Tuesday, 2 April 2013

ਤੇ ਧੀ ਤੋਰ ਦਿੱਤੀ ............।


ਤੇ ਧੀ ਤੋਰ ਦਤੀ ।।।।।।।।।।।।।।।।।।।।।।


                                      ਤੇ ਧੀ ਤੋਰ ਦਿੱਤੀ ............।

    ਗੁਰੂਦੁਆਰੇ ਵਿੱਚ ਵੜਦੇ ਹੀ ਬੜਾ ਅਜੀਬ ਜਿਹਾ ਮਹਿਸੂਸ ਹੋਇਆ । ਆਨੰਦ ਕਾਰਜ ਹੋ ਰਿਹਾ ਸੀ। ਲੋਕ ±ਰਧਾ ਤੇ ਫ਼ੁ±ੀ ਨਾਲ ਬੈਠੇ ਅਨੰਦ ਕਾਰਜ ਨੂੰ ਦੇਖ ਰਹੇ ਸਨ।  ਪਞਿਤਰ ਗੁਰਬਾਣੀ ਦੀਆਂ ਰੀਤ ਰਿਵਾਜਾਂ ਨਾਲ ਕਾਰਜ ਸੰਪਨ ਹੋ ਰਹੇ ਸਨ। ਅਸੀਂ ਦੋਹਾਂ ਨੇ ਮੱਥਾ ਟੇਕਿਆ ਤੇ ਚੁੱਪਚਾਪ ਪਿੱਛੇ ਜਾ ਕੇ ਬੈਠ ਗਏ। ਸਾਨੂੰ ਏਥੇ ਕੋਈ  ਨਹੀਂ ਸੀ ਜਾਣਦਾ।  ਨਾ ਲੜਕੇ ਵਾਲੇ ਨਾ ਲੜਕੀ ਵਾਲੇ । ਅਸੀਂ ਕਿਸੇ ਨੂੰ ਪਹਿਲਾਂ ਕਦੇ ਮਿਲੇ ਹੀ ਨਹੀਂ ਸੀ ਤੇ ਨਾ ਕਿਸੇ ਨੂੰ ਦੇਖਿਆ ਸੀ। ਇਸੇ ±ਸੋਪੰਜ ਵਿੱਚ ਸੋਚਦੇ ਸੋਚਦੇ ਮੇਰੀ ਸੋਚ ਮੈਨੂੰ ਬਹੁਤ ਪਿਛੇ ਲੈ ਗਈ ਉਨ੍ਹੀ ਦਿਨੀ ਮੇਰੀ ਇਕ ਕਹਾਣੀ ‘ਕੌਡਾ ਸੱਚa ਰੋਜਾਨਾ ਸਪੋਕਸਮੈਨ ਅਖਬਾਰ ਵਿੱਚ ਛਪੀ ਸੀ।
       “ਸਰ ਜੀ ਤੁਹਾਡੀ ਸਪੋਕਸ ਮੈਨ ਵਿੱਚ ਛਪੀ ‘ਕਹਾਣੀ ਕੋੜਾ ਸੱਚa ਬਹੁਤ ਵਧੀਆ ਲੱਗੀ । ਫਰਾਮ ਦੀਪ।ਂ ਮੈਨੂ ਇੱਕ ਐਸ.ਐਮ.ਐਸ. ਪ੍ਰਾਪਤ ਹੋਇਆ ।
“ਸੂਕਰੀਆ ਜੀ, ਤੁਸੀ ਕੀ ਕਰਦੇ ਹੋ? ਕੀ  ਤੁਸੀ ਟੀਚਰ ਹੌ ?' ਮੈਂ ਉਸੇ ਤਰੀਕੇ ਨਾਲ ਹੀ ਸਵਾਲ ਕੀਤਾ।
“ਨਹੀਂ ਜੋ ,ੋ ਮੈa ਪੜਦੀ ਹਾਂ, ਟੀਚਰ ਨਹੀਂ ਹਾਂ। ਫਰਾਮ ਦੀਪ ' ਇਹ ਜਵਾਬ ਆਇਆ।
“ ਪਲੀਂ ਤੁਸੀ ਕੋਮੇਟ ਲਿਖੋ ਕਿ ਇਹ ਕਹਾਣੀ ਤੂਹਾਨੂ ਕਿਉਂ ਅੱਛੀ ਲਗੀ।ਕਿਉਂਕਿ ਇਕ ਲੇਖਕ ਦੀ ਇਹ ਜਾਨਣ ਦੀ  ਇੱਛਾ ਹੁੰਦੀ ਹੈ। ਕਿ ਪਾਠਕ ਉਸਨੂੰ ਕਿਉa ਪਸੰਦ ਕਰਦੇ ਹਨ'। ਮੈਂ ਫਿਰ ਮੈਸੈਜ ਰਾਹੀ ਪੁਛਿਆ ।
“ਅਜ ਤੇ ਲੇਟ ਹੋ ਗਈ ਹਾਂ ਵਾਂ, ਕਲ੍ਹ ਨੂੰ ਪੂਰਾ ਕੋਮੈਂਟ ਭੇਜਾਂਗੀ।' ਮੈਨੂੰ ਜਵਾਬ ਮਿਲਿਆ । ਗਲ ਉਸ ਦੀ ਵੀ ਸਹੀ ਸੀ ਕਿਉਂਕਿ ±ਾਮ ਹੋ ਚੁੱਕੀ ਸੀ। ਤੇ ਉਸਨੇ ਘਰ ਦਾ ਕੰਮ ਵੀ ਕਰਨਾ ਹੋਵੇਗਾ। ਮੈਂ ਤਾਂ ਭਲਾਂ ਦੀ ਵਿਹਲਾ ਸੀ।  ਤੇ ਆਪਣੀ ਪ੍ਰਸੰਸਾ ਸੁਣਨ ਦਾ ਭੁੱਖਾ । ਕਿਉਂਕਿ ਉਸ ਕਹਾਣੀ ਤੇ ਮੈਨੂੰ ਬਹੁਤ ਸਾਰੇ ਮੈਸੇਂ ਆਏ । ਪੰਜ ਚਾਰ ਫੋਨ ਵੀ ਆਏ । ਵੱਡਿਆਂ ਦੇ ਛੋਟਿਆਂ ਦੇ , ਟੀਚਰਾਂ ਦੇ ਤੇ ਕੁਝ ਕੁ ਬਜੁਰਗ ਪਾਠਕਾਂ ਦੇ। ਤੇ ਮੈਂ ਸਭ ਕੁਝ ਭੁਲ ਭੁਲਾ ਗਿਆ। 
“ਤੁਹਾਡੀ ਕਹਾਣੀ ਬਹੁਤ ਅੱਛਾ ਸੰਦੇ± ਦਿੰਦੀ ਹੈ। ਕੁੜੀਆਂ ਨੂੰ ਬਹੁਤ ਪ੍ਰੇਰਨਾਂ ਦਿੰਦੀ ਹੈ। ਉਹਨਾਂ ਨੂੰ ਸਬਰ ਕਰਨਾ ਸਿਖਾਉਂਦੀ ਹੈ। ਜੇ ਸਾਰੀਆਂ ਕੁੜੀਆਂ ਤੁਹਾਡੀ ਕਹਣੀ ਦੀ ਪਾਤਰ ਦੀਪੀ ਤਰ੍ਹਾਂ ਆਪਣੀ ਭੂਆ ਦੀਆਂ ਗੱਲਾਂ ਤੇ ਅਮਲ ਕਰਨ ਤਾਂ ਕਈ ਘਰ ਉਜੜਨੋ ਬਚ ਸਕਦੇ ਹਨ। ਫਰਾਮ ਦੀਪ '। ਅਗਲੇ ਦਿਨ ਮੇਰੇ ਇਨਬੋਕਸ ਚ ਆਏ। ਇਸ ਮੈਸੇਂ ਨੇ ਮੈਨੂੰ ਉਸ ਕੁੜੀ ਦਾ ਚੇਹਰਾ ਮੇਰੀ ਕਲਪਣਾ ਦੀ ਪਾਤਰ ਦੇ ਚੇਹਰੇ ਵਰਗਾ ਲ॥ਿਆ। ਮੈਂ ਉਸਦੇ ਮੈਸੇਂ ਤੋ ਬਹੁਤ ਪ੍ਰਭਾਵਿਤ ਹੋਇਆ । ਮੈਨੂੰ ਉਹ ਮੈਸੇਂ ਕਰਨ ਵਾਲੀ ਕੁੜੀ ਬਹੁਤ ਸਮਝਦਾਰ ,ਸੁਸੀਲ ਲੱਗੀ। ਉਸ ਦੇ ±ਬਦਾਂ ਨੇ ਮੈਨੂੰ ਕਾਇਲ ਜਿਹਾ ਕਰ ਦਿੱਤਾ। 
“±ੁਕਰੀਆ ਦੀਪ ਜੀ ਤੁਹਾਡੇ ਕੋਮੈਂਟ ਮੈਨੂੰ ਹਰ ਵਧੀਆ ਲਿਖਣ ਲਈ ਪ੍ਰ੍ਰੇਰਿਤ ਕਰਨਗੇ।' ਮੈਂ ਜਵਾਬ ਦਿੱਤਾ।
“ਨਹੀਂ ਜੀ ±ੁਕਰੀਆ ਦੀ ਤਾਂ ਕੋਈ ਗੱਲ ਨਹੀਂ। ਏਹ ਤਾਂ ਸਾਡਾ ਫਰਂ ਹੈ। ਉਸਦੇ ਇਸ ਪਿਆਰੇ ਜਿਹੇ ਕੋਮੈਂਟ ਨੇ ਮੈਨੂੰ ਹੋਰ ਹੀ ਤਰਾਂ ਦੀ ਖੁਸੀ ਦਿੱਤੋ, ਤੇ ਮੇ ਫਕਰ ਜਿਹਾ ਮਹਿਸੂਸ ਕੀਤਾ । ਮੋਬਾਇਲ ਫੋਨ ਤੇ ਸੰਦੇ±ਾ ਦਾ ਆਉਣ ਜਾਣ ਚਲਦਾ ਰਿਹਾ ਤੇ ਮੈਂ ਉਸ ਦੀ ਵਿਚਾਰਧਾਰਾ  ੱਚ ਬੱਝਦਾ ਚਲਾ ਗਿਆ ।
“ਤੁਸੀਂ ਜਾਣਦੇ ਹੋ ਕਿ ਮੈa 53 ਸਾਲਾਂ ਦੀ ਅਧੇੜ ਉਮਰ ਦਾ ਲੇਖਕ ਹਾ। ਮੇਰੇ ਦੋਨੇ ਬੱਚੇ ਨੌਕਰੀ ਕਰਦੇ ਹਨ ਤੇ 25_26 ਸਾਲ ਦੀ ਉਮਰ ਦੇ ਹਨ ਤੇ ਤੂੰ ਸਿਰਫ 22 ਸਾਲਾਂ ਦੀ ਇੱਕ ਵਿਦਿਆਰਥਣ ਹੈਂ। ਤੇਰੇ ਮੇਰੇ ਪ੍ਰਤੀ ਕੀ ਨਜਰੀਆ ਹੈ। ਕਿਤੇ ਤੂੰ ਮੇਰੀ ਇਸ ਆਦਤ ਨੂੰ ਥੋੜਾ ਗਲਤ ਨਾ ਸਮਝ ਲਈ। ਮੇਰੀ ਭਾਵਨਾਵਾਂ ਨੂੰ ਮੇਰੇ ਨਜਰੀਏ ਨਾਲ ਹੀ ਸਮਙੀ।' ਮੈਂ ਇਕ ਦਿਨ ਉਸ ਨੂੰ ਥੋੜਾ ਜਿਹਾ ਸਖਤ ਤੇ ਚੇਤਾਵਨੀ ਭਰੇ  ±ਬਦਾਂ ਵਿੱਚ ਕਿਹਾ । ਕਿਉਂਕਿ ਕਈ ਵਾਰੀ ਬੱਚੇ ਅਲ੍ਹੜ ਉਮਰੇ ਹਰ ਨਾਤੇ ਨੂੰ ਗਲਤ ਲੈ ਜਾਂਦੇ ਹਨ।
“ ਨਹੀਂ ਸਰ ਜੀ ,ਮੈਂ ਸਭ ਜਾਣਦੀ ਹਾਂ। ਤੁਸੀ ਮੇਰੇ ਪਾਪਾ ਦੀ ਉਮਰ ਦੇ ਹੋ। ਮੈਂ ਤੁਹਾਡੇ ਵਿੱਚ ਆਪਣੇ ਫੋਜੀ ਪਾਪਾ ਦਾ ਅਕਸ ਦੇਖਦੀ ਹਾਂ। ਤੁਸੀ ਮੇਰੇ ਚਾਚਾ ਤਾਇਆ ਵਰਗੇ ਹੋ। ਪਰ ਇਕ ਬਾਪ ਵੀ ਤਾਂ ਆਪਣੀ ਬੇਟੀ ਦਾ ਦੋਸਤ ਹੋ ਸਕਦਾ ਹੈ।  ਉਸਦਾ ਮਾਰਗ ਦਰਸ਼ਸaਕ ਹੋ ਸਕਦਾ ਹੈ। ਮੈਂ ਗਰੀਬ ਜਰੂਰ ਹਾਂ ਤੇ ਮੈਂ ਮਿਹਨਤ ਕਰਕੇ ਆਪਣੀ ਰੋਜੀ ਚਲਾਉਂਦੀ ਹਾਂ। ਬਾਪ ਦੀ ਪੱਗ ਨੂੰ ਦਾਗ ਮੈਂ ਕਦੇ ਸੋਚ ਵੀ ਨਹੀਂ ਸਕਦੀ । ਉਸ ਦੀਆਂ ਬੇਬਾਕ ਗੱਲਾ ਉਸ ਦੀ ਉਚ ±ਖ±ੀਅਤ ਤੇ ਚਾਨਣਾ ਪਾਉਂਦੀਆਂ । ਮੈਨੁੰ ਉਹ ਕੁੜੀ ਮੇਹਨਤੀ ਲੱਗੀ । ਉਸਦੇ ਵਿਚਾਰ ਤੇ ਵੱਡਿਆ ਪ੍ਰਤੀ ਉਸਦਾ ਪਿਆਰ ਮੇਰੇ ਮਨ ਅੰਦਰ ਆਪਨੀ ਪੈਂਠ ਬਨਾTਣ ਵਿੱਚ ਸਫਲ ਰਿਹਾ।
       “ਅੰਕਲ ਜੀ ਤੁਹਾਡੇ ਕਿੰਨੀਆਂ ਕੁੜੀਆਂ ਹਨ? ਆਂਟੀ ਜੀ ਕੀ ਕਰਦੇ ਹਨ? ' ਇਕ ਦਿਨ ਫੇਰ ਅਚਾਨਕ ਆਏ ਉਸਦੇ ਮੋਬਾਇਲ ਮੈਸੇਂ ਨੇ ਮੈਨੂੰ ਚੌਕਾਂ ਦਿੱਤਾ । ਹੁਣ ਉਹ ਸਰ ਜੀ ਤੋਂ ਅੰਕਲ ਜੀ ਆਂਟੀ ਤੇ ਆ ਗਈ ਸੀ ਤੇ ਅਪਣੱਤ ਜਿਹੀ ਦਿਖਾਉਣ ਲਗ ਪਈ । ਕਈ ਵਾਰੀ ਘਰ ਦੀਆਂ ਛੋਟੀਆਂ ਛੋਟੀਆਂ ਗੱਲਾਂ ਕਰਦੀ ਤੰਗੀਆਂ ਤਰੁ±ੀਆਂ ਦੀ ਗੱਲ ਵੀ ਕਰਦੀ। 
       “ਮੇਰੇ ਕੋਈ ਬੇਟੀ ਨਹੀਂ ਹੈ। ਬਸ ਦੋ ਬੇਟੇ ਹੀ ਹਨ।' ਮੈਂ ਉਸ ਨੂੰ ਜਵਾਬ ਦਿੱਤਾ । ਤੇ ਠੰਡਾ ਜਿਹਾ ਹੌਕਾ ਲਿਆ।
       “ਫੇਰ ਤਾਂ ਮੈਂ ਤੁਹਾਨੂੰ ਪਾਪਾ ਕਹਿ ਸਕਦੀ ਹਾਂ ਨਾ। ਬਸ ਜੀ ਮੈਂ ਤਾਂ ਹੁਣ ਤੁਹਾਨੂੰ ਪਾਪਾ ਫਰੈਂਡ ਹੀ ਕਿਹਾ ਕਹਾਂਗੀ।ਂ  ਉਸ ਦੇ ਇਸ ਮੈਸੇਂ ਨੇ ਮੈਨੂੰ ਫਿਰ ਹਲੂਣ ਜਿਹਾ ਦਿੱਤਾ।
       “ਜਰੂਰ ਜਰੂਰ ਕਿਉਂ ਨਹੀਂ, ਤੂੰ ਮੇਰੀ ਧੀਆਂ ਵਰਗੀ ਹੀ ਹੈਂ। ਵਰਗੀ ਨਹੀਂ ਸਿਰਫ ਧੀ ਹੀ ਹੈਂ । ਪਰ.............'। ਮੈਂ ਹੋਰ ਕੁਝ ਨਾ ਲਿਖ ਸਕਿਆ ।
         “ ਠੀਕ ਹੈ ਜੀ। ਤੁਸੀ ਮੈਨੂੰ ਬੇਟੀ ਆਖੋ ਨਾ ਆਖੋ ,ਮੈਂ ਪਾਪਾ ਹੀ ਕਿਹਾ ਕਰਨਾ ਵਾ'। ਉਸਨੇ ਬੇਝਿੱਕ ਲਿਖ ਦਿੱਤਾ । ਹੁਣ ਕਦੇ ਕਦੇ ਸਾਡੀ ਫੋਨ ਤੇ ਗੱਲ ਵੀ ਜਾਦੀ ਸੀ। ਕਈ ਵਾਰੀ ਉਹ ਮੌਜੂਦਾ ਹਾਲਾਤਾਂ ਤੋ ਦੁਖੀ ਹੋ ਕੇ ਉਨੂੰਚੀ ਉਨੂੰਚੀ ਰੋਣ ਲੱਗ ਜਾਂਦੀ ।ਤੇ ਕਦੇ ਕੋਈ ਹੋਰ ਗੁੱਸਾ ਮੇਰੇ ਤੇ ਕੱਢ ਦਿੰਦੀ ।  ਰੁੱਸ ਜਾਂਦੀ । ਫਿਰ ਕਹਿੰਦੀ। “ ਮੈਂ ਮਜਾਕ ਕਰਦੀ ਸੀ। ਮੈਂ ਤੁਹਾਡੇ ਨਾਲ ਨਾ ਰੁੱਸਾ ਤਾਂ ਹੋਰ ਕਿਸ ਨਾਲ ਰੁੱਸਾਂ ? ਤੁਸੀ ਤੇ ਮੇਰੇ ਪਾਪਾ ਦੋਸਤ ਹੋ। ਇਸ ਤਰ੍ਹਾਂ ਆਪਣਿਆਂ ਵਰਗਾ ਵਿਵਹਾਰ ਕਰਦੀ ।  ਜਦੋਂ ਕਿਤੇ ਉਸਦੇ ਰਿਸ਼ਸਤੇ ਦੀ ਗੱਲ ਚਲਦੀ ਤਾਂ ਉਹ ਸਭ ਤੋ ਪਹਿਲਾਂ ਮੈਨੂੰ ਫੋਨ ਕਰਦੀ । ਰਿਸਤੇ ਬਾਰੇ ਮੇਰੀ ਰਾਇ ਲੈਂਦੀ । ਤੇ ਹਰ ਪਹਿਲੂ ਤੇ ਵਿਚਾਰ ਕਰਦੀ। ਉਹ ਕਹਿੰਦੀ ਮੈਂ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ ਹੈ। ਮੈਨੂੰ ਤੁਹਾਡੇ ਵਿੱਚ ਇਕ ਪਿਉ ਦਾ ਕੜਕ ਸੁਭਾਅ, ਮਾਂ ਦਾ ਪਿਆਰ ਤੇ ਦੋਸਤ ਦੇ ਵਿ±ਵਾ± ਦਾ ਅਹਿਸਾਸ ਹੁੰਦਾ ਹੈ। ਫਿਰ ਉਸ ਦਾ ਰਿ±ਤਾ ਇਕ ਚੰਗੇ ਘਰੇ ਇੱਕ ਸਾਊ ਤੇ ਪੜੇ ਲਿਖੇ ਨੋਜਵਾਨ ਨਾਲ ਹੋ ਗਿਆ । ਉਸਨੇ ਮੈਨੂੰ ਉਸ ਬਾਰੇ ਸਾਰਾ ਕੁਙ ਦੰਿਸੱਆ। ਤੇ ਉਸ ਨੋਜਵਾਨ ਨੂੰ ਵੀ ਮੇਰੇ ਬਾਰੇ ਪੂਰਾ ਦੱਸਿਆ । ਤੇ ਹੁਣ ਮੈ ਤੇ ਮੇਰੀ ਘਰਵਾਲੀ  ਬੇਝਿੱਕ ਹੋ ਉਸ ਨਾਲ ਤੇ ਕਦੇ ਉਸਦੇ ਮੰਗੇਤਰ ਨਾਲ ਗੱਲ ਕਰ ਲੈਂਦੇ ਸੀ ।ਫਿਰ ਉਸ ਦੇ ਵਿਆਹ ਦਾ ਦਿਨ ਪੱਕਾ ਹੋ ਗਿਆ ਤੇ ਉਸਨੇ ਮੈਂਨੂੰ ਵਿਆਹ ਦਾ ਸੱਦਾ ਭੇਜਿਆ । ਸਬੰਧਾਂ ਨੂੰ ਹੋਰ ਪੱਕਾ ਕਰਨ ਲਈ ਉਸਨੇ ਆਪਣੇ ਬਾਪੂ ਕੋਲੇ ਤੇ ਬੇਬੇ ਕੋਲੋਂ ਸਾਨੂੰ ਫੋਨ ਕਰਵਾਇਆ ਤੇ ਅੱਜ ਅਸੀ ਉਸ ਕੁੜੀ ਦੇ ਵਿਆਹ ਤੇ ਆਏ ਸੀ ਜਿਸ ਨੂੰ ਅਸੀ ਕਦੇ ਵੇਖਿਆ ਨਹੀਂ ਸੀ। ਬਸ ਉਸਦਾ ਕਲਪਨਾਤਮਕ ਚੇਹਰਾ ਤੇ ਅਕਸ ਮੇਰੇ ਦਿਮਾਗ ਵਿੱਚ ਸੀ। ਉਸਦੇ ਂੋਰ ਪਾਉਣ ਤੇ ਅਸੀਂ ਦੋਹੇ ਜੀਅ ਉਸ ਦੇ ਵਿਆਹ ਵਿਚ ਇਕ ਪਾਪਾ ਦੋਸਤ ਦੇ ਫਰਂ ਅਦਾ ਕਰਨ ਲਈ ਆਏ ਸੀ।
       “ਤੁਸੀ ਹੀ  ਸੇਠੀ ਸਾਹਿਬ ਹੋ ? ਤੁਹਾਨੂੰ ਅੰਦਰ ਬੁਲਾਇਆ ਹੈ?' ਅਚਾਨਕ ਇਕ 24_25 ਸਾਲ ਦੇ ਮੁੰਡੇ ਨੇ ਬਾਹਰ ਮੈਨੂੰ ਹਲੂਣਿਆ । ਗੁਰੂਦੁਆਰੇ ਦਾ ਹਾਲ ਖਾਲੀ ਹੋ ਚੁੱਕਿਆ ਸੀ । ਬਾਹਰ ਸਭ ਖਾਣ ਪੀਣ  ਵਿੱਚ ਮਸਤ ਸਨ। ਤੇ ਸਾਨੂੰ ਇੱਕ ਕਮਰੇ ਵਿੱਚ ਲੈ ਜਾਇਆ ਗਿਆ। ਜਿਥੇ ਸੂਹੇ ਕਪੜਿਆਂ ਵਿੱਚ ਦੁਲਹਣ ਬਣੀ ਦੀਪ ਤੇ ਉਸ ਦਾ ਜੀਵਨ ਸਾਥੀ ਸਾਡਾ ਇੰਤਜਾਰ ਕਰ ਰਹੇ ਸੀ। ਉੁਹ ਉਨੂੰਠੀ ਤੇ ਉਸਨੇ ਮੈਨੂੰ ਘੁੱਟਕੇ ਜੱਫੀ ਪਾ ਲਈ । ਤੇ  ਉਸ ਚੁਲਬੁਲੀ ਨਾਜੁਕ ਤੇ ਤਿਖੇ ਨੈਣ ਨਕ±ਾ ਵਾਲੀ ਕੁੜੀ ਨੂੰ ਭੁੱਬਾਂ ਮਾਰਕੇ ਰੋਂਦੀ ਵੇਖ ਮੇਰੀਆਂ ਅੱਖਾਂ ਵਿੱਚੋ ਵੀ ਹੰਝੂ  ਆ ਗਏ ਮੈ ਉਸ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ । ਉਸ ਨੂੰ ਚੁੱਪ ਕਰਾਇਆ । ਉੁਹ ਮੇਰੀ ਕਲਪਣਾ ਦੀ  ਧੀ ਦੀਪ ਸੀ, ਮੇਰੀ ਕਲਪਣਾ ਨਾਲੋ ਵੀ ਸੁੰਦਰ ਦੀਪ ਸੀ। ਂੋ ਪਤਾ ਨਹੀਂ ਕਿੰਨੇ ਚਿਰਾਂ ਬਾਅਦ ਮੈਂਨੂੰ ਧੀ ਦੇ ਰੂਪ ਵਿੱਚ ਨਸੀਬ ਹੋਈ ਸੀ। ਫਿਰ ਉਹ ਘੁੱਟ ਕੇ ਆਪਣੀ ਆਂਟੀ ਨੂੰ ਮਿਲੀ ਤੇ ਉਸ ਦੇ ਜੀਵਨ ਸਾਥੀ ਨੋਜਵਾਨ ਨੇ ਉਠਕੇ ਮੇਰੇ ਪੈਰੀ ਹੱਥ ਲਾਏ ਤੇ ਆਸੀਰਵਾਦ ਲਿਆ ।
“ਬੇਟਾ ਮੇਰੀ ਧੀ ਮੈਨੂੰ ਅੱਜ ਹੀ ਮਿਲੀ ਹੈ। ਇਸ ਨੂੰ ਕਦੇ ਦੁੱਖ ਨਾ ਦੇਈੇ ੇਸਦਾ ਸੁਖੀ ਰੱਖੀਂ । ਬਸ ਮੈਂ ਜਿਆਦਾ ਕੁਝ ਨਹੀਂ ਕਹਿੰਦਾ ।ਂ ਬਾਕੀ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਅਸੀਂ ਡੋਲੀ ਤੋਰ ਦੇ ਵਾਪਿਸ ਘਰ ਨੂੰ ਚੱਲ ਪਏ । ਮੇਰਾ ਸਰੀਰ ਬੋਝਲ ਹੋਇਆ ਪਿਆ ਸੀ। ਪਰ ਇਕ ਪਾਸੇ ਉਹ ਸੁਰਖਰੂ  ਜਿਹਾ ਵੀ ਲਗਦਾ ਸੀ । ਕਿਉਂਕਿ ਮੈਂ ਇਕ ਧੀ ਨੂੰ ਤੋਰ ਕੇ ਆਇਆ ਸੀ। ਪਰ ਪਤਾ ਨਹੀਂ ਕਿਉਂ ਉਸ ਦੇ ਅਸਲੀ ਘਰ ਦੇ ਭਵਿੱਖ ਨੂੰ ਲੈ ਕੇ ਮਨ ਚਿੰਤਿਤ ਵੀ ਸੀ ।                        
                                                            ਰਮੇ± ਸੇਠੀ ਬਾਦਲ ।
                                                             98 766 27233.

No comments:

Post a Comment