Saturday, 16 November 2013

ਮਾਸਟਰਾਂ ਦਾ ਟੱਬਰ


ਮਾਸਟਰਾਂ ਦਾ ਟੱਬਰ


              ਗੱਲ ਕੋਈ ਪੰਜ ਸੱਤ ਸਾਲ ਹੀ ਪੁਰਾਣੀ ਹੈ ਮੈਂ ਬਠਿੰਡੇ ਤੋਂ ਫਰੀਦਕੋਟ ਚੱਲਿਆ ਸੀ। ਤੇ ਬਸ ਅਜੇ ਗੋਨਿਆਣੇ ਪੰਹੁਚੀ ਸੀ ਤੇ ਸੱਤਰ ਕੁ ਸਾਲ ਦਾ ਬਾਬਾ ਬਸ ਚ ਚੜਿਆ। ਇੱਕ ਕੰਡਕਟਰ ਨੇ ਲੰਬੀ ਸaੀਟੀ ਮਾਰੀ ਤੇ ਬਸ   ਚਲ ਪਈ ਤੇ ਨਾਲ ਹੀ ਉਸ ਨੇ ਚੇਤਾਵਨੀ ਦੇ ਦਿੱਤੀ ਕਿ ਇੱਥੋਂ ਚੱਲੀ ਬਸ ਸਿੱਧੀ ਕੋਟਕਪੂਰੇ ਰੁਕੇਗੀ ਰਸਤੇ ਚ ਨਹੀ ਰੁਕਣੀ। ਉਹ ਬਾਬਾ ਮੇਰੇ ਨਾਲ ਬੈਠਣ ਦੀ ਝਾਕ ਵਿੱਚ ਸੀ। ਮੈਂ ਬਾਬੇ ਕਮਜੋਰ ਸਿਹਤ ਵੇਖਕੇ ਉਸਨੂੰ ਨਾਲ ਬਿਠਾ ਲਿਆ ਤੇ ਗੱਲਾਂ ਕਰਦੇ ਹੋਏ ਜਦੋਂ ਬਾਬੇ ਨੂੰ ਪਤਾ ਲੱਗਿਆ ਕਿ ਗੋਨਿਆਣਾ ਲਾਗੇ ਹੀ ਮੇਰੇ ਸਹੁਰੇ ਹਨ। ਤਾਂ ਬਾਬੇ ਅਪਣੱਤ ਜਿਹੀ ਵਿਖਾਉਣ ਲੱਗਾ। “ਮਹਿਮੇ ਸਰਕਾਰੀ  ਪਿੰਡ ਫਿਰ ਤੁੰ ਕਿੰਨਾ ਦੇ ਵਿਆਹਿਆ ਹੇ?ਂਬਾਬੇ ਨੇ ਮੈਨੂੰ ਪੁਛਿਆ। “ਮੇਰੇ ਸਹੁਰਾ ਸਾਹਿਬ ਦਾ ਨਾਮ ਸ੍ਰੀ ਬਸੰਤ ਰਾਮ ਗਰੋਵਰ ਹੈ।ਂ ਮੇਰੇ ਇੰਨਾ ਦੱਸਣ ਤੇ ਬਾਬੇ ਦੇ ਮੂੰਹ ਤੇ ਰੋਣਕ ਆ ਗਈ। “ਅੱਛਾ ਤੂੰ ਮਾਸਟਰ ਬਸੰਤ ਰਾਮ ਦਾ ਜਵਾਈ ਹੈ।ਂ “ਤੁਸੀ ਜਾਣਦੇ ਹੋ ਉਹਨਾ ਨੂੰ ?ਂ ਮੈਂ ਉਤਸੁਕਤਾ ਵੱਸ ਪੁੱਛਿਆ। “ਹਾਂ ਚੰਗੀ ਤਰ੍ਹਾਂ।  ਤਿੰਨ ਭਰਾ ਹਨ ਉਹ ਬਸੰਤ ਰਾਮ, ਜਸਵੰਤ ਰਾਮ ਤੇ ਕਸਤੂਰ ਚੰਦ। ਸਾਡੇ ਪਿੰਡ ਉਹਨਾ ਨੁੰ ਮਾਸਟਰਾਂ ਦਾ ਟੱਬਰ ਕਹਿੰਦੇ ਹਨ। ਇਹ ਤਿੰਨੇ  ਮੋਹਨ ਲਾਲ ਦੇ ਹਨ ਤੇ ਤਿੰਨ ਮੁੰਡੇ ਕਰਤਾ ਰਾਮ ਦੇ ਹਨ। ਚੇਤ ਰਾਮ, ਬੂਟਾ ਰਾਮ ਤੇ ਸਮਸaੇਰ ਸਿੰਘ । ਬਈ ਇਹ ਖਾਨਦਾਨ ਪੜ੍ਹਾਈ ਦਾ ਪੁਜਾਰੀ  ਹੈ। ਪੜ੍ਹਾਈ ਦੀ ਮਹੱਤਤਾ ਤਾਂ ਕੋਈ ਇਹਨਾ ਕੋਲੋ ਸਿੱਖੇ। ਪੜਾਈ ਤਾਂ ਬਸ ਇਹਨਾ ਦੇ ਖੂਨ ਵਿੱਚ ਰਚੀ ਹੋਈ ਹੈ। ਇਹ ਸਾਰੇ ਭਰਾ ਮਾਸਟਰ ਸਨ। ਅੱਗੋ ਇਹਨਾ ਦੇ ਪੁੱਤ, ਧੀਆਂ, ਭੈਣਾਂ,ਨੂੰਹਾਂ ਸਭ ਟੀਚਰ।  ਗੱਲ ਕੀ ਇਸ ਖਾਨਦਾਨ ਨੇ ਸਮਾਜ ਨੂੰ ਸਤਾਈ ਆਧਿਆਪਕ ਦਿੱਤੇ ਹਨ।ਂ ਬਾਬਾ ਨੇ ਉਹਨਾ ਦੀ ਹਿਸਟਰੀ ਖੋਲ੍ਹ ਲਈ।
                      “ਵੈਸੇ ਇਹ ਸਾਰੇ ਭਰਾ ਦਸ ਦਸ ਪੜ੍ਹ ਕੇ ਮਾਸਟਰ ਲੱਗੇ ਸਨ। ਪਰ ਫਿਰ ਅੱਗੇ ਪੜ੍ਰ ਪੜ੍ਹਕੇ ਤਰੱਕੀਆਂ ਕਰਦੇ ਗਏ। ਚੇਤ ਰਾਮ ਤਾਂ ਸੁਣਿਆ ਵਾਹਵਾ ਤਰੱਕੀ ਕਰ ਗਿਆ।ਤੇ ਸaਾਇਦ ਵੱਡਾ ਮਾਸਟਰ ਬਣ ਕੇ ਰਿਟਾਇਰ ਹੋਇਆ। ਨਿਹਾਇਤ ਸaਰੀਫ ਆਦਮੀ ਹਨ ਸਾਰੇ। ਬੱਸ ਇਹਨਾ ਦੀ ਲਗਨ ਹੀ ਹੈ ਪੜਾਈ ਵੱਲ। ਇਹ ਕੁੜੀਆਂ ਨੂੰ ਵੀ ਮੁੰਡਿਆਂ  ਤਰ੍ਹਾਂ ਪੜਾਉਂਦੇ ਹਨ।ਜਿੰਨਾ ਮਰਜੀ ਪੜ੍ਹਣ ਇਹ ਹਟਾਉਂਦੇ ਨਹੀ।ਕੁੜੀਆ ਵੀ ਵਾਹਵਾ ਪੜੀਆਂ ਹਨ ਤੇ ਨੋਕਰੀ ਕਰਦੀਆਂ ਹਨ।  ਇਹਨਾ ਦੇ ਬੱਚਿਆ ਨੂੰ ਵੀ ਪੜ੍ਹਾਈ ਦੀ ਪੂਰੀ ਲਗਨ ਹੈ। ਂ ਬਾਬੇ ਨੇ ਹੋਰ ਵਿਸਥਾਰ ਨਾਲ ਦੱਸਿਆ। 
                      “ਮਾਸਟਰ ਚੇਤ ਰਾਮ ਅਤੇ ਬਸੰਤ ਰਾਮ ਦੇ ਪੜ੍ਹਾਏ ਤੁਹਾਨੂੰ ਬਠਿੰਡੇ ਦੇ ਨੇੜੇ ਤੇੜੇ ਹਰ ਥਾਂ ਤੇ ਨੋਕਰੀ ਕਰਦੇ ਮਿਲ ਜਾਣਗੇ। ਸਾਡੇ ਪਿੰਡ ਦੀਆਂ ਬਹੁਤੀਆਂ ਕੁੜੀਆਂ ਨੂੰ ਇਹਨਾ ਨੇ ਘਰੋਂ ਬੁਲਾਕੇ ਪੜ੍ਹਨ ਲਈ ਪ੍ਰੇਰਿਆ। ਤੇ ਅੱਜ ਉਹ ਵੀ ਅਧਿਆਪਕ ਲੱਗੀਆਂ ਹੋਈਆਂ ਹਨ।ਘਰੋ ਘਰੀ ਸੁਖੀ ਵੱਸਦੀਆਂ ਹਨ। ਤੇ ਇਹਨਾ ਦੇ ਗੁਣ ਗਾਉਂਦੀਆਂ ਹਨ।ਕਈਆਂ ਨੂੰ ਇਹਨਾਂ ਨੇ ਘਰੋ ਬੁਲਾਕੇ ਦੁਬਾਰਾ ਪੜ੍ਹਨੇ ਪਾ ਦਿੱਤਾ ਤੇ ਉਹ ਨੋਕਰੀਆਂ ਤੇ ਲੱਗ ਗਏ। ਇਹ ਨਹੀ ਬਈ ਇਹਨਾ ਨੇ ਇੱਕਲਾ ਪੜ੍ਹਾਇਆ ਹੀ ਹੈ ਜਦੋਂ ਸਰਕਾਰੀ ਜਾਂ ਪ੍ਰਾਈਵੇਟ ਨੋਕਰੀਆਂ ਨਿਕਲਦੀਆਂ ਇਹ ਝੱਟ ਘਰੋa ਬੁਲਾ ਕੇ ਫਾਰਮ ਭਰਾ ਦਿੰਦੇ ਅਗਲੇ ਦਾ। ਕਈ ਵਾਰੀ ਤਾਂ ਇਹ ਖਰਚ ਵੀ ਪੱਲਿਓੁ ਕਰਦੇ।ਜੇ ਕਿਸੇ ਦਾ ਇਹਨਾ ਦੇ ਉਪਰਾਲੇ ਨਾਲ ਰੋਜੀ ਰੋਟੀ ਦਾ ਜੁਗਾੜ ਹੋ ਜਾਂਦਾ ਤਾਂ ਇਹ ਫੁੱਲੇ ਨਾ ਸਮਾਉਂਦੇ। ਇਉ ਮਹਿਸੂਸ ਕਰਦੇ ਜਿਵੇਂ ਨੋਕਰੀ ਉਸ ਨੂੰ ਨਹੀ ਇਹਨਾ ਦੇ ਆਪਣੇ ਧੀ ਪੁੱਤ ਨੂੰ ਮਿਲੀ ਹੋਵੇ। ਂ ਬਾਬੇ ਦੀ ਕਹਾਣੀ ਜਾਰੀ ਸੀ। 
               “ਬਸੰਤ ਰਾਮ ਦਾ ਤਾਂ ਸੁਭਾਅ ਬਹੁਤ ਨਿੱਘਾ ਤੇ ਮਿਲਣਸਾਰ ਸੀ।ਉਹ ਅਗਲੇ ਨੂੰ ਖੁੱਲ ਕੇ ਮਿਲਦਾ।ਉੱਚੀ ਉੱਚੀ ਹੱਸਦਾ। ਸੁਖ ਸਾਂਦ ਪੁੱਛਦਾ। ਬਹੁਤ ਹਲੀਮੀ ਨਾਲ ਗੱਲ ਕਰਦਾ।ਨਿਮਰਤਾ ਦਾ ਖਜਾਨਾ ਸੀ ਉਹ।  ਮੈਂ ਕਦੇ ਉਸ ਨੂੰ ਕਿਸੇ ਨਾਲ ਗੁੱਸੇ ਹੁੰਦਾ ਨਹੀ ਸੀ ਵੇਖਿਆ। ਇਹਨਾ ਦਾ ਸਾਰਾ ਖਾਨਦਾਨ ਜੀ ਜੀ ਕਰਦਾ। ਬਸ ਇੱਕੋ  ਸaੌਕ ਸੀ ਬੱਚਿਆ ਨੂੰ ਪੜ੍ਹਾਉਣ ਦਾ। ਮੁੰਡੇ ਪੜ੍ਹ ਲਿਖ ਗਏ ।ਸਾਰੀਆਂ ਨੂੰਹਾਂ ਅਧਿਆਪਕ ਹਨ। ਇੱਕ ਮੁੰਡਾ ਖੋਰੇ ਐਕਸੀਅਨ ਲੱਗਿਆ ਹੈ। ਤੇ ਇੱਕ ਪਟਵਾਰੀ ਹੈ। ਹੁਣ ਤਾਂ ਕੋਈ ਦੱਸਦਾ ਸੀ ਬਸੰਤ ਰਾਮ ਦੇ ਪੋਤੇ ਵੀ ਡਾਕਟਰ ਬਣ ਗਏ। ਸਭ ਉਸਦੀ ਮਿਹਨਤ ਤੇ ਨਿਮਰਤਾ  ਦਾ ਫਲ ਹੇ । ਸੁਣਿਆ ਹੈ ਸaਮਸaੇਰ ਦਾ ਮੁੰਡਾ ਸੁਖਜੀਤ ਪਤਾ ਨਹੀ ਕਿਹੜੀ ਕੰਪਨੀ ਚ  ਲੱਗਿਆ ਹੈ ਤਿੰਨ ਚਾਰ ਲੱਖ ਲੈਂਦਾ ਹੈ ਮਹੀਨੇ ਦਾ।ਂ ਬਾਬਾ ਲਗਾਤਾਰ ਬੋਲੀ ਜਾ ਰਿਹਾ ਸੀ। ਤੇ ਮੈ ਬਸ ਹੰਗੂਰਾ ਭਰ ਛੱਡਦਾ ਸੀ।
                “ ਮਾਸਟਰ ਚੇਤ ਰਾਮ ਨੇ ਆਪ ਤਾਂ ਪੜ੍ਹਾਈ ਕੀਤੀ ਸੋ ਕੀਤੀ ।ਟਿਊਸaਨਾ ਵੀ ਬਹੁਤ ਪੜ੍ਹਾਈਆਂ।ਅੱਧੀ ਛੁੱਟੀ ਵੇਲੇ ਵੀ ਇੱਕ ਗਰੁੱਪ ਕੱਢ ਛੱਡਦਾ। ਕੋਈ ਪੈਸਿaਆਂ ਦਾ ਲਾਲਚ ਨਹੀ। ਬਸ ਪੜਾਉਣ ਦਾ ਜaਜਬਾ ਸੀ। ਗਰੀਬ ਹੈਂ ਤਾਂ ਕੌਹੀ ਗੱਲ ਨਹੀ । ਜਿੰਨੇ ਹੈ ਬਸ ਓਨੇ ਦੇਦੇ। ਨਹੀ ਤਾਂ ਨਾ ਸਹੀ। ਬਸ ਪੜਾਈ ਨਾ ਛੱਡੀ। ਪਿੰਡ ਚ ਛੋਟਾ ਜਿਹਾ ਕੱਚਾ ਘਰ ਸੀ ਇਹਨਾ ਦਾ। ਪਰ ਸਕੂਲਾਂ ਤੇ ਸਿੱਖਿਆ ਪ੍ਰਤੀ ਇਹਨਾ ਦਾ ਜਜਬਾ ਲਾਜਵਾਬ ਹੈ ।ਕਹਿੰਦੇ ਚੇਤ ਰਾਮ ਨੇ ਆਪਣੇ ਘਰ ਦੀ ਛੱਤ ਪੱਕੀ ਨਹੀ ਕੀਤੀ ਪਰ ਸਕੂਲ ਨੂੰ ਲਾਇਬ੍ਰੇਰੀ ਲਈ ਪੰਜਾਂ ਮਿੰਟਾਂ ਵਿੱਚ ਪੱਚੀ ਹਜਾਰ ਦੇ ਦਿੱਤੇ। ਨਹੀ ਤਾਂ ਅੱਜ ਕਲ੍ਹ  ਲੋਕ ਮੰਦਿਰਾਂ ਗੁਰੂਘਰਾਂ ਨੂੰ ਅੰਨ੍ਹੇ ਵਾਹ ਦੇਈ ਜਾਂਦੇ ਆ। ਸਕੂਲ ਨੂੰ ਧੇਲੀ ਨਹੀ ਦਿੰਦੇ। ਲੋਕੀ ਅੱਸa ਅੱਸa ਕਰ ਉਠੇ ਇਹਨਾ ਦੀ ਸਿੱਖਿਆ ਪ੍ਰਤੀ ਲਗਨ ਦੇਖ ਕੇ। ਭਾਈ ਜੇ ਇਹਨਾ ਨੇ ਪੜਾਈ ਦਾ ਮੁੱਲ ਪਾਇਆ। ਪੜ੍ਹਾਈ ਦੀ ਕਦਰ ਕੀਤੀ ਤਾਂ ਅੱਜ ਇਹ ਇੰਨੀਆਂ ਤਰੱਕੀਆਂ ਕਰ ਗਏ ਹਨ।ਂ ਬਾਬਾ ਉਹਨਾ ਦੇ ਗੁਣ ਹੀ ਗਾ ਰਿਹਾ ਸੀ।
             “ਕੋਟਕਪੂਰੇ ਵਾਲੇ ਆਜੋ।ਂ ਕਹਿ ਕੇ ਕੰਡਕਟਰ ਨੇ ਸੀਟੀ ਮਾਰ ਦਿੱਤੀ ਤੇ ਬਾਬਾ ਮੇਰਾ ਮੋਢਾ ਪਲੂਸ ਕੇ ਬਸ ਚੌ ਉੱਤਰ ਗਿਆ।ਤੇ ਮੈਨੂੰ ਇੱਕ ਨਵੀ ਸੋਚ ਦੇ ਗਿਆ ਕਿ ਅੱਜ ਦੇ ਯੁੱਗ ਵਿੱਚ ਪੜ੍ਹਾਈ ਦਾ ਕਿੰਨਾ ਮਹੱਤਵ ਹੈ। ਦੂਸਰਾ ਇਹ ਜਰੂਰੀ ਨਹੀ ਕਿ ਜੱਸ ਤੇ ਸੋਹਰਤ  ਸਿਰਫ ਪੈਸੇ ਵਾਲਾ ਹੀ ਖੱਟ ਸਕਦਾ ਹੈ ਇਸ ਲਈ ਨੇਕ ਦਿਲ ਅਤੇ ਦੂਸਰਿਆਂ ਦਾ ਭਲਾ ਕਰਨ ਦਾ ਜਜਬਾ ਹੋਣਾ ਚਾਹੀਦਾ ਹੈ। ਮੈਨੂੰ ਲੱਗਿਆ ਬਾਬਾ ਜਿਵੇਂ ਉਸ ਇਲਾਕੇ ਦਾ ਲੋਕ ਬੁਲਾਰਾ ਹੋਏ ਜੋ ਉਹਨਾਂ ਪ੍ਰਤੀ ਲੋਕਾਂ ਦਾ ਨਜਰੀਆ ਬਿਆਨ ਕਰਦਾ ਹੋਵੇ। ਮੈਨੂੰ ਮੇਰੇ ਸੁਹਰਿਆਂ ਦੇ ਪੜ੍ਹੇ ਲਿਖੇ ਹੋਣ ਅਤੇ ਨੇਕ ਦਿਲ ਤੇ ਸaਰੀਫ ਹੋਣ ਤੇ ਇੱਕ ਮਾਣ ਜਿਹਾ ਹੋਇਆ ।ਤੇ ਮੈਂ ਆਪਣੇ ਆਪ ਤੇ ਮਾਸਟਰਾਂ ਦੇ ਟੱਬਰ ਦਾ ਹਿੱਸਾ ਹੋਣ  ਤੇ  ਫਖਰ ਜਿਹਾ ਮਹਿਸੂਸ ਕਰ ਰਿਹਾ ਸੀ।
ਰਮੇਸa ਸੇਠੀ ਬਾਦਲ 
ਮੋ 98 766 27 233  

Friday, 15 November 2013

ਮੈਂ ਕੀ ਠੇਕਾ ਲਿਆ ਹੈ।


                                 
                                                           ਮੈਂ ਕੀ ਠੇਕਾ ਲਿਆ ਹੈ।


               ਪਹਿਲਾਂ ਜਦੋ ਅਸੀ ਕਿਸੇ ਕੋਲੇ ਕੋਈ ਸਿaਕਾਇਤ ਕਰਦੇ  ਜਾਂ ਕਿਸੇ ਨੂੰ ਕੋਈ ਉਲਾਂਭਾ ਦਿੰਦੇ  ਤਾਂ ਅਗਲਾ ਇਹੀ ਕਹਿੰਦਾ ।“ਮੈ ਕੋਈ ਠੇਕਾ ਲਿਆ ਹੈ ਇਸ ਕੰਮ ਦਾ।ਂ ਤੇ ਅਗਲਾ ਆਪਣੀ ਜਿੰਮੇਵਾਰੀ ਤੋਂ ਸੁਰਖਰੂ ਹੋ ਜਾਂਦਾ ।  ਤੇ ਲੋਕ ਇਹ ਕਹਿ ਦਿੰਦੇ ਸੀ “ਲਾਗੀਆਂ ਨੇ ਤਾਂ ਲਾਗ ਲੈਣਾ ਹੈ ਚਾਹੇ ਜਾਂਦੀ ਰੰਡੀ ਹੋਜੇ ।ਂ ਮਤਲਬ ਅਸੀ ਤਾਂ ਆਪਣੇ ਕੰਮ ਦੀ ਫੀਸ ਲਈ ਹੈ ਪੂਰੇ ਕੰਮ ਦਾ ਠੇਕਾ ਨਹੀ ਕੀਤਾ ।  ਪਰ ਹੁਣ ਬਹੁਤੇ ਕੰਮ ਠੇਕੇ ਤੇ ਹੀ ਹੋਣ ਲੱਗ ਪਏ। ਇਸ ਨੂੰ ਮੁਕਾਤਾ ਕਰਨਾ ਵੀ ਕਹਿੰਦੇ ਹਨ। ਭਾਵ ਅਗਲਾ ਸਾਰਾ ਕੰਮ ਕਰਨ ਦੀ ਜਿੰਮੇਵਾਰੀ ਆਪਣੇ ਸਿਰ ਲੈ ਲੈਂਦਾ ਹੈ। ਤੇ ਕੰਮ ਦੇ ਤਸੱਲੀ ਬਖਸa ਹੋਣ  ਦੀ ਗਾਰੰਟੀ ਵੀ। ਕੰਮ  ਸੋਖਾ ਹੋ ਜਾਂਦਾ ਹੈ। ਕਿਉਂਕਿ ਅੱਜ ਕਲ੍ਹ ਦੇ ਜਮਾਨੇ ਚ ਕੋਈ ਕਿਸੇ ਕਿਸਮ ਦੀ ਟੈਂਸਨ ਨਹੀ ਲੈਣੀ ਚਾਹੁੰਦਾ। ਬਸ ਪੈਸੇ ਦਿਉ ਤੇ ਬੇੜਾ ਪਾਰ। ਨਾ ਕੋਈ ਸਿਰ ਦਰਦੀ ਨਾ ਕੋਈ ਟੈਂਸaਨ। ਇਸ ਤਰ੍ਹਾ ਹੁਣ ਹਰ ਪ੍ਰਕਾਰ ਦੇ ਜਾਇਜ ਨਜਾਇਜ ਕੰਮ ਠੇਕੇ ਤੇ ਹੋਣ ਲੱਗ ਪਏ ਹਨ।
                   ਸਰਕਾਰੀ ਦਫਤਰਾਂ ਚ ਕੰਮ ਕਰਾਉਣੇ ਬਹੁਤ ਅੋਖੇ ਹਨ। ਕੋਈ ਡਰਾਵਿੰਗ ਲਾਈਸੈਂਸ ਬਨਾਉਣਾ। ਗੱਡੀ ਦੀ ਆਰ ਸੀ ਬਨਾਉਣੀ। ਕੋਈ ਸਰਟੀਫੀਕੇਟ ਬਣਾਉਣਾ। ਕੋਣ ਦਫਤਰੋਂ ਛੁੱਟੀਆਂ ਲੈ ਕੇ ਭੱਜਿਆ ਫਿਰੇ।ਬਸ ਕਚਹਿਰੀ ਨੇੜੇ ਬੈਠੈ ਏਜੰਟਾਂ ਕੋਲੇ ਜਾਉ ਮੁਕਾਤਾ ਕਰੋ ਸਮਝੋ ਤੁਹਾਡਾ ਕੰਮ ਹੋ ਗਿਆ । ਆਰ ਸੀ, ਸਰਟੀਫੀਕੇਟ ਬਣ ਕੇ ਤੁਹਾਡੇ ਘਰੇ ਆ ਜਾਵੇ ਗਾ। ਚਾਹੇ ਇਹ ਕੰਮ ਕਈ ਵਾਰ ਗੈਰ ਕਾਨੂੰਨੀ ਹੁੰਦਾ ਹੈ ਪਰ ਇਹ ਫਾਰਮੂਲਾਂ ਹਰ ਇੱਕ ਨੂੰ ਅਪਨਾਉਣਾ ਪੈੱਦਾ ਹੈ।ਨਹੀ ਤਾਂ ਸਰਕਾਰੀ ਦਫਤਰਾਂ ਦੇ ਗੇੜੇ ਕੱਢਦੇ ਰਹੋ। ਅੱਜ ਆਹ ਛੁੱਟੀ ਅੱਜ ਉਹ ਛੁੱਟੀ ਤੇ ਅੱਜ ਸੰਬਧਿਤ ਬਾਬੂ ਛੁੱਟੀ ਤੇ ਅੱਜ ਸਾਹਿਬ ਹੈਣੀ। ਕੰਮ ਚ ਦੇਰੀ ਹਨੂਮਾਨ ਜੀ ਦੀ ਪੂਛ ਵਾਂਗੂ ਵੱਧਦੀ ਚਲੀ ਜਾਂਦੀ ਹੈ। 
                   ਵਿਆਹ ਸaਾਦੀਆਂ ਪਾਰਟੀਆਂ ਦੇ ਕਿੰਨੇ ਝੰਜਟ ਹੁੰਦੇ ਹਨ।ਟੈਂਟ , ਹਲਵਾਈ, ਕੜਾਹੇ ਟੋਪ ਪਤੀਲੇ ਭੱਠੀਆਂ ਤੇ ਵੇਟਰ । ਉਧਰੋ ਰਿਸaਤੇਦਾਰ ਆਏ ਖੜ੍ਹੇ ਹੁੰਦੇ ਸਨ  ਤੇ ਘਰਵਾਲੇ ਇਹਨਾ ਸਮਾਨ ਦੇ ਝੰਜਟਾਂ ਚ ਪਏ ਹੁੰਦੇ ਸੀ। ਪਹਿਲਾ ਰਿਸaਤੇਦਾਰ ਵੀ ਵਾਧੂ ਹੁੰਦੇ ਸੀ ਚਾਰ ਦਿਨ ਪਹਿਲਾਂ ਹੀ ਆ ਜਾਂਦੇ ਸੀ ਕੰਮ ਚ ਹੱਥ ਵਟਾਉਣ ਨੂੰ ।ਹੁਣ ਅਗਲਾ ਜਮਾਂ ਮੋਕੇ ਤੇ ਹੀ ਪਹੁੰਚਦਾ ਹੈ। ਕੰਮ ਕੋਣ ਕਰਵਾਏ। ਸੋ ਕੇਟਰਜ ਦਾ ਜਮਾਨਾ ਆ ਗਿਆ ਮੈਰਿਜ ਪੈਲੇਸ ਕਲਚਰ ਨੇ ਬਿਲਕੁਲ ਹੀ ਮੁਕਤੀ ਦਿਵਾ ਦਿੱਤੀ ਟੈਂਸaਨ ਤੋa। ਪੈਲੇਸ ਵਾਲੇ ਨਾਲ ਠੇਕਾ ਮੁਕਾ ਲਵੋ। ਨਾ ਕੋਈ ਫਿਕਰ ਨਾ ਫਾਕਾ।ਹੁਣ  ਮੇਜaਬਾਨ ਵੀ ਮਹਿਮਾਨਾਂ ਦੀ ਤਰ੍ਹਾਂ ਮੋਕੇ ਤੇ ਹੀ ਪੰਹੁਚਦੇ ਹਨ। ਸਭ ਕੁਝ ਤਿਆਰ _ਬਰ _ਤਿਆਰ ਮਿਲਦਾ ਹੈ।
             ਪ੍ਰੇਸaਾਨੀ ਤਾਂ ਬੀਮਾਰੀ ਦੀ ਉਂਜ ਹੀ  ਵਾਧੂ ਹੁੰਦੀ ਹੈ। ਤੇ  ਡਾਕਟਰਾਂ ਦੇ ਵੱਸ ਪਿਆ ਬੰਦਾ  ਪਿੰਜਰੇ ਚ ਪੰਛੀ ਸਮਾਨ ਹੁੰਦਾ ਹੈ। ਇੱਕ ਬੀਮਾਰੀ ਦਾ ਦੁੱਖ ਤੇ ਤਕਲੀਫ ਉਤਂੋ ਡਾਕਟਰਾਂ , ਦਵਾਈਆਂ ਵਾਲਿਆਂ, ਟੈਸਟਾਂ ਵਾਲਿਆਂ ਦੀ ਲੁੱਟ ਘਸੁੱਟ । ਕਿਉਂਕਿ ਹਰ ਥਾਂ ਡਾਕਟਰ ਦਾ ਕਮੀਸaਨ ਹੁੰਦਾ ਹੈ। ਮਰਦਾ ਕੀ ਨਾ ਕਰਦਾ। ਫਸੀ ਨੂੰ ਫਟਕਣ ਕੀ। ਬਸ ਖੀਸਾ ਖਾਲੀ। ਪਰ ਹੁਣ ਇੱਥੇ ਵੀ ਠੇਕਾ ਪ੍ਰਣਾਲੀ ਆ ਗਈ ਹੈ । ਡਾਕਟਰ ਮੁਕਾਤਾ ਕਰਨ ਲੱਗ ਪਏ । ਅਪ੍ਰੇਸaਨ ਦਾ ਮੁਕਾਤਾ। ਬਸ ਜੀ ਏਨੇ ਪੈਸੇa ਦਿਉੇ ਕੰਮ ਨੱਕੀ। ਦਵਾਈਆਂ ਦੇ ਤੇ ਟੈਸਟਾਂ ਦੇ , ਐਕਸਰੇ, ਅਲਟਰਾ ਸਾਊਂਡ, ਈ ਸੀ ਜੀ ਸਾਰੇ ਵਿੱਚੇ ਆਗੇ। ਟੈਸਨ ਮੁਕਤ ਹੋਕੇ ਅਪ੍ਰੇਸaਨ ਕਰਵਾਉ। ਵਾਰੀ ਵਾਰੀ ਜੇਬ ਚ ਹੱਥ ਮਾਰਨ ਦੀ ਲੋੜ ਨਹੀ।
                ਹਿੰਦੂ ਰੀਤੀ ਰਿਵਾਜਾਂ ਅਨੁਸਾਰ  ਵਿਆਹ ਵੇਲੇ ਫੇਰਿਆਂ ਦੀ ਰਸਮ ਵੇਲੇ ਫੇਰ ਕਰਵਾਉਣ ਵਾਲੇ ਪੰਡਿਤ ਜੀ ਬਹੁਤ ਤੰਗ ਕਰਦੇ। ਮੁੰਡੇ ਵਲੋਂ ਤੇ ਕੁੜੀ ਵਾਲਿਆਂ ਵਲੋਂ ਪੰਡਿਤ ਅਲੱਗ ਅਲੱਗ ਹੁੰਦੇ ਸਨ। ਤੇ ਉਹ ਆਪਸ ਚ ਗਿੱਟਮਿੱਟ ਕਰਕੇ ਵਾਰੀ ਵਾਰੀ ਆਨੀ ਬਹਾਨੀ ਪੈਸੇ ਮੰਗਦੇ। ਤੇ ਮੁੰਡੇ ਕੁੜੀ ਦੇ ਮਾਂ ਪਿਉ ਸaਰਮੋ ਸaਰਮੀ ਉਹਨਾ ਦੀ ਮੰਗ ਪੂਰੀ ਕਰਨੀ ਪੈਂਦੀ ੇ। ਪਰ ਦੁੱਖੀ ਬਹੁਤ ਹੁੰਦੇ। ਤੇ ਇਹ ਪੰਡਿਤ ਵੀ ਪੈਸਿਆਂ ਦੇ ਲਾਲਚ ਵਿੱਚ ਫੇਰਿਆਂ ਦਾ ਕੰਮ ਲਮਕਾ ਦਿੰਦੇ। ਹੁਣ ਖੈਰ ਲੋਕ ਸਿਆਣੇ ਹੋ ਗਏ । ਉਹ ਪਹਿਲਾ ਹੀ ਮੁਕਾਤਾ ਕਰ ਲੈਂਦੇ ਹਨ। ਤੇ ਇਕੋ ਵਾਰੀ ਜੋ ਦੇਣਾ ਹੈ ਦੇ ਕੇ ਨਿਸਚਿੰਤ ਹੋ ਜਾਂਦੇ ਹਨ।ਤੇ ਫੇਰੇ ਵੀ ਜਲਦੀ ਹੋ ਜਾਂਦੇ ਹਨ। ਨਹੀ ਤਾਂ ਪਡਿੰਤ ਜੀ ਸaੁਭ ਮਹੂਰਤ ਸੁਭ ਲਗਨ ਚ ਹੀ ਉਲਝਾਈ ਰੱਖਦੇ। 
  ਮਕਾਨ ਬਨਾਉਣਾ ਵੀ   ਸੁਖਾਲਾ ਨਹੀ। ਬੰਦੇ ਦਾ ਕਚੂਮਰ ਨਿਕਲ ਜਾਂਦਾ ਹੈ। ਛੋਟੀਆਂ ਕਿਰੰਡੀਆਂ ਵਾਲਿਆ ਦੇ ਵੱਸ ਪਏ ਬੰਦੇ ਦੀ ਹਾਲਤ ਮਕਾਨ ਦੇ ਬਾਹਰ ਟੰਗੇ ਨਜਰ ਵੱਟੂ ਵਰਗੀ ਹੋ ਜਾਂਦੀ ਹੈ। ਬਿਜਲੀ ਫਿਟਿੰਗ ਵਾਲੇ, ਸੈਨੇਟਰੀ ਫਿਟਿੰਗ ਵਾਲੇ, ਪੱਥਰ ਲਾਉਣ ਵਾਲੇ ਤੇ ਲੱਕੜੀ ਦੇ ਕੰਮ, ਰੰਗ ਰੋਗਨ, ਪੀ ਓ ਪੀ , ਨਾ ਜਾਣੇ ਕਿੰਨੇ ਕੁ ਲੋਕਾਂ ਨਾਲ ਮਗਜ ਖਪਾਈ ਕਰਨੀ ਪੈਂਦੀ ਹੈ। ਲੋਕਾਂ ਦੀ ਜੂਨ ਸੁਧਾਰ ਦਿੱਤੀ ਇਹਨਾ ਰੀਅਲ ਅਸਟੇਟ  ਕੰਪਨੀਆਂ ਨੇ ਜੋ ਬਣੇ ਬਣਾਏ ਮਕਾਨ, ਕੋਠੀਆਂ, ਬੰਗਲੇ ਤੇ ਅਪਾਰਟਮੈਂਟ ਮਹੁੱਈਆ ਕਰਵਾਉਂਦੀਆਂ ਹਨ। ਹੁਣ ਅਗਲਾ ਠੇਕੇ ਤੇ ਬਣੇ ਇਹਨਾ ਰੈਣ ਬਸੇਰਿਆ ਦਾ ਰਾਤੋ ਰਾਤ ਮਾਲਿਕ ਬਣ ਜਾਂਦਾ ਹੈ। ਬਸ ਪੱਲੇ ਪੈਸਾ ਹੋਣਾ ਚਾਹੀਦਾ ਹੈ।
                  ਅੱਜ ਕੱਲ ਪੜ੍ਹਾਈ  ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਰੇਗੂਲਰ ਪੜਾਈ ਨੂੰ ਛੱਡ ਕੇ ਡਿਗਰੀ ਡਿਪਲੋਮੇ ਕਰਨ ਦੇ ਵੀ ਠੇਕੇ ਹੋਣ ਲੱਗ ਪਏ। ਬਸ ਪੈਸੇ ਜਮਾਂ ਕਰਵਾਓ ਤੇ ਮਨ ਚਾਹਾ ਡਿਗਰੀ ਡਿਪਲੋਮਾਂ ਹਾਸਿਲ ਕਰੋ। ਪੀ ਐਚ ਡੀ ਦੇ ਥੀਸਿਜ ਵੀ ਠੇਕੇ ਤੇ ਲਿਖਵਾਏ ਜਾ ਸਕਦੇ ਹਨ। ਇੱਥੋ ਤੱਕ ਕਿ ਅਗਲੇ ਪੀ ਐਚ ਡੀ ਦੀ ਡਿਗਰੀ ਵੀ ਘਰੇ ਬੈਠਿਆਂ ਨੂੰ ਦਿਲਵਾ ਦਿੰਦੇ ਹਨ। ਜਦੋਂ ਵੱਡੀਆਂ ਵੱਡੀਆਂ ਡਿਗਰੀਆਂ ਮੁਕਾਤੇ ਚ ਮਿਲ ਜਾਂਦੀਆਂ ਹਨ ਤਾ ਫਿਰ ਆਮ ਪੜ੍ਹਾਈ ਦੀ ਕੀ ਬੀਸਾਤ।ਬਿਨਾ ਪੜ੍ਹੇ ਜੋ ਮਰਜੀ ਹਾਸਿਲ ਕਰੋ।  
                  ਜਦੋਂ ਲੋਕ ਹਰ ਕੰਮ ਦਾ ਠੇਕਾ ਲੈਣ ਲੱਗ ਪਏ ਤੇ ਇਹ ਠੇਕੇ ਦੇ ਕੰਮਾਂ ਨੇ ਲੋਕਾਂ ਨੂੰ ਸੁਖਾਲਾ ਕਰ ਦਿੱਤਾ। ਲੋਕ ਬੇਫਿਕਰ ਹੋ ਗਏ। ਹਰ ਕੰਮ ਠੇਕੇ ਤੇ ਹਰ ਸਹੂਲਤ ਠੇਕੇ ਤੇ ਮਿਲ ਸਕਦੀ ਹੈ ਹੁਣ ਕੋਈ ਨਹੀ ਕਹਿੰਦਾ “ਮੈਂ ਕੀ ਠੇਕਾ ਲਿਆ ਹੈ ਤੇਰੇ ਕੰਮ ਦਾ।ਂ
ਰਮੇਸ ਸੇਠੀ ਬਾਦਲ