Thursday, 10 July 2014

ਮੇਰੀ ਮਾਂ ਤੇ ਉਸ ਦੇ ਕੰਮਾਂ ਦੀ ਕਹਾਣੀ।


                               
ਮੇਰੀ ਮਾਂ ਤੇ ਉਸ ਦੇ ਕੰਮਾਂ ਦੀ ਕਹਾਣੀ।

ਮਾਂ ਇੱਕ ਅਣਥੱਕ ਕਾਮਾ ਹੁੰਦਾ ਹੈ। ਤੇ ਇਹ ਕਦੇ ਵੀ ਛੁੱਟੀ ਨਹੀ ਲੈੱਦਾਂ। ਪੰਜ ਭੱਠ ਤਾਪ ਚ ਵੀ ਇਸਨੂੰ ਆਪਣੇ ਬੱਚਿਆਂ ਦੀ ਰੋਟੀ ਦਾ ਫਿਕਰ ਹੁੰਦਾ ਹੈ। ਮਾਂ ਬੀਮਾਰ ਹੰਦੀ ਹੋਈ ਵੀ ਆਪਣੇ ਬੱਚੇ ਨੂੰ ਦੁੱਧ ਚੁੰਘਾਉਦੀ ਹੈ। ਇਸ ਲਈ ਤਾਂ ਕਹਿੰਦੇ ਹਨ ਰੱਬ ਲਈ ਹਰ ਥਾਂ ਤੇ ਪਹੁੰਚਣਾ ਮੁਸਕਿਲ ਸੀ ਤੇ  ਉਸ ਨੇ ਹਰ ਜੀਵ ਲਈ ਮਾਂ ਨੂੰ ਭੇਜ ਦਿੱਤਾ।ਆਪਣੇ ਬੱਚਿਆ ਲਈ ਰੱਬ ਹੀ ਹੁੰਦੀ ਹੈ ਇੱਕ ਮਾਂ। ਤੇ ਤਾਂਹੀਓ ਤਾਂ ਮਾਂ ਦੀ ਪੂਜਾ ਨੂੰ ਰੱਬ ਦੀ ਪੂਜਾ ਆਖਿਆ ਜਾਂਦਾ ਹੈ।
ਮੇਰੀ ਮਾਂ ਦੀ ਜਨਮ ਭੂਮੀ ਤੇ ਕਰਮ ਭੂਮੀ ਪਿੰਡਾਂ ਦੀ ਹੀ ਸੀ। ਜਿੰਦਗੀ ਦੇ ਅਖੀਰਲੇ ਕੁਝ ਸਾਲ ਉਸ ਨੇ ਸਹਿਰੀ ਜੀਵਨ ਭੋਗਿਆ ਪਰ ਇਸ ਦੋਰਾਨ ਉਹ ਜਿਆਦਾਤਰ ਬੀਮਾਰ ਹੀ ਰਹੀ।ਮੇਰੀ ਮਾਂ ਨੂੰ ਮੈ ਹਰ ਤਰ੍ਹਾਂ ਦੇ ਕੰਮ ਕਰਦੇ ਦੇਖਿਆ। ਹੁਣ ਸੋਚਦਾ ਹਾਂ ਉਹ ਕਿੰਨੀ ਮੇਹਨਤੀ  ਤੇ  ਹੁਨਰਮੰਦ ਸੀ। ਉਸ ਦੇ ਕੰਮਾਂ ਦੀ ਸੂਚੀ ਦੇਖਕੇ ਬਹੁਤ ਹੈਰਾਨੀ ਹੁੰਦੀ ਹੈ।ਮੇਰੀ ਮਾਂ ਪੰਜ ਭਰਾਵਾਂ ਦੀਆਂ ਪੰਜ ਭੈਣਾਂ ਵਿਚੋ ਸਭ ਤੋਂ ਛੋਟੀ ਸੀ।ਉਸਦੇ ਪੇਕੇ ਉਸ ਨੂੰ ਬੀਬੀ ਆਖ ਕੇ ਹੀ ਬਲਾਉਂਦੇ ਸਨ। ਮੇਰੇ ਦਾਦਾ ਜੀ ਨੇ ਉਸ ਦਾ ਨਾਂ ਕਰਤਾਰ ਕੁਰ ਰੱਖਿਆ ਪਰ ਮੇਰੇ ਪਾਪਾ ਜੀ ਨੇ ਉਸਦਾ ਨਾਂ ਕਾਗਜਾਂ ਵਿੱਚ ਪੁਸaਪਾ ਰਾਣੀ ਲਿਖਵਾ ਦਿੱਤਾ। ਅਸੀ ਨਿੱਕੇ ਹੁੰਦੇ ਮੇਰੀ ਮਾਂ ਨੂੰ ਬੀਬੀ ਜੀ ਆਖ ਕੇ ਬਲਾਉਦੇ ਸਾਂ। ਪਰ ਬਾਅਦ ਵਿੱਚ ਅਸੀ ਉਸਨੂੰ ਮਾਤਾ ਆਖ ਕੇ ਬਲਾਉਣ ਲੱਗੇ। ਹੋਲੀ ਹੋਲੀ ਹਰ ਕੋਈ ਉਸ ਨੂੰ ਮਾਤਾ ਆਖਕੇ ਹੀ ਬਲਾਉਣ ਲੱਗ ਪਿਆ ਤੇ ਉਹ ਸਭ ਦੀ ਮਾਤਾ ਬਣ ਗਈ।
ਮੈ ਦੇਖਿਆ ਮੇਰੀ ਮਾਂ ਸਵੇਰੇ ਉਠ ਕੇ ਘਰ ਦੀ ਸਫਾਈ ਕਰਦੀ ਤੇ ਘਰੇ ਰੱਖੀ ਮੱਝ ਦਾ ਗੋਹਾ ਕੂੜਾ ਵੀ ਕਰਦੀ । ਪਿੰਡ ਦੀ ਫਿਰਨੀ ਤੋ ਬਾਹਰ ਉਹ ਕੂੜਾ ਸੁਟ ਕੇ ਉਥੇ ਹੀ ਗੋਹੇ ਦੀਆਂ ਪਾਥੀਆਂ ਪੱਥ ਕੇ ਆਉਂਦੀ।ਜਦੋਂ ਪਾਥੀਆਂ ਜਿਆਦਾ ਇਕੱਠੀਆਂ ਹੋ ਜਾਂਦੀਆਂ ਤਾਂ ਉਹ ਆਪ ਗੀਹਰਾ ਚਿਣ ਲੈਂਦੀ। ਕਿਉਂਕਿ ਪਿੰਡ ਵਿੱਚ ਵਾਟਰ ਵਰਕਸ ਅਜੇ ਨਹੀ ਸੀ ਬਣਿਆ ਉਹ ਘੜਿਆਂ ਨਾਲ  ਪਿੰਡ ਦੀ ਡਿੱਗੀ ਤੋਂ ਪਾਣੀ ਢੋਂਦੀ ਤੇ ਵੀਹ ਵੀਹ ਗੇੜੇ ਲਾਉਂਦੀ। ਕਈ ਵਾਰੀ ਮੈਂ ਦੇਖਦਾ ਉਸ ਨੇ ਘੜੇ ਨੂੰ ਹੱਥ ਵੀ ਨਹੀ ਸੀ ਪਾਇਆ ਹੁੰਦਾ ਨਾਲ ਦੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਆਉਂਦੀ। ਮੱਝ ਲਈ ਛੋਲੇ ਤੇ ਵੜੇਵੇਂ ਉਬਲੇ ਰੱਖਣੇ ਤੇ ਸੁਵੱਖਤੇ ਉਠਕੇ ਮੱਝ ਚੋਂਣੀ ਤੇ ਦੁੱਧ ਰਿੜਕਣਾ ਤਾਂ ਨਿੱਤ ਦਾ ਕੰਮ ਸੀ।
ਮੇਰੀ ਮਾਂ ਇੱਕ ਬਹੁਤ  ਚੰਗੀ ਕੁਕ  ਸੀ। ਰੋਟੀ ਸaਬਜੀ ਬਨਾਉਣ ਤੋੰ ਇਲਾਵਾ ਉਹ ਪੂੜੇ , ਗੁਲਗਲੇ, ਮਠੀਆਂ ਪਤੋੜ, ਮਾਲ੍ਹ ਪੂੜੇ, ਬਾਜਰੇ ਤੇ ਮੱਕੀ ਦੇ ਦਾਣਿਆ ਦੇ ਮੰਰੂੰਡੇ ਵੀ ਬਣਾ ਲੈੱਦੀ ਸੀ। ਉਸ ਦੇ ਹੱਥਾਂ ਦੀ ਬਣੀ ਆਟੇ ਦੇ ਦੋ ਪੇੜਿਆਂ ਨੂੰ ਜੋੜਕੇ ਦੂਹਰੀ ਰੋਟੀ ਦਾ ਸਵਾਦ ਨਿਰਾਲਾ ਹੁੰਦਾ ਸੀ। ਬਾਜਰੇ ਤੇ ਮੱਕੀ ਦੇ ਆਟੇ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ ਉਹ ਕਮਾਲ ਦਾ ਬਨਾਉਂਦੀ ਸੀ। ਬਾਸੀ ਰੋਟੀਆਂ ਦੀ ਗੁੜ ਪਾਕੇ ਬਣਾਈ ਚੂਰੀ ਮੂਹੋਂ ਨਹੀ ਸੀ ਲਹਿੰਦੀ।  ਉਹ ਹਰ ਸਾਲ ਅੰਬੀਆਂ, ਨਿੰਬੂਆਂ, ਡੇਲਿਆਂ, ਮਿਰਚਾਂ ਤੇ ਤੁਕਿਆਂ ਦਾ ਆਚਾਰ ਪਾਉਂਦੀ ਉਸਦੇ ਆਚਾਰ ਵਾਲੇ ਮਰਤਬਾਨ ਹਰ ਸਮੇਂ ਭਰੇ ਰਹਿੰਦੇ ਤੇ ਆਪਣੇ ਹੱਥੀ ਬਣਾਇਆ ਆਚਾਰ ਉਹ ਮੇਰੀਆਂ ਭੂਆਂ, ਮਾਸੀਆਂ ਤੇ ਮਾਮੀਆਂ ਨੂੰ ਵੰਡਦੀ। ਕਈ ਵਾਰੀ ਉਹ ਮੰਜੇ ਨਾਲ ਕਪੜਾ ਬੰਨ ਕੇ ਲੱਸੀ ਨੂੰ ਪੁਣਕੇ ਗਾੜੇ ਜਿਹੇ ਪਨੀਰ ਦਾ ਰਾਇਤਾ ਬਨਾਉਂਦੀ ਜੋ ਬੇਹੱਦ ਸਵਾਦ ਹੁੰਦਾ।
ਮੇਰੀ ਮਾਂ ਅਕਸਰ ਸਾਡੇ ਖੇਤ ਵੀ ਨਰਮਾਂ ਕਪਾਹ ਚੁਗਣ ਜਾਂਦੀ ਤੇ ਦੂਜੀਆਂ ਚੋਣੀਆਂ ਦੇ ਬਰਾਬਰ ਚੁਗਦੀ ਤੇ ਨਾਲੇ ਉਹਨਾ ਤੇ ਨਿਗਾਹ ਰੱਖਦੀ। ਜੇਠ ਹਾੜ ਦੇ ਮਹੀਨੇ ਉਹ ਛੱਪੜ ਚੋ ਗਾਰਾ ਲਿਆ ਕੇ ਕੰਧਾਂ ਤੇ ਛੱਤਾਂ ਨੂੰ ਲਿਪਦੀ। ਕਮਰਿਆਂ ਵਿੱਚ ਤਾਂ ਉਹ ਹਰ ਮਹੀਨੇ ਪੋਚਾ ਮਾਰਦੀ ਤੇ ਕਦੇ ਗੋਹੇ ਨਾਲ ਲਿਪਦੀ। ਮਿੱਟੀ ਦੇ ਚੁਲ੍ਹੇ ਹਾਰੇ ਆਪ ਬਨਾਉਦੀ ਤੇ ਉਹਨਾ ਦੀ ਮੁਰਮੱਤ ਕਰਦੀ।ਹਰ ਕੰਮ ਦੀ ਮਾਹਿਰ ਸੀ ਮੇਰੀ ਮਾਂ। ਕਦੇ ਕਦੇ ਉਹ ਕਾਗਜਾਂ ਦੀ ਰੱਦੀ ਨੂੰ ਭਿਉਂ ਕੇ ਗਾਲ ਲੈਂਦੀ ਤੇ ਫਿਰ ਗਾਚਨੀ ਪਾਕੇ ਉਹਨਾ ਦੇ ਬੋਹੀਏ ਤੇ ਬੋਟੇ ਬਣਾ ਲੈਦੀ ਜੋ ਅਕਸਰ ਘਰੇ ਕੰਮ ਆਉਂਦੇ। ਕਣਕ ਦਾ ਨਾੜ ਕੱਢ ਕੇ ਉਸ ਤੋ ਰੋਟੀਆਂ ਪਾਉਣਂ ਲਈ ਸਰਪੋਸ ਜਿਸ ਨੂੰ ਛਾਬਾ ਵੀ ਆਖਦੇ ਸੀ ਬਣਾ ਲੈਂਦੀ। ਸਰਦੀਆਂ ਸੁਰੂ ਹੋਣ ਤੋa ਪਹਿਲਾ ਉਹ ਸਾਰੇ ਰਜਾਈ ਗਦੇਲਿਆਂ ਨੂੰ ਧੁੱਪ ਲਵਾਉਂਦੀ ਤੇ ਰੂੰ ਪੰਜਾ ਕੇ ਆਪ ਰਜਾਈਆਂ ਗਦੈਲੇ ਭਰਦੀ ਤੇ ਆਪ ਹੀ ਨਗੰਦੇ ਪਾਉਂਦੀ। ਇਹ ਸਭ ਉਸ ਦੀ ਕਲਾ ਦਾ ਕਮਾਲ ਸੀ। ਮੇਰੀ ਮਾਂ ਸਰਵ ਕਲਾ ਸੰਪੂਰਨ ਸੀ।ਹਰ ਹਫਤੇ ਉਹ ਕਪੜਿਆਂ ਨੂੰ ਸੋਡੇ ਵਿੱਚ ਉਬਾਲਦੀ ਤੇ ਫਿਰ ਉਹ ਪਿੰਡ ਦੀ ਸਾਂਝੀ ਡਿੱਗੀ ਤੇ ਕਪੜੇ ਧੋਣ ਾਂਂਦੀ।  
ਇਥੇ ਹੀ ਬਸ ਨਹੀ ਮੇਰੀ ਮਾਂ ਘਰ ਲਈ ਮਿਰਚ ਮਸਾਲੇ ਤਾਂ ਕੁਟਦੀ ਹੀ ਸੀ। ਉਹ ਅੱਖਾਂ  ਚ  ਪਾਉਂਣ ਲਈ ਕਾਲਾ ਸੁਰਮਾ ਵੀ ਆਪ ਪੀਸਦੀ। ਸੁਰਮੇ ਨੂੰ ਬਰੀਕ ਕੁੱਟ ਕੇ ਫਿਰ ਦੇਸੀ ਘਿਉ ਦੇ ਦੀਵੇ ਦੀ ਲੋ ਤੋ ਤਿਆਰ ਕਰਕੇ ਕਾਜਲ ਮਿਲਾਉਦੀ।ਤੇ ਸਾਨੂੰ ਕਦੇ ਵੀ ਬਿਨਾ ਸੁਰਮਾਂ ਪਾਏ ਬਾਹਰ ਨਾ ਜਾਣ ਦਿੰਦੀ। ਸਾਡੇ ਸੁਰਮਾਂ ਪਾਕੇ ਉਹ ਗਰਦਨ ਤੇ ਨਜਰ ਤੋ ਬਚਣ ਲਈ ਕਾਲਾ ਟਿੱਕਾ ਲਾਉਣਾ ਕਦੇ ਨਾ ਭੁਲਦੀ।
ਮੇਰੀ ਮਾਂ ਇੱਕ ਘਰੇਲੂ ਵੈਦ ਡਾਕਟਰ ਵੀ ਸੀ ।ਉਹ ਛੋਟੀਆਂ ਛੋਟੀਆਂ ਬੀਮਾਰੀਆਂ ਦਾ ਇਲਾਜ ਆਪਣੇ ਅੋੜ ਪੋੜ ਨਾਲ ਕਰ ਲੈਂਦੀ ਸੀ। ਜਦੋ ਕਿਸੇ ਦੀ ਉਂਗਲੀ ਪੱਕ ਜਾਣੀ ਤਾਂ ਉਸ ਨੇ ਸਾਬਣ ਜਾ ਗੁੜ ਬੰਨ ਦੇਣਾ। ਜਾ ਕਈ ਵਾਰੀ ਉਹ ਰਾਏ ਚਿਬੱੜ ਦੇ ਖੋਲ ਨੂੰ ਉਪਰ ਬੱਨ ਕੇ ਪੱਟੀ ਕਰ ਦਿੰਦੀ। ਸੌਫ, ਅਜਵਾਇਨ ਨਾਲ ਪੇਟ ਦਰਦ ਠੀਕ ਕਰ ਦਿੰਦੀ।ਬਨਖਸaਾਂ ਪਾਕੇ ਕਾਹੜਾ ਜਾਂ ਖਸaਖਸ ਦੀ ਲੇਟੀ ਬਣਾ ਕੇ ਜੁਕਾਮ ਰੇਸaਾ ਭਜਾ ੰਿਦੰਦੀ। ਧਰਣ ਹਸਲੀ ਢੁਢਰੀ ਉਹ ਆਪ ਹੀ ਚੁੱਕ ਦਿੰਦੀ ਸੀ। ਦੰਦ ਦਾੜ ਦੁਖਦੇ ਤੋ ਉਹ ਲੌਗ ਮੂੰਹ ਚ ਰੱਖਣ ਦੀ ਸਲਾਹ ਦਿੰਦੀ।ਇਸ ਤਰਾਂ ਉਹ ਇੱਕ ਘਰੇਲੂ ਡਾਕਟਰ ਵੀ ਸੀ।।
ਉਹ ਹਰ ਧਰਮ ਦੇ ਤਿੱਥ ਤਿਉਹਾਰ ਮਨਾਉਦੀ ਜੇ ਉਹ ਗੁਰਪੁਰਬ ਤੇ ਘਰੇ ਦੇਗ ਕਰਦੀ ਤਾਂ ਉਹ ਅੱਠੇ ਦੀਆਂ ਕੜਾਹੀਆਂ ਕਰਨੀਆਂ ਕਦੇ ਨਾ ਭੁਲਦੀ। ਵਾਸੜੀਆ ਮਨਾਉਦੀ ਮਿਠੀਆਂ ਰੋਟੀਆਂ ਵੰਡਦੀ । ਭਾਈ ਜੀ ਨੂੰ ਗਜਾ ਪਾਉਦੀ। ਮੰਗਤੇ ਸਵਾਲੀ ਨੂੰ ਵੀ ਰੋਟੀ ਦਿੰਦੀ। ਉਹ ਰੁਸਿਆਂ ਨੂੰ ਮਨਾਉਂਦੀ ਤੇ ਪਾਟੇ ਨੂੰ ਸਿਉਂਦੀ।ਮੇਰੀ ਮਾਂ ਦੀਆ ਸਿਫਤਾਂ ਜਿਆਦਾ ਹਨ ਤੇ ਲਫਜ ਘੱਟ। ਹਰ ਇੱਕ ਇਨਸਾਨ ਨੂੰ ਆਪਣੀ ਮਾਂ ਚ ਰੱਬ ਦਿਸਦਾ ਹੈ। ਤੇ ਇਸੇ ਤਰਾਂ ਮੇਰੀ ਮਾਂ ਬੇਅੰਤ ਗੁਣਾ ਦਾ ਭੰਡਾਰ ਸੀ। 
ਰਮੇਸa ਸੇਠੀ ਬਾਦਲ    ਮੋ 98 766 27233

ਮਾਂ ਨਾਲ ਮੇਰੀ ਆਖਰੀ ਮੁਲਾਕਾਤ


                                   
ਮਾਂ ਨਾਲ ਮੇਰੀ ਆਖਰੀ ਮੁਲਾਕਾਤ  

               ਮਾਂ ਦਾ ਰੁਤਬਾ ਰੱਬ ਤੋ ਵੀ ਉਚਾ ਮੰਨਿਆ ਗਿਆ ਹੈ। ਮਾਂ ਮਾਂ ਹੀ ਹੁੰਦੀ ਹੈ ਤੇ ਮਾਂ ਦਾ ਕਈ ਬਦਲ ਨਹੀ ਹੁੰਦਾ। ਮਾਂ ਆਪਣੇ ਖੂਨ ਨਾਲ ਬੱਚੇ ਨੂੰ ਸਿੰਜਦੀ ਹੈ। ਤੇ  ਨੋ ਮਹੀਨੇ ਆਪਣੇ  ਪੇਟ ਚ ਰੱਖ ਕੇ ਪਰਵਰਿਸ ਕਰਦੀ ਹੈ।ਮਾਂ ਦਾ ਦਿਲ ਸਭ ਕੁਝ ਜਾਣਦਾ ਹੁੰਦਾ ਹੈ ਤੇ ਕਹਿੰਦੇ ਹਨ ਜਦ ਬੱਚਿਆ ਤੇ ਕੋਈ ਬਿਪਤਾ ਆਉਂਦੀ ਹੈ ਤਾਂ ਮਾਂ ਦੇ ਦਿਲ ਨੂੰ ਹੋਲ ਪੈੱਦਾ ਹੈ।ਮਾਂ ਦੀਆਂ ਆਂਦਰਾਂ ਹਰ ਹੋਣੀ ਅਣਹੋਣੀ ਨੂੰ ਬੁਝ ਲੈਂਦੀਆਂ ਹਨ। ਇਹ ਹੀ ਮਾਂ ਤੇ ਉਸ ਦੀ ਮਮਤਾ ਹੰਦੀ ਹੈ। ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ ਤੇ ਮੇਰੇ ਤੇ ਮਾਣ ਵੀ ਕਰਦੀ ਸੀ। ਵੈਸੇ ਹਰ ਬੱਚੇ ਨੂੰ ਇਹ ਲੱਗਦਾ ਹੈ ਕਿ ਉਸ ਦੀ ਮਾਂ ਸਿਰਫ ਉਸ ਨੂੰ ਹੀ ਪਿਆਰ ਕਰਦੀ ਹੈ। ਮੇਰੀ ਮਾਂ ਨੇ ਆਪਣੇ ਅਖਰੀਲੇ ਦਿਨਾਂ ਵਿੱਚ ਬੀਮਾਰੀ ਦਾ ਬਹਾਨਾ ਬਣਾਇਆ ਤੇ ਉਹ ਬਾਹਰ ਹਸਪਤਾਲ ਚ ਦਾਖਿਲ ਰਹੀ। ਮੈਨੂੰ ਅਜੇਹੇ ਨਾਜੁਕ ਸਮੇ  ਤੇ ਮੈਨੂੰ ਮੇਰੀ ਮਾਂ ਦੀ ਦੇਖ ਰੇਖ ਕਰਨ ਦਾ ਮੋਕਾ ਮਿਲਿਆ। ਵੈਸੇ ਅਜੇਹੇ ਮੋਕੇ ਵੀ ਕਿਸਮਤ ਵਾਲਿਆਂ ਨੂੰ ਨਸੀਬ ਹੁੰਦੇ ਹਨ।ਮਾਂ ਬਾਪ ਦੀ ਸੇਵਾ ਕਰਨ ਦੇ ਤੇ ਓਹਨਾ ਦੇ ਅਖੀਰਲੇ ਪਲਾਂ ਦਾ ਸਾਥ ਵੀ ਭਾਗਾਂ ਵਾਲਿਆ ਨੂੰ ਮਿਲਦਾ ਹੈ।ਪਰ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਓਹਨਾ ਨੂੰ ਸਦਾ ਲਈ ਜਾਂਦਿਆ ਵੇਖਣਾ ਵੀ ਬਹੁਤ ਮੁਸaਿਕਲ ਹੈ।
                      ਮੇਰੀ ਮਾਂ ਦੀ ਬਿਮਾਰੀ ਦੀ ਵਂ੍ਹਾ ਉਸ ਦੇ ਜਵਾਈ ਦੀ ਭਿਆਨਕ ਬਿਮਾਰੀ ਹੀ ਸੀ। ਚਾਹੇ ਉਸ ਤੋਂ ਪੂਰਾ ਓਹਲਾ ਰੱਖਿਆ ਗਿਆ ਸੀ ਪਰ ਇੱਕ ਮਾਂ ਦੇ ਰੂਪ ਵਿੱਚ ਉਹ ਸਭ ਕੁਝ ਜਾਣ ਚੁੱਕੀ ਸੀ। ਉਸਦੀ ਅੰਦਰਲੀ ਪੀੜਾ ਨੂੰ ਦੇਖਦੇ ਹੋਏ ਅਸੀ ਉਸ ਨੂੰ ਲੁਧਿਆਣੇ ਦੇ ਵੱਡੇ ਹਸਪਤਾਲ ਵਿੱਚ ਲੈ ਗਏ। ਉਥੇ ਹੀ ਮੇਰੇ ਜੀਜਾ ਜੀ ਦਾਖਿਲ ਸਨ।ਤੇ ਸਾਡੇ ਉਥੇ ਪਹੁੰਚਦੇ ਹੀ ਮੇਰੇ ਜੀਜਾ ਜੀ ਸਾਨੂੰ ਸਦਾ ਲਈ ਛੱਡ ਗਏ।  ਇਹ ਸਾਡੇ ਬਹੁਤ ਹੀ ਮੰਦਭਾਗੀ ਤੇ ਅਸਹਿ ਘਟਨਾ  ਸੀ। ਚਾਹੇ ਉਂਝ ਮੇਰੀ ਮਾਂ ਇਸ ਗੱਲ ਤੋ ਅਣਜਾਣ ਸੀ ਪਰ ਉਸ ਦਾ ਦਿਨ ਸਭ ਬੁਝ ਚੁਕਿਆ ਸੀ।
                 15 ਫਰਬਰੀ ਨੂੰ   ਹਸਪਤਾਲ ਦੇ ਨਿਯਮਾਂ ਮੁਤਾਬਿਕ ਮੈ ਮੇਰੀ ਮਾਂ ਨੂੰ ਸaਾਮ ਨੂੰ ਪੰਜ ਵਜੇ ਆਈ ਸੀ ਯੂ ਵਿੱਚ ਮਿਲਣ ਗਿਆ। ਉਹ ਬਹੁਤ ਹੀ ਖੁਸa ਨਜਰ ਆ ਰਹੀ ਸੀ। ਉਸ ਦਾ ਗੋਰਾ ਨਿਛਹ ਰੰਗ ਤੇ ਖਿੜਿਆ ਚੇਹਰਾ ਅੱਜ ਵੀ ਮੈਨੂੰ ਚੰਗੀ ਤਰਾਂ ਯਾਦ ਹੈ।ਸaਇਦ ਉਹ ਉਸ ਦੀ ਆਖਰੀ ਚਮਕ ਸੀ ਜਾਂ ਉਸਦਾ ਮੈਨੂੰ ਹੋਸਲਾ ਦੇਣ ਦਾ ਢੋਂਗ।  ਮੈਨੂੰ ਵੇਖਦੇ ਸਾਰ ਹੀ ਉਸ ਦੇ ਮੁੱਖ ਤੇ ਹੋਰ ਵੀ ਲਾਲੀ ਆ ਗਈ। ਤੇ  ਉਹ ਹੱਸ ਪਈ। ਇੰਨੇ ਨੂੰ ਨਰਸ ਚਾਹ ਵਾਲੀ  ਟਰਾਲੀ ਲੈ ਕੇ ਆ ਗਈ। ਮੇਰੀ ਮਾਂ ਨੇ ਮੈਨੂੰ ਰਿਮੋਟ ਨਾਲ  ਬੈਡ ਉਪਰ ਚੱਕਣ ਦਾ ਇਸaਾਰਾ ਕੀਤਾ। ਫਿਰ ਉਸ ਨੇ ਬੜੇ ਸਲੀਕੇ ਨਾਲ ਬਿਸਕੁਟਾਂ ਦਾ ਪੈਕਟ ਖੋਲ੍ਹਿਆ। ਤੇ ਚਾਹ ਪੀਂਦੀ ਹੋਈ ਮੇਰੇ ਨਾਲ ਘਰ ਪਰਿਵਾਰ ਦੀਆਂ ਗੱਲਾਂ ਕਰਨ ਲੱਗੀ। ਉਸ ਨੇ ਮੇਰੇ ਕੋਲੋ ਆਂਢ ਗੁਆਂਢ ਦੀਆਂ ਅੋਰਤਾਂ ਬਾਰੇ ਪੁੱਛਿਆ। ਉਸ ਨੇ ਮੈਨੂੰ ਸਾਡੇ  ਸaਰੀਕੇ ਚ ਰੱਖੇ  ਵਿਆਹ ਦੀ ਤਾਰੀਖ ਬਾਰੇ ਵੀ ਪੁੱਛਿਆ ਤੇ ਉਸ ਤੋਂ    ੌ ਬਾਦ ਉਸ ਨੇ ਮੇਰੇ ਤੋ ਘਰ ਦੇ ਹੋਰ ਕੰਮਾਂ  ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਗੱਲਾਂ ਕਰਦੀ ਕਰਦੀ ਨੇ ਮੈਨੂੰ ਕਿਹਾ ਕਿ ਇਹਨਾ ਦਾ ਖਿਆਲ ਰੱਖੀ। ਇਹ ਇੱਕ ਸਪਸaਟ ਇਸaਾਰਾ ਸੀ । ਜਿਸ ਰਾਹੀਂ ਉਹਨਾ ਨੇ ਮੈਨੂ ਆਉਣ ਵਾਲੇ ਅਸਹਿ ਪਲਾਂ ਬਾਰੇ ਸੁਚੇਤ ਕੀਤਾ। ਕਿਉਂਕਿ ਕੋਈ ਮਾਂ ਪਿਉ ਨਹੀ ਚਾਹ-ੁੰਦਾ ਕਿ ਉਸ ਦੇ ਜਾਣ ਤੋਂ ਬਾਅਦ ਉਸਦੀ ਅੋਲਾਦ ਦੁਖੀ ਹੋਵੇ।ਮਾਂ ਬਾਪ ਆਪਣੇ ਦਿਲ ਅੰਦਰ ਲੱਖਾਂ ਦੁੱਖ ਰੱਖ ਕੇ ਵੀ ਅੋਲਾਦ ਨੂੰ ਖੁਸaੀ ਦੇਣ ਦੀ ਕੋਸਿaਸ ਕਰਦੇ ਹਨ। ਤੇ ਮੇਰੀ ਮਾਂ ਨੇ ਵੀ ਅਜੇਹਾ ਹੀ ਕੀਤਾ। ਮਾਂ ਤੇਰਾ ਜਿਗਰਾ ਧੰਨ ਹੈ। 
                  ਮਾਂ ਤੋਂ ਉਸ ਦਿਨ ਵਿਦਾ ਲੈ ਕੇ ਅਸੀ ਹਸਪਤਾਲ ਦੀ ਲਾਬੀ  ਕਾਫੀ ਦੇਰ ਬੈਠੇ ਰਹੇ ਤੇ ਫਿਰ ਕੁਝ ਦੇਰ ਹਸਪਤਾਲ ਦੇ ਪਾਰਕ ਚ। ਦੇਰ ਰਾਤ ਅਸੀ ਨਾਲ ਲਗਦੇ ਆਪਣੇ ਕਮਰੇ ਚ ਚਲੇ ਗਏ ਕਿਉੱਕਿ ਹਸਪਤਾਲ ਵਿੱਚ ਮਰੀਜ ਕੋਲੋ ਕਿਸੇ ਨੂੰ ਠਹਿਰਣ ਦੀ ਆਗਿਆ ਨਹੀ ਸੀ। ਸਵੇਰੇ 3 ਵੱਜ ਕੇ 43 ਮਿੰਟਾ ਤੇ ਮੇਰੀ ਅੱਖ ਖੁੱਲੀ ਤੇ ਮੈਨੂੰ ਬੈਚੇਨੀ ਜਿਹੀ ਮਹਿਸੂਸ  ਹੋਈ । ਸਮਾਂ ਦੁਬਾਰਾ ਦੇਖਿਆ ਪਹਿਰ ਦਾ ਤੜਕਾ ਸੀ। ਕਮਰੇ ਚ ਨਾ ਜਾਣੇ ਕਿਉਂ ਰੋਸaਨੀ ਸੀ। ਉਸਲ ਵੱਟੇ ਜਿਹੇ ਲੈਂਦੇ ਨੇ ਆਖਿਰ ਪੰਜ ਕੁ ਵਜੇ ਮੈ ਸਾਰਿਆਂ ਨੂੰ ਉਠਾ ਦਿੱਤਾ । 
                      ਚਾਹੇ ਮਰੀਜ ਨੂੰ ਮਿਲਣ ਦਾ ਸਮਾਂ ਅੱਠ ਵਜੇ ਸੀ ਪਰ ਮੈ ਬੇਚੈਨ ਸੀ ਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ  ਹਸਪਤਾਲ ਲਈ ਚੱਲ ਪਿਆ। ਹਸਪਤਾਲ ਦੇ ਮੇਨ ਗੇਟ ਕੋਲੇ ਪਹੁੰਚਦੇ ਹੀ। ਮੈਨੂੰ ਮੋਬਾਇਲ ਤੇ ਐਮਰਜੰਸੀ ਵਾਰਡ ਵਿੱਚ ਪਹੁੰਚਣ ਦਾ ਸੰਦੇਸa ਮਿਲਿਆ ਤੇ ਮੇਰਾ ਦਿਲ ਕਿਸੇ ਅਣਸੁਖਾਵੀ ਘਟਨਾ ਦੀ ਅਸੰaਕਾ ਨਾਲ ਘਿਰ   ਗਿਆ। ਮੈਂ ਅੈਮਰਜੰਸੀ ਰੂਮ ਚ ਪ੍ਰਵੇਸa ਕਰਦੇ ਹੀ ਦੇਖਿਆ ਕਿ ਡਾਕਟਰਾਂ ਦੀ ਪੂਰੀ ਟੀਮ ਮੇਰੀ ਮਾਂ ਨੂੰ ਬਚਾਉਣ ਦੀ ਪੂਰੀ ਕੋਸਿaਸ ਕਰ ਰਹੀ ਹੈ ਤੇ ਮੇਰੀ ਮਾਂ ਦੀਆਂ ਨਜਰਾਂ ਗੇਟ ਵੱਲ ਸਨ। ਮੇਰੇ ਉੱਥੇ ਪੰਹੁਚ ਦੇ ਸਾਰ ਹੀ ਮੇਰੀ ਮਾਂ ਸਾਨੂੰ ਵਿਲਕਦਾ ਛੱਡ ਕੇ ਚਲੀ ਗਈ। ਸਾਇਦ ਉਹ ਮੈਨੂੰ ਹੀ ਉਡੀਕਦੀ ਸੀ। ਇਹ ਮੇਰੀ ਜਿੰਦਗੀ ਦੀ ਸਭ ਤੋਂ ਦੁੱਖਦਾਈ ਘਟਨਾ ਸੀ। ਜਦਂੋ ਮੇਰੀਆਂ ਹੀ ਅੱਖਾਂ ਦੇ ਸਾਹਮਣੇ ਮੇਰਾ ਰੱਬ ਮੇਰੇ ਕੋਲੋ ਖੁਸ ਗਿਆ।ਤੇ ਮੈ ਦੁਨਿਆ ਦਾ ਸਭ ਤੋ ਗਰੀਬ ਤੇ ਅਨਾਥ ਆਦਮੀ ਬਣ ਗਿਆ।

ਰਮੇਸa ਸੇਠੀ ਬਾਦਲ
ਮੋ 98 766 27233

ਬਾਬੇ ਹਰਗੁਲਾਲ ਦੀ ਹੱਟੀ।


                                                              ਬਾਬੇ ਹਰਗੁਲਾਲ ਦੀ ਹੱਟੀ।

Friday, 21 March 2014

ਬਿਨ ਮਾਪੇ ਧੀਆਂ ਬੇਗਾਨੀਆਂ


ਬਿਨ ਮਾਪੇ ਧੀਆਂ ਬੇਗਾਨੀਆਂ 

                  “ਬਾਈ ਸੰਤ ਰਾਮਾਂ ਵਿਆਹ ਤਾਂ ਬਹੁਤ ਵਧੀਆ ਕੀਤਾ ਹੈ ਮੁੰਡੇ ਦਾ। ਬਹਿਜਾ ਬਹਿਜਾ ਕਰਵਾ ਤੀ ਆਪਣੇ ਸੇਮੇ ਨੇ । ਪਰ। ਂ ਤੇ ਉਹ ਚੁੱਪ ਕਰ ਗਈ। “ਪਰ ਕੀ ਭੈਣੇ। ਤੂੰ ਦੱਸ ਤਾਂ ਸਹੀ।ਂ ਉਸ ਨੇ ਉਤਾਵਲੇਪਣ ਚ ਭੈਣ ਨੂੰ ਪੁਛਿਆ।“ਨਹੀ ਨਹੀ ਕੁਸa ਨਹੀ। ਸਾਰਾ ਸaਰੀਕਾ ਆਇਆ ਸੀ ਵਿਆਹ ਵਿੱਚ ਆਪਣਾ। ਵੱਡੇ ਬਾਈ ਕਾ ਸਾਰਾ ਪਰਿਵਾਰ ਆਇਆ ਸੀ। ਫਰੀਦਕੋਟੋ ਵੀ ਆਏ ਸੀ ਵੱਡੇ ਬਾਈ ਦੇ ਮੁੰਡੇ ਬਹੂਆਂ। ਮੋਹਾਲੀ ਤੋ ਵੀ ਆਇਆ ਸੀ ਜੀਵਨ ਤੇ ਬਾਈ ਆਪ । ਵਹੁੱਟੀ ਤੇ ਬੱਚੇ ਵੀ ਆਏ ਸਨ।ਅੱਗੇ ਉਹਨਾ ਦੀਆਂ ਸਾਰੀਆਂ ਕੁੜੀਆਂ ਵੀ ਆਈਆਂ ਸਨ। ਰਾਮਪੁਰੇ ਵਾਲੀ ਤੇ ਮੁਕਤਸਰ ਵਾਲੀ ਵੀ। ਅਸੀ ਚਾਰੇ ਭੈਣਾ ਤਾਂ  ਸੀ ਹੀ। ਮੈਨੂੰ ਤਾਂ ਪਹਿਲਾ ਹੀ ਕਾਰਡ ਦੇ ਗਿਆ ਸੀ ਅਖੇ ਭੁਆ ਤੁਸੀ ਜਰੂਰ ਆਉਣਾ ਹੈ ਦੋ ਦਿਨ ਪਹਿਲਾ। ਮੈ ਆਕੇ ਲੈ ਜਾਵਾਂਗਾ ਤੁਹਾਨੂੰ। ਪਰ।ਂ ਉਸ ਦੇ ਮੂੰਹ ਚੋ ਸਾਹਿਜ ਸੁਭਾT ਹੀ ਪਰ ਸਬਦ ਫਿਰ ਨਿੱਕਲ ਗਿਆ। 
                        “ਬਾਕੀ ਸੁਖ ਨਾਲ ਇਕੋ ਇਕ ਮੁੰਡਾ ਹੈ।ਘਰੇ ਵਾਹਵਾ ਰੋਣਕ ਸੀ।ਵੱਡੀ ਬੱਸ ਗਈ ਸੀ ਭਰ ਕੇ ਪਟਿਆਲੇ। ਅਸੀ ਸਾਰੀਆਂ ਹੀ ਗਈਆਂ ਸੀ ਬਾਰਾਤ ਨਾਲ ।ਬਸ ਭਾਬੀ ਪੂਰਨਾ ਨਹੀ ਗਈ ਸੀ ਤੇ ਉਹ ਾਂਂਦੀ ਵੀ ਕਿਵੇਂ।ਮਾਂ ਤਾਂ ਮਾਂ ਹੀ ਹੁੰਦੀ ਹੈ ਨਾ।ਉਹ ਭਰੇ ਮਨ ਨਾਲ ਬੈਠੀ ਰਹੀ ਘਰੇ। ਗੱਲ ਕੀ  ਸੇਮੇ ਨੇ ਚੰਗੀ ਨਹੀ ਕੀਤੀ। ਪਰ ਅਸੀ ਤਾਂ ਬੋਲ ਵੀ ਨਹੀ ਸਕਦੀਆਂ। ਕੀ ਕਹੀਏ ਕਿਸੇ ਨੂੰ। ਜਿਨੂੰ ਕੁਸa ਕਹਿੰਦੇ ਸੀ  ਅੱਗੋ ਖਾਣ ਨੂੰ ਆਉਂਦਾ ਸੀ । ਬਾਈ ਇਹ ਤਾਂ ਵੱਡਾ ਸੀ ਘਰ ਚ ਸਾਰਿਆਂ ਨਾਲੋ। ਪਰ ਇਹਨੇ ਵੱਡਿਆਂ ਵਾਲਾ ਕੰਮ ਨਹੀ ਕੀਤਾ। ਹੋਰ ਤਾਂ ਹੋਰ ਇਹਨੇ ਬਾਕੀ ਤਿੰਨਾ ਨੂੰ ਵੀ ਆਪਣੇ ਮਗਰ ਲਾ ਲਿਆ। ਬਾਈ ਤੂੰ ਤਾਂ ਐਜਾ ਨਹੀ ਸੀ। ਇਹਦੀ ਬੁੱਧੀ ਨੂੰ ਕੀ ਹੋ ਗਿਆ। ਇੰਨਾ ਰੁੱਖਾ ਤਾਂ ਆਪਣੇ ਖਾਨਦਾਨ ਚ ਕੋਈ ਨਹੀ ਸੀ। ਪਰ ਇਹਨੇ ਤਾਂ ਕਮਾਲ ਹੀ ਕਰ ਦਿੱਤੀ।ਂ
                        “ਮੇਰੇ ਯਾਦ ਹੈ ਆਪਣੇ ਘਰੇ ਵਿਆਹ ਸੀ ਤੇ ਕਸਤੂਰ ਦੀ ਬਹੂ ਰੁੱਸ ਗਈ ਸੀ ਤੇ ਵਿਆਹ ਤੇ ਨਹੀ ਸੀ ਆਈ ਤੇ ਓਦੋ ਤੂੰ ਏਸੇ ਸੇਮੇ ਨੂੰ ਭੇਜਿਆ ਸੀ ਮਨਾਉਣ ਵਾਸਤੇ। ਪਰ ਭਾਈ ਪਹਿਲਾਂ ਲੋਕਾਂ ਚ ਪਿਆਰ ਸੀ ਰਿਸaਤਿਆਂ ਦੀ ਕਦਰ ਸੀ। ਲੋਕ ਰਿਸaਤਿਆਂ ਦਾ ਸਤਿਕਾਰ ਕਰਦੇ ਸਨ। ਸaਰਮ ਵੀ ਮੰਨਦੇ ਸਨ। ਧੀਆਂ ਦੀ ਕਦਰ ਹੁੰਦੀ ਸੀ। ਧੀਆਂ ਵੀ ਪੇਕੇ ਘਰ ਚ ਪੂਰਾ ਅਧਿਕਾਰ ਸਮਝਦੀਆਂ ਸਨ। ਕੋਈ ਵੀ ਤਿੱਥ ਤਿਉਹਾਰ ਧੀਆਂ ਤੋ ਬਿਨਾ ਅਧੂਰਾ ਸਮਝਿਆ ਜਾਂਦਾ ਸੀ। ਪਰ ਹੁਣ ਦੀ ਪੀੜੀ ਤਾਂ ਰੰਨਾ ਮਗਰ ਲੱਗਦੀ ਹੈ। ਸੱਸ ਸਹੁਰੇ ਨੂੰ ਹੀ ਪਾਪਾ ਜੀ ਮੰਮੀ ਜੀ ਕਰਦੇ ਹਨ। ਇਹਨਾ ਲਈ ਤਾਂ ਸਾਲੇ ਸਾਲੀਆਂ ਹੀ ਸਭ ਕੁਝ ਹੁੰਦਾ ਹੈ। ਭੈਣਾਂ ਭੂਆ ਨੂੰ ਕੋਣ ਪੁਛਦਾ ਹੈ। ਚੁਲ੍ਹੇ ਚੋਂਕੇ ਵਿੱਚ ਵੀ ਸਹੁਰਿਆਂ ਦੀ ਚੋਧਰ ਹੁੰਦੀ ਹੈ।ਂ
                      “ਬਾਈ ਤੇਰਾ ਸੁਭਾਅ ਤਾਂ ਵਧੀਆ ਸੀ । ਤੂੰ ਥੋੜੀ ਜਿਹੀ ਤਨਖਾਹ ਨਾਲ ਘਰ ਨੂੰ ਚਲਾਇਆ । ਮਾਂ ਪਿਉ ਨੂੰ ਵੀ ਸਾਂਭਿਆ। ਪੰਜ ਪੰਜ ਭੈਣਾਂ ਦੇ ਕਾਰਜ ਕੀਤੇ। ਨਾਨਕਾ ਛੱਕਾਂ ਭਰੀਆਂ। ਰਿਸaਤੇਦਾਰੀਆਂ ਦੇ ਮਰਨੇ ਜੰਮਣੇ ਕਿਸੇ ਕੰਮ ਚ ਪਿੱਛੇ ਨਹੀ ਰਿਹਾ। ਕਦੇ ਖਰਚੇ ਨੂੰ ਵੇਖਕੇ ਮੂੰਹ ਨਹੀ ਸੀ ਵੱਟਿਆ। ਮਾਂ ਦੀ ਵੀ ਬਥੇਰੀ ਸੇਵਾ ਕੀਤੀ ਅਖੀਰ ਤੱਕ । ਪੰਜ ਜੁਆਕਾਂ ਨੂੰ ਪੜਾਇਆ ਲਿਖਾਇਆ ਤੇ ਚੰਗੀਆਂ ਨੋਕਰੀਆਂ ਤੇ ਲਗਵਾਇਆ।ਤੇ ਹੁਣ ਉਹ ਅਫਸਰ ਬਣਗੇ  ਤੇ  ਕਹਿੰਦੇ ਹਨ ਸਾਥੋ ਨਹੀ ਮਿੰਨਤਾਂ ਹੁੰਦੀਆਂ ਕਿਸੇ ਦੀਆਂ। ਤੇ ਸਕੀ ਭੈਣ ਨੂੰ ਛੱਡਤਾ ਉਹਨਾ ਨੇ ।ਅਖੇ ਜੇ ਉਹ ਸਾਡੇ ਨਾ ਆਊ ਤਾਂ ਅਸੀ ਉਸ ਦੇ ਨਹੀ ਜਾਂਦੇ।  ਕੀ ਜਮਾਨਾ ਆ ਗਿਆ। ਹਨੇਰ ਸਾਂਈ ਦਾ।ਸਾਡਾ ਖੂਨ ਹੀ ਸਫੇਦ ਹੋ ਗਿਆ।  ਪਰ ਕੋਣ ਕਹੇ ਕਿ ਤੂੰ ਗਲਤ ਹੈ ਸੇਮਿਆਂ। ਅਗਲਾ ਗਲ੍ਹ ਨੂੰ ਪੈਂਦੇ ਹੈ।  ਹੋਰ ਤਾਂ ਹੋਰ ਬਾਕੀ ਦੇ ਤਿੰਨੇ ਭਰਾ ਵੀ ਪਾਸਾ ਵੱਟ ਗਏ। ਉਸ ਅੱਗੇ ਕੋਈ ਨਹੀ ਕੁਸਕਿਆ ਕਿ ਵੀਰ ਜੀ ਤੁਸੀ ਇਸਤਰਾਂ  ਨਾ ਕਰੋ। ਅਸੀ ਤੁਹਾਡੇ ਨਾਲ ਚਲਦੇ ਹਾਂ। ਆਪਾਂ ਮਨਾ ਲਿਆਉਦੇ ਹਾਂ ਭੈਣ ਨੂੰ। ਕਿਸੇ ਮਾਮੇ ਮਾਸੜ ਜਾ ਤਾਏ ਚਾਚੇ ਨੂੰ ਨਾਲ ਲੈ ਚਲਦੇ ਹਾਂ। ਉਹ ਤਾਂ ਸਗੋ ਅੰਦਰੋ ਅੰਦਰੀ ਖੁਸa ਜਾਪਦੇ ਸਨ। ਕਿ ਪਹਿਲਾ ਇਹਨੇ ਉਹ ਵਿਆਹ ਖਰਾਬ ਕੀਤਾ ਤੇ ਹੁਣ ਇਸ ਦਾ ਆਪਣਾ ਵਿਆਹ ਖਰਾਬ ਹੋ ਗਿਆ।ਨਾਲੇ ਇਹ ਕਹਿੜਾ ਸੁਣਦਾ ਹੈ ਕਿਸੇ ਦੀ। ਮਾਂ ਨੂੰ ਤਾਂ ਕੁਸਕਣ ਨਹੀ ਦਿੰਦਾ।ਵਿਚਾਰੀ ਅੰਦਰੇ ਅੰਦਰ ਹੰਝੂ ਵਹਾਉਂਦੀ ਰਹਿੰਦੀ ਹੈ। 
                          “ ਹੁਣ ਉਹ ਕਹਿੰਦਾ ਕਿ ਮੈ ਭੈਣ ਨੂੰ ਵਿਆਹ ਤੇ ਤਾਂ ਨਹੀ ਬੁਲਾਇਆ ਅਖੇ ਜੀਜਾ ਘਰੇ ਗਿਆਂ ਨੂੰ ਸਿੱਧਾ ਨਹੀ ਬੋਲਦਾ। ਗਾਲਾਂ ਕੱਢਦਾ ਹੈ।ਕਿਉਂ ਕੱਢਦਾ ਹੈ ਉਹ ਗਾਲਾਂ। ਕੋਈ ਜਵਾਬ ਨਹੀ। ਭੈਣ ਵੀ ਬਹੁਤ ਉਲਾਂਭੇ ਦਿੰਦੀ ਹੈ। ਹੁਣ ਕੁੜੀ ਵੀ ਮਾੜੀ ਹੋਗੀ ਹੁਣ।  ਹੁਣ ਕੀ ਆਖੀਏ ਭਾਈ ਸਕੀ ਭੈਣ ਤੋ ਬਿਨਾ ਘਰ ਦਾ ਕਾਰਜ ਕਿਵੇ ਪੂਰਾ ਹੋਵੇ ਗਾ। ਮਾਂ ਨੂੰ ਉਹ ਵਿਆਹ ਕਿਵੇ ਚੰਗਾ ਲੱਗੂਗਾ ਜਿਸ ਵਿੱਚ ਉਸਦੀ ਧੀ ਨੂੰ ਨਹੀ ਬੁਲਾਇਆ। ਦੋਹਤੇ ਦੋਹਤੀਆਂ ਨਹੀ ਆਏ।ਉਸ ਮਾਂ ਦਾ ਦਿਲ ਹੀ ਜਾਣਦਾ ਹੈ। ਪਰ ਭਾਈ ਉਸ ਨੇ ਤਾਂ ਰੋਟੀ ਖਾਣੀ ਹੈ ਉਸ ਚੁਲ੍ਹੇ ਤੋਂ। ਵਿਧਵਾ ਮਾਂ ਤੇ ਉਹ ਵੀ ਬੁਢਾਪੇ ਵਿੱਚ । ਕਿਵੇਂ ਕਹੇ ਮੇਰੀ ਧੀ ਨੂੰ ਲਿਆਓ। ਕੋਣ ਸੁਣਦਾ ਹੈ ਉਸ ਵਿਚਾਰੀ ਨੂੰ।ਇਹ ਤਾਂ ਉਸ ਤੇ ਦੂਹਰੀ ਮਾਰ ਹੋ ਗਈ। ਬਾਈ ਸੰਤ ਰਾਮਾਂ ਕਲੇਜਾ ਤਾਂ ਬਥੇਰਾ ਮੱਚਦਾ ਹੈ ਪਰ ਮੇਰੇ ਵਰਗੀ ਮੁਥਾਜ ਵੀ ਕੀ ਕਰ ਸਕਦੀ ਹੈ।ਬੋਲ ਸੰਤ ਰਾਮਾਂ ਬੋਲ ਤੂੰ ਚੁੱਪ ਕਿਉ ਕਰ ਗਿਆ।ਂ 
                       ਬਿੱਲੀ ਨੇ ਪੱਖੇ ਥੱਲੇ ਪਏ ਦੁੱਧ ਦੇ ਪਤੀਲੇ ਨੂੰ ਭੁੰਜੇ ਸੁਟ ਦਿੱਤਾ ਤੇ ਉਸ ਦੇ ਖੜਾਕ ਦੀ ਆਵਾਜ ਨਾਲ ਉਸਦੀ ਅੱਖ ਖੁੱਲ ਗਈ। ਇੱਕ ਦਮ ਹੱਬੜ ਵਾਹ ਉਠੀ ਤੇ ਦੇਖਿਆ ਬਿੱਲੀ ਫਰਸa ਤੇ ਡੁਲ੍ਹਿਆ ਦੁੱਧ ਚੱਟ ਰਹੀ ਸੀ। ਪਰ ਉਹ ਪਸੀਨੋ ਪਸੀਨ ਹੋ ਗਈ ਸੀ ਉਸ ਦੇ ਦਿਲ ਦੀ ਧੜਕਣ ਬਹੁਤ ਤੇਜ ਸੀ। ਉਸ ਨੇ ਮੱਥੇ ਤੇ ਆਇਆ ਪਸੀਨਾ ਪੂੰਝਿਆ ਤੇ ਪੰਜ ਸਾਲ ਪਹਿਲਾ ਗੁਜਰ ਚੁਕੇ ਵੱਡੇ ਭਰਾ ਨੂੰ ਯਾਦ ਕਰਕੇ ਰੋਣ ਲੱਗ ਪਈ। ਉਸ ਨੂੰ ਵਿਆਹ ਤੇ ਨਾ ਬੁਲਾਈ ਗਈ ਭਤੀਜੀ ਤੇ ਵੀ ਤਰਸ ਜਿਹਾ ਆਇਆ ਮਾਂ ਪਿਉ ਬਿਨਾਂ ਧੀਆਂ ਦੇ ਕਾਹਦੇ ਪੇਕੇ ਹੰਦੇ ਹਨ।ਸਮੇ ਦੀ ਰਫਤਾਰ ਨਾਲ ਘਰ ਦੀਆਂ ਜੰਮੀਆਂ ਧੀਆਂ ਕਿਵੇ  ਬੇਗਾਨੀਆਂ ਹੋ ਜਾਂਦੀਆਂ ਹਨ।
ਰਮੇਸa ਸੇਠੀ ਬਾਦਲ
ਮੋ 98 766 27 233     

Thursday, 16 January 2014

ਧੀਆਂ ਤੇ ਧੀਆਂ ਦਾ ਸਤਿਕਾਰ


 ਧੀਆਂ ਤੇ ਧੀਆਂ ਦਾ ਸਤਿਕਾਰ 


                       ਗੱਲ ਕੋਈ ਬਹੁਤੀ ਪੁਰਾਣੀ ਨਹੀ। ਸਾਇਦ 1989_90 ਦੀ ਹੈ ਮੇਰੇ ਛੋਟੇ ਭਰਾ ਦੇ ਘਰ ਜਦੋ ਦੂਸਰਾ ਪੁੱਤਰ ਹੋਣ ਦੀ ਖੁਸaਖਬਰੀ ਡਾਕਟਰ ਸਾਹਿਬਾਂ ਨੇ ਮੇਰੀ ਮਾਂ ਨੂੰ ਸੁਣਾਈ ਤਾਂ ਮੇਰੀ ਮਾਂ ਬਹੁਤਾ ਖੁਸa ਨਾ ਹੋਈ।ਉਸਦੇ ਇੱਕ ਬੇਟਾ ਵਿਪਨਗੀਤ ਪਹਿਲਾ ਹੀ ਸੀ ਅਤੇ  ਮੇਰੇ ਵੀ  ਦੋ ਬੇਟੇ ਲਵਗੀਤ ਤੇ ਨਵਗੀਤ ਸਨ।ਇਸ ਬੇਟੇ ਦਾ ਨਾਮ ਅਸੀ ਸੰਗੀਤ ਰੱਖਿਆ। ਮੈa ਮੇਰੀ ਮਾਂ ਦਾ ਉੱਤਰਿਆ ਮੁੰਹ ਵੇਖ ਕੇ ਹੈਰਾਨ ਸੀ ਤੇ ਥੋੜਾ ਪ੍ਰੇਸaਾਨ ਵੀ ਸੀ। ਮੇਰੀ ਮਾਂ ਨੂੰ ਮੈ ਸਵਾਲੀਆ  ਨਜਰਾਂ ਨਾਲ ਇਸ ਦਾ ਕਾਰਣ ਪੁਛਿਆ।ਉਹ ਅੱਖਾਂ ਜਿਹੀਆਂ ਭਰਕੇ ਕਹਿੰਦੀ “ ਬੇਟਾ ਜੇ ਕੁੜੀ ਹੋ ਜਾਂਦੀ ਤਾਂ ਬਾਹਲਾ ਵਧੀਆ ਸੀ। ਮੈਨੂੰ ਤਾਂ ਲੋਕਾਂ ਦੇ ਹੋਉਕੇ ਤੋ ਡਰ ਲਗਦਾ ਹੈ। ਨਜਰ ਲੱਗ ਜਾਊਗੀ ਤੇ ਨਜਰ ਤਾਂ ਪੱਥਰਾਂ ਨੂੰ ਪਾੜ ਦਿੰਦੀ ਹੈ। ਬਾਕੀ ਸਭ ਤੋਂ ਵੱਡੀ ਗੱਲ ਘਰ ਵਿੱਚ ਇੱਕ ਧੀ ਹੋਣੀ ਜਰੂਰੀ ਹੈ। ਧੀ ਬਿਨਾ ਘਰ ਅਧੂਰਾ ਅਧੂਰਾ ਲੱਗਦਾ ਹੈ।ਅਤੇ ਕੀਤਾ ਹੋਇਆ ਪੁੰਨ ਦਾਨ ਵੀ ਧੀ ਤੋ ਬਿਨਾ ਨਹੀ ਲੱਗਦਾ।' ਮੇਰੀ ਮਾਂ ਨੇ ਆਖਿਆ।  “ਕੋਈ ਨਾ ਮਾਤਾ ਅਸੀ ਜੋਤੀ (ਮੇਰੀ ਇਕਲੋਤੀ ਭਾਣਜੀ) ਨੂੰ ਹੀ ਭੈਣ ਮੰਨ ਲਵਾਂਗੇ।' ਤੇ ਮੇਰੀ ਮਾਂ ਦੇ ਚੇਹਰੇ ਤੇ ਰੋਣਕ ਆ ਗਈ। ਵੈਸੇ ਸਾਡੇ ਵੀ ਦੋਹਾਂ ਘਰਾਂ ਚ ਮਤਲਵ ਸਾਡੇ ਤੇ ਸਾਡੇ ਚਾਚੇ ਘਰ ਇੱਕੋ ਲੜਕੀ ਸੀ ਮੇਰੀ ਭੈਣ ਪਰਮ। ਦੋਨੇ ਘਰਾਂ ਚ ਇਕੋ ਹੀ ਭੈਣ ਹੋਣ ਕਰਕੇ ਸਾਰੇ ਉਸਦਾ ਬਹੁਤ ਆਦਰ ਮਾਣ ਕਰਦੇ ਹਨ। 
             “ਬੇਟਾ ਘਰ ਵਿੱਚ ਧੀਆਂ ਦੀ ਬਹੁਤ ਅਹਿਮੀਅਤ ਹੁੰਦੀ ਹੈ।ਉਹ ਘਰ ਬਰਕਤ ਵਾਲਾ ਹੁੰਦਾ ਹੈ ਜਿਸ ਘਰ ਵਿੱਚ ਧੀ ਹੁੰਦੀ ਹੈ। ਉਸ ਘਰ ਦੀ ਭਾਸaਾ ਵੀ ਅਸaਲੀਲ ਨਹੀ ਹੰਦੀ ਤੇ ਪਰਿਵਾਰ ਦਾ ਹਰ ਜੀਅ ਸਭਿਆ ਭਾਸaਾ ਬੋਲਦਾ ਹੈ। ' ਮੇਰੀ ਮਾਂ ਨੇ ਮੈਨੂੰ ਧੀ ਵਾਲੇ ਘਰ ਬਾਰੇ ਆਪਣੇ ਵਿਚਾਰ ਦੱਸ ਰਹੀ ਸੀ । ਮੈਨੂੰ ਮੇਰੀਆਂ ਮਾਂ ਦੀਆਂ ਗੱਲਾਂ ਵਿੱਚ ਦਮ ਲੱਗਿਆ। “ਜਦੋ ਮੈਂ ਵਿਆਹੀ ਆਈ ਸੀ ਤਾਂ ਇਹ ਧੀਆਂ ਵਾਲਾ ਘਰ ਸੀ। ਪਿੰਡ ਵਿੱਚ ਹੀ ਤੇਰੇ ਦਾਦੇ ਦੀ ਭੂਆ ਰਹਿੰਦੀ ਹੁੰਦੀ ਸੀ ।ਸਾਰੇ ਉਸ ਨੂੰ ਭੂਆ ਬਿਸaਨੀ ਆਖਦੇ ਸਨ। ਉਸ ਨੂੰ ਹਰ ਹਾੜ ਨਿਮਾਣੀ ਸੰਗਰਾਂਦ ਦਿਵਾਲੀ ਗੱਲ ਕੀ ਹਰ ਤਿਉਹਾਰ ਵੇਲੇ ਉਸਦਾ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ। ਘਰ ਦੇ ਹਰ ਵੱਡੇ ਛੋਟੇ ਫੈਸਲੇ ਵਿੱਚ ਉਸਦੀ ਰਾਇ ਲਈ ਜਾਂਦੀ। ਤੇ ਉਸ ਦੀ ਰਾਇ ਦਾ ਸਤਿਕਾਰ ਵੀ ਕੀਤਾ ਜਾਂਦਾ । ਉਹ ਵੀ ਪੇਕਿਆ ਵਲੋ ਮਿਲੇ ਇਸ ਮਾਣ ਤਾਣ ਤੇ ਖੁਸa ਹੁੰਦੀ। ਅੱਗੇ ਤੇਰੇ ਪਾਪਾ ਹੁਰਾਂ ਦੀਆਂ ਚਾਰ ਭੂਆਂ ਸਨ। ਭੂਆ ਰਾਜ ਕੁਰ ਭੂਆ ਭਗਵਾਨ ਕੁਰ ਭੂਆ ਸਾਵੋ ਤੇ ਭੁਆ ਸੋਧਾਂ। ਇਹ ਚਾਰੇ ਦੂਰ ਦੂਰ ਵਿਆਹੀਆਂ ਸਨ। ਪਰ ਇਹ ਬੁਢੀਆਂ ਹੋਕੇ ਵੀ ਇਸ ਘਰ ਨਾਲ ਜੁੜੀਆਂ ਰਹੀਆਂ। ਲਗਭਗ ਹਰ ਮਹੀਨੇ ਕੋਈ ਨਾ ਕੋਈ ਪੇਕੇ ਆਉੱਦੀ ਹੀ ਰਹਿੰਦੀ ਤੇ ਪਰਿਵਾਰ ਦੀ ਸੰਭਾਲ ਕਰਦੀ। ਜਦੋ ਵੀ ਆਉਂਦੀਆਂ ਤੇਰੇ ਦਾਦਾ ਜੀ ਦੀ ਵੀ ਪੂਰੀ ਸੇਵਾ ਸੰਭਾਲ ਕਰਦੀਆਂ ।ਬੈਠੀਆਂ ਸਾਰੀ ਸਾਰੀ ਰਾਤ ਆਪਣੇ ਭਰਾ ਨਾਲ ਦੁੱਖ ਸੁੱਖ ਸਾਂਝੇ ਕਰਦੀਆਂ ਰਹਿੰਦੀਆਂ।ਬਜੁਰਗਾਂ ਨੂੰ ਤੇ ਸਿਰਫ ਦਵਾ ਦੀ ਨਹੀ ਬਸ ਦੁੱਖ ਸੁਨਣ ਵਾਲੇ ਦੀ ਲੋੜ ਹੁੰਦੀ ਹੈ। ' ਮੇਰੀ ਮਾਂ ਧੀਆਂ ਦੇ ਗੁਣ ਜਾ ਰਹੀ ਸੀ। ਤੇ ਮੇਰਾ ਧਿਆਨ ਨਵਜੰਮੇ ਭਤੀਜੇ ਨੂੰ ਦੇਖਣ ਵੱਲ ਸੀ।
                “ਤੇਰੀਆਂ ਵੀ ਦੋ ਭੂਆ ਸਨ ਭੂਆ ਸਰੁਸਤੀ ਦੇਵੀ ਤੇ ਭੂਆ ਮਾਇਆ ਦੇਵੀ। ਦੋਹਾਂ ਭੂਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਇਹਨਾ ਧੀਆਂ ਦਾ ਸਤਿਕਾਰ ਇੱਕ ਪ੍ਰੰਪਰਾ ਦੀ ਤਰਾਂ ਚਲਦਾ ਆ ਰਿਹਾ ਹ। ਇਹ ਦੋਹੇ ਮੈਥੋ ਵੱਡੀਆਂ ਸਨ । ਇਹਨਾਂ ਨੇ  ਵੀ  ਪੇਕਿਆਂ ਦਾ ਮੋਹ ਨਹੀ ਛੱਡਿਆ ਤੇ ਆਪਣੀ ਵੱਡੀਆਂ ਹੋਣ ਦੀ ਜਿੰਮੇਦਾਰੀ ਬਾਖੂਬੀ ਨਿਭਾਉਦੀਆਂ ਰਹੀਆਂ।ਇਹ ਵੀ ਜਦੋ ਆਉਂਦੀਆਂ ਇਸ ਘਰ ਬਾਰੇ ਹੀ ਸੋਚਦੀਆਂ ਕਿਉਕਿ ਇਹ ਘਰ ਸੁਰੂ ਤੋ ਹੀ ਘਰ ਦੀ ਮਾਲਕਿਣ ਤੋ ਵਿਹੂਣਾ ਸੀ ਤੇਰੀ ਦਾਦੀ ਤਾਂ ਬਹੁਤ ਪਹਿਲਾਂ ਹੀ ਭਗਵਾਨ ਨੂੰ ਪਿਆਰੀ ਹੋ ਗਈ ਸੀ।   ਤੇ ਮੈa ਪਰਿਵਾਰ ਪ੍ਰਤੀ ਇਹਨਾਂ ਦਾ ਮੋਹ ਅਤੇ ਇਸ ਘਰ ਲਈ ਸਿੱਦਤ ਤੇ ਅਪਨੱਤ ਨਾਲ ਕੀਤੀ ਸੇਵਾ ਕਰਕੇ  ਇਹਨਾ ਘਰ ਦੀਆਂ ਦਾ ਜਾਈਆਂ ਦਾ ਮਾਣ ਤਾਣ ਕੀਤਾ ।ਹਰ ਧੀ ਚਾਹੁੰਦੀ ਹੈ ਕਿ ਉਸ ਨੂੰ ਪੇਕੇ ਪਰਿਵਾਰ ਤੋ ਪੂਰਾ ਮਾਣ ਮਿਲੇ। ਉਸ ਨੂੰ ਪੈਸੇ ਟਕੇ ਦੀ ਭੁੱਖ ਨਹੀ ਹੁੰਦੀ। ' ਮੇਰੀ ਮਾਂ ਮੈਨੂੰ ਸਮਝਾ ਰਹੀ ਸੀ। ਮੇਰੇ ਕੋਈ ਧੀ ਨਹੀ ਸੀ ਤੇ ਹੁਣ ਛੋਟੇ ਭਰਾ ਘਰੇ ਵੀ ਦੋ ਮੁੰਡੇ ਹੋ ਗਏ ਸੀ । ਮੇਰੀ ਮਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਧੀਆਂ ਤੇ ਹੋਰ ਵੀ ਮੋਹ ਜਿਹਾ ਆਉਣ ਲੱਗਾ। ਮੇਰੀ ਭਾਣਜੀ ਜੋਤੀ ਪ੍ਰਤੀ ਮੇਰਾ ਪਿਆਰ ਹੋਰ ਵੀ ਪ੍ਰਬਲ ਹੋ ਗਿਆ। ਮੇਰੀ ਮਾਂ ਮੈਨੂੰ ਹੋਰ ਵੀ ਚੰਗੀ ਲੱਗਣ ਲੱਗੀ। ਮੇਰੀ ਮਾਂ ਦੀਆਂ ਅੱਖਾਂ ਅਜੇ ਵੀ ਗਿੱਲੀਆਂ ਸਨ। 
              “ ਜਦੋ ਤੇਰੀ ਭੈਣ ਪਰਮ ਦਾ ਜਨਮ ਹੋਇਆ ਤਾਂ ਇੱਕ ਵਾਰੀ ਤਾਂ ਮੈਨੂੰ ਲੱਗਿਆ ਕਿ ਮੈ ਇਸ ਧੀਆਂ ਵਾਲੇ ਘਰ ਨੂੰ ਇੱਕ ਹੋਰ ਧੀ ਦੇ ਕੇ ਕੋਈ ਚੰਗਾ ਕੰਮ ਨਹੀ ਕੀਤਾ। ਪਰ ਧੀਆਂ ਦੇ ਆਪਣੇ ਮਾਂ ਪਿਉ ਪ੍ਰਤੀ ਪਿਆਰ ਤੇ ਉਹਨਾ ਦੁਆਰਾ ਬੁਢਾਪੇ ਵਿੱਚ ਕੀਤੀ ਜਾਂਦੀ ਆਪਣੇ ਮਾਂ ਪਿਉ ਦੀ ਦੇਖਰੇਖ ਕਰਕੇ ਹੀ ਮੈਨੂੰ ਲੱਗਿਆ ਕਿ ਇਹ ਬਹੁਤ ਹੀ ਵਧੀਆ ਸੀ।' ਮੇਰੀ ਮਾਂ ਸਾਡੇ ਘਰ ਦੀਆਂ ਜਾਈਆ ਦੇ ਬਹਾਨੇ ਮੈਨੂੰ ਧੀਆਂ ਦੀ ਮਹੱਤਤਾ ਬਾਰੇ ਦੱਸ ਰਹੀ ਸੀ । ਮੈਨੂੰ ਇਉ ਲੱਗ ਰਿਹਾ ਸੀ ਕਿ ਮੇਰੀ ਮਾਂ ਭਗਵਾਨ ਕ੍ਰਿਸਨ ਹੋਵੇ ਤੇ ਮੈ ਅਰਜਨ। ਜੋ ਆਪਣੇ ਗਿਆਨ ਰਾਹੀ ਧੀਆਂ ਪ੍ਰਤੀ ਮੇਰੇ ਸੰਕਿਆ ਨੂੰ ਦੂਰ ਕਰ ਰਹੀ ਸੀ। ਹਸਪਤਾਲ ਦਾ ਸਟਾਫ ਮੇਰੀ ਮਾਂ ਨੂੰ ਵਧਾਈਆਂ ਦੇ ਰਿਹਾ ਸੀ ਤੇ ਮੈਨੂੰ ਵੀ ਤਾਇਆ ਬਨਣ ਤੇ ਮੁਬਾਰਕਾਂ ਦੇ ਰਿਹਾ ਸੀ। ਪਰ ਮੇਰਾ ਧਿਆਨ ਹੁਣ ਮੇਰੀ ਮਾਂ ਵੱਲ ਸੀ। ਉਹ ਕਿਸ ਤਰਾਂ ਦੇ ਲੋਕ ਹੁੰਦੇ ਹਨ ਜੋ ਧੀ ਦੇ ਜਨਮ ਨੂੰ ਹੀ ਪਾਪ ਸਮਝਦੇ ਹਨ। ਧੀ ਨੂੰ ਬੋਝ ਸਮਝਦੇ ਹਨ। ਬੋਝ ਧੀਆਂ ਨਹੀ ਬੋਝ ਉਹ ਦਾਜ, ਛੂਛਕ ਤੇ ਨਾਨਕਾ ਛaੱਕ ਵਰਗੀਆਂ ਖਰਚੀਲੀਆਂ  ਰਸਮਾਂ ਹਨ ਜੋ ਸਾਡੇ ਸਮਾਜਿਕ ਝਾਂਚੇ ਨੂੰ ਖਰਾਬ ਕਰ ਰਹੀਆਂ ਹਨ। ਛੋਟੇ ਪਰਿਵਾਰਾਂ ਦੇ ਚਲਣ ਅਤੇ ਸਿਰਫ ਤੇ ਸਿਰਫ ਆਪਣੀ ਅੋਲਾਦ ਪ੍ਰਤੀ ਸਾਡੀ ਸੋਚ ਕਰਕੇ ਹੀ  ਧੀ ਤੋ ਭੈਣ ਤੇ ਭੈਣ ਤੋ ਭੂਆ ਬਣਦੀਆਂ ਇਹ ਘਰ ਦੀਆਂ ਜਾਈਆਂ ਆਪਣੇ ਪੇਕਿਆ ਤੋ ਦੂਰ ਹੋ ਰਹੀਆਂ ਹਨ। ਧੀਆਂ ਦਾ ਸਤਿਕਾਰ ਅਤੇ ਉਹਨਾ ਨੂੰ ਬਣਦਾ ਪਿਆਰ ਦੇਣਾ ਹੀ ਸਮੇ ਦੀ ਮੰਗ ਹੈ।
ਰਮੇਸa ਸੇਠੀ ਬਾਦਲ
ਮੋ 98 766 27 233 

ਭੂਆ ਮਾਇਆ ਦੀ ਕਹਾਣੀ ਸਬaਦਾਂ ਦੀ ਜੁਬਾਨੀ।

ਭੂਆ ਮਾਇਆ ਦੀ ਕਹਾਣੀ ਸਬaਦਾਂ ਦੀ ਜੁਬਾਨੀ।

ਵੱਡੇ ਬਜੁਰਗ ਸਾਡੀ ਵਿਰਾਸਤ ਹਨ। ਸਾਡਾ ਅਣਮੁੱਲਾ  ਸਰਮਾਇਆ ਹਨ। ਅੱਸੀਆਂ ਨੱਬਿਆਂ ਨੂੰ ਢੁੱਕ ਚੁਕੇ ਕਿਸੇ ਬਜੁਰਗ ਨੂੰ ਜਦੋ ਦਿਲ ਖੋਲਕੇ ਸੁਣਦੇ ਹਾਂ ਤਾਂ ਅਨਮੋਲ ਖਜਾਨਾ ਪ੍ਰਾਪਤ ਹੁੰਦਾ ਹੈ। ਉਹਨਾਂ ਦੀ ਕਮੀ ਦਾ ਅਹਿਸਾਸ ਉਹਨਾਂ ਦੇ ਤੁਰ ਜਾਣ ਤੋ ਬਾਅਦ ਹੀ ਹੁੰਦਾ ਹੈ। ਉਹ ਆਪਣੇ ਅੰਦਰ ਆਪਣੇ ਤਜਰਬੇ ਅਤੇ ਯਾਦਾਂ ਦਾ ਪਿਟਾਰਾ ਸਮੇਟੀ ਬੈਠੇ ਹੁੰਦੇ ਹਨ। ਉਹ ਕੀਮਤੀ ਪੂੰਜੀ ਉਹਨਾ ਦੇ ਨਾਲ ਹੀ ਅਜਾਂਈ ਚਲੀ ਜਾਂਦੀ ਹੈ ।ਅੱਸੀਆਂ ਨੂੰ ਢੁਕ ਚੁੱਕੀ ਮੇਰੀ ਭੂਆ ਮਾਸ਼ਇਆ ਰਾਣੀ ਮੇਰੇ ਪਾਪਾ ਤੋਂ ਵੱਡੀ ਹੈ। ਸਰੀਰਕ ਪੱਖੋ ਕਮਜੋਰ ਨੂੰ ਸਾਰੇ ਮਾਇਆ ਭੂਆ ਆਖਕੇ ਹੀ ਬਲਾਉਂਦੇ ਹਨ।ਵਿਦਿਆ ਪੱਖੋਂ ਜਵਾਂ ਹੀ ਕੋਰੀ ਭੂਆ ਮਾਇਆ ਨੂੰ ਜਪਜੀ ਸਾਹਿਬ ਸਮੇਤ ਕਈ ਬਾਣੀਆਂ ਮੂੰਹ ਜਬਾਨੀ ਯਾਦ ਹਨ। ਤੇ ਉਹ ਪੱਕੀ ਨਿਤ ਨੇਮਣ ਹੈ।   ਪਾਠ ਕਰਣਾ ਉਸਦੀ ਰੋਜ ਮਰ੍ਹਾ ਦੀ ਜਿੰਦਗੀ ਦਾ ਹਿੱਸਾ ਹੈ। ਅੱਖਰ ਜੋੜ ਜੋੜ ਕੇ ਪੰਜਾਬੀ ਦਾ ਅਖਬਾਰ ਤੇ ਹੋਰ ਧਾਰਮਿਕ ਕਿਤਾਬਾਂ ਵੀ  ਪੜ੍ਹ ਲੈਂਦੀ ਹੈ।  ਭੂਆ ਦੱਸਦੀ ਹੈ ਕਿ ਉਸ ਨੇ ਸਕੂਲ ਦਾ ਮੂੰਹ ਤਾਂ ਨਹੀ ਦੇਖਿਆ ਪਰ ਗੁਰੂ ਘਰ ਜਾਕੇ ਗੁਰਮੁਖੀ ਜਰੂਰ ਸਿੱਖੀ  ਹੈ। ਭੂਆ ਮਾਇਆ ਦੀ ਕਦਰ ਅਸੀ ਸਿਰਫ ਇਸ ਲਈ ਹੀ ਨਹੀ ਕਰਦੇ ਕਿ ਉਹ ਸਾਡੀ ਭੂਆ ਹੈ। ਬਚਪਣ ਵਿੱਚ ਉਸਨੇ ਮੇਰੇ ਚੋਂਵੀ ਦਿਨਾਂ ਦੇ ਮਾਂ ਵਿਹੂਣੇ ਚਾਚੇ ਦੀ ਹੀ ਸੰਭਾਲ ਵੀ  ਕੀਤੀ ਸੀ। ਕਿਉਕਿ ਮੇਰੀ ਦਾਦੀ ਜਣੇਪੇ ਵਿੱਚ ਹੀ ਭਗਵਾਨ ਨੂੰ ਪਿਆਰੀ ਹੋ ਗਈ ਸੀ ਤੇ ਮੇਰੇ ਪਾਪਾ ਤੇ ਚਾਚਾ ਨੂੰ ਪਾਲਣ ਦਾ ਬੋਝ ਮੇਰੀਆਂ ਦੋਨੇ ਭੂਆਂ ਦੇ ਸਿਰ ਸੀ ਂੋ ਵੱਡੀਆਂ ਸਨ। ਤੇ ਇਹ ਫਰਜ ਦੋਹਾਂ ਭੈਣਾਂ ਨੇ ਆਪਣੀ ਭੂਆ ਦੇ  ਆਸਰੇ ਪੂਰੀ ਸਿaਦੱਤ ਨਾਲ ਨਿਭਾਇਆ।  ਕਈ ਵਾਰੀ ਭੂਆ ਨਾਲ ਜਦ ਕਿਸੇ ਵਿਸaੇ ਤੇ ਗੱਲ ਕਰੀਏ ਤਾਂ ਬਹੁਤ ਹੀ ਹੈਰਾਨੀ ਵਾਲੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ। ਹਰ ਤਰਾਂ ਦੇ ਘਰੇਲੂ  ਕੰਮ ਹੱਥੀ ਕਰਨਾ । ਜੇਠ ਹਾੜ ਦੇ ਤਿਖੜ ਭਰੇ ਮਹੀਨਿਆਂ ਚ ਸਿਖਰ ਦੁਪਿਹਰੇ ਖੂਹ ਟੋਬੇ ਤੋ ਘੜਿਆਂ ਨਾਲ ਪਾਣੀ ਢੋਣਾ।ਗੋਹੇ ਕੂੜੇ ਦੇ ਟੋਕਰੇ ਸੁਟਣੇ। ਛੱਪੜਾਂ ਚੌ ਗਾਰਾ ਲਿਆਕੇ ਕੰਧਾਂ ਤੇ ਛੱਤਾਂ  ਲਿਪਣੀਆਂ ਵਿਹੜੇ ਚ ਪੋਚੇ ਲਾਉਣੇ।ਚੁਲ੍ਹੇ, ਹਾਰੇ ਤੇ ਕੰਧੋਲੀਆਂ ਬਨਾਉਣਾ ਉਹਨਾ ਦਾ ਨਿੱਤ ਦਾ ਕੰਮ ਸੀ। 
ਸਾਡੇ ਖਾਨਦਾਨ ਦੀਆਂ ਛੇ ਪੀੜ੍ਹੀਆਂ ਦੇਖ ਚੁੱਕੀ ਭੂਆ ਮਾਇਆ ਦੀ ਯਾਦਸaਕਤੀ ਵੀ ਕਮਾਲ ਦੀ ਹੈ।ਆਪਣੇ ਦਾਦੇ ਸ੍ਰੀ ਤੁਲਸੀ ਰਾਮ ਦੀ ਝੋਲੀ ਵਿੱਚ ਆਪਣੇ ਬਚਪਣ ਦਾ ਆਨੰਦ ਮਾਣ ਚੁੱਕੀ ਮਾਇਆ ਭੂਆ ਨੂੰ ਮੇਰੇ ਚਾਚੇ ਦੇ ਪੋਤਰੇ ਨੂੰ ਗੋਦੀ ਚੁਂਕਣ   ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ।ਇਸ ਤਰਾਂ ਪੂਰੀਆ ਛੇ ਪੀੜੀਆਂ ਦੇਖ ਚੁਕੀ ਭੂਆ ਮਾਇਆ  ਇਸ ਗੱਲ ਤੇ ਬਹੁਤ ਮਾਣ ਮਹਿਸੂਸ ਕਰਦੀ ਹੈ। ਕਿ ਅਜੇ ਵੀ ਉਸਦੇ ਪੇਕਿਆਂ ਵਿੱਚ ਉਸ ਦੀ ਪੂਰੀ ਕਦਰ ਤੇ ਪੁੱਛ ਗਿੱਛ ਹੈ।ਤੇ ਪੇਕਿਆ ਤੋ ਮਿਲਦੀ ਕਦਰ ਤੇ ਹਰ ਅੋਰਤ ਫਖਰ ਮਹਿਸੂਸ ਕਰਦੀ ਹੈ। ਭੂਆ ਮਾਇਆ ਨੇ ਦੱਸਿਆ ਕਿ ਇੱਕ ਵਾਰੀ ਤੇਰੇ ਫੁੱਫੜ ਜੀ ਨੇ ਆਪਣੀ ਸੰਤੋਸa ਨੂੰ ਹਾੜ ਨਿਮਾਣੀ ਦੇਣ ਜਾਣ ਵਾਸਤੇ ਜਦੋ ਛੁੱਟੀ ਮੰਗੀ ਤਾਂ ਦਫਤਰ ਵਾਲੇ ਸਹਿਯੋਗੀ ਹੈਰਾਨ ਸਨ ਕਿ ਤੁਸੀ ਆਪਣੀ ਲੜਕੀ ਦੇ ਤਿੱਥ ਤਿਉਹਾਰ ਅਜੇ ਤੱਕ ਦਿੰਦੇ ਹੋ ਭਾਵੇ ਲੜਕੀ ਨੁੰ ਵਿਆਹੀ ਨੂੰ ਅੱਠ ਨੌ ਸਾਲ ਹੋ ਗਏ ਹਨ। ਇਸ ਤੇ ਤੇਰੇ ਫੁੱਫੜ ਜੀ ਨੇ ਦੱਸਿਆ ਕਿ ਮੇਰੀ ਲੜਕੀ ਨੂੰ ਤਾਂ ਵਿਆਹੀ ਨੂੰ ਅਜੇ ਅੱਠ ਨੋ  ਸਾਲ ਹੀ ਹੋਏ ਹਨ ਪਰ ਮੈਨੂੰ ਵਿਆਹੇ ਨੂੰ ਪੈਂਤੀ ਚਾਲੀ ਸਾਲ ਹੋ ਗਏ ਮੇਰੇ ਸੁਹਰੇ ਅਜੇ ਤੱਕ ਸਾਨੂੰ ਤਿੱਥ ਤਿਉਹਾਰਾਂ ਤੇ ਸੰਭਾਲਦੇ ਹਨ। ਇਹ ਸੁਣ ਕੇ ਦਫਤਰ ਦੇ ਸਾਰੇ ਸਹਿਯੋਗੀ ਹੈਰਾਨ ਹੋ ਗਏ। ਤੇ ਤੇਰੇ ਫੁੱਫੜ ਦੇ ਮੂੰਹ ਤੋ  ਮੇਰੇ ਪੇਕਿਆਂ ਦੀ ਵਿਡਿਆਈ ਸੁਣ ਕੇ ਮੇਰਾ ਕੱਦ ਗਿੱਠ ਉਚਾ ਹੋ ਗਿਆ।
ਇੱਕ ਦਿਨ ਭੂਆ ਨੇ ਦੱਸਿਆ ਕਿ ਧੀਆਂ ਭੈਣਾਂ ਦਾ ਆਦਰ ਕਰਨਾ ਤੇ ਉਹਨਾ ਦੇ ਰੁਤਬੇ ਦੀ ਕਦਰ ਕਰਨਾ ਸਾਡੀ ਵਿਰਾਸਤ ਤੇ ਤਹਿਜੀਬ ਦਾ ਹਿੱਸਾ ਹੈ। ਜਿਸ ਘਰ ਵਿੱਚ ਧੀਆਂ ਤੇ ਭੈਣਾਂ ਨੂੰ ਬਣਦਾ ਮਾਣ ਸਤਿਕਾਰ ਨਹੀ ਦਿੱਤਾ ਜਾਂਦਾ ਉਹ ਘਰ  ਮਸੀਨੀ ਯੁੱਗ ਦੀ ਲਪੇਟ ਵਿੱਚ ਆ ਗਿਆ ਸਮਝੋ। ਤੇ ਉਹ ਮੋਹ ਮਮਤਾ ਦੀਆਂ ਤੰਦਾਂ ਤੋ ਦੂਰ ਹੋ ਗਿਆ। ਉਥੇ ਰਿਸaਤੇ ਨਾਤੇ ਸaਾਨ ਨਹੀ ਬੋਝ ਸਮਝੇ ਜਾਂਦੇ ਹਨ। ਤੇ ਲੱਗਦਾ ਹੈ ਜਿਵੇ ਖੂਨ ਹੀ ਸਫੇਦ ਹੋ ਗਿਆ ਹੋਵੇ। ਇਸੇ ਤਰਾਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਮਾਇਆ ਭੂਆ ਨੇ  ਦੱਸਿਆ ਕਿ ਕਿਵੇ  ਇਕ ਵਾਰੀ ਤੇਰੇ ਪਾਪਾ ਜੀ ਨੇ ਘਰੇ ਸੀ ਅਖੰਡ ਪਾਠ ਸਾਹਿਬ ਰਖਵਾਇਆ ਤੇ ਸਾਡਾ ਦੋਵੇ ਭੈਣ ਭਰਾਵਾਂ ਦੇ  ਆਪਸ ਵਿੱਚ ਗਿਲੇ ਸਿaਕਵੇ ਹੋਣ ਕਰਕੇ ਉਸਨੇ ਮੈਨੂੰ ਨਹੀ ਬੁਲਾਇਆ। ਤੇ ਂਦੋ ਭੋਗ ਪੋਣ ਦਾ ਸਮਾਂ ਆਇਆ ਤਾਂ ਓੁਥੇ ਆਏ ਤੇਰੇ ਪਾਪੇ ਦੇ ਖਾਸa ਮਿੱਤਰ ਸਰਦਾਰ ਸੁਰਮੁੱਖ ਸਿੰਘ ਗਿੱਲ ਨੇ  ਕਿਹਾ ਕਿ ਭੈਣ ਦੀ ਸਮੂਲੀਅਤ ਤੋ ਬਿਨਾ ਤੈਨੂੰੁ ਸ੍ਰੀ ਅਖੰਡ ਪਾਠ ਸਾਹਿਬ ਦਾ ਫਲ ਨਹੀ ਮਿਲਣਾ ਤੇ ਮੇਰਾ ਭਰਾ ਉਸੇ ਸਮੇ ਬਿਨਾ ਕਿਸੇ ਹੀਲ ਹੁਜੱਤ ਦੇ ਮੋਟਰ ਸਾਈਕਲ ਤੇ ਮੈਨੂੰ ਲੈਣ ਆ ਗਿਆ ਤੇ ਮ੍ਰੈa ਵੀ ਖੁਸੀ ਖੁਸaੀ ਉਸ ਨਾਲ  ਚਲੀ ਗਈ।
ਭੂਆ ਮਾਇਆ ਦੀ ਮੇਰੀ ਮਾਂ ਨਾਲ ਵੀ ਬਹੁਤ ਬਣਦੀ ਸੀ। ਨਨਾਣ ਭਰਜਾਈ ਦੇ ਰਿਸaਤੇ ਦੀ ਬਜਾਏ ਦੋਹਾਂ ਦਾ ਰਿਸaਤਾ ਭੈਣਾਂ ਵਰਗਾ ਸੀ। ਆਪਸੀ ਮਨ ਮੁਟਾਵ ਤੇ ਖਟਾਸ ਨੂੰ ਕਦੇ ਵੀ ਪੱਕੇ ਤੋਰ ਤੇ ਨਹੀ ਲਿਆ ਗਿਆ। ਰਿਸaਤਿਆਂ ਵਿੱਚ ਮਨ ਮੁਟਾਵ ਵੀ ਬਹੁਤੇ ਵਾਰੀ ਰਿਸaਤਿਆਂ ਚ ਆਈਆਂ ਪੱਕੀਆਂ ਦੀਵਾਰਾਂ ਨੂੰ ਉਸਰਣ ਤੋ ਰੋਕਦਾ ਹੈ।  ਜੇ ਅਜੇਹੀਆਂ ਖਟ ਪਟੀਆਂ ਗੱਲਾਂ ਸਮੇ ਸਮੇ ਤੇ ਹੁੰਦੀਆਂ ਰਹਿਣ ਤੇ ਉਹਨਾ ਦਾ ਨਿਪਟਾਰਾ ਹੰaਦਾ ਰਹੇ ਤਾਂ ਰਿਸaਤੇ ਕਦੇ ਬੋਝ ਨਹੀ ਬਣਦੇ। 
ਭੁਆ ਮਾਇਆ ਨੇ ਜਿੱਥੇ ਆਪਣੇ ਪੇਕਿਆ ਨਾਲ ਆਪਣਾ ਨਾਤਾ ਬਿਨਾ ਕਿਸੇ ਬੋਝ ਦੇ ਨਿਭਾਸ਼ਇਆ ਹੈ ਉਥੇ ਭੂਆ ਨੇ ਆਪਣੀਆਂ ਧੀਆਂ ਤੇ ਨੂੰਹ ਨਾਲ ਸਬੰਧਾਂ ਨੂੰ ਵੀ ਜਿਉਂਦਾ ਤੇ ਤਰੋ ਤਾਜਾ ਰੱਖਿਆ ਹੋਇਆ  ਹੈ। ਆਮ ਜਿਹੇ ਪਰਿਵਾਰ ਤੇ ਆਮਦਨੀ ਦੇ ਸੀਮਤ ਵਸੀਲਿਆਂ ਕਰਕੇ ਇਸ ਮੰਹਿਗਾਈ ਦੇ ਯੁੱਗ ਵਿੱਚ ਕਬੀਲਦਾਰੀ ਨੂੰ ਤੋਰਣਾ ਕੋਈ ਖਾਲਾ ਜੀ ਦਾ ਵਾੜਾ ਨਹੀ। ਨੂੰਹ ਨੂੰ ਧੀ ਦਾ ਦਰਜਾ ਦੇਣਾ ਕਹਿਣਾ ਤੇ ਹੋਰ ਗੱਲ ਹੁੰਦੀ ਹੈ ਪਰ ਉਸ ਤੇ ਖਰਾ ਉਤਰਣਾ ਬਹੁਤ ਅੋਖਾ ਕੰਮ ਹੈ।ਪਰ ਇਸ ਨੂੰ ਵੀ ਮਾਇਆ ਭੂਆ ਨੇ  ਬਾਖੂਬੀ ਨਿਭਾਇਆ ਹੈ।
ਅੱਜ ਦੇ ਯੁੱਗ ਵਿੱਚ ਅਜਿਹੇ ਰਿਸaਤਿਆਂ ਦੀ ਕਦਰ ਕਰਨਾ ਤੇ ਰਿਸaਤੇ ਨਿਭਾਉਣਾ ਬਹੁਤ ਘੱਟ ਗਿਆ ਹੈ। ਛੋਟੇ ਪਰਿਵਾਰ ਹੋਣ ਕਰਕੇ ਲੋਕ ਆਪਣੀ ਅੋਲਾਦ ਤੱਕ ਹੀ ਸੀਮਤ ਹੋ ਗਏ ਹਨ। ਆਪਣੇ ਬੱਚਿਆਂ ਦੇ ਲਾਡ ਪਿਆਰ ਵਿੱਚ ਇੰਨੇ ਅੰਨੇ ਹੋਏ ਪਏ ਹਨ ਕਿ ਉਹ ਮਾਂ ਬਾਪ ਨੂੰ ਹੀ ਭੁੱਲ ਗਏ ਹਨ। ਅੱਜ ਦੇ ਇਸ ਦੋਰ ਵਿੱਚ ਧੀ ਤੋ ਭੈਣ ਤੇ ਭੈਣ ਤੋ ਭੂਆ ਬਣਦੀ ਉਸੇ ਘਰ ਦੀ ਜਾਈ ਦੂਰ ਹੁੰਦੀ ਚਲੀ ਜਾਂਦੀ ਹੈ। ਇਸ ਤਰਾਂ ਇਹ ਇੱਕਲੀਆਂ ਘਰ ਦੀਆਂ ਜਾਈਆਂ ਹੀ ਨਹੀ ਦੂਰ ਹੁੰਦੀਆਂ ਸਗੋ ਇਹ ਲਿੰਗ ਅਨੁਪਾਤ ਨੂੰ ਵੀ ਵਧਾਉਦੀਆਂ ਹਨ ਤੇ ਕੰਨਿਆਂ ਭਰੂਣ ਹੱਤਿਆ ਦਾ ਵੀ ਕਾਰਣ ਬਣਦੀਆਂ ਹਨ। ਜੇ ਅਸੀ ਰਿਸaਤਿਆਂ ਦੇ ਤਾਣੇ ਬਾਣੇ ਨੂੰ ਬਰਕਰਾਰ ਰੱਖਦੇ ਹੋਏ ਰਿਸaਤਿਆਂ ਦੀ ਮਰਿਆਦਾ ਨੂੰ ਕਾਇਮ ਰੱਖੀਏ ਤਾਂ ਸਮਾਜ ਦੀ ਦਸaਾ ਸੁਧਾਰ ਸਕਦੇ ਹਾ। ਭੂਆ ਮਾਇਆ ਦੀਆਂ ਅਜੇਹੀਆਂ ਗੱਲਾਂ ਸੁਣ ਕੇ ਲੱਗਦਾ ਹੈ ਕਿ ਇਹ ਭੂਆ ਨਹੀ ਭੂਆ ਦੀ ਜਿੰਦਗੀ ਦਾ ਤਜੁਰਬਾ ਬੋਲਦਾ ਹੈ ਜੋ ਸਾਨੁੰ ਨਵੀ ਦਿਸaਾ ਦੇ ਸਕਦਾ ਹੈ। ਭੂਆ ਮਾਇਆ ਵਰਗੀਆਂ ਉਮਰ ਦਰਾਜ ਅੋਰਤਾਂ ਤੇ ਬਜੁਰਗ ਸਾਨੂੰ ਤੇ ਸਮਾਜ ਨੂੰ ਬਹੁਤ  ਸੇਧ ਦੇ ਸਕਦੇ ਹਨ। ਪਰ ਅਸੀ ਆਪਣੀ ਸਿਆਣਪ ਤੇ ਪੜ੍ਹਾਈ ਦੇ ਹੰਕਾਰ ਵਿੱਚ ਇਹਨਾ ਦੇ ਵੱਡਮੁਲੇ ਗਿਆਨ ਦਾ ਲਾਭ ਨਹੀ ਲੈਂਦੇ ਤੁਹਾਨੂੰ ਕੀ ਪਤਾ ਹੈ ਜਾ ਤੁਹਾਨੂੰ ਨਹੀ ਪਤਾ ਕਹਿ ਕੇ ਇਹਨਾ ਦਾ ਮੂੰਹ ਬੰਦ ਕਰਨ ਦੀ ਕੋਸਿaਸ ਕਰਦੇ ਹਾਂ। ਜੋ ਸਮਾਜ ਲਈ ਘਾਤਕ ਸਿੱਧ ਹੋ ਰਿਹਾ ਹੈ ਤੇ ਅਸੀ ਆਪਣੇ ਰਸਤੇ ਤੋ ਭਟਕ ਰਹੇ ਹਾਂ।
ਰਮੇਸa ਸੇਠੀ ਬਾਦਲ
ਮੋ 98 766 27 233

ਟਿਊਸaਨਾ ਦਾ ਰੁਝਾਣ ਇੱਕ ਖਤਰਨਾਕ ਬੀਮਾਰੀ।


ਟਿਊਸaਨਾ ਦਾ ਰੁਝਾਣ ਇੱਕ ਖਤਰਨਾਕ ਬੀਮਾਰੀ।

             ਗਿਆਨ ਦੀ ਪ੍ਰਪਾਤੀ ਸੁਰੂ ਤੋਂ ਹੀ ਮਨੁੱਖ ਦੀ ਜਰੂਰਤ ਰਹੀ ਹੈ। ਤੇ ਇਸੇ ਗਿਆਨ ਦੀ ਪ੍ਰਾਪਤੀ ਲਈ ਮਨੁੱਖ ਹਰ ਹੀਲਾ ਵਰਤਦਾ ਰਿਹਾ ਹੈ। ਸੁਰੂ ਵਿੱਚ ਗੁਰਕੁਲ ਹੁੰਦੇ ਸਨ ਜਿਥੇ ੋ ਬਚਿਆਂ ਨੂੰ  ਜੰਗਲ ਵਿੱਚ ਰੱਖ ਕੇ ਹਰ ਤਰਾਂ ਦਾ ਗਿਆਨ ਦਿੱਤਾ ਜਾਂਦਾ ਸੀ ਅੱਖਰੀ ਗਿਆਨ ਦੇ ਨਾਲ ਨਾਲ ਸਾਸਤਰ ਵਿਦਿਆ ਵੀ ਸਿਖਾਈ ਜਾਂਦੀ ਸੀ। ਗੁਰੂ ਦਾ ਰੁੱਤਬਾ ਮਾਂ ਪਿਉ ਤੇ ਰੱਬ ਤੋ ਵੀ ਵੱਡਾ ਮੰਨਿਆ ਜਾਂਦਾ ਸੀ। ਸਿaਸ ਜਾ ਚੇਲੇ ਆਪਣੇ ਗੁਰੂ ਦੀ ਖੂਬ ਸੇਵਾ ਕਰਦੇ । ਉਹਨਾ ਦਾ ਭੋਜਨ ਪਕਾਉਣ ਤੋ ਇਲਾਵਾ ਉਹ ਗੁਰੂ ਦੀ ਸੇਵਾ ਕਰਦੇ। ਇੱਥੋ ਤੱਕ ਕਿ ਰਾਜ ਕੁਮਾਰ ਵੀ ਗੁਰੂ ਦੀ ਸੇਵਾ ਕਰਦੇ ਤੇ ਚੂੰ ਤੱਕ ਨਾ ਕਰਦੇ। ਅੰਗਰੇਜਾਂ ਨੇ ਸਿੱਖਿਆ ਮੂਹੀਈਆ ਕਰਾਉਣ ਲਈ ਸਕੂਲ ਖੋਲ ਦਿੱਤੇ। ਇਹ ਸਕੂਲ ਜਿਆਦਾਤਰ ਪੰਜਵੀ ਤੱਕ ਹੀ ਸਨ ਤਾਂ ਕਿ ਹਰ ਇੱਕ ਨੂੰ ਮੁਢਲਾ ਗਿਆਨ ਦਿੱਤਾ ਜਾ ਸਕੇ। ਉਚੇਰੀ ਵਿਦਿੱਆ ਦੀ ਪ੍ਰਪਾਤੀ ਦੇ ਚਾਹਵਾਨਾਂ ਨੂੰ ਦੂਰ ਦੁਰਾਡੇ ਜਾਣਾ ਪੈਂਦਾ ਸੀ। ਇੱਧਰ ਪੰਜਾਬ ਵਿੱਚ ਗੁਰੂ ਘਰਾਂ ਵਿੱਚ ਵੀ ਗੁਰਮੁਖੀ ਸਿਖਾਉਣ ਦੇ ਪ੍ਰਬੰਧ ਕੀਤੇ ਗਏ। ਜੋ ਆਮ ਜੰਤਾ ਲਈ ਫਾਇਦੇਮੰਦ ਸਾਬਿਤ ਹੋਏ ਖਾਸਕਰ ਲੜਕੀਆਂ ਲਈ।
                   ਅਜਾਦੀ ਤੋ ਬਾਅਦ ਲੋਕਾਂ ਦੁਆਰਾ ਚੁਣੀਆਂ ਗਈ ਸਰਕਾਰਾਂ ਨੇ ਸਿੱਖਿਆ ਨੂੰ ਹਰ ਭਾਰਤੀ ਦੀ ਮੁਢਲੀ ਜਰੂਰਤ ਐਲਾਨਿਆ ਤੇ ਸਭ ਨੂੰ ਸਿੱਖਿਆ ਦਾ ਹੱਕ ਦੇਣ ਦਾ ਵਾਇਦਾ ਵੀ ਕੀਤਾ। ਸਕੂਲਾਂ ਕਾਲਜਾਂ ਤੇ ਯੂਨੀਵਰਸੀਟੀਆਂ ਦੀ ਸਥਾਪਣਾ ਕੀਤੀ ਗਈ। ਹਰ ਵਿਸaੇ ਵਿੱਚ ਮਿਆਰੀ ਸਿੱਖਿਆ ਦੇਣ ਲਈ ਮੈਡੀਕਲ, ਟੈਕਨੀਕਲ, ਪ੍ਰਬੰਧਕੀ ਸਿੱਖਿਆ ਲਈ ਵੱਖਰੇ ਵੱਖਰੇ ਕਾਲਜ ਖੋਲੇ ਗਏ। ਰਾਜ ਸਰਕਾਰਾਂ ਦੇ ਬੱਜਟ ਦਾ ਇੱਕ ਵੱਡਾ ਹਿੱਸਾ ਸਿੱਖਿਆ ਖੇਤਰ ਲਈ ਖਰਚ ਕੀਤਾ ਜਾਂਦਾ ਹੈ।ਕਿੰਤੂ ਜਿੰਨਾ ਯੋਗਦਾਨ  ਪਾਈਵੇਟ ਅਦਾਰਿਆ ਨੇ ਸਿਖਿਆ ਪਾaਪਤੀ ਵਿੱਚ ਪਾਇਆ ਹੈ ਉਹ ਸਰਕਾਰੀ ਅਦਾਰਿਆਂ ਦੇ  ਯੋਗਦਾਨ ਤੋ ਕਿਤੇ ਘੱਟ ਹੈ। ਕਿੰਤੂ ਪaਈਵੇਟ ਅਦਾਰਿਆਂ ਨੇ ਸਿਖਿੱਆ ਨੂੰ ਬਹੁਤ ਮਹਿੰਗਾ ਕਰ ਦਿੱਤਾ ਹੈ ਤੇ ਹੁਣ ਸਿੱਖਿਆਂ ਆਮ ਆਦਮੀ ਦੀ ਪਹੁੰਚ ਤੋ ਦੂਰ ਹੋ ਗਈ ਹੈ।  ਇਸ ਤੋ ਵੀ ਭਿਆਨਕ ਹੈ ਸਿੱਿਖਆ ਪ੍ਰਾਪਤੀ ਦਾ ਬਦਲਦਾ ਰੂਪ। ਹੁਣ ਸਿੱਖਿਆ ਸਿਰਫ ਤੇ ਸਿਰਫ ਟਿਊਸaਨ ਤੇ ਅਧਾਰਿਤ ਹੋ ਗਈ ਹੈ।  ਵਿਦਿਆਰਥੀ ਦਾਖਲਾ ਚਾਹੇ ਜਿੱਥੇ ਮਰਜੀ ਲੈ ਲਵੇ ਪਰ ਟਿਉਸaਨ ਜਰੂਰੀ ਹੈ। ਟਿਊਸaਨ ਨੂੰ ਕੋਚਿੰਗ ਦਾ ਨਾਮ ਦਿੱਤਾ ਗਿਆ ਹੈ। ਇਹ ਬੀਮਾਰੀ ਸਾਡੀ ਸਿੱਖਿਆ ਪ੍ਰਣਾਲੀ ਨੂੰ ਨਵਾਂ ਲੱਗਿਆ ਕੋਹੜ ਹੈ। ਹਰ ਇਮਤਿਹਾਨ ਪਾਸ ਕਰਾਉਣ ਲਈ ਕੋਚਿੰਗ ਮਿਲਦੀ ਹੈ ।ਬਸ ਜੇਬ ਦੀ ਸਮਰਥਾ ਹੋਣੀ ਚਾਹੀਦੀ ਹੈ। 
                   ਪ੍ਰਾਪਤ ਆਕੜ੍ਹਿਆਂ ਅਨੁਸਾਰ ਭਾਰਤ ਵਿੱਚ ਕੋਚਿੰਗ ਦਾ ਕਾਰੋਬਾਰ ਕਈ ਹਜਾਰ ਕਰੋੜ ਦਾ ਹੈ। ਇਸ ਕੰਮ ਲਈ ਬਹੁਤ ਵੱਡੀਆਂ ਵੱਡੀਆਂ ਕੰਪਨੀਆ ਦੀ ਸਥਾਪਣਾ ਕੀਤੀ ਗਈ ਹੈ। ਜਿਨਾਂ ਦਾ ਕਰੋੜਾਂ ਦਾ ਬਜਟ ਹੈ। ਇਸ ਕੰਮ ਨੂੰ ਇੱਕ ਬਿਜਨਿਸ ਦੇ ਰੂਪ ਵਿੱਚ ਅਪਨਾਇਆ ਗਿਆ ਹੈ। ਅਤੇ ਇਹਨਾ ਕੰਪਨੀਆਂ ਨੇ ਇਸ ਕੰਮ ਦੇ ਬਜਾਰੀਕਰਣ ਲਈ ਵੱਡੇ ਵੱਡੇ ਮਾਹਿਰ ਰੱਖੇ ਹੋਏ ਹਨ। ਤੇ ਆਖਿਰ ਇਸ ਦਾ ਸਾਰਾ ਬੋਝ ਉਹਨਾ ਸਿਖਿਆਰਥੀਆਂ ਤੇ ਹੀ ਪੈਦਾ ਹੈ। ਪਹਿਲਾ ਇਹ ਗੱਲ ਮਸਹੂਰ ਸੀ ਕਿ ਡਾਕਟਰ ਅਤੇ ਵਕੀਲ ਦੀ ਫੀਸ ਦੀ ਕੋਈ ਸੀਮਾਂ ਨਹੀ ਹੁੰਦੀ । ਪਰ ਹੁਣ ਤਾਂ ਇਹ ਗੱਲ ਇਹ ਕੋਚਿੰਗ ਦੇਣ ਆਲਿਆਂ ਤੇ ਵੀ ਲਾਗੂ ਹੁੰਦੀ ਹੈ। ਇਹਨਾ ਦੇ ਇੱਕ ਲੈਕਚਰ ਦੀ ਫੀਸ ਹੀ ਲੱਖਾਂ ਰੁਪਏ ਹੁੰਦੀ ਹੈ। ਤੇ ਇਹ ਸਾਰਾ ਬੋਝ ਵੀ ਸਿਖਿਆਰਥੀਆਂ ਤੇ ਪੈਂਦਾ ਹੈ। 
              ਗੱਲ ਇਹ ਨਹੀ ਕੋਚਿੰਗ ਜਾ ਟਿਊਸaਨ ਉਚੇਰੀ ਪੜਾਈ ਲਈ ਚਲਦੀ ਹੈ। ਇਹ ਬੀਮਾਰੀ ਤਾਂ ਕੇ ਜੀ ਕਲਾਸ ਤੋ ਹੀ ਬੱਚਿਆਂ ਦੇ ਪੱਲੇ ਪੈ ਜਾਂਦੀ ਹੈ। ਹੋਮ ਵਰਕ ਵੀ ਟਿਊਸaਨ ਤੇ ਹੀ ਕਰਾਇਆ ਜਾਂਦਾ ਹੈ। ਸਕੂਲੋ ਆਉਣ ਤੋ ਬਾਦ ਬੱਚੇ ਨੂੰ ਟਿਊਸaਨ ਤੇ ਧੱਕ ਦਿੱਤਾ ਜਾਂਦਾ ਹੈ। ਸਰਕਾਰੀ ਤੇ ਪ੍ਰਾਈਵੇਟ ਨੋਕਰੀਆਂ ਕਰਦੇ ਅਧਿਆਪਕਾਂ ਪ੍ਰੋਫੇਸਰਾਂ ਦਾ ਮੁੱਖ ਮਕਸਦ ਵੱਧ ਤੌ ਵੱਧ ਟਿਊਸaਨ ਕਰਨਾ ਹੋ ਗਿਆ ਹੈ ਉਹ ਕਲਾਸ ਵਿੱਚ ਘੱਟ ਪੜਾਉਂਦੇ ਹਨ ਤੇ ਅਸਲੀ ਪੜਾਈ ਟਿਊਸaਨ ਤੇ ਹੀ ਕਰਾਉਂਦੇ ਹਨ। ਇਸ ਕਿੱਤੇ ਨਾਲ ਜੁੜੇ ਬਹੁਤੇ ਲੋਕ ਆਪਣੀ ਨੋਕਰੀ ਨੂੰ ਟਿਊਸaਨ ਪੜਾਉਣ ਦਾ ਮੁਡਲਾ ਪਲੇਟ ਫਾਰਮ ਸਮਝਦੇ ਹਨ। ਇਸ ਵਿੱਚ ਜਰਾ ਵੀ ਸੱaਕ ਨਹੀ ਕਿ ਟਿਊਸaਨ ਤੇ ਆਧਿਆਪਕ ਨੂੰ ਬਹੁਤ ਮੇਹਨਤ ਕਰਨੀ ਪੈਂਦੀ ਹੈ। ਇਸ ਲਈ ਟਿਊਸਨ ਦੀ ਕਮਾਈ ਨੂੰ ਉਸ ਦੀ ਨਜਾਇਜ ਕਮਾਈ ਨਹੀ ਆਖਿਆ ਜਾ ਸਕਦਾ। ਪਰ ਇਹ ਪੂਰੀ ਤਰਾਂ ਜਾਇਜ ਵੀ ਨਹੀ ਹੁੰਦੀ। ਜੇ ਸੰਬਧਿਤ ਆਧਿਆਪਕ ਇੰਨੀ ਸਿaਦੱਤ ਨਾਲ ਪੜਾਵੇ ਤਾਂ ਟਿਊਸaਨ ਦੀ ਲੋੜ ਹੀ ਨਹੀ ਰਹਿੰਦੀ। 
                       ਇਸ ਟਿਊਸaਨ ਦੀ ਬੀਮਾਰੀ ਦੇ ਫੈਲਾਵ ਦਾ ਇੱਕ ਕਾਰਣ ਆਧਿਆਪਕਾਂ ਨੂੰ ਮਿਲੇ ਉਹ ਅਧਿਕਾਰ ਵੀ ਹਨ ਜਿੰਨਾ ਦੇ ਇਵਜ ਵਿੱਚ ਉਹਨਾ  ਦੀ ਟਿਊਸaਨ ਦਾ ਧੰਦਾ ਫਲਦਾ ਫੁਲਦਾ  ਹੈ। ਜਿਸ ਤਰਾਂ ਅਧਿਆਪਕਾਂ ਨੂੰ ਆਂਤਰਿਕ ਮਲਾਕੰਣ ਦੇ ਤੇ ਪ੍ਰੈਕਟੀਕਲ  ਦੇ ਨੰਬਰ ਲਾਉਣ ਦਾ ਅਧਿਕਾਰ ਹੋਣ ਕਰਕੇ ਵੀ ਬੱਚਿਆਂ ਦਾ ਧਿਆਨ ਟਿਉਸaਨ ਵਲ ਜਾਂਦਾ ਹੈ।ਤੇ ਉਹ ਆਧਿਆਪਕ ਵੀ ਨੰਬਰ ਲਾਉਣ ਦਾ ਲਾਲਚ ਦੇਕੇ ਬੱਚਿਆਂ ਨੂੰ ਟਿਊਸaਨ ਪੜ੍ਹਨ ਲਈ ਮਜਬੂਰ ਕਰਦੇ ਹਨ। ਹੋਰ ਕਰਮਚਾਰੀਆਂ ਦੀ ਤਰਾ ਅਧਿਆਪਕ ਵਰਗ ਵੀ ਕੋਠੀ ਤੇ ਕਾਰ ਕਲਚਰ ਵੱਲ ਖਿੱਚਿਆ ਗਿਆ ਹੈ। 
                       ਚਾਰ ਕੁ ਦਹਾਕੇ ਪਹਿਲਾਂ ਅਧਿਆਪਕ ਦਾ ਇਹ ਰੂਪ ਵੇਖਣ ਨੁੰ ਨਹੀ ਸੀ ਮਿਲਦਾ। ਸੇਵਾ ਤੇ ਸਮਾਜ ਦੇ ਸੁਧਾਰ ਦਾ ਨਸaਾ ਹੰਦਾ ਸੀ। ਇੱਕ ਅਧਿਆਪਕ ਨੂੰ ਇਸ ਗੱਲ ਦਾ ਮਾਣ ਹੁੰਦਾ ਸੀ ਕਿ ਉਸ ਦਾ ਪੜਾਇਆ ਹੋਇਆ ਅੱਜ ਇੰਨੀ ਤਰੱਕੀ ਕਰ ਗਿਆ ਹੈ। ਤੇ ਅਧਿਆਪਕ ਇਸੇ ਨਸੇ ਵਿੱਚ ਖੁਸa ਰਹਿੰਦਾ ਸੀ। ਪੈਸਾ ਹਰ ਰਿਸaਤੇ ਤੇ ਭਾਰੀ ਪੈ ਗਿਆ ਹੈ ਤੇ ਇਸ ਨੇ ਇਸ ਗੁਰੂ ਚੇਲੇ ਦੇ ਪਵਿੱਤਰ ਰਿਸaਤੇ ਨੁੰ ਵੀ ਕੰਲਕਿਤ ਕਰ ਦਿੱਤਾ ਹੈ ਹੁਣ ਸਿਖਿਆਰਥੀ ਵੀ ਆਪਣੇ ਗੁਰੂ ਸਮਾਨ ਅਧਿਆਪਕ ਦੀ ਉਹ ਕਦਰ ਨਹੀ ਕਰਦਾ ਜਿਸ ਦੀ ਉਮੀਦ ਇੱਕ ਯੋਗ ਅਧਿਆਪਕ ਆਪਣੇ ਚੇਲੇ ਕੋਲੋ ਕਰਦਾ ਹੈ। ਚੇਲਾ ਵੀ ਸੋਚਦਾ ਹੈ ਮੈ ਤਾਂ ਪੈਸੇ ਦੇਕੇ ਪੜਿਆ ਹਾਂ। ਮੁਫਤ ਨਹੀ। ਪੁਰਾਣੇ ਲੋਕ ਅੱਜ ਵੀ ਆਪਣੇ ਅਧਿਆਪਕਾਂ ਦੇ ਚਰਨੀ ਹੱਥ ਲੋਂਦੇ ਹਨ ਜਦੋ ਕਿ ਨਵੀ ਪੀੜੀ ਆਪਣੇ ਉਸਤਾਦ ਨੂੰ ਦੇਖ ਕੇ ਪਾਸਾ ਵੱਟ ਜਾਂਦੀ ਹੈ। 
                         ਇਹ ਟਿਊਸaਨ ਕਲਚਰ ਨੇ ਬੱਚਿਆਂ ਨੂੰ ਡਾਕਟਰ ਵਕੀਲ ਤੇ ਇੰਜੀਨੀਅਰ ਤਾਂ ਬਣਾ ਦਿੱਤਾ ਪਰ ਪੜਾਈ ਦੇ ਅਸਲ ਮਕਸਦ ਤੋ ਦੂਰ ਕਰ ਦਿੱਤਾ। ਸਕੂਲਾ ਕਾਲਜਾਂ ਵਿੱਚ ਪੜਾਈ ਖਤਮ ਕਰ ਦਿੱਤੀ ਉਥੇ ਸਿਰਫ ਹਾਜਰੀ ਲਾਉਣੀ ਹੀ ਰਹਿ ਗਈ। ਬਾਕੀ ਕੰਮ ਟਿਊਸaਨਾ ਤੇ ਕੋਚਿੰਗ ਦੇ ਪੱਲੇ ਹੀ ਰਹਿ ਗਿਆ।ਟਿਊਸaਨ ਕਲਚਰ ਨੇ ਜਿੱਥੇ ਸਿੱਖਿਆ ਖੇਤਰ ਵਿੱਚ ਨਿਘਾਰ ਲਿਆਂਦਾ ਹੈ ਉਥੇ ਸਿੱਖਿਆ ਨੂੰ ਵੀ ਇੱਕ ਪੇਸaਾ ਬਣਾ ਦਿੱਤਾ ਹੈ। ਟਿਊਸaਨ ਦਾ ਰੁਝਾਣ  ਅੱਜ ਇੱਕ ਖਤਰਨਾਕ ਰੂਪ ਧਾਰਣ ਕਰ ਚੁੱਕਾ ਹੈ ਤੇ ਇਹ ਰੁਝਾਣ ਗਰੀਬ ਵਰਗ ਨੂੰ ਸਿੱਖਿਆ ਤੋ ਦੂਰ ਕਰ ਰਿਹਾ ਹੈ।
ਰਮੇਸa ਸੇਠੀ ਬਾਦਲ
ਮੋ 98 766 27 233  

ਅੋਖਾ ਹੋਵੇਗਾ ਵੀਰਾ ਵੇ ਭਾਬੋ ਲਾਡਲੀ ਰੱਖੀ।

ਅੋਖਾ ਹੋਵੇਗਾ ਵੀਰਾ ਵੇ ਭਾਬੋ ਲਾਡਲੀ ਰੱਖੀ।


              ਬਚਪਣ ਵਿੱਚ ਜਦੋਂ ਕਦੇ ਗਿੱਧਾ ਪੋਣ ਦਾ ਮੋਕਾ ਮਿਲਦਾ ਤਾਂ ਸਾਡੇ ਵਿਰਸੇ ਤੇ ਸਭਿਆਚਾਰ ਨਾਲ ਜੁੜੀਆਂ ਅਨੇਕਾਂ ਬੋਲੀਆਂ ਪਾਉਂਦੇ। ਸਬaਦਾਂ ਦਾ ਇੰਨਾ ਗਿਆਨ ਨਹੀ ਸੀ ਹੁੰਦਾ। ਬਸ ਇੱਕ ਨੇ ਬੋਲੀ ਪਾਉਣੀ ਤੇ ਦੂਜੀਆਂ ਨੇ ਬੋਲੀ ਚੱਕ ਦੇਣੀ। ਫਿਰ ਕਿਸੇ ਨੇ ਦੂਜੀ ਬੋਲੀ ਪਾ ਦੇਣੀ। ਮਾਂ ਪਿਉ ਭਰਾ ਤੇ ਸੱਸ ਸੁਹਰੇ ਦੇਵਰ ਜੇਠ ਨਨਾਣ ਨਾਲ ਜੁੜੀਆਂ ਅਨੇਕਾਂ ਬੋਲੀਆਂ ਹੁੰਦੀਆਂ ਸਨ। ਕਦੇ ਵੀ ਬਹੁਤੀ ਗੰਭੀਰਤਾ ਨਾਲ ਨਹੀ ਸੀ ਸੋਚਿਆ।ਹਾਂ ਜਦੋ ਵੀਰ ਬਾਰੇ ਕੋਈ ਬੋਲੀ ਪਾਉਂਦੀ ਤਾਂ ਕਿਸੇ ਨਾ ਕਿਸੇ ਦਾ ਮੂੰਹ ਉਤਰ ਜਾਂਦਾ ਕਿਉਂਕਿ ਉਸਦੇ ਵੀਰ ਨਹੀ ਸੀ ਹੁੰਦਾ ਤੇ ਸਾਰੀਆਂ ਉਸ ਵੱਲ ਤਰਸ ਜਿਹਾ ਖਾਂਦੀਆਂ। 
  ਕਦੇ ਕਦੇ ਬੋਲੀ ਪਾਉਂਦੇ ਟੁਟ ਕੇ ਨਾ ਬਹਿ ਜੀ ਵੀਰਨਾ ਭੈਣਾਂ ਵਰਗਾ ਸਾਕ ਨਾ ਕੋਈ। ਸੋਚਦੀਆਂ ਬਈ ਕਦੇ ਭਰਾ ਵੀ ਟੁਟਦੇ ਹਨ। ਇਸ ਤੋਂ ਪਿਆਰਾ ਤਾਂ ਨਾਤਾ ਦੁਨੀਆਂ ਤੇ ਹੋਰ ਕੋਈ ਨਹੀ ਹੈ। ਆਹ ਬੋਲੀ ਤਾਂ ਬੜੀ ਬੇਤੁਕੀ ਲੱਗਦੀ। ਤੇ ਨਾ ਹੀ ਇਸ ਬੋਲੀ ਦਾ ਅਰਥ ਸਮਝ ਲੱਗਦਾ ਅੋਖਾ ਹੋਵੇ ਗਾ ਵੀਰਨਾ ਭਾਬੋ ਲਾਡਲੀ ਰੱਖੀ। ਕੋਈ ਗੱਲ ਪੱਲੇ ਨਾ ਪੈਂਦੀ। ਜੇ ਕੇਈ ਵੀਰ ਆਪਣੀ ਘਰਆਲੀ ਨੂੰ ਲਾਡਲੀ ਰੱਖਦਾ ਹੈ ਤੇ ਉਸ ਦੀ ਹਰ ਗੱਲ ਮੰਨਦਾ ਹੈ । ਤਾਂ ਭੈਣ ਨੂੰ ਕੀ ਇਤਰਾਜ ਹੋ ਸਕਦਾ ਹੈ। ਜੇ ਉਹ ਦੋਵੇ ਜੀਅ ਮਿਲਕੇ ਚਲਣਗੇ ਤਾਂ ਭਰਾ ਘਰੇ ਸੁੱਖ ਸਾਂਤੀ ਹੋਵੇਗੀ। ਭਰਾ ਦਾ ਘਰ ਹੱਸਦਾ ਵੱਸਦਾ ਰਹੇ ਗਾ। ਜੇ ਭਰਾ ਖੁੱਸa ਹੈ ਤਾਂ ਭੈਣ ਤੋ ਵੱਧ ਹੋਰ ਕੋਣ ਖੁੱਸa ਹੋਵੇਗਾ।
             ਇਹਨਾ ਗੱਲਾਂ ਦੀ ਗਹਿਰਾਈ ਚ ਜਾ ਕੇ ਪਤਾ ਚਲਦਾ ਹੈ ਕਿ ਭੈਣ ਆਪਣੇ ਭਰਾ ਨੂੰ ਮਿੱਠੀ ਜਿਹੀ ਨਸੀਅਤ ਦਿੰਦੀ ਹੈ। ਉਸ ਦੇ ਮਨ ਵਿੱਚ ਇੱਕ ਡਰ ਸਮਾਇਆ ਹੁੰਦਾ ਹੈ ਕਿ ਭਾਬੀ ਨੂੰ ਬਹੁਤਾ ਲਾਡ ਲਡਾਕੇ ਕਲ੍ਹ ਨੂੰ ਉਸ ਦਾ ਭਰਾ ਬੇਬਸ ਨਾ ਹੋ ਜਾਵੇ। ਤੇ ਉਹੀ ਭਰਾ ਆਪਣੀ ਭੈਣ ਨੂੰ ਨਾ ਭੁੱਲ ਜਾਵੇ। ਆਪਣੀ ਘਰ ਆਲੀ ਦਾ ਹੀ ਨਾ ਹੋ ਕੇ ਬਹਿ ਜਾਵੇ। ਕਿਉਂਕਿ ਉਸਦੇ ਭਰਾ ਦੇ ਆਪਣੇ ਮਾਪਿਆਂ ਤੇ ਹੋਰ ਭੈਣ ਭਰਾਵਾਂ ਦੇ ਪ੍ਰਤੀ ਵੀ ਕੁਝ ਫਰਜ ਹਨ। ਤੇ ਅਕਸਰ ਹੁੰਦਾ ਵੀ ਇਸ ਤਰ੍ਹਾਂ ਹੀ ਹੈ।ਆਪਣੀ ਘਰਆਲੀ ਦੇ ਪਿਆਰ ਅਤੇ ਆਪਣੇ ਘਰ ਦੀ ਸੁੱਖ ਸਾਂਤੀ ਵਾਸਤੇ ਆਦਮੀ ਆਪਣੇ ਦੂਜੇ ਸਾਕ ਸਬੰਧੀਆਂ ਪ੍ਰਤੀ ਆਪਣੇ ਫਰਜ ਭੁੱਲ ਜਾਂਦਾ ਹੈ। 
                ਇਹ ਜਰੂਰੀ ਨਹੀ ਕਿ ਭਾਬੀ ਆਪਣੇ ਪਤੀ ਦੇ ਆਪਣੇ ਪਰਿਵਾਰ ਪ੍ਰਤੀ ਸਬੰਧਾਂ ਵਿੱਚ ਰੋੜਾ ਬਣਦੀ ਹੈ।ਸਗੋਂ ਕਈ ਵਾਰੀ ਤਾਂ ਇਹ ਭਾਬੀ ਹੀ ਆਪਣੇ ਪਤੀ ਨੂੰ ਆਪਣੇ ਸਕਿਆ ਨਾਲ ਵਰਤਣ ਦਾ ਸਲੀਕਾ ਵੀ ਸਿਖਾਉਂਦੀ ਹੈ। ਕਈ ਭਰਾ ਬਚਪਣ ਤੋ ਹੀ ਲਾਡਲੇ ਹੋਣ ਕਰਕੇ ਗੁਸੈਲ ਸੁਭਾਅ ਦੇ ਹੁੰਦੇ ਹਨ। ਕੋੜੇ ਸਬਦ ਵਰਤਣਾ ਉਹਨਾ ਦੀ ਬੋਲ ਬਾਣੀ ਦਾ ਹਿੱਸਾ ਬਣ ਜਾਂਦਾ ਹੈ। ਤੇ ਓਦੋ ਭਾਬੋ ਹੀ ਹੁੰਦੀ ਹੈ ਜੋ ਆਪਣੇ ਪਤੀ ਨੂੰ ਪਿਆਰ ਨਾਲ ਸਮਝਾਉਂਦੀ ਹੈ। ਉਸਨੂੰ ਆਪਣੀ ਭੈਣ ਤੇ ਦੂਸਰੇ ਮੈਬਰਾਂ ਬਾਰੇ ਫਰਜਾਂ ਤੋਂ ਜਾਣੂ ਕਰਵਾਉਦੀ ਹੈ। ਪਰ ਅਜਿਹੀਆਂ ਅੋਰਤਾਂ ਬਹੁਤ ਹੀ ਘੱਟ ਹੁੰਦੀਆਂ ਹਨ।ਅੱਜ ਕਲ੍ਹ ਦੇ ਇਸ ਮਾਡਰਨ ਯੁੱਗ ਵਿੱਚ ਹਰ ਜਨਾਨੀ ਆਪਣੇ ਪਤੀ ਨੂੰ ਆਪਣੇ ਪੇਕਿਆਂ ਵੱਲ ਹੀ ਖਿੱਚਣਾ ਲੋਚਦੀ ਹੈ। ਆਪਣੀ ਆਜਾਦੀ ਖਾਤਿਰ ਉਹ ਨਹੀ ਚਾਹੁੰਦੀ ਕਿ ਉਸ ਦੇ ਪਤੀ ਦੇ ਸਬੰਧ ਆਪਣੇ ਮਾਪਿਆਂ ਨਾਲ ਸਹੀ ਹੋਣ।
                        ਇਸ ਲਈ ਇੱਕ ਭੈਣ ਭਵਿੱਖ ਦੀ ਅਣਹੋਣੀ ਨੂੰ ਸੋਚ ਕੇ ਹੀ ਭਰਾ ਨੂੰ ਇਹ ਮਿੱਠਾ ਜਿਹਾ ਤਾਹਨਾ ਮਾਰਦੀ ਹੈ ਤੇ ਉਸ ਨੂੰ ਸੁਚੇਤ ਕਰਦੀ ਹੈ ਤਾਂ ਕਿ ਉਸ ਦਾ ਭਰਾ ਆਪਣੀ ਘਰਆਲੀ ਤੋ ਇਲਾਵਾ ਦੂਸਰਿਆਂ ਪ੍ਰਤੀ ਆਪਣੇ ਫਰਜਾਂ ਤੋਂ ਮੁਨਕਰ ਨਾ ਹੋਵੇ। ਉਹ ਇਹ ਵੀ ਨਹੀ ਚਾਹੁੰਦੀ ਕਿ ਉਸ ਦਾ ਭਰਾ ਆਪਣੀ ਘਰਵਾਲੀ ਤੋ ਬੇਮੁੱਖ ਹੋਵੇ।ਹੁਣ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਭੈਣ ਕਿਉਂ ਕਹਿੰਦੀ ਹੈ ਅੋਖਾ ਹੋਵੇਗਾ ਵੀਰਾ ਭਾਬੋ ਲਾਡਲੀ ਰੱਖੀ। 
                       ਸਾਡੇ ਸੱਭਿਆਚਾਰ ਅਤੇ ਸਾਹਿਤ ਵਿੱਚ ਬਹੁਤ ਕੁਝ ਲੁਕਿਆ ਹੋਇਆ ਹੈ। ਸਮਾਜਿਕ ਮਾਣ ਮਰਿਆਦਾ ਤੇ ਆਪਸੀ ਸਬੰਧਾਂ ਬਾਰੇ ਬਹੁਤ ਕੁਝ ਲਿਖਿਆ ਹੈ  ਪਰ ਅਜੋਕੇ ਯੁਗ ਵਿੱਚ ਕੰਪਿਊਟਰ ਅਤੇ   ਟੇਲੀਵੀਜਨ  ਨੇ ਸਾਨੂੰ ਸਾਡੇ ਇਸ ਅਨਮੋਲ ਵਿਰਸੋ ਦੂਰ ਕਰ ਦਿੱਤਾ ਹੈ।ਹੁਣ ਇਹ ਰਿਸaਤੇ ਫੋਕੇ ਹੋ ਗਏ ਹਨ। ਰਿਸaਤਿਆਂ ਦੀਆਂ ਕਦਰਾਂ ਕੀਮਤਾਂ ਨੂੰ ਮਾਇਆ ਤੇ ਖੁਦਗਰਜੀ ਦਾ ਜਾਮਾ ਪਹਿਨਾ ਕੇ ਅਸੀ ਇਹਨਾ ਤੋ ਦੂਰ ਹੋ ਗਏ ਹਾਂ। ਸਾਡੀਆਂ ਲੋਕ ਬੋਲੀਆਂ ਜੋ ਕਦੇ ਸਾਨੂੰ ਸੇਧ ਦਿੰਦੀਆਂ ਸਨ ਹੋਲੀ ਹੋਲੀ ਅਲੋਪ ਹੁੰਦੀਆਂ ਜਾ ਰਹੀਆਂ ਹਨ।  
ਸਰੋਜ ਸੇਠੀ 
ਮੰਡੀ ਡੱਬਵਾਲੀ
ਮੋ 94 664 27 333 

ਛੋਟੀਆਂ ਸਰਾਰਤਾਂ ਦੇ ਵੱਡੇ ਨਤੀਜੇ


                         
ਛੋਟੀਆਂ  ਸaਰਾਰਤਾਂ ਦੇ  ਵੱਡੇ ਨਤੀਜੇ

ਗੱਲ ਕੋਈ 1970_71 ਦੀ ਹੋਣੀ ਹੈ। ਮੈਂ ਪੰਜਵੀ ਛੇਵੀ ਜਮਾਤ  ਵਿੱਚ ਪੜ੍ਹਦਾ ਸੀ। ਅਸੀ ਪਿੰਡ ਵਿੱਚ ਰਹਿੰਦੇ ਸੀ। ਉਸ ਸਮੇ ਪੜ੍ਹਾਈ ਦੇ ਨਾਲ ਨਾਲ ਘਰ ਦਾ ਕੰਮ ਵੀ ਕਰਨਾ ਪੈਂਦਾ ਸੀ। ਕੰਮ ਚਾਹੇ ਖੇਤੀ ਬਾੜੀ ਦਾ ਹੋਵੇ ਚਾਹੇ ਡੰਗਰਾਂ ਦੀ ਸੰਭਾਲ ਦਾ। ਜਮੀਨ ਅਸੀ ਹਿੱਸੇ ਠੇਕੇ  ਤੇ ਦਿੰਦੇ ਹੁੰਦੇ ਸੀ।ਸੋ ਖੇਤੀ ਬਾੜੀ ਦੇ ਕੰਮ ਤੋ ਮੇਰੀ ਛੁੱਟੀ ਹੀ ਸੀ।  ਪਰ ਘਰੇ ਦੁੱਧ ਪੀਣ ਲਈ ਇੱਕ ਮੱਝ ਰੱਖੀ ਹੋਈ ਸੀ।ਕਿਉaਕਿ  ਦੁੱਧ ਵੇਚਣ ਦਾ ਉਦੋਂ ਬਹੁਤਾ ਰਿਵਾਜ ਨਹੀ ਸੀ ਹੁੰਦਾ। ਮੱਝ ਲਈ ਨੀਰਾ ਪੱਠਾ ਲਿਆਉਣ ਦੀ ਜਿੰਮੇਦਾਰੀ ਮੇਰੀ ਹੀ ਹੁੰਦੀ ਸੀ। ਸਾਡਾ ਖੇਤ ਕਿਉਕਿ ਸੜਕ ਦੇ ਉਪਰ ਹੀ ਸੀ ਤੇ ਕੱਚਾ ਰਾਹ ਵੀ ਜਾਂਦਾ ਸੇ ਇਸ ਲਈ ਸਾਈਕਲ ਤੇ ਹੀ ਪੱਠੇ ਵੱਡ ਕੇ ਲਿਆਏ ਜਾਂਦੇ ਸਨ। ਨਾਲੇ ਇੱਕ ਦੋ ਪਸੂਆਂ ਲਈ ਥੋੜੇ ਜਿਹੇ ਪੱਠਿਆਂ ਦੀ ਲੋੜ ਹੁੰਦੀ ਸੀ। ਮੈਂ ਆਰਾਮ ਨਾਲ ਹੀ ਆਥਣੇ ਜਿਹੇ ਜਾ ਕੇ ਲੈ ਆਉaਦਾ ਸੀ। ਦਿਨ ਵੇਲੇ ਮੱਝ ਨੂੰ ਛੱਪੜ ਟੋਬੇ ਤੇ ਨਹਾਉਣ ਲਈ ਵੀ ਲੈ ਜਾਣਾ ਹੁੰਦਾ ਸੀ। ਸਾਡਾ ਪਿੰਡ ਕੋਈ ਬਹੁਤਾ ਵੱਡਾ ਪਿੰਡ ਨਹੀ ਸੀ। ਤਕਰੀਬਨ ਪਿੰਡ ਦੇ ਚਾਰੇ ਪਾਸੇ ਹੀ ਛੱਪੜ ਸਨ। ਇਹ ਛੱਪੜ ਖੂਹ ਆਲਾ ਛੱਪੜ, ਸਿaਵਿਆਂ ਵਾਲਾ ਛੱਪੜ, ਵੱਡਾ ਛੱਪੜ ਤੇ ਬਰਾਨੀ ਛੱਪੜ ਦੇ ਨਾਂ ਨਾਲ ਜਾਣੇ ਜਾਂਦੇ ਸਨ।ਜਿਸ ਛੱਪੜ ਤੇ ਪਾਣੀ ਸਾਫ ਹੰਦਾ ਜਾ ਜਿਆਦਾ ਹੰਦਾ ਉਸੇ ਛੱਪੜ ਤੇ ਮੱਝਾਂ ਨੁੰ ਨਹਾਉਣ ਲਈ ਲੈ ਜਾਂਦੇ ਸੀ। ਗਰਮੀਆਂ ਵਿੱਚ ਤਾਂ ਸਾਰਾ ਸਾਰਾ ਦੁਪਿਹਰਾ ਹੀ ਛੱਪੜਾਂ ਤੇ ਬਤੀਤ ਹੋ ਜਾਂਦਾ। ਮੱਝਾਂ ਆਰਾਮ ਨਾਲ ਨਹਾਉਦੀਆਂ ਰਹਿੰਦੀਆਂ ਤੇ ਅਸੀ ਯਾਰ ਬੇਲੀਆਂ ਨਾਲ ਖੇਡਦੇ ਰਹਿੰਦੇ।ਉਸ ਸਮੇ ਛੱਪੜਾਂ ਚ ਨਹਾਉਣ ਦਾ ਵੀ ਚਲਣ ਸੀ। ਕਦੇ ਕਦੇ ਅਸੀ ਵੀ ਮੱਝਾਂ ਨਾਲ  ਤਾਰੀਆਂ ਲਾ ਲੈਦੇ। ਸੱਚੀ ਸਵਿਮਿੰਗ ਪੂਲ ਦੀ ਫੀਲਿੰਗ ਲੈਂਦੇ ਸੀ ।ਇੱਕ ਵਾਰੀ ਮੈਂ ਬੇਲੀਆਂ ਨਾਲ ਛੱਪੜ ਚ ਨਹਾਉਣ  ਗਿਆ ਤੇ ਕਪੜੇ ਲਾਹ ਕੇ ਕਿਨਾਰੇ ਤੇ ਰੱਖ ਦਿੱਤੇ ਜਿਵੇ ਅਕਸਰ ਰੋਜ ਰੱਖਦੇ ਸੀ।ਸਾਡੇ ਹੀ ਗੁਆਢੀਆਂ ਦੀ ਮੱਝ ਮੇਰੀ ਨਵੀ ਕਮੀਜ ਮੇਰੇ ਦੇਖਦੇ ਦੇਖਦੇ ਹੀ ਖਾ ਗਈ।ਮੈਂ ਬਹੁਤ ਡਰ ਗਿਆ ਹੁਣ ਨੰਗੇ ਪਿੰਡੇ ਘਰੇ ਆਉਣਾ ਤੇ ਮਾਂ ਦੀਆਂ ਗਾਲ੍ਹਾਂ ਤੇ ਛਿੱਤਰ ਮੇਰਾ ਇੰਤਜਾਰ ਕਰ ਰਹੇ ਸਨ। ਹੋਲੀ ਹੋਲੀ ਹੋਸਲਾਂ ਜਿਹਾ ਕਰਕੇ ਮੈਂ ਮੱਝ ਲੈ ਕੇ ਘਰੇ ਆਇਆ ਤੇ ਘਰੇ ਆਏ ਨਾਲ ਉਹੀ ਹੋਇਆ ਜਿਸਦੀ ਮੈਂ ਕਲਪਣਾ ਕਰਕੇ ਹੀ ਡਰ ਰਿਹਾ ਸੀ।
ਅਸੀ ਇੱਕ ਹੋਰ ਮੱਝ ਲਿਆਂਦੀ ਤਾਂਕਿ ਬਾਰਾਂ ਮਹੀਨੇ ਦੁੱਧ ਮਿਲਦਾ ਰਹੇ ਤੇ ਕਦੇ ਵੀ ਘਰੇ ਦੁੱਧ ਦੀ ਕਿਲੱਤ ਨਾ ਆਵੇ। ਖੇਚਲ ਤਾਂ ਇੱਕ ਮੱਝ ਦੀ ਵੀ ਓਨੀ ਤੇ ਦੋ ਦੀ ਵੀ ਓਨੀ। ਚਾਹੇ ਘਰ ਬਹੁਤਾ ਖੁੱਲਾ ਨਹੀ ਸੀ ਪਰ ਦੋ ਮੱਝਾਂ ਤਾਂ ਆਰਾਮ ਨਾਲ ਸਮਾ ਸਕਦੀਆਂ ਸਨ। ਇਹ ਮੱਝ ਕੋਈ ਬਹੁਤੀ ਚੰਗੀ ਨਸਲ ਦੀ ਨਹੀ ਸੀ। ਲਿਸੱੜ ਜਿਹੀ ਸੀ। ਕਿਸੇ ਗਰੀਬ ਜਿਹੇ ਘਰੋਂ ਆਈ ਸੀ ਓਥੇ ਬਸ ਤੂੜੀ ਹੀ ਮਸਾਂ ਮਿਲਦੀ ਹੋਣੀ ਹੈ। ਛੋਲੇ ਵੜੇਵੇ ਤੇ ਖੱਲ ਤਾਂ ਸਾਇਦ ਹੀ ਕਦੇ ਦੇਖੀ ਹੋਵੇ ਉਸ ਕਰਮਾਂ ਮਾਰੀ ਨੇ। ਦੁੱਧ ਵੀ  ਘੱਟ ਹੀ ਦਿੰਦੀ ਸੀ ਤੇ ਛੋਟੇ ਜਿਹੇ ਸਾਡੇ ਪਰਿਵਾਰ ਲਈ ਕਾਫੀ ਸੀ। ਹੁਣ ਦੋਹਾਂ ਮੱਝਾ ਦੀ ਸੰਭਾਲ ਦੀ  ਜਿੰਮੇਦਾਰੀ ਮੇਰੀ ਹੀ ਸੀ। ਕੰਮ ਠੀਕ ਠਾਕ ਚੱਲ ਰਿਹਾ ਸੀ। ਮੈਂ ਰੋਜ ਹੀ ਮੱਝਾਂ ਨੂੰ ਛੱਪੜ ਤੇ ਲੈ ਜਾਂਦਾ ਇੱਕਠੀਆਂ ਨੂੰ। ਤੇ ਜਦੋ ਡਲੇ ਮਾਰ ਕੇ ਇੱਕ ਨੂੰ ਛੱਪੜ ਤੋ ਬਾਹਰ ਕੱਢਦਾ ਤਾਂ ਦੂਜੀ ਵੀ ਨਾਲ ਈ ਬਾਹਰ ਆ ਜਾਂਦੀ। ਪਸੂਆਂ ਨੂੰ ਇੰਨੀ ਕੁ ਤੇ ਸੋਝੀ ਮਾਲਿਕ ਨੇ ਦਿੱਤੀ ਹੁੰਦੀ ਹੈ। ਕਦੇ ਕਦੇ ਸਾਡਾ ਕੁੱਤਾ ਮੋਤੀ ਵੀ ਮੇਰੀ  ਮੱਦਦ ਕਰਦਾ। ਜਿਵੇਂ ਹੀ ਮੈਂ ਮਿੱਟੀ ਦਾ ਡਲਾ ਮੱਝਾਂ ਨੂੰ ਮਾਰਦਾ ਤਾਂ ਉਹ ਭੋਕਦਾ ਹੋਇਆ ਛੱਪੜ ਵਿੱਚ ਵੜ੍ਹ ਜਾਂਦਾ ਤੇ ਮੱਝਾਂ ਨੂੰ ਬਾਹਰ ਕੱਢ ਲਿਆਉਂਦਾ।ਇੱਕ ਦਿਨ ਘਰ ਵਾਪਿਸੀ ਵੇਲੇ ਮੇਰੇ ਬਾਲ ਮਨ ਵਿੱਚ ਸaਰਾਰਤ ਆਈ ਤੇ ਮੈਂ ਦੋਹਾਂ ਮੱਝਾ ਦੀਆਂ ਪੂਛਾਂ ਨੂੰ ਗੰਢ ਮਾਰ ਦਿੱਤੀ।ਕਾਫੀ ਦੂਰ ਤੱਕ ਉਹ ਮੱਝਾ ਇੱਕਠੀਆਂ ਹੀ ਤੁਰੀਆਂ ਗਈਆਂ। ਪਰ ਅਚਾਨਕ ਜਦੋ ਉਹ ਅੱਗੇ ਪਿੱਛੇ ਹੋਈਆਂ ਤਾ ਸਾਡੀ ਲਿਸੱੜ ਜਿਹੀ ਮੱਝ ਦੀ ਪੂਛ ਸਿਰੇ ਤੋ ਹੀ ਟੁਟ ਗਈ। ਤੇ ਲਹੂ ਦੇ ਘਰਾਲੇ ਚੱਲ ਪਏ। ਗਲੀ ਵਿੱਚ ਲਹੂ ਹੀ ਲਹੂ ਹੋ ਗਿਆ ਘਰੇ ਮੇਰੀ ਮਾਂ ਨੇ ਮੋਕਾ ਸੰਭਾਲ ਲਿਆ ਤੇ ਮਸaੀਨ ਦਾ ਤੇਲ ਲਾ ਕੇ ਪੱਟੀ ਬੰਨ ਦਿੱਤੀ। ਹੋਲੀ ਹੋਲੀ ਲਹੂ ਬੰਦ ਹੋ ਗਿਆ । ਮੱਝ ਲੰਡੀ ਹੋ ਗਈ। ਪਿੰਡ ਵਿੱਚ ਮੇਰੇ ਕਾਰਨਾਮੇ ਦੀ ਖੂਬ ਚਰਚਾ ਹੋਈ। ਘਰਂੋ ਹੋਈ ਮੇਰੀ  ਸੇਵਾ ਬਾਰੇ ਲਿੱਖਣਾ ਸੋਖਾ ਨਹੀ ਹੈ। ਬਾਟੇ ਦੀਆਂ ਚੱਪਲਾਂ ਨੂੰ ਵੀ ਮੇਰੇ ਤੇ ਤਰਸ ਨਹੀ ਆਇਆ ਮੇਰੀ ਮਾਂ ਨੂੰ ਤਾਂ ਕੀ ਆਉਣਾ ਸੀ। ਉਸ ਲੰਡੀ ਮੱਝ ਨੂੰ ਅਸੀ ਮਸਾਂ ਵੇਚਿਆ। ਬਾਲਪੁਣੇ ਵਿੱਚ ਕੀਤੀਆਂ ਸਰਾਰਤਾਂ ਦੇ ਨਤੀਜੇ ਇੰਨੇ ਭਿਆਨਕ ਹੋ ਸਕਦੇ ਹਨ ਮੈ ਕਦੇ ਸੋਚਿਆ ਵੀ ਨਹੀ ਸੀ। ਅਣਭੋਲ ਮਨ ਤੇ ਸaੈਤਾਨ ਦਿਮਾਗ ਕਈ ਵਾਰੀ ਭਾਰੀ ਭੁੱਲਾਂ ਕਰਵਾ ਦਿੰਦਾ ਹੈ। ਤੇ ਉਹਨਾ ਦਾ ਹਰਜਾਨਾ ਲੰਬੇ ਸਮੇ ਤੱਕ ਭੁਗਤਨਾ ਪੈਂਦਾ ਹੈ। 
ਰਮੇਸa ਸੇਠੀ ਬਾਦਲ
ਮੋ 987 66 27 233  

Wednesday, 25 December 2013

ਮੇਰੇ ਬਚਪਨ ਦੇ ਉਹ ਪਲ


ਮੇਰੇ  ਬਚਪਨ ਦੇ ਉਹ ਪਲ


          ਮੇਰਾ ਜਨਮ 1960 ਨੂੰ ਮੇਰੇ ਨਾਨਕੇ ਪਿੰਡ ਬਾਦੀਆਂ ਵਿੱਚ ਹੋਇਆ ਤੇ ਮੇਰਾ ਬਚਪਣ ਵੀ ਮਾਲਵੇ ਦੇ ਹੀ ਪਿੰਡ ਘੁਮਿਆਰੇ ਵਿੱਚ ਗੁਜਰਿਆ।ਆਮ ਬਹੁਤ ਹੀ ਸਧਾਰਣ ਜਿਹਾ  ਤੰਗੀਆਂ ਤੁਰਸੀਆਂ ਵਿੱਚ ਗੁਜਰਦਾ ਪਰਿਵਾਰ ਬਸ ਮਿਹਨਤ ਦੀ ਤਾਜੀ ਕਮਾ ਕੇ  ਖਾਣ ਵਾਲਾ ਪਰਿਵਾਰ ਸੀ। ਪਰ ਸੁਖੀ ਸੀ ਖੁਸa ਸੀ।ਕੋਈ ਬਹੁਤੀ ਚਿੰਤਾ ਵੀ ਨਹੀ ਸੀ ਹੁੰਦੀ।ਬਚਪਣ ਬਹੁਤ ਹੀ ਆਨੰਦਮਈ ਸੀ। ਬਹੁਤੀ ਮੰਹਿਗਾਈ ਨਹੀ ਸੀ ਪਰ ਆਮਦਨ ਘੱਟ ਸੀ। ਜੋ ਨਜਾਰੇ ਉਦੋ ਸਨ ਹੁਣ ਤਾਂ ਬਸ ਕਲਪਣਾ ਹੀ ਲੱਗਦੇ ਹਨ।ਖਾਣਪੀਣ ਨੂੰ ਸੀਮਤ ਹੁੰਦਾ ਸੀ ਪਰ ਮਿਲਦਾ ਸੁੱਧ ਤੇ ਤਾਕਤ ਵਾਲਾ ਸੀ। 
                   ਅੱਜ ਕੱਲ ਦੇ ਫਾਸਟ ਫੂਡ ਦਾ ਚਲਣ ਨਹੀ ਸੀ। ਨੂਡਲ, ਬਰਗਰ, ਪੀਜaਾ, ਚਾਪ ਤੇ ਡੋਸੇ ਦਾ ਕਦੇ ਨਾਂ ਨਹੀ ਸੀ ਸੁਣਿਆ। ਬਜਾਰੀ ਖਾਣਿਆਂ ਵਿੱਚ ਖਿਲ੍ਹਾਂ, ਪਕੋੜੀਆਂ, ਸਕਰਪਾਰੇ, ਪਤਾਸੇ ਖਾਂਦੇ ਸੀ। ਪਕੋੜੇ ਜਿਨਾਂ ਨੂੰ ਪਤੋੜ ਆਖਿਆ ਜਾਂਦਾ ਸੀ।ਬਹੁਤ ਨਿਆਮਤ ਸਮਝੇ ਜਾਂਦੇ ਸਨ। ਪਰ ਅਸੀ ਆਮ ਕਰਕੇ ਮੁਫਤ ਦੇ ਖਾਜੇ ਨਿੰਮ ਦੀਆਂ ਨਿਮੋਲੀਆਂ, ਪੀਲਾਂ, ਬੇਰ , ਪੱਤੇ ਤੋਂ ਪਹਿਚਾਣ ਕੇ ਜਵਾਰ ਦੇ ਮਿੱਠੇ ਗੰਨੇ, ਨਸੂੜੀਆਂ, ਬਾਜਰੇ ਦੇ ਸਿੱਟੇ, ਹੋਲਾਂ, ਕਣਕ ਦੇ ਡੰਡਰੇ ਤੇ ਬੋਹੜ ਦੀਆਂ ਗੋਲ੍ਹਾਂ ਖਾਂਦੇ। ਭੱਠੀ ਤੋ ਛੋਲਿਆਂ, ਕਣਕ, ਜਵਾਰ, ਬਾਜਰੇ ਤੇ ਮੱਕੀ ਦੇ ਦਾਣੇ ਭੁਨਾ ਕੇ ਖਾਂਦੇ। ਬਹੁਤੇ ਵਾਰੀ ਇਹਨਾ ਭੁੰਨੇ ਦਾਣਿਆ ਵਿੱਚ ਗੁੜ ਪਾਕੇ ਮੰਰੂਡੇ ਬਨਾਉਦੇ ਹੁੰਦੇ ਸੀ।ਰੰਗ ਬਿਰੰਗੀਆਂ ਕੁਲਫੀਆਂ ਤੇ ਬਰਫ ਦੇ ਗੋਲੇ ਚੁਸਕੀਆਂ ਲੈ ਲੈ ਕੇ ਖਾਂਦੇ। ਕਦੇ ਕਦੇ ਗਰਮ ਕਪੜੇ ਚ ਵਲੇਟ੍ਹੀ ਖੋਏਮਲਾਈ ਵੀ ਮੁੱਲ ਲੈ ਕੇ ਖਾਂਦੇ।ਗੋਲੀ ਵਾਲਾ ਬੱਤਾ ਤੇ ਲਾਲ ਸੋਡਾ ਵੀ ਦੁੱਧ ਚ ਪਾਕੇ ਪੀਂਦੇ। ਇਹ ਬਹੁਤ ਤਾਕਤਵਰ ਤੇ ਨੁਕਸਾਨਰਹਿਤ ਹੰਦੇ  ਸਨ।ਜਦੋ ੇਕਿ ਅੱਜ ਕਲ੍ਹ ਦਾ ਫਾਸਟ ਫੂਡ ਬਿਮਾਰੀਆਂ ਦਾ ਘਰ ਹੈ।
               ਉਸ ਸਮੇਂ ਨਾ ਹੀ ਕੋਈ ਅੱਜ ਕੱਲ ਵਰਗੀਆਂ  ਖੇਡਾਂ ਸਨ। ਕ੍ਰਿਕਟ ਦਾ ਕਦੇ ਨਾਮ ਹੀ ਨਹੀ ਸੀ ਸੁਣਿਆ। ਕੰਪਿਊਟਰ ਵੀ  ਨਹੀ ਸੀ ਹੰਦਾ। ਕੰਚ ਦੀਆਂ ਗੋਲੀਆਂ, ਕੋਡੀਆਂ, ਲੀਰਾਂ ਵਾਲੀ ਖਿਦੋ ਨਾਲ ਮਾਰ ਕੁਟਾਈ ਤੇ ਖਿਦੋ ਨਾਲ ਦਰਖੱਤਾਂ ਦੇ ਟਾਹਣੇ ਕੱਟ ਕੇ ਬਨਾਈਆਂ ਹਾਕੀਆਂ ਨਾਲ ਖੇਡਦੇ। ਬਾਂਦਰ ਕਿਲ੍ਹਾਂ, ਕੋਟਲਾ ਛਪਾਕੀ, ਬਾਰਾਂ ਬੀਟੀ, ਤਾਸ ਤੇ ਧੁੱਪ ਛਾਂ ਖੇਡਦੇ। ਲੁਕਣ ਮੀਟੀ ਤੇ ਐਸ ਪਰੈਸ ਵੀ ਖੇਡਦੇ। ਕਦੇ ਕਦੇ ਅਖਬਾਰ ਦਾ ਪਤੰਗ ਬਣਾਕੇ ਉਡਾਉਂਦੇ।  ਬਚਪਣ ਵਿੱਚ ਖੇਡ ਬਹੁਤ ਪਿਆਰੀ ਹੁੰਦੀ ਸੀ। ਲੜਾਈ ਕਰਕੇ ਵੀ ਘੰਟੇ ਬਾਦ ਇੱਕ ਹੋ ਜਾਣਾ। ਦਿਲ ਚ ਗੁੱਸਾ ਨਹੀ ਸੀ ਰੱਖਿਆ ਜਾਂਦਾ।ਸਾਈਕਲ ਚਲਾਉਣ ਦਾ ਵੀ ਚਾਅ ਹੰਦਾ ਸੀ । ਕਿਸੇ ਦਾ ਸਾਈਕਲ ਮੰਗ ਕੇ ਹੀ ਝੂਟੇ ਲੈਣੇ। ਤੇ ਸਾਰੇ ਪਿੰਡ ਦੀ ਫਿਰਨੀ ਦੇ ਚੱਕਰ ਲਾਉਣੇ ਹੀ ਸੁਗਲ ਹੁੰਦਾ ਸੀ।
                ਘਰ ਦੇ  ਨਿੱਕੇ ਮੋਟੇ ਕੰਮਾ ਚੋ ਵੀ ਮਸਤੀ  ਤਲਾਸa ਲੈਣੀ। ਅਕਸਰ ਮੱਝਾਂ ਨੂੰ ਛੱਪੜ ਤੇ ਨਹਾਉਣ ਦੇ ਬਹਾਨੇ ਜਾਣਾ ਤੇ ਕਾਫੀ ਸਮਾਂ ਛੱਪੜ ਚ ਹੀ ਨਹਾਉਂਦੇ ਰਹਿਣਾ।ਉਹੀ ਛੱਪੜ ਜਿੱਥੇ ਮੱਝਾਂ ਆਪਣਾ ਗੋਹਾ ਕਰਦੀਆਂ। ਪਿਸaਾਬ ਕਰਦੀਆਂ । ਗੰਦਾ ਪਾਣੀ ।ਪਾਣੀ ਥੱਲੇ ਚਿੱਕੜ ਗੰਦ। ਪਰ ਸਾਨੂੰ ਕੀ, ਸਾਨੂੰ ਤਾਂ ਨਹਾਉਣਾ ਚੰਗਾ ਲੱਗਦਾ ਸੀ। ਇਸੇ ਵਿੱਚ ਹੀ ਸਾਡੀ ਖੁਸaੀ ਸੀ।ਅੱਜ ਕਲ੍ਹ ਦੀ ਤਰਾਂ ਨਹੀ। ਫੁਹਾਰੇ ਥੱਲੇ ਨਹਾਉਣਾ। ਮਹਿੰਗੀਆਂ ਸਾਬਣਾਂ ਵਰਤਣੀਆਂ। ਜਦੋਂ ਕਦੇ ਮੀਂਹ ਆ ਜਾਂਦਾ ਤਾਂ ਅਸੀ ਬਹੁਤ ਖੁਸa ਹੋਣਾ। ਮੀਂਹ ਵਿੱਚ ਨਹਾਉਣਾ। ਗਲੀਆਂ ਵਿੱਚ  ਭੱਜਣਾ।ਖੂਬ ਰੋਲਾ ਪਾਉਣਾ। ਕਿਸੇ ਨੇ ਨਾ ਰੋਕਣਾ ਤੇ ਨਾ ਟੋਕਣਾ। ਝਖੇੜੇ ਨਾਲ ਮੀਂਹ ਪੈਦਾ ।ਦਰਖੱਤ ਡਿਗੱਦੇ। ਛੱਤਾਂ ਚੋਦੀਆਂ। ਤੇ ਪੈਂਦੇ ਮੀਹ ਵਿੱਚ ਛੱਤਾਂ ਤੇ ਮਿੱਟੀ ਪਾਉਣੀ। ਅੱਠ ਅੱਠ ਦਿਨ ਝੜੀ ਲੱਗੀ ਰਹਿੰਦੀ। ਅੰਦਰ ਬੈਠੈ ਰਹਿੰਦੇ। ਜਨਾਨੀਆਂ ਮਾਮੇ ਭਾਣਜੇ ਨੂੰ ਇੱਕਠੇ ਨਾ ਬੈਠਣ ਦਿੰਦੀਆਂ। ਮਤੇ ਮਾਮੇ ਭਾਣਜੇ ਨੂੰ ਇੱਕਠਿਆਂ ਬੈਠਿਆਂ ਦੇਖ ਕੇ ਆਸਮਾਨੀ ਬਿਜਲੀ ਨਾ ਡਿੱਗ ਪਵੇ। ਇਹ ਉਹਨਾ ਦਾ ਪੁਰਾਣਾ ਵਹਿਮ ਸੀ ।
                    ਸਕੂਲ ਵਿੱਚ ਵੀ ਪੜ੍ਹਣ ਵੀ ਟਾਂਵੇ ਟਾਂਵੇ ਜੁਆਕ ਹੀ ਜਾਂਦੇ ਸਨ। ਹਰ ਘਰ ਵਿੱਚ ਇੱਕ ਜੁਆਕ ਨੂੰ ਪੜ੍ਹਣੇ ਪਾਇਆ ਜਾਂਦਾ ਤਾਂ ਇੱਕ ਨੂੰ ਬਿਲਕੁਲ ਅਣਪੜ੍ਹ ਰੱਖ ਲਿਆ ਜਾਂਦਾ ਤਾਂਕਿ ਉਹ ਖੇਤੀ ਵਿੱਚ ਆਪਣੇ ਪਰਿਵਾਰ ਦੀ ਸਹਾਇਤਾ ਕਰ ਸਕੇ। ਸਕੂਲੋਂ ਆਉਣ ਤੋ ਬਾਦ ਵੀ ਘਰ ਦੇ ਕੰਮਾ ਦੀ ਲਿਸਟ ਤਿਆਰ ਹੁੰਦੀ ਸੀ। ਸਕੂਲ ਦਾ ਕੰਮ ਰਾਤ ਨੂੰ ਮਿੱਟੀ ਦੇ ਤੇਲ ਦੇ ਦੀਵੇ ਦੀ ਰੋਸaਨੀ ਵਿੱਚ ਜਾ ਕੋਈ ਲਾਲਟੈਨ ਜਗਾ ਕੇ ਕੀਤਾ ਜਾਂਦਾ ਸੀ। ਟਿਊਸaਨਾ ਦਾ ਰਿਵਾਜ ਨਹੀ ਸੀ। ਕੋਈ ਵੀ ਅਧਿਆਪਕ ਟਿਊਸaਨ ਨਹੀ ਸੀ ਪੜਾਉਂਦਾ। ਹਾਂ ਜਿਸ ਘਰੇ ਕੋਈ ਆਧਿਆਪਕ ਰਹਿੰਦਾ ਸੀ ਬੱਚਿਆਂ ਨੂੰ ਸਮਾਂ ਬਤੀਤ ਕਰਨ ਦੇ ਬਹਾਨੇ ਸਕੂਲ ਦਾ ਕੰਮ ਕਰਵਾ ਦਿੰਦਾ ਸੀ।
 ਅਸੀ ਪੁਰਾਣੇ ਕਪੜੇ ਦੇ ਬਣੇ ਝੋਲਿਆਂ ਵਿੱਚ ਜਾ ਪੁਰਾਣੇ ਕਪੜੇ ਵਿੱਚ ਕਿਤਾਬਾਂ ਕਾਪੀਆਂ ਤੇ ਸਲੇਟ ਬੰਨ ਕੇ ਸਕੂਲ ਜਾਂਦੇ। ਆਹ ਅੱਜ ਕਲ੍ਹ ਦੇ ਸਕੂਲੀ ਬੈਗਾਂ ਦਾ ਚਲਣ ਨਹੀ ਸੀ। ਹਾਂ ਦੂਜੇ ਹੱਥ ਵਿੱਚ ਲੱਕੜ ਦੀ ਫੱਟੀ ਹੁੰਦੀ ਸੀ। ਸਕੂਲੋ ਵਾਪਿਸੀ ਵੇਲੇ ਗਾਚੀ ਨਾਲ ਫੱਟੀ ਪੋਚਣਾ ਸਾਡਾ ਨਿਤਨੇਮ ਹੁੰਦਾ ਸੀ। ਮੁੰਡੇ ਕੁੜੀਆਂ ਦੇ ਰਿਸaਤੇ ਅਣਭੋਲ ਹੀ ਹੁੰਦੇ ਸਨ। ਮੁੰਡੇ ਕੁੜੀ ਦੇ ਭੇਦ ਵਾਲਾ ਬਹੁਤਾ ਗਿਆਨ ਨਹੀ ਸੀ ਹੁੰਦਾ। ਸਾਉਣ ਦੇ ਮਹੀਨੇ ਜਦੋਂ ਕੁੜੀਆਂ ਤੀਆਂ ਲਾਉਦੀਆਂ ਗਿੱਧਾ ਪਾਉਂਦੀਆਂ ਤਾਂ ਅਸੀ ਟਿੱਡੇ ਜਿਨਾਂ ਨੂੰ ਰੱਬ ਦੇ ਘੋੜੇ ਆਖਿਆ ਜਾਂਦਾ ਸੀ ਕੁੜੀਆਂ ਦੇ ਉੱਤੇ ਸੁਟਦੇ । ਕੁੜੀਆਂ ਡਰਦੀਆਂ ਚੀਕਦੀਆਂ ਪਰ ਉਹ ਬੁਰਾ ਨਾ ਮਨਾਉਂਦੀਆਂ। ਅੱਜ ਕਲ੍ਹ ਵਰਗੇ ਭਿਆਨਕ ਹਾਲਾਤ ਨਹੀ ਸਨ।ਕਾਮ ਦੀ ਅੰਨੀ ਅੱਗ ਨਹੀ ਸੀ ਸਗੋਂ ਪਿਆਰ ਤੇ ਵਿਸaਵਾਸa ਦੀ ਜੋਤ ਹਰ ਦਿਲ ਚ ਜਗਦੀ ਸੀ । ਪਿੰਡ ਦੀ ਧੀ ਨੂੰ ਭੈਣ ਅਤੇ ਧੀ ਦਾ ਰੁਤਬਾ ਹਾਸਿਲ ਸੀ। ਰਿਸaਤਿਆਂ ਵਿੱਚ ਵਿਸaਵਾਸa ਝਲਕਦਾ ਸੀ। 
ਹੁਣ ਉਹ ਸਮਾਂ ਨਹੀ ਹੈ। ਟੈਲੀਵੀਜਨ ਅਤੇ ਫਿਲਮਾਂ ਦੇ ਪ੍ਰਭਾਵ ਨੇ ਸਾਡਾ ਮਾਨਸਿਕ ਸੰਤੁਲਨ ਵਿਗਾੜ ਦਿੱਤਾ ਹੈ। ਕਾਮ ਤੇ ਕ੍ਰੋਧ ਦੀ ਹਨੇਰੀ ਨੇ ਰਿਸaਤਿਆਂ ਵਿਚਲਾ ਵਿਸaਵਾਸa ਖਤਮ ਕਰ ਦਿੱਤਾ ਹੈ। ਉਹ ਬਚਪਣ ਦੇ ਦਿਨ ਇੱਕ ਸੁਫਨਾ ਲੱਗਦੇ ਹਨ। ਅਚੰਬਾ ਹੀ ਨਜਰ ਆਉਂਦੇ ਹਨ। ਉਹ ਪੁਰਾਣੇ ਦਿਨ ਵਾਪਿਸ ਨਹੀ ਆਉਂਣੇ। ਕੋਈ ਮੇਰੇ ਉਹਨਾ ਦਿਨਾਂ ਨੂੰ ਵਾਪਿਸ ਲਿਆ ਦੇਵੇ। ਕਾਸa ਉਹ ਦਿਨ ਵਾਪਿਸ ਆ ਸਕਦੇ।
ਰਮੇਸa ਸੇਠੀ ਬਾਦਲ
ਮੋ 98 766 27 233      

ਡਵਾਂਸ ਲੋਕ

                                               

ਡਵਾਂਸ ਲੋਕ


            “ਭੈਣੇ ਮੰਗ ਲਿਆ ਪੋਤਰਾ।' ਸaਾਮ ਨੂੰ ਸੈਰ ਕਰਨ ਗਈ ਬੀਜੀ  ਨੂੰ ਪਾਰਕ ਚ ਬੈਠਦੇ ਹੀ 146 ਨੰਬਰ ਆਲਿਆਂ ਦੀ ਬੁੜੀ ਨੇ ਪੁਛਿਆ। “ਹਾਂ ਜੀ ਮੰਗ ਲਿਆ । ' ਉਸ ਨੇ ਸੰਖੇਪ ਜਿਹਾ ਜਵਾਬ ਦਿੱਤਾ। “ਫਿਰ ਤਾਂ ਵਾਧੁ ਮਾਲ ਪੱਤਾ ਮਿਲਿਆ ਹੋਣਾ ਹੈ। ' ਉਸ ਬੁੜੀ ਨੇ ਅਗਲਾ ਸਵਾਲ ਦੇ ਮਾਰਿਆ ਤੇ ਬੀਜੀ ਚੁੱਪ ਜਿਹੀ ਕਰਗੀ। “ਲੈ ਭਾਈ ਨਾ ਮੂੰਹ ਮਿੱਠਾ ਕਰਵਾਈ ਇਉਂ ਚੁੱਪ ਕਿਉਂ ਕਰਗੀ। ਦੱਸ ਕੁੜਮਾਂ ਨੇ ਕੀ ਕੁਝ ਦਿੱਤਾ। ਤੇਰੀ ਵੀ ਉਂਗਲੀ ਚਮਕੀ ਹੋਊਗੀ ਕਿ ਕੰਨਾ ਨੂੰ ਸਿੰਗਾਰ ਦਿੱਤਾ।' ਬੁੜੀ ਨੇ ਫਿਰ ਸaੁਰਲੀ ਛੱਡ ਦਿੱਤੀ। “ਭਾਈ ਦੇਣ ਲੈਣ ਦਾ ਤਾਂ ਮੈਨੂੰ ਪਤਾ ਨਹੀ। ਮੇਰੇ ਤਾਂ ਧੀ ਜਵਾਈ ਨਹੀ ਆਏ। ਮੇਰਾ ਕਾਹਦਾ ਫੰਕਸaਨ ਸੀ।' ਇਹਨਾ ਕਹਿਕੇ  ਬੀਜੀ ਨੇ ਅੱਖ ਦੀ ਕੋਰ ਚ ਆਈ ਬੂੰਦ ਨੂੰ ਸੱਜੇ ਹੱਥ ਦੀ ਤਲੀ ਨਾਲ ਪੂੰਝ ਦਿੱਤਾ। “ਬਾਕੀ ਰਹੀ ਦੇਣ ਲੈਣ ਦੀ ਗੱਲ ਮੁੰਡੇ ਨੇ ਬਹੂ ਨੂੰ ਕੀ ਦਿੱਤਾ ਮੈਂ ਨਹੀ ਪੁਛਿਆ ਤੇ ਨਾ ਉਹਨਾ ਮੈਨੂੰ ਦੱਸਿਆ।ਹਾਂ ਉਹਨਾ ਨੇ ਕੀ ਕੁਝ ਦੇ ਦਿੱਤਾ ਇਹ ਮੈਂ ਮੁੰਡੇ ਨੂੰ ਪੁਛਿਆ ਸੀ ਤੇ ਉਹ ਕਹਿੰਦਾ ਬੀਜੀ ਹੁਣ ਲੋਕ ਐਡਵਾਂਸ ਹੋ ਗਏ ਹਨ। ਇਹਨਾ ਗੱਲ੍ਹਾ ਚ ਨਹੀ ਪਈਦਾ। ' ਬੀਜੀ ਨੇ ਹੱਡ ਬੀਤੀ ਸੁਣਾ ਦਿੱਤੀ।
“ਭਈ ਆਹ ਡਵਾਂਸ ਲੋਕ ਕੋਣ ਹੁੰਦੇ ਹਨ ਜੋ ਬਜੁਰਗਾਂ ਤੋ ਲੈਣ ਦੇਣ ਦਾ ਵੀ ਓਹਲਾ ਰੱਖਦੇ ਹਨ।ਧੀਆਂ ਭੈਣਾਂ ਨਾਲ ਨਹੀ ਵਰਤਦੇ। ਇਹ ਕਿਹੋ ਜਿਹੇ ਲੋਕ ਹਨ।
ਰਮੇਸ ਸੇਠੀ ਬਾਦਲ
ਮੋ 98 766 27233

Tuesday, 3 December 2013

ਪੈਂਡੂ ਜੇਹਾ ਨਾ ਹੋਵੇ ਤਾਂ


                                 
 ਪੈਂਡੂ ਜੇਹਾ ਨਾ ਹੋਵੇ ਤਾਂ


“ਕਾਹਦਾ ਅ੍ਰਪਰੇਸaਨ ਕਰਵਾਇਆ ਹੈ ਵੀਰੇ ਤੂੰ?ਂ
“ਪੱਥਰੀ ਦਾ।ਂਮੈa ਦੱਸਿਆ।
“ਪੱਥਰੀ ਦਾ ਅਪ੍ਰੇਸaਨ ਕਰਾਉਣ ਦੀ ਕੀ ਲੋੜ ਸੀ। ਇੱਕ ਪੇਟੀ ਲਿਆਉਂਦਾ ਬੀਅਰ ਦੀ ਪੀ ਲੈਂਦਾ ਤੇ ਪੱਥਰੀ ਬਾਹਰ।ਂ ਉਸ ਨੇ ਸਿਆਣਿਆ ਵਾਂਗੂੰ ਪਟਾਕ ਦਿਨੇ ਆਖਿਆ। ਚਹਿਲ ਹਸਪਤਾਲ ਦੇ 103 ਨੰਬਰ ਕਮਰੇ ਚ ਅਪ੍ਰੇਸaਨ ਤੋa ਬਾਅਦ ਮੈਨੂੰ ਮਿਲਣ ਆਏ ਦਸ ਕੁ ਸਾਲਾਂ ਦੇ ਗੋਰੇ ਨਿਛੋਹ ਮੁੰਡੇ ਦੀ ਗੱਲ ਸੁਣ ਕੇ ਮੈ ਹੈਰਾਨ ਹੀ ਹੋ ਗਿਆ ਤੇ ਉਸ ਵੱਲ ਮੇਰੀ ਦਿਲਚਸਪੀ ਵੱਧ ਗਈ।ਤੂੰ ਪੇਸੈਂਟ ਹੈ ਕਿ ਅਟੈਂਡੈਂਟ?ਂ ਮੈਂ ਪੁੱਛਿਆ।
“ਅਟੈਂਡੈਂਟ ਹਾਂ।ਮੈਂ ਤਾਂ । ਪੇਸੈਂਟ ਤਾਂ ਮੇਰੀ ਭੂਆ ਹੈ ਮੁੰਡਾ ਹੋਇਆ ਹੈ ਉਹਦੇ। ਮੈਂ ਤਾਂ ਮੇਰੀ ਮਾਂ ਨਾਲ ਆਇਆ ਹਾਂ।ਂ ਉਸ ਨੇ ਵਿਸਥਾਰ ਨਾਲ ਮੈਨੂੰ ਦੱਸਿਆ। 
“ਕਿਹੜੀ ਕਲਾਸ ਵਿੱਚ ਪੜ੍ਹ ਦਾ ਹੈਂ ਤੇ ਕਿੱਥੇ।ਂ ਮੈਂ ਹੋਰ ਜਾਣਕਾਰੀ ਲੈਣ ਲਈ ਉਸ ਨੂੰ ਪੁੱਛਿਆ। “ਦਿਉਣ ਸਰਕਾਰੀ ਸਕੂਲ ਚ ਪੜ੍ਹਦਾ ਹਾਂ ਮੈ, ਪੰਜਵੀ ਚ। ਪਹਿਲਾ ਪ੍ਰਾਈਵੇਟ ਸਕੂਲ ਚ ਦਾਖਲਾ ਲਿਆ ਸੀ ਉੱਥੇ ਪੜ੍ਹਾਈ ਹੈਣੀ ਸੀ ਫਿਰ ਮੇਰਾ ਡੈਡੀ ਕਹਿੰਦਾ ਆਹ ਸਰਕਾਰੀ ਸਕੂਲ ਹੀ ਵਧੀਆ ਹੈ। ਆਪਾਂ ਕਿਹੜਾ ਡਾਕਟਰ ਬਨਣਾ ਹੈ। ਬੀ ਏ ਕਰਲਾਂ ਗੇ ਜਮੀਨ ਹੈਗੀ ਹੈ। ਕੋਈ ਕੰਮ ਵੱਡਾ ਕਰਲਾ ਗੇ। ਨਾਲੇ ਅੱਜ ਕੱਲ ਤਾਂ ਸਰਕਾਰੀ ਸਕੂਲਾਂ ਚ ਵੀ ਅੰਗਰੇਜੀ ਪੜਾਉਂਦੇ ਹਨ।ਂਉਸ ਨੇ ਦੱਸਿਆ।
“ਤੂੰ ਫਿਰ ਪੜ੍ਹਦਾ ਹੀ ਹੈ ਕਿ ਹੋਰ ਵੀ ਕੁਝ ਕਰਦਾ ਹੈ ।ਂਮੈ ਮਜਾਕ ਨਾਲ ਪੁਛਿਆ।
“ ਮੈਂ ਹੋਰ ਕੀ ਕਰਨਾ ਹੈ । ਮੈਨੂੰ ਕਬੱਡੀ ਖੇਡਣ ਦਾ ਸੌਕ ਹੈ। ਵੱਡਾ ਹੋ ਕੇ ਕਬੱਡੀ ਖੇਡਿਆ ਕੰਰੂ।ਕਬੱਡੀ ਤਾਂ ਹਰਜੀਤ ਬਾਜੇਖਾਨੇ ਆਲਾ ਖੇਡਦਾ ਸੀ ਬਹੁਤ ਵਧੀਆ। ਵਿਚਾਰਾ ਮਰ ਗਿਆ।ਂਮੈਂ ਵੇਖਿਆ ਹੁਣ ਉਸ ਦੇ ਮੂੰਹ ਤੋਂ ਲਾਲੀ ਗਾਇਬ ਸੀ। ਤੇ ਕੁਝ ਉਦਾਸ ਜਿਹਾ ਨਜਰ ਆਇਆ।
“ਹੋਰ ਸੋਡੇ ਪਿੰਡ ਦਿਉਣ ਦਾ ਕੀ ਮਸਹੂਰ ਹੈ?ਂ ਮੈਂ ਉਸ ਦੇ ਮਨ ਚੌ ਉਦਾਸੀ ਕੱਢਣ ਲਈ ਪੁਛਿਆ।
“ਸਾਡੇ ਪਿੰਡ ਦੇ ਇੱਕ ਦੋ ਗੀਤਕਾਰ ਹਨ। ਬਹੁਤ ਵਧੀਆ ਗਾਣੇ ਲਿਖਦੇ ਹਨ। ਚੰਗੇ ਗੀਤਕਾਰਾਂ ਨੇ ਗਾਏ ਹਨ।ਂ ਮੈਂ ਉਸ ਦੀ ਜਾਣਕਾਰੀ ਵੇਖਕੇ ਹੈਰਾਨ ਸੀ।
“ਤੂੰ ਕਰਮਜੀਤ ਕੰਮੋ ਨੂੰ ਜਾਣਦਾ ਹੈ ਸੋਡੇ ਪਿੰਡ ਆਲੀ ਨੁੰ।ਸੁਣਿਆ ਹੈ ਤੂੰ ਉਸਦਾ ਨਾਂ?ਂ ਮੈਂ ਫਿਰ ਉਸਨੂੰ ਛੇੜਿਆ। “ਹਾਂ ਸੁਣਿਆ ਤਾਂ ਹੈ ਸaਇਦ ਕਹਾਣੀਆਂ ਕਹੁਣੀਆ ਲਿਖਦੀ ਹੈ। ਨਾਲੇ ਉਹ ਸਾਡੇ ਪਿੰਡ ਨਹੀ ਰਹਿੰਦੀ ।ਉਹ ਤੇ ਵਿਆਹੀ ਗਈ ਹੈ ਪਰਾਂ ਹਰਿਆਣੇ ਚ। ਟੀਚਰ ਹੈ ਸਾਇਦ।ਂਉਸ ਦੀ ਗੱਲ ਸੁਣ ਕੇ ਮੈa ਹੱਸ ਪਿਆ। ਉਸਨੂੰ ਸਾਰੀ ਜਾਣਕਾਰੀ ਸੀ ਹਰ ਵਿਸaੇ ਦੀ। 
“ਮੈਂ ਫਿਰ ਆਊਂਗਾ।ਂ ਕਹਿ ਕੇ ਉਹ ਚਲਾ ਗਿਆ ਤੇ ਮੈਂ ਆਪਣਾ ਦਰਦ  ਭੁੱਲ ਗਿਆ ਤੇ ਉਸ ਬਾਰੇ ਹੀ ਸੋਚਦਾ ਰਿਹਾ।ਇਹ ਲੋਕ ਇੰਨਾ ਕੁਝ ਕਿਵੇ ਸਿੱਖ ਜਾਂਦੇ ਹਨ। 
“ਆਂਟੀ ਦੁੱਧ ਲਿਆਮਾਂ ਘਰੋ ਆਇਆ ਹੈ। ਇੱਕ ਬੋਤਲ ਚ ਚਾਹੇ ਇੱਕ ਬੋਤਲ ਪਾਣੀ ਦੀ ਪਾ ਲਿਉ। ਫਿਰ ਵੀ ਸੋਡੇ ਦੁੱਧ ਨਾਲੋ ਗਾੜ੍ਹਾ ਹੀ ਹੋਵੇਗਾ। ਇੱਥੇ ਸaਹਿਰ ਚ ਤਾਂ ਜਮਾਂ ਪਾਣੀ ਵਰਗਾ ਮਿਲਦਾ ਹੈ। ਹਾਂ ਸੱਚ ਲੱਸੀ ਵੀ ਆਈ ਹੈ ਪਿੰਡੋਂ ।ਬੇਬੇ ਕਹਿੰਦੀ ਸੀ ਤੇਰੀ ਆਂਟੀ ਨੂੰ ਪੁੱਛ ਲਈ। ਜੇ ਪੀਣੀ ਹੋਵੇ ਤਾਂ?ਂ ਉਹ ਇਕੋ ਸਾਹੇਂ ਕਈ ਗੱਲਾਂ ਕਰ ਗਿਆ। ਮੇਰੀ ਮੰਮੀ ਨਾਲ।
“ਨਹੀ ਬੇਟਾ ਦੁੱਧ ਤਾਂ ਤੇਰੇ ਅੰਕਲ ਲੈ ਆਏ ਇੱਕ ਪੈਕਟ। ਹਾਂ ਲੱਸੀ ਲੈ ਆਈ ਜੇ ਘਰੋਂ ਆਈ ਹੈ ਤਾਂ।ਂ ਮੇਰੀ ਮੰਮੀ ਨੇ ਨਿਮਰਤਾ ਨਾਲ ਕਿਹਾ।
             “ਵੀਰੇ ਤੇਰੀ ਫੇਸ ਬੁੱਕ ਤੇ ਆਈ ਡੀ ਹੈਗੀ ਆ। ਕੀ ਨਾ ਤੇ ਹੈ ਮੈਂ ਤੈਨੂੰ ਐਡ ਕਰਾਂਗਾ।ਮੇਰੀ ਵੀ ਹੈਗੀ।ਂ ਉਸ ਨੇ ਅੱਪਨੱਤ ਜਿਹੀ ਦਿਖਾਉਦੇ ਨੇ ਪੁੱਛਿਆ। ਤੇ ਮੈਂ ਆਪਣੀ ਆਈ ਡੀ ਦੱਸ ਦਿੱਤੀ। 
“ਤੇਰੇ ਕੋਲ ਕੰਮਪਿਊਟਰ ਹੈਗਾ ਹੈ?ਂ ਮੈਂ ਪੁਛਿਆ। 
“ਹਾਂ ਸਾਡੇ ਘਰੇ ਕੰਮਪਿਊਟਰ ਵੀ ਹੈਗਾ ਹੈ ਤੇ ਮੇਰੇ ਮੋਬਾਇਲ ਤੇ ਵੀ ਨੈਟ ਚਲਦਾ ਹੈ। ਪਰ ਬੇਬੇ ਮੋਬਾਇਲ ਸਕੂਲ ਨਹੀ ਲਿਜਾਣ ਦਿੰਦੀ। ਅਖੇ ਤੂੰ ਪੜਦਾ ਤਾਂ ਹੈਣੀ ਇਸ ਤੇ ਹੀ ਉਂਗਲਾਂ ਮਾਰੀ ਜਾਂਦਾ ਹੈ ਸਾਰਾ ਦਿਨ।ਂ ਉਸ ਨੇ ਮੋਕਾ ਮਿਲਦੇ ਹੀ ਬੇਬੇ ਦੀ ਸਿaਕਾਇਤ ਵੀ ਜੜ੍ਹ ਦਿੱਤੀ।
“ਮੈਂ ਲੱਸੀ ਲਿਆਵਾਂ ਆਂਟੀ ਖਾਤਿਰ।ਂ ਕਹਿ ਕੇ ਉਹ ਭੱਜ ਗਿਆ।ਮੈa ਅਜੇ ਉਸ ਬਾਰੇ ਸੋਚਦਾ ਹੀ ਪਿਆ ਸੀ ਤੇ ਉਹ ਅੱਧੀ ਬੋਤਲ ਦੁੱਧ ਦੀ ਤੇ ਲੱਸੀ ਆਲਾ ਡੋਲੂ ਲੈ ਆਸ਼ਇਆ।ਦੂਜੇ ਹੱਥ ਵਿੱਚ ਦੋ ਲੰਬੀਆਂ ਲੰਬੀਆਂ ਮੂਲੀਆਂ ਸਨ। ਤੇ ਨਾਲੇ ਇੱਕ ਕੋਲ੍ਹਾ ਫੜਿਆ ਸੀ। 
“ਬੇਬੇ ਕਹਿੰਦੀ ਮੂਲੀਆਂ ਵੀ ਲੈ ਜਾ ਪਿੰਡੋਂ ਆਈਆ ਹਨ ਨਾਲੇ ਤੇਰੀ ਆਂਟੀ ਨੂੰ ਆਹ ਸਾਗ ਦੇ ਦੇਵੀ। ਇਹ ਸaਹਿਰੀਏ ਕਿੱਥੇ ਰਿੰਨਦੇ ਹੋਣੇ ਹਨ।ਂ ਉਸ ਨੇ ਪਿੰਡਾਂ ਆਲਿਆਂ ਵਰਗੀ ਦਰਿਆ ਦਿਲੀ ਦਿਖਾਈ। ਤੇ ਮੰਮੀ ਦੇ ਵਾਰ ਵਾਰ ਨਾ ਕਰਨ ਦੇ ਬਾਵਜੂਦ ਵੀ ਉਸ ਨੇ ਸਾਰਾ ਸਮਾਨ ਸਲੈਬ ਤੇ ਰੱਖ ਦਿੱਤਾ।
“ਵੀਰੇ ਬਸ ਹੁਣ ਮੈਂ ਕਾਰ ਚਲਾਉਣੀ ਸਿੱਖ ਲੈਣੀ ਹੈ। ਪਾਪਾ ਕਹਿੰਦਾ ਸੀ ਪਹਿਲਾ ਤੂੰ ਮਾਰੂਤੀ ਸਿੱਖ ਲੈ ਤੇ ਫਿਰ ਹੋਲੀ ਹੋਲੀ ਸਵਿਫਟ ਵੀ ਚਲਾ ਲਿਆ ਕਰੀ। ਟਰੈਕਟਰ ਤਾਂ ਮੈਂ ਆਪੇ ਹੀ ਸਿੱਖ ਗਿਆ। ਇੱਕ ਦਿਨ ਮੈਂ ਇਕੱਲੇ ਨੇ ਸਟਾਰਟ ਕੀਤਾ ਗੇਅਰ ਪਾਇਆ ਤੇ ਦੋ ਤਿੰਨ  ਗੇੜੇ ਦੇ ਦਿੱਤੇ। ਸਾਡੇ ਘਰੇ ਪੰਜ ਤਾਂ ਲਵੇਰੀਆਂ ਹਨ। ਦੋ ਗਊਆਂ, ਇੱਕ ਘੋੜੀ ਵੀ ਹੈ। ਮੇਰੇ ਚਾਚੇ ਨੇ ਇੱਕ ਲਿਬਰਾ ਪਾਲਿਆ ਹੈ ਤੇ ਮੈਂ ਵੀ ਅੜੀ ਨਾਲ ਇੱਕ ਕਾਲੇ ਰੰਗ ਦਾ ਪਗ ਲੈ ਆਇਆ।ਂ ਉਸ ਨੇ ਆਪਣੇ ਘਰ ਬਾਰੇ ਜਾਣਕਾਰੀ ਦਿੱਤੀ।ਉਸ ਦੀਆਂ ਗੱਲਾਂ ਤੋ ਇਉ ਲੱਗਦਾ ਸੀ ਉਹ ਆਪਣੀ ਉਮਰ ਨਾਲੋ ਕਾਫੀ ਵੱਡਾ ਤੇ ਸਿਆਣਾ ਸੀ। ਮੈਂ ਉਸ ਅਂਗੇ ਆਪਣੇ ਆਪ ਨੁੰ ਬੋਣਾ ਜਿਹਾ ਮਹਿਸੂਸ ਕੀਤਾ। ਅਸੀ ਸਹਿਰ ਵਾਲੇ ਹੋਕੇ ਵੀ ਉਸ ਅਮੀਰ ਵਿਰਸੇ ਨਾਲੋ ਕਿੰਨਾ ਪਿੱਛੇ ਹਾਂ। ਕੀ ਸਾਡੀ ਸੋਚ ਬਸ ਪੈਸ ਤੇ ਹੀ ਸੀਮਤ ਹੈ। ਅਸੀ ਸaਹਿਰੀਏ ਕਿਸ ਗੱਲ ਦਾ ਮਾਨ ਕਰਦੇ ਹਾਂ।ਪਤਾ ਨਹੀ ਕੀ ਸੋਚ ਕੇ ਅਸੀ ਕਹਿ ਦਿੰਦੇ ਹਾਂ ਪੈਂਡੂ ਜਿਹੇ ਨਾ ਹੋਣ ਤਾਂ। 
ਰਮੇਸ ਸੇਠੀ ਬਾਦਲ
ਮੋ 98 766 27 233  

Saturday, 16 November 2013

ਮਾਸਟਰਾਂ ਦਾ ਟੱਬਰ


ਮਾਸਟਰਾਂ ਦਾ ਟੱਬਰ


              ਗੱਲ ਕੋਈ ਪੰਜ ਸੱਤ ਸਾਲ ਹੀ ਪੁਰਾਣੀ ਹੈ ਮੈਂ ਬਠਿੰਡੇ ਤੋਂ ਫਰੀਦਕੋਟ ਚੱਲਿਆ ਸੀ। ਤੇ ਬਸ ਅਜੇ ਗੋਨਿਆਣੇ ਪੰਹੁਚੀ ਸੀ ਤੇ ਸੱਤਰ ਕੁ ਸਾਲ ਦਾ ਬਾਬਾ ਬਸ ਚ ਚੜਿਆ। ਇੱਕ ਕੰਡਕਟਰ ਨੇ ਲੰਬੀ ਸaੀਟੀ ਮਾਰੀ ਤੇ ਬਸ   ਚਲ ਪਈ ਤੇ ਨਾਲ ਹੀ ਉਸ ਨੇ ਚੇਤਾਵਨੀ ਦੇ ਦਿੱਤੀ ਕਿ ਇੱਥੋਂ ਚੱਲੀ ਬਸ ਸਿੱਧੀ ਕੋਟਕਪੂਰੇ ਰੁਕੇਗੀ ਰਸਤੇ ਚ ਨਹੀ ਰੁਕਣੀ। ਉਹ ਬਾਬਾ ਮੇਰੇ ਨਾਲ ਬੈਠਣ ਦੀ ਝਾਕ ਵਿੱਚ ਸੀ। ਮੈਂ ਬਾਬੇ ਕਮਜੋਰ ਸਿਹਤ ਵੇਖਕੇ ਉਸਨੂੰ ਨਾਲ ਬਿਠਾ ਲਿਆ ਤੇ ਗੱਲਾਂ ਕਰਦੇ ਹੋਏ ਜਦੋਂ ਬਾਬੇ ਨੂੰ ਪਤਾ ਲੱਗਿਆ ਕਿ ਗੋਨਿਆਣਾ ਲਾਗੇ ਹੀ ਮੇਰੇ ਸਹੁਰੇ ਹਨ। ਤਾਂ ਬਾਬੇ ਅਪਣੱਤ ਜਿਹੀ ਵਿਖਾਉਣ ਲੱਗਾ। “ਮਹਿਮੇ ਸਰਕਾਰੀ  ਪਿੰਡ ਫਿਰ ਤੁੰ ਕਿੰਨਾ ਦੇ ਵਿਆਹਿਆ ਹੇ?ਂਬਾਬੇ ਨੇ ਮੈਨੂੰ ਪੁਛਿਆ। “ਮੇਰੇ ਸਹੁਰਾ ਸਾਹਿਬ ਦਾ ਨਾਮ ਸ੍ਰੀ ਬਸੰਤ ਰਾਮ ਗਰੋਵਰ ਹੈ।ਂ ਮੇਰੇ ਇੰਨਾ ਦੱਸਣ ਤੇ ਬਾਬੇ ਦੇ ਮੂੰਹ ਤੇ ਰੋਣਕ ਆ ਗਈ। “ਅੱਛਾ ਤੂੰ ਮਾਸਟਰ ਬਸੰਤ ਰਾਮ ਦਾ ਜਵਾਈ ਹੈ।ਂ “ਤੁਸੀ ਜਾਣਦੇ ਹੋ ਉਹਨਾ ਨੂੰ ?ਂ ਮੈਂ ਉਤਸੁਕਤਾ ਵੱਸ ਪੁੱਛਿਆ। “ਹਾਂ ਚੰਗੀ ਤਰ੍ਹਾਂ।  ਤਿੰਨ ਭਰਾ ਹਨ ਉਹ ਬਸੰਤ ਰਾਮ, ਜਸਵੰਤ ਰਾਮ ਤੇ ਕਸਤੂਰ ਚੰਦ। ਸਾਡੇ ਪਿੰਡ ਉਹਨਾ ਨੁੰ ਮਾਸਟਰਾਂ ਦਾ ਟੱਬਰ ਕਹਿੰਦੇ ਹਨ। ਇਹ ਤਿੰਨੇ  ਮੋਹਨ ਲਾਲ ਦੇ ਹਨ ਤੇ ਤਿੰਨ ਮੁੰਡੇ ਕਰਤਾ ਰਾਮ ਦੇ ਹਨ। ਚੇਤ ਰਾਮ, ਬੂਟਾ ਰਾਮ ਤੇ ਸਮਸaੇਰ ਸਿੰਘ । ਬਈ ਇਹ ਖਾਨਦਾਨ ਪੜ੍ਹਾਈ ਦਾ ਪੁਜਾਰੀ  ਹੈ। ਪੜ੍ਹਾਈ ਦੀ ਮਹੱਤਤਾ ਤਾਂ ਕੋਈ ਇਹਨਾ ਕੋਲੋ ਸਿੱਖੇ। ਪੜਾਈ ਤਾਂ ਬਸ ਇਹਨਾ ਦੇ ਖੂਨ ਵਿੱਚ ਰਚੀ ਹੋਈ ਹੈ। ਇਹ ਸਾਰੇ ਭਰਾ ਮਾਸਟਰ ਸਨ। ਅੱਗੋ ਇਹਨਾ ਦੇ ਪੁੱਤ, ਧੀਆਂ, ਭੈਣਾਂ,ਨੂੰਹਾਂ ਸਭ ਟੀਚਰ।  ਗੱਲ ਕੀ ਇਸ ਖਾਨਦਾਨ ਨੇ ਸਮਾਜ ਨੂੰ ਸਤਾਈ ਆਧਿਆਪਕ ਦਿੱਤੇ ਹਨ।ਂ ਬਾਬਾ ਨੇ ਉਹਨਾ ਦੀ ਹਿਸਟਰੀ ਖੋਲ੍ਹ ਲਈ।
                      “ਵੈਸੇ ਇਹ ਸਾਰੇ ਭਰਾ ਦਸ ਦਸ ਪੜ੍ਹ ਕੇ ਮਾਸਟਰ ਲੱਗੇ ਸਨ। ਪਰ ਫਿਰ ਅੱਗੇ ਪੜ੍ਰ ਪੜ੍ਹਕੇ ਤਰੱਕੀਆਂ ਕਰਦੇ ਗਏ। ਚੇਤ ਰਾਮ ਤਾਂ ਸੁਣਿਆ ਵਾਹਵਾ ਤਰੱਕੀ ਕਰ ਗਿਆ।ਤੇ ਸaਾਇਦ ਵੱਡਾ ਮਾਸਟਰ ਬਣ ਕੇ ਰਿਟਾਇਰ ਹੋਇਆ। ਨਿਹਾਇਤ ਸaਰੀਫ ਆਦਮੀ ਹਨ ਸਾਰੇ। ਬੱਸ ਇਹਨਾ ਦੀ ਲਗਨ ਹੀ ਹੈ ਪੜਾਈ ਵੱਲ। ਇਹ ਕੁੜੀਆਂ ਨੂੰ ਵੀ ਮੁੰਡਿਆਂ  ਤਰ੍ਹਾਂ ਪੜਾਉਂਦੇ ਹਨ।ਜਿੰਨਾ ਮਰਜੀ ਪੜ੍ਹਣ ਇਹ ਹਟਾਉਂਦੇ ਨਹੀ।ਕੁੜੀਆ ਵੀ ਵਾਹਵਾ ਪੜੀਆਂ ਹਨ ਤੇ ਨੋਕਰੀ ਕਰਦੀਆਂ ਹਨ।  ਇਹਨਾ ਦੇ ਬੱਚਿਆ ਨੂੰ ਵੀ ਪੜ੍ਹਾਈ ਦੀ ਪੂਰੀ ਲਗਨ ਹੈ। ਂ ਬਾਬੇ ਨੇ ਹੋਰ ਵਿਸਥਾਰ ਨਾਲ ਦੱਸਿਆ। 
                      “ਮਾਸਟਰ ਚੇਤ ਰਾਮ ਅਤੇ ਬਸੰਤ ਰਾਮ ਦੇ ਪੜ੍ਹਾਏ ਤੁਹਾਨੂੰ ਬਠਿੰਡੇ ਦੇ ਨੇੜੇ ਤੇੜੇ ਹਰ ਥਾਂ ਤੇ ਨੋਕਰੀ ਕਰਦੇ ਮਿਲ ਜਾਣਗੇ। ਸਾਡੇ ਪਿੰਡ ਦੀਆਂ ਬਹੁਤੀਆਂ ਕੁੜੀਆਂ ਨੂੰ ਇਹਨਾ ਨੇ ਘਰੋਂ ਬੁਲਾਕੇ ਪੜ੍ਹਨ ਲਈ ਪ੍ਰੇਰਿਆ। ਤੇ ਅੱਜ ਉਹ ਵੀ ਅਧਿਆਪਕ ਲੱਗੀਆਂ ਹੋਈਆਂ ਹਨ।ਘਰੋ ਘਰੀ ਸੁਖੀ ਵੱਸਦੀਆਂ ਹਨ। ਤੇ ਇਹਨਾ ਦੇ ਗੁਣ ਗਾਉਂਦੀਆਂ ਹਨ।ਕਈਆਂ ਨੂੰ ਇਹਨਾਂ ਨੇ ਘਰੋ ਬੁਲਾਕੇ ਦੁਬਾਰਾ ਪੜ੍ਹਨੇ ਪਾ ਦਿੱਤਾ ਤੇ ਉਹ ਨੋਕਰੀਆਂ ਤੇ ਲੱਗ ਗਏ। ਇਹ ਨਹੀ ਬਈ ਇਹਨਾ ਨੇ ਇੱਕਲਾ ਪੜ੍ਹਾਇਆ ਹੀ ਹੈ ਜਦੋਂ ਸਰਕਾਰੀ ਜਾਂ ਪ੍ਰਾਈਵੇਟ ਨੋਕਰੀਆਂ ਨਿਕਲਦੀਆਂ ਇਹ ਝੱਟ ਘਰੋa ਬੁਲਾ ਕੇ ਫਾਰਮ ਭਰਾ ਦਿੰਦੇ ਅਗਲੇ ਦਾ। ਕਈ ਵਾਰੀ ਤਾਂ ਇਹ ਖਰਚ ਵੀ ਪੱਲਿਓੁ ਕਰਦੇ।ਜੇ ਕਿਸੇ ਦਾ ਇਹਨਾ ਦੇ ਉਪਰਾਲੇ ਨਾਲ ਰੋਜੀ ਰੋਟੀ ਦਾ ਜੁਗਾੜ ਹੋ ਜਾਂਦਾ ਤਾਂ ਇਹ ਫੁੱਲੇ ਨਾ ਸਮਾਉਂਦੇ। ਇਉ ਮਹਿਸੂਸ ਕਰਦੇ ਜਿਵੇਂ ਨੋਕਰੀ ਉਸ ਨੂੰ ਨਹੀ ਇਹਨਾ ਦੇ ਆਪਣੇ ਧੀ ਪੁੱਤ ਨੂੰ ਮਿਲੀ ਹੋਵੇ। ਂ ਬਾਬੇ ਦੀ ਕਹਾਣੀ ਜਾਰੀ ਸੀ। 
               “ਬਸੰਤ ਰਾਮ ਦਾ ਤਾਂ ਸੁਭਾਅ ਬਹੁਤ ਨਿੱਘਾ ਤੇ ਮਿਲਣਸਾਰ ਸੀ।ਉਹ ਅਗਲੇ ਨੂੰ ਖੁੱਲ ਕੇ ਮਿਲਦਾ।ਉੱਚੀ ਉੱਚੀ ਹੱਸਦਾ। ਸੁਖ ਸਾਂਦ ਪੁੱਛਦਾ। ਬਹੁਤ ਹਲੀਮੀ ਨਾਲ ਗੱਲ ਕਰਦਾ।ਨਿਮਰਤਾ ਦਾ ਖਜਾਨਾ ਸੀ ਉਹ।  ਮੈਂ ਕਦੇ ਉਸ ਨੂੰ ਕਿਸੇ ਨਾਲ ਗੁੱਸੇ ਹੁੰਦਾ ਨਹੀ ਸੀ ਵੇਖਿਆ। ਇਹਨਾ ਦਾ ਸਾਰਾ ਖਾਨਦਾਨ ਜੀ ਜੀ ਕਰਦਾ। ਬਸ ਇੱਕੋ  ਸaੌਕ ਸੀ ਬੱਚਿਆ ਨੂੰ ਪੜ੍ਹਾਉਣ ਦਾ। ਮੁੰਡੇ ਪੜ੍ਹ ਲਿਖ ਗਏ ।ਸਾਰੀਆਂ ਨੂੰਹਾਂ ਅਧਿਆਪਕ ਹਨ। ਇੱਕ ਮੁੰਡਾ ਖੋਰੇ ਐਕਸੀਅਨ ਲੱਗਿਆ ਹੈ। ਤੇ ਇੱਕ ਪਟਵਾਰੀ ਹੈ। ਹੁਣ ਤਾਂ ਕੋਈ ਦੱਸਦਾ ਸੀ ਬਸੰਤ ਰਾਮ ਦੇ ਪੋਤੇ ਵੀ ਡਾਕਟਰ ਬਣ ਗਏ। ਸਭ ਉਸਦੀ ਮਿਹਨਤ ਤੇ ਨਿਮਰਤਾ  ਦਾ ਫਲ ਹੇ । ਸੁਣਿਆ ਹੈ ਸaਮਸaੇਰ ਦਾ ਮੁੰਡਾ ਸੁਖਜੀਤ ਪਤਾ ਨਹੀ ਕਿਹੜੀ ਕੰਪਨੀ ਚ  ਲੱਗਿਆ ਹੈ ਤਿੰਨ ਚਾਰ ਲੱਖ ਲੈਂਦਾ ਹੈ ਮਹੀਨੇ ਦਾ।ਂ ਬਾਬਾ ਲਗਾਤਾਰ ਬੋਲੀ ਜਾ ਰਿਹਾ ਸੀ। ਤੇ ਮੈ ਬਸ ਹੰਗੂਰਾ ਭਰ ਛੱਡਦਾ ਸੀ।
                “ ਮਾਸਟਰ ਚੇਤ ਰਾਮ ਨੇ ਆਪ ਤਾਂ ਪੜ੍ਹਾਈ ਕੀਤੀ ਸੋ ਕੀਤੀ ।ਟਿਊਸaਨਾ ਵੀ ਬਹੁਤ ਪੜ੍ਹਾਈਆਂ।ਅੱਧੀ ਛੁੱਟੀ ਵੇਲੇ ਵੀ ਇੱਕ ਗਰੁੱਪ ਕੱਢ ਛੱਡਦਾ। ਕੋਈ ਪੈਸਿaਆਂ ਦਾ ਲਾਲਚ ਨਹੀ। ਬਸ ਪੜਾਉਣ ਦਾ ਜaਜਬਾ ਸੀ। ਗਰੀਬ ਹੈਂ ਤਾਂ ਕੌਹੀ ਗੱਲ ਨਹੀ । ਜਿੰਨੇ ਹੈ ਬਸ ਓਨੇ ਦੇਦੇ। ਨਹੀ ਤਾਂ ਨਾ ਸਹੀ। ਬਸ ਪੜਾਈ ਨਾ ਛੱਡੀ। ਪਿੰਡ ਚ ਛੋਟਾ ਜਿਹਾ ਕੱਚਾ ਘਰ ਸੀ ਇਹਨਾ ਦਾ। ਪਰ ਸਕੂਲਾਂ ਤੇ ਸਿੱਖਿਆ ਪ੍ਰਤੀ ਇਹਨਾ ਦਾ ਜਜਬਾ ਲਾਜਵਾਬ ਹੈ ।ਕਹਿੰਦੇ ਚੇਤ ਰਾਮ ਨੇ ਆਪਣੇ ਘਰ ਦੀ ਛੱਤ ਪੱਕੀ ਨਹੀ ਕੀਤੀ ਪਰ ਸਕੂਲ ਨੂੰ ਲਾਇਬ੍ਰੇਰੀ ਲਈ ਪੰਜਾਂ ਮਿੰਟਾਂ ਵਿੱਚ ਪੱਚੀ ਹਜਾਰ ਦੇ ਦਿੱਤੇ। ਨਹੀ ਤਾਂ ਅੱਜ ਕਲ੍ਹ  ਲੋਕ ਮੰਦਿਰਾਂ ਗੁਰੂਘਰਾਂ ਨੂੰ ਅੰਨ੍ਹੇ ਵਾਹ ਦੇਈ ਜਾਂਦੇ ਆ। ਸਕੂਲ ਨੂੰ ਧੇਲੀ ਨਹੀ ਦਿੰਦੇ। ਲੋਕੀ ਅੱਸa ਅੱਸa ਕਰ ਉਠੇ ਇਹਨਾ ਦੀ ਸਿੱਖਿਆ ਪ੍ਰਤੀ ਲਗਨ ਦੇਖ ਕੇ। ਭਾਈ ਜੇ ਇਹਨਾ ਨੇ ਪੜਾਈ ਦਾ ਮੁੱਲ ਪਾਇਆ। ਪੜ੍ਹਾਈ ਦੀ ਕਦਰ ਕੀਤੀ ਤਾਂ ਅੱਜ ਇਹ ਇੰਨੀਆਂ ਤਰੱਕੀਆਂ ਕਰ ਗਏ ਹਨ।ਂ ਬਾਬਾ ਉਹਨਾ ਦੇ ਗੁਣ ਹੀ ਗਾ ਰਿਹਾ ਸੀ।
             “ਕੋਟਕਪੂਰੇ ਵਾਲੇ ਆਜੋ।ਂ ਕਹਿ ਕੇ ਕੰਡਕਟਰ ਨੇ ਸੀਟੀ ਮਾਰ ਦਿੱਤੀ ਤੇ ਬਾਬਾ ਮੇਰਾ ਮੋਢਾ ਪਲੂਸ ਕੇ ਬਸ ਚੌ ਉੱਤਰ ਗਿਆ।ਤੇ ਮੈਨੂੰ ਇੱਕ ਨਵੀ ਸੋਚ ਦੇ ਗਿਆ ਕਿ ਅੱਜ ਦੇ ਯੁੱਗ ਵਿੱਚ ਪੜ੍ਹਾਈ ਦਾ ਕਿੰਨਾ ਮਹੱਤਵ ਹੈ। ਦੂਸਰਾ ਇਹ ਜਰੂਰੀ ਨਹੀ ਕਿ ਜੱਸ ਤੇ ਸੋਹਰਤ  ਸਿਰਫ ਪੈਸੇ ਵਾਲਾ ਹੀ ਖੱਟ ਸਕਦਾ ਹੈ ਇਸ ਲਈ ਨੇਕ ਦਿਲ ਅਤੇ ਦੂਸਰਿਆਂ ਦਾ ਭਲਾ ਕਰਨ ਦਾ ਜਜਬਾ ਹੋਣਾ ਚਾਹੀਦਾ ਹੈ। ਮੈਨੂੰ ਲੱਗਿਆ ਬਾਬਾ ਜਿਵੇਂ ਉਸ ਇਲਾਕੇ ਦਾ ਲੋਕ ਬੁਲਾਰਾ ਹੋਏ ਜੋ ਉਹਨਾਂ ਪ੍ਰਤੀ ਲੋਕਾਂ ਦਾ ਨਜਰੀਆ ਬਿਆਨ ਕਰਦਾ ਹੋਵੇ। ਮੈਨੂੰ ਮੇਰੇ ਸੁਹਰਿਆਂ ਦੇ ਪੜ੍ਹੇ ਲਿਖੇ ਹੋਣ ਅਤੇ ਨੇਕ ਦਿਲ ਤੇ ਸaਰੀਫ ਹੋਣ ਤੇ ਇੱਕ ਮਾਣ ਜਿਹਾ ਹੋਇਆ ।ਤੇ ਮੈਂ ਆਪਣੇ ਆਪ ਤੇ ਮਾਸਟਰਾਂ ਦੇ ਟੱਬਰ ਦਾ ਹਿੱਸਾ ਹੋਣ  ਤੇ  ਫਖਰ ਜਿਹਾ ਮਹਿਸੂਸ ਕਰ ਰਿਹਾ ਸੀ।
ਰਮੇਸa ਸੇਠੀ ਬਾਦਲ 
ਮੋ 98 766 27 233  

Friday, 15 November 2013

ਮੈਂ ਕੀ ਠੇਕਾ ਲਿਆ ਹੈ।


                                 
                                                           ਮੈਂ ਕੀ ਠੇਕਾ ਲਿਆ ਹੈ।


               ਪਹਿਲਾਂ ਜਦੋ ਅਸੀ ਕਿਸੇ ਕੋਲੇ ਕੋਈ ਸਿaਕਾਇਤ ਕਰਦੇ  ਜਾਂ ਕਿਸੇ ਨੂੰ ਕੋਈ ਉਲਾਂਭਾ ਦਿੰਦੇ  ਤਾਂ ਅਗਲਾ ਇਹੀ ਕਹਿੰਦਾ ।“ਮੈ ਕੋਈ ਠੇਕਾ ਲਿਆ ਹੈ ਇਸ ਕੰਮ ਦਾ।ਂ ਤੇ ਅਗਲਾ ਆਪਣੀ ਜਿੰਮੇਵਾਰੀ ਤੋਂ ਸੁਰਖਰੂ ਹੋ ਜਾਂਦਾ ।  ਤੇ ਲੋਕ ਇਹ ਕਹਿ ਦਿੰਦੇ ਸੀ “ਲਾਗੀਆਂ ਨੇ ਤਾਂ ਲਾਗ ਲੈਣਾ ਹੈ ਚਾਹੇ ਜਾਂਦੀ ਰੰਡੀ ਹੋਜੇ ।ਂ ਮਤਲਬ ਅਸੀ ਤਾਂ ਆਪਣੇ ਕੰਮ ਦੀ ਫੀਸ ਲਈ ਹੈ ਪੂਰੇ ਕੰਮ ਦਾ ਠੇਕਾ ਨਹੀ ਕੀਤਾ ।  ਪਰ ਹੁਣ ਬਹੁਤੇ ਕੰਮ ਠੇਕੇ ਤੇ ਹੀ ਹੋਣ ਲੱਗ ਪਏ। ਇਸ ਨੂੰ ਮੁਕਾਤਾ ਕਰਨਾ ਵੀ ਕਹਿੰਦੇ ਹਨ। ਭਾਵ ਅਗਲਾ ਸਾਰਾ ਕੰਮ ਕਰਨ ਦੀ ਜਿੰਮੇਵਾਰੀ ਆਪਣੇ ਸਿਰ ਲੈ ਲੈਂਦਾ ਹੈ। ਤੇ ਕੰਮ ਦੇ ਤਸੱਲੀ ਬਖਸa ਹੋਣ  ਦੀ ਗਾਰੰਟੀ ਵੀ। ਕੰਮ  ਸੋਖਾ ਹੋ ਜਾਂਦਾ ਹੈ। ਕਿਉਂਕਿ ਅੱਜ ਕਲ੍ਹ ਦੇ ਜਮਾਨੇ ਚ ਕੋਈ ਕਿਸੇ ਕਿਸਮ ਦੀ ਟੈਂਸਨ ਨਹੀ ਲੈਣੀ ਚਾਹੁੰਦਾ। ਬਸ ਪੈਸੇ ਦਿਉ ਤੇ ਬੇੜਾ ਪਾਰ। ਨਾ ਕੋਈ ਸਿਰ ਦਰਦੀ ਨਾ ਕੋਈ ਟੈਂਸaਨ। ਇਸ ਤਰ੍ਹਾ ਹੁਣ ਹਰ ਪ੍ਰਕਾਰ ਦੇ ਜਾਇਜ ਨਜਾਇਜ ਕੰਮ ਠੇਕੇ ਤੇ ਹੋਣ ਲੱਗ ਪਏ ਹਨ।
                   ਸਰਕਾਰੀ ਦਫਤਰਾਂ ਚ ਕੰਮ ਕਰਾਉਣੇ ਬਹੁਤ ਅੋਖੇ ਹਨ। ਕੋਈ ਡਰਾਵਿੰਗ ਲਾਈਸੈਂਸ ਬਨਾਉਣਾ। ਗੱਡੀ ਦੀ ਆਰ ਸੀ ਬਨਾਉਣੀ। ਕੋਈ ਸਰਟੀਫੀਕੇਟ ਬਣਾਉਣਾ। ਕੋਣ ਦਫਤਰੋਂ ਛੁੱਟੀਆਂ ਲੈ ਕੇ ਭੱਜਿਆ ਫਿਰੇ।ਬਸ ਕਚਹਿਰੀ ਨੇੜੇ ਬੈਠੈ ਏਜੰਟਾਂ ਕੋਲੇ ਜਾਉ ਮੁਕਾਤਾ ਕਰੋ ਸਮਝੋ ਤੁਹਾਡਾ ਕੰਮ ਹੋ ਗਿਆ । ਆਰ ਸੀ, ਸਰਟੀਫੀਕੇਟ ਬਣ ਕੇ ਤੁਹਾਡੇ ਘਰੇ ਆ ਜਾਵੇ ਗਾ। ਚਾਹੇ ਇਹ ਕੰਮ ਕਈ ਵਾਰ ਗੈਰ ਕਾਨੂੰਨੀ ਹੁੰਦਾ ਹੈ ਪਰ ਇਹ ਫਾਰਮੂਲਾਂ ਹਰ ਇੱਕ ਨੂੰ ਅਪਨਾਉਣਾ ਪੈੱਦਾ ਹੈ।ਨਹੀ ਤਾਂ ਸਰਕਾਰੀ ਦਫਤਰਾਂ ਦੇ ਗੇੜੇ ਕੱਢਦੇ ਰਹੋ। ਅੱਜ ਆਹ ਛੁੱਟੀ ਅੱਜ ਉਹ ਛੁੱਟੀ ਤੇ ਅੱਜ ਸੰਬਧਿਤ ਬਾਬੂ ਛੁੱਟੀ ਤੇ ਅੱਜ ਸਾਹਿਬ ਹੈਣੀ। ਕੰਮ ਚ ਦੇਰੀ ਹਨੂਮਾਨ ਜੀ ਦੀ ਪੂਛ ਵਾਂਗੂ ਵੱਧਦੀ ਚਲੀ ਜਾਂਦੀ ਹੈ। 
                   ਵਿਆਹ ਸaਾਦੀਆਂ ਪਾਰਟੀਆਂ ਦੇ ਕਿੰਨੇ ਝੰਜਟ ਹੁੰਦੇ ਹਨ।ਟੈਂਟ , ਹਲਵਾਈ, ਕੜਾਹੇ ਟੋਪ ਪਤੀਲੇ ਭੱਠੀਆਂ ਤੇ ਵੇਟਰ । ਉਧਰੋ ਰਿਸaਤੇਦਾਰ ਆਏ ਖੜ੍ਹੇ ਹੁੰਦੇ ਸਨ  ਤੇ ਘਰਵਾਲੇ ਇਹਨਾ ਸਮਾਨ ਦੇ ਝੰਜਟਾਂ ਚ ਪਏ ਹੁੰਦੇ ਸੀ। ਪਹਿਲਾ ਰਿਸaਤੇਦਾਰ ਵੀ ਵਾਧੂ ਹੁੰਦੇ ਸੀ ਚਾਰ ਦਿਨ ਪਹਿਲਾਂ ਹੀ ਆ ਜਾਂਦੇ ਸੀ ਕੰਮ ਚ ਹੱਥ ਵਟਾਉਣ ਨੂੰ ।ਹੁਣ ਅਗਲਾ ਜਮਾਂ ਮੋਕੇ ਤੇ ਹੀ ਪਹੁੰਚਦਾ ਹੈ। ਕੰਮ ਕੋਣ ਕਰਵਾਏ। ਸੋ ਕੇਟਰਜ ਦਾ ਜਮਾਨਾ ਆ ਗਿਆ ਮੈਰਿਜ ਪੈਲੇਸ ਕਲਚਰ ਨੇ ਬਿਲਕੁਲ ਹੀ ਮੁਕਤੀ ਦਿਵਾ ਦਿੱਤੀ ਟੈਂਸaਨ ਤੋa। ਪੈਲੇਸ ਵਾਲੇ ਨਾਲ ਠੇਕਾ ਮੁਕਾ ਲਵੋ। ਨਾ ਕੋਈ ਫਿਕਰ ਨਾ ਫਾਕਾ।ਹੁਣ  ਮੇਜaਬਾਨ ਵੀ ਮਹਿਮਾਨਾਂ ਦੀ ਤਰ੍ਹਾਂ ਮੋਕੇ ਤੇ ਹੀ ਪੰਹੁਚਦੇ ਹਨ। ਸਭ ਕੁਝ ਤਿਆਰ _ਬਰ _ਤਿਆਰ ਮਿਲਦਾ ਹੈ।
             ਪ੍ਰੇਸaਾਨੀ ਤਾਂ ਬੀਮਾਰੀ ਦੀ ਉਂਜ ਹੀ  ਵਾਧੂ ਹੁੰਦੀ ਹੈ। ਤੇ  ਡਾਕਟਰਾਂ ਦੇ ਵੱਸ ਪਿਆ ਬੰਦਾ  ਪਿੰਜਰੇ ਚ ਪੰਛੀ ਸਮਾਨ ਹੁੰਦਾ ਹੈ। ਇੱਕ ਬੀਮਾਰੀ ਦਾ ਦੁੱਖ ਤੇ ਤਕਲੀਫ ਉਤਂੋ ਡਾਕਟਰਾਂ , ਦਵਾਈਆਂ ਵਾਲਿਆਂ, ਟੈਸਟਾਂ ਵਾਲਿਆਂ ਦੀ ਲੁੱਟ ਘਸੁੱਟ । ਕਿਉਂਕਿ ਹਰ ਥਾਂ ਡਾਕਟਰ ਦਾ ਕਮੀਸaਨ ਹੁੰਦਾ ਹੈ। ਮਰਦਾ ਕੀ ਨਾ ਕਰਦਾ। ਫਸੀ ਨੂੰ ਫਟਕਣ ਕੀ। ਬਸ ਖੀਸਾ ਖਾਲੀ। ਪਰ ਹੁਣ ਇੱਥੇ ਵੀ ਠੇਕਾ ਪ੍ਰਣਾਲੀ ਆ ਗਈ ਹੈ । ਡਾਕਟਰ ਮੁਕਾਤਾ ਕਰਨ ਲੱਗ ਪਏ । ਅਪ੍ਰੇਸaਨ ਦਾ ਮੁਕਾਤਾ। ਬਸ ਜੀ ਏਨੇ ਪੈਸੇa ਦਿਉੇ ਕੰਮ ਨੱਕੀ। ਦਵਾਈਆਂ ਦੇ ਤੇ ਟੈਸਟਾਂ ਦੇ , ਐਕਸਰੇ, ਅਲਟਰਾ ਸਾਊਂਡ, ਈ ਸੀ ਜੀ ਸਾਰੇ ਵਿੱਚੇ ਆਗੇ। ਟੈਸਨ ਮੁਕਤ ਹੋਕੇ ਅਪ੍ਰੇਸaਨ ਕਰਵਾਉ। ਵਾਰੀ ਵਾਰੀ ਜੇਬ ਚ ਹੱਥ ਮਾਰਨ ਦੀ ਲੋੜ ਨਹੀ।
                ਹਿੰਦੂ ਰੀਤੀ ਰਿਵਾਜਾਂ ਅਨੁਸਾਰ  ਵਿਆਹ ਵੇਲੇ ਫੇਰਿਆਂ ਦੀ ਰਸਮ ਵੇਲੇ ਫੇਰ ਕਰਵਾਉਣ ਵਾਲੇ ਪੰਡਿਤ ਜੀ ਬਹੁਤ ਤੰਗ ਕਰਦੇ। ਮੁੰਡੇ ਵਲੋਂ ਤੇ ਕੁੜੀ ਵਾਲਿਆਂ ਵਲੋਂ ਪੰਡਿਤ ਅਲੱਗ ਅਲੱਗ ਹੁੰਦੇ ਸਨ। ਤੇ ਉਹ ਆਪਸ ਚ ਗਿੱਟਮਿੱਟ ਕਰਕੇ ਵਾਰੀ ਵਾਰੀ ਆਨੀ ਬਹਾਨੀ ਪੈਸੇ ਮੰਗਦੇ। ਤੇ ਮੁੰਡੇ ਕੁੜੀ ਦੇ ਮਾਂ ਪਿਉ ਸaਰਮੋ ਸaਰਮੀ ਉਹਨਾ ਦੀ ਮੰਗ ਪੂਰੀ ਕਰਨੀ ਪੈਂਦੀ ੇ। ਪਰ ਦੁੱਖੀ ਬਹੁਤ ਹੁੰਦੇ। ਤੇ ਇਹ ਪੰਡਿਤ ਵੀ ਪੈਸਿਆਂ ਦੇ ਲਾਲਚ ਵਿੱਚ ਫੇਰਿਆਂ ਦਾ ਕੰਮ ਲਮਕਾ ਦਿੰਦੇ। ਹੁਣ ਖੈਰ ਲੋਕ ਸਿਆਣੇ ਹੋ ਗਏ । ਉਹ ਪਹਿਲਾ ਹੀ ਮੁਕਾਤਾ ਕਰ ਲੈਂਦੇ ਹਨ। ਤੇ ਇਕੋ ਵਾਰੀ ਜੋ ਦੇਣਾ ਹੈ ਦੇ ਕੇ ਨਿਸਚਿੰਤ ਹੋ ਜਾਂਦੇ ਹਨ।ਤੇ ਫੇਰੇ ਵੀ ਜਲਦੀ ਹੋ ਜਾਂਦੇ ਹਨ। ਨਹੀ ਤਾਂ ਪਡਿੰਤ ਜੀ ਸaੁਭ ਮਹੂਰਤ ਸੁਭ ਲਗਨ ਚ ਹੀ ਉਲਝਾਈ ਰੱਖਦੇ। 
  ਮਕਾਨ ਬਨਾਉਣਾ ਵੀ   ਸੁਖਾਲਾ ਨਹੀ। ਬੰਦੇ ਦਾ ਕਚੂਮਰ ਨਿਕਲ ਜਾਂਦਾ ਹੈ। ਛੋਟੀਆਂ ਕਿਰੰਡੀਆਂ ਵਾਲਿਆ ਦੇ ਵੱਸ ਪਏ ਬੰਦੇ ਦੀ ਹਾਲਤ ਮਕਾਨ ਦੇ ਬਾਹਰ ਟੰਗੇ ਨਜਰ ਵੱਟੂ ਵਰਗੀ ਹੋ ਜਾਂਦੀ ਹੈ। ਬਿਜਲੀ ਫਿਟਿੰਗ ਵਾਲੇ, ਸੈਨੇਟਰੀ ਫਿਟਿੰਗ ਵਾਲੇ, ਪੱਥਰ ਲਾਉਣ ਵਾਲੇ ਤੇ ਲੱਕੜੀ ਦੇ ਕੰਮ, ਰੰਗ ਰੋਗਨ, ਪੀ ਓ ਪੀ , ਨਾ ਜਾਣੇ ਕਿੰਨੇ ਕੁ ਲੋਕਾਂ ਨਾਲ ਮਗਜ ਖਪਾਈ ਕਰਨੀ ਪੈਂਦੀ ਹੈ। ਲੋਕਾਂ ਦੀ ਜੂਨ ਸੁਧਾਰ ਦਿੱਤੀ ਇਹਨਾ ਰੀਅਲ ਅਸਟੇਟ  ਕੰਪਨੀਆਂ ਨੇ ਜੋ ਬਣੇ ਬਣਾਏ ਮਕਾਨ, ਕੋਠੀਆਂ, ਬੰਗਲੇ ਤੇ ਅਪਾਰਟਮੈਂਟ ਮਹੁੱਈਆ ਕਰਵਾਉਂਦੀਆਂ ਹਨ। ਹੁਣ ਅਗਲਾ ਠੇਕੇ ਤੇ ਬਣੇ ਇਹਨਾ ਰੈਣ ਬਸੇਰਿਆ ਦਾ ਰਾਤੋ ਰਾਤ ਮਾਲਿਕ ਬਣ ਜਾਂਦਾ ਹੈ। ਬਸ ਪੱਲੇ ਪੈਸਾ ਹੋਣਾ ਚਾਹੀਦਾ ਹੈ।
                  ਅੱਜ ਕੱਲ ਪੜ੍ਹਾਈ  ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਰੇਗੂਲਰ ਪੜਾਈ ਨੂੰ ਛੱਡ ਕੇ ਡਿਗਰੀ ਡਿਪਲੋਮੇ ਕਰਨ ਦੇ ਵੀ ਠੇਕੇ ਹੋਣ ਲੱਗ ਪਏ। ਬਸ ਪੈਸੇ ਜਮਾਂ ਕਰਵਾਓ ਤੇ ਮਨ ਚਾਹਾ ਡਿਗਰੀ ਡਿਪਲੋਮਾਂ ਹਾਸਿਲ ਕਰੋ। ਪੀ ਐਚ ਡੀ ਦੇ ਥੀਸਿਜ ਵੀ ਠੇਕੇ ਤੇ ਲਿਖਵਾਏ ਜਾ ਸਕਦੇ ਹਨ। ਇੱਥੋ ਤੱਕ ਕਿ ਅਗਲੇ ਪੀ ਐਚ ਡੀ ਦੀ ਡਿਗਰੀ ਵੀ ਘਰੇ ਬੈਠਿਆਂ ਨੂੰ ਦਿਲਵਾ ਦਿੰਦੇ ਹਨ। ਜਦੋਂ ਵੱਡੀਆਂ ਵੱਡੀਆਂ ਡਿਗਰੀਆਂ ਮੁਕਾਤੇ ਚ ਮਿਲ ਜਾਂਦੀਆਂ ਹਨ ਤਾ ਫਿਰ ਆਮ ਪੜ੍ਹਾਈ ਦੀ ਕੀ ਬੀਸਾਤ।ਬਿਨਾ ਪੜ੍ਹੇ ਜੋ ਮਰਜੀ ਹਾਸਿਲ ਕਰੋ।  
                  ਜਦੋਂ ਲੋਕ ਹਰ ਕੰਮ ਦਾ ਠੇਕਾ ਲੈਣ ਲੱਗ ਪਏ ਤੇ ਇਹ ਠੇਕੇ ਦੇ ਕੰਮਾਂ ਨੇ ਲੋਕਾਂ ਨੂੰ ਸੁਖਾਲਾ ਕਰ ਦਿੱਤਾ। ਲੋਕ ਬੇਫਿਕਰ ਹੋ ਗਏ। ਹਰ ਕੰਮ ਠੇਕੇ ਤੇ ਹਰ ਸਹੂਲਤ ਠੇਕੇ ਤੇ ਮਿਲ ਸਕਦੀ ਹੈ ਹੁਣ ਕੋਈ ਨਹੀ ਕਹਿੰਦਾ “ਮੈਂ ਕੀ ਠੇਕਾ ਲਿਆ ਹੈ ਤੇਰੇ ਕੰਮ ਦਾ।ਂ
ਰਮੇਸ ਸੇਠੀ ਬਾਦਲ 

Tuesday, 15 October 2013

ਧੀਆਂ ਦੁੱਖ ਵੰਡਾਉਦੀਆਂ।

                 

ਧੀਆਂ ਦੁੱਖ ਵੰਡਾਉਦੀਆਂ।


           ਜਿੰਦਲ ਹਾਰਟ ਹਸਪਤਾਲ ਦੇ ਆਈ ਸੀ ਯੂ ਵਾਰਡ ਚ ਪਈ ਨੂੰ ਅੱਜ ਉਸ ਦਾ ਚੋਥਾ ਦਿਨ ਸੀ।ਤਕਲੀਫ ਘੱਟਣ ਦਾ ਨਾ ਨਹੀ ਸੀ ਲੈ ਰਹੀ। ਸਾਰੀਆਂ ਰਿਪੋਟਾ ਵੀ ਸਹੀ ਸਨ।ਵੱਡਾ ਮੁੰਡਾ ਸਵੇਰੇ ਸaਾਮ ਅੰਦਰ ਗੇੜਾ ਮਾਰਦਾ ਤੇ ਖਿਚੜੀ ਦਲੀਆ ਆਪਣੇ ਹੱਥੀ ਖੁਆ ਜਾਂਦਾ। ਦੂਜੇ ਦੋਨੇ ਆਉਂਦੇ ਬਸ ਕੀ ਹਾਲ ਹੈ ਪੁੱਛ ਕੇ ਚਲੇ ਜਾਂਦੇ। ਚੋਥਾ ਤਾਂ ਸੁੱਖ ਨਾਲ ਬਾਹਰ ਰਹਿੰਦਾ ਸੀ। ਨੂੰਹਾਂ ਕੋਲੇ ਹਾਲ ਚਾਲ ਪੁੱਛਣ ਦਾ ਟਾਇਮ ਕਿੱਥੇ? ਵੱਡੀ ਤਾਂ ਘਰੇ ਆਏ ਗਏ ਨੂੰ  ਸੰਭਾਲਦੀ ਤੇ ਘਰੇ ਹੀ ਉਲਝੀ ਰਹਿੰਦੀ। ਬਾਕੀ ਕਿਸੇ ਦੇ ਗੋਡੇ ਦਰਦ ਤੇ ਕਿਸੇ ਦਾ ਕੋਈ ਬਹਾਨਾ।
           ਕਲ੍ਹ ਹੀ ਇੱਕ ਨਰਸ ਗੁਣਗੁਣਾਉਦੀ ਫਿਰਦੀ ਸੀ ਧੀਆਂ ਦੁੱਖ ਵੰਡਾਉਦੀਆਂ ਪੁੱਤ ਵੰਡਾਉਣ ਜਮੀਨਾਂ।ਇੰਨਾ ਸੁਣ ਕੇ ਉਸ ਦੀਆ ਅੱਖਾਂ ਭਰ ਆਈਆਂ ਸਨ।ਅੱਜ ਜਦੋਂ ਉਸਦੀ ਧੀ ਆਈ ।ਪਹਿਲਾਂ ਉਹ ਸੋ ਮੀਲ ਤੇ ਨੌਕਰੀ ਜਾ ਕੇ ਆਈ ਤੇ ਫਿਰ ਸਾਮ ਨੂੰ ਪਤਾ ਲੈਣ ਆ ਗਈ। ਜਦੋਂ ਧੀ ਨੇ ਆਕੇ ਸਾਰਾ ਹਾਲਚਾਲ ਪੁੱਛਿਆ। ਮਨ ਨੂੰ ਤਸੱਲੀ ਜਿਹੀ ਹੋਈ। ਜਦੋਂ ਚਾਰ  ਮੁੰਡਿਆਂ ਮਗਰੋਂ ਉਸ ਦੇ ਧੀ ਹੋਈ ਸੀ ਤਾਂ ਸਾਰੇ ਹੀ  ਉਸ ਨੂੰ ਮੂਰਖ ਆਖਦੇ  ਸਨ । ਪਰ ਉਹ ਸਮਝਦੀ ਸੀ ਕਿ ਉਸਦਾ ਦੁੱਖ ਦਰਦ ਸਮਝਣ ਵਾਲੀ ਆਈ ਹੈ। ਹੁਣ ਉਸਨੂੰ ਲੱਗਿਆ ਕਿ ਉਹ ਭਲੀ ਚੰਗੀ ਹੋ ਗਈ ਹੋਵੇ।ਉਸਨੂੰ ਕੋਈ ਤਕਲੀਫ ਨਹੀ ਸੀ।ਉਸ ਦੇ ਮੂੰਹੋ ਵੀ ਨਿਕਲ ਗਿਆ ਧੀਆਂ ਦੁੱਖ ਵੰਡਾਉਦੀਆਂ ਪੁੱਤ ਵੰਡਾਉਣ ਜਮੀਨਾਂ।

ਰਮੇਸ ਸੇਠੀ ਬਾਦਲ
ਮੌ 98 766 27 233

Thursday, 10 October 2013

ਆਹ ਖੜ੍ਹੀ ਲਾਈਬਰੇਰੀ


                                                 
               ਆਹ ਖੜ੍ਹੀ ਲਾਈਬਰੇਰੀ 


              ਮਾਸਟਰ ਜੀ ਕੀ ਹਾਲ ਹੈ ? ਸਿਹਤ   ਕਿਵੇਂ ਹੈ? ਮੈਂ ਡੇਅਰੀ ਤੋਂ ਦੁੱਧ ਲੈਣ ਜਾਂਦੇ ਨੇ ਕੋਠੀ ਦੇ ਬਾਹਰ ਬੈਠੇ ਮਾਸਟਰ ਜੀ ਨੂੰ ਪੁਛਿਆ।ਮੈਨੂੰ ਅਕਸਰ ਮਾਸਟਰ ਜੀ ਸਵੇਰੇ ਸਾਮ ਦੁੱਧ ਲੈਣ ਜਾਂਦੇ ਨੂੰ ਮਿਲਦੇ । ਸਾਡੀ ਰੋਜ  ਹੀ ਰਾਮ ਰਾਮ ਹੁੰਦੀ ਸੀ। ਅਕਸਰ ਮਾਸਟਰ ਜੀ ਮੈਨੂੰ ਬਾਹਰ ਕੁਰਸੀ ਤ ਬੈਠੇ ਮਿਲਦੇ। ਉਹਨਾਂ ਕੋਲ ਦੋ ਤਿੰਨ ਪੰਜਾਬੀ ਦੇ ਅਖਬਾਰ ਹੁੰਦੇ ਸਨ। ਤੇ ਮੈਂ ਵੀ ਲੰਘਦਾ ਟੱਪਦਾ ਮੋਟੀਆਂ ਮੋਟੀਆਂ ਸੁਰਖੀਆਂ ਤੇ ਨਿਗ੍ਹਾ ਮਾਰ ਲੈਂਦਾ।ਜੇ ਕਦੇ ਮੈਂ ਜਲਦੀ ਵਿੱਚ ਹੁੰਦਾ ਤਾਂ ਵੀ ਮਾਸਟਰ ਜੀ ਮੈਨੂੰ ਵਾਜ ਮਾਰ ਲੈਂਦੇ ਢਿਲੋਂ ਸਾਹਿਬ ਆ ਜੋ ਖ੍ਹਬਾਰ ਦੇਖ ਲੋ।ਤੇ ਫਿਰ ਮੇਰੇ ਨਾਲ  ਤਾਜੀਆਂ ਪੜ੍ਹੀਆਂ ਖਬਰਾਂ ਤੇ ਵਿਚਾਰ ਕਰਦੇ।

     ਹੁਣ ਮੈਂ ਵੇਖਿਆ ਕਿ ਮਾਸਟਰ ਜੀ ਕੁਰਸੀ ਤੇ ਬੈਠੇ ਅਲੋਮ ਵਿਲੋਮ ਕਰ ਰਹੇ ਹੁੰਦੇ। ਪਰ ਮਾਸਟਰ ਜੀ ਕੋਲੇ ਕੋਈ ਵੀ ਅਖਬਾਰ ਨਾ ਹੁੰਦਾ। ਮੈਂ ਵੀ ਮਾਸਟਰ ਜੀ ਦਾ ਮੂਡ ਵੇਖ ਕੇ ਚੁੱਪ ਚਾਪ ਕੋਲ ਦੀ ਚਲਾ ਜਾਂਦਾ।ਕੀ ਗੱਲ ਮਾਸਟਰ ਜੀ ਅਖਬਾਰ ਕਿੱਥੇ ਹੁੰਦੇ ਹਨ। ਹੁਣ ਪੜ੍ਹਨੇ ਛੱਡਤੇ? ਇੱਕ ਦਿਨ ਮਾਸਟਰ ਜੀ ਨੂੰ ਬਿਨਾਂ ਅਖਬਾਰੋ ਬੈਠੇ ਵੇਖ ਕੇ ਮੈਂ ਪੁੱਛੇ ਬਿਨਾਂ ਨਹੀ ਰਹਿ ਸਕਿਆ।ਬੰਦ ਕਰਤੇ ਪੰਜਾਬੀ ਦੇ ਅਖਬਾਰ ਸਾਰੇ। ਮੁੰਡਾ ਕਹਿੰਦਾ ਪਿਤਾ ਜੀ ਹੁਣ ਤੁਸੀ ਰਿਟਾਇਰ ਹੋ ਗਏ ਹੋ ਤੁਸੀ ਅਖਬਾਰ ਲਾਈਬਰੇਰੀ ਜਾਕੇ ਪੜ੍ਹ ਆਇਆ ਕਰੋ। ਤੇ ਉਹਨਾ ਨੇ ਅੰਗਰੇਜੀ ਦਾ ਅਖਬਾਰ ਲੁਵਾ ਲਿਆ। ਆਹ ਲਾਈਬਰੇਰੀ ਖੜ੍ਹੀ ਹੈ ਨੇੜੇ ਹੀ। ਮੈਂ ਉਥੇ ਜਾ ਕੇ ਸਾਰੇ ਅਖਬਾਰ ਪੜ੍ਹ ਆਉਂਦਾ ਹਾਂ। ਏਨਾ ਕਹਿ ਕੇ ਮਾਸਟਰ ਜੀ ਤਾੜੀ ਮਾਰ ਕੇ ਹੱਸੇ। ਮੈਂ ਦੇਖਿਆ ਕਿ ਉਹਨਾ ਦੇ ਤਾੜੀ ਮਾਰ ਕੇ ਹੱਸਣ ਪਿੱਛੇ ਵੀ ਇੱਕ ਦਰਦ ਛੁਪਿਆ ਸੀ।ਜੋ ਉਹਨਾ ਦੇ ਚੇਹਰੇ ਤੋ ਸਪਸਟ ਝਲਕਦਾ ਸੀ।



ਰਮੇਸ ਸੇਠੀ ਬਾਦਲ

ਮੌ 98 766 27 233     

Wednesday, 2 October 2013

ਪੀ ਜੀ ਹੀ ਤਾਂ ਹੈ।


                                       
                                  ਪੀ ਜੀ ਹੀ ਤਾਂ ਹੈ। 


 “ਨੀ ਮਿਨੀ ਤੂੰ ਰੋਟੀ ਕਿਥੋa ਖਾਂਦੀ ਹੈ ਉਥੇ ?' ਉਸ ਨੇ ਨੋਕਰੀ ਤੇ ਨਵੀਂ ਲੱਗੀ ਆਪਣੀ ਪੋਤੀ ਨੂੰ ਪੁੱਛਿਆ।
“ਮੈਂ ਪੀ ਜੀ ਚ ਹੀ ਰਹਿੰਦੀ ਹਾਂ ਤੇ ਉਥੇ ਹੀ ਖਾਣਾ ਮਿਲਦਾ ਹੈ ਬੀਜੀ।' 
“ਨੀ ਆ ਪੀ ਜੀ ਕੀ ਹੁੰਦੀ ਹੈ ਹੋਸਟਲ ਜਾਂ ਹੋਟਲ ਤੇ ਸੁਣਿਆ ਸੀ ।' ਬੀਜੀ ਨੇ ਬੜੀ ਉਕਸੁਕਤਾ ਨਾਲ ਪੁਛਿਆ।
“ਬੀਜੀ ਸਹਿਰਾਂ ਵਿੱਚ ਲੋਕ ਬਾਹਰਲੇ ਦੋ ਚਾਰ ਮੁੰਡੇ ਕੁੜੀਆਂ ਨੂੰ ਆਪਣੇ ਘਰ ਰੱਖ ਲੈਂਦੇ ਹਨ। ਉਹਨਾ ਕੋਲੋ ਉੱਕੇ ਪੁੱਕੇ ਮਹੀਨੇ ਦੇ ਹਿਸਾਬ ਨਾਲ ਪੈਸੇ ਲੇਂਦੇ ਹਨ ਇਸ ਵਿੱਚ ਉਹ ਉਹਨਾ ਨੂੰ ਘਰ ਦੇ ਜੀਆਂ ਦੀ ਤਰਾਂ ਹੀ ਰੱਖਦੇ ਹਨ। ਖਾਣਾ ਪੀਣਾ ਰਹਿਣ ਸਹਿਣ ਸਭ ਸaਾਮਿਲ ਹੁੰਦਾ ਹੈ। ਕਈ ਵਾਰੀ ਤਾਂ ਉਹ ਕਪੜੇ ਧੋਣਦਾ ਵੀ ਵਿੱਚੇ ਕਰ ਲੈਂਦੇ ਹਨ।' ਬੀਜੀ ਨੂੰ ਸੁਣ ਕੇ ਬਹੁਤ ਹੈਰਾਨੀ ਹੋਈ। ਤੇ ਖੁਸaੀ ਵੀ ਚਲੋ ਮੇਰੀ ਪੋਤੀ ਨੂੰ ਰਹਿਣ ਲਈ ਕੋਈ ਚੰਗਾ ਘਰ ਮਿਲਿਆ ਹੈ ਜਿੱਥੇ ਘਰਦਾ ਖਾਣਾ ਮਿਲਦਾ ਹੈ।ਹੋਟਲ ਦਾ ਨਿੱਤ ਖਾਣਾ ਕਿਹੜਾ ਸੋਖਾ ਹੈ।
“ਭੈਣ ਜੀ ਤੁਸੀ ਕਿਹੜੇ ਮੁੰਡੇ ਕੋਲ ਰਹਿੰਦੇ ਵੱਡੇ ਕੋਲ ਜਾ ਛੋਟੇ ਕੋਲ, ਕਿ ਵਿਚਾਲੜੇ ਕੋਲ।' ਸaਾਮ ਨੂੰ ਕੋਠੀ ਸਾਹਮਣੇ ਪਾਰਕ ਚ ਸੈਰ ਕਰਨ ਗਈ ਨੂੰ ਨਵੀਂ ਕੋਠੀ ਵਾਲੀ ਨੇ ਸਹਿਜ ਸੁਭਾਅ ਹੀ ਪੁਛ ਲਿਆ।“ਮੈਂ ਪੀ ਜੀ ਚ ਰਹਿੰਦੀ ਹਾਂ।'ਅਚਾਨਕ ਬੀਜੀ ਦੇ ਮੂੰਹੋ ਨਿਕਲ ਗਿਆ।ਤੇ ਅੱਖਾਂ ਚੌ  ਪਾਣੀ ਵੀ । ਕਿਉਂਕਿ ਅੱਜ ਹੀ Tਸ ਨੇ ਆਪਣੇ ਘਰ ਆਲੇ ਦੇ ਨਾਂ ਤੇ ਆਉਂਦੀ ਪੈਨਸਨ ਵਿੱਚੋ ਪੰਜ ਪੰਜ ਸੋ ਦੇ ਛੇ ਨੋਟ ਵੱਡੇ ਮੁੰਡੇ ਨੂੰ ਆਪਣੇ ਖਰਚੇ ਦੇ ਦਿੱਤੇ ਸਨ। ਤੇ ਦੋ ਨੋਟ ਆਪਣੀਆਂ ਸੁਗਰ ਬਲੱਡ ਪ੍ਰੈਸਰ ਤੇ ਸਾਹ ਦੀਆ ਦਵਾਈਆਂ ਲਿਆਉਣ ਲਈ ਦਿੱਤੇ ਸਨ। ਹਾਂ ਇੱਕ ਨੋਟ ਉਸ ਨੇ ਮਰੋੜ ਕੇ ਸਿਰਹਾਣੇ ਹੇਠ ਲਕੋ ਲਿਆ ਸੀ ਉਹਦਾ ਪਤਾ ਲੈਣ ਆਈ ਧੀ ਨੂੰ ਦੇਣ ਲਈ ।ਹੁਣ ਬੀਜੀ ਜਾਣ ਚੁੱਕੀ ਸੀ ਕਿ ਇਹ ਘਰ ਉਸ ਲਈ ਇੱਕ ਪੀ ਜੀ ਹੀ ਤਾਂ  ਹੈ।

ਰਮੇਸ ਸੇਠੀ ਬਾਦਲ

ਮੋ 98 766 27 233