ਬਾਦਲ - ਪੰਜਾਬੀ ਦੇ ਪੁੰਗਰਦੇ ਕਹਾਣੀਕਾਰ ਸ੍ਰੀ ਰਮੇਸ਼ ਸੇਠੀ ਬਾਦਲ ਦੇ ਪਹਿਲੇ ਕਹਾਣੀ ਸੰਗ੍ਰਹਿ ਇੱਕ ਗੰਧਾਰੀ ਹੋਰ ਦੀ ਘੁੰਡ ਚੁਕਾਈ ਦੀ ਰਸਮ ਪਿੰਡ ਬਾਦਲ ਵਿਖੇ ਪ੍ਰਿੰਸੀਪਲ ਜਗਦੀਸ਼ ਕੋਰ ਸਿੱਧੂ ਸਟੇਅ ਐਵਾਰਡੀ ਦੁਆਰਾ ਅਦਾ ਕੀਤੀ ਗਈ। ਇਸ ਸਮਾਰੋਹ ਵਿੱਚ ਇਸ ਕਹਾਣੀ ਸੰਗਹਿ ਤੇ ਚਰਚਾ ਕੀਤੀ ਗਈ। ਪਿੰਸੀਪਲ ਮੈਡਮ ਸਿੱਧੂ, ਮੈਡਮ ਹਰਿੰਦਰ ਸੇਖੋਂ, ਅਜੀਤ ਕਪੂਰ, ਮੈਡਮ ਕੰਵਲਜੀਤ, ਮੈਡਮ ਰੀਤੂ ਨੰਦਾ ਤੇ ਮੈਡਮ ਸਿਮਰਜੀਤ ਕੋਰ ਨੇ ਚਰਚਾ ਚ ਡਾਗ ਲਿਆ। ਕਿਤਾਬ ਦੇ ਲੇਖਕ ਸ੍ਰੀ ਰਮੇਸ਼ ਸੇਠੀ ਬਾਦਲ ਨੇ ਦੱਸਿਆ ਕਿ ਚੇਤਨਾ ਪ੍ਰਕਾਸਨ ਲੁਧਿਆਣਾ ਦੁਆਰਾ ਪ੍ਰਕਾਸ਼ਿਤ ਇਸ ਕਿਤਾਬ ਵਿੱਚ ਦਰਜ ਕਹਾਣੀਆਂ ਜਿੱਥੇ ਮਰਦ ਪ੍ਰਧਾਨ ਸਮਾਜ ਵਿੱਚ ਜਿੱਥੇ ਔਰਤਾਂ ਦੀ ਪੀੜਾ ਨੂੰ ਬਿਆਨ ਕਰਦੀਆਂ ਹਨ ਓਥੇ ਕੁਝ ਕਹਾਣੀਆਂ ਅਜੋਕੇ ਯੁੱਗ ਵਿੱਚ ਮਰਦਾਂ ਨੂੰ ਦਰਪੇਸ਼ ਸੱਮਸਿਆਵਾਂ ਨੂੰ ਵੀ ਉਜਾਗਰ ਕਰਦੀਆਂ ਹਨ।
Saturday, 20 July 2013
ਅੰਤਰਆਤਮਾ ਦੀ ਆਵਾਜ ਤੇ ਕੀਤੇ ਫੈਸਲੇ
ਮੇਰੇ ਪਾਪਾ ਜੀ ਆਪਣੀ ਮਾਲ ਵਿਭਾਗ ਦੀ ਨੋਕਰੀ ਦੋਰਾਨ ਮਾਲ ਪਟਵਾਰੀ, ਫੀਲਡ ਕਾਨੂੰਨਗੋ, ਸਦਰ ਕਾਨੂੰਨਗੋ ਤੇ ਨਾਇਬ ਤਹਿਸੀਲਦਾਰ ਜਿਹੇ ਉੱਚ ਆਹੁਦੇ ਤੇ ਰਹੇ। ਮਾਲ ਵਿਭਾਗ ਦੀ ਨੋਕਰੀ ਦੋਰਾਨ ਉਹਨਾ ਦਾ ਵਾਹ ਕਿਸਾਨਾ ਨਾਲ ਪੈਂਦਾ ਸੀ । ਤੇ ਕਿਸਾਨਾ ਵਿੱਚ ਬਹੁਤ ਵੱਡੇ ਜਿਮੀਦਾਰ ਤੇ ਬੇ ਜਮੀਨੇ ਕਾਸਤਕਾਰ ਹੁੰਦੇ ਹਨ। ਇਹ ਮਹਿਕਮਾਂ ਹੀ ਅਜਿਹਾ ਹੈ ਕਿ ਇੱਥੇ ਨਿੱਤ ਨਵੇ ਨਵੇ ਕਿੱਸੇ ਦੇਖਣ ਨੂੰ ਮਿਲਦੇ ਹਨ। ਮਾਲ ਮਹਿਕਮੇ ਦੇ ਲੋਕ ਕਈ ਵਾਰ ਬਹੁਤ ਹੀ ਗਲਤ ਤੇ ਧੱਕੇ ਵਾਲਾ ਕੰਮ ਕਰ ਦਿੰਦੇ ਹਨ। ਪਰ ਜੇ ਅਫਸਰ ਦੀ ਕਰਨੀ ਤੇ ਕਥਨੀ ਠੀਕ ਹੋਵੇ ਤਾਂ ਨਿਆਂ ਵੀ ਅਜੇਹਾ ਕਰ ਸਕਦੇ ਹਨ ਕਿ ਬਹੁਤ ਲੋਕਾਂ ਦੀ ਜਿੰਦਗੀ ਬਦਲ ਸਕਦੀ ਹੈ। ਵੱਖ ਵੱਖ ਆਹੁਦਿਆਂ ਤੇ ਕੰਮ ਕਰਦੇ ਮੇਰੇ ਪਾਪਾ ਜੀ ਨੇ ਕੁਝ ਯਾਦਗਾਰੀ ਫੈਸਲੇ ਕੀਤੇ ਜਿਨਾ ਤੇ ਅੱਜ ਵੀ ਮੈਨੂੰ ਫਖਰ ਜਿਹਾ ਮਹਿਸੂਸ ਹੁੰਦਾ ਹੈ।
ਹੋ ਸਕਦਾ ਹੈ ਉਹਨਾਂ ਦੀ ਕਲਮ ਤੋਂ ਕੁਝ ਅਜਿਹੇ ਫੈਸਲੇ ਵੀ ਹੋਏ ਹੋਣ ਜਿਸ ਨਾਲ ਕਿਸੇ ਗਰੀਬ ਦਾ ਭਵਿੱਖ ਹੀ ਵਿਗੜ ਗਿਆ ਹੋਵੇ ।ਕਿਸੇ ਗਰੀਬ ਨਾਲ ਅਣਜਾਣੇ ਵਿੱਚ ਧੱਕਾ ਹੋਇਆ ਹੋਵੇ। ਪਰ ਮੈਂ ਬਹੁਤ ਵਾਰੀ ਨੋਟ ਕੀਤਾ ਸੀ ਕਿ ਵਾਹ ਲੱਗਦਾ ਉਹ ਗਹੀਬ ਦਾ ਭਲਾ ਹੀ ਕਰਦੇ ਸਨ। ਹਾਂ ਕਿਸੇ ਵੱਡੇ ਕਿਸਾਨ ਨੂੰ ਬਖਸਦੇ ਵੀ ਨਹੀ ਸਨ। ਬਹੁਤੇ ਵਾਰੀ ਜਦੋ ਉਹ ਕਿਸੇ ਗਰੀਬ ਕਿਸਾਨ ਦਾ ਕੰਮ ਬਿਨਾਂ ਚਾਹ ਪਾਣੀ ਲਏ ਕਰ ਦਿੰਦੇ ਤਾਂ ਉਸ ਨੁੰ ਯਕੀਨ ਹੀ ਨਾ ਹੁੰਦਾ । ਫਿਰ ਉਸ ਗਰੀਬ ਕਿਸਾਨ ਨੂੰ ਇਹ ਤਸੱਲੀ ਕਰਾਉਣ ਲਈ ਘੰਟਿਆ ਬੱਧੀ ਮਗਜ ਖਪਾਈ ਕਰਦੇ ਕਿ ਉਸ ਦਾ ਕੰਮ ਹੋ ਗਿਆ ਹੈ। ਬੜਾ ਅਜੀਬ ਜਿਹਾ ਲੱਗਦਾ। ਕਿਉਂਕਿ ਗਰੀਬ ਆਦਮੀ ਦੇ ਮਨ ਵਿੱਚ ਇਹ ਗੱਲ ਘਰ੍ਰ ਕਰ ਚੁੱਕੀ ਹੁੰਦੀ ਹੈ ਕਿ ਪੈਸੇ ਬਿਨਾਂ ਉਸ ਦੀ ਸੁਣਵਾਈ ਹੀ ਨਹੀ।
ਜਦੋ ਉਹ ਫੀਲਡ ਕਾਨੂੰਨਗੋ ਸਨ ਤਾਂ ਉਹਨਾਂ ਨੇ ਇੱਕ ਨਿ±ਾਨਦੇਹੀ ਦੀ ਕਾਰਵਾਈ ਕਰਨੀ ਸੀ। ਰਾਸਟਰੀ ਰਾਜ ਮਾਰਗ ਤੇ ਦੋ ਕਿੱਲਿਆਂ ਦੀ ਕੋਠੀ ਤੇ ਡੇਢ ਸੋ ਕਿਲ੍ਹੇ ਦੇ ਮਾਲਿਕ ਸਰਦਾਰ ਦੀ ਜਮੀਨ ਚੋ ਕੁਝ ਕੁ ਕਨਾਲਾਂ ਕਿਸੇ ਬੇਜਮੀਨੇ ਹਰੀਜਨ ਪਰਿਵਾਰ ਦੀਆਂ ਸਨ। ਤੇ ਉਹ ਸਰਦਾਰ ਪਾਪਾ ਜੀ ਦਾ ਖਾ± ਦੋਸਤ ਵੀ ਸੀ। ਉਹ ਸਰਦਾਰ.......
Friday, 19 July 2013
ਪੁਸਤਕ "ਇਕ ਗੰਧਾਰੀ ਹੋਰ" ਦੀ ਘੁੰਡ ਚੁਕਾਈ....(ਰਮੇਸ਼ ਸੇਠੀ ਬਾਦਲ)
ਮੇਰੇ ਪਲੇਠੇ ਕਹਾਨੀ ਸੰਗ੍ਰੇਹ "ਇਕ ਗੰਧਾਰੀ ਹੋਰ" ਦੀ ਘੁੰਡ ਚੁਕਾਈ ਦੀ ਰਸਮ ਜਲਦ ਹੀ ਕੀਤੀ ਜਾ ਰਹੀ ਹੈ ਸੂਝਵਾਨ ਪਾਠਕ ਫੋਨ ਤੇ ਆਪਣੀ ਕਾਪੀ ਬੁਕ ਕਰਵਾ ਸਕਦੇ ਹਨ . ਕਿਓਕੇ ਡਾਕ ਰਹੀ ਭੇਜਣ ਤੇ ਵੀ ਸਮਾ ਲਗ ਸਕਦਾ ਹੈ , ਕੁਝ ਦੋਸਤਾ ਨੇ ਖਾਸਕਰ ਜੋ ਵਿਦੇਸ਼ ਵਿਚ ਬੇਠੇ ਹਨ ਮੇਰੇ ਬੇਂਕ ਦਾ ਖਾਤਾ ਨਮ੍ਬਰ ਮੰਗਿਆ ਹੈ . ਜਲਦੀ ਹੀ ਖਾਤਾ ਨੋ ਤੇ ਕੋਡ ਫੇਸ ਬੁਕ ਤੇ ਦੇ ਦਿੱਤਾ ਜਾਵੇਗਾਂ। ਧੰਨਵਾਦ......!!
Thursday, 18 July 2013
ਸੂਟ ਕਿਹੜਾ ਪਾਵਾਂ..... (ਵਿਅੰਗ)
“ਬਾਈ ਜੀ ਮੇਰੀ ਇੱਕ ਘਰਵਾਲੀ ਹੈ। ਵੈਸੇ ਤਾਂ ਸਭ ਦੀ ਇੱਕ ਹੀ ਹੁੰਦੀ ਹੈ। ਇਸ ਤੋਂ ਵੱਧ ਤਾਂ ਮਾੜੀ ਕਿਸਮਤ ਵਾਲਿਆਂ ਦੇ ਹੀ ਹੁੰਦੀਆਂ ਹਨ। ਸਮੱਸਿਆਵਾਂ ਤਾਂ ਬਹੁਤ ਹਨ ਪਰ ਇਕ ਸਮੱਸਿਆ ਨੇ ਮੈਨੂੰ ਬਹੁਤ ਦੁਖੀ ਕੀਤਾ ਹੈ।”, ਉਸ ਨੇ ਮੇਰੇ ਕੋਲ ਆ ਕੇ ਕਿਹਾ।
“ਤੂੰ ਦੱਸ ਕਿਹੜੀ ਸਮੱਸਿਆ ਹੈ”, ਮੈਂ ਉਸ ਵੱਲ ਦਿਲਚਸਪੀ ਜਿਹੀ ਲੈ ਕੇ ਕਿਹਾ। ਮੈਨੂੰ ਲੱਗਿਆ ਇਹ ਦੁਖਿਆਰਾ ਜੀਵ ਹੈ। ਹੋ ਸਕਦਾ ਹੈ ਮੇਰੀ ਰਾਇ ਨਾਲ ਇਸ ਦਾ ਕੁਝ ਸੰਵਰ ਜਾਏ ।
“ਬਾਈ ਜੀ ਰੱਬ ਦਾ ਦਿੱਤਾ ਘਰ ਵਿਚ ਸਭ ਕੁਝ ਹੈ। ਕਿਸੇ ਗੱਲ ਦੀ ਤੰਗੀ ਨਹੀਂ । ਬੱਸ.......
ਮੋਬਲੈਲ - ਇਕ ਪਰਾਬਲਮ......(ਵਿਅੰਗ)
“ਬਾਊ ਜੀ ਕਹਾਣੀ ਲਿਖ ਰਹੇ ਹੋ ?” ਆਉਂਦੇ ਨੇ ਹੀ ਮੈਨੂੰ ਪੁੱਛਿਆ ।
“ਦਸੋ...”
“ਬਾਊ ਜੀ... ਮੇਰੀ ਇਕ ਪਰਾਬਲਮ ਹੈ।”
“ਹਾਂ...! ਤੂੰ ਬੋਲ”, ਮੈਂ ਕਿਹਾ ਤੇ ਹਥਲਾ ਪੈੱਨ ਰੱਖ ਦਿੱਤਾ । ਚਲੋ ਕੋਈ ਦੁਖਿਆਰਾ ਜੀਵ ਹੈ। ਪਹਿਲਾਂ ਇਹਦਾ ਮਸਲਾ ਹੱਲ ਕਰੀਏ ।
“ਬਾਊ ਜੀ ਮੇਰੀ ਇਕ ਘਰਵਾਲੀ ਹੈ । ਘਰਵਾਲੀ ਤਾਂ ਖੈਰ ਸਭ ਦੀ ਇਕ ਹੀ ਹੁੰਦੀ ਹੈ। ਕਿੰਤੂ ਮੇਰੀ ਪਰਾਬਲਮ ਜ਼ਰਾ ਗੰਭੀਰ ਹੈ।”, ਤੇ ਉਹ ਬੈਠ ਗਿਆ। “ਬਾਊ ਜੀ ਆਹ ਜਿਹੜਾ ਮੋਬਲੈਲ ਹੈ। ਇਹਦੇ ਬਿਨਾਂ ਪਹਿਲਾਂ ਕਿਵੇਂ ਸਰਦਾ ਸੀ ਤੇ ਹੁਣ ਕਿਉਂ ਨਹੀਂ ਸਰਦਾ । ਜੀਹਨੂੰ ਦੇਖੋ, ਕੰਨ ਨਾਲ ਲਾਈ ਫਿਰਦਾ ਹੈ। ਕੀ ਬਾਬੇ, ਬੁੱਢੀਆਂ, ਮੁੰਡੇ, ਕੁੜੀਆਂ ਸਾਰਿਆਂ ਦੇ ਕੋਲ ਹੈ। ਕਈ ਤਾਂ ਵਿਚਾਰੇ ਕੰਨ ਨਾਲ ਲਾ ਕੇ ਮੋਢੇ ਤੇ ਰੱਖ ਲੈਂਦੇ ਹਨ ਤੇ ਧੌਣ ਟੇਢੀ ਕਰ ਲੈਂਦੇ ਹਨ। ਨਾਲੇ ਮੋਟਰ ਸਾਈਕਲ ਚਲਾਉਂਦੇ ਜਾਂਦੇ ਹਨ ਨਾਲੇ ਗੱਲਾਂ ਮਾਰਦੇ ਰਹਿੰਦੇ ਹਨ। ਮੈਨੂੰ ਲੱਗਦਾ ਬਈ ਇਹਨਾਂ ਦੀ ਧੌਣ ਜਰੂਰ ਟੇਢੀ ਹੋਜੂਗੀ । ਹੋਰ ਤਾਂ ਹੋਰ ਆਹ ਜਿਹੜੇ ਮਕੈਨਿਕ, ਮਿਸਤਰੀ ਹਨ, ਚਾਹੇ ਬਿਜਲੀ ਵਾਲੇ ਜਾਂ ਪਲੰਬਰ, ਜਾਂ ਕੋਈ ਹੋਰ ਕੰਮ ਕਰਨ ਵਾਲੇ । ਇਹਨਾਂ ਨੂੰ ਤਾਂ ਸਾਹ ਲੈਣਾ ਨੀ ਮਿਲਦਾ। ਇਕ ਨਟ ਖੋਲਦੇ ਐ, ਘੰਟੀ ਵੱਜ ਜਾਂਦੀ ਹੈ। ਜਿਹੜਾ ਕੰਮ ਕੰਮ ਪੰਜ ਮਿੰਟਾਂ ਵਿੱਚ ਹੋਣਾ ਹੁੰਦਾ ਹੈ, ਘੰਟਾ ਲੱਗ ਜਾਂਦਾ ਹੈ। ਇਹ ਫੋਨ.......
“ਦਸੋ...”
“ਬਾਊ ਜੀ... ਮੇਰੀ ਇਕ ਪਰਾਬਲਮ ਹੈ।”
“ਹਾਂ...! ਤੂੰ ਬੋਲ”, ਮੈਂ ਕਿਹਾ ਤੇ ਹਥਲਾ ਪੈੱਨ ਰੱਖ ਦਿੱਤਾ । ਚਲੋ ਕੋਈ ਦੁਖਿਆਰਾ ਜੀਵ ਹੈ। ਪਹਿਲਾਂ ਇਹਦਾ ਮਸਲਾ ਹੱਲ ਕਰੀਏ ।
“ਬਾਊ ਜੀ ਮੇਰੀ ਇਕ ਘਰਵਾਲੀ ਹੈ । ਘਰਵਾਲੀ ਤਾਂ ਖੈਰ ਸਭ ਦੀ ਇਕ ਹੀ ਹੁੰਦੀ ਹੈ। ਕਿੰਤੂ ਮੇਰੀ ਪਰਾਬਲਮ ਜ਼ਰਾ ਗੰਭੀਰ ਹੈ।”, ਤੇ ਉਹ ਬੈਠ ਗਿਆ। “ਬਾਊ ਜੀ ਆਹ ਜਿਹੜਾ ਮੋਬਲੈਲ ਹੈ। ਇਹਦੇ ਬਿਨਾਂ ਪਹਿਲਾਂ ਕਿਵੇਂ ਸਰਦਾ ਸੀ ਤੇ ਹੁਣ ਕਿਉਂ ਨਹੀਂ ਸਰਦਾ । ਜੀਹਨੂੰ ਦੇਖੋ, ਕੰਨ ਨਾਲ ਲਾਈ ਫਿਰਦਾ ਹੈ। ਕੀ ਬਾਬੇ, ਬੁੱਢੀਆਂ, ਮੁੰਡੇ, ਕੁੜੀਆਂ ਸਾਰਿਆਂ ਦੇ ਕੋਲ ਹੈ। ਕਈ ਤਾਂ ਵਿਚਾਰੇ ਕੰਨ ਨਾਲ ਲਾ ਕੇ ਮੋਢੇ ਤੇ ਰੱਖ ਲੈਂਦੇ ਹਨ ਤੇ ਧੌਣ ਟੇਢੀ ਕਰ ਲੈਂਦੇ ਹਨ। ਨਾਲੇ ਮੋਟਰ ਸਾਈਕਲ ਚਲਾਉਂਦੇ ਜਾਂਦੇ ਹਨ ਨਾਲੇ ਗੱਲਾਂ ਮਾਰਦੇ ਰਹਿੰਦੇ ਹਨ। ਮੈਨੂੰ ਲੱਗਦਾ ਬਈ ਇਹਨਾਂ ਦੀ ਧੌਣ ਜਰੂਰ ਟੇਢੀ ਹੋਜੂਗੀ । ਹੋਰ ਤਾਂ ਹੋਰ ਆਹ ਜਿਹੜੇ ਮਕੈਨਿਕ, ਮਿਸਤਰੀ ਹਨ, ਚਾਹੇ ਬਿਜਲੀ ਵਾਲੇ ਜਾਂ ਪਲੰਬਰ, ਜਾਂ ਕੋਈ ਹੋਰ ਕੰਮ ਕਰਨ ਵਾਲੇ । ਇਹਨਾਂ ਨੂੰ ਤਾਂ ਸਾਹ ਲੈਣਾ ਨੀ ਮਿਲਦਾ। ਇਕ ਨਟ ਖੋਲਦੇ ਐ, ਘੰਟੀ ਵੱਜ ਜਾਂਦੀ ਹੈ। ਜਿਹੜਾ ਕੰਮ ਕੰਮ ਪੰਜ ਮਿੰਟਾਂ ਵਿੱਚ ਹੋਣਾ ਹੁੰਦਾ ਹੈ, ਘੰਟਾ ਲੱਗ ਜਾਂਦਾ ਹੈ। ਇਹ ਫੋਨ.......
ਹੇ ਮਾਂ ਜਾਂ ਹੇਮਾਂ.....(ਕਹਾਣੀ)
ਸੱਚੀਂ ਲਿਖਣ ਵਿਚ ਬੜਾ ਅਜੀਬ ਲੱਗਦਾ ਹੈ ਕਿ ਤੁਸੀਂ ਹੇ ਮਾਂ ਤੋਂ ਹੇਮਾਂ ਕਿਵੇਂ ਹੋ ਗਏ । ਮੈਂ ਤਾਂ ਤੁਹਾਨੂੰ ਆਪਣੀ ਮਾਂ ਹੀ ਸਮਝਦਾ ਸੀ। ਮਾਂ ਨਹੀਂ ਮਾਂ ਤੋਂ ਵੀ ਵੱਧ ਜਿਸ ਨੇ ਆਪਣੀ ਢਿੱਡ ਦੀ ਜੰਮੀ ਮੈੱ ਸੌਂਪ ਦਿੱਤੀ ਤੇ ਮੇਰਾ ਜੀਵਨ ਸੰਵਾਰ ਦਿੱਤਾ । ਪਰ ਮੇਰਾ ਇਹ ਸਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਿਆ। ਜਿਸ ਤਰ੍ਹਾਂ ਹੇਮਾਂ ਨੇ ਪ੍ਰਕਾਸ਼ ਕੌਰ ਦੀ ਗ੍ਰਹਿਸਤੀ ਵਿਚ ਪ੍ਰਵੇਸ਼ ਕਰਕੇ ਉਸਨੂੰ ਪਿੱਛੇ ਧੱਕ ਦਿੱਤਾ ਤੇ ਪਰਿਵਾਰ ਨੂੰ ਨਮੋਸ਼ੀ ਦਿੱਤੀ, ਤੁਸੀਂ ਵੀ ਮੇਰੇ ਨਾਲ ਇਉਂ ਕੀਤਾ। ਮੇਰਾ ਘਰ ਬਾਰ ਵਸਾਉਣਾ ਤੁਹਾਡੀ ਡਿਊਟੀ ਸੀ ਪਰ ਤੁਸੀਂ ਤਾਂ ਮੇਰੇ ਨਾਲ ਪਤਾ ਨਹੀਂ ਕੀ ਦੁਸ਼ਮਣੀ ਕੱਢੀ ਤੇ ਪੁਰਾ ਵੱਸਿਆ ਵਸਾਇਆ ਘਰ ਬਾਰ ਤੋੜ ਦਿੱਤਾ।
ਸਭ ਤੋਂ ਪਹਿਲਾਂ ਤਾਂ ਤੁਸੀਂ ਮੇਰੇ ਘਰ ਵਿਚ ਬੇਲੋੜੀ ਦਖਲ ਅੰਦਾਜੀ ਕਰਦੇ ਰਹੇ। ਮੇਰੇ ਹਰ ਮਸਲੇ ਵਿਚ ਤੁਹਾਡੇ ਪਰਿਵਾਰ ਦੀ ਹੀ ਚਲਦੀ ਰਹੀ। ਮੰਨਿਆ ਕਿ ਤੁਹਾਡਾ ਆਪਣੀ ਧੀ ਨਾਲ ਪਿਆਰ ਸੀ। ਉਹ ਤਾਂ ਹਰ ਇੱਕ ਮਾਂ-ਬਾਪ ਦਾ ਹੁੰਦਾ ਹੈ। ਪਰ ਤੁਸੀਂ ਆਪਣੀ ਧੀ ਨੂੰ ਗਲਤ ਸ਼ਹਿ ਦੇ ਕੇ ਮੇਰੇ ਖਿਲਾਫ਼ ਭੜਕਾਉਂਦੇ ਰਹੇ । ਮੇਰੀਆਂ ਭਾਵਨਾਵਾਂ ਨੂੰ ਨਾ ਸਮਝ ਕੇ ਆਪਣੇ ਘਰ ਦੀ ਮਾਣ ਮਰਿਆਦਾ ਉਲੰਘਦੇ ਰਹੇ।
ਤੁਹਾਡੀ ਦਖਲਅੰਦਾਜੀ ਮੇਰੇ ਪਰਿਵਾਰ ਵਿਚ ਸਦਾ ਰਹੀ । ਤੁਹਾਡਾ ਲੜਕਾ ਅਕਸਰ ਤੁਹਾਡੇ ਦੁਆਰਾ ਸਿਖਾਇਆ ਪੜ੍ਹਾਇਆ ਮੇਰੇ ਘਰੇ ਆਉਂਦਾ ਤੇ ਮੇਰੇ ਨਾਲ ਬੁਰਾ ਸਲੂਕ ਕਰਦਾ । ਮੈਂ ਚੁੱਪ ਰਿਹਾ, ਕਿਉਂਕਿ ਮੈਂ ਆਪਣੇ........
ਸਭ ਤੋਂ ਪਹਿਲਾਂ ਤਾਂ ਤੁਸੀਂ ਮੇਰੇ ਘਰ ਵਿਚ ਬੇਲੋੜੀ ਦਖਲ ਅੰਦਾਜੀ ਕਰਦੇ ਰਹੇ। ਮੇਰੇ ਹਰ ਮਸਲੇ ਵਿਚ ਤੁਹਾਡੇ ਪਰਿਵਾਰ ਦੀ ਹੀ ਚਲਦੀ ਰਹੀ। ਮੰਨਿਆ ਕਿ ਤੁਹਾਡਾ ਆਪਣੀ ਧੀ ਨਾਲ ਪਿਆਰ ਸੀ। ਉਹ ਤਾਂ ਹਰ ਇੱਕ ਮਾਂ-ਬਾਪ ਦਾ ਹੁੰਦਾ ਹੈ। ਪਰ ਤੁਸੀਂ ਆਪਣੀ ਧੀ ਨੂੰ ਗਲਤ ਸ਼ਹਿ ਦੇ ਕੇ ਮੇਰੇ ਖਿਲਾਫ਼ ਭੜਕਾਉਂਦੇ ਰਹੇ । ਮੇਰੀਆਂ ਭਾਵਨਾਵਾਂ ਨੂੰ ਨਾ ਸਮਝ ਕੇ ਆਪਣੇ ਘਰ ਦੀ ਮਾਣ ਮਰਿਆਦਾ ਉਲੰਘਦੇ ਰਹੇ।
ਤੁਹਾਡੀ ਦਖਲਅੰਦਾਜੀ ਮੇਰੇ ਪਰਿਵਾਰ ਵਿਚ ਸਦਾ ਰਹੀ । ਤੁਹਾਡਾ ਲੜਕਾ ਅਕਸਰ ਤੁਹਾਡੇ ਦੁਆਰਾ ਸਿਖਾਇਆ ਪੜ੍ਹਾਇਆ ਮੇਰੇ ਘਰੇ ਆਉਂਦਾ ਤੇ ਮੇਰੇ ਨਾਲ ਬੁਰਾ ਸਲੂਕ ਕਰਦਾ । ਮੈਂ ਚੁੱਪ ਰਿਹਾ, ਕਿਉਂਕਿ ਮੈਂ ਆਪਣੇ........
ਮੇਰੇ ਨਾਨਕਿਆਂ ਦੀ ਮਿੱਟੀ ‘ਚ.......
ਛੋਟੇ ਹੁੰਦਿਆਂ ਨੇ ਸੁਣਿਆ ਸੀ ਕਿ ਕਈ ਮਸਲਿਆਂ ਤੇ ਬਜੁਰਗ ਤੇ ਬੱਚੇ ਇਕੋ ਜਿਹੇ ਹੁੰਦੇ ਹਨ। ਉਹਨਾਂ ਦਾ ਸੁਭਾਅ ਤੇ ਖੁਆਇਸ਼ ਉਸੇ ਤਰ੍ਹਾਂ ਦੀ ਹੁੰਦੀ ਹੈ। ਇਹ ਗੱਲਾਂ ਸੁਣਨ ਵਿੱਚ ਅਜੀਬ ਲੱਗਦੀਆਂ ਪਰ ਇਹ ਇਕ ਅਟੱਲ ਸਚਾਈ ਹੈ।
ਇਸ ਦਾ ਸਬੂਤ ਮੈਨੂੰ ਉਸ ਸਮੇਂ ਮਿਲਿਆ ਜਦ ਮੇਰੇ ਨਾਨਾ ਜੀ ਜੋਂ ਉਸ ਸਮੇਂ 105 ਕੁ ਵਰ੍ਹਿਆਂ ਦੇ ਸਨ ਤੇ ਮੰਜੇ ਤੋਂ ਬਹੁਤਾ ਹਿਲਜੁਲ ਵੀ ਨਹੀਂ ਸਨ ਸਕਦੇ । ਪੇਟ ਦੀ ਖਰਾਬੀ ਕਾਰਨ ਅਕਸਰ ਦਫਾ ਹਾਜਤ ਵੀ ਕਈ ਵਾਰੀ ਮੰਜੇ ਤੇ ਹੀ ਕਰ ਦਿੰਦੇ ਸਨ। ਇਕ ਦਿਨ ਉਹ ਮੇਰੀ ਮਾਂ ਨੂੰ ਜਿਸਨੂੰ ਉਸਦਾ ਪੇਕਾ ਪਰਿਵਾਰ ‘ਬੀਬੀ ਆਖਦਾ ਸੀ, ਕਹਿਣ ਲੱਗੇ “ਬੀਬੀ ਮੇਰਾ ਪਕੌੜੇ ਖਾਣ ਨੂੰ ਦਿਲ ਕਰਦਾ ਹੈ। ਭਾਵੇ ਦੋ ਤਿੰਨ ਹੀ ਲਿਆ ਦੇ, ਮੈਨੂੰ ਪਕੌੜੇ ਖੁਆ ਦੇ ।' ਉਸ ਸਮੇ ਚਾਹੇ ਮੇਰੇ ਨਾਨਾ ਜੀ ਬਹੁਤ ਕਮਜ਼ੋਰ ਤੇ ਬੀਮਾਰ ਸਨ। ਬਚਣ ਦੀ ਬਹੁਤੀ ਆਸ ਨਹੀਂ ਸੀ। ਮੇਰੀ ਮਾਂ ਨੇ ਪਿਉ ਦੀ ਇਸ ਖੁਹਾਇਸ਼ ਨੂੰ ਪੂਰਾ ਕਰਨ ਲਈ ਕੌਲੀ ਵਿਚ ਥੋੜ੍ਹਾ ਜਿਹਾ ਵੇਸਣ ਘੋਲ ਕੇ ਆਲੂ ਪਿਆਜ਼ ਪਾ ਕੇ ਚਾਰ ਕੁ ਪਕੌੜੇ ਬਣਾ ਕੇ ਮੇਰੇ ਨਾਨਾ ਜੀ ਨੂੰ ਖੁਆ ਦਿੱਤੇ । ਉਸ ਸਮੇਂ ਪਕੌੜੇ ਖਾ ਕੇ.........
‘ਤੇ ਧੀ ਤੋਰ ਦਿੱਤੀ.........
ਗੁਰੂਦੁਆਰੇ ਵਿੱਚ ਵੜਦੇ ਹੀ ਬੜਾ ਅਜੀਬ ਜਿਹਾ ਮਹਿਸੂਸ ਹੋਇਆ । ਆਨੰਦ ਕਾਰਜ ਹੋ ਰਿਹਾ ਸੀ। ਲੋਕ ਸ਼ਰਧਾ ਤੇ ਖੁਸ਼ੀ ਨਾਲ ਬੈਠੇ ਅਨੰਦ ਕਾਰਜ ਨੂੰ ਦੇਖ ਰਹੇ ਸਨ। ਪਵਿੱਤਰ ਗੁਰਬਾਣੀ ਦੀਆਂ ਰੀਤ ਰਿਵਾਜਾਂ ਨਾਲ ਕਾਰਜ ਸੰਪੰਨ ਹੋ ਰਹੇ ਸਨ। ਅਸੀਂ ਦੋਹਾਂ ਨੇ ਮੱਥਾ ਟੇਕਿਆ ਤੇ ਚੁੱਪਚਾਪ ਪਿੱਛੇ ਜਾ ਕੇ ਬੈਠ ਗਏ। ਸਾਨੂੰ ਏਥੇ ਕੋਈ ਨਹੀਂ ਸੀ ਜਾਣਦਾ। ਨਾ ਲੜਕੇ ਵਾਲੇ ਨਾ ਲੜਕੀ ਵਾਲੇ । ਅਸੀਂ ਕਿਸੇ ਨੂੰ ਪਹਿਲਾਂ ਕਦੇ ਮਿਲੇ ਹੀ ਨਹੀਂ ਸੀ ਤੇ ਨਾ ਕਿਸੇ ਨੂੰ ਦੇਖਿਆ ਸੀ। ਇਸੇ ਸ਼ਸੋਪੰਜ ਵਿੱਚ ਸੋਚਦੇ ਸੋਚਦੇ ਮੇਰੀ ਸੋਚ ਮੈਨੂੰ ਬਹੁਤ ਪਿੱਛੇ ਲੈ ਗਈ, ਉਨ੍ਹੀ ਦਿਨੀਂ ਮੇਰੀ ਇੱਕ ਕਹਾਣੀ ‘ਕੌੜਾ ਸੱਚਅ ਰੋਜਾਨਾ ਸਪੋਕਸਮੈਨ ਅਖਬਾਰ ਵਿੱਚ ਛਪੀ ਸੀ।
“ਸਰ ਜੀ ਤੁਹਾਡੀ ਸਪੋਕਸ ਮੈਨ ਵਿੱਚ ਛਪੀ ਕਹਾਣੀ “ਕੌੜਾ ਸੱਚ” ਬਹੁਤ ਵਧੀਆ ਲੱਗੀ । ਫਰਾਮ ਦੀਪ। ਮੈਨੂੰ ਇੱਕ ਐਸ. ਐਮ. ਐਸ. ਪ੍ਰਾਪਤ ਹੋਇਆ ।
“ਸ਼ੁਕਰੀਆ ਜੀ, ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਟੀਚਰ ਹੋ ?”, ਮੈਂ ਉਸੇ ਤਰੀਕੇ ਨਾਲ ਹੀ ਸਵਾਲ ਕੀਤਾ।
“ਨਹੀਂ ਜੀ, ਮੈਂ ਪੜ੍ਹਦੀ ਹਾਂ, ਟੀਚਰ ਨਹੀਂ ਹਾਂ।”, ਇਹ ਜਵਾਬ ਆਇਆ।
“ਪਹਿਲਾਂ ਤੁਸੀਂ ਇਹ ਲਿਖੋ ਕਿ ਇਹ ਕਹਾਣੀ ਤੁਹਾਨੂੰ ਕਿਉਂ ਅੱਛੀ ਲੱਗੀ ?”, ਮੈਂ ਫਿਰ ਮੈਸੈਜ ਰਾਹੀਂ ਪੁੱਛਿਆ ਕਿਉਂਕਿ ਇਕ ਲੇਖਕ ਦੀ ਇਹ ਜਾਨਣ ਦੀ ਇੱਛਾ ਹੁੰਦੀ ਹੈ ਕਿ ਪਾਠਕ ਉਸਨੂੰ ਕਿਉਂ ਪਸੰਦ ਕਰਦੇ ਹਨ'।
“ਅੱਜ ਤਾਂ ਲੇਟ ਹੋ ਗਈ ਹਾਂ, ਕੱਲ੍ਹ ਨੂੰ ਪੂਰਾ ਕੋਮੈਂਟ ਭੇਜਾਂਗੀ”, ਮੈਨੂੰ ਜਵਾਬ ਮਿਲਿਆ । ਗੱਲ ਉਸ ਦੀ ਵੀ ਸਹੀ ਸੀ ਕਿਉਂਕਿ........
ਸੇਵ ਦ ਗਰਲ ਚਾਈਲਡ
ਸੇਵ ਦ ਗਰਲ ਚਾਈਲਡ
“ਮਾਸਟਰ ਜੀ ਵਧਾਈਆਂ ਹੋਣ ਤੁਸੀ ਦਾਦਾ ਬਣ ਗਏ। ਡਾਕਟਰ ਸਾਹਿਬਾਂ ਨੇ ਨੰਨੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ।' ਨਰਸ ਨੇ ਆਕੇ ਮੈਨੂੰ ਦੱਸਿਆ। ਇਹ ਮੇਰੇ ਡਾਕਟਰ ਬੇਟੇ ਦਾ ਆਪਣਾ ਹੀ ਹਸਪਤਾਲ ਸੀ ਤੇ ਮੇਰੀ ਨੂੰਹ ਦਾ ਇਹ ਪਹਿਲਾ ਬੱਚਾ ਸੀ ਸਾਰਾ ਪਰਿਵਾਰ ਤੇ ਸਟਾਫ ਖੁ± ਸੀ। ਚਿਹਰਾ ਤਾਂ ਮੇਰਾ ਵੀ ਇੱਕ ਦਮ ਚਮਕ ਗਿਆ। ਪਰ ਪਤਾ ਨਹੀ ਕਿਉਂ ਨਾਲ ਦੀ ਨਾਲ ਇੱਕ ਦਮ ਫਿੱਕਾ ਜਿਹਾ ਪੈ ਗਿਆ। ਇਸ ਲਈ ਨਹੀ ਕਿ ਮੈਂ ਮੁੰਡੇ ਕੁੜੀ ਵਿੱਚ ਫਰਕ ਸਮਝਦਾ ਹਾਂ। ਨਹੀ ਹਰਗਿਜ ਵੀ ਨਹੀ। ਸਗੋਂ ਮੈਂ ਤਾਂ ਧੀਆਂ ਨੂੰ ਪੁੱਤਰਾਂ ਤੋ ਵੀ ਵੱਧ ਪਿਆਰੀਆਂ ਸਮਝਦਾ ਹਾਂ। “ਚਲੋ ਉਠੋ ਪੋਤੀ ਦੇਖ ਲਉ ਤੇ ਨਾਲੇ ਉਸ ਨੁੰ ਗੁੜਤੀ ਦੇ ਦਿਉ।' ਕਾਂਤਾ ਨੇ ਮੈਨੂੰ ਕਿਹਾ। ਪਰ ਮੈਥੋਂ ਉਠ ਹੀ ਨਾ ਹੋਇਆ। “ਗੁੜਤੀ ਤੂੰ ਹੀ ਦੇ ਦੇ।' ਮੈਂ ਉਸ ਨੂੰ ਕਿਹਾ । ਹਲਾਂਕਿ ਮੇਰੀ ±ੁਰੂ ਤੋਂ ਇੱਛਾ ਸੀ ਕਿ ਬੱਚੇ ਨੂੰ ਗੁੜਤੀ ਬੀਜੀ ਕੋਲੋ ਦਿਵਾਉਣ ਦੀ। ਪਰ ਮੈਥੋਂ ਕਹਿ ਹੀ ਨਾ ਹੋਇਆ। “ਬੀਜੀ ਵਧਾਈਆਂ ਹੋਣ ਤੁਸੀ ਪੜਦਾਦੀ ਬਣ ਗਏ।' ਤੇ ਮੇਰੀਆਂ ਅੱਖਾਂ ਜਿਹੀਆਂ ਭਰ ਆਈਆਂ।
ਮੇਰੀਆਂ ਚਾਰ ਭੂਆਂ ਸਨ। ਮੇਰੇ ਪਿਤਾ ਜੀ ਨੇ ਆਪਣੀ ਥੋੜੀ ਜਿਹੀ ਤਨਖਾਹ ਨਾਲ ਘਰ ਵੀ ਚਲਾਇਆ ਤੇ ਉਹਨਾਂ ਦੇ ਕਾਰਜ ਵੀ ਸਮੇਟੇ। ਦੋ ਦੇ ਤਾਂ ਅੋਲਾਦ ਵੀ ਨਹੀ ਹੋਈ ।ਬਾਕੀ ਮੇਰੇ ਪਿਤਾ ਜੀ ਉਹਨਾ ਨੂੰ ਆਪਣੇ ਆਖਿਰੀ ਸਮੇਂ ਤੱਕ ਸੰਭਾਲਦੇ ਰਹੇ। ਤੇ ਫਿਰ ਇਹ ਕੰਮ ਮੈੱ ਸੰਭਾਲ ਲਿਆ। ਤੇ ਬੁਢਾਪੇ ਵਿੱਚ ਮੈਂ ਹੀ ਉਹਨਾ ਦੇ ਦੇਖਰੇਖ ਕਰਦਾ। ਨਾ ਮੇਰੇ ਭਰਾ ਤੇ ਨਾ ਹੀ ਚਾਚੇ ਤਾਏ ਉਹਨਾਂ ਦਾ ਫਿਕਰ ਕਰਦੇ। ਹਰ ਮਹੀਨੇ ਉਹਨਾਂ ਦੀਆਂ ਮੁਢਲੀਆਂ ਜਰੂਰਤਾਂ ਪੂਰੀਆਂ ਕਰਨਾ ਹੀ ਮੇਰਾ ਧਰਮ ਬਣ ਗਿਆ। ਹਲਾਂਕਿ ਮੈਂ ਤਰਕ±ੀਲ ਸੋਚ ਰੱਖਦਾ ਹਾਂ ਤੇ ਘਰਦੇ ਮੈਨੂੰ ਨਾਸਤਿਕ ਹੀ ਮੰਨਦੇ ਹਨ। ਮੇਰੀ ਸੋਚ ਅਨੁਸਾਰ ਮੈਨੂੰ ਜੋ ਠੀਕ ਲੱਗਦਾ ਹੈ ਮੈਂ ਉਹੀ ਕਰਦਾ ਹਾਂ ਤੇ ਅੰਨੀ ਸਰਧਾ ਕਿਤੇ ਵੀ ਨਹੀ ਰੱਖਦਾ। ਮੰਦਿਰ, ਗੁਰਦਵਾਰੇ, ਡੇਰੇ ਵੀ ਚਲਾ ਜਾਂਦਾ ਹਾਂ ਤੇ ਰੀਸੋਰੀਸ ਸਿਰ ਝੁਕਾ ਦਿੰਦਾ ਹਾਂ। ਮੈਨੂੰ ਕਥਾ ਕਹਾਣੀ, ਕੀਰਤਨ ਜਾ ਸਤਿਸੰਗ ਸੁਨਣ ਤੋਂ ਵੀ ਪ੍ਰਹੇਜ ਨਹੀ। ਪਰ ±ਰਧਾ ਤਾਂ ±ਾਇਦ ਕਿਤੇ ਵੀ ਨਹੀ।
ਪੋਤੀ ਨੂੰ ਮੈਂ ਦੇਖ ਆਇਆ ।ਬੇਟਾ ਤੇ ਨੂੰਹ ਡਾਢੇ ਖੁ± ਸਨ। ਉਹਨਾ ਦੀ ਖੁ±ੀ ਹੀ ਸਾਡੀ ਖੁ±ੀ ਹੈ। ±ਗਨ ਵੀ ਦੇ ਦਿੱਤਾ । ਉਥੇ ਮੈਂ ਉਪਰੀ ਜਿਹੀ ਹਾਸੀ ਹੱਸਿਆ ਵੀ। ਪਰ ਅੰਦਰੋਂ ਖੁ±ੀ ਨਹੀ ਆਈ। ਗੋਰੀ ਨਿਛੋਹ ਪੋਤੀ ਆਪਣੀ ਮਾਂ ਤੇ ਹੀ ਗਈ ਸੀ। ਬਾਰਬੀ ਡੋਲ ਲੱਗਦੀ ਸੀ। ਸੋਹਣੀ ਵੀ ਕਿਉਂ ਨਾ ਲੱਗੇ ਆਖਿਰ ਆਪਣਾ ਅੰ± ਸੀ। ਆਪਣਾ ਖੂਨ ਸੀ ਤੇ ਘਰ ਦੀ ਕਿਰਨ ਸੀ। ਸਾਰੇ ਕਮਰੇ ਚ ਖੂਬ ਜੋਰ ਜੋਰ ਦੀ ਹੱਸ ਰਹੇ ਸੀ। ਪੋਤੀ ਦਾ ਸੁਣਦੇ ਸਾਰ ਹੀ ਛੋਟਾ ਵੀ ਆ ਗਿਆ ਮੇਰੀ ਸਾਲੀ ਨੂੰ ਲੈ ਕੇ।ਹਰ ਸੁੱਖ ਦੁੱਖ ਤੇ ਇਹ ਦੋਨੋ ਜੀ ਹੀ ਪਹੁੰਚਦੇ ਹਨ। ਦੋਨਾ ਭੈਣਾਂ ਦਾ ਆਪਸ ਚ ਪਿਆਰ ਬਹੁਤ ਹੈ । ਮੇਰੀ ਇਸ ਨਾਲ ਹੀ ਜਿਆਦਾ ਬਣਦੀ ਹੈ। ਮੇਰੀ ਨੂੰਹ ਦੇ ਪੇਕੇ ਦੂਰ ਹਨ। ਉਹਨਾਂ ਨੂੰ ਵੀ ਫੋਨ ਕਰ ਦਿੱਤਾ ਹੈ ±ਾਮ ਤੱਕ ਮਸਾਂ ਪਹੁੰਚਣਗੇ। ਸੱਤ ਅੱਠ ਘੰਟਿਆ ਦਾ ਸਫਰ ਹੈ। ਫੋਨ ਤਾਂ ਬਾਕੀ ਭੈਣ ਭਰਾਵਾਂ ਨੂੰ ਵੀ ਕਰ ਦਿੱਤੇ। ਪਰ ਸਭ ਆਪਣੇ ਆਪਣੇ ਸਮੇਂ ਨਾਲ ਹੀ ਆਉਣਗੇ। ਕਈ ਤਾਂ ਫੋਨ ਤੇ ਹੀ ਹੂ ਹੈਲੋ ਕਰ ਲੈਣ ਗੇ। ਪੋਤੀ ਦੀ ਭੂਆ ਯਾਨਿ ਕੇ ਮੇਰੀ ਬੇਟੀ ਨੂੰ ਵੀ ਫੋਨ ਕਰ ਦਿੱਤਾ ਸੀ ਤੇ ਉਹ ਹੱਸ ਕੇ ਕਹਿੰਦੀ “ਡੈਡੀ ਜੀ ਮੇਰੀ ±ਰੀਕ ਆ ਗਈ। ਹੁਣ ਮੈਨੂੰ ਕਿਨ੍ਹੇ ਪੁਛਣਾ ਹੈ। ਮੇਰੀ ਕਦਰ ਹੁਣ ਘੱਟ ਜੂਗੀ। ' “ਨਹੀ ਬੇਟਾ ਹਰ ਇੱਕ ਦੀ ਆਪਣੀ ਆਪਣੀ ਕਦਰ ਹੁੰਦੀ ਹੈ। ਤੇਰੀ ਭੂਆ ਜੀ ਨੇ ਵੀ ਇਉਂ ਹੀ ਕਿਹਾ ਸੀ ਜਦੋਂ ਤੇਰੇ ਜਨਮ ਤੇ ਮੈਂ ਉਸ ਨੂੰ ਫੋਨ ਕੀਤਾ ਸੀ। 'ਮੈa ਉਸ ਨੂੰ ਕਿਹਾ।
ਗੱਲ ਉਸਦੀ ਸੋਲਾਂ ਆਨੇ ਸੱਚੀ ਸੀ। ਸਿਆਣੇ ਆਖਦੇ ਹਨ “ਧੀ ਜੰਮੀ ਭੈਣ ਵਿਸਰੀ ਤੇ ਭੂਆ ਕਿਦ੍ਹੇ ਯਾਦ। ' ਭੈਣ ਦਾ ਤਾਂ ਮੈਂ ਹੱਥੀ ਵਿਆਹ ਕੀਤਾ। ਹਰ ਤਿੱਥ ਤਿਉਹਾਰ ਤੇ ਮੈਂ ਹੀ ਭੈਣ ਕੋਲ ਜਾਂਦਾ। ਨਾ ਕਦੇ ਨਿੱਕੇ ਨੇ ਤੇ ਨਾ ਹੀ ਵਿਚਾਲੜੇ ਨੇ ਕਦੇ ਕਿਹਾ ਕਿ ਵੀਰ ਜੀ ਇਸ ਵਾਰ ਅਸੀ ਚਲੇ ਜਾਂਦੇ ਹਾਂ। ਮਾਂ ਪਿਉ ਮੇਰੇ ਚੁਲ੍ਹੇ ਤੇ ਸੀ ਤੇ ਭੈਣ ਦੀ ਸੰਭਾਲ ਮੇਰੇ ਪੇਟੇ ਪੈ ਗਈ। ਜੀਜੇ ਦਾ ਸੁਭਾਅ ਕੁਝ ਠੀਕ ਨਹੀ ਹੈਗਾ । ਹਰ ਨਿੱਕੀ ਨਿੱਕੀ ਗੱਲ ਨੁੰ ਲੈ ਕੇ ਤਿੰਗੜ ਜਾਂਦਾ ਹੈ ਤੇ ਫਿਰ ਅਵਾ ਤਵਾ ਬੋਲਦਾ ਹੈ। ਬੋਲਣ ਵੇਲੇ ਭੋਰਾ ਨਹੀ ਸੋਚਦਾ ਕਿ ਇਹ ਕੱਚ ਵਰਗੇ ਨਾਜੁਕ ਰਿ±ਤੇ ਹਨ ਤੇ ਕੋੜੀ ਜੁਬਾਨ ਦੇ ਫੱਟ ਸਹਿ ਨਹੀ ਸਕਦੇ। ਇੱਕ ਦੋ ਵਾਰੀ ਤਾਂ ਉਸ ਨੇ ਸਾਡਾ ਦਿੱਤਾ ਸਮਾਨ ਹੀ ਨਹੀ ਮੋੜਿਆ ਸਗੋਂ ਸਾਨੂੰ ਵੀ ਘਰੇ ਗਿਆ ਨੂੰ ਬੇਇਜੱਤ ਕੀਤਾ। ਬੀਜੀ ਦੀ ਵੀ ਭੋਰਾ ਸੰਗ ±ਰਮ ਨਹੀ ਕੀਤੀ। ਸਾਨੂੰ ਵੀ ਮੁਸਟੰਡੇ ਤੇ ਨਾ ਜਾਣੇ ਕੀ ਕੁ± ਕਿਹਾ। ਤੇ ਸਾਨੂੰ ਪਿਆਈ ਚਾਹ ਦੇ ਕੱਪ ਦਾ ਮਿਹਣਾ ਵੀ ਮਾਰ ਦਿੱਤਾ। ਐਨੀ ਬੇਜਿੱਤੀ ਸਿਰਫ ਇਸ ਲਈ ਹੀ ਸਹੀ ਸੀ ਕਿ ਉਹ ਮੇਰੀ ਭੈਣ ਦਾ ਘਰ ਸੀ। ਪਰ ਮੇਰੀ ਭੈਣ ਵੀ ਤੇ ਕਿਸੇ ਗੱਲੋਂ ਘੱਟ ਨਹੀ। ਉਹ ਵੀ ਤਾਂ ਉਹਨਾਂ ਦੀ ਬੋਲੀ ਹੀ ਬੋਲਦੀ ਹੈ। ਤੇ ਘਰੇ ਚੋਵੀ ਘੰਟੇ ਕਲੇ± ਰਹਿੰਦਾ ਹੈ । ਬੀਜੀ ਦੀ ਬੀਮਾਰੀ ਦੀ ਵਂ੍ਹਾ ਵੀ ਇਹ ਕਲੇ± ਤੇ ਬੇਚੈਨੀ ਹੀ ਹੈ। ਹਰ ਤਿੱਥ ਤਿਉਹਾਰ ਦਿਵਾਲੀ, ਲੋਹੜੀ, ਹਾੜ ਨਿਮਾਣੀ ਤੇ ਰੱਖੜੀ ਨੂੰ ਆਉਂਦੀ ਨੂੰ ਦੇਖ ਕੇ ਪਹਿਲਾਂ ਹੀ ਡਰ ਲੱਗਣ ਲੱਗ ਜਾਂਦਾ ਹੇ।
ਬੇਟਾ ਡਾਕਟਰ ਹੈ ਤੇ ਨੂੰਹ ਵੀ। ਮਾਡਰਨ ਖਿਆਲ ਹਨ। ਸੁਸਾਇਟੀ ਵਿੱਚ ਵਿਚਰਦੇ ਹਨ। ਇੱਕ ਮੁੰਡੇ ਤੇ ਇੱਕ ਕੁੜੀ ਦੇ ਪਰਿਵਾਰ ਨੂੰ ਸੰਤੁਲਿਤ ਪਰਿਵਾਰ ਮੰਨਦੇ ਹਨ। ਇਹਨਾਂ ਨੇ ਮਾਂ ਪਿਓ ਦੇ ਸਿਰ ਤੇ ਐ± ਕੀਤੀ ਹੈ। ਕਿਸੇ ਗੱਲ ਦਾ ਦੁੱਖ ਨਹੀ ਦੇਖਿਆ। ਗਰੀਬੀ ਤੇ ਤੰਗੀ ਤੁਰ±ੀ ਨਹੀ ਦੇਖੀ। ਬੱਚਿਆਂ ਦੀ ਤਰਾਂ ਦੋਨੇ ਭੈਣ ਭਰਾ ਰਹੇ ਹਨ ।ਕਦੇ ਗੁੱਸੇ ਗਿਲੇ ਨਹੀ ਹੋਏ। ਬਸ ਹੋਸਟਲਾਂ ਚ ਰਹਿੰਦੇ ਕਦੇ ਸਬੱਬ ਨਾਲ ਹੀ ਘਰੇ ਇਕੱਠੇ ਹੁੰਦੇ। ਪੜ੍ਹਾਈ ਮੁਕੰਮਲ ਹੁੰਦੇ ਸਾਰ ਹੀ ਮੈਂ ਧੀ ਦਾ ਵਿਆਹ ਕਰ ਦਿੱਤਾ।ਉਹ ਆਪਣੇ ਘਰ ਚਲੀ ਗਈ ਤੇ ਡਾਕਟਰੀ ਪੜ੍ਰਦੇ ਹੋਏ ਹੀ ਬੇਟੇ ਨੇ ਨਾਲ ਹੀ ਐਮ ਡੀ ਕਰਦੀ ਆਪਣੀ ਕਲਾਸ ਫੈਲੋ ਨਾਲ ਵਿਆਹ ਕਰਵਾ ਲਿਆ। ਸਹੁਰੇ ਦੂਰ ਹਨ ਕਦੇ ਕਦੇ ਹੀ ਜਾ ਹੁੰਦਾ ਹੈ ਬੇਟੇ ਤੇ। ਤਾਂ ਫਿਰ ਇਸ ਨੂੰ ਰਿ±ਤੇਦਾਰੀਆਂ ਤੇ ਭੈਣ ਭਰਾਵਾਂ ਦੇ ਗੁੱਸੇ ਗਿਲਿਆਂ ±ਿਕਵੇ ±ਿਕਾਇਤਾ ਦਾ ਕੀ ਪਤਾ। ਬੇਟੀ ਦੇ ਹੋਣ ਦੀ ਖੁ±ੀ ਤਾਂ ਮਨਾ ਰਿਹਾ ਹੈ ਪਰ ਇਹ ਅਜੇ ਦੁਨਿਆਦਾਰੀ ਤੋ ਕੋਹਾਂ ਦੂਰ ਹੈ। ਸਟਾਫ ਨੂੰ ਤੇ ਜਾਣ ਪਹਿਚਾਨ ਵਾਲਿਆਂ ਨੂੰ ਮਿਠਾਈ ਤੇ ਮੇਵੇ ਵੰਡ ਰਿਹਾ ਹੈ। ਚਲੋ ਇਹ ਸਭ ਇਸਦੇ ਭਾਗ ਹਨ।
ਮੇਰੇ ਇੱਕੋ ਹੀ ਬੇਟੀ ਹੈ ।ਬਹੁਤ ਮੁ±ਿਕਲ ਨਾਲ ਪੜ੍ਹਾਇਆ। ਅੱਠ ਸਾਲ ਯੂਨੀਵਰਸਿਟੀ ਚ ਰਹੀ। ਪਾਣੀ ਦੀ ਤਰਾਂ ਪੈਸਾ ਵਹਾਇਆ। ਇੱਛਾ ਸੀ ਕਿ ਬੇਟੀ ਵੀ ਡਾਕਟਰ ਬਣੇ ਪਰ ਉਸ ਦੀ ਕਿਸਮਤ ਨੇ ਸਾਥ ਨਹੀ ਦਿੱਤਾ। ਚਲੋ ਫਿਰ ਵੀ ਚੰਗਾ ਪੜ੍ਹ ਗਈ। ਤੇ ਚੰਗੇ ਘਰੇ ਇਸਦਾ ਵਿਆਹ ਹੋ ਗਿਆ। ਪਰ ਮਾੜੀ ਗੱਲ ਇਹ ਹੋਈ ਕਿ ਵਿਆਹ ਤੋਂ ਥੋੜੇ ਸਮੇਂ ਬਾਦ ਹੀ ਇਸ ਦਾ ਸਹੁਰਾ ਗੁਜਰ ਗਿਆ। ਇਹ ਦੋਨੋ ਜੀਅ ਤਾਂ ਅਜੇ ਬੱਚੇ ਹੀ ਸਨ ਤੇ ਘਰ ਦਾ ਬੋਝ ਇਹਨਾਂ ਤੇ ਆ ਗਿਆ। ਇਹਨਾ ਦੇ ਤਾ ਅਜੇ ਹੱਸਣ ਖੇਡਣ ਦੇ ਦਿਨ ਸਨ। ਇਹਨਾਂ ਦੇ ਘਰ ਦੇ ਵੱਡਿਆਂ ਦੇ ਫਰਜ ਫਿਰ ਮੇਰੀ ਝੋਲੀ ਆਣ ਪਏ। ਚਾਹੇ ਰੱਬ ਦਾ ਦਿੱਤਾ ਸਭ ਕੁਝ ਹੈ ਪਰ ਬਜੁਰਗਾਂ ਦੀ ਕਮੀ ਤਾਂ ਮਹਿਸੂਸ ਹੁੰਦੀ ਹੀ ਹੈ।
±ਾਮ ਨੂੰ ਕੁੜਮਾਂ ਨੇ ਪਹੁੰਚ ਜਾਣਾ ਹੈ ਤੇ ਉਹ ਵੀ ਆਪਣੀ ਦੋਹਤੀ ਨੂੰ ਵੇਖ ਕੇ ਬਹੁਤ ਖੁ± ਹੋਣਗੇ। ਮਾਂ ਨੂੰ ਵੇਖਕੇ ਧੀ ਦੀ ਖੁ±ੀ ਵੀ ਦੂਣੀ ਹੋ ਜਾਵੇਗੀ। ਉਹ ਸਾਡੀ ਗੋਤ ਵਿੱਚੋ ਨਹੀ ਹਨ। ਉਹਨਾ ਦੇ ਰੀਤੀ ਰਿਵਾਜ ਵੱਖਰੇ ਹਨ।ਬੋਲੀ ਦਾ ਵੀ ਫਰਕ ਹੈ। ਤੇ ਖਾਣ ਪਾਣ ਦਾ ਵੀ। ਬਾਕੀ ਮਾਣ ਸਨਮਾਨ ਤਾਂ ਕਰਨਾਂ ਹੀ ਪੈਂਦਾ ਹੈ। ਚਲੋ ਮੁੰਡਾ ਕੀ ਤੇ ਕੁੜੀ ਕੀ ?ਸਭ ਉਸੇ ਪਰਮਾਤਮਾਂ ਦੀ ਦੇਣ ਹੈ। ਲੋਕੀ ਅਕਸਰ ਕਹਿੰਦੇ ਹਨ। ਪਰ ਮੈਂ ਤਾਂ ਸਮਝਦਾ ਹਾਂ ਕਿ ਹੈ ਤਾਂ ਆਪਣੀ ਹੀ ਅੰ± ਹੈ। ਕਾਂਤਾ ਨੇ ਗੁੜਤੀ ਦਿੱਤੀ ਸੀ। ਬੀਜੀ ਵੀ ਨਾਲ ਹੀ ਖੜੇ ਸਨ ।
ਕਾਂਤਾ ਨੇ ਕੰਮ ਵਾਲੀਆਂ ਤੇ ਨਰਸ ਨੂੰ ਇਨਾਮ ਦਿੱਤਾ। ਉਹ ਤਾਂ ਨਿੰਮ ਬੰਨਣ ਨੂੰ ਵੀ ਤਿਆਰ ਸੀ। ਪਰ ਮੇਰੇ ਦਿਮਾਗ ਵਿੱਚ ਪੋਤੀ ਹੀ ਨਹੀ, ਮੇਰੀਆਂ ਚਾਰੇ ਭੂਆਂ , ਇੱਕੋ ਇੱਕ ਭੈਣ, ਇੰਕਲੋਤੀ ਧੀ ਦੇ ਨਾਲ ਨਾਲ ਦਿੱਲੀ ਦੀ ਦਾਮਿਣੀ, ਸਟੋਵ ਫੱਟਣ ਨਾਲ ਮਰਨ ਵਾਲੀਆਂ ਲੱਖਾਂ ਧੀਆਂ, ਜਬਰ ਦਾ ±ਿਕਾਰ ਹਜਾਰਾਂ ਭੈਣਾ ਤੇ ਇ±ਕ ਚ ਅੰਨੀਆਂ ਉਹ ਸੈਕੜੇ ਧੀਆਂ ਦੀ ਤਸਵੀਰ ਵੀ ਘੁੰਮ ਰਹੀ ਸੀ ਜੋ ਮਾਂ ਪਿਓ ਦੀ ਚਿੱਟੀ ਪੱਗ ਨੂੰ ਦਾਗ ਲਾ ਦਿੰਦੀਆਂ ਹਨ। ਫੁਫੱੜਾਂ, ਭਣੋਈਆਂ, ਜਵਾਈਆਂ ਦੇ ਹੁਦਰੇਪਣ ਦੀਆਂ ਗੱਲਾਂ ਮੇਰੀਆਂ ਅੱਖਾਂ ਮੂਹਰੇ ਸਨ। ਪੋਤੀ ਦੇ ਜਨਮ ਦੀ ਖੁ±ੀ ਤੇ ਚਾਅ ਦੇ ਨਾਲ ਨਾਲ ਵੱਧ ਰਹੀਆਂ ਜੁੰਮੇਵਾਰੀਆਂ ਦਾ ਬੋਝ ਵੀ ਨਜਰ ਆਉਂਦਾ ਸੀ ਤੇ ਮੈਂ ਇੱਕ ਦਮ ਹਸਤ=ਪਤਾਲ ਚ ਲੱਗਿਆ ਸੇਵ ਦ ਗਰਲ ਚਾਈਲਡ ਦਾ ਬੋਰਡ ਪੱਟ ਦਿੰਦਾ ਹਾਂ।ਪਤਾ ਨਹੀ ਕਿਉਂ? ਮੈਨੂੰ ਲੱਗਦਾ ਹੈ ਕੰਨਿਆ ਭਰੂਣ ਹੱਤਿਆ ਰੋਕਣ ਤੋਂ ਪਹਿਲਾ ਜਿਉਂਦੀਆਂ ਕੰਸ਼ਨਿਆ ਨੂੰ ਬਚਾਉਣਾ ਜਿਆਦਾ ਜਰੂਰੀ ਹੈ। ਤੇ ਮੈਂ ਹਸਪਤਾਲ ਚੋ ਬਾਹਰ ਨਿੱਕਲ ਜਾਂਦਾ ਹਾਂ।
ਰਮੇਸ ਸੇਠੀ ਬਾਦਲ
ਮੋ 98 766 27233
Saturday, 13 July 2013
ਹੰਝੂਆਂ ਦਾ ਹੜ੍ਹ
ਹੰਝੂਆਂ ਦਾ ਹੜ੍ਹ
“ਭਾਬੀ ਜੀ ਦੱਸੋ ਤਾਂ ਸਹੀ।ਕੀ ਮੈਂਥੋ ਕੋਈ ਗਲਤੀ ਹੋਗੀ?' ਮੈਂ ਭਾਬੀ ਜੀ ਨੂੰ ਬਾਰ ਬਾਰ ਪੁੱਛਦੀ ਹਾਂ ਪਰ ਭਾਬੀ ਜੀ ਹਰ ਵਾਰ ਹੱਸ ਕੇ ਟਾਲ ਦਿੰਦੇ ਹਨ। ਪਰ ਛੋਟੀ ਭਾਬੀ ਵੱਲ ਦੇਖ ਕੇ ਹੋਰ ਹੀ ਤਰ੍ਹਾਂ ਦੀ ਹਾਸੀ ਹੱਸਦੇ ਹਨ। ਅਸੀ ਪਿਛਲੇ ਕਈ ਸਾਲਾਂ ਤੋਂ ਭਾਬੀ ਜੀ ਕੇ ਉਪਰਲੀ ਮੰਜਿਲ ਤੇ ਰਹਿੰਦੇ ਹਾਂ। ਹੇਠਲੇ ਹਿੱਸੇ ਚ ਵੱਡੇ ਭਾਬੀ ਜੀ ਦਾ ਪਰਿਵਾਰ, ਛੋਟੇ ਭਾਬੀ ਜੀ ਤੇ ਮਾਤਾ ਤੇ ਬਾਊ ਜੀ ਹੁੰਦੇ ਹਨ। ਬੱਚੇ ਚਾਰੇ ਹੀ ਬਾਹਰ ਹੋਸਟਲਾਂ ਚ ਪੜ੍ਹਦੇ ਹਨ। ਇਸੇ ਲਈ ਤਾਂ ਅਸੀ ਇੱਕ ਪਰਿਵਾਰ ਦੀ ਤਰਾਂ ਹੀ ਰਹਿੰਦੇ ਹਾਂ। ਇਹਨਾਂ ਦੇ ਰੱਬ ਦਾ ਦਿੱਤਾ ਸਭ ਕੁਝ ਹੈ। ਬਾਊ ਜੀ ਇੱਕ ਸੇਵਾਮੁਕਤ ਅਫਸਰ ਹਨ। ਵੱਡੇ ਭਾਈ ਸਾਬ ਬੈਂਕ ਵਿੱਚ ਲੱਗੇ ਹਨ ਤੇ ਛੋਟੇ ਭਾਈ ਸਾਬ ਦਾ ਚੰਗਾ ਕਾਰੋਬਾਰ ਹੈ। ਵੱਡੇ ਭਾਬੀ ਜੀ ਚਾਹੇ ਐਮ ਏ ਬੀ ਐਡ ਹਨ ਪਰ ਇਹਨਾਂ ਨੇ ਉਸਨੂੰ ਨੋਕਰੀ ਨਹੀ ਕਰਵਾਈ। ਪਰ ਛੋਟੇ ਭਾਬੀ ਜੀ ਵਿਆਹ ਤੋਂ ਪਹਿਲਾਂ ਦੇ ਹੀ ਬੀਮਾਂ ਕੰਪਨੀ ਚ ਲੱਗੇ ਹੋਏ ਸਨ। ਸੋ ਹਰ ਕੋਈ ਆਪਣੀ 2 ਜਗ੍ਹਾ ਤੇ ਖੁਸ ਹੈ।
ਸਾਡੇ ਬੱਚੇ ਜਿਆਦਾਤਰ ਥੱਲੇ ਹੀ ਰਹਿੰਦੇ। ਕਦੇ ਭਾਈ ਸਾਬ ਖਿਡਾਉਂਦੇ ਤੇ ਕਦੇ ਵੱਡੇ ਬਾਊ ਜੀ। ਮਾਤਾ ਜੀ ਤਾਂ ਅਕਸਰ ਬੱਚਿਆਂ ਨੂੰ ਆਪਣੇ ਕੋਲੇ ਬੁਲਾ ਲੈਂਦੇ। ਘੰਟਿਆ ਬੱਧੀ ਇਹਨਾ ਨਾਲ ਹੀ ਹੱਸਦੇ ਰਹਿੰਦੇ ਹਨ। ਮਾਤਾ ਜੀ ਕੁਸ ਵੀ ਖਾਣ ਨਿੱਕੜੀ ਨੂੰ ਨਾਲ ਹੀ ਖਵਾਉਂਦੇ ਹਨ। ਇਹ ਵੀ ਐਡੀ ਢੀਠ ਹੈ ਅਖੇ ਮੈਂ ਮਾਤਾ ਨਾਲ ਹੀ ਖਾਊਂ। ਮੈਂ ਕਈ ਵਾਰੀ ਗੁੱਸੇ ਹੋ ਜਾਂਦੀ ਹਾਂ ਪਰ ਕੀ ਕਰਾਂ ਵੱਡੇ ਭਾਬੀ ਜੀ ਮੈਨੂੰ ਝਿੜਕ ਦਿੰਦੇ ਹਨ। ਤੇ ਇਸ ਨੂੰ ਵੀ ਚਮਚ ਪਕੜਾ ਦਿੰਦੇ ਹਨ। ਜੇ ਕਦੇ ਆਦੀ ਥੱਲੇ ਨਾ ਜਾਵੇ ਤਾਂ ਕੋਈ ਨਾ ਕੋਈ ਆਵਾਜ ਮਾਰ ਦਿੰਦਾ ਹੈ। ਬੱਚੇ ਜੇ ਕਿਸੇ ਗੱਲ ਨੂੰ ਲੈ ਕੇ ਜਿੱਦ ਕਰਨ ਤਾਂ ਭਾਈ ਸਾਬ ਬੱਚਿਆਂ ਦਾ ਹੀ ਪੱਖ ਪੂਰਦੇ ਹਨ। ਤੇ ਬੱਚਿਆਂ ਦੀ ਜਿੱਦ ਝੱਟ ਪੂਰੀ ਕਰ ਦਿੰਦੇ ਹਨ। ਭਾਬੀ ਜੀ ਜੋ ਵੀ ਥੱਲੇ ਖਾਣ ਨੂੰ ਬਣਿਆ ਹੋਵੇ ਉਪਰ ਆਕੇ ਆਪ ਦੇ ਜਾਂਦੇ ਹਨ ਅਖੇ ਇਸ ਬਹਾਨੇ ਮੇਰੇ ਗੋਡੇ ਚਲਦੇ ਰਹਿਣ ਗੇ।
ਪਹਿਲੇ ਦਿਨ ਤੋਂ ਹੀ ਇਹ ਸਾਡੇ ਨਾਲ ਘੁੱਲ ਮਿਲ ਗਏ। ਮੇਰੇ ਪਤੀ ਦੇਵ ਨੂੰ ਵੀ ਇਹਨਾਂ ਦਾ ਬਹੁਤ ਸਹਾਰਾ ਸੀ। ਇਹ ਵੀ ਆਪਣੀ ,ਆਪਣੇ ਘਰ ਦੀ, ਕਾਰੋਬਾਰ ਦੀ, ਹਰ ਗੱਲ ਭਾਈ ਸਾਬ ਨਾਲ ਕਰ ਲੈਂਦੇ ਸੀ । ਭਾਈ ਸਾਬ ਵੀ ਹਮੇਸਾ ਇਹਨਾਂ ਨੂੰ ਆਪਣਾ ਛੋਟਾ ਭਰਾ ਹੀ ਸਮਝਦੇ। ਸਾਡੀ ਕਦੇ ਵੀ ਮਕਾਨ ਮਾਲਿਕ ਤੇ ਕਿਰਾਏਦਾਰਾ ਵਾਲੀ ਗੱਲ ਨਹੀ ਸੀ। ਸਾਡੇ ਦੋਹਾਂ ਘਰਾਂ ਦੇ ਰਿਸਤੇਦਾਰ ਵੀ ਇੱਕ ਦੂਜੇ ਨੂੰ ਜਾਣਦੇ ਸਨ। ਕਈ ਵਾਰੀ ਜਦੋਂ ਅਸੀ ਘਰ ਨਾ ਹੁੰਦੇ ਕਿਤੇ ਬਾਹਰ ਗਏ ਹੁੰਦੇ ਤੇ ਪਿੱਛੋ ਕੋਈ ਆਇਆ ਗਿਆ ਆ ਾਂਂਦਾ ਤਾਂ ਭਾਬੀ ਜੀ ਆਪੇ ਹੀ ਚਾਹ ਪਾਣੀ ਪਿਲਾ ਦਿੰਦੇ। ਜੇ ਮੈਂ ਕਦੇ ਪੇਕੇ ਵੀ ਚਾਰ ਦਿਨ ਚਲੀ ਜਾਂਦੀ ਤਾਂ ਮੈਨੂੰ ਇਹਨਾਂ ਦੇ ਰੋਟੀ ਟੁੱਕ ਦਾ ਭੋਰਾ ਫਿਕਰ ਨਹੀ ਸੀ ਹੁੰਦਾ।
±ੁਰੂ ਤੋਂ ਹੀ ਮੈਂ ਕਿਰਾਇਆ ਵੱਡੇ ਭਾਬੀ ਜੀ ਨੁੰ ਫੜਾ ਦਿੰਦੀ ਸੀ ਤੇ ਭਾਬੀ ਜੀ ਅੱਗੇ ਮਾਤਾ ਜੀ ਨੂੰ। ਇਸ ਗੱਲ ਦਾ ਮੈਨੂੰ ਪਤਾ ਸੀ ਕਿ ਕਿਰਾਇਆ ਮਾਤਾ ਜੀ ਕੋਲੇ ਹੀ ਪਹੁੰਚਦਾ ਹੈ। ਤੇ ਮਾਤਾ ਜੀ ਹੀ ਆਪਣੀ ਮਰਜੀ ਨਾਲ ਵਰਤਦੇ ਸਨ। ਧੀਆਂ ਨੂੰ ਦੇਣਾ ਲੈਣਾ ਕੋਈ ਤਿੱਥ ਤਿਉਹਾਰ ਪੁੰਨ ਦਾਨ ਸਭ ਮਾਤਾ ਜੀ ਆਪਣੇ ਪੈਸਿਆਂ ਤੋਂ ਹੀ ਕਰਦੇ ਸਨ। ਇਹ ਉਹਨਾਂ ਦੇ ਘਰ ਦਾ ਮਸਲਾ ਸੀ ।ਇਸ ਤਰ੍ਹਾਂ ਮਾਤਾ ਜੀ ਨੂੰ ਕਿਸੇ ਕੋਲੋ ਪੈਸੇ ਨਹੀ ਸਨ ਮੰਗਣੇ ਪੈਂਦੇ।ਅਸੀ ਸੁਰੂ ਤੋਂ ਹੀ ਬਸ ਚਾਰ ਹਜਾਰ ਹੀ ਦਿੰਦੇ ਸੀ। ਕਿਰਾਇਆ ਵਧਾਉਣ ਲਈ ਇੱਕ ਦੋ ਵਾਰ ਮੇਰੇ ਪਤੀ ਦੇਵ ਨੇ ਆਖਿਆ ਵੀ ਪਰ ਭਾਬੀ ਜੀ ਨੇ ਮਨ੍ਹਾਂ ਕਰ ਦਿੱਤਾ। ਪਰ ਮੈਂ ਪਿੱਛਲੇ ਕੁਝ ਦਿਨਾਂ ਤੋਂ ਨੋਟ ਕਰ ਰਹੀ ਸੀ ਕਿ ਭਾਬੀ ਜੀ ਚੁੱਪ ਜਿਹੇ ਹਨ ਪਤਾ ਨਹੀ ਕਿਉਂ।
ਹੋਇਆ ਇਸ ਤਰ੍ਹਾਂ ਕਿ ਪਹਿਲਾਂ ਮੈਂ ਪੇਕੇ ਚਲੀ ਗਈ ਤੇ ਤਿੰਨ ਚਾਰ ਤਰੀਕ ਨੂੰ ਵਾਪਿਸ ਆਈ ਤੇ ਫਿਰ ਭਾਬੀ ਜੀ ਬਿਆਸ ਚਲੇ ਗਏ। ਉਹਨਾਂ ਨੇ ਪੰਦਰਾਂ ਤਰੀਕ ਤੋਂ ਬਾਅਦ ਹੀ ਆਉਣਾ ਸੀ। ਇਹ ਮੈਨੂੰ ਰੋਜ ਪੁੱਛਦੇ ਕਿ ਕਿਰਾਇਆ ਦਿੱਤਾ ਕਿ ਨਹੀ ? ਕਿਉਂਕਿ ਸਾਡਾ ਅਸੂਲ ਹੀ ਸੀ ਕਿ ਕਿਰਾਇਆ ਹਰ ਮਹੀਨੇ ਐਡਵਾਂਸ ਹੀ ਦੇ ਦਿੱਤਾ ਜਾਵੇ ਉਹ ਵੀ ਬਸ ਦੋ ਜਾਂ ਤਿੰਨ ਤਰੀਕ ਨੂੰ। ਇਸ ਬਾਰ ਗਿਆਰਾਂ ਤਰੀਕ ਹੋ ਗਈ ਤੇ ਸਾਨੂੰ ਤਾਂ ±ਰਮ ਜਿਹੀ ਆਉਣ ਲੱਗ ਪਈ। ਚਾਹੇ ਪੈਸੇ ਤਾਂ ਪਹਿਲੀ ਤਰੀਕ ਦੇ ਹੀ ਮੇਰੇ ਕੋਲ ਪਏ ਸਨ। ਬਸ ਭਾਬੀ ਜੀ ਨਾਲ ਮੇਲ ਹੀ ਨਹੀ ਹੋਇਆ। ਬਾਰਾਂ ਤਰੀਕ ਨੂੰ ਸਵੇਰੇ ਹੀ ਮੈਂ ਪੈਸੇ ਮਾਤਾ ਜੀ ਨੂੰ ਦੇ ਦਿੱਤੇ ਕਿਉਂਕਿ ਮੈਨੁੰ ਪਤਾ ਹੀ ਸੀ ਕਿ ਪੈਸੇ ਮਾਤਾ ਜੀ ਕੋਲ ਹੀ ਜਾਣੇ ਹਨ। ਪੈਸੇ ਦੇ ਕੇ ਮੈਂ ਫਾਰਿਗ ਹੋ ਗਈ ਤੇ ਜਦੋਂ ਭਾਬੀ ਜੀ ਆਏ ਤਾਂ ਮੈਂ ਗੱਲਾਂ ਗੱਲਾਂ ਚ ਭਾਬੀ ਜੀ ਨੂੰ ਦੱਸ ਦਿੱਤਾ। ਮੈਂ ਨੋਟ ਕੀਤਾ ਕਿ ਭਾਬੀ ਜੀ ਦਾ ਰੰਗ ਉਸੇ ਵੇਲੇ ਫਿੱਕਾ ਪੈ ਗਿਆ। ਮੈਂ ਵੀ ਗਲਤ ਨਹੀ ਸੀ ।ਇਹ ਗੱਲ ਵਿੱਚ ਭੋਰਾ ਵੀ ±ੱਕ ਨਹੀ ਸੀ ਕਿ ਪੈਸੇ ਗਲਤ ਹੱਥਾਂ ਵਿੱਚ ਚਲੇ ਗਏ ਹੋਣ। ਕਿਉਂਕਿ ਇਹ ਤਾਂ ਗੱਲ ਚੋੜੀ ਚਿੱਟੀ ਸੀ ਕਿ ਕਿਰਾਇਆ ਮਾਤਾ ਜੀ ਕੋਲ ਹੀ ਜਾਂਦਾ ਹੈ।
ਇਹ ਵੀ ਨਹੀ ਸੀ ਕਿ ਪਰਿਵਾਰ ਦੀ ਕੋਈ ਗੱਲ ਮੈਂਥੋ ਲੁਕੀ ਹੋਈ ਸੀ । ਮਾਤਾ ਜੀ ਵੀ ਮੇਰੇ ਨਾਲ ਸਾਰੀਆਂ ਗੱਲਾਂ ਕਰ ਲੈਂਦੇ ਸੀ। ਵੱਡੇ ਤੇ ਛੋਟੇ ਭਾਬੀ ਜੀ ਮੇਰੇ ਨਾਲ ਪੂਰੀ ਤਰ੍ਹਾਂ ਖੁੱਲੇ ਸਨ। ਮੈਂ ਵੀ ਘਰ ਦੇ ਸਾਰੇ ਝੋਰੇ ਝੋਖੇ ਤੰਗੀਆਂ ਤੁਰਸੀਆਂ ਬਾਰੇ ਸਾਰੀਆਂ ਗੱਲਾਂ ਕਰਕੇ ਮਨ ਹੋਲਾ ਕਰ ਲੈਂਦੀ ਸੀ। ਦੋ ਕੁੜੀਆਂ ਤੇ ਦੋ ਮੁੰਡੇ ਛੇ ਜੀਆਂ ਦਾ ਸਾਡਾ ਪਰਿਵਾਰ ਤੇ ਪ੍ਰਾਈਵੇਟ ਨੋਕਰੀ । ਗੁਜਾਰਾ ਹੋ ਹੀ ਜਾਂਦਾ ਸੀ। ਪਰ ਕਿਰਸ ਤਾਂ ਕਰਨੀ ਹੀ ਪੈਂਦੀ ਸੀ। ਬਾਕੀ ਮੋਬਾਇਲਾਂ, ਗੈਂਸ ਸਿੰਲਡਰਾਂ ਦੇ ਖਰਚੇ ਬਿਜਲੀ ਪਾਣੀ ਦੇ ਬਿੱਲ ਤੇ ਆਹ ਚਾਰ ਚਾਰ ਬੱਚਿਆਂ ਦੇ ਪੜਾਈ ਦੇ ਖਰਚੇ ਤੇ ਉੱਤੋ ਆਪਣਾ ਮਕਾਨ ਵੀ ਨਾ ਹੋਵੇ। ਟੈਂਸਨ ਦਾ ਰਹਿੰਦੀ ਹੀ ਸੀ ਤੇ ਉਤੋਂ ਭਾਬੀ ਆਲੀ ਗੱਲ। ਹਾਂ ਇਸ ਘਰ ਚ ਰਹਿੰਦਿਆਂ ਮੈਨੂੰ ਕੋਈ ਹੋਰ ਫਿਕਰ ਨਹੀ ਸੀ। ਪੂਰਾ ਪਰਿਵਾਰ ਜੋ ਮਿਲਿਆ ਸੀ ਮੈਨੂੰ।
“ਤੂੰ ਬਹੁਤਾ ਫਿਕਰ ਨਾ ਕਰਿਆ ਕਰ। ਤੇਰੀ ਮਾਂ ਨੂੰ ਨਾ ਦੱਸਿਆ ਕਰ , ਵਿਚਾਰੀ ਦਿਲ ਨੂੰ ਲਾ ਲੈਂਦੀ ਹੈ। ਧੀਆਂ ਦੇ ਦੁੱਖ ਝੱਲੇ ਨਹੀ ਜਾਂਦੇ ਮਾਂਵਾਂ ਤੋਂ '। ਮਾਤਾ ਜੀ ਅਕਸਰ ਮੈਨੂੰ ਸਮਝਾਉਂਦੇ। “ਤੂੰ ਮੇਰੇ ਨਾਲ ਕਰ ਲਿਆ ਕਰ ਮਨ ਹੋਲਾ । ਮੈਂ ਵੀ ਤੇ ਤੇਰੀ ਮਾਂ ਸਮਾਨ ਹੀ ਹਾਂ। ' ਮਾਤਾ ਜੀ ਦੀਆਂ ਇਹਨਾਂ ਗੱਲਾਂ ਨਾਲ ਮੈਨੂੰ ਹੋਸਲਾ ਮਿਲਦਾ। ਭਾਬੀ ਜੀ ਵੀ ਆਨੀ ਬਹਾਨੀ ਮੇਰੀ ਸਹਾਇਤਾ ਕਰਦੇ। ਕਈ ਅਜੇਹੀਆਂ ਚੀਜਾਂ ਜੋ ਮੇਰੇ ਕੰਮ ਆ ਸਕਦੀਆਂ ਹੁੰਦੀਆਂ ਮੈਨੂੰ ਬਹਾਨੇ ਜਿਹੇ ਨਾਲ ਦੇ ਦਿੰਦੇ ਪਰ ਉਹ ਦਿੰਦੇ ਇਸ ਤਰਾਂ ਕਿ ਮੇਰੇ ਵਕਾਰ ਨੂੰ ਠੇਸ ਨਾ ਪਹੁੰਚੇ। ਜਦੋਂ ਮਾਤਾ ਦੀ ਧੀ ਰੱਖੜੀ ਤੇ ਆਉਂਦੀ ਤਾਂ ਉਹ ਆਦੀ ਦੇ ਰੱਖੜੀ ਜਰੂਰ ਬੰਨਦੇ ਨਾਲੇ ਕੋਈ ਨਾ ਕੋਈ ਗਿਫਟ ਵੀ ਦਿੰਦੇ ਹਰ ਸਾਲ।
ਮੈਨੂੰ ਬਹੁਤ ਚਿੰਤਾ ਲੱਗੀ ਹੋਈ ਸੀ ਵੱਡੀ ਭਾਬੀ ਦੀ ਗੱਲ ਨੂੰ ਲੈ ਕੇ। ਪਤਾ ਨਹੀ ਇਹ ਮੇਰਾ ਵਹਿਮ ਸੀ ਜਾਂ ਸੱਚੀ ਕੋਈ ਗੱਲ ਸੀ । ਪਰ ਭਾਬੀ ਜੀ ਹਰ ਬਾਰ ਹੱਸ ਕੇ ਟਾਲ ਦਿੰਦੇ। ਮੈਂ ਇਹਨਾ ਨਾਲ ਵੀ ਗੱਲ ਕੀਤੀ ਪਰ ਇਹਨਾਂ ਨੇ ਕੋਈ ਖਾ± ਤਵੱਜੋ ਨਹੀ ਦਿੱਤੀ। ਆਖਿਰ ਮੈਂ ਛੋਟੀ ਭਾਬੀ ਨੂੰ ਪੁੱਛਿਆ। ਚਾਹੇ ਉਹ ਮੇਰੇ ਨਾਲ ਐਨੇ ਖੁਲ੍ਹੇ ਨਹੀ ਸਨ। ਪਰ ਮੈਂ ਵੀ ਮਜਬੂਰ ਸੀ। ਉਹਨਾਂ ਨੇ ਵੀ ਗੱਲ ਕਿਸੇ ਬੰਨੇ ਨਾ ਲਾਈ। ਜਦੋਂ ਅਗਲਾ “ਕੋਈ ਗੱਲ' ਨਹੀ ਆਖ ਦੇਵੇ ਤਾਂ ਬੰਦਾ ਦੁਹਰਾ ਕੇ ਕੀ ਪੁੱਛੇ। ਉਹਨਾਂ ਦੀਆਂ ਅੱਖਾਂ ਬੋਲਦੀਆਂ ਸਨ। ਤੇ ਮੈਂ ਗੱਲ ਪਕੜਦੀ ਸੀ। ਮੈਨੂੰ ਰਾਤ ਨੂੰ ਨੀਂਦ ਨਾ ਆਉਂਦੀ ਤੇ ਭੈੜੇ ਭੈੜੇ ਖਿਆਲ ਆਉਂਦੇ।ਮੈਨੂੰ ਲੱਗਦਾ ਕਿਤੇ ਇਹ ਮਕਾਨ ਖਾਲੀ ਕਰਨ ਦਾ ਹੀ ਨਾ ਕਹਿ ਦੇਣ।
ਆਖਿਰ ਇੱਕ ਦਿਨ ਮੈਂ ਰੋ ਪਈ ਛੋਟੀ ਭਾਬੀ ਜੀ ਕੋਲ। ਤੇ ਮੈਂ ਆਦੀ ਦੀ ਸੋਂਹੁੰ ਪਾ ਦਿੱਤੀ । ਤੇ ਭਾਬੀ ਜੀ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ। ਭਾਬੀ ਜੀ ਦੀਆਂ ਅੱਖਾਂ ਚੋ ਹੰਝੂ ਪਰਲ ਪਰਲ ਡਿੱਗਣ ਲੱਗੇ। “ਖਬਰਦਾਰ ਜੇ ਅੱਗੇ ਤੋਂ ਆਦੀ ਦੀ ਸੌਂਹੁੰ ਪਾਈ ਤਾਂ। ' ਉਹ ਤਾਂ ਆਦੀ ਨੂੰ ਆਪਣਾ ਬੇਟਾ ਹੀ ਆਖਦੇ ਸਨ। ਕਿਉਂਕਿ ਉਸ ਦੇ ਦੋ ਧੀਆਂ ਹੀ ਸਨ। “ਸੁਮਨ ਮੈਂ ਮਜਬੂਰ ਹਾਂ ਮੈਂ ਇਸ ਬਾਰੇ ਕੁਝ ਨਹੀ ਬੋਲ ਸਕਦੀ। ਮੈਨੂੰ ਵੱਡੇ ਭਾਬੀ ਜੀ ਨੇ ਕਸਮ ਦਿੱਤੀ ਹੈ। ' ਤੇ ਨਾਲ ਹੀ ਉਸ ਨੇ ਵੱਡੇ ਭਾਬੀ ਜੀ ਨੂੰ ਆਵਾਜ ਮਾਰ ਦਿੱਤੀ। ਤੇ ਸਾਰੀ ਗੱਲ ਉਸ ਨੂੰ ਦੱਸੀ ।
ਹੁਣ ਵੱਡੇ ਭਾਬੀ ਜੀ ਮੈਨੂੰ ਸਾਰੀ ਗੱਲ ਦੱਸ ਸਕਦੇ ਸੀ। ਪਰ ਉਹਨਾਂ ਦਾ ਹੋਸਲਾ ਨਹੀ ਸੀ ਪੈ ਰਿਹਾ। ਮੇਰੇ ਦਿਲ ਨੂੰ ਹੋਲ ਜਿਹੇ ਪੈ ਰਹੇ ਸੀ। “ਗੱਲ ਦਰਅਸਲ ਇਹ ਹੈ ਕਿ ___।' ਭਾਬੀ ਤੋਂ ਗੱਲ ਨਾ ਹੋਈ। ਤੇ ਉਸ ਦਾ ਗਲਾ ਭਰ ਆਇਆ। ਹੁਣ ਛੋਟੇ ਭਾਬੀ ਜੀ ਨੇ ਗੱਲ ਸੁਰੂ ਕੀਤੀ। “ਜਦੋਂ ਤੁਹਾਨੂੰ ਆਇਆ ਨੂੰ ਦੂਜਾ ਸਾਲ ਹੋ ਗਿਆ ਤਾਂ ਮਾਤਾ ਜੀ ਕਹਿੰਦੇ ਕਿ ਕਿਰਾਇਆ ਇੱਕ ਹਜਾਰ ਰੁਪਿਆ ਵਧਾ ਦਿਉ। ਇਹ ਅਸੂਲ ਹੈ। ਹੁਣ ਮਾਤਾ ਜੀ ਦਾ ਕਿਹਾ ਅਸੀ ਉਲਟਾ ਨਹੀ ਸਕਦੇ ਸੀ। ਤੇ ਅਸੀ ਦੋਹਾਂ ਨੇ ਆਪਸ ਚ ਰਾਇ ਕਰਕੇ ਵਧਿਆ ਕਿਰਾਇਆ ਪੱਲਿਉ ਪਾਕੇ ਮਾਤਾ ਜੀ ਨੂੰ ਦੇ ਦਿੰਦੇ ਸੀ। ਅਸੀ ਚਾਹੁੰਦੀਆਂ ਤਾਂ ਮਾਤਾ ਜੀ ਨੂੰ ਕਿਰਾਇਆ ਵਧਾਉਣ ਤੋa ਰੋਕ ਵੀ ਸਕਦੀਆਂ ਸੀ ਪਰ ਅਸੀ ਅਜਿਹਾ ਨਹੀ ਕੀਤਾ ਕਿ ਮਾਤਾ ਜੀ ਤੁਹਾਡੇ ਬਾਰੇ ਗਲਤ ਨਾ ਸੋਚਣ। ਅਸੀ ਪਿੱਛਲੇ ਦੋ ਸਾਲ ਤੋਂ ਇੱਕ ਹਜਾਰ ਕੋਲੋ ਪਾ ਕੇ ਮਾਤਾ ਜੀ ਨੂੰ ਦਿੰਦੀਆਂ ਰਹੀਆਂ ਤੇ ਹੁਣ ਤੁਸੀ ਸਿੱਧਾ ਮਾਤਾ ਜੀ ਨੂੰ ਕਿਰਾਇਆ ਦੇ ਕੇ ਸਾਡਾ ਭੇਦ ਖੋਲ ਦਿੱਤਾ। ਚਾਹੇ ਤੁਹਾਡਾ ਕੋਈ ਕਸੂਰ ਨਹੀ। ਪਰ ਮਾਤਾ ਜੀ ਕੀ ਸੋਚਦੇ ਹੋਣੇ ਆ ਸਾਡੇ ਬਾਰੇ।' ਵੱਡੇ ਭਾਬੀ ਜੀ ਦੀਆਂ ਅੱਖਾਂ ਵਿੱਚ ਅਜੇ ਵੀ ਹੰਝੂ ਸਨ।
“ਨਹੀ ਤੁਸੀ ਮੈਨੂੰ ਐਨੀ ਮਾੜੀ ਕਿਵੇਂ ਸਮਝ ਲਿਆ । ਮੈਂ ਤਾਂ ਕਿਰਾਇਆ ਲੈਣਾ ਹੀ ਨਹੀ ਸੀ ਚਾਹੁੰਦੀ ਇਹਨਾ ਤੋਂ। ਜਿੱਥੇ ਮੇਰੇ ਦੋ ਪੁੱਤ ਰਹਿ ਰਹੇ ਹਨ ਉਥੇ ਮੈਂ ਤੀਜੇ ਤੋਂ ਮੈਂ ਕਿਰਾਇਆ ਕਿਉਂ ਲਵਾਂ?' ਅਚਾਨਕ ਮਾਤਾ ਜੀ ਨੇ ਆ ਕੇ ਸਾਨੂੰ ਕਿਹਾ। ਉਹ ਪਿੱਛੇ ਖੜ੍ਹੇ ਸਾਡੀਆਂ ਗੱਲਾਂ ਸੁਣ ਰਹੇ ਸੀ। ਹੁਣ ਰੋਣ ਦੀ ਵਾਰੀ ਮੇਰੀ ਸੀ। ਮੇਰੇ ਹੰਝੂ ਮੇਰੀ ਝੋਲੀ ਵਿੱਚ ਡਿੱਗ ਰਹੇ ਸੀ ਤੇ ਮੈਂ ਉਠ ਕੇ ਮਾਤਾ ਜੀ ਨੂੰ ਜੱਫੀ ਪਾ ਲਈ। ਤੇ ਮਾਤਾ ਦੀਆਂ ਅੱਖਾਂ ਵਿਚਲੇ ਹੰਝੂ ਵੀ ਹੁਣ ਹੜ੍ਹ ਦਾ ਰੂਪ ਧਾਰਨ ਕਰ ਚੁੱਕੇ ਸਨ।
ਰਮੇਸ ਸੇਠੀ ਬਾਦਲ
ਮੋ 98 766 27233
Tuesday, 2 July 2013
ਵੇ ਮੈਂ ਕਿਉਂ ਜੰਮੀ ਧੀ।
ਵੇ ਮੈਂ ਕਿਉਂ ਜੰਮੀ ਧੀ।
ਮੈਂ ਕੋਠੀ ਆ ਕੇ ਮੂਹਰਲਾ ਗੇਟ ਖੋਲਿਆ ।ਕਾਰ ਪਾਰਕ ਕੀਤੀ ਤੇ ਕਮਰੇ ਦਾ ਤਾਲਾ ਖੋਲਿਆ। ਕਿਉਂਕਿ ਜਾਂਦਾ ਚਾਬੀ ਮੈਂ ਨਾਲ ਹੀ ਲੈ ਗਿਆ ਸੀ ਪਤਾ ਨਹੀ ਕਿੰਨੇ ਵੱਜ ਜਾਣਗੇ ਉਥੇ। ਫਿਰ ਦੂਜਿਆਂ ਦੀ ਨੀਂਦ ਕਿਉਂ ਖਰਾਬ ਕਰਨੀ ਹੈ। ਕਪੜੇ ਬਦਲ ਕੇ ਮੈਂ ਚੁੱਪ ਚਾਪ ਲੇਟ ਗਿਆ ਬਿਨਾਂ ਕੋਈ ਖੜਾਕ ਕੀਤੇ। ਮੈਂਨੂੰ ਸੋਚਾਂ ਚ ਖੁਬੇ ਨੂੰ ਪਤਾ ਹੀ ਨਹੀ ਲੱਗਿਆ ਮੈਂ ਕਦੋ ਕਲੋਨੀ ਪਹੁੰਚ ਗਿਆ। ਢਾਈ ਤਿੰਨ ਕਿਲੋਮੀਟਰ ਦਾ ਸਫਰ , ਮੈਨੂੰ ਬੱਸ ਅੱਡੇ ਦਾ ਫੋਜੀ ਚੋਕ ਦਾ ਤਿੰਨ ਕੋਨੀ ਦਾ ਤੇ ਨਾ ਹੀ ਰੋਜ ਗਾਰਡਨ ਦਾ , ਸੱਚੀ ਭੋਰਾ ਹੀ ਪਤਾ ਨਹੀ ਕਿ ਮੈਂ ਕਦੋ ਉਥੋ ਕਰਾਸ ਕੀਤਾ ਹੈ। ਬਸ ਕੋਠੀ ਮੂਹਰੇ ਆ ਕੇ ਪਤਾ ਲੱਗਿਆ ਕਿ ਘਰ ਆ ਗਿਆ। ਮੇਰੀਆਂ ਅੱਖਾਂ ਅੱਗੇ ਇੱਕ ਇੱਕ ਗੱਲ ਘੁੰਮ ਰਹੀ ਸੀ ।ਬੀਜੀ ਦੇ ਡਿੱਗਦੇ ਮੋਟੋ ਮੋਟੇ ਹੰਝੂ ਮੋਥੋਂ ਦੇਖੇ ਨਹੀ ਸੀ ਜਾਂਦੇ। ਬੀਜੀ ਤੇ ਉਂਜ ਹੀ ਬੀਮਾਰ ਰਹਿੰਦੇ ਹਨ , ਬਾਕੀ ਇਸ ਬੁਢਾਪੇ ਚ ਆ ਕਬੀਲਦਾਰੀ ਦਾ ਝੰਜਟ।ਦਰਅਸਲ ਘਰ ਤੇ ਰਿਸਤਿਆਂ ਦੀ ਉਲਝੀ ਤਾਣੀ ਤੋਂ ਮੈਂ ਡਾਢਾ ਪ੍ਰੇਸਾਂਨ ਸੀ। ਭੈਣ ਦਾ ਤੇ ਜੀਜੇ ਦਾ ਰੁੱਸਣਾ, ਇੱਕ ਹੱਦ ਤੱਕ ਤਾਂ ਠੀਕ ਸੀ। ਪਰ ਹੁਣ ਤਾਂ ਪਾਣੀ ਸਿਰ ਉੱਤੋਂ ਗੁਜਰ ਚੁਕਿਆ ਸੀ। ਸਾਨੂੰ ਇਸ ਸਮੱਸਿਆ ਦਾ ਕੋਈ ਤੇ ਹੱਲ ਲੱਭਣਾ ਪੈਦਾ ਹੀ ਸੀ। ਇਸ ਤਰਾਂ ਹੱਥ ਤੇ ਹੱਥ ਧਰ ਕੇ ਕਿੰਨੀ ਕੁ ਦੇਰ ਬੈਠਿਆ ਜਾ ਸਕਦਾ ਹੈ। ਜੇ ਪਿਤਾ ਜੀ ਨਹੀ ਹਨ ਤਾਂ ਇਸ ਦਾ ਮਤਲਵ ਇਹ ਤੇ ਨਹੀ ਕਿ ਆਪੇ ਠੀਕ ਹੋਜੂਗਾ ਸੋਚ ਕੇ ਵਕਤ ਗਵਾਈ ਜਾਈਏ। ਗੱਲ ਦਿਨ ਪ੍ਹਤੀਦਿਨ ਬਿਗੜਦੀ ਹੀ ਜਾ ਰਹੀ ਹੈ। ਉਹਨਾ ਦਾ ਗੁੱਸਾ ਸਾਡੇ ਪ੍ਰਤੀ ਵੱਧਦਾ ਹੀ ਜਾ ਰਿਹਾ ਹੈ। ਗਲਤੀ ਤੇ ਉੱਤੋa ਦੀ ਹੋਰ ਗਲਤੀ।ਉਹ ਵੀ ਕੀ ਕਰਨ। ਉਹਨਾਂ ਦੇ ਗਿਲੇ ਸਿਕਵੇ ਜਾਇਜ ਹੋ ਸਕਦੇ ਹਨ ਪਰ ਨਰਾਜਗੀ ਪ੍ਰਗਟ ਕਰਨ ਦਾ ਢੰਗ ਗਲਤ ਹੈ।ਉਹ ਬੋਲਦੇ ਹੀ ਗਲਤ ਹਨ। ਐਨੇ ਨਾਜੁਕ ਰਿਸਤਿਆਂ ਵਿੱਚ ਐਨੀ ਗਲਤ ਭਾਸਾ ਸੋਭਦੀ ਨਹੀ।ਪਤਾ ਨਹੀ ਕਿਉਂ ਉਹ ਐਨਾਂ ਗਲਤ ਬੋਲਦੇ ਸਨ। ਸਾਇਦ ਸਾਡੀਆਂ ਗਲਤੀਆਂ ਕਰਕੇ ਜਾਂ ਉਹਨਾਂ ਦੇ ਸੰਸਕਾਰ ਸਨ।
ਇਹ ਮੇਰੀ ਨਿੱਜੀ ਸੋਚ ਸੀ ਕਿ ਕਿ ਅਸੀ ਚਾਰੇ ਭਰਾ ਤੇ ਬੀਜੀ ਬੈਠ ਕੇ ਇਸ ਦਾ ਕੋਈ ਠੋਸ ਹੱਲ ਲੱਭੀਏ।ਏਸੇ ਕਰਕੇ ਮੈਂ ਕਈ ਵਾਰ ਫੇਸ ਟੂ ਚ ਇਸ ਬਾਰੇ ਫੋਨ ਕੀਤਾ। ਪਰ ਕੋਈ ਗੱਲ ਨਾ ਬਣੀ। ਪਤਾ ਨਹੀ ਉਹਨਾ ਉਹ ਕਿਸ ਗੱਲ ਤੋਂ ਡਰਦੇ ਸਨ।ਜਾ ਕੋਈ ਉਹਨਾ ਨੂੰ ਆਪਣਾ ਪਾਲਾ ਮਾਰਦਾ ਸੀ। ਵੈਸੇ ਵੱਡੇ ਵੀਰ ਜੀ ਤਾਂ ਕੁਸ ਨਹੀ ਸਨ ਬੋਲਦੇ ਤੇ ਛੋਟਾ ਜਰੂਰ ਉਚੀਆਂ ਗੱਲਾਂ ਕਰਦਾ ਸੀ। ਹਾਂ ਬਾਹਰਆਲੇ ਦਾ ਫੋਨ ਜਰੂਰ ਆ ਗਿਆ ਸੀ ਕਿ ਬਈ ਜਿਵੇਂ ਮਰਜੀ ਕਰ ਲਉ ਮੈਂ ਤੁਹਾਡੇ ਨਾਲ ਹਾਂ। ਵੈਸੇ ਉਹ ਸੁਰੂ ਤੋਂ ਹੀ ਘਰੇਲੂ ਮਸਲਿਆਂ ਵਿੱਚ ਦਿਲਚਸਪੀ ਘੱਟ ਹੀ ਲੈਂਦਾ ਹੈ। ਉਸ ਦੀ ਘਰੇ ਵੀ ਘੱਟ ਹੀ ਪੁੱਗਦੀ ਹੈ। ਭਾਬੀ ਤੇ ਭਤੀਜੀਆਂ ਦਾ ਦਬਦਬਾ ਹੈ। ਉਹ ਪਿਉ ਪੁੱਤ ਤਾਂ ਬਸ ਗੱਲਾਂ ਮਾਰਣ ਜੋਗੇ ਹੀ ਹਨ। ਇਹ ਉਸ ਦੇ ਮੁੰਡੇ ਦੇ ਵਿਆਹ ਤੇ ਵੀ ਨਹੀ ਗਏ ਸਨ ਤੇ ਅਸੀ ਤਿੰਨੇ ਹੀ ਇਸ ਬਾਰੇ ਚੁੱਪ ਹੀ ਰਹੇ ਸੀ ।ਉਸ ਦੇ ਮੁੰਡੇ ਦਾ ਵਿਆਹ ਤੇ ਅਸੀ ਕਿਉਂ ਮਿੰਨਤਾਂ ਕਰੀਏ ਤੇ ਨਾਲੇ ਬੇਇਜੱਤੀ ਕਰਵਾਈਏ।ਤੇ ਹੁਣ ਉਹਨਾਂ ਦਾ ਰੁੱਸਣਾ ਤੇ ਸਾਡਾ ਨਾ ਮਨਾਉਣਾ ਹੀ ਮੁੱਖ ਮੁੱਦਾ ਸੀ। ਉਸ ਦਿਨ ਤਾਂ ਅਸੀ ਭੂਆ ਜੀ ਨੂੰ ਵੀ ਉੱਚੀ ਬੋਲ ਕੇ ਚੁੱਪ ਕਰਾ ਦਿਤਾ ਸੀ ਤੇ ਅੱਜ ਲੱਗਦਾ ਹੈ ਭੂਆ ਜੀ ਠੀਕ ਸਨ ਤੇ ਅਸੀ ਗਲਤ।ਇਹੀ ਤੇ ਫਰਕ ਹੁੰਦਾ ਹੈ ਬਜੁਰਗਾਂ ਦੀ ਸੋਚ ਦਾ ਤੇ ਸਾਡੀ ਸੋਚਣੀ ਦਾ।
ਦਰਅਸਲ ਜਿਸ ਦਿਨ ਦੀ ਬੇਟੇ ਨੇ ਸਿਵਲ ਪ੍ਰੀਖਿਆ ਪਾਸ ਕੀਤੀ ਹੈ ਲੋਕਾਂ ਵਲੋਂ ਬਹੁਤ ਵਧਾਈਆਂ ਮਿਲੀਆਂ। ਰਿਸਤੇਦਾਰ ਨਜਦੀਕੀ ਤੇ ਦੂਰ ਵਾਲੇ , ਯਾਰ ਦੋਸਤ, ਆਂਢੀ ਗੁਆਂਢੀ ਤੇ ਸਾਡੇ ਸਹਿ ਕਰਮੀ ਸੇਵਾਦਾਰ ਤੋਂ ਲੈ ਕੇ ਚੀਫ ਤੱਕ,ਪੀਅਨ ਤੋਂ ਲੈ ਕੇ ਪ੍ਰਿਸੀਪਲ ਤੱਕ ਸਭ ਨੇ ਮੁਬਾਰਕਾਂ ਦਿੱਤੀਆਂ। ਤੇ ਹਰੇਕ ਨੇ ਮੰਗ ਕੇ ਮੂੰਹ ਮਿੱਠਾ ਕੀਤਾ।ਜਿਆਦਾ ਨਜਦੀਕੀਆਂ ਨੂੰ ਤੇ ਮਿਠਾਈ ਦੇ ਡਿੱਬੇ ਵੀ ਵੰਡੇ ਗਏ। ਸਾਡੇ ਘਰੇ ਤਾਂ ਦਿਵਾਲੀ ਵਰਗਾ ਮਾਹੋਲ ਸੀ। ਪਰ ਦੋ ਸਬਦ ਵਧਾਈ ਦੇ ਜੇ ਨਹੀ ਆਏ ਤਾਂ ਭੈਣ ਤੇ ਜੀਜੇ ਵੱਲੋਂ ਨਹੀ ਆਏ। ਹੋਰ ਤਾਂ ਹੋਰ ਭਾਣਜਿਆਂ ਨੇ ਵੀ ਕਾਲ ਨਹੀ ਕੀਤੀ ।ਆਪਣੇ ਡੈਡੀ ਤੋ ਡਰਦਿਆਂ ਨੇ ਜਾਂ ਗੁੱਸੇ ਨਾਲ। ਅਜੇਹੇ ਹਲਾਤਾਂ ਵਿੱਚ ਖੁਸੀ ਥੋੜਾ ਰਹਿ ਜਾਂਦੀ ਹੈ। ਕੋਈ ਭੈਣ ਭਰਾ ਵਿਆਹ ਤੇ ਨਾ ਆਵੇ ਤਾਂ ਉਹਨਾ ਦੇ ਨਾ ਜਾ ਕੇ ਬਦਲਾ ਲਿਆ ਜਾ ਸਕਦਾ ਹੈ ਪਰ ਅਜੇਹੇ ਖੁਸੀ ਦੇ ਮੋਕੇ ਤੇ ਭੈਣ ਦੀ ਚੁੱਪ ਦਿਲ ਚ ਜਰੂਰ ਖੋਰੂ ਪਾਉਂਦੀ ਹੈ। ਬਾਕੀ ਗਿਲੇ ਸਿਕਵੇ ਸਭ ਦੇ ਹੀ ਹੁੰਦੇ ਹਨ। ਜਾਇਜ ਨਾਜਾਇਜ, ਤੇ ਇਹਨਾ ਨੂੰ ਦੂਰ ਕਰਨਾ ਹੀ ਸਿਆਣਪ ਹੁੰਦੀ ਹੈ। ਸਾਡੀ ਖੁਸੀ ਨੂੰ ਇਹ ਗ੍ਰਹਿਣ ਲੱਗਿਆ ਸੀ। ਬਾਕੀ ਜਾਣਕਾਰ ਵੀ ਪੁੱਛ ਪੁੱਛ ਕੇ ਤੰਗ ਕਰਦੇ ਹਨ। ਮੇਰੇ ਸੁਹਰਿਆਂ ਨੇ ਵੀ ਤਿੰਨ ਚਾਰ ਵਾਰੀ ਪੁਛਿਆ। ਬੰਦਾ ਕੀ ਜਵਾਬ ਦੇਵੇ। ਕਿ ਭੈਣ ਕਿਉ ਨਹੀ ਆਈ।
ਖੈਰ ਸੱਤ ਕੁ ਵਜੇ ਮੈਂ ਵੱਡੇ ਘਰੇ ਚਲਾ ਗਿਆ ਸੀ ਫੇਸ ਟੂ ਚ ਤੇ ਛੋਟਾ ਉਥੇ ਮੇਰੇ ਜਾਣ ਤੋਂ ਪਹਿਲਾਂ ਹੀ ਬੈਠਾ ਸੀ। ਬੀਜੀ ਤੇ ਉਥੇ ਹੀ ਹੁੰਦੇ ਹਨ ਤੇ ਕੋਰਮ ਪੂਰਾ ਕਰਨ ਲਈ ਭਾਬੀ ਜੀ ਨੂੰ ਵੀ ਕੋਲ ਬਿਠਾ ਲਿਆ ਗਿਆ। ਸੁਰੂ ਤੋਂ ਹੀ ਭਾਬੀ ਜੀ ਦੀ ਹੀ ਚਲਦੀ ਹੈ ਭਾਬੀ ਜੀ ਦੀ ਪੂਰੀ ਦਖਲ ਅੰਦਾਜੀ ਹੈ। ਜਿਵੇਂ ਲੋਕੀ ਅਕਸਰ ਕਹਿੰਦੇ ਹਨ ਭਾਬੀ ਜੀ ਪੂਰੀ ਰਕਾਣ ਹੈ। ਵੈਸੇ ਸਾਡੇ ਪਰਿਵਾਰ ਵਿੱਚ ਅਜੇਹੇ ਸਬਦ ਬਿਲਕੁਲ ਹੀ ਨਹੀ ਵਰਤੇ ਜਾਂਦੇ। ਸਾਨੂੰ ਤੇ ਪਿਤਾ ਜੀ ਨੇ ਬੜੀ ਸਲੀਲ ਭਾਸਾ ਦੀ ਤਾਲੀਮ ਦਿੱਤੀ ਹੈ।ਅਸੀ ਹਰ ਇੱਕ ਨੂੰ ਵੀਰ ਜੀ ਕਹਿੰਦੇ ਹਾਂ ਤੇ ਜੀ ਤਾਂ ਸਭ ਨੂੰ ਹੀ ਕਹਿੰਦੇ ਹਾਂ।
ਮੈਂ ਵੱਡੇ ਵੀਰ ਜੀ ਨੂੰ ਕਿਹਾ “ ਜਦੋ ਛੋਟੇ ਨੇ ਜੀਜਾ ਜੀ ਦੀ ਵਿਆਹ ਵਿੱਚ ਬੇਇੱਜਤੀ ਕੀਤੀ ਤਾਂ ਤੁਸੀ ਇਸ ਨੂੰ ਸੈਹ ਦਿੱਤੀ ਤੇ ਇਸ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਉਹਨਾਂ ਨਾਲ ਬੋਲਣਾ ਹੀ ਛੱਡ ਦਿੱਤਾ। ਜਦੋ ਤੁਹਾਡੇ ਸਾਲੇ ਦੇ ਮੁੰਡੇ ਦੇ ਵਿਆਹ ਤੇ ਜੀਜਾ ਜੀ ਨੇ ਤੁਹਾਡੇ ਮਨਮਾਫਿਕ ਰਾਇ ਨਹੀ ਦਿੱਤੀ ਤਾਂ ਤੁਸੀ ਉਹਨਾਂ ਨੂੰ ਵਿਆਹ ਤੇ ਹੀ ਨਹੀ ਬੁਲਾਇਆ। ਤੇ ਜਦੋਂ ਉਹ ਆਪਣੇ ਪਹਿਲੇ ਵਿਆਹ ਤੇ ਨਹੀ ਆਏ ਤਾਂ ਤੁਸੀ ਕਿਹਾ ਜੇ ਨਹੀ ਆਏ ਤਾਂ ਨਾ ਸਹੀ। ਸਾਨੂੰ ਸਭ ਨੂੰ ਰੋਕ ਦਿੱਤਾ ਕਿ ਕੋਈ ਉਹਨਾ ਦੀ ਮਿੰਨਤ ਨਹੀ ਕਰੇਗਾ ।ਜੇ ਉਹਨਾਂ ਦੀ ਹੁਣ ਮਿੰਨਤ ਕੀਤੀ ਤਾਂ ਇਹ ਹਰ ਵਿਆਹ ਤੇ ਸਾਨੂੰ ਤੰਗ ਕਰਣ ਗੇ। ਬੀਜੀ ਨੇ ਕਿਹਾ ਸੀ ਕਿ ਜਾ ਕੇ ਲੈ ਆਉ। ਪਰ ਓਦੋ ਤੁਹਾਡੀ ਘੂਰੀ ਨੇ ਸਾਨੂੰ ਚੁੱਪ ਕਰਾਤਾ ਤੇ ਬੀਜੀ ਵੀ ਚੁੱਪ ਕਰ ਗਏ।ਤੇ ਤੁਸੀ ਉਹਨਾ ਦੇ ਫੰਕਸਨ ਤੇ ਵੀ ਨਹੀ ਜਾਣ ਦਿੱਤਾ।ਉਹਨਾ ਦਾ ਤਾਂ ਪਹਿਲਾ ਫੰਕਸਨ ਸੀ। ਮੁਕਦੀ ਗੱਲ ਇਹ ਹੈ ਮਿੱਤਰੋ ਗਲਤੀਆਂ ਤਾਂ ਹੋਈਆ ਹਨ ਆਪਣੇ ਕੋਲੋ। ਤੇ ਅਸੀ ਕਦੇ ਵੀ ਉਹਨਾ ਗਲਤੀਆਂ ਨੂੰ ਸੁਧਾਰਣ ਦੀ ਕੋਸਿਸ ਵੀ ਨਹੀ ਕੀਤੀ। ਖਾਸ ਕਰ ਤੁਸੀ ਵੀਰ ਜੀ।ਹਰ ਬਾਰ ਸਾਡਾ ਮੂੰਹ ਬੰਨਦੇ ਰਹੇ। ਤੁਸੀ ਵੱਡੇ ਹੋਣ ਦਾ ਫਰਜ ਨਿਭਾਉਣ ਵਿੱਚ ਅਸਫਲ ਰਹੇ। ਤੇ ਇਸ ਨਿੱਕੇ ਦੀ ਮਾਰਫਤ ਆਪਣੀਆਂ ਚਾਲਾਂ ਚਲਦੇ ਰਹੇ।ਮੇਰੀ ਤੁਸੀ ਸੁਰੂ ਤੋਂ ਹੀ ਨਹੀ ਮੰਨੀ। '
ਮੇਰੀਆਂ ਇਹਨਾਂ ਗੱਲਾਂ ਤੇ ਦੋਨੋ ਭੜਕ ਗਏ। ਦੋਨਾ ਦਾ ਏਕਾ ਸਪਸਟ ਨਜਰ ਆਉਂਦਾ ਸੀ। “ ਸਾਡੇ ਕਸੂਰ ਤਾਂ ਤੈਨੂੰ ਨਜਰ ਆ ਗਏ। ਪਰ ਆਪਣੇ ਵੱਲ ਵੀ ਝਾਤੀ ਮਾਰ। ਤੇਰੀ ਨੋਕਰੀ ਭੱਜਦੀ ਸੀ ਕਿਤੇ ਜਦੋਂ ਤੂੰ ਇਂਕ ਰਾਤ ਵੀ ਹਸਪਤਾਲ ਵਿੱਚ ਨਾ ਰੁੱਕ ਸਕਿਆ। ਜੀਜਾ ਜੀ ਦੀ ਮਾਂ ਮਰਨ ਆਲੀ ਪਈ ਸੀ ਤੇ ਤੂੰ ਘਰ ਭੱਜ ਆਇਆ। ਭੈਣ ਨੂੰ ਸੱਤ ਬਿਗਾਨੇ ਬੰਦੇ ਦੇ ਭਰੋਸੇ ਛੱਡ ਕੇ। ਦੁੱਖ ਵੇਲੇ ਵੀ ਤੂੰ ਉਹਨਾ ਦਾ ਸਾਥ ਨਹੀ ਦਿੱਤਾ। ਦੂਜਾ ਉਹਨਾ ਦੇ ਫੰਕਸਨ ਤੇ ਤੂੰ ਸਾਡੇ ਆਖੇ ਨਹੀ ਸੀ ਰੁਕਿਆ ਬਲਕਿ ਇਸ ਲਈ ਨਹੀ ਗਿਆ ਕਿ ਤੂੰ ਇਕੱਲਾ ਖਰਚ ਕਿਉਂ ਕਰਂੇ।ਤੂੰ ਇਹ ਦੱਸ ਤੂੰ ਕਿੰਨੀ ਵਾਰ ਓਥੇ ਕਿਸੇ ਤਿੱਥ ਤਿਉਹਾਰ ਤੇ ਗਿਆ ਹੈ। ਅਸੀ ਹਰ ਬਾਰ ਜਾਂਦੇ ਹਾਂ ਤੇ ਕਿੰਨੀ ਵਾਰੀ ਤਾਂ ਓਥੋ ਬੇਇਜੱਤੀ ਕਰਵਾਕੇ ਆਏ ਹਾਂ। ਹੁਣ ਵੀ ਤੂੰ ਕਿੰਨੀ ਕੁ ਬੀਜੀ ਦੀ ਸਾਰ ਲੈਂਦਾ ਹੈ। ਸਾਰੇ ਰਿਸਤੇਦਾਰ ਇੱਥੇ ਹੀ ਆਉਂਦੇ ਹਨ। ਤੇ ਸਾਰੀ ਖੇਚਲ ਸਾਨੂੰ ਹੀ ਕਰਨੀ ਪੈਂਦੀ ਹੈ। ਦੂਜਿਆਂ ਨੂੰ ਦੋਸ ਦੇਣਾ ਸੋਖਾ ਹੈ ਪਰ ਖੁੱਦ ਦੀ ਪੀੜ੍ਹੀ ਥੱਲੇ ਵੀ ਸੋਟਾ ਮਾਰਨਾ ਚਾਹੀਦਾ ਹੈ।ਂ ਉਹਨਾਂ ਮੇਰੀਆਂ ਗਲਤੀਆਂ ਮੈਨੂੰ ਗਿਣਾਈਆਂ। ਉਹ ਇਸ ਗੱਲ ਤੇ ਵੀ ਅੋਖੋ ਸਨ ਕਿ ਮੈਂ ਸਰਕਾਰੀ ਚ ਰਹਿੰਦਾ ਹਾਂ ਮਾਂ ਪਿਉ ਦੀ ਸੰਭਾਲ ਨਹੀ ਕਰਦਾ। ਹਲਾਂਕਿ ਛੋਟਾ ਮਾਂ ਪਿਉ ਨੂੰ ਇੱਕਲਿਆਂ ਨੂੰ ਪਿੰਡ ਛੱਡ ਆਇਆ ਸੀ। ਇਹ ਤਾਂ ਵੱਡੇ ਵੀਰ ਹੀ ਸਨ ਜੋ ਉਹਨਾ ਨੂੰ ਸਹਿਰ ਲੈ ਆਏ ਤੇ ਉਹਨਾ ਦੇ ਬੱਚੇ ਸੋਖੇ ਪੜ੍ਹ ਗਏ । ਕੋਠੀ ਦੀ ਰਖਵਾਲੀ ਵੀ ਹੁੰੰਦੀ ਰਹੀ । ਬਾਕੀ ਬੀਜੀ ਪੂਰੀ ਰਸੋਈ ਸੰਭਾਲ ਲੈਂਦੇ ਸਨ।
“ਕਾਰਣ ਇੱਕਲਾ ਇਹੀ ਨਹੀ ਹੈ ।ਗੱਲ ਇਹ ਹੈ ਕਿ ਇਹ ਮਸਲਾ ਪਿਤਾ ਜੀ ਦੇ ਜਾਣ ਤੋਂ ਬਾਦ ਹੀ ਕਿਉਂ ਬਿਗੜਿਆ ਹੈ। ਬੀਜੀ ਸਾਰਾ ਦਿਨ ਘਰੇ ਇੱਕਲੇ ਹੁੰਦੇ ਹਨ ਤੇ ਉਹਨਾਂ ਨੇ ਵੀ ਤਾਂ ਆਪਣਾ ਟਾਇਮ ਪਾਸ ਕਰਨਾ ਹੋਇਆ। ਉਹ ਹਰ ਰੋਜ ਫੋਨ ਕਰਦੇ ਹਨ। ਘਰ ਦੀ ਹਰ ਛੋਟੀ ਛੋਟੀ ਗੱਲ ਕਰਦੇ ਹਨ। ਤੇ ਇਹਨਾਂ ਗੱਲਾਂ ਤੋ ਹੀ ਕੋਈ ਨਾ ਕੋਈ ਗੱਲ ਨਿਕਲ ਆਉਂਦੀ ਹੈ ਤੇ ਗੱਲ ਬਿਗੜ ਜਾਂਦੀ । ਪਰ ਬੀਜੀ ਵੀ ਕੀ ਕਰਨ।ਐਡੀ ਵੱਡੀ ਕੋਠੀ ਤੇ ਬੀਜੀ ਇਕੱਲੇ। ਬਾਕੀ ਮਾਂ ਤੇ ਧੀ ਦਾ ਰਿਸਤਾ ਹੀ ਐਸਾ ਹੁੰਦਾ ਹੈ। ਧੀਆਂ ਤਾਂ ਆਪਣੇ ਵੀ ਹਨ। ਦੁੱਖ ਸੁੱਖ ਕਰਨਾ ਗਲਤ ਨਹੀ ।ਗਲਤ ਤਾਂ ਇੱਕ ਦੂਜੇ ਦੀ ਬੁਰਾਈ ਕਰਨਾ ਹੈ।' ਮੈਂ ਗੱਲ ਨੂੰ ਹੋਰ ਸਾਫ ਸਬਦਾਂ ਵਿੱਚ ਕਹਿਣ ਦੀ ਕੋਸਿਸ ਕੀਤੀ।
ਬੀਜੀ ਚੁੱਪ ਬੈਠੇ ਸਨ ਤੇ ਪਰਲ ਪਰਲ ਹੰਝੂ ਬਹਾ ਰਹੇ ਸਨ। “ਮਿੱਤਰੋ ਅੱਜ ਪਿਤਾ ਜੀ ਹੁੰਦੇ ਤਾਂ ਇਹ ਨੋਬਤ ਨਹੀ ਸੀ ਆਉਣੀ। ਉਹਨਾਂ ਨੇ ਗੱਲ ਏਨੀ ਵੱਧਣ ਹੀ ਨਹੀ ਸੀ ਦੇਣੀ। ਐਂਵੇ ਤਾਂ ਨਹੀ ਲੋਕੀ ਵੱਡਿਆਂ ਨੂੰ ਝੁਰਦੇ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀ ਬਿਗੜਿਆ। ਹਰ ਘਰ ਵਿੱਚ ਕਿਸੇ ਵੱਡੇ ਦਾ ਹੋਣਾ ਕਿੰਨਾ ਲਾਜਮੀ ਹੁੰਦਾ ਹੈ। ਜਾ ਸਾਨੂੰ ਹੀ ਘੱਟੋ ਘੱਟ ਵੱਡਿਆਂ ਵਾਲੀ ਸੋਚ ਅਪਨਾਉਣੀ ਚਾਹੀਦੀ ਹੈ। ਬੀਜੀ ਉੱਚੀ 2 ਰੋਣ ਲੱਗ ਪਏ ਤੇ ਭਾਬੀ ਜੀ ਵੀ ਉੱਚੀ ਬੋਲਣ ਲੱਗ ਪਏ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਵੱਡੇ ਵੀਰ ਜੀ ਦਿਮਾਗ ਤੇ ਟੈਂਸਨ ਨਾ ਪਾ ਲੈਣ। ਗੱਲ ਕਿਸੇ ਸਿੱਟੇ ਤੇ ਨਾ ਪਹੁੰਚੀ ਤੇ ਮੈਂ ਉਥੋਂ ਉਠ ਆਇਆ।ਇਹਨਾਂ ਸੋਚਾਂ ਵਿੱਚ ਹੀ ਪਲਾਂਟ ਦੇ ਸਾਇਰਨ ਦੀ ਆਵਾਜ ਨੇ ਮੈਂਨੂੰ ਚੋਕਾਂ ਦਿੱਤਾ। ਸਵੇਰ ਦੀ ਸਿਫਟ ਸੁਰੂ ਹੋ ਗਈ ਸੀ ਤੇ ਮੈਂ ਅਜੇ ਉੱਠ ਕੇ ਤਿਆਰ ਵੀ ਹੋਣਾ ਸੀ।
“ ਵੇ ਮੈਂ ਕਿਉਂ ਜੰਮੀ ਧੀ ਵੇ ਮੈਂ ਕਿਉਂ ਜੰਮੀ।' ਬੀਜੀ ਦੇ ਬੋਲ ਮੇਰੇ ਕੰਨਾ ਵਿੱਚ ਅਜੇ ਵੀ ਗੂੰਜ ਰਹੇ ਸਨ। ਸਮਝ ਨਹੀ ਸੀ ਆ ਰਿਹਾ ਕਿ ਕਸੂਰ ਧੀ ਦੇ ਜੰਮਣ ਦਾ ਸੀ ਜਾਂ ਧੀ ਦੀ ਸੰਭਾਲ ਦਾ ਸੀ ਜੋ ਅਸੀ ਕਰ ਨਹੀ ਸਕੇ।
ਰਮੇਸ ਸੇਠੀ ਬਾਦਲ
ਮੋ 98 766 26233
Subscribe to:
Posts (Atom)








