Tuesday, 15 October 2013

ਧੀਆਂ ਦੁੱਖ ਵੰਡਾਉਦੀਆਂ।

                 

ਧੀਆਂ ਦੁੱਖ ਵੰਡਾਉਦੀਆਂ।


           ਜਿੰਦਲ ਹਾਰਟ ਹਸਪਤਾਲ ਦੇ ਆਈ ਸੀ ਯੂ ਵਾਰਡ ਚ ਪਈ ਨੂੰ ਅੱਜ ਉਸ ਦਾ ਚੋਥਾ ਦਿਨ ਸੀ।ਤਕਲੀਫ ਘੱਟਣ ਦਾ ਨਾ ਨਹੀ ਸੀ ਲੈ ਰਹੀ। ਸਾਰੀਆਂ ਰਿਪੋਟਾ ਵੀ ਸਹੀ ਸਨ।ਵੱਡਾ ਮੁੰਡਾ ਸਵੇਰੇ ਸaਾਮ ਅੰਦਰ ਗੇੜਾ ਮਾਰਦਾ ਤੇ ਖਿਚੜੀ ਦਲੀਆ ਆਪਣੇ ਹੱਥੀ ਖੁਆ ਜਾਂਦਾ। ਦੂਜੇ ਦੋਨੇ ਆਉਂਦੇ ਬਸ ਕੀ ਹਾਲ ਹੈ ਪੁੱਛ ਕੇ ਚਲੇ ਜਾਂਦੇ। ਚੋਥਾ ਤਾਂ ਸੁੱਖ ਨਾਲ ਬਾਹਰ ਰਹਿੰਦਾ ਸੀ। ਨੂੰਹਾਂ ਕੋਲੇ ਹਾਲ ਚਾਲ ਪੁੱਛਣ ਦਾ ਟਾਇਮ ਕਿੱਥੇ? ਵੱਡੀ ਤਾਂ ਘਰੇ ਆਏ ਗਏ ਨੂੰ  ਸੰਭਾਲਦੀ ਤੇ ਘਰੇ ਹੀ ਉਲਝੀ ਰਹਿੰਦੀ। ਬਾਕੀ ਕਿਸੇ ਦੇ ਗੋਡੇ ਦਰਦ ਤੇ ਕਿਸੇ ਦਾ ਕੋਈ ਬਹਾਨਾ।
           ਕਲ੍ਹ ਹੀ ਇੱਕ ਨਰਸ ਗੁਣਗੁਣਾਉਦੀ ਫਿਰਦੀ ਸੀ ਧੀਆਂ ਦੁੱਖ ਵੰਡਾਉਦੀਆਂ ਪੁੱਤ ਵੰਡਾਉਣ ਜਮੀਨਾਂ।ਇੰਨਾ ਸੁਣ ਕੇ ਉਸ ਦੀਆ ਅੱਖਾਂ ਭਰ ਆਈਆਂ ਸਨ।ਅੱਜ ਜਦੋਂ ਉਸਦੀ ਧੀ ਆਈ ।ਪਹਿਲਾਂ ਉਹ ਸੋ ਮੀਲ ਤੇ ਨੌਕਰੀ ਜਾ ਕੇ ਆਈ ਤੇ ਫਿਰ ਸਾਮ ਨੂੰ ਪਤਾ ਲੈਣ ਆ ਗਈ। ਜਦੋਂ ਧੀ ਨੇ ਆਕੇ ਸਾਰਾ ਹਾਲਚਾਲ ਪੁੱਛਿਆ। ਮਨ ਨੂੰ ਤਸੱਲੀ ਜਿਹੀ ਹੋਈ। ਜਦੋਂ ਚਾਰ  ਮੁੰਡਿਆਂ ਮਗਰੋਂ ਉਸ ਦੇ ਧੀ ਹੋਈ ਸੀ ਤਾਂ ਸਾਰੇ ਹੀ  ਉਸ ਨੂੰ ਮੂਰਖ ਆਖਦੇ  ਸਨ । ਪਰ ਉਹ ਸਮਝਦੀ ਸੀ ਕਿ ਉਸਦਾ ਦੁੱਖ ਦਰਦ ਸਮਝਣ ਵਾਲੀ ਆਈ ਹੈ। ਹੁਣ ਉਸਨੂੰ ਲੱਗਿਆ ਕਿ ਉਹ ਭਲੀ ਚੰਗੀ ਹੋ ਗਈ ਹੋਵੇ।ਉਸਨੂੰ ਕੋਈ ਤਕਲੀਫ ਨਹੀ ਸੀ।ਉਸ ਦੇ ਮੂੰਹੋ ਵੀ ਨਿਕਲ ਗਿਆ ਧੀਆਂ ਦੁੱਖ ਵੰਡਾਉਦੀਆਂ ਪੁੱਤ ਵੰਡਾਉਣ ਜਮੀਨਾਂ।

ਰਮੇਸ ਸੇਠੀ ਬਾਦਲ
ਮੌ 98 766 27 233

Thursday, 10 October 2013

ਆਹ ਖੜ੍ਹੀ ਲਾਈਬਰੇਰੀ


                                                 
               ਆਹ ਖੜ੍ਹੀ ਲਾਈਬਰੇਰੀ 


              ਮਾਸਟਰ ਜੀ ਕੀ ਹਾਲ ਹੈ ? ਸਿਹਤ   ਕਿਵੇਂ ਹੈ? ਮੈਂ ਡੇਅਰੀ ਤੋਂ ਦੁੱਧ ਲੈਣ ਜਾਂਦੇ ਨੇ ਕੋਠੀ ਦੇ ਬਾਹਰ ਬੈਠੇ ਮਾਸਟਰ ਜੀ ਨੂੰ ਪੁਛਿਆ।ਮੈਨੂੰ ਅਕਸਰ ਮਾਸਟਰ ਜੀ ਸਵੇਰੇ ਸਾਮ ਦੁੱਧ ਲੈਣ ਜਾਂਦੇ ਨੂੰ ਮਿਲਦੇ । ਸਾਡੀ ਰੋਜ  ਹੀ ਰਾਮ ਰਾਮ ਹੁੰਦੀ ਸੀ। ਅਕਸਰ ਮਾਸਟਰ ਜੀ ਮੈਨੂੰ ਬਾਹਰ ਕੁਰਸੀ ਤ ਬੈਠੇ ਮਿਲਦੇ। ਉਹਨਾਂ ਕੋਲ ਦੋ ਤਿੰਨ ਪੰਜਾਬੀ ਦੇ ਅਖਬਾਰ ਹੁੰਦੇ ਸਨ। ਤੇ ਮੈਂ ਵੀ ਲੰਘਦਾ ਟੱਪਦਾ ਮੋਟੀਆਂ ਮੋਟੀਆਂ ਸੁਰਖੀਆਂ ਤੇ ਨਿਗ੍ਹਾ ਮਾਰ ਲੈਂਦਾ।ਜੇ ਕਦੇ ਮੈਂ ਜਲਦੀ ਵਿੱਚ ਹੁੰਦਾ ਤਾਂ ਵੀ ਮਾਸਟਰ ਜੀ ਮੈਨੂੰ ਵਾਜ ਮਾਰ ਲੈਂਦੇ ਢਿਲੋਂ ਸਾਹਿਬ ਆ ਜੋ ਖ੍ਹਬਾਰ ਦੇਖ ਲੋ।ਤੇ ਫਿਰ ਮੇਰੇ ਨਾਲ  ਤਾਜੀਆਂ ਪੜ੍ਹੀਆਂ ਖਬਰਾਂ ਤੇ ਵਿਚਾਰ ਕਰਦੇ।

     ਹੁਣ ਮੈਂ ਵੇਖਿਆ ਕਿ ਮਾਸਟਰ ਜੀ ਕੁਰਸੀ ਤੇ ਬੈਠੇ ਅਲੋਮ ਵਿਲੋਮ ਕਰ ਰਹੇ ਹੁੰਦੇ। ਪਰ ਮਾਸਟਰ ਜੀ ਕੋਲੇ ਕੋਈ ਵੀ ਅਖਬਾਰ ਨਾ ਹੁੰਦਾ। ਮੈਂ ਵੀ ਮਾਸਟਰ ਜੀ ਦਾ ਮੂਡ ਵੇਖ ਕੇ ਚੁੱਪ ਚਾਪ ਕੋਲ ਦੀ ਚਲਾ ਜਾਂਦਾ।ਕੀ ਗੱਲ ਮਾਸਟਰ ਜੀ ਅਖਬਾਰ ਕਿੱਥੇ ਹੁੰਦੇ ਹਨ। ਹੁਣ ਪੜ੍ਹਨੇ ਛੱਡਤੇ? ਇੱਕ ਦਿਨ ਮਾਸਟਰ ਜੀ ਨੂੰ ਬਿਨਾਂ ਅਖਬਾਰੋ ਬੈਠੇ ਵੇਖ ਕੇ ਮੈਂ ਪੁੱਛੇ ਬਿਨਾਂ ਨਹੀ ਰਹਿ ਸਕਿਆ।ਬੰਦ ਕਰਤੇ ਪੰਜਾਬੀ ਦੇ ਅਖਬਾਰ ਸਾਰੇ। ਮੁੰਡਾ ਕਹਿੰਦਾ ਪਿਤਾ ਜੀ ਹੁਣ ਤੁਸੀ ਰਿਟਾਇਰ ਹੋ ਗਏ ਹੋ ਤੁਸੀ ਅਖਬਾਰ ਲਾਈਬਰੇਰੀ ਜਾਕੇ ਪੜ੍ਹ ਆਇਆ ਕਰੋ। ਤੇ ਉਹਨਾ ਨੇ ਅੰਗਰੇਜੀ ਦਾ ਅਖਬਾਰ ਲੁਵਾ ਲਿਆ। ਆਹ ਲਾਈਬਰੇਰੀ ਖੜ੍ਹੀ ਹੈ ਨੇੜੇ ਹੀ। ਮੈਂ ਉਥੇ ਜਾ ਕੇ ਸਾਰੇ ਅਖਬਾਰ ਪੜ੍ਹ ਆਉਂਦਾ ਹਾਂ। ਏਨਾ ਕਹਿ ਕੇ ਮਾਸਟਰ ਜੀ ਤਾੜੀ ਮਾਰ ਕੇ ਹੱਸੇ। ਮੈਂ ਦੇਖਿਆ ਕਿ ਉਹਨਾ ਦੇ ਤਾੜੀ ਮਾਰ ਕੇ ਹੱਸਣ ਪਿੱਛੇ ਵੀ ਇੱਕ ਦਰਦ ਛੁਪਿਆ ਸੀ।ਜੋ ਉਹਨਾ ਦੇ ਚੇਹਰੇ ਤੋ ਸਪਸਟ ਝਲਕਦਾ ਸੀ।



ਰਮੇਸ ਸੇਠੀ ਬਾਦਲ

ਮੌ 98 766 27 233     

Wednesday, 2 October 2013

ਪੀ ਜੀ ਹੀ ਤਾਂ ਹੈ।


                                       
                                  ਪੀ ਜੀ ਹੀ ਤਾਂ ਹੈ। 


 “ਨੀ ਮਿਨੀ ਤੂੰ ਰੋਟੀ ਕਿਥੋa ਖਾਂਦੀ ਹੈ ਉਥੇ ?' ਉਸ ਨੇ ਨੋਕਰੀ ਤੇ ਨਵੀਂ ਲੱਗੀ ਆਪਣੀ ਪੋਤੀ ਨੂੰ ਪੁੱਛਿਆ।
“ਮੈਂ ਪੀ ਜੀ ਚ ਹੀ ਰਹਿੰਦੀ ਹਾਂ ਤੇ ਉਥੇ ਹੀ ਖਾਣਾ ਮਿਲਦਾ ਹੈ ਬੀਜੀ।' 
“ਨੀ ਆ ਪੀ ਜੀ ਕੀ ਹੁੰਦੀ ਹੈ ਹੋਸਟਲ ਜਾਂ ਹੋਟਲ ਤੇ ਸੁਣਿਆ ਸੀ ।' ਬੀਜੀ ਨੇ ਬੜੀ ਉਕਸੁਕਤਾ ਨਾਲ ਪੁਛਿਆ।
“ਬੀਜੀ ਸਹਿਰਾਂ ਵਿੱਚ ਲੋਕ ਬਾਹਰਲੇ ਦੋ ਚਾਰ ਮੁੰਡੇ ਕੁੜੀਆਂ ਨੂੰ ਆਪਣੇ ਘਰ ਰੱਖ ਲੈਂਦੇ ਹਨ। ਉਹਨਾ ਕੋਲੋ ਉੱਕੇ ਪੁੱਕੇ ਮਹੀਨੇ ਦੇ ਹਿਸਾਬ ਨਾਲ ਪੈਸੇ ਲੇਂਦੇ ਹਨ ਇਸ ਵਿੱਚ ਉਹ ਉਹਨਾ ਨੂੰ ਘਰ ਦੇ ਜੀਆਂ ਦੀ ਤਰਾਂ ਹੀ ਰੱਖਦੇ ਹਨ। ਖਾਣਾ ਪੀਣਾ ਰਹਿਣ ਸਹਿਣ ਸਭ ਸaਾਮਿਲ ਹੁੰਦਾ ਹੈ। ਕਈ ਵਾਰੀ ਤਾਂ ਉਹ ਕਪੜੇ ਧੋਣਦਾ ਵੀ ਵਿੱਚੇ ਕਰ ਲੈਂਦੇ ਹਨ।' ਬੀਜੀ ਨੂੰ ਸੁਣ ਕੇ ਬਹੁਤ ਹੈਰਾਨੀ ਹੋਈ। ਤੇ ਖੁਸaੀ ਵੀ ਚਲੋ ਮੇਰੀ ਪੋਤੀ ਨੂੰ ਰਹਿਣ ਲਈ ਕੋਈ ਚੰਗਾ ਘਰ ਮਿਲਿਆ ਹੈ ਜਿੱਥੇ ਘਰਦਾ ਖਾਣਾ ਮਿਲਦਾ ਹੈ।ਹੋਟਲ ਦਾ ਨਿੱਤ ਖਾਣਾ ਕਿਹੜਾ ਸੋਖਾ ਹੈ।
“ਭੈਣ ਜੀ ਤੁਸੀ ਕਿਹੜੇ ਮੁੰਡੇ ਕੋਲ ਰਹਿੰਦੇ ਵੱਡੇ ਕੋਲ ਜਾ ਛੋਟੇ ਕੋਲ, ਕਿ ਵਿਚਾਲੜੇ ਕੋਲ।' ਸaਾਮ ਨੂੰ ਕੋਠੀ ਸਾਹਮਣੇ ਪਾਰਕ ਚ ਸੈਰ ਕਰਨ ਗਈ ਨੂੰ ਨਵੀਂ ਕੋਠੀ ਵਾਲੀ ਨੇ ਸਹਿਜ ਸੁਭਾਅ ਹੀ ਪੁਛ ਲਿਆ।“ਮੈਂ ਪੀ ਜੀ ਚ ਰਹਿੰਦੀ ਹਾਂ।'ਅਚਾਨਕ ਬੀਜੀ ਦੇ ਮੂੰਹੋ ਨਿਕਲ ਗਿਆ।ਤੇ ਅੱਖਾਂ ਚੌ  ਪਾਣੀ ਵੀ । ਕਿਉਂਕਿ ਅੱਜ ਹੀ Tਸ ਨੇ ਆਪਣੇ ਘਰ ਆਲੇ ਦੇ ਨਾਂ ਤੇ ਆਉਂਦੀ ਪੈਨਸਨ ਵਿੱਚੋ ਪੰਜ ਪੰਜ ਸੋ ਦੇ ਛੇ ਨੋਟ ਵੱਡੇ ਮੁੰਡੇ ਨੂੰ ਆਪਣੇ ਖਰਚੇ ਦੇ ਦਿੱਤੇ ਸਨ। ਤੇ ਦੋ ਨੋਟ ਆਪਣੀਆਂ ਸੁਗਰ ਬਲੱਡ ਪ੍ਰੈਸਰ ਤੇ ਸਾਹ ਦੀਆ ਦਵਾਈਆਂ ਲਿਆਉਣ ਲਈ ਦਿੱਤੇ ਸਨ। ਹਾਂ ਇੱਕ ਨੋਟ ਉਸ ਨੇ ਮਰੋੜ ਕੇ ਸਿਰਹਾਣੇ ਹੇਠ ਲਕੋ ਲਿਆ ਸੀ ਉਹਦਾ ਪਤਾ ਲੈਣ ਆਈ ਧੀ ਨੂੰ ਦੇਣ ਲਈ ।ਹੁਣ ਬੀਜੀ ਜਾਣ ਚੁੱਕੀ ਸੀ ਕਿ ਇਹ ਘਰ ਉਸ ਲਈ ਇੱਕ ਪੀ ਜੀ ਹੀ ਤਾਂ  ਹੈ।

ਰਮੇਸ ਸੇਠੀ ਬਾਦਲ

ਮੋ 98 766 27 233