ਕੌੜਾ ਸੱਚ
ਬੇਟਾ ਦੀਪੀ ਤੂੰ ਏਥੇ ਕਿਵੇਂ ? ਉਦਾਸ ਜਿਹੀ ਕਿਉਂ ਹੈਂ ? ਤੇਰੀਆਂ ਅੱਖਾਂ ਕਿਉੱ ਸੁੱਜੀਆਂ ਹਨ। ਘਰੇ ਤਾਂ ਸਭ ਠੀਕ ਹੈ ਨਾ ਭੁਆ ਨੇ ਪੇਕੇ ਘਰ ਕਈ ਦਿਨਾਂ ਤੋਂ ਬੈਠੀ ਵਿਆਹੀ ਹੋਈ ਭਤੀਜੀ ਨੂੰ ਪੁੱਛਿਆ ।
ਭੂਆ ਜੀ, ਬਸ ਪੁੱਛ ਨਾ ਮੇਰੀ ਕਿਸਮਤ ਮਾੜੀ ਸੀ। ਮੇਰੀ ਂਿੰਦਗੀ ਫ਼ਰਾਬ ਹੋ ਗਈ। ਮੇਰਾ ਜੀਵਨ ਬਰਬਾਦ ਹੋ ਗਿਆ । ਮੈਂ ਬਹੁਤ ਦੁਖੀ ਹਾਂ । ਮੈਂ ਕੀ ਦੱਸਾਂ ਮੈਂ ਂਿੰਦਗੀ ਕਿਵੇਂ ਕੱਟ ਰਹੀ ਹਾਂ। ਮੈਹਂ ਤਾਂ ਉਦੋਂ ਤੋਂ ਨਰਕ ਭੋਗ ਰਹੀ ਹਾਂ ਜਦੋਂ ਤੋਂ ਮੇਰਾ ਵਿਆਹ ਹੋਇਆ ਹੈ। ਬਸ ਭੂਆ ਜੀ ਮੈਥੋਂ ਹੋਰ ਬਰਦਾ±ਤ ਨਹੀਂ ਹੁੰਦਾ । ਮੈਂ ਤਾਂ ਉਹ ਘਰ ਛੱਡ ਕੇ ਆ ਗਈ ਹਾਂ।ਭਤੀਜੀ ਨੇ ਆਪਣੀ ਦੁੱਖ ਭਰੀ ਂਿੰਦਗੀ ਦਾ ਹਾਲ ਰੋਇਆ ਤੇ ਪਰਲ_ਪਰਲ ਹੰਝੂ ਕੇਰਨ ਲੱਗੀ, ਭੂਆ ਨੇ ਘੁੱਟ ਕੇ ਗੋਦੀ ਵਿਚ ਲੈ ਲਿਆ।ਸਿਰ ਤੇ ਹੱਥ ਫੇਰਿਆ। ਅੱਖਾਂ ਪੂੰਝੀਆਂ ਤੇ ਘੁੱਟ ਲਿਆ। ਹਿਚਕੀਆਂ ਲੈਂਦੀ ਆਪਣੀ ਭਤੀਜੀ ਦੀ ਹਾਲਤ ਦੇਖ ਕੇ ਭੂਆ ਦਾ ਵੀ ਆਪਣਾ ਦੁੱਖ ਹਰਾ ਹੋ ਗਿਆ ।
ਕੀ ਦੁੱਖ ਹੈ ਮੇਰੀ ਲਾਡਲੀ ਨੂੰ । ਮੈਂ ਤਾਂ ਸੋਚਦੀ ਸੀ ਤੂੰ ਸਾਡੇ ਖਾਨਦਾਨ ਵਿਚੋਂ ਸਭ ਤੋਂ ਸੁਖੀ ਧੀ ਹੈ। ਦੋਨੇਂ ਮੀਆਂ ਬੀਵੀ ਕਮਾਉਂਦੇ ਹੋ। ਆਪਣਾ ਘਰ ਹੈ। ਪਟੋਲੇ ਵਰਗੀਆਂ ਦੋ ਧੀਆਂ ਤੇ ਇਕ ਪੁੱਤ ਹੈ । ਘਰ ਵਿਚ ਰੱਬ ਦਾ ਦਿੱਤਾ ਸਭ ਕੁਝ ਹੈ। ਸਾਡੇ ਤਿੰਨਾ ਭੈਣਾਂ ਤੇ ਤੁਸੀਂ ਭਤੀਜੀਆਂ ਵਿਚੋਂ ਤੂੰ ਸਭ ਤੋਂ ਸੁਖੀ ਹੈ। ਕੀ ਪ੍ਰਾਹੁਣਾ ਤੈਨੂੰ ਕੁੱਟਦਾ ਮਾਰਦਾ ਹੈ। ਜਾਂ ਦਾਰੂ ਪੀ ਕੇ ਘਰ ਵਿਚ ਕਲੇ± ਕਰਦਾ ਹੈ। ਜਾਂ ਜੂਆ ਖੇਡਦਾ ਹੈ। ਤੇ ਘਰ ਲੂਟਾTਂਦਾ ਹੈ। ਬੱਚਿਆਂ ਨੂੰ ਕੋਈ ਕੱਪੜਾ ਲੱਤਾ ਲੈਕੇ ਨਹੀਂ ਦਿੰਦਾ । ਜਾਂ ਤੈਨੂੰ ਕਿਸੇ ਗੱਲ ਤੋਂ ਤੰਗ ਕਰਦਾ ਹੈ। ਜੇ ਕੋਈ ਹੋਰ ਤਕਲੀਗ਼ ਹੈ ਤਾਂ ਉਹ ਦੱਸ। ਭੂਆ ਨੇ ਬੜੇ ਪਿਆਰ ਨਾਲ ਭਤੀਜੀ ਦਾ ਅੰਦਰਲਾ ਦੁੱਖ ਫਰੋਲਣ ਦੀ ਕੋ±ਿ± ਕੀਤੀ। ਭੂਆ ਜੀ, ਅਜਿਹੀ ਤਾਂ ਕੋਈ ਗੱਲ ਨਹੀਂ। ਵੇਖਣ ਨੂੰ ਤਾਂ ਮੈਂ ਬਹੁਤ ਸੁਖੀ ਹਾਂ। ਨਾ ਉਹ ਦਾਰੂ ਪੀਂਦੇ ਹਨ। ਨਾ ਮੈਨੂੰ ਕਦੇ ਮਾਰਦੇ ਕੁੱਟਦੇ ਹਨ। ਉਹਨਾਂ ਤਾਂ ਕਦੇ ਹੱਥ ਵੀ ਨਹੀਂ ਚੁੱਕਿਆ । ਘਰ ਵਿਚ ਕਿਸੇ ਚੀਂ ਦੀ ਕਮੀ ਨਹੀਂ ਹੈ। ਪੈਸਾ ਟਕਾ ਰੱਬ ਦਾ ਦਿੱਤਾ ਸਭ ਕੁਝ ਹੈ। ਬੱਚੀਆਂ ਵੀ ਬਹੁਤ ਫ਼ੁ± ਤੇ ਸੁਖੀ ਹਨ। ਪਰ ਭੂਆ ਜੀ ਹੁਣ ਮੈਂ ਘੁੱਟ_ਘੁੱਟ ਕੇ ਜਿਉਂ ਨਹੀਂ ਸਕਦੀ। ਮੈਂ ਉਥੇ ਇਕ ਪਲ ਵੀ ਰਹਿ ਨਹੀਂ ਸਕਾਦੀ। ਅਜਿਹੀ ਂਿੰਦਗੀ ਨਾਲੋਂ ਤਾਂ ਮੌਤ ਚੰਗੀ ਹੈ। ਮੈਂ ਤੀਹੋ ਕਾਲ ਉਥੇ ਨਹੀਂ ਜਾਣਾ । ਮੈਨੂੰ ਘਬਰਾਹਟ ਹੁੰਦੀ ਹੈ। ਮੇਰਾ ਦਿਲ ਨਹੀਂ ਕਰਦਾ ।ਬਸ ਮੈਂ ਤਾਂ ਇਥੇ ਹੀ ਰਹਾਂਗੀ। ਮੇਰੇ ਪੇਕੇ ਘਰ । ਜੇ ਇਥੋਂ ਜਵਾਬ ਮਿਲ ਗਿਆ ਤਾਂ ਕਿਤੇ ਹੋਰ ਚਲੀ ਜਾਵਾਂਗੀ । ਪਰ ਉਥੇ ਨਹੀਂ ਜਾਣਾ।
ਪਰ ਤੈਨੂੰ ਦੁੱਖ ਕੀ ਹੈ। ਤੇਰੀ ਇਸ ਹਾਲਤ ਦਾ ਕਾਰਨ ਕੀ ਹੈ;। ਦੁਨੀਆਂ ਵਿਚ ਕੋਈ ਅਜਿਹਾ ਮਸਲਾ ਨਹੀਂ ਜਿਸ ਦਾ ਹੱਲ ਨਾ ਹੋਵੇ । ਭੂਆ ਨੇ ਫਿਰ ਉਸ ਨੂੰ ਫਰੋਲਣ ਦੀ ਕੋ±ਿ± ਕੀਤੀ ।
ਉਹ ਮੇਰੇ ਪੇਕੇ ਆਉਣ ਤੇ ਨਾਰਾਂ ਹੁੰਦੇ ਹਨ। ਮੈਨੂ ਪੇਕਿਆਂ ਨਾਲ ਗ਼ੋਨ ਕਰਨ ਦੀ ਇਜਾਜਤ ਨਹੀਂ ਹੈ। ਉੁਹ ਅਕਸਰ ਮੇਰੇ ਭਰਾਵਾਂ ਨੂੰ ਮੰਦਾ ਚੰਗਾ ਬੋਲਦੇ ਹਨ। ਮੈਂ ਪੇਕਿਆਂ ਦੇ ਘਰ ਕਿਸੇ ±ਾਦੀ ਵਿਆਹ ਤੇ ਨਹੀਂ ਆ ਸਕਦੀ । ਮੈਂ ਮੇਰੀ ਮਾਂ ਨਾਲ ਗੱਲ ਕਰਨ ਤੋਂ ਵੀ ਤਰਸਦੀ ਹਾਂ। ਮੇਰੀ ਮਾਂ ਮੇਰੇ ਬਿਨਾਂ ਰਹਿ ਨਹੀਂ ਸਕਦੀ । ਮੇਰੀ ਮਾਂ ਮੇਰੇ ਨਾਲ ਗੱਲਾਂ ਕਰਕੇ ਆਪਣਾ ਮਨ ਹੌਲਾ ਨਹੀਂ ਕਰ ਸਕਦੀ। ਮੈਂ ਕਿਸ ਤਰ੍ਹਾਂ ਦੀ ਬਦਨਸੀਬ ਧੀ ਹਾਂ ਕੋ ਮਾਂ ਦੇ ਦੁੱਖ ਸੁਖ ਵਿਚ ਕੰਮ ਨਹੀਂ ਆ ਸਕਦੀ । ਮੇਰੀ ਮਾਂ ਇਹਨਾਂ ਦਾ ਮੋਢਾ ਪਲੁਸਣ ਨੂੰ ਵੀ ਤਰਸਦੀ ਹੈ। ਇਹ ਮੇਰੀ ਮਾਂ ਨੂੰ ਪੈਰੀਂ ਪੈਣਾ ਨਹੀਂ ਕਰਦੇ। ਇਹਨਾਂ ਦੇ ਖਾਨਦਾਨ ਵਿਚ ਮੱਥਾ ਟੇਕਣ ਦਾ ਹੀ ਰਿਵਾਂ ਨਹੀਂ। ਮੇਰੀ ਮਾਂ ਜਵਾਈ ਕੰਨੀਓ ਤਰਸਦੀ ਮਰ ਜੂ।
ਇਹਨਾਂ ਨੂੰ ਮੇਰੀ ਮਾਂ ਤੇ ਭੋਰਾ ਤਰਸ ਨਹੀਂ ਆਉਂਦਾ । ਜਦੋਂ ਦੇ ਮੇਰੇ ਡੈਡੀ ਗਏ ਹਨ ਮੇਰੀ ਮਾਂ ਘਰ ਵਿਚ ਇਕੱਲੀ ਹੁੰਦੀ ਹੈ ਤੇ ਸਾਰਾ ਦਿਨ ਮੈਨੂੰ ਯਾਦ ਕਰਕੇ ਪ੍ਰੇ±ਾਨ ਹੁੰਦੀ ਰਹਿੰਦੀ ਹੈ। ਜਦੋਂ ਮੈਂ ਇਹਨਾਂ ਦੀ ਮਾਂ ਦੀ ਪੂਰੀ ਸੇਵਾ ਕਰਦੀ ਹਾਂ ਇਹਨਾਂ ਦੇ ਭੈਣ ਭਰਾਵਾਂ ਨਾਲ ਵਰਤਦੀ ਹਾਂ। ਵਿਆਹ ±ਾਦੀਆਂ ਤੇ ਜਾਂਦੀ ਹਾਂ। ਪਰ ਇਹ ਮੇਰੇ ਨਾਲ ਅਜਿਹਾ ਸਲੂਕ ਕਿਉਂ ਕਰਦੇ ਹਨ। ਬਸ ਇਹ ੁਂਲਮ ਬਰਦਾ±ਤ ਨਹੀਂ ਹੁੰਦਾ। ਮੈਂ ਆਪਣਾ ਦੁੱਖ ਕਿਸ ਨੂ ਸੁਣਾਵਾਂ। ਉਸਦੇ ਦੁੱਖ ਦੀ ਦਾਸਤਾਂ ਸੁਣ ਦੇ ਭੂਆ ਨੂੰ ਗੱਲ ਕੁਝ ਸਮਝ ਜਿਹੀ ਆ ਗਈ ।
ਬੇਟਾ ਤੇਰਾ ਦਰਦ ਤੇ ਗੁੱਸਾ ਜਾਇਂ ਹੈ। ਮੈਂ ਤੇਰੀਆਂ ਭਾਵਨਾਵਾਂ ਸਮਝਦੀ ਹਾਂ। ਪਰ ਦੀਪੀ ਬੇਟੀ ਤੂੰ ਮੇਰੇ ਵੱਲ ਵੇਖ ਮੇਰੀ ਵੱਡੀ ਭੈਣ ਵੱਲ ਵੇਖ। ਪੇਕਿਆਂ ਦਾ ਸਹਾਰਾ ਤਾਂ ਕਦੇ ਅਸੀਂ ਨਹੀਂ ਤੱਕਿਆ। ਰੱਬ ਨੇ ਜਿਸ ਭਾਣੇ ਵਿਚ ਰੱਖਿਆ ਉਸ ਦੀ ਰਜਾ ਮੰਨ ਕੇ ਫ਼ੁਸ ਰਹਿੰਦੀਆਂ ਹਾਂ। ਪਹਿਲਾਂ ਤਾਂ ਰੱਬ ਨੇ ਸਾਡੀ ਕੁੱਖ ਹੀ ਸੁੱਨੀ ਰੱਖੀ। ਘਰ ਵਿਚ ਕਿਲਕਾਰੀਆਂ ਸੁਣਨ ਨੂੰ ਤਰਸ ਗਏ। ਦੋਵੇਂ ਮੀਆਂ ਬੀਵੀ ਂਿੰਦਗੀ ਇਕ ਦੂਜੇ ਨੂੰ ਵੇਖ ਕੇ ਕੱਟਦੇ ਰਹੇ । ਕਦੇ ਰੱਬ ਨੂੰ ਗਿਲਾ ਨਾ ਕੀਤਾ। ਰੱਬ ਸਾਰਿਆਂ ਨੂੰ ਮੁੰਡੇ ੇਕੁੜੀਆਂ ਦਿੰਦਾ ਰਿਹਾ ਪਰ ਸਾਡੇ ਵਾਰੀ ਉਸਨੇ ਸਾਡੀ ਇਕ ਨਾ ਸੁਣੀ । ਮੁੰਡਾ ਨਾ ਸਹੀ ਕੋਈ ਕੁੜੀ ਹੀ ਦੇ ਦਿੰਦਾ। ਘਰ ਵਿਚ ਰੌਣਕ ਹੋ ਜਾਂਦੀ। ਫਿਰ ਵੀ ਰੱਬ ਦੀ ਰਾਂ ਵਿਚ ਰਹੀਆਂ। ਪਰ ਰੱਬ ਨੂੰ ਸਾਡੇ ਨਾਲ ਏਨੀ ਕਰਕੇ ਵੀ ਸਬਰ ਨਾ ਆਇਆ । ਫੇਰ ਸਾਡੇ ਸਿਰ ਦੇ ਸਾਈਂ ਨੂੰ ਵੀ ਸਾਡੇ ਕੋਲੋਂ ਖੋਹ ਲਿਆ । ਅਸੀਂ ਕੱਲੀਆਂ ਰਹਿ ਕੇ ਆਪਣੀ ਂਿੰਦਗੀ ਪੂਰੀ ਕਰ ਰਹੀਆਂ ਹਾਂ ਅਸੀਂ ਕਦੇ ਪੇਕਿਆਂ ਦਾ ਸਹਾਰਾ ਨਹੀਂ ਤੱਕਿਆ । ਜਿੰਨੀ ਦੇਰ ਮਾਂ ਬੈਠੀ ਸੀ ਕਦੇ _ਕਦੇ ਮਿਲਣ ਆ ਜਾਈਦਾ ਸੀ। ਮਾਂ _ ਪਿਉ ਦੇ ਮਰਨ ਤੋਂ ਬਾਅਦ ਅਸੀਂ ਭਰਾ ਭਰਜਾਈਆਂ ਜੋਗੀਆਂ ਰਹਿ ਗਈਆਂ।
ਹੁਣ ਤਾਂ ਰੱਬ ਨੇ ਭਰਾ ਵੀ ਖੋਹ ਲਿਆ ਤੇ ਕਹਿੰਦੇ ਹਨ ਭਤੀਜੇ ਤਾਂ ਤੀਜੇ ਹੁੰਦੇ ਹਨ। ਸਾਡਾ ਪੇਕਿਆਂ ਤੇ ਕੋਈ ਂੋਰ ਨਹੀਂ ਰਿਹਾ। ਤੂੰ ਤਾਂ ਸੁਖ ਨਾਲ ਭਾਗ ਭਰੀ ਹੈ। ਤੇਰਾ ਘਰ ਬਾਰ ਬਾਲ ਬੱਚੇ ਸਭ ਕੁਝ ਹੈ। ਤੂੰ ਪੇਕਿਆਂ ਦਾ ਸਹਾਰਾ ਕਿਉਂ ਤੱਕਦੀ ਹੈਂ। ਪੇਕਿਆਂ ਵੱਲ ਤਾਂ ਸਾਡੇ ਵਰਗੀਆਂ ਵਿਧਵਾਵਾਂ ਤੇ ਬੇ_ਔਲਾਦਾਂ ਵੀ ਨਿਰਭਰ ਨਹੀਂ ਹੁੰਦੀਆਂ। ਤੇਰੀ ਪਰੇ±ਾਨੀ ਤਾਂ ਹੈ ਹੀ ਕੁਝ ਨਹੀਂ। ਤੂੰ ਆਪਣੇ ਘਰ ਜਾ ਤੇ ਸੁਖੀ ਰਹਿ ਤੇ ਪਰਮਾਤਮਾ ਦਾ ±ੁਕਰ ਕਰ। ਭੂਆ ਨੇ ਦੀਪੀ ਨੂੰ ਸਮਝਾਇਆ।
ਮੰਮੀ ਮੇਰਾ ਬੈਗ ਦੇ ਦਿਓ ਮੈਂ ਘਰ ਜਾ ਰਹੀ ਹਾਂ ਉਹ ਪ੍ਰੇ±ਾਨ ਹੁੰਦੇ ਹੋਣਗੇ। ਕਹਿੰਦੀ ਬੈਗ ਚੁੱਕ ਕੇ ਰਿਕ±ੇ ਤੇ ਬੈਠ ਗਈ।
ਭੂਆ ਦੀਆਂ ਸੱਚੀਆਂ ਗੱਲਾਂ ਨੇ ਉਸਦੇ ਦਿਮਾਗ ਦੀਆਂ ਖਿੜਕੀਆਂ ਖੋਲ ਦਿੱਤਿਆਂ।

No comments:
Post a Comment