ਮੇਰੇ ਪਿੰਡ ਦੀ ਮਿੱਟੀ ਦੀ ਮਹਿਕ
“ਕੀਹਂਦੇ ਘਰੇ ਜਾਣਾ ਹੈ ਤੁਸੀ ?' ਮਾਈ ਨੇ ਸਾਨੂੰ ਦਰਵਾਜੇ ਤੇ ਬਿਟਰ ਬਿਟਰ ਝਾਕਦਿਆਂ ਨੂੰ ਪੁਛਿਆ।“ਤਾਏ ਰੰਗੇ ਕੇ ।' ਮੈਂ ਆਖਿਆ।“ਵੇ ਵੀਰਾ ਰੰਗ ਸਿਉ ਤਾਂ ਕਈ ਨੇ ਪਿੰੰਡ ਚ ।ਤੂੰ ਕਿਹੜੇ ਰੰਗ ਸਿਓ ਦੇ ਜਾਣਾ ਹੈ? ਤੂੰ ਕਹੀਂਦਾ ਮੁੰਡਾ ਹੈ ?'। “ਮੈਂ ਸੇਠਾਂ ਦੀ ਕਰਤਾਰ ਕੁਰ ਦਾ ਮੁੰਡਾ ਹਾਂ।ਜਿਹੜੀ ਜੱਗਰ ਕੇ ਘਰ ਕੋਲੇ ਰਹਿੰਦੀ ਹੁੰਦੀ ਸੀ '।“ ਵੇ ਮੈਂ ਮਰਜਾਂ ਸੁੱਖ ਨਾਲ ,ਤੂੰ ਤੇ ਆਪ ਬੁੜਾ ਹੋ ਗਿਆ । ਤੂੰ ਡੀ.ਸੀ. ਹੈਂ ਕਿ ਸੋਕੀ ? ' ਤੇ ਉਸਨੇ ਦੋਹਾਂ ਹੱਥਾਂ ਨਾਲ ਮੇਰਾ ਸਿਰ ਪਲੂਸਿਆ । “ ਪੁੱਤ ਤੇਰਾ ਤਾਇਆ ਤਾਂ ਗੁਜਰ ਗਿਆ ਸੀ। ਨੀ ਇਹ ਸੇਠਾਂ ਦਾ ਮੁੰਡਾ ਹੈ।ਓਮ ਪਟਵਾਰੀ ਦਾ, ਮੈਂਗਲ ਕਿਆਂ ਚੋਂ ਹੈ । ਉਸਨੇ ਨਾਲ ਦੀ ਗੁਆਂਢਣ ਨੂੰ ਦੱਸਿਆ ।“ ਵੇ ਤੁਸੀ ਤਾਂ ਜਵਾਂ ਈ ±ਹਿਰੀ ਹੋਗੇ ±ਕਲ ਨਹੀਂ ਦਿਖਾਈ ਮੁੜਕੇ ਜਿਓਂ ਏਥੋਂ ਗਏ ਹੋ। ਕੀ ਹਾਲ ਹੈ ਕਰਤਾਰ ਕੁਰ ਦਾ'। ਤਾਈ ਨੇ ਉਲਾਂਭਾ ਜਿਹਾ ਦਿੱਤਾ । “ ਤਾਈ ਉਹ ਤਾਂ ਪਿਛਲੇ ਸਾਲ ਗੁਂਰ ਗਈ ।ਂ।“ ਹੈਂਂ ਤੇ ਤਾਈ ਦਾ ਮੂੰਹ ਅੱਡਿਆ ਹੀ ਰਹਿ ਗਿਆ ਤੇ ਸੁੰਨ ਜਿਹੀ ਹੋ ਗਈ। “ਆਹ ਦੁਕਾਨ ਕਿੰਨ੍ਹਾਂ ਦੀ ਹੈ ?' ਗਲੀ ਵਿਚਾਲੇ ਕਾਰ ਰੋਕ ਕੇ ਮੈਂ ਸੌਦਾ ਲੈਣ ਆਏ ਦੁਕਾਨ ਤੇ ਖੜ੍ਹੇ ਇੱਕ ਗਾਹਕ ਨੂੰ ਪੁੱਛਿਆ ।' “ਇਹ ਦਰ±ਨ ਕੀ ਦੁਕਾਨ ਹੈ ?' “ ਦਰ±ਨ ਬਾਬੇ ਆਤਮੇ ਕਾ' ਮੈਂ ਦੁਹਰਾ ਕੇ ਪੁੱਛਿਆ '। “ਹਾਂ ਹਾਂ ਂਗਾਹਕ ਨੇ ਮੈਨੂੰ ਪਹਿਮੇਰੇ ਪਿੰਡ ਦੀ ਮਿੱਟੀ ਦੀ ਮਹਿਕਚਾਣ ਲਿਆ “ ਉਏ ਕੰਜਰਾ ਲੁਚਪੁਣਾ ਕਿਉਂ ਕਰਦਾ ਹੈ। ਤੂੰ ਭੁਲਿਐਂ ਹੈਂ ਦਰ±ਨ ਨੂੰ । ਸਿੱਧਾ ਹੋ ਕੇ ਬਾਹਰ ਆ ਜਾ ਚਾਹ ਪੀਕੇ ਜਾਈ'। ਉਸਨੇ ਮੇਰੇ ਨਾਲ ਧੱਕਾ ਕੀਤਾ ਤੇ ਮੈਨੂੰ ਘੁੱਟ ਕੇ ਜੱਫੀ ਪਾ ਕੇ ਮਿਲਿਆ ।
ਅੱਜ ਮੈਂ ਘਰਆਲੀ ਤੇ ਭਤੀਜੇ ਨੂੰ ਨਾਲ ਲੈ ਕੇ ਕੋਈ ਪੱਚੀ ਤੀਹ ਸਾਲਾਂ ਬਾਅਦ ਆਪਣੇ ਪਿੰਡ ਗਿਆ ਸੇ ।ਆਪਣੇ ਪਿੰਡ ਦੀਆ ਗਲੀਆਂ ਤੇ ਉਸ ਮਿੱਟੀ ਨੂੰ ਦੇਖਣ ਜਿੱਥੇ ਮੇਰਾ ਬਚਪਨ ਗੁਜਰਿਆ ਸੀ। ਛੋਟੀਆਂ ਛੋਟੀਆਂ ਹੱਟੀਆਂ ਹੁਣ ਦੁਕਾਨਾਂ ਬਣ ਚੁਕੀਆਂ ਹਨੇ ਦਰਸaਨ ਕੀ ਦੁਕਾਨ ਮੈਨੂੰ ਪਿੰਡ ਦਾ ਮਾਲ ਲੱਗੀ ਕਰਿਆਣਾ,ਕੋਲਡ ਡਰਿੰਕ,ਬੂਟ ਚੱਪਲਾਂ,ਸੈਨੇਟਰੀ ਸaਾਪ,ਰੇਡੀਮੇਡ ਗਾਰਮੈਂਟਸ ਤੋ ਇਲਾਵਾ ਪਤਾ ਨਹੀ ਕੀ ਕੁਝ ਮਿਲਦਾ ਸੀ। ਜਿਹੜੇ ਚਾਰ ਕੁ ਘਰ ਮੁਸਲਮਾਨ ਲੋਹਾਰਾਂ ਦੇ ਸਨ ਓਥੇ ਮਾਰਕੀਟ ਬਣ ਚੁਕੀ ਹੈ ਫਾਸਟ ਫੂਡ,ਵੁੱਡ ਵਰਕਸ,ਟੇਲਰਿਗ ਸaਾਪ ਨਾਲ ਸaਹਿਰੀ ਝਲਕ ਮਿਲਦੀ ਸੀ।ਤੁਰਦਾ ਤੁਰਦਾ ਮੈਂ ਮੇਰੇ ਦਾਦੇ ਦੀ ਭੂਆ ਬਿਸaਨੀ ਦੇ ਪੁਰਾਣੇ ਘਰ ਚਲਾ ਗਿਆ ਜਿੱਥੇ ਹੁਣ ਉਸ ਦਾ ਪੋਤਾ ਰਮੇਸa ਰਹਿੰਦਾ ਹੈ ਘਰ ਦੇ ਹਾਲਾਤ ਤਾਂ ਨਹੀ ਬਦਲੇ ਪਰ ਸਮੇ ਨੇ ਲਿਆਕਤ ਤੇ ਅਪਨੱਤ ਜਰੂਰ ਨਜaਰ ਆਈ ਜਿਸ ਤਰ੍ਹਾ ਓਹਨਾਂ ਨੇ ਅਪਨੱਤ ਨਾਲ ਆਓ ਭਗਤ ਕੀਤੀ ਓਹ ਮੋਜੂਦਾ ਪੀੜੀ ਦੀ ਖੁੱਲੀ ਸੋਚ ਦਾ ਨਤੀਜਾ ਹੇ ।ਏਸੇ ਤਰਾਂ ਜਦੋ ਅਸੀ ਆਪਣੇ ਗੁਆਂਡੀ ਤਾਏ ਚਤਰੇ ਕੇ ਤਾਈ ਸੁਰਜੀਤ ਕੁਰ ਦਾ ਪਤਾ ਲੈਣ ਗਏ ਤਾਂ ਚਾਚਾ ਠਾਣਾ ਜੋ ਸਾਡੇ ਘਰ ਦੇ ਨਾਲ ਹੀ ਰਹਿੰਦਾ ਸੀ ਧੱਕੇ ਨਾਲ ਘਰ ਲੇ ਗਿਆ ਤੇ ਸਾਡੀ ਖੂਬ ਸੇਵਾ ਕੀਤੀ। ਇਹ ਸਭ ਕੁਝ ਦੇਖ ਕੇ ਮੇਰਾ ਮਨ ਬਹੁਤ ਖੁਸa ਹੋਇਆ।
ਪਿੰਡ ਦੀ ਸੱਥ ਚ ਆਪਣੇ ਪੁਰਾਣੇ ਛੋਟੇ ਘਰ ਅੱਗੇ ਕਾਰ ਰੋਕ ਕੇ ਮੈਂ ਉਸ ਘਰ ਚਲਾ ਗਿਆ ਜੋ ਅਸੀ ਪੰਡਤਾਂ ਨੂੰ ਵੇਚਿਆ ਸੀ। ਕੁਝ ਵੀ ਨਹੀਂ ਸੀ ਬਦਲਿਆ ਉਹੀ ਛੋਟੇ ਛੋਟੇ ਹਰਾ ਰੰਗ ਕੀਤੇ ਦਰਵਾਜੇ , ਵੱਡੀ ਸਬਾਤ , ਪੜਛੱਤੀ ਤੇ ਕਣਕ ਵਾਲੀ ਬੁਖਾਰੀ ਸੀ। ਤੀਹ ਸਾਲਾਂ ਚ ਸਭ ਕੁਝ ਉਵੇ ਦਾ ਉਵੇ ਹੀ ਸੀ । ਪੁਰਾਣੀਆਂ ±ਤੀਰਾਂ ਤੇ ਸਿਰਕੀਆਂ ਆਲੀਆਂ ਛੱਤਾਂ। ਕੱਚਾ ਵਿਹੜਾ ਤੇ ਸਬਾਤ ਅੱਗੇ ਕੰਧ ਨਾਲ ਬਣਿਆ ਮਿੱਟੀ ਦਾ ਚੁੱਲ੍ਹਾ । ਮੇਰੀ ਸੋਚ ਮੈਨੂੰ ਤੀਹ ਪੈਂਤੀ ਸਾਲ ਪਿਛਾਹ ਲੈ ਗਈ। ਬਾਬੇ ਦੀ ਹੱਟੀ ਦਾ ਦਰਵਾਜਾ ਬੰਦ ਸੀ । ਸੇਠ ਹਰਗੁਲਾਲ ਦੀ ਹੱਟੀ ਤੇ ਨਾਲ ਲੱਗਦੀ ਬਾਬੇ ਬਖਤੋਰੇ ਕੀ ਬੈਠਕ ਵੀ ਜaਰਜaਰ ਹੋਈ ਪਈ ਸੀ ਜਿਥੇ ਕਿਸੇ ਸਮੇਂ ਕੋਈ ਨਾ ਹੋਈ ਝੋਲਾ ਛਾਪ ਅਖੌਤੀ ਡਾਕਟਰ ਪਿੰਡ ਵਿੰਚ ਮੁੱਢਲੀਆਂ ਸਿਹਤ ਸਹੂਲਤਾਂ ਦਿੰਦਾ ਹੁੰਦਾ ਸੀ । ਤਾਏ ਂਸਵੰਤ ਤੇ ਤਾਈ ਕੌੜੋ ਕਾ ਵੱਡਾ ਦਰਵਾਜਾ ਡਿੱਗ ਚੁੱਕਿਆ ਸੀ। ਹਾਂ ਦੋ ਛੋਟੇ ਛੋਟੇ ਪੱਕੇ ਕਮਰੇ ਬਣਾ ਕੇ ਉਹ ਜਿੰਦਗੀ ਦੇ ਅੰਤਿਮ ਪੜਾਅ ਨੂੰ ਪੂਰਾ ਕਰ ਰਹੇ ਸੀ । ਤੇ ਛੋਟਾ ਮੁੰਡੇ ਮੰਦਰੀ ਦੀ ਮੌਤ ਦਾ ਸਦਮਾ ਉਹਨਾਂ ਦੀਆਂ ਬੁੱਢੀਆਂ ਹੱਡੀਆਂ ਤੇ ਂੋਰਦਾਰ ਸੱਟ ਸੀ।
ਚਾਚੇ ਜੱਗਰ ਕੇ ਘਰੇ ਉਹ ਪੁਰਾਣਾ ਤੰਦੂਰ ਨਾ ਵੇਖ ਕੇ ਮੇਰੇ ਦਿਲ ਨੂੰ ਹੋਲ ਜਿਹਾ ਪਿਆ। ਪਰ੍ਹਾ ਨਵੇਂ ਬਣੇ ਵਰਾਂਡੇ ਚ ਗੈਸ ਆਲਾ ਚੁੱਲਾ ਪਿਆ ਸੀ। ਮੇਰੀ ਮਾਂ ਏਥੇ ਤੰਦੂਰ ਤੇ ਅਕਸਰ ਰੋਟੀਆਂ ਲਾਉਂਦੀ ਹੁੰਦੀ ਸੀ । ਤੇ ਅੰਮਾ ਦੀਆਂ ਪੋਤੀਆਂ ਰੋਟੀ ਨੂੰ ਟੁੱਕ ਆਖਦੀਆਂ ਸਨ ਤੇ ਅੱਧੀ ਰੋਟੀ ਨੂੰ ਖੰੱਨਾ । ਪਰ ਉਸ ਵੇਹੜੇ ਚ ਮੈਨੂੰ ਮੇਰੀ ਮਾਂ ਦੀ ਹੋਂਦ ਦਾ ਅਹਿਸਾਸ ਹੋਇਆ ਤੇ ਮਿੰਨੀ ਮਿੰਨੀ ਖੁ±ਬੋ ਵੀ ਆਈ । ਬਾਬੇ ਮੁਕੰਦ ਕਾ ਘਰ ਤਾਂ ਜਵਾਂ ਹੀ ਢਹਿ ਢੇਰੀ ਹੋ ਗਿਆ ਸੀ । ਤੇ ਤਾਈ ਧੰਨੋ ਕਾ ਮਕਾਨ ਵੀ ਡਿੱਗੂ ਡਿੱਗੂ ਕਰਦਾ ਸੀ। ਤੇ ਉਹ ਬੈਠਕ ਜਿਥੇ ਮੈਂ ਤਾਈ ਧੰਨੋ ਨਾਲ ਬੈਠਕੇ ਸੋਂਕ ਸੌaਕ ਦਰੀਆਂ ਬੁਣਦਾ ਹੁੰਦਾ ਸੀ । ਅੰਮਾ ਬੌਣੀ ਕਾ ਦਰਵਾਜਾ ਮੈਦਾਨ ਬਣ ਗਿਆ ਸੀ ।
ਸਾਡੇ ਆਲੇ ਘਰ ਦਾ ਤਾਂ ਨਾਮੋ ਨਿ±ਾਨ ਹੀ ਮਿੱਟ ਚੁੱਕਾ ਸੀ। ਸੂਬੇਦਾਰ ਨੇ ਪੁਰਾਣਾ ਘਰ ਢਾਹ ਕੇ ਨਵੀ ਕੋਠੀ ਪਾ ਲਈ ਸੀ। ਪਰ ਗਲੀ ਦੀ ਨੁੱਕਰ ਆਲਾ ਤੰਦੂਰ ਨਾ ਵਖੇ ਕੇ ਮੇਰਾ ਹੌਕਾ ਜਿਹਾ ਨਿਕਲ ਗਿਆ। ਮੇਰੀ ਮਾਂ ਦੇ ਨਾਲ ਨਾਲ ਮੇਰੇ ਜਨਮ ਭੂਮੀ ਦੀ ਮਹਿਕ ਮੇਰੇ ਨੱਕ ਦੇ ਨਾਲ ਨਾਲ ਮੇਰੇ ਦਿਮਾਗ ਨੂੰ ਵੀ ਛੂਹ ਗਈ ਸੀ ।
ਉਹੀ ਛੋਟੀਆਂ ਛੋਟੀਆਂ ਭੀੜੀਆਂ ਗਲੀਆਂ ਘਰ ਦੇ ਨਕ±ੇ ਬਦਲੇ ਪਏ ਸਨ। ਬਲੰਗਣਾ ਦਾ ਵਿਹੜਾ , ਬੈਜ ਨਾਥ ਕੇ ਠੇਕੇ ਆਲੀ ਗਲੀ ਤੇ ਫੇਰ ਸਾਡੇ ਘਰ ਗੋਹਾ ਕੂੜ੍ਹਾ ਸੁੱਟਣ ਆਲੀ ਮਾਦਾਂ ਕੀ ਗਲੀ ਵੇਖ ਕੇ ਮੈਂ ਮੇਰੇ ਬਚਪਨ ਦੇ ਸਹਿਪਾਠੀ ਛਿੰਦੀ ਕੇ ਨਵੇਂ ਘਰੇ ਚਲਾ ਗਿਆ ।ਹੁਣ ਉਹ ਪੁਰਾਣਾ ਛਿੰਦੀ ਜਥੇਦਾਰ ਛਿੰਦਰ ਸਿੰਘ ਬਣ ਚੁੱਕਿਆ ਸੀ। ਨਵੀ ਕੋਠੀ ਦੇ ਮੂਹਰੇ ਖੜ੍ਹਾ ਉਹ ਮੈਨੂੰ ਜੱਫੀ ਪਾ ਕੇ ਮਿਲਿਆ । ਤੇ ਆਪਣੀ ਸਿੰਘਣੀ ਨੂੰ ਮਿਲਾਉਣ ਲੱਗਿਆ । ਉਹ ਆਪਣੀ ਮਰੀ ਹੋਈ ਮਾਂ ਨੂੰ ਯਾਦ ਕਰਦਾ ਕਰਦਾ ਮੇਰੀ ਮਾਂ ਦੀਆਂ ਗੱਲਾਂ ਕਰਦਾ ਰਿਹਾ । ਮਾਂ ਦੀ ਮੌਤ ਦਾ ਗਮ ਉਹ ਚੌਥੀ ਚ ਪੜਦਾ ਹੀ ਹੁੰਢਾ ਚੁੱਕਿਆ ਸੀ। ਤੇ ਮੇਰੀ ਮਾਂ ਪਿਛਲੇ ਸਾਲ ਹੀ ਪੂਰੀ ਹੋਈ ਹੈ।ਓਹ ਮੇਰੀ ਮਾਂ ਨੂੰ ਆਪਣੀ ਮਾਂ ਸਮਾਨ ਸਮਝਦਾ ਸੀ ।ਓਹ ਆਪਣੀ ਮਾਂ ਤੇ ਮੇਰੀ ਮਾਂ ਦੀਆਂ ਸਿਫਤਾਂ ਕਰਦਾ ਕਰਦਾ ਮੈਨੂੰ ਮੇਰੇ ਬਚਪਨ ਵੱਲ ਲੈ ਗਿਆ । ਉਸਦਾ ਲੰਬਾਂ ਦਾਹੜਾ ਹੰਝੂਆਂ ਨਾਲ ਭਿੱਜ ਗਿਆ ਤੇ ਮੇਰੀਆਂ ਅੱਖਾਂ ਵੀ ਛਲਕ ਪਈਆਂ। ਮੇਰਾ ਭਤੀਜਾ ਸਾਡੇ ਵਲ ਵੇਖ ਕੇ ਹੈਰਾਨ ਸੀ।
ਉਹਨਾਂ ਗਲੀਆਂ ਅਤੇ ਪੁਰਾਣੇ ਘਰ ਦੀ ਮਿੱਟੀ ਚ ਨਿਕਲਦੀ ਖੁ±ਬੋ ਨੇ ਮੇਰੀ ਸਰੀਰ ਨੂੰ ਤਾਜਗੀ ਦੇ ਦਿੱਤੀ । ਚਾਲੀ ਸਾਲ ਪਹਿਲਾਂ ਛੱਡੇ ਪਿੰਡ ਦੀਆਂ ਯਾਦਾ ਨੇ ਮੈਨੂੰ ਫੇਰ ਬੱਚਾ ਬਣਾ ਦਿੱਤਾ ਮੈਂ ਅੱਜ ਹਰ ਗਲੀ ਚ ਘੁੰਮਣਾਂ ਚਾਹੁੰਦਾ ਸੀ ਤੇ ਬਰਾਨੀ ਛੱਪੜ, ਸਿਵਿਆ ਆਲਾ ਛੱਪੜ ਤੇ ਖੂਹ ਆਲੇ ਛੱਪੜ ਤੇ ਵੀ ਗਿਆ ਜਿੱਥੇ ਮੇਰੇ ਬਚਪਨ ਦੀਆਂ ਕਈ ਯਾਦਾਂ ਜੁੜੀਆਂ ਹਨ ਜਿੱਥੇ ਮੈਂ ਮੱਝਾਂ ਨੂੰ ਪਾਣੀ ਪਿਲਾਓੁਣ ਜਾਦਾਂ ਸੀ । ਮੈਨੂੰਂ ਮੇਰੇ ਪਿੰਡ ਦੀ ਮਿੱਟੀ ਦੀ ਮਹਿਕ ਜਿਹੀ ਆਉਣ ਲੱਗ ਪਈ। ਜਨਮ ਭੂਮੀ ਤੇ ਮਾਂ ਇਕੋ ਜਿਹੀਆਂ ਹੁੰਦੀਆਂ ਹਨ ਇਹ ਸਦਾ ਖੁ±ਬੋਆਂ ਹੀ ਵੰਡਦੀਆਂ ਹਨ । ਇਨਸਾਨ ਚਾਹੇ ਕਿੱਥੇ ਵੀ ਚਲਾ ਜਾਵੇ ਇਸ ਅਨਮੋਲ ਰਤਨ ਦੀ ਪਾ੍ਰਪਤੀ ਕਿਤੋਂ ਵੀ ਨਹੀ ਹੋ ਸਕਦੀ। ਪੋਂਡਾਂ, ਡਾਲਰਾਂ ਦੀ ਚਮਕ ਰੋਟੀ ਤੇ ਰੋਜaੀ ਦੇ ਮਸਲਿਆਂ ਚ ਕੋਈ ਜਿੰਨੀ ਮਰਜੀ ਦੂਰ ਚਲਾ ਜਾਵੇ ਜਨਮ ਭੂਮੀ ਦਾ ਮੋਹ ਹਮੇਸaਾ ਬਣਿਆ ਰਹਿੰਦਾ ਹੈ ।
ਰਮੇ± ਸੇਠੀ ਬਾਦਲ। 98 766 27233

No comments:
Post a Comment