ਜਾਣੇ ਪਹਿਚਾਣੇ ਬੋਲ
ਹੈਲੋਕੋਣ ਬੋਲਦੇ ਹੋ, ਰਮੇਸ਼ਸa ਕੁਮਾਰ ਬੋਲਦੇ ਹੋ।
ਹਾਂ ਜੀ, ਨਮਸਤੇ ਜੀ, ਕੀ ਹਾਲ ਚਾਲ ਹੈ ਜੀ, ਠੀਕ ਹੋ ਜੀ ?
ਹਾਂ ਜੀ, ਹਾਂ ਜੀ।
ਕੀ ਹਾਲ ਹੈ ਤੁਹਾਡੇ ਮਾਤਾ ਜੀ ਦਾ।
ਮਾਤਾ ਜੀ ਠੀਕ ਹਨ ਹੁਣ , ਪਹਿਲਾ ਨਾਲੋ ਤਾਂ ਕਾਫੀ ਫਰਕ ਹੈ ਜੀ।
ਉਹਨ੍ਹਾ ਨੂੰ ਕਹੋ ਕਿ ਯੋਗ ਕਰਿਆ ਕਰਣ । ਜਿਆਦਾ ਨਹੀ ਤਾਂ ਦਸ ਮਿੰਟ ਕਪਾਲ ਭਾਤੀ ਤੇ ਦਸ ਮਿੰਟ ਅਨੁਲੋਮ ਵਿਲੋਮ ਕਰ ਲਿਆ ਕਰਣ। ਜੇ ਹੋ ਸਕੇ ਤਾਂ ਥੋੜੀ ਬਹੁਤ ਸੈਰ ਕਰ ਲਿਆ ਕਰਨ । ਏਸੇ ਨਾਲ ਹੀ ਕਾਫੀ ਫਰਕ ਪੈ ਜਾਵੇਗਾ ।ਮੈਂ ਤਾਂ ਕਾਫੀ ਦੇਰ ਤੋਂ ਕਰਦਾ ਹਾਂ।ਮੇਰੀ ਸਿਹਤ ਠੀਕ ਹੈ । ਮੈਨੂੰ ਕੋਈ ਤਕਲੀਫ ਨਹੀ । ਸਭ ਕੁਝ ਖਾ ਪੀ ਲੈਂਦਾ ਹਾਂ । ਯੋਗ ਨਾਲ ਬਹੁਤ ਹੀ ਠੀਕ ਫੀਲ ਕਰਦਾ ਹਾਂ ।
ਹਾਂ ਜੀ, ਹਾਂ ਜੀ ਤੁਸੀ ਤਾਂ ਹਿੰਮਤ ਵਾਲੇ ਹੋ ।
ਬਾਕੀ ਬੇਟਾ ਮੇਰੀ 77 ਸਾਲ ਦੀ ਉਮਰ ਹੋ ਗਈ ਹੈ । ਅੱਜ ਕੱਲ ਦੇ ਜਮਾਨੇ ਵਿੱਚ 77 ਸਾਲ ਦੀ ਉਮਰ ਬਹੁਤ ਹੁੰਦੀ ਹੈ ਬਾਕੀ ਮੈਨੂੰ ਕੋਈ ਫਿਕਰ ਨਹੀ। ਕੋਈ ਚਿੰਤਾ ਨਹੀ। ਦੋ ਟਾਇਮ ਸੈਰ ਕਰ ਲੈਂਦਾ ਹਾਂ । ਪਾਰਕ ਵਿੱਚ ਚਲਾ ਜਾਂਦਾ ਹਾਂ। ਦੋ ਤਿੰਨ ਘੰਟੇ Tੁੱਥੇ ਸਮਾਂ ਪਾਸ ਹੋ ਜਾਂਦਾ ਹੈ । ਬਾਕੀ ਘਰ ਆਕੇ ਅਰਾਮ ਕਰ ਲੈਦਾ ਹਾਂ । ਸੋਚਦਾ ਘੱਟ ਹਾਂ ਤੇ ਹੱਸਦਾ ਜਿਆਦਾ ਹਾਂ ।
ਹਾਂ ਜੀ, ਹਾਂ ਜੀ, ਤਹਾਡੀ ਤੰਦਰੁਸਤੀ ਦਾ ਰਾਜ ਵੀ ਇਹੀ ਹੈ ।
ਹਾਂ ਮੈਂ ਬਿਨਾਂ ਐਨਕ ਤੋਂ ਅਖਬਾਰ ਪੜ੍ਹ ਲੈਂਦਾ ਹਾਂ। ਅਖਬਾਰ ਤਾਂ ਮੈਂ ਬਿਨਾਂ ਨਾਗਾ ਪਾਏ ਬਹੁਤ ਦੇਰ ਤੋਂ ਪੜ੍ਹਦਾ ਆ ਰਿਹਾ ਹਾਂ ।ਦੂਜਾ ਮੈਂ ਟੇਲੀਵਿਜਨ ਤੇ ਸਾਢੇ ਸੱਤ ਆਲੀਆਂ ਖਬਰਾਂ ਜਰੂਰ ਸੁਣਦਾ ਹਾਂ । ਬਾਕੀ ਜੇ ਸਮਾਂ ਮਿਲ ਜਾਵੇ ਤਾਂ ਧਾਰਮਿਕ ਗੁਟਕੇ, ਧਾਰਮਿਕ ਕਿਤਾਬਾਂ ਵੀ ਪੜ੍ਹ ਲੈਂਦਾ ਹਾਂ । ਇਸ ਨਾਲ ਵੀ ਮਨ ਨੂੰ ਤਾਜaਗੀ ਤੇ ਸਕੂਨ ਮਿਲਦਾ ਹੈ ।
ਤੁਹਾਡਾ ਤਾਂ ਰੁਟੀਨ ਬਹੁਤ ਵਧੀਆ ਹੈ। ਸਾਡੇ ਕੋਲੋ ਤਾਂ ਏਨਾ ਨਹੀ ਹੁੰਦਾ । ਡਿਊਟੀ ਤੇ ਹੀ ਥੱਕ ਜਾਂਦੇ ਹਾਂ ਤੇ ਘਰ ਆਕੇ ਸਿਰਫ ਅਰਾਮ ਹੀ ਹੁੰਦਾ ਹੈ ।
ਉਹ ਤਾਂ ਠੀਕ ਹੈ ਪਰ ਆਪਣੀ ਸਿਹਤ ਨਾਲੋ ਤਾਂ ਕੁਝ ਵੀ ਚੰਗਾ ਨਹੀ ।
ਜੀ।
ਹਾਂ ਸੱਚ ਮੈਂ ਤੁਹਾਡੀ ਕਹਾਣੀ ਪੜ੍ਹੀ ਸੀ ਅਖਬਾਰ ਵਿੱਚ, ਤਾਕਤ ਦੇ ਟੀਕੇ' । ਬਹੁਤ ਵਧੀਆ ਲੱਗੀ ਤੁਸੀ ਤਾਂ ਸਾਡੇ ਬਜੁਰਗਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਲਿਖਿਆ ਹੈ । ਮੈਨੂੰ ਤਾਂ ਲੱਗਿਆ ਜਿਵੇਂ ਕਿਸੇ ਹੰਡੇ ਵਰਤੇ ਬਜੁਰਗ ਨੇ ਲਿਖੀ ਹੋਊ । ਕਹਾਣੀ ਦੀ ਇੱਕ ਇੱਕ ਗੱਲ ਮੈਨੂੰ ਟੁੰਬ ਗਈ, ਵਾਕਿਆ ਹੀ ਏਸ ਤਰਾਂ ਹੀ ਹੁੰਦਾ ਹੈ ? ਬਜੁਰਗਾ ਨੂੰ ਏਨੀ ਖੁਰਾਕ ਦੀ ਲੋੜ ਨਹੀ ਹੁੰਦੀ ਜਿੰਨੀ ਗੱਲਾਂ ਬਾਤਾ ਦੀ ਹੁੰਦੀ ਹੈ । ਪੁਰਾਣੇ ਲੋਕਾ ਦੀ ਲੰਮੇਰੀ ਉਮਰ ਦਾ ਰਾਜ ਵੀ ਇਹੀ ਹੁੰਦਾ ਸੀ ।ਉਦੋ ਲੋਕ ਘੰਟਿਆ ਬੱਧੀ ਸੱਥ ਵਿੱਚ ਬੈਠੇ ਰਹਿੰਦੇ ।ਉੱਘ ਪਤਾਲ ਦੀਆਂ ਗੱਲਾਂ ਕਰਦੇ ਰਹਿੰਦੇ ।ਦੁੱਖ ਸੁੱਖ ਵੰਡਾਉਦੇ ਤੇ ਗੱਲਾਂ ਬਾਤਾਂ ਨਾਲ ਹੀ ਉਹਨ੍ਹਾ ਦਾ ਖਾਣਾ ਹਜaਮ ਹੋ ਜਾਂਦਾ ਸੀ। ਪਰ ਅੱਜ ਕੱਲ ਤਾਂ ਨਿਗੁਰੇ ਟੈਲੀਵਿਜaਨ ਨੇ ਲੋਕਾਂ ਨੂੰ ਸਮੇਟ ਦਿੱਤਾ । ਇਕੱਲੇ ਬੈਠੇ ਬੈਠੇ ਬੱਸ ਟੀaਵੀ ਦੇਖਦੇ ਰਹਿੰਦੇ
ਹਨ । ਦਾਦੇ ਤੇ ਪੋਤੇ ਦਾ ਮਿਲਾਪ ਹੀ ਨਹੀ ਹੁੰਦਾ । ਸਭ ਦੇ ਅਲੱਗ ਅਲੱਗ ਚੈਨਲ ਹਨ। ਕੋਈ ਕਿਸੇ ਦਾ ਦੁੱਖ ਸੁੱਖ ਨਹੀ ਵੰਡਾਉਦਾ । ਬੰਦਾ ਘਰ ਵਿੱਚ ਹੀ ਬੋਰ ਹੋ ਜਾਂਦਾ ਹੈ ਤੇ ਘਰ ਵਿੱਚ ਹੀ ਕੈਦ ਹੋ ਕੇ ਰਹਿ ਗਿਆ ਹੈ । ਜਿਆਦਾਤਰ ਨੌਕਰੀ ਪੇਸ਼ਸaਾ ਪਰਿਵਾਰ ਹੁੰਦੇ ਹਨ । ਕਿਸੇ ਕੋਲ ਕਿਸੇ ਦੀ ਸੁਣਵਾਈ ਕਰਨ ਦਾ ਸਮਾਂ ਨਹੀ ਹੁੰਦਾ । ਬਜੁਰਗ ਜਾਣ ਤਾਂ ਕਿੱਥੇ ਜਾਣ । ਤੁਹਾਡੀ ਕਹਾਣੀ ਨੇ ਇੱਕ ਸੇਧ ਦਿੱਤੀ ਹੈ । ਸaਾਇਦ ਇੇਸ ਨੂੰ ਪੜ੍ਹ ਕੇ ਕੁਝ ਕੁ ਬਜੁਰਗਾਂ ਨੂੰ ਤਾਕਤ ਦੇ ਟੀਕੇ ਮਿਲਣ ਲੱਗ ਜਾਣ ਤੇ ਉਨ੍ਹਾਂ ਦੀਆਂ ਬੀਮਾਰੀਆਂ ਦੂਰ ਹੋ ਜਾਣ ।
ਹਾਂ ਬਿਲਕੁਲ ਠੀਕ ਕਿਹਾ ਤੁਸੀ। ਇਹੀ ਤਾਂ ਮੇਰੀ ਭਾਵਨਾ ਸੀ । ਇੱਕ ਵਿਚਾਰ ਸੀ ਜਿਹੜਾ ਤੁਹਾਨੂੰ ਤਾਂ ਕੀ, ਕਈ ਹੋਰ ਬਜੁਰਗਾਂ ਨੂੰ ਵੀ ਪਸੰਦ ਆਇਆ ਹੈ । ਸaੁਕਰੀਆ ਤੁਸੀ ਮੇਰੇ ਵਿਚਾਰਾਂ ਤੇ ਭਾਵਨਾਵਾਂ ਦੀ ਤਾਈਦ ਕੀਤੀ ਹੈ ।
ਕਦੇ -ਕਦੇ ਮੈਂ ਸੋਚਦਾ ਹਾਂ ਕਿ ਪੁਰਾਣੇ ਬਜੁਰਗ ਇੰਨੀ ਲੰਬੀ ਉਮਰ ਕਿਵੇਂ ਭੋਗ ਲੈਂਦੇ ਸੀ। 90_100 ਸਾਲ ਦੀ ਤਾਂ ਉਹਨਾਂ ਦੀ ਉਮਰ ਆਮ ਹੀ ਹੁੰਦੀ ਸੀ ਪਰ ਅੱਜ ਕੱਲ੍ਹ ਤਾਂ 60 ਤੋਂ ਪਾਰ ਹੋ ਜਾਏ ਤਾਂ ਨਿਆਮਤ ਸਮਝੋ। ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸਨ। ਇੱਕ ਘਰ ਦੇ 20_22 ਮੈਂਬਰ ਹੁੰਦੇ ਸਨ। ਕੰਮ ਵੰਡੇ ਹੁੰਦੇ ਸਨ। ਬਜੁਰਗਾਂ ਕੋਲੋ ਤਾਂ ਸਿਰਫa ਰਾਇ ਹੀ ਲਈ ਜਾਂਦੀ ਸੀ। ਉਹ ਘਰ ਦੇ ਚੌਧਰੀ ਹੁੰਦੇ ਸਨ। ਹਰ ਕੰਮ ਬਾਰੇ ਪੁੱਛਿਆ ਜਾਂਦਾ ਸੀ। ਦੇਣ ਲੈਣ ਦਾ ਅਧਿਕਾਰ ਸਿਰਫ ਬਜੁਰਗਾਂ ਕੋਲ ਹੁੰਦਾ ਸੀ। ਤਾਇਆਂ, ਚਾਚਿਆਂ , ਮਾਮਿਆਂ , ਮਾਸੜਾਂ ਤੇ ਫੁੱਫੜਾਂ ਦਾ ਵਿਆਹੇ ਵਰ੍ਹੇ ਬੱਚੇ ਵੀ ਸਤਿਕਾਰ ਕਰਿਆ ਕਰਦੇ ਸਨ। ਕੀ ਮਜਾਲ ਹੈ ਕੋਈ ਅੱਗੋ ਬੋਲ ਜਾਵੇ। ਅੱਜ ਕੱਲ੍ਹ ਤਾਂ ਬੱਚੇ ਮਾਂ-ਪਿਓੁ ਨੂੰ ਹੀ ਨਹੀਂ ਪੁੱਛਦੇ। ਮਾਂ ਪਿਓੁ ਵੀ ਹੱਥ ਚੁੱਕਣ ਤੋਂ ਡਰਦੇ ਹਨ। ਮਣਾਂ ਮੂੰਹੀ ਗੁੱਸਾ ਹਰ ਇੱਕ ਦੇ ਪੱਲੇ ਬੱਥਾ ਹੁੰਦਾ ਹੈ। ਪੁਰਾਣੇ ਜਮਾਨੇ ਵਿੱਚ ਤਾਂ ਲੋਕ ਆਂਢੀਆਂ -ਗੁਆਂਢੀਆਂ ਨੂੰ ਸਕਿਆਂ ਤੋਂ ਵੱਧ ਮੰਨਦੇ ਸਨ। ਹਰ ਕੋਈ ਇੱਜਤ ਕਰਦਾ ਸੀ ਤੇ ਇੱਜਤ ਕਰਾਉਂਦਾ ਸੀ। ਹੁਣ ਤਾਂ ਜਮਾਨਾ ਹੀ ਬਦਲ ਗਿਆ ਹੈ।
'ਉੱਠੋ ਵੀ ਹੁਣ ਤੁਸੀ ... ਛੁੱਟੀ ਵਾਲੇ ਦਿਨ ਤਾਂ ਤੁਸੀ ਹੈਵੀ ਨਾਸ਼ਸaਤਾ ਕਰਕੇ ਸੋਂ ਜਾਂਦੇ ਹੋ ਤੇ ਲੰਚ ਦਾ ਤੁਹਾਨੂੰ ਫਿਕਰ ਨਹੀ ਰਹਿੰਦਾ .......... ਸਾਰਾ ਦਿਨ ਸੋਣਾ ਵੀ ਕੀ ਆਖੇ। ਘਰਦਿਆਂ ਨੇ ਉੱਚੀ ਬੋਲ ਕੇ ਮੈਨੂੰ ਉਠਾ ਦਿੱਤਾ । ਤੇ ਮੇਰੀ ਹਮਸਫਰ ਦੇ ਬਾਬੁਲ ਨਾਲ ਮੇਰੀ ਇਹ ਵਾਰਤਾ ਵਿੱਚੇ ਹੀ ਰਹਿ ਗਈ।ਇਹ ਵਿੱਛੜੀਆਂ ਰੂਹਾਂ ਵੀ ਬਸ ਸੁਫਨਿਆਂ ਚ ਹੀ ਮਿਲਦੀਆਂ ਹਨ।

No comments:
Post a Comment