Wednesday, 14 August 2013

ਦਾਸਤਾਨ_ਏ_ ਪਿਆਜ

                                       
  
ਦਾਸਤਾਨ_ਏ_ ਪਿਆਜ

“ਇੱਥੇ ਦਾਲ ਨੂੰ ਪਿਆਜa ਦਾ ਤੜਕਾ ਲਾਇਆ ਜਾਂਦਾ ਹੈ।' ਸਾਹਮਣੇ ਢਾਬੇ ਤੇ ਲੱਗੇ ਬੋਰਡ ਨੂੰ ਪੜ੍ਹ ਕੇ ਮੇਰੀਆਂ ਵਾਸaਾਂ ਖਿੜ ਗਈਆਂ।ਪਿਆਜ ਦਾ ਤੜਕਾ ਉਹ ਵੀ ਜਦੋਂ ਪਿਆਜ ਅੱਸੀ ਰੁਪਏ ਕਿਲੋ ਨੂੰ ਢੁੱਕ ਰਿਹਾ ਹੋਵੇ। ਮੈਂ ਬਿਨਾਂ ਅੱਗਾ ਪਿੱਛਾ ਦੇਖੇ ਢਾਬੇ ਚ ਵੜ੍ਹ ਜਾਂਦਾ ਹਾਂ। ਤੇ ਰੇਟ ਪੁੱਛੇ ਬਿਨਾ ਹੀ ਇੱਕ ਦਾਲ ਫਰਾਈ ਦਾ ਆਰਡਰ ਦੇ ਦਿੰਦਾ ਹਾਂ। ਕਈ ਦਿਨ ਹੋ ਗਏ ਪਿਆਜ ਦਾ ਮੂੰਹ ਨਹੀ ਦੇਖਿਆ। ਜੀਰੇ ਦੇ ਤੜਕੇ ਆਲੀ ਦਾਲ ਖਾ ਖਾ ਕੇ ਸਾਲਾ ਮਨ ਅੱਕਿਆ ਪਿਆ ਹੈ। ਸੋਚਿਆ ਸਲਾਦ ਦੀ ਪਲੇਟ ਤੇ ਪੈਸ ਕਿਉਂ ਲਾਉਣੇ ਹਨ। ਇਕੱਲੇ ਪਿਆਜ ਤੇ ਹੀ ਲੂਣ ਭੁੱਕ ਲਵਾਂਗੇ ਤੇ ਰੋਟੀ ਖਾ ਲਵਾਂਗੇ। ਪਰ ਇੱਥੇ ਤਾਂ ਘਸੀ ਜਿਹੀ ਜੀਨ ਵਾਲਾ ਵੇਟਰ ਹਰ ਇੱਕ ਨਾਲ ਬੱਤਮੀਜੀ ਨਾਲ ਪੇਸ ਆ ਰਿਹਾ ਸੀ। ਮੇਰੇ ਨਾਲ ਦੇ ਟੇਬਲ ਤੇ ਬੈਠੇ ਸਰਦਾਰ ਜੀ ਨੇ ਜਦੋ ਗੰਢਾ ਮੰਗਿਆ ਤਾਂ ਉਹ ਕੁੱਦ ਕੇ ਪੈ ਗਿਆ। ਪਤਾ ਨਹੀ ਕੀ ਕੁਝ ਬੋਲ ਗਿਆ ਹਿੰਦੀ ਪੰਜਾਬੀ ਵਿੱਚ। ਸਰਦਾਰ ਜੀ ਵਿਚਾਰਾ ਚੁੱਪ ਕਰ ਗਿਆ। ਸੋਚਦਾ ਹੋਣਾ ਹੈ ਕਿਉਂ ਦੋ ਟਕੇ ਦੇ ਭਈਏ ਦੇ ਮੂੰਹ ਲੱਗਣਾ ਹੈ।ਰੋਟੀ ਖਾ ਕੇ ਉਹ ਤੁਰਦਾ ਬਣਿਆ।
ਰੋਟੀ ਆ ਗਈ ਤੇ ਫਿੱਕੀ ਜਿਹੀ ਦਾਲ , ਖਾਣ ਨੂੰ ਵੱਢੀ ਰੂਹ ਨਾ ਕਰੇ। ਬੁਰਕੀ ਲਬੇੜ ਲਬੇੜ ਕੇ ਢਿੱਡ ਭਰ ਲਿਆ। ਮੇਰੇ ਮੇਜa ਦੇ ਨਾਲ ਹੀ ਲਿਖਿਆ ਸੀ “ਨਮਕ ਸਵਾਦ ਅਨੁਸਾਰ ਤੇ ਪਿਆਜa ਅੋਕਾਤ ਅਨੁਸਾਰ।' ਵਾਕਿਆ ਹੀ ਆਮ ਆਦਮੀ ਦੀ ਕੀ ਅੋਕਾਤ ਉਹ ਪਿਆਜ ਖਾ ਲਵੇ। ਅੱਠ ਰੁਪਏ ਦੇ ਸੋ ਗਰਾਮ ਪਿਆਜ। ਗਰੀਬ ਆਦਮੀ ਬਾਰੇ ਕਿਹਾ ਜਾਂਦਾ ਹੈ ਕਿ ਏਨੀਆਂ ਮਹਿੰਗੀਆਂ ਸaਬਜੀਆਂ ਨਾਲ ਰੋਟੀ ਤਾਂ ਨਹੀ ਖਾ ਸਕਦਾ ਚਲੋ ਪਿਆਜ ਨਾਲ ਡੰਗ ਟਪਾ ਲਵੇਗਾ। ਪਰ ਹੁਣ ਤਾਂ ਇਹ ਪਿਆਜ ਵੀ ਪਹੁੰਚ ਤੋਂ ਦੂਰ ਚਲਾ ਗਿਆ। ਵਿਚਾਰੀਆਂ ਤੋਰੀਆਂ, ਸਿਮਲਾ ਮਿਰਚ, ਅਰਬੀ ਤੇ ਖੱਖੜੀਆ ਖਰਬੂਜੇ ਹਨ ਜੋ ਬਿਨਾ ਪਿਆਜ ਤੋਂ ਬਣ ਜਾਂਦੇ ਹਨ। ਪਿਆਜ ਨਾਲੋ ਤਾਂ ਸਾਇਦ ਇਹਨਾ ਸਬਜੀਆਂ ਨਾਲ ਰੋਟੀ ਖਾਣੀ ਸਸਤੀ ਹੋਵੇਗੀ । ਆਮ ਆਦਮੀ ਦੀ ਕਿੱਥੇ ਪਾਹੁੰਚ ਪਿਆਜ ਖਾਣ ਦੀ।
ਹੁਣ ਤੇ ਲੱਗਦਾ ਹੈ ਐਤਕੀ ਦਿਵਾਲੀ ਤੇ ਲੋਕੀ ਪਿਆਜ ਦੇਣਗੇ ਗਿਫਟ ਵਿੱਚ। ਮਿਠਾਈ ਤਾਂ ਨਕਲੀ ਮਿਲਦੀ ਹੈ। ਰਸਾਇਣਕ ਦੁੱਧ ਤੋਂ ਖੋਆ ਤਿਆਰ ਕੀਤਾ ਜਾਂਦਾ ਹੈ। ਨਿਰਾ ਜਹਿਰ ਹੁੰਦਾ ਹੈ। ਸਿਹਤ ਦਾ ਵੀ ਨੁਕਸਾਨ ਕਰਦਾ ਹੈ। ਪਰ ਪਿਆਜ ਚ ਅਜੇਹਾ ਕੁਝ ਨਹੀ ਹੋਵੇਗਾ। ਪਿਆਜ ਤੇ ਸੁੱਧ ਤਾਜਾ ਖਾਲਸ ਮਿਲੇਗਾ। ਕੋਈ ਮਿਲਾਵਟ ਨਹੀ। ਹਰ ਘਰ ਦੇ ਕੰਮ ਆਉਣ ਵਾਲਾ ਪਿਆਜ। ਅਮੀਰ ਗਰੀਬ ਦੀ ਰਸੋਈ ਦੀ ਜਰੂਰਤ ਹੈ ਪਿਆਜ। ਇਸ ਨੂੰ ਤਾਂ ਸaੂਗਰ ਦੇ ਮਰੀਜ ਵੀ ਖਾ ਸਕਦੇ ਹਨ।ਮੋਟਾਪੇ ਬਲੱਡ ਪ੍ਰੇਸਰ ਦੇ ਸਿਕਾਰ ਵੀ। ਦਿਵਾਲੀ ਤਾਂ ਦੂਰ ਹੈ ਅਜੇ। ਲੋਕੀ ਰੱਖੜੀ ਤੇ ਹੀ ਭੈਣਾਂ ਨੂੰ ਪਿਆਜ ਗਿਫਟ ਕਰਨਗੇ ।ਭੈਣਾ ਪਿਆਜ ਵਿਚੋ ਆਪਣੇ ਭਰਾਵਾਂ ਦੀ ਝਲਕ ਵੇਖਣਗੀਆਂ। ਭੈਣਾਂ ਰੱਖੜੀ ਦੇ ਨਾਲ ਨਾਰੀਅਲ ਦੀ ਬਜਾਏ ਪਿਆਜa ਦੇਣਗੀਆਂ। “ ਭਈਆ ਮੇਰੇ ਪਿਆਜa ਦੀ ਲਾਜ ਰੱਖਣਾ।' ਪੇਕਿਆ ਤੋਂ ਆਏ ਪਿਆਜa ਅੋਰਤਾਂ ਬੜਾ ਸੰਭਲ ਸੰਭਲ ਕੇ ਵਰਤਣਗੀਆਂ।
ਚਾਰ ਤੋਂ ਛੇ ਰੁਪਏ ਵਿਕਣ ਵਾਲਾ ਪਿਆਜ ਪੰਦਰਾ ਗੁਣਾ ਮਹਿੰਗਾ ਹੋ ਗਿਆ। ਸੋਨਾ ਵੀ ਬੱਤੀ ਹਜਾਰੀ ਹੋ ਕੇ ਫਿਰ ਛੱਬੀ ਹਜਾਰੀ ਹੋ ਗਿਆ। ਚਾਂਦੀ ਵੀ ਪੰਝਤਰ ਹਜਾਰ ਕਿਲੋ ਤੋਂ ਚਾਲੀ ਹਜਾਰ ਤੇ ਆ ਗਈ। ਪਰ ਪਿਆਜa ਦੀ ਛਲਾਂਗ ਨੇ ਤਾਂ ਮਨਮੋਹਨ ਤੇ ਮੋਂਟੇਕ ਦੋਹਾਂ ਦਾ ਅਰਥ ਸਸਤਰ ਫੇਲ ਕਰਤਾ।ਲੋਕੀ ਰਿਸaਵਤ ਵਿੱਚ ਪਿਆਜa ਦੀ ਮੰਗ ਕਰਣਗੇ। ਨੇਤਾ ਲੋਕ ਦੋ ਨੰਬਰ ਦੀ ਕਾਲੀ ਕਮਾਈ ਨੂੰ ਪਿਆਜa ਦੇ ਰੂਪ ਵਿੱਚ ਸੰਭਾਲਣ ਗੇ। ਘਪਲਿਆਂ ਨੂੰ ਪਿਆਜa ਦੇ ਹਿਸਾਬ ਨਾਲ ਦੇਖਿਆ ਜਾਵੇ ਗਾ। ਹੋਰ ਤਾਂ ਹੋਰ ਦਾਜ ਵਿੱਚ ਪਿਆਜa ਮੰਗਣ ਦਾ ਇਲਜਾਮ ਲਗਾਕੇ ਲੋਕ ਆਪਣੀ ਲੜਕੀ ਦੇ ਸਹੁਰਿਆ ਨੂੰ ਜੇਲ ਦਾ ਡਰਾਵਾ ਦਿਖਾ ਕੇ ਤਲਾਕ ਦੀ ਆਪਣੀ ਮੰਗ ਪੂਰੀ ਕਰਣਗੇ। ਆਪਣੇ ਜਵਾਈ ਤੇ ਪਿਆਜ ਮੰਗਣ ਦਾ ਝੂਠਾ ਇਲਜਾਮ ਲਾਉਣ ਤੋ ਗੁਰੇਜ ਨਹੀ ਕਰਣਗੇ।
ਮੋਦੀ ਦੀ ਡਗਮਗਾਉਂਦੀ ਬੇੜੀ ਨੂੰ ਪਿਆਜ ਦੇਵਤਾ ਨੇ ਆਪਣਾ ਆਸaੀਰਵਾਦ ਦੇ ਦਿੱਤਾ ਹੈ। ਦੋ ਹਜਾਰ ਚੋਦਾਂ ਦੇ ਯੁੱਧ ਨੂੰ ਅਮਰੀਕਾ ਦੀਆਂ ਚਾਲਾਂ ਨਾਲ ਨਹੀ ਪਿਆਜ ਦੀਆਂ ਨੀਤੀਆਂ ਨਾਲ ਲੜਿਆ ਜਾਵੇਗਾ। ਪਿਆਜ ਨੂੰ ਲੈ ਕੇ ਨਵੇ ਨਵੇ ਡਰਾਮੇ ਕੀਤੇ ਜਾਣਗੇ। ਵਿਦੇਸ ਤੋਂ ਸਸਤਾ ਪਿਆਜ ਮੰਗਾਉਣ ਦੇ ਝੂਠੇ ਲਾਰੇ ਲਾਏ ਜਾਣਗੇ। ਵਿਰੋਧੀ ਪਾਰਟੀਆਂ ਪਿਆਜ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰਣ ਗੀਆਂ। ਸਰਕਾਰ ਪਿਆਜ ਮਾਮਲੇ ਵਿੱਚ ਵਿਦੇਸaੀ ਹੱਥ ਹੋਣ ਦਾ ਰੋਣਾ ਰੋਏਗੀ। ਕਿਸੇ ਨੂੰ ਕੁਝ ਫਰਕ ਨਹੀ ਪਵੇਗਾ। ਬਸ ਪਿਆਜa ਗਰੀਬ ਦਾ ਸੁਫਨਾ ਬਣਕੇ ਰਹਿ ਜਾਵੇਗਾ। ਲੋਕਾਂ ਦਾ ਧਿਆਨ ਹੋਰ ਪਾਸਿਉ ਹੱਟ ਕੇ ਬਸ ਪਿਆਜ ਤੇ ਹੀ ਟਿੱਕ ਜਾਵੇਗਾ। ਕੋਈ ਵੀ ਚਾਰਾ ਘੋਟਾਲਾ, ਟੂ ਜaੀ ਸਕੈਮ, ਕੋਇਲਾ ਸਕੈਮ, ਬਾਰੇ ਨਹੀ ਸੋਚੇਗਾ। ਬਸ ਪਿਆਜ ਹੀ ਪਿਆਜ ਦੀ ਚਰਚਾ ਹੋਵੇ ਗੀ।
ਮੇਰੀ ਅੱਖ ਖੁੱਲਦੀ ਹੈ ਤਾਂ ਯਾਦ ਆਉਂਦਾ ਹੈ ਕਿ ਸਾਹਿਬਾਂ ਨੇ ਕਿਹਾ ਸੀ ਕਿ ਬਾਜਾਰ ਜਾਉਂ ਤਾਂ ਕਿਲੋ ਕੁ ਪਿਆਜ ਲੈ ਆਇਓੁ। ਮੈਂ ਘੇਸਲ ਜਿਹੀ ਵੱਟ ਕੇ ਸੋਫੇ ਤੇ ਲੇਟ ਗਿਆ ਤੇ ਮੇਰੀ ਅੱਖ ਲੱਗ ਗਈ। ਹੁਣ ਤਾਂ ਸੁਤਿਆਂ ਨੂੰ ਵੀ ਪਿਆਜ ਦੇ ਸੁਫਨੇ ਆਉਂਦੇ ਹਨ।
ਰਮੇਸ ਸੇਠੀ ਬਾਦਲ
ਮੋ 98 766 27 233
                                 

No comments:

Post a Comment