Wednesday, 28 August 2013

ਪੁਲਿਸ ਕਪਤਾਨ ਦੀ ਰਹਿਮਦਿਲੀ


 ਪੁਲਿਸ ਕਪਤਾਨ ਦੀ ਰਹਿਮਦਿਲੀ


      ਪੁਲਿਸ ਬਾਰੇ ਸਾਡੀ ਸਭ ਦੀ ਵਿਚਾਰਧਾਰਾ ਇੱਕੋ ਜਿਹੀ ਹੈ। ਆਮਕਰ ਕੇ  ਅਸੀ ਸਾਰੇ ਹੀ ਇਹ ਸੋਚਦੇ ਹਾਂ ਕਿ ਪੁਲਿਸ ਬੜੀ ਸਖਤ ਤੇ ਜਾਲਿਮ ਨੁਮਾ ਸੁਭਾਓ ਦੀ ਹੁੰਦੀ ਹੈ। ਰਹਿਮ, ਦਇਆ, ਤਰਸ ਵਰਗੇ ਸਬਦ ਤਾਂ ਪੁਲਿਸ ਦੀ ਡਿਕਸaਨਰੀ ਵਿੱਚ ਹੀ ਨਹੀ ਹੁੰਦੇ । ਤੇ ਜੇ ਗੱਲ ਉਸ ਕਾਲੇ ਦੋਰ ਦੀ ਹੋਵੇ ਜਦੋ ਖਾਕੀ ਤੇ ਖਾੜਕੂ ਦੋਨੇ ਖੌਫ ਦਾ ਪ੍ਰਤੀਕ ਸਨ। ਤਾਂ ਸਾਡੀ ਧਾਰਨਾ ਵੀ ਪੱਕੀ ਹੋ ਜਾਂਦੀ ਹੈ। ਪੁਲਿਸ ਅਫਸਰ ਤਾਂ ਕੀ ਹੋਮ ਗਾਰਡ ਵਾਲਿਆਂ ਨੂੰ ਦੇਖ ਕੇ ਪੈਂਟ ਗਿੱਲੀ ਹੋ ਜਾਂਦੀ ਸੀ। ਕਿਸੇ ਨਾਕੇ ਤੇ ਖੜ੍ਹੇ ਸਿਪਾਹੀਆਂ ਨੂੰ ਵੇਖ ਕੇ ਭੈਅ ਆਉਂਦਾ ਸੀ। ਪੁਲਿਸ ਦੇ ਕੰਮ ਕਰਨ ਦੇ ਤੌਰ ਤਰੀਕੇ ਅੱਜ ਵੀ ਓਹੀ ਹਨ। ਤੇ ਇਹ ਮਹਿਕਮਾਂ ਵੀ ਅਜਿਹਾ ਹੈ। ਨਰਮੀ ਨਾਲ ਪੇਸa ਆਉਣ ਤੇ ਲੋਕ ਵੀ ੁ ਨਹੀ ਸਮਝਦੇ। ਇਹਨਾਂ ਦਾ ਵਾਹ ਹੀ ਚੋਰ ਉੱਚਕਿਆਂ ਨਾਲ ਪੈਂਦਾ ਹੈ। ਫਿਰ ਨਰਮੀ ਨਾਲ ਮਸਲੇ ਹੱਲ ਵੀ ਨਹੀ ਹੁੰਦੇ। ਵਿਗੜਿਆ ਤਿਗੜਿਆਂ ਦਾ ਡੰਡਾ ਹੀ ਪੀਰ ਹੁੰਦਾ ਹੈ।
           ਸਾਡੇ ਸਕੂਲ ਦੇ ਸਥਾਪਨਾ ਦਿਵਸ ਮਨਾਉਣ ਲਈ ਜਿਲ੍ਹੇ ਦੇ ਡਿਪਟੀ ਕਮਿਸaਨਰ ਨੂੰ ਮੁੱਖ ਮਹਿਮਾਨ ਬਨਣ ਲਈ ਬੇਨਤੀ ਕੀਤੀ ਗਈ। ਕਿਉਂਕਿ ਜਿਲ੍ਹੇ ਦਾ ਡਿਪਟੀ ਕਮਿਸaਨਰ ਹੀ ਸਾਡੇ ਸਕੂਲ ਦੀ ਲੋਕਲ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਹੁੰਦਾ ਹੈ। ਉਸ ਸਮੇਂ ਸ੍ਰੀ ਭੁਪਿੰਦਰ ਸਿੰਘ ਸਿੱਧੂ ਜਿਲ੍ਹਾ ਫਰੀਦਕੋਟ ਦੇ ਡੀਸੀ ਸਨ। ਉਹ ਬਠਿੰਡਾ ਜਿਲ੍ਹੇ ਦੇ ਪਿੰਡ ਪਥਰਾਲਾ ਦੇ ਜੰਮਪਲ ਤੇ ਵਾਸੀ ਸਨ। ਇਸ ਲਈ ਉਹ ਇਸ ਇਲਾਕੇ ਦੇ ਹੋਣ ਕਰਕੇ ਆਪਣੇ ਆਪ ਨੂੰ ਅਫਸਰ ਘੱਟ ਤੇ ਸੇਵਾਦਾਰ ਜਿਆਦਾ ਸਮਝਦੇ ਸਨ। ਲੋਕ ਉਹਨਾ ਕੋਲ ਸਿੱਧੇ ਹੀ ਆਪਣੇ ਕੰਮ ਕਰਵਾਉਣ ਚਲੇ ਜਾਂਦੇ। ਕੋਈ ਝਿਜਕ ਨਹੀ ਸਨ ਮੰਨਦੇ। ਤੇ ਸਿੱਧੂ ਸਾਹਿਬ ਵੀ ਆਮ ਭਾਸaਾ ਬੋਲ ਕੇ ਹਰ ਇੱਕ ਦਾ ਕੰਮ ਕਰ ਦਿੰਦੇ। ਸਿੱਧੂ ਸਾਹਿਬ ਨੇ ਆਪਣੇ ਹੀ  ਇਲਾਕੇ ਵਿੱਚ ਮੁੱਖ ਮਹਿਮਾਨ ਬਨਣ ਤੋਂ ਨਾਂਹ ਕਰ ਦਿੱਤੀ ਤੇ ਉਹਨਾ ਨੇ ਰਾਇ ਦਿੱਤੀ ਕਿ ਤੁਸੀ ਮੁੱਖ ਮਹਿਮਾਨ ਜਿਲ੍ਹਾ ਪੁਲਿਸ ਕਪਤਾਨ ਨੂੰ ਬਣਾ ਲਵੋ ਤੇ ਉਹ ਖੁੱਦ ਵੀ ਉਹਨਾ ਦੇ ਨਾਲ ਸਮਾਰੋਹ ਪਾਹੁੰਚ ਜਾਣਗੇ।   ਡੀਸੀ ਸਾਹਿਬ ਨੇ ਆਪ ਹੀ ਪੁਲਿਸ ਕਪਤਾਨ ਨਾਲ ਗੱਲ ਕਰਕੇ ਸਮਾਰੋਹ ਦਾ ਮਿਤੀ ਤੇ ਸਮਾਂ ਤਹਿ ਕਰ ਲਿਆ ਅਤੇ ਉਹਨਾ ਦੀ ਸਹਿਮਤੀ ਵੀ ਲੈ ਲਈ।  
              ਸਕੂਲ ਦਾ ਸਥਾਪਨਾ ਦਿਵਸ ਮਨਾਉਣ ਦੀਆਂ ਤਿਆਰੀਆਂ ਜੋਰਾ ਸaੋਰਾ ਨਾਲ ਸaੁਰੂ ਹੋ ਗਈਆ।ਮੇਰੀ ਡਿਊਟੀ ਸੱਦਾ ਪੱਤਰ ਵੰਡਣ ਅਤੇ ਦੂਸਰੇ ਉਪਰਲੇ ਕੰਮਾਂ ਤੇ  ਸੀ। ਪ੍ਰਿਸੀਪਲ ਸਾਹਿਬ ਦੇ ਹੁਕਮਾਂ ਅਨੁਸਾਰ ਮੈਂ ਫਰੀਦਕੋਟ ਜਿਲ੍ਹੇ ਦੇ ਅਫਸਰ ਸਾਹਿਬਾਨਾ ਨੂੰ ਖੁਦ ਸੱਦਾ ਪੱਤਰ ਦੇਣ ਗਿਆ। ਮੈਨੂੰ ਇਹ ਕੰਮ ਔਖਾ ਲੱਗਦਾ ਸੀ। ਘੰਟਿਆ ਬੱਧੀ ਦਫਤਰਾਂ ਮੂਹਰੇ ਅਫਸਰਾਂ ਦਾ ਇੰਤਜਾਰ ਕਰੋ ਤੇ ਫੇਰ ਕਾਰਡ ਦਿਉ। ਅਗਲਾ ਕਾਰਡ ਦਰਾਜa ਵਿੱਚ ਰੱਖ ਲੈਂਦਾ ਹੈ ਨਾ ਆਉਣਾ ਨਾ ਕਰਨਾ।ਸਭ ਤੋਂ ਪਹਿਲਾ ਮੈਂ ਡੀ ਸੀ ਸਾਹਿਬ ਨੂੰ ਕਾਰਡ  ਉਹਨਾ ਦੀ ਕੋਠੀ ਚ ਜਾ ਕੇ ਦਿੱਤਾ। ਨਾਲ ਹੀ ਜਿਲ੍ਹਾ ਪੁਲਿਸ ਕਪਤਾਨ ਦੀ ਕੋਠੀ ਹੈ। ਇਹਨਾ ਅਫਸਰਾਂ ਦੀਆਂ ਕੋਠੀਆਂ ਸਹਿਰ ਦੇ ਬਾਹਰ ਬਾਹਰ ਹੀ ਸਨ। ਜਦੋਂ ਮੈਂ ਪੁਲਿਸ ਕਪਤਾਨ ਦੀ ਕੋਠੀ ਗਿਆ ਤਾਂ ਹਲਕੀ _ ਹਲਕੀ ਬੂੰਦਾ ਬਾਂਦੀ ਸੁਰੂ ਹੋ ਚੁੱਕੀ ਸੀ। ਕੋਠੀ ਦੇ ਬਾਹਰ ਕੁਝ ਪੁਲਿਸ ਕਰਮਚਾਰੀ ਸਿਕਿਉਰਿਟੀ ਦੇ ਰੂਪ ਵਿੱਚ ਬਾਹਰ ਤੰਬੂ ਵਿੱਚ ਬੈਠੇ ਸਨ। ਤੇ ਆਰਾਮ ਨਾਲ ਖਾਣਾ ਖਾ ਰਹੇ ਸਨ। ਮੈਂ ਉਹਨਾ ਨੂੰ ਕਪਤਾਨ ਸਾਹਿਬ ਬਾਰੇ ਪੁੱਛਿਆ। ਪਰ ਉਹਨਾ ਨੇ ਕੋਈ ਢੰਗ ਨਾਲ ਜਵਾਬ ਨਹੀ ਦਿੱਤਾ। ਮੈਂ ਲਗਾਤਾਰ ਮੀaਹ ਵਿੱਚ ਭਿੱਜ ਰਿਹਾ ਸੀ। ਮੈਨੂੰ ਗੁੱਸਾ ਵੀ ਆ ਰਿਹਾ ਸੀ ਪਰ ਮੈਂ ਕੁਸa ਨਹੀ ਕਰ ਸਕਦਾ ਸਾਂ। ਉਹਨਾ ਨੇ ਮੈਨੂੰ ਤੰਬੂ ਦੇ ਅੰਦਰ ਆਉਣ ਲਈ ਵੀ ਨਹੀ ਕਿਹਾ।




               ਮੈਨੂੰ ਉਥੇ ਮੀਹa ਵਿੱਚ ਅੰਦਰ ਖੜ੍ਹੇ ਨੂੰ ਪੁਲਿਸ ਕਪਤਾਨ ਨੇ ਦੇਖ ਲਿਆ। ਉਹ ਅੰਦਰ ਆਪਣੇ ਡਰਾਇੰਗ ਰੂਮ ਵਿੱਚ ਖੜੇ ਸਨ। ਉਹਨਾ ਨੇ ਅੰਦਰੋ ਸੇਵਾਦਾਰ ਨੂੰ ਭੇਜ ਕੇ ਮੇਰੇ ਬਾਰੇ ਪੁਛਿਆ। ਤੇ ਫਿਰ ਉਹ ਖੁੱਦ ਹੀ ਪੋਰਚ ਵਿੱਚ ਆ ਗਏ। ਮੇਰੇ ਨਾਲ ਗੱਲਬਾਤ ਕਰਨ ਲੱਗੇ। ਮੈਨੂੰ ਮੀਂਹ ਵਿੱਚ ਭਿੱਜੇ ਨੂੰ ਦੇਖ ਕੇ ਉਹ ਮੈਨੂੰ ਅੰਦਰ ਲੈ ਗਏ। ਤੇ ਮੈਨੂੰ ਸੋਫੇ ਤੇ ਬੈਠਣ ਲਈ ਕਿਹਾ। ਮੈਂ ਸੋਫੇ ਤੇ ਬੈਠਣ ਤੋਂ ਝਿਜਕਦਾ ਸੀ ਕਿ ਸੋਫਾ ਖਰਾਬ ਨਾ ਹੋ ਜਾਏ। ਖੈਰ ਉਹਨਾ ਨੇ ਮੈਨੂੰ ਜੋਰ ਦੇ ਕੇ ਬਿਠਾ ਲਿਆ। ਅਤੇ ਸੇਵਾਦਾਰ ਨੂੰ ਚਾਹ ਲਿਆਉਣ ਲਈ ਕਿਹਾ। ਫਿਰ ਉਹਨਾ ਨੇ ਮੈਨੂੰ ਆਪਣਾ ਬਾਇਓ ਡਾਟਾ ਵੀ ਦੱਸਿਆ।ਉਸ ਨੇ ਆਪਣਾ ਨਾਮ ਸਮਰ ਵਿਜੈ ਸਿੰਘ ਦੱਸਿਆ।  ਫਿਰ ਉਹਨਾ ਨੇ ਮੇਰਾ ਅਗਲਾ ਪ੍ਰੋਗਰਾਮ ਪੁਛਿਆ। ਮੇਰੇ ਇਹ ਦੱਸਣ ਤੇ ਕਿ ਮੈਂ ਬਾਕੀ ਦਫਤਰਾਂ ਵਿੱਚ ਕਾਰਡ ਵੰਡਣ ਜਾਣਾ ਹੈ। ਉਹ ਮੈਨੂੰ ਆਪਣੇ ਨਾਲ ਆਪਣੀ ਐਂਬੈਸਡਰ ਕਾਰ ਤੇ ਪੁਲਿਸ ਲਾਈਨਜa ਲੈ ਆਏ। ਪੁਲਿਸ ਲਾਈਨਜa ਆ ਕੇ ਉਹਨਾ ਨੇ ਆਪਣੇ ਇੱਕ ਡਰਾਇਵਰ ਨੂੰ ਮੇਰੇ ਨਾਲ ਆਪਣੀ ਜੀਪ ਦੇ ਕੇ ਭੇਜ ਦਿੱਤਾ।  ਤੇ ਨਾਲ ਹੀ ਡਰਾਇਵਰ ਨੂੰ ਹੁਕਮ ਦਿੱਤਾ ਕਿ ਜਿੱਥੇ ਵੀ ਮੈਂ ਜਾਣਾ ਚਾਹਾ  ਉਹ ਮੈਨੂੰ ਲੈ ਕੇ ਜਾਵੇ। ਤੇ ਕੰਮ ਖਤਮ ਹੋਣ ਤੇ ਮੈਨੂੰ ਬਠਿੰਡੇ ਵਾਲੀ ਬੱਸ ਤੇ ਬਿਠਾ ਕੇ ਆਵੇ ਅਤੇ ਰਿਪੋਰਟ ਕਰੇ।
            ਉਸ ਡਰਾਇਵਰ ਨੇ ਅਜਿਹਾ ਹੀ ਕੀਤਾ।ਉਹ ਮੇਰੇ ਨਾਲ ਹਰ ਦਫਤਰ ਚ ਗਿਆ। ਮੈਂ ਆਪਣਾ ਕੰਮ ਜਲਦੀ ਹੀ ਨਿਪਟਾ ਲਿਆ। ਫਿਰ ਉਹ ਮੈਨੂੰ ਬਸ ਤੇ ਬਿਠਾ ਆਇਆ ਤੇ ਕੰਡਕਟਰ ਨੂੰ ਵੀ ਕਹਿ ਕੇ ਆਇਆ ਕਿ ਇਹ ਸਾਬ੍ਹ ਦਾ ਖਾਸ ਆਦਮੀ ਹੈ। ਉਸ ਦੇ ਕਹਿਣ ਤੇ ਕੰਡਕਟਰ ਨੇ ਮੇਰੀ ਟਿਕਟ ਵੀ ਨਹੀ ਕੱਟੀ।ਉਹ ਡਰਾਇਵਰ ਜਾਂਦਾ ਹੋਇਆ ਬੱਸ ਦਾ ਨੰਬਰ ਵੀ ਨੋਟ ਕਰਕੇ ਲੈ ਗਿਆ ਤਾਂਕਿ ਉਹ ਸਾਹਿਬ ਨੂੰ ਪੂਰੀ ਰਿਪੋਰਟ ਦੇ ਸਕੇ। ਉਸ ਪੁਲਿਸ ਕਪਤਾਨ ਦਾ ਆਮ ਜਨਤਾ ਪ੍ਰਤੀ ਰਵਈਆ ਕੈਸਾ ਸੀ ਮੈਨੂੰ ਨਹੀ ਪਤਾ। ਪਰ ਉਸ ਸਾਹਿਬ ਦੀ ਮੇਰੇ ਨਾਲ ਕੀਤੀ ਗਈ ਰਹਿਮਦਿਲੀ ਨੇ  ਅੱਜ ਵੀ ਮੇਰੇ ਦਿਲ ਵਿੱਚ ਇੱਕ ਖਾਸ ਜਗਾਹ ਬਣਾਈ ਹੋਈ ਹੈ।

ਰਮੇ± ਸੇਠੀ ਬਾਦਲ
ਮੋ 98 766 27233   

No comments:

Post a Comment