰ ਲੱਗਦਾ ਪਰਾਬਲਮ ਤੇਰੀ ਨਹੀ ਪਰਾਬਲਮ ਤੇਰੇ ਘਰਵਾਲੀ ਨੂੰ ਹੈ । ਉਹ ਕਿਸੇ ਟੇਨ±ਨ ਵਿੱਚ ਹੈ ।ਜਾ ਉਸ ਨੂੰ ਕੋਈ ਕੰਮ ਨਹੀ ਤੇ ਵਿਹਲੀ ਦਿਮਾਗ ਸਾਰਾ ਦਿਨ ਏਧਰ ਸੋਚਣ ਤੇ ਲਾਈ ਜਾਂਦੀ ਹੈ।  ਤੂੰ ਕਾਰਨ ਲੱਭਣ ਦੀ ਕੋ±ਿ± ਕਰ । ਤੇਰੇ ਸਹੁਰਿਆਂ ਦੀ ਟੈਨ±ਨ ਹੋਊ। ਉਹ ਮਾਪਿਆਂ ਦਾ ਭੈਣ ਭਰਾਵਾਂ ਦਾ ਫਿਕਰ ਕਰਦੀ ਹੋਊ । ਊਹਨੂੰ ਕਿਸੇ ਪੁੱਤ ਧੀ ਭਤੀਜੇ ਭਤੀਜੀ ਦੇ  ਵਿਆਹ ਮੰਗਣੇ ਦਾ ਫਿਕਰ ਹੋਊ ।ਕੋਈ ਗੁੱਝੀ  ਗੱਲ ਹੈ ਜੋ ਉਹ ਤੇਰੇ ਨਾਲ ਨਹੀਂ ਕਰਦੀ। ਪਰ ਗੱਲ ਕੋਈ ਜਰੂਰ ਹੈ । ਪਹਿਲਾਂ ਵੱਡੇ ਪਰਿਵਾਰ ਹੁੰਦੇ ਸੀ ।  ਲੋਕੀ ਨਣਾਨਾਂ, ਭਰਜਾਈਆਂ, ਦਰਾਣੀਆਂ, ਜਠਾਣੀਆਂ,  ਮਾਸੀਆਂ,ਮਾਮੀਆਂ, ਫੁਫੇਸਾ ਪਤੀਸਾਂ ਨਾਲ ਗੱਲਾਂ ਕਰਕੇ ਦਿਲ ਹੋਲਾ ਕਰ ਲੈਦੀਆਂ ਸਨ। ਪਰ ਹੁਣ ਤਾਂ ਪਹਿਲੀ ਗੱਲ ਇਹ ਰਿ±ਤੇ ਹੀ ਨਹੀਂ ਰਹੇ। ਦੂਜੀ ਗੱਲ ਕਿਸੇ ਕੋਲੇ ਟਾਇਮ ਨਹੀਂ ਗੱਲਾਂ ਸੁਨਣ ਦਾ ਤੇ ਤੀਜੀ ਗੱਲ ਕੋਈ ਕਰਦਾ ਨਹੀa ਹਰ ਇੱਕ ਦੀ ਆਪਣੀ ਜਿੰਦਗੀ ਹੈ । ਅਗਲਾ ਵਿੱਚੋ ਵਿੱਚ ਹੀ ਝੂਰੀ ਜਾਂਦਾ ਹੈ।ਹੁਣ ਤੂੰ  ਵੇਖੀ ਤੇਰੀ ਜaਨਾਨੀ ਨੂੰ ਵੀ  ਬਿਮਾਰੀ ਕੋਈ ਹੋਰ ਹੀ ਹੋਊ? ਪੇਕਿਆਂ ਦੀ ਜਾਂ ਧੀਆਂ ਪੁੱਤਾ ਦੀ।' ਮੈਂ ਸਮਝਾਉਣ ਦੀ ਕੋ±ਿ± ਕੀਤੀ। 
                    “ਬਾਬੂ ਜੀ, ਜੇ  ਕੋਈ ਚੰਗੇ ਡਾਕਟਰ ਦੀ ਦੱਸ ਪਾ ਸਕਦੇ ਹੋ ਤਾਂ ਦੱਸੋ। ਥੋਡੀ ਤਾਂ ਬਹੁਤ ਜਾਣ ਪਹਿਚਾਣ ਹੈ । ਆਹ ਥੋਡੀ ਫਿਲਾਸਫੀ ਮੇਰੇ ਪੱਲੇ ਨਹੀਂ ਪੈਦੀ । ਭਲਾਂ ਦੀ ਬੰਦਾ ਪੁੱਛੇ ਗੋਡਿਆਂ ਦੇ  ਦੁੱਖਣ ਦਾ ਪੇਕੇ ਸਹੁਰਿਆਂ ਦੀ ਚਿੰਤਾਂ ਨਾਲ ਕੀ ਸਬੰਧ। ਤੁਸੀ ਤਾਂ ਅਗਲੇ ਨੂੰ ਐਵੇਂ ਹੀ ਬੁੱਧੂ ਹੀ ਬਨਾਈ ਜਾਂਦੇ ਹੋ। ਹੁਣ ਮੈਂ ਮੇਰੀ ਜaਨਾਨੀ ਨੂੰ ਆਖਾਂ ਕਿ  ਤੇਰੇ ਗੋਡੇ ਹੁਣ ਤਾਂ ਦੁਖਦੇ ਹਨ ਕਿ ਤੈਨੂੰ ਕੋਈ ਪੇਕਿਆਂ ਦੀ ਟੈਨ±ਨ ਹੈ।ਤੂੰ ਕਿਸੇ ਦੇ ਵਿਆਹ ਦੀ ਟੈਂਨ±ਨ ਹੈ ਵਗੈਰਾ ਵਗੈਰਾਂ।  ਕੋਈ ਹੋਰ ਨਵਾਂ ਯੱਭ ਨਾ ਪਾTਗੂ ।' ਓਹ ਐਨਾ ਕਹਿਕੇ ਬੁੜ ਬੁੜ ਕਰਦਾ ਚਲਾ ਗਿਆ ਤੇ ਮੈਂ ਉਸਦੀ ਪਰਾਬਲਮ ਤੇ ਉਸ ਦੀ ਘਰਆਲੀ ਦੀ ਬੀਮਾਰੀ ਬਾਰੇ ਸੋਚਦਾ ਰਿਹਾ। 
ਰਮੇ± ਸੇਠੀ ਬਾਦਲ
ਸੰਪਰਕ 98 766 27 233