Wednesday, 25 December 2013

ਮੇਰੇ ਬਚਪਨ ਦੇ ਉਹ ਪਲ


ਮੇਰੇ  ਬਚਪਨ ਦੇ ਉਹ ਪਲ


          ਮੇਰਾ ਜਨਮ 1960 ਨੂੰ ਮੇਰੇ ਨਾਨਕੇ ਪਿੰਡ ਬਾਦੀਆਂ ਵਿੱਚ ਹੋਇਆ ਤੇ ਮੇਰਾ ਬਚਪਣ ਵੀ ਮਾਲਵੇ ਦੇ ਹੀ ਪਿੰਡ ਘੁਮਿਆਰੇ ਵਿੱਚ ਗੁਜਰਿਆ।ਆਮ ਬਹੁਤ ਹੀ ਸਧਾਰਣ ਜਿਹਾ  ਤੰਗੀਆਂ ਤੁਰਸੀਆਂ ਵਿੱਚ ਗੁਜਰਦਾ ਪਰਿਵਾਰ ਬਸ ਮਿਹਨਤ ਦੀ ਤਾਜੀ ਕਮਾ ਕੇ  ਖਾਣ ਵਾਲਾ ਪਰਿਵਾਰ ਸੀ। ਪਰ ਸੁਖੀ ਸੀ ਖੁਸa ਸੀ।ਕੋਈ ਬਹੁਤੀ ਚਿੰਤਾ ਵੀ ਨਹੀ ਸੀ ਹੁੰਦੀ।ਬਚਪਣ ਬਹੁਤ ਹੀ ਆਨੰਦਮਈ ਸੀ। ਬਹੁਤੀ ਮੰਹਿਗਾਈ ਨਹੀ ਸੀ ਪਰ ਆਮਦਨ ਘੱਟ ਸੀ। ਜੋ ਨਜਾਰੇ ਉਦੋ ਸਨ ਹੁਣ ਤਾਂ ਬਸ ਕਲਪਣਾ ਹੀ ਲੱਗਦੇ ਹਨ।ਖਾਣਪੀਣ ਨੂੰ ਸੀਮਤ ਹੁੰਦਾ ਸੀ ਪਰ ਮਿਲਦਾ ਸੁੱਧ ਤੇ ਤਾਕਤ ਵਾਲਾ ਸੀ। 
                   ਅੱਜ ਕੱਲ ਦੇ ਫਾਸਟ ਫੂਡ ਦਾ ਚਲਣ ਨਹੀ ਸੀ। ਨੂਡਲ, ਬਰਗਰ, ਪੀਜaਾ, ਚਾਪ ਤੇ ਡੋਸੇ ਦਾ ਕਦੇ ਨਾਂ ਨਹੀ ਸੀ ਸੁਣਿਆ। ਬਜਾਰੀ ਖਾਣਿਆਂ ਵਿੱਚ ਖਿਲ੍ਹਾਂ, ਪਕੋੜੀਆਂ, ਸਕਰਪਾਰੇ, ਪਤਾਸੇ ਖਾਂਦੇ ਸੀ। ਪਕੋੜੇ ਜਿਨਾਂ ਨੂੰ ਪਤੋੜ ਆਖਿਆ ਜਾਂਦਾ ਸੀ।ਬਹੁਤ ਨਿਆਮਤ ਸਮਝੇ ਜਾਂਦੇ ਸਨ। ਪਰ ਅਸੀ ਆਮ ਕਰਕੇ ਮੁਫਤ ਦੇ ਖਾਜੇ ਨਿੰਮ ਦੀਆਂ ਨਿਮੋਲੀਆਂ, ਪੀਲਾਂ, ਬੇਰ , ਪੱਤੇ ਤੋਂ ਪਹਿਚਾਣ ਕੇ ਜਵਾਰ ਦੇ ਮਿੱਠੇ ਗੰਨੇ, ਨਸੂੜੀਆਂ, ਬਾਜਰੇ ਦੇ ਸਿੱਟੇ, ਹੋਲਾਂ, ਕਣਕ ਦੇ ਡੰਡਰੇ ਤੇ ਬੋਹੜ ਦੀਆਂ ਗੋਲ੍ਹਾਂ ਖਾਂਦੇ। ਭੱਠੀ ਤੋ ਛੋਲਿਆਂ, ਕਣਕ, ਜਵਾਰ, ਬਾਜਰੇ ਤੇ ਮੱਕੀ ਦੇ ਦਾਣੇ ਭੁਨਾ ਕੇ ਖਾਂਦੇ। ਬਹੁਤੇ ਵਾਰੀ ਇਹਨਾ ਭੁੰਨੇ ਦਾਣਿਆ ਵਿੱਚ ਗੁੜ ਪਾਕੇ ਮੰਰੂਡੇ ਬਨਾਉਦੇ ਹੁੰਦੇ ਸੀ।ਰੰਗ ਬਿਰੰਗੀਆਂ ਕੁਲਫੀਆਂ ਤੇ ਬਰਫ ਦੇ ਗੋਲੇ ਚੁਸਕੀਆਂ ਲੈ ਲੈ ਕੇ ਖਾਂਦੇ। ਕਦੇ ਕਦੇ ਗਰਮ ਕਪੜੇ ਚ ਵਲੇਟ੍ਹੀ ਖੋਏਮਲਾਈ ਵੀ ਮੁੱਲ ਲੈ ਕੇ ਖਾਂਦੇ।ਗੋਲੀ ਵਾਲਾ ਬੱਤਾ ਤੇ ਲਾਲ ਸੋਡਾ ਵੀ ਦੁੱਧ ਚ ਪਾਕੇ ਪੀਂਦੇ। ਇਹ ਬਹੁਤ ਤਾਕਤਵਰ ਤੇ ਨੁਕਸਾਨਰਹਿਤ ਹੰਦੇ  ਸਨ।ਜਦੋ ੇਕਿ ਅੱਜ ਕਲ੍ਹ ਦਾ ਫਾਸਟ ਫੂਡ ਬਿਮਾਰੀਆਂ ਦਾ ਘਰ ਹੈ।
               ਉਸ ਸਮੇਂ ਨਾ ਹੀ ਕੋਈ ਅੱਜ ਕੱਲ ਵਰਗੀਆਂ  ਖੇਡਾਂ ਸਨ। ਕ੍ਰਿਕਟ ਦਾ ਕਦੇ ਨਾਮ ਹੀ ਨਹੀ ਸੀ ਸੁਣਿਆ। ਕੰਪਿਊਟਰ ਵੀ  ਨਹੀ ਸੀ ਹੰਦਾ। ਕੰਚ ਦੀਆਂ ਗੋਲੀਆਂ, ਕੋਡੀਆਂ, ਲੀਰਾਂ ਵਾਲੀ ਖਿਦੋ ਨਾਲ ਮਾਰ ਕੁਟਾਈ ਤੇ ਖਿਦੋ ਨਾਲ ਦਰਖੱਤਾਂ ਦੇ ਟਾਹਣੇ ਕੱਟ ਕੇ ਬਨਾਈਆਂ ਹਾਕੀਆਂ ਨਾਲ ਖੇਡਦੇ। ਬਾਂਦਰ ਕਿਲ੍ਹਾਂ, ਕੋਟਲਾ ਛਪਾਕੀ, ਬਾਰਾਂ ਬੀਟੀ, ਤਾਸ ਤੇ ਧੁੱਪ ਛਾਂ ਖੇਡਦੇ। ਲੁਕਣ ਮੀਟੀ ਤੇ ਐਸ ਪਰੈਸ ਵੀ ਖੇਡਦੇ। ਕਦੇ ਕਦੇ ਅਖਬਾਰ ਦਾ ਪਤੰਗ ਬਣਾਕੇ ਉਡਾਉਂਦੇ।  ਬਚਪਣ ਵਿੱਚ ਖੇਡ ਬਹੁਤ ਪਿਆਰੀ ਹੁੰਦੀ ਸੀ। ਲੜਾਈ ਕਰਕੇ ਵੀ ਘੰਟੇ ਬਾਦ ਇੱਕ ਹੋ ਜਾਣਾ। ਦਿਲ ਚ ਗੁੱਸਾ ਨਹੀ ਸੀ ਰੱਖਿਆ ਜਾਂਦਾ।ਸਾਈਕਲ ਚਲਾਉਣ ਦਾ ਵੀ ਚਾਅ ਹੰਦਾ ਸੀ । ਕਿਸੇ ਦਾ ਸਾਈਕਲ ਮੰਗ ਕੇ ਹੀ ਝੂਟੇ ਲੈਣੇ। ਤੇ ਸਾਰੇ ਪਿੰਡ ਦੀ ਫਿਰਨੀ ਦੇ ਚੱਕਰ ਲਾਉਣੇ ਹੀ ਸੁਗਲ ਹੁੰਦਾ ਸੀ।
                ਘਰ ਦੇ  ਨਿੱਕੇ ਮੋਟੇ ਕੰਮਾ ਚੋ ਵੀ ਮਸਤੀ  ਤਲਾਸa ਲੈਣੀ। ਅਕਸਰ ਮੱਝਾਂ ਨੂੰ ਛੱਪੜ ਤੇ ਨਹਾਉਣ ਦੇ ਬਹਾਨੇ ਜਾਣਾ ਤੇ ਕਾਫੀ ਸਮਾਂ ਛੱਪੜ ਚ ਹੀ ਨਹਾਉਂਦੇ ਰਹਿਣਾ।ਉਹੀ ਛੱਪੜ ਜਿੱਥੇ ਮੱਝਾਂ ਆਪਣਾ ਗੋਹਾ ਕਰਦੀਆਂ। ਪਿਸaਾਬ ਕਰਦੀਆਂ । ਗੰਦਾ ਪਾਣੀ ।ਪਾਣੀ ਥੱਲੇ ਚਿੱਕੜ ਗੰਦ। ਪਰ ਸਾਨੂੰ ਕੀ, ਸਾਨੂੰ ਤਾਂ ਨਹਾਉਣਾ ਚੰਗਾ ਲੱਗਦਾ ਸੀ। ਇਸੇ ਵਿੱਚ ਹੀ ਸਾਡੀ ਖੁਸaੀ ਸੀ।ਅੱਜ ਕਲ੍ਹ ਦੀ ਤਰਾਂ ਨਹੀ। ਫੁਹਾਰੇ ਥੱਲੇ ਨਹਾਉਣਾ। ਮਹਿੰਗੀਆਂ ਸਾਬਣਾਂ ਵਰਤਣੀਆਂ। ਜਦੋਂ ਕਦੇ ਮੀਂਹ ਆ ਜਾਂਦਾ ਤਾਂ ਅਸੀ ਬਹੁਤ ਖੁਸa ਹੋਣਾ। ਮੀਂਹ ਵਿੱਚ ਨਹਾਉਣਾ। ਗਲੀਆਂ ਵਿੱਚ  ਭੱਜਣਾ।ਖੂਬ ਰੋਲਾ ਪਾਉਣਾ। ਕਿਸੇ ਨੇ ਨਾ ਰੋਕਣਾ ਤੇ ਨਾ ਟੋਕਣਾ। ਝਖੇੜੇ ਨਾਲ ਮੀਂਹ ਪੈਦਾ ।ਦਰਖੱਤ ਡਿਗੱਦੇ। ਛੱਤਾਂ ਚੋਦੀਆਂ। ਤੇ ਪੈਂਦੇ ਮੀਹ ਵਿੱਚ ਛੱਤਾਂ ਤੇ ਮਿੱਟੀ ਪਾਉਣੀ। ਅੱਠ ਅੱਠ ਦਿਨ ਝੜੀ ਲੱਗੀ ਰਹਿੰਦੀ। ਅੰਦਰ ਬੈਠੈ ਰਹਿੰਦੇ। ਜਨਾਨੀਆਂ ਮਾਮੇ ਭਾਣਜੇ ਨੂੰ ਇੱਕਠੇ ਨਾ ਬੈਠਣ ਦਿੰਦੀਆਂ। ਮਤੇ ਮਾਮੇ ਭਾਣਜੇ ਨੂੰ ਇੱਕਠਿਆਂ ਬੈਠਿਆਂ ਦੇਖ ਕੇ ਆਸਮਾਨੀ ਬਿਜਲੀ ਨਾ ਡਿੱਗ ਪਵੇ। ਇਹ ਉਹਨਾ ਦਾ ਪੁਰਾਣਾ ਵਹਿਮ ਸੀ ।
                    ਸਕੂਲ ਵਿੱਚ ਵੀ ਪੜ੍ਹਣ ਵੀ ਟਾਂਵੇ ਟਾਂਵੇ ਜੁਆਕ ਹੀ ਜਾਂਦੇ ਸਨ। ਹਰ ਘਰ ਵਿੱਚ ਇੱਕ ਜੁਆਕ ਨੂੰ ਪੜ੍ਹਣੇ ਪਾਇਆ ਜਾਂਦਾ ਤਾਂ ਇੱਕ ਨੂੰ ਬਿਲਕੁਲ ਅਣਪੜ੍ਹ ਰੱਖ ਲਿਆ ਜਾਂਦਾ ਤਾਂਕਿ ਉਹ ਖੇਤੀ ਵਿੱਚ ਆਪਣੇ ਪਰਿਵਾਰ ਦੀ ਸਹਾਇਤਾ ਕਰ ਸਕੇ। ਸਕੂਲੋਂ ਆਉਣ ਤੋ ਬਾਦ ਵੀ ਘਰ ਦੇ ਕੰਮਾ ਦੀ ਲਿਸਟ ਤਿਆਰ ਹੁੰਦੀ ਸੀ। ਸਕੂਲ ਦਾ ਕੰਮ ਰਾਤ ਨੂੰ ਮਿੱਟੀ ਦੇ ਤੇਲ ਦੇ ਦੀਵੇ ਦੀ ਰੋਸaਨੀ ਵਿੱਚ ਜਾ ਕੋਈ ਲਾਲਟੈਨ ਜਗਾ ਕੇ ਕੀਤਾ ਜਾਂਦਾ ਸੀ। ਟਿਊਸaਨਾ ਦਾ ਰਿਵਾਜ ਨਹੀ ਸੀ। ਕੋਈ ਵੀ ਅਧਿਆਪਕ ਟਿਊਸaਨ ਨਹੀ ਸੀ ਪੜਾਉਂਦਾ। ਹਾਂ ਜਿਸ ਘਰੇ ਕੋਈ ਆਧਿਆਪਕ ਰਹਿੰਦਾ ਸੀ ਬੱਚਿਆਂ ਨੂੰ ਸਮਾਂ ਬਤੀਤ ਕਰਨ ਦੇ ਬਹਾਨੇ ਸਕੂਲ ਦਾ ਕੰਮ ਕਰਵਾ ਦਿੰਦਾ ਸੀ।
 ਅਸੀ ਪੁਰਾਣੇ ਕਪੜੇ ਦੇ ਬਣੇ ਝੋਲਿਆਂ ਵਿੱਚ ਜਾ ਪੁਰਾਣੇ ਕਪੜੇ ਵਿੱਚ ਕਿਤਾਬਾਂ ਕਾਪੀਆਂ ਤੇ ਸਲੇਟ ਬੰਨ ਕੇ ਸਕੂਲ ਜਾਂਦੇ। ਆਹ ਅੱਜ ਕਲ੍ਹ ਦੇ ਸਕੂਲੀ ਬੈਗਾਂ ਦਾ ਚਲਣ ਨਹੀ ਸੀ। ਹਾਂ ਦੂਜੇ ਹੱਥ ਵਿੱਚ ਲੱਕੜ ਦੀ ਫੱਟੀ ਹੁੰਦੀ ਸੀ। ਸਕੂਲੋ ਵਾਪਿਸੀ ਵੇਲੇ ਗਾਚੀ ਨਾਲ ਫੱਟੀ ਪੋਚਣਾ ਸਾਡਾ ਨਿਤਨੇਮ ਹੁੰਦਾ ਸੀ। ਮੁੰਡੇ ਕੁੜੀਆਂ ਦੇ ਰਿਸaਤੇ ਅਣਭੋਲ ਹੀ ਹੁੰਦੇ ਸਨ। ਮੁੰਡੇ ਕੁੜੀ ਦੇ ਭੇਦ ਵਾਲਾ ਬਹੁਤਾ ਗਿਆਨ ਨਹੀ ਸੀ ਹੁੰਦਾ। ਸਾਉਣ ਦੇ ਮਹੀਨੇ ਜਦੋਂ ਕੁੜੀਆਂ ਤੀਆਂ ਲਾਉਦੀਆਂ ਗਿੱਧਾ ਪਾਉਂਦੀਆਂ ਤਾਂ ਅਸੀ ਟਿੱਡੇ ਜਿਨਾਂ ਨੂੰ ਰੱਬ ਦੇ ਘੋੜੇ ਆਖਿਆ ਜਾਂਦਾ ਸੀ ਕੁੜੀਆਂ ਦੇ ਉੱਤੇ ਸੁਟਦੇ । ਕੁੜੀਆਂ ਡਰਦੀਆਂ ਚੀਕਦੀਆਂ ਪਰ ਉਹ ਬੁਰਾ ਨਾ ਮਨਾਉਂਦੀਆਂ। ਅੱਜ ਕਲ੍ਹ ਵਰਗੇ ਭਿਆਨਕ ਹਾਲਾਤ ਨਹੀ ਸਨ।ਕਾਮ ਦੀ ਅੰਨੀ ਅੱਗ ਨਹੀ ਸੀ ਸਗੋਂ ਪਿਆਰ ਤੇ ਵਿਸaਵਾਸa ਦੀ ਜੋਤ ਹਰ ਦਿਲ ਚ ਜਗਦੀ ਸੀ । ਪਿੰਡ ਦੀ ਧੀ ਨੂੰ ਭੈਣ ਅਤੇ ਧੀ ਦਾ ਰੁਤਬਾ ਹਾਸਿਲ ਸੀ। ਰਿਸaਤਿਆਂ ਵਿੱਚ ਵਿਸaਵਾਸa ਝਲਕਦਾ ਸੀ। 
ਹੁਣ ਉਹ ਸਮਾਂ ਨਹੀ ਹੈ। ਟੈਲੀਵੀਜਨ ਅਤੇ ਫਿਲਮਾਂ ਦੇ ਪ੍ਰਭਾਵ ਨੇ ਸਾਡਾ ਮਾਨਸਿਕ ਸੰਤੁਲਨ ਵਿਗਾੜ ਦਿੱਤਾ ਹੈ। ਕਾਮ ਤੇ ਕ੍ਰੋਧ ਦੀ ਹਨੇਰੀ ਨੇ ਰਿਸaਤਿਆਂ ਵਿਚਲਾ ਵਿਸaਵਾਸa ਖਤਮ ਕਰ ਦਿੱਤਾ ਹੈ। ਉਹ ਬਚਪਣ ਦੇ ਦਿਨ ਇੱਕ ਸੁਫਨਾ ਲੱਗਦੇ ਹਨ। ਅਚੰਬਾ ਹੀ ਨਜਰ ਆਉਂਦੇ ਹਨ। ਉਹ ਪੁਰਾਣੇ ਦਿਨ ਵਾਪਿਸ ਨਹੀ ਆਉਂਣੇ। ਕੋਈ ਮੇਰੇ ਉਹਨਾ ਦਿਨਾਂ ਨੂੰ ਵਾਪਿਸ ਲਿਆ ਦੇਵੇ। ਕਾਸa ਉਹ ਦਿਨ ਵਾਪਿਸ ਆ ਸਕਦੇ।
ਰਮੇਸa ਸੇਠੀ ਬਾਦਲ
ਮੋ 98 766 27 233      

ਡਵਾਂਸ ਲੋਕ

                                               

ਡਵਾਂਸ ਲੋਕ


            “ਭੈਣੇ ਮੰਗ ਲਿਆ ਪੋਤਰਾ।' ਸaਾਮ ਨੂੰ ਸੈਰ ਕਰਨ ਗਈ ਬੀਜੀ  ਨੂੰ ਪਾਰਕ ਚ ਬੈਠਦੇ ਹੀ 146 ਨੰਬਰ ਆਲਿਆਂ ਦੀ ਬੁੜੀ ਨੇ ਪੁਛਿਆ। “ਹਾਂ ਜੀ ਮੰਗ ਲਿਆ । ' ਉਸ ਨੇ ਸੰਖੇਪ ਜਿਹਾ ਜਵਾਬ ਦਿੱਤਾ। “ਫਿਰ ਤਾਂ ਵਾਧੁ ਮਾਲ ਪੱਤਾ ਮਿਲਿਆ ਹੋਣਾ ਹੈ। ' ਉਸ ਬੁੜੀ ਨੇ ਅਗਲਾ ਸਵਾਲ ਦੇ ਮਾਰਿਆ ਤੇ ਬੀਜੀ ਚੁੱਪ ਜਿਹੀ ਕਰਗੀ। “ਲੈ ਭਾਈ ਨਾ ਮੂੰਹ ਮਿੱਠਾ ਕਰਵਾਈ ਇਉਂ ਚੁੱਪ ਕਿਉਂ ਕਰਗੀ। ਦੱਸ ਕੁੜਮਾਂ ਨੇ ਕੀ ਕੁਝ ਦਿੱਤਾ। ਤੇਰੀ ਵੀ ਉਂਗਲੀ ਚਮਕੀ ਹੋਊਗੀ ਕਿ ਕੰਨਾ ਨੂੰ ਸਿੰਗਾਰ ਦਿੱਤਾ।' ਬੁੜੀ ਨੇ ਫਿਰ ਸaੁਰਲੀ ਛੱਡ ਦਿੱਤੀ। “ਭਾਈ ਦੇਣ ਲੈਣ ਦਾ ਤਾਂ ਮੈਨੂੰ ਪਤਾ ਨਹੀ। ਮੇਰੇ ਤਾਂ ਧੀ ਜਵਾਈ ਨਹੀ ਆਏ। ਮੇਰਾ ਕਾਹਦਾ ਫੰਕਸaਨ ਸੀ।' ਇਹਨਾ ਕਹਿਕੇ  ਬੀਜੀ ਨੇ ਅੱਖ ਦੀ ਕੋਰ ਚ ਆਈ ਬੂੰਦ ਨੂੰ ਸੱਜੇ ਹੱਥ ਦੀ ਤਲੀ ਨਾਲ ਪੂੰਝ ਦਿੱਤਾ। “ਬਾਕੀ ਰਹੀ ਦੇਣ ਲੈਣ ਦੀ ਗੱਲ ਮੁੰਡੇ ਨੇ ਬਹੂ ਨੂੰ ਕੀ ਦਿੱਤਾ ਮੈਂ ਨਹੀ ਪੁਛਿਆ ਤੇ ਨਾ ਉਹਨਾ ਮੈਨੂੰ ਦੱਸਿਆ।ਹਾਂ ਉਹਨਾ ਨੇ ਕੀ ਕੁਝ ਦੇ ਦਿੱਤਾ ਇਹ ਮੈਂ ਮੁੰਡੇ ਨੂੰ ਪੁਛਿਆ ਸੀ ਤੇ ਉਹ ਕਹਿੰਦਾ ਬੀਜੀ ਹੁਣ ਲੋਕ ਐਡਵਾਂਸ ਹੋ ਗਏ ਹਨ। ਇਹਨਾ ਗੱਲ੍ਹਾ ਚ ਨਹੀ ਪਈਦਾ। ' ਬੀਜੀ ਨੇ ਹੱਡ ਬੀਤੀ ਸੁਣਾ ਦਿੱਤੀ।
“ਭਈ ਆਹ ਡਵਾਂਸ ਲੋਕ ਕੋਣ ਹੁੰਦੇ ਹਨ ਜੋ ਬਜੁਰਗਾਂ ਤੋ ਲੈਣ ਦੇਣ ਦਾ ਵੀ ਓਹਲਾ ਰੱਖਦੇ ਹਨ।ਧੀਆਂ ਭੈਣਾਂ ਨਾਲ ਨਹੀ ਵਰਤਦੇ। ਇਹ ਕਿਹੋ ਜਿਹੇ ਲੋਕ ਹਨ।
ਰਮੇਸ ਸੇਠੀ ਬਾਦਲ
ਮੋ 98 766 27233

Tuesday, 3 December 2013

ਪੈਂਡੂ ਜੇਹਾ ਨਾ ਹੋਵੇ ਤਾਂ


                                 
 ਪੈਂਡੂ ਜੇਹਾ ਨਾ ਹੋਵੇ ਤਾਂ


“ਕਾਹਦਾ ਅ੍ਰਪਰੇਸaਨ ਕਰਵਾਇਆ ਹੈ ਵੀਰੇ ਤੂੰ?ਂ
“ਪੱਥਰੀ ਦਾ।ਂਮੈa ਦੱਸਿਆ।
“ਪੱਥਰੀ ਦਾ ਅਪ੍ਰੇਸaਨ ਕਰਾਉਣ ਦੀ ਕੀ ਲੋੜ ਸੀ। ਇੱਕ ਪੇਟੀ ਲਿਆਉਂਦਾ ਬੀਅਰ ਦੀ ਪੀ ਲੈਂਦਾ ਤੇ ਪੱਥਰੀ ਬਾਹਰ।ਂ ਉਸ ਨੇ ਸਿਆਣਿਆ ਵਾਂਗੂੰ ਪਟਾਕ ਦਿਨੇ ਆਖਿਆ। ਚਹਿਲ ਹਸਪਤਾਲ ਦੇ 103 ਨੰਬਰ ਕਮਰੇ ਚ ਅਪ੍ਰੇਸaਨ ਤੋa ਬਾਅਦ ਮੈਨੂੰ ਮਿਲਣ ਆਏ ਦਸ ਕੁ ਸਾਲਾਂ ਦੇ ਗੋਰੇ ਨਿਛੋਹ ਮੁੰਡੇ ਦੀ ਗੱਲ ਸੁਣ ਕੇ ਮੈ ਹੈਰਾਨ ਹੀ ਹੋ ਗਿਆ ਤੇ ਉਸ ਵੱਲ ਮੇਰੀ ਦਿਲਚਸਪੀ ਵੱਧ ਗਈ।ਤੂੰ ਪੇਸੈਂਟ ਹੈ ਕਿ ਅਟੈਂਡੈਂਟ?ਂ ਮੈਂ ਪੁੱਛਿਆ।
“ਅਟੈਂਡੈਂਟ ਹਾਂ।ਮੈਂ ਤਾਂ । ਪੇਸੈਂਟ ਤਾਂ ਮੇਰੀ ਭੂਆ ਹੈ ਮੁੰਡਾ ਹੋਇਆ ਹੈ ਉਹਦੇ। ਮੈਂ ਤਾਂ ਮੇਰੀ ਮਾਂ ਨਾਲ ਆਇਆ ਹਾਂ।ਂ ਉਸ ਨੇ ਵਿਸਥਾਰ ਨਾਲ ਮੈਨੂੰ ਦੱਸਿਆ। 
“ਕਿਹੜੀ ਕਲਾਸ ਵਿੱਚ ਪੜ੍ਹ ਦਾ ਹੈਂ ਤੇ ਕਿੱਥੇ।ਂ ਮੈਂ ਹੋਰ ਜਾਣਕਾਰੀ ਲੈਣ ਲਈ ਉਸ ਨੂੰ ਪੁੱਛਿਆ। “ਦਿਉਣ ਸਰਕਾਰੀ ਸਕੂਲ ਚ ਪੜ੍ਹਦਾ ਹਾਂ ਮੈ, ਪੰਜਵੀ ਚ। ਪਹਿਲਾ ਪ੍ਰਾਈਵੇਟ ਸਕੂਲ ਚ ਦਾਖਲਾ ਲਿਆ ਸੀ ਉੱਥੇ ਪੜ੍ਹਾਈ ਹੈਣੀ ਸੀ ਫਿਰ ਮੇਰਾ ਡੈਡੀ ਕਹਿੰਦਾ ਆਹ ਸਰਕਾਰੀ ਸਕੂਲ ਹੀ ਵਧੀਆ ਹੈ। ਆਪਾਂ ਕਿਹੜਾ ਡਾਕਟਰ ਬਨਣਾ ਹੈ। ਬੀ ਏ ਕਰਲਾਂ ਗੇ ਜਮੀਨ ਹੈਗੀ ਹੈ। ਕੋਈ ਕੰਮ ਵੱਡਾ ਕਰਲਾ ਗੇ। ਨਾਲੇ ਅੱਜ ਕੱਲ ਤਾਂ ਸਰਕਾਰੀ ਸਕੂਲਾਂ ਚ ਵੀ ਅੰਗਰੇਜੀ ਪੜਾਉਂਦੇ ਹਨ।ਂਉਸ ਨੇ ਦੱਸਿਆ।
“ਤੂੰ ਫਿਰ ਪੜ੍ਹਦਾ ਹੀ ਹੈ ਕਿ ਹੋਰ ਵੀ ਕੁਝ ਕਰਦਾ ਹੈ ।ਂਮੈ ਮਜਾਕ ਨਾਲ ਪੁਛਿਆ।
“ ਮੈਂ ਹੋਰ ਕੀ ਕਰਨਾ ਹੈ । ਮੈਨੂੰ ਕਬੱਡੀ ਖੇਡਣ ਦਾ ਸੌਕ ਹੈ। ਵੱਡਾ ਹੋ ਕੇ ਕਬੱਡੀ ਖੇਡਿਆ ਕੰਰੂ।ਕਬੱਡੀ ਤਾਂ ਹਰਜੀਤ ਬਾਜੇਖਾਨੇ ਆਲਾ ਖੇਡਦਾ ਸੀ ਬਹੁਤ ਵਧੀਆ। ਵਿਚਾਰਾ ਮਰ ਗਿਆ।ਂਮੈਂ ਵੇਖਿਆ ਹੁਣ ਉਸ ਦੇ ਮੂੰਹ ਤੋਂ ਲਾਲੀ ਗਾਇਬ ਸੀ। ਤੇ ਕੁਝ ਉਦਾਸ ਜਿਹਾ ਨਜਰ ਆਇਆ।
“ਹੋਰ ਸੋਡੇ ਪਿੰਡ ਦਿਉਣ ਦਾ ਕੀ ਮਸਹੂਰ ਹੈ?ਂ ਮੈਂ ਉਸ ਦੇ ਮਨ ਚੌ ਉਦਾਸੀ ਕੱਢਣ ਲਈ ਪੁਛਿਆ।
“ਸਾਡੇ ਪਿੰਡ ਦੇ ਇੱਕ ਦੋ ਗੀਤਕਾਰ ਹਨ। ਬਹੁਤ ਵਧੀਆ ਗਾਣੇ ਲਿਖਦੇ ਹਨ। ਚੰਗੇ ਗੀਤਕਾਰਾਂ ਨੇ ਗਾਏ ਹਨ।ਂ ਮੈਂ ਉਸ ਦੀ ਜਾਣਕਾਰੀ ਵੇਖਕੇ ਹੈਰਾਨ ਸੀ।
“ਤੂੰ ਕਰਮਜੀਤ ਕੰਮੋ ਨੂੰ ਜਾਣਦਾ ਹੈ ਸੋਡੇ ਪਿੰਡ ਆਲੀ ਨੁੰ।ਸੁਣਿਆ ਹੈ ਤੂੰ ਉਸਦਾ ਨਾਂ?ਂ ਮੈਂ ਫਿਰ ਉਸਨੂੰ ਛੇੜਿਆ। “ਹਾਂ ਸੁਣਿਆ ਤਾਂ ਹੈ ਸaਇਦ ਕਹਾਣੀਆਂ ਕਹੁਣੀਆ ਲਿਖਦੀ ਹੈ। ਨਾਲੇ ਉਹ ਸਾਡੇ ਪਿੰਡ ਨਹੀ ਰਹਿੰਦੀ ।ਉਹ ਤੇ ਵਿਆਹੀ ਗਈ ਹੈ ਪਰਾਂ ਹਰਿਆਣੇ ਚ। ਟੀਚਰ ਹੈ ਸਾਇਦ।ਂਉਸ ਦੀ ਗੱਲ ਸੁਣ ਕੇ ਮੈa ਹੱਸ ਪਿਆ। ਉਸਨੂੰ ਸਾਰੀ ਜਾਣਕਾਰੀ ਸੀ ਹਰ ਵਿਸaੇ ਦੀ। 
“ਮੈਂ ਫਿਰ ਆਊਂਗਾ।ਂ ਕਹਿ ਕੇ ਉਹ ਚਲਾ ਗਿਆ ਤੇ ਮੈਂ ਆਪਣਾ ਦਰਦ  ਭੁੱਲ ਗਿਆ ਤੇ ਉਸ ਬਾਰੇ ਹੀ ਸੋਚਦਾ ਰਿਹਾ।ਇਹ ਲੋਕ ਇੰਨਾ ਕੁਝ ਕਿਵੇ ਸਿੱਖ ਜਾਂਦੇ ਹਨ। 
“ਆਂਟੀ ਦੁੱਧ ਲਿਆਮਾਂ ਘਰੋ ਆਇਆ ਹੈ। ਇੱਕ ਬੋਤਲ ਚ ਚਾਹੇ ਇੱਕ ਬੋਤਲ ਪਾਣੀ ਦੀ ਪਾ ਲਿਉ। ਫਿਰ ਵੀ ਸੋਡੇ ਦੁੱਧ ਨਾਲੋ ਗਾੜ੍ਹਾ ਹੀ ਹੋਵੇਗਾ। ਇੱਥੇ ਸaਹਿਰ ਚ ਤਾਂ ਜਮਾਂ ਪਾਣੀ ਵਰਗਾ ਮਿਲਦਾ ਹੈ। ਹਾਂ ਸੱਚ ਲੱਸੀ ਵੀ ਆਈ ਹੈ ਪਿੰਡੋਂ ।ਬੇਬੇ ਕਹਿੰਦੀ ਸੀ ਤੇਰੀ ਆਂਟੀ ਨੂੰ ਪੁੱਛ ਲਈ। ਜੇ ਪੀਣੀ ਹੋਵੇ ਤਾਂ?ਂ ਉਹ ਇਕੋ ਸਾਹੇਂ ਕਈ ਗੱਲਾਂ ਕਰ ਗਿਆ। ਮੇਰੀ ਮੰਮੀ ਨਾਲ।
“ਨਹੀ ਬੇਟਾ ਦੁੱਧ ਤਾਂ ਤੇਰੇ ਅੰਕਲ ਲੈ ਆਏ ਇੱਕ ਪੈਕਟ। ਹਾਂ ਲੱਸੀ ਲੈ ਆਈ ਜੇ ਘਰੋਂ ਆਈ ਹੈ ਤਾਂ।ਂ ਮੇਰੀ ਮੰਮੀ ਨੇ ਨਿਮਰਤਾ ਨਾਲ ਕਿਹਾ।
             “ਵੀਰੇ ਤੇਰੀ ਫੇਸ ਬੁੱਕ ਤੇ ਆਈ ਡੀ ਹੈਗੀ ਆ। ਕੀ ਨਾ ਤੇ ਹੈ ਮੈਂ ਤੈਨੂੰ ਐਡ ਕਰਾਂਗਾ।ਮੇਰੀ ਵੀ ਹੈਗੀ।ਂ ਉਸ ਨੇ ਅੱਪਨੱਤ ਜਿਹੀ ਦਿਖਾਉਦੇ ਨੇ ਪੁੱਛਿਆ। ਤੇ ਮੈਂ ਆਪਣੀ ਆਈ ਡੀ ਦੱਸ ਦਿੱਤੀ। 
“ਤੇਰੇ ਕੋਲ ਕੰਮਪਿਊਟਰ ਹੈਗਾ ਹੈ?ਂ ਮੈਂ ਪੁਛਿਆ। 
“ਹਾਂ ਸਾਡੇ ਘਰੇ ਕੰਮਪਿਊਟਰ ਵੀ ਹੈਗਾ ਹੈ ਤੇ ਮੇਰੇ ਮੋਬਾਇਲ ਤੇ ਵੀ ਨੈਟ ਚਲਦਾ ਹੈ। ਪਰ ਬੇਬੇ ਮੋਬਾਇਲ ਸਕੂਲ ਨਹੀ ਲਿਜਾਣ ਦਿੰਦੀ। ਅਖੇ ਤੂੰ ਪੜਦਾ ਤਾਂ ਹੈਣੀ ਇਸ ਤੇ ਹੀ ਉਂਗਲਾਂ ਮਾਰੀ ਜਾਂਦਾ ਹੈ ਸਾਰਾ ਦਿਨ।ਂ ਉਸ ਨੇ ਮੋਕਾ ਮਿਲਦੇ ਹੀ ਬੇਬੇ ਦੀ ਸਿaਕਾਇਤ ਵੀ ਜੜ੍ਹ ਦਿੱਤੀ।
“ਮੈਂ ਲੱਸੀ ਲਿਆਵਾਂ ਆਂਟੀ ਖਾਤਿਰ।ਂ ਕਹਿ ਕੇ ਉਹ ਭੱਜ ਗਿਆ।ਮੈa ਅਜੇ ਉਸ ਬਾਰੇ ਸੋਚਦਾ ਹੀ ਪਿਆ ਸੀ ਤੇ ਉਹ ਅੱਧੀ ਬੋਤਲ ਦੁੱਧ ਦੀ ਤੇ ਲੱਸੀ ਆਲਾ ਡੋਲੂ ਲੈ ਆਸ਼ਇਆ।ਦੂਜੇ ਹੱਥ ਵਿੱਚ ਦੋ ਲੰਬੀਆਂ ਲੰਬੀਆਂ ਮੂਲੀਆਂ ਸਨ। ਤੇ ਨਾਲੇ ਇੱਕ ਕੋਲ੍ਹਾ ਫੜਿਆ ਸੀ। 
“ਬੇਬੇ ਕਹਿੰਦੀ ਮੂਲੀਆਂ ਵੀ ਲੈ ਜਾ ਪਿੰਡੋਂ ਆਈਆ ਹਨ ਨਾਲੇ ਤੇਰੀ ਆਂਟੀ ਨੂੰ ਆਹ ਸਾਗ ਦੇ ਦੇਵੀ। ਇਹ ਸaਹਿਰੀਏ ਕਿੱਥੇ ਰਿੰਨਦੇ ਹੋਣੇ ਹਨ।ਂ ਉਸ ਨੇ ਪਿੰਡਾਂ ਆਲਿਆਂ ਵਰਗੀ ਦਰਿਆ ਦਿਲੀ ਦਿਖਾਈ। ਤੇ ਮੰਮੀ ਦੇ ਵਾਰ ਵਾਰ ਨਾ ਕਰਨ ਦੇ ਬਾਵਜੂਦ ਵੀ ਉਸ ਨੇ ਸਾਰਾ ਸਮਾਨ ਸਲੈਬ ਤੇ ਰੱਖ ਦਿੱਤਾ।
“ਵੀਰੇ ਬਸ ਹੁਣ ਮੈਂ ਕਾਰ ਚਲਾਉਣੀ ਸਿੱਖ ਲੈਣੀ ਹੈ। ਪਾਪਾ ਕਹਿੰਦਾ ਸੀ ਪਹਿਲਾ ਤੂੰ ਮਾਰੂਤੀ ਸਿੱਖ ਲੈ ਤੇ ਫਿਰ ਹੋਲੀ ਹੋਲੀ ਸਵਿਫਟ ਵੀ ਚਲਾ ਲਿਆ ਕਰੀ। ਟਰੈਕਟਰ ਤਾਂ ਮੈਂ ਆਪੇ ਹੀ ਸਿੱਖ ਗਿਆ। ਇੱਕ ਦਿਨ ਮੈਂ ਇਕੱਲੇ ਨੇ ਸਟਾਰਟ ਕੀਤਾ ਗੇਅਰ ਪਾਇਆ ਤੇ ਦੋ ਤਿੰਨ  ਗੇੜੇ ਦੇ ਦਿੱਤੇ। ਸਾਡੇ ਘਰੇ ਪੰਜ ਤਾਂ ਲਵੇਰੀਆਂ ਹਨ। ਦੋ ਗਊਆਂ, ਇੱਕ ਘੋੜੀ ਵੀ ਹੈ। ਮੇਰੇ ਚਾਚੇ ਨੇ ਇੱਕ ਲਿਬਰਾ ਪਾਲਿਆ ਹੈ ਤੇ ਮੈਂ ਵੀ ਅੜੀ ਨਾਲ ਇੱਕ ਕਾਲੇ ਰੰਗ ਦਾ ਪਗ ਲੈ ਆਇਆ।ਂ ਉਸ ਨੇ ਆਪਣੇ ਘਰ ਬਾਰੇ ਜਾਣਕਾਰੀ ਦਿੱਤੀ।ਉਸ ਦੀਆਂ ਗੱਲਾਂ ਤੋ ਇਉ ਲੱਗਦਾ ਸੀ ਉਹ ਆਪਣੀ ਉਮਰ ਨਾਲੋ ਕਾਫੀ ਵੱਡਾ ਤੇ ਸਿਆਣਾ ਸੀ। ਮੈਂ ਉਸ ਅਂਗੇ ਆਪਣੇ ਆਪ ਨੁੰ ਬੋਣਾ ਜਿਹਾ ਮਹਿਸੂਸ ਕੀਤਾ। ਅਸੀ ਸਹਿਰ ਵਾਲੇ ਹੋਕੇ ਵੀ ਉਸ ਅਮੀਰ ਵਿਰਸੇ ਨਾਲੋ ਕਿੰਨਾ ਪਿੱਛੇ ਹਾਂ। ਕੀ ਸਾਡੀ ਸੋਚ ਬਸ ਪੈਸ ਤੇ ਹੀ ਸੀਮਤ ਹੈ। ਅਸੀ ਸaਹਿਰੀਏ ਕਿਸ ਗੱਲ ਦਾ ਮਾਨ ਕਰਦੇ ਹਾਂ।ਪਤਾ ਨਹੀ ਕੀ ਸੋਚ ਕੇ ਅਸੀ ਕਹਿ ਦਿੰਦੇ ਹਾਂ ਪੈਂਡੂ ਜਿਹੇ ਨਾ ਹੋਣ ਤਾਂ। 
ਰਮੇਸ ਸੇਠੀ ਬਾਦਲ
ਮੋ 98 766 27 233  

Saturday, 16 November 2013

ਮਾਸਟਰਾਂ ਦਾ ਟੱਬਰ


ਮਾਸਟਰਾਂ ਦਾ ਟੱਬਰ


              ਗੱਲ ਕੋਈ ਪੰਜ ਸੱਤ ਸਾਲ ਹੀ ਪੁਰਾਣੀ ਹੈ ਮੈਂ ਬਠਿੰਡੇ ਤੋਂ ਫਰੀਦਕੋਟ ਚੱਲਿਆ ਸੀ। ਤੇ ਬਸ ਅਜੇ ਗੋਨਿਆਣੇ ਪੰਹੁਚੀ ਸੀ ਤੇ ਸੱਤਰ ਕੁ ਸਾਲ ਦਾ ਬਾਬਾ ਬਸ ਚ ਚੜਿਆ। ਇੱਕ ਕੰਡਕਟਰ ਨੇ ਲੰਬੀ ਸaੀਟੀ ਮਾਰੀ ਤੇ ਬਸ   ਚਲ ਪਈ ਤੇ ਨਾਲ ਹੀ ਉਸ ਨੇ ਚੇਤਾਵਨੀ ਦੇ ਦਿੱਤੀ ਕਿ ਇੱਥੋਂ ਚੱਲੀ ਬਸ ਸਿੱਧੀ ਕੋਟਕਪੂਰੇ ਰੁਕੇਗੀ ਰਸਤੇ ਚ ਨਹੀ ਰੁਕਣੀ। ਉਹ ਬਾਬਾ ਮੇਰੇ ਨਾਲ ਬੈਠਣ ਦੀ ਝਾਕ ਵਿੱਚ ਸੀ। ਮੈਂ ਬਾਬੇ ਕਮਜੋਰ ਸਿਹਤ ਵੇਖਕੇ ਉਸਨੂੰ ਨਾਲ ਬਿਠਾ ਲਿਆ ਤੇ ਗੱਲਾਂ ਕਰਦੇ ਹੋਏ ਜਦੋਂ ਬਾਬੇ ਨੂੰ ਪਤਾ ਲੱਗਿਆ ਕਿ ਗੋਨਿਆਣਾ ਲਾਗੇ ਹੀ ਮੇਰੇ ਸਹੁਰੇ ਹਨ। ਤਾਂ ਬਾਬੇ ਅਪਣੱਤ ਜਿਹੀ ਵਿਖਾਉਣ ਲੱਗਾ। “ਮਹਿਮੇ ਸਰਕਾਰੀ  ਪਿੰਡ ਫਿਰ ਤੁੰ ਕਿੰਨਾ ਦੇ ਵਿਆਹਿਆ ਹੇ?ਂਬਾਬੇ ਨੇ ਮੈਨੂੰ ਪੁਛਿਆ। “ਮੇਰੇ ਸਹੁਰਾ ਸਾਹਿਬ ਦਾ ਨਾਮ ਸ੍ਰੀ ਬਸੰਤ ਰਾਮ ਗਰੋਵਰ ਹੈ।ਂ ਮੇਰੇ ਇੰਨਾ ਦੱਸਣ ਤੇ ਬਾਬੇ ਦੇ ਮੂੰਹ ਤੇ ਰੋਣਕ ਆ ਗਈ। “ਅੱਛਾ ਤੂੰ ਮਾਸਟਰ ਬਸੰਤ ਰਾਮ ਦਾ ਜਵਾਈ ਹੈ।ਂ “ਤੁਸੀ ਜਾਣਦੇ ਹੋ ਉਹਨਾ ਨੂੰ ?ਂ ਮੈਂ ਉਤਸੁਕਤਾ ਵੱਸ ਪੁੱਛਿਆ। “ਹਾਂ ਚੰਗੀ ਤਰ੍ਹਾਂ।  ਤਿੰਨ ਭਰਾ ਹਨ ਉਹ ਬਸੰਤ ਰਾਮ, ਜਸਵੰਤ ਰਾਮ ਤੇ ਕਸਤੂਰ ਚੰਦ। ਸਾਡੇ ਪਿੰਡ ਉਹਨਾ ਨੁੰ ਮਾਸਟਰਾਂ ਦਾ ਟੱਬਰ ਕਹਿੰਦੇ ਹਨ। ਇਹ ਤਿੰਨੇ  ਮੋਹਨ ਲਾਲ ਦੇ ਹਨ ਤੇ ਤਿੰਨ ਮੁੰਡੇ ਕਰਤਾ ਰਾਮ ਦੇ ਹਨ। ਚੇਤ ਰਾਮ, ਬੂਟਾ ਰਾਮ ਤੇ ਸਮਸaੇਰ ਸਿੰਘ । ਬਈ ਇਹ ਖਾਨਦਾਨ ਪੜ੍ਹਾਈ ਦਾ ਪੁਜਾਰੀ  ਹੈ। ਪੜ੍ਹਾਈ ਦੀ ਮਹੱਤਤਾ ਤਾਂ ਕੋਈ ਇਹਨਾ ਕੋਲੋ ਸਿੱਖੇ। ਪੜਾਈ ਤਾਂ ਬਸ ਇਹਨਾ ਦੇ ਖੂਨ ਵਿੱਚ ਰਚੀ ਹੋਈ ਹੈ। ਇਹ ਸਾਰੇ ਭਰਾ ਮਾਸਟਰ ਸਨ। ਅੱਗੋ ਇਹਨਾ ਦੇ ਪੁੱਤ, ਧੀਆਂ, ਭੈਣਾਂ,ਨੂੰਹਾਂ ਸਭ ਟੀਚਰ।  ਗੱਲ ਕੀ ਇਸ ਖਾਨਦਾਨ ਨੇ ਸਮਾਜ ਨੂੰ ਸਤਾਈ ਆਧਿਆਪਕ ਦਿੱਤੇ ਹਨ।ਂ ਬਾਬਾ ਨੇ ਉਹਨਾ ਦੀ ਹਿਸਟਰੀ ਖੋਲ੍ਹ ਲਈ।
                      “ਵੈਸੇ ਇਹ ਸਾਰੇ ਭਰਾ ਦਸ ਦਸ ਪੜ੍ਹ ਕੇ ਮਾਸਟਰ ਲੱਗੇ ਸਨ। ਪਰ ਫਿਰ ਅੱਗੇ ਪੜ੍ਰ ਪੜ੍ਹਕੇ ਤਰੱਕੀਆਂ ਕਰਦੇ ਗਏ। ਚੇਤ ਰਾਮ ਤਾਂ ਸੁਣਿਆ ਵਾਹਵਾ ਤਰੱਕੀ ਕਰ ਗਿਆ।ਤੇ ਸaਾਇਦ ਵੱਡਾ ਮਾਸਟਰ ਬਣ ਕੇ ਰਿਟਾਇਰ ਹੋਇਆ। ਨਿਹਾਇਤ ਸaਰੀਫ ਆਦਮੀ ਹਨ ਸਾਰੇ। ਬੱਸ ਇਹਨਾ ਦੀ ਲਗਨ ਹੀ ਹੈ ਪੜਾਈ ਵੱਲ। ਇਹ ਕੁੜੀਆਂ ਨੂੰ ਵੀ ਮੁੰਡਿਆਂ  ਤਰ੍ਹਾਂ ਪੜਾਉਂਦੇ ਹਨ।ਜਿੰਨਾ ਮਰਜੀ ਪੜ੍ਹਣ ਇਹ ਹਟਾਉਂਦੇ ਨਹੀ।ਕੁੜੀਆ ਵੀ ਵਾਹਵਾ ਪੜੀਆਂ ਹਨ ਤੇ ਨੋਕਰੀ ਕਰਦੀਆਂ ਹਨ।  ਇਹਨਾ ਦੇ ਬੱਚਿਆ ਨੂੰ ਵੀ ਪੜ੍ਹਾਈ ਦੀ ਪੂਰੀ ਲਗਨ ਹੈ। ਂ ਬਾਬੇ ਨੇ ਹੋਰ ਵਿਸਥਾਰ ਨਾਲ ਦੱਸਿਆ। 
                      “ਮਾਸਟਰ ਚੇਤ ਰਾਮ ਅਤੇ ਬਸੰਤ ਰਾਮ ਦੇ ਪੜ੍ਹਾਏ ਤੁਹਾਨੂੰ ਬਠਿੰਡੇ ਦੇ ਨੇੜੇ ਤੇੜੇ ਹਰ ਥਾਂ ਤੇ ਨੋਕਰੀ ਕਰਦੇ ਮਿਲ ਜਾਣਗੇ। ਸਾਡੇ ਪਿੰਡ ਦੀਆਂ ਬਹੁਤੀਆਂ ਕੁੜੀਆਂ ਨੂੰ ਇਹਨਾ ਨੇ ਘਰੋਂ ਬੁਲਾਕੇ ਪੜ੍ਹਨ ਲਈ ਪ੍ਰੇਰਿਆ। ਤੇ ਅੱਜ ਉਹ ਵੀ ਅਧਿਆਪਕ ਲੱਗੀਆਂ ਹੋਈਆਂ ਹਨ।ਘਰੋ ਘਰੀ ਸੁਖੀ ਵੱਸਦੀਆਂ ਹਨ। ਤੇ ਇਹਨਾ ਦੇ ਗੁਣ ਗਾਉਂਦੀਆਂ ਹਨ।ਕਈਆਂ ਨੂੰ ਇਹਨਾਂ ਨੇ ਘਰੋ ਬੁਲਾਕੇ ਦੁਬਾਰਾ ਪੜ੍ਹਨੇ ਪਾ ਦਿੱਤਾ ਤੇ ਉਹ ਨੋਕਰੀਆਂ ਤੇ ਲੱਗ ਗਏ। ਇਹ ਨਹੀ ਬਈ ਇਹਨਾ ਨੇ ਇੱਕਲਾ ਪੜ੍ਹਾਇਆ ਹੀ ਹੈ ਜਦੋਂ ਸਰਕਾਰੀ ਜਾਂ ਪ੍ਰਾਈਵੇਟ ਨੋਕਰੀਆਂ ਨਿਕਲਦੀਆਂ ਇਹ ਝੱਟ ਘਰੋa ਬੁਲਾ ਕੇ ਫਾਰਮ ਭਰਾ ਦਿੰਦੇ ਅਗਲੇ ਦਾ। ਕਈ ਵਾਰੀ ਤਾਂ ਇਹ ਖਰਚ ਵੀ ਪੱਲਿਓੁ ਕਰਦੇ।ਜੇ ਕਿਸੇ ਦਾ ਇਹਨਾ ਦੇ ਉਪਰਾਲੇ ਨਾਲ ਰੋਜੀ ਰੋਟੀ ਦਾ ਜੁਗਾੜ ਹੋ ਜਾਂਦਾ ਤਾਂ ਇਹ ਫੁੱਲੇ ਨਾ ਸਮਾਉਂਦੇ। ਇਉ ਮਹਿਸੂਸ ਕਰਦੇ ਜਿਵੇਂ ਨੋਕਰੀ ਉਸ ਨੂੰ ਨਹੀ ਇਹਨਾ ਦੇ ਆਪਣੇ ਧੀ ਪੁੱਤ ਨੂੰ ਮਿਲੀ ਹੋਵੇ। ਂ ਬਾਬੇ ਦੀ ਕਹਾਣੀ ਜਾਰੀ ਸੀ। 
               “ਬਸੰਤ ਰਾਮ ਦਾ ਤਾਂ ਸੁਭਾਅ ਬਹੁਤ ਨਿੱਘਾ ਤੇ ਮਿਲਣਸਾਰ ਸੀ।ਉਹ ਅਗਲੇ ਨੂੰ ਖੁੱਲ ਕੇ ਮਿਲਦਾ।ਉੱਚੀ ਉੱਚੀ ਹੱਸਦਾ। ਸੁਖ ਸਾਂਦ ਪੁੱਛਦਾ। ਬਹੁਤ ਹਲੀਮੀ ਨਾਲ ਗੱਲ ਕਰਦਾ।ਨਿਮਰਤਾ ਦਾ ਖਜਾਨਾ ਸੀ ਉਹ।  ਮੈਂ ਕਦੇ ਉਸ ਨੂੰ ਕਿਸੇ ਨਾਲ ਗੁੱਸੇ ਹੁੰਦਾ ਨਹੀ ਸੀ ਵੇਖਿਆ। ਇਹਨਾ ਦਾ ਸਾਰਾ ਖਾਨਦਾਨ ਜੀ ਜੀ ਕਰਦਾ। ਬਸ ਇੱਕੋ  ਸaੌਕ ਸੀ ਬੱਚਿਆ ਨੂੰ ਪੜ੍ਹਾਉਣ ਦਾ। ਮੁੰਡੇ ਪੜ੍ਹ ਲਿਖ ਗਏ ।ਸਾਰੀਆਂ ਨੂੰਹਾਂ ਅਧਿਆਪਕ ਹਨ। ਇੱਕ ਮੁੰਡਾ ਖੋਰੇ ਐਕਸੀਅਨ ਲੱਗਿਆ ਹੈ। ਤੇ ਇੱਕ ਪਟਵਾਰੀ ਹੈ। ਹੁਣ ਤਾਂ ਕੋਈ ਦੱਸਦਾ ਸੀ ਬਸੰਤ ਰਾਮ ਦੇ ਪੋਤੇ ਵੀ ਡਾਕਟਰ ਬਣ ਗਏ। ਸਭ ਉਸਦੀ ਮਿਹਨਤ ਤੇ ਨਿਮਰਤਾ  ਦਾ ਫਲ ਹੇ । ਸੁਣਿਆ ਹੈ ਸaਮਸaੇਰ ਦਾ ਮੁੰਡਾ ਸੁਖਜੀਤ ਪਤਾ ਨਹੀ ਕਿਹੜੀ ਕੰਪਨੀ ਚ  ਲੱਗਿਆ ਹੈ ਤਿੰਨ ਚਾਰ ਲੱਖ ਲੈਂਦਾ ਹੈ ਮਹੀਨੇ ਦਾ।ਂ ਬਾਬਾ ਲਗਾਤਾਰ ਬੋਲੀ ਜਾ ਰਿਹਾ ਸੀ। ਤੇ ਮੈ ਬਸ ਹੰਗੂਰਾ ਭਰ ਛੱਡਦਾ ਸੀ।
                “ ਮਾਸਟਰ ਚੇਤ ਰਾਮ ਨੇ ਆਪ ਤਾਂ ਪੜ੍ਹਾਈ ਕੀਤੀ ਸੋ ਕੀਤੀ ।ਟਿਊਸaਨਾ ਵੀ ਬਹੁਤ ਪੜ੍ਹਾਈਆਂ।ਅੱਧੀ ਛੁੱਟੀ ਵੇਲੇ ਵੀ ਇੱਕ ਗਰੁੱਪ ਕੱਢ ਛੱਡਦਾ। ਕੋਈ ਪੈਸਿaਆਂ ਦਾ ਲਾਲਚ ਨਹੀ। ਬਸ ਪੜਾਉਣ ਦਾ ਜaਜਬਾ ਸੀ। ਗਰੀਬ ਹੈਂ ਤਾਂ ਕੌਹੀ ਗੱਲ ਨਹੀ । ਜਿੰਨੇ ਹੈ ਬਸ ਓਨੇ ਦੇਦੇ। ਨਹੀ ਤਾਂ ਨਾ ਸਹੀ। ਬਸ ਪੜਾਈ ਨਾ ਛੱਡੀ। ਪਿੰਡ ਚ ਛੋਟਾ ਜਿਹਾ ਕੱਚਾ ਘਰ ਸੀ ਇਹਨਾ ਦਾ। ਪਰ ਸਕੂਲਾਂ ਤੇ ਸਿੱਖਿਆ ਪ੍ਰਤੀ ਇਹਨਾ ਦਾ ਜਜਬਾ ਲਾਜਵਾਬ ਹੈ ।ਕਹਿੰਦੇ ਚੇਤ ਰਾਮ ਨੇ ਆਪਣੇ ਘਰ ਦੀ ਛੱਤ ਪੱਕੀ ਨਹੀ ਕੀਤੀ ਪਰ ਸਕੂਲ ਨੂੰ ਲਾਇਬ੍ਰੇਰੀ ਲਈ ਪੰਜਾਂ ਮਿੰਟਾਂ ਵਿੱਚ ਪੱਚੀ ਹਜਾਰ ਦੇ ਦਿੱਤੇ। ਨਹੀ ਤਾਂ ਅੱਜ ਕਲ੍ਹ  ਲੋਕ ਮੰਦਿਰਾਂ ਗੁਰੂਘਰਾਂ ਨੂੰ ਅੰਨ੍ਹੇ ਵਾਹ ਦੇਈ ਜਾਂਦੇ ਆ। ਸਕੂਲ ਨੂੰ ਧੇਲੀ ਨਹੀ ਦਿੰਦੇ। ਲੋਕੀ ਅੱਸa ਅੱਸa ਕਰ ਉਠੇ ਇਹਨਾ ਦੀ ਸਿੱਖਿਆ ਪ੍ਰਤੀ ਲਗਨ ਦੇਖ ਕੇ। ਭਾਈ ਜੇ ਇਹਨਾ ਨੇ ਪੜਾਈ ਦਾ ਮੁੱਲ ਪਾਇਆ। ਪੜ੍ਹਾਈ ਦੀ ਕਦਰ ਕੀਤੀ ਤਾਂ ਅੱਜ ਇਹ ਇੰਨੀਆਂ ਤਰੱਕੀਆਂ ਕਰ ਗਏ ਹਨ।ਂ ਬਾਬਾ ਉਹਨਾ ਦੇ ਗੁਣ ਹੀ ਗਾ ਰਿਹਾ ਸੀ।
             “ਕੋਟਕਪੂਰੇ ਵਾਲੇ ਆਜੋ।ਂ ਕਹਿ ਕੇ ਕੰਡਕਟਰ ਨੇ ਸੀਟੀ ਮਾਰ ਦਿੱਤੀ ਤੇ ਬਾਬਾ ਮੇਰਾ ਮੋਢਾ ਪਲੂਸ ਕੇ ਬਸ ਚੌ ਉੱਤਰ ਗਿਆ।ਤੇ ਮੈਨੂੰ ਇੱਕ ਨਵੀ ਸੋਚ ਦੇ ਗਿਆ ਕਿ ਅੱਜ ਦੇ ਯੁੱਗ ਵਿੱਚ ਪੜ੍ਹਾਈ ਦਾ ਕਿੰਨਾ ਮਹੱਤਵ ਹੈ। ਦੂਸਰਾ ਇਹ ਜਰੂਰੀ ਨਹੀ ਕਿ ਜੱਸ ਤੇ ਸੋਹਰਤ  ਸਿਰਫ ਪੈਸੇ ਵਾਲਾ ਹੀ ਖੱਟ ਸਕਦਾ ਹੈ ਇਸ ਲਈ ਨੇਕ ਦਿਲ ਅਤੇ ਦੂਸਰਿਆਂ ਦਾ ਭਲਾ ਕਰਨ ਦਾ ਜਜਬਾ ਹੋਣਾ ਚਾਹੀਦਾ ਹੈ। ਮੈਨੂੰ ਲੱਗਿਆ ਬਾਬਾ ਜਿਵੇਂ ਉਸ ਇਲਾਕੇ ਦਾ ਲੋਕ ਬੁਲਾਰਾ ਹੋਏ ਜੋ ਉਹਨਾਂ ਪ੍ਰਤੀ ਲੋਕਾਂ ਦਾ ਨਜਰੀਆ ਬਿਆਨ ਕਰਦਾ ਹੋਵੇ। ਮੈਨੂੰ ਮੇਰੇ ਸੁਹਰਿਆਂ ਦੇ ਪੜ੍ਹੇ ਲਿਖੇ ਹੋਣ ਅਤੇ ਨੇਕ ਦਿਲ ਤੇ ਸaਰੀਫ ਹੋਣ ਤੇ ਇੱਕ ਮਾਣ ਜਿਹਾ ਹੋਇਆ ।ਤੇ ਮੈਂ ਆਪਣੇ ਆਪ ਤੇ ਮਾਸਟਰਾਂ ਦੇ ਟੱਬਰ ਦਾ ਹਿੱਸਾ ਹੋਣ  ਤੇ  ਫਖਰ ਜਿਹਾ ਮਹਿਸੂਸ ਕਰ ਰਿਹਾ ਸੀ।
ਰਮੇਸa ਸੇਠੀ ਬਾਦਲ 
ਮੋ 98 766 27 233  

Friday, 15 November 2013

ਮੈਂ ਕੀ ਠੇਕਾ ਲਿਆ ਹੈ।


                                 
                                                           ਮੈਂ ਕੀ ਠੇਕਾ ਲਿਆ ਹੈ।


               ਪਹਿਲਾਂ ਜਦੋ ਅਸੀ ਕਿਸੇ ਕੋਲੇ ਕੋਈ ਸਿaਕਾਇਤ ਕਰਦੇ  ਜਾਂ ਕਿਸੇ ਨੂੰ ਕੋਈ ਉਲਾਂਭਾ ਦਿੰਦੇ  ਤਾਂ ਅਗਲਾ ਇਹੀ ਕਹਿੰਦਾ ।“ਮੈ ਕੋਈ ਠੇਕਾ ਲਿਆ ਹੈ ਇਸ ਕੰਮ ਦਾ।ਂ ਤੇ ਅਗਲਾ ਆਪਣੀ ਜਿੰਮੇਵਾਰੀ ਤੋਂ ਸੁਰਖਰੂ ਹੋ ਜਾਂਦਾ ।  ਤੇ ਲੋਕ ਇਹ ਕਹਿ ਦਿੰਦੇ ਸੀ “ਲਾਗੀਆਂ ਨੇ ਤਾਂ ਲਾਗ ਲੈਣਾ ਹੈ ਚਾਹੇ ਜਾਂਦੀ ਰੰਡੀ ਹੋਜੇ ।ਂ ਮਤਲਬ ਅਸੀ ਤਾਂ ਆਪਣੇ ਕੰਮ ਦੀ ਫੀਸ ਲਈ ਹੈ ਪੂਰੇ ਕੰਮ ਦਾ ਠੇਕਾ ਨਹੀ ਕੀਤਾ ।  ਪਰ ਹੁਣ ਬਹੁਤੇ ਕੰਮ ਠੇਕੇ ਤੇ ਹੀ ਹੋਣ ਲੱਗ ਪਏ। ਇਸ ਨੂੰ ਮੁਕਾਤਾ ਕਰਨਾ ਵੀ ਕਹਿੰਦੇ ਹਨ। ਭਾਵ ਅਗਲਾ ਸਾਰਾ ਕੰਮ ਕਰਨ ਦੀ ਜਿੰਮੇਵਾਰੀ ਆਪਣੇ ਸਿਰ ਲੈ ਲੈਂਦਾ ਹੈ। ਤੇ ਕੰਮ ਦੇ ਤਸੱਲੀ ਬਖਸa ਹੋਣ  ਦੀ ਗਾਰੰਟੀ ਵੀ। ਕੰਮ  ਸੋਖਾ ਹੋ ਜਾਂਦਾ ਹੈ। ਕਿਉਂਕਿ ਅੱਜ ਕਲ੍ਹ ਦੇ ਜਮਾਨੇ ਚ ਕੋਈ ਕਿਸੇ ਕਿਸਮ ਦੀ ਟੈਂਸਨ ਨਹੀ ਲੈਣੀ ਚਾਹੁੰਦਾ। ਬਸ ਪੈਸੇ ਦਿਉ ਤੇ ਬੇੜਾ ਪਾਰ। ਨਾ ਕੋਈ ਸਿਰ ਦਰਦੀ ਨਾ ਕੋਈ ਟੈਂਸaਨ। ਇਸ ਤਰ੍ਹਾ ਹੁਣ ਹਰ ਪ੍ਰਕਾਰ ਦੇ ਜਾਇਜ ਨਜਾਇਜ ਕੰਮ ਠੇਕੇ ਤੇ ਹੋਣ ਲੱਗ ਪਏ ਹਨ।
                   ਸਰਕਾਰੀ ਦਫਤਰਾਂ ਚ ਕੰਮ ਕਰਾਉਣੇ ਬਹੁਤ ਅੋਖੇ ਹਨ। ਕੋਈ ਡਰਾਵਿੰਗ ਲਾਈਸੈਂਸ ਬਨਾਉਣਾ। ਗੱਡੀ ਦੀ ਆਰ ਸੀ ਬਨਾਉਣੀ। ਕੋਈ ਸਰਟੀਫੀਕੇਟ ਬਣਾਉਣਾ। ਕੋਣ ਦਫਤਰੋਂ ਛੁੱਟੀਆਂ ਲੈ ਕੇ ਭੱਜਿਆ ਫਿਰੇ।ਬਸ ਕਚਹਿਰੀ ਨੇੜੇ ਬੈਠੈ ਏਜੰਟਾਂ ਕੋਲੇ ਜਾਉ ਮੁਕਾਤਾ ਕਰੋ ਸਮਝੋ ਤੁਹਾਡਾ ਕੰਮ ਹੋ ਗਿਆ । ਆਰ ਸੀ, ਸਰਟੀਫੀਕੇਟ ਬਣ ਕੇ ਤੁਹਾਡੇ ਘਰੇ ਆ ਜਾਵੇ ਗਾ। ਚਾਹੇ ਇਹ ਕੰਮ ਕਈ ਵਾਰ ਗੈਰ ਕਾਨੂੰਨੀ ਹੁੰਦਾ ਹੈ ਪਰ ਇਹ ਫਾਰਮੂਲਾਂ ਹਰ ਇੱਕ ਨੂੰ ਅਪਨਾਉਣਾ ਪੈੱਦਾ ਹੈ।ਨਹੀ ਤਾਂ ਸਰਕਾਰੀ ਦਫਤਰਾਂ ਦੇ ਗੇੜੇ ਕੱਢਦੇ ਰਹੋ। ਅੱਜ ਆਹ ਛੁੱਟੀ ਅੱਜ ਉਹ ਛੁੱਟੀ ਤੇ ਅੱਜ ਸੰਬਧਿਤ ਬਾਬੂ ਛੁੱਟੀ ਤੇ ਅੱਜ ਸਾਹਿਬ ਹੈਣੀ। ਕੰਮ ਚ ਦੇਰੀ ਹਨੂਮਾਨ ਜੀ ਦੀ ਪੂਛ ਵਾਂਗੂ ਵੱਧਦੀ ਚਲੀ ਜਾਂਦੀ ਹੈ। 
                   ਵਿਆਹ ਸaਾਦੀਆਂ ਪਾਰਟੀਆਂ ਦੇ ਕਿੰਨੇ ਝੰਜਟ ਹੁੰਦੇ ਹਨ।ਟੈਂਟ , ਹਲਵਾਈ, ਕੜਾਹੇ ਟੋਪ ਪਤੀਲੇ ਭੱਠੀਆਂ ਤੇ ਵੇਟਰ । ਉਧਰੋ ਰਿਸaਤੇਦਾਰ ਆਏ ਖੜ੍ਹੇ ਹੁੰਦੇ ਸਨ  ਤੇ ਘਰਵਾਲੇ ਇਹਨਾ ਸਮਾਨ ਦੇ ਝੰਜਟਾਂ ਚ ਪਏ ਹੁੰਦੇ ਸੀ। ਪਹਿਲਾ ਰਿਸaਤੇਦਾਰ ਵੀ ਵਾਧੂ ਹੁੰਦੇ ਸੀ ਚਾਰ ਦਿਨ ਪਹਿਲਾਂ ਹੀ ਆ ਜਾਂਦੇ ਸੀ ਕੰਮ ਚ ਹੱਥ ਵਟਾਉਣ ਨੂੰ ।ਹੁਣ ਅਗਲਾ ਜਮਾਂ ਮੋਕੇ ਤੇ ਹੀ ਪਹੁੰਚਦਾ ਹੈ। ਕੰਮ ਕੋਣ ਕਰਵਾਏ। ਸੋ ਕੇਟਰਜ ਦਾ ਜਮਾਨਾ ਆ ਗਿਆ ਮੈਰਿਜ ਪੈਲੇਸ ਕਲਚਰ ਨੇ ਬਿਲਕੁਲ ਹੀ ਮੁਕਤੀ ਦਿਵਾ ਦਿੱਤੀ ਟੈਂਸaਨ ਤੋa। ਪੈਲੇਸ ਵਾਲੇ ਨਾਲ ਠੇਕਾ ਮੁਕਾ ਲਵੋ। ਨਾ ਕੋਈ ਫਿਕਰ ਨਾ ਫਾਕਾ।ਹੁਣ  ਮੇਜaਬਾਨ ਵੀ ਮਹਿਮਾਨਾਂ ਦੀ ਤਰ੍ਹਾਂ ਮੋਕੇ ਤੇ ਹੀ ਪੰਹੁਚਦੇ ਹਨ। ਸਭ ਕੁਝ ਤਿਆਰ _ਬਰ _ਤਿਆਰ ਮਿਲਦਾ ਹੈ।
             ਪ੍ਰੇਸaਾਨੀ ਤਾਂ ਬੀਮਾਰੀ ਦੀ ਉਂਜ ਹੀ  ਵਾਧੂ ਹੁੰਦੀ ਹੈ। ਤੇ  ਡਾਕਟਰਾਂ ਦੇ ਵੱਸ ਪਿਆ ਬੰਦਾ  ਪਿੰਜਰੇ ਚ ਪੰਛੀ ਸਮਾਨ ਹੁੰਦਾ ਹੈ। ਇੱਕ ਬੀਮਾਰੀ ਦਾ ਦੁੱਖ ਤੇ ਤਕਲੀਫ ਉਤਂੋ ਡਾਕਟਰਾਂ , ਦਵਾਈਆਂ ਵਾਲਿਆਂ, ਟੈਸਟਾਂ ਵਾਲਿਆਂ ਦੀ ਲੁੱਟ ਘਸੁੱਟ । ਕਿਉਂਕਿ ਹਰ ਥਾਂ ਡਾਕਟਰ ਦਾ ਕਮੀਸaਨ ਹੁੰਦਾ ਹੈ। ਮਰਦਾ ਕੀ ਨਾ ਕਰਦਾ। ਫਸੀ ਨੂੰ ਫਟਕਣ ਕੀ। ਬਸ ਖੀਸਾ ਖਾਲੀ। ਪਰ ਹੁਣ ਇੱਥੇ ਵੀ ਠੇਕਾ ਪ੍ਰਣਾਲੀ ਆ ਗਈ ਹੈ । ਡਾਕਟਰ ਮੁਕਾਤਾ ਕਰਨ ਲੱਗ ਪਏ । ਅਪ੍ਰੇਸaਨ ਦਾ ਮੁਕਾਤਾ। ਬਸ ਜੀ ਏਨੇ ਪੈਸੇa ਦਿਉੇ ਕੰਮ ਨੱਕੀ। ਦਵਾਈਆਂ ਦੇ ਤੇ ਟੈਸਟਾਂ ਦੇ , ਐਕਸਰੇ, ਅਲਟਰਾ ਸਾਊਂਡ, ਈ ਸੀ ਜੀ ਸਾਰੇ ਵਿੱਚੇ ਆਗੇ। ਟੈਸਨ ਮੁਕਤ ਹੋਕੇ ਅਪ੍ਰੇਸaਨ ਕਰਵਾਉ। ਵਾਰੀ ਵਾਰੀ ਜੇਬ ਚ ਹੱਥ ਮਾਰਨ ਦੀ ਲੋੜ ਨਹੀ।
                ਹਿੰਦੂ ਰੀਤੀ ਰਿਵਾਜਾਂ ਅਨੁਸਾਰ  ਵਿਆਹ ਵੇਲੇ ਫੇਰਿਆਂ ਦੀ ਰਸਮ ਵੇਲੇ ਫੇਰ ਕਰਵਾਉਣ ਵਾਲੇ ਪੰਡਿਤ ਜੀ ਬਹੁਤ ਤੰਗ ਕਰਦੇ। ਮੁੰਡੇ ਵਲੋਂ ਤੇ ਕੁੜੀ ਵਾਲਿਆਂ ਵਲੋਂ ਪੰਡਿਤ ਅਲੱਗ ਅਲੱਗ ਹੁੰਦੇ ਸਨ। ਤੇ ਉਹ ਆਪਸ ਚ ਗਿੱਟਮਿੱਟ ਕਰਕੇ ਵਾਰੀ ਵਾਰੀ ਆਨੀ ਬਹਾਨੀ ਪੈਸੇ ਮੰਗਦੇ। ਤੇ ਮੁੰਡੇ ਕੁੜੀ ਦੇ ਮਾਂ ਪਿਉ ਸaਰਮੋ ਸaਰਮੀ ਉਹਨਾ ਦੀ ਮੰਗ ਪੂਰੀ ਕਰਨੀ ਪੈਂਦੀ ੇ। ਪਰ ਦੁੱਖੀ ਬਹੁਤ ਹੁੰਦੇ। ਤੇ ਇਹ ਪੰਡਿਤ ਵੀ ਪੈਸਿਆਂ ਦੇ ਲਾਲਚ ਵਿੱਚ ਫੇਰਿਆਂ ਦਾ ਕੰਮ ਲਮਕਾ ਦਿੰਦੇ। ਹੁਣ ਖੈਰ ਲੋਕ ਸਿਆਣੇ ਹੋ ਗਏ । ਉਹ ਪਹਿਲਾ ਹੀ ਮੁਕਾਤਾ ਕਰ ਲੈਂਦੇ ਹਨ। ਤੇ ਇਕੋ ਵਾਰੀ ਜੋ ਦੇਣਾ ਹੈ ਦੇ ਕੇ ਨਿਸਚਿੰਤ ਹੋ ਜਾਂਦੇ ਹਨ।ਤੇ ਫੇਰੇ ਵੀ ਜਲਦੀ ਹੋ ਜਾਂਦੇ ਹਨ। ਨਹੀ ਤਾਂ ਪਡਿੰਤ ਜੀ ਸaੁਭ ਮਹੂਰਤ ਸੁਭ ਲਗਨ ਚ ਹੀ ਉਲਝਾਈ ਰੱਖਦੇ। 
  ਮਕਾਨ ਬਨਾਉਣਾ ਵੀ   ਸੁਖਾਲਾ ਨਹੀ। ਬੰਦੇ ਦਾ ਕਚੂਮਰ ਨਿਕਲ ਜਾਂਦਾ ਹੈ। ਛੋਟੀਆਂ ਕਿਰੰਡੀਆਂ ਵਾਲਿਆ ਦੇ ਵੱਸ ਪਏ ਬੰਦੇ ਦੀ ਹਾਲਤ ਮਕਾਨ ਦੇ ਬਾਹਰ ਟੰਗੇ ਨਜਰ ਵੱਟੂ ਵਰਗੀ ਹੋ ਜਾਂਦੀ ਹੈ। ਬਿਜਲੀ ਫਿਟਿੰਗ ਵਾਲੇ, ਸੈਨੇਟਰੀ ਫਿਟਿੰਗ ਵਾਲੇ, ਪੱਥਰ ਲਾਉਣ ਵਾਲੇ ਤੇ ਲੱਕੜੀ ਦੇ ਕੰਮ, ਰੰਗ ਰੋਗਨ, ਪੀ ਓ ਪੀ , ਨਾ ਜਾਣੇ ਕਿੰਨੇ ਕੁ ਲੋਕਾਂ ਨਾਲ ਮਗਜ ਖਪਾਈ ਕਰਨੀ ਪੈਂਦੀ ਹੈ। ਲੋਕਾਂ ਦੀ ਜੂਨ ਸੁਧਾਰ ਦਿੱਤੀ ਇਹਨਾ ਰੀਅਲ ਅਸਟੇਟ  ਕੰਪਨੀਆਂ ਨੇ ਜੋ ਬਣੇ ਬਣਾਏ ਮਕਾਨ, ਕੋਠੀਆਂ, ਬੰਗਲੇ ਤੇ ਅਪਾਰਟਮੈਂਟ ਮਹੁੱਈਆ ਕਰਵਾਉਂਦੀਆਂ ਹਨ। ਹੁਣ ਅਗਲਾ ਠੇਕੇ ਤੇ ਬਣੇ ਇਹਨਾ ਰੈਣ ਬਸੇਰਿਆ ਦਾ ਰਾਤੋ ਰਾਤ ਮਾਲਿਕ ਬਣ ਜਾਂਦਾ ਹੈ। ਬਸ ਪੱਲੇ ਪੈਸਾ ਹੋਣਾ ਚਾਹੀਦਾ ਹੈ।
                  ਅੱਜ ਕੱਲ ਪੜ੍ਹਾਈ  ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਰੇਗੂਲਰ ਪੜਾਈ ਨੂੰ ਛੱਡ ਕੇ ਡਿਗਰੀ ਡਿਪਲੋਮੇ ਕਰਨ ਦੇ ਵੀ ਠੇਕੇ ਹੋਣ ਲੱਗ ਪਏ। ਬਸ ਪੈਸੇ ਜਮਾਂ ਕਰਵਾਓ ਤੇ ਮਨ ਚਾਹਾ ਡਿਗਰੀ ਡਿਪਲੋਮਾਂ ਹਾਸਿਲ ਕਰੋ। ਪੀ ਐਚ ਡੀ ਦੇ ਥੀਸਿਜ ਵੀ ਠੇਕੇ ਤੇ ਲਿਖਵਾਏ ਜਾ ਸਕਦੇ ਹਨ। ਇੱਥੋ ਤੱਕ ਕਿ ਅਗਲੇ ਪੀ ਐਚ ਡੀ ਦੀ ਡਿਗਰੀ ਵੀ ਘਰੇ ਬੈਠਿਆਂ ਨੂੰ ਦਿਲਵਾ ਦਿੰਦੇ ਹਨ। ਜਦੋਂ ਵੱਡੀਆਂ ਵੱਡੀਆਂ ਡਿਗਰੀਆਂ ਮੁਕਾਤੇ ਚ ਮਿਲ ਜਾਂਦੀਆਂ ਹਨ ਤਾ ਫਿਰ ਆਮ ਪੜ੍ਹਾਈ ਦੀ ਕੀ ਬੀਸਾਤ।ਬਿਨਾ ਪੜ੍ਹੇ ਜੋ ਮਰਜੀ ਹਾਸਿਲ ਕਰੋ।  
                  ਜਦੋਂ ਲੋਕ ਹਰ ਕੰਮ ਦਾ ਠੇਕਾ ਲੈਣ ਲੱਗ ਪਏ ਤੇ ਇਹ ਠੇਕੇ ਦੇ ਕੰਮਾਂ ਨੇ ਲੋਕਾਂ ਨੂੰ ਸੁਖਾਲਾ ਕਰ ਦਿੱਤਾ। ਲੋਕ ਬੇਫਿਕਰ ਹੋ ਗਏ। ਹਰ ਕੰਮ ਠੇਕੇ ਤੇ ਹਰ ਸਹੂਲਤ ਠੇਕੇ ਤੇ ਮਿਲ ਸਕਦੀ ਹੈ ਹੁਣ ਕੋਈ ਨਹੀ ਕਹਿੰਦਾ “ਮੈਂ ਕੀ ਠੇਕਾ ਲਿਆ ਹੈ ਤੇਰੇ ਕੰਮ ਦਾ।ਂ
ਰਮੇਸ ਸੇਠੀ ਬਾਦਲ 

Tuesday, 15 October 2013

ਧੀਆਂ ਦੁੱਖ ਵੰਡਾਉਦੀਆਂ।

                 

ਧੀਆਂ ਦੁੱਖ ਵੰਡਾਉਦੀਆਂ।


           ਜਿੰਦਲ ਹਾਰਟ ਹਸਪਤਾਲ ਦੇ ਆਈ ਸੀ ਯੂ ਵਾਰਡ ਚ ਪਈ ਨੂੰ ਅੱਜ ਉਸ ਦਾ ਚੋਥਾ ਦਿਨ ਸੀ।ਤਕਲੀਫ ਘੱਟਣ ਦਾ ਨਾ ਨਹੀ ਸੀ ਲੈ ਰਹੀ। ਸਾਰੀਆਂ ਰਿਪੋਟਾ ਵੀ ਸਹੀ ਸਨ।ਵੱਡਾ ਮੁੰਡਾ ਸਵੇਰੇ ਸaਾਮ ਅੰਦਰ ਗੇੜਾ ਮਾਰਦਾ ਤੇ ਖਿਚੜੀ ਦਲੀਆ ਆਪਣੇ ਹੱਥੀ ਖੁਆ ਜਾਂਦਾ। ਦੂਜੇ ਦੋਨੇ ਆਉਂਦੇ ਬਸ ਕੀ ਹਾਲ ਹੈ ਪੁੱਛ ਕੇ ਚਲੇ ਜਾਂਦੇ। ਚੋਥਾ ਤਾਂ ਸੁੱਖ ਨਾਲ ਬਾਹਰ ਰਹਿੰਦਾ ਸੀ। ਨੂੰਹਾਂ ਕੋਲੇ ਹਾਲ ਚਾਲ ਪੁੱਛਣ ਦਾ ਟਾਇਮ ਕਿੱਥੇ? ਵੱਡੀ ਤਾਂ ਘਰੇ ਆਏ ਗਏ ਨੂੰ  ਸੰਭਾਲਦੀ ਤੇ ਘਰੇ ਹੀ ਉਲਝੀ ਰਹਿੰਦੀ। ਬਾਕੀ ਕਿਸੇ ਦੇ ਗੋਡੇ ਦਰਦ ਤੇ ਕਿਸੇ ਦਾ ਕੋਈ ਬਹਾਨਾ।
           ਕਲ੍ਹ ਹੀ ਇੱਕ ਨਰਸ ਗੁਣਗੁਣਾਉਦੀ ਫਿਰਦੀ ਸੀ ਧੀਆਂ ਦੁੱਖ ਵੰਡਾਉਦੀਆਂ ਪੁੱਤ ਵੰਡਾਉਣ ਜਮੀਨਾਂ।ਇੰਨਾ ਸੁਣ ਕੇ ਉਸ ਦੀਆ ਅੱਖਾਂ ਭਰ ਆਈਆਂ ਸਨ।ਅੱਜ ਜਦੋਂ ਉਸਦੀ ਧੀ ਆਈ ।ਪਹਿਲਾਂ ਉਹ ਸੋ ਮੀਲ ਤੇ ਨੌਕਰੀ ਜਾ ਕੇ ਆਈ ਤੇ ਫਿਰ ਸਾਮ ਨੂੰ ਪਤਾ ਲੈਣ ਆ ਗਈ। ਜਦੋਂ ਧੀ ਨੇ ਆਕੇ ਸਾਰਾ ਹਾਲਚਾਲ ਪੁੱਛਿਆ। ਮਨ ਨੂੰ ਤਸੱਲੀ ਜਿਹੀ ਹੋਈ। ਜਦੋਂ ਚਾਰ  ਮੁੰਡਿਆਂ ਮਗਰੋਂ ਉਸ ਦੇ ਧੀ ਹੋਈ ਸੀ ਤਾਂ ਸਾਰੇ ਹੀ  ਉਸ ਨੂੰ ਮੂਰਖ ਆਖਦੇ  ਸਨ । ਪਰ ਉਹ ਸਮਝਦੀ ਸੀ ਕਿ ਉਸਦਾ ਦੁੱਖ ਦਰਦ ਸਮਝਣ ਵਾਲੀ ਆਈ ਹੈ। ਹੁਣ ਉਸਨੂੰ ਲੱਗਿਆ ਕਿ ਉਹ ਭਲੀ ਚੰਗੀ ਹੋ ਗਈ ਹੋਵੇ।ਉਸਨੂੰ ਕੋਈ ਤਕਲੀਫ ਨਹੀ ਸੀ।ਉਸ ਦੇ ਮੂੰਹੋ ਵੀ ਨਿਕਲ ਗਿਆ ਧੀਆਂ ਦੁੱਖ ਵੰਡਾਉਦੀਆਂ ਪੁੱਤ ਵੰਡਾਉਣ ਜਮੀਨਾਂ।

ਰਮੇਸ ਸੇਠੀ ਬਾਦਲ
ਮੌ 98 766 27 233

Thursday, 10 October 2013

ਆਹ ਖੜ੍ਹੀ ਲਾਈਬਰੇਰੀ


                                                 
               ਆਹ ਖੜ੍ਹੀ ਲਾਈਬਰੇਰੀ 


              ਮਾਸਟਰ ਜੀ ਕੀ ਹਾਲ ਹੈ ? ਸਿਹਤ   ਕਿਵੇਂ ਹੈ? ਮੈਂ ਡੇਅਰੀ ਤੋਂ ਦੁੱਧ ਲੈਣ ਜਾਂਦੇ ਨੇ ਕੋਠੀ ਦੇ ਬਾਹਰ ਬੈਠੇ ਮਾਸਟਰ ਜੀ ਨੂੰ ਪੁਛਿਆ।ਮੈਨੂੰ ਅਕਸਰ ਮਾਸਟਰ ਜੀ ਸਵੇਰੇ ਸਾਮ ਦੁੱਧ ਲੈਣ ਜਾਂਦੇ ਨੂੰ ਮਿਲਦੇ । ਸਾਡੀ ਰੋਜ  ਹੀ ਰਾਮ ਰਾਮ ਹੁੰਦੀ ਸੀ। ਅਕਸਰ ਮਾਸਟਰ ਜੀ ਮੈਨੂੰ ਬਾਹਰ ਕੁਰਸੀ ਤ ਬੈਠੇ ਮਿਲਦੇ। ਉਹਨਾਂ ਕੋਲ ਦੋ ਤਿੰਨ ਪੰਜਾਬੀ ਦੇ ਅਖਬਾਰ ਹੁੰਦੇ ਸਨ। ਤੇ ਮੈਂ ਵੀ ਲੰਘਦਾ ਟੱਪਦਾ ਮੋਟੀਆਂ ਮੋਟੀਆਂ ਸੁਰਖੀਆਂ ਤੇ ਨਿਗ੍ਹਾ ਮਾਰ ਲੈਂਦਾ।ਜੇ ਕਦੇ ਮੈਂ ਜਲਦੀ ਵਿੱਚ ਹੁੰਦਾ ਤਾਂ ਵੀ ਮਾਸਟਰ ਜੀ ਮੈਨੂੰ ਵਾਜ ਮਾਰ ਲੈਂਦੇ ਢਿਲੋਂ ਸਾਹਿਬ ਆ ਜੋ ਖ੍ਹਬਾਰ ਦੇਖ ਲੋ।ਤੇ ਫਿਰ ਮੇਰੇ ਨਾਲ  ਤਾਜੀਆਂ ਪੜ੍ਹੀਆਂ ਖਬਰਾਂ ਤੇ ਵਿਚਾਰ ਕਰਦੇ।

     ਹੁਣ ਮੈਂ ਵੇਖਿਆ ਕਿ ਮਾਸਟਰ ਜੀ ਕੁਰਸੀ ਤੇ ਬੈਠੇ ਅਲੋਮ ਵਿਲੋਮ ਕਰ ਰਹੇ ਹੁੰਦੇ। ਪਰ ਮਾਸਟਰ ਜੀ ਕੋਲੇ ਕੋਈ ਵੀ ਅਖਬਾਰ ਨਾ ਹੁੰਦਾ। ਮੈਂ ਵੀ ਮਾਸਟਰ ਜੀ ਦਾ ਮੂਡ ਵੇਖ ਕੇ ਚੁੱਪ ਚਾਪ ਕੋਲ ਦੀ ਚਲਾ ਜਾਂਦਾ।ਕੀ ਗੱਲ ਮਾਸਟਰ ਜੀ ਅਖਬਾਰ ਕਿੱਥੇ ਹੁੰਦੇ ਹਨ। ਹੁਣ ਪੜ੍ਹਨੇ ਛੱਡਤੇ? ਇੱਕ ਦਿਨ ਮਾਸਟਰ ਜੀ ਨੂੰ ਬਿਨਾਂ ਅਖਬਾਰੋ ਬੈਠੇ ਵੇਖ ਕੇ ਮੈਂ ਪੁੱਛੇ ਬਿਨਾਂ ਨਹੀ ਰਹਿ ਸਕਿਆ।ਬੰਦ ਕਰਤੇ ਪੰਜਾਬੀ ਦੇ ਅਖਬਾਰ ਸਾਰੇ। ਮੁੰਡਾ ਕਹਿੰਦਾ ਪਿਤਾ ਜੀ ਹੁਣ ਤੁਸੀ ਰਿਟਾਇਰ ਹੋ ਗਏ ਹੋ ਤੁਸੀ ਅਖਬਾਰ ਲਾਈਬਰੇਰੀ ਜਾਕੇ ਪੜ੍ਹ ਆਇਆ ਕਰੋ। ਤੇ ਉਹਨਾ ਨੇ ਅੰਗਰੇਜੀ ਦਾ ਅਖਬਾਰ ਲੁਵਾ ਲਿਆ। ਆਹ ਲਾਈਬਰੇਰੀ ਖੜ੍ਹੀ ਹੈ ਨੇੜੇ ਹੀ। ਮੈਂ ਉਥੇ ਜਾ ਕੇ ਸਾਰੇ ਅਖਬਾਰ ਪੜ੍ਹ ਆਉਂਦਾ ਹਾਂ। ਏਨਾ ਕਹਿ ਕੇ ਮਾਸਟਰ ਜੀ ਤਾੜੀ ਮਾਰ ਕੇ ਹੱਸੇ। ਮੈਂ ਦੇਖਿਆ ਕਿ ਉਹਨਾ ਦੇ ਤਾੜੀ ਮਾਰ ਕੇ ਹੱਸਣ ਪਿੱਛੇ ਵੀ ਇੱਕ ਦਰਦ ਛੁਪਿਆ ਸੀ।ਜੋ ਉਹਨਾ ਦੇ ਚੇਹਰੇ ਤੋ ਸਪਸਟ ਝਲਕਦਾ ਸੀ।



ਰਮੇਸ ਸੇਠੀ ਬਾਦਲ

ਮੌ 98 766 27 233     

Wednesday, 2 October 2013

ਪੀ ਜੀ ਹੀ ਤਾਂ ਹੈ।


                                       
                                  ਪੀ ਜੀ ਹੀ ਤਾਂ ਹੈ। 


 “ਨੀ ਮਿਨੀ ਤੂੰ ਰੋਟੀ ਕਿਥੋa ਖਾਂਦੀ ਹੈ ਉਥੇ ?' ਉਸ ਨੇ ਨੋਕਰੀ ਤੇ ਨਵੀਂ ਲੱਗੀ ਆਪਣੀ ਪੋਤੀ ਨੂੰ ਪੁੱਛਿਆ।
“ਮੈਂ ਪੀ ਜੀ ਚ ਹੀ ਰਹਿੰਦੀ ਹਾਂ ਤੇ ਉਥੇ ਹੀ ਖਾਣਾ ਮਿਲਦਾ ਹੈ ਬੀਜੀ।' 
“ਨੀ ਆ ਪੀ ਜੀ ਕੀ ਹੁੰਦੀ ਹੈ ਹੋਸਟਲ ਜਾਂ ਹੋਟਲ ਤੇ ਸੁਣਿਆ ਸੀ ।' ਬੀਜੀ ਨੇ ਬੜੀ ਉਕਸੁਕਤਾ ਨਾਲ ਪੁਛਿਆ।
“ਬੀਜੀ ਸਹਿਰਾਂ ਵਿੱਚ ਲੋਕ ਬਾਹਰਲੇ ਦੋ ਚਾਰ ਮੁੰਡੇ ਕੁੜੀਆਂ ਨੂੰ ਆਪਣੇ ਘਰ ਰੱਖ ਲੈਂਦੇ ਹਨ। ਉਹਨਾ ਕੋਲੋ ਉੱਕੇ ਪੁੱਕੇ ਮਹੀਨੇ ਦੇ ਹਿਸਾਬ ਨਾਲ ਪੈਸੇ ਲੇਂਦੇ ਹਨ ਇਸ ਵਿੱਚ ਉਹ ਉਹਨਾ ਨੂੰ ਘਰ ਦੇ ਜੀਆਂ ਦੀ ਤਰਾਂ ਹੀ ਰੱਖਦੇ ਹਨ। ਖਾਣਾ ਪੀਣਾ ਰਹਿਣ ਸਹਿਣ ਸਭ ਸaਾਮਿਲ ਹੁੰਦਾ ਹੈ। ਕਈ ਵਾਰੀ ਤਾਂ ਉਹ ਕਪੜੇ ਧੋਣਦਾ ਵੀ ਵਿੱਚੇ ਕਰ ਲੈਂਦੇ ਹਨ।' ਬੀਜੀ ਨੂੰ ਸੁਣ ਕੇ ਬਹੁਤ ਹੈਰਾਨੀ ਹੋਈ। ਤੇ ਖੁਸaੀ ਵੀ ਚਲੋ ਮੇਰੀ ਪੋਤੀ ਨੂੰ ਰਹਿਣ ਲਈ ਕੋਈ ਚੰਗਾ ਘਰ ਮਿਲਿਆ ਹੈ ਜਿੱਥੇ ਘਰਦਾ ਖਾਣਾ ਮਿਲਦਾ ਹੈ।ਹੋਟਲ ਦਾ ਨਿੱਤ ਖਾਣਾ ਕਿਹੜਾ ਸੋਖਾ ਹੈ।
“ਭੈਣ ਜੀ ਤੁਸੀ ਕਿਹੜੇ ਮੁੰਡੇ ਕੋਲ ਰਹਿੰਦੇ ਵੱਡੇ ਕੋਲ ਜਾ ਛੋਟੇ ਕੋਲ, ਕਿ ਵਿਚਾਲੜੇ ਕੋਲ।' ਸaਾਮ ਨੂੰ ਕੋਠੀ ਸਾਹਮਣੇ ਪਾਰਕ ਚ ਸੈਰ ਕਰਨ ਗਈ ਨੂੰ ਨਵੀਂ ਕੋਠੀ ਵਾਲੀ ਨੇ ਸਹਿਜ ਸੁਭਾਅ ਹੀ ਪੁਛ ਲਿਆ।“ਮੈਂ ਪੀ ਜੀ ਚ ਰਹਿੰਦੀ ਹਾਂ।'ਅਚਾਨਕ ਬੀਜੀ ਦੇ ਮੂੰਹੋ ਨਿਕਲ ਗਿਆ।ਤੇ ਅੱਖਾਂ ਚੌ  ਪਾਣੀ ਵੀ । ਕਿਉਂਕਿ ਅੱਜ ਹੀ Tਸ ਨੇ ਆਪਣੇ ਘਰ ਆਲੇ ਦੇ ਨਾਂ ਤੇ ਆਉਂਦੀ ਪੈਨਸਨ ਵਿੱਚੋ ਪੰਜ ਪੰਜ ਸੋ ਦੇ ਛੇ ਨੋਟ ਵੱਡੇ ਮੁੰਡੇ ਨੂੰ ਆਪਣੇ ਖਰਚੇ ਦੇ ਦਿੱਤੇ ਸਨ। ਤੇ ਦੋ ਨੋਟ ਆਪਣੀਆਂ ਸੁਗਰ ਬਲੱਡ ਪ੍ਰੈਸਰ ਤੇ ਸਾਹ ਦੀਆ ਦਵਾਈਆਂ ਲਿਆਉਣ ਲਈ ਦਿੱਤੇ ਸਨ। ਹਾਂ ਇੱਕ ਨੋਟ ਉਸ ਨੇ ਮਰੋੜ ਕੇ ਸਿਰਹਾਣੇ ਹੇਠ ਲਕੋ ਲਿਆ ਸੀ ਉਹਦਾ ਪਤਾ ਲੈਣ ਆਈ ਧੀ ਨੂੰ ਦੇਣ ਲਈ ।ਹੁਣ ਬੀਜੀ ਜਾਣ ਚੁੱਕੀ ਸੀ ਕਿ ਇਹ ਘਰ ਉਸ ਲਈ ਇੱਕ ਪੀ ਜੀ ਹੀ ਤਾਂ  ਹੈ।

ਰਮੇਸ ਸੇਠੀ ਬਾਦਲ

ਮੋ 98 766 27 233 

Monday, 30 September 2013

ਮੰਦਾ


                                                       
                                                                               ਮੰਦਾ


ੋਇਹ ਕੀ ਕੰਮ ਸਰੂ ਕਰ ਰੱਖਆਿ ਹੈ ਰਾਮੂ “ਮੈਂ ਆਪਣੀ ਜਾਣ ਪਛਾਣ ਦੇ ਇੱਕ ਆਦਮੀ ਤੋਂ ਪੁੱਛਆਿ ।ਜਹਿਡ਼ਾ ਪਹਲਾਂ ਬੇਰੁਜਗਾਰ ਸੀ ।
ੋਬਾਬੂ ਜੀ ਇਹ ਨਵਾਂ ਧੰਦਾ ਹੈ । ਮੈਂ ਸੱਤ ਹਰੀਆਂ ਮਰਿਚਾਂ ਅਤੇ ਨੰਿਬੂ ਧਾਗੇ ਵੱਿਚ ਪਰੋਕੇ ਹਰ ਸaਨੀਵਾਰ ਦੁਕਾਨਾਂ ਵਗੈਰਾ ਤੇ ਬੰਨ੍ਹ ਆਉਂਦਾ ਹਾਂ ।ਲਕਾਂ ਨੂੰ ਲੱਗਦਾ ਹੈ ਇਸ ਨਾਲ ਉਹਨਾਂ ਦਾ ਕਾਰੋਬਾਰ ਜਆਿਦਾ ਚਲਦਾ ਹੈ।ੋ
ੋਕੰਿਨਾਂ ਕੁ ਕਮਾ ਲੈਂਦਾ ਹੈ ਮਹੀਨੇ ਚa ੋ ਮੈਂ ਪੁੱਛਆਿ ।
ੋਮੇਰੇ ਕੋਲ 200-250 ਦੁਕਾਨਾਂ ਹਨ ਬਾਬੂ ਜੀ । 50 ਰੁਪਏ ਮਹੀਨਾ ਲੈਂਦਾ ਹਾਂ ਹਰ ਦੁਕਾਨ ਤੋ , ਲਾਗਤ ਕੋਈ ਖਾਸ ਨਹੀਂ ਹੈ, ਮੁਨਾਫਾ ਹੀ ਮੁਨਾਫਾ ਹੈ ।ੋ ਉਸਨੇ ੀਚਤੀਜ ੀਚਤੀਜ ਦੱਸਆਿ ।
ੋਇਸਦੇ ਬੰਨ੍ਹਣ ਨਾਲ ਕੀ ਫ਼ਾਇਦਾ ਹੁੰਦਾ ਹੈ ੋ ਮੈਂ ਜਾਣਕਾਰੀ ਲਈ ਪੁੱਛਆਿ ।
ੋਇਸ ਦੇ ਨਾਲ ਧੰਦੇ ਵੱਿਚ ਵਾਧਾ ਹੁੰਦਾ ਹੋ, ਵਪਾਰ ਚੰਗਾ ਚਲਦਾ ਹੈ। ਨੁਕਸਾਨ ਦਾ ਡਰ ਨਹੀਂ ਰਹੰਿਦਾ।ਲਾਭ ਹੀ ਲਾਭ ਹੁੰਦਾ ਹੈ ।ੋ ਉਸਨੇ ਵਸਿਥਾਰ ਨਾਲ ਦੱਸਆਿ । 
ਦੋ-ਤੰਿਨ੍ਹਾਂ ਮਹੀਨਆਿਂ ਬਾਅਦ ਮੈਨੂੰ ਰਾਮੂ ਫਰਿ ਮਲਿਆਿ । ਉਹ ਕੋਈ ਨਵਾਂ ਕੰਮ ਕਰ ਰਹਾ ਸੀ ।ਉਸਦਾ ਚਹਿਰਾ ਉਤਰਆਿ ਹੋਇਆ ਸੀ । ਉਹ ਬਹੁਤ ਉਦਾਸ ਲੱਗ ਰਹਾ ਸੀ ।
ੋ ਕੀ ਗਲ ਰਾਮੂ, ਧੰਦਾ ਬਦਲ ਲਆਿ ਹੈ ੋ ਮੈਂ ਪੁੱਛਆਿ ।
ੋਕੀ ਦੱਸਾਂ ਬਾਬੂ ਜੀ, ਉਸ ਧੰਦੇ ਵੱਿਚ ਹੁਣ ਉਹ ਗੱਲ ਨਹੀਂ ਰਹੀ । ਬਹੁਤ ਸਾਰੇ ਲੋਕਾਂ ਨੇ ਇਹ ਕੰਮ ਸaੁਰੂ ਕਰ ਦੱਿਤਾ ਹੈ । ਉਹਨਾਂ ਰੇਟ ਵੀ ਘੱਟ ਕਰ ਦੱਿਤਾ ਹੈ । ਇਸ ਲਈ ਮੈਂ ਉਹ ਕੰਮ ਛੱਡ ਦੱਿਤਾ ।ੋ ਉਹਨੇ ਦੱਸਆਿ ।
ੋਜਦ ਤੇਰੇ ਧੰਦੇ ਵੱਿਚ ਮੰਦਾ ਆ ਗਆਿ ਸੀ ਤਾਂ, ਤੈਨੂੰ ਵੀ ਨੰਿਬੂ ਅਤੇ ਮਰਿਚਾਂ ਬੰਨ੍ਹਣੀਆਂ ਚਾਹੀਦੀਆਂ ਸਨੋ ਅਚਾਨਕ ਹੀ ਮੇਰੇ ਮੂੰਹੋਂ ਨਕਿਲਆਿ ।ਤੇ ਰਾਮੂ ਮੇਰੇ ਮੂੰਹ ਵੱਲ ਝਾਕਣ ਲੱਗਆਿ।



                          ਰਮੇਸ ਸੇਠੀ ਬਾਦਲ 
                               ਮੋ 98 766 27233

Thursday, 19 September 2013

ਕੰਧਾਂ ਬੋਲਦੀਆਂ ਵੀ ਹਨ।

                                                                        ਕੰਧਾਂ ਬੋਲਦੀਆਂ ਵੀ ਹਨ।   


                                              ਅਸੀ ਕੰਧਾਂ ਹਾਂ ਕੱਚਿਆਂ ਘਰ ਦੀਆਂ ਜਿਥੱ ਵੱਡੇ ਵੱਡੇ ਟੱਬਰ ਰਹਿੰਦੇ ਸਨ ਇੱਕੋ ਸਵਾਤ ਵਿੱਚ। ਭਾਰੇ ਭਾਰੇ ਸaਤੀਰਾਂ ਦਾ ਭਾਰ ਚੁੱਕਣਾ ਪੈੱਦਾ ਸੀ ਸਾਨੂੰ। ਕਦੇ ਮਹਿਸੂਸ ਨਹੀ ਸੀ ਹੋਇਆ ਸਾਨੂੰ। ਪਰ ਅਸੀ ਖੁਸ ਸਾਂ।ਜਦੋਂ ਘਰੇ ਸਾਰੇ ਹੀ ਖੁਸ ਹੁੰਦੇ ਸਨ ਅਸੀ ਵੀ ਖੁਸ ।ਸੁਣਿਆ ਹੈ ਕੰਧਾਂ ਦੇ ਵੀ ਕੰਨ ਹੁੰਦੇ ਹਨ। ਸੁਣਿਆਂ ਕੀ ? ਹੁੰਦੇ ਹੀ ਹਨ ਕੰਧਾਂ ਦੇ ਕੰਨ। ਅਸੀ ਕੰਨੋ ਬੋਲੀਆਂ ਥੋੜਾ ਹੀ ਹਾਂ।ਕੰਨ ਕੀ ਸਾਡੇ ਤਾਂ ਅੱਖਾਂ ਵੀ ਹਨ। ਜੋ ਸਭ ਕੁਝ ਦੇਖਦੀਆਂ ਹਨ।ਪਰ ਜੇ ਅਸੀ ਨਹੀ ਬੋਲਦੀਆਂ ਇਹਦਾ ਮਤਲਬ ਇਹ ਨਹੀ ਕਿ ਸਾਨੂੰ ਦਿੱਸਦਾ ਨਹੀ।ਜਾ ਅਸੀ ਬੋਲ ਨਹੀ ਸਕਦੀਆਂ। ਪਰ ਅਸੀ ਚੁੱਪ ਰਹਿੰਦੀਆਂ ਹਾਂ। ਕਿਉਂ ਕਿਸੇ ਦੇ ਪਰਦੇ ਚੱਕਣੇ ਹੈ। ਸਾਡਾ ਤੇ ਕੰਮ ਹੀ ਪਰਦਾ ਕੱਜਨਾ ਹੰਦਾ ਹੈ। ਫਿਰ ਅਸੀ ਆਪਣੇ ਮਾਲਕਾਂ ਦੇ ਪਰਦੇ ਚੁਕੀਏ ਕਿਉਂ। ਜੇ ਅਸੀ ਪਰਦੇ ਚੁਕਣ ਲੱਗ ਜਾਈਏ ਤਾਂ ਸਾਡਾ ਤੇ ਮਕਸਦ ਹੀ ਖਤਮ ਹੋ ਜੂਗਾ ਤੇ ਫਿਰ ਸਾਡੀ ਜਰੂਰਤ ਹੀ ਨਹੀ ਰਹਿਣੀ।ਕੋਈ ਕੰਧ ਨਹੀ ਬਣਾਵੇਗਾ ਤੇ ਸਾਡੀ ਹੋਂਦ ਹੀ ਖਤਮ ਹੋ ਜਾਵੇਗੀ।
ਅਸੀ ਕੱਚੀਆਂ ਸਾਂ। ਮੋਟੀਆਂ ਸਾਂ। ਹਰ ਸਾਲ ਸਾਡੀ ਸਾਂਭ ਸੰਭਾਲ ਹੁੰਦੀ। ਮੀਂਹ ਕਣੀ ਦੀ ਰੁੱਤ ਤੋਂ ਪਹਿਲਾ ਸਾਨੂੰ ਲਿੱਪਿਆ ਪੋਚਿਆ ਜਾਂਦਾ। ਸਾਡੀ ਮਾਲਕਣ ਸਾਡੀ ਸੇਵਾ ਸੰਭਾਲ ਕਰਦੀ। ਅੋਖੀ ਹੋ ਕੇ ਛੱਪੜ ਚੋ ਗਾਰਾ ਲਿਆਉਂਦੀ ਤੇ ਫਿਰ ਸਾਨੂੰ ਲਿੱਪਦੀ।ਸਾਰਾ ਟੱਬਰ ਨਾਲ ਲੱਗਦਾ। ਸਾਡੇ ਨਾਲ ਛੱਤਾਂ ਵੀ ਲਿੱਪੀਆਂ ਜਾਂਦੀਆਂ।ਕਿਉੱਕਿ ਅਸੀ ਛੱਤਾਂ ਨੂੰ ਸਹਾਰਾ ਦਿੰਦੀਆਂ ਸੀ। ਬਿਲਕੁਲ ਆਪਣੇ ਮਾਲਕਣ ਦੀ ਤ੍ਹਰਾਂ। ਅਸੀ ਵੇਖਿਆ ਉਹ ਸਾਡੀ ਹੀ ਸੰਭਾਲ ਨਹੀ ਸੀ ਕਰਦੀ।ਆਪਣੇ ਬੁੱਢੇ ਸੱਸ ਸਹੁਰੇ ਨੂੰ ਵੀ ਸੰਭਾਲਦੀ। ਸੇਵਾ ਕਰਦੀ।ਸੱਸ ਦਾ ਗੂੰਹ ਮੂਤਰ ਕਈ ਸਾਲ ਚੱਕਿਆ ਉਸ ਨੇ। ਪਿੰਜਰ ਬਣੀ ਸੱਸ ਨੂੰ ਨਹਾਉਣਾ ਤੇ ਫਿਰ ਵਲਚਾ ਵਲਚਾ ਕੇ ਖਵਾਉਣਾ ਬੱਚਿਆਂ ਵਾਂੰਗੂ ਤੇ ਕਦੇ ਨਾ ਖਿੱਝਣਾ। ਇਹ ਜਨਾਨੀ ਹੈ ਕਿ ਦੇਵੀ? ਅਸੀ ਸੋਚਦੀਆਂ। ਫਿਰ ਵੀ ਸੱਸ ਅਵਾ ਤਵਾ ਬੋਲਦੀ। ਨਨਾਣਾਂ ਮਾਂ ਦਾ ਪਤਾ ਲੈਣ ਆਉਦੀਆਂ ਲੈਕਚਰ ਝਾੜਦੀਆਂ ਤੇ ਤੁਰ ਜਾਂਦੀਆਂ। ਦੇਵਰਾਣੀਆਂ ਜੇਠਾਣੀਆਂ ਨੇ ਕਦੇ ਸੁਧ ਨਹੀ ਸੀ ਲਈ ਬੀਮਾਰ ਸੱਸ ਸਹੁਰੇ ਦੀ। ਪੋਤਰੇ ਪੋਤਰੀਆਂ ਭੱਜ ਭੱਜ ਕੇ ਦਾਦਾ ਦਾਦੀ ਨੂੰ ਰੋਟੀ ਖਵਾਉਂਦੇ। ਤੇ ਦਾਦਾ ਏਨਾ ਭਗਤ ਰੋਟੀ ਮੂਹਰੇ ਹੱਥ ਜੋੜ ਕੇ ਮਾਲਿਕ ਦਾ ਸਕਰਾਨਾ ਕਰਦਾ।ਜਿਸ ਨੇ ਰਹਿਣ ਨੂੰ ਕੁੱਲੀ ਤੇ ਖਾਣ ਨੂੰ ਗੁੱਲੀ ਦਿੱਤੀ।ਤੇ ਅੱਧੀ ਰੋਟੀ ਤੋੜ ਕੇ ਜਨੋਰਾ ਨੁੰ ਪਾ ਦਿੰਦਾ।ਮਾਲਕ ਦਾ ਸੁਕਰਾਨਾ ਕਰਣ ਦੀ ਮੱਤ ਦਿੰਦਾ। 
ਪੰਜ ਪੰਜ ਨਨਾਣਾ ਸੀ। ਤੇ ਕੋਈ ਨਾ ਕੋਈ ਆਇਆ ਹੀ ਰਹਿੰਦਾ। ਆਏ ਗਏ ਦੀ ਖੇਚਲ , ਘਰੇ ਤੰਗੀ ਤੁਰਸ ਪਰ ਕੋਈ ਮੱਥੇ ਤੇ ਤਿਉੜੀ ਨਾ ਪਾਉਂਦਾ।ਦੋ ਤਿੰਨ ਨਨਾਣਾ ਦੇ ਤਾਂ ਵਿਆਹ ਉਸ ਨੇ ਹੱਥੀ ਕੀਤੇ।ਵਿਆਹ ਹੀ ਨਹੀ ਕੀਤੇ ਬਲਕਿ ਆਪਣੀ ਮੁਕਲਾਵੇ ਵਾਲੀ ਪੇਟੀ ਵੀ ਖੋਲ ਦਿੱਤੀ ਤਾਂ ਕਿ ਘਰ ਚਲਦਾ ਰਹੇ। ਭਲਾਂ ਦੀ ਕਿੰਨੀ ਕੁ ਤਨਖਾਹ ਹੁੰਦੀ ਸੀ ਉਦੋ ਜੇ ਬੀ ਟੀ ਮਾਸਟਰ ਦੀ। ਕਿਰਸ ਨਾਲ ਘਰ ਚਲਾਉਣਾ ਪੈਂਦਾ। ਪਰ ਕਦੇ ਮੱਥੇ ਵੱਟ ਨਾ ਪਾਇਆ। ਸਾਰਾ ਈਲਾ ਕਬੀਲਾ ਸaਰੀਕਾ ਨਾਲ ਨਾਲ ਹੀ ਸਨ ਰਹਿੰਦੇ। ਮਾਸਟਰ ਜੀ ਨੂੰ ਬਾਈ ਜੀ ਆਖਦੇ ਸਨ ਸਾਰੇ। ਤੇ ਮਾਸਟਰਨੀ ਨੂੰ ਭਾਬੀ। ਪਰ ਬਹੁਤ ਕਦਰ ਕਰਦੇ ਸਾਰੇ ।ਇਕੱਠੇ ਮਿਲਕੇ ਬਹਿੰਦੇ। ਸਾਰੇ ਜੋਰ ਜੋਰ ਦੀ ਹੱਸਦੇ, ਕਮਲਿਆਂ ਦੀਤਰਾਂ।ਖੁਸaੀਆਂ ਡੁੱਲ ਡੁੱਲ ਪੈਂਦੀਆਂ।ਬਸ ਬਜੁਰਗਾਂ ਦੀ ਸੇਵਾ ਜਿਵੇ ਰੱਬ ਦੀ ਹੀ ਸੇਵਾ ਸੀ।ਮਾਸਟਰ ਜੀ ਸਾਇਕਲ ਤੇ ਜਾਂਦੇ ਨੋਕਰੀ ਤੇ। ਬਿਨਾ ਚੈਨ ਕਵਰ ਆਲਾ ਸਾਇਕਲ ਤੇ ਮਾਸਟਰ ਜੀ ਪਜਾਮਾਂ ਵੀ ਮੂਹਰੇ ਟੰਗ ਲੈਂਦੇ । ਮਤੇ ਗਰੀਸ ਨਾਲ ਇਹ ਖਰਾਬ ਨਾ ਹੋ ਜਾਏ।ਤੇ ਇਹ ਕਈ ਦਿਨ ਪਾਉਣਾ ਹੁੰਦਾ ਸੀ। ਬਹੁਤ ਹੀ ਗਰੀਬੀ ਭਰੇ ਦਿਨ ਸਨ ਉਹ। ਪਰ ਫਿਰ ਵੀ ਕੋਈ ਸਿaਕਨ ਨਹੀ ਸੀ ਹੰਦੀ ਮੱਥੇ ਤੇ। ਬਸ ਦਿਲ ਖੁੱਲ੍ਹਾ ਸੀ। 
ਭੈਣਾਂ ਦੀ ਕਬੀਲਦਾਰੀ ਸਮੇਟਣ ਤੋ ਬਾਅਦ ਆਪਣੇ ਜੁਆਕਾ ਦਾ ਭਵਿੱਖ ਬਣਾਉਣ ਦੀ ਚਿੰਤਾ ਸਿਰ ਚੁਕਣ ਲੱਗੀ। ਸੋਝੀ ਤੇ ਸਿਆਣਪ ਨਾਲ ਗੱਡੀ ਲੀਹ ਤੇ ਆਉਣ ਲੱਗੀ। ਪੜ੍ਹਾਈ ਨੂੰ ਹੀ ਪੂੰਜੀ ਸਮਝਦੇ ਹੋਏ ਕਿਸੇ ਨੂੰ ਮਾਸਟਰ ਕਿਸੇ ਨੂੰ ਪਟਵਾਰੀ ਤੇ ਕਿਸੇ ਨੂੰ ਕਿਸੇ ਹੋਰ ਮਹਿਕਮੇ ਵਿੱਚ ਆਹਰੇ ਲਾ ਕੇ ਦੋਨੇ ਜੀਅ ਕੁਝ ਕੁਝ ਸੁਰਖਰੂ ਹੋਣ ਲੱਗੇ। ਧੀ ਦੇ ਕਾਰਜ ਸੰਪੂਰਨ ਕਰਨ ਤੋ ਪਹਿਲਾ ਸਾਡੀ ਵੀ ਸੁਣੀ ਗਈ। ਹੁਣ ਅਸੀ ਕੱਚੀਆਂ ਤੋ ਪੱਕੀਆਂ ਚ ਤਬਦੀਲ ਹੋ ਗਈਆਂ ਸੀ। ਮਾੜਾ ਮੋਟਾ ਟੀਪ ਟੱਲਾ ਕਰਕੇ ਸਾਡਾ ਰੂਪ ਸੰਵਾਰਿਆ ਗਿਆ।ਅਸੀ ਉਸੇ ਘਰ ਦੀਆਂ ਕੰਧਾਂ ਸੀ ਪਰ ਘਰ ਦੇ ਜੀਆਂ ਦੀ ਤਰ੍ਹਾਂ ਸਾਡੀ ਸੋਚ ਵੀ ਬਦਲਣ ਲੱਗੀ। ਹੁਣ ਅਸੀ ਉਹ ਮੋਟੀਆਂ ਕੰਧਾਂ ਨਹੀ ਸੀ ਰਹੀਆਂ ਖੜੇਪੜਾ ਵਾਲੀਆ। ਹੁਣ ਅਸੀ ਵੀ ਬਾਕੀਆਂ ਦੀ ਤਰ੍ਹਾਂ ਜਲਦੀ ਤਪਣ ਲੱਗੀਆਂ ।ਸਾਡੀ ਸੋਚ ਜਲਦੀ ਗਰਮ ਤੇ ਜਲਦੀ ਠੰਡੀ ਹੋਣ ਲੱਗੀ। ਤੇ ਸਾਡੇ ਤੇ ਪਿਆ ਗਾਡਰਾਂ ਦਾ ਭਾਰ ਵੀ ਸਾਨੂੰ ਬੋਝ ਲੱਗਦਾ ਸੀ।ਸਾਈਕਲ ਦੇ ਨਾਲ ਨਾਲ ਹੁਣ ਪੁਰਾਣੇ ਸਕੂਟਰ ਦੀ ਘੂਕ ਵੀ ਘਰ ਵਿੱਚ ਗੂੰਜਣ ਲੱਗੀ। ਘਰ ਵਿੱਚ ਚਾਰ ਪੈਸੇ ਆਉਣ ਦਾ ਹੀਲਾ ਬਨਣ ਲੱਗਿਆ।ਪਰ ਆ ਕੀ ਹੁਣ ਤਾਂ ਗੋਝੀਆਂ ਵੀ ਅੱਡ ਅੱਡ ਬਨਣ ਲੱਗੀਆਂ।
ਇਹ ਪੱਕੀਆਂ ਟੀਪ ਵਾਲੀਆਂ ਕੰਧਾਂ ਹੁਣ ਸaਹਿਰ ਵੱਲ ਨੂੰ ਝਾਕਣ ਲੱਗੀਆਂ ਤੇ ਆਖਿਰ ਮੰਡੀ ਆ ਕੇ ਹੀ ਦਮ ਲਿਆ। ਕਿਰਾਏ ਦੀਆਂ ਕੰਧਾਂ ਨੇ ਕਦੋ ਕੋਠੀ ਦਾ ਰੂਪ ਲੈ ਲਿਆ ਪਤਾ ਹੀ ਨਹੀ ਲੱਗਿਆ।ਕੋਠੀ ਦੀਆਂ ਕੰਧਾਂ ਦੇ ਨਾਲ ਨਾਲ ਦਿਲਾਂ ਦੀਆਂ ਕੰਧਾਂ ਵੀ ਖੜ੍ਹੀਆਂ ਹੋਣ ਲੱਗੀਆਂ। ਖੁਸaੀਆਂ ਅਜੇ ਖੰਭ ਖਿਲਾਰ ਹੀ ਰਹੀਆਂ ਸਨ ਕਿ ਆਜਾਦੀ ਦੀ ਆਪੋ ਧਾਪੀ ਵਿੱਚ ਸਭ ਨੇ ਮਹਾਂ ਨਗਰ, ਤੇ ਕੋਠੀਆਂ ਤੇ ਕਾਰਾਂ ਦੇ ਸੁਫਨੇ ਵੇਖਣੇ ਸaੁਰੂ ਕਰ ਦਿੱਤੇ। ਭਰੇ ਭਰੁੰਨੇ ਘਰ ਚੋ ਘਰ ਦੀਆਂ ਰੋਣਕਾਂ ਮਹਾਂ ਨਗਰ ਨੂੰ ਚਾਲੇ ਪਾ ਗਈਆ। ਘਰ ਦੇ ਚਾਰੇ ਚਿਰਾਗ ਆਪੋ ਆਪਣੇ ਘਰ ਰੁਸaਨਾਉਣ ਲੱਗੇ।ਮਾਲਕ ਤੇ ਮਾਲਕਣ ਦਾ ਬੁੱਢਾ ਹੁੰਦਾ ਸਰੀਰ ਤੇ ਸੇਵਾ ਮੁਕਤੀ ਦੀ ਬਿਮਾਰੀ ਸਭ ਲਈ ਭਾਰ ਬਣਦੇ ਗਏ।ਤੇ ਬੁੱਢੀਆਂ ਤੇ ਡੂੰਘੀਆਂ ਅੱਖਾਂ ਹੁਣ ਅਲੱਗ ਅਲੱਗ ਥਾਂ ਤੇ ਬਲਦੇ ਚਿਰਾਗਾਂ ਨੂੰ ਦੇਖਦੀਆਂ ਪਰ ਚੁੱਪ ਰਹਿੰਦੀਆਂ ਤੇ ਸਾਨੂੰ ਸਾਡੇ ਪੱਕੇ ਹੋਣ ਤੇ ਸਰਮ ਆਉਂਦੀ।
ਹੁਣ ਅਸੀ ਕੰਧਾ ਤੋਂ ਦੀਵਾਰਾਂ ਬਣ ਗਈਆਂ। ਸਰੀਕੇ ਕਬੀਲੇ ਨੂੰ ਇਕੱਠਾ ਵੇਖਣ ਵਾਲੀਆਂ ਇਹ ਕੰਧਾਂ ਹੁਣ ਰਿਸaਤਿਆਂ ਨੂੰ ਵਰੋਲੇ ਵਾਂਗੂ ਉੱਡਦਿਆਂ ਦੇਖਦੀਆ। ਸਕਿਆ ਨੂੰ ਵੀ ਚਾਹ ਦੀ ਘੁੱਟ ਤੋ ਸੱਖਣੇ ਜਾਂਦੇ ਦੇਖਦਾ ਕਪਾਲ ਭਾਤੀਆਂ ਕਰਦਾ ਉਹ ਪਰਿੰਦਾ ਵੀ ਉੱਡ ਗਿਆ।ਉੱਚੀ ਉੱਚੀ ਹੱਸਣ ਵਾਲਾ ਉਹ ਸaਖਸ ਪਤਾ ਨਹੀ ਕੀ ਕੀ ਗਮ ਲੈ ਗਿਆ ਆਪਣੇ ਨਾਲ। ਬਸ ਫਿਰ ਕੀ ਸੀ। ਹੁਣ ਚਾਰੇ ਹੀ ਮਰਜੀ ਦੇ ਮਾਲਿਕ ਸਨ। ਹੁਣ ਘਰ ਦੀਆਂ ਜੰਮੀਆ ਧੀਆਂ ਭੂਆ ਭੈਣਾਂ ਭਾਰ ਲੱਗਣ ਲੱਗ ਪਈਆਂ।ਸaਰੀਕੇ ਕਬੀਲੇ ਚ ਨੱਕ ਉੱਚਾ ਕਰਨ ਦੀ ਹੋੜ ਨੇ ਆਪਣਿਆਂ ਤੋਂ ਦੂਰ ਕਰ ਦਿੱਤਾ । ਸਾਡੀ ਵੀ ਕੋਈ ਇੱਜਤ ਹੈ ਦਾ ਫਲਸਫਾ ਦੂਸਰਿਆਂ ਦੀ ਜਿੰਦਗੀ ਤੇ ਭਾਰੂ ਹੋ ਗਿਆ।ਸਕੂਟਰਾਂ ਦੀ ਟੀਂ ਟੀਂ ਹੁਣ ਕਾਰਾਂ ਦੀ ਪੌਂ ਪੌਂ ਚ ਬਦਲ ਗਈ। ਊੱਚੇ ਲੋਗ ਊੱਚੀ ਪਸੰਦ ਨੇ ਹੋਲੀ ਹੋਲੀ ਖੂਨ ਨੂੰ ਸਫੈਦ ਕਰਨਾ ਸੂਰੂ ਕਰ ਦਿੱਤਾ। 
ਕਿਉਂਕਿ ਹੁਣ ਇਹ ਕੰਧਾਂ ਮਿੱਟੀ ਦੀਆਂ ਨਹੀ। ਗਾਰੇ ਦੀਆਂ ਨਹੀ। ਇਹ ਪਲਸਤਰ ਕੀਤੀਆਂ ਮਹਾਂਨਗਰ ਦੀਆਂ ਕੋਠੀਆਂ ਦੀਆਂ ਕੰਧਾ ਸਨ। ਇਹਨਾ ਕੰਧਾਂ ਨੇ ਸੱਸ ਦੀ ਅਣਥੱਕ ਸੇਵਾ ਕਰਨ ਵਾਲੀ ਨੂੰ ਨੂੰਹਾਂ ਦੇ ਦਰਸaਨਾਂ ਨੂੰ ਤਰਸਦੀ ਦੇਖਿਆ। ਧੀਆਂ ਨੂੰ ਬੂਹੇ ਤੇ ਰੋਂਦੇ ਦੇਖਿਆ।ਭੈਣਾਂ ਨਾਲ ਬਦਸਲੂਕੀ ਹੁੰਦੀ ਦੇਖੀ।ਸਕੇ ਸਬੰਧੀ ਬੋਝ ਬਣ ਗਏ। ਇਹਨਾਂ ਕੰਧਾਂ ਨੇ ਨਹੀ ਸੱਚ ਦੀਵਾਰਾਂ ਨੇ ਮਾਲਕਿਣ ਨੂੰ ਬੇਵੱਸ ਦੇਖਿਆ। ਧੀ ਦੇ ਹੰਝੂਆਂ ਨੂੰ ਆਂਂਈ ਜਾਂਦੇ ਦੇਖਿਆ। ਕੱਚੇ ਤੋ ਪੱਕੇ ਤੇ ਕੰਧਾਂ ਤੋਂ ਦੀਵਾਰਾਂ ਦੇ ਸਫਰ ਨੇ ਰਿਸaਤਿਆਂ ਨੂੰ ਕੱਚ ਵਾਂਗੂ ਟੁੱਟਦੇ ਦਿਲਾ ਵਿੱਚ ਖੜੀਆਂ ਦੀਵਾਰਾਂ ਨੂੰ ਬਹੁਤ ਨੇੜੇ ਤੋਂ ਵੇਖਿਆ ਹੈ।ਇਹਨਾ ਕੁਸa ਵੇਖ ਕੇ ਵੀ ਜੇ ਅਸੀ ਨਾ ਬੋਲੀਏ ਤਾਂ ਕੰਧਾਂ ਦੇ ਕੰਨ ਕਿਸ ਕੰਮ ਦੇ। ਤੇ ਹੁਣ ਤੇ ਲੋਕੀ ਕਹਿਣਗੇ ਹੀ ਕਿ ਕੰਧਾਂ ਵੀ ਬੋਲਦੀਆਂ ਹਨ।
ਰਮੇਸ ਸੇਠੀ ਬਾਦਲ
ਮੋ 98 766 27 233

ਛਿੰਦਾ ਪੁੱਤ


                                     
 ਛਿੰਦਾ ਪੁੱਤ

ਅੱਜ ਪਤਾ ਲੱਗਿਆ ਕਿ ਘਰ ਵਿੱਚ ਕਈ ਦਿਨਾਂ ਤੌ ਕੀ ਘੁਸਰ ਮੁਸਰ ਹੋ ਰਹੀ ਸੀ। ਛਿੰਦਾ ਵੀ ਸaਾਮ ਨੂੰ ਲੇਟ ਘਰ  ਮੁੜਦਾ ਤੇ ਵਹੁਟੀ ਵੀ। ਛਿੰਦੇ ਨੁੰ ਤਾਂ ਦਫਤਰ ਛੁਟੀ ਹੀ ਲੇਟ ਮਿਲਦੀ ਸੀ ਪਰ ਵਹੁਟੀ ਲੇਟ ਕਿਉਂ ਆਉਂਦੀ ਸੀ । ਬੀਜੀ ਨੇ ਇੱਕ ਦੋ ਵਾਰੀ ਪੁੱਛਣ ਦੀ ਕੋਸਿਸ ਕੀਤੀ ਪਰ ਕਿਸੇ ਨੇ ਚੱਜ ਨਾਲ ਜਵਾਬ ਨਾ ਦਿੱਤਾ। ਨਾ ਨੂੰਹ ਨੇ ਤੇ ਨਾ ਪੁੱਤ ਨੇ। ਇਹਨਾ ਕੋਲ ਗੱਲ ਕੀਤੀ ਤਾਂ ਇਹ ਗਲ ਪੈ ਗਏ ਅਖੇ ਨੂੰਹਾਂ ਤੇ ਬਾਹਲੀ ਕਿੰਤੂ ਪਰੰਤੂ ਚੰਗੀ ਨਹੀ ਹੁੰਦੀ।ਪਰ ਅੱਜ ਜਦ ਬੂਹੇ ਮੂਹਰੇ ਛੋਟਾ ਟਰੱਕ ਆਇਆ ਤਾਂ ਮਾਜਰਾ ਸਮਝ ਆਇਆ। ਬੀਜੀ ਅਸੀ ਸਹਿਰ ਹੀ ਰਿਹਾਂ ਕਰਾਂਗੇ।ਰੋਜ ਰੋਜ ਪਿੰਡ ਆਉਣਾ ਔਖਾ ਹੈ ।ਵਹੁਟੀ ਨੇ ਸਮਾਨ ਚੱਕਦੀ ਨੇ ਸਰਸਰੀ ਜਿਹਾ ਕਿਹਾ।
          “ਵੇ ਪੁੱਤ ਮੈਨੂੰ ਪਹਿਲਾ ਦੱਸ ਦਿੰਦਾ ਤਾਂ ਅਸੀ ਵੀ ਭੋਰ ਕਰ ਲੈਦੇ।ਂ “ਪਰ ਬੀਜੀ ਉਥੇ ਤਾਂ ਬਸ ਛੋਟਾ ਜਿਹਾ ਘਰ ਕਿਰਾਏ ਤੇ ਲਿਆ ਹੈ।ਂ “ਤੇ ਪੁੱਤ ਇਸ ਬੁਢਾਪੇ ਵਿੱਚ ਸਾਡੇ ਕੋਲ ਕੌਣ ਰਹੂਗਾ। ਅਸੀ ਕਿੰਝ ਰਹਾਂਗੇ ਇਕੱਲੇ। ਇਹਨਾਂ ਪੋਤੇ ਪੋਤਰੀਆਂ ਬਿਨਾਂ ਸਾਡਾ ਜੀ ਕਿਵੇਂ ਲੱਗੂ।ਂ ਅਜੇ ਪਤਾ ਨਹੀ ਬੀਜੀ ਕੀ ਹੋਰ ਬੋਲਦੇ ਪਰ ਇਹਨਾ ਨੇ ਘੂਰੀ ਜਿਹੀ ਵੱਟ ਕੇ ਚੁੱਪ ਕਰਾ ਦਿੱਤੀ।ਪਰ ਵੇਖਿਆ ਇਹ ਅੱਖਾਂ ਜਿਹੀਆ ਪੂੰਝ ਕੇ ਟਰੱਕ ਵਿੱਚ ਸਮਾਨ ਰਖਵਾਉਣ ਲਈ ਮੱਦਦ ਕਰਨ ਲੱਗ ਪਏ।ਸਮਾਨ ਲੱਦਾ ਕੇ ਟਰੱਕ ਤੁਰ ਪਿਆ ਤੇ ਦੋਹੇ ਜੀਆਂ ਨੇ ਆਪਣੇ ਪਿਤਾ ਜੀ ਤੇ ਬੀਜੀ ਦੇ ਪੈਰੀ ਹੱਥ ਲਾਏ ਤੇ ਬੱਚਿਆਂ ਨੂੰ ਸਕੂਟਰ ਤੇ ਬਿਠਾ ਕੇ ਟਰੱਕ ਦੇ ਮਗਰ ਹੀ ਚੱਲ ਪਏ।“ਤੇ ਲੈ ਆਹ ਚੋਥਾ ਵੀ ਗਿਆ।ਂ ਕਹਿਕੇ ਬੀਜੀ ਮੰਜੇ ਤੇ ਡਿੱਗ ਪਏ।“ਮੇਰਾ ਛਿੰਦਾ ਪੁੱਤ .............. ਆਖਕੇ ਅੱਖਾਂ ਬੰਦ ਕਰ ਲਈਆਂ।
ਰਮੇਸ ਸੇਠੀ ਬਾਦਲ
ਮੋ 98 766 27 233  

Wednesday, 18 September 2013

ਸੁਖ ਸਾਂਤੀ

                                               
ਸੁਖ ਸਾਂਤੀ

“ਵੀਰ ਜੀ ਤੁਸੀ ਸਾਡੇ ਘਰੇ ਆ ਕੇ ਤੁਹਾਡੇ ਜੀਜਾ ਜੀ ਨੂੰ ਮਨਾ ਕਿਉਂ ਨਹੀ ਲੈਂਦੇ।ਇਸ ਝਗੜੇ ਦਾ ਹੱਲ ਕਿਉਂ ਨਹੀ ਕੱਢਦੇ ?ਂ ਦਿਨ ਪ੍ਰਤੀਦਿਨ ਟੁਟਦੇ ਰਿਸaਤਿਆਂ ਤੌ ਪ੍ਰੇਸਨ ਛੋਟੀ ਭੈਣ ਨੇ ਵੱਡੇ ਵੀਰ ਨੂੰ ਅਰਜੋਈ ਕੀਤੀ।
“--------------------" ਵੱਡਾ ਭਰਾ ਕੁਝ ਨਾ ਬੋਲਿਆ ਤੇ ਉਸਨੇ ਆਪਣੀ ਧੀ ਨਾਲ ਗੱਲਾਂ ਕਰਦੀ  ਆਪਣੀ ਘਰਵਾਲੀ ਕਾਂਤਾ ਵਲ ਤਿਰਸ਼ੀ  ਜਿਹੀ ਨਜਰ ਮਾਰੀ।
“ਦੇਖੋ ਗਲਤੀਆਂ ਤਾਂ ਹੋਈਆਂ ਹੀ ਹਨ ਦੌਨਾ ਪਾਸਿਆਂ ਤੌ। ਮੈ ਤਾਂ ਵਿਚਾਲੇ ਫਸੀ ਹੋਈ ਹਾਂ। ਇੱਕ ਪਾਸੇ ਮੇਰੇ ਪੇਕੇ ਹਨ ਤੇ ਦੂਜੇ ਪਾਸੇ ਮੇਰਾ ਘਰਬਾਰ, ਬਾਲ ਬੱਚੇ।ਤੁਸੀ ਤਾਂ ਵਰਕਾ ਹੀ ਫਾੜ ਦਿੱਤਾ ਭੈਣ ਦਾ। ਉਸ ਨੇ ਵੀ ਸਮਠ ਛੱਡ ਦਿੱਤਾ ਤੁਹਾਨੂੰ। ਮੈਂ ਕਿੱਧਰ ਜਾਵਾਂ?ਮੈ ਕਿੰਨੂ ਛੱਡਾਂ ਤੁਹਾਨੂੰ ਕਿ ਉਸਨੂੰ ? ਂ ਉਸਨੇ ਅੱਖਾਂ ਚ ਆਏ ਪਾਣੀ ਨੂੰ ਹੱਥਲੇ ਰੁਮਾਲ ਨਾਲ ਪੂੰਝਿਆ।
“ ਮੈਂ ਇਕੱਲਾ ਕੀ ਕਰ ਸਕਦਾ ਹਾਂ" ਭਰਾ ਨੇ ਨਾਪੱਖੀ ਜਿਹਾ ਹੁੰਗਾਰਾ ਭਰਿਆ।
“ਤੁਸੀ ਤਾਂ ਚਾਰੇ ਭਰਾਵਾਂ ਨੇ ਏਕਾ ਕਰ ਲਿਆ ਤੇ ਸਕੀ ਭੈਣਦੇ ਖਿਲਾਫ ਸਟੈਂਡ ਲੈ ਲਿਆ। ਤੁਸੀ ਤਾਂ ਆਰਾਮ ਨਾਲ ਆਪਣੇ ਘਰ ਚ ਖੁਸ਼ੀ  ਵੱਸਦੇ ਹੋ।  ਤੇ ਮਾਂ ਨੂੰ ਵੀ ਨਹੀ ਬੋਲਣ ਦਿੰਦੇ ਕਿਉਂਕਿ ਮਾਂ ਨੂੰੌ ਰੋਟੀ ਦਿੰਦੇ ਹੋ ਤੁਸੀ। ਪਰ ਤੁਹਾਡੀਆਂ ਗਲਤੀਆਂ ਨਾਲ ਸਾਡਾ ਘਰੇਲੂ  ਜੀਵਨ ਨਰਕ ਬਣ ਗਿਆ ਹੈ।ਂ ਮੰਜੇ ਤੇ ਬੈਠੀ ਨੇ ਪਿਓ ਵਰਗੇ ਭਰਾ ਮੂਹਰੇ ਦੁੱਖੜਾ ਰੋਇਆ।
“ ਮੈ ਕੀ ਕਰਾਂ ।ਮੈਨੂੰ ਵੱਡਾ ਸਮਝਦਾ ਹੀ ਕੌਣ ਹੈ? ਕੌਣ ਕਰਦਾ ਹੈ ਮੇਰੀ ਕਦਰ? ਕੌਣ ਕਹਿੰਦਾ ਹੈ ਮੈਨੂੰ ਵੀਰ ਜੀ?ਭਰਾ ਨੇ ਤਰਕਹੀਣ ਜਿਹੇ ਸਬਦਾਂ ਦਾ ਸਹਾਰਾ ਲਿਆ ਤੇ ਥੋੜਾ ਖਿੱਝ ਕੇ ਬੋਲਿਆ।
“ ਪਿਤਾ ਜੀ ਤੌ ਬਾਅਦ ਤਾਂ ਤੁਸੀ ਹੀ ਵੱਡੇ ਹੋ ਘਰ ਵਿੱਚ। ਸਾਰੇ ਪਰਿਵਾਰ ਦੇ ਗਿਲ੍ਹੇ ਸਿaਕਵੇ ਮਾਣ ਸਨਮਾਣ ਬਾਰੇ ਤੁਸੀ ਹੀ ਤਾਂ ਸੋਚਣਾ ਹੈ।ਤੇ ਜੇ ਤੁਸੀ ਹੀ ਇੱਕ ਧਿਰ ਬਣਕੇ ਇਹਨਾ ਗਿਲ੍ਹੇ ਸਿਕਵਿਆਂ  ਨੂ ਸ਼ੇਹ  ਦੇਣ ਲੱਗ ਪਏ ਤਾਂ ਇਹ ਪਾੜਾ ਕਿਵੇ ਮਿਟੂਗਾ ,ਂ ਤੇ ਉਸ ਨੇ ਸੁਲਾ ਸੁਫਾਈ ਲਈ ਆਖਰੀ ਪੱਤਾ ਸੁਟਿਆ।
“ ਮੈਂ ਇਸ ਤੋ ਬਾਹਰ ਹੋ ਕੇ ਤੁਹਾਡੇ ਘਰੇ ਕਿੰਝ ਆ ਸਕਦਾ ਹਾਂ। ਮੈਂਨੂੰ ਵੀ ਤਾਂ ਮੇਰੇ ਘਰੇ ਸੁੱਖ ਸਾਂਤੀ ਚਾਹੀਦੀ ਹੈ।ਂ ਹੁਣ ਉਸ ਦਾ ਇਸਾਰਾ ਆਪਣੀ ਘਰਵਾਲੀ ਵੱਲ ਸੀ ਂੋ ਅਜੇ ਵੀ ਉੱਚੀ ਉੱਚੀ ਆਪਣੀ ਧੀ ਨਾਲ ਫੌਨ ਤੇ ਗੱਲਾਂ ਮਾਰ ਰਹੀ ਸੀ।ਵੱਡੇ ਭਰਾ ਦੇ ਇਸ ਵਤੀਰੇ ਨੂੰ ਦੇਖ ਕੇ ਉਹ ਬੈਗ ਚੁੱਕ ਕੇ ਪੇਕੇ ਘਰ ਬਾਹਰ ਚੌ ਆ ਗਈ ਕਿਉਕਿ ਹੁਣ ਉਸ ਦੇ ਆਪਣੇ ਘਰ ਦੀ ਸਾਂਤੀ ਦਾ ਇਹੋ ਆਖਰੀ ਰਸਤਾ ਸੀ।

ਰਮੇਸ ਸੇਠੀ ਬਾਦਲ
ਮ 98 766 27 233

Saturday, 14 September 2013

ਅਸੀਂ ਤੇ ਸਾਡੇ ਬਜੁਰਗ

ਯਾਦਾਂ ਦੇ ਝਰੋਖੇ ਤੋਂ

                                                                 ਅਸੀਂ ਤੇ ਸਾਡੇ ਬਜੁਰਗ  


      “ਕਾਕਾ ਤੂੰ ਕਿੰਨ੍ਹਾਂ ਦਾ ਲੜਕਾ ਹੈ? ਸਰਦਾਰ ਤੇਜਾ ਸਿੰਘ ਬਾਦਲ (ਸ.ਪ੍ਰਕਾਸ  ਸਿੰਘ ਬਾਦਲ ਦੇ ਪੂਜਨੀਕ ਚਾਚਾ ਜੀ ) ਨੇ ਪੁਛਿਆਂ। ਬਹੁਤ ਪੁਰਾਣੀ ਗਲ ਹੈ  ਮੈ ਜੀ, ਸ੍ਰੀ ਹਰਗੁਲਾਲ ਜੀ ਦਾ ਪੋਤਰਾ ਹਾਂ ਘੁਮਿਆਰੇ ਤੋਂ।“ ਅਛਾ ਅਛਾ ਸੇਠ ਹਰਗੁਲਾਲ। ਮੈ ਜਾਣਦਾ ਹਾਂ ਚੰਗੀ ਤਰ੍ਹਾਂ ਉਹਨਾਂ ਨੂੰ। ਸਰਦਾਰ ਸਾਹਿਬ ਨੇ ਕਿਹਾ। ਮੈਨੂੰ ਬਹੁਤ ਹੈਰਾਨੀ ਹੋਈ ਏਡਾ ਵਡਾ ਸਰਦਾਰ ਮੇਰੇ ਦਾਦਾ ਜੀ ਨੂੰ ਐਨੀ ਚੰਗੀ ਤਰ੍ਹਾਂ ਕਿਵੇ ਜਾਣਦਾ ਹੈ। ਪਰ ਇਹ ਮੇਰੇ ਦਾਦਾ ਜੀ ਦੀ ਲਿਆਕਤ ਤੇ ਰੁਤਬੇ ਦਾ ਹੀ ਕਮਾਲ ਸੀ।ਇਲਾਕੇ ਭਰ ‘ਚ ਨਾਂ ਸੀ ਉਹਨਾਂ ਦਾ।
              ਜੰਦਗੀ ਚ ਬਹੁਤ ਪਾਪੜ ਵੇਲੇ ਤੇ ਦੁਖਾਂ ਦਾ ਸਾਹਮਣਾ  ਕੀਤਾ। ਕਦੇ ਫਰੀਦ ਕੋਟ ਕੋਟਲੀ, ਕਦੇ ਸ੍ਰੀ ਗਂਗਾਨਗਰ ਰਾਜਸਥਾਨ ‘ਚ ਦੁਕਾਨਦਾਰੀ ਕੀਤੀ ਘੁਮਿਆਰੇ ਰਹਿਕੇ ਉਹਨਾ ਨੇ ਬਣਵਾਲੇ (ਹਰਿਆਣੇ) ਚ ਵਾਹੀ ਕੀਤੀ । ਆਪਣੀਆਂ ਚਾਰ ਭੈਣਾਂ ਦਾ ਬੋਝ ਤੇ ਉਹ ਵੀ ਆਪਣੇ ਚਾਰੇ ਬਚਿਆਂ ਦੀ ਜਿੰਮੇਦਾਰੀ ਘਰ ਦੀ ਸੁਆਣੀ ਤੋਂ ਬਿਨਾਂ ਉਠਾਉਣਾ ਤੇ ਕਬੀਲਦਾਰੀ ਚਲਾਉਣੀ ਕੋਈ ਖਾਲਾ ਜੀ ਦਾ ਵਾੜਾ ਨਹੀ ਸੀ।ਇਸ ਤਰ੍ਹਾਂ  ਅਠ ਦਿਨਾਂ ਦੇ ਮਾਂ ਵਿਹੂਣੇ ਬਚੇ ਨੂੰ ਪਾਲਣਾ ਤੇ ਦੋ ਧੀਆਂ ਤੇ ਦੋ ਪੁਤਰਾਂ ਦੇ ਪਰਿਵਾਰ ਦੇ ਨਾਲ ਨਾਲ ਚਾਰ ਭੈਣਾ ਦੀ ਜਿੰਮੇਦਾਰੀ ਵੀ ਇਕਲੇ ਮੇਰੇ ਦਾਦੇ ਦੇ ਸਿਰ ਸੀ। ਪਿੰਡ ਵਿਚ ਰਹਿੰਦੀ ਉਹਨਾਂ ਦੀ ਭੂਆ ਜਿਸ ਨੂੰ ਸਾਰੇ ਭੂਆ ਬਿਸ਼ਨੀ ਕਹਿੰਦੇ ਸਨ, ਨੂੰ ਵੀ ਪੇਕਿਆਂ ਵਾਲਾ ਮਾਣ ਦੇਣਾ ਉਹ ਕਦੇ ਨਹੀ ਭੁਲੇ। ਚਾਰੇ ਭੈਣਾਂ ਮੇਰੇ ਦਾਦਾ ਜੀ ਨੂੰ ਬਾਈ ਕਹਿੰਦੀਆਂ ਸਨ। ਬਾਈ ਯਾਨੀ ਭਰਾ। ਆਪਣੀਆਂ ਭੂਆ ਦੀ ਰੀਸੋ ਰੀਸ ਮੇਰੇ ਪਾਪਾ ਜੀ ਤੇ ਚਾਚਾ ਜੀ ਅਤੇ ਦੋਨੇ ਭੂਆ ਮੇਰੇ ਦਾਦੇ ਨੂੰ ਬਾਈ ਹੀ ਕਹਿੰਦੀਆ ਸਨ। ਅਤੇ ਇਹੋ ਰੀਤ ਮੇਰੀ ਮਾਂ ਤੇ ਚਾਚੀ ਨੇ ਵੀ ਨਿਭਾਈ।ਹਾਂ ਅਸੀ ਸਾਰੇ ਮੇਰੇ ਦਾਦਾ ਜੇ ਨੂ ਬਾਬਾ ਕਹਿਦੇ ਸੀ। ਤੇ ਸਾਡੇ ਬਚੇ ਵੀ ਸਾਰੇ ਬਾਬਾ ਹੀ ਆਖਦੇ ਸਨ।
               ਮੇਰੇ ਦਾਦਾ ਜੀ  ਦਾ ਰੋਬ ਤੇ ਦਬਦਬਾ ਸਾਡੇ ਸਾਰੇ ਪਰਿਵਾਰ ਤੇ ਹੀ ਨਹੀ ਸਗੋਂ ਸਾਰੇ ਪਿੰਡ ਤੇ ਇਲਾਕੇ ਦੇ ਨਾਲ_ਨਾਲ ਸਾਡੀਆਂ ਰਿਸ਼ਤੇਦਾਰੀਆਂ ਵਿਚ ਵੀ ਸੀ। ਘਰ ਦੇ ਜਆਈ ਭਾਈ ਮਤਲਵ ਮੇਰੇ ਦਾਦੇ ਦਾ ਫੁਫੜ (ਭੂਆ ਬਿਸ਼ਨੀ ਦੇ ਘਰ ਵਾਲਾ) ਜਿਸ ਨੂੰ ਸਾਰੇ ਬਾਬਾ ਸਾਉਣ ਆਖਦੇ ਸਨ। ਅਸਲ ਨਾਂ ਤਾਂ ਸ੍ਰੀ ਸਾਵਨ ਸਿੰਘ ਸੀ। ਚਾਰੇ ਜੀਜੇ ਤੇ ਦੋਵੇ ਜਵਾਈ ਇਥੋਂ ਤਕ ਕਿ ਮੇਰੇ ਜੀਜਾ ਜੀ ਉਹਨਾਂ ਦੇ ਪੋਤ ਜਵਾਈ ਵੀ ਉਹਨਾਂ ਦੇ ਅਗੇ ਕੁਸਕਦੇ ਨਹੀ ਸਨ। ਦੇਖਣ ਆਦਿ ਨੂੰ ਤਾਂ ਦਾਦਾ ਜੀ ਦਾ ਚੇਹਰਾ ਮੋਹਰਾ ਬਹੁਤ ਵਧੀਆ ਸੀ। ਲਾਲ ਲਾਜਪਤ ਰਾਏ ਸਟਾਇਲ ਮੁਛਾ, ਸਾਫ ਸੇਵ ਕੀਤਾ ਚੇਹਰਾ, ਚਿਟੀ ਪਗ,  ਚਿਟਾ ਕੁੜਤਾ ਤੇ ਚਾਦਰਾ ਮੋਡੇ ਤੇ ਸਾਫਾ। ਉਸ ਸਮੇ ਬਹੁਤੇ ਹਿੰਦੂ ਲੋਕ ਵੀ ਸਿਰ ਤੇ ਪਗ ਬੰਨਦੇ ਸਨ। ਕਿਉਂਕਿ ਨੰਗੇ ਸਿਰ ਬਾਹਰ ਅੰਦਰ ਜਾਣਾ ਬੁਰਾ ਮੰਨਦੇ ਸਨ। ਖੇਤੀ ਬਾੜੀ ਦੇ ਨਾਲ ਨਾਲ ਦੁਕਾਨਦਾਰੀ ਹੀ ਰੋਜੀ ਰੋਟੀ ਦਾ ਸਾਧਨ ਸੀ। ਹਰ ਪਾਸੇ ਮੇਹਨਤ ਤੇ ਪੂਰੀ ਸ਼ਦਤ ਨਾਲ ਕੰਮ ਦੀ ਲਗਣ ਨੇ ਕਦੇ ਉਹਨਾਂ ਨੂੰ ਭੁਖੇ ਮਰਨ ਨੀ ਦਿਤਾ ਤੇ ਕਿਸੇ ਰਿਸਤੇਦਾਰ ਅਗੇ ਹਥ ਅਡਣ ਲਈ ਮਜਬੂਰ ਨਹੀ ਕੀਤਾ।ਅਤੇ ਇਮਾਨਦਾਰੀ ਦੀ ਬੀਮਾਰੀ ਨੇ ਕਦੇ ਸ਼ਾਹੀ ਠਾਠ ਨਹੀ ਲੈਣ ਦਿਤੇ। ਦੁਧ ਵੇਚਣ ਵਾਲਾ ਭਾਡਾ ਧੌਣ ਦੀ ਵੀ ਮਨਾਹੀ ਸੀ ਕਿਉਂਕਿ ਅਖੇ ਸੋਂਹੁ ਤਾਂ ਛਿਟੇ ਦੀ ਵੀ  ਓਨੀ ਤੇ ਜਿਆਦਾ ਪਾਣੀ ਦੀ ਓਨੀ।
                ਇਕ ਹੋਰ ਵੀ ਰੁਤਵਾ ਸੀ ਮੇਰੇ ਦਾਦਾ ਜੇ ਕੋਲ। ਉਹ ਸਾਰੇ ਪਿੰਡ ਦਾ ਧੜਵਾਈ ਸੀ। ਯਾਨੀ ਸਾਰੇ ਪਿੰਡ ਦਾ ਸੇਠ। ਹਰ ਘਰ ਦੇ ਸੀਰੀਆਂ ਦਾ ਹਿਸਾਬ ਕਿਤਾਬ ਮੇਰੇ ਦਾਦਾ ਜੀ  ਨੇ ਰਖਣਾ ਹੁੰਦਾ ਸੀ। ਸੀਰੀਆਂ ਦਾ ਠੇਕਾ ਲਿਖਣਾ।ਹਾੜੀ ਦੀ ਫਸਲ ਨੂੰ ਤੋਲਣਾ। ਸਾਰੀ ਸਾਰੀ ਰਾਤ ਚਮੜੇ ਦੇ ਪਲਿਆਂ ਵਾਲੀ ਤਕੜੀ ਨਾਲ 100 ਸੋ ਮਣ ਜਾ ਜਿਆਦਾ ਕਣਕ ਤੋਲਣੀ। ਸ਼ਿਫਰ ਵੰਡਣੀ। ਸਾਰੀ ਰਾਤ ਕਣਕ ਤੋਲ ਕੇ ਸਵੇਰੇ ਖੇਸ ਵਿਚ ਪਾਕੇ ਵੀਹ ਪੰਚੀ ਕਿਲੋ ਕਣਕ ਅਪਣੀ ਮੇਹਨਤਾਨੇ ਦੇ ਰੂਪ ਵਿਚ ਲਿਆਉਣੀ।ਸਾਰੇ ਪਿੰਡ ਦੇ ਵਿਆਹ ਸ਼ਾਦੀਆਂ ਦੇ ਨਿਉਂਦਰੇ (ਸਗਨ) ਦਾ ਹਿਸਾਬ ਵੀ ਮੇਰੇ ਦਾਦਾ ਜੀ ਕੋਲ ਹੀ ਹੁੰਦਾ ਸੀ। ਉਸ ਸਮੇ ਰਿਸ਼ਤੇਦਾਰ ਵਲੋ ਜੋ  ਪੈਸਾ ਦਿਤਾ ਜਾਂਦਾ ਸੀ ਉਸ ਨੂੰ ਸ਼ਗਨ ਨਹੀ ਬਲਕਿ ਨਿਉਂਦਰਾ ਆਖਦੇ ਸਨ। ਉਹ ਇਕ ਤਰਾਂ ਦੀ ਮਾਲੀ ਸਹਾਇਤਾ ਹੁੰਦੀ ਸੇ ਕਈ ਘਰਾਂ ਦੇ ਵਿਆਹ ਦਾ ਕੰਮ ਕਾਰ ਨਿਉਂਦਰੇ ਦੇ ਇਕਠੇ ਹੋਣ ਤੋ ਬਾਅਦ ਹੀ ਸ਼ੁਰੂ  ਹੁੰਦਾ ਸੀ ਇਸ ਕੰਮ ਲਈ ਵਡੀਆਂ ਵਡੀਆਂ ਲਾਲ ਵਹੀਆਂ ਲਗਾਈਆ ਹੁੰਦੀਆਂ ਸਨ।ਜੋ  ਕੇ ਸਾਡੇ ਦਰਵਾਜੇ ਵਿਚਲੀ ਹਰੀ ਅਲਮਾਰੀ ਵਿਚ ਹੀ ਪਈਆ ਹੁੰਦੀਆਂ ਸਨ। ਵਿਆਹ ਤੋ ਦੋ ਤਿੰਨ ਦਿਨ ਪਹਿਲਾ ਮੇਰੇ ਦਾਦਾ ਜੀ  ਨੂੰ ਸ਼ਪੈਸਲ ਬੁਲਾ ਕੇ ਨਿਉਂਦਰਾ ਲਿਖਣ ਲਈ ਬੁਲਾਇਆ ਜਾਂਦਾ। ਹਰ ਘਰ ਪਿਛਲੇ ਨਿਉਂਦੇ ਨਾਲੋ ਕੁਝ ਵਧ ਰਕਮ ਦੇ ਕੇ ਆਪਣੇ ਵਲੋ ਕੁਝ ਅਡਵਾਂਸ ਜਮਾਂ ਕਰਵਾਉਂਦੇ ਸਨ। ਨਿਓਨ੍ਦ੍ਰੇ  ਲਈ ਸਦਾ ਦੇਣ ਦਾ ਤਰੀਕਾ ਵੀ ਬਹੁਤ ਵਧੀਆ ਸੀ ਘਰ ਵਿਚ ਹਲਵਾ ਬਨਾਇਆ ਜਾਂਦਾ ਸੀ। ਉਹ ਤੋਲ ਤੋਲ ਕੇ ਥਾਲੀਆ ਵਿਚ ਪਾਕੇ ਪਿੰਡ ਦੇ ਨਾਈ ਰਾਂਹੀ ਘਰੋ ਘਰੀ ਭੇਜਿਆ ਜਾਂਦਾ ਸੀ।ਜਿਸ ਨੂੰ ਪਰੋਸੇ ਦੇਣਾ ਆਖਿਆ ਜਾਂਦਾ ਸੀ, ਨਾਲ ਹੀ ਨਿਉਂਦੇ ਦਾ ਸਦਾ। ਇਸ ਕੰਮ ਲਈ ਪਿਤਲ ਦੀਆਂ ਕਿਨਾਰੇ ਵਾਲੀਆਂ ਚਾਰ ਪੰਜ ਸੋ ਥਾਲੀਆਂ ਸਾਰੇ ਪਿੰਡ ਵਲੋ ਸਾਂਝੀਆ ਖਰੀਦੀਆਂ ਗਈਆਂ ਸਨ ।ਉਹ ਥਾਲੀਆਂ ਵੀ ਵਿਆਹ ਵਾਲਾ ਘਰ ਸਾਡੇ ਘਰੋ ਇਕ ਦਿਨ ਪਹਿਲਾ ਗਿਣ ਕੇ ਲੈ ਜਾਂਦਾ ਸੀ ਤੇ ਵਿਆਹ ਤੋ ਬਾਅਦ ਧੋ ਕੇ ਗਿਣਵਾ ਕੇ ਵਾਪਿਸ ਕਰ ਜਾਂਦਾ ਸੀ। ਇਸ ਕੰਮ ਨੂੰ ਸਾਡੇ ਪਿੰਡ ਦੇ ਇਕ ਦੋ ਮਹਾਜਾਨ ਪਰਿਵਾਰਾਂ ਨੇ ਹਥਿਆਉਣ ਦੀ ਕੋਸ਼ਿਸ਼  ਕੀਤੀ ਨਿਰਾਸ਼ਾ  ਹੀ ਹੱਥ ਲਗੀ।
                   ਮੇਰੇ ਦਾਦਾ ਜੀ ਬੋਲ ਬਾਣੀ ਦੇ ਕੋੜੇ ਸਨ। ਮਿਠਾ ਬੋਲਣਾ ਸ਼ਾਇਦ ਉਹਨਾਂ ਦੇ ਹਿਸੇ ਹੀ ਨਹੀ ਸੀ ਆਇਆ ਕਿਉਂਕਿ ਪਾਰਵਾਰਿਕ ਜਿਮੇਦਾਰੀਆਂ  ਨੇ ਉਹਨਾਂ ਨੂੰ ਗੁਸੈਲ ਬਣਾ ਦਿਨੂੰਤਾ ਸੀ।ਪਰ ਉਹ ਕੋੜਾ ਬੋਲਣ ਵਾਲੇ ਦਿਲ ਦੇ ਸਾਫ ਸਨ। ਸ਼ਾਇਦ ਏਸੇ ਲਈ ਸਾਰੇ ਪਿੰਡ ਵਾਲੇ  ਉਹਨਾਂ ਦੀ ਇਜਤ ਕਰਦੇ ਸਨ। “ਬਾਈ ਤੂੰ ਪਿੰਡ ਛਡ ਕੇ ਸ਼ਹਿਰ ਕਿਉ ਨਹੀ ਆ ਜਾਂਦਾ ਸਾਡੇ ਕੋਲ? ਇਕ ਦਿਨ ਮੇਰੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ। “ਨਹੀ ਓਮ ਪ੍ਰਕਾਸ਼  ਮੈਂ ਪਿੰਡ ਹੀ ਰਹਿਣਾ ਚਾਹੁੰਦਾ ਹਾਂ ਉਥੇ ਹੀ ਮਰਨਾਂ ਚਹੁੰਦਾ ਹਾਂ।  ਜੇ ਮੈ ਮੰਡੀ ਮਰਿਆ ਤਾਂ ਲੋਕੀ ਕਹਿਣਗੇ ਕਿ ਕਾਨੂੰਨਗੋ ਦਾ ਪਿਉ ਮਰ ਗਿਆ ਪਰ ਜੇ ਮੈਂ ਪਿੰਡ ਚ  ਮਰਿਆ ਤਾਂ ਲੋਕੀ ਕਹਿਣਗੇ ਕਿ ਸੇਠ ਹਰਗੁਲਾਲ ਮਰ ਗਿਆ। ਕਿਉਂਕਿ ਇਲਾਕੇ ਚ ਤਾਂ ਮੇਨੂੰ ਸਭ ਜਾਣਦੇ ਨੇਂ । ਮੈ ਉਹਨਾਂ ਦੀ ਸੋਚ ਦੇਖਕੇ ਬਹੁਤ ਹੈਰਾਨ ਹੋਇਆ ਆਖਿਰ ਉਹ ਮੇਰੇ ਚਾਚੇ ਨਾਲ ਪਿੰਡ ਛਡ ਕੇ ਸ਼ਹਿਰ ਆ ਗਏ। ਉਹ ਸਫੇਦ ਕਪੜੇ ਪਾਕੇ ਕੁਰਸੀ ਡਾਹ ਕੇ ਬਾਹਰ ਬੈਠ ਜਾਂਦੇ ਅਤੇ ਆਓਂਦੇਜਾਂਦੇ ਦਾ ਹਾਲ ਚਾਲ ਪੁਛਦੇ।ਉਸ ਦੀ ਇਸ ਖੈਰ ਸੁਖ ਪੁਛਣ ਦੀ ਆਦਤ ਨੇ ਉਸ ਨੂੰ ਸ਼ਹਿਰ ਵਿਚ ਵੀ ਮਸ਼ਹੂਰ ਕਰ ਦਿਤਾ ਤੇ ਲੋਕੀ ਉਸ ਨੂੰ ਸੇਠ ਹਰਗੁਲਾਲ ਦੇ ਨਾਂ ਨਾਂਲ ਜਾਨਣ  ਲਗੇ ਤੇ ਸਾਨੂੰ ਹਰਗੁਲਾਲ ਦੇ ਪੋਤੇ।ਜਦੋ ਉਹ ਏਸ ਸੰਸਾਰ ਤੋਂ ਵਿਦਾ ਲੈ ਕੇ ਗਏ ਤਾਂ ਸਾਰਾ ਪਿੰਡ ਵਹੀਰਾਂ ਘਤ ਕੇ ਉਹਨਾਂ ਨੂੰ ਸਰਧਾਂਜਲੀ ਦੇਣ ਆਇਆ ਤੇ ਸ਼ਹਿਰ ਦਾ ਵੀ ਕੋਈ ਬੰਦਾ ਘਰ ਨਾ ਰਿਹਾ। ਮ੍ਰਿਤਕ ਦੇਹ ਉਪਰ ਇਕਠੇ ਹੋਏ ਖੇਸ, ਚਾਦਰਾਂ ਤੇ ਕੰਬਲ ਹੀ ਉਹਨਾਂ ਜਿੰਦਗੀ  ਦੌਰਾਨ ਜਮਾਂ ਕੀਤੀ ਹੋਈ ਪੂੰਜੀ ਦਾ ਸਬੂਤ ਸਨ।
ਰਮੇਸ਼  ਸੇਠੀ ਬਾਦਲ
ਮੋ_98 766 27233

Tuesday, 3 September 2013

ਗੋਪੀ........ ਨਹੀ ਗੋਪੀ ਭਈਆ

ਗੋਪੀ ਭਈਆ ਦਾ ਨਾਂ ਸੁਣ ਕੇ ਇਉਂ ਲਗਦਾ ਹੈ ਜਿਵੇਂ ਉਹ ਕੋਈ ਬਿਹਾਰੀ ਜਾ ਯੂਪੀ ਤੋਂ ਆਇਆ ਭਈਆ ਜੋ ਇਥੇ ਮਿਹਨਤ ਮਜਦੂਰੀ ਕਰਦਾ ਹੋਵੇ । ਨਹੀ ਉਸ ਦਾ ਅਸਲ ਨਾਂ ਹੈ ਗਿਆਨ ਚੰਦ ਗੋਇਲ । ਪਰ ਏਸ ਨਾਮ ਨਾਲ ਉਸ ਨੂੰ ਕੋਈ ਨਹੀ ਜਾਣਦਾ । ਹੋਸਟਲ ਦੀਆਂ ਛੋਟੀਆਂ ਬੱਚੀਆ ਤੋਂ ਲੈ ਕੇ ਬਾਰ੍ਹਵੀ ਦੀਆਂ ਵੱਡੀਆਂ ਵੀ  ਉਸ ਨੂੰ ਭਰਾ ਕਹਿਣ ਲਈ ਗੋਪੀ ਭਈਆ ਦੇ ਨਾ ਨਾਲ ਬਲਾਉਦੀਆਂ । ਇਹ ਉਸ ਦੇ ਵਰਤਾਉ ਦਾ ਹੀ ਨਤੀਜਾ ਸੀ ਕਿ ਉਹ ਸਭ ਦਾ ਭਰਾ ਸੀ । ਨਹੀ ਤਾਂ ਹੋਸਟਲਾਂ ਦੀਆਂ ਕੁੜੀਆਂ ਤਾਂ ਕਿਸੇ ਨੂੰ ਢੰਗ ਨਾਲ ਘੱਟ ਹੀ  ਬੁਲਾਉਂਦੀਆਂ ਹਨ ।
"ਗੋਪੀ ਭਈਆ ਫੁਲਕਾ?........ ਪਹਿਲਾ ਮੇਨੂ ਦਿਉ........... ਗੋਪੀ  ਭਈਆ ਸਬਜੀ ..... ਗੋਪੀ ਭਈਆ ਪਾਣੀ..... ਗੋਪੀ ਭਈਆ ਪਿਆ ਫੁਲਕਾ  ਤਾ ਦੇ ਦਿਉ ........... ਮੇਸ ਵਿੱਚ ਹਰ ਕੋਈ ਚੀਖਦਾਂ 'ਲਉ ਜੀ ਫੁਲਕਾ  ਗਰਮਾਂ ਗਰਮ .........ਸ਼ਬਜੀ  ........ ਹੋਰ ਪਾਵਾਂ ........ ਖਾ ਲਉ ਬੇਟਾ ਖਾ ਲਉ......... ਬਹੁਤ ਸੁਆਦ ਬਣੀ ਹੈ ! ਲਉ-ਲਉ, ਹੋਰ ਲਉ ............ ਬੱਸ ? ..........ਜਲਦੀ ਬੱਸ ਕਰ ਗਏ ? ਪਰ "ਸੱਚੀ ਬਹੁਤ ਬੋਲਦਾ ....... ਪਰ ਖਵੋਉਂਦਾ  ਬੜੇ ਪਿਆਰ ਨਾਲ ....... ਕਈ ਵਾਰ ਤਾਂ ਧੱਕੇ ਨਾਲ ਹੀ ਇੱਕ-ਦੋਂ ਫੁਲਕੇ ਵੱਧ ਖੁਵਾ ਦਿੰਦਾ । ਸਾਡਾ ਸਭ ਦਾ ਪਿਆਰਾ ਗੋਪੀ ਭਈਆ। ਹੋਸਟਲ ਦੀਆਂ ਕੁੜੀਆਂ ਅਕਸਰ ਆ ਕੇ ਕਹਿੰਦੀਆ ।ਕਈ ਸੀਨੀਅਰ ਨੇ ਆ ਕੇ ਦੱਸਿਆ ਕਿ ਗੋਪੀ ਭਈਏ ਨੂੰ ਤਾਂ ਅਸੀ ਚੰਡੀਗੜ੍ਹ, ਲੁਧਿਆਣੇ ਤੇ ਪਟਿਆਲੇ ਦੇ ਕਾਲਜਾਂ ਵਿੱਚ ਪੜ੍ਹਦੀਆਂ ਅਕਸਰ ਵੀ ਯਾਦ ਕਰਦੀਆਂ ਹਾਂ।    
                                             ਕੋਈ 20-22 ਵਰ੍ਹੇ ਪਹਿਲਾ ਉਹ ਹੋਸਟਲ ਵਿੱਚ ਨਵੇਂ........

Sunday, 1 September 2013

ਜਦੋਂ ਪ੍ਰੈਸਰ ਕੂਕਰ ਦੀ ਸੀਟੀ ਵੱਜੀ।

                                         


                                         ਜਦੋਂ ਪ੍ਰੈਸਰ ਕੂਕਰ ਦੀ 
 ਸੀਟੀ ਵੱਜੀ।

        ਅੱਜ ਦੇ ਯੁੱਗ ਵਿੱਚ  ਸਾਇੰਸ ਦੀਆਂ ਪ੍ਰਾਪਤੀਆਂ ਦਾ ਕੋਈ ਲੇਖਾ ਜੋਖਾ ਨਹੀ। ਨਿੱਤ ਨਵੀਆਂ ਨਵੀਆਂ ਕਾਢਾਂ ਕੱਢ ਕੇ ਵਿਗਿਆਨੀ ਇਨਸਾਨ ਨੂੰ ਅਚੰਭੇ ਵਿੱਚ ਪਾਈ ਜਾਂਦਾ ਹੈ। ਆਦਮੀ ਨੂੰ ਯਕੀਨ ਹੀ ਨਹੀ ਹੁੰਦਾ ਕਿ ਇਸ ਤਰਾਂ ਵੀ ਹੋ ਸਕਦਾ ਹੈ। ਮਨੁੱਖੀ ਦਿਮਾਗ  ਗੋਤਾ ਖਾ ਜਾਂਦਾ ਹੈ। ਆਹ ਜਿਹੜਾ ਮੋਬਾਇਲ ਫੋਨ ਅੱਜ ਬੱਚੇ ਬੱਚੇ ਦੇ ਹੱਥ ਵਿੱਚ ਹੈ ਚੰਦ ਕੁ ਸਾਲ ਪਹਿਲਾ ਕਦੋ ਸੀ। ਕੈਲਕੂਲੇਟਰ ਆਇਆ ਤਾਂ ਦੇਖ ਕੇ ਹੈਰਾਨੀ ਹੁੰਦੀ ਸੀ। ਅਖੇ ਇਹ ਆਪੇ ਜੋੜ ਘਟਾਉ ਗੁਣਾਂ ਤਕਸੀਮ ਕਰ ਦਿੰਦਾ  ਹੈ ਬਸ ਅੱਖ ਝਪਕਣ ਦੀ ਦੇਰ ਹੈ। ਕਿਸ ਕਿਸ ਕਾਢ ਦਾ ਜਿਕਰ ਕਰੀਏ। ਹੁਣ ਤਾਂ ਜੋ ਕੋਈ ਕਹੇ ਮੰਨ ਲਈਦਾ ਹੈ। ਕੁਝ ਕੁ ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਗਏ ਤਾਂ ਰੋਟੀਆਂ ਬਨਾਉਣ ਤੇ ਪਕਾਉਣ ਵਾਲੀ ਆਟੋਮੈਟਿਕ ਮਸਨ ਦੇਖੀ ਤਾਂ ਮੂੰਹ ਟੱਡਿਆ ਹੀ ਰਹਿ ਗਿਆ।
                   ਗੱਲ ਕੋਈ 1973_74 ਦੀ ਹੋਣੀ ਹੈ। ਅਸੀ ਪਿੰਡ ਵਿੱਚ ਰਹਿੰਦੇ ਸੀ। ਮੇਰੇ ਪਾਪਾ ਜੀ ਨੇ ਦੱਸਿਆ ਕਿ ਇੱਕ ਅਜਿਹੀ ਪਤੀਲੀ ਆਈ ਹੈ ਜੋ ਬਹੁਤ ਹੀ ਜਲਦੀ ਸਬਜੀ ਬਣਾ ਦਿੰਦੀ ਹੈ। ਬਸ ਸਬਜੀ ਪਾਉ ਤੇ ਮਿੰਟਾਂ ਵਿੱਚ ਦਾਲ ਸਬਜੀ ਬਣ ਜਾਂਦੀ ਹੈ। ਸਭ ਤੋਂ ਵੱਡੀ ਗੱਲ ਉਸ ਵਿੱਚ ਕੜ੍ਹਛੀ ਵੀ ਨਹੀ ਮਾਰਨੀ ਪੈਂਦੀ। ਤੇ ਦਾਲ ਸਬਜੀ ਥੱਲੇ ਵੀ ਨਹੀ ਲੱਗਦੀ। ਹੁਣ ਇਹ ਗੱਲ ਸੁਨਣ ਵਿੱਚ ਬਹੁਤ ਅਜੀਬ ਲੱਗਦੀ ਸੀ। ਇਹ ਕਿਵੇਂ ਹੋ ਸਕਦਾ ਹੈ ਯਕੀਨ ਜਿਹਾ ਨਹੀ ਆਉਂਦਾ ਸੀ। ਗੱਲ ਸੁਨਣ ਤੋਂ ਬਾਅਦ ਅਸੀ ਦੋਨਾ ਭਰਾਵਾਂ ਨੇ ਜਿੱਦ ਫੜ੍ਹ ਲਈ ਕਿ ਆਪਾਂ ਉਹ ਪਤੀਲੀ ਜਰੂਰ ਲਿਆਉਣੀ ਹੈ। ਬੱਚੇ ਸੀ ਇਹ ਨਹੀ ਸੀ ਪਤਾ ਕਿ ਹਰ ਸੈਅ ਮੁੱਲ ਆਉਂਦੀ ਹੈ। ਘਰ  ਦਾ ਸਮਾਨ ਘਰ ਦੀ ਗੰਜਾਇਸ ਅਨੁਸਾਰ ਹੀ ਖਰੀਦਿਆ ਲਿਆਂਦਾ ਜਾਂਦਾ ਹੈ। 
                  ਹੁਣ ਪਾਪਾ ਜੀ ਨੂੰ ਵੀ ਖਹਿੜਾ ਛਡਾਉਣਾ ਅੋਖਾ ਹੋ ਗਿਆ ਸੀ ।ਤੇ  ਉਹ ਅਜਿਹੀ ਜਾਦੂਮਈ ਪਤੀਲੀ ਦੀ ਗੱਲ ਕਰਕੇ ਆਪ ਹੀ ਫਸ ਗਏ ਸਨ। ਹਰ ਮਾਂ ਬਾਪ ਦੀ ਤਰ੍ਹਾਂ ਉਹ ਵੀ ਆਪਣੀ ਅੋਲਾਦ ਦੀ ਹਰ ਇੱਛਾ ਪੂਰੀ ਕਰਨਾ ਚਾਹੁੰਦੇ ਸੀ। ਪਰ ਵਿੱਤੀ ਮਜਬੂਰੀਆਂ ਅੱਗੇ ਉਹ ਬੇਬਸ ਸਨ।  ਖੈਰ ਪਤਾ ਨਹੀ ਕਿਵੇਂ ਉਹ ਸਹਿਮਤ ਹੋ ਗਏ ਤੇ ਸਾਡੇ ਨਾਲ ਉਹਨਾ ਨੇ ਵਾਆਦਾ ਕਰ ਲਿਆ। ਹੁਣ ਗੱਲ ਲਿਆਵਾਂਗੇ ਤੇ ਆ ਕੇ ਅਟਕ ਗਈ। ਸਾਡੇ ਲਈ ਇੰਤਜਾਰ ਕਰਨਾ ਮੁਸਕਿਲ ਸੀ।
                 ਆਖਿਰ ਇੱਕ ਦਿਨ ਉਹ ਜਦੋa ਮਲੋਟ ਗਏ ਤਾਂ ਮੇਰੇ ਮਾਮਾ ਜੀ ਦੇ ਨਾਲ ਜਾਕੇ ਉਹ ਜਾਦੂ ਦੀ ਪਤੀਲੀ  ਖਰੀਦ ਲਿਆਏ। ਜੋ ਕਿ ਇਕ ਰੰਗਦਾਰ ਗੱਤੇ ਦੇ ਡਿੱਬੇ ਵਿੱਚ ਬੰਦ ਸੀ । ਡਿੱਬੇ ਉੱਪਰ ਅੰਗਰੇਜੀ ਦ। ਅੱਖਰਾਂ ਵਿੱਚ ਲਿਖਿਆ ਸੀ  ਊਸaਾ ਪ੍ਰੈਸਰ ਕੂਕਰ। ਪਾਪਾ ਜੀ ਦੇ ਦੱਸਣ ਮੁਤਾਬਿਕ ਇਹ ਇੱਕ ਸੋ ਪੰਜ ਰੁਪਇਆ ਦਾ ਆਇਆ ਸੀ।ਵੇਖਣ ਵਿੱਚ ਇਹ ਪਤੀਲੀ ਨਹੀ ਸਗੋਂ ਇੱਕ ਢੱਕਣ ਆਲਾ ਟੋਪੀਆ ਸੀ।  ਇਸ ਦੇ ਹੈਂਡਲ ਤੇ ਅੰਗਰੇਜੀ ਵਿੱਚ ਲਿਖਿਆ ਸੀ ਕਿ ਕਿਹੜੀ ਸaਬਜੀ ਕਿੰਨੇ ਸਮੇਂ ਵਿੱਚ ਰਿੱਝਦੀ ਹੈ। ਨਾਨ ਵੈਜ ਪੰਜ ਮਿੰਟਾ ਚ, ਕਾਲੇ ਛੋਲੇ, ਰਾਜਮਾਹ ਚਾਰ ਮਿੰਟਾ ਵਿੱਚ ਤੇ ਆਲੂ ਆਲੀਆਂ ਸਬਜੀਆਂ ਤਿੰਨ ਮਿੰਟਾ ਵਿੱਚ ਰਿੱਝ ਜਾਂਦੀਆਂ ਸਨ। ਇਸ ਦੇ ਨਾਲ ਹੀ ਦੋ ਐਲੂਮਿਨੀਅਮ ਦੇ ਦੋ ਡੋਂਗੇ ਵੀ ਸਨ। ਸੁਣਿਆ ਸੀ ਦੋ ਤਿੰਨ ਸaਬਜੀਆਂ ਇਕੱਠੀਆਂ ਬਣ ਜਾਂਦੀਆਂ ਹਨ।
                ਖੈਰ ਹੁਣ ਸਾਡੀ ਉਤਸੁਕਤਾ ਇਸ ਪਤੀਲੀ ਵਿੱਚ ਸਬਜੀ ਬਣਾਕੇ ਵੇਖਣਾ ਸੀ। ਤੇ ਲੋਕਾਂ ਨੂੰ ਇਸ ਬਾਰੇ ਦੱਸਣਾ ਸੀ। ਪਰ ਪਤਾ ਨਹੀ ਕਿਉਂ ਸਾਡੀ ਮਾਤਾ ਨੇ ਕਿਸੇ ਹੋਰ ਨੂੰ ਇਸ ਬਾਰੇ ਦੱਸਣ ਤੋਂ ਮਨ੍ਹਾ ਕਰ ਦਿੱਤਾ। ਇੰਨੀ ਵੱਡੀ ਖੁਸaੀ ਨੂੰ ਹਜਮ ਕਰਨਾ ਸਾਡੇ ਲਈ ਬਹੁਤ ਮੁਸਕਿਲ ਸੀ। ਇਸ ਲਈ ਅਸੀ ਸaਾਮ ਹੋਣ ਦਾ ਇੰਤਜਾਰ ਕਰਨ ਲੱਗੇ। ਤਹਿਸੁਦਾ ਪ੍ਰੋਗਰਾਮ ਅਨੁਸਾਰ ਕਾਲੇ ਛੋਲੇ ਪਹਿਲਾਂ ਹੀ ਭਿਉਂ ਦਿੱਤੇ ਗਏ। ਅਤੇ ਸaਾਮ ਨੂੰ ਮਸਾਲਾ ਭੁੰਨ ਕੇ ਛੋਲੇ ਕੂਕਰ ਵਿੱਚ ਪਾਕੇ ਉਸ ਦਾ ਢੱਕਣ ਲਾ ਦਿੱਤਾ ਗਿਆ ਅਤੇ ਸਾਰਾ ਟੱਬਰ ਟਾਇਮ ਨੋਟ ਕਰਕੇ ਚਾਰ ਮਿੰਟ ਪੂਰੇ ਹੋਣ ਦਾ ਇੰਤਜਾਰ ਕਰਨ ਲੱਗਾ । ਪਰ ਇਉਂ ਲੱਗਦਾ ਸੀ ਘੜੀ ਦੀਆਂ ਸੂਈਆਂ  ਤਾਂ ਜਿਵੇਂ ਖ੍ਹੜ ਹੀ ਗਈਆਂ ਹੋਣ। ਆਖਿਰ ਇੱਕ ਜੋਰਦਾਰ ਫੁੰਕਾਰੇ ਦੀ ਤਰ੍ਹਾਂ ਕੂਕਰ ਨੇ ਜੋਰ ਦੀ  ਸੀਟੀ ਮਾਰੀ। ਕੁਝ ਸਮਾਂ ਵੱਜਕੇ ਸੀਟੀ ਆਪਣੇ ਆਪ ਬੰਦ ਹੋ ਗਈ। ਇਸ ਤਰ੍ਹਾਂ ਥੋੜੇ ਥੋੜੇ ਵਕਫੇ ਬਾਅਦ ਤਿੰਨ ਸੀਟੀਆ ਵੱਜੀਆਂ ਤੇ ਅਸੀ ਭਾਫ ਦੇ ਨਿੱਕਲਣ ਦਾ ਇੰਤਜਾਰ ਕਰਨ ਲੱਗੇ।
                 ਅਜੇ ਅਸੀ ਕੂਕਰ ਦੇ ਢੱਕਣ ਨੂੰ ਖੋਲਣ ਹੀ ਵਾਲੇ ਸੀ ਕਿ ਸਾਡਾ  ਗੁਆਂਢੀ ਤਾਇਆ ਮਾੜੂ ਜਿਸ ਦਾ ਅਸਲ ਨਾਮ ਕੌਰ ਸਿੰਘ ਸੀ ਤੇ ਉਸ ਦਾ ਛੋਟਾ ਭਰਾ ਮਿੱਠੂ ਸਾਡੀ ਛੱਤ  ਆਏ।ਅਤੇ ਕਹਿਣ ਲੱਗੇ ਤੁਸੀ ਆਰਾਮ ਨਾਲ ਦੰਦ ਕੱਢੀ ਜਾਂਦੇ ਹੋ ਸੱਪ ਤੁਹਾਡੇ ਘਰੇ ਫੁੰਕਾਰੇ ਮਾਰ ਰਿਹਾ ਹੈ। ਅਸੀ ਆਪ ਸੁਣਿਆ ਹੈ। ਉਹਨਾ ਨੇ ਦੱਸਿਆ ਕਿ ਪਹਿਲਾਂ ਉਹਨਾ ਨੇ ਆਪਣੇ ਘਰ ਦਾ ਕੋਨਾ ਕੋਨਾ ਛਾਣ ਮਾਰਿਆ ਹੈ। ਸੱਪ ਨੇ ਤਿੰਨ ਜੋਰਦਾਰ ਫੁੰਕਾਰੇ ਮਾਰੇ ਹਨ। ਉਹ ਸੱਪ ਜਰੂਰ ਤੁਹਾਡੇ ਹੀ ਘਰੇ ਜਾ ਤੁਹਾਡੀ ਛੱਤ ਤੇ ਹੋਵੇਗਾ। ਅਸੀ ਸਮਝ ਗਏ ਕਿ ਇਹਨਾ ਨੇ  ਪ੍ਰੈਸਰ ਕੂਕਰ ਦੀ ਸੀਟੀ ਨੂੰ ਸੱਪ ਦਾ ਫੁੰਕਾਰਾ ਸਮਝ ਲਿਆ ਹੈ।ਅਸੇ ਸਾਰਾ ਟੱਬਰ ਜੋਰ ਜੋਰ ਦੀ ਹੱਸਣ ਲੱਗ ਪਏ। ਜਿਵੇਂ ਜਿਵੇਂ ਅਸੀ ਹੱਸੀਏ ਸਾਡਾ ਤਾਇਆ ਉਵੇਂ ਹੀ ਗੁੱਸੇ ਹੋਵੇ। ਆਖਿਰ ਉਹ ਗਰਮੀ  ਖਾ ਗਿਆ । ਕਿਉਂਕਿ ਸਾਡਾ ਸਾਰਾ ਪਰਿਵਾਰ  ਤਾਏ ਕੌਰ ਸਿੰਘ ਦੀ ਬਹੁਤ ਇੱਜਤ ਕਰਦਾ ਸੀ ਤਾਏ ਦਾ ਇੱਕੋ ਇੱਕ ਮੁੰਡਾ ਸਿੰਦਰ ਮੇਰਾ ਹਮ ਜਮਾਤੀ ਸੀ ਤੇ ਪੱਕਾ ਆੜੀ ਵੀ । ਜਦੋਂ ਪਾਪਾ ਜੀ ਨੇ ਉਸ ਨੂੰ ਪ੍ਰੈਸਰ ਕੂਕਰ ਬਾਰੇ ਦੱਸਿਆ ਤਾਂ ਉਹ ਹੈਰਾਨ ਹੋ ਗਿਆ। ਫਿਰ ਉਹ ਸਾਰੇ ਜਣੇ ਸਾਡੇ ਘਰੇ ਆ ਗਏ। ਓੁਹਨਾ ਨੇ ਤਿੰਨ ਚਾਰ ਮਿੰਟਾ ਵਿੱਚ ਰਿੱਝੀ ਸਬਜੀ ਦੇਖੀ ਅਤੇ ਉਸ ਦਾ ਸਵਾਦ ਵੇਖਿਆ। ਅਗਲੇ ਦਿਨ ਸਾਰੇ ਪਿੰਡ ਵਿੱਚ ਇਸ ਪ੍ਰੈਸਰ ਕੂਕਰ ਦੀ ਚਰਚਾ ਸੀ । ਔਰਤਾਂ ਚਾਅ ਚਾਅ ਨਾਲ ਉਸ ਜਾਦੂ ਦੀ ਪਤੀਲੀ ਨੂੰ ਵੇਖਣ ਲਈ ਸਾਡੇ ਘਰੇ ਆਉਂਦੀਆਂ  ਸਨ ਜਿਸ ਵਿੱਚ ਬਿਨਾ ਕੜ੍ਹਛੀ ਹਿਲਾਏ ਮਿੰਟਾਂ ਵਿੱਚ ਸਬਜੀ ਰਿੱਝ ਜਾਂਦੀ ਹੈ।ਅੱਜ ਕਲ੍ਹ ਪ੍ਰੈਸਰ ਕੂਕਰ ਹਰ ਰਸੋਈ ਦਾ ਜਰੂਰੀ ਹਿੱਸਾ ਹੈ। ਇਸ ਦੇ ਕੰਮ ਤੇ ਕੋਈ ਹੈਰਾਨ ਵੀ ਨਹੀ ਹੁੰਦਾ।
ਰਮੇਸ ਸੇਠੀ ਬਾਦਲ
ਮੋ 98 766 27233   

Friday, 30 August 2013

ਤੇਰਾ ਮੇਰੇ ਦਾ ਫਰਕ


                                            ਤੇਰਾ ਮੇਰੇ ਦਾ ਫਰਕ 


“ਆਹ ਕੋਣ ਆਇਆ ਸੀ।' ਉਸ ਦਿਨ ਲਾਬੀ ਵਿੱਚ ਪਏ ਚਾਹ ਦੇ  ਜੂਠੇ ਕੱਪ ਅਤੇ ਪਲੇਟਾਂ ਵਿੱਚ ਪਏ   ਸੈਡਵਿੱਚ ਤੇ ਪੇਸਟਰੀ ਦੇ ਟੁਕੜਿਆਂ ਨੂੰ ਦੇਖ ਕੇ ਮੈਂ ਦਫਤਰੋ ਆਉਂਦੇ ਨੇ ਹੀ  ਪੁਛਿਆ। “ਆਉਣਾ ਕਿੰਨੇ ਸੀ। ਪਿੰਕੀ ਭਾਬੀ ਤੇ ਵੀਰਾ ਆਏ ਸਨ। ਰੱਖੜੀ ਬੰਨਵਾਉਣ। ਨਾਲ ਬੱਚੇ ਸਨ।' ਉਹ ਬੋਲੀ। “ਪਰ ਰੱਖੜੀ ਤੇ ਕਲ੍ਹ ਨੂੰ ਹੈ। ਉਹਨਾਂ ਕਿਹੜਾ ਦੂਰੋ ਆਉਣਾ ਸੀ ਲੋਕਲ ਹੀ ਤੇ ਹਨ। ਨਾਲੇ ਅੱਜ ਤੇ ਪੈਚਕਾਂ ਹਨ।' ਮੈ ਜਾਣ ਬੁਝਕੇ ਕਿਹਾ। “ਕਲ੍ਹ ਨੂੰ ਵੀਰ ਦੀ ਡੀਜੀਐਸਈ ਨਾਲ ਮੀਟਿੰਗ ਹੈ ਚੰਡੀਗ੍ਹੜ ਤੇ ਭਾਬੀ ਨੇ ਮੋਗੇ ਜਾਣਾ ਹੈ।' ਮੈਂ ਚੁੱਪ ਕਰਕੇ ਅੰਦਰ ਚਲਾ ਗਿਆ ਸੀ ਮੈਨੂੰ ਬਹੁਤ ਗੁੱਸਾ ਆਇਆ। ਉਹਨਾ ਮੈਨੂੰ ਉਡੀਕਣਾ ਵੀ ਮਨਾਸਿਫ ਨਹੀ ਸਮਝਿਆ । 
          ਹਰ ਸਾਲ ਭੈਣ ਰੱਖੜੀ ਬੰਨਣ ਆਉਂਦੀ ਹੈ। ਇਸ ਵਾਰ ਭੈਣ ਭਰਾਵਾਂ ਵਿੱਚ ਗੁੱਸਾ ਗਿਲਾ ਸੀ। ਭੈਣ ਨੇ ਕੋਰਾ ਜਵਾਬ ਦੇ ਦਿੱਤਾ ਕਿ ਉਹ ਰੱਖੜੀ ਬੰਨਣ ਨਹੀ ਆਵੇਗੀ। ਉਸਦੇ ਘਰੇ ਕਲੇਸ ਪੈਂਦਾ ਹੈ। ਮੈਂ ਚੁੱਪ ਕਰ ਗਿਆ। ਬੀਜੀ ਦਾ ਵੀ ਰੰਗ ਉਡ ਗਿਆ। ਚਲ ਕੋਈ ਗੱਲ ਨਹੀ ਜੇ ਤੈਨੂੰ ਨਹੀ ਆਉਣ ਦਿੰਦੇ ਤਾਂ ਨਾ ਸਹੀ । ਅਸੀ ਤੇਰੇ ਕੋਲ ਆ ਕੇ ਰੱਖੜੀ ਬੰਨਵਾ ਲਵਾਂਗੇ। ਸਾਨੂੰ ਕੋਈ ਘਰੋਂ ਤਾਂ ਨਹੀ ਕੱਢਦੇ?ਤੇ ਰੱਖੜੀ ਵਾਲੇ ਦਿਨ  ਜਦੋ ਮੈਂ ਜਾਣ ਦਾ ਨਾ ਲਿਆ ਤਾਂ ਉਸਨੇ ਮੂੰਹ ਫੁਲਾ ਲਿਆ। “ ਜੇ ਭੈਣ ਨੂੰ ਵੀਰਾਂ ਦੀ ਸੁੱਖ ਦੀ ਨਹੀ ਤਾਂ ਤੁਹਾਡੀ ਜੇਬ ਕਿਉਂ ਉਛੱਲਦੀ ਹੈ।'  ਮੈਂ ਚੁੱਪ ਕਰ ਗਿਆ ਕਿਉਂ ਘਰੇ ਕਲੇਸ ਪਾਉਣਾ ਹੈ। ਮੈਨੂੰ ਪਤਾ ਹੈ ਕਿਵੇਂ ਮੈਂ ਅਗਲੇ ਦਿਨ ਦਫਤਰ ਵਿੱਚ ਆਪਣੀਆਂ ਖਾਲੀ ਤੇ ਸੁਨੀਆਂ ਬਾਹਵਾਂ ਲਕੋਦਾ ਰਿਹਾ। ਤੇ ਇਹ ਸਾਰਾ ਦਿਨ ਦੰਦ ਕੱਢਦੀ ਰਹੀ।ਤੇ ਮੈਂ ਅੰਦਰੋ ਅੰਦਰੀ ਧੁੱਖਦਾ ਰਿਹਾ।ਇਹ ਤੇਰੇ ਮੇਰੇ ਦਾ ਫਰਕ ਇੱਕ ਦੀਵਾਰ ਬਣਦਾ ਜਾ ਰਿਹਾ ਸੀ ਸਾਡੀ ਗ੍ਰਹਿਸਤੀ ਵਿੱਚ।
ਰਮੇਸ ਸੇਠੀ ਬਾਦਲ
ਮੋ 98 766 27233

Wednesday, 28 August 2013

ਪੁਲਿਸ ਕਪਤਾਨ ਦੀ ਰਹਿਮਦਿਲੀ


 ਪੁਲਿਸ ਕਪਤਾਨ ਦੀ ਰਹਿਮਦਿਲੀ


      ਪੁਲਿਸ ਬਾਰੇ ਸਾਡੀ ਸਭ ਦੀ ਵਿਚਾਰਧਾਰਾ ਇੱਕੋ ਜਿਹੀ ਹੈ। ਆਮਕਰ ਕੇ  ਅਸੀ ਸਾਰੇ ਹੀ ਇਹ ਸੋਚਦੇ ਹਾਂ ਕਿ ਪੁਲਿਸ ਬੜੀ ਸਖਤ ਤੇ ਜਾਲਿਮ ਨੁਮਾ ਸੁਭਾਓ ਦੀ ਹੁੰਦੀ ਹੈ। ਰਹਿਮ, ਦਇਆ, ਤਰਸ ਵਰਗੇ ਸਬਦ ਤਾਂ ਪੁਲਿਸ ਦੀ ਡਿਕਸaਨਰੀ ਵਿੱਚ ਹੀ ਨਹੀ ਹੁੰਦੇ । ਤੇ ਜੇ ਗੱਲ ਉਸ ਕਾਲੇ ਦੋਰ ਦੀ ਹੋਵੇ ਜਦੋ ਖਾਕੀ ਤੇ ਖਾੜਕੂ ਦੋਨੇ ਖੌਫ ਦਾ ਪ੍ਰਤੀਕ ਸਨ। ਤਾਂ ਸਾਡੀ ਧਾਰਨਾ ਵੀ ਪੱਕੀ ਹੋ ਜਾਂਦੀ ਹੈ। ਪੁਲਿਸ ਅਫਸਰ ਤਾਂ ਕੀ ਹੋਮ ਗਾਰਡ ਵਾਲਿਆਂ ਨੂੰ ਦੇਖ ਕੇ ਪੈਂਟ ਗਿੱਲੀ ਹੋ ਜਾਂਦੀ ਸੀ। ਕਿਸੇ ਨਾਕੇ ਤੇ ਖੜ੍ਹੇ ਸਿਪਾਹੀਆਂ ਨੂੰ ਵੇਖ ਕੇ ਭੈਅ ਆਉਂਦਾ ਸੀ। ਪੁਲਿਸ ਦੇ ਕੰਮ ਕਰਨ ਦੇ ਤੌਰ ਤਰੀਕੇ ਅੱਜ ਵੀ ਓਹੀ ਹਨ। ਤੇ ਇਹ ਮਹਿਕਮਾਂ ਵੀ ਅਜਿਹਾ ਹੈ। ਨਰਮੀ ਨਾਲ ਪੇਸa ਆਉਣ ਤੇ ਲੋਕ ਵੀ ੁ ਨਹੀ ਸਮਝਦੇ। ਇਹਨਾਂ ਦਾ ਵਾਹ ਹੀ ਚੋਰ ਉੱਚਕਿਆਂ ਨਾਲ ਪੈਂਦਾ ਹੈ। ਫਿਰ ਨਰਮੀ ਨਾਲ ਮਸਲੇ ਹੱਲ ਵੀ ਨਹੀ ਹੁੰਦੇ। ਵਿਗੜਿਆ ਤਿਗੜਿਆਂ ਦਾ ਡੰਡਾ ਹੀ ਪੀਰ ਹੁੰਦਾ ਹੈ।
           ਸਾਡੇ ਸਕੂਲ ਦੇ ਸਥਾਪਨਾ ਦਿਵਸ ਮਨਾਉਣ ਲਈ ਜਿਲ੍ਹੇ ਦੇ ਡਿਪਟੀ ਕਮਿਸaਨਰ ਨੂੰ ਮੁੱਖ ਮਹਿਮਾਨ ਬਨਣ ਲਈ ਬੇਨਤੀ ਕੀਤੀ ਗਈ। ਕਿਉਂਕਿ ਜਿਲ੍ਹੇ ਦਾ ਡਿਪਟੀ ਕਮਿਸaਨਰ ਹੀ ਸਾਡੇ ਸਕੂਲ ਦੀ ਲੋਕਲ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਹੁੰਦਾ ਹੈ। ਉਸ ਸਮੇਂ ਸ੍ਰੀ ਭੁਪਿੰਦਰ ਸਿੰਘ ਸਿੱਧੂ ਜਿਲ੍ਹਾ ਫਰੀਦਕੋਟ ਦੇ ਡੀਸੀ ਸਨ। ਉਹ ਬਠਿੰਡਾ ਜਿਲ੍ਹੇ ਦੇ ਪਿੰਡ ਪਥਰਾਲਾ ਦੇ ਜੰਮਪਲ ਤੇ ਵਾਸੀ ਸਨ। ਇਸ ਲਈ ਉਹ ਇਸ ਇਲਾਕੇ ਦੇ ਹੋਣ ਕਰਕੇ ਆਪਣੇ ਆਪ ਨੂੰ ਅਫਸਰ ਘੱਟ ਤੇ ਸੇਵਾਦਾਰ ਜਿਆਦਾ ਸਮਝਦੇ ਸਨ। ਲੋਕ ਉਹਨਾ ਕੋਲ ਸਿੱਧੇ ਹੀ ਆਪਣੇ ਕੰਮ ਕਰਵਾਉਣ ਚਲੇ ਜਾਂਦੇ। ਕੋਈ ਝਿਜਕ ਨਹੀ ਸਨ ਮੰਨਦੇ। ਤੇ ਸਿੱਧੂ ਸਾਹਿਬ ਵੀ ਆਮ ਭਾਸaਾ ਬੋਲ ਕੇ ਹਰ ਇੱਕ ਦਾ ਕੰਮ ਕਰ ਦਿੰਦੇ। ਸਿੱਧੂ ਸਾਹਿਬ ਨੇ ਆਪਣੇ ਹੀ  ਇਲਾਕੇ ਵਿੱਚ ਮੁੱਖ ਮਹਿਮਾਨ ਬਨਣ ਤੋਂ ਨਾਂਹ ਕਰ ਦਿੱਤੀ ਤੇ ਉਹਨਾ ਨੇ ਰਾਇ ਦਿੱਤੀ ਕਿ ਤੁਸੀ ਮੁੱਖ ਮਹਿਮਾਨ ਜਿਲ੍ਹਾ ਪੁਲਿਸ ਕਪਤਾਨ ਨੂੰ ਬਣਾ ਲਵੋ ਤੇ ਉਹ ਖੁੱਦ ਵੀ ਉਹਨਾ ਦੇ ਨਾਲ ਸਮਾਰੋਹ ਪਾਹੁੰਚ ਜਾਣਗੇ।   ਡੀਸੀ ਸਾਹਿਬ ਨੇ ਆਪ ਹੀ ਪੁਲਿਸ ਕਪਤਾਨ ਨਾਲ ਗੱਲ ਕਰਕੇ ਸਮਾਰੋਹ ਦਾ ਮਿਤੀ ਤੇ ਸਮਾਂ ਤਹਿ ਕਰ ਲਿਆ ਅਤੇ ਉਹਨਾ ਦੀ ਸਹਿਮਤੀ ਵੀ ਲੈ ਲਈ।  
              ਸਕੂਲ ਦਾ ਸਥਾਪਨਾ ਦਿਵਸ ਮਨਾਉਣ ਦੀਆਂ ਤਿਆਰੀਆਂ ਜੋਰਾ ਸaੋਰਾ ਨਾਲ ਸaੁਰੂ ਹੋ ਗਈਆ।ਮੇਰੀ ਡਿਊਟੀ ਸੱਦਾ ਪੱਤਰ ਵੰਡਣ ਅਤੇ ਦੂਸਰੇ ਉਪਰਲੇ ਕੰਮਾਂ ਤੇ  ਸੀ। ਪ੍ਰਿਸੀਪਲ ਸਾਹਿਬ ਦੇ ਹੁਕਮਾਂ ਅਨੁਸਾਰ ਮੈਂ ਫਰੀਦਕੋਟ ਜਿਲ੍ਹੇ ਦੇ ਅਫਸਰ ਸਾਹਿਬਾਨਾ ਨੂੰ ਖੁਦ ਸੱਦਾ ਪੱਤਰ ਦੇਣ ਗਿਆ। ਮੈਨੂੰ ਇਹ ਕੰਮ ਔਖਾ ਲੱਗਦਾ ਸੀ। ਘੰਟਿਆ ਬੱਧੀ ਦਫਤਰਾਂ ਮੂਹਰੇ ਅਫਸਰਾਂ ਦਾ ਇੰਤਜਾਰ ਕਰੋ ਤੇ ਫੇਰ ਕਾਰਡ ਦਿਉ। ਅਗਲਾ ਕਾਰਡ ਦਰਾਜa ਵਿੱਚ ਰੱਖ ਲੈਂਦਾ ਹੈ ਨਾ ਆਉਣਾ ਨਾ ਕਰਨਾ।ਸਭ ਤੋਂ ਪਹਿਲਾ ਮੈਂ ਡੀ ਸੀ ਸਾਹਿਬ ਨੂੰ ਕਾਰਡ  ਉਹਨਾ ਦੀ ਕੋਠੀ ਚ ਜਾ ਕੇ ਦਿੱਤਾ। ਨਾਲ ਹੀ ਜਿਲ੍ਹਾ ਪੁਲਿਸ ਕਪਤਾਨ ਦੀ ਕੋਠੀ ਹੈ। ਇਹਨਾ ਅਫਸਰਾਂ ਦੀਆਂ ਕੋਠੀਆਂ ਸਹਿਰ ਦੇ ਬਾਹਰ ਬਾਹਰ ਹੀ ਸਨ। ਜਦੋਂ ਮੈਂ ਪੁਲਿਸ ਕਪਤਾਨ ਦੀ ਕੋਠੀ ਗਿਆ ਤਾਂ ਹਲਕੀ _ ਹਲਕੀ ਬੂੰਦਾ ਬਾਂਦੀ ਸੁਰੂ ਹੋ ਚੁੱਕੀ ਸੀ। ਕੋਠੀ ਦੇ ਬਾਹਰ ਕੁਝ ਪੁਲਿਸ ਕਰਮਚਾਰੀ ਸਿਕਿਉਰਿਟੀ ਦੇ ਰੂਪ ਵਿੱਚ ਬਾਹਰ ਤੰਬੂ ਵਿੱਚ ਬੈਠੇ ਸਨ। ਤੇ ਆਰਾਮ ਨਾਲ ਖਾਣਾ ਖਾ ਰਹੇ ਸਨ। ਮੈਂ ਉਹਨਾ ਨੂੰ ਕਪਤਾਨ ਸਾਹਿਬ ਬਾਰੇ ਪੁੱਛਿਆ। ਪਰ ਉਹਨਾ ਨੇ ਕੋਈ ਢੰਗ ਨਾਲ ਜਵਾਬ ਨਹੀ ਦਿੱਤਾ। ਮੈਂ ਲਗਾਤਾਰ ਮੀaਹ ਵਿੱਚ ਭਿੱਜ ਰਿਹਾ ਸੀ। ਮੈਨੂੰ ਗੁੱਸਾ ਵੀ ਆ ਰਿਹਾ ਸੀ ਪਰ ਮੈਂ ਕੁਸa ਨਹੀ ਕਰ ਸਕਦਾ ਸਾਂ। ਉਹਨਾ ਨੇ ਮੈਨੂੰ ਤੰਬੂ ਦੇ ਅੰਦਰ ਆਉਣ ਲਈ ਵੀ ਨਹੀ ਕਿਹਾ।




               ਮੈਨੂੰ ਉਥੇ ਮੀਹa ਵਿੱਚ ਅੰਦਰ ਖੜ੍ਹੇ ਨੂੰ ਪੁਲਿਸ ਕਪਤਾਨ ਨੇ ਦੇਖ ਲਿਆ। ਉਹ ਅੰਦਰ ਆਪਣੇ ਡਰਾਇੰਗ ਰੂਮ ਵਿੱਚ ਖੜੇ ਸਨ। ਉਹਨਾ ਨੇ ਅੰਦਰੋ ਸੇਵਾਦਾਰ ਨੂੰ ਭੇਜ ਕੇ ਮੇਰੇ ਬਾਰੇ ਪੁਛਿਆ। ਤੇ ਫਿਰ ਉਹ ਖੁੱਦ ਹੀ ਪੋਰਚ ਵਿੱਚ ਆ ਗਏ। ਮੇਰੇ ਨਾਲ ਗੱਲਬਾਤ ਕਰਨ ਲੱਗੇ। ਮੈਨੂੰ ਮੀਂਹ ਵਿੱਚ ਭਿੱਜੇ ਨੂੰ ਦੇਖ ਕੇ ਉਹ ਮੈਨੂੰ ਅੰਦਰ ਲੈ ਗਏ। ਤੇ ਮੈਨੂੰ ਸੋਫੇ ਤੇ ਬੈਠਣ ਲਈ ਕਿਹਾ। ਮੈਂ ਸੋਫੇ ਤੇ ਬੈਠਣ ਤੋਂ ਝਿਜਕਦਾ ਸੀ ਕਿ ਸੋਫਾ ਖਰਾਬ ਨਾ ਹੋ ਜਾਏ। ਖੈਰ ਉਹਨਾ ਨੇ ਮੈਨੂੰ ਜੋਰ ਦੇ ਕੇ ਬਿਠਾ ਲਿਆ। ਅਤੇ ਸੇਵਾਦਾਰ ਨੂੰ ਚਾਹ ਲਿਆਉਣ ਲਈ ਕਿਹਾ। ਫਿਰ ਉਹਨਾ ਨੇ ਮੈਨੂੰ ਆਪਣਾ ਬਾਇਓ ਡਾਟਾ ਵੀ ਦੱਸਿਆ।ਉਸ ਨੇ ਆਪਣਾ ਨਾਮ ਸਮਰ ਵਿਜੈ ਸਿੰਘ ਦੱਸਿਆ।  ਫਿਰ ਉਹਨਾ ਨੇ ਮੇਰਾ ਅਗਲਾ ਪ੍ਰੋਗਰਾਮ ਪੁਛਿਆ। ਮੇਰੇ ਇਹ ਦੱਸਣ ਤੇ ਕਿ ਮੈਂ ਬਾਕੀ ਦਫਤਰਾਂ ਵਿੱਚ ਕਾਰਡ ਵੰਡਣ ਜਾਣਾ ਹੈ। ਉਹ ਮੈਨੂੰ ਆਪਣੇ ਨਾਲ ਆਪਣੀ ਐਂਬੈਸਡਰ ਕਾਰ ਤੇ ਪੁਲਿਸ ਲਾਈਨਜa ਲੈ ਆਏ। ਪੁਲਿਸ ਲਾਈਨਜa ਆ ਕੇ ਉਹਨਾ ਨੇ ਆਪਣੇ ਇੱਕ ਡਰਾਇਵਰ ਨੂੰ ਮੇਰੇ ਨਾਲ ਆਪਣੀ ਜੀਪ ਦੇ ਕੇ ਭੇਜ ਦਿੱਤਾ।  ਤੇ ਨਾਲ ਹੀ ਡਰਾਇਵਰ ਨੂੰ ਹੁਕਮ ਦਿੱਤਾ ਕਿ ਜਿੱਥੇ ਵੀ ਮੈਂ ਜਾਣਾ ਚਾਹਾ  ਉਹ ਮੈਨੂੰ ਲੈ ਕੇ ਜਾਵੇ। ਤੇ ਕੰਮ ਖਤਮ ਹੋਣ ਤੇ ਮੈਨੂੰ ਬਠਿੰਡੇ ਵਾਲੀ ਬੱਸ ਤੇ ਬਿਠਾ ਕੇ ਆਵੇ ਅਤੇ ਰਿਪੋਰਟ ਕਰੇ।
            ਉਸ ਡਰਾਇਵਰ ਨੇ ਅਜਿਹਾ ਹੀ ਕੀਤਾ।ਉਹ ਮੇਰੇ ਨਾਲ ਹਰ ਦਫਤਰ ਚ ਗਿਆ। ਮੈਂ ਆਪਣਾ ਕੰਮ ਜਲਦੀ ਹੀ ਨਿਪਟਾ ਲਿਆ। ਫਿਰ ਉਹ ਮੈਨੂੰ ਬਸ ਤੇ ਬਿਠਾ ਆਇਆ ਤੇ ਕੰਡਕਟਰ ਨੂੰ ਵੀ ਕਹਿ ਕੇ ਆਇਆ ਕਿ ਇਹ ਸਾਬ੍ਹ ਦਾ ਖਾਸ ਆਦਮੀ ਹੈ। ਉਸ ਦੇ ਕਹਿਣ ਤੇ ਕੰਡਕਟਰ ਨੇ ਮੇਰੀ ਟਿਕਟ ਵੀ ਨਹੀ ਕੱਟੀ।ਉਹ ਡਰਾਇਵਰ ਜਾਂਦਾ ਹੋਇਆ ਬੱਸ ਦਾ ਨੰਬਰ ਵੀ ਨੋਟ ਕਰਕੇ ਲੈ ਗਿਆ ਤਾਂਕਿ ਉਹ ਸਾਹਿਬ ਨੂੰ ਪੂਰੀ ਰਿਪੋਰਟ ਦੇ ਸਕੇ। ਉਸ ਪੁਲਿਸ ਕਪਤਾਨ ਦਾ ਆਮ ਜਨਤਾ ਪ੍ਰਤੀ ਰਵਈਆ ਕੈਸਾ ਸੀ ਮੈਨੂੰ ਨਹੀ ਪਤਾ। ਪਰ ਉਸ ਸਾਹਿਬ ਦੀ ਮੇਰੇ ਨਾਲ ਕੀਤੀ ਗਈ ਰਹਿਮਦਿਲੀ ਨੇ  ਅੱਜ ਵੀ ਮੇਰੇ ਦਿਲ ਵਿੱਚ ਇੱਕ ਖਾਸ ਜਗਾਹ ਬਣਾਈ ਹੋਈ ਹੈ।

ਰਮੇ± ਸੇਠੀ ਬਾਦਲ
ਮੋ 98 766 27233   

Wednesday, 14 August 2013

ਦਾਸਤਾਨ_ਏ_ ਪਿਆਜ

                                       
  
ਦਾਸਤਾਨ_ਏ_ ਪਿਆਜ

“ਇੱਥੇ ਦਾਲ ਨੂੰ ਪਿਆਜa ਦਾ ਤੜਕਾ ਲਾਇਆ ਜਾਂਦਾ ਹੈ।' ਸਾਹਮਣੇ ਢਾਬੇ ਤੇ ਲੱਗੇ ਬੋਰਡ ਨੂੰ ਪੜ੍ਹ ਕੇ ਮੇਰੀਆਂ ਵਾਸaਾਂ ਖਿੜ ਗਈਆਂ।ਪਿਆਜ ਦਾ ਤੜਕਾ ਉਹ ਵੀ ਜਦੋਂ ਪਿਆਜ ਅੱਸੀ ਰੁਪਏ ਕਿਲੋ ਨੂੰ ਢੁੱਕ ਰਿਹਾ ਹੋਵੇ। ਮੈਂ ਬਿਨਾਂ ਅੱਗਾ ਪਿੱਛਾ ਦੇਖੇ ਢਾਬੇ ਚ ਵੜ੍ਹ ਜਾਂਦਾ ਹਾਂ। ਤੇ ਰੇਟ ਪੁੱਛੇ ਬਿਨਾ ਹੀ ਇੱਕ ਦਾਲ ਫਰਾਈ ਦਾ ਆਰਡਰ ਦੇ ਦਿੰਦਾ ਹਾਂ। ਕਈ ਦਿਨ ਹੋ ਗਏ ਪਿਆਜ ਦਾ ਮੂੰਹ ਨਹੀ ਦੇਖਿਆ। ਜੀਰੇ ਦੇ ਤੜਕੇ ਆਲੀ ਦਾਲ ਖਾ ਖਾ ਕੇ ਸਾਲਾ ਮਨ ਅੱਕਿਆ ਪਿਆ ਹੈ। ਸੋਚਿਆ ਸਲਾਦ ਦੀ ਪਲੇਟ ਤੇ ਪੈਸ ਕਿਉਂ ਲਾਉਣੇ ਹਨ। ਇਕੱਲੇ ਪਿਆਜ ਤੇ ਹੀ ਲੂਣ ਭੁੱਕ ਲਵਾਂਗੇ ਤੇ ਰੋਟੀ ਖਾ ਲਵਾਂਗੇ। ਪਰ ਇੱਥੇ ਤਾਂ ਘਸੀ ਜਿਹੀ ਜੀਨ ਵਾਲਾ ਵੇਟਰ ਹਰ ਇੱਕ ਨਾਲ ਬੱਤਮੀਜੀ ਨਾਲ ਪੇਸ ਆ ਰਿਹਾ ਸੀ। ਮੇਰੇ ਨਾਲ ਦੇ ਟੇਬਲ ਤੇ ਬੈਠੇ ਸਰਦਾਰ ਜੀ ਨੇ ਜਦੋ ਗੰਢਾ ਮੰਗਿਆ ਤਾਂ ਉਹ ਕੁੱਦ ਕੇ ਪੈ ਗਿਆ। ਪਤਾ ਨਹੀ ਕੀ ਕੁਝ ਬੋਲ ਗਿਆ ਹਿੰਦੀ ਪੰਜਾਬੀ ਵਿੱਚ। ਸਰਦਾਰ ਜੀ ਵਿਚਾਰਾ ਚੁੱਪ ਕਰ ਗਿਆ। ਸੋਚਦਾ ਹੋਣਾ ਹੈ ਕਿਉਂ ਦੋ ਟਕੇ ਦੇ ਭਈਏ ਦੇ ਮੂੰਹ ਲੱਗਣਾ ਹੈ।ਰੋਟੀ ਖਾ ਕੇ ਉਹ ਤੁਰਦਾ ਬਣਿਆ।
ਰੋਟੀ ਆ ਗਈ ਤੇ ਫਿੱਕੀ ਜਿਹੀ ਦਾਲ , ਖਾਣ ਨੂੰ ਵੱਢੀ ਰੂਹ ਨਾ ਕਰੇ। ਬੁਰਕੀ ਲਬੇੜ ਲਬੇੜ ਕੇ ਢਿੱਡ ਭਰ ਲਿਆ। ਮੇਰੇ ਮੇਜa ਦੇ ਨਾਲ ਹੀ ਲਿਖਿਆ ਸੀ “ਨਮਕ ਸਵਾਦ ਅਨੁਸਾਰ ਤੇ ਪਿਆਜa ਅੋਕਾਤ ਅਨੁਸਾਰ।' ਵਾਕਿਆ ਹੀ ਆਮ ਆਦਮੀ ਦੀ ਕੀ ਅੋਕਾਤ ਉਹ ਪਿਆਜ ਖਾ ਲਵੇ। ਅੱਠ ਰੁਪਏ ਦੇ ਸੋ ਗਰਾਮ ਪਿਆਜ। ਗਰੀਬ ਆਦਮੀ ਬਾਰੇ ਕਿਹਾ ਜਾਂਦਾ ਹੈ ਕਿ ਏਨੀਆਂ ਮਹਿੰਗੀਆਂ ਸaਬਜੀਆਂ ਨਾਲ ਰੋਟੀ ਤਾਂ ਨਹੀ ਖਾ ਸਕਦਾ ਚਲੋ ਪਿਆਜ ਨਾਲ ਡੰਗ ਟਪਾ ਲਵੇਗਾ। ਪਰ ਹੁਣ ਤਾਂ ਇਹ ਪਿਆਜ ਵੀ ਪਹੁੰਚ ਤੋਂ ਦੂਰ ਚਲਾ ਗਿਆ। ਵਿਚਾਰੀਆਂ ਤੋਰੀਆਂ, ਸਿਮਲਾ ਮਿਰਚ, ਅਰਬੀ ਤੇ ਖੱਖੜੀਆ ਖਰਬੂਜੇ ਹਨ ਜੋ ਬਿਨਾ ਪਿਆਜ ਤੋਂ ਬਣ ਜਾਂਦੇ ਹਨ। ਪਿਆਜ ਨਾਲੋ ਤਾਂ ਸਾਇਦ ਇਹਨਾ ਸਬਜੀਆਂ ਨਾਲ ਰੋਟੀ ਖਾਣੀ ਸਸਤੀ ਹੋਵੇਗੀ । ਆਮ ਆਦਮੀ ਦੀ ਕਿੱਥੇ ਪਾਹੁੰਚ ਪਿਆਜ ਖਾਣ ਦੀ।
ਹੁਣ ਤੇ ਲੱਗਦਾ ਹੈ ਐਤਕੀ ਦਿਵਾਲੀ ਤੇ ਲੋਕੀ ਪਿਆਜ ਦੇਣਗੇ ਗਿਫਟ ਵਿੱਚ। ਮਿਠਾਈ ਤਾਂ ਨਕਲੀ ਮਿਲਦੀ ਹੈ। ਰਸਾਇਣਕ ਦੁੱਧ ਤੋਂ ਖੋਆ ਤਿਆਰ ਕੀਤਾ ਜਾਂਦਾ ਹੈ। ਨਿਰਾ ਜਹਿਰ ਹੁੰਦਾ ਹੈ। ਸਿਹਤ ਦਾ ਵੀ ਨੁਕਸਾਨ ਕਰਦਾ ਹੈ। ਪਰ ਪਿਆਜ ਚ ਅਜੇਹਾ ਕੁਝ ਨਹੀ ਹੋਵੇਗਾ। ਪਿਆਜ ਤੇ ਸੁੱਧ ਤਾਜਾ ਖਾਲਸ ਮਿਲੇਗਾ। ਕੋਈ ਮਿਲਾਵਟ ਨਹੀ। ਹਰ ਘਰ ਦੇ ਕੰਮ ਆਉਣ ਵਾਲਾ ਪਿਆਜ। ਅਮੀਰ ਗਰੀਬ ਦੀ ਰਸੋਈ ਦੀ ਜਰੂਰਤ ਹੈ ਪਿਆਜ। ਇਸ ਨੂੰ ਤਾਂ ਸaੂਗਰ ਦੇ ਮਰੀਜ ਵੀ ਖਾ ਸਕਦੇ ਹਨ।ਮੋਟਾਪੇ ਬਲੱਡ ਪ੍ਰੇਸਰ ਦੇ ਸਿਕਾਰ ਵੀ। ਦਿਵਾਲੀ ਤਾਂ ਦੂਰ ਹੈ ਅਜੇ। ਲੋਕੀ ਰੱਖੜੀ ਤੇ ਹੀ ਭੈਣਾਂ ਨੂੰ ਪਿਆਜ ਗਿਫਟ ਕਰਨਗੇ ।ਭੈਣਾ ਪਿਆਜ ਵਿਚੋ ਆਪਣੇ ਭਰਾਵਾਂ ਦੀ ਝਲਕ ਵੇਖਣਗੀਆਂ। ਭੈਣਾਂ ਰੱਖੜੀ ਦੇ ਨਾਲ ਨਾਰੀਅਲ ਦੀ ਬਜਾਏ ਪਿਆਜa ਦੇਣਗੀਆਂ। “ ਭਈਆ ਮੇਰੇ ਪਿਆਜa ਦੀ ਲਾਜ ਰੱਖਣਾ।' ਪੇਕਿਆ ਤੋਂ ਆਏ ਪਿਆਜa ਅੋਰਤਾਂ ਬੜਾ ਸੰਭਲ ਸੰਭਲ ਕੇ ਵਰਤਣਗੀਆਂ।
ਚਾਰ ਤੋਂ ਛੇ ਰੁਪਏ ਵਿਕਣ ਵਾਲਾ ਪਿਆਜ ਪੰਦਰਾ ਗੁਣਾ ਮਹਿੰਗਾ ਹੋ ਗਿਆ। ਸੋਨਾ ਵੀ ਬੱਤੀ ਹਜਾਰੀ ਹੋ ਕੇ ਫਿਰ ਛੱਬੀ ਹਜਾਰੀ ਹੋ ਗਿਆ। ਚਾਂਦੀ ਵੀ ਪੰਝਤਰ ਹਜਾਰ ਕਿਲੋ ਤੋਂ ਚਾਲੀ ਹਜਾਰ ਤੇ ਆ ਗਈ। ਪਰ ਪਿਆਜa ਦੀ ਛਲਾਂਗ ਨੇ ਤਾਂ ਮਨਮੋਹਨ ਤੇ ਮੋਂਟੇਕ ਦੋਹਾਂ ਦਾ ਅਰਥ ਸਸਤਰ ਫੇਲ ਕਰਤਾ।ਲੋਕੀ ਰਿਸaਵਤ ਵਿੱਚ ਪਿਆਜa ਦੀ ਮੰਗ ਕਰਣਗੇ। ਨੇਤਾ ਲੋਕ ਦੋ ਨੰਬਰ ਦੀ ਕਾਲੀ ਕਮਾਈ ਨੂੰ ਪਿਆਜa ਦੇ ਰੂਪ ਵਿੱਚ ਸੰਭਾਲਣ ਗੇ। ਘਪਲਿਆਂ ਨੂੰ ਪਿਆਜa ਦੇ ਹਿਸਾਬ ਨਾਲ ਦੇਖਿਆ ਜਾਵੇ ਗਾ। ਹੋਰ ਤਾਂ ਹੋਰ ਦਾਜ ਵਿੱਚ ਪਿਆਜa ਮੰਗਣ ਦਾ ਇਲਜਾਮ ਲਗਾਕੇ ਲੋਕ ਆਪਣੀ ਲੜਕੀ ਦੇ ਸਹੁਰਿਆ ਨੂੰ ਜੇਲ ਦਾ ਡਰਾਵਾ ਦਿਖਾ ਕੇ ਤਲਾਕ ਦੀ ਆਪਣੀ ਮੰਗ ਪੂਰੀ ਕਰਣਗੇ। ਆਪਣੇ ਜਵਾਈ ਤੇ ਪਿਆਜ ਮੰਗਣ ਦਾ ਝੂਠਾ ਇਲਜਾਮ ਲਾਉਣ ਤੋ ਗੁਰੇਜ ਨਹੀ ਕਰਣਗੇ।
ਮੋਦੀ ਦੀ ਡਗਮਗਾਉਂਦੀ ਬੇੜੀ ਨੂੰ ਪਿਆਜ ਦੇਵਤਾ ਨੇ ਆਪਣਾ ਆਸaੀਰਵਾਦ ਦੇ ਦਿੱਤਾ ਹੈ। ਦੋ ਹਜਾਰ ਚੋਦਾਂ ਦੇ ਯੁੱਧ ਨੂੰ ਅਮਰੀਕਾ ਦੀਆਂ ਚਾਲਾਂ ਨਾਲ ਨਹੀ ਪਿਆਜ ਦੀਆਂ ਨੀਤੀਆਂ ਨਾਲ ਲੜਿਆ ਜਾਵੇਗਾ। ਪਿਆਜ ਨੂੰ ਲੈ ਕੇ ਨਵੇ ਨਵੇ ਡਰਾਮੇ ਕੀਤੇ ਜਾਣਗੇ। ਵਿਦੇਸ ਤੋਂ ਸਸਤਾ ਪਿਆਜ ਮੰਗਾਉਣ ਦੇ ਝੂਠੇ ਲਾਰੇ ਲਾਏ ਜਾਣਗੇ। ਵਿਰੋਧੀ ਪਾਰਟੀਆਂ ਪਿਆਜ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰਣ ਗੀਆਂ। ਸਰਕਾਰ ਪਿਆਜ ਮਾਮਲੇ ਵਿੱਚ ਵਿਦੇਸaੀ ਹੱਥ ਹੋਣ ਦਾ ਰੋਣਾ ਰੋਏਗੀ। ਕਿਸੇ ਨੂੰ ਕੁਝ ਫਰਕ ਨਹੀ ਪਵੇਗਾ। ਬਸ ਪਿਆਜa ਗਰੀਬ ਦਾ ਸੁਫਨਾ ਬਣਕੇ ਰਹਿ ਜਾਵੇਗਾ। ਲੋਕਾਂ ਦਾ ਧਿਆਨ ਹੋਰ ਪਾਸਿਉ ਹੱਟ ਕੇ ਬਸ ਪਿਆਜ ਤੇ ਹੀ ਟਿੱਕ ਜਾਵੇਗਾ। ਕੋਈ ਵੀ ਚਾਰਾ ਘੋਟਾਲਾ, ਟੂ ਜaੀ ਸਕੈਮ, ਕੋਇਲਾ ਸਕੈਮ, ਬਾਰੇ ਨਹੀ ਸੋਚੇਗਾ। ਬਸ ਪਿਆਜ ਹੀ ਪਿਆਜ ਦੀ ਚਰਚਾ ਹੋਵੇ ਗੀ।
ਮੇਰੀ ਅੱਖ ਖੁੱਲਦੀ ਹੈ ਤਾਂ ਯਾਦ ਆਉਂਦਾ ਹੈ ਕਿ ਸਾਹਿਬਾਂ ਨੇ ਕਿਹਾ ਸੀ ਕਿ ਬਾਜਾਰ ਜਾਉਂ ਤਾਂ ਕਿਲੋ ਕੁ ਪਿਆਜ ਲੈ ਆਇਓੁ। ਮੈਂ ਘੇਸਲ ਜਿਹੀ ਵੱਟ ਕੇ ਸੋਫੇ ਤੇ ਲੇਟ ਗਿਆ ਤੇ ਮੇਰੀ ਅੱਖ ਲੱਗ ਗਈ। ਹੁਣ ਤਾਂ ਸੁਤਿਆਂ ਨੂੰ ਵੀ ਪਿਆਜ ਦੇ ਸੁਫਨੇ ਆਉਂਦੇ ਹਨ।
ਰਮੇਸ ਸੇਠੀ ਬਾਦਲ
ਮੋ 98 766 27 233
                                 

ਜਾਣੇ ਪਹਿਚਾਣੇ ਬੋਲ

                                  ਜਾਣੇ ਪਹਿਚਾਣੇ ਬੋਲ

ਹੈਲੋ 
ਕੋਣ ਬੋਲਦੇ ਹੋ, ਰਮੇਸ਼ਸa ਕੁਮਾਰ ਬੋਲਦੇ ਹੋ।
ਹਾਂ ਜੀ, ਨਮਸਤੇ ਜੀ, ਕੀ ਹਾਲ ਚਾਲ ਹੈ ਜੀ, ਠੀਕ ਹੋ ਜੀ ?
ਹਾਂ ਜੀ, ਹਾਂ ਜੀ।
ਕੀ ਹਾਲ ਹੈ ਤੁਹਾਡੇ ਮਾਤਾ ਜੀ ਦਾ।
ਮਾਤਾ ਜੀ ਠੀਕ ਹਨ ਹੁਣ , ਪਹਿਲਾ ਨਾਲੋ ਤਾਂ ਕਾਫੀ ਫਰਕ ਹੈ ਜੀ।
ਉਹਨ੍ਹਾ ਨੂੰ ਕਹੋ ਕਿ ਯੋਗ ਕਰਿਆ ਕਰਣ । ਜਿਆਦਾ ਨਹੀ ਤਾਂ ਦਸ ਮਿੰਟ ਕਪਾਲ ਭਾਤੀ ਤੇ ਦਸ ਮਿੰਟ ਅਨੁਲੋਮ ਵਿਲੋਮ ਕਰ ਲਿਆ ਕਰਣ। ਜੇ ਹੋ ਸਕੇ ਤਾਂ ਥੋੜੀ ਬਹੁਤ ਸੈਰ ਕਰ ਲਿਆ ਕਰਨ । ਏਸੇ ਨਾਲ ਹੀ ਕਾਫੀ ਫਰਕ ਪੈ ਜਾਵੇਗਾ ।ਮੈਂ ਤਾਂ ਕਾਫੀ ਦੇਰ ਤੋਂ ਕਰਦਾ ਹਾਂ।ਮੇਰੀ ਸਿਹਤ ਠੀਕ ਹੈ । ਮੈਨੂੰ ਕੋਈ ਤਕਲੀਫ ਨਹੀ । ਸਭ ਕੁਝ ਖਾ ਪੀ ਲੈਂਦਾ ਹਾਂ । ਯੋਗ ਨਾਲ ਬਹੁਤ ਹੀ ਠੀਕ ਫੀਲ  ਕਰਦਾ ਹਾਂ ।
ਹਾਂ ਜੀ, ਹਾਂ ਜੀ ਤੁਸੀ ਤਾਂ ਹਿੰਮਤ ਵਾਲੇ ਹੋ ।
ਬਾਕੀ ਬੇਟਾ ਮੇਰੀ 77 ਸਾਲ ਦੀ ਉਮਰ ਹੋ ਗਈ ਹੈ । ਅੱਜ ਕੱਲ ਦੇ ਜਮਾਨੇ ਵਿੱਚ 77 ਸਾਲ ਦੀ ਉਮਰ ਬਹੁਤ ਹੁੰਦੀ ਹੈ ਬਾਕੀ ਮੈਨੂੰ ਕੋਈ ਫਿਕਰ ਨਹੀ। ਕੋਈ ਚਿੰਤਾ ਨਹੀ। ਦੋ ਟਾਇਮ ਸੈਰ ਕਰ ਲੈਂਦਾ ਹਾਂ । ਪਾਰਕ ਵਿੱਚ ਚਲਾ ਜਾਂਦਾ ਹਾਂ। ਦੋ ਤਿੰਨ ਘੰਟੇ Tੁੱਥੇ ਸਮਾਂ ਪਾਸ ਹੋ ਜਾਂਦਾ ਹੈ । ਬਾਕੀ ਘਰ ਆਕੇ ਅਰਾਮ ਕਰ ਲੈਦਾ ਹਾਂ । ਸੋਚਦਾ ਘੱਟ ਹਾਂ ਤੇ ਹੱਸਦਾ ਜਿਆਦਾ ਹਾਂ ।
ਹਾਂ ਜੀ, ਹਾਂ ਜੀ, ਤਹਾਡੀ ਤੰਦਰੁਸਤੀ ਦਾ ਰਾਜ ਵੀ ਇਹੀ  ਹੈ ।

ਹਾਂ ਮੈਂ ਬਿਨਾਂ ਐਨਕ ਤੋਂ ਅਖਬਾਰ ਪੜ੍ਹ ਲੈਂਦਾ ਹਾਂ।   ਅਖਬਾਰ ਤਾਂ ਮੈਂ ਬਿਨਾਂ ਨਾਗਾ ਪਾਏ ਬਹੁਤ ਦੇਰ ਤੋਂ ਪੜ੍ਹਦਾ ਆ ਰਿਹਾ ਹਾਂ ।ਦੂਜਾ ਮੈਂ ਟੇਲੀਵਿਜਨ ਤੇ ਸਾਢੇ ਸੱਤ ਆਲੀਆਂ ਖਬਰਾਂ ਜਰੂਰ ਸੁਣਦਾ ਹਾਂ । ਬਾਕੀ ਜੇ ਸਮਾਂ ਮਿਲ ਜਾਵੇ ਤਾਂ ਧਾਰਮਿਕ ਗੁਟਕੇ, ਧਾਰਮਿਕ ਕਿਤਾਬਾਂ ਵੀ ਪੜ੍ਹ ਲੈਂਦਾ ਹਾਂ । ਇਸ ਨਾਲ ਵੀ ਮਨ ਨੂੰ ਤਾਜaਗੀ ਤੇ ਸਕੂਨ ਮਿਲਦਾ ਹੈ ।

ਤੁਹਾਡਾ ਤਾਂ ਰੁਟੀਨ ਬਹੁਤ ਵਧੀਆ ਹੈ। ਸਾਡੇ ਕੋਲੋ ਤਾਂ ਏਨਾ ਨਹੀ ਹੁੰਦਾ । ਡਿਊਟੀ ਤੇ ਹੀ ਥੱਕ ਜਾਂਦੇ ਹਾਂ ਤੇ ਘਰ ਆਕੇ ਸਿਰਫ ਅਰਾਮ ਹੀ ਹੁੰਦਾ ਹੈ ।
ਉਹ ਤਾਂ ਠੀਕ ਹੈ ਪਰ ਆਪਣੀ ਸਿਹਤ ਨਾਲੋ ਤਾਂ ਕੁਝ ਵੀ ਚੰਗਾ ਨਹੀ ।
ਜੀ। 
ਹਾਂ ਸੱਚ ਮੈਂ ਤੁਹਾਡੀ ਕਹਾਣੀ ਪੜ੍ਹੀ ਸੀ ਅਖਬਾਰ ਵਿੱਚ, ਤਾਕਤ ਦੇ ਟੀਕੇ' । ਬਹੁਤ ਵਧੀਆ ਲੱਗੀ ਤੁਸੀ ਤਾਂ ਸਾਡੇ ਬਜੁਰਗਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਲਿਖਿਆ ਹੈ । ਮੈਨੂੰ ਤਾਂ ਲੱਗਿਆ ਜਿਵੇਂ ਕਿਸੇ ਹੰਡੇ ਵਰਤੇ ਬਜੁਰਗ ਨੇ ਲਿਖੀ ਹੋਊ । ਕਹਾਣੀ ਦੀ ਇੱਕ ਇੱਕ ਗੱਲ ਮੈਨੂੰ ਟੁੰਬ ਗਈ, ਵਾਕਿਆ ਹੀ ਏਸ ਤਰਾਂ ਹੀ ਹੁੰਦਾ ਹੈ ? ਬਜੁਰਗਾ ਨੂੰ ਏਨੀ ਖੁਰਾਕ ਦੀ ਲੋੜ ਨਹੀ ਹੁੰਦੀ ਜਿੰਨੀ ਗੱਲਾਂ ਬਾਤਾ ਦੀ ਹੁੰਦੀ ਹੈ । ਪੁਰਾਣੇ ਲੋਕਾ ਦੀ ਲੰਮੇਰੀ ਉਮਰ ਦਾ ਰਾਜ ਵੀ ਇਹੀ ਹੁੰਦਾ ਸੀ ।ਉਦੋ ਲੋਕ ਘੰਟਿਆ ਬੱਧੀ ਸੱਥ ਵਿੱਚ ਬੈਠੇ ਰਹਿੰਦੇ ।ਉੱਘ ਪਤਾਲ ਦੀਆਂ ਗੱਲਾਂ ਕਰਦੇ ਰਹਿੰਦੇ ।ਦੁੱਖ ਸੁੱਖ ਵੰਡਾਉਦੇ ਤੇ ਗੱਲਾਂ ਬਾਤਾਂ ਨਾਲ ਹੀ ਉਹਨ੍ਹਾ ਦਾ ਖਾਣਾ ਹਜaਮ ਹੋ ਜਾਂਦਾ ਸੀ। ਪਰ ਅੱਜ ਕੱਲ ਤਾਂ ਨਿਗੁਰੇ ਟੈਲੀਵਿਜaਨ ਨੇ ਲੋਕਾਂ ਨੂੰ ਸਮੇਟ ਦਿੱਤਾ । ਇਕੱਲੇ ਬੈਠੇ ਬੈਠੇ ਬੱਸ ਟੀaਵੀ ਦੇਖਦੇ ਰਹਿੰਦੇ 
ਹਨ । ਦਾਦੇ ਤੇ ਪੋਤੇ ਦਾ ਮਿਲਾਪ ਹੀ ਨਹੀ ਹੁੰਦਾ । ਸਭ ਦੇ ਅਲੱਗ ਅਲੱਗ ਚੈਨਲ ਹਨ। ਕੋਈ ਕਿਸੇ ਦਾ ਦੁੱਖ ਸੁੱਖ ਨਹੀ ਵੰਡਾਉਦਾ । ਬੰਦਾ ਘਰ ਵਿੱਚ ਹੀ ਬੋਰ ਹੋ ਜਾਂਦਾ ਹੈ ਤੇ ਘਰ ਵਿੱਚ ਹੀ ਕੈਦ ਹੋ ਕੇ ਰਹਿ ਗਿਆ ਹੈ । ਜਿਆਦਾਤਰ ਨੌਕਰੀ ਪੇਸ਼ਸaਾ ਪਰਿਵਾਰ ਹੁੰਦੇ ਹਨ । ਕਿਸੇ ਕੋਲ ਕਿਸੇ ਦੀ ਸੁਣਵਾਈ ਕਰਨ ਦਾ ਸਮਾਂ ਨਹੀ ਹੁੰਦਾ । ਬਜੁਰਗ ਜਾਣ ਤਾਂ ਕਿੱਥੇ ਜਾਣ । ਤੁਹਾਡੀ ਕਹਾਣੀ ਨੇ ਇੱਕ ਸੇਧ ਦਿੱਤੀ ਹੈ । ਸaਾਇਦ   ਇੇਸ ਨੂੰ ਪੜ੍ਹ ਕੇ ਕੁਝ ਕੁ ਬਜੁਰਗਾਂ ਨੂੰ ਤਾਕਤ ਦੇ ਟੀਕੇ ਮਿਲਣ ਲੱਗ ਜਾਣ ਤੇ ਉਨ੍ਹਾਂ ਦੀਆਂ ਬੀਮਾਰੀਆਂ ਦੂਰ ਹੋ ਜਾਣ ।

ਹਾਂ ਬਿਲਕੁਲ ਠੀਕ ਕਿਹਾ ਤੁਸੀ। ਇਹੀ ਤਾਂ ਮੇਰੀ ਭਾਵਨਾ ਸੀ । ਇੱਕ ਵਿਚਾਰ ਸੀ ਜਿਹੜਾ ਤੁਹਾਨੂੰ ਤਾਂ ਕੀ, ਕਈ ਹੋਰ ਬਜੁਰਗਾਂ ਨੂੰ ਵੀ ਪਸੰਦ ਆਇਆ ਹੈ । ਸaੁਕਰੀਆ ਤੁਸੀ ਮੇਰੇ ਵਿਚਾਰਾਂ ਤੇ ਭਾਵਨਾਵਾਂ ਦੀ ਤਾਈਦ ਕੀਤੀ ਹੈ ।

ਕਦੇ -ਕਦੇ ਮੈਂ ਸੋਚਦਾ ਹਾਂ ਕਿ ਪੁਰਾਣੇ ਬਜੁਰਗ ਇੰਨੀ ਲੰਬੀ ਉਮਰ ਕਿਵੇਂ ਭੋਗ ਲੈਂਦੇ ਸੀ। 90_100 ਸਾਲ ਦੀ ਤਾਂ ਉਹਨਾਂ ਦੀ ਉਮਰ ਆਮ ਹੀ ਹੁੰਦੀ ਸੀ ਪਰ ਅੱਜ ਕੱਲ੍ਹ ਤਾਂ 60 ਤੋਂ ਪਾਰ ਹੋ ਜਾਏ ਤਾਂ ਨਿਆਮਤ ਸਮਝੋ। ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸਨ। ਇੱਕ ਘਰ ਦੇ 20_22 ਮੈਂਬਰ ਹੁੰਦੇ ਸਨ। ਕੰਮ ਵੰਡੇ ਹੁੰਦੇ ਸਨ। ਬਜੁਰਗਾਂ ਕੋਲੋ ਤਾਂ ਸਿਰਫa ਰਾਇ ਹੀ ਲਈ ਜਾਂਦੀ ਸੀ। ਉਹ ਘਰ ਦੇ ਚੌਧਰੀ ਹੁੰਦੇ ਸਨ। ਹਰ ਕੰਮ ਬਾਰੇ ਪੁੱਛਿਆ ਜਾਂਦਾ ਸੀ। ਦੇਣ ਲੈਣ ਦਾ ਅਧਿਕਾਰ ਸਿਰਫ ਬਜੁਰਗਾਂ ਕੋਲ ਹੁੰਦਾ ਸੀ। ਤਾਇਆਂ, ਚਾਚਿਆਂ , ਮਾਮਿਆਂ , ਮਾਸੜਾਂ ਤੇ ਫੁੱਫੜਾਂ ਦਾ ਵਿਆਹੇ ਵਰ੍ਹੇ ਬੱਚੇ ਵੀ ਸਤਿਕਾਰ ਕਰਿਆ ਕਰਦੇ ਸਨ। ਕੀ ਮਜਾਲ ਹੈ ਕੋਈ ਅੱਗੋ ਬੋਲ ਜਾਵੇ। ਅੱਜ ਕੱਲ੍ਹ ਤਾਂ ਬੱਚੇ ਮਾਂ-ਪਿਓੁ ਨੂੰ ਹੀ ਨਹੀਂ ਪੁੱਛਦੇ। ਮਾਂ ਪਿਓੁ ਵੀ ਹੱਥ ਚੁੱਕਣ ਤੋਂ ਡਰਦੇ ਹਨ। ਮਣਾਂ ਮੂੰਹੀ ਗੁੱਸਾ ਹਰ ਇੱਕ ਦੇ ਪੱਲੇ ਬੱਥਾ ਹੁੰਦਾ ਹੈ। ਪੁਰਾਣੇ ਜਮਾਨੇ ਵਿੱਚ ਤਾਂ ਲੋਕ ਆਂਢੀਆਂ -ਗੁਆਂਢੀਆਂ ਨੂੰ ਸਕਿਆਂ ਤੋਂ ਵੱਧ ਮੰਨਦੇ ਸਨ। ਹਰ ਕੋਈ ਇੱਜਤ ਕਰਦਾ ਸੀ ਤੇ ਇੱਜਤ ਕਰਾਉਂਦਾ ਸੀ। ਹੁਣ ਤਾਂ ਜਮਾਨਾ ਹੀ ਬਦਲ ਗਿਆ ਹੈ।

'ਉੱਠੋ ਵੀ ਹੁਣ ਤੁਸੀ ... ਛੁੱਟੀ ਵਾਲੇ ਦਿਨ ਤਾਂ ਤੁਸੀ ਹੈਵੀ ਨਾਸ਼ਸaਤਾ ਕਰਕੇ ਸੋਂ ਜਾਂਦੇ ਹੋ ਤੇ ਲੰਚ ਦਾ ਤੁਹਾਨੂੰ ਫਿਕਰ ਨਹੀ ਰਹਿੰਦਾ .......... ਸਾਰਾ ਦਿਨ ਸੋਣਾ ਵੀ ਕੀ ਆਖੇ। ਘਰਦਿਆਂ ਨੇ ਉੱਚੀ ਬੋਲ ਕੇ ਮੈਨੂੰ ਉਠਾ ਦਿੱਤਾ । ਤੇ ਮੇਰੀ ਹਮਸਫਰ ਦੇ ਬਾਬੁਲ ਨਾਲ ਮੇਰੀ ਇਹ ਵਾਰਤਾ ਵਿੱਚੇ ਹੀ ਰਹਿ ਗਈ।ਇਹ ਵਿੱਛੜੀਆਂ ਰੂਹਾਂ ਵੀ ਬਸ ਸੁਫਨਿਆਂ ਚ ਹੀ ਮਿਲਦੀਆਂ ਹਨ। 

ਤੇਰੇ ਖਤ ਮੇਰਾ ਦਿਲ'

                                              ਤੇਰੇ ਖਤ ਮੇਰਾ ਦਿਲ'


8 ਫਰਵਰੀ ........
ਮੇਰੀ ਅਣੂ,
ਤੂੰ ਸੋਚਦੀ ਹੋਵੇਂਗੀ ਕਿ ਕਿੱਡੀ ਫੋਰਮਲ ਜਿਹੀ ਸ਼ੁਰੂਆਤ ਕੀਤੀ ਹੈ । ਮੈਂ ਚਿੱਠੀ ਦੀ, ਸੁੱਕਾ ਜਿਹਾ ਸੰਬੋਧਨ, ''ਮੇਰੀ ਅਣੂ, ਜਿਵੇਂ ਕਿਸੇ ਗੈਰ ਨੂੰ ਪੱਤਰ ਲਿਖਿਆ ਹੋਵੇ । ਸਾਹਿਤਕ ਸੱਭਿਅਕ ਆਦਮੀ ਨੂੰ ਤਾਂ ਬਹੁਤ ਸੋਹਣੇ ਤੇ ਭਾਵਪੂਰਵਕ ਸ਼ਬਦਾਂ ਦਾ ਪ੍ਰਯੋਗ ਕਰਨਾ ਚਾਹੀਦਾ ਸੀ । ਨਹੀਂ ਅਣੂ ਤੂੰ ਗਲਤ ਸੋਚਦੀ ਹੈਂ । ਕਿੱਡਾ ਵੱਡਾ ਸ਼ਬਦ ਹੈ 'ਂਮੇਰੀ' ਜਦੋਂ ਕਿਸੇ ਨੂੰ ਕੋਈ ਦਿਲੋਂ ਆਪਣਾ ਆਪਦਾ ਹੈ, ਆਪਦੀ ਮੇਰ ਜਿਹੀ ਵਿਖਾਉਂਦਾ ਹੈ । ਮੇਰੀ ਭਾਵ ਆਪਣੀ ਏਸ ਤੋਂ ਵੱਧ ਕੀ ਰਹਿ ਜਾਂਦਾ ਹੈ । ਤੂੰ ਸਿਰਫ ਮੇਰੀ ਹੈ । ਜਿਵੇਂ ਮੇਰਾ ਸਰੀਰ ਮੇਰੇ ਨੱਕ, ਮੇਰਾ ਹੱਥ ਨਹੀਂ ਉਸ ਤੋਂ ਵੀ ਵੱਧ ਜਿਵੇਂ ਮੇਰਾ ਮੈਂ ਹਾਂ ਏਸੇ ਤਰਾਂ ਤੂੰ ਮੇਰੀ ਹੈਂ । ਸਿਰਫ ਮੇਰੀ ਬੱਸ ਕੋਈ ਹੋਰ ਇੱਛਾ ਨਹੀਂਂ । ਬਹੁਤੇ ਸ਼ਬਦਾਂ ਦੇ ਉਲਝਾਅ 'ਚ ਪੈਣ ਨਾਲ ਉਹ ਗੱਲ ਨਹੀਂ ਰਹਿੰਦੀ ਜਿਹੜੀ ਕਿ ਸਿਰਫ ਮੇਰੀ ਆਖਣ ਨਾਲ ..........''
ਅੱਜ ਜਦੋਂ ਬੱਚਿਆਂ ਨੂੰ ਸਕੂਲ ਤੇ ਉਹਨਾਂ ਦੇ ਡੈਡੀ ਨੂੰ ਦਫਤਰ ਲਈ ਤੋਰ ਕੇ ਅਨਾਮਿਕਾ ਨੇ ਅਲਮਾਰੀ ਖੋਲ੍ਹੀ ਤਾਂ ਪੁਰਾਣੀਆਂ ਚਿੱਠੀਆਂ ਦਾ ਪੁਲੰਦਾ ਉਸ ਦੇ ਸਾਹਮਣੇ ਡਿੱਗ ਪਿਆ ਸੀ । ਅਨਾਮਿਕਾ ਜਿਹੜੀ ਕਦੇ ਅਨਿਲ ਨੂੰ ਪਿਆਰ ਕਰਦੀ ਸੀ । ਅਚਾਨਕ ਉਸ ਦੀ ਨਜਰ ਇਸ ਚਿੱਠੀ ਤੇ ਪਈ। ਉਹ ਹੋਰ ਕੰਮ ਭੁੱਲ ਦੇ ਇਹਨਾ ਚਿਠੱੀਆਂ ਵਿੱਚ ਖੋ ਗਈ।
'''''''''''
17 ਫਰਵਰੀ ......
ਮੇਰੀ ਅਣੂ,
ਕੀ ਇਹ ਹੋ ਸਕਦਾ ਹੈ ਕਿ ਤੂੰ ਸਿਰਫ ਮੇਰੀ ਹੀ ਰਹੇਂ ਭਾਵੇਂ ਮੇਰੀ ਸ਼ਾਦੀ ਕਿਤੇ ਵੀ ਹੋ ਜਾਵੇ ਤੇ ਤੇਰੀ ਕਿਤੇ । ਹਾਂ ਮੈਂ ਕਿਸੇ ਦਾ ਪਤੀ ਹੋ ਸਕਦਾ ਹਾਂ ਤੂੰ ਕਿਸੇ ਦੀ ਪਤਨੀ ਕਿੰਤੂ ਅਸੀਂ ਸਿਰਫ ਇੱਕ ਦੂਜੇ ਦੇ ਰਹੀਏ । ਮੈਨੂੰ ਤੇਰੇ ਜਿਸਮ ਨਾਲ ਨਹੀਂ ਸਿਰਫ ਤੇਰੇ ਨਾਲ ਪਿਆਰ ਹੈ। ਮੇਰਾ ਪਿਆਰ ਕੋਈ ਲਾਲਚੀ ਨਹੀਂ ਨਾ ਗਰਜੀ ਹੈ । ਨਾ ਸ਼ਾਦੀ ਦੀ ਗਰ॥ ਨਾ ਕੋਈ ਹੋਰ । ਇਨਸਾਨ ਜਦੋਂ ਕਿਸੇ ਨੂੰ ਬਿਨਾਂ ਕਿਸੇ ਲਾਲਚ ਜਾਂ ਗਰਜ ਦੇ ਚਾਹੁੰਦਾ ਹੈ ਤਾਂ ਉਹ ਸੱਚਾ ਨਾਤਾ ਹੁੰਦਾ ਹੈ । ਪਿਆਰ ਹੁੰਦਾ ਹੈ ਤੇ ਉਹ ਸਦਾ ਜਨਮਾਂ ਦਾ ਪਿਆਰ ਸਦਾ ਉਵੇਂ ਹੀ ਰਹਿੰਦਾ ਹੈ ਜਿਵੇਂ ਆਦਿ ਕਾਲ ਤੋਂ ਕੁਦਰਤੀ ਨ॥ਾਰੇ ਸੂਰਜ ਦੀ ਚਮਕ ਚੰਦਰਮਾਂ ਦੀ ਰੋਸ਼ਨੀ ਤੇ ਸਭ ਕੁਝa aaaaaaaaaa''
ਤੇ ਕੁਝ ਸਮੇਂ ਮਗਰੋਂ ਅਨਿਲ ਦੀ ਸ਼ਾਦੀ ਹੋ ਗਈ, ਉਹ ਆਪਣੀ ਬੀਵੀ ਨਾਲ ਬਹੁਤ ਪਿਆਰ ਕਰਦਾ ਸੀ । ਇਸ ਲਈ ਕਿਉਂਕਿ ਉਹ ਉਸਦੀ ਬੀਵੀ ਸੀ । ਬੀਵੀ ਨੂੰ ਪਿਆਰ ਕਰਨਾ ਓੁਸਦਾ ਫਰ॥ ਸੀ , ਡਿਊਟੀ ਸੀ । 24 ਮਾਰਚ........
ਮੇਰੀ ਅਣੂ
ਚਾਹੇ ਮੇਰੀ ਸ਼ਾਦੀ ਨੂੰ ਕਈ ਸਾਲ ਹੋ ਗਏ ਹਨ ਪਰ ਮੇਰੀ ਸਿਰਫ ਤੂੰ ਹੀ ਹੈ । ਮੇਰੀ ਬੀਵੀ ਮੈਂਨੂੰ ਬਹੁਤ ਭੋਲੀ ਲਗਦੀ ਹੈ । ਕਦੇ ਕਦੇ ਮੈਂ ਸੋਚਦਾ ਹਾਂ ਕਿ ਉਹ ਬਲਵੰਤ ਗਾਰਗੀ ਦੀ ਜੀਨੀ ਤਰ੍ਹਾਂ ਪੂਰੀ ਇਨੋਸੈਂਟ ( ਭੋਲੀ ਮਾਸੂਮ ) ਹੈ, ਪਰ ਮੈਂ ਗਾਰਗੀ ਨਹੀਂ ਬਨਣਾ ਚਾਹੁੰਦਾ । ਗਾਰਗੀ ਨੇ ਤਾਂ ਜਿਨੀ ਨੂੰ ਧੋਖਾ ਦੇ ਦਿੱਤਾ ਸੀ। ਪਰ ਮੈਂ ਅਜੇਹਾ ਨਹੀ ਕਰਾਂਗਾ। ਮੈਨੂੰ ਸਿਰਫ ਤੇਰਾ ਪਿਆਰ ਚਾਹੀਦਾ ਹੈ ਨਾ ਕਿ ਤੇਰਾ ਜਿਸਮ । ਤੇ ਮੇਰੇ ਜਿਸਮ ਤੇ ਮੇਰੀ ਜੀਨੀ ਦਾ ਹੀ ਹੱਕ ਹੈ, ਉਵੇਂ ਤੇਰੇ ਜਿਸਮ ਤੇ ਤੇਰੇ ਪਤੀ ਦਾ ਹੱਕ ਹੈ।

'''''''''''

05 ਅਗਸਤ ..........
ਮੇਰੀ ਅਣੂ
ਤੂੰ ਲਿਖਿਆ ਹੈ ਕਿ ਮੈਂ ਸਭ ਦਾ ਹੈ ਪਰ ਅਸਲ ਵਿੱਚ ਕਿਸੇ ਦਾ ਵੀ ਨਹੀ ਹਾਂਂ । ਨਹੀਂ ਅਣੂ ਤੂੰ ਵਿਸ਼ਾਲ ਰੂਪ ਵਿੱਚ ਸੋਚ । ਕਦੇ ਅਰੁਣ ਨੇ ਵੀ ਸ਼ਿਵ ਬਟਾਲਵੀ ਬਾਰੇ ਇਉਂ ਸੋਚਿਆ ਸੀ ਉਹ ਸ਼ਿਵ ਨੂੰ ਸਿਰਫ ਆਪਣਾ ਸਮਝਦੀ ਸੀ । ਕਿੰਤੂ ਬਾਅਦ ਵਿੱਚ ਉਸ ਨੂੰ ਅਹਿਸਾਸ ਹੋਇਆ ਕਿ ਸ਼ਿਵ ਤਾਂ ਸਿaਵ ਹੀ ਸੀ ਜੋ ਸਿਰਫ ਉਸ ਦਾ ਹੀ ਸੀ । ਉਹ ਸਾਰਿਆਂ ਦਾ ਵੀ ਸੀ ਸਾਰੇ ਸਿaਵ ਨੂੰ ਆਪਣਾ ਸਮਝਦੇ ਸਨ ।''
ਉਸ ਦੀ ਹਰ ਚਿੱਠੀ ਕਿਸੇ ਲੇਖਕ ਦੀ ਸੋਚ ਨਾਲ ਮਿਲਦੀ ਹੁੰਦੀ ਸੀ ਤੇ ਇਹ ਉਸਦੀ ਜਿੰਦਗੀ ਦਾ ਨਰੀਆ ਵੀ ਸੀ ।
'''''''''''
27 ਅਕਤੂਬਰ..............
ਮੇਰੀ ਅਣੂ,
ਕਲ੍ਹ ਯੂਥ ਫੈਸਟੀਵਲ ਸੀ । ਲੱਖਾਂ ਹੀ ਲੋਕ ਆਏ ਹੋਏ ਸਨ । ਮੇਰੀਆਂ ਅੱਖਾਂ ਸਿਰਫ ਤੈਨੂੰ ਢੁੰਡਦੀਆਂ ਸਨ । ਦੋਵੇਂ ਅੱਖਾਂ ਹਰ ਇੱਕ ਚਿਹਰੇ ਵੱਲ ਦੇਖਦੀਆਂ ਤੇ ਫਿਰ ''ਇਹ ਨਹੀਂ'' ਕਹਿ ਕੇ ਕਿਸੇ ਹੋਰ ਵੱਲ ਵੇਖਦੀਆਂ । ਮੇਰੇ ਨਾਲੋਂ ਜਿਆਦਾ ਸ਼ਾਇਦ ਮੇਰੀਆਂ ਅੱਖਾਂ ਨੂੰ ਤੇਰੀ ਭਾਲ ਸੀ । ਕਿੰਨਾ ਅਜੀਬ ਜਿਹਾ ਲੱਗਦਾ ਹੈ ਜਦੋਂ ਕੋਈ ਆਪਣੇ ਦੀ ਭਾਲ ਕਰੇ । ਜਿਵੇਂ ਕੋਈ ਪੱਥਰਾਂ ਦੇ ਢੇਰ ਵਿਚੋਂ ਮੋਤੀ ਲੱਭਦਾ ਹੋਵੇ ਜਾਂ ਸਮੁੰਦਰ ਦੇ ਅਥਾਹ ਜਲ ਵਿਚੋਂ ਸੋਮ ਰਸ ਦੀ ਇੱਕ ਬੂੰਦ । ਚਾਹੇ ਤੂੰ ਨਾ ਮਿਲੀ ਕਿੰਤੂ ਬਹੁਤ ਹੀ ਚੰਗਾ ਲੱਗਿਆ ਤੇ ਸੋਚਿਆ ਤੂੰ ਸਾਰੀ ਜਿੰਦਗੀ ਮੈਨੂੰ ਨਾ ਮਿਲੇ ਬਸ਼ਰਤੇ ਕਿ ਮੈਂ ਤੈਨੂੰ ਏਨੀ ਲਗਨ ਨਾਲ ਭਾਲਦਾ ਰਹਾਂ । ਤੈਨੂੰ ਦੇਖਣ ਦੀ ਸਿੱਕ ਇਸੇ ਤਰਾਂ ਬਣੀ ਰਹੇ। ਇਹ ਪਿਆਰ ਦੀ ਸਿੱਕ .............. ''
ਤੇ ਉਸ ਦੀਆਂ ਚਿੱਠੀਆਂ ਦਾ ਕੋਈ ਅੰਤ ਨਹੀਂ ਸੀ । ਉਸ ਦੀ ਅਲੱਗ ਹੀ ਫਿਲਾਸਫੀ ਸੀ । ਉਸ ਦੀ ॥ਿੰਦਗੀ ਦਾ ਨਿਚੋੜ ਸੀ ਉਸ ਦੀਆਂ ਚਿੱਠੀਆਂ । '''''''''''
18 ਨਵੰਬਰ ...........
ਮੇਰੀ ਅਣੂ,
ਕਦੇ ਕਦੇ ਮੈਨੂੰ ਅੰਮ੍ਰਿਤਾ ਪ੍ਰੀਤਮ ਦੇ ਨਾਵਲ ਪੜ੍ਹ ਕੇ ਲਗਦਾ ਹੈ ਕਿ ਉਹ ਮੇਰੀ ਹੀ ॥ਿੰਦਗੀ ਹੋਣ । ਮੇਰਾ ਦਿਲ ਕਦੇ-2 ਸਾਗਰ ਬਣਨ ਨੂੰ ਲੋਚਦਾ ਹੈ । ਤੂੰ ਮੇਰੀ ਅਨੀਤਾ ਹੋਵੇ । ਪਰ ਨਹੀਂ ਅਣੂ ਸਾਗਰ ਦੇ ਤਾਂ ਸਬਰ ਦਾ ਪਿਆਲਾ ਭਰ ਗਿਆ ਸੀ ਤੇ ਉਸਦੀ ਮਾੜੀ ਜਿਹੀ ਹਰਕਤ ਨਾਲ ਤੇ ਅਨੀਤਾ ਦੇ ਇਨਕਾਰ ਨਾਲ ਉਹ ॥ਿੰਦਗੀ 'ਚੋਂ ਦੂਰ-2 ਹੋ ਗਏ ਸਨ ।ਕਿੰਤੂ ਅਣੂ ਮੈ ਨਹੀਂ ਚਾਹੁੰਦਾ ਕਿ ਮੇਰੇ ਸਬਰ ਦਾ ਪਿਆਲਾ ਕਦੇ ਭਰੇ ਤੇ ਮੈਂ ਤੈਨੂੰ ਖੋ ਦੇਵਾਂ । ਮੈਂ ਚਾਹੁੰਦਾ ਹਾਂ ਕਿ ਤੂੰ ਸਦਾ
ਮੇਰੀ ਹੀ ਰਹੇਂ ਜਿਥੇ ਵੀ ਰਹੇਂ । ਵੇਖੀਂ ਤੂੰ ਕਿਤੇ ਅਨੀਤਾ ਬਣ ਕੇ ਸਾਗਰ ਨੂੰ ਛੱਡ ਕੇ ਇਕਬਾਲ ਦੀ ਨਾ ਹੋ ਜਾਈਂ । ਵੇਖੀਂ ............ ਨਹੀਂ ਮੈਨੂੰ ਪੂਰਾ ਯਕੀਨ ਹੈ । ਸਾਗਰ ਤੇ ਅਨੀਤਾ ਸਿਰਫ ਅਨੀਤਾ ਤੇ ਸਾਗਰ ਹੀ ਰਹਿਣਗੇ ।''
ਅਣੂ ਇੱਕ ਦਿਨ ਦੀ ਗੱਲ ਹੈ ਮੈਂ ਤੈਨੂੰ ਇੱਕ ਤੇਰਾ ਹਾਦਸਾ ਸੁਣਾਇਆ ਤੇ ਤੂੰ ਕਿਹਾ ਸੀ ਅਨਿਲ ਤੂੰ ਤਾਂ ਮੇਰੇ ਦਿਲ ਦਾ ਹਾਲ ਇਉਂ ਸੁਣਾ ਦਿੱਤਾ ਜਿਵੇਂ ਮਹਾਭਾਰਤ ਵਿੱਚ ਸੰਜੇ ਧਰਿੱਤਰਾਸ਼ਟਰ ਨੂੰ ਯੁੱਧ ਦਾ ਹਾਲ ਸੁਣਾਉਂਦਾ ਹੋਵੇ । ਅਣੂ ਸੱਚ ਹੀ ਹੈ ਮੈਂ ਸੰਜੇ ਨਹੀਂ ਪਰੰਤੂ ਮੇਰੇ ਵੀ ਦਿਲ 'ਚੋਂ ਹੀ ਦਿਲ ਦੀ ਕਹਾਣੀ ਬਣਦੀ ਹੈ । ਇੱਕ ਗੱਲ ਹੋਰ ਤੂੰ ਮੈਨੂੰ ਇੰਤਜਾਰ ਨਾ ਕਰਵਾਇਆ ਕਰ । ਇੰਤ॥ਾਰ ਬਹੁਤ ਅੋਖਾ ਤੇ ਕਸ਼ਟਦਾਇਕ ਹੁੰਦਾ ਹੈ । ਕਦੇ ਤੂੰ ਵੀ ਗੰਧਾਰੀ ਦੀ ਤਰ੍ਹਾਂ ਅੱਖਾਂ ਤੇ ਪੱਟੀ ਬੰਨ੍ਹ ਕੇ ਦੇਖ ਧਰਿਤਰਾਸ਼ਟਰ ਦੇ ਅੰਨੇਪਨ ਦਾ ਦਰਦ ਕੀ ਸੀ । ਤੇ ਸ਼ਾਇਦ ਫਿਰ ਤੂੰ ਮੇਰੇ ਇੰਤਜਾਰ ਦੇ ਦਰਦ ਨੂੰ ਜਾਣ ਸਕੇਂ ।''
ਤੇ ਉਹ ਚਿੱਠੀਆਂ ਲਿਖਦਾ । ਪਰ ਗੱਲ ਕਿਤੇ ਦੀ ਕਿਤੇ ਲੈ ਜਾਂਦਾ। ਪਰ ਇਉੰ ਲਗਦਾ ਪਤਾ ਨਹੀਂ ਜਿੰਦਗੀ ਦਾ ਕਿੰਨਾ ਕੁ ਦਰਦ ਉਹਨੇ ਆਪਣੇ ਅੰਦਰ ਸਮਾ ਰੱਖਿਆ ਹੋਵੇ ।
'''''''''''
ਦਸੰਬਰ 14 ........
ਮੇਰੀ ਅਣੂ,
ਤੂੰ ਮੇਰੇ ਨਾਲ ਗੁੱਸੇ ਨਾ ਹੋਇਆ ਕਰ । ਇਨਸਾਨ ਦੀ ॥ਿੰਦਗੀ ਬਹੁਤ ਛੋਟੀ ਹੈ । ਪੰਜਾਹ ਜਾਂ ਸੱਠ ਸਾਲ ਸਿਰਫ । ਜਿਸ ਵਿਚੋਂ ਅਸੀਂ ਅੱਧੇ ਗਵਾ ਚੁੱਕੇ ਹਾਂ । ਪਿਆਰ ਕਰਨ ਵਾਸਤੇ ਇਹ ਬਾਕੀ ਦਾ ਬਚਿਆ ਸਮਾਂ ਬਹੁਤ ਘੱਟ ਹੈ । ਆਪਾਂ ਇਸ ਨੂੰ ਗੁੱਸੇ ਹੋ ਕੇ ਖਰਾਬ ਨਹੀਂ ਕਰਨਾ । ਪਤਾ ਨਹੀਂ ਕਿੰਨੀ ਕੁ ਜਿੰਦਗੀ ਬਾਕੀ ਬਚੀ ਹੈ । ਪਿਆਰ ਕਰਨ ਵਾਸਤੇ ਤਾਂ ਬਹੁਤ ਸਮੇਂ ਦੀ ਜਰੂਰਤ ਹੁੰਦੀ
ਹੈ । ਸੋ ਤੂੰ ਪਲ-2 ਪਿਆਰ ਵਿੱਚ ਗੁਜਾਰ ਤਾਂ ਕਿ ਅਸੀਂ ਜਿੰਦਗੀ ਦਾ ਪਲ ਪਲ ਦਾ ਲੁਤਫ ਉਠਾ ਸਕੀਏ । ਸ਼ਾਇਦ ਤੂੰ ਸੋਚਦੀ ਹੋਵੇਂ ਕਿ ਗੁੱਸਾ ਤਾਂ ਉਥੇ ਆਉਂਦਾ ਹੈ ਜਿਥੇ ਪਿਆਰ ਹੋਵੇ । ਪਰ ਪਤਾ ਨਹੀਂ ਆਪਾਂ ਤਾਂ ਸਿਰਫ ਪਿਆਰ ਹੀ ਕਰਨਾ ਹੈ ।'' ਬਾਕੀ ਦੀ ਰਹਿੰਦੀ ਜਿੰਦਗੀ .............. '''''''''''
ਦਸੰਬਰ 27 .........
ਮੇਰੀ ਅਣੂ,
ਸੋਚਦਾ ਹਾਂ ਇਹ ਜਿੰਦਗੀ ਕਿੰਨੀ ਕੁ ਬਾਕੀ ਹੈ ਕਿਉ ਨਾ ਆਪਾ ਕਿਤੇ ਦੂਰ ਚੱਲੀਏ ਜਿੱਥੇ ਬਸ ਤੂੰ ਹੋਵੇ ਤੇ ਮੈa ਹੋਵਾਂ । ਪਤਾ ਨਹੀ ਮੈਨੂੰ ਕਿਉਂ ਲੱਗਦਾ ਹੈ ਕਿ ਬਸ ਹੁਣ ਜਿੰਦਗੀ ਦੀ ਡੋਰ ਟੁਟਣ ਵਾਲੀ ਹੈ.______________ ।
ਉਸ ਦਾ ਸਬਰ ਦਾ ਪਿਆਲਾ ਛਣਕ ਗਿਆ ਤੇ ਉਸ ਕੋਲੋ ਹੋਰ ਪੜ੍ਹ ਨਾ ਹੋਇਆ । ਪਰਲ ਪਰਲ ਹੰਝੂ ਉਸ ਦੀਆਂ ਚਿੱਠੀਆਂ ਤੇ ਡਿੱਗਣ ਲੱਗ ਪਏ। ਹੁੱਬਕੀਆਂ ਹੀ ਹੁੱਬਕੀਆਂ । ਸੱਚ ਤਾਂ ਉਹ ਪਹਿਲਾਂ ਹੀ ਲਿੱਖ ਗਿਆ ਸੀ ਸ਼ਿਵ ਬਟਾਲਵੀ ਦੀ ਤਰ੍ਹਾਂ । ਬਸ ਉਸ ਤੋਂ ਬਾਅਦ ਉਹ ਚਾਰ ਸਾਲ ਹੀ ਜਿੰਦਾ ਰਿਹਾ । ਪੰਜ ਸੱਤ ਚਿੱਠੀਆਂ ਹੀ ਹੋਰ ਆਈਆਂ ਸਨ । ਜੀਨੀ ਨੇ ਦੱਸਿਆ ਸੀ ਕਿ ਇੱਕ ਦਿਨ ਪੁਰਾਣੀਆਂ ਚਿੱਠੀਆਂ ਪੜ੍ਹਦੇ-2 ਛਾਤੀ ਦੇ ਦਰਦ ਨਾਲ ਚਿਲਾ ਉਠੇ ਤੇ ਮੌਕੇ ਤੇ ਹੀ ਦਮ ਤੋੜ ਗਏ । ਅਨਿਲ ਤੂੰ ਤਾਂ ਵਾਕਿਆ ਹੀ ਸ਼ਿਵ ਸੀ, ਸਾਗਰ ਸੀ ।
ਮੇਰੇ ਲਈ ਤਾਂ ਸਭ ਕੁਝ ਸੀ ਪਰ ਮੈਂ ਹੀ ਤੇਰੀ ਅਰੁਣਾ ਨਾ ਬਣ ਸਕੀ । ਅਨੀਤਾਂ ਨਾ ਬਣ ਸਕੀ । ਮੇਰੇ ਸ਼ਿਵ ਕਾਸ਼ ਮੈਂ ਤੇਰੀਆਂ ਚਿੱਠੀਆਂ ਦਾ ਦਰਦ ਜਾਣਿਆ ਹੁੰਦਾ । ਤੇਰੇ ਬੋਲਾਂ ਦੀ ਸੱਚਾਈ ਪੜ੍ਹੀ ਹੁੰਦੀ ਜਾਂ ਮੈਂ ਤੈਨੂੰ ਕੁਝ ਕਹਿ ਸਕਦੀ । ਮੈਂ ਤੇਰੀ ਰਹਿ ਕੇ ਤੇਰਾ ਇੰਤਜਾਰ ਕਰਦੀ। ਉਹਨਾਂ ਆਖਰੀ ਪਲਾਂ ਦਾ ਜਦੋਂ ਤੂੰ ਮੇਰਾ ਸੀ। ਤੂੰ ਮੈਨੂੰ ਮੇਰੀ ਆਖਦਾ ਸੀ । ਹੁਣ ਸ਼ਾਇਦ ਮੈਂ ਤੇ ਕਿਸੇ ਦੀ ਵੀ ਨਹੀਂ ਹਾਂ। ਮੇਰਾ ਤੂੰ ਹੈ ਜਿਥੇ ਵੀ ਹੈਂ ਸਿਰਫ ਮੇਰਾ ਸਿਰਫ ਮੇਰਾ ।
ਰਮੇਸ ਸੇਠੀ ਬਾਦਲ
ਮੋ 98 766 27 233