ਮਾਸੀ ਤਾਰੋ
''ਮਖਾਂ ਡੀ ਸੀ'' ( ਮਾਸੀ ਤਾਰੋ ਮੈਨੂੰ ਇਸ ਨਾਂ ਨਾਲ ਹੀ ਬਲਾTੁਂਦੀ ਸੀ) ''ਸੁਣਿਆ ਹੈ ਤੂੰ ਸਾਰਿਆਂ ਦੀਆਂ ਕਹਾਣੀਆਂ ਲਿਖਦਾ ਹੈਂ, ਤੂੰ ਆਪਣੇ ਪਾਪਾ ਦੀ ਕਹਾਣੀ ਲਿਖੀ, ਕੰਮ ਵਾਲੀ ਗੋਰਾਂ ਦੀ ਕਹਾਣੀ ਲਿਖੀ, ਸੁਮਨ ਦੇ ਮੁੰਡੇ ਸ਼ੋਭਿਤ ਦੀ ਵੀ ਕਹਾਣੀ ਲਿਖੀ।ਂਂ'' ''ਹਾਂ ਮਾਸੀ ਕਦੇ ਕਦੇ ਕੁਝ ਲਿਖ ਦਿੰਦਾ ਹਾਂ।'' ਮੈਂ ਬੇਰੁਖੀ ਨਾਲ ਆਖਿਆ। ''ਤੇ ਫਿਰ ਇਕ ਕਹਾਣੀ
ਮੇਰੀ ਵੀ ਲਿਖ ਦੇ ।'' ਮਾਸੀ ਨੇ ਇਓਂ ਆਖਿਆ ਜਿਵੇਂ ਮਾਸੀ ਕੋਈ ਸਾਨੀਆ ਮਿਰਜਾ ਜਾਂ ਕਲਪਨਾ ਚਾਵਲਾ ਦੀ ਭੈਣ ਹੋਵੇ। ਮਾਸੀ ਬਾਰੇ ਲਿਖਣਾ ! ਗੱਲ ਮੇਰੀ ਸਮਝ ਵਿੱਚ ਨਾ
ਆਈ । ਪਰ ਮਾਸੀ ਤਾਂ ਮਾਸੀ ਹੁੰਦੀ ਹੈ । ਮਾਸੀ ਮਤਲਵ ਮਾਂ-ਸੀ, ਭਾਵ ਮਾਂ ਜੈਸੀ । ਫਿਰ ਅੱਜ ਕਲ੍ਹ ਅਲਟਰਾ ਸਾਊਂਡ ਦੇ ਯੁਗ ਵਿੱਚ ਮਾਸੀਆਂ ਕਿਸ ਨੂੰ ਨਸੀਬ ਹੁੰਦੀਆਂ ਹਨ।ਕੋਈ ਭਾਗਾਂ ਵਾਲਾ ਹੀ ਹੁੰਦਾ ਹੈ ਜਿਸ ਦੀ ਕੋਈ ਮਾਸੀ ਹੁੰਦੀ ਹੈ ।ਸੁੱਖ ਨਾਲ ਮੇਰੇ ਤਾਂ ਚਾਰ ਮਾਸੀਆਂ
ਸਨ । ਮਾਸੀ ਸੰਤੋ, ਮਾਸੀ ਨਿੱਕੀ ਤੇ ਮਾਸੀ ਵਿੱਦਿੱਆ। ਤੇ ਮਾਸੀ ਤਾਰੋ ਜਿਸ ਦੀ ਵਾਰਤਾ ਚੱਲ ਰਹੀ ਹੈ ਸਾਰਿਆਂ ਤੋਂ ਵੱਡੀ ਸੀ। ਮਾਸੀ ਸੰਤੋ ਤਾਂ ਕਈ ਸਾਲ ਪਹਿਲਾਂ ਹੀ ਮਾਸੀਆਂ ਦੀ ਗਿਣਤੀ ਚਾਰ ਤੋਂ ਤਿੰਨ ਕਰਕੇ ਇਸ ਸੰਸਾਰ ਨੂੰ ਛੱਡ ਗਈ ਸੀ । ਹਾਂ ਮaੇਰੀ ਮਾਂ ਜਿਸਨੂੰ ਉਸਦੇ ਭਣੇਵੇਂ ਮਾਸੀ ਬੀਬੀ ਆਖਦੇ ਹਨ ਸਾਰਿਆਂ ਤੋਂ ਛੋਟੀ ਹੈ।
ਮਾਸੀ ਤਾਰੋ ਸਾਰੀਆਂ ਭੈਣਾ ਨਾਲੋਂ ਵੱਡੀ ਤੇ ਪੰਜਾਂ ਵਿਚੋਂ ਦੋ ਭਰਾਵਾਂ ਨਾਲੋਂ ਛੋਟੀ
ਸੀ । ਅੱਸੀਆਂ ਸਾਲਾਂ ਦੀ ਮਾਸੀ ਕਾਫੀ ਫੁਰਤੀਲੀ ਨ॥ਰ ਆTੁਂਦੀ ਸੀ । ਏਸ ਉਮਰੇ ਮਾਸੀ ਦਾ ਗੋਰਾ ਨਿਛੋਹ ਰੰਗ, ਚਿੱਟੇ ਦੰਦ ਤੇ ਸਾਫ ਸੁਥਰੇ ਧੋਤੇ ਕਪੜੇ ਮਾਸੀ ਦੀ ਦਿੱਖ ਨੂੰ ਚਾਰ ਚੰਦ ਲਾਉਂਦੇ ਸੀ। ਮੈਂ ਮਾਸੀ ਨੂੰ ਸਦਾ ਹੱਸਦੀ ਤੇ ਸਿਆਣੀਆਂ-ਸਿਆਣੀਆਂ ਗੱਲਾਂ ਕਰਦੀ ਤੇ ਮੇਰੀ ਮਾਂ ਨਾਲ ਸਾਰੇ ਸੁੱਖ ਦੁੱਖ ਸਾਂਝੇ ਕਰਦੀ ਦੇਖਦਾ। ਕਹਿੰਦੇ ਹਨ ਮਾਸੀ ਦਾ ਵਿਆਹ ਪਹਿਲੇ ਕਿਸੇ ਹੋਰ ਪਿੰਡ ਵਿੱਚ ਹੋਇਆ ਸੀ ਪਰ ਕੁਝ ਦੇਰ ਬਾਅਦ ਮਾਸੀ ਆਪਣੇ ਘਰ ਆਲੇ ਨੂੰ ਨਾਲ ਲੈ ਕੇ ਆਪਣੇ ਪੇਕੇ ਪਿੰਡ ਆ ਕੇ ਵੱਸ ਗਈ ਸੀ । ਮਾਸੀ ਦੇ ਘਰ ਆਲਾ ਮਰੀਅਲ ਜਿਹਾ ਹੁੰਦਾ ਸੀ ਜੋ ਅੱਖਾਂ ਤੇ ਮੋਟੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਲਾਉਂਦਾ ਸੀ ਤੇ ਪਿੰਡ ਵਿੱਚ ਹੱਟ ਚਲਾਉਂਦਾ ਸੀ ।ਉਹ ਹੱਟ ਨਹੀਂ ਬਲਕਿ ਪਿੰਡ ਦਾ ਡਿਪਾਰਟਮੈਂਟਲ ਸਟੋਰ ਹੁੰਦਾ ਸੀ ਜਿਥੋਂ ਖੰਡ ਚਾਹ ਗੁੜ, ਪਤਾਸ਼ੇ ਖਿੱਲਾਂ, ਰੇਵੜੀਆਂ ਮਰੂੰਡਾ ਗਚੱਕ, ਸੋਡਾ ਵੱਟਾ ਬਰਫ ਦੇ ਗੋਲੇ ਤਾਂ ਮਿਲਦੇ ਹੀ ਸਨ ਨਾਲ ਨਾਲ ਰਬੜ ਦੀਆਂ ਚੱਪਲਾਂ, ਬੂਟ, ਕਂਢਾਈ ਵਾਲੇ ਧਾਗੇ, ਪਛਮ, ਸੂਤ ਰੰਗਣ ਵਾਲੇ ਰੰਗ ਤੇ ਤਾਜੀ ਸਬਜੀ ਆਲੂ, ਟਿੰਡੀਆਂ, ਬੈਗਣ, ਭਿੰਡੀ, ਗੰਂਢੇ ਤੇ ਟਮਾਟਰ ਗੱਲ ਕੀ ਸਭ ਕੁਝ ਮਿਲਦਾ
ਸੀ । ਸਾਡਾ ਮਾਸੜ ਮੰਡੀਉਂ ਸੌਦਾ ਲਿਆਉਂਦਾ, ਲੋਕਾਂ ਘਰੋਂ ਕਪਾਹ ਨਰਮਾ, ਕਣਕ ਖਰੀਦਦਾ ਤੇ ਫਿਰ ਮੰਡੀ ਜਾਕੇ ਵੇਚਦਾ ਤੇ ਮਾਸੀ ਸਾਰਾ ਦਿਨ ਹੱਟ ਤੇ ਬੈਠਦੀ। ਅਨਪੜ੍ਹ ਮਾਸੀ ਇੱਕ ਵਧੀਆ ਦੁਕਾਨਦਾਰ ਸੀ। ਉਹ ਸਾਰੇ ਪਿੰਡ ਦੀ ਭੂਆ ਸੀ। ਛੋਟੇ ਵੱਡੇ ਸਾਰੇ ਉਸਨੂੰ ਭੂਆ ਅਤੇ ਉਸਦੇ ਘਰ ਆਲੇ ਨੂੰ ਭਾਈਆ ਆਖਦੇ ਸਨ । ਮਾਸੀ ਦੇ ਘਰ ਆਲੇ ਨੂੰ ਜਰ੍ਹਾ ਉੱਚਾ ਸੁਣਦਾ ਸੀ। ਮਾਸੀ ਉਸਨੂੰ ਗੱਲਾਂ ਗੱਲਾਂ ਵਿੱਚ ਬੋਲਾ ਆਖਦੀ ਤੇ ਉਹ ਹੱਸ ਪੈਂਦਾ । ਉਹ ਮਾਸੀ ਦੀਆਂਗੱਲਾਂ ਦਾ ਜਰ੍ਹਾ ਵੀ ਗੁੱਸਾ ਨਹੀ ਸੀ ਕਰਦਾ । ਹਾਂ ਕੰਮ ਦੇ ਬੋਝ ਤੇ ਘਰ ਦੁਕਾਨਦਾਰੀ ਦੀਆਂ ਕਿਰਸਾਂ ਕਰਕੇ ਉਹ ਕੁੱਝ ਖਿੱਝਿਆ-2 ਰਹਿੰਦਾ ।ਧੀ ਦੀ ਗਾਹਲ ਕੱਂਢ ਕੇ ਬੋਲਣਾ ਉਸ ਦੀ ਤਕੀਆ ਕਲਾਮ ਸੀ। ''ਸ਼ਾਹ ਜੀ, ਗੁੱਸੇ ਨਾ ਹੋਇਆ ਕਰੋ'' ਨਾਲ ਦਾ ਗੁਆਂਢੀ ਕਰਤਾਰ ਸੁਨਿਆਰਾ ਅਕਸਰ ਉਸਨੂੰ ਸਮਝਾਉਂਦਾ, ਫਿਰ ਭੀ ਸਾਰਾ ਪਿੰਡ ਉਸਨੂੰ ਸ਼ਾਹ ਜੀ.... ਸ਼ਾਹ ਜੀ ਜਾਂ ਭਾਈਆ ਜੀ ਹੀ ਕਹਿੰਦਾ । ਪਿੰਡ ਦੇ ਲੋਕ ਉਸਨੂੰ ਸੇਠਾਂ ਦਾ ਜਵਾਈ ਹੋਣ ਕਰਕੇ ਸਾਰੇ ਪਿੰਡ ਦਾ ਜਵਾਈ ਹੀ ਮੰਨਦੇ ਸਨ । ਮਾਸੀ ਦੇ ਮਿਲਵਰਤਨ ਤੇ ਕੰਮ ਦੀ ਆਦਤ ਕਰਕੇ ਉਹ ਰੱਜ ਕੇ ਰੋਟੀ ਖਾਂਦੇ ਸਨ । ਘਰ ਵਿੱਚ ਮੱਝ ਗਾਂ ਉਹ ਜਰੂਰ ਰੱਖਦੇ ਭਾਵੇਂ ਘਰ ਭੀੜਾ ਹੀ ਸੀ । ''ਘਰ ਦੇ ਘਿਉ ਦੁੱਧ ਦੀ ਰੀਸ ਨਹੀਂ ਹੁੰਦੀ'' ਮਾਸੀ ਅਕਸਰ ਆਖਦੀ। ਮਾਸੀ ਔਖੀ ਹੋ ਕੇ ਵੀ ਮੱਝਾਂ ਗਾਵਾਂ ਨੂੰ ਪੁੱਤਾਂ ਧੀਆਂ ਵਾਂਗ ਪਾਲਦੀ ਤਾਂ ਕਿ ਮਾਸੀ ਦੇ ਰਾਮ ਤੇ ਕ੍ਰਿਸ਼ਨ ਜਿਹੇ ਮੁੰਡੇ ਅਤੇ ਜਵਾਨ ਹੋ ਰਹੀਆਂ ਧੀਆਂ ਨੂੰ ਖਾਣ ਪੀਣ ਦੀ ਕਿੱਲਤ ਨਾ ਆਵੇ ।
ਮਾਸੀ ਦਾ ਪਹਿਲਾ ਲੜਕਾ ਛੋਟੀ ਉਮਰੇ ਪੂਰਾ ਹੋ ਗਿਆ ਸੀ ਤੇ ਮਾਸੀ ਨੇ ਬੜੀਆਂ ਸੁੱਖਾਂ ਮੰਨਤਾਂ ਮੰਨ ਕੇ ਚਾਰ ਕੁੜੀਆਂ ਮਗਰੋਂ ਰਾਮ ਤੇ ਕ੍ਰਿਸ਼ਨ ਦੀ ਜੋੜੀ ਬਣਾਈ ਸੀ , ਉਂਝ ਮਾਸੀ ਕਿਸੇ ਬਿਲੋਚਸਤਾਨੀ ਬਾਬੇ ਦੀ ਪੂਰੀ ਭਗਤ ਸੀ । ਮਾਸੀ ਕੂੜ ਬੋਲਣੋ ਤੇ ਚੁਗਲੀ ਕਰਨੋ ਗੁਰੇਜ ਕਰਦੀ ਸੀ ਕਿਉਂਕਿ ਬਾਬੇ ਦੀ ਇਹ ਹੀ ਸਿੱਖਿਆ ਸੀ । ਪਰ ਕਦੇ ਕਦੇ ਮਾਸੀ ਬਾਬੇ ਦੇ ਨਿਯਮ ਤੋੜ ਕੇ ਆਪਂਣਾ ਦਾਅ ਲਾ ਜਾਂਦੀ , ਪਰ ਫਿਰ ਕੰਨ ਫੜ੍ਹ ਕੇ ਗਲ ਵਿੱਚ ਪਾਏ ਬਾਬੇ ਦੀ ਫੋਟੋ ਵਾਲੇ ਲੌਕਟ ਕੋਲੋਂ ਮੁਆਫੀ ਮੰਗ ਲੈਂਦੀ । ਉਮਰ ਦੇ ਅਖੀਰਲੇ ਸਾਲਾਂ ਵਿੱਚ ਵੀ ਮਾਸੀ ਬਾਹਰ ਜਾਣੋ ਨਹੀਂ ਸੀ ਝਿਜਕਦੀ । ਘਰ ਦੇ ਬਣੇ, ਕਪੜੇ ਦੇ ਬੈਗ ਵਿੱਚ ਦੋ ਸੂਟ ਤੌਲੀਆ ਤੇ ਚਾਦਰ ਪਾਕੇ ਮਾਸੀ ਕਦੇ ਚੇਚੀਆਂ ਨਗਰੀ (ਹਿਮਾਚਲ) ਤੇ ਕਦੇ ਬੁਧੱਰਵਾਲੀ (ਰਾਜਸਥਾਨ) ਆਪਣੀਆਂ ਹਮਉਮਰ ਸਹੇਲੀਆਂ ਨਾਲ ਪਹੁੰਚ ਜਾਂਦੀ ਸੀ। ਮਾਸੀ ਸੌਖੀਆਂ ਤੇ ਸਰਲ ਸਕੀਮਾਂ ਨਾਲ ਘਰ ਚਲਾਉਂਦੀ ਸੀ। ਮੈਨੂੰ ਚੰੰਗੀ ਤਰਾਂ ਯਾਦ ਹੈ ਮਾਸੀ ਦਾ ਬੱਚਤ ਕਰਨ ਦਾ ਢੰਗ । ਉਦੋਂ ਪੰਜ ਰੁਪਏ ਵਾਲੇ ਸਿੱਕੇ ਨਵੇਂ ਨਵੇਂ ਆਏ ਸਨ । ਬਸ ਮਾਸੀ ਨੇ ਫਾਰਮੂਲਾ ਲੱਭ ਲਿਆ। ਰੋਜ ਸ਼ਾਮ ਨੂੰ ਦੁਕਾਨ ਦੇ ਗਲੇ ਵਿਚੋਂ ਪੰਜ ਪੰਜ ਦੇ ਸਿੱਕੇ ਕੱਢ ਕੇ ਅਲਗ ਰੱਖ ਲੈਂਦੀ ਅਤੇ ਇਹਨਾਂ ਸਿਕਿਆਂ ਨੂੰ ਇਕੱਠੇ ਕਰਕੇ ਆਪਣੀਆਂ ਧੀਆਂ ਦੇ ਵਿਆਹ ਲਈ ਨਿੱਕ ਸੁੱਕ ਤਿਆਰ ਕਰਦੀ ।
ਮਾਸੀ ਤਾਰੋ ਇੱਕਲੀ ਆਮ ਔਰਤ ਨਹੀਂ ਸੀ ਸਗੋਂ ਇੱਕ ਪੰਚਾਇਤੀ ਔਰਤ ਸੀ। ਉਹ ਰਿਸ਼ਤੇਦਾਰੀ ਦੇ ਮਸਲਿਆਂ ਨੂੰ ਸੁਲਝਾਉਂਦੀ । ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਕਰਦੀ ਭਾਵੇਂ ਸਾਰੇ ਉਸਨੂੰ ਭੈਣ ਤਾਰੋ, ਮਾਸੀ ਤਾਰੋ ਜਾਂ ਭੂਆ ਤਾਰੋ ਦੇ ਸੰਬੋਧਨ ਨਾਲ ਬੁਲਾਉਂਦੇ ਸੀ ਪਰ ਮਾਸੜ ਚੌਧਰੀ ਉਸਨੂੰ ਤਾਰਾਂ ਕਹਿ ਕੇ ਹੀ ਬੁਲਾਉਂਦਾ ਸੀ ਉਸ ਤੋਂ ਵੱਡੀ ਸੀ ਉਹ । ਏਸ ਕਰਕੇ 'ਤਾਰਾਂ' ਜਿਹਾ ਨਾਂ ਲੈਕੇ ਉਹ ਉਸ ਦਾ ਸਨਮਾਨ ਕਰਦਾ ਸੀ। ਉਸਦਾ ਪਟਵਾਰੀ ਜੀਜਾ ਵੀ ਉਸਦੀ ਹਰ ਸੁੱਖ ਦੁੱਖ ਵੇਲੇ ਰਾਇ ਲੈਂਦਾ ਅਤੇ ਹਰ ਫੈਸਲੇ ਦੀ ਭਾਗੀਦਾਰ ਬਣਾਉਂਦਾ ਸੀ।ਮਾਸੀ ਤਾਰੋ ਕਦੇ ਕਿਸੇ ਦੇ ਸੁੱਖ ਦੁੱਖ ਵਿੱਚ ਸ਼ਾਮਿਲ ਹੋਣੋ ਨਾ ਕਤਰਾਉਂਦੀ । ਬੀਮਾਰ ਹੁੰਦੀ ਹੋਈ ਵੀ ਹਰ ਇੱਕ ਦੇ ਦੁੱਖ ਦੀ ਭਾਈਵਾਲ ਬਣਦੀ । ਪਰ ਉਹ ਕਿਸੇ ਨੂੰ ਤਕਲੀਫ ਨਹੀਂ ਸੀ ਦਿੰਦੀ । ''ਮੈਂ ਆਪੇ ਰਿਸ਼ਕਾ ਲੈ ਲਊਂੰਗੀ ।'' ਉਹ ਰਿਕਸ਼ੇ ਨੂੰ 'ਰਿਸ਼ਕਾ' ਆਖਦੀ। ਮਾਸੀ ਦੀ ਬੋਲੀ ਤੇ ਜੁਆਕ ਹੱਸਦੇ । ਮਾਸੀ ਸਾਫਲੱਗ ਜਾਵੇ ਮਾਸੀ ਚਾਹ ਨਾ ਪੀਂਦੀ, ਸਗੋਂ ਥੋੜਾ ਜਿਹਾ ਦੁੱਧ ਲੈਂਦੀ ਦੋ ਕੁ ਘੁੱਟ । ਰੋਟੀਆਂ ਵੀ ਦੋ ਹੀ ਖਾਂਦੀ। ਬੱਸ ਸਾਰਾ ਦਿਨ ਗੁਰੂ-ਗੁਰੂ ਕਰਦੀ ਰਹਿੰਦੀ ।
ਮਾਸੀ ਪਿਆਰ ਦੀ ਮੂਰਤ ਸੀ । ਜਦੋਂ ਵੀ ਮਿਲਦੀ ਦੋਹਾਂ ਹੱਥਾਂ ਨਾਲ ਘੁੱਟ ਕੇ ਪਿਆਰ ਦਿੰਦੀ। ਪੁੱਤ ਪੁੱਤ ਕਰਦੀ ਦਾ ਮੂੰਹ ਸੁਕਦਾ । ਕਿੰਨਾ ਕਿੰਨਾ ਚਿਰ ਆਪਣੀਆਂ ਨੂੰਹਾਂਂ ਤੇ ਧੀਆਂ ਦੀਆਂ ਗੱਲਾਂ ਕਰਦੀ ਰਹਿੰਦੀ । ਉਹ ਨੂੰਹਾਂ ਦੀ ਸਿਫਤਾਂ ਕਰਦੀ ਨਾ ਥੱਕਦੀ । ਪੁੱਤਰਾਂ ਦੀਆਂ ਵੱਡਿਆਈਆਂ ਕਰਦੀ । ਬੁਢੇਪੇ ਵਿੱਚ ਵੀ ਉਹ ਘਰ ਦੇ ਛੋਟੇ ਮੋਟੇ ਕੰਮ ਕਰਦੀ ਰਹਿੰਦੀ ਸੀ । ਰਸੋਈ ਦੇ ਕੰਮ ਵਿੱਚ ਆਪਣੀ ਮਾਸਟਰਨੀ. ਨੂੰਹ ਦਾ ਹੱਥ ਵਟਾਉਂਦੀ । ਆਏ ਗਏ ਰਿਸ਼ਤੇਦਾਰਾਂ ਨੂੰ ਉੱਠਣ ਨਾ
ਦਿੰਦੀ ।'' ਲਿਆਉ ਨੀ ਕੁੜੀਓ ਕੁਝ ਖਾਣ ਨੂੰ, ਮੇਰਾ ਭਨੇਵਾਂ ਆਇਆ ਹੈ ।'' ਉਹ ਬੈਠੀ ਆਵਾਜ ਮਾਰਦੀ । ਨੂੰਹ ਨੂੰ ਟਿਕਣ ਨਾ ਦਿੰਦੀ ਆਹ ਬਣਾ ਲੈ, ਉਹ ਬਣਾ ਲੈ । ਮੇਰੀ ਭੈਣ ਆਈ ਹੈ'' ਖਾਣ ਵਾਲੇ ਮੇਜ ਤੇ ਤਰ੍ਹਾਂ-2 ਦੇ ਸੁਆਦਲੇ ਭੋਜਨ ਟਿਕਾ ਦਿੰਦੀ । ਚਟਨੀਆਂ, ਅਚਾਰ, ਮੁਰੱਬੇ ਤੇ ਤਲੇ ਖੀਜੀਏ, ਨਾ ਜਾਣੇ ਕੀ ਕੁਝ। ਰੋਟੀ ਨਾਲ ਤਾਜਾ ਮਖੱਣ ਤੇ ਲੱਸੀ ਦੇਣਾ ਕਦੀ ਨਾ ਭੁੱਲਦੀ। ਘਰ ਦੇ ਸਾਰੇ ਜੀਅ ਉਸਦੀ ਪੂਰੀ ਇੱ॥ਤ ਕਰਦੇ। ਪਤਾ ਨਹੀਂ ਤਾਂ ਮਾਸੀ ਆਪ ਬਾਹਲੀ ਚੰਗੀ ਸੀ ਪਤਾ ਨਹੀਂ ਮਾਸੀ ਦੀ ਔਲਾਦ, ਨੂੰਹਾਂ ਪੁੱਤ ਚੰਗੇ ਸਨ । ਗੱਲ ਮੇਰੀ ਸਮਝ ਨਾ ਆਉਂਦੀ । ਪਰ ਕੁਝ ਵੀ ਹੋਵੇ ਮਾਸੀ ਤਾਂ ਵਾਕਿਆ ਹੀ ਮਾਂ ਸੀ।
ਰਮੇਸa ਸੇਠੀ ਬਾਦਲ
ਸਤਨਾਮ ਜੀ ਸਟਰੀਟ,
ਮੰਡੀ ਡਬਵਾਲੀ ।
9876627233

No comments:
Post a Comment