ਮੈਂ ਕੀ ਠੇਕਾ ਲਿਆ ਹੈ।
ਪਹਿਲਾਂ ਜਦੋ ਅਸੀ ਕਿਸੇ ਕੋਲੇ ਕੋਈ ਸਿaਕਾਇਤ ਕਰਦੇ ਜਾਂ ਕਿਸੇ ਨੂੰ ਕੋਈ ਉਲਾਂਭਾ ਦਿੰਦੇ ਤਾਂ ਅਗਲਾ ਇਹੀ ਕਹਿੰਦਾ ।“ਮੈ ਕੋਈ ਠੇਕਾ ਲਿਆ ਹੈ ਇਸ ਕੰਮ ਦਾ।ਂ ਤੇ ਅਗਲਾ ਆਪਣੀ ਜਿੰਮੇਵਾਰੀ ਤੋਂ ਸੁਰਖਰੂ ਹੋ ਜਾਂਦਾ । ਤੇ ਲੋਕ ਇਹ ਕਹਿ ਦਿੰਦੇ ਸੀ “ਲਾਗੀਆਂ ਨੇ ਤਾਂ ਲਾਗ ਲੈਣਾ ਹੈ ਚਾਹੇ ਜਾਂਦੀ ਰੰਡੀ ਹੋਜੇ ।ਂ ਮਤਲਬ ਅਸੀ ਤਾਂ ਆਪਣੇ ਕੰਮ ਦੀ ਫੀਸ ਲਈ ਹੈ ਪੂਰੇ ਕੰਮ ਦਾ ਠੇਕਾ ਨਹੀ ਕੀਤਾ । ਪਰ ਹੁਣ ਬਹੁਤੇ ਕੰਮ ਠੇਕੇ ਤੇ ਹੀ ਹੋਣ ਲੱਗ ਪਏ। ਇਸ ਨੂੰ ਮੁਕਾਤਾ ਕਰਨਾ ਵੀ ਕਹਿੰਦੇ ਹਨ। ਭਾਵ ਅਗਲਾ ਸਾਰਾ ਕੰਮ ਕਰਨ ਦੀ ਜਿੰਮੇਵਾਰੀ ਆਪਣੇ ਸਿਰ ਲੈ ਲੈਂਦਾ ਹੈ। ਤੇ ਕੰਮ ਦੇ ਤਸੱਲੀ ਬਖਸa ਹੋਣ ਦੀ ਗਾਰੰਟੀ ਵੀ। ਕੰਮ ਸੋਖਾ ਹੋ ਜਾਂਦਾ ਹੈ। ਕਿਉਂਕਿ ਅੱਜ ਕਲ੍ਹ ਦੇ ਜਮਾਨੇ ਚ ਕੋਈ ਕਿਸੇ ਕਿਸਮ ਦੀ ਟੈਂਸਨ ਨਹੀ ਲੈਣੀ ਚਾਹੁੰਦਾ। ਬਸ ਪੈਸੇ ਦਿਉ ਤੇ ਬੇੜਾ ਪਾਰ। ਨਾ ਕੋਈ ਸਿਰ ਦਰਦੀ ਨਾ ਕੋਈ ਟੈਂਸaਨ। ਇਸ ਤਰ੍ਹਾ ਹੁਣ ਹਰ ਪ੍ਰਕਾਰ ਦੇ ਜਾਇਜ ਨਜਾਇਜ ਕੰਮ ਠੇਕੇ ਤੇ ਹੋਣ ਲੱਗ ਪਏ ਹਨ।
ਸਰਕਾਰੀ ਦਫਤਰਾਂ ਚ ਕੰਮ ਕਰਾਉਣੇ ਬਹੁਤ ਅੋਖੇ ਹਨ। ਕੋਈ ਡਰਾਵਿੰਗ ਲਾਈਸੈਂਸ ਬਨਾਉਣਾ। ਗੱਡੀ ਦੀ ਆਰ ਸੀ ਬਨਾਉਣੀ। ਕੋਈ ਸਰਟੀਫੀਕੇਟ ਬਣਾਉਣਾ। ਕੋਣ ਦਫਤਰੋਂ ਛੁੱਟੀਆਂ ਲੈ ਕੇ ਭੱਜਿਆ ਫਿਰੇ।ਬਸ ਕਚਹਿਰੀ ਨੇੜੇ ਬੈਠੈ ਏਜੰਟਾਂ ਕੋਲੇ ਜਾਉ ਮੁਕਾਤਾ ਕਰੋ ਸਮਝੋ ਤੁਹਾਡਾ ਕੰਮ ਹੋ ਗਿਆ । ਆਰ ਸੀ, ਸਰਟੀਫੀਕੇਟ ਬਣ ਕੇ ਤੁਹਾਡੇ ਘਰੇ ਆ ਜਾਵੇ ਗਾ। ਚਾਹੇ ਇਹ ਕੰਮ ਕਈ ਵਾਰ ਗੈਰ ਕਾਨੂੰਨੀ ਹੁੰਦਾ ਹੈ ਪਰ ਇਹ ਫਾਰਮੂਲਾਂ ਹਰ ਇੱਕ ਨੂੰ ਅਪਨਾਉਣਾ ਪੈੱਦਾ ਹੈ।ਨਹੀ ਤਾਂ ਸਰਕਾਰੀ ਦਫਤਰਾਂ ਦੇ ਗੇੜੇ ਕੱਢਦੇ ਰਹੋ। ਅੱਜ ਆਹ ਛੁੱਟੀ ਅੱਜ ਉਹ ਛੁੱਟੀ ਤੇ ਅੱਜ ਸੰਬਧਿਤ ਬਾਬੂ ਛੁੱਟੀ ਤੇ ਅੱਜ ਸਾਹਿਬ ਹੈਣੀ। ਕੰਮ ਚ ਦੇਰੀ ਹਨੂਮਾਨ ਜੀ ਦੀ ਪੂਛ ਵਾਂਗੂ ਵੱਧਦੀ ਚਲੀ ਜਾਂਦੀ ਹੈ।
ਵਿਆਹ ਸaਾਦੀਆਂ ਪਾਰਟੀਆਂ ਦੇ ਕਿੰਨੇ ਝੰਜਟ ਹੁੰਦੇ ਹਨ।ਟੈਂਟ , ਹਲਵਾਈ, ਕੜਾਹੇ ਟੋਪ ਪਤੀਲੇ ਭੱਠੀਆਂ ਤੇ ਵੇਟਰ । ਉਧਰੋ ਰਿਸaਤੇਦਾਰ ਆਏ ਖੜ੍ਹੇ ਹੁੰਦੇ ਸਨ ਤੇ ਘਰਵਾਲੇ ਇਹਨਾ ਸਮਾਨ ਦੇ ਝੰਜਟਾਂ ਚ ਪਏ ਹੁੰਦੇ ਸੀ। ਪਹਿਲਾ ਰਿਸaਤੇਦਾਰ ਵੀ ਵਾਧੂ ਹੁੰਦੇ ਸੀ ਚਾਰ ਦਿਨ ਪਹਿਲਾਂ ਹੀ ਆ ਜਾਂਦੇ ਸੀ ਕੰਮ ਚ ਹੱਥ ਵਟਾਉਣ ਨੂੰ ।ਹੁਣ ਅਗਲਾ ਜਮਾਂ ਮੋਕੇ ਤੇ ਹੀ ਪਹੁੰਚਦਾ ਹੈ। ਕੰਮ ਕੋਣ ਕਰਵਾਏ। ਸੋ ਕੇਟਰਜ ਦਾ ਜਮਾਨਾ ਆ ਗਿਆ ਮੈਰਿਜ ਪੈਲੇਸ ਕਲਚਰ ਨੇ ਬਿਲਕੁਲ ਹੀ ਮੁਕਤੀ ਦਿਵਾ ਦਿੱਤੀ ਟੈਂਸaਨ ਤੋa। ਪੈਲੇਸ ਵਾਲੇ ਨਾਲ ਠੇਕਾ ਮੁਕਾ ਲਵੋ। ਨਾ ਕੋਈ ਫਿਕਰ ਨਾ ਫਾਕਾ।ਹੁਣ ਮੇਜaਬਾਨ ਵੀ ਮਹਿਮਾਨਾਂ ਦੀ ਤਰ੍ਹਾਂ ਮੋਕੇ ਤੇ ਹੀ ਪੰਹੁਚਦੇ ਹਨ। ਸਭ ਕੁਝ ਤਿਆਰ _ਬਰ _ਤਿਆਰ ਮਿਲਦਾ ਹੈ।
ਪ੍ਰੇਸaਾਨੀ ਤਾਂ ਬੀਮਾਰੀ ਦੀ ਉਂਜ ਹੀ ਵਾਧੂ ਹੁੰਦੀ ਹੈ। ਤੇ ਡਾਕਟਰਾਂ ਦੇ ਵੱਸ ਪਿਆ ਬੰਦਾ ਪਿੰਜਰੇ ਚ ਪੰਛੀ ਸਮਾਨ ਹੁੰਦਾ ਹੈ। ਇੱਕ ਬੀਮਾਰੀ ਦਾ ਦੁੱਖ ਤੇ ਤਕਲੀਫ ਉਤਂੋ ਡਾਕਟਰਾਂ , ਦਵਾਈਆਂ ਵਾਲਿਆਂ, ਟੈਸਟਾਂ ਵਾਲਿਆਂ ਦੀ ਲੁੱਟ ਘਸੁੱਟ । ਕਿਉਂਕਿ ਹਰ ਥਾਂ ਡਾਕਟਰ ਦਾ ਕਮੀਸaਨ ਹੁੰਦਾ ਹੈ। ਮਰਦਾ ਕੀ ਨਾ ਕਰਦਾ। ਫਸੀ ਨੂੰ ਫਟਕਣ ਕੀ। ਬਸ ਖੀਸਾ ਖਾਲੀ। ਪਰ ਹੁਣ ਇੱਥੇ ਵੀ ਠੇਕਾ ਪ੍ਰਣਾਲੀ ਆ ਗਈ ਹੈ । ਡਾਕਟਰ ਮੁਕਾਤਾ ਕਰਨ ਲੱਗ ਪਏ । ਅਪ੍ਰੇਸaਨ ਦਾ ਮੁਕਾਤਾ। ਬਸ ਜੀ ਏਨੇ ਪੈਸੇa ਦਿਉੇ ਕੰਮ ਨੱਕੀ। ਦਵਾਈਆਂ ਦੇ ਤੇ ਟੈਸਟਾਂ ਦੇ , ਐਕਸਰੇ, ਅਲਟਰਾ ਸਾਊਂਡ, ਈ ਸੀ ਜੀ ਸਾਰੇ ਵਿੱਚੇ ਆਗੇ। ਟੈਸਨ ਮੁਕਤ ਹੋਕੇ ਅਪ੍ਰੇਸaਨ ਕਰਵਾਉ। ਵਾਰੀ ਵਾਰੀ ਜੇਬ ਚ ਹੱਥ ਮਾਰਨ ਦੀ ਲੋੜ ਨਹੀ।
ਹਿੰਦੂ ਰੀਤੀ ਰਿਵਾਜਾਂ ਅਨੁਸਾਰ ਵਿਆਹ ਵੇਲੇ ਫੇਰਿਆਂ ਦੀ ਰਸਮ ਵੇਲੇ ਫੇਰ ਕਰਵਾਉਣ ਵਾਲੇ ਪੰਡਿਤ ਜੀ ਬਹੁਤ ਤੰਗ ਕਰਦੇ। ਮੁੰਡੇ ਵਲੋਂ ਤੇ ਕੁੜੀ ਵਾਲਿਆਂ ਵਲੋਂ ਪੰਡਿਤ ਅਲੱਗ ਅਲੱਗ ਹੁੰਦੇ ਸਨ। ਤੇ ਉਹ ਆਪਸ ਚ ਗਿੱਟਮਿੱਟ ਕਰਕੇ ਵਾਰੀ ਵਾਰੀ ਆਨੀ ਬਹਾਨੀ ਪੈਸੇ ਮੰਗਦੇ। ਤੇ ਮੁੰਡੇ ਕੁੜੀ ਦੇ ਮਾਂ ਪਿਉ ਸaਰਮੋ ਸaਰਮੀ ਉਹਨਾ ਦੀ ਮੰਗ ਪੂਰੀ ਕਰਨੀ ਪੈਂਦੀ ੇ। ਪਰ ਦੁੱਖੀ ਬਹੁਤ ਹੁੰਦੇ। ਤੇ ਇਹ ਪੰਡਿਤ ਵੀ ਪੈਸਿਆਂ ਦੇ ਲਾਲਚ ਵਿੱਚ ਫੇਰਿਆਂ ਦਾ ਕੰਮ ਲਮਕਾ ਦਿੰਦੇ। ਹੁਣ ਖੈਰ ਲੋਕ ਸਿਆਣੇ ਹੋ ਗਏ । ਉਹ ਪਹਿਲਾ ਹੀ ਮੁਕਾਤਾ ਕਰ ਲੈਂਦੇ ਹਨ। ਤੇ ਇਕੋ ਵਾਰੀ ਜੋ ਦੇਣਾ ਹੈ ਦੇ ਕੇ ਨਿਸਚਿੰਤ ਹੋ ਜਾਂਦੇ ਹਨ।ਤੇ ਫੇਰੇ ਵੀ ਜਲਦੀ ਹੋ ਜਾਂਦੇ ਹਨ। ਨਹੀ ਤਾਂ ਪਡਿੰਤ ਜੀ ਸaੁਭ ਮਹੂਰਤ ਸੁਭ ਲਗਨ ਚ ਹੀ ਉਲਝਾਈ ਰੱਖਦੇ।
ਮਕਾਨ ਬਨਾਉਣਾ ਵੀ ਸੁਖਾਲਾ ਨਹੀ। ਬੰਦੇ ਦਾ ਕਚੂਮਰ ਨਿਕਲ ਜਾਂਦਾ ਹੈ। ਛੋਟੀਆਂ ਕਿਰੰਡੀਆਂ ਵਾਲਿਆ ਦੇ ਵੱਸ ਪਏ ਬੰਦੇ ਦੀ ਹਾਲਤ ਮਕਾਨ ਦੇ ਬਾਹਰ ਟੰਗੇ ਨਜਰ ਵੱਟੂ ਵਰਗੀ ਹੋ ਜਾਂਦੀ ਹੈ। ਬਿਜਲੀ ਫਿਟਿੰਗ ਵਾਲੇ, ਸੈਨੇਟਰੀ ਫਿਟਿੰਗ ਵਾਲੇ, ਪੱਥਰ ਲਾਉਣ ਵਾਲੇ ਤੇ ਲੱਕੜੀ ਦੇ ਕੰਮ, ਰੰਗ ਰੋਗਨ, ਪੀ ਓ ਪੀ , ਨਾ ਜਾਣੇ ਕਿੰਨੇ ਕੁ ਲੋਕਾਂ ਨਾਲ ਮਗਜ ਖਪਾਈ ਕਰਨੀ ਪੈਂਦੀ ਹੈ। ਲੋਕਾਂ ਦੀ ਜੂਨ ਸੁਧਾਰ ਦਿੱਤੀ ਇਹਨਾ ਰੀਅਲ ਅਸਟੇਟ ਕੰਪਨੀਆਂ ਨੇ ਜੋ ਬਣੇ ਬਣਾਏ ਮਕਾਨ, ਕੋਠੀਆਂ, ਬੰਗਲੇ ਤੇ ਅਪਾਰਟਮੈਂਟ ਮਹੁੱਈਆ ਕਰਵਾਉਂਦੀਆਂ ਹਨ। ਹੁਣ ਅਗਲਾ ਠੇਕੇ ਤੇ ਬਣੇ ਇਹਨਾ ਰੈਣ ਬਸੇਰਿਆ ਦਾ ਰਾਤੋ ਰਾਤ ਮਾਲਿਕ ਬਣ ਜਾਂਦਾ ਹੈ। ਬਸ ਪੱਲੇ ਪੈਸਾ ਹੋਣਾ ਚਾਹੀਦਾ ਹੈ।
ਅੱਜ ਕੱਲ ਪੜ੍ਹਾਈ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਰੇਗੂਲਰ ਪੜਾਈ ਨੂੰ ਛੱਡ ਕੇ ਡਿਗਰੀ ਡਿਪਲੋਮੇ ਕਰਨ ਦੇ ਵੀ ਠੇਕੇ ਹੋਣ ਲੱਗ ਪਏ। ਬਸ ਪੈਸੇ ਜਮਾਂ ਕਰਵਾਓ ਤੇ ਮਨ ਚਾਹਾ ਡਿਗਰੀ ਡਿਪਲੋਮਾਂ ਹਾਸਿਲ ਕਰੋ। ਪੀ ਐਚ ਡੀ ਦੇ ਥੀਸਿਜ ਵੀ ਠੇਕੇ ਤੇ ਲਿਖਵਾਏ ਜਾ ਸਕਦੇ ਹਨ। ਇੱਥੋ ਤੱਕ ਕਿ ਅਗਲੇ ਪੀ ਐਚ ਡੀ ਦੀ ਡਿਗਰੀ ਵੀ ਘਰੇ ਬੈਠਿਆਂ ਨੂੰ ਦਿਲਵਾ ਦਿੰਦੇ ਹਨ। ਜਦੋਂ ਵੱਡੀਆਂ ਵੱਡੀਆਂ ਡਿਗਰੀਆਂ ਮੁਕਾਤੇ ਚ ਮਿਲ ਜਾਂਦੀਆਂ ਹਨ ਤਾ ਫਿਰ ਆਮ ਪੜ੍ਹਾਈ ਦੀ ਕੀ ਬੀਸਾਤ।ਬਿਨਾ ਪੜ੍ਹੇ ਜੋ ਮਰਜੀ ਹਾਸਿਲ ਕਰੋ।
ਜਦੋਂ ਲੋਕ ਹਰ ਕੰਮ ਦਾ ਠੇਕਾ ਲੈਣ ਲੱਗ ਪਏ ਤੇ ਇਹ ਠੇਕੇ ਦੇ ਕੰਮਾਂ ਨੇ ਲੋਕਾਂ ਨੂੰ ਸੁਖਾਲਾ ਕਰ ਦਿੱਤਾ। ਲੋਕ ਬੇਫਿਕਰ ਹੋ ਗਏ। ਹਰ ਕੰਮ ਠੇਕੇ ਤੇ ਹਰ ਸਹੂਲਤ ਠੇਕੇ ਤੇ ਮਿਲ ਸਕਦੀ ਹੈ ਹੁਣ ਕੋਈ ਨਹੀ ਕਹਿੰਦਾ “ਮੈਂ ਕੀ ਠੇਕਾ ਲਿਆ ਹੈ ਤੇਰੇ ਕੰਮ ਦਾ।ਂ
ਰਮੇਸ ਸੇਠੀ ਬਾਦਲ

No comments:
Post a Comment