ਧੀਆਂ ਤੇ ਧੀਆਂ ਦਾ ਸਤਿਕਾਰ
ਗੱਲ ਕੋਈ ਬਹੁਤੀ ਪੁਰਾਣੀ ਨਹੀ। ਸਾਇਦ 1989_90 ਦੀ ਹੈ ਮੇਰੇ ਛੋਟੇ ਭਰਾ ਦੇ ਘਰ ਜਦੋ ਦੂਸਰਾ ਪੁੱਤਰ ਹੋਣ ਦੀ ਖੁਸaਖਬਰੀ ਡਾਕਟਰ ਸਾਹਿਬਾਂ ਨੇ ਮੇਰੀ ਮਾਂ ਨੂੰ ਸੁਣਾਈ ਤਾਂ ਮੇਰੀ ਮਾਂ ਬਹੁਤਾ ਖੁਸa ਨਾ ਹੋਈ।ਉਸਦੇ ਇੱਕ ਬੇਟਾ ਵਿਪਨਗੀਤ ਪਹਿਲਾ ਹੀ ਸੀ ਅਤੇ ਮੇਰੇ ਵੀ ਦੋ ਬੇਟੇ ਲਵਗੀਤ ਤੇ ਨਵਗੀਤ ਸਨ।ਇਸ ਬੇਟੇ ਦਾ ਨਾਮ ਅਸੀ ਸੰਗੀਤ ਰੱਖਿਆ। ਮੈa ਮੇਰੀ ਮਾਂ ਦਾ ਉੱਤਰਿਆ ਮੁੰਹ ਵੇਖ ਕੇ ਹੈਰਾਨ ਸੀ ਤੇ ਥੋੜਾ ਪ੍ਰੇਸaਾਨ ਵੀ ਸੀ। ਮੇਰੀ ਮਾਂ ਨੂੰ ਮੈ ਸਵਾਲੀਆ ਨਜਰਾਂ ਨਾਲ ਇਸ ਦਾ ਕਾਰਣ ਪੁਛਿਆ।ਉਹ ਅੱਖਾਂ ਜਿਹੀਆਂ ਭਰਕੇ ਕਹਿੰਦੀ “ ਬੇਟਾ ਜੇ ਕੁੜੀ ਹੋ ਜਾਂਦੀ ਤਾਂ ਬਾਹਲਾ ਵਧੀਆ ਸੀ। ਮੈਨੂੰ ਤਾਂ ਲੋਕਾਂ ਦੇ ਹੋਉਕੇ ਤੋ ਡਰ ਲਗਦਾ ਹੈ। ਨਜਰ ਲੱਗ ਜਾਊਗੀ ਤੇ ਨਜਰ ਤਾਂ ਪੱਥਰਾਂ ਨੂੰ ਪਾੜ ਦਿੰਦੀ ਹੈ। ਬਾਕੀ ਸਭ ਤੋਂ ਵੱਡੀ ਗੱਲ ਘਰ ਵਿੱਚ ਇੱਕ ਧੀ ਹੋਣੀ ਜਰੂਰੀ ਹੈ। ਧੀ ਬਿਨਾ ਘਰ ਅਧੂਰਾ ਅਧੂਰਾ ਲੱਗਦਾ ਹੈ।ਅਤੇ ਕੀਤਾ ਹੋਇਆ ਪੁੰਨ ਦਾਨ ਵੀ ਧੀ ਤੋ ਬਿਨਾ ਨਹੀ ਲੱਗਦਾ।' ਮੇਰੀ ਮਾਂ ਨੇ ਆਖਿਆ। “ਕੋਈ ਨਾ ਮਾਤਾ ਅਸੀ ਜੋਤੀ (ਮੇਰੀ ਇਕਲੋਤੀ ਭਾਣਜੀ) ਨੂੰ ਹੀ ਭੈਣ ਮੰਨ ਲਵਾਂਗੇ।' ਤੇ ਮੇਰੀ ਮਾਂ ਦੇ ਚੇਹਰੇ ਤੇ ਰੋਣਕ ਆ ਗਈ। ਵੈਸੇ ਸਾਡੇ ਵੀ ਦੋਹਾਂ ਘਰਾਂ ਚ ਮਤਲਵ ਸਾਡੇ ਤੇ ਸਾਡੇ ਚਾਚੇ ਘਰ ਇੱਕੋ ਲੜਕੀ ਸੀ ਮੇਰੀ ਭੈਣ ਪਰਮ। ਦੋਨੇ ਘਰਾਂ ਚ ਇਕੋ ਹੀ ਭੈਣ ਹੋਣ ਕਰਕੇ ਸਾਰੇ ਉਸਦਾ ਬਹੁਤ ਆਦਰ ਮਾਣ ਕਰਦੇ ਹਨ।
“ਬੇਟਾ ਘਰ ਵਿੱਚ ਧੀਆਂ ਦੀ ਬਹੁਤ ਅਹਿਮੀਅਤ ਹੁੰਦੀ ਹੈ।ਉਹ ਘਰ ਬਰਕਤ ਵਾਲਾ ਹੁੰਦਾ ਹੈ ਜਿਸ ਘਰ ਵਿੱਚ ਧੀ ਹੁੰਦੀ ਹੈ। ਉਸ ਘਰ ਦੀ ਭਾਸaਾ ਵੀ ਅਸaਲੀਲ ਨਹੀ ਹੰਦੀ ਤੇ ਪਰਿਵਾਰ ਦਾ ਹਰ ਜੀਅ ਸਭਿਆ ਭਾਸaਾ ਬੋਲਦਾ ਹੈ। ' ਮੇਰੀ ਮਾਂ ਨੇ ਮੈਨੂੰ ਧੀ ਵਾਲੇ ਘਰ ਬਾਰੇ ਆਪਣੇ ਵਿਚਾਰ ਦੱਸ ਰਹੀ ਸੀ । ਮੈਨੂੰ ਮੇਰੀਆਂ ਮਾਂ ਦੀਆਂ ਗੱਲਾਂ ਵਿੱਚ ਦਮ ਲੱਗਿਆ। “ਜਦੋ ਮੈਂ ਵਿਆਹੀ ਆਈ ਸੀ ਤਾਂ ਇਹ ਧੀਆਂ ਵਾਲਾ ਘਰ ਸੀ। ਪਿੰਡ ਵਿੱਚ ਹੀ ਤੇਰੇ ਦਾਦੇ ਦੀ ਭੂਆ ਰਹਿੰਦੀ ਹੁੰਦੀ ਸੀ ।ਸਾਰੇ ਉਸ ਨੂੰ ਭੂਆ ਬਿਸaਨੀ ਆਖਦੇ ਸਨ। ਉਸ ਨੂੰ ਹਰ ਹਾੜ ਨਿਮਾਣੀ ਸੰਗਰਾਂਦ ਦਿਵਾਲੀ ਗੱਲ ਕੀ ਹਰ ਤਿਉਹਾਰ ਵੇਲੇ ਉਸਦਾ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ। ਘਰ ਦੇ ਹਰ ਵੱਡੇ ਛੋਟੇ ਫੈਸਲੇ ਵਿੱਚ ਉਸਦੀ ਰਾਇ ਲਈ ਜਾਂਦੀ। ਤੇ ਉਸ ਦੀ ਰਾਇ ਦਾ ਸਤਿਕਾਰ ਵੀ ਕੀਤਾ ਜਾਂਦਾ । ਉਹ ਵੀ ਪੇਕਿਆ ਵਲੋ ਮਿਲੇ ਇਸ ਮਾਣ ਤਾਣ ਤੇ ਖੁਸa ਹੁੰਦੀ। ਅੱਗੇ ਤੇਰੇ ਪਾਪਾ ਹੁਰਾਂ ਦੀਆਂ ਚਾਰ ਭੂਆਂ ਸਨ। ਭੂਆ ਰਾਜ ਕੁਰ ਭੂਆ ਭਗਵਾਨ ਕੁਰ ਭੂਆ ਸਾਵੋ ਤੇ ਭੁਆ ਸੋਧਾਂ। ਇਹ ਚਾਰੇ ਦੂਰ ਦੂਰ ਵਿਆਹੀਆਂ ਸਨ। ਪਰ ਇਹ ਬੁਢੀਆਂ ਹੋਕੇ ਵੀ ਇਸ ਘਰ ਨਾਲ ਜੁੜੀਆਂ ਰਹੀਆਂ। ਲਗਭਗ ਹਰ ਮਹੀਨੇ ਕੋਈ ਨਾ ਕੋਈ ਪੇਕੇ ਆਉੱਦੀ ਹੀ ਰਹਿੰਦੀ ਤੇ ਪਰਿਵਾਰ ਦੀ ਸੰਭਾਲ ਕਰਦੀ। ਜਦੋ ਵੀ ਆਉਂਦੀਆਂ ਤੇਰੇ ਦਾਦਾ ਜੀ ਦੀ ਵੀ ਪੂਰੀ ਸੇਵਾ ਸੰਭਾਲ ਕਰਦੀਆਂ ।ਬੈਠੀਆਂ ਸਾਰੀ ਸਾਰੀ ਰਾਤ ਆਪਣੇ ਭਰਾ ਨਾਲ ਦੁੱਖ ਸੁੱਖ ਸਾਂਝੇ ਕਰਦੀਆਂ ਰਹਿੰਦੀਆਂ।ਬਜੁਰਗਾਂ ਨੂੰ ਤੇ ਸਿਰਫ ਦਵਾ ਦੀ ਨਹੀ ਬਸ ਦੁੱਖ ਸੁਨਣ ਵਾਲੇ ਦੀ ਲੋੜ ਹੁੰਦੀ ਹੈ। ' ਮੇਰੀ ਮਾਂ ਧੀਆਂ ਦੇ ਗੁਣ ਜਾ ਰਹੀ ਸੀ। ਤੇ ਮੇਰਾ ਧਿਆਨ ਨਵਜੰਮੇ ਭਤੀਜੇ ਨੂੰ ਦੇਖਣ ਵੱਲ ਸੀ।
“ਤੇਰੀਆਂ ਵੀ ਦੋ ਭੂਆ ਸਨ ਭੂਆ ਸਰੁਸਤੀ ਦੇਵੀ ਤੇ ਭੂਆ ਮਾਇਆ ਦੇਵੀ। ਦੋਹਾਂ ਭੂਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਇਹਨਾ ਧੀਆਂ ਦਾ ਸਤਿਕਾਰ ਇੱਕ ਪ੍ਰੰਪਰਾ ਦੀ ਤਰਾਂ ਚਲਦਾ ਆ ਰਿਹਾ ਹ। ਇਹ ਦੋਹੇ ਮੈਥੋ ਵੱਡੀਆਂ ਸਨ । ਇਹਨਾਂ ਨੇ ਵੀ ਪੇਕਿਆਂ ਦਾ ਮੋਹ ਨਹੀ ਛੱਡਿਆ ਤੇ ਆਪਣੀ ਵੱਡੀਆਂ ਹੋਣ ਦੀ ਜਿੰਮੇਦਾਰੀ ਬਾਖੂਬੀ ਨਿਭਾਉਦੀਆਂ ਰਹੀਆਂ।ਇਹ ਵੀ ਜਦੋ ਆਉਂਦੀਆਂ ਇਸ ਘਰ ਬਾਰੇ ਹੀ ਸੋਚਦੀਆਂ ਕਿਉਕਿ ਇਹ ਘਰ ਸੁਰੂ ਤੋ ਹੀ ਘਰ ਦੀ ਮਾਲਕਿਣ ਤੋ ਵਿਹੂਣਾ ਸੀ ਤੇਰੀ ਦਾਦੀ ਤਾਂ ਬਹੁਤ ਪਹਿਲਾਂ ਹੀ ਭਗਵਾਨ ਨੂੰ ਪਿਆਰੀ ਹੋ ਗਈ ਸੀ। ਤੇ ਮੈa ਪਰਿਵਾਰ ਪ੍ਰਤੀ ਇਹਨਾਂ ਦਾ ਮੋਹ ਅਤੇ ਇਸ ਘਰ ਲਈ ਸਿੱਦਤ ਤੇ ਅਪਨੱਤ ਨਾਲ ਕੀਤੀ ਸੇਵਾ ਕਰਕੇ ਇਹਨਾ ਘਰ ਦੀਆਂ ਦਾ ਜਾਈਆਂ ਦਾ ਮਾਣ ਤਾਣ ਕੀਤਾ ।ਹਰ ਧੀ ਚਾਹੁੰਦੀ ਹੈ ਕਿ ਉਸ ਨੂੰ ਪੇਕੇ ਪਰਿਵਾਰ ਤੋ ਪੂਰਾ ਮਾਣ ਮਿਲੇ। ਉਸ ਨੂੰ ਪੈਸੇ ਟਕੇ ਦੀ ਭੁੱਖ ਨਹੀ ਹੁੰਦੀ। ' ਮੇਰੀ ਮਾਂ ਮੈਨੂੰ ਸਮਝਾ ਰਹੀ ਸੀ। ਮੇਰੇ ਕੋਈ ਧੀ ਨਹੀ ਸੀ ਤੇ ਹੁਣ ਛੋਟੇ ਭਰਾ ਘਰੇ ਵੀ ਦੋ ਮੁੰਡੇ ਹੋ ਗਏ ਸੀ । ਮੇਰੀ ਮਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਧੀਆਂ ਤੇ ਹੋਰ ਵੀ ਮੋਹ ਜਿਹਾ ਆਉਣ ਲੱਗਾ। ਮੇਰੀ ਭਾਣਜੀ ਜੋਤੀ ਪ੍ਰਤੀ ਮੇਰਾ ਪਿਆਰ ਹੋਰ ਵੀ ਪ੍ਰਬਲ ਹੋ ਗਿਆ। ਮੇਰੀ ਮਾਂ ਮੈਨੂੰ ਹੋਰ ਵੀ ਚੰਗੀ ਲੱਗਣ ਲੱਗੀ। ਮੇਰੀ ਮਾਂ ਦੀਆਂ ਅੱਖਾਂ ਅਜੇ ਵੀ ਗਿੱਲੀਆਂ ਸਨ।
“ ਜਦੋ ਤੇਰੀ ਭੈਣ ਪਰਮ ਦਾ ਜਨਮ ਹੋਇਆ ਤਾਂ ਇੱਕ ਵਾਰੀ ਤਾਂ ਮੈਨੂੰ ਲੱਗਿਆ ਕਿ ਮੈ ਇਸ ਧੀਆਂ ਵਾਲੇ ਘਰ ਨੂੰ ਇੱਕ ਹੋਰ ਧੀ ਦੇ ਕੇ ਕੋਈ ਚੰਗਾ ਕੰਮ ਨਹੀ ਕੀਤਾ। ਪਰ ਧੀਆਂ ਦੇ ਆਪਣੇ ਮਾਂ ਪਿਉ ਪ੍ਰਤੀ ਪਿਆਰ ਤੇ ਉਹਨਾ ਦੁਆਰਾ ਬੁਢਾਪੇ ਵਿੱਚ ਕੀਤੀ ਜਾਂਦੀ ਆਪਣੇ ਮਾਂ ਪਿਉ ਦੀ ਦੇਖਰੇਖ ਕਰਕੇ ਹੀ ਮੈਨੂੰ ਲੱਗਿਆ ਕਿ ਇਹ ਬਹੁਤ ਹੀ ਵਧੀਆ ਸੀ।' ਮੇਰੀ ਮਾਂ ਸਾਡੇ ਘਰ ਦੀਆਂ ਜਾਈਆ ਦੇ ਬਹਾਨੇ ਮੈਨੂੰ ਧੀਆਂ ਦੀ ਮਹੱਤਤਾ ਬਾਰੇ ਦੱਸ ਰਹੀ ਸੀ । ਮੈਨੂੰ ਇਉ ਲੱਗ ਰਿਹਾ ਸੀ ਕਿ ਮੇਰੀ ਮਾਂ ਭਗਵਾਨ ਕ੍ਰਿਸਨ ਹੋਵੇ ਤੇ ਮੈ ਅਰਜਨ। ਜੋ ਆਪਣੇ ਗਿਆਨ ਰਾਹੀ ਧੀਆਂ ਪ੍ਰਤੀ ਮੇਰੇ ਸੰਕਿਆ ਨੂੰ ਦੂਰ ਕਰ ਰਹੀ ਸੀ। ਹਸਪਤਾਲ ਦਾ ਸਟਾਫ ਮੇਰੀ ਮਾਂ ਨੂੰ ਵਧਾਈਆਂ ਦੇ ਰਿਹਾ ਸੀ ਤੇ ਮੈਨੂੰ ਵੀ ਤਾਇਆ ਬਨਣ ਤੇ ਮੁਬਾਰਕਾਂ ਦੇ ਰਿਹਾ ਸੀ। ਪਰ ਮੇਰਾ ਧਿਆਨ ਹੁਣ ਮੇਰੀ ਮਾਂ ਵੱਲ ਸੀ। ਉਹ ਕਿਸ ਤਰਾਂ ਦੇ ਲੋਕ ਹੁੰਦੇ ਹਨ ਜੋ ਧੀ ਦੇ ਜਨਮ ਨੂੰ ਹੀ ਪਾਪ ਸਮਝਦੇ ਹਨ। ਧੀ ਨੂੰ ਬੋਝ ਸਮਝਦੇ ਹਨ। ਬੋਝ ਧੀਆਂ ਨਹੀ ਬੋਝ ਉਹ ਦਾਜ, ਛੂਛਕ ਤੇ ਨਾਨਕਾ ਛaੱਕ ਵਰਗੀਆਂ ਖਰਚੀਲੀਆਂ ਰਸਮਾਂ ਹਨ ਜੋ ਸਾਡੇ ਸਮਾਜਿਕ ਝਾਂਚੇ ਨੂੰ ਖਰਾਬ ਕਰ ਰਹੀਆਂ ਹਨ। ਛੋਟੇ ਪਰਿਵਾਰਾਂ ਦੇ ਚਲਣ ਅਤੇ ਸਿਰਫ ਤੇ ਸਿਰਫ ਆਪਣੀ ਅੋਲਾਦ ਪ੍ਰਤੀ ਸਾਡੀ ਸੋਚ ਕਰਕੇ ਹੀ ਧੀ ਤੋ ਭੈਣ ਤੇ ਭੈਣ ਤੋ ਭੂਆ ਬਣਦੀਆਂ ਇਹ ਘਰ ਦੀਆਂ ਜਾਈਆਂ ਆਪਣੇ ਪੇਕਿਆ ਤੋ ਦੂਰ ਹੋ ਰਹੀਆਂ ਹਨ। ਧੀਆਂ ਦਾ ਸਤਿਕਾਰ ਅਤੇ ਉਹਨਾ ਨੂੰ ਬਣਦਾ ਪਿਆਰ ਦੇਣਾ ਹੀ ਸਮੇ ਦੀ ਮੰਗ ਹੈ।
ਰਮੇਸa ਸੇਠੀ ਬਾਦਲ
ਮੋ 98 766 27 233
