Saturday, 20 July 2013

ਇੱਕ ਗੰਧਾਰੀ ਹੋਰ ਕਹਾਣੀ ਸੰਗ੍ਰਹਿ ਦੀ ਘੁੰਡ ਚੁਕਾਈ।

ਬਾਦਲ - ਪੰਜਾਬੀ ਦੇ ਪੁੰਗਰਦੇ ਕਹਾਣੀਕਾਰ ਸ੍ਰੀ ਰਮੇਸ਼ ਸੇਠੀ ਬਾਦਲ ਦੇ ਪਹਿਲੇ ਕਹਾਣੀ ਸੰਗ੍ਰਹਿ ਇੱਕ ਗੰਧਾਰੀ ਹੋਰ ਦੀ  ਘੁੰਡ ਚੁਕਾਈ ਦੀ ਰਸਮ  ਪਿੰਡ ਬਾਦਲ ਵਿਖੇ ਪ੍ਰਿੰਸੀਪਲ ਜਗਦੀਸ਼ ਕੋਰ ਸਿੱਧੂ ਸਟੇਅ ਐਵਾਰਡੀ ਦੁਆਰਾ ਅਦਾ ਕੀਤੀ ਗਈ। ਇਸ ਸਮਾਰੋਹ ਵਿੱਚ ਇਸ ਕਹਾਣੀ ਸੰਗਹਿ ਤੇ ਚਰਚਾ ਕੀਤੀ ਗਈ। ਪਿੰਸੀਪਲ ਮੈਡਮ ਸਿੱਧੂ, ਮੈਡਮ ਹਰਿੰਦਰ ਸੇਖੋਂ, ਅਜੀਤ ਕਪੂਰ, ਮੈਡਮ ਕੰਵਲਜੀਤ, ਮੈਡਮ ਰੀਤੂ ਨੰਦਾ ਤੇ ਮੈਡਮ ਸਿਮਰਜੀਤ ਕੋਰ ਨੇ ਚਰਚਾ ਚ ਡਾਗ ਲਿਆ।  ਕਿਤਾਬ ਦੇ ਲੇਖਕ ਸ੍ਰੀ ਰਮੇਸ਼ ਸੇਠੀ ਬਾਦਲ ਨੇ ਦੱਸਿਆ ਕਿ ਚੇਤਨਾ ਪ੍ਰਕਾਸਨ ਲੁਧਿਆਣਾ ਦੁਆਰਾ ਪ੍ਰਕਾਸ਼ਿਤ ਇਸ ਕਿਤਾਬ ਵਿੱਚ ਦਰਜ ਕਹਾਣੀਆਂ ਜਿੱਥੇ ਮਰਦ ਪ੍ਰਧਾਨ ਸਮਾਜ ਵਿੱਚ ਜਿੱਥੇ ਔਰਤਾਂ ਦੀ ਪੀੜਾ ਨੂੰ ਬਿਆਨ ਕਰਦੀਆਂ ਹਨ ਓਥੇ ਕੁਝ ਕਹਾਣੀਆਂ ਅਜੋਕੇ ਯੁੱਗ ਵਿੱਚ ਮਰਦਾਂ ਨੂੰ ਦਰਪੇਸ਼ ਸੱਮਸਿਆਵਾਂ ਨੂੰ ਵੀ ਉਜਾਗਰ ਕਰਦੀਆਂ ਹਨ।  




ਅੰਤਰਆਤਮਾ ਦੀ ਆਵਾਜ ਤੇ ਕੀਤੇ ਫੈਸਲੇ

ਮੇਰੇ ਪਾਪਾ ਜੀ ਆਪਣੀ ਮਾਲ ਵਿਭਾਗ ਦੀ ਨੋਕਰੀ ਦੋਰਾਨ ਮਾਲ ਪਟਵਾਰੀ, ਫੀਲਡ ਕਾਨੂੰਨਗੋ, ਸਦਰ ਕਾਨੂੰਨਗੋ ਤੇ ਨਾਇਬ ਤਹਿਸੀਲਦਾਰ ਜਿਹੇ ਉੱਚ ਆਹੁਦੇ ਤੇ ਰਹੇ। ਮਾਲ ਵਿਭਾਗ ਦੀ ਨੋਕਰੀ ਦੋਰਾਨ ਉਹਨਾ ਦਾ ਵਾਹ ਕਿਸਾਨਾ ਨਾਲ  ਪੈਂਦਾ ਸੀ । ਤੇ ਕਿਸਾਨਾ ਵਿੱਚ ਬਹੁਤ ਵੱਡੇ ਜਿਮੀਦਾਰ  ਤੇ ਬੇ ਜਮੀਨੇ ਕਾਸਤਕਾਰ ਹੁੰਦੇ ਹਨ। ਇਹ ਮਹਿਕਮਾਂ ਹੀ ਅਜਿਹਾ ਹੈ ਕਿ ਇੱਥੇ ਨਿੱਤ ਨਵੇ ਨਵੇ ਕਿੱਸੇ ਦੇਖਣ ਨੂੰ ਮਿਲਦੇ ਹਨ। ਮਾਲ ਮਹਿਕਮੇ ਦੇ ਲੋਕ ਕਈ ਵਾਰ ਬਹੁਤ ਹੀ ਗਲਤ ਤੇ ਧੱਕੇ ਵਾਲਾ ਕੰਮ ਕਰ ਦਿੰਦੇ ਹਨ। ਪਰ ਜੇ ਅਫਸਰ ਦੀ ਕਰਨੀ ਤੇ ਕਥਨੀ ਠੀਕ ਹੋਵੇ ਤਾਂ ਨਿਆਂ ਵੀ ਅਜੇਹਾ ਕਰ ਸਕਦੇ ਹਨ ਕਿ ਬਹੁਤ ਲੋਕਾਂ ਦੀ  ਜਿੰਦਗੀ ਬਦਲ ਸਕਦੀ ਹੈ। ਵੱਖ ਵੱਖ ਆਹੁਦਿਆਂ ਤੇ ਕੰਮ ਕਰਦੇ ਮੇਰੇ ਪਾਪਾ ਜੀ ਨੇ ਕੁਝ ਯਾਦਗਾਰੀ ਫੈਸਲੇ ਕੀਤੇ ਜਿਨਾ ਤੇ ਅੱਜ ਵੀ ਮੈਨੂੰ ਫਖਰ ਜਿਹਾ ਮਹਿਸੂਸ ਹੁੰਦਾ ਹੈ। 
ਹੋ ਸਕਦਾ ਹੈ ਉਹਨਾਂ ਦੀ ਕਲਮ ਤੋਂ ਕੁਝ ਅਜਿਹੇ ਫੈਸਲੇ ਵੀ ਹੋਏ ਹੋਣ ਜਿਸ ਨਾਲ ਕਿਸੇ ਗਰੀਬ ਦਾ ਭਵਿੱਖ ਹੀ ਵਿਗੜ ਗਿਆ ਹੋਵੇ ।ਕਿਸੇ ਗਰੀਬ ਨਾਲ ਅਣਜਾਣੇ ਵਿੱਚ ਧੱਕਾ ਹੋਇਆ ਹੋਵੇ। ਪਰ ਮੈਂ ਬਹੁਤ ਵਾਰੀ ਨੋਟ ਕੀਤਾ ਸੀ ਕਿ ਵਾਹ ਲੱਗਦਾ ਉਹ ਗਹੀਬ ਦਾ ਭਲਾ ਹੀ ਕਰਦੇ ਸਨ। ਹਾਂ ਕਿਸੇ ਵੱਡੇ ਕਿਸਾਨ ਨੂੰ ਬਖਸਦੇ ਵੀ ਨਹੀ ਸਨ। ਬਹੁਤੇ ਵਾਰੀ ਜਦੋ ਉਹ ਕਿਸੇ  ਗਰੀਬ ਕਿਸਾਨ ਦਾ ਕੰਮ ਬਿਨਾਂ ਚਾਹ ਪਾਣੀ ਲਏ ਕਰ ਦਿੰਦੇ ਤਾਂ ਉਸ ਨੁੰ ਯਕੀਨ ਹੀ ਨਾ ਹੁੰਦਾ । ਫਿਰ ਉਸ ਗਰੀਬ ਕਿਸਾਨ ਨੂੰ ਇਹ ਤਸੱਲੀ ਕਰਾਉਣ ਲਈ ਘੰਟਿਆ ਬੱਧੀ ਮਗਜ ਖਪਾਈ ਕਰਦੇ ਕਿ ਉਸ ਦਾ ਕੰਮ ਹੋ ਗਿਆ ਹੈ। ਬੜਾ ਅਜੀਬ ਜਿਹਾ ਲੱਗਦਾ। ਕਿਉਂਕਿ ਗਰੀਬ ਆਦਮੀ ਦੇ ਮਨ ਵਿੱਚ ਇਹ ਗੱਲ ਘਰ੍ਰ ਕਰ ਚੁੱਕੀ ਹੁੰਦੀ ਹੈ ਕਿ ਪੈਸੇ ਬਿਨਾਂ ਉਸ ਦੀ ਸੁਣਵਾਈ ਹੀ ਨਹੀ।
ਜਦੋ ਉਹ ਫੀਲਡ ਕਾਨੂੰਨਗੋ ਸਨ ਤਾਂ ਉਹਨਾਂ ਨੇ ਇੱਕ ਨਿ±ਾਨਦੇਹੀ ਦੀ ਕਾਰਵਾਈ ਕਰਨੀ ਸੀ। ਰਾਸਟਰੀ ਰਾਜ ਮਾਰਗ ਤੇ ਦੋ ਕਿੱਲਿਆਂ ਦੀ ਕੋਠੀ ਤੇ ਡੇਢ ਸੋ ਕਿਲ੍ਹੇ ਦੇ ਮਾਲਿਕ ਸਰਦਾਰ ਦੀ ਜਮੀਨ ਚੋ ਕੁਝ ਕੁ ਕਨਾਲਾਂ ਕਿਸੇ ਬੇਜਮੀਨੇ ਹਰੀਜਨ ਪਰਿਵਾਰ ਦੀਆਂ ਸਨ। ਤੇ ਉਹ ਸਰਦਾਰ ਪਾਪਾ ਜੀ ਦਾ ਖਾ± ਦੋਸਤ ਵੀ ਸੀ। ਉਹ ਸਰਦਾਰ.......

Friday, 19 July 2013

ਪੁਸਤਕ "ਇਕ ਗੰਧਾਰੀ ਹੋਰ" ਦੀ ਘੁੰਡ ਚੁਕਾਈ....(ਰਮੇਸ਼ ਸੇਠੀ ਬਾਦਲ)

ਮੇਰੇ ਪਲੇਠੇ ਕਹਾਨੀ ਸੰਗ੍ਰੇਹ  "ਇਕ ਗੰਧਾਰੀ ਹੋਰ" ਦੀ ਘੁੰਡ ਚੁਕਾਈ ਦੀ ਰਸਮ ਜਲਦ ਹੀ ਕੀਤੀ ਜਾ ਰਹੀ ਹੈ ਸੂਝਵਾਨ ਪਾਠਕ ਫੋਨ ਤੇ ਆਪਣੀ ਕਾਪੀ ਬੁਕ ਕਰਵਾ ਸਕਦੇ ਹਨ . ਕਿਓਕੇ ਡਾਕ ਰਹੀ ਭੇਜਣ ਤੇ ਵੀ ਸਮਾ ਲਗ ਸਕਦਾ ਹੈ , ਕੁਝ ਦੋਸਤਾ ਨੇ ਖਾਸਕਰ ਜੋ ਵਿਦੇਸ਼ ਵਿਚ ਬੇਠੇ ਹਨ ਮੇਰੇ ਬੇਂਕ ਦਾ ਖਾਤਾ ਨਮ੍ਬਰ ਮੰਗਿਆ ਹੈ . ਜਲਦੀ ਹੀ ਖਾਤਾ ਨੋ ਤੇ ਕੋਡ ਫੇਸ ਬੁਕ ਤੇ ਦੇ ਦਿੱਤਾ ਜਾਵੇਗਾਂ। ਧੰਨਵਾਦ......!!

Thursday, 18 July 2013

ਸੂਟ ਕਿਹੜਾ ਪਾਵਾਂ..... (ਵਿਅੰਗ)

“ਬਾਈ ਜੀ ਮੇਰੀ ਇੱਕ ਘਰਵਾਲੀ ਹੈ। ਵੈਸੇ ਤਾਂ ਸਭ ਦੀ ਇੱਕ ਹੀ ਹੁੰਦੀ ਹੈ। ਇਸ ਤੋਂ ਵੱਧ ਤਾਂ ਮਾੜੀ ਕਿਸਮਤ ਵਾਲਿਆਂ ਦੇ ਹੀ ਹੁੰਦੀਆਂ ਹਨ। ਸਮੱਸਿਆਵਾਂ ਤਾਂ ਬਹੁਤ ਹਨ ਪਰ ਇਕ ਸਮੱਸਿਆ ਨੇ ਮੈਨੂੰ ਬਹੁਤ ਦੁਖੀ ਕੀਤਾ ਹੈ।”, ਉਸ ਨੇ ਮੇਰੇ ਕੋਲ ਆ ਕੇ ਕਿਹਾ।  

“ਤੂੰ ਦੱਸ ਕਿਹੜੀ ਸਮੱਸਿਆ ਹੈ”, ਮੈਂ ਉਸ ਵੱਲ ਦਿਲਚਸਪੀ ਜਿਹੀ ਲੈ ਕੇ ਕਿਹਾ। ਮੈਨੂੰ ਲੱਗਿਆ ਇਹ ਦੁਖਿਆਰਾ ਜੀਵ ਹੈ। ਹੋ ਸਕਦਾ ਹੈ ਮੇਰੀ ਰਾਇ ਨਾਲ ਇਸ ਦਾ ਕੁਝ ਸੰਵਰ ਜਾਏ । 

“ਬਾਈ ਜੀ ਰੱਬ ਦਾ ਦਿੱਤਾ ਘਰ ਵਿਚ ਸਭ ਕੁਝ ਹੈ। ਕਿਸੇ ਗੱਲ ਦੀ ਤੰਗੀ ਨਹੀਂ । ਬੱਸ.......

ਮੋਬਲੈਲ - ਇਕ ਪਰਾਬਲਮ......(ਵਿਅੰਗ)

“ਬਾਊ ਜੀ ਕਹਾਣੀ ਲਿਖ ਰਹੇ ਹੋ ?” ਆਉਂਦੇ ਨੇ ਹੀ ਮੈਨੂੰ ਪੁੱਛਿਆ ।
“ਦਸੋ...”
“ਬਾਊ ਜੀ... ਮੇਰੀ ਇਕ ਪਰਾਬਲਮ ਹੈ।”
“ਹਾਂ...!  ਤੂੰ ਬੋਲ”, ਮੈਂ ਕਿਹਾ ਤੇ ਹਥਲਾ ਪੈੱਨ ਰੱਖ ਦਿੱਤਾ । ਚਲੋ ਕੋਈ ਦੁਖਿਆਰਾ ਜੀਵ ਹੈ। ਪਹਿਲਾਂ ਇਹਦਾ ਮਸਲਾ ਹੱਲ ਕਰੀਏ ।

“ਬਾਊ ਜੀ ਮੇਰੀ ਇਕ ਘਰਵਾਲੀ ਹੈ । ਘਰਵਾਲੀ ਤਾਂ ਖੈਰ ਸਭ ਦੀ ਇਕ ਹੀ ਹੁੰਦੀ ਹੈ। ਕਿੰਤੂ ਮੇਰੀ ਪਰਾਬਲਮ ਜ਼ਰਾ ਗੰਭੀਰ ਹੈ।”,  ਤੇ ਉਹ ਬੈਠ ਗਿਆ।  “ਬਾਊ ਜੀ ਆਹ ਜਿਹੜਾ ਮੋਬਲੈਲ ਹੈ। ਇਹਦੇ ਬਿਨਾਂ ਪਹਿਲਾਂ ਕਿਵੇਂ ਸਰਦਾ ਸੀ ਤੇ ਹੁਣ ਕਿਉਂ ਨਹੀਂ ਸਰਦਾ । ਜੀਹਨੂੰ ਦੇਖੋ, ਕੰਨ ਨਾਲ ਲਾਈ ਫਿਰਦਾ ਹੈ। ਕੀ ਬਾਬੇ, ਬੁੱਢੀਆਂ, ਮੁੰਡੇ, ਕੁੜੀਆਂ ਸਾਰਿਆਂ ਦੇ ਕੋਲ ਹੈ। ਕਈ ਤਾਂ ਵਿਚਾਰੇ ਕੰਨ ਨਾਲ ਲਾ ਕੇ ਮੋਢੇ ਤੇ ਰੱਖ ਲੈਂਦੇ ਹਨ ਤੇ ਧੌਣ ਟੇਢੀ ਕਰ ਲੈਂਦੇ ਹਨ। ਨਾਲੇ ਮੋਟਰ ਸਾਈਕਲ ਚਲਾਉਂਦੇ ਜਾਂਦੇ ਹਨ ਨਾਲੇ ਗੱਲਾਂ ਮਾਰਦੇ ਰਹਿੰਦੇ ਹਨ। ਮੈਨੂੰ ਲੱਗਦਾ ਬਈ ਇਹਨਾਂ ਦੀ ਧੌਣ ਜਰੂਰ ਟੇਢੀ ਹੋਜੂਗੀ । ਹੋਰ ਤਾਂ ਹੋਰ ਆਹ ਜਿਹੜੇ ਮਕੈਨਿਕ, ਮਿਸਤਰੀ ਹਨ, ਚਾਹੇ ਬਿਜਲੀ ਵਾਲੇ ਜਾਂ ਪਲੰਬਰ, ਜਾਂ ਕੋਈ ਹੋਰ ਕੰਮ ਕਰਨ ਵਾਲੇ । ਇਹਨਾਂ ਨੂੰ ਤਾਂ ਸਾਹ ਲੈਣਾ ਨੀ ਮਿਲਦਾ। ਇਕ ਨਟ ਖੋਲਦੇ ਐ, ਘੰਟੀ ਵੱਜ ਜਾਂਦੀ ਹੈ। ਜਿਹੜਾ ਕੰਮ ਕੰਮ ਪੰਜ ਮਿੰਟਾਂ ਵਿੱਚ ਹੋਣਾ ਹੁੰਦਾ ਹੈ, ਘੰਟਾ ਲੱਗ ਜਾਂਦਾ ਹੈ। ਇਹ ਫੋਨ.......

ਹੇ ਮਾਂ ਜਾਂ ਹੇਮਾਂ.....(ਕਹਾਣੀ)

ਸੱਚੀਂ ਲਿਖਣ ਵਿਚ ਬੜਾ ਅਜੀਬ ਲੱਗਦਾ ਹੈ ਕਿ ਤੁਸੀਂ ਹੇ ਮਾਂ ਤੋਂ ਹੇਮਾਂ ਕਿਵੇਂ ਹੋ ਗਏ । ਮੈਂ ਤਾਂ ਤੁਹਾਨੂੰ ਆਪਣੀ ਮਾਂ ਹੀ ਸਮਝਦਾ ਸੀ। ਮਾਂ ਨਹੀਂ ਮਾਂ ਤੋਂ ਵੀ ਵੱਧ ਜਿਸ ਨੇ ਆਪਣੀ ਢਿੱਡ ਦੀ ਜੰਮੀ ਮੈੱ ਸੌਂਪ ਦਿੱਤੀ ਤੇ ਮੇਰਾ ਜੀਵਨ ਸੰਵਾਰ ਦਿੱਤਾ । ਪਰ ਮੇਰਾ ਇਹ ਸਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਿਆ। ਜਿਸ ਤਰ੍ਹਾਂ ਹੇਮਾਂ ਨੇ ਪ੍ਰਕਾਸ਼ ਕੌਰ ਦੀ ਗ੍ਰਹਿਸਤੀ ਵਿਚ ਪ੍ਰਵੇਸ਼ ਕਰਕੇ ਉਸਨੂੰ ਪਿੱਛੇ ਧੱਕ ਦਿੱਤਾ ਤੇ ਪਰਿਵਾਰ ਨੂੰ ਨਮੋਸ਼ੀ ਦਿੱਤੀ, ਤੁਸੀਂ ਵੀ ਮੇਰੇ ਨਾਲ ਇਉਂ ਕੀਤਾ। ਮੇਰਾ ਘਰ ਬਾਰ ਵਸਾਉਣਾ ਤੁਹਾਡੀ ਡਿਊਟੀ ਸੀ ਪਰ ਤੁਸੀਂ ਤਾਂ ਮੇਰੇ ਨਾਲ ਪਤਾ ਨਹੀਂ ਕੀ ਦੁਸ਼ਮਣੀ ਕੱਢੀ ਤੇ ਪੁਰਾ ਵੱਸਿਆ ਵਸਾਇਆ ਘਰ ਬਾਰ ਤੋੜ ਦਿੱਤਾ।
ਸਭ ਤੋਂ ਪਹਿਲਾਂ ਤਾਂ ਤੁਸੀਂ ਮੇਰੇ ਘਰ ਵਿਚ ਬੇਲੋੜੀ ਦਖਲ ਅੰਦਾਜੀ ਕਰਦੇ ਰਹੇ। ਮੇਰੇ ਹਰ ਮਸਲੇ ਵਿਚ ਤੁਹਾਡੇ ਪਰਿਵਾਰ ਦੀ ਹੀ ਚਲਦੀ ਰਹੀ। ਮੰਨਿਆ ਕਿ ਤੁਹਾਡਾ ਆਪਣੀ ਧੀ ਨਾਲ ਪਿਆਰ ਸੀ। ਉਹ ਤਾਂ ਹਰ ਇੱਕ ਮਾਂ-ਬਾਪ ਦਾ ਹੁੰਦਾ ਹੈ। ਪਰ ਤੁਸੀਂ ਆਪਣੀ ਧੀ ਨੂੰ ਗਲਤ ਸ਼ਹਿ ਦੇ ਕੇ ਮੇਰੇ ਖਿਲਾਫ਼ ਭੜਕਾਉਂਦੇ ਰਹੇ । ਮੇਰੀਆਂ ਭਾਵਨਾਵਾਂ ਨੂੰ ਨਾ ਸਮਝ ਕੇ ਆਪਣੇ ਘਰ ਦੀ ਮਾਣ ਮਰਿਆਦਾ ਉਲੰਘਦੇ ਰਹੇ।

ਤੁਹਾਡੀ ਦਖਲਅੰਦਾਜੀ ਮੇਰੇ ਪਰਿਵਾਰ  ਵਿਚ ਸਦਾ ਰਹੀ । ਤੁਹਾਡਾ ਲੜਕਾ ਅਕਸਰ ਤੁਹਾਡੇ ਦੁਆਰਾ ਸਿਖਾਇਆ ਪੜ੍ਹਾਇਆ ਮੇਰੇ ਘਰੇ ਆਉਂਦਾ ਤੇ ਮੇਰੇ ਨਾਲ ਬੁਰਾ ਸਲੂਕ ਕਰਦਾ । ਮੈਂ ਚੁੱਪ ਰਿਹਾ, ਕਿਉਂਕਿ ਮੈਂ ਆਪਣੇ........

ਮੇਰੇ ਨਾਨਕਿਆਂ ਦੀ ਮਿੱਟੀ ‘ਚ.......

ਛੋਟੇ ਹੁੰਦਿਆਂ ਨੇ ਸੁਣਿਆ ਸੀ ਕਿ ਕਈ ਮਸਲਿਆਂ ਤੇ ਬਜੁਰਗ ਤੇ ਬੱਚੇ ਇਕੋ ਜਿਹੇ ਹੁੰਦੇ ਹਨ। ਉਹਨਾਂ ਦਾ ਸੁਭਾਅ ਤੇ ਖੁਆਇਸ਼ ਉਸੇ ਤਰ੍ਹਾਂ ਦੀ ਹੁੰਦੀ ਹੈ। ਇਹ ਗੱਲਾਂ ਸੁਣਨ ਵਿੱਚ ਅਜੀਬ ਲੱਗਦੀਆਂ ਪਰ ਇਹ ਇਕ ਅਟੱਲ ਸਚਾਈ ਹੈ। 
ਇਸ ਦਾ ਸਬੂਤ ਮੈਨੂੰ ਉਸ ਸਮੇਂ ਮਿਲਿਆ ਜਦ ਮੇਰੇ ਨਾਨਾ ਜੀ ਜੋਂ ਉਸ ਸਮੇਂ 105 ਕੁ ਵਰ੍ਹਿਆਂ ਦੇ ਸਨ ਤੇ ਮੰਜੇ ਤੋਂ ਬਹੁਤਾ ਹਿਲਜੁਲ ਵੀ ਨਹੀਂ ਸਨ ਸਕਦੇ । ਪੇਟ ਦੀ ਖਰਾਬੀ ਕਾਰਨ ਅਕਸਰ ਦਫਾ ਹਾਜਤ ਵੀ ਕਈ ਵਾਰੀ ਮੰਜੇ ਤੇ ਹੀ ਕਰ ਦਿੰਦੇ ਸਨ। ਇਕ ਦਿਨ ਉਹ ਮੇਰੀ ਮਾਂ ਨੂੰ ਜਿਸਨੂੰ ਉਸਦਾ ਪੇਕਾ ਪਰਿਵਾਰ ‘ਬੀਬੀ ਆਖਦਾ ਸੀ, ਕਹਿਣ ਲੱਗੇ  “ਬੀਬੀ ਮੇਰਾ ਪਕੌੜੇ ਖਾਣ ਨੂੰ ਦਿਲ ਕਰਦਾ ਹੈ। ਭਾਵੇ ਦੋ ਤਿੰਨ ਹੀ ਲਿਆ ਦੇ, ਮੈਨੂੰ ਪਕੌੜੇ ਖੁਆ ਦੇ ।' ਉਸ ਸਮੇ ਚਾਹੇ ਮੇਰੇ ਨਾਨਾ ਜੀ ਬਹੁਤ ਕਮਜ਼ੋਰ ਤੇ ਬੀਮਾਰ ਸਨ। ਬਚਣ ਦੀ ਬਹੁਤੀ ਆਸ ਨਹੀਂ ਸੀ। ਮੇਰੀ ਮਾਂ ਨੇ ਪਿਉ ਦੀ ਇਸ ਖੁਹਾਇਸ਼ ਨੂੰ ਪੂਰਾ ਕਰਨ ਲਈ ਕੌਲੀ ਵਿਚ ਥੋੜ੍ਹਾ ਜਿਹਾ ਵੇਸਣ ਘੋਲ ਕੇ ਆਲੂ ਪਿਆਜ਼  ਪਾ ਕੇ ਚਾਰ ਕੁ ਪਕੌੜੇ ਬਣਾ ਕੇ ਮੇਰੇ ਨਾਨਾ ਜੀ ਨੂੰ ਖੁਆ ਦਿੱਤੇ । ਉਸ ਸਮੇਂ ਪਕੌੜੇ ਖਾ ਕੇ.........

‘ਤੇ ਧੀ ਤੋਰ ਦਿੱਤੀ.........

ਗੁਰੂਦੁਆਰੇ ਵਿੱਚ ਵੜਦੇ ਹੀ ਬੜਾ ਅਜੀਬ ਜਿਹਾ ਮਹਿਸੂਸ ਹੋਇਆ । ਆਨੰਦ ਕਾਰਜ ਹੋ ਰਿਹਾ ਸੀ। ਲੋਕ ਸ਼ਰਧਾ ਤੇ ਖੁਸ਼ੀ ਨਾਲ ਬੈਠੇ ਅਨੰਦ ਕਾਰਜ ਨੂੰ ਦੇਖ ਰਹੇ ਸਨ।  ਪਵਿੱਤਰ ਗੁਰਬਾਣੀ ਦੀਆਂ ਰੀਤ ਰਿਵਾਜਾਂ ਨਾਲ ਕਾਰਜ ਸੰਪੰਨ ਹੋ ਰਹੇ ਸਨ। ਅਸੀਂ ਦੋਹਾਂ ਨੇ ਮੱਥਾ ਟੇਕਿਆ ਤੇ ਚੁੱਪਚਾਪ ਪਿੱਛੇ ਜਾ ਕੇ ਬੈਠ ਗਏ। ਸਾਨੂੰ ਏਥੇ ਕੋਈ ਨਹੀਂ ਸੀ ਜਾਣਦਾ।  ਨਾ ਲੜਕੇ ਵਾਲੇ ਨਾ ਲੜਕੀ ਵਾਲੇ । ਅਸੀਂ ਕਿਸੇ ਨੂੰ ਪਹਿਲਾਂ ਕਦੇ ਮਿਲੇ ਹੀ ਨਹੀਂ ਸੀ ਤੇ ਨਾ ਕਿਸੇ ਨੂੰ ਦੇਖਿਆ ਸੀ। ਇਸੇ ਸ਼ਸੋਪੰਜ ਵਿੱਚ ਸੋਚਦੇ ਸੋਚਦੇ ਮੇਰੀ ਸੋਚ ਮੈਨੂੰ ਬਹੁਤ ਪਿੱਛੇ ਲੈ ਗਈ, ਉਨ੍ਹੀ ਦਿਨੀਂ ਮੇਰੀ ਇੱਕ ਕਹਾਣੀ ‘ਕੌੜਾ ਸੱਚਅ ਰੋਜਾਨਾ ਸਪੋਕਸਮੈਨ ਅਖਬਾਰ ਵਿੱਚ ਛਪੀ ਸੀ।
“ਸਰ ਜੀ ਤੁਹਾਡੀ ਸਪੋਕਸ ਮੈਨ ਵਿੱਚ ਛਪੀ ਕਹਾਣੀ “ਕੌੜਾ ਸੱਚ” ਬਹੁਤ ਵਧੀਆ ਲੱਗੀ । ਫਰਾਮ ਦੀਪ। ਮੈਨੂੰ ਇੱਕ ਐਸ. ਐਮ. ਐਸ. ਪ੍ਰਾਪਤ ਹੋਇਆ । 
“ਸ਼ੁਕਰੀਆ ਜੀ, ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਟੀਚਰ ਹੋ ?”, ਮੈਂ ਉਸੇ ਤਰੀਕੇ ਨਾਲ ਹੀ ਸਵਾਲ ਕੀਤਾ।
“ਨਹੀਂ ਜੀ,  ਮੈਂ ਪੜ੍ਹਦੀ ਹਾਂ, ਟੀਚਰ ਨਹੀਂ ਹਾਂ।”, ਇਹ ਜਵਾਬ ਆਇਆ।
“ਪਹਿਲਾਂ ਤੁਸੀਂ ਇਹ ਲਿਖੋ ਕਿ ਇਹ ਕਹਾਣੀ ਤੁਹਾਨੂੰ ਕਿਉਂ ਅੱਛੀ ਲੱਗੀ ?”, ਮੈਂ ਫਿਰ ਮੈਸੈਜ ਰਾਹੀਂ ਪੁੱਛਿਆ ਕਿਉਂਕਿ ਇਕ ਲੇਖਕ ਦੀ ਇਹ ਜਾਨਣ ਦੀ  ਇੱਛਾ ਹੁੰਦੀ ਹੈ ਕਿ ਪਾਠਕ ਉਸਨੂੰ ਕਿਉਂ ਪਸੰਦ ਕਰਦੇ ਹਨ'।
“ਅੱਜ ਤਾਂ ਲੇਟ ਹੋ ਗਈ ਹਾਂ, ਕੱਲ੍ਹ ਨੂੰ ਪੂਰਾ ਕੋਮੈਂਟ ਭੇਜਾਂਗੀ”, ਮੈਨੂੰ ਜਵਾਬ ਮਿਲਿਆ । ਗੱਲ ਉਸ ਦੀ ਵੀ ਸਹੀ ਸੀ ਕਿਉਂਕਿ........

ਸੇਵ ਦ ਗਰਲ ਚਾਈਲਡ


                                       ਸੇਵ ਦ ਗਰਲ ਚਾਈਲਡ


         “ਮਾਸਟਰ ਜੀ ਵਧਾਈਆਂ ਹੋਣ ਤੁਸੀ ਦਾਦਾ ਬਣ ਗਏ। ਡਾਕਟਰ ਸਾਹਿਬਾਂ ਨੇ ਨੰਨੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ।' ਨਰਸ ਨੇ ਆਕੇ ਮੈਨੂੰ ਦੱਸਿਆ। ਇਹ ਮੇਰੇ ਡਾਕਟਰ ਬੇਟੇ ਦਾ ਆਪਣਾ ਹੀ ਹਸਪਤਾਲ ਸੀ ਤੇ ਮੇਰੀ ਨੂੰਹ ਦਾ ਇਹ ਪਹਿਲਾ ਬੱਚਾ ਸੀ ਸਾਰਾ ਪਰਿਵਾਰ ਤੇ ਸਟਾਫ ਖੁ± ਸੀ। ਚਿਹਰਾ ਤਾਂ ਮੇਰਾ ਵੀ ਇੱਕ ਦਮ ਚਮਕ ਗਿਆ। ਪਰ ਪਤਾ ਨਹੀ ਕਿਉਂ ਨਾਲ ਦੀ ਨਾਲ ਇੱਕ ਦਮ ਫਿੱਕਾ ਜਿਹਾ ਪੈ ਗਿਆ। ਇਸ ਲਈ ਨਹੀ ਕਿ ਮੈਂ ਮੁੰਡੇ ਕੁੜੀ ਵਿੱਚ ਫਰਕ ਸਮਝਦਾ ਹਾਂ। ਨਹੀ ਹਰਗਿਜ ਵੀ ਨਹੀ। ਸਗੋਂ ਮੈਂ ਤਾਂ ਧੀਆਂ ਨੂੰ ਪੁੱਤਰਾਂ ਤੋ ਵੀ ਵੱਧ ਪਿਆਰੀਆਂ ਸਮਝਦਾ ਹਾਂ। “ਚਲੋ ਉਠੋ ਪੋਤੀ ਦੇਖ ਲਉ ਤੇ ਨਾਲੇ ਉਸ ਨੁੰ ਗੁੜਤੀ ਦੇ ਦਿਉ।' ਕਾਂਤਾ ਨੇ ਮੈਨੂੰ ਕਿਹਾ। ਪਰ ਮੈਥੋਂ ਉਠ ਹੀ ਨਾ ਹੋਇਆ। “ਗੁੜਤੀ ਤੂੰ ਹੀ ਦੇ ਦੇ।' ਮੈਂ ਉਸ ਨੂੰ ਕਿਹਾ । ਹਲਾਂਕਿ ਮੇਰੀ ±ੁਰੂ ਤੋਂ ਇੱਛਾ ਸੀ ਕਿ ਬੱਚੇ ਨੂੰ ਗੁੜਤੀ ਬੀਜੀ ਕੋਲੋ ਦਿਵਾਉਣ ਦੀ। ਪਰ ਮੈਥੋਂ ਕਹਿ ਹੀ ਨਾ ਹੋਇਆ। “ਬੀਜੀ ਵਧਾਈਆਂ ਹੋਣ ਤੁਸੀ ਪੜਦਾਦੀ ਬਣ ਗਏ।' ਤੇ ਮੇਰੀਆਂ ਅੱਖਾਂ ਜਿਹੀਆਂ ਭਰ ਆਈਆਂ।
            ਮੇਰੀਆਂ ਚਾਰ ਭੂਆਂ ਸਨ। ਮੇਰੇ ਪਿਤਾ ਜੀ ਨੇ ਆਪਣੀ ਥੋੜੀ ਜਿਹੀ ਤਨਖਾਹ ਨਾਲ ਘਰ ਵੀ ਚਲਾਇਆ ਤੇ ਉਹਨਾਂ ਦੇ ਕਾਰਜ ਵੀ ਸਮੇਟੇ। ਦੋ ਦੇ ਤਾਂ ਅੋਲਾਦ ਵੀ ਨਹੀ ਹੋਈ ।ਬਾਕੀ ਮੇਰੇ ਪਿਤਾ ਜੀ ਉਹਨਾ ਨੂੰ ਆਪਣੇ ਆਖਿਰੀ ਸਮੇਂ ਤੱਕ ਸੰਭਾਲਦੇ ਰਹੇ। ਤੇ ਫਿਰ ਇਹ ਕੰਮ ਮੈੱ ਸੰਭਾਲ ਲਿਆ। ਤੇ ਬੁਢਾਪੇ ਵਿੱਚ ਮੈਂ ਹੀ ਉਹਨਾ ਦੇ ਦੇਖਰੇਖ ਕਰਦਾ। ਨਾ ਮੇਰੇ ਭਰਾ ਤੇ ਨਾ ਹੀ ਚਾਚੇ ਤਾਏ ਉਹਨਾਂ ਦਾ ਫਿਕਰ ਕਰਦੇ। ਹਰ ਮਹੀਨੇ ਉਹਨਾਂ ਦੀਆਂ ਮੁਢਲੀਆਂ ਜਰੂਰਤਾਂ ਪੂਰੀਆਂ ਕਰਨਾ ਹੀ ਮੇਰਾ ਧਰਮ ਬਣ ਗਿਆ। ਹਲਾਂਕਿ ਮੈਂ ਤਰਕ±ੀਲ ਸੋਚ ਰੱਖਦਾ ਹਾਂ ਤੇ ਘਰਦੇ ਮੈਨੂੰ ਨਾਸਤਿਕ ਹੀ ਮੰਨਦੇ ਹਨ। ਮੇਰੀ ਸੋਚ ਅਨੁਸਾਰ ਮੈਨੂੰ ਜੋ ਠੀਕ ਲੱਗਦਾ ਹੈ ਮੈਂ ਉਹੀ ਕਰਦਾ ਹਾਂ ਤੇ ਅੰਨੀ ਸਰਧਾ ਕਿਤੇ ਵੀ ਨਹੀ ਰੱਖਦਾ। ਮੰਦਿਰ, ਗੁਰਦਵਾਰੇ, ਡੇਰੇ ਵੀ ਚਲਾ ਜਾਂਦਾ ਹਾਂ ਤੇ ਰੀਸੋਰੀਸ ਸਿਰ ਝੁਕਾ ਦਿੰਦਾ ਹਾਂ। ਮੈਨੂੰ  ਕਥਾ ਕਹਾਣੀ, ਕੀਰਤਨ ਜਾ ਸਤਿਸੰਗ ਸੁਨਣ ਤੋਂ ਵੀ ਪ੍ਰਹੇਜ ਨਹੀ। ਪਰ ±ਰਧਾ ਤਾਂ ±ਾਇਦ ਕਿਤੇ ਵੀ ਨਹੀ।
             ਪੋਤੀ ਨੂੰ ਮੈਂ ਦੇਖ  ਆਇਆ ।ਬੇਟਾ ਤੇ ਨੂੰਹ ਡਾਢੇ ਖੁ± ਸਨ। ਉਹਨਾ ਦੀ ਖੁ±ੀ ਹੀ ਸਾਡੀ ਖੁ±ੀ ਹੈ।  ±ਗਨ ਵੀ ਦੇ ਦਿੱਤਾ । ਉਥੇ ਮੈਂ ਉਪਰੀ ਜਿਹੀ ਹਾਸੀ ਹੱਸਿਆ ਵੀ। ਪਰ ਅੰਦਰੋਂ ਖੁ±ੀ ਨਹੀ ਆਈ। ਗੋਰੀ ਨਿਛੋਹ ਪੋਤੀ ਆਪਣੀ ਮਾਂ ਤੇ ਹੀ ਗਈ ਸੀ। ਬਾਰਬੀ ਡੋਲ ਲੱਗਦੀ ਸੀ। ਸੋਹਣੀ ਵੀ ਕਿਉਂ ਨਾ ਲੱਗੇ ਆਖਿਰ ਆਪਣਾ ਅੰ± ਸੀ। ਆਪਣਾ ਖੂਨ ਸੀ ਤੇ ਘਰ ਦੀ ਕਿਰਨ ਸੀ। ਸਾਰੇ ਕਮਰੇ ਚ ਖੂਬ ਜੋਰ ਜੋਰ ਦੀ ਹੱਸ ਰਹੇ ਸੀ। ਪੋਤੀ ਦਾ ਸੁਣਦੇ ਸਾਰ ਹੀ  ਛੋਟਾ ਵੀ ਆ ਗਿਆ ਮੇਰੀ ਸਾਲੀ ਨੂੰ ਲੈ ਕੇ।ਹਰ ਸੁੱਖ ਦੁੱਖ ਤੇ ਇਹ ਦੋਨੋ ਜੀ ਹੀ ਪਹੁੰਚਦੇ ਹਨ। ਦੋਨਾ ਭੈਣਾਂ ਦਾ ਆਪਸ ਚ ਪਿਆਰ ਬਹੁਤ ਹੈ । ਮੇਰੀ ਇਸ ਨਾਲ ਹੀ ਜਿਆਦਾ ਬਣਦੀ ਹੈ। ਮੇਰੀ ਨੂੰਹ ਦੇ ਪੇਕੇ ਦੂਰ ਹਨ। ਉਹਨਾਂ ਨੂੰ ਵੀ ਫੋਨ ਕਰ ਦਿੱਤਾ ਹੈ ±ਾਮ ਤੱਕ ਮਸਾਂ ਪਹੁੰਚਣਗੇ। ਸੱਤ ਅੱਠ ਘੰਟਿਆ ਦਾ ਸਫਰ ਹੈ। ਫੋਨ ਤਾਂ ਬਾਕੀ ਭੈਣ ਭਰਾਵਾਂ ਨੂੰ ਵੀ ਕਰ ਦਿੱਤੇ। ਪਰ ਸਭ ਆਪਣੇ ਆਪਣੇ ਸਮੇਂ ਨਾਲ ਹੀ ਆਉਣਗੇ। ਕਈ ਤਾਂ ਫੋਨ ਤੇ ਹੀ ਹੂ ਹੈਲੋ ਕਰ ਲੈਣ ਗੇ। ਪੋਤੀ ਦੀ ਭੂਆ ਯਾਨਿ ਕੇ ਮੇਰੀ ਬੇਟੀ ਨੂੰ ਵੀ ਫੋਨ ਕਰ ਦਿੱਤਾ ਸੀ ਤੇ ਉਹ ਹੱਸ ਕੇ ਕਹਿੰਦੀ “ਡੈਡੀ ਜੀ ਮੇਰੀ ±ਰੀਕ ਆ ਗਈ। ਹੁਣ ਮੈਨੂੰ ਕਿਨ੍ਹੇ ਪੁਛਣਾ ਹੈ। ਮੇਰੀ ਕਦਰ ਹੁਣ ਘੱਟ ਜੂਗੀ। ' “ਨਹੀ ਬੇਟਾ ਹਰ ਇੱਕ ਦੀ ਆਪਣੀ ਆਪਣੀ ਕਦਰ ਹੁੰਦੀ ਹੈ। ਤੇਰੀ ਭੂਆ ਜੀ ਨੇ ਵੀ ਇਉਂ ਹੀ ਕਿਹਾ ਸੀ ਜਦੋਂ ਤੇਰੇ ਜਨਮ ਤੇ ਮੈਂ ਉਸ ਨੂੰ ਫੋਨ ਕੀਤਾ ਸੀ। 'ਮੈa ਉਸ ਨੂੰ ਕਿਹਾ। 
                ਗੱਲ ਉਸਦੀ ਸੋਲਾਂ ਆਨੇ ਸੱਚੀ ਸੀ। ਸਿਆਣੇ ਆਖਦੇ ਹਨ “ਧੀ ਜੰਮੀ ਭੈਣ ਵਿਸਰੀ ਤੇ ਭੂਆ ਕਿਦ੍ਹੇ ਯਾਦ। ' ਭੈਣ ਦਾ ਤਾਂ ਮੈਂ ਹੱਥੀ ਵਿਆਹ ਕੀਤਾ। ਹਰ ਤਿੱਥ ਤਿਉਹਾਰ ਤੇ ਮੈਂ ਹੀ ਭੈਣ ਕੋਲ ਜਾਂਦਾ। ਨਾ ਕਦੇ ਨਿੱਕੇ ਨੇ ਤੇ ਨਾ ਹੀ ਵਿਚਾਲੜੇ ਨੇ ਕਦੇ ਕਿਹਾ ਕਿ ਵੀਰ ਜੀ ਇਸ ਵਾਰ ਅਸੀ ਚਲੇ ਜਾਂਦੇ ਹਾਂ। ਮਾਂ ਪਿਉ ਮੇਰੇ ਚੁਲ੍ਹੇ ਤੇ ਸੀ ਤੇ ਭੈਣ ਦੀ ਸੰਭਾਲ ਮੇਰੇ ਪੇਟੇ ਪੈ ਗਈ। ਜੀਜੇ ਦਾ ਸੁਭਾਅ ਕੁਝ ਠੀਕ ਨਹੀ ਹੈਗਾ । ਹਰ ਨਿੱਕੀ ਨਿੱਕੀ ਗੱਲ ਨੁੰ ਲੈ ਕੇ ਤਿੰਗੜ ਜਾਂਦਾ ਹੈ ਤੇ ਫਿਰ ਅਵਾ ਤਵਾ ਬੋਲਦਾ ਹੈ। ਬੋਲਣ ਵੇਲੇ ਭੋਰਾ ਨਹੀ ਸੋਚਦਾ ਕਿ ਇਹ ਕੱਚ ਵਰਗੇ ਨਾਜੁਕ ਰਿ±ਤੇ ਹਨ ਤੇ ਕੋੜੀ ਜੁਬਾਨ ਦੇ ਫੱਟ ਸਹਿ ਨਹੀ ਸਕਦੇ। ਇੱਕ ਦੋ ਵਾਰੀ ਤਾਂ ਉਸ ਨੇ ਸਾਡਾ ਦਿੱਤਾ ਸਮਾਨ ਹੀ ਨਹੀ ਮੋੜਿਆ ਸਗੋਂ ਸਾਨੂੰ ਵੀ ਘਰੇ ਗਿਆ ਨੂੰ ਬੇਇਜੱਤ ਕੀਤਾ। ਬੀਜੀ ਦੀ ਵੀ ਭੋਰਾ ਸੰਗ ±ਰਮ ਨਹੀ ਕੀਤੀ। ਸਾਨੂੰ ਵੀ ਮੁਸਟੰਡੇ ਤੇ ਨਾ ਜਾਣੇ ਕੀ ਕੁ± ਕਿਹਾ। ਤੇ ਸਾਨੂੰ ਪਿਆਈ ਚਾਹ ਦੇ ਕੱਪ ਦਾ ਮਿਹਣਾ ਵੀ ਮਾਰ ਦਿੱਤਾ। ਐਨੀ ਬੇਜਿੱਤੀ ਸਿਰਫ ਇਸ ਲਈ ਹੀ ਸਹੀ ਸੀ ਕਿ ਉਹ ਮੇਰੀ ਭੈਣ  ਦਾ ਘਰ ਸੀ। ਪਰ ਮੇਰੀ ਭੈਣ ਵੀ ਤੇ ਕਿਸੇ ਗੱਲੋਂ ਘੱਟ ਨਹੀ। ਉਹ ਵੀ ਤਾਂ ਉਹਨਾਂ ਦੀ ਬੋਲੀ ਹੀ  ਬੋਲਦੀ ਹੈ। ਤੇ ਘਰੇ ਚੋਵੀ ਘੰਟੇ ਕਲੇ± ਰਹਿੰਦਾ ਹੈ । ਬੀਜੀ ਦੀ ਬੀਮਾਰੀ ਦੀ ਵਂ੍ਹਾ ਵੀ ਇਹ ਕਲੇ± ਤੇ ਬੇਚੈਨੀ ਹੀ ਹੈ। ਹਰ ਤਿੱਥ ਤਿਉਹਾਰ ਦਿਵਾਲੀ, ਲੋਹੜੀ, ਹਾੜ ਨਿਮਾਣੀ ਤੇ ਰੱਖੜੀ ਨੂੰ ਆਉਂਦੀ ਨੂੰ ਦੇਖ ਕੇ ਪਹਿਲਾਂ ਹੀ ਡਰ ਲੱਗਣ ਲੱਗ ਜਾਂਦਾ ਹੇ।
              ਬੇਟਾ ਡਾਕਟਰ ਹੈ ਤੇ ਨੂੰਹ ਵੀ। ਮਾਡਰਨ ਖਿਆਲ ਹਨ। ਸੁਸਾਇਟੀ ਵਿੱਚ ਵਿਚਰਦੇ ਹਨ। ਇੱਕ ਮੁੰਡੇ ਤੇ ਇੱਕ ਕੁੜੀ ਦੇ ਪਰਿਵਾਰ ਨੂੰ ਸੰਤੁਲਿਤ ਪਰਿਵਾਰ ਮੰਨਦੇ ਹਨ। ਇਹਨਾਂ ਨੇ ਮਾਂ ਪਿਓ ਦੇ ਸਿਰ ਤੇ ਐ± ਕੀਤੀ ਹੈ। ਕਿਸੇ ਗੱਲ ਦਾ ਦੁੱਖ ਨਹੀ ਦੇਖਿਆ। ਗਰੀਬੀ ਤੇ ਤੰਗੀ ਤੁਰ±ੀ ਨਹੀ ਦੇਖੀ। ਬੱਚਿਆਂ ਦੀ ਤਰਾਂ ਦੋਨੇ ਭੈਣ ਭਰਾ ਰਹੇ ਹਨ ।ਕਦੇ ਗੁੱਸੇ ਗਿਲੇ ਨਹੀ ਹੋਏ। ਬਸ ਹੋਸਟਲਾਂ ਚ ਰਹਿੰਦੇ ਕਦੇ ਸਬੱਬ ਨਾਲ ਹੀ ਘਰੇ ਇਕੱਠੇ ਹੁੰਦੇ। ਪੜ੍ਹਾਈ ਮੁਕੰਮਲ ਹੁੰਦੇ ਸਾਰ ਹੀ ਮੈਂ ਧੀ ਦਾ ਵਿਆਹ ਕਰ ਦਿੱਤਾ।ਉਹ ਆਪਣੇ ਘਰ ਚਲੀ ਗਈ ਤੇ ਡਾਕਟਰੀ ਪੜ੍ਰਦੇ ਹੋਏ ਹੀ ਬੇਟੇ ਨੇ ਨਾਲ ਹੀ ਐਮ ਡੀ ਕਰਦੀ ਆਪਣੀ ਕਲਾਸ ਫੈਲੋ ਨਾਲ ਵਿਆਹ ਕਰਵਾ ਲਿਆ। ਸਹੁਰੇ ਦੂਰ ਹਨ ਕਦੇ ਕਦੇ ਹੀ ਜਾ ਹੁੰਦਾ ਹੈ ਬੇਟੇ ਤੇ। ਤਾਂ ਫਿਰ ਇਸ ਨੂੰ ਰਿ±ਤੇਦਾਰੀਆਂ ਤੇ ਭੈਣ ਭਰਾਵਾਂ ਦੇ ਗੁੱਸੇ ਗਿਲਿਆਂ ±ਿਕਵੇ ±ਿਕਾਇਤਾ ਦਾ ਕੀ ਪਤਾ। ਬੇਟੀ ਦੇ ਹੋਣ ਦੀ ਖੁ±ੀ ਤਾਂ ਮਨਾ ਰਿਹਾ ਹੈ ਪਰ ਇਹ ਅਜੇ ਦੁਨਿਆਦਾਰੀ ਤੋ ਕੋਹਾਂ ਦੂਰ ਹੈ। ਸਟਾਫ ਨੂੰ ਤੇ ਜਾਣ ਪਹਿਚਾਨ ਵਾਲਿਆਂ ਨੂੰ ਮਿਠਾਈ ਤੇ ਮੇਵੇ ਵੰਡ ਰਿਹਾ ਹੈ। ਚਲੋ ਇਹ ਸਭ ਇਸਦੇ ਭਾਗ ਹਨ।
          ਮੇਰੇ ਇੱਕੋ ਹੀ ਬੇਟੀ ਹੈ ।ਬਹੁਤ ਮੁ±ਿਕਲ ਨਾਲ ਪੜ੍ਹਾਇਆ। ਅੱਠ ਸਾਲ ਯੂਨੀਵਰਸਿਟੀ ਚ ਰਹੀ। ਪਾਣੀ ਦੀ ਤਰਾਂ ਪੈਸਾ ਵਹਾਇਆ। ਇੱਛਾ ਸੀ ਕਿ ਬੇਟੀ ਵੀ ਡਾਕਟਰ ਬਣੇ ਪਰ ਉਸ ਦੀ ਕਿਸਮਤ ਨੇ ਸਾਥ ਨਹੀ ਦਿੱਤਾ। ਚਲੋ ਫਿਰ ਵੀ ਚੰਗਾ ਪੜ੍ਹ ਗਈ। ਤੇ ਚੰਗੇ ਘਰੇ ਇਸਦਾ ਵਿਆਹ ਹੋ ਗਿਆ। ਪਰ ਮਾੜੀ ਗੱਲ ਇਹ ਹੋਈ ਕਿ ਵਿਆਹ ਤੋਂ ਥੋੜੇ ਸਮੇਂ ਬਾਦ ਹੀ ਇਸ ਦਾ ਸਹੁਰਾ ਗੁਜਰ ਗਿਆ। ਇਹ ਦੋਨੋ ਜੀਅ ਤਾਂ ਅਜੇ ਬੱਚੇ ਹੀ ਸਨ ਤੇ ਘਰ ਦਾ ਬੋਝ ਇਹਨਾਂ ਤੇ ਆ ਗਿਆ। ਇਹਨਾ ਦੇ ਤਾ ਅਜੇ ਹੱਸਣ ਖੇਡਣ ਦੇ ਦਿਨ ਸਨ। ਇਹਨਾਂ ਦੇ ਘਰ ਦੇ ਵੱਡਿਆਂ ਦੇ ਫਰਜ ਫਿਰ ਮੇਰੀ ਝੋਲੀ ਆਣ ਪਏ। ਚਾਹੇ ਰੱਬ ਦਾ ਦਿੱਤਾ ਸਭ ਕੁਝ ਹੈ ਪਰ ਬਜੁਰਗਾਂ ਦੀ ਕਮੀ ਤਾਂ ਮਹਿਸੂਸ ਹੁੰਦੀ ਹੀ ਹੈ। 
          ±ਾਮ ਨੂੰ ਕੁੜਮਾਂ ਨੇ ਪਹੁੰਚ ਜਾਣਾ ਹੈ ਤੇ ਉਹ ਵੀ ਆਪਣੀ ਦੋਹਤੀ ਨੂੰ ਵੇਖ ਕੇ ਬਹੁਤ ਖੁ± ਹੋਣਗੇ। ਮਾਂ ਨੂੰ ਵੇਖਕੇ ਧੀ ਦੀ ਖੁ±ੀ ਵੀ ਦੂਣੀ ਹੋ ਜਾਵੇਗੀ। ਉਹ ਸਾਡੀ ਗੋਤ ਵਿੱਚੋ ਨਹੀ ਹਨ। ਉਹਨਾ ਦੇ ਰੀਤੀ ਰਿਵਾਜ ਵੱਖਰੇ ਹਨ।ਬੋਲੀ ਦਾ ਵੀ ਫਰਕ ਹੈ। ਤੇ ਖਾਣ ਪਾਣ ਦਾ ਵੀ। ਬਾਕੀ ਮਾਣ ਸਨਮਾਨ ਤਾਂ ਕਰਨਾਂ ਹੀ ਪੈਂਦਾ ਹੈ। ਚਲੋ ਮੁੰਡਾ ਕੀ ਤੇ ਕੁੜੀ ਕੀ ?ਸਭ ਉਸੇ ਪਰਮਾਤਮਾਂ ਦੀ ਦੇਣ ਹੈ। ਲੋਕੀ ਅਕਸਰ ਕਹਿੰਦੇ ਹਨ। ਪਰ ਮੈਂ ਤਾਂ ਸਮਝਦਾ ਹਾਂ ਕਿ ਹੈ ਤਾਂ ਆਪਣੀ ਹੀ ਅੰ± ਹੈ। ਕਾਂਤਾ ਨੇ ਗੁੜਤੀ ਦਿੱਤੀ ਸੀ। ਬੀਜੀ ਵੀ ਨਾਲ ਹੀ ਖੜੇ ਸਨ । 
        ਕਾਂਤਾ ਨੇ ਕੰਮ ਵਾਲੀਆਂ ਤੇ ਨਰਸ ਨੂੰ ਇਨਾਮ ਦਿੱਤਾ। ਉਹ ਤਾਂ ਨਿੰਮ ਬੰਨਣ ਨੂੰ ਵੀ ਤਿਆਰ ਸੀ। ਪਰ ਮੇਰੇ ਦਿਮਾਗ ਵਿੱਚ ਪੋਤੀ ਹੀ ਨਹੀ, ਮੇਰੀਆਂ ਚਾਰੇ ਭੂਆਂ , ਇੱਕੋ ਇੱਕ ਭੈਣ, ਇੰਕਲੋਤੀ ਧੀ ਦੇ ਨਾਲ ਨਾਲ ਦਿੱਲੀ ਦੀ ਦਾਮਿਣੀ, ਸਟੋਵ ਫੱਟਣ ਨਾਲ ਮਰਨ ਵਾਲੀਆਂ ਲੱਖਾਂ ਧੀਆਂ, ਜਬਰ ਦਾ ±ਿਕਾਰ ਹਜਾਰਾਂ ਭੈਣਾ ਤੇ ਇ±ਕ ਚ ਅੰਨੀਆਂ ਉਹ ਸੈਕੜੇ ਧੀਆਂ ਦੀ ਤਸਵੀਰ ਵੀ ਘੁੰਮ ਰਹੀ ਸੀ ਜੋ ਮਾਂ ਪਿਓ ਦੀ ਚਿੱਟੀ ਪੱਗ ਨੂੰ ਦਾਗ ਲਾ ਦਿੰਦੀਆਂ ਹਨ। ਫੁਫੱੜਾਂ, ਭਣੋਈਆਂ, ਜਵਾਈਆਂ ਦੇ ਹੁਦਰੇਪਣ ਦੀਆਂ ਗੱਲਾਂ ਮੇਰੀਆਂ ਅੱਖਾਂ ਮੂਹਰੇ ਸਨ। ਪੋਤੀ ਦੇ ਜਨਮ ਦੀ ਖੁ±ੀ ਤੇ ਚਾਅ ਦੇ ਨਾਲ ਨਾਲ  ਵੱਧ ਰਹੀਆਂ ਜੁੰਮੇਵਾਰੀਆਂ ਦਾ ਬੋਝ ਵੀ ਨਜਰ ਆਉਂਦਾ ਸੀ ਤੇ ਮੈਂ ਇੱਕ ਦਮ ਹਸਤ=ਪਤਾਲ ਚ ਲੱਗਿਆ ਸੇਵ ਦ ਗਰਲ ਚਾਈਲਡ ਦਾ ਬੋਰਡ ਪੱਟ ਦਿੰਦਾ ਹਾਂ।ਪਤਾ ਨਹੀ ਕਿਉਂ?  ਮੈਨੂੰ ਲੱਗਦਾ ਹੈ ਕੰਨਿਆ ਭਰੂਣ ਹੱਤਿਆ ਰੋਕਣ ਤੋਂ ਪਹਿਲਾ ਜਿਉਂਦੀਆਂ ਕੰਸ਼ਨਿਆ ਨੂੰ ਬਚਾਉਣਾ ਜਿਆਦਾ ਜਰੂਰੀ ਹੈ। ਤੇ ਮੈਂ ਹਸਪਤਾਲ ਚੋ ਬਾਹਰ ਨਿੱਕਲ  ਜਾਂਦਾ ਹਾਂ।
ਰਮੇਸ ਸੇਠੀ ਬਾਦਲ
ਮੋ 98 766 27233 
   

Saturday, 13 July 2013

ਹੰਝੂਆਂ ਦਾ ਹੜ੍ਹ


                                                             ਹੰਝੂਆਂ ਦਾ ਹੜ੍ਹ


    “ਭਾਬੀ ਜੀ ਦੱਸੋ ਤਾਂ ਸਹੀ।ਕੀ ਮੈਂਥੋ  ਕੋਈ ਗਲਤੀ ਹੋਗੀ?' ਮੈਂ ਭਾਬੀ ਜੀ ਨੂੰ ਬਾਰ ਬਾਰ ਪੁੱਛਦੀ ਹਾਂ ਪਰ ਭਾਬੀ ਜੀ ਹਰ ਵਾਰ ਹੱਸ ਕੇ ਟਾਲ ਦਿੰਦੇ ਹਨ। ਪਰ ਛੋਟੀ ਭਾਬੀ ਵੱਲ ਦੇਖ ਕੇ ਹੋਰ ਹੀ ਤਰ੍ਹਾਂ ਦੀ ਹਾਸੀ ਹੱਸਦੇ ਹਨ। ਅਸੀ ਪਿਛਲੇ ਕਈ ਸਾਲਾਂ ਤੋਂ ਭਾਬੀ ਜੀ ਕੇ ਉਪਰਲੀ ਮੰਜਿਲ ਤੇ ਰਹਿੰਦੇ ਹਾਂ। ਹੇਠਲੇ ਹਿੱਸੇ ਚ ਵੱਡੇ ਭਾਬੀ ਜੀ ਦਾ ਪਰਿਵਾਰ, ਛੋਟੇ ਭਾਬੀ ਜੀ ਤੇ ਮਾਤਾ ਤੇ ਬਾਊ ਜੀ ਹੁੰਦੇ ਹਨ।  ਬੱਚੇ ਚਾਰੇ ਹੀ ਬਾਹਰ ਹੋਸਟਲਾਂ ਚ ਪੜ੍ਹਦੇ ਹਨ। ਇਸੇ ਲਈ ਤਾਂ ਅਸੀ ਇੱਕ ਪਰਿਵਾਰ ਦੀ ਤਰਾਂ ਹੀ ਰਹਿੰਦੇ ਹਾਂ। ਇਹਨਾਂ ਦੇ ਰੱਬ ਦਾ ਦਿੱਤਾ ਸਭ ਕੁਝ ਹੈ। ਬਾਊ ਜੀ ਇੱਕ  ਸੇਵਾਮੁਕਤ ਅਫਸਰ ਹਨ। ਵੱਡੇ ਭਾਈ ਸਾਬ ਬੈਂਕ ਵਿੱਚ ਲੱਗੇ ਹਨ ਤੇ ਛੋਟੇ ਭਾਈ ਸਾਬ ਦਾ ਚੰਗਾ ਕਾਰੋਬਾਰ ਹੈ। ਵੱਡੇ ਭਾਬੀ ਜੀ ਚਾਹੇ ਐਮ ਏ ਬੀ ਐਡ ਹਨ ਪਰ ਇਹਨਾਂ ਨੇ ਉਸਨੂੰ ਨੋਕਰੀ ਨਹੀ ਕਰਵਾਈ। ਪਰ ਛੋਟੇ ਭਾਬੀ ਜੀ ਵਿਆਹ ਤੋਂ ਪਹਿਲਾਂ ਦੇ ਹੀ ਬੀਮਾਂ ਕੰਪਨੀ ਚ ਲੱਗੇ ਹੋਏ ਸਨ। ਸੋ ਹਰ ਕੋਈ ਆਪਣੀ 2 ਜਗ੍ਹਾ ਤੇ ਖੁਸ ਹੈ। 
             ਸਾਡੇ ਬੱਚੇ ਜਿਆਦਾਤਰ ਥੱਲੇ ਹੀ ਰਹਿੰਦੇ। ਕਦੇ ਭਾਈ ਸਾਬ ਖਿਡਾਉਂਦੇ ਤੇ ਕਦੇ ਵੱਡੇ ਬਾਊ ਜੀ। ਮਾਤਾ ਜੀ ਤਾਂ ਅਕਸਰ ਬੱਚਿਆਂ ਨੂੰ ਆਪਣੇ ਕੋਲੇ ਬੁਲਾ ਲੈਂਦੇ। ਘੰਟਿਆ ਬੱਧੀ ਇਹਨਾ ਨਾਲ ਹੀ ਹੱਸਦੇ ਰਹਿੰਦੇ ਹਨ। ਮਾਤਾ ਜੀ ਕੁਸ ਵੀ ਖਾਣ ਨਿੱਕੜੀ ਨੂੰ ਨਾਲ ਹੀ ਖਵਾਉਂਦੇ ਹਨ। ਇਹ ਵੀ ਐਡੀ ਢੀਠ ਹੈ ਅਖੇ ਮੈਂ ਮਾਤਾ ਨਾਲ ਹੀ ਖਾਊਂ। ਮੈਂ ਕਈ ਵਾਰੀ ਗੁੱਸੇ ਹੋ ਜਾਂਦੀ ਹਾਂ ਪਰ ਕੀ ਕਰਾਂ ਵੱਡੇ ਭਾਬੀ ਜੀ ਮੈਨੂੰ ਝਿੜਕ ਦਿੰਦੇ ਹਨ। ਤੇ ਇਸ ਨੂੰ ਵੀ ਚਮਚ ਪਕੜਾ ਦਿੰਦੇ ਹਨ। ਜੇ ਕਦੇ ਆਦੀ ਥੱਲੇ ਨਾ ਜਾਵੇ ਤਾਂ ਕੋਈ ਨਾ ਕੋਈ ਆਵਾਜ ਮਾਰ ਦਿੰਦਾ ਹੈ। ਬੱਚੇ ਜੇ ਕਿਸੇ ਗੱਲ ਨੂੰ ਲੈ ਕੇ ਜਿੱਦ ਕਰਨ ਤਾਂ ਭਾਈ ਸਾਬ ਬੱਚਿਆਂ ਦਾ ਹੀ ਪੱਖ ਪੂਰਦੇ ਹਨ। ਤੇ ਬੱਚਿਆਂ ਦੀ ਜਿੱਦ ਝੱਟ ਪੂਰੀ ਕਰ ਦਿੰਦੇ ਹਨ। ਭਾਬੀ ਜੀ ਜੋ ਵੀ ਥੱਲੇ ਖਾਣ ਨੂੰ ਬਣਿਆ ਹੋਵੇ ਉਪਰ ਆਕੇ ਆਪ ਦੇ ਜਾਂਦੇ ਹਨ ਅਖੇ ਇਸ ਬਹਾਨੇ ਮੇਰੇ ਗੋਡੇ ਚਲਦੇ ਰਹਿਣ ਗੇ।
   ਪਹਿਲੇ ਦਿਨ ਤੋਂ ਹੀ ਇਹ ਸਾਡੇ ਨਾਲ ਘੁੱਲ ਮਿਲ ਗਏ। ਮੇਰੇ ਪਤੀ ਦੇਵ ਨੂੰ ਵੀ ਇਹਨਾਂ ਦਾ ਬਹੁਤ ਸਹਾਰਾ ਸੀ। ਇਹ ਵੀ ਆਪਣੀ ,ਆਪਣੇ ਘਰ ਦੀ, ਕਾਰੋਬਾਰ ਦੀ, ਹਰ ਗੱਲ ਭਾਈ ਸਾਬ ਨਾਲ ਕਰ ਲੈਂਦੇ ਸੀ । ਭਾਈ ਸਾਬ ਵੀ  ਹਮੇਸਾ ਇਹਨਾਂ ਨੂੰ ਆਪਣਾ ਛੋਟਾ ਭਰਾ ਹੀ ਸਮਝਦੇ। ਸਾਡੀ ਕਦੇ ਵੀ ਮਕਾਨ ਮਾਲਿਕ ਤੇ ਕਿਰਾਏਦਾਰਾ ਵਾਲੀ ਗੱਲ ਨਹੀ ਸੀ। ਸਾਡੇ ਦੋਹਾਂ ਘਰਾਂ ਦੇ ਰਿਸਤੇਦਾਰ ਵੀ ਇੱਕ ਦੂਜੇ ਨੂੰ ਜਾਣਦੇ ਸਨ। ਕਈ ਵਾਰੀ ਜਦੋਂ ਅਸੀ ਘਰ ਨਾ ਹੁੰਦੇ ਕਿਤੇ ਬਾਹਰ ਗਏ ਹੁੰਦੇ ਤੇ ਪਿੱਛੋ ਕੋਈ ਆਇਆ ਗਿਆ ਆ ਾਂਂਦਾ ਤਾਂ ਭਾਬੀ ਜੀ ਆਪੇ ਹੀ ਚਾਹ ਪਾਣੀ ਪਿਲਾ ਦਿੰਦੇ। ਜੇ ਮੈਂ ਕਦੇ ਪੇਕੇ ਵੀ ਚਾਰ ਦਿਨ ਚਲੀ ਜਾਂਦੀ ਤਾਂ ਮੈਨੂੰ ਇਹਨਾਂ ਦੇ ਰੋਟੀ ਟੁੱਕ ਦਾ ਭੋਰਾ ਫਿਕਰ ਨਹੀ ਸੀ ਹੁੰਦਾ।
   ±ੁਰੂ ਤੋਂ ਹੀ ਮੈਂ ਕਿਰਾਇਆ ਵੱਡੇ ਭਾਬੀ ਜੀ ਨੁੰ ਫੜਾ ਦਿੰਦੀ ਸੀ ਤੇ ਭਾਬੀ ਜੀ ਅੱਗੇ ਮਾਤਾ ਜੀ ਨੂੰ। ਇਸ ਗੱਲ ਦਾ ਮੈਨੂੰ ਪਤਾ ਸੀ ਕਿ ਕਿਰਾਇਆ ਮਾਤਾ ਜੀ ਕੋਲੇ ਹੀ ਪਹੁੰਚਦਾ ਹੈ। ਤੇ ਮਾਤਾ ਜੀ ਹੀ ਆਪਣੀ ਮਰਜੀ ਨਾਲ ਵਰਤਦੇ ਸਨ। ਧੀਆਂ ਨੂੰ ਦੇਣਾ ਲੈਣਾ ਕੋਈ ਤਿੱਥ ਤਿਉਹਾਰ ਪੁੰਨ ਦਾਨ ਸਭ ਮਾਤਾ ਜੀ ਆਪਣੇ ਪੈਸਿਆਂ ਤੋਂ ਹੀ ਕਰਦੇ ਸਨ। ਇਹ ਉਹਨਾਂ ਦੇ ਘਰ ਦਾ ਮਸਲਾ ਸੀ ।ਇਸ ਤਰ੍ਹਾਂ ਮਾਤਾ ਜੀ ਨੂੰ ਕਿਸੇ ਕੋਲੋ ਪੈਸੇ ਨਹੀ ਸਨ ਮੰਗਣੇ ਪੈਂਦੇ।ਅਸੀ ਸੁਰੂ ਤੋਂ ਹੀ ਬਸ ਚਾਰ ਹਜਾਰ ਹੀ ਦਿੰਦੇ ਸੀ। ਕਿਰਾਇਆ ਵਧਾਉਣ ਲਈ ਇੱਕ ਦੋ ਵਾਰ ਮੇਰੇ ਪਤੀ ਦੇਵ ਨੇ ਆਖਿਆ ਵੀ ਪਰ ਭਾਬੀ ਜੀ ਨੇ ਮਨ੍ਹਾਂ ਕਰ ਦਿੱਤਾ। ਪਰ ਮੈਂ ਪਿੱਛਲੇ ਕੁਝ ਦਿਨਾਂ ਤੋਂ ਨੋਟ ਕਰ ਰਹੀ ਸੀ ਕਿ ਭਾਬੀ ਜੀ ਚੁੱਪ ਜਿਹੇ ਹਨ ਪਤਾ ਨਹੀ ਕਿਉਂ।
   ਹੋਇਆ ਇਸ ਤਰ੍ਹਾਂ ਕਿ ਪਹਿਲਾਂ ਮੈਂ ਪੇਕੇ ਚਲੀ ਗਈ ਤੇ ਤਿੰਨ ਚਾਰ ਤਰੀਕ ਨੂੰ ਵਾਪਿਸ ਆਈ ਤੇ ਫਿਰ ਭਾਬੀ ਜੀ ਬਿਆਸ ਚਲੇ ਗਏ। ਉਹਨਾਂ ਨੇ ਪੰਦਰਾਂ ਤਰੀਕ ਤੋਂ ਬਾਅਦ ਹੀ ਆਉਣਾ ਸੀ। ਇਹ ਮੈਨੂੰ ਰੋਜ ਪੁੱਛਦੇ ਕਿ ਕਿਰਾਇਆ ਦਿੱਤਾ ਕਿ ਨਹੀ ? ਕਿਉਂਕਿ ਸਾਡਾ ਅਸੂਲ ਹੀ ਸੀ ਕਿ ਕਿਰਾਇਆ ਹਰ ਮਹੀਨੇ ਐਡਵਾਂਸ ਹੀ ਦੇ ਦਿੱਤਾ ਜਾਵੇ ਉਹ ਵੀ ਬਸ ਦੋ ਜਾਂ ਤਿੰਨ ਤਰੀਕ ਨੂੰ। ਇਸ ਬਾਰ ਗਿਆਰਾਂ ਤਰੀਕ ਹੋ ਗਈ ਤੇ ਸਾਨੂੰ ਤਾਂ ±ਰਮ ਜਿਹੀ ਆਉਣ ਲੱਗ ਪਈ। ਚਾਹੇ ਪੈਸੇ ਤਾਂ ਪਹਿਲੀ ਤਰੀਕ ਦੇ ਹੀ ਮੇਰੇ ਕੋਲ ਪਏ ਸਨ। ਬਸ ਭਾਬੀ ਜੀ ਨਾਲ ਮੇਲ ਹੀ ਨਹੀ ਹੋਇਆ। ਬਾਰਾਂ ਤਰੀਕ ਨੂੰ ਸਵੇਰੇ ਹੀ ਮੈਂ ਪੈਸੇ ਮਾਤਾ ਜੀ ਨੂੰ ਦੇ ਦਿੱਤੇ ਕਿਉਂਕਿ ਮੈਨੁੰ ਪਤਾ ਹੀ ਸੀ ਕਿ ਪੈਸੇ ਮਾਤਾ ਜੀ ਕੋਲ ਹੀ ਜਾਣੇ ਹਨ। ਪੈਸੇ ਦੇ ਕੇ ਮੈਂ ਫਾਰਿਗ ਹੋ ਗਈ ਤੇ ਜਦੋਂ ਭਾਬੀ ਜੀ ਆਏ ਤਾਂ ਮੈਂ ਗੱਲਾਂ ਗੱਲਾਂ ਚ ਭਾਬੀ ਜੀ ਨੂੰ ਦੱਸ ਦਿੱਤਾ। ਮੈਂ ਨੋਟ ਕੀਤਾ ਕਿ ਭਾਬੀ ਜੀ ਦਾ ਰੰਗ ਉਸੇ ਵੇਲੇ ਫਿੱਕਾ ਪੈ ਗਿਆ। ਮੈਂ ਵੀ ਗਲਤ ਨਹੀ ਸੀ ।ਇਹ ਗੱਲ ਵਿੱਚ ਭੋਰਾ ਵੀ ±ੱਕ ਨਹੀ ਸੀ ਕਿ ਪੈਸੇ ਗਲਤ ਹੱਥਾਂ ਵਿੱਚ ਚਲੇ ਗਏ ਹੋਣ। ਕਿਉਂਕਿ ਇਹ ਤਾਂ ਗੱਲ ਚੋੜੀ ਚਿੱਟੀ ਸੀ ਕਿ ਕਿਰਾਇਆ ਮਾਤਾ ਜੀ ਕੋਲ ਹੀ ਜਾਂਦਾ ਹੈ।
             ਇਹ ਵੀ ਨਹੀ ਸੀ ਕਿ ਪਰਿਵਾਰ ਦੀ ਕੋਈ ਗੱਲ ਮੈਂਥੋ ਲੁਕੀ ਹੋਈ ਸੀ । ਮਾਤਾ ਜੀ ਵੀ ਮੇਰੇ ਨਾਲ ਸਾਰੀਆਂ ਗੱਲਾਂ ਕਰ ਲੈਂਦੇ ਸੀ। ਵੱਡੇ ਤੇ ਛੋਟੇ ਭਾਬੀ ਜੀ ਮੇਰੇ ਨਾਲ ਪੂਰੀ ਤਰ੍ਹਾਂ ਖੁੱਲੇ ਸਨ। ਮੈਂ ਵੀ ਘਰ ਦੇ ਸਾਰੇ ਝੋਰੇ ਝੋਖੇ ਤੰਗੀਆਂ ਤੁਰਸੀਆਂ ਬਾਰੇ ਸਾਰੀਆਂ ਗੱਲਾਂ ਕਰਕੇ ਮਨ ਹੋਲਾ ਕਰ ਲੈਂਦੀ ਸੀ। ਦੋ ਕੁੜੀਆਂ ਤੇ ਦੋ ਮੁੰਡੇ ਛੇ ਜੀਆਂ ਦਾ ਸਾਡਾ ਪਰਿਵਾਰ ਤੇ ਪ੍ਰਾਈਵੇਟ ਨੋਕਰੀ । ਗੁਜਾਰਾ ਹੋ ਹੀ ਜਾਂਦਾ ਸੀ। ਪਰ ਕਿਰਸ ਤਾਂ ਕਰਨੀ ਹੀ ਪੈਂਦੀ ਸੀ। ਬਾਕੀ ਮੋਬਾਇਲਾਂ, ਗੈਂਸ ਸਿੰਲਡਰਾਂ ਦੇ ਖਰਚੇ ਬਿਜਲੀ ਪਾਣੀ ਦੇ ਬਿੱਲ ਤੇ ਆਹ ਚਾਰ ਚਾਰ ਬੱਚਿਆਂ ਦੇ ਪੜਾਈ ਦੇ ਖਰਚੇ ਤੇ ਉੱਤੋ ਆਪਣਾ ਮਕਾਨ ਵੀ ਨਾ ਹੋਵੇ। ਟੈਂਸਨ ਦਾ ਰਹਿੰਦੀ ਹੀ ਸੀ ਤੇ ਉਤੋਂ  ਭਾਬੀ  ਆਲੀ ਗੱਲ। ਹਾਂ   ਇਸ ਘਰ ਚ ਰਹਿੰਦਿਆਂ ਮੈਨੂੰ ਕੋਈ ਹੋਰ ਫਿਕਰ ਨਹੀ ਸੀ। ਪੂਰਾ ਪਰਿਵਾਰ ਜੋ ਮਿਲਿਆ ਸੀ ਮੈਨੂੰ।  
           “ਤੂੰ ਬਹੁਤਾ ਫਿਕਰ ਨਾ ਕਰਿਆ ਕਰ। ਤੇਰੀ ਮਾਂ ਨੂੰ ਨਾ ਦੱਸਿਆ ਕਰ , ਵਿਚਾਰੀ ਦਿਲ ਨੂੰ ਲਾ ਲੈਂਦੀ ਹੈ। ਧੀਆਂ ਦੇ ਦੁੱਖ ਝੱਲੇ ਨਹੀ ਜਾਂਦੇ ਮਾਂਵਾਂ ਤੋਂ '। ਮਾਤਾ ਜੀ ਅਕਸਰ ਮੈਨੂੰ ਸਮਝਾਉਂਦੇ। “ਤੂੰ ਮੇਰੇ ਨਾਲ ਕਰ ਲਿਆ ਕਰ ਮਨ ਹੋਲਾ । ਮੈਂ ਵੀ ਤੇ ਤੇਰੀ ਮਾਂ ਸਮਾਨ ਹੀ ਹਾਂ। ' ਮਾਤਾ ਜੀ ਦੀਆਂ ਇਹਨਾਂ ਗੱਲਾਂ ਨਾਲ ਮੈਨੂੰ ਹੋਸਲਾ ਮਿਲਦਾ। ਭਾਬੀ ਜੀ ਵੀ ਆਨੀ ਬਹਾਨੀ ਮੇਰੀ ਸਹਾਇਤਾ ਕਰਦੇ। ਕਈ ਅਜੇਹੀਆਂ ਚੀਜਾਂ ਜੋ ਮੇਰੇ ਕੰਮ ਆ ਸਕਦੀਆਂ ਹੁੰਦੀਆਂ ਮੈਨੂੰ ਬਹਾਨੇ ਜਿਹੇ ਨਾਲ ਦੇ ਦਿੰਦੇ ਪਰ ਉਹ ਦਿੰਦੇ ਇਸ ਤਰਾਂ ਕਿ ਮੇਰੇ ਵਕਾਰ ਨੂੰ ਠੇਸ ਨਾ ਪਹੁੰਚੇ। ਜਦੋਂ ਮਾਤਾ ਦੀ ਧੀ ਰੱਖੜੀ ਤੇ ਆਉਂਦੀ ਤਾਂ ਉਹ ਆਦੀ ਦੇ ਰੱਖੜੀ ਜਰੂਰ ਬੰਨਦੇ ਨਾਲੇ ਕੋਈ ਨਾ ਕੋਈ ਗਿਫਟ ਵੀ ਦਿੰਦੇ ਹਰ ਸਾਲ। 
            ਮੈਨੂੰ ਬਹੁਤ ਚਿੰਤਾ ਲੱਗੀ ਹੋਈ ਸੀ ਵੱਡੀ ਭਾਬੀ ਦੀ ਗੱਲ  ਨੂੰ ਲੈ ਕੇ। ਪਤਾ ਨਹੀ ਇਹ ਮੇਰਾ ਵਹਿਮ ਸੀ ਜਾਂ ਸੱਚੀ ਕੋਈ ਗੱਲ ਸੀ । ਪਰ ਭਾਬੀ ਜੀ ਹਰ ਬਾਰ ਹੱਸ ਕੇ ਟਾਲ ਦਿੰਦੇ। ਮੈਂ ਇਹਨਾ ਨਾਲ ਵੀ ਗੱਲ ਕੀਤੀ ਪਰ ਇਹਨਾਂ ਨੇ ਕੋਈ ਖਾ± ਤਵੱਜੋ ਨਹੀ ਦਿੱਤੀ। ਆਖਿਰ ਮੈਂ ਛੋਟੀ ਭਾਬੀ ਨੂੰ ਪੁੱਛਿਆ। ਚਾਹੇ ਉਹ ਮੇਰੇ ਨਾਲ ਐਨੇ ਖੁਲ੍ਹੇ ਨਹੀ ਸਨ। ਪਰ ਮੈਂ ਵੀ ਮਜਬੂਰ ਸੀ। ਉਹਨਾਂ ਨੇ ਵੀ ਗੱਲ ਕਿਸੇ ਬੰਨੇ ਨਾ ਲਾਈ। ਜਦੋਂ ਅਗਲਾ “ਕੋਈ ਗੱਲ' ਨਹੀ ਆਖ ਦੇਵੇ ਤਾਂ ਬੰਦਾ ਦੁਹਰਾ ਕੇ ਕੀ ਪੁੱਛੇ। ਉਹਨਾਂ ਦੀਆਂ ਅੱਖਾਂ ਬੋਲਦੀਆਂ ਸਨ। ਤੇ ਮੈਂ ਗੱਲ ਪਕੜਦੀ ਸੀ। ਮੈਨੂੰ ਰਾਤ ਨੂੰ ਨੀਂਦ ਨਾ ਆਉਂਦੀ ਤੇ ਭੈੜੇ ਭੈੜੇ ਖਿਆਲ ਆਉਂਦੇ।ਮੈਨੂੰ ਲੱਗਦਾ ਕਿਤੇ ਇਹ ਮਕਾਨ ਖਾਲੀ ਕਰਨ ਦਾ ਹੀ ਨਾ ਕਹਿ ਦੇਣ। 
             ਆਖਿਰ ਇੱਕ ਦਿਨ ਮੈਂ ਰੋ ਪਈ ਛੋਟੀ ਭਾਬੀ ਜੀ ਕੋਲ। ਤੇ ਮੈਂ ਆਦੀ ਦੀ ਸੋਂਹੁੰ ਪਾ ਦਿੱਤੀ । ਤੇ ਭਾਬੀ ਜੀ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ। ਭਾਬੀ ਜੀ ਦੀਆਂ ਅੱਖਾਂ ਚੋ ਹੰਝੂ ਪਰਲ ਪਰਲ ਡਿੱਗਣ ਲੱਗੇ। “ਖਬਰਦਾਰ ਜੇ ਅੱਗੇ ਤੋਂ ਆਦੀ ਦੀ ਸੌਂਹੁੰ ਪਾਈ ਤਾਂ। ' ਉਹ ਤਾਂ ਆਦੀ ਨੂੰ ਆਪਣਾ ਬੇਟਾ ਹੀ ਆਖਦੇ ਸਨ। ਕਿਉਂਕਿ ਉਸ ਦੇ ਦੋ ਧੀਆਂ ਹੀ ਸਨ। “ਸੁਮਨ ਮੈਂ ਮਜਬੂਰ ਹਾਂ ਮੈਂ ਇਸ ਬਾਰੇ ਕੁਝ ਨਹੀ ਬੋਲ ਸਕਦੀ। ਮੈਨੂੰ ਵੱਡੇ ਭਾਬੀ ਜੀ ਨੇ ਕਸਮ ਦਿੱਤੀ ਹੈ। ' ਤੇ ਨਾਲ ਹੀ ਉਸ ਨੇ ਵੱਡੇ ਭਾਬੀ ਜੀ ਨੂੰ ਆਵਾਜ ਮਾਰ ਦਿੱਤੀ। ਤੇ ਸਾਰੀ ਗੱਲ ਉਸ ਨੂੰ ਦੱਸੀ । 
               ਹੁਣ ਵੱਡੇ ਭਾਬੀ ਜੀ ਮੈਨੂੰ ਸਾਰੀ ਗੱਲ ਦੱਸ ਸਕਦੇ ਸੀ। ਪਰ ਉਹਨਾਂ ਦਾ ਹੋਸਲਾ ਨਹੀ ਸੀ ਪੈ ਰਿਹਾ। ਮੇਰੇ ਦਿਲ ਨੂੰ ਹੋਲ ਜਿਹੇ ਪੈ ਰਹੇ ਸੀ। “ਗੱਲ ਦਰਅਸਲ ਇਹ ਹੈ ਕਿ ___।' ਭਾਬੀ ਤੋਂ ਗੱਲ ਨਾ ਹੋਈ। ਤੇ ਉਸ ਦਾ ਗਲਾ ਭਰ ਆਇਆ।  ਹੁਣ ਛੋਟੇ ਭਾਬੀ ਜੀ ਨੇ ਗੱਲ ਸੁਰੂ ਕੀਤੀ। “ਜਦੋਂ ਤੁਹਾਨੂੰ ਆਇਆ ਨੂੰ ਦੂਜਾ ਸਾਲ ਹੋ ਗਿਆ ਤਾਂ ਮਾਤਾ ਜੀ ਕਹਿੰਦੇ ਕਿ ਕਿਰਾਇਆ ਇੱਕ ਹਜਾਰ ਰੁਪਿਆ ਵਧਾ ਦਿਉ। ਇਹ ਅਸੂਲ ਹੈ। ਹੁਣ ਮਾਤਾ ਜੀ ਦਾ ਕਿਹਾ ਅਸੀ ਉਲਟਾ ਨਹੀ ਸਕਦੇ ਸੀ। ਤੇ ਅਸੀ ਦੋਹਾਂ ਨੇ ਆਪਸ ਚ ਰਾਇ ਕਰਕੇ ਵਧਿਆ ਕਿਰਾਇਆ ਪੱਲਿਉ ਪਾਕੇ ਮਾਤਾ ਜੀ ਨੂੰ ਦੇ ਦਿੰਦੇ ਸੀ। ਅਸੀ ਚਾਹੁੰਦੀਆਂ ਤਾਂ ਮਾਤਾ ਜੀ ਨੂੰ ਕਿਰਾਇਆ ਵਧਾਉਣ ਤੋa ਰੋਕ ਵੀ ਸਕਦੀਆਂ ਸੀ ਪਰ ਅਸੀ ਅਜਿਹਾ ਨਹੀ ਕੀਤਾ ਕਿ ਮਾਤਾ ਜੀ ਤੁਹਾਡੇ ਬਾਰੇ ਗਲਤ ਨਾ ਸੋਚਣ। ਅਸੀ ਪਿੱਛਲੇ ਦੋ ਸਾਲ ਤੋਂ ਇੱਕ ਹਜਾਰ ਕੋਲੋ ਪਾ ਕੇ ਮਾਤਾ ਜੀ ਨੂੰ ਦਿੰਦੀਆਂ ਰਹੀਆਂ ਤੇ ਹੁਣ ਤੁਸੀ ਸਿੱਧਾ ਮਾਤਾ ਜੀ ਨੂੰ ਕਿਰਾਇਆ ਦੇ ਕੇ ਸਾਡਾ ਭੇਦ ਖੋਲ  ਦਿੱਤਾ। ਚਾਹੇ ਤੁਹਾਡਾ ਕੋਈ ਕਸੂਰ ਨਹੀ। ਪਰ ਮਾਤਾ ਜੀ ਕੀ ਸੋਚਦੇ ਹੋਣੇ ਆ ਸਾਡੇ ਬਾਰੇ।' ਵੱਡੇ ਭਾਬੀ ਜੀ ਦੀਆਂ ਅੱਖਾਂ ਵਿੱਚ ਅਜੇ ਵੀ ਹੰਝੂ ਸਨ। 
            “ਨਹੀ ਤੁਸੀ ਮੈਨੂੰ ਐਨੀ ਮਾੜੀ ਕਿਵੇਂ ਸਮਝ ਲਿਆ । ਮੈਂ ਤਾਂ ਕਿਰਾਇਆ ਲੈਣਾ ਹੀ ਨਹੀ ਸੀ ਚਾਹੁੰਦੀ ਇਹਨਾ ਤੋਂ। ਜਿੱਥੇ ਮੇਰੇ ਦੋ ਪੁੱਤ ਰਹਿ ਰਹੇ  ਹਨ ਉਥੇ ਮੈਂ ਤੀਜੇ ਤੋਂ ਮੈਂ ਕਿਰਾਇਆ ਕਿਉਂ ਲਵਾਂ?' ਅਚਾਨਕ ਮਾਤਾ ਜੀ ਨੇ ਆ ਕੇ ਸਾਨੂੰ ਕਿਹਾ। ਉਹ ਪਿੱਛੇ ਖੜ੍ਹੇ ਸਾਡੀਆਂ ਗੱਲਾਂ ਸੁਣ ਰਹੇ ਸੀ। ਹੁਣ ਰੋਣ ਦੀ ਵਾਰੀ ਮੇਰੀ ਸੀ। ਮੇਰੇ ਹੰਝੂ ਮੇਰੀ ਝੋਲੀ ਵਿੱਚ ਡਿੱਗ ਰਹੇ ਸੀ ਤੇ ਮੈਂ ਉਠ ਕੇ ਮਾਤਾ ਜੀ ਨੂੰ ਜੱਫੀ ਪਾ ਲਈ। ਤੇ ਮਾਤਾ ਦੀਆਂ ਅੱਖਾਂ ਵਿਚਲੇ ਹੰਝੂ ਵੀ ਹੁਣ ਹੜ੍ਹ ਦਾ ਰੂਪ ਧਾਰਨ ਕਰ ਚੁੱਕੇ ਸਨ।

ਰਮੇਸ ਸੇਠੀ ਬਾਦਲ
ਮੋ 98 766 27233

Tuesday, 2 July 2013

ਵੇ ਮੈਂ ਕਿਉਂ ਜੰਮੀ ਧੀ।


                                           ਵੇ ਮੈਂ ਕਿਉਂ ਜੰਮੀ ਧੀ।

ਮੈਂ ਕੋਠੀ ਆ ਕੇ ਮੂਹਰਲਾ ਗੇਟ ਖੋਲਿਆ ।ਕਾਰ ਪਾਰਕ ਕੀਤੀ ਤੇ ਕਮਰੇ ਦਾ ਤਾਲਾ ਖੋਲਿਆ। ਕਿਉਂਕਿ ਜਾਂਦਾ ਚਾਬੀ ਮੈਂ ਨਾਲ ਹੀ ਲੈ ਗਿਆ ਸੀ ਪਤਾ ਨਹੀ ਕਿੰਨੇ ਵੱਜ ਜਾਣਗੇ ਉਥੇ। ਫਿਰ ਦੂਜਿਆਂ ਦੀ ਨੀਂਦ ਕਿਉਂ ਖਰਾਬ ਕਰਨੀ ਹੈ। ਕਪੜੇ ਬਦਲ ਕੇ ਮੈਂ ਚੁੱਪ ਚਾਪ ਲੇਟ ਗਿਆ ਬਿਨਾਂ ਕੋਈ ਖੜਾਕ ਕੀਤੇ। ਮੈਂਨੂੰ ਸੋਚਾਂ ਚ ਖੁਬੇ  ਨੂੰ ਪਤਾ ਹੀ ਨਹੀ ਲੱਗਿਆ ਮੈਂ ਕਦੋ ਕਲੋਨੀ ਪਹੁੰਚ ਗਿਆ। ਢਾਈ ਤਿੰਨ ਕਿਲੋਮੀਟਰ ਦਾ ਸਫਰ , ਮੈਨੂੰ ਬੱਸ ਅੱਡੇ ਦਾ ਫੋਜੀ ਚੋਕ ਦਾ ਤਿੰਨ ਕੋਨੀ ਦਾ ਤੇ ਨਾ ਹੀ ਰੋਜ ਗਾਰਡਨ ਦਾ , ਸੱਚੀ ਭੋਰਾ ਹੀ ਪਤਾ ਨਹੀ ਕਿ  ਮੈਂ ਕਦੋ ਉਥੋ ਕਰਾਸ ਕੀਤਾ ਹੈ। ਬਸ ਕੋਠੀ ਮੂਹਰੇ ਆ ਕੇ ਪਤਾ ਲੱਗਿਆ ਕਿ ਘਰ ਆ ਗਿਆ। ਮੇਰੀਆਂ ਅੱਖਾਂ ਅੱਗੇ ਇੱਕ ਇੱਕ ਗੱਲ ਘੁੰਮ ਰਹੀ ਸੀ ।ਬੀਜੀ ਦੇ ਡਿੱਗਦੇ ਮੋਟੋ ਮੋਟੇ ਹੰਝੂ ਮੋਥੋਂ ਦੇਖੇ ਨਹੀ ਸੀ ਜਾਂਦੇ।  ਬੀਜੀ ਤੇ ਉਂਜ ਹੀ ਬੀਮਾਰ ਰਹਿੰਦੇ ਹਨ , ਬਾਕੀ ਇਸ ਬੁਢਾਪੇ ਚ ਆ ਕਬੀਲਦਾਰੀ ਦਾ ਝੰਜਟ।
ਦਰਅਸਲ ਘਰ ਤੇ ਰਿਸਤਿਆਂ ਦੀ ਉਲਝੀ ਤਾਣੀ ਤੋਂ ਮੈਂ ਡਾਢਾ ਪ੍ਰੇਸਾਂਨ ਸੀ। ਭੈਣ ਦਾ ਤੇ ਜੀਜੇ ਦਾ ਰੁੱਸਣਾ, ਇੱਕ ਹੱਦ ਤੱਕ ਤਾਂ ਠੀਕ ਸੀ। ਪਰ ਹੁਣ ਤਾਂ ਪਾਣੀ ਸਿਰ ਉੱਤੋਂ ਗੁਜਰ ਚੁਕਿਆ ਸੀ। ਸਾਨੂੰ ਇਸ ਸਮੱਸਿਆ ਦਾ ਕੋਈ ਤੇ ਹੱਲ ਲੱਭਣਾ ਪੈਦਾ ਹੀ ਸੀ। ਇਸ ਤਰਾਂ ਹੱਥ ਤੇ ਹੱਥ ਧਰ ਕੇ ਕਿੰਨੀ ਕੁ ਦੇਰ ਬੈਠਿਆ ਜਾ ਸਕਦਾ ਹੈ। ਜੇ ਪਿਤਾ ਜੀ ਨਹੀ ਹਨ ਤਾਂ ਇਸ ਦਾ ਮਤਲਵ ਇਹ ਤੇ ਨਹੀ ਕਿ ਆਪੇ ਠੀਕ ਹੋਜੂਗਾ ਸੋਚ ਕੇ ਵਕਤ ਗਵਾਈ ਜਾਈਏ। ਗੱਲ ਦਿਨ ਪ੍ਹਤੀਦਿਨ ਬਿਗੜਦੀ ਹੀ ਜਾ ਰਹੀ ਹੈ। ਉਹਨਾ ਦਾ ਗੁੱਸਾ ਸਾਡੇ ਪ੍ਰਤੀ ਵੱਧਦਾ ਹੀ ਜਾ ਰਿਹਾ ਹੈ। ਗਲਤੀ ਤੇ ਉੱਤੋa ਦੀ ਹੋਰ ਗਲਤੀ।ਉਹ ਵੀ ਕੀ ਕਰਨ। ਉਹਨਾਂ ਦੇ ਗਿਲੇ ਸਿਕਵੇ ਜਾਇਜ ਹੋ ਸਕਦੇ ਹਨ ਪਰ ਨਰਾਜਗੀ ਪ੍ਰਗਟ ਕਰਨ ਦਾ ਢੰਗ ਗਲਤ ਹੈ।ਉਹ ਬੋਲਦੇ ਹੀ ਗਲਤ ਹਨ। ਐਨੇ ਨਾਜੁਕ ਰਿਸਤਿਆਂ ਵਿੱਚ ਐਨੀ ਗਲਤ ਭਾਸਾ ਸੋਭਦੀ ਨਹੀ।ਪਤਾ ਨਹੀ ਕਿਉਂ ਉਹ ਐਨਾਂ ਗਲਤ ਬੋਲਦੇ ਸਨ। ਸਾਇਦ ਸਾਡੀਆਂ ਗਲਤੀਆਂ ਕਰਕੇ ਜਾਂ ਉਹਨਾਂ ਦੇ ਸੰਸਕਾਰ ਸਨ।
ਇਹ ਮੇਰੀ ਨਿੱਜੀ ਸੋਚ ਸੀ  ਕਿ  ਕਿ ਅਸੀ ਚਾਰੇ ਭਰਾ ਤੇ ਬੀਜੀ ਬੈਠ ਕੇ ਇਸ ਦਾ ਕੋਈ ਠੋਸ  ਹੱਲ ਲੱਭੀਏ।ਏਸੇ ਕਰਕੇ ਮੈਂ  ਕਈ ਵਾਰ ਫੇਸ ਟੂ ਚ ਇਸ ਬਾਰੇ ਫੋਨ ਕੀਤਾ। ਪਰ ਕੋਈ ਗੱਲ ਨਾ ਬਣੀ। ਪਤਾ ਨਹੀ ਉਹਨਾ ਉਹ ਕਿਸ ਗੱਲ ਤੋਂ ਡਰਦੇ ਸਨ।ਜਾ ਕੋਈ ਉਹਨਾ ਨੂੰ ਆਪਣਾ ਪਾਲਾ ਮਾਰਦਾ ਸੀ। ਵੈਸੇ ਵੱਡੇ ਵੀਰ ਜੀ ਤਾਂ ਕੁਸ ਨਹੀ ਸਨ ਬੋਲਦੇ ਤੇ ਛੋਟਾ ਜਰੂਰ ਉਚੀਆਂ ਗੱਲਾਂ ਕਰਦਾ ਸੀ।  ਹਾਂ ਬਾਹਰਆਲੇ ਦਾ ਫੋਨ ਜਰੂਰ ਆ ਗਿਆ ਸੀ ਕਿ ਬਈ ਜਿਵੇਂ ਮਰਜੀ ਕਰ ਲਉ ਮੈਂ ਤੁਹਾਡੇ ਨਾਲ ਹਾਂ। ਵੈਸੇ ਉਹ ਸੁਰੂ ਤੋਂ ਹੀ ਘਰੇਲੂ ਮਸਲਿਆਂ ਵਿੱਚ ਦਿਲਚਸਪੀ ਘੱਟ ਹੀ ਲੈਂਦਾ ਹੈ। ਉਸ ਦੀ ਘਰੇ ਵੀ ਘੱਟ ਹੀ ਪੁੱਗਦੀ ਹੈ। ਭਾਬੀ ਤੇ ਭਤੀਜੀਆਂ ਦਾ ਦਬਦਬਾ ਹੈ। ਉਹ ਪਿਉ ਪੁੱਤ ਤਾਂ ਬਸ ਗੱਲਾਂ ਮਾਰਣ ਜੋਗੇ ਹੀ ਹਨ। ਇਹ ਉਸ ਦੇ ਮੁੰਡੇ ਦੇ ਵਿਆਹ ਤੇ ਵੀ ਨਹੀ ਗਏ ਸਨ ਤੇ ਅਸੀ ਤਿੰਨੇ ਹੀ ਇਸ ਬਾਰੇ ਚੁੱਪ ਹੀ ਰਹੇ ਸੀ ।ਉਸ ਦੇ ਮੁੰਡੇ ਦਾ ਵਿਆਹ ਤੇ ਅਸੀ ਕਿਉਂ ਮਿੰਨਤਾਂ ਕਰੀਏ ਤੇ ਨਾਲੇ ਬੇਇਜੱਤੀ ਕਰਵਾਈਏ।ਤੇ ਹੁਣ ਉਹਨਾਂ ਦਾ ਰੁੱਸਣਾ ਤੇ ਸਾਡਾ ਨਾ ਮਨਾਉਣਾ ਹੀ ਮੁੱਖ ਮੁੱਦਾ ਸੀ। ਉਸ ਦਿਨ ਤਾਂ ਅਸੀ ਭੂਆ ਜੀ ਨੂੰ ਵੀ ਉੱਚੀ ਬੋਲ ਕੇ ਚੁੱਪ ਕਰਾ ਦਿਤਾ ਸੀ ਤੇ ਅੱਜ ਲੱਗਦਾ ਹੈ ਭੂਆ ਜੀ ਠੀਕ ਸਨ ਤੇ ਅਸੀ ਗਲਤ।ਇਹੀ ਤੇ ਫਰਕ ਹੁੰਦਾ ਹੈ ਬਜੁਰਗਾਂ ਦੀ ਸੋਚ ਦਾ ਤੇ ਸਾਡੀ ਸੋਚਣੀ ਦਾ।  
ਦਰਅਸਲ ਜਿਸ ਦਿਨ ਦੀ ਬੇਟੇ ਨੇ ਸਿਵਲ ਪ੍ਰੀਖਿਆ ਪਾਸ ਕੀਤੀ ਹੈ ਲੋਕਾਂ ਵਲੋਂ ਬਹੁਤ ਵਧਾਈਆਂ ਮਿਲੀਆਂ। ਰਿਸਤੇਦਾਰ ਨਜਦੀਕੀ ਤੇ ਦੂਰ ਵਾਲੇ , ਯਾਰ ਦੋਸਤ, ਆਂਢੀ ਗੁਆਂਢੀ ਤੇ ਸਾਡੇ ਸਹਿ ਕਰਮੀ ਸੇਵਾਦਾਰ ਤੋਂ ਲੈ ਕੇ ਚੀਫ ਤੱਕ,ਪੀਅਨ ਤੋਂ ਲੈ ਕੇ ਪ੍ਰਿਸੀਪਲ ਤੱਕ ਸਭ ਨੇ ਮੁਬਾਰਕਾਂ ਦਿੱਤੀਆਂ। ਤੇ ਹਰੇਕ ਨੇ ਮੰਗ ਕੇ ਮੂੰਹ ਮਿੱਠਾ ਕੀਤਾ।ਜਿਆਦਾ ਨਜਦੀਕੀਆਂ ਨੂੰ ਤੇ ਮਿਠਾਈ ਦੇ ਡਿੱਬੇ ਵੀ ਵੰਡੇ ਗਏ। ਸਾਡੇ ਘਰੇ ਤਾਂ ਦਿਵਾਲੀ ਵਰਗਾ ਮਾਹੋਲ ਸੀ।  ਪਰ ਦੋ ਸਬਦ ਵਧਾਈ ਦੇ ਜੇ ਨਹੀ ਆਏ ਤਾਂ ਭੈਣ ਤੇ ਜੀਜੇ ਵੱਲੋਂ ਨਹੀ ਆਏ। ਹੋਰ ਤਾਂ ਹੋਰ ਭਾਣਜਿਆਂ ਨੇ ਵੀ ਕਾਲ ਨਹੀ ਕੀਤੀ ।ਆਪਣੇ ਡੈਡੀ ਤੋ ਡਰਦਿਆਂ ਨੇ ਜਾਂ ਗੁੱਸੇ ਨਾਲ। ਅਜੇਹੇ ਹਲਾਤਾਂ ਵਿੱਚ ਖੁਸੀ ਥੋੜਾ ਰਹਿ ਜਾਂਦੀ ਹੈ। ਕੋਈ ਭੈਣ ਭਰਾ ਵਿਆਹ ਤੇ ਨਾ ਆਵੇ ਤਾਂ ਉਹਨਾ ਦੇ ਨਾ ਜਾ ਕੇ ਬਦਲਾ ਲਿਆ ਜਾ ਸਕਦਾ ਹੈ ਪਰ ਅਜੇਹੇ ਖੁਸੀ ਦੇ ਮੋਕੇ ਤੇ ਭੈਣ ਦੀ ਚੁੱਪ ਦਿਲ ਚ ਜਰੂਰ ਖੋਰੂ ਪਾਉਂਦੀ ਹੈ। ਬਾਕੀ ਗਿਲੇ ਸਿਕਵੇ ਸਭ ਦੇ ਹੀ ਹੁੰਦੇ ਹਨ। ਜਾਇਜ ਨਾਜਾਇਜ, ਤੇ ਇਹਨਾ ਨੂੰ ਦੂਰ ਕਰਨਾ ਹੀ ਸਿਆਣਪ ਹੁੰਦੀ ਹੈ। ਸਾਡੀ ਖੁਸੀ ਨੂੰ ਇਹ ਗ੍ਰਹਿਣ ਲੱਗਿਆ ਸੀ। ਬਾਕੀ ਜਾਣਕਾਰ ਵੀ ਪੁੱਛ ਪੁੱਛ ਕੇ ਤੰਗ ਕਰਦੇ ਹਨ। ਮੇਰੇ ਸੁਹਰਿਆਂ ਨੇ ਵੀ ਤਿੰਨ ਚਾਰ ਵਾਰੀ ਪੁਛਿਆ। ਬੰਦਾ ਕੀ ਜਵਾਬ ਦੇਵੇ। ਕਿ ਭੈਣ ਕਿਉ ਨਹੀ ਆਈ।  
ਖੈਰ ਸੱਤ ਕੁ ਵਜੇ ਮੈਂ ਵੱਡੇ ਘਰੇ ਚਲਾ ਗਿਆ ਸੀ ਫੇਸ ਟੂ ਚ ਤੇ ਛੋਟਾ  ਉਥੇ ਮੇਰੇ ਜਾਣ ਤੋਂ ਪਹਿਲਾਂ ਹੀ ਬੈਠਾ ਸੀ।  ਬੀਜੀ ਤੇ ਉਥੇ ਹੀ ਹੁੰਦੇ ਹਨ ਤੇ ਕੋਰਮ ਪੂਰਾ ਕਰਨ ਲਈ ਭਾਬੀ ਜੀ ਨੂੰ ਵੀ ਕੋਲ ਬਿਠਾ ਲਿਆ ਗਿਆ। ਸੁਰੂ ਤੋਂ ਹੀ ਭਾਬੀ ਜੀ ਦੀ ਹੀ ਚਲਦੀ ਹੈ ਭਾਬੀ ਜੀ ਦੀ ਪੂਰੀ ਦਖਲ ਅੰਦਾਜੀ ਹੈ। ਜਿਵੇਂ ਲੋਕੀ ਅਕਸਰ ਕਹਿੰਦੇ ਹਨ ਭਾਬੀ ਜੀ ਪੂਰੀ ਰਕਾਣ ਹੈ। ਵੈਸੇ ਸਾਡੇ ਪਰਿਵਾਰ ਵਿੱਚ ਅਜੇਹੇ ਸਬਦ ਬਿਲਕੁਲ ਹੀ ਨਹੀ ਵਰਤੇ ਜਾਂਦੇ। ਸਾਨੂੰ ਤੇ ਪਿਤਾ ਜੀ ਨੇ ਬੜੀ ਸਲੀਲ ਭਾਸਾ ਦੀ ਤਾਲੀਮ ਦਿੱਤੀ ਹੈ।ਅਸੀ ਹਰ ਇੱਕ ਨੂੰ ਵੀਰ ਜੀ ਕਹਿੰਦੇ ਹਾਂ ਤੇ ਜੀ ਤਾਂ ਸਭ ਨੂੰ ਹੀ ਕਹਿੰਦੇ ਹਾਂ। 
ਮੈਂ ਵੱਡੇ ਵੀਰ ਜੀ ਨੂੰ ਕਿਹਾ “ ਜਦੋ  ਛੋਟੇ ਨੇ ਜੀਜਾ ਜੀ ਦੀ ਵਿਆਹ ਵਿੱਚ ਬੇਇੱਜਤੀ ਕੀਤੀ ਤਾਂ ਤੁਸੀ ਇਸ ਨੂੰ ਸੈਹ ਦਿੱਤੀ ਤੇ ਇਸ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਉਹਨਾਂ ਨਾਲ ਬੋਲਣਾ ਹੀ ਛੱਡ ਦਿੱਤਾ। ਜਦੋ ਤੁਹਾਡੇ ਸਾਲੇ ਦੇ ਮੁੰਡੇ ਦੇ ਵਿਆਹ ਤੇ ਜੀਜਾ ਜੀ ਨੇ ਤੁਹਾਡੇ ਮਨਮਾਫਿਕ ਰਾਇ ਨਹੀ ਦਿੱਤੀ ਤਾਂ ਤੁਸੀ ਉਹਨਾਂ ਨੂੰ ਵਿਆਹ ਤੇ ਹੀ ਨਹੀ ਬੁਲਾਇਆ। ਤੇ ਜਦੋਂ ਉਹ ਆਪਣੇ ਪਹਿਲੇ ਵਿਆਹ ਤੇ ਨਹੀ ਆਏ ਤਾਂ ਤੁਸੀ ਕਿਹਾ ਜੇ ਨਹੀ ਆਏ ਤਾਂ ਨਾ ਸਹੀ। ਸਾਨੂੰ ਸਭ ਨੂੰ ਰੋਕ ਦਿੱਤਾ ਕਿ ਕੋਈ ਉਹਨਾ ਦੀ ਮਿੰਨਤ ਨਹੀ ਕਰੇਗਾ ।ਜੇ ਉਹਨਾਂ ਦੀ ਹੁਣ ਮਿੰਨਤ ਕੀਤੀ ਤਾਂ ਇਹ ਹਰ ਵਿਆਹ ਤੇ ਸਾਨੂੰ ਤੰਗ ਕਰਣ ਗੇ।  ਬੀਜੀ ਨੇ ਕਿਹਾ ਸੀ ਕਿ ਜਾ ਕੇ ਲੈ ਆਉ। ਪਰ ਓਦੋ ਤੁਹਾਡੀ ਘੂਰੀ ਨੇ ਸਾਨੂੰ ਚੁੱਪ ਕਰਾਤਾ ਤੇ ਬੀਜੀ ਵੀ ਚੁੱਪ ਕਰ ਗਏ।ਤੇ ਤੁਸੀ ਉਹਨਾ ਦੇ ਫੰਕਸਨ ਤੇ ਵੀ ਨਹੀ ਜਾਣ ਦਿੱਤਾ।ਉਹਨਾ ਦਾ  ਤਾਂ ਪਹਿਲਾ ਫੰਕਸਨ ਸੀ।  ਮੁਕਦੀ ਗੱਲ ਇਹ ਹੈ ਮਿੱਤਰੋ ਗਲਤੀਆਂ ਤਾਂ ਹੋਈਆ ਹਨ ਆਪਣੇ ਕੋਲੋ। ਤੇ  ਅਸੀ ਕਦੇ ਵੀ ਉਹਨਾ ਗਲਤੀਆਂ ਨੂੰ  ਸੁਧਾਰਣ ਦੀ ਕੋਸਿਸ ਵੀ ਨਹੀ ਕੀਤੀ। ਖਾਸ ਕਰ ਤੁਸੀ ਵੀਰ ਜੀ।ਹਰ ਬਾਰ ਸਾਡਾ ਮੂੰਹ ਬੰਨਦੇ ਰਹੇ। ਤੁਸੀ ਵੱਡੇ ਹੋਣ ਦਾ ਫਰਜ ਨਿਭਾਉਣ ਵਿੱਚ ਅਸਫਲ ਰਹੇ। ਤੇ ਇਸ ਨਿੱਕੇ ਦੀ ਮਾਰਫਤ ਆਪਣੀਆਂ ਚਾਲਾਂ ਚਲਦੇ ਰਹੇ।ਮੇਰੀ ਤੁਸੀ ਸੁਰੂ ਤੋਂ ਹੀ ਨਹੀ ਮੰਨੀ। '
ਮੇਰੀਆਂ ਇਹਨਾਂ ਗੱਲਾਂ ਤੇ ਦੋਨੋ ਭੜਕ ਗਏ। ਦੋਨਾ ਦਾ ਏਕਾ ਸਪਸਟ ਨਜਰ ਆਉਂਦਾ ਸੀ। “ ਸਾਡੇ ਕਸੂਰ ਤਾਂ ਤੈਨੂੰ ਨਜਰ ਆ ਗਏ। ਪਰ ਆਪਣੇ ਵੱਲ ਵੀ ਝਾਤੀ ਮਾਰ। ਤੇਰੀ ਨੋਕਰੀ ਭੱਜਦੀ ਸੀ ਕਿਤੇ ਜਦੋਂ ਤੂੰ ਇਂਕ ਰਾਤ ਵੀ ਹਸਪਤਾਲ ਵਿੱਚ ਨਾ ਰੁੱਕ ਸਕਿਆ। ਜੀਜਾ ਜੀ  ਦੀ ਮਾਂ ਮਰਨ ਆਲੀ ਪਈ ਸੀ ਤੇ ਤੂੰ ਘਰ ਭੱਜ ਆਇਆ। ਭੈਣ ਨੂੰ ਸੱਤ ਬਿਗਾਨੇ ਬੰਦੇ ਦੇ ਭਰੋਸੇ ਛੱਡ ਕੇ। ਦੁੱਖ ਵੇਲੇ ਵੀ ਤੂੰ ਉਹਨਾ ਦਾ ਸਾਥ ਨਹੀ ਦਿੱਤਾ। ਦੂਜਾ ਉਹਨਾ ਦੇ ਫੰਕਸਨ ਤੇ ਤੂੰ ਸਾਡੇ ਆਖੇ ਨਹੀ ਸੀ ਰੁਕਿਆ ਬਲਕਿ ਇਸ ਲਈ ਨਹੀ ਗਿਆ ਕਿ ਤੂੰ ਇਕੱਲਾ ਖਰਚ ਕਿਉਂ ਕਰਂੇ।ਤੂੰ ਇਹ ਦੱਸ ਤੂੰ ਕਿੰਨੀ ਵਾਰ ਓਥੇ ਕਿਸੇ ਤਿੱਥ ਤਿਉਹਾਰ ਤੇ ਗਿਆ ਹੈ। ਅਸੀ ਹਰ ਬਾਰ ਜਾਂਦੇ ਹਾਂ ਤੇ ਕਿੰਨੀ ਵਾਰੀ ਤਾਂ ਓਥੋ ਬੇਇਜੱਤੀ ਕਰਵਾਕੇ ਆਏ ਹਾਂ। ਹੁਣ ਵੀ ਤੂੰ ਕਿੰਨੀ ਕੁ ਬੀਜੀ ਦੀ ਸਾਰ ਲੈਂਦਾ ਹੈ। ਸਾਰੇ ਰਿਸਤੇਦਾਰ ਇੱਥੇ ਹੀ ਆਉਂਦੇ ਹਨ। ਤੇ ਸਾਰੀ ਖੇਚਲ ਸਾਨੂੰ ਹੀ ਕਰਨੀ ਪੈਂਦੀ ਹੈ। ਦੂਜਿਆਂ ਨੂੰ ਦੋਸ ਦੇਣਾ ਸੋਖਾ ਹੈ ਪਰ ਖੁੱਦ ਦੀ ਪੀੜ੍ਹੀ ਥੱਲੇ ਵੀ ਸੋਟਾ ਮਾਰਨਾ ਚਾਹੀਦਾ ਹੈ।ਂ ਉਹਨਾਂ ਮੇਰੀਆਂ ਗਲਤੀਆਂ ਮੈਨੂੰ ਗਿਣਾਈਆਂ। ਉਹ ਇਸ ਗੱਲ ਤੇ ਵੀ ਅੋਖੋ ਸਨ ਕਿ ਮੈਂ ਸਰਕਾਰੀ ਚ ਰਹਿੰਦਾ ਹਾਂ ਮਾਂ ਪਿਉ ਦੀ ਸੰਭਾਲ ਨਹੀ ਕਰਦਾ। ਹਲਾਂਕਿ ਛੋਟਾ ਮਾਂ ਪਿਉ ਨੂੰ ਇੱਕਲਿਆਂ ਨੂੰ ਪਿੰਡ ਛੱਡ  ਆਇਆ ਸੀ। ਇਹ ਤਾਂ ਵੱਡੇ ਵੀਰ ਹੀ ਸਨ ਜੋ ਉਹਨਾ ਨੂੰ ਸਹਿਰ ਲੈ ਆਏ ਤੇ ਉਹਨਾ ਦੇ ਬੱਚੇ ਸੋਖੇ ਪੜ੍ਹ ਗਏ । ਕੋਠੀ ਦੀ ਰਖਵਾਲੀ ਵੀ ਹੁੰੰਦੀ ਰਹੀ । ਬਾਕੀ ਬੀਜੀ ਪੂਰੀ ਰਸੋਈ ਸੰਭਾਲ ਲੈਂਦੇ ਸਨ।
“ਕਾਰਣ ਇੱਕਲਾ ਇਹੀ ਨਹੀ ਹੈ ।ਗੱਲ ਇਹ  ਹੈ ਕਿ ਇਹ ਮਸਲਾ ਪਿਤਾ ਜੀ ਦੇ ਜਾਣ ਤੋਂ ਬਾਦ ਹੀ ਕਿਉਂ ਬਿਗੜਿਆ ਹੈ। ਬੀਜੀ ਸਾਰਾ ਦਿਨ ਘਰੇ ਇੱਕਲੇ ਹੁੰਦੇ ਹਨ ਤੇ ਉਹਨਾਂ ਨੇ ਵੀ ਤਾਂ ਆਪਣਾ ਟਾਇਮ ਪਾਸ ਕਰਨਾ ਹੋਇਆ। ਉਹ ਹਰ ਰੋਜ ਫੋਨ ਕਰਦੇ ਹਨ। ਘਰ ਦੀ ਹਰ ਛੋਟੀ ਛੋਟੀ ਗੱਲ ਕਰਦੇ ਹਨ। ਤੇ ਇਹਨਾਂ ਗੱਲਾਂ ਤੋ ਹੀ ਕੋਈ ਨਾ ਕੋਈ ਗੱਲ ਨਿਕਲ ਆਉਂਦੀ ਹੈ ਤੇ ਗੱਲ ਬਿਗੜ ਜਾਂਦੀ । ਪਰ ਬੀਜੀ ਵੀ ਕੀ ਕਰਨ।ਐਡੀ ਵੱਡੀ ਕੋਠੀ ਤੇ ਬੀਜੀ ਇਕੱਲੇ। ਬਾਕੀ ਮਾਂ ਤੇ ਧੀ ਦਾ ਰਿਸਤਾ ਹੀ ਐਸਾ ਹੁੰਦਾ ਹੈ। ਧੀਆਂ ਤਾਂ ਆਪਣੇ ਵੀ ਹਨ। ਦੁੱਖ ਸੁੱਖ ਕਰਨਾ ਗਲਤ ਨਹੀ ।ਗਲਤ ਤਾਂ ਇੱਕ ਦੂਜੇ ਦੀ ਬੁਰਾਈ ਕਰਨਾ ਹੈ।' ਮੈਂ ਗੱਲ ਨੂੰ ਹੋਰ ਸਾਫ ਸਬਦਾਂ ਵਿੱਚ ਕਹਿਣ ਦੀ ਕੋਸਿਸ ਕੀਤੀ। 
ਬੀਜੀ ਚੁੱਪ ਬੈਠੇ ਸਨ ਤੇ ਪਰਲ ਪਰਲ ਹੰਝੂ ਬਹਾ ਰਹੇ ਸਨ। “ਮਿੱਤਰੋ ਅੱਜ ਪਿਤਾ ਜੀ ਹੁੰਦੇ ਤਾਂ ਇਹ ਨੋਬਤ ਨਹੀ ਸੀ ਆਉਣੀ। ਉਹਨਾਂ ਨੇ  ਗੱਲ ਏਨੀ ਵੱਧਣ ਹੀ ਨਹੀ ਸੀ ਦੇਣੀ। ਐਂਵੇ ਤਾਂ ਨਹੀ ਲੋਕੀ ਵੱਡਿਆਂ ਨੂੰ ਝੁਰਦੇ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀ ਬਿਗੜਿਆ। ਹਰ ਘਰ ਵਿੱਚ ਕਿਸੇ ਵੱਡੇ ਦਾ ਹੋਣਾ ਕਿੰਨਾ ਲਾਜਮੀ ਹੁੰਦਾ ਹੈ। ਜਾ ਸਾਨੂੰ ਹੀ ਘੱਟੋ ਘੱਟ ਵੱਡਿਆਂ ਵਾਲੀ ਸੋਚ ਅਪਨਾਉਣੀ ਚਾਹੀਦੀ ਹੈ। ਬੀਜੀ ਉੱਚੀ 2 ਰੋਣ ਲੱਗ ਪਏ ਤੇ ਭਾਬੀ ਜੀ ਵੀ ਉੱਚੀ ਬੋਲਣ ਲੱਗ ਪਏ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਵੱਡੇ ਵੀਰ ਜੀ ਦਿਮਾਗ ਤੇ ਟੈਂਸਨ ਨਾ ਪਾ ਲੈਣ। ਗੱਲ ਕਿਸੇ ਸਿੱਟੇ ਤੇ ਨਾ ਪਹੁੰਚੀ ਤੇ ਮੈਂ ਉਥੋਂ ਉਠ ਆਇਆ।ਇਹਨਾਂ ਸੋਚਾਂ ਵਿੱਚ ਹੀ  ਪਲਾਂਟ ਦੇ ਸਾਇਰਨ ਦੀ ਆਵਾਜ ਨੇ ਮੈਂਨੂੰ ਚੋਕਾਂ ਦਿੱਤਾ। ਸਵੇਰ ਦੀ ਸਿਫਟ ਸੁਰੂ ਹੋ ਗਈ ਸੀ ਤੇ ਮੈਂ ਅਜੇ ਉੱਠ ਕੇ ਤਿਆਰ ਵੀ ਹੋਣਾ ਸੀ।
“ ਵੇ ਮੈਂ ਕਿਉਂ ਜੰਮੀ ਧੀ ਵੇ ਮੈਂ ਕਿਉਂ ਜੰਮੀ।' ਬੀਜੀ ਦੇ ਬੋਲ ਮੇਰੇ ਕੰਨਾ ਵਿੱਚ ਅਜੇ ਵੀ ਗੂੰਜ ਰਹੇ ਸਨ। ਸਮਝ ਨਹੀ ਸੀ ਆ ਰਿਹਾ ਕਿ ਕਸੂਰ ਧੀ ਦੇ ਜੰਮਣ ਦਾ ਸੀ ਜਾਂ ਧੀ ਦੀ ਸੰਭਾਲ ਦਾ ਸੀ ਜੋ ਅਸੀ ਕਰ ਨਹੀ ਸਕੇ।
                                                                                                                      ਰਮੇਸ ਸੇਠੀ ਬਾਦਲ
                                                                                                                      ਮੋ 98 766 26233

Saturday, 29 June 2013

ਮੇਰੀ ਮਾਂ ਨੇ ਮੇਰੀ ਚੰਗੀ ਛਿੱਲ ਲਾਹੀ।

                                   ਮੇਰੀ ਮਾਂ ਨੇ ਮੇਰੀ ਚੰਗੀ ਛਿੱਲ ਲਾਹੀ।                                   

         ਅੱਜ ਸਵੇਰੇ ਹੀ ਬਚਪਣ ਦੀ ਇੱਕ  ਘਟਨਾ ਯਾਦ ਆ ਗਈ। ਉਸ ਘਟਨਾ ਨੇ ਉਸ ਸਮੇ ਦੇ ਅੱਜ ਦੇ ਹਲਾਤਾਂ ਦਾ ਫਰਕ ਦਿਖਾ ਦਿੱਤਾ। ਇਹ ਗੱਲ 1970_71 ਦੀ ਹੋਵੇ ਗੀ। ਮੈਂ ਚੋਥੀ ਜਾ ਪੰਜਵੀ ਵਿੱਚ ਪੜ੍ਹਦਾ ਸੀ। ਸਾਡੇ ਸਕੂਲ ਦੀਆਂ ਆਧਿਆਪਕਾਵਾਂ (ਭੈਣਜੀਆਂ) ਨਾਲ ਸਾਡੇ ਪਰਿਵਾਰ ਦੇ ਬਹੁਤ ਚੰਗੇ ਸਬੰਧ ਹੁੰਦੇ ਸਨ। ਸਾਡੀਆਂ ਭੈਣਜੀਆਂ ਸਾਡੇ ਘਰ ਅਕਸਰ ਹੀ ਆਉਂਦੀਆਂ ਸਨ। ਜੋ ਭੈਣਜੀ ਨਵੀਂ ਆਉਦੀ ਉਸ ਨੂੰ ਮੇਰੇ ਮਾਤਾ ਜੀ ਖੁੱਦ ਘਰ ਬੁਲਾ ਲਿਆਉਂਦੇ ਤੇ ਚਾਹ ਪਾਣੀ ਪਿਲਾਉਂਦੇ। ਬਾਕੀ ਉਹ ਵੀ ਚਾਹ ਪਾਣੀ ਰੋਟੀ ਵੇਲੇ ਕੁਵੇਲੇ ਸਾਡੇ ਘਰੋਂ ਹੀ ਮੰਗਵਾਉਦੀਆਂ। ਉਹਨਾ ਭੈਣਜੀਆਂ ਵਿੱਚ ਜੀਤ ਭੈਣ ਜੀ, ਨਿਰਮਲ ਭੈਣ ਜੀ, ਬਲਵਿੰਦਰ ਭੈਣ ਜੀ, ਮਹਿੰਦਰ ਭੈਣ ਜੀ ਤੇ ਬਲਵੰਤ ਭੈਣ ਜੀ (ਜਿਨ੍ਹਾ ਦੀ ਬੇਟੀ ਬਾਦ ਵਿੱਚ ਜਿਲਾ ਸਿੱਖਿਆ ਅਫਸਰ ਮੁਕਤਸਰ ਬਣੇ) ਸਾਡੇ ਖਾਸ ਤੇ ਪਾਰਵਾਰਿਕ ਸਨ।  ਕ੍ਰਿਸਨਾ ਭੈਣ ਜੀ ਜੋ ਹਿੰਦੀ ਪੜਾਉਂਦੇ ਸਨ ਵੀ ਮੇਰੇ ਮਾਮਾ ਸ੍ਰੀ ਵਿਸਵ ਭੂਸਣ ਦੇ ਜਾਣਕਾਰਾ ਸਨ।ਮੈਨੂੰ ਬਹੁਤ ਪ੍ਰੇਮ ਕਰਦੇ ਸਨ। 
             ਦੋ ਨਵੀਆਂ ਭੈਣ ਜੀਆਂ ਸਕੂਲ ਵਿੱਚ ਆਈਆਂ। ਉਹ ਮੇਰੇ ਵਰਤਮਾਨ ਸਹਿਰ ਡੱਬਵਾਲੀ ਤੋਂ ਸਨ। ਪਤਾ ਨਹੀ ਕਿਉਂ ਉਹਨਾ ਨੇ ਸਾਡੇ ਪਿੰਡ ਡਿੱਗੀ ਦੇ ਸਾਹਮਣੇ ਬਾਬੇ ਮੁਖਤਿਆਰ ਸਿੰਘ ਕਾ ਕਮਰਾ ਕਿਰਾਏ ਤੇ ਲੈ ਲਿਆ। ਉਹ ਸਹਿਰ ਰਹਿੰਦੀ ਮੇਰੀ ਮਾਸੀ ਦੇ ਪਰਿਵਾਰ ਦੀ ਜਾਣ ਪਹਿਚਾਣ ਵਿੱਚੋਂ ਵੀ ਸਨ। ਤੇ ਮੇਰੀ ਮਾਸੀ ਨੇ ਉਹਨਾ ਨੂੰ ਮੇਰੀ ਮਾਂ ਬਾਰੇ ਦੱਸਿਆ ਸੀ ਤੇ ਮੇਰੀ ਮੇਰੀ ਮਾਂ ਕੋਲ ਵੀ ਉਹਨਾ ਬਾਰੇ ਜਿਕਰ ਕੀਤਾ ਸੀ। ਮੇਰੀ ਮਾਂ ਮੈਨੂੰ ਨਾਲ ਲੈ ਕੇ ਉਹਨਾ ਨੂੰ ਚਾਹ ਲਈ ਸੱਦਾ ਦੇਣ ਗਈ। ਉਹ ਅਜੇ ਉਸੇ ਦਿਨ ਹੀ ਸਹਿਰੋਂ ਆਈਆਂ ਸਨ।ਇਸ ਕਰਕੇ ਉਸ ਦਿਨ  ਖਾਣ ਪੀਣ ਦਾ ਕੋਟਾ ਉਹਨਾ ਕੋਲੇ ਪੂਰਾ ਸੀ। ਉਹਨਾ ਨੇ ਸਾਡੀ ਮਾਂ ਪੁੱਤ ਦੀ ਖੂਬ ਆਉ ਭਗਤ ਕੀਤੀ। 
              ਸਹਿਰੀ ਮਰਿਆਦਾ ਅਨੁਸਾਰ ਉਹਨਾਂ ਨੇ ਇੱਕ ਪਲੇਟ ਵਿੱਚ ਸੰਤਰੇ ਦੀ ਇੱਕਲੀ ਇੱਕਲੀ ਫਾੜੀ ਛਿੱਲਕੇ ਤੇ ਸਾਫ  ਕਰਕੇ ਸਜਾਈ ਤੇ ਦੂਜੀ ਪਲੇਟ ਵਿੱਚ ਇੱਕ ਕੇਲੇ ਨੂੰ ਗੋਲ ਗੋਲ ਕੱਟ ਕੇ  ਸਜਾ ਦਿੱਤਾ। ਤੇ ਉੱਪਰ ਚਾਟ ਮਸਾਲਾ ਧੂੜ ਦਿੱਤਾ। ਹੁਣ ਅਸੀ ਤੇ ਹੋਏ ਪੂਰੇ ਪੇਂਡੂ, ਪੂਰਾ ਕੇਲਾ ਤੇ ਪੂਰਾ ਸੰਤਰਾ ਖਾਣ ਵਾਲੇ। ਆਹ ਟਸਣ ਜਿਹੇ ਪਹਿਲੀ ਵਾਰ ਦੇਖੇ ਸਨ। ਮੇਰੀ ਮਾਂ ਤੇ ਭੈਣ ਜੀਆਂ ਤਾਂ ਗੱਲੀਂ ਲੱਗ ਗਈਆਂ ਤੇ ਯਾਰਾ ਨੇ ਪੂਰੀ ਪਲੇਟ ਹੀ ਰਗੜ ਤੀ। ਇਉਂ ਟੁੱਟ ਕੇ ਪੈ ਗਏ ਜਿਵੇਂ ਕੇਲੇ ਸੰਤਰੇ ਕਦੇ ਦੇਖੇ ਹੀ ਨਾ  ਹੋਣ। ਮੇਰੀ ਮਾਂ ਨੇ ਬਹੁਤ ਵਾਰੀ ਇਸਾਰੇ ਨਾਲ ਸਮਝਾਉਣ ਦੀ ਕੋਸਿਸ ਕੀਤੀ ।ਉਹਨਾਂ ਤੋਂ ਚੋਰੀਓਂ ਮੇਰਾ ਹੱਥ ਫ੍ਹੜ ਕੇ ਵੀ ਮੈਨੂੰ  ਰੋਕਣਾ ਚਾਹਿਆ । ਪਰ ਉਸ ਸਮੇਂ ਉਮਰ ਹੀ ਐਸੀ ਸੀ ਕਿ ਲਾਤੋਂ ਕੇ ਭੂਤ____ ਵਾਲੀ ਗੱਲ ਸੀ। 
              ਉਹਨਾਂ ਤੋਂ ਵਿਦਾ ਲੈ ਕੇ ਅਸੀ ਮਾਂ ਪੁੱਤ ਘਰੇ ਆ ਗਏ। ਪਰ ਘਰੇ ਆ ਕੇ ਮੇਰੇ ਨਾਲ ਜੋ ਹੋਈ ਉਹ ਲਿਖਣ ਸੁਨਣ ਤੋ ਪਰ੍ਹੇ ਹੈ। ਮਾਫੀ ਦਾ ਤਾਂ ਸਵਾਲ ਹੀ ਨਹੀ ਸੀ ਤੇ ਚੱਪਲਾਂ ਦੀ ਬਰਸਾਤ ਜਾਰੀ ਸੀ। ਕਿਉਂਕਿ ਮੇਰੀ ਮਾਂ ਨੇ ਇਸ ਗੱਲ ਦੀ ਬਹੁਤ ਬੇਜਿੱਤੀ ਮਹਿਸੂਸ ਕੀਤੀ ਕਿ ਮੈਂ ਉਥੇ ਭੁੱਖ ਦਿਖਾਈ। ਤੇ ਮਾਂ ਮੈਨੂੰ ਅੱਗੇ ਤੋਂ ਅਜੇਹਾ ਨਾ ਕਰਣ ਦਾ ਸਬਕ ਸਿਖਾਉਣਾ ਚਾਰੁੰਦੀ ਸੀ ਉਹ।
ਰਮੇਸ ਸੇਠੀ ਬਾਦਲ
ਮੋ 98 766 27233

Friday, 28 June 2013

ਮੇਰੇ ਪਾਪਾ ਦੀ ਨਸੀਅਤ


                                                       ਮੇਰੇ ਪਾਪਾ ਦੀ ਨਸੀਅਤ

  ਹਰ ਇਨਸਾਨ ਚਾਹੁੰਦਾ ਹੈ ਕਿ ਉਹ ਆਪਣੀ ਅੋਲਾਦ ਨੂੰ ਆਉਣ ਵਾਲੇ ਸਮੇਂ ਬਾਰੇ ਸੁਚੇਤ ਕਰੇ। ਜਿੰਦਗੀ ਦੇ ਹਰ ਮੋੜ ਬਾਰੇ ਪੂਰੀ ਜਾਣਕਾਰੀ ਦੇਵੇ। ਉਹ ਕੋਈ ਮੋਕਾ ਅੰਜਾਂਈ ਨਹੀ ਜਾਣ ਦੇਣਾ ਚਾਹੁੰਦਾ। ਖਾਸ ਕਰ ਉਹ ਲੋਕ ਜੋ ਸਾਧੂ ਪਰਵਿਰਿਤੀ ਦੇ ਹੁੰਦੇ ਹਨ ਤੇ ਜਿੰਨਾ ਨੂੰ ਆਪਣੀ ਮੋਤ ਦਾ ਪਹਿਲਾ ਗਿਆਨ ਹੋ ਜਾਂਦਾ ਹੈ।ਉਹ ਆਨੀ ਬਹਾਨੀ ਆਪਣੀ ਅੋਲਾਦ ਨੂੰ ਸਮਝਾਉਣ ਦਾ ਬਹਾਨਾ ਲੱਭਦੇ ਹਨ। ਇੱਕ ਘਟਨਾ ਜੋ ਇਸੇ ਵਿਸੇ ਨਾਲ ਜੁੜੀ ਹੈ ਮੇਰੇ ਜੀਵਨ ਵਿੱਚ ਖਾਸ ਸਥਾਨ ਰੱਖਦੀ ਹੈ।
ਗੱਲ 29 ਅਕਤੂਬਰ 2003 ਦੀ ਹੈ। ਮੈਨੂੰ ਮੇਰੇ ਦਫਤਰ ਵਿੱਚ ਮੇਰੀ ਮਾਤਾ ਦਾ ਫੋਨ ਆਉਂਦਾ ਹੈ ਕਿ ਸੁਣਿਆ ਹੈ ਤੇਰੇ ਪਾਪਾ ਜੀ ਦਾ ਐਕਸੀਡੈਂਟ ਹੋ ਗਿਆ ਹੈ। ਮੈਂ ਦਫਤਰ ਤੋਂ ਬਾਈਕ ਲੈ ਕੇ ਦੱਸੇ ਪਤੇ ਤੇ ਸਰਕਾਰੀ ਹਸਪਤਾਲ ਪਹੁੰਚ ਦਾ ਹਾਂ ਤੇ ਦੇਖਦਾ ਹਾਂ ਕਿ ਮੇਰੇ ਪਾਪਾ ਜੀ ਸਾਨੂੰ ਸਦਾ ਲਈ ਛੱਡ ਕੇ ਚਲੇ ਗਏ ਹਨ। ਮੋਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਸੇਵਾ ਕਾਰਜਾਂ ਤੇ ਗਏ ਸਨ ਤੇ ਕਿਸੇ ਬਿਰਧ ਅੋਰਤ ਨੂੰ ਸਕੂਟਰ ਤੇ ਬਿਠਾ ਕੇ ਸੜਕ ਪਾਰ ਕਰ ਰਹੇ ਸਨ ਕਿ ਪਿੱਛੋਂ ਤੇਜ ਗਤੀ ਨਾਲ  ਆ  ਰਹੀ ਜੀਪ ਨੇ ਉਹਨਾਂ ਨੂੰ ਟੱਕਰ ਮਾਰੀ ਤੇ ਉਹ ਮੋਕੇ ਤੇ ਹੀ ਦਮ ਤੋੜ ਗਏ। 
ਜੀਪ ਦੇ ਡਰਾਇਵਰ ਨੇ ਦਿਲ ਨਹੀ ਛੱਡਿਆ ਤੇ ਉਹਨਾਂ ਨੂੰ ਉਸੇ ਜੀਪ ਵਿੱਚ ਪਾ ਕੇ ਹਸਪਤਾਲ ਲੈ ਆਇਆ । ਹਲਾਂਕਿ ਰਸਤੇ ਚ ਉਹ ਡਰ ਗਿਆ ਕਿ ਮਰਨ ਵਾਲਾ ਨਾਇਬ ਤਹਿਸੀਲਦਾਰ ਹੈ ਤੇ ਉਹ ਕਿਸੇ ਹੋਰ ਦੀ ਜੀਪ ਵਗਾਰ ਕੇ ਲਿਆਇਅ। ਮੈਨੂੰ ਉਸ ਆਦਮੀ ਤੇ ਕੋਈ ਗੁੱਸਾ ਨਾ ਆਇਆ ਕਿਉਂਕਿ ਉਸ ਨੇ ਆਪਣੀ ਗਲਤੀ ਨੂੰ ਸੁਧਾਰਣ ਲਈ ਉਹਨਾਂ ਨੂੰ ਬਚਾਉਣ ਲਈ ਵੀ ਆਪਣੀ ਪੂਰੀ ਵਾਹ ਲਾਈ। ਜਦੋਂਕਿ ਮੋਕੇ ਤੇ ਹਾਜਰ ਸਕੇ ਸਬੰਧੀਆਂ ਨੇ ਪੁਲਿਸ ਕੇਸ ਕਰਣ ਲਈ ਬਹੁਤ ਕਿਹਾ । ਪਰ ਮੈਂ ਅਜੇਹਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ।ਮੈਂ ਉਸ ਜੀਪ ਵਾਲੇ ਤੇ ਕੋਈ ਕਾਰਵਾਈ ਨਹੀ ਸੀ ਕਰਨੀ ਚਾਹੁੰਦਾ।ਕਿਉਂਕਿ ਮੈਂਨੂੰ ਮੇਰੇ ਪਾਪਾ ਜੀ ਦੇ ਉਹ ਬੋਲ ਯਾਦ ਆ ਗਏ ਜੋ ਉਹਨਾਂ ਨੇ ਅਜੇਹੇ ਹੀ ਮੋਕੇ ਤੇ ਆਪਣੀ ਮੋਤ ਤੋਂ ਕੁਝ ਹੀ ਮਹੀਨੇ ਪਹਿਲਾਂ  ਸਪਸਟ ਰੂਪ ਵਿੱਚ ਕਹੇ ਸਨ।
                      ਪਾਪਾ ਜੀ ਦੇ ਇੱਕ ਸਾਥੀ ਸਨ। ਜਿੰਨਾਂ ਨੂੰ ਲੋਕ ਚੌਧਰੀ ਅਮਰ ਸਿੰਘ ਪਟਵਾਰੀ ਦੇ ਨਾਮ ਕਰਕੇ ਜਾਣਦੇ ਸਨ। ਬਹੁਤ ਹੀ ਮਿਲਣਸਾਰ ਤੇ ਭਲੇ ਆਦਮੀ ਸਨ। ਪ੍ਰਮਾਤਮਾਂ ਦੀ ਕਰਨੀ ਵੇਖੋ ਉਹ ਆਪਣੇ ਪੁੱਤਰ ਦੇ ਵਿਆਹ ਦੇ ਕਾਰਡ ਵੰਡ ਰਹੇ ਸਨ ਬਾਜਾਰ ਵਿੱਚ ਤੇ ਉਹ ਆਪਣੇ ਕਿਸੇ ਕਰੀਬੀ ਦੇ ਨਾਲ ਸਨ ਸਕੂਟਰ ਤੇ।ਮੇਨ ਬਾਜਾਰ ਵਿੱਚ ਹੀ ਇੱਕ ਟਰੱਕ ਨੇ ਉਹਨਾਂ ਨੂੰ ਟੱਕਰ ਮਾਰੀ ਤੇ ਉਹ ਮੋਕੇ ਤੇ ਹੀ ਦਮ ਤੋੜ ਗਏ। ਬਹੁਤ ਹੀ ਦਰਦਨਾਕ ਹਾਦਸਾ ਸੀ ਇਹ। ਖੁਸੀਆਂ ਹੰਝੂਆਂ ਚ ਬਦਲ ਗਈਆਂ।ਘਰ ਦਾ ਮਾਹੋਲ ਇੱਕ ਦਮ ਗਮੀ ਵਿੱਚ ਬਦਲ ਗਿਆ। ਸਾਰੇ ਸਹਿਰ ਵਿੱਚ ਇਸ ਘਟਨਾ ਦੀ ਖਬਰ ਫੈਲ ਗਈ। ਕਿਉਂਕਿ ਇਸ ਪਰਿਵਾਰ ਨੂੰ ਸਹਿਰ ਦਾ ਬੱਚਾ ਬੱਚਾ ਜਾਣਦਾ ਸੀ। 
        ਟਰੱਕ ਮਾਲਿਕ ਸਾਡੇ ਪਰਿਵਾਰ ਦੇ ਬਹੁਤ ਕਰੀਬੀ ਸੀ। ਉਹ ਬਹੁਤ ਡਰ ਗਏ ਸਨ। ਟਰੱਕ ਵਾਲੇ ਅੰਕਲ ਸਾਡੇ ਘਰ ਆਏ ਤੇ ਪਾਪਾ ਜੀ ਕੋਲ ਝੋਰਾ ਕਰਣ ਲੱਗੇ ਕਿ ਹੁਣ ਕੀ ਬਣੇਗਾ। ਪਾਪਾ ਜੀ ਨੇ ਉਸ ਨੇ ਪੀੜਤ ਪਰਿਵਾਰ ਦੇ ਘਰ ਜਾ ਕੇ ਮਾਫੀ ਮੰਗਣ ਦਾ ਸੁਝਾਵ ਦਿੱਤਾ। ਪਰ ਅੰਕਲ ਤਾਂ ਬਹੁਤ ਡਰੇ ਹੋਏ ਸੀ ਤੇ ਉਹਨਾਂ ਨੂੰ ਡਰ ਸੀ ਕਿ ਪੀੜਤ ਪਰਿਵਾਰ ਉਹਨਾਂ ਤੇ ਹਮਲਾ ਕਰ ਸਕਦਾ ਹੈ। ਪਰ ਪਾਪਾ ਜੀ ਇਸ ਗੱਲ ਤੇ ਬਜਿੱਦ ਸਨ ਕਿ ਇਸ ਸੱਮਸਿਆ ਦਾ ਹਲ ਉਹਨਾ ਦੇ ਘਰ ਜਾ ਕੇ ਮਾਫੀ ਮੰਗਣਾ ਹੀ ਹੈ।
                 ਪਾਪਾ ਜੀ ਦੇ ਜੋਰ ਪਾਉਣ ਤੇ ਅੰਕਲ ਪਾਪਾ ਜੀ ਦੇ ਨਾਲ ਪਾਪਾ ਜੀ ਤੇ ਭਰੋਸਾ ਕਰਕੇ ਉਹਨਾ ਦੇ ਘਰੇ ਉਹਨਾਂ ਦੇ ਪੁੱਤਰ ਨੂੰ ਮਿਲਣ ਚਲੇ ਗਏ। ਉਹਨਾਂ ਦੇ ਲੜਕੇ ਮਹਾਂਵੀਰ ਸਹਾਰਨ  ਪਾਪਾ ਜੀ ਨੂੰ ਤੇ ਅੰਕਲ ਨੂੰ ਬਹੁਤ ਚੰਗੀ ਤਰਾਂ ਮਿਲੇ ਤੇ ਕੋਈ ਵੀ ਗਰਮ ਗੱਲ ਨਾ ਆਖੀ। ਸਗੋ ਰੱਬ ਦਾ ਭਾਣਾ ਹੀ ਆਖਿਆ। ਪਾਪਾ ਜੀ ਤੇ ਅੰਕਲ ਉਸ ਦੇ ਇਸ ਨਿਮਰਤਾ ਭਰੇ ਰੱਵੀਏ ਤੋਂ ਬਹੁਤ ਪ੍ਰਭਾਵਿਤ ਹੋਏ।ਜਿਥੋਂ ਗਾਲ੍ਹਾਂ ਤੇ ਲੜਾਈ ਝਗੜੇ ਦੀ ਉਮੀਦ ਹੋਵੇ ਤੇ ਉਥੋ ਮਾਣ ਮਿਲੇ ਤਾਂ ਆਦਮੀ ਦਾ ਹੈਰਾਨ ਹੋਣਾ ਸਭਾਵਿਕ ਹੀ ਹੈ।
                 ਘਰ ਆਕੇ ਪਾਪਾ ਜੀ ਨੇ ਮੈਨੂੰ ਮਹਾਂਵੀਰ ਦੇ ਇਸ ਸਲਾਘਾਯੋਗ ਵਿਹਾਰ ਦੀ ਮੇਰੇ ਨਾਲ ਖੂਬ ਚਰਚਾ ਕੀਤੀ ਤੇ ਮੈਨੂੰ ਮਹਾਂਵੀਰ ਦੇ ਵਿਹਾਰ ਤੋਂ ਕੁਝ ਸਿੱਖਣ ਲਈ ਕਿਹਾ। ਮੈਨੂੰ ਉਹਨਾਂ ਨੇ ਕਿਹਾ ਕਿ ਕਿਸੇ ਕੋਲੋ ਗਲਤੀ ਹੋਣੀ ਕੋਈ ਵੱਡੀ ਗੱਲ ਨਹੀ। ਇਹ ਕਿਸੇ ਕੋਲੋ ਵੀ ਹੋ ਸਕਦੀ ਹੈ ਪਰ ਉਸ ਗਲਤੀ ਨੂੰ ਮੰਨ ਲੈਣਾਂ ਤੇ ਉਸ ਗਲਤੀ ਨੂੰ ਸੁਧਾਰਣ ਦਾ ਉਪਰਾਲਾ ਕਰਨਾ ਬਹੁਤ ਵਧੀਆ ਹੁੰਦਾ ਹੈ। ਤੇ ਜੇ ਕੋਈ ਕਿਸੇ ਨੂੰ ਮਾਰ ਕੇ ਵੀ ਬਚਾਉਣ ਦੀ ਕੋਸਿਸ ਕਰਦਾ ਹੈ ਤਾਂ ਉਸ ਨੂੰ ਮਾਫ ਕਰ ਦੇਣਾ ਹੀ ਮਹਾਨਤਾ ਹੈ। ਤੇ ਉਹਨਾਂ ਦੀ ਉਸ ਸਿੱਖਿਆ ਨੇ ਮੈਨੂੰ ਜੀਪ ਵਾਲੇ ਨੂੰ ਮਾਫ ਕਰਨ ਲਈ ਮਜਬੂਰ ਕਰ ਦਿੱਤਾ।

  ਰਮੇਸ ਸੇਠੀ ਬਾਦਲ
ਮੋ 98 766 27233           

Thursday, 27 June 2013

ਮੇਰੀ ਬਰਸੀ ਨਾ ਮਨਾਇਓ।


                                                       ਮੇਰੀ ਬਰਸੀ ਨਾ ਮਨਾਇਓ।


              ਕਾਰ ਪੂਰੀ ਸਪੀਡ ਨਾਲ ਚੱਲ ਰਹੀ ਸੀ । ਮੈਂ ਦੋ ਤਿੰਨ ਵਾਰ ਡਰਾਸ਼ਇਵਰ ਨੂੰ ਟੋਕਿਆ ਵੀ। ਪਰ ਉਸ ਨੂੰ ਥੋੜੀ ਕਾਹਲੀ ਸੀ ਕਿਉਂਕਿ ਉਹ ਮੈਨੂੰ ਘਰੇ ਛੱਡ ਕੇ ਜਲਦੀ ਆਪਣੇ ਘਰ ਪਹੁੰਚਣਾ ਚਾਹੁੰਦਾ ਸੀ ਖੋਰੇ ਕੋਈ ਖਾਸ ਕੰਮ ਸੀ। ਵੈਸੇ ਤਾਂ ਸੁੱਖ ਗੱਡੀ ਆਪ ਹੀ ਲੈ ਕੇ ਜਾਂਦਾ ਹੈ ਹਰ ਜਗ੍ਹਾ। ਪਰ ਅੱਜ ਬੁੱਧਵਾਰ ਸੀ ਤੇ ਉਸ ਨੇ ਖੁੱਦ ਵੀ ਡਿਊਟੀ ਤੇ ਜਾਣਾ ਸੀ ਤੇ ਵਹੁੱਟੀ ਨੇ ਵੀ । ਇਸੇ ਕਰਕੇ ਉਸਨੇ ਛੋਟੀ ਕਾਰ ਮੈਨੂੰ ਦੇ ਦਿੱਤੀ ਅਖੇ ਡੈਡੀ ਜੀ ਤੁਸੀ ਡਰਾਇਵਰ ਲੈ ਜਾਇਓ ±ਾਮ ਨੂੰ ਸੋਖੇ ਵਾਪਿਸ ਆਜਾਉਗੇ। ਨਹੀ ਤਾਂ ਇਸ  ਉਮਰ ਚ ਬੱਸ ਤੇ ਦੋ ਸੋ ਕਿਲੋਮੀਟਰ ਸਫਰ ਕਰਨਾ ਕਿਹੜਾ ਸੋਖਾ ਹੈ।
             ਕੰਮ ਤੇ ਕੋਈ ਖਾਸ ਨਹੀ ਸੀ ਪਰ ਮੇਰੇ ਲਈ ਖਾਸ ਹੀ ਸੀ। ਮੈਨੂੰ ਤਾਂ ਬਹਾਨਾ ਚਾਹੀਦਾ ਹੁੰਦਾ ਹੈ ਪਿੰਡ ਜਾਣ ਦਾ । ਸਾਰੇ ਭੈਣ ਭਰਾਵਾਂ ਨੂੰ ਮਿਲ ਆਈਦਾ ਹੈ ਨਹੀ ਤਾਂ ਇਸ ਪੱਥਰਾਂ ਦੇ ਸਹਿਰ ਚ ਬੰਦਾ ਤਾਂ ਊਂਈ ਪੱਥਰ ਹੋ ਜਾਏ । ਹੋਰ ਕੋਈ ਸਾਥ ਜੁ ਨਾ ਹੋਇਆ। ਤਿੰਨੇ ਭਰਾਵਾਂ ਦਾ ਵਾਰੀ ਵੱਟੇ ਨਾਲ ਫੋਨ  ਆਇਆ ਕਿ ਪਿਤਾ ਜੀ ਦੀ ਬਰਸੀ ਹੈ ਚਾਚਾ ਜੀ ਤੁਸੀ ਜਰੂਰ ਆਇਉ। ਬਾਈ ਮੇਰੀ ਮਾਸੀ ਦਾ ਪੁੱਤ ਸੀ ਤੇ ਉਧਰੋ ਸਾਡੇ ਸਰੀਕੇ ਚੋ ਮੇਰਾ ਭਰਾ ਸੀ। ਸੋਚਿਆ ਨਾਲੇ ਬਰਸੀ ਤੇ ਹਾਜਰੀ ਲੱਗ ਜੂ ਨਾਲੇ ਮੰਡੀ ਜਾ ਆਵਾਂਗਾ। ਸੁਵੱਖਤੇ ਚਲਿਆ ਸੀ ਦੋ ਘੰਟੇ ਉਹਨਾ ਘਰੇ ਰੁਕਿਆ ਤੇ ਫਿਰ ਮੰਡੀ ਵੀ ਜਾ ਆਇਆ।
           ਬਰਸੀ ਤੇ ਸਾਰੇ ਆਏ ਸੀ।ਬਾਈ ਦੀਆਂ ਤਿੰਨੇ ਭੈਣਾਂ ਦੋਨੇ ਭਰਾ, ਭਤੀਜੇ, ਮੁੰਡਿਆਂ ਦੇ ਸਹੁਰੇ, ਸਾਲੇ, ਸਾਲੇਹਾਰਾਂ । ਤੇ ਸਾਡਾ ਭਾਈਚਾਰਾ । ਮੇਰਾ ਮਤਲਵ ਮਾਸਟਰ ਮਹਿਕਮਾਂ। ਸਾਡੇ ਪਰਿਵਾਰ ਚ ਬਹੁਤੇ ਮਾਸਟਰ ਜੁ ਹਨ । ਸੁੱਖ ਨਾਲ ਪੂਰੀ ਗਹਿਮਾਂ ਗਹਿਮੀ ਸੀ।  ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਸੀ ਤੇ ਫਿਰ ਰੋਟੀ। ਪਹਿਲਾ ਚਿੱਟੇ ਕੁੜਤੇ ਆਲੇ ਭਾਈ ਜੀ ਨੂੰ ਰੋਟੀ ਖਵਾਈ ਗਈ ਤੇ ਲਾਂਗੜ ਜਿਹੀ ਬੰਨੀ ਫਿਰਦੇ ਪੰਡਿਤ ਨੂੰ। ਉਹਨਾ ਦੇ ਘਰੇ ਲੈਜਾਣ ਵਾਸਤੇ ਟਿਫਨ ਵੀ ਭਰੇ ਗਏ। ਸਾਲਾ ਆਹ ਰਿਵਾਜ ਵੀ ਗਲਤ ਹੀ ਹੈ । ਇੱਥੇ ਪੰਡਿਤ ਭਾਈ ਜੀ ਹੀ ਨਹੀ ਹੋਰ ਵੀ ਆਏ ਗਏ ਟਿਫਨ ਭਰੀ ਜਾਂਦੇ ਸਨ। ਜਿਸ ਦਾ ਰਸੋਈ ਤੇ ਕਬਜਾ, ਉਸੇ ਦੀ ਬੱਲੇ ਬੱਲੇ ਸੀ। ਮੇਰੀ ਵੀ ਧੱਕੇ ਨਾਲ ਦੋ ਵਾਰੀ ਖੀਰ ਦੀ ਬਾਟੀ ਭਰਤੀ ਵੱਡੇ ਨੇ , ਅਖੇ ਕਾਂਤਾ ਬਹੁਤ ਸਵਾਦ ਬਨਾਉਂਦੀ ਹੈ ਖੀਰ ਖਾ ਲਉ ਚਾਚਾ ਜੀ। ਬਸ ਨਾ ਨੁਕਰ ਕਰਦੇ ਨੇ  ਖਾ ਹੀ ਲਈ। ਓਦੋ ਦਾ ਅੋਖਾ ਹੋ ਰਿਹਾ ਹਾਂ। 
             ਰੋਟੀ ਖਾਂਦੇ ਖਾਂਦੇ ਨੂੰ ਖਿਆਲ ਆਇਆ ਕਿ ਨਾ ਗੁੱਡੀ ਨਜਰ ਆਈ ਤੇ ਨਾ ਪ੍ਰਹੁਣਾ।  ਰਹਿਣ ਆਲੇ ਤਾਂ ਬੰਦੇ ਹੈਨੀ ਉਹ। ਕੋਈ ਗੜ੍ਹਬੜ੍ਹ ਜਰੂਰ ਹੈ। ਹੋਰ ਕੋਈ ਮਾਮਲਾ ਹੁੰਦਾ ਤਾਂ ਮੈa ਵੀ ਚੁੱਪ ਕਰ ਜਾਂਦਾ। ਚੱਲ ਛੱਡ ਯਾਰ ਇਹਨਾਂ ਦਾ ਨਿੱਜੀ ਮਸਲਾ ਹੈ ਆਪਾਂ ਕੀ ਲੈਣਾਂ ਹੈ। ਗੱਲ ਧੀ ਧਿਆਣੀ ਦੀ ਹੈ ਤੇ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਮੇਰੇ ਕੋਈ ਧੀ ਨਾ ਹੋਣ ਕਰਕੇ ਸਾਨੂੰ ਥੋੜਾ ਜਿਹਾ ਜਿਆਦਾ ਮਹਿਸੂਸ ਹੁੰਦਾ ਹੈ। ਇਹ ਸੋਹਰੀਆਂ ਮੇਰੀ ਕਰਦੀਆਂ ਵੀ ਬਹੁਤ ਹਨ। ਕਦੇ ਧੀ ਦੀ ਕਮੀ ਮਹਿਸੂਸ ਨਹੀ ਹੋਣ ਦਿੰਦੀਆਂ। ਮੈਨੂੰ ਅਚਵੀ ਜਿਹੀ ਲੱਗ ਗਈ ਤੇ ਮੈਥੋਂ ਰਿਹਾ ਨਾ ਗਿਆ। ਮੈਂ ਪੁੱਛ ਹੀ ਲਿਆ ਵੱਡੇ ਤੋਂ। ਉਹ  ਆਂਊ ਗਊਂ ਕਰ ਗਿਆ। ਦੂਜੇ ਦੋਨੋ ਵੀ ਵੱਡੇ ਵੱਲ ਝਾਕ ਕੇ ਚੁੱਪ ਕਰ ਗਏ। ਤੇ  ਮੈਂ ਭਾਬੀ ਨੂੰ ਵੀ ਪੁਛਿਆ ।ਉਹ ਵੀ ਅੱਖਾਂ ਜਿਹੀਆਂ ਭਰ ਆਈ ਤੇ ਜਵਾਬ ਉਸ ਨੇ ਵੀ ਨਹੀ ਦਿੱਤਾ। ਉਸ ਨੂੰ ਤੇ ਦੂਹਰਾ ਦੁੱਖ ਸੀ ਇੱਕ ਤੇ ਬਾਈ ਦੀ ਯਾਦ ਤਾਜਾ ਹੋ ਗਈ ਤੇ ਦੂਜਾ ਧੀ ਦਾ।  ਪਰ ਕੀ ਗੱਲ ਹੋ ਸਕਦੀ ਹੈ?
            ਸਾਲਾ ਮਨ ਹੀ ਬੁਝ ਜਿਹਾ ਗਿਆ। ਉਹ ਬਰਸੀ ਹੀ ਕੀ ਹੋਈ ਕਿ ਧੀ ਜਵਾਈ ਨਾ ਆਵੇ। ਲੱਖ ਮਾੜਾ ਵੀ  ਹੋਵੇ ਜਵਾਈ ਪਰ ਬਰਸੀ ਤੇ ਨਾ ਆਵੇ। ਕਸੂਰ ਕਿਸੇ ਦਾ ਵੀ ਹੋਵੇ। ਵਿਆਹ ਸਾਦੀ ਜੰਮਣੇ ਮਰਨੇ ਮਤਲਵ ਧੀਆਂ ਦੀ ਸਮੂਲੀਅਤ ਜਰੂਰੀ ਹੁੰਦੀ ਹੈ।ਬਾਈ ਤਾਂ ਅਜੇਹਾ ਨਹੀ ਸੀ ਉਹ  ਆਪਣੀ ਧੀ ਤਾਂ ਕੀ ਆਪਣੀਆਂ ਭੈਣਾਂ ਦਾ, ਭਤੀਜੀਆਂ ਦਾ ਬਹੁਤ ਕਰਦਾ ਸੀ। ਹਰ ਗੱਲ ਤੇ ਬਾਈ ਜੋਰ ਜੋਰ ਦੀ ਹੱਸਦਾ। ਸੁੱਖ ਸਾਂਦ ਪੁੱਛਦਾ। ਸੱਚੀ ਗੱਲ ਤਾਂ ਇਹ ਬਾਈ ਸਾਡੇ ਸਾਰਿਆਂ ਤੋਂ ਵੱਡਾ ਸੀ। ਅਸੀ ਹਰ ਕੰਮ ਚ ਬਾਈ ਦੀ ਤੇ ਭਾਬੀ ਦੀ ਰਾਇ ਲੈਂਦੇ। ਪਰ ਬਾਈ ਨੇ ਘਰਦੀ ਚੋਧਰਦਾਰੀ ਬਹੁਤ ਪਹਿਲਾਂ ਹੀ ਛੱਡਤੀ ਸੀ। ਸਾਰੇ ਖੁਦ ਮੁਖਤਿਆਰ ਸਨ। ਸੁੱਖ ਨਾਲ ਪੜ੍ਹੇ ਲਿਖੇ ਸਨ ਤੇ ਵੱਡੇ ਵੱਡੇ ਅਫਸਰ ਲੱਗੇ ਸਨ। ਵਹੁੱਟੀਆਂ ਵੀ ਲੱਗੀਆਂ ਸਨ ਸਰਕਾਰੀ ਨੋਕਰੀ ਤੇ। 
            ਬਾਈ ਨੇ ਗੁੱਡੀ ਨੂੰ ਵੀ ਪੜ੍ਹਾ ਕੇ ਟੀਚਰ ਲਵਾਤੀ ਹਰਿਆਣੇ ਚ ਤੇ ਉੱਥੇ ਲਿਵੇ ਹੀ ਵਿਆਹ ਤੀ। ਬਾਈ ਜਿਨ੍ਹਾ ਚਿਰ ਜਿਉਂਦਾ ਰਿਹਾ ਗੁੱਡੀ ਦਾ ਬਹੁਤ ਕਰਦਾ। ਅਖੇ ਮੇਰਾ ਪੰਜਵਾ ਪੁੱਤ ਹੈ। ਗੁੱਡੀ ਵੀ ਹਰ ਛੁੱਟੀ ਵਾਲੇ ਦਿਨ ਜਰੂਰ ਗੇੜਾ ਮਾਰਦੀ ਤੇ ਜੇ ਕਦੇ ਨਾ ਆਉਂਦੀ ਜਾਂ ਦੱਸ ਦਿਨ ਪੈ ਜਾਦੇ ਤਾਂ ਭਾਬੀ ਬਾਈ ਨੂੰ ਭੇਜ ਦਿੰਦੀ। ਅਸੀ ਤਾਂ ਕਦੇ ਪ੍ਰਹੁਣੇ ਨੂੰ ਵੀ ਉੱਚੀ ਬੋਲਦਾ ਨਹੀ ਸੁਣਿਆ ਸੀ। ਦਾਰੂ ਤਾਂ ਦੂਰ ਦੀ ਗੱਲ ਉਹ ਤਾਂ ਚਾਹ ਵੀ ਨਹੀ ਸੀ ਪੀਂਦਾ। ਘਰੇ ਵੀ ਰੱਬ ਦਾ ਦਿੱਤਾ ਸਭ ਕੁਝ ਸੀ ।ਦੋ ਪੁੱਤ ਸਨ । ਪਰ ਆਏ ਕਿਉਂ ਨਾ? ਇਹ ਵੀ ਖੁੱਲ ਕੇ ਨਹੀ ਦੱਸਦੇ। ਬਾਈ ਦੀ ਬਰਸੀ  ਤੇ ਉਸੇ ਦੀ ਬਰਸੀ ਤੇ ਗੁੱਡੀ ਨਾ ਆਵੇ........।
                      ਮੈਥੋਂ ਅੱਗੇ ਸੋਚ ਨਾ ਹੋਇਆ । ਮੇਰੀ ਬਰਸੀ ਤਾਂ ਨਾਂ ਹੀ ਮਨਾਇਉ ਅਜੇਹੀ। ਦੋ ਤਿੰਨ ਵਾਰ ਮੇਰੇ ਮੂੰਹ ਚੋ ਨਿਕਲਿਆ ਤਾਂ ਡਰਾਇਵਰ  ਡਰ ਗਿਆ ਤੇ ਉਸ ਨੇ ਕਾਰ ਰੋਕ ਦਿੱਤੀ। ਕੀ ਹੋਇਆ ?ਪਰ ਮੇਰੇ ਕੋਲ ਕੋਈ ਜਵਾਬ ਨਹੀ ਸੀ।ਮੈa ਮੱਥੇ ਤੇ ਆਇਆ ਪਸੀਨਾ ਪੂੰਝਿਆ ਤੇ ਕਿਹਾ ਚੱਲ ਕੁਸ ਨਹੀ।

 ਰਮੇਸ ਸੇਠੀ ਬਾਦਲ
ਮੋ 98 766 27233

Monday, 24 June 2013

ਤੇ ਸਾਨੂੰ ਪੁਲਿਸ ਨੇ ਅੰਦਰ ਕਰ ਦਿੱਤਾ।


                                       ਤੇ ਸਾਨੂੰ ਪੁਲਿਸ ਨੇ ਅੰਦਰ ਕਰ ਦਿੱਤਾ।


             ਪੰਜਾਬ ਦੇ ਕਾਲੇ ਦੋਰ ਦੀਆਂ ਕਥਾ ਕਹਾਣੀਆਂ ਅਸੀ ਅਕਸਰ ਨਿੱਤ ਅਖਬਾਰਾਂ ਚ ਪੜ੍ਹਦੇ ਹਾਂ। ਹੁਣ ਤਾਂ ਕਈ ਪੁਰਾਣੇ ਤੇ ਸੇਵਾਮੁਕਤ ਆਪਣੇ ਦੋਰ ਦੀਆਂ ਚੰਗੀਆਂ ਮੰਦੀਆਂ ਘਟਨਾਵਾਂ ਨੂੰ ਕਿਸੇ ਕਜਲਮ ਦੇ ਰੂਪ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਬਨਾਉਂਦੇ ਹਨ। ਲੋਕਾਂ ਨਾਲ ਵੀ ਬਹੁਤ ਧੱਕਾ ਹੋਇਆ ਉਸ ਦੋਰ ਵਿੱਚ ਤੇ ਪੁਲਿਸ ਨੇ ਵੀ ਬਹੁਤ ਚੰਮ ਦੀਆਂ ਚਲਾਈਆਂ। ਕਈ ਥਾਂ ਤੇ ਪੁਲਿਸ ਮੁਲਾਜਮਾਂ ਨਾਲ ਵੀ ਅਣਹੋਣੀ ਹੋਈ। ਇਹੀ ਤਾਂ ਕਾਲਾ ਦੋਰ ਸੀ। ਇੱਕ ਸੰਤਾਪ ਸੀ ਜੋ ਪੰਜਾਬ ਵਾਸੀਆਂ ਨੇ ਭੋਗਿਆ। ਬਹੁਤ ਸਾਰੇ ਨੋਜਵਾਨਾਂ ਨੂੰ ਗੋਲੀ ਦਾ ਨਿਸਾਨਾ ਬਣਾਇਆ ਗਿਆ ਚਾਹੇ ਉਹ ਪੁਲਿਸ ਮੁਕਾਬਲੇ ਦੇ ਰੂਪ ਵਿੱਚ ਸੀ ਜਾਂ ਅਖੋਤੀ ਖਾੜਕੂਆਂ ਦੇ ਨਾਂ ਤੇ। ਚਾਹੇ ਛੁਰੀ ਖਰਬੂਜੇ ਤੇ ਵੱਜੀ ਜਾਂ ਖਰਬੂਜਾ ਛੁਰੀ ਤੇ ਨੁਕਸਾਨ ਖਰਬੂਜੇ ਦਾ ਹੀ ਹੋਇਆ। 
              ਇਹ ਉਹਨਾ ਦਿਨਾਂ ਦੀ ਗੱਲ ਹੈ ਜਦੋ ਕਿਸੇ ਵਾਰਦਾਤ ਤੋਂ ਬਾਦ ਪ੍ਰਸਾਸਨ ਦੁਆਰਾ ਆਮ ਲੋਕਾਂ ਤੇ  ਪਾਬੰਦੀਆਂ ਲਗਾਈਆਂ ਜਾਂਦੀਆਂ ਸਨ। ਸੱਪ ਦੇ ਜਾਣ ਪਿੱਛੋ ਲਕੀਰ ਪਿੱਟਣ ਦਾ ਰਿਵਾਜ ਬਦਸਤੂਰ ਜਾਰੀ ਸੀ। ਤੇ ਭੋਲੇ ਭਾਲੇ ਲੋਕ ਫੱਸ ਜਾਂਦੇ ਸਨ ਤੇ ਪੁਲਿਸ ਦੇ ਛੋਟੇ ਮੁਲਾਜਿਮਾਂ ਦਾ ਤੋਰੀ ਫੁਲਕਾ ਚੱਲ ਜਾਂਦਾ ਸੀ। ਗੱਡੀਆਂ ਦੇ ਕਾਗਜ ਪੱਤਰ, ਪੁਲਿਸ ਨਾਕੇ, ਦੂਹਰੀਆਂ ਸਵਾਰੀਆਂ ਆਮ ਜਨਤਾ ਤਾਂ ਫਸੀ ਸਮਝੋ। ਉਸ ਦੋਰ ਵਿੱਚ ਖਾਕੀ ਤਾਂ ਰੱਬ ਹੀ ਹੁੰਦੀ ਸੀ ਤੇ ਬਿਨਾ ਵਕੀਲ, ਦਲੀਲ ਤੇ ਅਪੀਲ ਦੇ ਹੀ ਕਾਰਵਾਈ ਚਲਦੀ ਸੀ। ਹਾਂ ਪੈਸੇ ਦੇ ਪਹੀਏ ਜਰੂਰ ਚਲਦੇ ਸਨ। 
ਉਸ ਦਿਨ ਮੇਰੇ ਦਾਦਾ ਜੀ ਦਾ ਸੰਦੇਸ ਮਿਲਿਆ ਕਿ ਉਹਨਾਂ ਦੀ ਸੇਹਤ ਠੀਕ ਨਹੀ ਹੈ। ਉਸ ਸਮੇ ਉਹ ਆਪਣੇ ਜੱਦੀ ਪਿੰਡ ਘੁਮਿਆਰੇ ਰਹਿੰਦੇ ਸੀ। ਤੇ ਅਸੀ ਮੰਡੀ ਡੱਬਵਾਲੀ ਰਹਿੰਦੇ ਸਾਂ। ਸੱਤ ਕੁ ਕਿਲੋਮੀਟਰ ਤੇ ਸਾਡੇ ਸਹਿਰ ਤੇ ਪਿੰਡ ਦਰਮਿਆਨ ਪੰਜਾਬ ਹਰਿਆਣੇ ਦੀ ਹੱਦ ਸੀ। ਮੇਰੇ ਪਾਪਾ ਜੀ ਨੇ ਮੇਰੇ ਦਾਦਾ ਜੀ ਦਾ ਪਤਾ ਲੈਣ ਦੀ ਸਲਾਹ ਬਣਾਈ ਨਾਲ ਮੇਰੇ ਫੁੱਫੜ ਜੀ ਸ੍ਰੀ ਬਲਦੇਵ ਸਿੰਘ ਨੇ ਵੀ ਨਾਲ ਜਾਣਾ ਸੀ। ਮੈਂ ਵੀ ਨਾਲ ਜਾਣ ਦੀ ਜਿੱਦ ਕੀਤੀ ।ਉਸ ਸਮੇਂ ਸਾਡੇ ਕੋਲ ਇਨਫੀਲਡ ਮੋਟਰ ਸਾਇਕਲ ਹੁੰਦਾ ਸੀ। ਤੇ ਅਸੀ ਤਿੰਨੇ ਪਿੰਡ ਨੂੰ ਦਾਦਾ ਜੀ ਦਾ ਪਤਾ ਲੈਣ ਲਈ ਚੱਲ ਪਏ।ਅਜੇ ਗੁਰਨਾਨਕ ਕਾਲਜ ਕੋਲੇ ਪਹੁੰਚੇ ਸੀ ਕਿ ਨਾਕਾ ਲਾਈ ਖੜ੍ਹੇ ਪੁਲਿਸ ਮੁਲਾਜਮਾਂ ਨੇ ਰੋਕ ਲਿਆ। ਤਿੰਨ ਸਵਾਰੀਆਂ ਬੈਠੀਆਂ ਵੇਖ ਕੇ ਉਹ ਸਾਨੂੰ ਪੁਲਿਸ ਚੋਂਕੀ ਲੈ ਗਏ।
           ਅਸੀ ਕਸੂਰਵਾਰ ਸੀ। ਮੋਕੇ ਤੇ ਹਾਜਿਰ ਇੰਚਾਰਜ ਨੇ ਸਾੰਨੂ ਸਾਡੇ ਕੰਮ ਬਾਰੇ ਪੁਛਿਆ। ਤੇ ਜਦੋ ਮੇਰੇ ਪਾਪਾ ਜੀ ਨੇ ਦੱਸਿਆ ਕਿ ਉਹ ਹਰਿਆਣੇ ਵਿੱਚ ਫੀਲਡ ਕਾਨੂਨਗੋ ਹਨ ਤੇ ਇਹ (ਉਹਨਾ ਦਾ ਇਸਾਰਾ ਮੇਰੇ ਫੁਫੱੜ ਜੀ ਵੱਲ ਸੀ) ਬੀ ਡੀ ਪੀ ਓ ਦਫਤਰ ਲੰਬੀ ਵਿਖੇ ਪਟਵਾਰੀ ਹਨ ਤੇ ਮੇਰੇ ਬਾਰੇ ਦੱਸਿਆ ਕਿ ਇਹ ਕਾਕਾ ਬਾਦਲ ਸਕੂਲ ਵਿੱਚ ਸੁਪਰਡੈਂਟ ਹੈ। ਪੁਲਿਸ ਮੁਲਾਜਮ ਦੀਆਂ ਵਾਸਾ ਖਿੱਲ ਗਈਆਂ ਤੇ ਕਹਿੰਦਾ ਅੱਜ ਤਾਂ ਚੰਗੇ ਮੁਲਾਜਿਮ ਫਸੇ ਹਨ। ਸਾਡੀ ਤਿੰਨਾਂ ਦੀ ਜਾਮਾ ਤਲਾਸੀ ਲਈ ਗਈ ਤੇ ਜੇਬ ਵਿੱਚਲੇ ਪੈਸੇ, ਕਾਗਜ ਪੱਤਰ, ਸਾਡੀਆਂ ਘੜੀਆਂ ਤੇ ਪਾਪਾ ਜੀ ਦੇ ਪਾਇਆ ਸੋਨੇ ਦਾ ਕੜਾ ਲੈ ਲਿਆ। ਸਾਨੂੰ ਉਥੇ ਪਏ ਮੰਜੇ ਤੇ ਬੈਠਣ ਦਾ ਹੁਕਮ ਸੁਣਾਕੇ ਇਹ ਅਹਿਸਾਣ ਵੀ ਕਰ ਦਿੱਤਾ ਕਿ ਤੁਸੀ ਮੁਲਾਜਿਮ ਹੋ ਇਸ ਲਈ ਮੰਜੇ ਤੇ ਬਿਠਾ ਰਹੇ ਹਾਂ ਨਹੀ ਤਾਂ ਥੱਲੇ ਹੀ ਬਿਠਾਉਣਾ ਸੀ। ਉਸ ਦਿਨ ਸਨੀਵਾਰ ਸੀ ਤੇ ਉਹਨਾਂ ਮਤਾਬਿਕ ਹੁਣ ਸਾਨੂੰ ਸੋਮਵਾਰ ਨੰ ਹੀ ਜੱਜ ਦੇ ਪੇਸ ਕੀਤਾ ਜਾ ਸਕੇਗਾ ਤੇ ਸੋਮਵਾਰ ਤੋਂ ਪਹਿਲਾਂ ਜਮਾਨਤ ਮੁਸਕਿਲ ਸੀ ਤੇ ਦੋ ਦਿਨ ਸਾਨੂੰ ਪੁਲਿਸ ਹਿਰਾਸਤ ਵਿੱਚ ਹੀ ਰਹਿਣਾ ਪੈਣਾ ਸੀ।
             ਅਸੀ ਘੰਟਾ ਕੁ ਮੰਜੇ ਤੇ ਬੈਠੇ ਰਹੇ ਤੇ ਬਾਦ ਸੰਦੇਸ ਭੇਜਣ ਦੀ ਕੋਸਿਸ ਕਰਦੇ ਰਹੇ ਪਰ ਕੋਈ ਜੁਗਾੜ ਨਾ ਬਣਿਆ । ਮੇਰਾ ਵਿਚਾਰ ਸੀ ਕਿ ਕਿਵੇ ਨਾ ਕਿਵੇ ਅੱਡੇ ਤੇ ਮੋਹਰੀ ਸੇਠ ਨੂੰ ਤੱਕ ਗੱਲ ਪਹੁੰਚਾਈ ਜਾਵੇ ਕਿਉਂਕਿ ਉਸ ਦੀ ਕਿਲਿਆਂਵਾਲੀ ਚੋਂਕੀ ਚ ਪੂਰੀ ਜਾਣ ਪਹਿਚਾਣ ਸੀ ਪਰ ਕੋਈ ਗੱਲ ਨਾ ਬਣੀ ਤੇ ਸੂਰਜ ਵੀ ਛਿੱਪਣ ਲਈ ਉਤਾਵਲਾ ਹੋ ਰਿਹਾ ਸੀ। ਤੇ ਸਾਡੇ ਤਿੰਨਾਂ ਦੇ ਮੱਥੇ ਤੇ ਚਿੰਤਾਂ ਸਾਫ ਝਲਕ ਰਹੀ ਸੀ ਤੇ ਇਹ ਚਿੰਤਾ ਗੂੜੀ ਹੁੰਦੀ ਜਾ ਰਹੀ ਸੀ। ਏਨੇ ਨੂੰ ਪਿੰਡ ਕੰਦੂ ਖੇੜੇ ਦਾ ਸਰਪੰਚ ਕਿਸੇ ਕੰਮ ਲਈ ਚੋਂਕੀ ਆ ਗਿਆ ਤੇ ਉਹ ਮੇਰੇ ਫੁੱਫੜ ਜੀ ਨੂੰ ਚੰਗੀ ਤਰਾਂ ਜਾਣਦਾ ਸੀ। ਉਸ ਨੇ ਜਦੋ ਸਾਡੀ ਹਾਲਤ ਦੇਖੀ ਤਾਂ ਉਹ ਚੋਕੀ ਇੰਚਾਰਜ ਤੇ ਗੁੱਸੇ ਹੋਇਆ। ਉਸ ਨੇ ਕਿਹਾ ਇਹ ਤਿੰਨੇ ਮੁਲਾਜਿਮ ਹਨ ਖਾੜਕੂ ਨਹੀ। ਕਿਉਂ ਤੁਸੀ ਆਮ ਜੰਤਾ ਨੂੰ ਤੰਗ ਕਰਦੇ ਹੋ।ਜੇ ਤੁਹਾਨੂੰ ਜਿਆਦਾ ਹੀ ਡਰ ਹੈ ਤਾਂ ਇਹਨਾਂ ਨੂੰ ਵਾਪਿਸ ਡੱਬਵਾਲੀ ਭੇਜ ਦਿਉ। ਸਰੀਫ ਨਾਗਰਿਕਾ ਨੂੰ ਤੰਗ ਕਰਨਾ ਠੀਕ ਨਹੀ। ਪਤਾ ਨਹੀ ਉਸ ਸਰਪੰਚ ਦਾ ਪੁਲਿਸ ਵਿੱਚ ਏਨਾ ਦਬਦਬਾ ਕਿਉਂ ਸੀ।ਉਸ ਅੱਗੇ ਕੋਈ ਪੁਲਿਸ ਵਾਲਾ ਨਹੀ ਸੀ ਬੋਲ ਰਿਹਾ। ਫਿਰ ਪੁਲਿਸ ਨੇ  ਸਾਨੂੰ ਛੱਡ ਦਿੱਤਾ । ਉਸ ਸਰਪੰਚ ਦੀ ਬਦੋਲਤ  ਸਾਡੇ ਜਮਾਂ ਪੈਸੇ ਜੋ ਦੋ ਹਜਾਰ ਦੇ ਕਰੀਬ ਸਨ ਤੇ ਬਾਕੀ ਸਮਾਨ ਸਾਨੂੰ ਵਾਪਿਸ ਮਿਲ ਗਿਆ। ਜਿਸਦੀ ਪੁਲਿਸ ਕੋਲੋ ਵਾਪਿਸੀ ਦੀ ਉਮੀਦ ਘੱਟ ਹੀ ਸੀ। ਫਿਰ ਅਸੀ ਵਾਪਿਸ ਹੀ ਘਰ ਆ ਗਏ।  ਉਹ ਸਰਪੰਚ ਜੋ ਕਿਸੇ ਵੀ ਬਹਾਨੇ ਚੋਕੀ  ਆਇਆ ਸਾਡੇ ਲਈ ਰੱਬ ਤੋਂ ਘੱਟ ਨਹੀ ਸੀ। ਨਹੀ ਤਾਂ ਕੀ ਹੁੰਦਾ ਹੁਣ ਤਾਂ ਸੋਚ ਕੇ ਹੀ ਡਰ ਆਉਂਦਾ ਹੈ। 
ਰਮੇਸ ਸੇਠੀ ਬਾਦਲ
ਮੋ 98 766 27233      

Saturday, 22 June 2013

ਜਦੋਂ ਮੈਂ ਮੇਰੇ ਦਾਦਾ ਜੀ ਦਾ ਕੋਟ ਪਾਕੇ ਵਿਆਹ ਗਿਆ।


 ਜਦੋਂ ਮੈਂ ਮੇਰੇ ਦਾਦਾ ਜੀ ਦਾ ਕੋਟ ਪਾਕੇ ਵਿਆਹ ਗਿਆ।

      ਪੀੜੀ ਦਰ ਪੀੜੀ ਹਲਾਤ ਬਦਲਦੇ ਜਾਂਦੇ ਹਨ। ਉਨੀਵੀ ਸਦੀ ਦੀ ਸੋਚ ਤੇ ਫਿਰ ਵੀਹਵੀ ਸਦੀ ਦੀ ਸੋਚ ਤੇ ਹੁਣ ਤਾਂ ਇੱਕੀਵੀ ਸਦੀ ਦੀ ਸੋਚ ਚੱਲ ਰਹੀ ਹੈ। ਪੁਰਾਣੇ ਜਮਾਨੇ ਵਿੱਚ ਲੋਕ ਬਹੁਤ ਸਾਦਗੀ ਤੇ ਗਰੀਬੀ ਭਰਿਆ ਜੀਵਨ ਬਤੀਤ ਕਰਦੇ ਸਨ। ਪੁਰਾਣੇ ਕੱਪੜਿਆਂ ਅਤੇ ਜੁੱਤੀਆਂ ਨੂੰ ਟਾਂਕੇ ਨਾ ਕੇ ਆਮ ਪਹਿਣਦੇ ਸਨ। ਬਹੁਤੇ ਲੋਕਾਂ ਕੋਲ ਇੱਕ ਹੀ ਸੂਟ ਹੁੰਦਾ ਸੀ ਤੇ ਕਈ ਵਾਰੀ ਨੂੰ ਰਾਤ ਨੂੰ ਧੋ ਕੇ ਸਵੇਰੇ ਉਹ ਹੀ ਸੂਟ ਪਹਿਣ ਲਿਆ ਜਾਂਦਾ ਸੀ। ਨਵੇਂ ਕਪੜੇ ਤਾਂ ਕਿਸੇ ਖਾਸ ਵਿਆਹ ਸਾਦੀ ਤੇ ਹੀ ਮਿਲਦੇ ਸਨ। 
          ਉਸ ਸਮੇ ਬਹੁਤੇ ਲੋਕ ਗਰਮੀਆਂ ਚ ਨੰਗੇ ਪਿੰਡੇ ਤੇ ਸਰਦੀਆਂ ਚ ਤਿੰਨ ਤਿੰਨ ਚਾਰ ਚਾਰ ਕੁੜਤੇ ਪਾਉਂਦੇ ਸੀ। ਵਿਆਹ ਸਾਦੀ ਵੇਲੇ ਕਿਸੇ ਦੇ ਮੰਗ ਕੇ ਕਪੜੇ ਪਹਿਣਨ ਦਾ ਆਮ ਪ੍ਰਚਲਣ ਸੀ। ਕੋਈ ਇਸ ਦੀ ਸਰਮ ਨਹੀ ਸੀ ਮੰਨਦਾ। ਆਜ ਕ੍ਹਲ ਤਾਂ ਆਮਦਨ ਦਾ ਬਹੁਤਾ ਹਿੱਸਾ ਕਪੜੇ ਤੇ ਬੂਟਾਂ ਤੇ ਹੀ ਖਰਚ ਹੋ ਜਾਂਦਾ ਹੈ। ਤੇ ਇਹ ਜਨਾਨੀਆਂ ਤਾਂ ਇੱਕ ਸੂਟ ਇੱਕ ਫੰਕਸਨ ਤੇ ਪਹਿਣ ਕੇ ਦੂਜੇ ਫੰਕਸਨ ਤੇ ਨਹੀ ਪਹਿਣਦੀਆਂ । ਜੇ ਕੋਈ ਪਹਿਣ ਵੀ ਲਵੇ ਤਾਂ ਦੂਸਰੀਆਂ ਫੱਟ ਟੋਕ ਦਿੰਦੀਆਂ ਹਨ।ਵੈਸੇ ਤਾਂ ਬਚਪਣ ਤੋਂ ਹੀ ਸਾਡੇ ਘਰ ਦੇ ਹਲਾਤ ਠੀਕ ਸਨ। ਪਾਪਾ ਜੀ ਸਰਕਾਰੀ ਮੁਲਾਜਮ ਸਨ। ਆਪਣਾ ਘਰ ਤੇ ਗੁਜਾਰੇ ਜੋਗੀ ਜਮੀਨ ਵੀ ਸੀ। ਚੰਗਾ ਪਹਿਨਣਾ ਚੰਗਾ ਖਾਣਾ ਸੁਰੂ ਤੋਂ ਹੀ ਨਸੀਬ ਹੋਇਆ ਹੈ। ਬਾਕੀ ਰਿਸਤੇਦਾਰ ਵੀ ਚੰਗੇ ਸਨ ਤੇ ਰੀਸੋ ਰੀਸ ਚੰਗਾ ਬਾਣਾ ਤੇ ਖਾਣਾ ਮਿਲਦਾ ਸੀ। ਪਰ ਅਜ ਕਲ ਦੇ ਹਾਲਾਤਾਂ ਤੋਂ ਕਿਤੇ ਪਿੱਛੇ ਸੀ।
          ਮੇਰੇ ਨਾਨਕੇ ਪਰਿਵਾਰ ਵਿੱਚ ਇੱਕ ਵਿਆਹ ਸੀ। ਸਰਦੀਆਂ ਦੇ ਦਿਨ ਸਨ ਤੇ ਮੇਰੇ ਕੋਲੇ ਬਸ ਇੱਕ ਪੂਰੀ ਬਾਂਹ ਦਾ ਸਵੈਟਰ ਹੀ ਸੀ ਪੁਰਾਣਾ ਜਿਹਾ।ਵਿਆਹ ਦਾ ਚਾਅ ਸੀ ਪਰ ਢੰਗ ਦੇ ਕਪੜੇ ਨਹੀ ਸਨ। ਮੈਂ ਉਦੋ ਨੋਵੀ ਜਮਾਤ ਵਿੱਚ ਪੜਦਾ ਸੀ। ਮਹੀਨਾ ਕੁ ਪਹਿਲਾਂ ਹੀ ਮੇਰੇ ਦਾਦਾ ਜੀ ਨੇ ਨਵਾਂ ਕੋਟ ਸਿਲਵਾਇਆ ਸੀ। ਮੈਂ ਵੀ ਨਾਲ ਗਿਆ ਸੀ ਹੰਸੇ ਮਦਨ ਦੀ ਦੁਕਾਨ ਤੋਂ ਲਿਆ ਸੀ।ਵੈਸੇ ਉਹਨਾਂ ਦੀ ਦੁਕਾਨ ਦਾ ਪੂਰਾ ਨਾਮ ਮੈਸਰਜ ਹੰਸਰਾਜ ਮਦਨ ਲਾਲ ਸੀ।ਮੈਂ ਡਰਦੇ ਡਰਦੇ ਨੇ ਮੇਰੇ ਦਾਦਾ ਜੀ ਤੋਂ ਉਹਨਾਂ ਦਾ ਕੋਟ ਵਿਆਹ ਲਈ ਮੰਗ ਹੀ ਲਿਆ। ਮੇਰੇ ਦਾਦਾ ਜੀ ਦਾ ਤੇ ਮੇਰੀ ਉਮਰ ਦਾ ਕੋਈ ਬਿਆਲੀ ਕੁ ਸਾਲਾਂ ਦਾ ਫਰਕ ਸੀ ਤੇ ਸਰੀਰ ਇੱਕੋ ਜਿਹਾ ਹੀ ਸੀ। ਬਸ ਫਿਰ ਕੀ ਮੈਂ ਮੇਰੇ ਦਾਦਾ ਜੀ ਦਾ ਕੋਟ ਪਾਕੇ ਨਾਨਕੇ ਵਿਆਹ ਦੇਖ ਆਇਆ। ਮੇਰੀ ਪੂਰੀ ਟੋਹਰ ਸੀ ਤੇ ਮੈਂ ਹਰ ਇੱਕ ਨੂੰ ਬਿਨਾਂ ਪੁੱਛੇ ਦੱਸ ਵੀ ਰਿਹਾ ਸੀ।ਮੇਰੇ ਦਾਦਾ ਜੀ ਵੀ ਮੇਰੇ ਕੋਟ ਪਾਇਆ ਦੇਖ ਕੇ ਖੁੱਸ ਨਜਰ ਆਉਂਦੇ ਸਨ।
ਰਮੇਸ ਸੇਠੀ ਬਾਦਲ 
ਮੋ 98 766 27233   

ਸੇਵਾ ਦਾ ਤਾਜਾ ਫਲ


 ਸੇਵਾ ਦਾ ਤਾਜਾ ਫਲ

ਅਸੀ ਜਿੰਦਗੀ ਵਿੱਚ ਬਾਰੀ ਵਾਰੀ ਚੰਗਾ ਤੇ ਬਹੁਤ ਵਾਰੀ ਮੰਦਾ ਕਰਦੇ ਹਾਂ। ਜੇ ਸਾਨੂੰ ਮਾੜੇ ਕੰਮ ਦੀ ਸਜਾ ਮਿਲਦੀ ਹੈ ਤਾਂ ਚੰਗੇ ਕੰਮ ਦਾ ਫਲ ਵੀ ਨਾਲ ਦੀ ਨਾਲ ਮਿਲ ਜਾਂਦਾ ਹੈ। ਪਰ ਅਸੀ ਉਸ ਦੀ ਰਮਜ ਨੂੰ ਸਮਝਦੇ ਨਹੀ। ਜੇ ਸਾਡਾ ਕੋਈ ਨੁਕਸਾਨ ਹੋ ਜਾਵੇ ਤਾਂ ਵੀ ਅਸੀ ਕਦੇ ਵਿਚਾਰਣ ਦੀ ਕੋਸਿਸ ਨਹੀ ਕਰਦੇ ਸਗੋਂ ਉਲਟਾ ਕਹਿੰਦੇ ਹਾਂ ਕਿ ਯਾਰ ਕਿਸੇ ਦਾ ਮਾੜਾ ਨਹੀ ਸੋਚੀਦਾ, ਕਰਨਾ ਤਾਂ ਇੱਕ ਪਾਸੇ ਰਿਹਾ ਪਰ ਫਿਰ ਵੀ ਪਤਾ ਨਹੀ ਇਹ ਕਿਉਂ ਵਾਪਰ ਗਿਆ।
               ਇੱਕ ਦਿਨ ਅਸੀ ਦੋਨੋ ਬਠਿੰਡੇ ਤੋਂ ਵਾਪਿਸ ਡੱਬਵਾਲੀ ਆ ਰਹੇ ਸੀ ਰਸਤੇ ਵਿੱਚ ਕਿਸੇ ਪਿੰਡ ਦੇ ਅੱਡੇ ਤੇ ਸ੍ਰੀ ਵੇਦ ਪ੍ਰਕਾਸ ਗੁਪਤਾ ਜੋ ਸਾਡੀ ਚੰਗੀ ਜਾਣ ਪਹਿਚਾਣ ਵਾਲਿਆਂ ਵਿੱਚੋ ਹਨ ਬੱਸ ਦੇ ਇੰਤਜਾਰ ਵਿੱਚ ਖੜੇ ਸਨ। ਸਾਡੀ ਕਾਰ ਦੀ ਰਫਤਾਰ ਤੇਜ ਸੀ ਤੇ ਅਸੀ ਕਾਫੀ ਅੱਗੇ ਨਿੱਕਲ ਗਏ ਤੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਤਾਂ ਮੈਂ ਕਾਰ ਵਾਪਿਸ ਮੋੜ ਲਈ। ਲਗਭਗ ਪੋਣਾ ਕਿਲੋਮੀਟਰ ਚਾਰ ਬੈਕ ਲਿਜਾ ਕੇ ਉਹਨਾ ਨੂੰ ਬਿਠਾਇਆ। ਉਹ ਬਹੁਤ ਖੁ± ਹੋਏ ਤੇ ਉਹਨਾ ਨੇ ਮਾਣ ਜਿਹਾ ਮਹਿਸੂਸ ਕੀਤਾ।ਤੇ ਖੁਲ੍ਹੇ ਦਿਲ ਨਾਲ ਪ੍ਰਸੰਸਾ ਵੀ ਕੀਤੀ। 
ਅਜੇ ਦੋ ਦਿਨ ਹੀ ਬੀਤੇ ਸਨ ਕਿ ਅਸੀ ਬਠਿੰਡੇ ਤੋਂ ਹੀ ਵਾਪਿਸ ਆਉਣਾ ਸੀ। ਅਸੀ ਮਿਲਕ ਪਲਾਂਟ ਦੇ ਕੋਲ ਫਾਟਕ ਤੇ ਇਸੇ ਉਮੀਦ ਨਾਲ ਖੜ੍ਹੇ ਸੀ ਕਿ ਇੱਥੇ ਬਸ ਰੁੱ ਹੀ ਜਾਵੇ ਗੀ। ਕਿਉਂਕਿ ਅਸੀ ਉਸ ਦਿਨ ਬੱਸ ਤੇ ਹੀ ਗਏ ਸੀ।ਅਜੇ ਦੱਸ ਮਿੰਟ ਕੁ ਹੀ ਹੋਏ ਸਨ ਖੜਿਆਂ ਨੂੰ ਬੱਸ ਤੇ ਕੋਈ ਨਾ ਆਈ ਪਰ ਇੱਕ ਮਾਰੂਤੀ ਜਰੂਰ ਬੈਕ ਚਲ ਕੇ ਸਾਡੇ ਵੱਲ ਆ ਰਹੀ ਸੀ। ਨੇੜੇ ਆ ਕੇ ਕਾਰ ਵਾਲਿਆਂ ਨੇ ਕਾਰ ਦਾ ਸੀਸਾ ਖੋਲਿਆ ਤੇ ਆਜੋ ਅੰਕਲ ਜੀ ਕਹਿ ਕੇ ਸਾਨੂੰ ਬਿਠਾ ਲਿਆ। ਕਾਰ ਮੇਰੇ ਬੇਟੇ ਦੇ ਦੋਸਤ ਸੰਨੀ ਦੀ ਸੀ ਤੇ ਉਹ ਆਪ ਹੀ ਚਲਾ ਰਿਹਾ ਸੀ।ਉਸ ਦੇ ਨਾਲ ਉਸ ਦਾ ਦੋਸਤ ਵੀ ਸੀ।  ਉਸ ਨੇ ਜੋਰ ਦੇ ਕੇ ਮੈਨੂੰ ਮੂਹਰਲੀ ਸੀਟ ਤੇ ਬਿਠਾ ਲਿਆ ਤੇ ਘਰ ਛੱਡ ਕੇ ਗਏ।ਮੈਨੂੰ ਇਉ ਲੱਗਿਆ ਇਹ ਕ੍ਹਲ ਵੇਦ ਅੰਕਲ ਨੂੰ ਨਾਲ ਬੈਠਾਉਣ ਦਾ ਹੀ ਫਲ ਸੀ ਜੋ ਮੈਨੂੰ ਨਾਲ ਦੀ ਨਾਲ ਹੀ ਮਿਲ ਗਿਆ।
ਰਮੇਸ ਸੇਠੀ ਬਾਦਲ
ਮੋ 98 766 27233

Tuesday, 18 June 2013

ਜਦੋ ਸਾਨੂੰ ਆਪਣੀ ਸਰਾਰਤ ਤੇ ਪਛਤਾਵਾ ਹੋਇਆ।


                                         ਜਦੋ ਸਾਨੂੰ ਆਪਣੀ ਸਰਾਰਤ ਤੇ ਪਛਤਾਵਾ ਹੋਇਆ।


            ਮੈਂ ਨੋਵੀ ਤੇ ਦੱਸਵੀ ਜਮਾਤ ਬੋਰਡ ਦੀ ਹੀ ਪਾਸ ਕੀਤੀ ਹੈ। ਸਾਡਾ ਸੇਂਟਰ ਪਿੰਡ ਲੰਬੀ ਬਣਾ ਹੁੰਦਾ ਸੀ ਤੇ ਅਸੀਂ ਘਮਿਆਰੇ ਤੋਂ ਬਸ ਰਾਹੀ ਲੰਬੀ ਆਉਂਦੇ। ਬੱਸਾਂ ਵਾਲੇ ਸਾਨੂੰ ਪਾੜਿਆ ਨੂੰ ਨਾ ਬਿਠਾਉਂਦੇ ਕਿਉਂਕਿ ਅਸੀ ਟਿਕਟ ਨਹੀ ਸੀ ਲੈਂਦੇ। ਜਦੋਂ ਬਸ ਤੁਰ ਪੈਂਦੀ ਤਾਂ ਅਸੀ ਫਟਾਫਟ ਬੱਸ ਦੇ ਪਿਛੋਂਦੀ ਬੱਸ ਦੀ ਛੱਤ ਉਪੱਰ ਜਾ ਬੈਠਦੇ। ਕਿਉਂਕਿ ਅਸੀ ਸਾਰੇ ਸਰੀਫ ਹੀ ਹੁੰਦੇ ਸਾਂ ਤੇ ਸਰਾਰਤਾਂ ਕਰਨਾ ਸਾਡਾ ਜਨਮ ਸਿੱਧ ਆਧਿਕਾਰ ਸੀ। ਅਸੀ ਬੱਸ ਦੀ ਛੱਤ ਉੱਪਰ ਪਏ ਲੋਕਾਂ ਦੇ ਸਮਾਨ ਦੀ ਫਰੋਲਾ ਫਰਾਲੀ ਕਰਦੇ, ਪੈਸੇ ਟਕੇ ਨੂੰ ਹੱਥ ਨਾ ਲਾਉਂਦੇ ਪਰ ਖਾਣ ਵਾਲਾ ਸਮਾਨ ਸਾਡੀ ਨਿਗ੍ਹਾ ਤੋ ਬਚ ਨਾ ਸਕਦਾ। 
            ਪਹਿਲੇ ਦਿਨ ਅਸੀ ਕਿਸੇ ਹੱਟੀ ਵਾਲੇ ਦੇ ਸਮਾਨ ਚੋ ਥੋੜੇ ਜਿਹੇ ਸਕਰਪਾਰੇ, ਪਤਾਸੇ ਤੇ ਪਕੋੜੀਆਂ ਨੂੰ ਹੀ ਰਗੜਿਆ। ਇਹ ਸਾਡੀ ਪਹਿਲੀ ਕਾਰਵਾਈ ਸੀ ਤੇ ਬਹੁਤ ਥੋੜੇ ਜਣੇ ਇਸ ਦੇ ਭਾਗੀਦਾਰ ਸਨ ਤੇ ਸਾਡਾ ਭੇਤ ਵੀ ਬਣਿਆ ਰਿਹਾ। ਪਰ ਅਗਲੇ ਦਿਨ ਸਾਡਾ ਹੋਸਲਾ ਵੱਧ ਗਿਆ ਸੀ ਤੇ ਤਕਰੀਬਣ ਸਾਰੇ ਹੀ ਭਾਗੀਦਾਰ ਬਣ ਗਏ। ਸਭ ਤੋਂ ਪਹਿਲਾਂ ਅਸੀ ਇੱਕ ਯੋਗੀ ਦੀ ਬਗਲੀ ਦੀ ਤਲਾਸੀ ਲਈ ਤੇ ਸਾਨੂੰ ਖਾਣ ਨੂੰ ਖਾਸ ਨਹੀ ਮਿਲਿਆ। ਇੱਕ ਦੋ ਡਿੱਬੇ ਜਿਹੇ ਹੋਰ ਫਰੋਲੇ ਪਰ ਸਾਡੇ ਮੇਹਨਤ ਪੱਲੇ ਨਾ ਪਈ। ਅੱਜ ਤੇ ਉਹ ਲੋਕ ਜਿਆਦਾ ਉਤਾਵਲੇ ਸੀ ਜਿਨ੍ਹਾ ਨੇ ਕਲ੍ਹ ਡਰਦਿਆਂ ਨੇ ਜਿਆਦਾ ਹੀ ਸਰਾਫਤ ਦਿਖਾਈ ਸੀ। 
              ਬੱਸ ਤੇ ਇੱਕ ਖੂੰਜੇ ਚ ਇੱਕ ਪਿੱਤਲ ਦੀ ਟੋਕਣੀ ਪਈ ਸੀ ਤੇ ਉੱਪਰ ਲਾਲ ਕੱਪੜਾ ਬੰਨਿਆ ਸੀ ਤੇ ਉਹ  ਸਾਨੂੰ ਬੜਾ ਅਜੀਬ ਜਿਹਾ ਲੱਗਦਾ ਸੀ। ਕਿਸੇ ਬਾਹਲੇ ਉਤਾਵਲੇ ਨੇ ਕਪੜਾ ਖੋਲ ਕੇ ਦੇਖ ਹੀ ਲਿਆ ਤੇ ਦੇਖਦੇ ਹੀ ਉਸ ਦੀਆਂ ਵਾਛਾਂ ਖਿਲ ਗਈਆਂ। ਕਿਉਂਕਿ ਉਸ ਟੋਕਣੀ ਵਿੱਚ ਪੰਜੀਰੀ ਸੀ ਤੇ ਉਹ ਵੀ ਦੇਸੀ ਘਿਉ ਦੀ। ਦੇਸੀ ਘਿਉ ਦੀ ਖੁਸਬੂ ਬਾਹਰ ਤੱਕ ਆ ਰਹੀ ਸੀ। ਬਸ ਫਿਰ ਕੀ ਸੀ ਦੇਖਦੇ ਹੀ ਦੇਖਦੇ ਟੋਕਣੀ ਦਾ ਥੱਲਾ ਨਜਰ ਆਉਣ ਲੱਗ ਪਿਆ। ਤੇ ਸਾਡੇ ਸਾਰਿਆਂ ਦੇ ਹੱਥ ਧਿੰਦੇ ਹੋ ਗਏੇ ।ਤੇ ਢਿੱਡ ਵੀ ਭਰ ਗਿਆ।
             ਏਨੇ ਨੂੰ ਬਸ ਲੰਬੀ ਪਹੁੰਚ ਗਈ ।ਸਾਡਾ ਪੇਪਰ ਦੋ ਵਜੇ ਸੀ ਤੇ ਅਜੇ ਕਾਫੀ ਸਮਾਂ ਪਿਆ ਸੀ। ਤੇ ਅਸੀ ਅਜੇ ਬੱਸ ਸਟੈਂਡ ਤੇ ਹੀ ਖੜ੍ਹੇ ਸੀ ਕਿ ਇੱਕ ਚਾਲੀ ਪੰਜਾਹ ਸਾਲ ਦਾ ਬਾਬਾ ਉੱਚੀ ਉੱਚੀ ਰੋ ਰਿਹਾ ਸੀ ।ਉਸ ਦੇ ਹੱਥ ਵਿੱਚ ਓਹੀ ਟੋਕਣੀ ਸੀ ਜਿਸ ਨੂੰ ਅਸੀ ਹੀ ਖਾਲੀ ਕੀਤਾ ਸੀ। ਉਸ ਨੇ ਟੋਕਣੀ ਇਉਂ ਫੜੀ ਹੋਈ ਸੀ ਜਿਵੇਂ ਉਹ ਉਸ ਵਿੱਚ ਪਾਣੀ ਭਰਣ ਚੱਲਿਆ ਹੋਵੇ। ਰੋਣ ਦਾ ਕਾਰਣ ਪੁੱਛਣ ਤੇ ਉਸ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਪੰਜੀਰੀ ਦੇਣ ਚੱਲਿਆ ਸੀ ਜੋ ਨਾਲ ਦੇ ਪਿੰਡ ਵਿਆਹੀ ਹੈ ਤੇ ਉਸ ਦੇ ਮੁੰਡਾ ਹੋਇਆ ਹੈ। ਸਾਰੀ        ੇ ਪੰਜੀਰੀ ਬਸ ਉੱਪਰ ਬੈਠੇ ਮੁੰਡਿਆਂ ਨੇ ਖਾ ਲਈ ਤੇ ਹੁਣ ਉਹ ਕਿਹੜਾ ਮੂੰਹ ਲੈ ਕੇ ਖਾਲੀ ਹੱਥ ਧੀ ਦੇ ਸੋਹਰੇ ਘਰ  ਜਾਵੇਗਾ।
              ਉਸ ਦਾਹੜੀ ਵਾਲੇ ਬਾਬੇ ਨੂੰ ਰੋਦਾਂ ਦੇਖ ਕੇ ਸਾਡੇ ਮੂੰਹ ਵੀ ਲਟਕ ਗਏ। ਕਿਉਂਕਿ ਬਾਬੇ ਦੀ ਇਸ ਦੁਰਦਸਾ ਦੇ ਜੁੰਮੇਦਾਰ ਵੀ ਅਸੀ ਸੀ। ਫਿਰ ਅਸੀ ਸਾਰਿਆਂ ਨੇ ਕੁਝ ਗਿਟਮਿਟ ਕੀਤੀ ਤੇ ਸਿਆਣੇ ਜਿਹੇ ਬਣ ਕੇ ਬਾਬੇ ਤੋਂ ਉਸ ਪੰਜੀਰੀ ਦੀ ਲਾਗਤ ਪੁੱਛੀ। ਬਾਬੇ ਦੇ ਦੱਸਣ ਅਨੁਸਾਰ ਉਹ ਦੋ ਕਿਲੋ ਦੇਸੀ ਘਿਉ ਦੀ ਪੰਜੀਰੀ ਸੀ ਤੇ ਉਸਤੇ ਉਸਦਾ ਲੱਗਭਗ ਡੇਢ ਸੋ  ਰੁਪਿਆ ਖਰਚ ਆਇਆ ਸੀ। ਪਰ ਹੁਣ ਕੀ ਹੋ ਸਕਦਾ ਹੈ। ਉਹ ਬਹੁਤ ਗਰੀਬ ਕਿਸਾਨ ਹੈ। ਫਿਰ ਅਸੀ ਸਾਰਿਆ ਨੇ ਆਪਣੀ ਜੇਬ ਵਿਚਲੇ  ਪੈਸਿਆਂ ਚੋ ਪੰਜ ਪੰਜ ਰੁਪਏ ਤੇ ਕਿਸੇ ਨੇ ਇਸ ਤੋਂ ਵੀ ਘੱਟ ਰੁਪਏ ਇਕੱਠੇ ਕੀਤੇ ।ਅਸੀ ਉਹਨਾਂ ਤੋਂ ਵੀ ਪੈਸੇ ਮੰਗੇ ਜੋ ਸਾਡੇ ਨਾਲ ਨਹੀ ਸਗੋ ਦੂਸਰੀ ਬਸ ਤੇ ਆਏ ਸਨ। ਇਸ ਤਰ੍ਹਾਂ ਅਸੀ ਇੱਕ ਸੋ ਨੱਬੇ ਰੁਪਏ ਇੱਕਠੇ ਕਰਕੇ ਉਸ ਬਜੁਰਗ ਨੂੰ ਦੇ  ਦਿੱਤੇ। 
                 ਫਿਰ ਕਈ ਦਿਨ ਇਸ ਪਛਤਾਵੇ ਦੀ ਅੱਗ ਵਿੱਚ ਕੁਲਝਦੇ ਰਹੇ। ਕਈ ਦਿਨ ਸਾਡੇ ਚੇਹਰੇ ਤੋਂ ਹਾਸਾ ਗਾਇਬ ਰਿਹਾ। ਅਸੀ ਡਰਦਿਆਂ ਨੇ ਕਈ ਦਿਨ ਘਰੇ ਵੀ ਨਾ ਦੱਸਿਆ ਕਿਉਂਕਿ ਓਦੋ ਮਾਂ ਪਿਓ ਦੀ ਕੁੱਟ ਬਹੁਤ ਭੈੜੀ ਹੁੰਦੀ ਸੀ ਤੇ ਮਾਂ ਦੀਆਂ ਘਸੀਆਂ ਜਿਹੀਆਂ ਚੱਪਲਾਂ ਪੀੜ ਬਹੁਤ ਕਰਦੀਆਂ ਸਨ। 
ਰਮੇਸ ਸੇਠੀ ਬਾਦਲ
ਮੋ 98 766 27233  

Sunday, 16 June 2013

ਭੇਲ ਪੂਰੀ ਵਾਲੇ ਦਾ ਕਮਾਲ

          

                                                ਭੇਲ ਪੂਰੀ ਵਾਲੇ ਦਾ ਕਮਾਲ

        ਗੱਲ ਕੋਈ ਅੱਠ ਦੱਸ ਸਾਲ ਪੁਰਾਣੀ  ਹੈ। ਸਾਡੀ ਗਲੀ ਵਿੱਚ ਭੇਲ ਪੂਰੀ ਵੇਚਣ ਵਾਲਾ ਅਕਸਰ ਸਾਮ ਨੂੰ ਆਉਂਦਾ ਹੁੰਦਾ ਸੀ। ਇਹ ਲੋਕ ਅਕਸਰ ਯੂ ਪੀ ਬਿਹਾਰ ਤੋਂ ਰੋਜਗਾਰ ਲਈ ਆਉਂਦੇ ਹਨ। ਉਹ ਕੋਈ ਪੰਦਰਾਂ ਸੋਲਾਂ ਸਾਲ ਦਾ ਮੁੰਡੂ ਜਿਹਾ ਹੀ ਸੀ । ਮੇਰੇ ਬੱਚੇ ਤੇ ਭਤੀਜੇ ਅਜੇ ਛੋਟੇ ਹੀ ਸਨ। ਬੱਚੇ ਭੇਲ ਪੂਰੀ ਮੰਗਣ ਲੱਗੇ। ਉਹ  ਇੱਕ ਰੁਪਏ ਦੀ ਭੇਲ ਪੂਰੀ ਦਿੰਦਾ ਸੀ। ਕਾਪੀ ਦੇ ਕਾਗਜ ਤੇ  ਉਹ ਦੋ ਤਿੰਨ ਤਰ੍ਹਾਂ ਦੇ ਨਮਕੀਣ ਪਾ ਕੇ  ਤੇ ਵਿੱਚ ਬਰੀਕ ਕਟਿਆ ਹੋਇਆ ਪਿਆਜ ਟਮਾਟਰ ਪਾ ਕੇ ਉਹ ਭੋਰਾ  ਨਿੰਬੂ ਵੀ ਨਿਚੋੜ ਦਿੰਦਾ। ਤੇ ਬਾਦ ਵਿੱਚ ਉਹ ਉਸੇ ਕਾਗਜ ਦੀ ਕੀਪ ਜਿਹੀ ਬਣਾ ਕੇ ਦੇ ਦਿੰਦਾਂ। ਬੱਚੇ ਖੁਸ ਹੋ ਕੇ ਖਾਂਦੇ ਤੇ ਉਸ ਨੂੰ ਵੱਖ ਵੱਖ ਫਰਮਾਇਸਾ ਵੀ ਕਰਦੇ। ਕੋਈ ਜਿਆਦਾ ਪਿਆਜ ਦੀ ਮੰਗ ਕਰਦਾ ਤੇ ਕੋਈ ਜਿਆਦਾ ਟਮਾਟਰ ਦੀ । ਉਹ ਹਰ ਇੱਕ ਦੀ ਮੰਗ ਪੂਰੀ ਕਰਦਾ।“ ਭਈਆ ਕਿਤਨਾ ਕਮਾ ਲੇਤੇ ਹੋ?ਂ ਮੈਂ ਉਸ ਦੇ ਮੂਹਰੇ ਖੜੇ ਦਸ ਬਾਰਾ ਬੱਚਿਆਂ ਦੀ ਭੀੜ ਵੇਖ ਕੇ ਪੁਛਿਆ। “ਬਸ ਜੀ ਗੁਜਾਰੇ ਲਾਇਕ ਬਣ ਜਾਤੇ ਹੈ। ਂ ਉਸ ਨੇ ਗੋਲ ਮੋਲ ਜਿਹਾ ਉਤੱਰ ਦਿੱਤਾ। “ਫਿਰ ਵੀ ?ਂ ਕਿਉਂਕਿ ਉਸ ਦੇ ਉਤੱਰ ਨਾਲ ਮੈਨੂੰ ਤਸੱਲੀ ਨਹੀ ਹੋਈ ਸੀ। “ਯੇ ਹੀ ਕੋਈ ਚਾਲੀਸ ਪੰਚਾਸ ਰੁਪਿਆ ਬਣ ਜਾਤਾ ਹੈ। ਂ ਉਸ ਨੇ ਸਚਾਈ ਬਿਆਨ ਕੀਤੀ। “ਯੇ ਭਈਆ ਲੋਗ ਖੂਬ ਲੂਟ ਮਚਾਤੇ ਹੈ। ਂ ਸਾਡੀਆਂ ਗੱਲਾਂ ਸੁਣ ਕੇ ਸਾਡਾ ਗੁਆਂਢੀ ਵਿੱਚੋ ਹੀ ਬੋਲ ਪਿਆ। “ਕਿਆ ਲੂਟ ਮਚਾਤੇ ਹੈਂ ਹਮ। ਏਕ ਰੁਪਏ ਮੇਂ ਆਤਾ ਹੀ ਕਿਆ ਹੈ ਆਜ ਕਲ੍ਹ?ਂ ਭਈਆ ਜੀ ਕੋ ਗੁੱਸਾ ਆ ਗਿਆ। “ ਏਕ ਰੁਪਏ ਮੇਂ ਹਮ ਕਿਆ ਲੂਟ ਮਚਾਏ ਗੇ। ਤੁਮ ਅੈਸਾ ਕਰੋ ਮੇਰੇ ਸੇ ਯੇ ਸਮਾਨ ਲੇ ਲੋ ਅੋਰ ਬਿਨਾਂ ਨੀਚੇ ਗਿਰਾਏ ਇਸ ਕੋ ਅੇਸੇ ਬਣਾ ਕੀਪ ਬਣਾ ਕਰ ਦੇ ਦੋ। ਂ ਉਸ ਨੇ ਸਮਾਨ ਤੇ ਕਾਗਜ ਅੱਗੇ ਕਰ ਦਿੱਤਾ। “ਤੂੰ ਖਾਲੀ ਕਾਗਜ ਦੀ ਹੀ ਬਣਾ ਦੇ।ਂ ਮੈਂ ਭਈਏ ਦੀ ਵਾਰ ਲੈਂਦੇ ਹੋਏ ਕਿਹਾ। ਉਸ ਗੁਆਂਢੀ ਨੇ ਚੈਲੇਂਜ ਸਮਝ ਕੇ ਕੀਪ ਜਿਹੀ ਬਣਾਉਣ ਦੀ ਕੋਸਿਸ ਵੀ ਕੀਤੀ। ਪਰ ਕਿੱਥੇ ਇਹ ਤਾਂ ਇਹਨਾਂ ਭਈਆਂ ਦੇ ਵੱਸ ਦਾ ਰੋਗ ਹੀ ਸੀ। ਮੈਨੂੰ ਵੀ ਭਈਏ ਦੀ ਮਜਬੂਰੀ, ਲਾਚਾਰੀ ਤੇ ਗਰੀਬੀ ਤੇ ਤਰਸ ਜਿਹਾ ਆ ਗਿਆ। ਪਰ ਮੈਂ ਉਸ ਦੀ ਹਾਜਿਰ ਜਵਾਬੀ ਤੇ ਕਾਇਲ ਵੀ ਹੋ ਗਿਆ। 
ਰਮੇਸ ਸੇਠੀ ਬਾਦਲ
ਮੋ 98 766 27 233 

ਤੇ ਮੋਤੀ ਵੀ ਤੁਰ ਗਿਆ।


                                             ਤੇ ਮੋਤੀ ਵੀ ਤੁਰ ਗਿਆ।

     ਮੈਂ ਪੰਜਵੀ ਜਾ ਛੇਵੀਂ ਚ ਪੜ੍ਹਦਾ ਸੀ। ਮੇਰੇ ਪਾਪਾ ਜੀ ਇੱਕ ਕੁੱਤਾ ਲਿਆਏ । ਕਾਲੇ ਰੰਗ ਦਾ ਸੇਰ ਵਰਗਾ ਕੁੱਤਾ। ਉਸ ਸਮੇ ਉਹ ਰੇਲ ਗੱਡੀ ਰਾਹੀ ਆਏ ਤੇ ਉਸ ਦੀ ਬਕਾਇਦਾ ਟਿਕਟ ਵੀ ਲਈ।ਉਹ ਕੁੱਤਾ ਪੂਰਾ ਰੋਬਦਾਰ ਲੱਗਦਾ ਸੀ। ਪਾਪਾ ਜੀ ਦੱਸਦੇ ਸਨ ਕਿ ਇੱਕ ਚੋਧਰੀ ਉਸ ਕੁੱਤੇ ਨੂੰ ਪੰਜਾਹ ਰੁਪਏ ਵਿੱਚ ਖਰੀਦਣ ਨੂੰ ਤਿਆਰ ਹੋ ਗਿਆ ਪਰ ਪਾਪਾ ਜੀ ਨੇ ਨਹੀ ਵੇਚਿਆ।ਉਸ ਸਮੇ ਪੰਜਾਹ ਰੁਪਏ ਦੀ ਕਾਫੀ ਵੁਕਤ ਹੁੰਦੀ ਸੀ। ਪਾਪਾ ਜੀ ਕੁੱਤੇ ਦੀ ਲਈ ਟਿਕਟ ਬਾਰੇ ਤੇ ਉਸ ਦੀ ਪੰਜਾਹ ਰੁਪਏ ਦੀ ਲੱਗੀ ਕੀਮਤ ਬਾਰੇ ਹਰ ਆਏ ਗਏ ਨੂੰ ਦੱਸਦੇ।ਕੁੱਤਾ ਬਹੁਤ ਸਮਝਦਾਰ ਸੀ ਤੇ ਆਗਿਆਕਾਰੀ ਵੀ।ਅਸੀ ਉਸ ਕੁੱਤੇ ਦਾ ਨਾਂ ਬਿੱਲੂ ਰੱਖਿਆ ਕਿਉਂਕਿ ਉਦੋ ਆਹ ਅੰਗ੍ਰੇਜੀ ਨਾਂ ਟਫੀ, ਵਿਸਕੀ ਤੇ ਜੈਕ ਆਦਿ ਰੱਖਣ ਦਾ ਰਿਵਾਜ ਹੀ ਨਹੀ ਸੀ ਤੇ ਅਸੀ ਸੀ ਵੀ ਪੂਰੇ ਪੈਂਡੂ। ਪਰ ਮਾੜੀ ਕਿਸਮਤ ਕੋਈ ਬਿੱਲੂ ਨੂੰ ਵਰਗਲਾ ਕੇ ਲੈ ਗਿਆ । ਅਸੀ ਉਸ ਦੀ ਬਹੁਤ ਭਾਲ ਕੀਤੀ। ਆਪਣੇ ਪਿੰਡ ਤੋਂ ਇਲਾਵਾ ਨਾਲ ਦੇ ਪਿੰਡਾਂ ਚ ਗੁਰੂਦਵਾਰੇ ਦੇ ਸਪੀਕਰ ਤੇ ਵੀ ਬੁਲਵਾਇਆ। ਸੂਚਨਾਂ ਦੇਣ ਵਾਲੇ ਲਈ ਯੋਗ ਇਨਾਮ ਦੀ ਪੇਸਕਸ ਵੀ ਕੀਤੀ ।ਪਰ ਕੋਈ ਫਲ ਨਾ ਮਿਲਿਆ। ਬਿੱਲੂ ਦੀ ਗੁੰਮਸੁਦੀ ਨੇ ਸਾਨੂੰ ਬਹੁਤ ਪ੍ਰੇਸਾਨ ਕੀਤਾ। ਪੰਦਰਾਂ ਵੀਹ ਦਿਨ ਅਸੀ ਲਗਾਤਾਰ ਉਸ ਦੀ ਭਾਲ ਕਰਦੇ ਰਹੇ। 
           ਇੱਕ ਦਿਨ ਸਾਡੇ ਪਿੰਡ ਖਾਨਾ ਬਦੋਸ ਲੋਕ ਆਕੇ ਠਹਿਰੇ। ਉਹ ਲੋਕ ਬੱਠਲਾਂ ਦੇ ਥੱਲੇ ਲਾਉਣ, ਕੜਾਹੀਆਂ ਬਣਾਉਣ, ਬਾਲਟੀਆਂ ਦੇ ਕੜੇ ਲਾਉਣ ਤੇ ਖੁਰਚਣੇ, ਝਾਰਣੀਆ ਵੇਚਣ ਦਾ ਕੰਮ ਕਰਦੇ ਸੀ ।ਉਹਨਾ ਦੀਆਂ ਜਨਾਨੀਆਂ ਨਾਲੇ ਇਹ ਸਮਾਨ ਵੇਚਣ ਦਾ ਹੋਕਾ ਦਿੰਦੀਆ ਤੇ ਨਾਲੇ ਲੋਕਾਂ ਘਰੋਂ ਰੋਟੀ ਲੱਸੀ ਮੰਗ ਕੇ ਲੈ ਜਾਂਦੀਆ। ਉਹਨਾਂ ਦੀ ਮਾੜੀ ਕਿਸਮਤ ਕਿ ਉਹਨਾਂ ਦਾ ਇੱਕ ਚਿੱਟੇ ਰੰਗ ਦਾ ਕੁੱਤਾ ਸਾਡੇ ਘਰੇ ਵੜ੍ਹ ਗਿਆ ਤੇ ਅਸੀ ਉਸ ਨੂੰ ਰੋਟੀ ਪਾ ਦਿੱਤੀ ਤੇ ਲੰਬੀ ਸੋਚ ਤੇ ਘਰ ਦਾ ਵੱਡਾ ਬੂਹਾ ਭੇੜ ਦਿੱਤਾ। ਮੁਕਦੀ ਗੱਲ ਵੀ ਅਸੀ ਕਾਮਜਾਬ ਹੋ ਗਏ ਆਪਣੇ ਮਨੋਰਥ ਚ। ਤੇ ਕੁੱਤਾ ਸਾਡਾ ਹੀ ਹੋ ਗਿਆ। ਸਾਨੂੰ ਪਤਾ ਲੱਗਿਆ ਉਹਨਾਂ ਨੇ ਕੁੱਤੇ ਦੀ ਬਹੁਤ ਭਾਲ ਕੀਤੀ ਪਰ ਅਸੀ ਵੀ ਪੱਕੇ ਖਿਡਾਰੀ ਸੀ ਤੇ ਕੁੱਤੇ ਨੂੰ ਰੋਟੀ ਦੇ ਨਾਲ ਨਾਲ ਦੁੱਧ ਦਾ ਪਲਾ ਵੀ ਪਾਉਣ ਲੱਗ ਪਏ। ਅਸੀ ਉਸ ਦਾ ਨਾਂ ਮੋਤੀ ਰੱਖਿਆ।ਮੋਤੀ ਬਹੁਤ ਹੀ ਸਮਝਦਾਰ ਸੀ। ਉਹ ਦਿਨ ਵਿੱਚ ਸਿਰਫ ਦੋ ਵਾਰੀ ਹੀ ਰੋਟੀ ਖਾਂਦਾ। ਮੰਗਲਵਾਰ ਨੂੰ ਸਵੇਰੇ ਰੋਟੀ ਨਾ ਖਾਂਦਾ। ਬਲਕਿ ਰੋਟੀ ਮੂੰਹ ਨਾਲ ਚੁੱਕ ਕੇ ਮਿੱਟੀ ਚ ਦੱਬ ਦਿੰਦਾ। ਕਈ ਲੋਕ ਕਹਿੰਦੇ ਇਹ ਮੰਗਲਵਾਰ ਦਾ ਵਰਤ ਰੱਖਦਾ ਹੈ। ਅਸੀ ਹਰ ਮੰਗਲਵਾਰ ਨੂੰ ਅਜੇਹਾ ਕਰਦੇ ਦੇਖਦੇ ਪਰ ਮੈਂਨੂੰ ਫਿਰ ਵੀ ਯਕੀਨ ਨਾ ਆਉਂਦਾ। ਹਰ ਅਜਨਬੀ  ਘਰੇ ਆਏ ਨੂੰ ਵੇਖ ਕੇ ਭੋਂਕਦਾ ਪਰ ਵੱਢਦਾ ਨਹੀ ਸੀ। ਅਸੀ ਕਈ ਵਾਰੀ ਉਹਨੂੰ ਪਰਖਣ ਦੇ ਮਾਰੇ ਦੋਨੋ ਭਰਾ ਮੇਰੇ ਚਾਚੇ ਦੇ ਲੜਕੇ ਪੱਪੀ ਤੇ ਛਿੰਦੇ ਨਾਲ ਐਂਵੇ ਐਂਵੇ ਜਿਹੇ ਲੜਾਈ ਕਰਦੇ ਤੇ ਮੋਤੀ ਸਾਡੀ ਵਾਰ ਕਰਾਉਂਦਾ।ਤੇ ਉਹਨਾ ਦੋਹਾਂ ਭਰਾਵਾਂ ਤੇ ਹੀ ਭੋਂਕਦਾ। 
           ਜਦੋ ਮੈਂ ਛੱਪੜ ਤੇ ਮੱਝਾ ਨਹਾਉਣ ਜਾਂਦਾ ਤੇ ਮੋਤੀ ਮੇਰੇ ਨਾਲ ਜਾਂਦਾ। ਜਦੋ ਮੈa ਆਪਣੀਆਂ ਮੱਝਾਂ ਛੱਪੜ ਤੋ ਬਾਹਰ ਕੱਢਣ ਲਈ ਮੱਝਾਂ ਨੂੰ ਡਲੇ ਮਾਰਦਾ ਤਾਂ ਮੋਤੀ ਛੱਪੜ ਵਿੱਚ ਵੱੜ ਜਾਂਦਾ ਤੇ ਮੱਝਾਂ ਨੂੰ ਬਾਹਰ ਕੱਢ ਲਿਆਉਂਦਾ। ਇਸੇ ਤਰ੍ਹਾਂ ਇੱਕ ਦਿਨ ਜਦੋਂ ਮੈਂ ਪਿੰਡ ਦੇ ਨਾਲ ਤੇ ਸਾਡੇ ਖੇਤਾਂ ਕੋਲ ਵੱਗਦੀ ਕੱਸੀ ਤੇ ਮੱਝਾਂ ਨਹਾਉਣ ਲਈ ਗਿਆ ਤਾਂ ਮੋਤੀ ਨੂੰ ਵੀ ਨਾਲ ਹੇ ਗਿਆ ਰੋਜ ਦੀ ਤਰ੍ਹਾਂ। ਪਰ ਵਾਪਿਸੀ ਤੇ ਮੋਤੀ ਮੇਰੇ ਨਾਲ ਨਹੀ ਸੀ। ਮੇਰੀ ਮਾਂ ਨੇ ਮੈਨੂੰ ਮੋਤੀ ਬਾਰੇ ਪੁਛਿਆ। ਪਰ ਮੈਨੂੰ ਮੋਤੀ ਦਾ ਖਿਆਲ ਹੀ ਨਹੀ  ਸੀ। ਮੇਰੀ ਮਾਂ ਮੈਨੂੰ ਵਾਪਿਸ ਕੱਸੀ ਤੇ ਜਾ ਕੇ ਮੋਤੀ ਦਾ ਪਤਾ ਲਿਆਉਣ ਲਈ ਆਖਦੀ ਰਹੀ ਪਰ ਮੈਂ ਏਨੀ ਧੁੱਪ ਵਿੱਚ ਨਹੀ ਸੀ ਜਾਣਾ ਚਾਹੁੰਦਾ। ਪਰ ਕੁੱਟ ਤੋਂ ਡਰਦੇ ਨੂੰ ਮੈਨੂੰ ਸਿਖਰ ਦੁਪਿਹਰੇ ਜਾਣਾ ਹੀ ਪਿਆ।ਪਰ ਜਦੋਂ ਮੈਂ ਪਿੰਡ ਆਲੀ ਸੜ੍ਹਕ ਤੇ ਜਾਕੇ ਦੇਖਿਆ ਤਾਂ ਮੋਤੀ ਸੜ੍ਹਕ ਦੇ ਵਿਚਾਲੇ ਮਰਿਆ ਪਿਆ ਸੀ। ਕਿਉਂਕਿ ਉਸ ਦਿਨ ਪਿੰਡ ਵਿੱਚ ਕੁੱਤੇ ਮਾਰਣ ਵਾਲੇ ਸਰਕਾਰੀ ਮੁਲਾਜਮ ਆਏ ਸੀ। ਹੁਣ ਮੇਰੇ ਲਈ ਘਰੇ ਜਾ ਕੇ ਸਚਾਈ ਦੱਸਣੀ ਬਹੁਤ ਮੁਸਕਲ ਸੀ। ਬਾਦ ਵਿੱਚ ਮੇਰੀ ਮਾਂ ਦੇ ਜੋਰ ਪਾਉਣ ਤੇ ਮੈਨੂੰ ਸਚਾਈ ਦੱਸਣੀ ਪਈ ਤੇ ਨਾਲ ਹੀ ਮੇਰੀ ਛਿੱਤਰ ਪਰੇਡ ਵੀ ਸੁਰੂ ਹੋ ਗਈ। ਮੇਰੀ ਮਾਂ ਨੇ ਮੈਨੂੰ ਗਾਲ੍ਹਾ ਕੱਢ ਕੱਢ ਕੇ ਕੁੱਟਿਆ। ਕਿਉਂਕਿ ਸਾਰੀ ਗਲਤੀ ਮੇਰੀ ਹੀ ਸੀ। ਉਸ ਦਿਨ ਸਾਡੇ ਘਰੇ ਰਾਤ ਦੀ ਰੋਟੀ ਨਹੀ ਪੱਕੀ। ਮੋਤੀ ਬਿਨਾਂ ਸਾਡਾ ਪਰਵਾਰ ਅਧੂਰਾ ਜਿਹਾ ਹੋ ਗਿਆ ਸੀ। ਅੱਜ ਵੀ ਜਦੋ ਕਿਸੇ ਚਿੱਟੇ ਕੁੱਤੇ ਨੂੰ ਦੇਖਦਾ ਹਾਂ ਤਾਂ ਮੈਨੂੰ ਮੋਤੀ ਦੀ ਯਾਦ ਤਾਜਾ ਹੋ ਜਾਂਦੀ ਹੈ। 
ਰਮੇਸ ਸੇਠੀ ਬਾਦਲ
ਮੋ 98766 27 233