ਸੁਕਰ ਹੈ ਉਹ ਟੂਣਾ ਨਹੀ ਸੀ।
ਗੱਲ ਇਹ ਹੈ ਕਿ ਅਸੀ ਸੁਰੂ ਤੋਂ ਹੀ ਵਹਿਮਾਂ ਭਰਮਾਂ ਨੂੰ ਨਹੀ ਮੰਨਦੇ। ਟੂਣੇ ਆਦਿ ਤੇ ਤਾਂ ਸਾੰਨੂ ਭੋਰਾ ਵਿਸਵਾਸ ਨਹੀ। ਕਈ ਵਾਰੀ ਤਾਂ ਇਉ ਸੋਚਿਆ ਹੈ ਕਿ ਇਹ ਟੂਣੇ ਵਾਲੇ ਸਮਾਨ ਨੂੰ ਹੀ ਚੁੱਕ ਕੇ ਵਰਤ ਲਈਏ। ਪਰ ਕਈ ਕੁਝ ਘਟਨਾਵਾਂ ਅਜੇਹੀਆਂ ਹੋ ਜਾਂਦੀਆਂ ਹਨ ਕਿ ਚੰਗੇ ਭਲੇ ਬੰਦੇ ਦਾ ਵਿਸਵਾਸ ਡਗਮਗਾ ਜਾਂਦਾ ਹੈ। ਅਜੇ ਕੁਝ ਦਿਨ ਪਹਿਲਾਂ ਦੀ ਹੀ ਗੱਲ ਹੈ। ਮੇਰਾ ਇੱਕ ਬੈਂਗਣੀ ਰੰਗ ਦਾ ਸੂਟ ਜੋ ਮੈa ਅਕਸਰ ਹਰ ਖਾਸ ਮੋਕੇ ਤੇ ਪਹਿਨਣਾ ਪਸੰਦ ਕਰਦੀ ਸੀ । ਉਸ ਸੂਟ ਦੀ ਫਿਟਿੰਗ ਵੀ ਬਹੁਤ ਵਧੀਆ ਸੀ ਪਤਾ ਨਹੀ ਕਿਵੇਂ ਮੋਡੇ ਕੋਲੋ ਫੱਟ ਗਿਆ। ਚਾਰ ਪੰਜ ਮੋਰੀਆਂ ਜਿਹੀਆਂ ਹੋ ਗਈਆਂ। ਇਉਂ ਲਗਦਾ ਸੀ ਜਿਵੇ ਕਿਸੇ ਨੇ ਕੈਂਚੀ ਨਾਲ ਕੀਤੀਆਂ ਹੋਣ। ਅਕਸਰ ਕਈ ਲੋਕਾਂ ਕੋਲੋ ਸੁਣਿਆ ਹੈ ਕਿ ਇਹ ਟੂਣਾ ਟੱਪਾ ਕਰਣ ਵਾਲੇ ਦੂਸਰੇ ਦੇ ਕਪੜੇ ਕੱਟ ਕੇ ਟੂਣਾ ਵਗੈਰਾ ਕਰਦੇ ਹਨ। ਬਹੁਤ ਸੋਚਿਆ ਇਹ ਸੂਟ ਇਸ ਤਰ੍ਹਾਂ ਫਟਿਆ ਕਿਵੇਂ? ਜਦੋ ਕੋਈ ਹੋਰ ਗੱਲ ਨਾ ਦਿਮਾਗ ਚ ਆਉਂਦੀ ਤਾਂ ਸੱਕ ਦੀ ਸੂਈ ਟੂਣੇ ਵਾਲੇ ਪਾਸੇ ਚਲੀ ਜਾਂਦੀ।ਕੀ ਹੋਇਆ ਜੇ ਅਸੀ ਨਹੀ ਮੰਨਦੇ ਤਾਂ ਲੋਕੀ ਤਾਂ ਮੰਨਦੇ ਹਨ। ਪਰ ਕਿਸੇ ਤੇ ਸੱਕ ਵੀ ਨਹੀ ਸੀ ਹੁੰਦਾ ।ਨਹੀ ਤਾਂ ਕਿਸੇ ਨਾ ਕਿਸੇ ਨਾਲ ਲੜਾਈ ਪੱਕੀ ਹੀ ਸੀ। ਗੱਲ ਆਈ ਗਈ ਹੋ ਗਈ। ਟੇਲਰ ਨੂੰ ਸੂਟ ਠੀਕ ਕਰਨਾ ਦੇ ਦਿੱਤਾ। ਪਰ ਸੋਚਾਂ ਸੂਟ ਦੇ ਇਸ ਤਰ੍ਹਾਂ ਫੱਟਣ ਦਾ ਕਾਰਣ ਲੱਭਦੀਆਂ ਰਹੀਆਂ। ਅਚਾਨਕ ਇੱਕ ਦਿਨ ਸਾਡੇ ਉਪਰ ਰਹਿੰਦੀ ਕਿਰਾਏਦਾਰਨੀ ਨੇ ਦੱਸਿਆ ਕਿ ਕਈ ਦਿਨ ਪਹਿਲਾਂ ਉਹਨਾਂ ਦੇ ਇਨਵਰਟਰ ਦਾ ਬੈਟਰਾ ਅਚਾਨਕ ਫੱਟ ਗਿਆ ਸੀ ਤੇ ਸਾਰੀਆਂ ਪੋੜੀਆਂ ਤੇ ਤੇਜਾਬ ਡੁਲ ਗਿਆ ਸੀ ।ਜਿਸ ਨਾਲ ਸਾਰੀਆਂ ਪੋੜੀਆਂ ਤੇ ਫਰ± ਖਰਾਬ ਹੋ ਗਿਆ ਸੀ । ਇਸ ਤੇਜਾਬ ਦੇ ਛਿੱਟੇ ਜਿਸ ਵੀ ਕਪੜੇ ਤੇ ਪਏ ਉਹ ਉਸ ਥਾਂ ਤੋਂ ਮੱਚ ਗਿਆ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਮੇਰੀ ਸਮੱਸਿਆ ਦਾ ਹੱਲ ਮਿਲ ਗਿਆ। ਕਿਉਂਕਿ ਉਹਨਾ ਪੋੜੀਆਂ ਦੇ ਹੇਠਾਂ ਦੀ ਸਾਡਾ ਜਿਆਦਾ ਆਉਣ ਜਾਣ ਸੀ। ਤੇ ਮੈਂ ਵੀ ਪੋੜੀਆਂ ਦੇ ਹੇਠਲੇ ਰਸਤੇ ਤੋ ਹੀ ਆਉਦੀ ਜਾਂਦੀ ਸੀ ਤੇ ਕੁਦਰਤੀ ਹੈ ਕਿ ਤੇਜਾਬ ਦੀਆਂ ਕੁਝ ਬੂੰਦਾਂ ਪੋੜੀਆ ਤੋ ਮੇਰੇ ਸੂਟ ਤੇ ਡਿੱਗੀਆਂ ਹੋਣ ਗੀਆਂ ਤੇ ਇਸ ਤਰ੍ਹਾਂ ਮੇਰਾ ਸੂਟ ਉਸ ਬੈਟਰੇ ਦੇ ਤੇਜਾਬ ਨਾਲ ਮੱਚ ਗਿਆ। ਜੇ ਮੈਂ ਜਲਦੀ ਵਿੱਚ ਆ ਕੇ ਇਸ ਨੂੰ ਟੂਣਾ ਮੰਨ ਲੈਂਦੀ ਤੇ ਕਿਸੇ ਤੇ ±ੱਕ ਕਰਕੇ ਉਸ ਨਾਲ ਲੜਾਈ ਵਿੱਡ ਲੈਂਦੀ।ਤਾਂ ਇਸ ਦੇ ਨਤੀਜੇ ਕਿੰਨੇ ਭਿਆਨਕ ਨਿਕਲਦੇ। ਟੂਣਿਆ ਪ੍ਰਤੀ ਸਾਡੇ ਅਵਿ±ਵਾਸ ਨੇ ਸਾਨੂੰ ਕਿਸੇ ਵੱਡੀ ਅਣਹੋਣੀ ਤੋ ਬਚਾ ਲਿਆ।
ਰਮੇਸ ਸੇਠੀ ਬਾਦਲ
ਮੋਬਾਇਲ 98 766 27 233

No comments:
Post a Comment