ਮਾਮੇ ਮਿੱਠਣ ਨੂੰ ਯਾਦ ਕਰਦਿਆਂ।
ਮੇਰੀ ਨਾਨੀ ਹੁਰੀ ਖੋਰੇ ਤਿੰਨ ਭੈਂਣਾ ਸੀ ਖੋਰੇ ਚਾਰ। ਮੈਂਨੂੰ ਪੱਕਾ ਨਹੀ ਪਤਾ।ਤਿੰਨਾ ਬਾਰੇ ਤਾਂ ਮੈਂਨੂੰ ਪਰਾ ਪਤਾ ਹੈ। ਇੱਕ ਮੇਰੀ ਨਾਨੀ ਜਿਸ ਦਾ ਨਾ ਪ੍ਰਸਿੰਨੀ ਸੀ ਮੇਰੇ ਨਾਨਕੇ ਗੋਤ ਦੇ ਸਚਦੇਵ ਹਨ। ਦੂਜੀ ਦਾ ਨਾ ਰਾਜਕੁਰ ਸੀ ਉਹ ਮੋਂਗਿਆਂ ਦੇ ਵਿਆਹੀ ਸੀ ਤੇ ਸਾਡੇ ਉਸ ਨਾਨੇ ਨੂੰ ਮੇਰੀ ਮਾਂ ਵਰਗੀਆਂ ਮਾਸੜ ਮੋਹਨਾ ਆਖ ਕੇ ਗੱਲ ਕਰਿਆ ਕਰਦੀਆਂ ਸੀ। ਤੇ ਮੇਰੀ ਨਾਨੀ ਦੀ ਤੀਜੀ ਭੈਣ ਗੱਗੜ ਆਲੇ ਬੱਬਰਾਂ ਦੇ ਵਿਆਹੀ ਸੀ ਪਰ ਮੈਂ ਕਦੇ ਉਸ ਨੂੰ ਮਿਲਿਆ ਨਹੀ ਸੀ।ਚੋਥੀ ਭੈਣ ਦਾ ਮੇਰੀ ਮਾਂ ਨੇ ਵੀ ਕਦੇ ਜਿਕਰ ਨਹੀ ਕੀਤਾ ਪਰ ਪਤਾ ਨਹੀ ਮੈਨੂੰ ਕਿਉਂ ਲਗਦਾ ਹੈ ਕਿ ਮੇਰੀ ਕੋਈ ਚੋਥੀ ਨਾਨੀ ਵੀ ਸੀ। ਕਿਉਕਿ ਮੈਂ ਮੇਰੀ ਨਾਨੀ ਮਾਂ ਨੂੰ ਨਹੀ ਦੇਖਿਆ ਇਸ ਲਈ ਮੈਂ ਮੇਰੀ ਨਾਨੀ ਦੀ ਝਲਕ ਮੇਰੀ ਨਾਨੀ ਦੀ ਭੈਂਣ ਰਾਜਕੁਰ ਚੋਂ ਹੀ ਦੇਖਦਾ ਸੀ। ਨਿੱਕਾ ਹੁੰਦਾ ਮੈਂ ਅਕਸਰ ਪਿੰਡ ਮਿੱਡੂ ਖੇੜੇ ਮਿਲਣ ਚਲਾ ਜਾਂਦਾ ਸੀ ਜੋ ਸਾਡੇ ਪਿੰਡ ਤੋ ਚਾਰ ਕੁ ਕਿਲੋਮੀਟਰ ਤੇ ਸੀ। ਉਹ ਦਮੇ ਦ ਮਰੀਜ ਸੀ ਤੇ ਸਦਾ ਉਸ ਨੂੰ ਸਾਹ ਚੜਿਆ ਰਹਿੰਦਾ ।ਗੱਲ ਕਰਦੀ ਵੀ ਉਹ ਹਂਕਦੀ ਰਹਿੰਦੀ। ਪਰ ਮੈਨੂੰ ਬੜਾ ਮੋਹ ਕਰਦੀ ਸਕਿਆਂ ਤੋ ਵੀ ਵੱਧ।ਵੈਸੇ ਸਾਡਾ ਇਹ ਨਾਨਾ ਵੀ ਮਿਲਣ ਗਿਲਣ ਨੂੰ ਚੰਗਾ ਸੀ ਜਿਵੇ ਸਾਡੀ ਨਾਨੀ ਆਖਦੀ ਉਵੇਂ ਮੰਨ ਲੈਂਦਾ।ਕਦੇ ਮੱਥੇ ਵੱਟ ਨਾ ਪਾਉਂਦਾ। ਸਾਡੀ ਨਾਨੀ ਦੇ ਦੋ ਲੜਕੇ ਤੇ ਤਿਨੰ ਜਾਂ ਚਾਰ ਲੜਕੀਆਂ ਸਨ ਮਤਲਵ ਦੋ ਮਾਮੇ ਤੇ ਤਿੰਨ ਚਾਰ ਮਾਸੀਆਂ। ਵੱਡੇ ਮਾਮੇ ਦਾ ਨਾਂ ਮਿੱਠਣ ਲਾਲ ਤੇ ਛੋਟੇ ਦਾ ਨਾ ਉਮ ਪ੍ਰਕਾਸ ਤੇ ਮਾਸੀਆਂ ਨੂੰ ਅਸੀ ਸੱਤੀ ਮਾਸੀ ਤੇ ਗੁਲਯਾਰ ਮਾਸੀ ਕਰਕੇ ਹੀ ਜਾਨਦੇ ਹਾਂ ਤੀਜੀ ਮਾਸੀ ਨਾਲ ਕਦੇ ਵਾਹ ਹੀ ਨਹੀ ਪਿਆ।ਸੱਤੀ ਮਾਸੀ ਦਾ ਤੇ ਮੇਰਾ ਉਮਰ ਦਾ ਬਹੁਤਾਫਰਕ ਨਹੀ ਸੀ ਤੇ ਮੈਂ ਉਸ ਨੂੰ ਮਿੰਨੀ ਮਾਸੀ ਆਖ ਕੇ ਬਲਾਉਂਦਾ।ਸੁਣਿਆ ਸੀ ਕਿ ਮੇਰੇ ਇਹਨਾਂ ਨਾਨਕਿਆ ਤੇ ਗਰੀਬੀ ਦੇ ਬੱਦਲ ਮੰਡਰਾਉਣ ਲੱਗੇ। ਪਿੱਛਾ ਚਾਹੇ ਖਾਨਦਾਨੀ ਸੀ ਪਰ ਕਹਿੰਦੇ ਹਨ ਮਾੜੇ ਦਿਨ ਕਦੇ ਵੀ ਆ ਸਕਦੇ ਹਨ। ਰਾਜੇ ਤੋ ਰੰਕ ਤੇ ਤੱਖਤੇ ਤੋਂ ਤਾਜ ਮਿਲਣ ਚ ਕਦੇ ਦੇਰੀ ਨਹੀ ਲੱਗਦੀ।ਦਿਨ ਫਿਰਣ ਤੇ ਪਲ ਹੀ ਲੱਗਦੇ ਹਨ। ਮਾਮੇ ਮਿੱਠਣ ਨੇ ਦੱਸਵੀ ਕੀਤੀ ਹੋਈ ਸੀ। ਪਤਾ ਨਹੀ ਕਿਸ ਨੇ ਇਸ ਨੂੰ ਮੱਤ ਦਿੱਤੀ ਤੇ ਇਸ ਨੇ ਸਾਰੇ ਟੱਬਰ ਦੇ ਨਾਂ ਬਦਲ ਦਿੱਤੇ ਆਪਣਾ ਨਾਂ ਇਸ ਨੇ ਬਦਲ ਕੇ ਵਿ±ਵਭੂ±ਣ ਰੱਖ ਲਿਆ ਤੇ ਛੋਟੇ ਭਰਾ ਨੂੰ ਉਮ ਪ੍ਰਕਾ± ਤੋ ਸੁਖਦਰ±ਨ ਕੁਮਾਰ ਬਣਾ ਦਿੱਤਾ। ਤੇ ਭੈਣ ਸੱਤੀ ਨੂੰ ਮਿਨਾਕ±ੀ ਮੋਂਗਾ ਦਾ ਨਾਂ ਦੇ ਦਿੱਤਾ। ਬਾਕੀਆਂ ਬਾਰੇ ਮੈਂਨੂੰ ਬਹੁਤਾ ਇਲਮ ਨਹੀ।
ਲਓ ਜੀ ਮਾਮੇ ਮਿੱਠਣ ਨੇ ਅਪ੍ਰੇ±ਨ ਨਾ ਬਦਲੋ ਤੋ ਬਾਦ ਅਗਲਾ ਕੰਮ ਵੀ ਅਜੀਬ ਹੀ ਕੀਤਾ।ਆਪਣਾ ਦੱਸਵੀਂ ਦਾ ਸਰਟੀਫੀਕੇਟ ਤੇ ਇੱਕ ਜੋੜੀ ਕੱਛਾ ਬਨੈਣ ਲੈ ਕੇ ਘਰ ਛੱਡ ਦਿੱਤਾ ਤੇ ਬਠਿੰਡੇ ਆਸਣ ਜਮਾ ਲਿਆ। ਬਸ ਪੜਣਾ ਸੁਰੂ ਕਰ ਦਿੱਤਾ।ਗਿਆਨੀ ਪ੍ਰਭਾਕਰ ਬੀ ਏ, ਬੀ ਏ ਆਨਰਜ, ਡਬਲ ਟਿਰਿਪਲ ਐਮ ਏ, ਬੀ ਐਡ ਵੈਦ ਵਿਸਾਰਦ ਆਯੁਰਵੈਦਿਕ ਰਤਨ,ਤੇ ਆਰ ਐਮ ਪੀ। ਯਾਨਿ ਇਹ ਸaੇਰ ਪੜਣੋ ਨਹੀ ਹਟਿਆ ਪੜਾਈ ਮੁੱਕ ਗਈ।ਪਤਾ ਨਹੀ ਕਿਵੇ ਇਹਨਾ ਦੀ ਜਾਣ ਪਹਿਚਾਣ ਕਿਸੇ ਪੰਡਿਤ ਪਰਿਵਾਰ ਦੀ ਲੜਕੀ ਨਾਲ ਹੋ ਗਈ ਇਹ ਆਪਸ ਵਿੱਚ ਭੈਣ ਭਰਾ ਬਣ ਗਏ। ਇਹਨਾ ਨੇ ਬਠਿੰਡੇ ਕਿਲ੍ਹੇ ਦੇ ਨੇੜੇ ਕ੍ਰਿਸaਨਾ ਮਾਡਲ ਸਕੂਲ ਦੇ ਨਾ ਤੇ ਸਕੂਲ ਖੋਲਿਆ । ਜਿਸ ਦਾ ਕਦੇ ਆਪਣੇ ਇਲਾਕੇ ਚ ਨਾ ਹੁੰਦਾ ਸੀ ਤਿੰਨ ਚਾਰ ਮੰਜਿਲਾ ਇਹ ਸਕੂਲ ਮਾਮੇ ਮਿਠੱਣ , ਨਹੀ ਸੱਚ ਮਾਮੇ ਵਿਸaਵਭੂਸaਣ ਲਈ ਵਰਦਾਨ ਸਾਬਿਤ ਹੋਇਆ।ਦੋਹਾਂ ਦਾ ਰਲ ਕੇ ਸੁਰੂ ਕੀਤਾ ਇਹ ਸਕੂਲ ਲਗਭਗ ਚਾਲੀ ਸਾਲ ਇਲਾਕੇ ਚ ਧੁੰਮਾਂ ਪਾਉਂਦਾ ਰਿਹਾ। ਇਹਨਾ ਲੰਬਾ ਸਮਾਂ ਸਾਂਝ ਨਾਲ ਸਕੂਲ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀ। ਇਹ ਮਾਮੇ ਮਿੱਠਣ ਲਾਲ ਤੇ ਉਹਨਾ ਦੀ ਬਣੀ ਧਰਮ ਭੈਂਣ ਦੀ ਆਪਸੀ ਸੂਝਬੂਝ ਦਾ ਹੀ ਕਮਾਲ ਸੀ।
ਮਾਮੇ ਦੀ ਦਿਲੀ ਇਛੱਾ ਦਿੱਲੀ ਵਿਆਹ ਕਰਾਉਣ ਦੀ ਸੀ ਤੇ ਸਾਡੀ ਮਾਮੀ ਦਿੱਲੀ ਦੀ ਹੀ ਸੀ। ਮਾਮੇ ਨੇ ਆਪਣੇ ਬੱਚਿਆਂ ਨੂੰ ਵਧੀਆ ਤਾਲੀਮ ਦਿੱਤੀ ਤੇ ਚੰਗੇ ਤਰਾਂ ਸੈਟ ਕੀਤਾ ਮਾਮੇ ਦੇ ਤਿੰਨੇ ਮੁੰਡੇ ਤੇ ਇੱਕ ਕੁੜੀ ਜਿੱਥੇ ਚੰਗੇ ਸੰਸਕਾਰਾਂ ਦੇ ਮਾਲਿਕ ਹਨ ਉਥੇ ਚੰਗਾ ਖਾਂਦੇ ਪੀਂਦੇ ਹਨ।ਪੈਸੇ ਦੀ ਕੋਈ ਕਮੀ ਨਹੀ।ਤੇ ਮਿਲਣ ਸਾਰ ਬੜੇ ਹਨ ਮਾਮੇ ਮਿੱਠਣ ਦੀ ਤਰ੍ਹਾਂ। ਮਾਮੇ ਮਿੱਠਣ ਦਾ ਮੇਰੇ ਸਕੇ ਮਾਮਿਆਂ ਨਾਲ ±ਹੁਤ ਮੋਹ ਸੀ। ਇੱਕ ਵਾਰੀ ਕਹਿੰਦੇ ਮਾਮਾ ਮਿੱਠਣ ਮੇਰੇ ਮਾਮੇ ਕੁੰਦਨ ਲਾਲ ਲਈ ਸਪੈਸaਲ ਚਵਨਪ੍ਰਾ± ਲਿਆਇਆ ਕਿ ਬਾਈ ਇਹ ਖਾ ਤੇਰੇ ਸਾਰੇ ਦੁੱਖ ਟੁਟ ਜਾਣ ਗੇ।ਮਾਮੇ ਕੁੰਦਨ ਲਾਲ ਦੀ ਜਦੋ 90 ਸਾਲ ਦੀ ਉਮਰ ਚ ਮੋਤ ਹੋਈ ਤਾਂ ਮਾਮਾ ਮਿੱਠਣ ਲਾਲ ਬਹੁਤ ਰੋਇਆ । ਮੈ ਂਆਪਣੀ ਉਮਰ ਦੇ ਪੰਜਵੇ ਦਹਾਕੇ ਵਿੱਚ ਕਿਸੇ ਬਜੁਰਗ ਨੂੰ ਪਹਿਲੀ ਵਾਰ ਰੋਂਦਾ ਦੇਖਿਆ ਸੀ।
ਸਾਡਾ ਮਾਮਾ ਕਈ ਵਾਰੀ ਸਾਡੀ ਮਾਮੀ ਦੀਆਂ ਗੱਲਾ ਸੁਨਾਉਦਾ ਤੇ ਕਹਿੰਦਾ ਯਾਰ ਫਿਰ ਵੀ ਇਹ ਮੇਰੇ ਮੁੰਡਿਆ ਦੀ ਮਾਂ ਹੈ। ਸਾਡੀ ਮਾਮੀ ਸਰੀਰਕ ਪੱਖੇ ਕਾਙੀ ਡੀਲ ਡੋਲ ਵਾਲੀ ਸੀ ਮਤਲਵ ਪੂਰੀ ਭਾਰੀ । ਮਾਮੇ ਨਾਲੋ ਚਾਰ ਗੁਣਾ ਵਜਨੀ। ਪਰ ਫਿਰ ਵੀ ਮਾਮਾ ਹੱਸ ਹੱਸ ਕੇ ਮਾਮੀ ਦੀ ਸੇਵਾਂ ਕਰਦਾ। ਕਦੇ ਕਦੇ ਉਹ ਮਾਮੀ ਦਾ ਵਜਣ ਘਟਾਉਣ ਲਈ ਮਾਮੀ ਨੂੰ ਕਿਸੇ ਕੁਦਰਤੀ ਇਲਾਜ ਕਰਾਉਣ ਵਾਲੇ ਆ±ਰਮ ਚ ਛੱਡ ਆਉਂਦਾ ਤੇ ਮਾਮੀ ਹਫਤਾ ਦੱਸ ਦਿਨ ਉੰਥੇ ਰਹਿ ਕੇ ਉਬਲੀਆਂ ਸਬਜੀਆਂ ਖਾਕੇ ਕੋਈ ਦੋ ਤਿੰਨ ਕਿਲੌ ਵਜਨ ਘਟਾਉਂਦੀ ਪਰ ਘਰ ਆ ਕੇ ਹਫਤੇ ਚ ਹੀ ਵਂaਨ ਉਹਨਾ ਹੀ ਵੱਧ ਜਾਂਦਾ।
ਮਾਮੇ ਮਿੱਠਣ ਦੀ ਮੇਰੀ ਮਾਂ ਨਾਲ ਬਹੁਤ ਬਣਦੀ ਸੀ। ਉਹ ਮੇਰੇ ਪਾਪਾ ਜੀ ਨੂੰ ਜੀਜਾ ਜੀ ਆਖਦੇ ਤੇ ਮੇਰੀ ਮਾਂ ਨੂੰ ਭੈਂਣ। ਬਹੁਤ ਇਜੱਤ ਕਰਦਾ ਸੀ ਓੁਹ ਦੋਨਾ ਦੀ। ਨਿੱਕੀਆਂ ਨਿੱਕੀਆ ਗੱਲਾਂ ਕਰਦਾ ਰਹਿੰਦਾ। ਜਿਵੇ ਜਨਾਨੀਆਂ ਪਕੋੜੇ ਬਣਾਉਂਦੀਆਂ ਹਨ।ਉਹ ਗੱਲਾਂ ਦੀ ਲੜੀ ਨਾ ਟੁਟੱਣ ਦਿੰਦਾ। ਗੱਲ ਚੋਂ ਗੱਲ ਬਣਾ ਦਿੰਦਾ। ਮੇਰੀ ਮਾਂ ਨੇ ਆਖਿਆ ਸੀ ਇੱਕ ਦਿਨ ਉਸ ਨੂੰ ਮਿਠੱਣ ਵੀਰ ਤੂੰ ਤਾਂ ਪਕੋੜਿਆਂ ਤਰ੍ਹਾਂ ਗੱਲਾਂ ਬਨਾਉਂਦਾ ਹੈ।ਉਹ ਪੁਰਾਣੀਆਂ ਗੱਲਾਂ ਕਰਕੇ ਬਹੁਤ ਖੁ± ਹੁੰਦਾਂ ਤੇ ਉਘ ਪਤਾਲ ਦੀਆਂ ਗੱਲਾਂ ਕਰਦਾ ਰਹਿੰਦਾਂ। ਤੇ ਆਪਣੀਆਂ ਹੀ ਗੱਲਾਂ ਤੇ ਖੂਬ ਹੱਸਦਾ।
ਇੱਕ ਦਿਨ ਉਸਨੇ ਦੱਸਿਆ ਕਿ ਕਿਵੇਂ ਮੇਰੇ ਮਾਮਿਆਂ ਨੇ ਉਸ ਦਾ ਮੰਜਾ ਛੱਪੜ ਚ ਰੱਖ ਦਿੱਤਾ ਸੀ। ਗੱਲ ਦਰਅਸਲ ਇਹ ਸੀ ਕਿ ਮਾਮਾ ਮਿੱਠਣ ਅਕਸਰ ਕਹਿੰਦਾ ਹੁੰਦਾ ਸੀ ਕਿ ਉਸ ਦੀ ਨੀਂਦ ਬਹੁਤ ਚੰਗੀ ਹੈ ਜੇ ਰਾਤ ਨੂੰ ਕੀੜੀ ਵੀ ਉਸ ਦੇ ਮੰਜੇ ਹੇਠ ਦੀ ਲੰਘ ਜਾਵੇ ਤਾਂ ਉਸ ਨੂੰ ਪਤਾ ਲੱਗ ਜਾਂਦਾ ਹੈ। ਤੇ ਇੱਕ ਦਿਨ ਮੇਰੇ ਮਾਮਿਆਂ ਨੇ ਮਾਮੇ ਮਿੱਠਣ ਦਾ ਸੁੱਤੇ ਪਏ ਦਾ ਮੰਜਾ ਚੁੱਕ ਕੇ ਘਰ ਦੇ ਸਾਹਮਣੇ ਬਣੇ ਛੱਪੜ ਚ ਰੱਖ ਦਿੱਤਾ ਤੇ ਜਦੋਂ ਮਾਮੇ ਦੀ ਅੱਖ ਖੁੱਲੀ ਤੇ ਮਾਮੇ ਨੇ ਆਪਣੇ ਆਪ ਨੂੰ ਛੱਪੜ ਚ ਸੁੱਤਾ ਪਾਇਆ ਤੇ ਮੇਰੇ ਮਾਮਿਆਂ ਨੇ ਤਾੜੀ ਮਾਰ ਦਿੱਤੀ। ਅੱਜ ਤਾਂ ਮਿੱਠਣਾਂ ਕੀੜੀ ਛੱਡ ਕੇ ਮੰਜੇ ਥੱਲੋਂ ਦੀ ਹਾਥੀ ਗੁਜਰ ਗਿਆ । ਮਾਮਾ ਮਿੱਠਣ ਚੁੱਪ ਕਰ ਗਿਆ। ਮਾਮੇ ਮਿੱਠਣ ਦੀਆਂ ਗੱਲਾਂ ਅੱਜ ਵੀ ਮੈਨੂੰ ਬਹੁਤ ਯਾਦ ਆਉਦੀਆਂ ਹਨ।
ਰਮੇ± ਸੇਠੀ ਬਾਦਲ
ਮੋ: 98766 27233
No comments:
Post a Comment