ਮੇਰੇ ਪਾਪਾ ਜੀ ਆਪਣੀ ਮਾਲ ਵਿਭਾਗ ਦੀ ਨੋਕਰੀ ਦੋਰਾਨ ਮਾਲ ਪਟਵਾਰੀ, ਫੀਲਡ ਕਾਨੂੰਨਗੋ, ਸਦਰ ਕਾਨੂੰਨਗੋ ਤੇ ਨਾਇਬ ਤਹਿਸੀਲਦਾਰ ਜਿਹੇ ਉੱਚ ਆਹੁਦੇ ਤੇ ਰਹੇ। ਮਾਲ ਵਿਭਾਗ ਦੀ ਨੋਕਰੀ ਦੋਰਾਨ ਉਹਨਾ ਦਾ ਵਾਹ ਕਿਸਾਨਾ ਨਾਲ ਪੈਂਦਾ ਸੀ । ਤੇ ਕਿਸਾਨਾ ਵਿੱਚ ਬਹੁਤ ਵੱਡੇ ਜਿਮੀਦਾਰ ਤੇ ਬੇ ਜਮੀਨੇ ਕਾਸਤਕਾਰ ਹੁੰਦੇ ਹਨ। ਇਹ ਮਹਿਕਮਾਂ ਹੀ ਅਜਿਹਾ ਹੈ ਕਿ ਇੱਥੇ ਨਿੱਤ ਨਵੇ ਨਵੇ ਕਿੱਸੇ ਦੇਖਣ ਨੂੰ ਮਿਲਦੇ ਹਨ। ਮਾਲ ਮਹਿਕਮੇ ਦੇ ਲੋਕ ਕਈ ਵਾਰ ਬਹੁਤ ਹੀ ਗਲਤ ਤੇ ਧੱਕੇ ਵਾਲਾ ਕੰਮ ਕਰ ਦਿੰਦੇ ਹਨ। ਪਰ ਜੇ ਅਫਸਰ ਦੀ ਕਰਨੀ ਤੇ ਕਥਨੀ ਠੀਕ ਹੋਵੇ ਤਾਂ ਨਿਆਂ ਵੀ ਅਜੇਹਾ ਕਰ ਸਕਦੇ ਹਨ ਕਿ ਬਹੁਤ ਲੋਕਾਂ ਦੀ ਜਿੰਦਗੀ ਬਦਲ ਸਕਦੀ ਹੈ। ਵੱਖ ਵੱਖ ਆਹੁਦਿਆਂ ਤੇ ਕੰਮ ਕਰਦੇ ਮੇਰੇ ਪਾਪਾ ਜੀ ਨੇ ਕੁਝ ਯਾਦਗਾਰੀ ਫੈਸਲੇ ਕੀਤੇ ਜਿਨਾ ਤੇ ਅੱਜ ਵੀ ਮੈਨੂੰ ਫਖਰ ਜਿਹਾ ਮਹਿਸੂਸ ਹੁੰਦਾ ਹੈ।
ਹੋ ਸਕਦਾ ਹੈ ਉਹਨਾਂ ਦੀ ਕਲਮ ਤੋਂ ਕੁਝ ਅਜਿਹੇ ਫੈਸਲੇ ਵੀ ਹੋਏ ਹੋਣ ਜਿਸ ਨਾਲ ਕਿਸੇ ਗਰੀਬ ਦਾ ਭਵਿੱਖ ਹੀ ਵਿਗੜ ਗਿਆ ਹੋਵੇ ।ਕਿਸੇ ਗਰੀਬ ਨਾਲ ਅਣਜਾਣੇ ਵਿੱਚ ਧੱਕਾ ਹੋਇਆ ਹੋਵੇ। ਪਰ ਮੈਂ ਬਹੁਤ ਵਾਰੀ ਨੋਟ ਕੀਤਾ ਸੀ ਕਿ ਵਾਹ ਲੱਗਦਾ ਉਹ ਗਹੀਬ ਦਾ ਭਲਾ ਹੀ ਕਰਦੇ ਸਨ। ਹਾਂ ਕਿਸੇ ਵੱਡੇ ਕਿਸਾਨ ਨੂੰ ਬਖਸਦੇ ਵੀ ਨਹੀ ਸਨ। ਬਹੁਤੇ ਵਾਰੀ ਜਦੋ ਉਹ ਕਿਸੇ ਗਰੀਬ ਕਿਸਾਨ ਦਾ ਕੰਮ ਬਿਨਾਂ ਚਾਹ ਪਾਣੀ ਲਏ ਕਰ ਦਿੰਦੇ ਤਾਂ ਉਸ ਨੁੰ ਯਕੀਨ ਹੀ ਨਾ ਹੁੰਦਾ । ਫਿਰ ਉਸ ਗਰੀਬ ਕਿਸਾਨ ਨੂੰ ਇਹ ਤਸੱਲੀ ਕਰਾਉਣ ਲਈ ਘੰਟਿਆ ਬੱਧੀ ਮਗਜ ਖਪਾਈ ਕਰਦੇ ਕਿ ਉਸ ਦਾ ਕੰਮ ਹੋ ਗਿਆ ਹੈ। ਬੜਾ ਅਜੀਬ ਜਿਹਾ ਲੱਗਦਾ। ਕਿਉਂਕਿ ਗਰੀਬ ਆਦਮੀ ਦੇ ਮਨ ਵਿੱਚ ਇਹ ਗੱਲ ਘਰ੍ਰ ਕਰ ਚੁੱਕੀ ਹੁੰਦੀ ਹੈ ਕਿ ਪੈਸੇ ਬਿਨਾਂ ਉਸ ਦੀ ਸੁਣਵਾਈ ਹੀ ਨਹੀ।
ਜਦੋ ਉਹ ਫੀਲਡ ਕਾਨੂੰਨਗੋ ਸਨ ਤਾਂ ਉਹਨਾਂ ਨੇ ਇੱਕ ਨਿ±ਾਨਦੇਹੀ ਦੀ ਕਾਰਵਾਈ ਕਰਨੀ ਸੀ। ਰਾਸਟਰੀ ਰਾਜ ਮਾਰਗ ਤੇ ਦੋ ਕਿੱਲਿਆਂ ਦੀ ਕੋਠੀ ਤੇ ਡੇਢ ਸੋ ਕਿਲ੍ਹੇ ਦੇ ਮਾਲਿਕ ਸਰਦਾਰ ਦੀ ਜਮੀਨ ਚੋ ਕੁਝ ਕੁ ਕਨਾਲਾਂ ਕਿਸੇ ਬੇਜਮੀਨੇ ਹਰੀਜਨ ਪਰਿਵਾਰ ਦੀਆਂ ਸਨ। ਤੇ ਉਹ ਸਰਦਾਰ ਪਾਪਾ ਜੀ ਦਾ ਖਾ± ਦੋਸਤ ਵੀ ਸੀ। ਉਹ ਸਰਦਾਰ.......
ਚਾਹੁੰਦਾ ਸੀ ਕਿ ਇਸ ਗਰੀਬ ਪਰਿਵਾਰ ਨੁੰ ਇਹ ਜਮੀਨ ਸੜਕ ਤੋਂ ਦੂਰ ਹੀ ਦਿੱਤੀ ਜਾਵੇ ਤਾਂ ਕਿ ਨਾ ਉਹ ਅਜੇਹੀ ਜਮੀਨ ਤੇ ਖੇਤੀ ਕਰ ਸਕੇ ਤੇ ਨਾ ਹੀ ਮਕਾਨ ਵਗੈਰਾ ਬਣਾ ਸਕੇ। ਉਸ ਬਜੁਰਗ ਨੇ ±ਰੇਆਮ ਇਹ ਸੰਕਾ ਜਾਹਿਰ ਕਰ ਦਿੱਤੀ ਕਿ ਉਸ ਨੂੰ ਇਨਸਾਫ ਨਹੀ ਮਿਲੇਗਾ। ਪਾਪਾ ਜੀ ਨੇ ਉਸ ਦੀ ਸੰਕਾ ਤੇ ਉਸ ਨੂੰ ਕਿਹਾ ਕਿ ਉਸ ਨੂੰ ਪੂਰਾ ਇਨਸਾਫ ਮਿਲੇਗਾ। ਤੇ ਉਸ ਨੂੰ ਉਸ ਦਾ ਹੱਕ ਦੇਣ ਲਈ ਸਰਦਾਰ ਸਾਹਿਬ ਨੂੰ ਵੀ ਸਹਿਮਤ ਕਰ ਲਿਆ। ਉਸ ਗਰੀਬ ਨੂੰ ਉਸ ਦਾ ਪੂਰਾ ਹੱਕ ਦਿੱਤਾ ਤੇ ਉਸ ਨੁੰ ਰਾਸਟਰੀ ਰਾਜ ਮਾਰਗ ਤੇ ਜਮੀਨ ਦੇ ਦਿੱਤੀ। ਜਿਸਤੇ ਬਾਦ ਵਿੱਚ ਉਸੇ ਪਰਿਵਾਰ ਨੇ ਆਪਣਾ ਰੈਣ ਬਸੇਰੇ ਬਣਾਇਆ ਤੇ ਤਿੰਨ ਚਾਰ ਦੁਕਾਨਾਂ ਬਣਾ ਲਈਆਂ ਤੇ ਉਥੇ ਉਹਨਾ ਨੇ ਪੈਂਚਰਾਂ ਦਾ ਕੰਮ, ਆਟਾ ਚੱਕੀ, ਖਰਾਦ, ਰੂੰ ਦਾ ਪੇਂਜਾ ਅਤੇ ਵੈਲਡਿੰਗ ਦਾ ਕੰਮ ਸੁਰੂ ਕੀਤਾ। ਅੱਜ ਵੀ ਕਈ ਪਰਿਵਾਰ ਆਪਣੀ ਰੋਜੀ ਰੋਟੀ ਦਾ ਜੁਗਾੜ ਉਸ ਜਗ੍ਹਾ ਤੇ ਕਰ ਰਹੇ ਹਨ।ਹੁਣ ਜਦੋ ਵੀ ਸੜਕ ਤੇ ਉਹਨਾਂ ਦੁਕਾਨਾਂ ਅੱਗੋ ਦੀ ਲੰਘਦੇ ਹਾਂ ਤਾਂਉਹਨਾ ਦੇ ਚਲਦੇ ਕਾਰੋਬਾਰ ਨੂੰ ਦੇਖ ਕੇ ਮਨ ਨੂੰ ਅਜੀਬ ਜਿਹੀ ਤਰ੍ਹਾਂ ਦੀ ਖੁ±ੀ ਦਾ ਅਹਿਸਾਸ ਜਿਹਾ ਹੁੰਦਾ ਤੇ ਮਨ ਨੂੰ ਸਕੂਨ ਮਿਲਦਾ ਹੈ।
ਇਸੇ ਤਰਾਂ ਇੱਕ ਵਾਰੀ ਇੰਜ ਹੋਇਆ ਕਿ ਉਹਨਾ ਨੇ ਇੱਕ ਕਬਜੇ ਦੀ ਕਾਰਵਾਈ ਕਰਨੀ ਸੀ। ਲੱਗਭਗ ਦਸ ਗਿਆਰਾਂ ਕਿੱਲੇ ਜਮੀਨ ਦਾ ਕੇਸ ਇੱਕ ਜਿਮੀਦਾਰ ਨੇ ਹਾਈ ਕੋਰਟ ਤੋਂ ਜਿੱਤ ਲਿਆ। ਜਮੀਨ ਵਾਹੁਣ ਵਾਲੇ ਪੰਜ ਛੇ ਪਰਿਵਾਰ ਮੁਜਾਰੇ ਸਨ ਤੇ ਉਹਨਾ ਨੇ ਉੱਥੇ ਕਣਕ ਬੀਜੀ ਹੋਈ ਸੀ। ਉਹ ਇਹ ਜਾਣਦੇ ਸਨ ਕਿ ਉਹਨਾਂ ਕੋਲੋ ਜਮੀਨ ਹੁਣ ਖੁਸ ਹੀ ਜਾਵੇਗੀ ਤੇ ਉਹ ਹਾਈ ਕੋਰਟ ਤੋਂ ਅੱਗੇ ਨਹੀ ਸਨ ਜਾ ਸਕਦੇ। ਫਰਵਰੀ ਦਾ ਮਹੀਨਾ ਸੀ ਤੇ ਕਣਕ ਪੱਕਣ ਹੀ ਵਾਲੀ ਸੀ ਉਹਨਾਂ ਨੂੰ ਲਾਲਚ ਸੀ ਕਿ ਅਗਰ ਉਹਨਾ ਨੂੰ ਫਸਲ ਮਿਲ ਜਾਵੇ ਤਾਂ ਉਹਨਾ ਦੇ ਬੱਚੇ ਸਾਰਾ ਸਾਲ ਭੁੱਖੇ ਨਹੀ ਮਰਨਗੇ।ਉਹ ±ਾਮ ਨੂੰ ਸਾਰੇ ਪਰਿਵਾਰ ਬੱਚਿਆਂ ਸਮੇਤ ਮੇਰੇ ਪਾਪਾ ਜੀ ਕੋਲ ਆਏ ਤੇ ਆਪਣਾ ਦੁੱਖੜਾ ਦੱਸਿਆ। ਪਾਪਾ ਜੀ ਨੇ ਉਹਨਾ ਨੂੰ ਸਮਝਾਇਆ ਕਿ ਹਾਈ ਕੋਰਟ ਦੇ ਫੈਸਲੇ ਅੱਗੇ ਉਹ ਮਜਬੂਰ ਹਨ। ਪਰ ਕਬਜਾ ਸਿਰਫ ਖਾਲੀ ਜਮੀਨ ਦਾ ਹੀ ਦਿੱਤਾ ਜਾ ਸਕਦਾ ਹੈ। ਇਸ ਲਈ ਉਹ ਫਿਕਰ ਨਾ ਕਰਣ ਉਹਨਾ ਦੀ ਫਸਲ ਨੂੰ ਕੁਝ ਵੀ ਨਹੀ ਹੋਵੇਗਾ ਤੇ ਖਾਲੀ ਜਮੀਨ ਜੋ ਸਿਰਫ ਦੋ ਕਿੱਲੇ ਦੇ ਕਰੀਬ ਹੈ ਦਾ ਕਬਜਾ ਦਿੱਤਾ ਜਾਵੇਗਾ।
ਅਗਲੇ ਦਿਨ ਜਦੋ ਮੇਰੇ ਪਾਪਾ ਜੀ ਮਾਲ ਮਹਿਕਮੇ ਦੇ ਅਫਸਰਾਂ ਨਾਲ ਤੇ ਕਿਸੇ ਲੜਾਈ ਝਗੜੇ ਤੋਂ ਬਚਣ ਲਈ ਪੁਲਿਸ ਬਲ ਨਾਲ ਮੋਕੇ ਤੇ ਪਹੁੰਚੇ ਤਾਂ ਉਹਨਾਂ ਦੇ ਹੋ± ਉਡ ਗਏ ਕਿਉਕਿ ਕਬਜਾ ਲੈਣ ਵਾਲੀ ਤਾਕਤਵਰ ਧਿਰ ਨੇ ਰਾਤੇ ਰਾਤ ਅੱਠ ਦੱਸ ਟਰੈਕਟਰ ਲਾ ਕੇ ਸਾਰੀ ਫਸਲ ਦੋ ਤਿੰਨ ਵਾਰ ਵਾਹ ਦਿੱਤੀ। ਤੇ ਜਮੀਨ ਨੂੰ ਖਾਲੀ ਦਿਖਾਕੇ ਸਾਰੀ ਜਮੀਨ ਦਾ ਕਬਜਾ ਲੈਣ ਲਈ ਜੋਰ ਪਾਇਆ। ਪਰ ਤਿਆਰ ਫਸਲ ਦੀਆਂ ਬੱਲੀਆਂ ਅਜੇ ਵੀ ਵਾਹੀ ਹੋਈ ਫਸਲ ਚੋਂ ਨਜਰ ਆ ਰਹੀਆਂ ਸਨ।ਇਹ ਇੱਕ ਸਰਾਸਰ ਧੱਕਾ ਸੀ ਤੇ ਪਾਪ ਵੀ। ਕਿਉਂਕਿ ਤਿਆਰ ਫਸਲ ਜਿਸ ਨੇ ਹਜਾਰਾਂ ਲੋਕਾ ਦਾ ਢਿੱਡ ਭਰਨਾ ਸੀ। ਇਸ ਧੱਕੇ ਨੂੰ ਦੇਖ ਕੇ ਉਹਨਾਂ ਨੇ ਕਬਜਾ ਕਾਰਵਾਈ ਲਿੱਖਣ ਤੋਂ ਨਾ ਕਰ ਦਿੱਤੀ। ਤਾਕਤਵਰ ਧਿਰ ਨੇ ਬਹੁਤ ਸਿਆਸੀ ਤੇ ਨਾਜਾਇਜ ਦਬਾਅ ਬਣਾਇਆ ਪਰ ਪਾਪਾ ਜੀ ਆਪਣੇ ਫੈਸਲੇ ਤੋ ਟੱਸ ਤੋ ਮੱਸ ਨਹੀ ਹੋਏ। ਕਬਜੇ ਦਾ ਕੇਸ ਲਮਕ ਗਿਆ ਤੇ ਉਹ ਗਰੀਬ ਪਰਿਵਾਰ ਫਿਰ ਕਈ ਸਾਲ ਫਸਲ ਬੀਜਦੇ ਰਹੇ। ਆਪਣੀ ਅੰਤਰ ਆਤਮਾਂ ਦੀ ਆਵਾਜ ਤੇ ਚਲਦੇ ਹੋਏ ਉਹਨਾ ਦੀ ਇਹ ਕਾਰਵਾਈ ਹੁਣ ਤੱਕ ਮਨ ਨੂੰ ਸਕੂਨ ਦਿੰਦੀ ਹੈ। ਪਾਪਾ ਜੀ ਦੇ ਅਜੇਹੇ ਨਿੱਧੜਕ ਫੈਸਲਿਆਂ ਨਾਲ ਪਤਾ ਨਹੀ ਉਹਨਾਂ ਨੂੰ ਕਿੰਨੇ ਕੁ ਗਰੀਬਾਂ ਦੀਆਂ ਦੁਆਵਾਂ ਮਿਲੀਆਂ ਹੋਣਗੀਆਂ।ਪਰ ਜਦੋਂ ਕੋਈ ਤਾਕਤਵਰ ਕਿਸੇ ਗਰੀਬ ਨਾਲ ਧੱਕਾ ਕਰਦਾ ਹੈ ਤਾਂ ਉਸ ਗਰੀਬ ਦੇ ਦਿਲ ਚੋ ਨਿਕਲੀ ਆਹ ਵੱਡੇ ਵੱਡਿਆਂ ਨੂੰ ਲੈ ਬੈਠਦੀ ਹੈ।
ਰਮੇ± ਸੇਠੀ ਬਾਦਲ
ਮੋ 98 766 27 233
No comments:
Post a Comment