ਸੂਟ ਕਿਹੜਾ ਪਾਵਾਂ.....................
. ਰਮੇ± ਸੇਠੀ ਬਾਦਲ 98 766 27233
ਬਾਈ ਜੀ ਮੇਰੀ ਇੱਕ ਘਰਵਾਲੀ ਹੈ। ਵੈਸੇ ਤਾਂ ਸਭ ਦੀ ਇੱਕ ਹੀ ਹੁੰਦੀ ਹੈ।
ਇਸ ਤੋਂ ਵੱਧ ਤਾਂ ਮਾੜੀ ਕਿਸਮਤ ਵਾਲਿਆਂ ਦੇ ਹੀ ਹੁੰਦੀਆਂ ਹਨ। ਸਮੱਸਿਆਵਾਂ ਤਾਂ
ਬਹੁਤ ਹਨ ਪਰ ਇਕ ਸਮੱਸਿਆ ਨੇ ਮੈਨੂੰ ਬਹੁਤ ਦੁਖੀ ਕੀਤਾ ਹੈ।' ਉਸ ਨੇ ਮੇਰੇ ਕੌਲ
ਆ ਕੇ ਕਿਹਾ। ਤੂੰ ਦੱਸ ਕਿਹੜੀ ਸਮੱਸਿਆ ਹੈ' ਮੈਂ ਉਸ ਵੱਲ ਦਿਲਚਸਪੀ ਜਿਹੀ ਲੇ
ਕੇ ਕਿਹਾ। ਮੈਨੂੰ ਲੱਗਿਆ ਇਹ ਦੁਖਿਆਰਾ ਜੀਵ ਹੈ। ਹੋ ਸਕਦਾ ਹੈ ਮੇਰੀ ਰਾਇ ਨਾਲ
ਇਸ ਦਾ ਕੁਝ ਸਵਰ ਜੇ।
ਬਾਈ ਜੀ ਰੱਬ ਦਾ ਦਿੱਤਾ ਘਰ ਵਿਚ ਸਭ ਕੁਝ ਹੈ। ਕਿਸੇ ਗੱਲ ਦੀ ਤੰਗੀ ਨਹੀਂ ।
ਬਸ ਗੱਲ ਇਹ ਹੈ ਜਦੋ ਵੀ ਉਸਨੇ ਕੱਪੜੇ ਪਾਉਣੇ ਹੂੰਦੇ ਹਨ ਤਾਂ ਪੁੱਛਦੀ ਹੈ ਕਿਹੜ੍ਹਾ ਸੂਟ
ਪਾਵਾਂ। ਆਹ ਨਹੀਂ ਆਹ ਨਹੀਂ, ਇਸ ਦਾ ਰੰਗ ਠੀਕ ਨਹੀਂ, ਇਸ ਦੀ ਫਿਟਿੰਗ ਠੀਕ ਨਹੀਂ।
ਇਹ ਮੇਂ ਉਸ ਦਿਨ ਪਾਇਆ ਸੀ। ਆਹ ਸੂਟ ਪਾ ਕੇ ਮੈਂ ਕਿਵੇਂ ਜਾਵਾਂ, ਇਹ ਤਾਂ ਸਾਰਿਆਂ ਨੇ
ਦੇਖਿਆ ਹੋਇਆ ਹੈ। ਮੇਰੇ ਨਾਲ ਦੀਆਂ ਨੇ ਕਹਿਣਾ ਹੈ ਕਿ ਤੂੰ ਫਿਰ ਉਹੀ ਸੂਟ ਪਾ ਕੇ ਆ ਗਈ।
ਪਿਛਲੀ ਵਾਰ ਜਦੋਂ ਮੈਂ ਵਿਆਹ ਤੇ ਗਈ ਸੀ ਤਾਂ ਸਾਰਿਆਂ ਨੇ ਹੀ ਵੇਖਿਆ ਸੀ। ਵਿਆਹ ਤੇ ਏਨੇ
ਹਲਕੇ ਰੰਗ ਦਦਾ ਸੂਟ ਅੱਛਾ ਨਹੀਂ ਲੱਗਣਾ । ਲੋਕ ਕੀ ਕਹਿਣਗੇ। ਲੈ ਹੁਣ ਮਰਗ ਤੇ ਜਾਣਾ ਹੈ
ਗੁਲਾਬੀ ਸੂਟ ਕਿਵੇa ਪਾਵਾਂ । ਦਿਇਹਦਾ ਤਾਂ ਰੰਗ ਗੂੜ੍ਹਾ ਹੈ । ਉਥੇ ਇਹ ਸੂਟ ±ੋਭਦਾ ਨਹੀਂ'।
ਯਾਰ ਮੈਨੂੰ ਸਮਝ ਨਹੀਂ ਆਉਂਦਾ ਕਿ ਉਸ ਦੀ ਸਾਰੀ ਰਮਾਇਣ ਸੂਟ ਤੇ ਹੀ ਕਿਉਂ ਟਿਕੀ ਹੁੰਦੀ ਹੈ।
ਚਲੋ ਇਕ ਪਸੰਦਾ ਨਾ ਆਵੇ ਤਾਂ ਦੂਜਾ ਨਹੀਂ ਤਾਂ ਤੀਜਾ। ਕੱਢ_ਕੱਢ ਕੇ ਢੇਰ ਲਾ ਦਿੱਦੀ ਹੈ। ਸੂਟ ਕੋਈ
ਪਸੰਦ ਨਹੀਂ ਆਉਂਦਾ ਚਲੋ ਆਹ ਹੀ ਪਾ ਲੈਂਦੀ ਹਾਂ'। ਕਹਿ ਕੇ ਸਭ ਤੋਂ ਪਹਿਲਾਂ ਕੱਢਿਆ ਸੂਟ ਪਾ
ਲੈਂਦੀ ਹੈ।
ਹੋਰ ਤਾਂ ਹੋਰ ਸਿਲੇ ਸਿਲਾਏ ਸੂਟਾਂ ਦਾ ਤਾਂ ਪੰਗਾਂ ਹੁੰਦਾ ਹੈ, ਜਦੋਂ ਕੋਈ ਨਵਾਂ ਸੂਟ ਲੈਣ ਲਈ
ਦੁਕਾਨ ਤੇ ਜਾਈਏ ਤਾਂ ਕੱਪੜੇ ਦਾ ਰੰਗ , ਸਟਫ, ਪ੍ਰਿੰਟ, ਮੈਚਿੰਗ, ਕੰਪਨੀ, ਦੁਪੱਟਾ, ਫੁਲਕਾਰੀ ਨਾ ਜਾਣੇ
ਕੀ ਕੁਝ ਤੇ ਵਿਸਥਾਰ ਨਾਲ ਚਰਚਾ ਹੁੰਦੀ ਹੈ। ਧੰਨ ਹਨ ਦੁਕਾਨਾਂ ਦੇ ਮਾਲਿਕ ਜਿਹੜੇ ਕੱਢ ਕੱਢ ਕੇ ਢੇਰ
ਲਾ ਦਿੰਦੇ ਹਨ।ਕਿ ±ਾਇਦ ਮੇਮ ਸਾਹਿਬ ਦੇ ਕੋਈ ਸੂਟ ਪਸੰਦ ਆਜੇ । ਉਹਨਾਂ ਦੀ ਕਿਸਮਤ ਚੰਗੀ ਹੁੰਦੀ ਹੈ
ਜਿਸ ਦਿਨ ਇਹ ਕੋਈ ਸੂਟ ਪਸੰਦ ਕਰਦੀ ਹੈ। ਨਹੀਂ ਤਾਂ ਬਿਨਾਂ ਪਸੰਦ ਕਰੇ ਚਾਰ ਘੰਟੇ ਬਰਬਾਦ ਕਰਕੇ ਵਾਪਸ ਆ ਜਾਂਦੀ ਹੈ ਤੇ ਵਿਚਾਰੇ ਸੇਲਂਮੈਨ ਨੂੰ ਸੇਠ ਕੋਲੋ ਂਗਾਲ੍ਹਾਂ ਪੈਂਦੀਆਂ ਹਨ। ਜੇ ਕੋਈ ਸੂਟ ਖਰੀਦ ਵੀ ਲਿਆ ਤਾਂ ਦਰਜੀ ਕੋਲ ਜਾਣ ਤੋਂ ਪਹਿਲਾਂ ਉਸ ਨੂੰ ੁਬਦਲਾਣਾਊਣਾ ਵੀ ਜਰੂਰੀ ਹੁੰਦਾ ਹੈ ਇਹ ਵੀ ਇਕ ±ਾਨ ਹੁੰਦੀ ਹੈ। ਸੂਟ ਖਰੀਦਣ ਤੋਂ ਬਾਅਦ ਸਮੱਸੀਆ ਹੁੰਦੀ ਹੈ। ਟੇਲਰ ਮਾਸਟਰ ਕੋਲੋਂ ਸੂਟ ਸਿਲਾਉਣ ਦੀ।
ਪਹਿਲਾਂ ਜਾ ਕੇ ਤਿੰਨ ਚਾਰ ਕਿਤਾਬਾਂ ਚੋ ±ਾਮਿਲ ਗਲੇ ਦੇ ਡਾਂਇਨਾਂ ਵਿੱਚੋ ਇਕ ਡਾਂਇਨ ਪਸੰਦ ਕਰਨਾ ਹੁੰਦਾ ਹੈ। ਘੱਟੋ ਘੱਟ ਦੋ ਤਿੰਨ ਘੰਟਿਆਂ ਦੀ ਮਗਂ ਖਪਾਈ ਪਿੱਛੋ ਗਲੇ ਦਾ ਡਾਂਾਇਨ ਪਸੰਦ ਕਰਕੇ ਟੇਲਰ ਨੂੰ ਪੰਦਰਾਂ ਵੀਹ ਦਿ±ਾ ਨਿਰਦੇ± ਦੇਕੇ ਸਿਲਾਈ ਦਾ ਆਰਡਰ ਦਿੱਤਾ ਜਾਂਦਾ ਹੈ।
ਹੋਰ ਤਾਂ ਹੋਰ ਬਾਈ ਜੀ ਇੱਥੇ ਹੀ ਬਸ ਨਹੀਂ ਹੁੰਦੀ । ਹਰ ਸੂਟ ਨਾਲ ਚੁੰਨੀ ਰੰਗਾਉਦ ਦਾ ਝੰਜਟ ਕਦੇ ਚੁੰਨੀ ਦੇ ਗੋਟਾ, ਕਿਨਾਰੀ, ਲੈਸ, ਪੀਕੋ ਆਦਿ ਦੇ ਬਾਜਾਰ ਦੇ ਦੋ ਤਿੰਨ ਗੇੜੇ ਤਾਂ ਪੱਕੇ ਹੀ ਹਨ। ਹਾਂ ਕਦੇ ਕਦੇ ਤਾਂ ਅਣਸੀਤੇ ਸੂਟ ਲਈ ਲੈਸ , ਕਿਨਾਰੀ, ਨਾਲ ਆਦਿ ਲਗਵਾਉਣ ਲਈ ਵੀ ਬਾਂਰ ਦੇ ਕਈ ਚੱਕਰ ਕੱਟਣੇ ਪੈਂਦੇ ਹਨ। ਸੂਟ ਤੇ ਕਢਾਈ ਕਰਵਾਉਣ ਵਾਸਤੇ ਅਗਰ ਮੂਡ ਬਣ ਜਾਵੇ ਤਾਂ ਸੂਟ ਦੀ ਕਢਾਈ ਫੂੱਲਾਂ ਦਾ ਡਾਂਇਨ ਆਦਿ ਇਕ ਨਵਾਂ ਵਾਵੇਲਾ ±ੁਰੂ ਹੋ ਜਾਂਦਾ ਹੈ।
ਬਾਬੂ ਜੀ ਕਈ ਵਾਰੀ ਤਾਂ ਇੰਜ ਹੋਇਆ ਕਿ ਇਹਨਾਂ ਨੂੰ ਪਤਾ ਹੂੰਦਾ ਹੈ ਕਿ ਇਸ ਸੂਟ ਦਾ ਰੰਗ ਉਤਰਦਾ ਹੈ ਜਾਂ ਧੋਣ ਤੋਂ ਬਾਅਦ ±ਰਿਕ (ਸੁੰਗੜਦਾ) ਹੈ, ਪਰ ਫਿਰ ਵੀ ਉਸੇ ਸੂਟ ਤੇ ਉਨਾ ਹੀ ਸਮਾਂ ਬਰਬਾਦ ਕੀਤਾ ਜਾਂਦਾ ਹੈ। ਇਕ ਵਾਰੀ ਅਜਿਹਾ ਸੂਟ ਪਾਉਣ ਤੋਂ ਬਾਅਦ ਉਸ ਨੂੰ ਸੰਭਾਲ ਲਿਆ ਜਾਂਦਾ ਹੈ। ਫਿਰ ਦੁਬਾਰਾ ਬਿਨਾਂ ਧੋਤੇ ਹੀ ਪਾ ਲਿਆ ਜਾਂਦਾ ਹੈ ਜਾਂ ਡਰਾਈ ਕਲੀਨ ਕਰਵਾ ਲਿਆ ਜਾਂਦਾ ਹੈ।
ਏਨੀਆਂ ਮਗਂ ਮਾਰੀਆ ਦੇ ਬਾਅਦ ਤੇ ਏਨੇ ਸੂਟਾਂ ਦੇ ਹੁੰਦੇ ਹੋਇਆਂ ਵੀ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕਿਹੜਾ ਸੂਟ ਪਾਵਾਂ। ਭਰਾਵਾ ਇਹਨਾਂ ਗੱਲਾਂ ਦਾ ਕੋਈ ਹੱਲ ਨਹੀਂ। ਇਹ ਤਾਂ ਘਰ_ਘਰ ਦੀ ਸਮੱਸਿਆ ਹੈ ਤੇ ਮੈਂ ਉਸ ਨੂੰ ਟਾਲ ਜਿਹਾ ਦਿੱਤਾ।

No comments:
Post a Comment