Saturday, 20 July 2013

ਇੱਕ ਗੰਧਾਰੀ ਹੋਰ ਕਹਾਣੀ ਸੰਗ੍ਰਹਿ ਦੀ ਘੁੰਡ ਚੁਕਾਈ।

ਬਾਦਲ - ਪੰਜਾਬੀ ਦੇ ਪੁੰਗਰਦੇ ਕਹਾਣੀਕਾਰ ਸ੍ਰੀ ਰਮੇਸ਼ ਸੇਠੀ ਬਾਦਲ ਦੇ ਪਹਿਲੇ ਕਹਾਣੀ ਸੰਗ੍ਰਹਿ ਇੱਕ ਗੰਧਾਰੀ ਹੋਰ ਦੀ  ਘੁੰਡ ਚੁਕਾਈ ਦੀ ਰਸਮ  ਪਿੰਡ ਬਾਦਲ ਵਿਖੇ ਪ੍ਰਿੰਸੀਪਲ ਜਗਦੀਸ਼ ਕੋਰ ਸਿੱਧੂ ਸਟੇਅ ਐਵਾਰਡੀ ਦੁਆਰਾ ਅਦਾ ਕੀਤੀ ਗਈ। ਇਸ ਸਮਾਰੋਹ ਵਿੱਚ ਇਸ ਕਹਾਣੀ ਸੰਗਹਿ ਤੇ ਚਰਚਾ ਕੀਤੀ ਗਈ। ਪਿੰਸੀਪਲ ਮੈਡਮ ਸਿੱਧੂ, ਮੈਡਮ ਹਰਿੰਦਰ ਸੇਖੋਂ, ਅਜੀਤ ਕਪੂਰ, ਮੈਡਮ ਕੰਵਲਜੀਤ, ਮੈਡਮ ਰੀਤੂ ਨੰਦਾ ਤੇ ਮੈਡਮ ਸਿਮਰਜੀਤ ਕੋਰ ਨੇ ਚਰਚਾ ਚ ਡਾਗ ਲਿਆ।  ਕਿਤਾਬ ਦੇ ਲੇਖਕ ਸ੍ਰੀ ਰਮੇਸ਼ ਸੇਠੀ ਬਾਦਲ ਨੇ ਦੱਸਿਆ ਕਿ ਚੇਤਨਾ ਪ੍ਰਕਾਸਨ ਲੁਧਿਆਣਾ ਦੁਆਰਾ ਪ੍ਰਕਾਸ਼ਿਤ ਇਸ ਕਿਤਾਬ ਵਿੱਚ ਦਰਜ ਕਹਾਣੀਆਂ ਜਿੱਥੇ ਮਰਦ ਪ੍ਰਧਾਨ ਸਮਾਜ ਵਿੱਚ ਜਿੱਥੇ ਔਰਤਾਂ ਦੀ ਪੀੜਾ ਨੂੰ ਬਿਆਨ ਕਰਦੀਆਂ ਹਨ ਓਥੇ ਕੁਝ ਕਹਾਣੀਆਂ ਅਜੋਕੇ ਯੁੱਗ ਵਿੱਚ ਮਰਦਾਂ ਨੂੰ ਦਰਪੇਸ਼ ਸੱਮਸਿਆਵਾਂ ਨੂੰ ਵੀ ਉਜਾਗਰ ਕਰਦੀਆਂ ਹਨ।  




No comments:

Post a Comment