Thursday, 10 July 2014

ਮੇਰੀ ਮਾਂ ਤੇ ਉਸ ਦੇ ਕੰਮਾਂ ਦੀ ਕਹਾਣੀ।


                               
ਮੇਰੀ ਮਾਂ ਤੇ ਉਸ ਦੇ ਕੰਮਾਂ ਦੀ ਕਹਾਣੀ।

ਮਾਂ ਇੱਕ ਅਣਥੱਕ ਕਾਮਾ ਹੁੰਦਾ ਹੈ। ਤੇ ਇਹ ਕਦੇ ਵੀ ਛੁੱਟੀ ਨਹੀ ਲੈੱਦਾਂ। ਪੰਜ ਭੱਠ ਤਾਪ ਚ ਵੀ ਇਸਨੂੰ ਆਪਣੇ ਬੱਚਿਆਂ ਦੀ ਰੋਟੀ ਦਾ ਫਿਕਰ ਹੁੰਦਾ ਹੈ। ਮਾਂ ਬੀਮਾਰ ਹੰਦੀ ਹੋਈ ਵੀ ਆਪਣੇ ਬੱਚੇ ਨੂੰ ਦੁੱਧ ਚੁੰਘਾਉਦੀ ਹੈ। ਇਸ ਲਈ ਤਾਂ ਕਹਿੰਦੇ ਹਨ ਰੱਬ ਲਈ ਹਰ ਥਾਂ ਤੇ ਪਹੁੰਚਣਾ ਮੁਸਕਿਲ ਸੀ ਤੇ  ਉਸ ਨੇ ਹਰ ਜੀਵ ਲਈ ਮਾਂ ਨੂੰ ਭੇਜ ਦਿੱਤਾ।ਆਪਣੇ ਬੱਚਿਆ ਲਈ ਰੱਬ ਹੀ ਹੁੰਦੀ ਹੈ ਇੱਕ ਮਾਂ। ਤੇ ਤਾਂਹੀਓ ਤਾਂ ਮਾਂ ਦੀ ਪੂਜਾ ਨੂੰ ਰੱਬ ਦੀ ਪੂਜਾ ਆਖਿਆ ਜਾਂਦਾ ਹੈ।
ਮੇਰੀ ਮਾਂ ਦੀ ਜਨਮ ਭੂਮੀ ਤੇ ਕਰਮ ਭੂਮੀ ਪਿੰਡਾਂ ਦੀ ਹੀ ਸੀ। ਜਿੰਦਗੀ ਦੇ ਅਖੀਰਲੇ ਕੁਝ ਸਾਲ ਉਸ ਨੇ ਸਹਿਰੀ ਜੀਵਨ ਭੋਗਿਆ ਪਰ ਇਸ ਦੋਰਾਨ ਉਹ ਜਿਆਦਾਤਰ ਬੀਮਾਰ ਹੀ ਰਹੀ।ਮੇਰੀ ਮਾਂ ਨੂੰ ਮੈ ਹਰ ਤਰ੍ਹਾਂ ਦੇ ਕੰਮ ਕਰਦੇ ਦੇਖਿਆ। ਹੁਣ ਸੋਚਦਾ ਹਾਂ ਉਹ ਕਿੰਨੀ ਮੇਹਨਤੀ  ਤੇ  ਹੁਨਰਮੰਦ ਸੀ। ਉਸ ਦੇ ਕੰਮਾਂ ਦੀ ਸੂਚੀ ਦੇਖਕੇ ਬਹੁਤ ਹੈਰਾਨੀ ਹੁੰਦੀ ਹੈ।ਮੇਰੀ ਮਾਂ ਪੰਜ ਭਰਾਵਾਂ ਦੀਆਂ ਪੰਜ ਭੈਣਾਂ ਵਿਚੋ ਸਭ ਤੋਂ ਛੋਟੀ ਸੀ।ਉਸਦੇ ਪੇਕੇ ਉਸ ਨੂੰ ਬੀਬੀ ਆਖ ਕੇ ਹੀ ਬਲਾਉਂਦੇ ਸਨ। ਮੇਰੇ ਦਾਦਾ ਜੀ ਨੇ ਉਸ ਦਾ ਨਾਂ ਕਰਤਾਰ ਕੁਰ ਰੱਖਿਆ ਪਰ ਮੇਰੇ ਪਾਪਾ ਜੀ ਨੇ ਉਸਦਾ ਨਾਂ ਕਾਗਜਾਂ ਵਿੱਚ ਪੁਸaਪਾ ਰਾਣੀ ਲਿਖਵਾ ਦਿੱਤਾ। ਅਸੀ ਨਿੱਕੇ ਹੁੰਦੇ ਮੇਰੀ ਮਾਂ ਨੂੰ ਬੀਬੀ ਜੀ ਆਖ ਕੇ ਬਲਾਉਦੇ ਸਾਂ। ਪਰ ਬਾਅਦ ਵਿੱਚ ਅਸੀ ਉਸਨੂੰ ਮਾਤਾ ਆਖ ਕੇ ਬਲਾਉਣ ਲੱਗੇ। ਹੋਲੀ ਹੋਲੀ ਹਰ ਕੋਈ ਉਸ ਨੂੰ ਮਾਤਾ ਆਖਕੇ ਹੀ ਬਲਾਉਣ ਲੱਗ ਪਿਆ ਤੇ ਉਹ ਸਭ ਦੀ ਮਾਤਾ ਬਣ ਗਈ।
ਮੈ ਦੇਖਿਆ ਮੇਰੀ ਮਾਂ ਸਵੇਰੇ ਉਠ ਕੇ ਘਰ ਦੀ ਸਫਾਈ ਕਰਦੀ ਤੇ ਘਰੇ ਰੱਖੀ ਮੱਝ ਦਾ ਗੋਹਾ ਕੂੜਾ ਵੀ ਕਰਦੀ । ਪਿੰਡ ਦੀ ਫਿਰਨੀ ਤੋ ਬਾਹਰ ਉਹ ਕੂੜਾ ਸੁਟ ਕੇ ਉਥੇ ਹੀ ਗੋਹੇ ਦੀਆਂ ਪਾਥੀਆਂ ਪੱਥ ਕੇ ਆਉਂਦੀ।ਜਦੋਂ ਪਾਥੀਆਂ ਜਿਆਦਾ ਇਕੱਠੀਆਂ ਹੋ ਜਾਂਦੀਆਂ ਤਾਂ ਉਹ ਆਪ ਗੀਹਰਾ ਚਿਣ ਲੈਂਦੀ। ਕਿਉਂਕਿ ਪਿੰਡ ਵਿੱਚ ਵਾਟਰ ਵਰਕਸ ਅਜੇ ਨਹੀ ਸੀ ਬਣਿਆ ਉਹ ਘੜਿਆਂ ਨਾਲ  ਪਿੰਡ ਦੀ ਡਿੱਗੀ ਤੋਂ ਪਾਣੀ ਢੋਂਦੀ ਤੇ ਵੀਹ ਵੀਹ ਗੇੜੇ ਲਾਉਂਦੀ। ਕਈ ਵਾਰੀ ਮੈਂ ਦੇਖਦਾ ਉਸ ਨੇ ਘੜੇ ਨੂੰ ਹੱਥ ਵੀ ਨਹੀ ਸੀ ਪਾਇਆ ਹੁੰਦਾ ਨਾਲ ਦੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਆਉਂਦੀ। ਮੱਝ ਲਈ ਛੋਲੇ ਤੇ ਵੜੇਵੇਂ ਉਬਲੇ ਰੱਖਣੇ ਤੇ ਸੁਵੱਖਤੇ ਉਠਕੇ ਮੱਝ ਚੋਂਣੀ ਤੇ ਦੁੱਧ ਰਿੜਕਣਾ ਤਾਂ ਨਿੱਤ ਦਾ ਕੰਮ ਸੀ।
ਮੇਰੀ ਮਾਂ ਇੱਕ ਬਹੁਤ  ਚੰਗੀ ਕੁਕ  ਸੀ। ਰੋਟੀ ਸaਬਜੀ ਬਨਾਉਣ ਤੋੰ ਇਲਾਵਾ ਉਹ ਪੂੜੇ , ਗੁਲਗਲੇ, ਮਠੀਆਂ ਪਤੋੜ, ਮਾਲ੍ਹ ਪੂੜੇ, ਬਾਜਰੇ ਤੇ ਮੱਕੀ ਦੇ ਦਾਣਿਆ ਦੇ ਮੰਰੂੰਡੇ ਵੀ ਬਣਾ ਲੈੱਦੀ ਸੀ। ਉਸ ਦੇ ਹੱਥਾਂ ਦੀ ਬਣੀ ਆਟੇ ਦੇ ਦੋ ਪੇੜਿਆਂ ਨੂੰ ਜੋੜਕੇ ਦੂਹਰੀ ਰੋਟੀ ਦਾ ਸਵਾਦ ਨਿਰਾਲਾ ਹੁੰਦਾ ਸੀ। ਬਾਜਰੇ ਤੇ ਮੱਕੀ ਦੇ ਆਟੇ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ ਉਹ ਕਮਾਲ ਦਾ ਬਨਾਉਂਦੀ ਸੀ। ਬਾਸੀ ਰੋਟੀਆਂ ਦੀ ਗੁੜ ਪਾਕੇ ਬਣਾਈ ਚੂਰੀ ਮੂਹੋਂ ਨਹੀ ਸੀ ਲਹਿੰਦੀ।  ਉਹ ਹਰ ਸਾਲ ਅੰਬੀਆਂ, ਨਿੰਬੂਆਂ, ਡੇਲਿਆਂ, ਮਿਰਚਾਂ ਤੇ ਤੁਕਿਆਂ ਦਾ ਆਚਾਰ ਪਾਉਂਦੀ ਉਸਦੇ ਆਚਾਰ ਵਾਲੇ ਮਰਤਬਾਨ ਹਰ ਸਮੇਂ ਭਰੇ ਰਹਿੰਦੇ ਤੇ ਆਪਣੇ ਹੱਥੀ ਬਣਾਇਆ ਆਚਾਰ ਉਹ ਮੇਰੀਆਂ ਭੂਆਂ, ਮਾਸੀਆਂ ਤੇ ਮਾਮੀਆਂ ਨੂੰ ਵੰਡਦੀ। ਕਈ ਵਾਰੀ ਉਹ ਮੰਜੇ ਨਾਲ ਕਪੜਾ ਬੰਨ ਕੇ ਲੱਸੀ ਨੂੰ ਪੁਣਕੇ ਗਾੜੇ ਜਿਹੇ ਪਨੀਰ ਦਾ ਰਾਇਤਾ ਬਨਾਉਂਦੀ ਜੋ ਬੇਹੱਦ ਸਵਾਦ ਹੁੰਦਾ।
ਮੇਰੀ ਮਾਂ ਅਕਸਰ ਸਾਡੇ ਖੇਤ ਵੀ ਨਰਮਾਂ ਕਪਾਹ ਚੁਗਣ ਜਾਂਦੀ ਤੇ ਦੂਜੀਆਂ ਚੋਣੀਆਂ ਦੇ ਬਰਾਬਰ ਚੁਗਦੀ ਤੇ ਨਾਲੇ ਉਹਨਾ ਤੇ ਨਿਗਾਹ ਰੱਖਦੀ। ਜੇਠ ਹਾੜ ਦੇ ਮਹੀਨੇ ਉਹ ਛੱਪੜ ਚੋ ਗਾਰਾ ਲਿਆ ਕੇ ਕੰਧਾਂ ਤੇ ਛੱਤਾਂ ਨੂੰ ਲਿਪਦੀ। ਕਮਰਿਆਂ ਵਿੱਚ ਤਾਂ ਉਹ ਹਰ ਮਹੀਨੇ ਪੋਚਾ ਮਾਰਦੀ ਤੇ ਕਦੇ ਗੋਹੇ ਨਾਲ ਲਿਪਦੀ। ਮਿੱਟੀ ਦੇ ਚੁਲ੍ਹੇ ਹਾਰੇ ਆਪ ਬਨਾਉਦੀ ਤੇ ਉਹਨਾ ਦੀ ਮੁਰਮੱਤ ਕਰਦੀ।ਹਰ ਕੰਮ ਦੀ ਮਾਹਿਰ ਸੀ ਮੇਰੀ ਮਾਂ। ਕਦੇ ਕਦੇ ਉਹ ਕਾਗਜਾਂ ਦੀ ਰੱਦੀ ਨੂੰ ਭਿਉਂ ਕੇ ਗਾਲ ਲੈਂਦੀ ਤੇ ਫਿਰ ਗਾਚਨੀ ਪਾਕੇ ਉਹਨਾ ਦੇ ਬੋਹੀਏ ਤੇ ਬੋਟੇ ਬਣਾ ਲੈਦੀ ਜੋ ਅਕਸਰ ਘਰੇ ਕੰਮ ਆਉਂਦੇ। ਕਣਕ ਦਾ ਨਾੜ ਕੱਢ ਕੇ ਉਸ ਤੋ ਰੋਟੀਆਂ ਪਾਉਣਂ ਲਈ ਸਰਪੋਸ ਜਿਸ ਨੂੰ ਛਾਬਾ ਵੀ ਆਖਦੇ ਸੀ ਬਣਾ ਲੈਂਦੀ। ਸਰਦੀਆਂ ਸੁਰੂ ਹੋਣ ਤੋa ਪਹਿਲਾ ਉਹ ਸਾਰੇ ਰਜਾਈ ਗਦੇਲਿਆਂ ਨੂੰ ਧੁੱਪ ਲਵਾਉਂਦੀ ਤੇ ਰੂੰ ਪੰਜਾ ਕੇ ਆਪ ਰਜਾਈਆਂ ਗਦੈਲੇ ਭਰਦੀ ਤੇ ਆਪ ਹੀ ਨਗੰਦੇ ਪਾਉਂਦੀ। ਇਹ ਸਭ ਉਸ ਦੀ ਕਲਾ ਦਾ ਕਮਾਲ ਸੀ। ਮੇਰੀ ਮਾਂ ਸਰਵ ਕਲਾ ਸੰਪੂਰਨ ਸੀ।ਹਰ ਹਫਤੇ ਉਹ ਕਪੜਿਆਂ ਨੂੰ ਸੋਡੇ ਵਿੱਚ ਉਬਾਲਦੀ ਤੇ ਫਿਰ ਉਹ ਪਿੰਡ ਦੀ ਸਾਂਝੀ ਡਿੱਗੀ ਤੇ ਕਪੜੇ ਧੋਣ ਾਂਂਦੀ।  
ਇਥੇ ਹੀ ਬਸ ਨਹੀ ਮੇਰੀ ਮਾਂ ਘਰ ਲਈ ਮਿਰਚ ਮਸਾਲੇ ਤਾਂ ਕੁਟਦੀ ਹੀ ਸੀ। ਉਹ ਅੱਖਾਂ  ਚ  ਪਾਉਂਣ ਲਈ ਕਾਲਾ ਸੁਰਮਾ ਵੀ ਆਪ ਪੀਸਦੀ। ਸੁਰਮੇ ਨੂੰ ਬਰੀਕ ਕੁੱਟ ਕੇ ਫਿਰ ਦੇਸੀ ਘਿਉ ਦੇ ਦੀਵੇ ਦੀ ਲੋ ਤੋ ਤਿਆਰ ਕਰਕੇ ਕਾਜਲ ਮਿਲਾਉਦੀ।ਤੇ ਸਾਨੂੰ ਕਦੇ ਵੀ ਬਿਨਾ ਸੁਰਮਾਂ ਪਾਏ ਬਾਹਰ ਨਾ ਜਾਣ ਦਿੰਦੀ। ਸਾਡੇ ਸੁਰਮਾਂ ਪਾਕੇ ਉਹ ਗਰਦਨ ਤੇ ਨਜਰ ਤੋ ਬਚਣ ਲਈ ਕਾਲਾ ਟਿੱਕਾ ਲਾਉਣਾ ਕਦੇ ਨਾ ਭੁਲਦੀ।
ਮੇਰੀ ਮਾਂ ਇੱਕ ਘਰੇਲੂ ਵੈਦ ਡਾਕਟਰ ਵੀ ਸੀ ।ਉਹ ਛੋਟੀਆਂ ਛੋਟੀਆਂ ਬੀਮਾਰੀਆਂ ਦਾ ਇਲਾਜ ਆਪਣੇ ਅੋੜ ਪੋੜ ਨਾਲ ਕਰ ਲੈਂਦੀ ਸੀ। ਜਦੋ ਕਿਸੇ ਦੀ ਉਂਗਲੀ ਪੱਕ ਜਾਣੀ ਤਾਂ ਉਸ ਨੇ ਸਾਬਣ ਜਾ ਗੁੜ ਬੰਨ ਦੇਣਾ। ਜਾ ਕਈ ਵਾਰੀ ਉਹ ਰਾਏ ਚਿਬੱੜ ਦੇ ਖੋਲ ਨੂੰ ਉਪਰ ਬੱਨ ਕੇ ਪੱਟੀ ਕਰ ਦਿੰਦੀ। ਸੌਫ, ਅਜਵਾਇਨ ਨਾਲ ਪੇਟ ਦਰਦ ਠੀਕ ਕਰ ਦਿੰਦੀ।ਬਨਖਸaਾਂ ਪਾਕੇ ਕਾਹੜਾ ਜਾਂ ਖਸaਖਸ ਦੀ ਲੇਟੀ ਬਣਾ ਕੇ ਜੁਕਾਮ ਰੇਸaਾ ਭਜਾ ੰਿਦੰਦੀ। ਧਰਣ ਹਸਲੀ ਢੁਢਰੀ ਉਹ ਆਪ ਹੀ ਚੁੱਕ ਦਿੰਦੀ ਸੀ। ਦੰਦ ਦਾੜ ਦੁਖਦੇ ਤੋ ਉਹ ਲੌਗ ਮੂੰਹ ਚ ਰੱਖਣ ਦੀ ਸਲਾਹ ਦਿੰਦੀ।ਇਸ ਤਰਾਂ ਉਹ ਇੱਕ ਘਰੇਲੂ ਡਾਕਟਰ ਵੀ ਸੀ।।
ਉਹ ਹਰ ਧਰਮ ਦੇ ਤਿੱਥ ਤਿਉਹਾਰ ਮਨਾਉਦੀ ਜੇ ਉਹ ਗੁਰਪੁਰਬ ਤੇ ਘਰੇ ਦੇਗ ਕਰਦੀ ਤਾਂ ਉਹ ਅੱਠੇ ਦੀਆਂ ਕੜਾਹੀਆਂ ਕਰਨੀਆਂ ਕਦੇ ਨਾ ਭੁਲਦੀ। ਵਾਸੜੀਆ ਮਨਾਉਦੀ ਮਿਠੀਆਂ ਰੋਟੀਆਂ ਵੰਡਦੀ । ਭਾਈ ਜੀ ਨੂੰ ਗਜਾ ਪਾਉਦੀ। ਮੰਗਤੇ ਸਵਾਲੀ ਨੂੰ ਵੀ ਰੋਟੀ ਦਿੰਦੀ। ਉਹ ਰੁਸਿਆਂ ਨੂੰ ਮਨਾਉਂਦੀ ਤੇ ਪਾਟੇ ਨੂੰ ਸਿਉਂਦੀ।ਮੇਰੀ ਮਾਂ ਦੀਆ ਸਿਫਤਾਂ ਜਿਆਦਾ ਹਨ ਤੇ ਲਫਜ ਘੱਟ। ਹਰ ਇੱਕ ਇਨਸਾਨ ਨੂੰ ਆਪਣੀ ਮਾਂ ਚ ਰੱਬ ਦਿਸਦਾ ਹੈ। ਤੇ ਇਸੇ ਤਰਾਂ ਮੇਰੀ ਮਾਂ ਬੇਅੰਤ ਗੁਣਾ ਦਾ ਭੰਡਾਰ ਸੀ। 
ਰਮੇਸa ਸੇਠੀ ਬਾਦਲ    ਮੋ 98 766 27233

ਮਾਂ ਨਾਲ ਮੇਰੀ ਆਖਰੀ ਮੁਲਾਕਾਤ


                                   
ਮਾਂ ਨਾਲ ਮੇਰੀ ਆਖਰੀ ਮੁਲਾਕਾਤ  

               ਮਾਂ ਦਾ ਰੁਤਬਾ ਰੱਬ ਤੋ ਵੀ ਉਚਾ ਮੰਨਿਆ ਗਿਆ ਹੈ। ਮਾਂ ਮਾਂ ਹੀ ਹੁੰਦੀ ਹੈ ਤੇ ਮਾਂ ਦਾ ਕਈ ਬਦਲ ਨਹੀ ਹੁੰਦਾ। ਮਾਂ ਆਪਣੇ ਖੂਨ ਨਾਲ ਬੱਚੇ ਨੂੰ ਸਿੰਜਦੀ ਹੈ। ਤੇ  ਨੋ ਮਹੀਨੇ ਆਪਣੇ  ਪੇਟ ਚ ਰੱਖ ਕੇ ਪਰਵਰਿਸ ਕਰਦੀ ਹੈ।ਮਾਂ ਦਾ ਦਿਲ ਸਭ ਕੁਝ ਜਾਣਦਾ ਹੁੰਦਾ ਹੈ ਤੇ ਕਹਿੰਦੇ ਹਨ ਜਦ ਬੱਚਿਆ ਤੇ ਕੋਈ ਬਿਪਤਾ ਆਉਂਦੀ ਹੈ ਤਾਂ ਮਾਂ ਦੇ ਦਿਲ ਨੂੰ ਹੋਲ ਪੈੱਦਾ ਹੈ।ਮਾਂ ਦੀਆਂ ਆਂਦਰਾਂ ਹਰ ਹੋਣੀ ਅਣਹੋਣੀ ਨੂੰ ਬੁਝ ਲੈਂਦੀਆਂ ਹਨ। ਇਹ ਹੀ ਮਾਂ ਤੇ ਉਸ ਦੀ ਮਮਤਾ ਹੰਦੀ ਹੈ। ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ ਤੇ ਮੇਰੇ ਤੇ ਮਾਣ ਵੀ ਕਰਦੀ ਸੀ। ਵੈਸੇ ਹਰ ਬੱਚੇ ਨੂੰ ਇਹ ਲੱਗਦਾ ਹੈ ਕਿ ਉਸ ਦੀ ਮਾਂ ਸਿਰਫ ਉਸ ਨੂੰ ਹੀ ਪਿਆਰ ਕਰਦੀ ਹੈ। ਮੇਰੀ ਮਾਂ ਨੇ ਆਪਣੇ ਅਖਰੀਲੇ ਦਿਨਾਂ ਵਿੱਚ ਬੀਮਾਰੀ ਦਾ ਬਹਾਨਾ ਬਣਾਇਆ ਤੇ ਉਹ ਬਾਹਰ ਹਸਪਤਾਲ ਚ ਦਾਖਿਲ ਰਹੀ। ਮੈਨੂੰ ਅਜੇਹੇ ਨਾਜੁਕ ਸਮੇ  ਤੇ ਮੈਨੂੰ ਮੇਰੀ ਮਾਂ ਦੀ ਦੇਖ ਰੇਖ ਕਰਨ ਦਾ ਮੋਕਾ ਮਿਲਿਆ। ਵੈਸੇ ਅਜੇਹੇ ਮੋਕੇ ਵੀ ਕਿਸਮਤ ਵਾਲਿਆਂ ਨੂੰ ਨਸੀਬ ਹੁੰਦੇ ਹਨ।ਮਾਂ ਬਾਪ ਦੀ ਸੇਵਾ ਕਰਨ ਦੇ ਤੇ ਓਹਨਾ ਦੇ ਅਖੀਰਲੇ ਪਲਾਂ ਦਾ ਸਾਥ ਵੀ ਭਾਗਾਂ ਵਾਲਿਆ ਨੂੰ ਮਿਲਦਾ ਹੈ।ਪਰ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਓਹਨਾ ਨੂੰ ਸਦਾ ਲਈ ਜਾਂਦਿਆ ਵੇਖਣਾ ਵੀ ਬਹੁਤ ਮੁਸaਿਕਲ ਹੈ।
                      ਮੇਰੀ ਮਾਂ ਦੀ ਬਿਮਾਰੀ ਦੀ ਵਂ੍ਹਾ ਉਸ ਦੇ ਜਵਾਈ ਦੀ ਭਿਆਨਕ ਬਿਮਾਰੀ ਹੀ ਸੀ। ਚਾਹੇ ਉਸ ਤੋਂ ਪੂਰਾ ਓਹਲਾ ਰੱਖਿਆ ਗਿਆ ਸੀ ਪਰ ਇੱਕ ਮਾਂ ਦੇ ਰੂਪ ਵਿੱਚ ਉਹ ਸਭ ਕੁਝ ਜਾਣ ਚੁੱਕੀ ਸੀ। ਉਸਦੀ ਅੰਦਰਲੀ ਪੀੜਾ ਨੂੰ ਦੇਖਦੇ ਹੋਏ ਅਸੀ ਉਸ ਨੂੰ ਲੁਧਿਆਣੇ ਦੇ ਵੱਡੇ ਹਸਪਤਾਲ ਵਿੱਚ ਲੈ ਗਏ। ਉਥੇ ਹੀ ਮੇਰੇ ਜੀਜਾ ਜੀ ਦਾਖਿਲ ਸਨ।ਤੇ ਸਾਡੇ ਉਥੇ ਪਹੁੰਚਦੇ ਹੀ ਮੇਰੇ ਜੀਜਾ ਜੀ ਸਾਨੂੰ ਸਦਾ ਲਈ ਛੱਡ ਗਏ।  ਇਹ ਸਾਡੇ ਬਹੁਤ ਹੀ ਮੰਦਭਾਗੀ ਤੇ ਅਸਹਿ ਘਟਨਾ  ਸੀ। ਚਾਹੇ ਉਂਝ ਮੇਰੀ ਮਾਂ ਇਸ ਗੱਲ ਤੋ ਅਣਜਾਣ ਸੀ ਪਰ ਉਸ ਦਾ ਦਿਨ ਸਭ ਬੁਝ ਚੁਕਿਆ ਸੀ।
                 15 ਫਰਬਰੀ ਨੂੰ   ਹਸਪਤਾਲ ਦੇ ਨਿਯਮਾਂ ਮੁਤਾਬਿਕ ਮੈ ਮੇਰੀ ਮਾਂ ਨੂੰ ਸaਾਮ ਨੂੰ ਪੰਜ ਵਜੇ ਆਈ ਸੀ ਯੂ ਵਿੱਚ ਮਿਲਣ ਗਿਆ। ਉਹ ਬਹੁਤ ਹੀ ਖੁਸa ਨਜਰ ਆ ਰਹੀ ਸੀ। ਉਸ ਦਾ ਗੋਰਾ ਨਿਛਹ ਰੰਗ ਤੇ ਖਿੜਿਆ ਚੇਹਰਾ ਅੱਜ ਵੀ ਮੈਨੂੰ ਚੰਗੀ ਤਰਾਂ ਯਾਦ ਹੈ।ਸaਇਦ ਉਹ ਉਸ ਦੀ ਆਖਰੀ ਚਮਕ ਸੀ ਜਾਂ ਉਸਦਾ ਮੈਨੂੰ ਹੋਸਲਾ ਦੇਣ ਦਾ ਢੋਂਗ।  ਮੈਨੂੰ ਵੇਖਦੇ ਸਾਰ ਹੀ ਉਸ ਦੇ ਮੁੱਖ ਤੇ ਹੋਰ ਵੀ ਲਾਲੀ ਆ ਗਈ। ਤੇ  ਉਹ ਹੱਸ ਪਈ। ਇੰਨੇ ਨੂੰ ਨਰਸ ਚਾਹ ਵਾਲੀ  ਟਰਾਲੀ ਲੈ ਕੇ ਆ ਗਈ। ਮੇਰੀ ਮਾਂ ਨੇ ਮੈਨੂੰ ਰਿਮੋਟ ਨਾਲ  ਬੈਡ ਉਪਰ ਚੱਕਣ ਦਾ ਇਸaਾਰਾ ਕੀਤਾ। ਫਿਰ ਉਸ ਨੇ ਬੜੇ ਸਲੀਕੇ ਨਾਲ ਬਿਸਕੁਟਾਂ ਦਾ ਪੈਕਟ ਖੋਲ੍ਹਿਆ। ਤੇ ਚਾਹ ਪੀਂਦੀ ਹੋਈ ਮੇਰੇ ਨਾਲ ਘਰ ਪਰਿਵਾਰ ਦੀਆਂ ਗੱਲਾਂ ਕਰਨ ਲੱਗੀ। ਉਸ ਨੇ ਮੇਰੇ ਕੋਲੋ ਆਂਢ ਗੁਆਂਢ ਦੀਆਂ ਅੋਰਤਾਂ ਬਾਰੇ ਪੁੱਛਿਆ। ਉਸ ਨੇ ਮੈਨੂੰ ਸਾਡੇ  ਸaਰੀਕੇ ਚ ਰੱਖੇ  ਵਿਆਹ ਦੀ ਤਾਰੀਖ ਬਾਰੇ ਵੀ ਪੁੱਛਿਆ ਤੇ ਉਸ ਤੋਂ    ੌ ਬਾਦ ਉਸ ਨੇ ਮੇਰੇ ਤੋ ਘਰ ਦੇ ਹੋਰ ਕੰਮਾਂ  ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਗੱਲਾਂ ਕਰਦੀ ਕਰਦੀ ਨੇ ਮੈਨੂੰ ਕਿਹਾ ਕਿ ਇਹਨਾ ਦਾ ਖਿਆਲ ਰੱਖੀ। ਇਹ ਇੱਕ ਸਪਸaਟ ਇਸaਾਰਾ ਸੀ । ਜਿਸ ਰਾਹੀਂ ਉਹਨਾ ਨੇ ਮੈਨੂ ਆਉਣ ਵਾਲੇ ਅਸਹਿ ਪਲਾਂ ਬਾਰੇ ਸੁਚੇਤ ਕੀਤਾ। ਕਿਉਂਕਿ ਕੋਈ ਮਾਂ ਪਿਉ ਨਹੀ ਚਾਹ-ੁੰਦਾ ਕਿ ਉਸ ਦੇ ਜਾਣ ਤੋਂ ਬਾਅਦ ਉਸਦੀ ਅੋਲਾਦ ਦੁਖੀ ਹੋਵੇ।ਮਾਂ ਬਾਪ ਆਪਣੇ ਦਿਲ ਅੰਦਰ ਲੱਖਾਂ ਦੁੱਖ ਰੱਖ ਕੇ ਵੀ ਅੋਲਾਦ ਨੂੰ ਖੁਸaੀ ਦੇਣ ਦੀ ਕੋਸਿaਸ ਕਰਦੇ ਹਨ। ਤੇ ਮੇਰੀ ਮਾਂ ਨੇ ਵੀ ਅਜੇਹਾ ਹੀ ਕੀਤਾ। ਮਾਂ ਤੇਰਾ ਜਿਗਰਾ ਧੰਨ ਹੈ। 
                  ਮਾਂ ਤੋਂ ਉਸ ਦਿਨ ਵਿਦਾ ਲੈ ਕੇ ਅਸੀ ਹਸਪਤਾਲ ਦੀ ਲਾਬੀ  ਕਾਫੀ ਦੇਰ ਬੈਠੇ ਰਹੇ ਤੇ ਫਿਰ ਕੁਝ ਦੇਰ ਹਸਪਤਾਲ ਦੇ ਪਾਰਕ ਚ। ਦੇਰ ਰਾਤ ਅਸੀ ਨਾਲ ਲਗਦੇ ਆਪਣੇ ਕਮਰੇ ਚ ਚਲੇ ਗਏ ਕਿਉੱਕਿ ਹਸਪਤਾਲ ਵਿੱਚ ਮਰੀਜ ਕੋਲੋ ਕਿਸੇ ਨੂੰ ਠਹਿਰਣ ਦੀ ਆਗਿਆ ਨਹੀ ਸੀ। ਸਵੇਰੇ 3 ਵੱਜ ਕੇ 43 ਮਿੰਟਾ ਤੇ ਮੇਰੀ ਅੱਖ ਖੁੱਲੀ ਤੇ ਮੈਨੂੰ ਬੈਚੇਨੀ ਜਿਹੀ ਮਹਿਸੂਸ  ਹੋਈ । ਸਮਾਂ ਦੁਬਾਰਾ ਦੇਖਿਆ ਪਹਿਰ ਦਾ ਤੜਕਾ ਸੀ। ਕਮਰੇ ਚ ਨਾ ਜਾਣੇ ਕਿਉਂ ਰੋਸaਨੀ ਸੀ। ਉਸਲ ਵੱਟੇ ਜਿਹੇ ਲੈਂਦੇ ਨੇ ਆਖਿਰ ਪੰਜ ਕੁ ਵਜੇ ਮੈ ਸਾਰਿਆਂ ਨੂੰ ਉਠਾ ਦਿੱਤਾ । 
                      ਚਾਹੇ ਮਰੀਜ ਨੂੰ ਮਿਲਣ ਦਾ ਸਮਾਂ ਅੱਠ ਵਜੇ ਸੀ ਪਰ ਮੈ ਬੇਚੈਨ ਸੀ ਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ  ਹਸਪਤਾਲ ਲਈ ਚੱਲ ਪਿਆ। ਹਸਪਤਾਲ ਦੇ ਮੇਨ ਗੇਟ ਕੋਲੇ ਪਹੁੰਚਦੇ ਹੀ। ਮੈਨੂੰ ਮੋਬਾਇਲ ਤੇ ਐਮਰਜੰਸੀ ਵਾਰਡ ਵਿੱਚ ਪਹੁੰਚਣ ਦਾ ਸੰਦੇਸa ਮਿਲਿਆ ਤੇ ਮੇਰਾ ਦਿਲ ਕਿਸੇ ਅਣਸੁਖਾਵੀ ਘਟਨਾ ਦੀ ਅਸੰaਕਾ ਨਾਲ ਘਿਰ   ਗਿਆ। ਮੈਂ ਅੈਮਰਜੰਸੀ ਰੂਮ ਚ ਪ੍ਰਵੇਸa ਕਰਦੇ ਹੀ ਦੇਖਿਆ ਕਿ ਡਾਕਟਰਾਂ ਦੀ ਪੂਰੀ ਟੀਮ ਮੇਰੀ ਮਾਂ ਨੂੰ ਬਚਾਉਣ ਦੀ ਪੂਰੀ ਕੋਸਿaਸ ਕਰ ਰਹੀ ਹੈ ਤੇ ਮੇਰੀ ਮਾਂ ਦੀਆਂ ਨਜਰਾਂ ਗੇਟ ਵੱਲ ਸਨ। ਮੇਰੇ ਉੱਥੇ ਪੰਹੁਚ ਦੇ ਸਾਰ ਹੀ ਮੇਰੀ ਮਾਂ ਸਾਨੂੰ ਵਿਲਕਦਾ ਛੱਡ ਕੇ ਚਲੀ ਗਈ। ਸਾਇਦ ਉਹ ਮੈਨੂੰ ਹੀ ਉਡੀਕਦੀ ਸੀ। ਇਹ ਮੇਰੀ ਜਿੰਦਗੀ ਦੀ ਸਭ ਤੋਂ ਦੁੱਖਦਾਈ ਘਟਨਾ ਸੀ। ਜਦਂੋ ਮੇਰੀਆਂ ਹੀ ਅੱਖਾਂ ਦੇ ਸਾਹਮਣੇ ਮੇਰਾ ਰੱਬ ਮੇਰੇ ਕੋਲੋ ਖੁਸ ਗਿਆ।ਤੇ ਮੈ ਦੁਨਿਆ ਦਾ ਸਭ ਤੋ ਗਰੀਬ ਤੇ ਅਨਾਥ ਆਦਮੀ ਬਣ ਗਿਆ।

ਰਮੇਸa ਸੇਠੀ ਬਾਦਲ
ਮੋ 98 766 27233

ਬਾਬੇ ਹਰਗੁਲਾਲ ਦੀ ਹੱਟੀ।


                                                              ਬਾਬੇ ਹਰਗੁਲਾਲ ਦੀ ਹੱਟੀ।