Friday, 30 August 2013

ਤੇਰਾ ਮੇਰੇ ਦਾ ਫਰਕ


                                            ਤੇਰਾ ਮੇਰੇ ਦਾ ਫਰਕ 


“ਆਹ ਕੋਣ ਆਇਆ ਸੀ।' ਉਸ ਦਿਨ ਲਾਬੀ ਵਿੱਚ ਪਏ ਚਾਹ ਦੇ  ਜੂਠੇ ਕੱਪ ਅਤੇ ਪਲੇਟਾਂ ਵਿੱਚ ਪਏ   ਸੈਡਵਿੱਚ ਤੇ ਪੇਸਟਰੀ ਦੇ ਟੁਕੜਿਆਂ ਨੂੰ ਦੇਖ ਕੇ ਮੈਂ ਦਫਤਰੋ ਆਉਂਦੇ ਨੇ ਹੀ  ਪੁਛਿਆ। “ਆਉਣਾ ਕਿੰਨੇ ਸੀ। ਪਿੰਕੀ ਭਾਬੀ ਤੇ ਵੀਰਾ ਆਏ ਸਨ। ਰੱਖੜੀ ਬੰਨਵਾਉਣ। ਨਾਲ ਬੱਚੇ ਸਨ।' ਉਹ ਬੋਲੀ। “ਪਰ ਰੱਖੜੀ ਤੇ ਕਲ੍ਹ ਨੂੰ ਹੈ। ਉਹਨਾਂ ਕਿਹੜਾ ਦੂਰੋ ਆਉਣਾ ਸੀ ਲੋਕਲ ਹੀ ਤੇ ਹਨ। ਨਾਲੇ ਅੱਜ ਤੇ ਪੈਚਕਾਂ ਹਨ।' ਮੈ ਜਾਣ ਬੁਝਕੇ ਕਿਹਾ। “ਕਲ੍ਹ ਨੂੰ ਵੀਰ ਦੀ ਡੀਜੀਐਸਈ ਨਾਲ ਮੀਟਿੰਗ ਹੈ ਚੰਡੀਗ੍ਹੜ ਤੇ ਭਾਬੀ ਨੇ ਮੋਗੇ ਜਾਣਾ ਹੈ।' ਮੈਂ ਚੁੱਪ ਕਰਕੇ ਅੰਦਰ ਚਲਾ ਗਿਆ ਸੀ ਮੈਨੂੰ ਬਹੁਤ ਗੁੱਸਾ ਆਇਆ। ਉਹਨਾ ਮੈਨੂੰ ਉਡੀਕਣਾ ਵੀ ਮਨਾਸਿਫ ਨਹੀ ਸਮਝਿਆ । 
          ਹਰ ਸਾਲ ਭੈਣ ਰੱਖੜੀ ਬੰਨਣ ਆਉਂਦੀ ਹੈ। ਇਸ ਵਾਰ ਭੈਣ ਭਰਾਵਾਂ ਵਿੱਚ ਗੁੱਸਾ ਗਿਲਾ ਸੀ। ਭੈਣ ਨੇ ਕੋਰਾ ਜਵਾਬ ਦੇ ਦਿੱਤਾ ਕਿ ਉਹ ਰੱਖੜੀ ਬੰਨਣ ਨਹੀ ਆਵੇਗੀ। ਉਸਦੇ ਘਰੇ ਕਲੇਸ ਪੈਂਦਾ ਹੈ। ਮੈਂ ਚੁੱਪ ਕਰ ਗਿਆ। ਬੀਜੀ ਦਾ ਵੀ ਰੰਗ ਉਡ ਗਿਆ। ਚਲ ਕੋਈ ਗੱਲ ਨਹੀ ਜੇ ਤੈਨੂੰ ਨਹੀ ਆਉਣ ਦਿੰਦੇ ਤਾਂ ਨਾ ਸਹੀ । ਅਸੀ ਤੇਰੇ ਕੋਲ ਆ ਕੇ ਰੱਖੜੀ ਬੰਨਵਾ ਲਵਾਂਗੇ। ਸਾਨੂੰ ਕੋਈ ਘਰੋਂ ਤਾਂ ਨਹੀ ਕੱਢਦੇ?ਤੇ ਰੱਖੜੀ ਵਾਲੇ ਦਿਨ  ਜਦੋ ਮੈਂ ਜਾਣ ਦਾ ਨਾ ਲਿਆ ਤਾਂ ਉਸਨੇ ਮੂੰਹ ਫੁਲਾ ਲਿਆ। “ ਜੇ ਭੈਣ ਨੂੰ ਵੀਰਾਂ ਦੀ ਸੁੱਖ ਦੀ ਨਹੀ ਤਾਂ ਤੁਹਾਡੀ ਜੇਬ ਕਿਉਂ ਉਛੱਲਦੀ ਹੈ।'  ਮੈਂ ਚੁੱਪ ਕਰ ਗਿਆ ਕਿਉਂ ਘਰੇ ਕਲੇਸ ਪਾਉਣਾ ਹੈ। ਮੈਨੂੰ ਪਤਾ ਹੈ ਕਿਵੇਂ ਮੈਂ ਅਗਲੇ ਦਿਨ ਦਫਤਰ ਵਿੱਚ ਆਪਣੀਆਂ ਖਾਲੀ ਤੇ ਸੁਨੀਆਂ ਬਾਹਵਾਂ ਲਕੋਦਾ ਰਿਹਾ। ਤੇ ਇਹ ਸਾਰਾ ਦਿਨ ਦੰਦ ਕੱਢਦੀ ਰਹੀ।ਤੇ ਮੈਂ ਅੰਦਰੋ ਅੰਦਰੀ ਧੁੱਖਦਾ ਰਿਹਾ।ਇਹ ਤੇਰੇ ਮੇਰੇ ਦਾ ਫਰਕ ਇੱਕ ਦੀਵਾਰ ਬਣਦਾ ਜਾ ਰਿਹਾ ਸੀ ਸਾਡੀ ਗ੍ਰਹਿਸਤੀ ਵਿੱਚ।
ਰਮੇਸ ਸੇਠੀ ਬਾਦਲ
ਮੋ 98 766 27233

Wednesday, 28 August 2013

ਪੁਲਿਸ ਕਪਤਾਨ ਦੀ ਰਹਿਮਦਿਲੀ


 ਪੁਲਿਸ ਕਪਤਾਨ ਦੀ ਰਹਿਮਦਿਲੀ


      ਪੁਲਿਸ ਬਾਰੇ ਸਾਡੀ ਸਭ ਦੀ ਵਿਚਾਰਧਾਰਾ ਇੱਕੋ ਜਿਹੀ ਹੈ। ਆਮਕਰ ਕੇ  ਅਸੀ ਸਾਰੇ ਹੀ ਇਹ ਸੋਚਦੇ ਹਾਂ ਕਿ ਪੁਲਿਸ ਬੜੀ ਸਖਤ ਤੇ ਜਾਲਿਮ ਨੁਮਾ ਸੁਭਾਓ ਦੀ ਹੁੰਦੀ ਹੈ। ਰਹਿਮ, ਦਇਆ, ਤਰਸ ਵਰਗੇ ਸਬਦ ਤਾਂ ਪੁਲਿਸ ਦੀ ਡਿਕਸaਨਰੀ ਵਿੱਚ ਹੀ ਨਹੀ ਹੁੰਦੇ । ਤੇ ਜੇ ਗੱਲ ਉਸ ਕਾਲੇ ਦੋਰ ਦੀ ਹੋਵੇ ਜਦੋ ਖਾਕੀ ਤੇ ਖਾੜਕੂ ਦੋਨੇ ਖੌਫ ਦਾ ਪ੍ਰਤੀਕ ਸਨ। ਤਾਂ ਸਾਡੀ ਧਾਰਨਾ ਵੀ ਪੱਕੀ ਹੋ ਜਾਂਦੀ ਹੈ। ਪੁਲਿਸ ਅਫਸਰ ਤਾਂ ਕੀ ਹੋਮ ਗਾਰਡ ਵਾਲਿਆਂ ਨੂੰ ਦੇਖ ਕੇ ਪੈਂਟ ਗਿੱਲੀ ਹੋ ਜਾਂਦੀ ਸੀ। ਕਿਸੇ ਨਾਕੇ ਤੇ ਖੜ੍ਹੇ ਸਿਪਾਹੀਆਂ ਨੂੰ ਵੇਖ ਕੇ ਭੈਅ ਆਉਂਦਾ ਸੀ। ਪੁਲਿਸ ਦੇ ਕੰਮ ਕਰਨ ਦੇ ਤੌਰ ਤਰੀਕੇ ਅੱਜ ਵੀ ਓਹੀ ਹਨ। ਤੇ ਇਹ ਮਹਿਕਮਾਂ ਵੀ ਅਜਿਹਾ ਹੈ। ਨਰਮੀ ਨਾਲ ਪੇਸa ਆਉਣ ਤੇ ਲੋਕ ਵੀ ੁ ਨਹੀ ਸਮਝਦੇ। ਇਹਨਾਂ ਦਾ ਵਾਹ ਹੀ ਚੋਰ ਉੱਚਕਿਆਂ ਨਾਲ ਪੈਂਦਾ ਹੈ। ਫਿਰ ਨਰਮੀ ਨਾਲ ਮਸਲੇ ਹੱਲ ਵੀ ਨਹੀ ਹੁੰਦੇ। ਵਿਗੜਿਆ ਤਿਗੜਿਆਂ ਦਾ ਡੰਡਾ ਹੀ ਪੀਰ ਹੁੰਦਾ ਹੈ।
           ਸਾਡੇ ਸਕੂਲ ਦੇ ਸਥਾਪਨਾ ਦਿਵਸ ਮਨਾਉਣ ਲਈ ਜਿਲ੍ਹੇ ਦੇ ਡਿਪਟੀ ਕਮਿਸaਨਰ ਨੂੰ ਮੁੱਖ ਮਹਿਮਾਨ ਬਨਣ ਲਈ ਬੇਨਤੀ ਕੀਤੀ ਗਈ। ਕਿਉਂਕਿ ਜਿਲ੍ਹੇ ਦਾ ਡਿਪਟੀ ਕਮਿਸaਨਰ ਹੀ ਸਾਡੇ ਸਕੂਲ ਦੀ ਲੋਕਲ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਹੁੰਦਾ ਹੈ। ਉਸ ਸਮੇਂ ਸ੍ਰੀ ਭੁਪਿੰਦਰ ਸਿੰਘ ਸਿੱਧੂ ਜਿਲ੍ਹਾ ਫਰੀਦਕੋਟ ਦੇ ਡੀਸੀ ਸਨ। ਉਹ ਬਠਿੰਡਾ ਜਿਲ੍ਹੇ ਦੇ ਪਿੰਡ ਪਥਰਾਲਾ ਦੇ ਜੰਮਪਲ ਤੇ ਵਾਸੀ ਸਨ। ਇਸ ਲਈ ਉਹ ਇਸ ਇਲਾਕੇ ਦੇ ਹੋਣ ਕਰਕੇ ਆਪਣੇ ਆਪ ਨੂੰ ਅਫਸਰ ਘੱਟ ਤੇ ਸੇਵਾਦਾਰ ਜਿਆਦਾ ਸਮਝਦੇ ਸਨ। ਲੋਕ ਉਹਨਾ ਕੋਲ ਸਿੱਧੇ ਹੀ ਆਪਣੇ ਕੰਮ ਕਰਵਾਉਣ ਚਲੇ ਜਾਂਦੇ। ਕੋਈ ਝਿਜਕ ਨਹੀ ਸਨ ਮੰਨਦੇ। ਤੇ ਸਿੱਧੂ ਸਾਹਿਬ ਵੀ ਆਮ ਭਾਸaਾ ਬੋਲ ਕੇ ਹਰ ਇੱਕ ਦਾ ਕੰਮ ਕਰ ਦਿੰਦੇ। ਸਿੱਧੂ ਸਾਹਿਬ ਨੇ ਆਪਣੇ ਹੀ  ਇਲਾਕੇ ਵਿੱਚ ਮੁੱਖ ਮਹਿਮਾਨ ਬਨਣ ਤੋਂ ਨਾਂਹ ਕਰ ਦਿੱਤੀ ਤੇ ਉਹਨਾ ਨੇ ਰਾਇ ਦਿੱਤੀ ਕਿ ਤੁਸੀ ਮੁੱਖ ਮਹਿਮਾਨ ਜਿਲ੍ਹਾ ਪੁਲਿਸ ਕਪਤਾਨ ਨੂੰ ਬਣਾ ਲਵੋ ਤੇ ਉਹ ਖੁੱਦ ਵੀ ਉਹਨਾ ਦੇ ਨਾਲ ਸਮਾਰੋਹ ਪਾਹੁੰਚ ਜਾਣਗੇ।   ਡੀਸੀ ਸਾਹਿਬ ਨੇ ਆਪ ਹੀ ਪੁਲਿਸ ਕਪਤਾਨ ਨਾਲ ਗੱਲ ਕਰਕੇ ਸਮਾਰੋਹ ਦਾ ਮਿਤੀ ਤੇ ਸਮਾਂ ਤਹਿ ਕਰ ਲਿਆ ਅਤੇ ਉਹਨਾ ਦੀ ਸਹਿਮਤੀ ਵੀ ਲੈ ਲਈ।  
              ਸਕੂਲ ਦਾ ਸਥਾਪਨਾ ਦਿਵਸ ਮਨਾਉਣ ਦੀਆਂ ਤਿਆਰੀਆਂ ਜੋਰਾ ਸaੋਰਾ ਨਾਲ ਸaੁਰੂ ਹੋ ਗਈਆ।ਮੇਰੀ ਡਿਊਟੀ ਸੱਦਾ ਪੱਤਰ ਵੰਡਣ ਅਤੇ ਦੂਸਰੇ ਉਪਰਲੇ ਕੰਮਾਂ ਤੇ  ਸੀ। ਪ੍ਰਿਸੀਪਲ ਸਾਹਿਬ ਦੇ ਹੁਕਮਾਂ ਅਨੁਸਾਰ ਮੈਂ ਫਰੀਦਕੋਟ ਜਿਲ੍ਹੇ ਦੇ ਅਫਸਰ ਸਾਹਿਬਾਨਾ ਨੂੰ ਖੁਦ ਸੱਦਾ ਪੱਤਰ ਦੇਣ ਗਿਆ। ਮੈਨੂੰ ਇਹ ਕੰਮ ਔਖਾ ਲੱਗਦਾ ਸੀ। ਘੰਟਿਆ ਬੱਧੀ ਦਫਤਰਾਂ ਮੂਹਰੇ ਅਫਸਰਾਂ ਦਾ ਇੰਤਜਾਰ ਕਰੋ ਤੇ ਫੇਰ ਕਾਰਡ ਦਿਉ। ਅਗਲਾ ਕਾਰਡ ਦਰਾਜa ਵਿੱਚ ਰੱਖ ਲੈਂਦਾ ਹੈ ਨਾ ਆਉਣਾ ਨਾ ਕਰਨਾ।ਸਭ ਤੋਂ ਪਹਿਲਾ ਮੈਂ ਡੀ ਸੀ ਸਾਹਿਬ ਨੂੰ ਕਾਰਡ  ਉਹਨਾ ਦੀ ਕੋਠੀ ਚ ਜਾ ਕੇ ਦਿੱਤਾ। ਨਾਲ ਹੀ ਜਿਲ੍ਹਾ ਪੁਲਿਸ ਕਪਤਾਨ ਦੀ ਕੋਠੀ ਹੈ। ਇਹਨਾ ਅਫਸਰਾਂ ਦੀਆਂ ਕੋਠੀਆਂ ਸਹਿਰ ਦੇ ਬਾਹਰ ਬਾਹਰ ਹੀ ਸਨ। ਜਦੋਂ ਮੈਂ ਪੁਲਿਸ ਕਪਤਾਨ ਦੀ ਕੋਠੀ ਗਿਆ ਤਾਂ ਹਲਕੀ _ ਹਲਕੀ ਬੂੰਦਾ ਬਾਂਦੀ ਸੁਰੂ ਹੋ ਚੁੱਕੀ ਸੀ। ਕੋਠੀ ਦੇ ਬਾਹਰ ਕੁਝ ਪੁਲਿਸ ਕਰਮਚਾਰੀ ਸਿਕਿਉਰਿਟੀ ਦੇ ਰੂਪ ਵਿੱਚ ਬਾਹਰ ਤੰਬੂ ਵਿੱਚ ਬੈਠੇ ਸਨ। ਤੇ ਆਰਾਮ ਨਾਲ ਖਾਣਾ ਖਾ ਰਹੇ ਸਨ। ਮੈਂ ਉਹਨਾ ਨੂੰ ਕਪਤਾਨ ਸਾਹਿਬ ਬਾਰੇ ਪੁੱਛਿਆ। ਪਰ ਉਹਨਾ ਨੇ ਕੋਈ ਢੰਗ ਨਾਲ ਜਵਾਬ ਨਹੀ ਦਿੱਤਾ। ਮੈਂ ਲਗਾਤਾਰ ਮੀaਹ ਵਿੱਚ ਭਿੱਜ ਰਿਹਾ ਸੀ। ਮੈਨੂੰ ਗੁੱਸਾ ਵੀ ਆ ਰਿਹਾ ਸੀ ਪਰ ਮੈਂ ਕੁਸa ਨਹੀ ਕਰ ਸਕਦਾ ਸਾਂ। ਉਹਨਾ ਨੇ ਮੈਨੂੰ ਤੰਬੂ ਦੇ ਅੰਦਰ ਆਉਣ ਲਈ ਵੀ ਨਹੀ ਕਿਹਾ।




               ਮੈਨੂੰ ਉਥੇ ਮੀਹa ਵਿੱਚ ਅੰਦਰ ਖੜ੍ਹੇ ਨੂੰ ਪੁਲਿਸ ਕਪਤਾਨ ਨੇ ਦੇਖ ਲਿਆ। ਉਹ ਅੰਦਰ ਆਪਣੇ ਡਰਾਇੰਗ ਰੂਮ ਵਿੱਚ ਖੜੇ ਸਨ। ਉਹਨਾ ਨੇ ਅੰਦਰੋ ਸੇਵਾਦਾਰ ਨੂੰ ਭੇਜ ਕੇ ਮੇਰੇ ਬਾਰੇ ਪੁਛਿਆ। ਤੇ ਫਿਰ ਉਹ ਖੁੱਦ ਹੀ ਪੋਰਚ ਵਿੱਚ ਆ ਗਏ। ਮੇਰੇ ਨਾਲ ਗੱਲਬਾਤ ਕਰਨ ਲੱਗੇ। ਮੈਨੂੰ ਮੀਂਹ ਵਿੱਚ ਭਿੱਜੇ ਨੂੰ ਦੇਖ ਕੇ ਉਹ ਮੈਨੂੰ ਅੰਦਰ ਲੈ ਗਏ। ਤੇ ਮੈਨੂੰ ਸੋਫੇ ਤੇ ਬੈਠਣ ਲਈ ਕਿਹਾ। ਮੈਂ ਸੋਫੇ ਤੇ ਬੈਠਣ ਤੋਂ ਝਿਜਕਦਾ ਸੀ ਕਿ ਸੋਫਾ ਖਰਾਬ ਨਾ ਹੋ ਜਾਏ। ਖੈਰ ਉਹਨਾ ਨੇ ਮੈਨੂੰ ਜੋਰ ਦੇ ਕੇ ਬਿਠਾ ਲਿਆ। ਅਤੇ ਸੇਵਾਦਾਰ ਨੂੰ ਚਾਹ ਲਿਆਉਣ ਲਈ ਕਿਹਾ। ਫਿਰ ਉਹਨਾ ਨੇ ਮੈਨੂੰ ਆਪਣਾ ਬਾਇਓ ਡਾਟਾ ਵੀ ਦੱਸਿਆ।ਉਸ ਨੇ ਆਪਣਾ ਨਾਮ ਸਮਰ ਵਿਜੈ ਸਿੰਘ ਦੱਸਿਆ।  ਫਿਰ ਉਹਨਾ ਨੇ ਮੇਰਾ ਅਗਲਾ ਪ੍ਰੋਗਰਾਮ ਪੁਛਿਆ। ਮੇਰੇ ਇਹ ਦੱਸਣ ਤੇ ਕਿ ਮੈਂ ਬਾਕੀ ਦਫਤਰਾਂ ਵਿੱਚ ਕਾਰਡ ਵੰਡਣ ਜਾਣਾ ਹੈ। ਉਹ ਮੈਨੂੰ ਆਪਣੇ ਨਾਲ ਆਪਣੀ ਐਂਬੈਸਡਰ ਕਾਰ ਤੇ ਪੁਲਿਸ ਲਾਈਨਜa ਲੈ ਆਏ। ਪੁਲਿਸ ਲਾਈਨਜa ਆ ਕੇ ਉਹਨਾ ਨੇ ਆਪਣੇ ਇੱਕ ਡਰਾਇਵਰ ਨੂੰ ਮੇਰੇ ਨਾਲ ਆਪਣੀ ਜੀਪ ਦੇ ਕੇ ਭੇਜ ਦਿੱਤਾ।  ਤੇ ਨਾਲ ਹੀ ਡਰਾਇਵਰ ਨੂੰ ਹੁਕਮ ਦਿੱਤਾ ਕਿ ਜਿੱਥੇ ਵੀ ਮੈਂ ਜਾਣਾ ਚਾਹਾ  ਉਹ ਮੈਨੂੰ ਲੈ ਕੇ ਜਾਵੇ। ਤੇ ਕੰਮ ਖਤਮ ਹੋਣ ਤੇ ਮੈਨੂੰ ਬਠਿੰਡੇ ਵਾਲੀ ਬੱਸ ਤੇ ਬਿਠਾ ਕੇ ਆਵੇ ਅਤੇ ਰਿਪੋਰਟ ਕਰੇ।
            ਉਸ ਡਰਾਇਵਰ ਨੇ ਅਜਿਹਾ ਹੀ ਕੀਤਾ।ਉਹ ਮੇਰੇ ਨਾਲ ਹਰ ਦਫਤਰ ਚ ਗਿਆ। ਮੈਂ ਆਪਣਾ ਕੰਮ ਜਲਦੀ ਹੀ ਨਿਪਟਾ ਲਿਆ। ਫਿਰ ਉਹ ਮੈਨੂੰ ਬਸ ਤੇ ਬਿਠਾ ਆਇਆ ਤੇ ਕੰਡਕਟਰ ਨੂੰ ਵੀ ਕਹਿ ਕੇ ਆਇਆ ਕਿ ਇਹ ਸਾਬ੍ਹ ਦਾ ਖਾਸ ਆਦਮੀ ਹੈ। ਉਸ ਦੇ ਕਹਿਣ ਤੇ ਕੰਡਕਟਰ ਨੇ ਮੇਰੀ ਟਿਕਟ ਵੀ ਨਹੀ ਕੱਟੀ।ਉਹ ਡਰਾਇਵਰ ਜਾਂਦਾ ਹੋਇਆ ਬੱਸ ਦਾ ਨੰਬਰ ਵੀ ਨੋਟ ਕਰਕੇ ਲੈ ਗਿਆ ਤਾਂਕਿ ਉਹ ਸਾਹਿਬ ਨੂੰ ਪੂਰੀ ਰਿਪੋਰਟ ਦੇ ਸਕੇ। ਉਸ ਪੁਲਿਸ ਕਪਤਾਨ ਦਾ ਆਮ ਜਨਤਾ ਪ੍ਰਤੀ ਰਵਈਆ ਕੈਸਾ ਸੀ ਮੈਨੂੰ ਨਹੀ ਪਤਾ। ਪਰ ਉਸ ਸਾਹਿਬ ਦੀ ਮੇਰੇ ਨਾਲ ਕੀਤੀ ਗਈ ਰਹਿਮਦਿਲੀ ਨੇ  ਅੱਜ ਵੀ ਮੇਰੇ ਦਿਲ ਵਿੱਚ ਇੱਕ ਖਾਸ ਜਗਾਹ ਬਣਾਈ ਹੋਈ ਹੈ।

ਰਮੇ± ਸੇਠੀ ਬਾਦਲ
ਮੋ 98 766 27233   

Wednesday, 14 August 2013

ਦਾਸਤਾਨ_ਏ_ ਪਿਆਜ

                                       
  
ਦਾਸਤਾਨ_ਏ_ ਪਿਆਜ

“ਇੱਥੇ ਦਾਲ ਨੂੰ ਪਿਆਜa ਦਾ ਤੜਕਾ ਲਾਇਆ ਜਾਂਦਾ ਹੈ।' ਸਾਹਮਣੇ ਢਾਬੇ ਤੇ ਲੱਗੇ ਬੋਰਡ ਨੂੰ ਪੜ੍ਹ ਕੇ ਮੇਰੀਆਂ ਵਾਸaਾਂ ਖਿੜ ਗਈਆਂ।ਪਿਆਜ ਦਾ ਤੜਕਾ ਉਹ ਵੀ ਜਦੋਂ ਪਿਆਜ ਅੱਸੀ ਰੁਪਏ ਕਿਲੋ ਨੂੰ ਢੁੱਕ ਰਿਹਾ ਹੋਵੇ। ਮੈਂ ਬਿਨਾਂ ਅੱਗਾ ਪਿੱਛਾ ਦੇਖੇ ਢਾਬੇ ਚ ਵੜ੍ਹ ਜਾਂਦਾ ਹਾਂ। ਤੇ ਰੇਟ ਪੁੱਛੇ ਬਿਨਾ ਹੀ ਇੱਕ ਦਾਲ ਫਰਾਈ ਦਾ ਆਰਡਰ ਦੇ ਦਿੰਦਾ ਹਾਂ। ਕਈ ਦਿਨ ਹੋ ਗਏ ਪਿਆਜ ਦਾ ਮੂੰਹ ਨਹੀ ਦੇਖਿਆ। ਜੀਰੇ ਦੇ ਤੜਕੇ ਆਲੀ ਦਾਲ ਖਾ ਖਾ ਕੇ ਸਾਲਾ ਮਨ ਅੱਕਿਆ ਪਿਆ ਹੈ। ਸੋਚਿਆ ਸਲਾਦ ਦੀ ਪਲੇਟ ਤੇ ਪੈਸ ਕਿਉਂ ਲਾਉਣੇ ਹਨ। ਇਕੱਲੇ ਪਿਆਜ ਤੇ ਹੀ ਲੂਣ ਭੁੱਕ ਲਵਾਂਗੇ ਤੇ ਰੋਟੀ ਖਾ ਲਵਾਂਗੇ। ਪਰ ਇੱਥੇ ਤਾਂ ਘਸੀ ਜਿਹੀ ਜੀਨ ਵਾਲਾ ਵੇਟਰ ਹਰ ਇੱਕ ਨਾਲ ਬੱਤਮੀਜੀ ਨਾਲ ਪੇਸ ਆ ਰਿਹਾ ਸੀ। ਮੇਰੇ ਨਾਲ ਦੇ ਟੇਬਲ ਤੇ ਬੈਠੇ ਸਰਦਾਰ ਜੀ ਨੇ ਜਦੋ ਗੰਢਾ ਮੰਗਿਆ ਤਾਂ ਉਹ ਕੁੱਦ ਕੇ ਪੈ ਗਿਆ। ਪਤਾ ਨਹੀ ਕੀ ਕੁਝ ਬੋਲ ਗਿਆ ਹਿੰਦੀ ਪੰਜਾਬੀ ਵਿੱਚ। ਸਰਦਾਰ ਜੀ ਵਿਚਾਰਾ ਚੁੱਪ ਕਰ ਗਿਆ। ਸੋਚਦਾ ਹੋਣਾ ਹੈ ਕਿਉਂ ਦੋ ਟਕੇ ਦੇ ਭਈਏ ਦੇ ਮੂੰਹ ਲੱਗਣਾ ਹੈ।ਰੋਟੀ ਖਾ ਕੇ ਉਹ ਤੁਰਦਾ ਬਣਿਆ।
ਰੋਟੀ ਆ ਗਈ ਤੇ ਫਿੱਕੀ ਜਿਹੀ ਦਾਲ , ਖਾਣ ਨੂੰ ਵੱਢੀ ਰੂਹ ਨਾ ਕਰੇ। ਬੁਰਕੀ ਲਬੇੜ ਲਬੇੜ ਕੇ ਢਿੱਡ ਭਰ ਲਿਆ। ਮੇਰੇ ਮੇਜa ਦੇ ਨਾਲ ਹੀ ਲਿਖਿਆ ਸੀ “ਨਮਕ ਸਵਾਦ ਅਨੁਸਾਰ ਤੇ ਪਿਆਜa ਅੋਕਾਤ ਅਨੁਸਾਰ।' ਵਾਕਿਆ ਹੀ ਆਮ ਆਦਮੀ ਦੀ ਕੀ ਅੋਕਾਤ ਉਹ ਪਿਆਜ ਖਾ ਲਵੇ। ਅੱਠ ਰੁਪਏ ਦੇ ਸੋ ਗਰਾਮ ਪਿਆਜ। ਗਰੀਬ ਆਦਮੀ ਬਾਰੇ ਕਿਹਾ ਜਾਂਦਾ ਹੈ ਕਿ ਏਨੀਆਂ ਮਹਿੰਗੀਆਂ ਸaਬਜੀਆਂ ਨਾਲ ਰੋਟੀ ਤਾਂ ਨਹੀ ਖਾ ਸਕਦਾ ਚਲੋ ਪਿਆਜ ਨਾਲ ਡੰਗ ਟਪਾ ਲਵੇਗਾ। ਪਰ ਹੁਣ ਤਾਂ ਇਹ ਪਿਆਜ ਵੀ ਪਹੁੰਚ ਤੋਂ ਦੂਰ ਚਲਾ ਗਿਆ। ਵਿਚਾਰੀਆਂ ਤੋਰੀਆਂ, ਸਿਮਲਾ ਮਿਰਚ, ਅਰਬੀ ਤੇ ਖੱਖੜੀਆ ਖਰਬੂਜੇ ਹਨ ਜੋ ਬਿਨਾ ਪਿਆਜ ਤੋਂ ਬਣ ਜਾਂਦੇ ਹਨ। ਪਿਆਜ ਨਾਲੋ ਤਾਂ ਸਾਇਦ ਇਹਨਾ ਸਬਜੀਆਂ ਨਾਲ ਰੋਟੀ ਖਾਣੀ ਸਸਤੀ ਹੋਵੇਗੀ । ਆਮ ਆਦਮੀ ਦੀ ਕਿੱਥੇ ਪਾਹੁੰਚ ਪਿਆਜ ਖਾਣ ਦੀ।
ਹੁਣ ਤੇ ਲੱਗਦਾ ਹੈ ਐਤਕੀ ਦਿਵਾਲੀ ਤੇ ਲੋਕੀ ਪਿਆਜ ਦੇਣਗੇ ਗਿਫਟ ਵਿੱਚ। ਮਿਠਾਈ ਤਾਂ ਨਕਲੀ ਮਿਲਦੀ ਹੈ। ਰਸਾਇਣਕ ਦੁੱਧ ਤੋਂ ਖੋਆ ਤਿਆਰ ਕੀਤਾ ਜਾਂਦਾ ਹੈ। ਨਿਰਾ ਜਹਿਰ ਹੁੰਦਾ ਹੈ। ਸਿਹਤ ਦਾ ਵੀ ਨੁਕਸਾਨ ਕਰਦਾ ਹੈ। ਪਰ ਪਿਆਜ ਚ ਅਜੇਹਾ ਕੁਝ ਨਹੀ ਹੋਵੇਗਾ। ਪਿਆਜ ਤੇ ਸੁੱਧ ਤਾਜਾ ਖਾਲਸ ਮਿਲੇਗਾ। ਕੋਈ ਮਿਲਾਵਟ ਨਹੀ। ਹਰ ਘਰ ਦੇ ਕੰਮ ਆਉਣ ਵਾਲਾ ਪਿਆਜ। ਅਮੀਰ ਗਰੀਬ ਦੀ ਰਸੋਈ ਦੀ ਜਰੂਰਤ ਹੈ ਪਿਆਜ। ਇਸ ਨੂੰ ਤਾਂ ਸaੂਗਰ ਦੇ ਮਰੀਜ ਵੀ ਖਾ ਸਕਦੇ ਹਨ।ਮੋਟਾਪੇ ਬਲੱਡ ਪ੍ਰੇਸਰ ਦੇ ਸਿਕਾਰ ਵੀ। ਦਿਵਾਲੀ ਤਾਂ ਦੂਰ ਹੈ ਅਜੇ। ਲੋਕੀ ਰੱਖੜੀ ਤੇ ਹੀ ਭੈਣਾਂ ਨੂੰ ਪਿਆਜ ਗਿਫਟ ਕਰਨਗੇ ।ਭੈਣਾ ਪਿਆਜ ਵਿਚੋ ਆਪਣੇ ਭਰਾਵਾਂ ਦੀ ਝਲਕ ਵੇਖਣਗੀਆਂ। ਭੈਣਾਂ ਰੱਖੜੀ ਦੇ ਨਾਲ ਨਾਰੀਅਲ ਦੀ ਬਜਾਏ ਪਿਆਜa ਦੇਣਗੀਆਂ। “ ਭਈਆ ਮੇਰੇ ਪਿਆਜa ਦੀ ਲਾਜ ਰੱਖਣਾ।' ਪੇਕਿਆ ਤੋਂ ਆਏ ਪਿਆਜa ਅੋਰਤਾਂ ਬੜਾ ਸੰਭਲ ਸੰਭਲ ਕੇ ਵਰਤਣਗੀਆਂ।
ਚਾਰ ਤੋਂ ਛੇ ਰੁਪਏ ਵਿਕਣ ਵਾਲਾ ਪਿਆਜ ਪੰਦਰਾ ਗੁਣਾ ਮਹਿੰਗਾ ਹੋ ਗਿਆ। ਸੋਨਾ ਵੀ ਬੱਤੀ ਹਜਾਰੀ ਹੋ ਕੇ ਫਿਰ ਛੱਬੀ ਹਜਾਰੀ ਹੋ ਗਿਆ। ਚਾਂਦੀ ਵੀ ਪੰਝਤਰ ਹਜਾਰ ਕਿਲੋ ਤੋਂ ਚਾਲੀ ਹਜਾਰ ਤੇ ਆ ਗਈ। ਪਰ ਪਿਆਜa ਦੀ ਛਲਾਂਗ ਨੇ ਤਾਂ ਮਨਮੋਹਨ ਤੇ ਮੋਂਟੇਕ ਦੋਹਾਂ ਦਾ ਅਰਥ ਸਸਤਰ ਫੇਲ ਕਰਤਾ।ਲੋਕੀ ਰਿਸaਵਤ ਵਿੱਚ ਪਿਆਜa ਦੀ ਮੰਗ ਕਰਣਗੇ। ਨੇਤਾ ਲੋਕ ਦੋ ਨੰਬਰ ਦੀ ਕਾਲੀ ਕਮਾਈ ਨੂੰ ਪਿਆਜa ਦੇ ਰੂਪ ਵਿੱਚ ਸੰਭਾਲਣ ਗੇ। ਘਪਲਿਆਂ ਨੂੰ ਪਿਆਜa ਦੇ ਹਿਸਾਬ ਨਾਲ ਦੇਖਿਆ ਜਾਵੇ ਗਾ। ਹੋਰ ਤਾਂ ਹੋਰ ਦਾਜ ਵਿੱਚ ਪਿਆਜa ਮੰਗਣ ਦਾ ਇਲਜਾਮ ਲਗਾਕੇ ਲੋਕ ਆਪਣੀ ਲੜਕੀ ਦੇ ਸਹੁਰਿਆ ਨੂੰ ਜੇਲ ਦਾ ਡਰਾਵਾ ਦਿਖਾ ਕੇ ਤਲਾਕ ਦੀ ਆਪਣੀ ਮੰਗ ਪੂਰੀ ਕਰਣਗੇ। ਆਪਣੇ ਜਵਾਈ ਤੇ ਪਿਆਜ ਮੰਗਣ ਦਾ ਝੂਠਾ ਇਲਜਾਮ ਲਾਉਣ ਤੋ ਗੁਰੇਜ ਨਹੀ ਕਰਣਗੇ।
ਮੋਦੀ ਦੀ ਡਗਮਗਾਉਂਦੀ ਬੇੜੀ ਨੂੰ ਪਿਆਜ ਦੇਵਤਾ ਨੇ ਆਪਣਾ ਆਸaੀਰਵਾਦ ਦੇ ਦਿੱਤਾ ਹੈ। ਦੋ ਹਜਾਰ ਚੋਦਾਂ ਦੇ ਯੁੱਧ ਨੂੰ ਅਮਰੀਕਾ ਦੀਆਂ ਚਾਲਾਂ ਨਾਲ ਨਹੀ ਪਿਆਜ ਦੀਆਂ ਨੀਤੀਆਂ ਨਾਲ ਲੜਿਆ ਜਾਵੇਗਾ। ਪਿਆਜ ਨੂੰ ਲੈ ਕੇ ਨਵੇ ਨਵੇ ਡਰਾਮੇ ਕੀਤੇ ਜਾਣਗੇ। ਵਿਦੇਸ ਤੋਂ ਸਸਤਾ ਪਿਆਜ ਮੰਗਾਉਣ ਦੇ ਝੂਠੇ ਲਾਰੇ ਲਾਏ ਜਾਣਗੇ। ਵਿਰੋਧੀ ਪਾਰਟੀਆਂ ਪਿਆਜ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰਣ ਗੀਆਂ। ਸਰਕਾਰ ਪਿਆਜ ਮਾਮਲੇ ਵਿੱਚ ਵਿਦੇਸaੀ ਹੱਥ ਹੋਣ ਦਾ ਰੋਣਾ ਰੋਏਗੀ। ਕਿਸੇ ਨੂੰ ਕੁਝ ਫਰਕ ਨਹੀ ਪਵੇਗਾ। ਬਸ ਪਿਆਜa ਗਰੀਬ ਦਾ ਸੁਫਨਾ ਬਣਕੇ ਰਹਿ ਜਾਵੇਗਾ। ਲੋਕਾਂ ਦਾ ਧਿਆਨ ਹੋਰ ਪਾਸਿਉ ਹੱਟ ਕੇ ਬਸ ਪਿਆਜ ਤੇ ਹੀ ਟਿੱਕ ਜਾਵੇਗਾ। ਕੋਈ ਵੀ ਚਾਰਾ ਘੋਟਾਲਾ, ਟੂ ਜaੀ ਸਕੈਮ, ਕੋਇਲਾ ਸਕੈਮ, ਬਾਰੇ ਨਹੀ ਸੋਚੇਗਾ। ਬਸ ਪਿਆਜ ਹੀ ਪਿਆਜ ਦੀ ਚਰਚਾ ਹੋਵੇ ਗੀ।
ਮੇਰੀ ਅੱਖ ਖੁੱਲਦੀ ਹੈ ਤਾਂ ਯਾਦ ਆਉਂਦਾ ਹੈ ਕਿ ਸਾਹਿਬਾਂ ਨੇ ਕਿਹਾ ਸੀ ਕਿ ਬਾਜਾਰ ਜਾਉਂ ਤਾਂ ਕਿਲੋ ਕੁ ਪਿਆਜ ਲੈ ਆਇਓੁ। ਮੈਂ ਘੇਸਲ ਜਿਹੀ ਵੱਟ ਕੇ ਸੋਫੇ ਤੇ ਲੇਟ ਗਿਆ ਤੇ ਮੇਰੀ ਅੱਖ ਲੱਗ ਗਈ। ਹੁਣ ਤਾਂ ਸੁਤਿਆਂ ਨੂੰ ਵੀ ਪਿਆਜ ਦੇ ਸੁਫਨੇ ਆਉਂਦੇ ਹਨ।
ਰਮੇਸ ਸੇਠੀ ਬਾਦਲ
ਮੋ 98 766 27 233
                                 

ਜਾਣੇ ਪਹਿਚਾਣੇ ਬੋਲ

                                  ਜਾਣੇ ਪਹਿਚਾਣੇ ਬੋਲ

ਹੈਲੋ 
ਕੋਣ ਬੋਲਦੇ ਹੋ, ਰਮੇਸ਼ਸa ਕੁਮਾਰ ਬੋਲਦੇ ਹੋ।
ਹਾਂ ਜੀ, ਨਮਸਤੇ ਜੀ, ਕੀ ਹਾਲ ਚਾਲ ਹੈ ਜੀ, ਠੀਕ ਹੋ ਜੀ ?
ਹਾਂ ਜੀ, ਹਾਂ ਜੀ।
ਕੀ ਹਾਲ ਹੈ ਤੁਹਾਡੇ ਮਾਤਾ ਜੀ ਦਾ।
ਮਾਤਾ ਜੀ ਠੀਕ ਹਨ ਹੁਣ , ਪਹਿਲਾ ਨਾਲੋ ਤਾਂ ਕਾਫੀ ਫਰਕ ਹੈ ਜੀ।
ਉਹਨ੍ਹਾ ਨੂੰ ਕਹੋ ਕਿ ਯੋਗ ਕਰਿਆ ਕਰਣ । ਜਿਆਦਾ ਨਹੀ ਤਾਂ ਦਸ ਮਿੰਟ ਕਪਾਲ ਭਾਤੀ ਤੇ ਦਸ ਮਿੰਟ ਅਨੁਲੋਮ ਵਿਲੋਮ ਕਰ ਲਿਆ ਕਰਣ। ਜੇ ਹੋ ਸਕੇ ਤਾਂ ਥੋੜੀ ਬਹੁਤ ਸੈਰ ਕਰ ਲਿਆ ਕਰਨ । ਏਸੇ ਨਾਲ ਹੀ ਕਾਫੀ ਫਰਕ ਪੈ ਜਾਵੇਗਾ ।ਮੈਂ ਤਾਂ ਕਾਫੀ ਦੇਰ ਤੋਂ ਕਰਦਾ ਹਾਂ।ਮੇਰੀ ਸਿਹਤ ਠੀਕ ਹੈ । ਮੈਨੂੰ ਕੋਈ ਤਕਲੀਫ ਨਹੀ । ਸਭ ਕੁਝ ਖਾ ਪੀ ਲੈਂਦਾ ਹਾਂ । ਯੋਗ ਨਾਲ ਬਹੁਤ ਹੀ ਠੀਕ ਫੀਲ  ਕਰਦਾ ਹਾਂ ।
ਹਾਂ ਜੀ, ਹਾਂ ਜੀ ਤੁਸੀ ਤਾਂ ਹਿੰਮਤ ਵਾਲੇ ਹੋ ।
ਬਾਕੀ ਬੇਟਾ ਮੇਰੀ 77 ਸਾਲ ਦੀ ਉਮਰ ਹੋ ਗਈ ਹੈ । ਅੱਜ ਕੱਲ ਦੇ ਜਮਾਨੇ ਵਿੱਚ 77 ਸਾਲ ਦੀ ਉਮਰ ਬਹੁਤ ਹੁੰਦੀ ਹੈ ਬਾਕੀ ਮੈਨੂੰ ਕੋਈ ਫਿਕਰ ਨਹੀ। ਕੋਈ ਚਿੰਤਾ ਨਹੀ। ਦੋ ਟਾਇਮ ਸੈਰ ਕਰ ਲੈਂਦਾ ਹਾਂ । ਪਾਰਕ ਵਿੱਚ ਚਲਾ ਜਾਂਦਾ ਹਾਂ। ਦੋ ਤਿੰਨ ਘੰਟੇ Tੁੱਥੇ ਸਮਾਂ ਪਾਸ ਹੋ ਜਾਂਦਾ ਹੈ । ਬਾਕੀ ਘਰ ਆਕੇ ਅਰਾਮ ਕਰ ਲੈਦਾ ਹਾਂ । ਸੋਚਦਾ ਘੱਟ ਹਾਂ ਤੇ ਹੱਸਦਾ ਜਿਆਦਾ ਹਾਂ ।
ਹਾਂ ਜੀ, ਹਾਂ ਜੀ, ਤਹਾਡੀ ਤੰਦਰੁਸਤੀ ਦਾ ਰਾਜ ਵੀ ਇਹੀ  ਹੈ ।

ਹਾਂ ਮੈਂ ਬਿਨਾਂ ਐਨਕ ਤੋਂ ਅਖਬਾਰ ਪੜ੍ਹ ਲੈਂਦਾ ਹਾਂ।   ਅਖਬਾਰ ਤਾਂ ਮੈਂ ਬਿਨਾਂ ਨਾਗਾ ਪਾਏ ਬਹੁਤ ਦੇਰ ਤੋਂ ਪੜ੍ਹਦਾ ਆ ਰਿਹਾ ਹਾਂ ।ਦੂਜਾ ਮੈਂ ਟੇਲੀਵਿਜਨ ਤੇ ਸਾਢੇ ਸੱਤ ਆਲੀਆਂ ਖਬਰਾਂ ਜਰੂਰ ਸੁਣਦਾ ਹਾਂ । ਬਾਕੀ ਜੇ ਸਮਾਂ ਮਿਲ ਜਾਵੇ ਤਾਂ ਧਾਰਮਿਕ ਗੁਟਕੇ, ਧਾਰਮਿਕ ਕਿਤਾਬਾਂ ਵੀ ਪੜ੍ਹ ਲੈਂਦਾ ਹਾਂ । ਇਸ ਨਾਲ ਵੀ ਮਨ ਨੂੰ ਤਾਜaਗੀ ਤੇ ਸਕੂਨ ਮਿਲਦਾ ਹੈ ।

ਤੁਹਾਡਾ ਤਾਂ ਰੁਟੀਨ ਬਹੁਤ ਵਧੀਆ ਹੈ। ਸਾਡੇ ਕੋਲੋ ਤਾਂ ਏਨਾ ਨਹੀ ਹੁੰਦਾ । ਡਿਊਟੀ ਤੇ ਹੀ ਥੱਕ ਜਾਂਦੇ ਹਾਂ ਤੇ ਘਰ ਆਕੇ ਸਿਰਫ ਅਰਾਮ ਹੀ ਹੁੰਦਾ ਹੈ ।
ਉਹ ਤਾਂ ਠੀਕ ਹੈ ਪਰ ਆਪਣੀ ਸਿਹਤ ਨਾਲੋ ਤਾਂ ਕੁਝ ਵੀ ਚੰਗਾ ਨਹੀ ।
ਜੀ। 
ਹਾਂ ਸੱਚ ਮੈਂ ਤੁਹਾਡੀ ਕਹਾਣੀ ਪੜ੍ਹੀ ਸੀ ਅਖਬਾਰ ਵਿੱਚ, ਤਾਕਤ ਦੇ ਟੀਕੇ' । ਬਹੁਤ ਵਧੀਆ ਲੱਗੀ ਤੁਸੀ ਤਾਂ ਸਾਡੇ ਬਜੁਰਗਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਲਿਖਿਆ ਹੈ । ਮੈਨੂੰ ਤਾਂ ਲੱਗਿਆ ਜਿਵੇਂ ਕਿਸੇ ਹੰਡੇ ਵਰਤੇ ਬਜੁਰਗ ਨੇ ਲਿਖੀ ਹੋਊ । ਕਹਾਣੀ ਦੀ ਇੱਕ ਇੱਕ ਗੱਲ ਮੈਨੂੰ ਟੁੰਬ ਗਈ, ਵਾਕਿਆ ਹੀ ਏਸ ਤਰਾਂ ਹੀ ਹੁੰਦਾ ਹੈ ? ਬਜੁਰਗਾ ਨੂੰ ਏਨੀ ਖੁਰਾਕ ਦੀ ਲੋੜ ਨਹੀ ਹੁੰਦੀ ਜਿੰਨੀ ਗੱਲਾਂ ਬਾਤਾ ਦੀ ਹੁੰਦੀ ਹੈ । ਪੁਰਾਣੇ ਲੋਕਾ ਦੀ ਲੰਮੇਰੀ ਉਮਰ ਦਾ ਰਾਜ ਵੀ ਇਹੀ ਹੁੰਦਾ ਸੀ ।ਉਦੋ ਲੋਕ ਘੰਟਿਆ ਬੱਧੀ ਸੱਥ ਵਿੱਚ ਬੈਠੇ ਰਹਿੰਦੇ ।ਉੱਘ ਪਤਾਲ ਦੀਆਂ ਗੱਲਾਂ ਕਰਦੇ ਰਹਿੰਦੇ ।ਦੁੱਖ ਸੁੱਖ ਵੰਡਾਉਦੇ ਤੇ ਗੱਲਾਂ ਬਾਤਾਂ ਨਾਲ ਹੀ ਉਹਨ੍ਹਾ ਦਾ ਖਾਣਾ ਹਜaਮ ਹੋ ਜਾਂਦਾ ਸੀ। ਪਰ ਅੱਜ ਕੱਲ ਤਾਂ ਨਿਗੁਰੇ ਟੈਲੀਵਿਜaਨ ਨੇ ਲੋਕਾਂ ਨੂੰ ਸਮੇਟ ਦਿੱਤਾ । ਇਕੱਲੇ ਬੈਠੇ ਬੈਠੇ ਬੱਸ ਟੀaਵੀ ਦੇਖਦੇ ਰਹਿੰਦੇ 
ਹਨ । ਦਾਦੇ ਤੇ ਪੋਤੇ ਦਾ ਮਿਲਾਪ ਹੀ ਨਹੀ ਹੁੰਦਾ । ਸਭ ਦੇ ਅਲੱਗ ਅਲੱਗ ਚੈਨਲ ਹਨ। ਕੋਈ ਕਿਸੇ ਦਾ ਦੁੱਖ ਸੁੱਖ ਨਹੀ ਵੰਡਾਉਦਾ । ਬੰਦਾ ਘਰ ਵਿੱਚ ਹੀ ਬੋਰ ਹੋ ਜਾਂਦਾ ਹੈ ਤੇ ਘਰ ਵਿੱਚ ਹੀ ਕੈਦ ਹੋ ਕੇ ਰਹਿ ਗਿਆ ਹੈ । ਜਿਆਦਾਤਰ ਨੌਕਰੀ ਪੇਸ਼ਸaਾ ਪਰਿਵਾਰ ਹੁੰਦੇ ਹਨ । ਕਿਸੇ ਕੋਲ ਕਿਸੇ ਦੀ ਸੁਣਵਾਈ ਕਰਨ ਦਾ ਸਮਾਂ ਨਹੀ ਹੁੰਦਾ । ਬਜੁਰਗ ਜਾਣ ਤਾਂ ਕਿੱਥੇ ਜਾਣ । ਤੁਹਾਡੀ ਕਹਾਣੀ ਨੇ ਇੱਕ ਸੇਧ ਦਿੱਤੀ ਹੈ । ਸaਾਇਦ   ਇੇਸ ਨੂੰ ਪੜ੍ਹ ਕੇ ਕੁਝ ਕੁ ਬਜੁਰਗਾਂ ਨੂੰ ਤਾਕਤ ਦੇ ਟੀਕੇ ਮਿਲਣ ਲੱਗ ਜਾਣ ਤੇ ਉਨ੍ਹਾਂ ਦੀਆਂ ਬੀਮਾਰੀਆਂ ਦੂਰ ਹੋ ਜਾਣ ।

ਹਾਂ ਬਿਲਕੁਲ ਠੀਕ ਕਿਹਾ ਤੁਸੀ। ਇਹੀ ਤਾਂ ਮੇਰੀ ਭਾਵਨਾ ਸੀ । ਇੱਕ ਵਿਚਾਰ ਸੀ ਜਿਹੜਾ ਤੁਹਾਨੂੰ ਤਾਂ ਕੀ, ਕਈ ਹੋਰ ਬਜੁਰਗਾਂ ਨੂੰ ਵੀ ਪਸੰਦ ਆਇਆ ਹੈ । ਸaੁਕਰੀਆ ਤੁਸੀ ਮੇਰੇ ਵਿਚਾਰਾਂ ਤੇ ਭਾਵਨਾਵਾਂ ਦੀ ਤਾਈਦ ਕੀਤੀ ਹੈ ।

ਕਦੇ -ਕਦੇ ਮੈਂ ਸੋਚਦਾ ਹਾਂ ਕਿ ਪੁਰਾਣੇ ਬਜੁਰਗ ਇੰਨੀ ਲੰਬੀ ਉਮਰ ਕਿਵੇਂ ਭੋਗ ਲੈਂਦੇ ਸੀ। 90_100 ਸਾਲ ਦੀ ਤਾਂ ਉਹਨਾਂ ਦੀ ਉਮਰ ਆਮ ਹੀ ਹੁੰਦੀ ਸੀ ਪਰ ਅੱਜ ਕੱਲ੍ਹ ਤਾਂ 60 ਤੋਂ ਪਾਰ ਹੋ ਜਾਏ ਤਾਂ ਨਿਆਮਤ ਸਮਝੋ। ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸਨ। ਇੱਕ ਘਰ ਦੇ 20_22 ਮੈਂਬਰ ਹੁੰਦੇ ਸਨ। ਕੰਮ ਵੰਡੇ ਹੁੰਦੇ ਸਨ। ਬਜੁਰਗਾਂ ਕੋਲੋ ਤਾਂ ਸਿਰਫa ਰਾਇ ਹੀ ਲਈ ਜਾਂਦੀ ਸੀ। ਉਹ ਘਰ ਦੇ ਚੌਧਰੀ ਹੁੰਦੇ ਸਨ। ਹਰ ਕੰਮ ਬਾਰੇ ਪੁੱਛਿਆ ਜਾਂਦਾ ਸੀ। ਦੇਣ ਲੈਣ ਦਾ ਅਧਿਕਾਰ ਸਿਰਫ ਬਜੁਰਗਾਂ ਕੋਲ ਹੁੰਦਾ ਸੀ। ਤਾਇਆਂ, ਚਾਚਿਆਂ , ਮਾਮਿਆਂ , ਮਾਸੜਾਂ ਤੇ ਫੁੱਫੜਾਂ ਦਾ ਵਿਆਹੇ ਵਰ੍ਹੇ ਬੱਚੇ ਵੀ ਸਤਿਕਾਰ ਕਰਿਆ ਕਰਦੇ ਸਨ। ਕੀ ਮਜਾਲ ਹੈ ਕੋਈ ਅੱਗੋ ਬੋਲ ਜਾਵੇ। ਅੱਜ ਕੱਲ੍ਹ ਤਾਂ ਬੱਚੇ ਮਾਂ-ਪਿਓੁ ਨੂੰ ਹੀ ਨਹੀਂ ਪੁੱਛਦੇ। ਮਾਂ ਪਿਓੁ ਵੀ ਹੱਥ ਚੁੱਕਣ ਤੋਂ ਡਰਦੇ ਹਨ। ਮਣਾਂ ਮੂੰਹੀ ਗੁੱਸਾ ਹਰ ਇੱਕ ਦੇ ਪੱਲੇ ਬੱਥਾ ਹੁੰਦਾ ਹੈ। ਪੁਰਾਣੇ ਜਮਾਨੇ ਵਿੱਚ ਤਾਂ ਲੋਕ ਆਂਢੀਆਂ -ਗੁਆਂਢੀਆਂ ਨੂੰ ਸਕਿਆਂ ਤੋਂ ਵੱਧ ਮੰਨਦੇ ਸਨ। ਹਰ ਕੋਈ ਇੱਜਤ ਕਰਦਾ ਸੀ ਤੇ ਇੱਜਤ ਕਰਾਉਂਦਾ ਸੀ। ਹੁਣ ਤਾਂ ਜਮਾਨਾ ਹੀ ਬਦਲ ਗਿਆ ਹੈ।

'ਉੱਠੋ ਵੀ ਹੁਣ ਤੁਸੀ ... ਛੁੱਟੀ ਵਾਲੇ ਦਿਨ ਤਾਂ ਤੁਸੀ ਹੈਵੀ ਨਾਸ਼ਸaਤਾ ਕਰਕੇ ਸੋਂ ਜਾਂਦੇ ਹੋ ਤੇ ਲੰਚ ਦਾ ਤੁਹਾਨੂੰ ਫਿਕਰ ਨਹੀ ਰਹਿੰਦਾ .......... ਸਾਰਾ ਦਿਨ ਸੋਣਾ ਵੀ ਕੀ ਆਖੇ। ਘਰਦਿਆਂ ਨੇ ਉੱਚੀ ਬੋਲ ਕੇ ਮੈਨੂੰ ਉਠਾ ਦਿੱਤਾ । ਤੇ ਮੇਰੀ ਹਮਸਫਰ ਦੇ ਬਾਬੁਲ ਨਾਲ ਮੇਰੀ ਇਹ ਵਾਰਤਾ ਵਿੱਚੇ ਹੀ ਰਹਿ ਗਈ।ਇਹ ਵਿੱਛੜੀਆਂ ਰੂਹਾਂ ਵੀ ਬਸ ਸੁਫਨਿਆਂ ਚ ਹੀ ਮਿਲਦੀਆਂ ਹਨ। 

ਤੇਰੇ ਖਤ ਮੇਰਾ ਦਿਲ'

                                              ਤੇਰੇ ਖਤ ਮੇਰਾ ਦਿਲ'


8 ਫਰਵਰੀ ........
ਮੇਰੀ ਅਣੂ,
ਤੂੰ ਸੋਚਦੀ ਹੋਵੇਂਗੀ ਕਿ ਕਿੱਡੀ ਫੋਰਮਲ ਜਿਹੀ ਸ਼ੁਰੂਆਤ ਕੀਤੀ ਹੈ । ਮੈਂ ਚਿੱਠੀ ਦੀ, ਸੁੱਕਾ ਜਿਹਾ ਸੰਬੋਧਨ, ''ਮੇਰੀ ਅਣੂ, ਜਿਵੇਂ ਕਿਸੇ ਗੈਰ ਨੂੰ ਪੱਤਰ ਲਿਖਿਆ ਹੋਵੇ । ਸਾਹਿਤਕ ਸੱਭਿਅਕ ਆਦਮੀ ਨੂੰ ਤਾਂ ਬਹੁਤ ਸੋਹਣੇ ਤੇ ਭਾਵਪੂਰਵਕ ਸ਼ਬਦਾਂ ਦਾ ਪ੍ਰਯੋਗ ਕਰਨਾ ਚਾਹੀਦਾ ਸੀ । ਨਹੀਂ ਅਣੂ ਤੂੰ ਗਲਤ ਸੋਚਦੀ ਹੈਂ । ਕਿੱਡਾ ਵੱਡਾ ਸ਼ਬਦ ਹੈ 'ਂਮੇਰੀ' ਜਦੋਂ ਕਿਸੇ ਨੂੰ ਕੋਈ ਦਿਲੋਂ ਆਪਣਾ ਆਪਦਾ ਹੈ, ਆਪਦੀ ਮੇਰ ਜਿਹੀ ਵਿਖਾਉਂਦਾ ਹੈ । ਮੇਰੀ ਭਾਵ ਆਪਣੀ ਏਸ ਤੋਂ ਵੱਧ ਕੀ ਰਹਿ ਜਾਂਦਾ ਹੈ । ਤੂੰ ਸਿਰਫ ਮੇਰੀ ਹੈ । ਜਿਵੇਂ ਮੇਰਾ ਸਰੀਰ ਮੇਰੇ ਨੱਕ, ਮੇਰਾ ਹੱਥ ਨਹੀਂ ਉਸ ਤੋਂ ਵੀ ਵੱਧ ਜਿਵੇਂ ਮੇਰਾ ਮੈਂ ਹਾਂ ਏਸੇ ਤਰਾਂ ਤੂੰ ਮੇਰੀ ਹੈਂ । ਸਿਰਫ ਮੇਰੀ ਬੱਸ ਕੋਈ ਹੋਰ ਇੱਛਾ ਨਹੀਂਂ । ਬਹੁਤੇ ਸ਼ਬਦਾਂ ਦੇ ਉਲਝਾਅ 'ਚ ਪੈਣ ਨਾਲ ਉਹ ਗੱਲ ਨਹੀਂ ਰਹਿੰਦੀ ਜਿਹੜੀ ਕਿ ਸਿਰਫ ਮੇਰੀ ਆਖਣ ਨਾਲ ..........''
ਅੱਜ ਜਦੋਂ ਬੱਚਿਆਂ ਨੂੰ ਸਕੂਲ ਤੇ ਉਹਨਾਂ ਦੇ ਡੈਡੀ ਨੂੰ ਦਫਤਰ ਲਈ ਤੋਰ ਕੇ ਅਨਾਮਿਕਾ ਨੇ ਅਲਮਾਰੀ ਖੋਲ੍ਹੀ ਤਾਂ ਪੁਰਾਣੀਆਂ ਚਿੱਠੀਆਂ ਦਾ ਪੁਲੰਦਾ ਉਸ ਦੇ ਸਾਹਮਣੇ ਡਿੱਗ ਪਿਆ ਸੀ । ਅਨਾਮਿਕਾ ਜਿਹੜੀ ਕਦੇ ਅਨਿਲ ਨੂੰ ਪਿਆਰ ਕਰਦੀ ਸੀ । ਅਚਾਨਕ ਉਸ ਦੀ ਨਜਰ ਇਸ ਚਿੱਠੀ ਤੇ ਪਈ। ਉਹ ਹੋਰ ਕੰਮ ਭੁੱਲ ਦੇ ਇਹਨਾ ਚਿਠੱੀਆਂ ਵਿੱਚ ਖੋ ਗਈ।
'''''''''''
17 ਫਰਵਰੀ ......
ਮੇਰੀ ਅਣੂ,
ਕੀ ਇਹ ਹੋ ਸਕਦਾ ਹੈ ਕਿ ਤੂੰ ਸਿਰਫ ਮੇਰੀ ਹੀ ਰਹੇਂ ਭਾਵੇਂ ਮੇਰੀ ਸ਼ਾਦੀ ਕਿਤੇ ਵੀ ਹੋ ਜਾਵੇ ਤੇ ਤੇਰੀ ਕਿਤੇ । ਹਾਂ ਮੈਂ ਕਿਸੇ ਦਾ ਪਤੀ ਹੋ ਸਕਦਾ ਹਾਂ ਤੂੰ ਕਿਸੇ ਦੀ ਪਤਨੀ ਕਿੰਤੂ ਅਸੀਂ ਸਿਰਫ ਇੱਕ ਦੂਜੇ ਦੇ ਰਹੀਏ । ਮੈਨੂੰ ਤੇਰੇ ਜਿਸਮ ਨਾਲ ਨਹੀਂ ਸਿਰਫ ਤੇਰੇ ਨਾਲ ਪਿਆਰ ਹੈ। ਮੇਰਾ ਪਿਆਰ ਕੋਈ ਲਾਲਚੀ ਨਹੀਂ ਨਾ ਗਰਜੀ ਹੈ । ਨਾ ਸ਼ਾਦੀ ਦੀ ਗਰ॥ ਨਾ ਕੋਈ ਹੋਰ । ਇਨਸਾਨ ਜਦੋਂ ਕਿਸੇ ਨੂੰ ਬਿਨਾਂ ਕਿਸੇ ਲਾਲਚ ਜਾਂ ਗਰਜ ਦੇ ਚਾਹੁੰਦਾ ਹੈ ਤਾਂ ਉਹ ਸੱਚਾ ਨਾਤਾ ਹੁੰਦਾ ਹੈ । ਪਿਆਰ ਹੁੰਦਾ ਹੈ ਤੇ ਉਹ ਸਦਾ ਜਨਮਾਂ ਦਾ ਪਿਆਰ ਸਦਾ ਉਵੇਂ ਹੀ ਰਹਿੰਦਾ ਹੈ ਜਿਵੇਂ ਆਦਿ ਕਾਲ ਤੋਂ ਕੁਦਰਤੀ ਨ॥ਾਰੇ ਸੂਰਜ ਦੀ ਚਮਕ ਚੰਦਰਮਾਂ ਦੀ ਰੋਸ਼ਨੀ ਤੇ ਸਭ ਕੁਝa aaaaaaaaaa''
ਤੇ ਕੁਝ ਸਮੇਂ ਮਗਰੋਂ ਅਨਿਲ ਦੀ ਸ਼ਾਦੀ ਹੋ ਗਈ, ਉਹ ਆਪਣੀ ਬੀਵੀ ਨਾਲ ਬਹੁਤ ਪਿਆਰ ਕਰਦਾ ਸੀ । ਇਸ ਲਈ ਕਿਉਂਕਿ ਉਹ ਉਸਦੀ ਬੀਵੀ ਸੀ । ਬੀਵੀ ਨੂੰ ਪਿਆਰ ਕਰਨਾ ਓੁਸਦਾ ਫਰ॥ ਸੀ , ਡਿਊਟੀ ਸੀ । 24 ਮਾਰਚ........
ਮੇਰੀ ਅਣੂ
ਚਾਹੇ ਮੇਰੀ ਸ਼ਾਦੀ ਨੂੰ ਕਈ ਸਾਲ ਹੋ ਗਏ ਹਨ ਪਰ ਮੇਰੀ ਸਿਰਫ ਤੂੰ ਹੀ ਹੈ । ਮੇਰੀ ਬੀਵੀ ਮੈਂਨੂੰ ਬਹੁਤ ਭੋਲੀ ਲਗਦੀ ਹੈ । ਕਦੇ ਕਦੇ ਮੈਂ ਸੋਚਦਾ ਹਾਂ ਕਿ ਉਹ ਬਲਵੰਤ ਗਾਰਗੀ ਦੀ ਜੀਨੀ ਤਰ੍ਹਾਂ ਪੂਰੀ ਇਨੋਸੈਂਟ ( ਭੋਲੀ ਮਾਸੂਮ ) ਹੈ, ਪਰ ਮੈਂ ਗਾਰਗੀ ਨਹੀਂ ਬਨਣਾ ਚਾਹੁੰਦਾ । ਗਾਰਗੀ ਨੇ ਤਾਂ ਜਿਨੀ ਨੂੰ ਧੋਖਾ ਦੇ ਦਿੱਤਾ ਸੀ। ਪਰ ਮੈਂ ਅਜੇਹਾ ਨਹੀ ਕਰਾਂਗਾ। ਮੈਨੂੰ ਸਿਰਫ ਤੇਰਾ ਪਿਆਰ ਚਾਹੀਦਾ ਹੈ ਨਾ ਕਿ ਤੇਰਾ ਜਿਸਮ । ਤੇ ਮੇਰੇ ਜਿਸਮ ਤੇ ਮੇਰੀ ਜੀਨੀ ਦਾ ਹੀ ਹੱਕ ਹੈ, ਉਵੇਂ ਤੇਰੇ ਜਿਸਮ ਤੇ ਤੇਰੇ ਪਤੀ ਦਾ ਹੱਕ ਹੈ।

'''''''''''

05 ਅਗਸਤ ..........
ਮੇਰੀ ਅਣੂ
ਤੂੰ ਲਿਖਿਆ ਹੈ ਕਿ ਮੈਂ ਸਭ ਦਾ ਹੈ ਪਰ ਅਸਲ ਵਿੱਚ ਕਿਸੇ ਦਾ ਵੀ ਨਹੀ ਹਾਂਂ । ਨਹੀਂ ਅਣੂ ਤੂੰ ਵਿਸ਼ਾਲ ਰੂਪ ਵਿੱਚ ਸੋਚ । ਕਦੇ ਅਰੁਣ ਨੇ ਵੀ ਸ਼ਿਵ ਬਟਾਲਵੀ ਬਾਰੇ ਇਉਂ ਸੋਚਿਆ ਸੀ ਉਹ ਸ਼ਿਵ ਨੂੰ ਸਿਰਫ ਆਪਣਾ ਸਮਝਦੀ ਸੀ । ਕਿੰਤੂ ਬਾਅਦ ਵਿੱਚ ਉਸ ਨੂੰ ਅਹਿਸਾਸ ਹੋਇਆ ਕਿ ਸ਼ਿਵ ਤਾਂ ਸਿaਵ ਹੀ ਸੀ ਜੋ ਸਿਰਫ ਉਸ ਦਾ ਹੀ ਸੀ । ਉਹ ਸਾਰਿਆਂ ਦਾ ਵੀ ਸੀ ਸਾਰੇ ਸਿaਵ ਨੂੰ ਆਪਣਾ ਸਮਝਦੇ ਸਨ ।''
ਉਸ ਦੀ ਹਰ ਚਿੱਠੀ ਕਿਸੇ ਲੇਖਕ ਦੀ ਸੋਚ ਨਾਲ ਮਿਲਦੀ ਹੁੰਦੀ ਸੀ ਤੇ ਇਹ ਉਸਦੀ ਜਿੰਦਗੀ ਦਾ ਨਰੀਆ ਵੀ ਸੀ ।
'''''''''''
27 ਅਕਤੂਬਰ..............
ਮੇਰੀ ਅਣੂ,
ਕਲ੍ਹ ਯੂਥ ਫੈਸਟੀਵਲ ਸੀ । ਲੱਖਾਂ ਹੀ ਲੋਕ ਆਏ ਹੋਏ ਸਨ । ਮੇਰੀਆਂ ਅੱਖਾਂ ਸਿਰਫ ਤੈਨੂੰ ਢੁੰਡਦੀਆਂ ਸਨ । ਦੋਵੇਂ ਅੱਖਾਂ ਹਰ ਇੱਕ ਚਿਹਰੇ ਵੱਲ ਦੇਖਦੀਆਂ ਤੇ ਫਿਰ ''ਇਹ ਨਹੀਂ'' ਕਹਿ ਕੇ ਕਿਸੇ ਹੋਰ ਵੱਲ ਵੇਖਦੀਆਂ । ਮੇਰੇ ਨਾਲੋਂ ਜਿਆਦਾ ਸ਼ਾਇਦ ਮੇਰੀਆਂ ਅੱਖਾਂ ਨੂੰ ਤੇਰੀ ਭਾਲ ਸੀ । ਕਿੰਨਾ ਅਜੀਬ ਜਿਹਾ ਲੱਗਦਾ ਹੈ ਜਦੋਂ ਕੋਈ ਆਪਣੇ ਦੀ ਭਾਲ ਕਰੇ । ਜਿਵੇਂ ਕੋਈ ਪੱਥਰਾਂ ਦੇ ਢੇਰ ਵਿਚੋਂ ਮੋਤੀ ਲੱਭਦਾ ਹੋਵੇ ਜਾਂ ਸਮੁੰਦਰ ਦੇ ਅਥਾਹ ਜਲ ਵਿਚੋਂ ਸੋਮ ਰਸ ਦੀ ਇੱਕ ਬੂੰਦ । ਚਾਹੇ ਤੂੰ ਨਾ ਮਿਲੀ ਕਿੰਤੂ ਬਹੁਤ ਹੀ ਚੰਗਾ ਲੱਗਿਆ ਤੇ ਸੋਚਿਆ ਤੂੰ ਸਾਰੀ ਜਿੰਦਗੀ ਮੈਨੂੰ ਨਾ ਮਿਲੇ ਬਸ਼ਰਤੇ ਕਿ ਮੈਂ ਤੈਨੂੰ ਏਨੀ ਲਗਨ ਨਾਲ ਭਾਲਦਾ ਰਹਾਂ । ਤੈਨੂੰ ਦੇਖਣ ਦੀ ਸਿੱਕ ਇਸੇ ਤਰਾਂ ਬਣੀ ਰਹੇ। ਇਹ ਪਿਆਰ ਦੀ ਸਿੱਕ .............. ''
ਤੇ ਉਸ ਦੀਆਂ ਚਿੱਠੀਆਂ ਦਾ ਕੋਈ ਅੰਤ ਨਹੀਂ ਸੀ । ਉਸ ਦੀ ਅਲੱਗ ਹੀ ਫਿਲਾਸਫੀ ਸੀ । ਉਸ ਦੀ ॥ਿੰਦਗੀ ਦਾ ਨਿਚੋੜ ਸੀ ਉਸ ਦੀਆਂ ਚਿੱਠੀਆਂ । '''''''''''
18 ਨਵੰਬਰ ...........
ਮੇਰੀ ਅਣੂ,
ਕਦੇ ਕਦੇ ਮੈਨੂੰ ਅੰਮ੍ਰਿਤਾ ਪ੍ਰੀਤਮ ਦੇ ਨਾਵਲ ਪੜ੍ਹ ਕੇ ਲਗਦਾ ਹੈ ਕਿ ਉਹ ਮੇਰੀ ਹੀ ॥ਿੰਦਗੀ ਹੋਣ । ਮੇਰਾ ਦਿਲ ਕਦੇ-2 ਸਾਗਰ ਬਣਨ ਨੂੰ ਲੋਚਦਾ ਹੈ । ਤੂੰ ਮੇਰੀ ਅਨੀਤਾ ਹੋਵੇ । ਪਰ ਨਹੀਂ ਅਣੂ ਸਾਗਰ ਦੇ ਤਾਂ ਸਬਰ ਦਾ ਪਿਆਲਾ ਭਰ ਗਿਆ ਸੀ ਤੇ ਉਸਦੀ ਮਾੜੀ ਜਿਹੀ ਹਰਕਤ ਨਾਲ ਤੇ ਅਨੀਤਾ ਦੇ ਇਨਕਾਰ ਨਾਲ ਉਹ ॥ਿੰਦਗੀ 'ਚੋਂ ਦੂਰ-2 ਹੋ ਗਏ ਸਨ ।ਕਿੰਤੂ ਅਣੂ ਮੈ ਨਹੀਂ ਚਾਹੁੰਦਾ ਕਿ ਮੇਰੇ ਸਬਰ ਦਾ ਪਿਆਲਾ ਕਦੇ ਭਰੇ ਤੇ ਮੈਂ ਤੈਨੂੰ ਖੋ ਦੇਵਾਂ । ਮੈਂ ਚਾਹੁੰਦਾ ਹਾਂ ਕਿ ਤੂੰ ਸਦਾ
ਮੇਰੀ ਹੀ ਰਹੇਂ ਜਿਥੇ ਵੀ ਰਹੇਂ । ਵੇਖੀਂ ਤੂੰ ਕਿਤੇ ਅਨੀਤਾ ਬਣ ਕੇ ਸਾਗਰ ਨੂੰ ਛੱਡ ਕੇ ਇਕਬਾਲ ਦੀ ਨਾ ਹੋ ਜਾਈਂ । ਵੇਖੀਂ ............ ਨਹੀਂ ਮੈਨੂੰ ਪੂਰਾ ਯਕੀਨ ਹੈ । ਸਾਗਰ ਤੇ ਅਨੀਤਾ ਸਿਰਫ ਅਨੀਤਾ ਤੇ ਸਾਗਰ ਹੀ ਰਹਿਣਗੇ ।''
ਅਣੂ ਇੱਕ ਦਿਨ ਦੀ ਗੱਲ ਹੈ ਮੈਂ ਤੈਨੂੰ ਇੱਕ ਤੇਰਾ ਹਾਦਸਾ ਸੁਣਾਇਆ ਤੇ ਤੂੰ ਕਿਹਾ ਸੀ ਅਨਿਲ ਤੂੰ ਤਾਂ ਮੇਰੇ ਦਿਲ ਦਾ ਹਾਲ ਇਉਂ ਸੁਣਾ ਦਿੱਤਾ ਜਿਵੇਂ ਮਹਾਭਾਰਤ ਵਿੱਚ ਸੰਜੇ ਧਰਿੱਤਰਾਸ਼ਟਰ ਨੂੰ ਯੁੱਧ ਦਾ ਹਾਲ ਸੁਣਾਉਂਦਾ ਹੋਵੇ । ਅਣੂ ਸੱਚ ਹੀ ਹੈ ਮੈਂ ਸੰਜੇ ਨਹੀਂ ਪਰੰਤੂ ਮੇਰੇ ਵੀ ਦਿਲ 'ਚੋਂ ਹੀ ਦਿਲ ਦੀ ਕਹਾਣੀ ਬਣਦੀ ਹੈ । ਇੱਕ ਗੱਲ ਹੋਰ ਤੂੰ ਮੈਨੂੰ ਇੰਤਜਾਰ ਨਾ ਕਰਵਾਇਆ ਕਰ । ਇੰਤ॥ਾਰ ਬਹੁਤ ਅੋਖਾ ਤੇ ਕਸ਼ਟਦਾਇਕ ਹੁੰਦਾ ਹੈ । ਕਦੇ ਤੂੰ ਵੀ ਗੰਧਾਰੀ ਦੀ ਤਰ੍ਹਾਂ ਅੱਖਾਂ ਤੇ ਪੱਟੀ ਬੰਨ੍ਹ ਕੇ ਦੇਖ ਧਰਿਤਰਾਸ਼ਟਰ ਦੇ ਅੰਨੇਪਨ ਦਾ ਦਰਦ ਕੀ ਸੀ । ਤੇ ਸ਼ਾਇਦ ਫਿਰ ਤੂੰ ਮੇਰੇ ਇੰਤਜਾਰ ਦੇ ਦਰਦ ਨੂੰ ਜਾਣ ਸਕੇਂ ।''
ਤੇ ਉਹ ਚਿੱਠੀਆਂ ਲਿਖਦਾ । ਪਰ ਗੱਲ ਕਿਤੇ ਦੀ ਕਿਤੇ ਲੈ ਜਾਂਦਾ। ਪਰ ਇਉੰ ਲਗਦਾ ਪਤਾ ਨਹੀਂ ਜਿੰਦਗੀ ਦਾ ਕਿੰਨਾ ਕੁ ਦਰਦ ਉਹਨੇ ਆਪਣੇ ਅੰਦਰ ਸਮਾ ਰੱਖਿਆ ਹੋਵੇ ।
'''''''''''
ਦਸੰਬਰ 14 ........
ਮੇਰੀ ਅਣੂ,
ਤੂੰ ਮੇਰੇ ਨਾਲ ਗੁੱਸੇ ਨਾ ਹੋਇਆ ਕਰ । ਇਨਸਾਨ ਦੀ ॥ਿੰਦਗੀ ਬਹੁਤ ਛੋਟੀ ਹੈ । ਪੰਜਾਹ ਜਾਂ ਸੱਠ ਸਾਲ ਸਿਰਫ । ਜਿਸ ਵਿਚੋਂ ਅਸੀਂ ਅੱਧੇ ਗਵਾ ਚੁੱਕੇ ਹਾਂ । ਪਿਆਰ ਕਰਨ ਵਾਸਤੇ ਇਹ ਬਾਕੀ ਦਾ ਬਚਿਆ ਸਮਾਂ ਬਹੁਤ ਘੱਟ ਹੈ । ਆਪਾਂ ਇਸ ਨੂੰ ਗੁੱਸੇ ਹੋ ਕੇ ਖਰਾਬ ਨਹੀਂ ਕਰਨਾ । ਪਤਾ ਨਹੀਂ ਕਿੰਨੀ ਕੁ ਜਿੰਦਗੀ ਬਾਕੀ ਬਚੀ ਹੈ । ਪਿਆਰ ਕਰਨ ਵਾਸਤੇ ਤਾਂ ਬਹੁਤ ਸਮੇਂ ਦੀ ਜਰੂਰਤ ਹੁੰਦੀ
ਹੈ । ਸੋ ਤੂੰ ਪਲ-2 ਪਿਆਰ ਵਿੱਚ ਗੁਜਾਰ ਤਾਂ ਕਿ ਅਸੀਂ ਜਿੰਦਗੀ ਦਾ ਪਲ ਪਲ ਦਾ ਲੁਤਫ ਉਠਾ ਸਕੀਏ । ਸ਼ਾਇਦ ਤੂੰ ਸੋਚਦੀ ਹੋਵੇਂ ਕਿ ਗੁੱਸਾ ਤਾਂ ਉਥੇ ਆਉਂਦਾ ਹੈ ਜਿਥੇ ਪਿਆਰ ਹੋਵੇ । ਪਰ ਪਤਾ ਨਹੀਂ ਆਪਾਂ ਤਾਂ ਸਿਰਫ ਪਿਆਰ ਹੀ ਕਰਨਾ ਹੈ ।'' ਬਾਕੀ ਦੀ ਰਹਿੰਦੀ ਜਿੰਦਗੀ .............. '''''''''''
ਦਸੰਬਰ 27 .........
ਮੇਰੀ ਅਣੂ,
ਸੋਚਦਾ ਹਾਂ ਇਹ ਜਿੰਦਗੀ ਕਿੰਨੀ ਕੁ ਬਾਕੀ ਹੈ ਕਿਉ ਨਾ ਆਪਾ ਕਿਤੇ ਦੂਰ ਚੱਲੀਏ ਜਿੱਥੇ ਬਸ ਤੂੰ ਹੋਵੇ ਤੇ ਮੈa ਹੋਵਾਂ । ਪਤਾ ਨਹੀ ਮੈਨੂੰ ਕਿਉਂ ਲੱਗਦਾ ਹੈ ਕਿ ਬਸ ਹੁਣ ਜਿੰਦਗੀ ਦੀ ਡੋਰ ਟੁਟਣ ਵਾਲੀ ਹੈ.______________ ।
ਉਸ ਦਾ ਸਬਰ ਦਾ ਪਿਆਲਾ ਛਣਕ ਗਿਆ ਤੇ ਉਸ ਕੋਲੋ ਹੋਰ ਪੜ੍ਹ ਨਾ ਹੋਇਆ । ਪਰਲ ਪਰਲ ਹੰਝੂ ਉਸ ਦੀਆਂ ਚਿੱਠੀਆਂ ਤੇ ਡਿੱਗਣ ਲੱਗ ਪਏ। ਹੁੱਬਕੀਆਂ ਹੀ ਹੁੱਬਕੀਆਂ । ਸੱਚ ਤਾਂ ਉਹ ਪਹਿਲਾਂ ਹੀ ਲਿੱਖ ਗਿਆ ਸੀ ਸ਼ਿਵ ਬਟਾਲਵੀ ਦੀ ਤਰ੍ਹਾਂ । ਬਸ ਉਸ ਤੋਂ ਬਾਅਦ ਉਹ ਚਾਰ ਸਾਲ ਹੀ ਜਿੰਦਾ ਰਿਹਾ । ਪੰਜ ਸੱਤ ਚਿੱਠੀਆਂ ਹੀ ਹੋਰ ਆਈਆਂ ਸਨ । ਜੀਨੀ ਨੇ ਦੱਸਿਆ ਸੀ ਕਿ ਇੱਕ ਦਿਨ ਪੁਰਾਣੀਆਂ ਚਿੱਠੀਆਂ ਪੜ੍ਹਦੇ-2 ਛਾਤੀ ਦੇ ਦਰਦ ਨਾਲ ਚਿਲਾ ਉਠੇ ਤੇ ਮੌਕੇ ਤੇ ਹੀ ਦਮ ਤੋੜ ਗਏ । ਅਨਿਲ ਤੂੰ ਤਾਂ ਵਾਕਿਆ ਹੀ ਸ਼ਿਵ ਸੀ, ਸਾਗਰ ਸੀ ।
ਮੇਰੇ ਲਈ ਤਾਂ ਸਭ ਕੁਝ ਸੀ ਪਰ ਮੈਂ ਹੀ ਤੇਰੀ ਅਰੁਣਾ ਨਾ ਬਣ ਸਕੀ । ਅਨੀਤਾਂ ਨਾ ਬਣ ਸਕੀ । ਮੇਰੇ ਸ਼ਿਵ ਕਾਸ਼ ਮੈਂ ਤੇਰੀਆਂ ਚਿੱਠੀਆਂ ਦਾ ਦਰਦ ਜਾਣਿਆ ਹੁੰਦਾ । ਤੇਰੇ ਬੋਲਾਂ ਦੀ ਸੱਚਾਈ ਪੜ੍ਹੀ ਹੁੰਦੀ ਜਾਂ ਮੈਂ ਤੈਨੂੰ ਕੁਝ ਕਹਿ ਸਕਦੀ । ਮੈਂ ਤੇਰੀ ਰਹਿ ਕੇ ਤੇਰਾ ਇੰਤਜਾਰ ਕਰਦੀ। ਉਹਨਾਂ ਆਖਰੀ ਪਲਾਂ ਦਾ ਜਦੋਂ ਤੂੰ ਮੇਰਾ ਸੀ। ਤੂੰ ਮੈਨੂੰ ਮੇਰੀ ਆਖਦਾ ਸੀ । ਹੁਣ ਸ਼ਾਇਦ ਮੈਂ ਤੇ ਕਿਸੇ ਦੀ ਵੀ ਨਹੀਂ ਹਾਂ। ਮੇਰਾ ਤੂੰ ਹੈ ਜਿਥੇ ਵੀ ਹੈਂ ਸਿਰਫ ਮੇਰਾ ਸਿਰਫ ਮੇਰਾ ।
ਰਮੇਸ ਸੇਠੀ ਬਾਦਲ
ਮੋ 98 766 27 233

Monday, 12 August 2013

ਤੇ ਪਰਿੰਦਾ ਉੱਡ ਗਿਆ


                                     ਤੇ ਪਰਿੰਦਾ ਉੱਡ ਗਿਆ

            ਉਸ ਦਿਨ ਜਦੋਂ ਅਸੀ ਮੰਡੀ ਚੌ ਸਬਜੀ ਲੈ ਰਹੇ ਸੀ ਤਾਂ ਵੀਰ ਜੀ ਦਾ ਫੋਨ ਇਹਨ੍ਹਾਂ ਕੋਲੇ ਆਇਆ । ਅਖੇ ਪਿਤਾ ਜੀ ਢਿੱਲੇ ਹਨ ਅਤੇ ਜਿੰਦਲ ਹਸਪਤਾਲ ਵਿੱਚ ਦਾਖਲ ਹਨ । ਬਸ ਫਿਰ ਕੀ ਸੀ ਅਸੀ ਫੌਰਨ ਘਰੇ ਪਹੁੰਚੇ ਤੇ ਪੰਜਾਂ ਸੱਤਾਂ ਮਿੰਟਾਂ ਵਿੱਚ ਹੀ ਗੱਡੀ ਲੈ ਕੇ ਚੱਲ ਪਏ । ਘੰਟੇ ਕੁ ਦਾ ਸਫaਰ ਸੀ । ਅੱਠ ਕੁ ਵੱਜੇ ਸaਾਮੀ  ਅਸੀ ਤੁਹਾਡੇ ਕੋਲੇ ਪਹੁੰਚ ਗਏ ।ਤੁਸੀ ਆਈ aਸੀ aਯੂ aਵਿੱਚ ਦਾਖਲ ਸੀ, ਆਕਸੀਜਨ ਦਾ ਕੈਪ ਤੁਹਾਡੇ ਮੂੰਹ ਤੇ ਲੱਗਿਆ ਹੋਇਆ ਸੀ, ਤੁਸੀ ਜਾਂ ਤੇ ਬੇ-ਸੁਰਤ ਸੀ ਜਾਂ ਦਵਾਈਆਂ ਦੇ ਨਸaਸ਼ੇ ਵਿੱਚ । ਤੁਹਾਡੇ ਨਾਲ ਕੋਈ ਗੱਲ ਤਾਂ ਕੀ ਹੋਣੀ ਸੀ, ਤੁਸੀ ਸਾਡੇ ਵਲ ਵੇਖਿਆ ਵੀ ਨਾ । ਭਰੇ ਜਿਹੇ ਮਨ ਨਾਲ ਮੈ ਬਾਹਰ ਆ ਕੇ ਬੈaਚ ਤੇ ਬੈਠੀ ਰੋਂਦੀ ਰਹੀ । ਬੀਜੀ ਦੇ ਕਹਿਣ ਤੇ ਅਸੀ ਕੱਲ੍ਹ  ਫਿਰ ਆਉਣ ਦਾ ਵਾਅਦਾ ਕਰਕੇ ਰਾਤ ਨੂੰਨੂੰ ਹੀ ਵਾਪਸ ਆ ਗਏ । ਮੈਂ ਮਾਲਿਕ ਕੋਲੋ ਸੋਡੀ ਖੈਰ ਮੰਗਦੀ ਰਹੀ, ਮਨ ਚ ਦੁਆਵਾਂ ਕਰਦੀ ਰਹੀ, ਹੇ ਮਾਲਿਕ ਮੇਰੇ ਪਿਤਾ ਜੀ ਨੂੰ ਹੋਸaਸ਼ ਵਿੱਚ ਲਿਆਦੇ । ਅਗਲੇ ਦਿਨ ਫੋਨ ਕੀਤਾ ਤਾਂ ਤੁਸੀ ਠੀਕ ਠਾਕ ਸੀ ।  
     ਮਨ ਦੀ ਭਾਰੀ ਇੱਛਾ ਤੇ ਰਾਜੀ ਖੁਸaਸ਼ੀ ਮਿਲਣ ਦੀ ਤਾਂਘ ਨਾਲ ਅਸੀ    ਅਗਲੇ ਦਿਨ 
ਫੇਰ ਤੁਹਾਡੇ ਕੋਲੇ ਪਹੁੰਚ ਗਏ । ਮਾਲਕ ਦਾ ਕਰਿਸ਼ਸaਮਾ ਹੀ ਸੀ ਕਿ ਤੁਸੀ ਭਲੇ ਚੰਗੇ ਸੀ । 
ਮੇਰੇ ਨਾਲ ਖੂਬ ਗੱਲਾਂ ਕੀਤੀਆਂ । ਮੈਂ ਬੱਚਿਆਂ ਦੇ ਬਾਰ- ਬਾਰ ਟੋਕਣ ਤੇ ਆਈ aਸੀ aਯੂ ਤੋ ਬਾਹਰ ਆਈ ਪਰ ਤੁਹਾਡੀਆਂ ਗੱਲਾਂ ਨਹੀ ਸਨ  ਮੁੱਕ ਰਹੀਆਂ। ਕੰਪਾਊਡਰਾਂ ਦੀਆਂ ਗੁਸੈਲੀਆਂ ਅੱਖਾਂ ਮੈਨੂੰਨੂ ਘੂਰ ਰਹੀਆਂ ਸਨ । ਡਰਦੀ ਮੈਂ  ਬਾਹਰ ਆਈ ਤਾਂ ਤੁਸੀ ਇਹਨਾਂ ਨੂੰ ਅੰਦਰ ਬੁਲਾ ਭੇਜਿਆ ਤੇ ਸਾਰੀਆਂ ਗੱਲਾਂ ਇਹਨਾਂ ਨਾਲ ਕੀਤੀਆਂ ਤੁਸੀ ਤਾਂ ਜਾਣਦੇ ਸੀ ਕਿ ਇਹ ਆਪਣੀ ਆਖਰੀ ਮਿਲਣੀ ਸੀ । ਪਰ ਅਸੀ ਤਾਂ ਅਨਭੋਲ ਜੂ ਠਹਿਰੇ । ਤੁਸੀ ਤਾਂ ਨੇਕ ਦਿਲ ਸਾਧੂ ਸੁਭਾਅ ਦੇ ਇਨਸਾਨ ਸੀ । ਸaਾਇਦ ਤੁਹਾਨੂੰ ਤੁਹਾਡੇ ਜਾਣ ਬਾਰੇ ਪਹਿਲਾ ਹੀ ਅਭਾਸ ਹੋ ਚੁੱਕਿਆ ਸੀ ।
  ਫਿਰ ਰਾਤ ਨੂੰ  ਹੀ ਤੁਸੀ ਸਾਨੂੰ ਘਰੇ ਜਾਣ ਦੀ ਜਬਰੀ ਆਗਿਆ ਦੇ ਦਿੱਤੀ ਤੇ ਨਾਲ ਦੀ ਨਾਲ ਹ੍ਰੁ੍ਰਕਮਸ਼ ਵੀ ਸੁਣਾ ਦਿੱਤਾ ਕਿ ਤੁਸੀ ਹਸਪਤਾਲ ਨਾ ਆਇਓ, ਪਰਸੋ ਛੁੱਟੀ ਮਿਲ ਜਾਵੇਗੀ । ਇੱਥੇ ਡਾਕਟਰ ਚੰਗੀ ਤਰ੍ਹਾਂ ਮਿਲਣ ਨਹੀ ਦਿੰਦੇ, ਨਾ ਗੱਲਬਾਤ ਕਰਨ ਦਿੰਦੇ ਹਨ ਘਰੇ ਖੁੱਲ ਕੇ ਗੱਲਾਂ 
ਕਰਾਂਗੇ । ਤੁਸੀ ਘਰੇ ਹੀ ਆਇਓ । 
 ਇਹ ਸaਾਇਦ ਇੱਕ ਮਿੱਠੀ ਗੋਲੀ ਸੀ, ਜਿਹੜੀ ਤੁਸੀ ਪਰਦਾ ਪਾਉਣ ਲਈ ਸਭ ਨੂੰ ਦਿੱਤੀ ਸੀ ਤੇ ਤੁਹਾਡੀ ਭਵਿੱਖ ਬਾਣੀ ਵੀ ਸੱਚ ਸਿੱਧ ਹੋਈ ।ਤੁਹਾਨੂੰ ਪਰਸੋ ਯਨਿ ਸ਼ਸੁੱਕਰਵਾਰ ਨੂੰ ਛੁੱਟੀ ਮਿਲ ਗਈ ਤੇ ਤੁਸੀ ਪੂਰੀ ਤਰ੍ਹਾਂ ਠੀਕ ਹੋਣ ਦਾ ਭੁਲੇਖਾ ਦਿੱਤਾ । 
 ਰਾਤੀ ਤੁਸੀ  ਸਾਰਿਆਂ ਨਾਲ ਫੋਨ ਤੇ ਗੱਲਾਂ ਕੀਤੀਆਂ । ਮੇਰੇ ਨਾਲ ਵੀ ਫੋਨ ਤੇ ਮੈਨੂੰ  ਹੋਸਲਾ  ਦਿੱਤਾ । ਭਰਾਵਾਂ ਤੇ ਭੈਣਾਂ ਨਾਲ ਖੂਬ ਗੱਲਾਂ ਕੀਤੀਆਂ । ਇਹ ਜਾਣਦੇ ਹੋਏ ਕਿ ਇਹ ਆਖਰੀ  ਮੁਲਾਕਾਤਾਂ ਹਨ ਪਰ ਤੁਸੀ ਪੂਰੀ ਤਰ੍ਹਾਂ ਠੀਕ ਹੋਣ ਦਾ ਝਾਂਸਾ ਦਿੰਦੇ ਰਹੇ ।  
 ਸੁੱਕਰਵਾਰ ਦਾ ਦਿਨ ਤਾਂ ਤੁਹਾਡੇ ਨਾਲ ਫੋਨ ਤੇ ਕੀਤੀਆਂ ਗੱਲਾਂ ਦੇ ਹੋਸਲੇ ਨਾਲ ਲੰਘ  ਗਿਆ ਤੇ ਸaਨੀਵਾਰ ਨੂੰ ਮੈ ਏਸ ਹੋਸਲੇ ਨਾਲ ਮਸਤ ਰਹੀ ਕਿ ਤੁਸੀ ਠੀਕ ਹੋ, ਐਤਵਾਰ ਨੂੰ ਤਾਂ  ਤੁਹਾਨੂੰ ਮਿਲਣ ਜਾਣਾ ਹੀ ਹੈ ।ਤੁਸੀ ਜੋ ਆਖਿਆ ਸੀ, ਬਈ ਐਤਵਾਰ ਨੂੰ ਆਇਓ ਤੇ ਖੁੱਲੀਆਂ ਗੱਲਾਂ  ਕਰਾਂਗੇ । ਪਤਾ ਨਹੀ ਕਿਉ ਤੁਸੀ ਸਾਨੂੰ ਸਾਰਿਆਂ ਨੂੰ ਧੋਖੇ ਜਿਹੇ ਵਿੱਚ ਰੱਖਿਆਂ । ਸaਾਇਦ ਤੁਸੀ ਨਹੀ ਚਾਹੁੰਦੇ ਸੀ ਕਿ ਤੁਹਾਡੇ ਬੱਚੇ ਤੁਹਾਡੇ ਤੁਰ ਜਾਣ ਤੋ ਪਹਿਲਾ ਹੀ ਤੁਹਾਡੇ ਸਾਹਮਣੇ ਉਤਰੇ ਹੋਏ ਚਿਹਰੇ ਲੈ ਕੇ ਫਿਰਨ । ਜਿੰਦਗੀ ਦੇ ਹਰ ਮੋੜ ਤੇ ਜਿਵੇਂ  ਂ ਤੁਸੀ ਖੁਸa ਰਹੇ ਹੌਸਲੇ ਵਿੱਚ ਰਹੇ ਤੇ ਤੁਸੀ ਜਾਣ ਵੇਲੇ ਵੀ ਉਹੀ ਹੌਸਲੇ ਦਾ ਸਬੂਤ ਦੇਣਾ ਚਾਹੁੰਦੇ ਸੀ ।

  ਜਿਵੇ ਜਿੰਦਗੀ ਦੀ ਸaੁਰੂਆਤ ਤੁਸੀ ਇੱਕ ਆਮ ਆਦਮੀ ਦੇ ਤੌਰ ਤੇ ਕੀਤੀ। ਪਰਿਵਾਰ ਦਾ ਇੱਕੋ ਇੱਕ ਕਮਾਊ ਮੈਂਬਰ ਹੋਣ ਦੇ ਬਾਵਜੂਦ ਤੁਸੀ ਪਰਿਵਾਰ ਦਾ ਟਾਂਗਾ ਬੜੀ ਸਿaੱਦਤ ਨਾਲ ਖਿੱਚਿਆਂ । ਪਰਿਵਾਰ ਵੀ ਕੋਈ ਛੋਟਾ ਨਹੀ ਸੀ ।ਮਾਂ- ਪਿਉ, ਭੈਣਾਂ ਅਤੇ ਪੁੱਤਰ-  ਧੀਆਂ ਸੁੱਖ ਨਾਲ ਬਹੁਤ ਵੱਡੀ ਜੁੰਮੇਵਾਰੀ ਵਾਲਾ ਸੀ । ਅੱਜ ਮੈਨੂੰ ਯਕੀਨ ਨਹੀ ਆਉਦਾ ਕਿ ਇੱਕ ਮਾਮੂਲੀ ਤਨਖਾਹ ਨਾਲ ਤੁਸੀ ਇੰਨੀ ਵੱਡੀ ਜੁੰਮੇਵਾਰੀ ਕਿਵੇਂ ਨਿਭਾਉਂਦੇ ਸੀ ।ਸਾਨੂੰ  ਸਾਰਿਆਂ ਨੂੰ ਪੜ੍ਹਾਉਣਾ ਤੇ ਉੱਚ ਅਹੁਦਿਆਂ ਤੇ ਪਹੁੰਚਾਉਣਾ ਸaਇਦ ਤੁਹਾਡਾ ਇੱਕੋ ਮਕੋਸਦ ਸੀ । ਮਾਸਟਰਾਂ ਦੇ ਖਾਨਦਾਨ ਨਾਲ ਮਸ਼ਸaਹੂਰ ਪਰਿਵਾਰ ਤੇ 27 ਅਧਿਆਪਕ ਸਮਾਜ ਨੂੰ ਦੇਣ ਦਾ ਮਾਣ ਤੁਹਾਨੂੰ ਪ੍ਰਾਪਤ ਹੋਇਆ । ਸਾਡੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਸਾਡੇ ਪੜ੍ਹਾਈ ਦੇ ਖਰਚਿਆਂ ਦੀ ਪੂਰਤੀ ਲਈ ਪਤਾ ਨਹੀ ਤੁਸੀ ਆਪਣੀ ਕਿਸ- ਕਿਸ ਜਰੂਰਤ ਤੇ ਇੱਛਾ ਦਾ ਤਿਆਗ ਕੀਤਾ ਹੋਵੇਗਾ । ਅੱਜ ਮੈ ਇੱਕ ਕਮਾਉ ਮਾਂ ਤੇ ਪਤਨੀ ਹਾਂ । ਹੁਣ ਅਹਿਸਾਸ ਹੁੰਦਾ ਹੈ ਕਿ ਤੁਹਾਡੇ ਵਿੱਚ ਤਿਆਗ ਦੀ ਕਿੰਨੀ ਭਾਵਨਾ ਸੀ । ਤੁਹਾਡੀ ਮਿਹਨਤ ਤੇ ਯੋਗ ਪਾਲਣ- ਪੋਸ਼ਸaਣ ਸਦਕਾ ਹੀ ਅਸੀ ਪੰਜੇ ਭੈਣ ਭਰਾਂ ਕਮਾਊ ਹਾਂ ਤੇ ਸਾਡੇ  ਇਹ ਆਹੁਦਿਆਂ ਤੇ ਲੱਗਣ ਵਾਲੇ ਪਹੀਏ ਵੀ ਤੁਹਾਡੇ ਹੀ ਦਿੱਤੇ ਹੋਏ ਹਨ ।
 ਤੁਰ ਤਾਂ ਬਹੁਤ ਲੋਕ ਜਾਦੇ ਹਨ, ਨਿੱਤ  ਪਰ ਅਜੇਹਾ ਜਾਣਾ ਕਿਸੇ ਸਾਧੂ ਜਾਂ ਸੰਤ ਨੂੰ ਨਸੀਬ ਹੁੰਦਾ ਹੈ । ਨਹਾ ਧੋ ਕੇ ਤਿਆਰ ਹੋ ਕੇ ਖਾ ਪੀ ਕੇ ਤੁਸੀ ਆਰਾਮ ਨਾਲ ਬੈੱਡ ਤੇ ਸੋਂ ਗਏ ਤੇ ਤੁਸੀ ਸੋਂਣ ਦਾ ਡਰਾਮਾ ਕਰਕੇ ਨਾਲ ਬੈੱਡ ਤੇ ਬੈਠੀ ਬੀਜੀ ਨੂੰ ਵੀ ਆਪਣੇ ਜਾਣ ਦਾ ਪਤਾ ਨਾ ਲੱਗਣ ਦਿੱਤਾ । ਭਲਾ ਦੀ ਏਸ ਤਰ੍ਹਾਂ ਚੁੱਪ ਚੁਪੀਤੇ ਵੀ ਕੋਈ ਜਾਂਦਾ ਹੈ ? ਉਹ ਵੀ ਬਹੁਤ 
ਦੂਰ । ਜਿੱਥੇ ਗਿਆ ਆਦਮੀ ਕਦੇ ਵਾਪਿਸ ਨਹੀ ਆਉਦਾ ।ਪੰਛੀ ਵੀ ਉੱਡਣ ਵੇਲੇ ਖੰਭਾ ਦੀ ਅਵਾਜ ਕਰਦੇ ਹਨ । ਇਹ ਕਿਹੋ ਜਿਹਾ ਪਰਿੰਦਾ ਸੀ, ਜਿਹੜਾ ਬਿਨਾਂ ਅਵਾਜ ਕੀਤੇ ਜਾਂ ਬਿਨਾਂ ਦੱਸੇ ਹੀ ਉੱਡ ਗਿਆ ।
 ਤੁਹਾਡੇ ਪੜ੍ਹਾਏ ਤੇ ਤੁਹਾਡੇ ਨੌਕਰੀਆਂ ਤੇ ਲਗਵਾਏ ਆ ਕੇ ਬੁੱਕ- ਬੁੱਕ ਰੋਂਦੇ ਰਹੇ । ਹੋਰ ਤਾਂ ਹੋਰ ਤੁਸੀ ਪੋਤੇ ਪੋਤੀਆਂ ਤੇ ਦੋਹਤਿਆਂ ਦੀ ਪੜ੍ਹਾਈ ਦੀ ਵੀ ਕਿੰਨੀ ਚਿੰਤਾਂ ਕਰਦੇ ਸੀ । ਆਈ aਸੀ aਯੂ ਵਿੱਚ ਤੁਸੀ ਮੀਕੂ ਦੀ ਬੀ aਟੈਕ ਦੀ ਡਿਗਰੀ ਪੂਰੀ ਹੋਣ ਦੀ ਵਧਾਈ ਦਿੱਤੀ ।ਮੈਨੂੰਨੂੰ ਤੁਹਾਡੇ ਚਿਹਰੇ ਤੇ ਆਈ ਉਹ ਲਾਲੀ ਤੇ ਤਾਜਗੀ ਨਹੀ ਭੁਲਦੀ ਜਦੋਂ ਤੁਸੀ ਕਿਹਾ ਸੀ ਮੈਨੂੰ ਬਹੁਤ ਖਸaੀ ਹੋਈ ਹੈ ਮੀਕੂ ਦੀ ਡਿਗਰੀ ਮੁਕੰਮਲ ਹੋਣ ਦੀ ਤੇ ਉਹ ਇੰਜਨੀਅਰ ਬਣ ਗਿਆ । ਇਹ ਸਭ ਤੁਹਾਡੀ ਬੱਚਿਆਂ ਨੂੰ ਪੜ੍ਹਾਉਣ ਤੇ ਉਹਨਾਂ ਨੂੰ ਚੰਗੇ ਇਨਸਾਨ ਬਣਾਉਣ ਦੀ ਖੁਹਾਇਸa ਦਾ ਹੀ ਨਤੀਜਾ 
ਸੀ । ਬੱਚਿਆਂ ਦੇ ਭਵਿੱਖ ਨੂੰ ਲੈ ਕੇ ਤੁਸੀ ਕਿਹਾ ਸੀ ।ਵੋ ਪਰੀ ਕਹਾਂ ਸੇ ਲਾਊਂ  ਤੇਰੀ ਦੁਲਹਨ ਜਿਸੇ ਬਣਾਊ। ਇਸ ਤੇ ਵੀ ਤੁਹਾਡੀ ਚਿੰਤਾ ਝਲਕਦੀ ਸੀ ।ਤੁਹਾਡੇ ਦੋ ਦੋ ਪੋਤੇ ਡਾਕਟਰੀ ਕਰ ਚੁੱਕੇ ਹਨ ਤੇ ਤੁਸੀ ਸਿਹਤ ਪ੍ਰਤੀ ਕਿੰਨੇ ਜਾਗਰੂਕ ਸੀ ਪਰ ਫਿਰ ਵੀ ਤੁਸੀ ਅਚਾਨਕ ਸੁੱਤੇ ਪਏ ਹੀ ਸਾਨੰ ਧੋਖਾ ਦੇ ਗਏ ।
 “ਮੈਡਮ ਜੀ ਮੇਰੀ ਕਾਪੀ?' ਕੁਰਸੀ ਕੋਲ ਖੜੀ ਕੁੜੀ ਦੀ ਕਾਪੀ ਜੋ ਮੈਨੂੰ ਚੈੱਕ ਕਰਨ ਲਈ ਦਿੱਤੀ ਸੀ, ਮੇਰੇ ਅੱਥਰੂਆ ਨਾਲ ਭਿੱਜ ਚੁਕੀ ਸੀ ਤੇ ਮੈ ਡੋਰ ਭੋਰ ਜਿਹੀ ਉਹਨ੍ਹਾਂ ਕੁੜੀਆਂ ਵੱਲ 
ਵੇਖੀ ਜਾਵਾਂ । ਕੀ ਸੋਚਦੀਆਂ ਹੋਣਗੀਆਂ ਮੇਰੇ ਬਾਰੇ ਕਿ ਮੈਡਮ ਖਬਰੇ ਕੀ ਸੋਚ ਕੇ ਰੋ ਰਹੀ 
ਹੈ ? ਮੈਂ ਅੱਥਰੂ ਪੂੰਝਦੀ ਹਾਂ ਤੇ ਗਿੱਲੀ ਕਾਪੀ ਬੱਚਿਆਂ ਨੂੰ ਵਾਪਿਸ ਕਰ ਦਿੰਦੀ ਹਾਂ ।   
           

Tuesday, 6 August 2013

ਕੱਚੇ ਘਰ ਤੇ ਪੱਕੇ ਰਿਸ਼ਤੇ

                              ਕੱਚੇ ਘਰ ਤੇ ਪੱਕੇ ਰਿਸ਼ਤੇ    

   ਮੇਰੇ ਬਚਪਨ ਦੇ ਪਹਿਲੇ ਪੰਦਰਾਂ ਸਾਲ ਪਿੰਡ ਵਿੱਚ ਹੀ ਗੁਜਰੇ ਹਨ। ਉੱਨੀ ਸੋ  ਸੱਠ ਤੋ ਲੈ ਕੇ ਉੱਨੀ ਸੋ ਪੱਝਤਰ ਤੱਕ ਮੈਂ ਪਿੰਡ ਘੁਮਿਆਰੇ ਹੀ ਰਿਹਾ । ਦੱਸਵੀ ਕਰਨ ਤੋਂ ਬਾਦ ਕਾਲਜ ਦੀ ਪੜਾਈ ਸਮੇਂ ਅਸੀ ਸਹਿਰ ਆ ਗਏ। ਜਿੰਦਗੀ ਦੇ ਪਹਿਲੇ ਛੇ ਕੁ ਸਾਲ ਅਸੀ ਮੇਰੇ ਦਾਦਾ ਜੀ ਨਾਲ ਰਹੇ ਤੇ ਉਨੀ ਸੋ ਛਿਆਹਟ ਵਿੱਚ ਸਾਨੂੰ ਅਲੱਗ ਘਰ ਲੈ ਦਿੱਤਾ। ਜੋ ਉਹਨਾ ਨੇ ਤਿੰਨ ਜਣਿਆ ਤੋ ਖਰੀਦਿਆ ਸੀ ਮਤਲਬ ਤਿੰਨ ਘਰਾਂ  ਨੂੰ ਮਿਲਾ ਕੇ ਖਹੀਦਿਆ ਇਹ ਘਰ ਮਸਾ ਤੀਹ ਗੁਣਾ ਛੱਤੀ ਫੁੱਟ ਦਾ ਸੀ। ਤੇ ਸਾਡਾ ਪੁਰਾਣਾ ਘਰ ਸਿਰਫ ਦੱਸ ਗੁਣਾ ਤੀਹ ਫੁੱਟ ਦਾ ਹੀ ਸੀ। ਪੁਰਾਣੇ ਘਰ ਵਿੱਚ ਇੱਕ ਛੋਟੀ ਜਿਹੀ ਹੱਟੀ ,  ਇੱਕ ਕੱਚੀ ਸਵਾਤ ਦੇ ਇੱਕ ਛੋਟਾ ਜਿਹਾ ਦਰਵਾਜਾ ਸੀ। ਘਰ ਦਾ ਵਿਹੜਾ ਮਸਾਂ ਦਸ ਗੁਣਾ ਦਸ ਦਾ ਹੀ ਸੀ। ਪੁਰਾਣੇ ਘਰ ਦੇ ਮੁਕਾਬਲੇ ਸਾਡਾ ਇਹ ਨਵਾਂ ਘਰ ਬਹੁਤ ਵੱਡਾ ਸੀ। 
     ਪੁਰਾਣੇ ਘਰ ਵਿੱਚ ਕੋਈ ਗੁਸਲਖਾਨਾ ਜਾ ਪਖਾਨਾ ਨਹੀ ਸੀ। ਰਫਾ ਹਾਜਤ ਲਈ ਬਾਹਰ ਹੀ ਜਾਣਾ ਪੈਂਦਾ ਸੀ। ਸਾਰੀਆਂ ਛੱਤਾਂ ਕੱਚੀਆਂ ਸਨ ਤੇ ਕੋਈ ਪੋੜੀ ਵੀ ਨਹੀ ਸੀ। ਹੋਰ ਤਾਂ ਹੋਰ ਘਰੇ ਲੱਕੜ ਦੀ ਪੋੜੀ ਵੀ ਨਹੀ ਸੀ। ਕੰਧਾਂ ਕੋਲਿਆਂ ਤੋ ਹੀ ਛੱਤ ਤੇ ਚੜ੍ਹਿਆ ਜਾਂਦਾ ਸੀ। ਮੇਰੀ ਮਾਂ ਚੁਲ੍ਹੇ ਉਪੱਰ ਬੱਠਲ ਮੂਧਾ ਮਾਰ ਕੇ ਆਪਣਾ ਮੰਜਾ ਡਾਹੁੰਦੀ ਹੁੰਦੀ ਸੀ।  ਮੇਰੇ ਦਾਦਾ ਜੀ ਦੀਆਂ ਚਾਰ ਭੈਣਾਂ ਸਨ ਤੇ ਮੇਰੀਆਂ ਦੋ ਭੂਆ ਸਨ। ਘਰ ਆਏ ਮਹਿਮਾਨਾ ਦੇ ਮੰਜੇ ਅਕਸਰ ਛੱਤ ਤੇ ਹੀ ਡਾਹੇ ਜਾਂਦੇ ਸਨ। ਮੇਰੇ ਦਾਦਾ ਜੀ ਗਰਮੀਆਂ ਵਿੱਚ ਹੱਟੀ ਮੂਹਰੇ ਥੜੇ ਤੇ ਹੀ ਸੋਦੇ ਅਤੇ ਸਰਦੀਆਂ ਵਿਚ  ਹੱਟੀ ਚ ਹੀ ਥੱਲੇ ਹੀ ਸੋ ਜਾਂਦੇ ।ਉਹ ਅਕਸਰ ਹੱਟੀ ਦੇ ਮੂਹਰੇ ਬਣੇ ਥੜ੍ਹੇ ਤੇ ਲੱਕੜ ਦਾ ਪਟੜਾ ਰੱਖ ਕੇ ਨਹਾਉਂਦੇ ।ਤੇ ਕਈ ਵਾਰੀ ਨਹਾਉਣ ਲੱਗਿਆ ਕੋਈ ਗ੍ਰਾਹਕ ਆ ਜਾਂਦਾ ਤਾਂ ਸਾਨੂੰ ਉਹ ਪਾਣੀ ਦੀ ਰਾਖੀ ਲਈ ਬਿਠਾ ਦਿੰਦੇ ਕਿ ਕੋਈ ਕੁੱਤਾ ਪਾਣੀ ਜੂਠਾ ਨਾ ਕਰ ਦੇਵੇ ਤੇ ਆਪ ਉਹ ਸੋਦਾ ਦੇਣ ਹੱਟੀ ਚ ਚਲੇ ਜਾਂਦੇ। ਘਰ ਦੀਆਂ ਔਰਤਾਂ  ਅਕਸਰ ਮੰਜਾ ਟੇਢਾ ਕਰਕੇ ਹੀ ਨਹਾਉਂਦੀਆਂ। ਇਹ  ਇੱਕਲੇ ਸਾਡੇ ਘਰ ਦੀ ਕਹਾਣੀ ਨਹੀ ਸੀ ਹਰ ਘਰ ਵਿੱਚ ਐਦਾ ਹੀ ਹੁੰਦਾ ਸੀ। 
     ਸਾਡੇ ਨਵੇ ਘਰ ਵਿੱਚ ਦਾਦਾ ਜੀ ਨੇ ਸਾਨੂੰ ਇੱਕ ਪੱਕਾ ਕਮਰਾ ਬਣਵਾ ਕੇ ਦਿੱਤਾ। ਬਾਕੀ  ਦੋ ਕਮਰੇ ਕੱਚੇ ਹੀ ਸਨ ਜੋ ਅਸੀ ਬਾਦ ਵਿੱਚ ਪੱਕੇ ਬਣਵਾਏ। ਪੱਕੇ ਵੀ ਕਾਹਦੇ ਸਿਰਫ ਪੱਕੀਆਂ ਇੱਟਾ ਨਾਲ ਬਣੇ ਕਮਰਿਆਂ ਦੀਆਂ ਛੱਤਾਂ ਵੱਡੇ ਸ਼ਤੀਰ ਪਾਕੇ ਬੱਤਿਆਂ ਉਪਰ ਟਾਇਲਾਂ ਦੀ ਛੱਤ। ਡਾਟ ਜਾਂ ਲੈਂਟਰ ਦੀ ਤਕਨੀਕ ਨਹੀ ਸੀ ਆਈ ਉਸ ਸਮੇ ਤੱਕ। ਸਾਡੇ ਨਵੇਂ ਘਰ ਵਿੱਚ ਖੂਹ ਵਾਲੀ ਟੱਟੀ ਤੇ ਪੱਕੇ ਫਰਸ਼  ਵਾਲਾ ਗੁਸਲਖਾਨਾ ਸੀ। ਤੇ ਸਾਡੇ ਘਰੇ ਇੱਕ ਹੋਦ ਵੀ ਸੀ ਜਿਸਦੇ ਟੂਟੀ ਲੱਗੀ ਹੋਈ ਸੀ। ਬਾਦ ਵਿੱਚ ਅਸੀ ਫਰਸ਼  ਵੀ ਇੱਟਾਂ ਦਾ ਲਗਵਾ ਲਿਆ ਅਤੇ ਪੱਕੇ ਹਾਰੇ ਵੀ ਬਣਵਾ ਲਏ। ਪੱਕੇ ਹਾਰਿਆਂ ਨੂੰ ਦੇਖਣ ਲਈ ਕਈ ਲੋਕ ਸਾਡੇ ਘਰ ਆਉਂਦੇ। ਟੱਟੀ ਅਤੇ ਗੁਸਲਖਾਨੇ ਦੀ ਸਹੂਲੀਅਤ ਹੋਣ ਕਰਕੇ ਹਰ ਆਇਆ ਗਿਆ ਮਹਿਮਾਨ ਸਾਡੇ ਹੀ ਘਰ ਠਹਿਰਦਾ। 
     ਬਜੁਰਗ ਰਿਸ਼ਤੇਦਾਰਾ ਲਈ ਸਾਡਾ ਇਹ ਘਰ ਕਿਸੇ ਰੈਸਟ ਹਾਊਸ ਤੋ ਘੱਟ ਨਹੀ ਸੀ। ਦੂਸਰਾ ਸਾਡੇ ਘਰ ਸਾਡੇ ਦੂਜੇ ਘਰ ਦੇ ਮੁਕਾਬਲੇ ਖਾਣ ਪੀਣ ਦਾ ਸਿਸਟਮ ਆਧੁਨਿਕ ਸੀ। ਅਸੀ ਕੱਪਾਂ ਵਿੱਚ ਚਾਹ ਪੀਂਦੇ ਸੀ । ਅਸੀ ਕੋਲੀ ਗਿਲਾਸ ਜਾ ਬਾਟੀ ਵਿੱਚ ਚਾਹ ਨਹੀ ਸੀ ਪੀਤੀ ਕਦੇ ।  ਮੇਰੇ ਯਾਦ ਹੈ ਦੂਰੋਂ ਰਿ±ਤੇਦਾਰੀ ਚ ਲੱਗਦੇ ਮੇਰੇ ਇੱਕ ਡਾਕਟਰ ਚਾਚੇ ਦੀ ਬੈਡ ਟੀ ਦੀ ਮੰਗ ਵੀ ਸਾਡੇ ਹੀ ਘਰੇ ਪੂਰੀ ਹੋਈ ਸੀ। ਚਾਹੇ ਮੇਰੇ ਦਾਦਾ ਜੀ ਦੇ ਕਰਕੇ ਬਹੁਤੇ ਰਿਸ਼ ਤੇਦਾਰ ਸਾਡੇ ਦੂਸਰੇ ਘਰੇ ਹੀ ਆਉਂਦੇ ਪਰ ਉਹਨਾ ਦਾ ਰੈਣ ਬਸੇਰਾ ਸਾਡਾ ਘਰ ਹੀ ਹੁੰਦਾ । ਹੋਰ ਸਹੂਲਤਾਂ ਤੋਂ ਇਲਾਵਾ ਸਾਡੇ ਘਰੇ ਆਪਣਾ ਪੱਠੇ ਕੁਤਰਣ ਵਾਲਾ ਟੋਕਾ, ਆਪਣਾ ਸਾਈਕਲ ਹੁੰਦਾ ਸੀ। ਰੇਡੀਓ ਵੀ ਸੀ ਸਾਡੇ ਘਰ।
     ਜਦੋ ਪਿੰਡ ਵਿੱਚ ਬਿਜਲੀ ਆਈ ਤਾਂ ਪਹਿਲਾ ਮੀਟਰ ਸਾਡੇ ਹੀ ਘਰ ਲੱਗਿਆ ਤੇ ਵਾਟਰ ਵਰਕਸ ਦੇ ਪਾਣੀ ਦੀ ਪਹਿਲੀ ਟੂਟੀ ਵੀ ਸਾਡੇ ਘਰ। ਉਸ ਸਮੇ ਅਨੁਸਾਰ ਸਾਰੀਆਂ ਸਹੂਲਤਾਂ ਸਨ। ਟੇਟੂਏ ਵਾਲੇ ਕਿਕੱਰ ਦੇ ਫੱਟਾਂ ਆਲੇ ਦਰਵਾਜੇ ਦੀ ਥਾਂ ਤੇ ਅਸੀ ਲੋਹੇ ਦੀਆ ਚਾਦਰਾਂ ਵਾਲਾ ਗੇਟ ਲਗਵਾ ਲਿਆ। ਹੁਣ ਸਾਰੇ ਦਰਵਾਜਿaਆਂ ਤੇ ਸੰਗਲੀ ਆਲੇ ਕੁੰਡੇ ਨਹੀ ਲੋਹੇ ਦੀਆਂ ਅਰਲਾਂ ਸਨ। 
    ਘਰ ਚਾਹੇ ਉਸ ਸਮੇ ਛੋਟੇ ਸਨ ਕੱਚੇ ਸਨ। ਪਰ ਦਿਲ ਵੱਡੇ ਸਨ ਤੇ ਰਿਸ਼ਤਿਆਂ ਦੀ ਕਦਰ ਸੀ। ਨਜਦੀਕੀ ਰਿਸ਼ਤੇਦਾਰਾ ਤੋਂ ਇਲਾਵਾ ਦੂਰ ਦੇ ਰਿਸ਼ਤੇਦਾਰ ਵੀ ਕਈ ਕਈ ਦਿਨ ਰਹਿ ਜਾਂਦੇ ਸਨ। ਚਾਹੇ ਘਰੇ ਅਮੀਰੀ ਨਹੀ ਸੀ ਪਰ ਫਿਰ ਵੀ ਆਏ ਮਹਿਮਾਨ ਦੀ ਪੂਰੀ ਖਾਤਿਰਦਾਰੀ ਕਰੀਦੀ ਸੀ। ਖੀਰ ਸਵਈਆਂ, ਕੜਾਹ ਤੇ ਦੇਸੀ ਘਿਉ ਦੀ ਚੂਰੀ ਆਮ ਹੀ ਬਣਾ ਕੇ ਖਿਵਾਈ ਜਾਂਦੀ ਸੀ। ਜੇ ਸਮਾਂ ਘੱਟ ਹੁੰਦਾ ਤਾਂ ਖੰਡ ਘਿਉ ਪਾਕੇ ਮਹਿਮਾਨ ਦੀ ਸੇਵਾ ਕੀਤੀ ਜਾਂਦੀ ਸੀ। ਆਏ ਗਏ ਰਿਸ਼ ਤੇਦਾਰ ਆਪਣੇ ਆਪ ਨੂੰ ਮਹਿਮਾਨ ਅਖਵਾ ਕੇ ਖੁੱਸ਼  ਨਹੀ ਸੀ ਹੁੰਦੇ। ਉਹਨਾਂ ਨੂੰ ਚੋਕੇ ਵਿੱਚ ਬੋਰੀ, ਚਟਾਈ ਜਾ ਪੀੜੀ੍ਹ ਤੇ ਬਿਠਾ ਕੇ ਖਾਣਾ ਖਿਲਾਇਆ ਜਾਂਦਾ। ਕਿਸੇ ਖਾਸ ਨੂੰ ਹੀ ਸਾਹਮਣੇ ਮੰਜੇ ਤੇ ਬਿਨਾ ਕੇ ਰੋਟੀ ਪਰੋਸੀ ਜਾਂਦੀ। 
   ਪਰ ਹੁਣ ਅਸੀ ਤਰੱਕੀ ਕਰ ਗਏ ਹਾਂ। ਘਰੇ ਚਾਰ ਪੰਜ ਕਮਰਿਆਂ ਤੋ ਇਲਾਵਾ ਤਿੰਨ ਚਾਰ ਬਾਥਰੂਮ, ਟਾਇਲਟ, ਪੋੜੀਆਂ ਲਾਬੀ , ਡਰਾਇਗ ਰੂਮ ਤੇ ਪੂਜਾ ਰੂਮ ਵੀ ਹੈ। ਹਰ ਕਮਰੇ ਵਿੱਚ ਇੱਕ ਹੀ ਡਬਲ ਬੈਡ ਹੈ ਸਿਰਫ ਦੋ ਜਣਿਆ ਦੇ ਸੋਣ ਲਈ। ਘਰ ਵਿੱਚ ਪੱਖਾ, ਕੂਲਰ ਏ ਸੀ ਹੀਟਰ ਗੀਜਰ ਸਭ ਕੁਝ ਹੈ ਪਰ ਕੋਈ ਰਿਸ਼ਤੇਦਾਰ ਕਦੇ ਵੀ ਰਾਤ ਨਹੀ ਰੁੱਕਦਾ। ਰਾਤੀ ਦਸ ਗਿਆਰਾਂ ਵਜੇ ਵੀ ਆਪਣੇ ਘਰ ਭੱਜਣ ਦੀ ਕੋਸ੍ਹਿਸ਼  ਕਰਦਾ ਹੈ। ਹਰ ਆਇਆ ਗਿਆ ਰਿਸ਼ਤੇਦਾਰ ਘੱਟ ਤੇ ਮਹਿਮਾਨ ਬਨਣ ਦੀ ਕੋਸ੍ਹਿਸ਼  ਕਰਦਾ ਹੈ। ਅਸੀ ਵੀ ਬੱਸ ਇੱਕ ਡੰਗ ਰੋਟੀ ਖੁਆ ਕੇ ਅੱਕ ਜਾਂਦੇ ਹਾਂ। ਹਲਾਂਕਿ ਖਾਣ ਪੀਣ ਦਾ ਸਾਰਾ ਸਮਾਨ ਬਣਿਆ ਬਣਾਸ਼ਇਆ ਬਜਾਰ ਤੋ ਲਿਆਈਦਾ ਹੈ ਪਰ ਫਿਰ ਵੀ ਜੂਠੇ ਭਾਂਡਿਆ ਤੇ ਕਰਾਕਰੀ ਦੇ ਧੋਣ ਦਾ ਕੰਮ ਏਨਾ ਵੱਧ ਜਾਂਦਾ ਹੈ ਕਿ ਕੰਮ ਆਲੀ ਤੇ ਵੀ ਤਰਸ ਆਉਣ ਲੱਗ ਜਾਂਦਾ ਹੈ। ਤੇ ਆਪਣੀ ਵੀ ਥਕਾਵਟ ਕਈ ਦਿਨ ਨਹੀ ਉੱਤਰਦੀ।
   ਉਹ ਸਮਾਂ ਵਧੀਆ ਸੀ ਜਦੋ ਘਰ ਛੋਟੇ ਤੇ ਕੱਚੇ ਸਨ ਪਰ ਰਿਸ਼ਤੇ ਪੱਕੇ ਤੇ ਦਿਲ ਸੱਚੇ ਸਨ। ਹੁਣ ਘਰ ਵੱਡੇ ਤੇ ਪੱਕੇ ਹਨ ਪਰ ਰਿਸ਼ਤੇ ਕੱਚੇ ਤੇ ਦਿਲ ਛੋਟੇ ਹਨ।
ਰਮੇਸ਼  ਸੇਠੀ ਬਾਦਲ
ਮੋ 98 766 27 233