ਬੇਸਨ ਦੇ ਗੱਟਿਆਂ ਦੀ ਸਬਜੀ
ਇਹ ਗੱਲ ਕੋਈ 1977_78 ਦੀ ਹੋਣੀ ਹੈ। ਮੈਂ ਕਾਲਜ ਪੜ੍ਹਦਾ ਸੀ । ਘਰੇ ਆਇਆ ਬੜੇ ਜੋਰ ਦੀ ਭੁੱਖ ਲੱਗੀ ਹੋਈ ਸੀ। “ਕੀ ਸਬਜੀ ਬਨਾਈ ਹੈ ਅੱਜ।' ਆਉਂਦੇ ਨੇ ਹੀ ਮਾਂ ਨੂੰ ਪੁਛਿਆ।“ਬੇਸਣ ਦੇ ਗੱਟੇ ਬਨਾਏ ਹਨ।' ਮਾਂ ਨੇ ਕਿਹਾ। “ਆਹ ਕੀ ਹੋਇਆ ਕੋਈ ਚੱਜ ਦੀ ਸਬਜੀ ਬਣਾ ਲਿਆ ਕਰੋ।ਂ ਮੈਂ ਗੁੱਸਾ ਜਾਹਿਰ ਕੀਤਾ। “ਪੁੱਤ ਤੂੰ ਖਾਕੇ ਤਾਂ ਦੇਖ। ਨਾ ਸਵਾਦ ਲੱਗੀ ਤਾਂ ਮੈਂ ਕੁਸ ਹੋਰ ਬਣਾ ਦੂੰਗੀ।' ਸਬਜੀ ਵਾਕਿਆ ਹੀ ਸਵਾਦ ਸੀ । ਮੈਂ ਰੱਜ ਕੇ ਰੋਟੀ ਖਾ ਲਈ ਤੇ ਸਬਜੀ ਦੀ ਤਾਰੀਫ ਨਾ ਕੀਤੀ। ਚਾਰ ਪੰਜ ਦਿਨਾਂ ਬਾਦ ਜਦੋਂ ਮੈਂ ਬਜਾਰੋਂ ਸਬਜੀ ਲੈਣ ਜਾਣ ਲੱਗਿਆ ਤਾਂ ਮੈਂ ਆਖਿਆ ਕਿ ਅੱਜ ਤਾਂ ਮੈਂ ਬਜਾਰੋਂ ਗੱਟੇ ਲੈ ਕੇ ਆਂਵਾਂਗਾ। ਮੇਰੀ ਮਾਂ ਹੱਸ ਪਈ ਤੇ ਕਹਿੰਦੀ “ਪੁੱਤ ਬੇਸਣ ਦੇ ਗੱਟੇ ਤਾਂ ਘਰੇ ਹੀ ਬਣ ਾਂਂਦੇ ਹਨ।ਂ ਉਸ ਨੇ ਮੇਰੇ ਸਾਹਮਣੇ ਬੇਸਣ ਗੁੰਨ ਕੇ ਵਿੱਚ ਨਮਕ, ਕਾਲੀ ਮਿਰਚ ਤੇ ਥੋੜੀ ਜਿਹੀ ਅਜਵੈਨ ਪਾਕੇ ਉਸ ਦੀਆਂ ਲੰਬੀਆਂ ਲੰਬੀਆਂ ਪਕੋੜੀਆਂ ੇ ਜਿਹੀਆਂ ਬਣਾ ਕੇ ਗਰਮ ਪਾਣੀ ਚ ਉਬਾਲ ਲਈਆਂ । ਬਾਦ ਵਿੱਚ ਚਾਕੂ ਨਾਲ ਉਸ ਦੇ ਛੋਟੇ ਛੋਟੇ ਟੁਕੜੇ ਕੱਟ ਕੇ ਸਬਜੀ ਬਣਾ ਦਿੱਤੀ। ਅੱਜ ਜਦੋਂ ਘਰੇ ਬੇਸਣ ਦੇ ਗੱਟਿਆਂ ਦੀ ਸਬਜੀ ਖਾਧੀ ਤਾਂ ਮੈਨੂੰ ਆਪਣੀ ਗੱਲ ਯਾਦ ਕਰਕੇ ਬਹੁਤ ਹਾਸਾ ਆਇਆ ਤੇ ਨਾਲੇ ਮਾਂ ਦੇ ਹੱਥਾਂ ਦਾ ਕਮਾਲ । ਰਾਜਸਥਾਨੀ ਵਿਰਸੇ ਦੀ ਇਹ ਸਬਜੀ ਆਪਣੇ ਆਪ ਵਿੱਚ ਨਿਆਮਤ ਹੈ ਜੇ ਕਿਸੇ ਕੋਲ ਇਹ ਕਾਰੀਗਿਰੀ ਹੋਵੇ ਤਾਂ।ਰਮੇਸ ਸੇਠੀ ਬਾਦਲ
ਮੋ 98 766 27 233
No comments:
Post a Comment