ਭੇਲ ਪੂਰੀ ਵਾਲੇ ਦਾ ਕਮਾਲ
ਗੱਲ ਕੋਈ ਅੱਠ ਦੱਸ ਸਾਲ ਪੁਰਾਣੀ ਹੈ। ਸਾਡੀ ਗਲੀ ਵਿੱਚ ਭੇਲ ਪੂਰੀ ਵੇਚਣ ਵਾਲਾ ਅਕਸਰ ਸਾਮ ਨੂੰ ਆਉਂਦਾ ਹੁੰਦਾ ਸੀ। ਇਹ ਲੋਕ ਅਕਸਰ ਯੂ ਪੀ ਬਿਹਾਰ ਤੋਂ ਰੋਜਗਾਰ ਲਈ ਆਉਂਦੇ ਹਨ। ਉਹ ਕੋਈ ਪੰਦਰਾਂ ਸੋਲਾਂ ਸਾਲ ਦਾ ਮੁੰਡੂ ਜਿਹਾ ਹੀ ਸੀ । ਮੇਰੇ ਬੱਚੇ ਤੇ ਭਤੀਜੇ ਅਜੇ ਛੋਟੇ ਹੀ ਸਨ। ਬੱਚੇ ਭੇਲ ਪੂਰੀ ਮੰਗਣ ਲੱਗੇ। ਉਹ ਇੱਕ ਰੁਪਏ ਦੀ ਭੇਲ ਪੂਰੀ ਦਿੰਦਾ ਸੀ। ਕਾਪੀ ਦੇ ਕਾਗਜ ਤੇ ਉਹ ਦੋ ਤਿੰਨ ਤਰ੍ਹਾਂ ਦੇ ਨਮਕੀਣ ਪਾ ਕੇ ਤੇ ਵਿੱਚ ਬਰੀਕ ਕਟਿਆ ਹੋਇਆ ਪਿਆਜ ਟਮਾਟਰ ਪਾ ਕੇ ਉਹ ਭੋਰਾ ਨਿੰਬੂ ਵੀ ਨਿਚੋੜ ਦਿੰਦਾ। ਤੇ ਬਾਦ ਵਿੱਚ ਉਹ ਉਸੇ ਕਾਗਜ ਦੀ ਕੀਪ ਜਿਹੀ ਬਣਾ ਕੇ ਦੇ ਦਿੰਦਾਂ। ਬੱਚੇ ਖੁਸ ਹੋ ਕੇ ਖਾਂਦੇ ਤੇ ਉਸ ਨੂੰ ਵੱਖ ਵੱਖ ਫਰਮਾਇਸਾ ਵੀ ਕਰਦੇ। ਕੋਈ ਜਿਆਦਾ ਪਿਆਜ ਦੀ ਮੰਗ ਕਰਦਾ ਤੇ ਕੋਈ ਜਿਆਦਾ ਟਮਾਟਰ ਦੀ । ਉਹ ਹਰ ਇੱਕ ਦੀ ਮੰਗ ਪੂਰੀ ਕਰਦਾ।“ ਭਈਆ ਕਿਤਨਾ ਕਮਾ ਲੇਤੇ ਹੋ?ਂ ਮੈਂ ਉਸ ਦੇ ਮੂਹਰੇ ਖੜੇ ਦਸ ਬਾਰਾ ਬੱਚਿਆਂ ਦੀ ਭੀੜ ਵੇਖ ਕੇ ਪੁਛਿਆ। “ਬਸ ਜੀ ਗੁਜਾਰੇ ਲਾਇਕ ਬਣ ਜਾਤੇ ਹੈ। ਂ ਉਸ ਨੇ ਗੋਲ ਮੋਲ ਜਿਹਾ ਉਤੱਰ ਦਿੱਤਾ। “ਫਿਰ ਵੀ ?ਂ ਕਿਉਂਕਿ ਉਸ ਦੇ ਉਤੱਰ ਨਾਲ ਮੈਨੂੰ ਤਸੱਲੀ ਨਹੀ ਹੋਈ ਸੀ। “ਯੇ ਹੀ ਕੋਈ ਚਾਲੀਸ ਪੰਚਾਸ ਰੁਪਿਆ ਬਣ ਜਾਤਾ ਹੈ। ਂ ਉਸ ਨੇ ਸਚਾਈ ਬਿਆਨ ਕੀਤੀ। “ਯੇ ਭਈਆ ਲੋਗ ਖੂਬ ਲੂਟ ਮਚਾਤੇ ਹੈ। ਂ ਸਾਡੀਆਂ ਗੱਲਾਂ ਸੁਣ ਕੇ ਸਾਡਾ ਗੁਆਂਢੀ ਵਿੱਚੋ ਹੀ ਬੋਲ ਪਿਆ। “ਕਿਆ ਲੂਟ ਮਚਾਤੇ ਹੈਂ ਹਮ। ਏਕ ਰੁਪਏ ਮੇਂ ਆਤਾ ਹੀ ਕਿਆ ਹੈ ਆਜ ਕਲ੍ਹ?ਂ ਭਈਆ ਜੀ ਕੋ ਗੁੱਸਾ ਆ ਗਿਆ। “ ਏਕ ਰੁਪਏ ਮੇਂ ਹਮ ਕਿਆ ਲੂਟ ਮਚਾਏ ਗੇ। ਤੁਮ ਅੈਸਾ ਕਰੋ ਮੇਰੇ ਸੇ ਯੇ ਸਮਾਨ ਲੇ ਲੋ ਅੋਰ ਬਿਨਾਂ ਨੀਚੇ ਗਿਰਾਏ ਇਸ ਕੋ ਅੇਸੇ ਬਣਾ ਕੀਪ ਬਣਾ ਕਰ ਦੇ ਦੋ। ਂ ਉਸ ਨੇ ਸਮਾਨ ਤੇ ਕਾਗਜ ਅੱਗੇ ਕਰ ਦਿੱਤਾ। “ਤੂੰ ਖਾਲੀ ਕਾਗਜ ਦੀ ਹੀ ਬਣਾ ਦੇ।ਂ ਮੈਂ ਭਈਏ ਦੀ ਵਾਰ ਲੈਂਦੇ ਹੋਏ ਕਿਹਾ। ਉਸ ਗੁਆਂਢੀ ਨੇ ਚੈਲੇਂਜ ਸਮਝ ਕੇ ਕੀਪ ਜਿਹੀ ਬਣਾਉਣ ਦੀ ਕੋਸਿਸ ਵੀ ਕੀਤੀ। ਪਰ ਕਿੱਥੇ ਇਹ ਤਾਂ ਇਹਨਾਂ ਭਈਆਂ ਦੇ ਵੱਸ ਦਾ ਰੋਗ ਹੀ ਸੀ। ਮੈਨੂੰ ਵੀ ਭਈਏ ਦੀ ਮਜਬੂਰੀ, ਲਾਚਾਰੀ ਤੇ ਗਰੀਬੀ ਤੇ ਤਰਸ ਜਿਹਾ ਆ ਗਿਆ। ਪਰ ਮੈਂ ਉਸ ਦੀ ਹਾਜਿਰ ਜਵਾਬੀ ਤੇ ਕਾਇਲ ਵੀ ਹੋ ਗਿਆ।ਰਮੇਸ ਸੇਠੀ ਬਾਦਲ
ਮੋ 98 766 27 233

No comments:
Post a Comment