Wednesday, 25 December 2013

ਮੇਰੇ ਬਚਪਨ ਦੇ ਉਹ ਪਲ


ਮੇਰੇ  ਬਚਪਨ ਦੇ ਉਹ ਪਲ


          ਮੇਰਾ ਜਨਮ 1960 ਨੂੰ ਮੇਰੇ ਨਾਨਕੇ ਪਿੰਡ ਬਾਦੀਆਂ ਵਿੱਚ ਹੋਇਆ ਤੇ ਮੇਰਾ ਬਚਪਣ ਵੀ ਮਾਲਵੇ ਦੇ ਹੀ ਪਿੰਡ ਘੁਮਿਆਰੇ ਵਿੱਚ ਗੁਜਰਿਆ।ਆਮ ਬਹੁਤ ਹੀ ਸਧਾਰਣ ਜਿਹਾ  ਤੰਗੀਆਂ ਤੁਰਸੀਆਂ ਵਿੱਚ ਗੁਜਰਦਾ ਪਰਿਵਾਰ ਬਸ ਮਿਹਨਤ ਦੀ ਤਾਜੀ ਕਮਾ ਕੇ  ਖਾਣ ਵਾਲਾ ਪਰਿਵਾਰ ਸੀ। ਪਰ ਸੁਖੀ ਸੀ ਖੁਸa ਸੀ।ਕੋਈ ਬਹੁਤੀ ਚਿੰਤਾ ਵੀ ਨਹੀ ਸੀ ਹੁੰਦੀ।ਬਚਪਣ ਬਹੁਤ ਹੀ ਆਨੰਦਮਈ ਸੀ। ਬਹੁਤੀ ਮੰਹਿਗਾਈ ਨਹੀ ਸੀ ਪਰ ਆਮਦਨ ਘੱਟ ਸੀ। ਜੋ ਨਜਾਰੇ ਉਦੋ ਸਨ ਹੁਣ ਤਾਂ ਬਸ ਕਲਪਣਾ ਹੀ ਲੱਗਦੇ ਹਨ।ਖਾਣਪੀਣ ਨੂੰ ਸੀਮਤ ਹੁੰਦਾ ਸੀ ਪਰ ਮਿਲਦਾ ਸੁੱਧ ਤੇ ਤਾਕਤ ਵਾਲਾ ਸੀ। 
                   ਅੱਜ ਕੱਲ ਦੇ ਫਾਸਟ ਫੂਡ ਦਾ ਚਲਣ ਨਹੀ ਸੀ। ਨੂਡਲ, ਬਰਗਰ, ਪੀਜaਾ, ਚਾਪ ਤੇ ਡੋਸੇ ਦਾ ਕਦੇ ਨਾਂ ਨਹੀ ਸੀ ਸੁਣਿਆ। ਬਜਾਰੀ ਖਾਣਿਆਂ ਵਿੱਚ ਖਿਲ੍ਹਾਂ, ਪਕੋੜੀਆਂ, ਸਕਰਪਾਰੇ, ਪਤਾਸੇ ਖਾਂਦੇ ਸੀ। ਪਕੋੜੇ ਜਿਨਾਂ ਨੂੰ ਪਤੋੜ ਆਖਿਆ ਜਾਂਦਾ ਸੀ।ਬਹੁਤ ਨਿਆਮਤ ਸਮਝੇ ਜਾਂਦੇ ਸਨ। ਪਰ ਅਸੀ ਆਮ ਕਰਕੇ ਮੁਫਤ ਦੇ ਖਾਜੇ ਨਿੰਮ ਦੀਆਂ ਨਿਮੋਲੀਆਂ, ਪੀਲਾਂ, ਬੇਰ , ਪੱਤੇ ਤੋਂ ਪਹਿਚਾਣ ਕੇ ਜਵਾਰ ਦੇ ਮਿੱਠੇ ਗੰਨੇ, ਨਸੂੜੀਆਂ, ਬਾਜਰੇ ਦੇ ਸਿੱਟੇ, ਹੋਲਾਂ, ਕਣਕ ਦੇ ਡੰਡਰੇ ਤੇ ਬੋਹੜ ਦੀਆਂ ਗੋਲ੍ਹਾਂ ਖਾਂਦੇ। ਭੱਠੀ ਤੋ ਛੋਲਿਆਂ, ਕਣਕ, ਜਵਾਰ, ਬਾਜਰੇ ਤੇ ਮੱਕੀ ਦੇ ਦਾਣੇ ਭੁਨਾ ਕੇ ਖਾਂਦੇ। ਬਹੁਤੇ ਵਾਰੀ ਇਹਨਾ ਭੁੰਨੇ ਦਾਣਿਆ ਵਿੱਚ ਗੁੜ ਪਾਕੇ ਮੰਰੂਡੇ ਬਨਾਉਦੇ ਹੁੰਦੇ ਸੀ।ਰੰਗ ਬਿਰੰਗੀਆਂ ਕੁਲਫੀਆਂ ਤੇ ਬਰਫ ਦੇ ਗੋਲੇ ਚੁਸਕੀਆਂ ਲੈ ਲੈ ਕੇ ਖਾਂਦੇ। ਕਦੇ ਕਦੇ ਗਰਮ ਕਪੜੇ ਚ ਵਲੇਟ੍ਹੀ ਖੋਏਮਲਾਈ ਵੀ ਮੁੱਲ ਲੈ ਕੇ ਖਾਂਦੇ।ਗੋਲੀ ਵਾਲਾ ਬੱਤਾ ਤੇ ਲਾਲ ਸੋਡਾ ਵੀ ਦੁੱਧ ਚ ਪਾਕੇ ਪੀਂਦੇ। ਇਹ ਬਹੁਤ ਤਾਕਤਵਰ ਤੇ ਨੁਕਸਾਨਰਹਿਤ ਹੰਦੇ  ਸਨ।ਜਦੋ ੇਕਿ ਅੱਜ ਕਲ੍ਹ ਦਾ ਫਾਸਟ ਫੂਡ ਬਿਮਾਰੀਆਂ ਦਾ ਘਰ ਹੈ।
               ਉਸ ਸਮੇਂ ਨਾ ਹੀ ਕੋਈ ਅੱਜ ਕੱਲ ਵਰਗੀਆਂ  ਖੇਡਾਂ ਸਨ। ਕ੍ਰਿਕਟ ਦਾ ਕਦੇ ਨਾਮ ਹੀ ਨਹੀ ਸੀ ਸੁਣਿਆ। ਕੰਪਿਊਟਰ ਵੀ  ਨਹੀ ਸੀ ਹੰਦਾ। ਕੰਚ ਦੀਆਂ ਗੋਲੀਆਂ, ਕੋਡੀਆਂ, ਲੀਰਾਂ ਵਾਲੀ ਖਿਦੋ ਨਾਲ ਮਾਰ ਕੁਟਾਈ ਤੇ ਖਿਦੋ ਨਾਲ ਦਰਖੱਤਾਂ ਦੇ ਟਾਹਣੇ ਕੱਟ ਕੇ ਬਨਾਈਆਂ ਹਾਕੀਆਂ ਨਾਲ ਖੇਡਦੇ। ਬਾਂਦਰ ਕਿਲ੍ਹਾਂ, ਕੋਟਲਾ ਛਪਾਕੀ, ਬਾਰਾਂ ਬੀਟੀ, ਤਾਸ ਤੇ ਧੁੱਪ ਛਾਂ ਖੇਡਦੇ। ਲੁਕਣ ਮੀਟੀ ਤੇ ਐਸ ਪਰੈਸ ਵੀ ਖੇਡਦੇ। ਕਦੇ ਕਦੇ ਅਖਬਾਰ ਦਾ ਪਤੰਗ ਬਣਾਕੇ ਉਡਾਉਂਦੇ।  ਬਚਪਣ ਵਿੱਚ ਖੇਡ ਬਹੁਤ ਪਿਆਰੀ ਹੁੰਦੀ ਸੀ। ਲੜਾਈ ਕਰਕੇ ਵੀ ਘੰਟੇ ਬਾਦ ਇੱਕ ਹੋ ਜਾਣਾ। ਦਿਲ ਚ ਗੁੱਸਾ ਨਹੀ ਸੀ ਰੱਖਿਆ ਜਾਂਦਾ।ਸਾਈਕਲ ਚਲਾਉਣ ਦਾ ਵੀ ਚਾਅ ਹੰਦਾ ਸੀ । ਕਿਸੇ ਦਾ ਸਾਈਕਲ ਮੰਗ ਕੇ ਹੀ ਝੂਟੇ ਲੈਣੇ। ਤੇ ਸਾਰੇ ਪਿੰਡ ਦੀ ਫਿਰਨੀ ਦੇ ਚੱਕਰ ਲਾਉਣੇ ਹੀ ਸੁਗਲ ਹੁੰਦਾ ਸੀ।
                ਘਰ ਦੇ  ਨਿੱਕੇ ਮੋਟੇ ਕੰਮਾ ਚੋ ਵੀ ਮਸਤੀ  ਤਲਾਸa ਲੈਣੀ। ਅਕਸਰ ਮੱਝਾਂ ਨੂੰ ਛੱਪੜ ਤੇ ਨਹਾਉਣ ਦੇ ਬਹਾਨੇ ਜਾਣਾ ਤੇ ਕਾਫੀ ਸਮਾਂ ਛੱਪੜ ਚ ਹੀ ਨਹਾਉਂਦੇ ਰਹਿਣਾ।ਉਹੀ ਛੱਪੜ ਜਿੱਥੇ ਮੱਝਾਂ ਆਪਣਾ ਗੋਹਾ ਕਰਦੀਆਂ। ਪਿਸaਾਬ ਕਰਦੀਆਂ । ਗੰਦਾ ਪਾਣੀ ।ਪਾਣੀ ਥੱਲੇ ਚਿੱਕੜ ਗੰਦ। ਪਰ ਸਾਨੂੰ ਕੀ, ਸਾਨੂੰ ਤਾਂ ਨਹਾਉਣਾ ਚੰਗਾ ਲੱਗਦਾ ਸੀ। ਇਸੇ ਵਿੱਚ ਹੀ ਸਾਡੀ ਖੁਸaੀ ਸੀ।ਅੱਜ ਕਲ੍ਹ ਦੀ ਤਰਾਂ ਨਹੀ। ਫੁਹਾਰੇ ਥੱਲੇ ਨਹਾਉਣਾ। ਮਹਿੰਗੀਆਂ ਸਾਬਣਾਂ ਵਰਤਣੀਆਂ। ਜਦੋਂ ਕਦੇ ਮੀਂਹ ਆ ਜਾਂਦਾ ਤਾਂ ਅਸੀ ਬਹੁਤ ਖੁਸa ਹੋਣਾ। ਮੀਂਹ ਵਿੱਚ ਨਹਾਉਣਾ। ਗਲੀਆਂ ਵਿੱਚ  ਭੱਜਣਾ।ਖੂਬ ਰੋਲਾ ਪਾਉਣਾ। ਕਿਸੇ ਨੇ ਨਾ ਰੋਕਣਾ ਤੇ ਨਾ ਟੋਕਣਾ। ਝਖੇੜੇ ਨਾਲ ਮੀਂਹ ਪੈਦਾ ।ਦਰਖੱਤ ਡਿਗੱਦੇ। ਛੱਤਾਂ ਚੋਦੀਆਂ। ਤੇ ਪੈਂਦੇ ਮੀਹ ਵਿੱਚ ਛੱਤਾਂ ਤੇ ਮਿੱਟੀ ਪਾਉਣੀ। ਅੱਠ ਅੱਠ ਦਿਨ ਝੜੀ ਲੱਗੀ ਰਹਿੰਦੀ। ਅੰਦਰ ਬੈਠੈ ਰਹਿੰਦੇ। ਜਨਾਨੀਆਂ ਮਾਮੇ ਭਾਣਜੇ ਨੂੰ ਇੱਕਠੇ ਨਾ ਬੈਠਣ ਦਿੰਦੀਆਂ। ਮਤੇ ਮਾਮੇ ਭਾਣਜੇ ਨੂੰ ਇੱਕਠਿਆਂ ਬੈਠਿਆਂ ਦੇਖ ਕੇ ਆਸਮਾਨੀ ਬਿਜਲੀ ਨਾ ਡਿੱਗ ਪਵੇ। ਇਹ ਉਹਨਾ ਦਾ ਪੁਰਾਣਾ ਵਹਿਮ ਸੀ ।
                    ਸਕੂਲ ਵਿੱਚ ਵੀ ਪੜ੍ਹਣ ਵੀ ਟਾਂਵੇ ਟਾਂਵੇ ਜੁਆਕ ਹੀ ਜਾਂਦੇ ਸਨ। ਹਰ ਘਰ ਵਿੱਚ ਇੱਕ ਜੁਆਕ ਨੂੰ ਪੜ੍ਹਣੇ ਪਾਇਆ ਜਾਂਦਾ ਤਾਂ ਇੱਕ ਨੂੰ ਬਿਲਕੁਲ ਅਣਪੜ੍ਹ ਰੱਖ ਲਿਆ ਜਾਂਦਾ ਤਾਂਕਿ ਉਹ ਖੇਤੀ ਵਿੱਚ ਆਪਣੇ ਪਰਿਵਾਰ ਦੀ ਸਹਾਇਤਾ ਕਰ ਸਕੇ। ਸਕੂਲੋਂ ਆਉਣ ਤੋ ਬਾਦ ਵੀ ਘਰ ਦੇ ਕੰਮਾ ਦੀ ਲਿਸਟ ਤਿਆਰ ਹੁੰਦੀ ਸੀ। ਸਕੂਲ ਦਾ ਕੰਮ ਰਾਤ ਨੂੰ ਮਿੱਟੀ ਦੇ ਤੇਲ ਦੇ ਦੀਵੇ ਦੀ ਰੋਸaਨੀ ਵਿੱਚ ਜਾ ਕੋਈ ਲਾਲਟੈਨ ਜਗਾ ਕੇ ਕੀਤਾ ਜਾਂਦਾ ਸੀ। ਟਿਊਸaਨਾ ਦਾ ਰਿਵਾਜ ਨਹੀ ਸੀ। ਕੋਈ ਵੀ ਅਧਿਆਪਕ ਟਿਊਸaਨ ਨਹੀ ਸੀ ਪੜਾਉਂਦਾ। ਹਾਂ ਜਿਸ ਘਰੇ ਕੋਈ ਆਧਿਆਪਕ ਰਹਿੰਦਾ ਸੀ ਬੱਚਿਆਂ ਨੂੰ ਸਮਾਂ ਬਤੀਤ ਕਰਨ ਦੇ ਬਹਾਨੇ ਸਕੂਲ ਦਾ ਕੰਮ ਕਰਵਾ ਦਿੰਦਾ ਸੀ।
 ਅਸੀ ਪੁਰਾਣੇ ਕਪੜੇ ਦੇ ਬਣੇ ਝੋਲਿਆਂ ਵਿੱਚ ਜਾ ਪੁਰਾਣੇ ਕਪੜੇ ਵਿੱਚ ਕਿਤਾਬਾਂ ਕਾਪੀਆਂ ਤੇ ਸਲੇਟ ਬੰਨ ਕੇ ਸਕੂਲ ਜਾਂਦੇ। ਆਹ ਅੱਜ ਕਲ੍ਹ ਦੇ ਸਕੂਲੀ ਬੈਗਾਂ ਦਾ ਚਲਣ ਨਹੀ ਸੀ। ਹਾਂ ਦੂਜੇ ਹੱਥ ਵਿੱਚ ਲੱਕੜ ਦੀ ਫੱਟੀ ਹੁੰਦੀ ਸੀ। ਸਕੂਲੋ ਵਾਪਿਸੀ ਵੇਲੇ ਗਾਚੀ ਨਾਲ ਫੱਟੀ ਪੋਚਣਾ ਸਾਡਾ ਨਿਤਨੇਮ ਹੁੰਦਾ ਸੀ। ਮੁੰਡੇ ਕੁੜੀਆਂ ਦੇ ਰਿਸaਤੇ ਅਣਭੋਲ ਹੀ ਹੁੰਦੇ ਸਨ। ਮੁੰਡੇ ਕੁੜੀ ਦੇ ਭੇਦ ਵਾਲਾ ਬਹੁਤਾ ਗਿਆਨ ਨਹੀ ਸੀ ਹੁੰਦਾ। ਸਾਉਣ ਦੇ ਮਹੀਨੇ ਜਦੋਂ ਕੁੜੀਆਂ ਤੀਆਂ ਲਾਉਦੀਆਂ ਗਿੱਧਾ ਪਾਉਂਦੀਆਂ ਤਾਂ ਅਸੀ ਟਿੱਡੇ ਜਿਨਾਂ ਨੂੰ ਰੱਬ ਦੇ ਘੋੜੇ ਆਖਿਆ ਜਾਂਦਾ ਸੀ ਕੁੜੀਆਂ ਦੇ ਉੱਤੇ ਸੁਟਦੇ । ਕੁੜੀਆਂ ਡਰਦੀਆਂ ਚੀਕਦੀਆਂ ਪਰ ਉਹ ਬੁਰਾ ਨਾ ਮਨਾਉਂਦੀਆਂ। ਅੱਜ ਕਲ੍ਹ ਵਰਗੇ ਭਿਆਨਕ ਹਾਲਾਤ ਨਹੀ ਸਨ।ਕਾਮ ਦੀ ਅੰਨੀ ਅੱਗ ਨਹੀ ਸੀ ਸਗੋਂ ਪਿਆਰ ਤੇ ਵਿਸaਵਾਸa ਦੀ ਜੋਤ ਹਰ ਦਿਲ ਚ ਜਗਦੀ ਸੀ । ਪਿੰਡ ਦੀ ਧੀ ਨੂੰ ਭੈਣ ਅਤੇ ਧੀ ਦਾ ਰੁਤਬਾ ਹਾਸਿਲ ਸੀ। ਰਿਸaਤਿਆਂ ਵਿੱਚ ਵਿਸaਵਾਸa ਝਲਕਦਾ ਸੀ। 
ਹੁਣ ਉਹ ਸਮਾਂ ਨਹੀ ਹੈ। ਟੈਲੀਵੀਜਨ ਅਤੇ ਫਿਲਮਾਂ ਦੇ ਪ੍ਰਭਾਵ ਨੇ ਸਾਡਾ ਮਾਨਸਿਕ ਸੰਤੁਲਨ ਵਿਗਾੜ ਦਿੱਤਾ ਹੈ। ਕਾਮ ਤੇ ਕ੍ਰੋਧ ਦੀ ਹਨੇਰੀ ਨੇ ਰਿਸaਤਿਆਂ ਵਿਚਲਾ ਵਿਸaਵਾਸa ਖਤਮ ਕਰ ਦਿੱਤਾ ਹੈ। ਉਹ ਬਚਪਣ ਦੇ ਦਿਨ ਇੱਕ ਸੁਫਨਾ ਲੱਗਦੇ ਹਨ। ਅਚੰਬਾ ਹੀ ਨਜਰ ਆਉਂਦੇ ਹਨ। ਉਹ ਪੁਰਾਣੇ ਦਿਨ ਵਾਪਿਸ ਨਹੀ ਆਉਂਣੇ। ਕੋਈ ਮੇਰੇ ਉਹਨਾ ਦਿਨਾਂ ਨੂੰ ਵਾਪਿਸ ਲਿਆ ਦੇਵੇ। ਕਾਸa ਉਹ ਦਿਨ ਵਾਪਿਸ ਆ ਸਕਦੇ।
ਰਮੇਸa ਸੇਠੀ ਬਾਦਲ
ਮੋ 98 766 27 233      

ਡਵਾਂਸ ਲੋਕ

                                               

ਡਵਾਂਸ ਲੋਕ


            “ਭੈਣੇ ਮੰਗ ਲਿਆ ਪੋਤਰਾ।' ਸaਾਮ ਨੂੰ ਸੈਰ ਕਰਨ ਗਈ ਬੀਜੀ  ਨੂੰ ਪਾਰਕ ਚ ਬੈਠਦੇ ਹੀ 146 ਨੰਬਰ ਆਲਿਆਂ ਦੀ ਬੁੜੀ ਨੇ ਪੁਛਿਆ। “ਹਾਂ ਜੀ ਮੰਗ ਲਿਆ । ' ਉਸ ਨੇ ਸੰਖੇਪ ਜਿਹਾ ਜਵਾਬ ਦਿੱਤਾ। “ਫਿਰ ਤਾਂ ਵਾਧੁ ਮਾਲ ਪੱਤਾ ਮਿਲਿਆ ਹੋਣਾ ਹੈ। ' ਉਸ ਬੁੜੀ ਨੇ ਅਗਲਾ ਸਵਾਲ ਦੇ ਮਾਰਿਆ ਤੇ ਬੀਜੀ ਚੁੱਪ ਜਿਹੀ ਕਰਗੀ। “ਲੈ ਭਾਈ ਨਾ ਮੂੰਹ ਮਿੱਠਾ ਕਰਵਾਈ ਇਉਂ ਚੁੱਪ ਕਿਉਂ ਕਰਗੀ। ਦੱਸ ਕੁੜਮਾਂ ਨੇ ਕੀ ਕੁਝ ਦਿੱਤਾ। ਤੇਰੀ ਵੀ ਉਂਗਲੀ ਚਮਕੀ ਹੋਊਗੀ ਕਿ ਕੰਨਾ ਨੂੰ ਸਿੰਗਾਰ ਦਿੱਤਾ।' ਬੁੜੀ ਨੇ ਫਿਰ ਸaੁਰਲੀ ਛੱਡ ਦਿੱਤੀ। “ਭਾਈ ਦੇਣ ਲੈਣ ਦਾ ਤਾਂ ਮੈਨੂੰ ਪਤਾ ਨਹੀ। ਮੇਰੇ ਤਾਂ ਧੀ ਜਵਾਈ ਨਹੀ ਆਏ। ਮੇਰਾ ਕਾਹਦਾ ਫੰਕਸaਨ ਸੀ।' ਇਹਨਾ ਕਹਿਕੇ  ਬੀਜੀ ਨੇ ਅੱਖ ਦੀ ਕੋਰ ਚ ਆਈ ਬੂੰਦ ਨੂੰ ਸੱਜੇ ਹੱਥ ਦੀ ਤਲੀ ਨਾਲ ਪੂੰਝ ਦਿੱਤਾ। “ਬਾਕੀ ਰਹੀ ਦੇਣ ਲੈਣ ਦੀ ਗੱਲ ਮੁੰਡੇ ਨੇ ਬਹੂ ਨੂੰ ਕੀ ਦਿੱਤਾ ਮੈਂ ਨਹੀ ਪੁਛਿਆ ਤੇ ਨਾ ਉਹਨਾ ਮੈਨੂੰ ਦੱਸਿਆ।ਹਾਂ ਉਹਨਾ ਨੇ ਕੀ ਕੁਝ ਦੇ ਦਿੱਤਾ ਇਹ ਮੈਂ ਮੁੰਡੇ ਨੂੰ ਪੁਛਿਆ ਸੀ ਤੇ ਉਹ ਕਹਿੰਦਾ ਬੀਜੀ ਹੁਣ ਲੋਕ ਐਡਵਾਂਸ ਹੋ ਗਏ ਹਨ। ਇਹਨਾ ਗੱਲ੍ਹਾ ਚ ਨਹੀ ਪਈਦਾ। ' ਬੀਜੀ ਨੇ ਹੱਡ ਬੀਤੀ ਸੁਣਾ ਦਿੱਤੀ।
“ਭਈ ਆਹ ਡਵਾਂਸ ਲੋਕ ਕੋਣ ਹੁੰਦੇ ਹਨ ਜੋ ਬਜੁਰਗਾਂ ਤੋ ਲੈਣ ਦੇਣ ਦਾ ਵੀ ਓਹਲਾ ਰੱਖਦੇ ਹਨ।ਧੀਆਂ ਭੈਣਾਂ ਨਾਲ ਨਹੀ ਵਰਤਦੇ। ਇਹ ਕਿਹੋ ਜਿਹੇ ਲੋਕ ਹਨ।
ਰਮੇਸ ਸੇਠੀ ਬਾਦਲ
ਮੋ 98 766 27233

Tuesday, 3 December 2013

ਪੈਂਡੂ ਜੇਹਾ ਨਾ ਹੋਵੇ ਤਾਂ


                                 
 ਪੈਂਡੂ ਜੇਹਾ ਨਾ ਹੋਵੇ ਤਾਂ


“ਕਾਹਦਾ ਅ੍ਰਪਰੇਸaਨ ਕਰਵਾਇਆ ਹੈ ਵੀਰੇ ਤੂੰ?ਂ
“ਪੱਥਰੀ ਦਾ।ਂਮੈa ਦੱਸਿਆ।
“ਪੱਥਰੀ ਦਾ ਅਪ੍ਰੇਸaਨ ਕਰਾਉਣ ਦੀ ਕੀ ਲੋੜ ਸੀ। ਇੱਕ ਪੇਟੀ ਲਿਆਉਂਦਾ ਬੀਅਰ ਦੀ ਪੀ ਲੈਂਦਾ ਤੇ ਪੱਥਰੀ ਬਾਹਰ।ਂ ਉਸ ਨੇ ਸਿਆਣਿਆ ਵਾਂਗੂੰ ਪਟਾਕ ਦਿਨੇ ਆਖਿਆ। ਚਹਿਲ ਹਸਪਤਾਲ ਦੇ 103 ਨੰਬਰ ਕਮਰੇ ਚ ਅਪ੍ਰੇਸaਨ ਤੋa ਬਾਅਦ ਮੈਨੂੰ ਮਿਲਣ ਆਏ ਦਸ ਕੁ ਸਾਲਾਂ ਦੇ ਗੋਰੇ ਨਿਛੋਹ ਮੁੰਡੇ ਦੀ ਗੱਲ ਸੁਣ ਕੇ ਮੈ ਹੈਰਾਨ ਹੀ ਹੋ ਗਿਆ ਤੇ ਉਸ ਵੱਲ ਮੇਰੀ ਦਿਲਚਸਪੀ ਵੱਧ ਗਈ।ਤੂੰ ਪੇਸੈਂਟ ਹੈ ਕਿ ਅਟੈਂਡੈਂਟ?ਂ ਮੈਂ ਪੁੱਛਿਆ।
“ਅਟੈਂਡੈਂਟ ਹਾਂ।ਮੈਂ ਤਾਂ । ਪੇਸੈਂਟ ਤਾਂ ਮੇਰੀ ਭੂਆ ਹੈ ਮੁੰਡਾ ਹੋਇਆ ਹੈ ਉਹਦੇ। ਮੈਂ ਤਾਂ ਮੇਰੀ ਮਾਂ ਨਾਲ ਆਇਆ ਹਾਂ।ਂ ਉਸ ਨੇ ਵਿਸਥਾਰ ਨਾਲ ਮੈਨੂੰ ਦੱਸਿਆ। 
“ਕਿਹੜੀ ਕਲਾਸ ਵਿੱਚ ਪੜ੍ਹ ਦਾ ਹੈਂ ਤੇ ਕਿੱਥੇ।ਂ ਮੈਂ ਹੋਰ ਜਾਣਕਾਰੀ ਲੈਣ ਲਈ ਉਸ ਨੂੰ ਪੁੱਛਿਆ। “ਦਿਉਣ ਸਰਕਾਰੀ ਸਕੂਲ ਚ ਪੜ੍ਹਦਾ ਹਾਂ ਮੈ, ਪੰਜਵੀ ਚ। ਪਹਿਲਾ ਪ੍ਰਾਈਵੇਟ ਸਕੂਲ ਚ ਦਾਖਲਾ ਲਿਆ ਸੀ ਉੱਥੇ ਪੜ੍ਹਾਈ ਹੈਣੀ ਸੀ ਫਿਰ ਮੇਰਾ ਡੈਡੀ ਕਹਿੰਦਾ ਆਹ ਸਰਕਾਰੀ ਸਕੂਲ ਹੀ ਵਧੀਆ ਹੈ। ਆਪਾਂ ਕਿਹੜਾ ਡਾਕਟਰ ਬਨਣਾ ਹੈ। ਬੀ ਏ ਕਰਲਾਂ ਗੇ ਜਮੀਨ ਹੈਗੀ ਹੈ। ਕੋਈ ਕੰਮ ਵੱਡਾ ਕਰਲਾ ਗੇ। ਨਾਲੇ ਅੱਜ ਕੱਲ ਤਾਂ ਸਰਕਾਰੀ ਸਕੂਲਾਂ ਚ ਵੀ ਅੰਗਰੇਜੀ ਪੜਾਉਂਦੇ ਹਨ।ਂਉਸ ਨੇ ਦੱਸਿਆ।
“ਤੂੰ ਫਿਰ ਪੜ੍ਹਦਾ ਹੀ ਹੈ ਕਿ ਹੋਰ ਵੀ ਕੁਝ ਕਰਦਾ ਹੈ ।ਂਮੈ ਮਜਾਕ ਨਾਲ ਪੁਛਿਆ।
“ ਮੈਂ ਹੋਰ ਕੀ ਕਰਨਾ ਹੈ । ਮੈਨੂੰ ਕਬੱਡੀ ਖੇਡਣ ਦਾ ਸੌਕ ਹੈ। ਵੱਡਾ ਹੋ ਕੇ ਕਬੱਡੀ ਖੇਡਿਆ ਕੰਰੂ।ਕਬੱਡੀ ਤਾਂ ਹਰਜੀਤ ਬਾਜੇਖਾਨੇ ਆਲਾ ਖੇਡਦਾ ਸੀ ਬਹੁਤ ਵਧੀਆ। ਵਿਚਾਰਾ ਮਰ ਗਿਆ।ਂਮੈਂ ਵੇਖਿਆ ਹੁਣ ਉਸ ਦੇ ਮੂੰਹ ਤੋਂ ਲਾਲੀ ਗਾਇਬ ਸੀ। ਤੇ ਕੁਝ ਉਦਾਸ ਜਿਹਾ ਨਜਰ ਆਇਆ।
“ਹੋਰ ਸੋਡੇ ਪਿੰਡ ਦਿਉਣ ਦਾ ਕੀ ਮਸਹੂਰ ਹੈ?ਂ ਮੈਂ ਉਸ ਦੇ ਮਨ ਚੌ ਉਦਾਸੀ ਕੱਢਣ ਲਈ ਪੁਛਿਆ।
“ਸਾਡੇ ਪਿੰਡ ਦੇ ਇੱਕ ਦੋ ਗੀਤਕਾਰ ਹਨ। ਬਹੁਤ ਵਧੀਆ ਗਾਣੇ ਲਿਖਦੇ ਹਨ। ਚੰਗੇ ਗੀਤਕਾਰਾਂ ਨੇ ਗਾਏ ਹਨ।ਂ ਮੈਂ ਉਸ ਦੀ ਜਾਣਕਾਰੀ ਵੇਖਕੇ ਹੈਰਾਨ ਸੀ।
“ਤੂੰ ਕਰਮਜੀਤ ਕੰਮੋ ਨੂੰ ਜਾਣਦਾ ਹੈ ਸੋਡੇ ਪਿੰਡ ਆਲੀ ਨੁੰ।ਸੁਣਿਆ ਹੈ ਤੂੰ ਉਸਦਾ ਨਾਂ?ਂ ਮੈਂ ਫਿਰ ਉਸਨੂੰ ਛੇੜਿਆ। “ਹਾਂ ਸੁਣਿਆ ਤਾਂ ਹੈ ਸaਇਦ ਕਹਾਣੀਆਂ ਕਹੁਣੀਆ ਲਿਖਦੀ ਹੈ। ਨਾਲੇ ਉਹ ਸਾਡੇ ਪਿੰਡ ਨਹੀ ਰਹਿੰਦੀ ।ਉਹ ਤੇ ਵਿਆਹੀ ਗਈ ਹੈ ਪਰਾਂ ਹਰਿਆਣੇ ਚ। ਟੀਚਰ ਹੈ ਸਾਇਦ।ਂਉਸ ਦੀ ਗੱਲ ਸੁਣ ਕੇ ਮੈa ਹੱਸ ਪਿਆ। ਉਸਨੂੰ ਸਾਰੀ ਜਾਣਕਾਰੀ ਸੀ ਹਰ ਵਿਸaੇ ਦੀ। 
“ਮੈਂ ਫਿਰ ਆਊਂਗਾ।ਂ ਕਹਿ ਕੇ ਉਹ ਚਲਾ ਗਿਆ ਤੇ ਮੈਂ ਆਪਣਾ ਦਰਦ  ਭੁੱਲ ਗਿਆ ਤੇ ਉਸ ਬਾਰੇ ਹੀ ਸੋਚਦਾ ਰਿਹਾ।ਇਹ ਲੋਕ ਇੰਨਾ ਕੁਝ ਕਿਵੇ ਸਿੱਖ ਜਾਂਦੇ ਹਨ। 
“ਆਂਟੀ ਦੁੱਧ ਲਿਆਮਾਂ ਘਰੋ ਆਇਆ ਹੈ। ਇੱਕ ਬੋਤਲ ਚ ਚਾਹੇ ਇੱਕ ਬੋਤਲ ਪਾਣੀ ਦੀ ਪਾ ਲਿਉ। ਫਿਰ ਵੀ ਸੋਡੇ ਦੁੱਧ ਨਾਲੋ ਗਾੜ੍ਹਾ ਹੀ ਹੋਵੇਗਾ। ਇੱਥੇ ਸaਹਿਰ ਚ ਤਾਂ ਜਮਾਂ ਪਾਣੀ ਵਰਗਾ ਮਿਲਦਾ ਹੈ। ਹਾਂ ਸੱਚ ਲੱਸੀ ਵੀ ਆਈ ਹੈ ਪਿੰਡੋਂ ।ਬੇਬੇ ਕਹਿੰਦੀ ਸੀ ਤੇਰੀ ਆਂਟੀ ਨੂੰ ਪੁੱਛ ਲਈ। ਜੇ ਪੀਣੀ ਹੋਵੇ ਤਾਂ?ਂ ਉਹ ਇਕੋ ਸਾਹੇਂ ਕਈ ਗੱਲਾਂ ਕਰ ਗਿਆ। ਮੇਰੀ ਮੰਮੀ ਨਾਲ।
“ਨਹੀ ਬੇਟਾ ਦੁੱਧ ਤਾਂ ਤੇਰੇ ਅੰਕਲ ਲੈ ਆਏ ਇੱਕ ਪੈਕਟ। ਹਾਂ ਲੱਸੀ ਲੈ ਆਈ ਜੇ ਘਰੋਂ ਆਈ ਹੈ ਤਾਂ।ਂ ਮੇਰੀ ਮੰਮੀ ਨੇ ਨਿਮਰਤਾ ਨਾਲ ਕਿਹਾ।
             “ਵੀਰੇ ਤੇਰੀ ਫੇਸ ਬੁੱਕ ਤੇ ਆਈ ਡੀ ਹੈਗੀ ਆ। ਕੀ ਨਾ ਤੇ ਹੈ ਮੈਂ ਤੈਨੂੰ ਐਡ ਕਰਾਂਗਾ।ਮੇਰੀ ਵੀ ਹੈਗੀ।ਂ ਉਸ ਨੇ ਅੱਪਨੱਤ ਜਿਹੀ ਦਿਖਾਉਦੇ ਨੇ ਪੁੱਛਿਆ। ਤੇ ਮੈਂ ਆਪਣੀ ਆਈ ਡੀ ਦੱਸ ਦਿੱਤੀ। 
“ਤੇਰੇ ਕੋਲ ਕੰਮਪਿਊਟਰ ਹੈਗਾ ਹੈ?ਂ ਮੈਂ ਪੁਛਿਆ। 
“ਹਾਂ ਸਾਡੇ ਘਰੇ ਕੰਮਪਿਊਟਰ ਵੀ ਹੈਗਾ ਹੈ ਤੇ ਮੇਰੇ ਮੋਬਾਇਲ ਤੇ ਵੀ ਨੈਟ ਚਲਦਾ ਹੈ। ਪਰ ਬੇਬੇ ਮੋਬਾਇਲ ਸਕੂਲ ਨਹੀ ਲਿਜਾਣ ਦਿੰਦੀ। ਅਖੇ ਤੂੰ ਪੜਦਾ ਤਾਂ ਹੈਣੀ ਇਸ ਤੇ ਹੀ ਉਂਗਲਾਂ ਮਾਰੀ ਜਾਂਦਾ ਹੈ ਸਾਰਾ ਦਿਨ।ਂ ਉਸ ਨੇ ਮੋਕਾ ਮਿਲਦੇ ਹੀ ਬੇਬੇ ਦੀ ਸਿaਕਾਇਤ ਵੀ ਜੜ੍ਹ ਦਿੱਤੀ।
“ਮੈਂ ਲੱਸੀ ਲਿਆਵਾਂ ਆਂਟੀ ਖਾਤਿਰ।ਂ ਕਹਿ ਕੇ ਉਹ ਭੱਜ ਗਿਆ।ਮੈa ਅਜੇ ਉਸ ਬਾਰੇ ਸੋਚਦਾ ਹੀ ਪਿਆ ਸੀ ਤੇ ਉਹ ਅੱਧੀ ਬੋਤਲ ਦੁੱਧ ਦੀ ਤੇ ਲੱਸੀ ਆਲਾ ਡੋਲੂ ਲੈ ਆਸ਼ਇਆ।ਦੂਜੇ ਹੱਥ ਵਿੱਚ ਦੋ ਲੰਬੀਆਂ ਲੰਬੀਆਂ ਮੂਲੀਆਂ ਸਨ। ਤੇ ਨਾਲੇ ਇੱਕ ਕੋਲ੍ਹਾ ਫੜਿਆ ਸੀ। 
“ਬੇਬੇ ਕਹਿੰਦੀ ਮੂਲੀਆਂ ਵੀ ਲੈ ਜਾ ਪਿੰਡੋਂ ਆਈਆ ਹਨ ਨਾਲੇ ਤੇਰੀ ਆਂਟੀ ਨੂੰ ਆਹ ਸਾਗ ਦੇ ਦੇਵੀ। ਇਹ ਸaਹਿਰੀਏ ਕਿੱਥੇ ਰਿੰਨਦੇ ਹੋਣੇ ਹਨ।ਂ ਉਸ ਨੇ ਪਿੰਡਾਂ ਆਲਿਆਂ ਵਰਗੀ ਦਰਿਆ ਦਿਲੀ ਦਿਖਾਈ। ਤੇ ਮੰਮੀ ਦੇ ਵਾਰ ਵਾਰ ਨਾ ਕਰਨ ਦੇ ਬਾਵਜੂਦ ਵੀ ਉਸ ਨੇ ਸਾਰਾ ਸਮਾਨ ਸਲੈਬ ਤੇ ਰੱਖ ਦਿੱਤਾ।
“ਵੀਰੇ ਬਸ ਹੁਣ ਮੈਂ ਕਾਰ ਚਲਾਉਣੀ ਸਿੱਖ ਲੈਣੀ ਹੈ। ਪਾਪਾ ਕਹਿੰਦਾ ਸੀ ਪਹਿਲਾ ਤੂੰ ਮਾਰੂਤੀ ਸਿੱਖ ਲੈ ਤੇ ਫਿਰ ਹੋਲੀ ਹੋਲੀ ਸਵਿਫਟ ਵੀ ਚਲਾ ਲਿਆ ਕਰੀ। ਟਰੈਕਟਰ ਤਾਂ ਮੈਂ ਆਪੇ ਹੀ ਸਿੱਖ ਗਿਆ। ਇੱਕ ਦਿਨ ਮੈਂ ਇਕੱਲੇ ਨੇ ਸਟਾਰਟ ਕੀਤਾ ਗੇਅਰ ਪਾਇਆ ਤੇ ਦੋ ਤਿੰਨ  ਗੇੜੇ ਦੇ ਦਿੱਤੇ। ਸਾਡੇ ਘਰੇ ਪੰਜ ਤਾਂ ਲਵੇਰੀਆਂ ਹਨ। ਦੋ ਗਊਆਂ, ਇੱਕ ਘੋੜੀ ਵੀ ਹੈ। ਮੇਰੇ ਚਾਚੇ ਨੇ ਇੱਕ ਲਿਬਰਾ ਪਾਲਿਆ ਹੈ ਤੇ ਮੈਂ ਵੀ ਅੜੀ ਨਾਲ ਇੱਕ ਕਾਲੇ ਰੰਗ ਦਾ ਪਗ ਲੈ ਆਇਆ।ਂ ਉਸ ਨੇ ਆਪਣੇ ਘਰ ਬਾਰੇ ਜਾਣਕਾਰੀ ਦਿੱਤੀ।ਉਸ ਦੀਆਂ ਗੱਲਾਂ ਤੋ ਇਉ ਲੱਗਦਾ ਸੀ ਉਹ ਆਪਣੀ ਉਮਰ ਨਾਲੋ ਕਾਫੀ ਵੱਡਾ ਤੇ ਸਿਆਣਾ ਸੀ। ਮੈਂ ਉਸ ਅਂਗੇ ਆਪਣੇ ਆਪ ਨੁੰ ਬੋਣਾ ਜਿਹਾ ਮਹਿਸੂਸ ਕੀਤਾ। ਅਸੀ ਸਹਿਰ ਵਾਲੇ ਹੋਕੇ ਵੀ ਉਸ ਅਮੀਰ ਵਿਰਸੇ ਨਾਲੋ ਕਿੰਨਾ ਪਿੱਛੇ ਹਾਂ। ਕੀ ਸਾਡੀ ਸੋਚ ਬਸ ਪੈਸ ਤੇ ਹੀ ਸੀਮਤ ਹੈ। ਅਸੀ ਸaਹਿਰੀਏ ਕਿਸ ਗੱਲ ਦਾ ਮਾਨ ਕਰਦੇ ਹਾਂ।ਪਤਾ ਨਹੀ ਕੀ ਸੋਚ ਕੇ ਅਸੀ ਕਹਿ ਦਿੰਦੇ ਹਾਂ ਪੈਂਡੂ ਜਿਹੇ ਨਾ ਹੋਣ ਤਾਂ। 
ਰਮੇਸ ਸੇਠੀ ਬਾਦਲ
ਮੋ 98 766 27 233