Saturday, 13 April 2013

ਇਹਨਾਂ ਦਾ ਖਿਆਲ ਰੱਖੀਂ

                                              ਇਹਨਾਂ ਦਾ ਖਿਆਲ ਰੱਖੀਂ


       ਇਨਸਾਨ ਦੇ ਜੀਵਨ ਵਿਚ ਕਈ ਪੜਾਅ ਆਉਂਦੇ ਹਨ। ਕਈ ਵਾਰੀ ਖੁਸaੀ ਵਿਚ ਪਾਗਲ ਹੋਏ ਦਾ ਚਿਹਰਾਂ ਦੱਗ ਦੱਗ ਕਰਦਾ ਹੈ ਅਤੇ ਕਦੇਂ ਜੀਵਨ ਦੇ ਨਿਰਾਸa ਤੇ ਉਕਤਾਊਂ ਪਲਾਂ ਵਿੱਚ ਉਹ ਚਿਹਰਾ ਬੁੱਝਿਆ ਬੁਝਿਆਂ ਜਿਹਾ ਲੱਗਦਾ ਹੈ, ਪਤਾ ਨਹੀਂ ਕਿਉ ਇਹ ਇਨਸਾਨ ਸਦਾ ਸਹਿਜ ਕਿਉਂ ਨਹੀਂ ਰਹਿੰਦਾ। ਕਹਿੰਦੇ ਹਨ ਸੰਤ ਫਕੀਰ ਹੀ ਹੁੰਦੇ ਹਨ ਜਿਨ੍ਹਾਂ ਦੀ ਪ੍ਰਵਿਰਤੀ ਸਦਾ ਸਹਿਜ ਰਹਿੰਦੀ ਹੈ। ਪਰ ਫਿਰ ਵੀ ਅਜੀਬ ਜਿਹਾ ਲੱਗਦਾ ਹੈ ਕਿ ਮਨ ਦੀ ਅਵਸਥਾਂ ਏਨੀ ਤੇਜaੀ ਨਾਲ ਕਿਉਂ ਬਦਲਦੀ ਹੈ।ਮੇਰੀ ਮਾਂ ਨੇ ਵੀ ਸਹਿਜ ਅਵਸਥਾ ਧਾਰਨ ਕਰਦੇ ਹੋਏ ਇੱਕ ਫਕੀਰੀ ਆਤਮਾ ਹੋਣ ਦਾ ਅਹਿਸਾਸ ਦਿੱਤਾ।
       ਬਾਪ ਨੂੰ ਇੱਕ ਭਿਆਨਕ ਦੁਰਘਟਨਾ ਵਿੱਚ ਖੋਣ ਤੋ ਬਾਦ ਘਰ ਵਿੱਚ ਮਾਂ ਦਾ ਸਹਾਰਾ ਸੀ ਲਗਭਗ 9 ਸਾਲ ਮਾਂ ਨੇ ਘਰ ਵਿੱਚ ਵੱਡੇ ਦੇ ਮੁੱਖੀ ਹੋਣ ਤੇ ਫਰਜa ਅਦਾ ਕੀਤੇ।ਸਰੀਰਕ ਪੱਖੋਂ ਕਮਜaੋਰ ਤੇ ਬਿਮਾਰੀਆਂ ਦੀ ਖਾਦੀ ਮਾਂ ਮਾਨਸਿਕ ਪੱਖੋ ਸੁਡੋਲ ਸੀ। ਬਿਮਾਰੀ ਦੀ ਤਕਲੀਫ ਨੂੰ ਉਹ ਹੌਸਲੇ ਨਾਲ ਜaਰਦੀ, ਮਾਂ ਨੇ ਕਦੇ ਵੀ ਡਿਗਦੀ ਗੱਲ ਨਹੀਂ ਸੀ ਕੀਤੀ। ਸਦਾ ਮਾਲਕ ਦੇ ਭਾਣੇ ਨੂੰ ਮੰਨਦੀ ਦਾਤੇ ਦੀਆਂ ਰਹਿਮਤਾਂ ਦੇ ਰਸ ਵਿੱਚ ਰਚੀ ਰਹਿੰਦੀ ਸੀ। ਦੁਨਿਆਵੀ ਤੇ ਬਿਮਾਰੀ ਦੇ ਦੁੱਖਾਂ ਨੂੰ ਪੁੱਤ ਪੋਤਰਿਆਂ ਦਾ ਸਾਥ ਸਦਾ ਹਲਕਾ ਕਰੀ   ਰੱਖਦਾ ।ਘਰ ਵਿੱਚ ਚਾਹੇ ਕਿੰਨਾਂ ਵੀ ਕਲਯੁੱਗੀ ਮਾਹੌਲ ਹੋਵੇ ਪਰ ਮਾਂ ਦੇ ਪ੍ਰਤੀ ਪਿਆਰ ਤੇ ਸaਰਧਾਂ ਲਈ ਇਹ ਸਤਯੁੱਗ ਹੀ ਸੀ ਚਾਹੇ ਵਿ±ਾ ਪੋਤਰਿਆਂ ਦੋਤਰਿਆਂ ਨਾਲ ਸਬੰਧਤ ਹੋਵੇ, ਚਾਹੇ ਨੁੰਹਾਂ ਧੀਆਂ ਦੀ ਗੱਲ ਹੋਵੇ, ਮਾਂ ਦੇ ਸਤਿਕਾਰ ਵਿਚ ਕਦੇ ਕਿਸੇ ਨੇ ਕਮੀ ਨਹੀਂ ਆਉਣ ਦਿੱਤੀ। ਬੁਢਾਪੇ ਵਿਚ ਆਦਮੀ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਚੰਗੇ ਮਾਹੌਲ ਅਤੇ ਗੱਲਾਂ ਸੁਣਨ ਵਾਲੇ ਦੀ ਸਖਤ ਜਰੂਰਤ ਹੁੰਦੀ ਹੈ।ਇਹ ਚੀਜaਾਂ ਸਰੀਰ ਰੂਹ ਅਤੇ ਮਨ ਦੀ ਖੁਰਾਕ ਹੁੰਦੀਆਂ ਹਨ। ਇਹਨ੍ਹਾਂ ਦੀ ਪੂਰਤੀ ਮਾਂ ਨੂੰ ਘਰੋ ਹੀ ਹੋ ਜਾਂਦੀ ਸੀ।
       ਮਾਂ ਨੂੰ ਇੱਕ ਨਸaਾ ਹੋਰ ਵੀ ਸੀ ਜੋ ਉਸਨੂੰ ਮਹਿਕਦਾ ਤੇ ਚਹਿਕਦਾ ਰੱਖਦਾ ਸੀ। ਉਹ ਨਸaਾ ਸੀ ਮੇਰੇ ਪਿਤਾ ਜੀ ਦੁਆਰਾ ਸਮਾਜ ਵਿਚ ਬਣਾਇਆ ਇੱਕ ਅਹਿਮ ਸਥਾਨ ਜੋ ਉਸਦੀ ਧਾਰਮਿਕ ਭਾਵਨਾਂ ਤੇ ਆਧਾਰਿਤ ਸੀ। ਲੋਕਾਂ ਦੇ ਕੀਤੇ ਹੋਏ ਭਲਾਈ ਦੇ ਕੰਮ ਤੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਧਾਰਮਿਕ ਖੇਤਰ ਵਿੱਚ ਪਾਏ ਰੁਤਬੇ ਅਤੇ ਆਪਣੇ ਅਹੁਦੇ ਦੀ ਸਚੁੱਜੀ ਵਰਤੋਂ ਨਾਲ ਖੱਟਿਆਂ ਯ± ਮਾਂ ਨੂੰ ਸਦਾ ਰੁਸaਨਾਈ ਰੱਖਦਾ ਸੀ।ਆਪਣੇ ਵਿਆਹੁਤਾ ਜੀਵਨ  ਦੇ ±ੁਰੂ ਵਿਚ ਮਾਂ ਦੁਆਰਾ ਭੁਗਤੀਆਂ ਗਈਆਂ ਤੰਗੀਆ ਤੁਰ±ੀਆਂ, ਤਾਨਾਸaਾਹੀ ਘਰੇਲੂ ਮਾਹੌਲ ਤੇ ਰੋਜa ਦਾ ਕਾਟੋ ਕਲੇਸa ਦੇ ਅਸਹਿ ਜਖਮਾਂ ਨੂੰ ਮੇਰੇ ਬਾਪ ਦੁਆਰਾ ਬੁਢਾਪੇ ਵਿੱਚ ਕਰਾਈ ਗਈ ਐਸa ਚੋਧਰਾਹਟ ਨੇ ਉਹ ਜਖਮ ਵੀ ਭਰ ਦਿੱਤੇ ।ਰਿਸaਤੇਦਾਰੀਆਂ, ਭੈਣ ਭਰਾਵਾਂ ,ਸaਰੀਕੇ ਕਬੀਲੇ ਤੇ ਕੁੜਮਾਂਚਾਰੀ ਵਿਚ ਮਾਂ ਦਾ ਇੱਕ ਖਾਸ ਰੁੱਤਬਾ ਅਤੇ ਆਦਰ ਮਾਣ ਸੀ। ਇਹ ਬੀਤੇ ਪਲਾਂ ਦੀ ਯਾਦ ਵੀ ਮਾਂ ਨੂੰ ਹਮੇ±ਾ ਚੜਦੀ ਕਲਾਂ ਵਿੱਚ ਰੱਖਦੀ ਸੀ।

       ਪਰ ਕੁਦਰਤ ਨੂੰ ਇਹ ਮੰਨਜaੂਰ ਨਹੀਂ ਸੀ ।ਜਿਵੇ ਚੱਲਦੀ ਫਿਰਦੀ ਕਿਸੇ ਮਸaੀਨਰੀ ਨੂੰ ਕਿਸੇ ਭਿਆਨਕ ਨੁਕਸ ਕਰਕੇ ਬੰਦ ਕਰਨਾ ਪੈ ਜਾਂਦਾ ਹੈ ਉਹੀ ਬਹਾਨਾਂ ਮਾਂ ਨੂੰ ਸੰਸਾਰ ਵਿਚੋਂ ਵਿਦਾ ਹੋਣ ਲਈ ਮਿਲ ਗਿਆ। ਪਰ ਸਾਧੂ ਸੁਭਾਅ ਮਾਂ ਨੇ ਇਹ ਗੱਲ ਦੀ ਭਿਨਕ ਨਹੀਂ ਪੈਣ ਦਿੱਤੀ। ਕਿ ਉਸਦੀ  ਜਿੰਦਗੀ ਦੇ ਸਾਹਾਂ ਦਾ ਖਜਾਨਾ ਖਾਲੀ ਹੋਣ ਦੇ ਕਿਨਾਰੇ ਹੈ।
       ਘਰ ਤੇ ਇਕ ਨਵੀ ਮੁਸੀਬਤ ਤੇ ਸੰਕਟ ਦਾ ਆਗਾਜa ਹੋ ਚੁੱਕਿਆ ਸੀ।ਘਰ ਦੇ ਮਾਣ ਤੇ ਸਿਰ ਦੇ ਤਾਜa ਅਤੇ ਘਰ ਦਾ ਜਵਾਈ ਇੱਕ ਭਿਆਨਕ ਬਿਮਾਰੀ ਦਾ ਸਿaਕਾਰ ਹੋ ਗਿਆ। , ਚਾਹੇ ਸੰਕਟ ਤੇ ਜਖਮ ਨੂੰ ਆਪਣੇ ਦਿਲ ਤੇ ਸਹਿਣ ਵਾਲੇ ਘਰ ਦੇ ਦੋ ਜਾਂ ਤਿੰਨ ਹੀ ਸਨ। ਪਰ ਦਿਲ  ਨੂੰ ਦਿਲ ਦੀ ਰਾਹ ਤੇ ਮਾਂ ਦੀ ਮਮਤਾ ਇਸ ਗੱਲ ਨੂੰ ਬੁੱਝ ਚੁੱਕੀ ਸੀ। ਇੱਕ ਮਾਂ ਦੇ ਹੁੰਦਿਆਂ  ਉਸਦੀ ਧੀ ਦੇ ਸੁਹਾਗ ਦਾ  ਉਜੜ ਜਾਣਾ  ਇਸ ਤੋ ਵੱਡਾ ਗਮ ਸaਾਇਦ ਦੁਨੀਆਂ ਵਿਚ ਹੋਰ ਕੋਈ ਨਹੀਂ ਹੁੰਦਾ। ਮਾਂ ਦਿਲ ਦੀ ਮਰੀਜa ਤਾਂ ਪਹਿਲਾਂ ਤੋ ਹੀ ਸੀ ਇਸ ਬਿਮਾਰੀ ਕਰਕੇ ਤੇ ਬੁਢਾਪੇ ਨੂੰ ਦੇਖਦੇ ਹੋਏ ਮਾਂ ਤੋ ਇਸ ਦੁੱਖ ਦਾ ਪਰਦਾ ਵੀ ਰਨੂੰਖਿਆ ਗਿਆ।
      




ਅੰਦਰੋ ਅੰਦਰ ਮਾਂ ਸਭ ਕੁਝ ਜਾਣ ਚੁੱਕੀ ਸੀ ਤੇ ਆਉਣ ਵਾਲੇ ਘੋਰ ਸੰਕਟ ਦਾ ਸਾਹਮਣਾ ਕਰਨ ਦੀ ਹਿੰਮਤ ਉਸ ਦੀਆਂ ਕਮਜaੋਰ ਤੇ ਬੁੱਢੀਆਂ ਹੱਡੀਆਂ ਵਿੱਚ ਨਹੀਂ ਸੀ। ਮਾਂ ਨੇ ਦਮੇ ਤੇ ਖੰਘ ਦਾ ਬਹਾਨਾ ਕਰਦੇ ਹੋਏ ਆਪਣੇ ਆਪ ਨੂੰ ਬਿਮਾਰ ਘੋਸਿaਤ ਕਰ ਦਿੱਤਾ ਤੇ ਹਸਪਤਾਲ ਦਾ ਬੂਹਾ ਮੱਲ ਲਿਆ। ਬਠਿੰਡਾਂ ਤੋ ਆਪਣੇ ਜਵਾਈ ਦੇ ਮਗਰ ਹੀ ਲੁਧਿਆਣੇ ਦਾ ਰੁਖ ਕਰ ਲਿਆ।
       ਉਸੇ ਦਿਨ ਜਿਸ ਦਿਨ ਮਾਂ ਨੇ ਲੁਧਿਆਣੇ ਆਪਣੇ ਇਲਾਜa ਸaੁਰੂ ਕਰਵਾਇਆ, ਕੁਦਰਤ ਨੇ ਆਪਣਾ ਕਰੂਰ ਰੂਪ ਦਿਖਾ ਦਿੱਤਾ।ਇਕ ਮਾਂ ਕੋਲੋਂ ਪੁੱਤ ਸਮਾਨ ਜਵਾਈ ਨੂੰ ਖੋਹ ਲਿਆ ਤੇ ਪਰਿਵਾਰਿਕ ਜੀਆਂ ਦੇ ਮੂਰੇ ਅਨਜaਾਣ ਪੁਣੇ ਦਾ ਬਹਾਨਾ ਕਰਦੀ ਮਾਂ ਅੰਦਰੋ ਸਭ ਕੁਝ ਜਾਣ ਚੁੱਕੀ ਸੀ।
       ਭਾਵੇ ਉਸ ਦਿਨ ਜਦੋਂ ਮੈਂ ਉਸਦੇ ਭਾਣੇ ਨੂੰ ਮੰਨਦਾ ਹੋਇਆ ,ਮੈ ਮਾਂ ਨੂੰ ਹਸਪਤਾਲ ਵਿੱਚ ਉਸ ਕਮਰੇ ਵਿੱਚ ਮਿਲਿਆਂ ਤਾਂ ਬਹੁਤ ਹੀ ਸaਾਤ ਚਿਤ ਮਾਂ ਦੇ ਚਿਹਰੇ ਤੇ ਸਕੂਨ ਸੀ।ਗਮ ਨੂੰ ਜਾਣਦੇ ਹੋਏ ਵੀ ਅਣਜਾਣ ਬਣੀ ਬੈਂਠੀ ਸੀ।ਮਾਂ ਚਾਹ ਨਾਲ ਬਿਸਕੁੱਟ ਡੁਬੋਂ ਕੇ ਖਾ ਰਹੀ ਸੀ ਤੇ ਬਹੁਤ ਠਰੰਮੇ ਨਾਲ ਗੱਲ ਬਾਤ ਕਰ ਰਹੀ ਸੀ । ਇਸ ਗੱਲ ਦਾ ਭੋਰਾ ਵੀ ਇਲਮ ਨਹੀਂ ਸੀ ।ਕਿ ਮਾਂ ਨੇ ਧੂਰ ਜਾਣ ਦੀ ਤਿਆਰੀ ਕਰ ਲਈ । ਘਰ ਦੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਫਿਕਰ ਕਰਦੀ ਮਾਂ ਸaਾਤ ਸੁਭਾਅ ਨਾਲ ਨਿਰਦੇਸa ਵੀ ਦੇ ਰਹੀ ਸੀ ।
       ਮੈਨੂੰ ਨਹੀਂ ਸੀ ਪਤਾ ਮਾਂ ਜਾਣਦੀ ਸੀ ਕਿ ਇਹ ਉਸਦੀ ਆਖਰੀ ਮੁਲਾਕਾਤ ਹੈ ਆਪਣੇ ਪਰਿਵਾਰ ਨਾਲ। ਜਦੋ ਕਿਸੇ ਨੇ ਸਦਾ ਲਈ ਜਾਣਾ ਹੋਵੇ ਉਸਨੂੰ ਫਿਕਰ ਹੁੰਦਾ ਹੈ ਕਿ ਮੇਰੇ ਪਿਛੋ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ। ਇਹ ਦਿਸaਾਂ ਨਿਰਦੇਸaਾਂ ਨੂੰ ਦੇਣ ਸਮੇ ਇਸ ਗੱਲ ਤੇ ਪਰਦਾ ਪਾਉਣਾ ਵੀ ਲਾਜaਮੀ ਹੁੰਦਾ ਹੈ ਕਿ ਉਸਦੇ ਜਾਣ ਬਾਰੇ ਕਿਸੇ ਨੂੰ ਕੋਈ ਪਤਾ ਨਾ ਲੱਗੇ । ਕਿਸੇ ਨੂੰ ਕੋਈ ਪਤਾ ਨਾ ਲੱਗਿਆ ਕਿਸੇ ਨੂੰ ਕੋਈ ਸaੱਕ ਨਾ ਹੋਵੇ। “ਇਨ੍ਹਾਂ ਦਾ ਖਿਆਲ ਰੱਖੀ ਇਨ੍ਹਾਂ ਨੂੰ ਹੌਸਲਾਂ ਦਿੰਦਾ ਰਹੀ' , ਗੱਲਾ ਕਰਦੀ ਕਰਦੀ ਮਾਂ ਨੇ ਮੈਨੂੰ ਸਰਸਰੀ ਜਿਹੀ ਕਿਹਾ। ਇਹ ਮਾਂ ਦੇ ਆਖਰੀ ਵਚਨ ਸਨ ਜੋ ਕਿਸੇ ਭਾਵੀ ਦੁੱਖ ਵੱਲ ਇਸaਾਰਾਂ ਤਾਂ ਕਰਦੇ ਸੀ ਪਰ ਮੇਰੀ  ਸਮਝਣ ਵਾਲੀ ਅੱਖ ਨਹੀਂ ਸੀ । ਸaਬਦਾਂ ਦਾ ਹੇਰ ਫੇਰ ਸੀ ਤੇ ਇਕ ਉਲਟ ਪੁਲਟ ਸੀ ਜੋ ਇੱਕ ਇ±ਾਰਾ a ਸੀ, ਚਾਹੇ ਸੰaਦੇਸa ਸਾਫ ਸੀ, ਪਰ ਗੁੱਝਿਆ ਸੀ । ਮਾਂ ਤੂੰ ਧੰਨ ਸੀ ਪੀਰਾਂ ਫਕੀਰਾਂ ਦੀ ਤਰ੍ਹਾਂ ਆਪਣੇ ਜਾਣ ਤੋ ਪਹਿਲਾਂ ਸਭ ਕੁਝ ਦੱਸ ਦਿਤਾ ਕਿ ਤੇਰੇ ਇਹ ਵਚਨ ਅਨਹਦ ਨਾਦ ਦੀ ਤਰ੍ਹਾਂ ਮੇਰੇ ਜਿaਹਨ ਵਿੱਚ ਘੁੰਮਦੇ ਰਹਿੰਦੇ ਹਨ।“ਇਨ੍ਹਾਂ ਦਾ ਖਿਆਲ ਰੱਖੀ ਇਨ੍ਹਾਂ ਨੂੰ ਹੌਸਲਾਂ ਦਿੰਦਾ ਰਹੀ।ਂ
                                                                  ਰਮੇ± ਸੇਠੀ ਬਾਦਲ।
                                                             98 766 27

1 comment:

  1. ਬਹੁਤ ਸੋਹਣੀਆਂ ਬਾਤਾਂ ਜੀ

    ReplyDelete