Saturday, 13 April 2013

ਮੈਂ ਤੇ ਮੇਰੀਆਂ ਬਿੱਲੀਆਂ ।




                                               ਮੈਂ ਤੇ ਮੇਰੀਆਂ ਬਿੱਲੀਆਂ ।


ਘਰ ਵਿੱਚ ਖੁਸ਼ੀ ਦਾ ਬਹਾਨਾ ਆਦਮੀ ਨੂੰ ਜਿਉਂਦੇ ਰੱਖਣ ਲਈ ਸਹਾਈ ਹੁੰਦਾ ਹੈ ਤੇ ਇਕੱਲਤਾ ਇਨਸਾਨ ਨੂੰ ਬੀਮਾਰੀ ਵੱਲ ਧੂਹ ਕੇ ਲੈ ਜਾਂਦੀ ਹੈ। ਬੱਚਿਆਂ ਦੀ ਰੌਣਕ ਚਹਿਲ ਪਹਿਲ ਨਾਲ ਹੀ ਘਰ ਵਸਦੇ ਤੇ ਹੱਸਦੇ ਨੇ। ਦੋਨਾ ਬੇਟਿਆਂ ਦੇ ਨੌਕਰੀ ਤੇ ਜਾਣ ਤੋਂ ਬਾਅਦ ਇਕੱਲਤਾ ਦਾ ਜੀਵਨ ਜਿੰਦਗੀ ਨੂੰ ਨੀਰਸ ਬਣਾ ਰਿਹਾ ਸੀ ਤੇ ਅਜੇਹੇ ਸਮੇ ਤੇ ਉਪਰਲੀ ਮੰਜ਼ਿਲ ਤੇ ਰਹਿੰਦੇ ਪਰਿਵਾਰ ਨੇ ਵੀ ਘਰ ਬਦਲ ਕੇ ਸਾਡੀ ਨੀਰਸ ਭਰੀ ਜਿੰਦਗੀ ਨੂੰ ਹੋਰ ਵੀ ਔਖਾ ਕਰ ਦਿੱਤਾ ਸੀ ।
ਅਜੇਹੇ ਸਮੇ ਰੱਬ ਵੀ ਕਿਸੇ ਰੂਪ ਵਿੱਚ ਬਹੁੜਦਾ ਹੈ। ਸੱਜਰੀ ਸੂਈ ਬਿੱਲੀ ਆਪਣੇ ਤਿੰਨ ਬਲੂੰਗੜਿਆਂ ਨੂੰ ਨਾਲ ਲੈ ਕੇ ਆਪਣੀ ਆਦਤਣ ਫੇਰੀ ਲਈ ਸਾਡੇ ਘਰੇ ਆ ਵੜੀ । ਬਸ ਫਿਰ ਕੀ ਸੀ ਦੁੱਧ ਦੇ ਅੱਧੇ ਗਿਲਾਸ ਨੇ ਉਂਹਨਾ ਨੂੰ ਉਥੋ ਜਾਣ ਤੋਂ ਰੋਕ ਲਿਆ। ਤੇ ਅਸੀ ਵੀ ਅਜੇਹੇ ਨਿਕਲੇ ਪਰਵਾਰ ਦੇ ਅੱਧੇ ਮੈਂਬਰ ਘਰੋ ਬਾਹਰ ਹੋਣ ਦੇ ਬਾਵਜੂਦ ਵੀ ਦੋਧੀ ਕੋਲੋ ਦੁੱਧ ਲੈਣਾ ਘੱਟ ਨਾ ਕੀਤਾ ਉਹਨਾ ਚਾਰਾਂ ਮਾਵਾਂ ਧੀਆ ਨੂੰ ਮੌਂ ਲੱਗ ਗਈ । ਹੁਣ ਤਿੰਨੇ ਧੀਆਂ (ਛੋਟੀਆਂ ਬਿਲੀਆਂ )ਘਰ ਦੇ ਮੈਂਬਰਾਂ ਦੀ ਤਰ੍ਹਾਂ ਹੀ ਸਾਡੇ ਨਾਲ ਰਹਿੰਦੀਆਂ ਹਨ।
       ਪਤਾ ਨਹੀਂ ਰੋਂ ਮਿਲਦੇ ਦੁੱਧ ਤੇ ਰੋਟੀ ਦਾ ਅਸਰ ਹੈ ਜਾਂ ਸਾਡੇ ਪਿਆਰ ਦੀ ਕਰਾਮਾਤ । ਉਹ ਤਿੰਨੇ ਸਾਡੇ ਨਾਲ ਬਹੁਤ ਹੀ ਘੁਲਮਿਲ ਗਈਆਂ ਹਨ। ਜਾਨਵਰ ਚਾਹੇ ਜਾਨਵਰ ਹੀ ਹੁੰਦਾ ਹੈ ਪਰ ਕਹਿੰਦੇ ਹੁੰਦਾ ਪਿਆਰ ਦਾ ਭੁੱਖਾ ਹੀ ਹੈ। ਵਿਚਕਾਰਲੀ ਜਿਸਨੂੰ ਮੈਂ ਪਿਆਰ ਨਾਲ ਅਦਿੱਤੀ ਕਹਿੰਦਾ ਹਾਂ।ਰੰਗ ਦੀ ਚਾਹੇ ਕਾਲੀ ਹੈ ਪਰ ਹੈ ਬਹੁਤ ਵਧੀਆ ਆਦਤਾਂ ਦੀ ਮਾਲਿਕ। ਰੋਂ ±ਾਮ ਨੂੰ ਸਾਡੇ ਨਾਲ ਸਾਡੇ ਦੂਸਰੇ ਘਰ ਜਾਂਦੀ ਹੈ। ਜਿੰਨੀ ਦੇਰ ਬੈਠਦੇ ਹਾਂ ਉਥੇ ਹੀ ਬੈਠੀ ਰਹਿੰਦੀ ਹੈ ਮਾਤਾ ਦੇ ਬੈਡ ਕੋਲੇ । ਲੱਗਦਾ ਹੈ ਕਿ ਇਹ ਵੀ ਸਾਡੀ ਤਰ੍ਹਾਂ ਰੋਂ ਮਾਤਾ ਦਾ ਹਾਲ ਚਾਲ ਪੁੱਛਣ ਜਾਂਦੀ ਹੈ। ਜਦੋ ਅਸੀਂ ਵਾਪਿਸ ਆਉਂਦੇ ਹਾਂ ਤਾਂ ਸਾਡੇ ਨਾਲ ਸਾਡੇ ਮੁਹਰੇ ਮੁਹਰੇ ਚੱਲ ਪੈਂਦੀ ਹੈ। ਫੇਰ ਉਸ ਨੂੰ ਦੁੱਧ ਦਾ ਲਾਲਚ  ਜਾ ਬਿਸਕਟ ਦੀ ਖ±ਬੂ ਵੀ ਰੋਕ ਨਹੀਂ ਸਕਦੀ ਕਈ ਵਾਰ ਤਾਂ ਉਹ ਆਦਿੱਤੀ ਰਾਤ ਦੇ ਬਾਰਾਂ ਸਾਢੇ ਬਾਰਾਂ ਵਜੇ ਤੱਕ ਮੇਨ ਗੇਟ ਤੇ ਬੈਠੀ ਸਾਡਾ ਬਾਹਰ ਗਿਆਂ ਦਾ ਇੰਤਜਾਰ ਕਰਦੀ ਆਮ ਦੇਖੀ ਗਈ ਹੈ। ਤੇ ਉਸ ਦਿਨ ਜਦੋਂ ਅਸੀ ਬਾਹਰ ਗਏ ਹੋਏ ਸੀ । ਸੱਤ ਸਵਾ ਸੱਤ ਦੇ ਦੌਰਾਨ ਉਹ ਇਕੱਲੀ ਹੀ ਮਾਤਾ ਦਾ ਪਤਾ ਲੈਣ ਪਰਲੇ ਘਰ ਚਲੀ ਗਈ । ਤਿੰਨ ਤੋਂ ਸਾਢੇ ਤਿੰਨ ਦੇ ਦਰਮਿਆਨ ਜਦੋ ਸਾਡਾ ਮੇਨ ਗੇਟ ਖੁਲਣ ਦਾ ਸਮਾਂ ਹੁੰਦਾ ਹੈ। ਉਹ ਹਮੇਸ਼ਾ ਗੇਟ ਦੀ ਚੋਗਾਠ ਤੇ ਹੀ ਮਿਲਦੀ ਹੈ। ਇਹਨਾਂ ਦੀ ਇੱਕ ਹੋਰ ਚੰਗੀ ਆਦਤ ਜਿਹੜੀ ਪ੍ਰਮਾਤਮਾ ਨੇ ਪਤਾ ਨਹੀਂ ਮਨੁੱਖ ਨੂੰ ਕਿਉਂ ਨਹੀ ਸਿਖਾਸ਼ਈ। ਪੈਖਾਨਾ ਕਰਨ ਤੋਂ ਬਾਅਦ ਉਸ ਨੂੰ ਮਿੱਟੀ ਨਾਲ ਢੱਕ ਦੇਣਾ ਤਾਂ ਕਿ ਗੰਦਗੀ ਵਿੱਚੋਂ ਬਦਬੂ ਨਾ ਆਵੇ।  ਦੂਜੀਆ ਦੋ ਜੋ ਰੰਗ ਦੀਆਂ ਚਿੱਟੀਆਂ ਹਨ ਹੈਪੀ ਤੇ ਰਾ±ੀ ਨਾ ਕਰਕੇ ਹੀ ਚੰਗੀਆਂ ਲੱਗਦੀਆਂ ਹਨ। ਹਮੇਸ਼ਾ ਜਾਲੀ ਵਾਲੇ ਗੇਟ ਮੂਹਰੇ ਬੈਠੀਆਂ ਅਵਾਂਜ਼ਾਂ ਮਾਰਦੀਆਂ ਰਹਿੰਦੀਆਂ ਹਨ। ਉਹ ਚਹੁੰਦੀਆਂ ਹਨ ਕਿ ਅਸੀ ਉਹਨਾ ਨਾਲ ਗੱਲਾਂ ਕਰੀਏ ਉਹਨਾ ਦਾ ਦੁੱਖ ਸੁੱਖ ਸੁਣੀਏ । ਪਰ ਅਫਸੋਸ ਅਸੀਂ ਉਹਨਾ ਦੀ ਭਾਸ਼ਾ ਨਹੀਂ ਸਮਝ ਸਕਦੇ ਤੇ ਉਹ ਸਾਡੀ । ਪਰ ਲਗਦਾ ਹੈ ਅਸੀ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਜਰੂਰ ਸਮਝ ਲੈਂਦੇ ਹਾਂ। ਕਹਿੰਦੇ ਹਨ ਬਿੱਲੀ ਤੇ ਦੁੱਧ ਦਾ ਜਨਮ ਜਨਮ ਦਾ ਨਾਤਾ ਹੈ। ਅਕਸਰ ਬਿੱਲੀਆਂ ਰਸੋਈ ਵਿੱਚ ਪਿਆ ਦੁੱਧ ਪੀ ਜਾਦੀਆ ਹਨ। ਪਰ ਇਹ ਤਾਂ ਮੈਨੂੰ ਸਬਰ ਸੰਤੋਖ ਵਾਲੀਆਂ ਲੱਗਦੀਆਂ ਹਨ।ਕਈ ਵਾਰੀ ਸਾਰਾ ਸਾਰਾ ਦਿਨ ਦੁੱਧ ਉਹਨਾ ਕੋਲ ਪਿਆ ਰਹਿੰਦਾ ਹੈ ਉਹ ਮੂੰਹ ਤੱਕ ਨਹੀਂ ਲਾਉਂਦੀਆਂ ਪਰ ਭੁੱਖ ਲੱਗਣ ਤੇ ਸਾਰਾ ਚੱਟ ਕਰ ਜਾਂਦੀਆਂ ਹਨ। ਪਰ ਅਸੀ ਤਾਂ  ਬਿਨਾਂ ਭੁੱਖ ਲੱਗਣ ਤੇ ਵਾਧੂ ਕੁਝ ਖਾਂ ਲੈਂਦੇ ਹਾਂ। ਸੋਚਦਾ ਹਾਂ ਸਾਡੇ ਨਾਲੋਂ ਤਾਂ ਇਹਨਾਂ ਦੀਆਂ ਆਦਤਾਂ ਹੀ ਚੰਗੀਆਂ ਹਨ। ਦੁੱਧ ਵਾਲੇ ਦੇ ਆਵਾਂ ਮਾਰਨ ਤੇ ਇਹ ਅੰਦਰ ਨੂੰ ਦੌੜੀਆਂ  ਚਲੀਆਂ ਆTੁਂਦੀਆ ਹਨ। ਜਿਵੇਂ ਸਾਨੂੰ ਦੋਧੀ ਦਾ ਸੰਦੇ±ਾ ਦੇਣਾ ਹੁੰਦਾ ਹੈ। ਤੇ ਮੇਰੀ ਕਾਰ ਨੂੰ ਦੂਰੋਂ ਦੇਖ ਕੇ ਵੀ ਅੰਦਰ ਨੂੰ ਭੱਜਦੀਆਂ ਹਨ ਮੇਰੇ ਆਉੁਣ ਦੀ ਸੁਚਨਾ ਦੇਣ ਲਈ । ਗਲੀ ਵਿੱਚ ਆਵਾਰਾ ਕੁੱਤਿਆਂ ਦਾ ਫ਼ਤਰਾ ਉਹਨਾਂ ਲਈ  ਸਦਾ ਹੀ ਬਣੀਆ ਰਹਿੰਦਾ ਹੈ। ਰਾਤ ਨੂੰ ਤਿੰਨਾ ਨੂੰ ਸਹੀ ਸਲਾਮਤ ਦੇਖ ਕੇ ਸਾਨੂੰ ਸਕੂਨ ਮਿਲਦਾ ਹੈ ਤੇ ਬੇਫਿਕਰੀ ਨੀਂਦ । ਕਈ ਵਾਰ ਸਾਰੀ ਸਾਰੀ ਰਾਤ ਉਹਨਾਂ ਚੋਂ ਇੱਕ ਜਾਂ ਦੋ ਦੀ ਗੈਰ ਹਾਜਰੀ ਸਾਨੂੰ ਰੜਕਦੀ ਰਹਿੰਦੀ ਹੈ। ਕਾ± ੱ ਅਸੀ ਉਹਨਾਂ ਦੀ ਭਾ±ਾ ਸਮਝ ਸਕਦੇ ਤੇ ਉਹ ਸਾਨੂੰ ਆਪਣੇ ਪਿਆਰ ਤੇ ਵਿ±ਵਾਸ ਦਾ ਅਹਿਸਾਸ ਬੋਲ ਕੇ ਕਰਵਾ ਸਕਦੀਆਂ। ਰਮੇ± ਸੇਠੀ ਬਾਦਲ ਮੋ. 98766 27233
     

No comments:

Post a Comment