ਡਵਾਂਸ ਲੋਕ
“ਭੈਣੇ ਮੰਗ ਲਿਆ ਪੋਤਰਾ।' ਸaਾਮ ਨੂੰ ਸੈਰ ਕਰਨ ਗਈ ਬੀਜੀ ਨੂੰ ਪਾਰਕ ਚ ਬੈਠਦੇ ਹੀ 146 ਨੰਬਰ ਆਲਿਆਂ ਦੀ ਬੁੜੀ ਨੇ ਪੁਛਿਆ। “ਹਾਂ ਜੀ ਮੰਗ ਲਿਆ । ' ਉਸ ਨੇ ਸੰਖੇਪ ਜਿਹਾ ਜਵਾਬ ਦਿੱਤਾ। “ਫਿਰ ਤਾਂ ਵਾਧੁ ਮਾਲ ਪੱਤਾ ਮਿਲਿਆ ਹੋਣਾ ਹੈ। ' ਉਸ ਬੁੜੀ ਨੇ ਅਗਲਾ ਸਵਾਲ ਦੇ ਮਾਰਿਆ ਤੇ ਬੀਜੀ ਚੁੱਪ ਜਿਹੀ ਕਰਗੀ। “ਲੈ ਭਾਈ ਨਾ ਮੂੰਹ ਮਿੱਠਾ ਕਰਵਾਈ ਇਉਂ ਚੁੱਪ ਕਿਉਂ ਕਰਗੀ। ਦੱਸ ਕੁੜਮਾਂ ਨੇ ਕੀ ਕੁਝ ਦਿੱਤਾ। ਤੇਰੀ ਵੀ ਉਂਗਲੀ ਚਮਕੀ ਹੋਊਗੀ ਕਿ ਕੰਨਾ ਨੂੰ ਸਿੰਗਾਰ ਦਿੱਤਾ।' ਬੁੜੀ ਨੇ ਫਿਰ ਸaੁਰਲੀ ਛੱਡ ਦਿੱਤੀ। “ਭਾਈ ਦੇਣ ਲੈਣ ਦਾ ਤਾਂ ਮੈਨੂੰ ਪਤਾ ਨਹੀ। ਮੇਰੇ ਤਾਂ ਧੀ ਜਵਾਈ ਨਹੀ ਆਏ। ਮੇਰਾ ਕਾਹਦਾ ਫੰਕਸaਨ ਸੀ।' ਇਹਨਾ ਕਹਿਕੇ ਬੀਜੀ ਨੇ ਅੱਖ ਦੀ ਕੋਰ ਚ ਆਈ ਬੂੰਦ ਨੂੰ ਸੱਜੇ ਹੱਥ ਦੀ ਤਲੀ ਨਾਲ ਪੂੰਝ ਦਿੱਤਾ। “ਬਾਕੀ ਰਹੀ ਦੇਣ ਲੈਣ ਦੀ ਗੱਲ ਮੁੰਡੇ ਨੇ ਬਹੂ ਨੂੰ ਕੀ ਦਿੱਤਾ ਮੈਂ ਨਹੀ ਪੁਛਿਆ ਤੇ ਨਾ ਉਹਨਾ ਮੈਨੂੰ ਦੱਸਿਆ।ਹਾਂ ਉਹਨਾ ਨੇ ਕੀ ਕੁਝ ਦੇ ਦਿੱਤਾ ਇਹ ਮੈਂ ਮੁੰਡੇ ਨੂੰ ਪੁਛਿਆ ਸੀ ਤੇ ਉਹ ਕਹਿੰਦਾ ਬੀਜੀ ਹੁਣ ਲੋਕ ਐਡਵਾਂਸ ਹੋ ਗਏ ਹਨ। ਇਹਨਾ ਗੱਲ੍ਹਾ ਚ ਨਹੀ ਪਈਦਾ। ' ਬੀਜੀ ਨੇ ਹੱਡ ਬੀਤੀ ਸੁਣਾ ਦਿੱਤੀ।
“ਭਈ ਆਹ ਡਵਾਂਸ ਲੋਕ ਕੋਣ ਹੁੰਦੇ ਹਨ ਜੋ ਬਜੁਰਗਾਂ ਤੋ ਲੈਣ ਦੇਣ ਦਾ ਵੀ ਓਹਲਾ ਰੱਖਦੇ ਹਨ।ਧੀਆਂ ਭੈਣਾਂ ਨਾਲ ਨਹੀ ਵਰਤਦੇ। ਇਹ ਕਿਹੋ ਜਿਹੇ ਲੋਕ ਹਨ।
ਰਮੇਸ ਸੇਠੀ ਬਾਦਲ
ਮੋ 98 766 27233

No comments:
Post a Comment