ਟਿਊਸaਨਾ ਦਾ ਰੁਝਾਣ ਇੱਕ ਖਤਰਨਾਕ ਬੀਮਾਰੀ।
ਗਿਆਨ ਦੀ ਪ੍ਰਪਾਤੀ ਸੁਰੂ ਤੋਂ ਹੀ ਮਨੁੱਖ ਦੀ ਜਰੂਰਤ ਰਹੀ ਹੈ। ਤੇ ਇਸੇ ਗਿਆਨ ਦੀ ਪ੍ਰਾਪਤੀ ਲਈ ਮਨੁੱਖ ਹਰ ਹੀਲਾ ਵਰਤਦਾ ਰਿਹਾ ਹੈ। ਸੁਰੂ ਵਿੱਚ ਗੁਰਕੁਲ ਹੁੰਦੇ ਸਨ ਜਿਥੇ ੋ ਬਚਿਆਂ ਨੂੰ ਜੰਗਲ ਵਿੱਚ ਰੱਖ ਕੇ ਹਰ ਤਰਾਂ ਦਾ ਗਿਆਨ ਦਿੱਤਾ ਜਾਂਦਾ ਸੀ ਅੱਖਰੀ ਗਿਆਨ ਦੇ ਨਾਲ ਨਾਲ ਸਾਸਤਰ ਵਿਦਿਆ ਵੀ ਸਿਖਾਈ ਜਾਂਦੀ ਸੀ। ਗੁਰੂ ਦਾ ਰੁੱਤਬਾ ਮਾਂ ਪਿਉ ਤੇ ਰੱਬ ਤੋ ਵੀ ਵੱਡਾ ਮੰਨਿਆ ਜਾਂਦਾ ਸੀ। ਸਿaਸ ਜਾ ਚੇਲੇ ਆਪਣੇ ਗੁਰੂ ਦੀ ਖੂਬ ਸੇਵਾ ਕਰਦੇ । ਉਹਨਾ ਦਾ ਭੋਜਨ ਪਕਾਉਣ ਤੋ ਇਲਾਵਾ ਉਹ ਗੁਰੂ ਦੀ ਸੇਵਾ ਕਰਦੇ। ਇੱਥੋ ਤੱਕ ਕਿ ਰਾਜ ਕੁਮਾਰ ਵੀ ਗੁਰੂ ਦੀ ਸੇਵਾ ਕਰਦੇ ਤੇ ਚੂੰ ਤੱਕ ਨਾ ਕਰਦੇ। ਅੰਗਰੇਜਾਂ ਨੇ ਸਿੱਖਿਆ ਮੂਹੀਈਆ ਕਰਾਉਣ ਲਈ ਸਕੂਲ ਖੋਲ ਦਿੱਤੇ। ਇਹ ਸਕੂਲ ਜਿਆਦਾਤਰ ਪੰਜਵੀ ਤੱਕ ਹੀ ਸਨ ਤਾਂ ਕਿ ਹਰ ਇੱਕ ਨੂੰ ਮੁਢਲਾ ਗਿਆਨ ਦਿੱਤਾ ਜਾ ਸਕੇ। ਉਚੇਰੀ ਵਿਦਿੱਆ ਦੀ ਪ੍ਰਪਾਤੀ ਦੇ ਚਾਹਵਾਨਾਂ ਨੂੰ ਦੂਰ ਦੁਰਾਡੇ ਜਾਣਾ ਪੈਂਦਾ ਸੀ। ਇੱਧਰ ਪੰਜਾਬ ਵਿੱਚ ਗੁਰੂ ਘਰਾਂ ਵਿੱਚ ਵੀ ਗੁਰਮੁਖੀ ਸਿਖਾਉਣ ਦੇ ਪ੍ਰਬੰਧ ਕੀਤੇ ਗਏ। ਜੋ ਆਮ ਜੰਤਾ ਲਈ ਫਾਇਦੇਮੰਦ ਸਾਬਿਤ ਹੋਏ ਖਾਸਕਰ ਲੜਕੀਆਂ ਲਈ।ਅਜਾਦੀ ਤੋ ਬਾਅਦ ਲੋਕਾਂ ਦੁਆਰਾ ਚੁਣੀਆਂ ਗਈ ਸਰਕਾਰਾਂ ਨੇ ਸਿੱਖਿਆ ਨੂੰ ਹਰ ਭਾਰਤੀ ਦੀ ਮੁਢਲੀ ਜਰੂਰਤ ਐਲਾਨਿਆ ਤੇ ਸਭ ਨੂੰ ਸਿੱਖਿਆ ਦਾ ਹੱਕ ਦੇਣ ਦਾ ਵਾਇਦਾ ਵੀ ਕੀਤਾ। ਸਕੂਲਾਂ ਕਾਲਜਾਂ ਤੇ ਯੂਨੀਵਰਸੀਟੀਆਂ ਦੀ ਸਥਾਪਣਾ ਕੀਤੀ ਗਈ। ਹਰ ਵਿਸaੇ ਵਿੱਚ ਮਿਆਰੀ ਸਿੱਖਿਆ ਦੇਣ ਲਈ ਮੈਡੀਕਲ, ਟੈਕਨੀਕਲ, ਪ੍ਰਬੰਧਕੀ ਸਿੱਖਿਆ ਲਈ ਵੱਖਰੇ ਵੱਖਰੇ ਕਾਲਜ ਖੋਲੇ ਗਏ। ਰਾਜ ਸਰਕਾਰਾਂ ਦੇ ਬੱਜਟ ਦਾ ਇੱਕ ਵੱਡਾ ਹਿੱਸਾ ਸਿੱਖਿਆ ਖੇਤਰ ਲਈ ਖਰਚ ਕੀਤਾ ਜਾਂਦਾ ਹੈ।ਕਿੰਤੂ ਜਿੰਨਾ ਯੋਗਦਾਨ ਪਾਈਵੇਟ ਅਦਾਰਿਆ ਨੇ ਸਿਖਿਆ ਪਾaਪਤੀ ਵਿੱਚ ਪਾਇਆ ਹੈ ਉਹ ਸਰਕਾਰੀ ਅਦਾਰਿਆਂ ਦੇ ਯੋਗਦਾਨ ਤੋ ਕਿਤੇ ਘੱਟ ਹੈ। ਕਿੰਤੂ ਪaਈਵੇਟ ਅਦਾਰਿਆਂ ਨੇ ਸਿਖਿੱਆ ਨੂੰ ਬਹੁਤ ਮਹਿੰਗਾ ਕਰ ਦਿੱਤਾ ਹੈ ਤੇ ਹੁਣ ਸਿੱਖਿਆਂ ਆਮ ਆਦਮੀ ਦੀ ਪਹੁੰਚ ਤੋ ਦੂਰ ਹੋ ਗਈ ਹੈ। ਇਸ ਤੋ ਵੀ ਭਿਆਨਕ ਹੈ ਸਿੱਿਖਆ ਪ੍ਰਾਪਤੀ ਦਾ ਬਦਲਦਾ ਰੂਪ। ਹੁਣ ਸਿੱਖਿਆ ਸਿਰਫ ਤੇ ਸਿਰਫ ਟਿਊਸaਨ ਤੇ ਅਧਾਰਿਤ ਹੋ ਗਈ ਹੈ। ਵਿਦਿਆਰਥੀ ਦਾਖਲਾ ਚਾਹੇ ਜਿੱਥੇ ਮਰਜੀ ਲੈ ਲਵੇ ਪਰ ਟਿਉਸaਨ ਜਰੂਰੀ ਹੈ। ਟਿਊਸaਨ ਨੂੰ ਕੋਚਿੰਗ ਦਾ ਨਾਮ ਦਿੱਤਾ ਗਿਆ ਹੈ। ਇਹ ਬੀਮਾਰੀ ਸਾਡੀ ਸਿੱਖਿਆ ਪ੍ਰਣਾਲੀ ਨੂੰ ਨਵਾਂ ਲੱਗਿਆ ਕੋਹੜ ਹੈ। ਹਰ ਇਮਤਿਹਾਨ ਪਾਸ ਕਰਾਉਣ ਲਈ ਕੋਚਿੰਗ ਮਿਲਦੀ ਹੈ ।ਬਸ ਜੇਬ ਦੀ ਸਮਰਥਾ ਹੋਣੀ ਚਾਹੀਦੀ ਹੈ।
ਪ੍ਰਾਪਤ ਆਕੜ੍ਹਿਆਂ ਅਨੁਸਾਰ ਭਾਰਤ ਵਿੱਚ ਕੋਚਿੰਗ ਦਾ ਕਾਰੋਬਾਰ ਕਈ ਹਜਾਰ ਕਰੋੜ ਦਾ ਹੈ। ਇਸ ਕੰਮ ਲਈ ਬਹੁਤ ਵੱਡੀਆਂ ਵੱਡੀਆਂ ਕੰਪਨੀਆ ਦੀ ਸਥਾਪਣਾ ਕੀਤੀ ਗਈ ਹੈ। ਜਿਨਾਂ ਦਾ ਕਰੋੜਾਂ ਦਾ ਬਜਟ ਹੈ। ਇਸ ਕੰਮ ਨੂੰ ਇੱਕ ਬਿਜਨਿਸ ਦੇ ਰੂਪ ਵਿੱਚ ਅਪਨਾਇਆ ਗਿਆ ਹੈ। ਅਤੇ ਇਹਨਾ ਕੰਪਨੀਆਂ ਨੇ ਇਸ ਕੰਮ ਦੇ ਬਜਾਰੀਕਰਣ ਲਈ ਵੱਡੇ ਵੱਡੇ ਮਾਹਿਰ ਰੱਖੇ ਹੋਏ ਹਨ। ਤੇ ਆਖਿਰ ਇਸ ਦਾ ਸਾਰਾ ਬੋਝ ਉਹਨਾ ਸਿਖਿਆਰਥੀਆਂ ਤੇ ਹੀ ਪੈਦਾ ਹੈ। ਪਹਿਲਾ ਇਹ ਗੱਲ ਮਸਹੂਰ ਸੀ ਕਿ ਡਾਕਟਰ ਅਤੇ ਵਕੀਲ ਦੀ ਫੀਸ ਦੀ ਕੋਈ ਸੀਮਾਂ ਨਹੀ ਹੁੰਦੀ । ਪਰ ਹੁਣ ਤਾਂ ਇਹ ਗੱਲ ਇਹ ਕੋਚਿੰਗ ਦੇਣ ਆਲਿਆਂ ਤੇ ਵੀ ਲਾਗੂ ਹੁੰਦੀ ਹੈ। ਇਹਨਾ ਦੇ ਇੱਕ ਲੈਕਚਰ ਦੀ ਫੀਸ ਹੀ ਲੱਖਾਂ ਰੁਪਏ ਹੁੰਦੀ ਹੈ। ਤੇ ਇਹ ਸਾਰਾ ਬੋਝ ਵੀ ਸਿਖਿਆਰਥੀਆਂ ਤੇ ਪੈਂਦਾ ਹੈ।
ਗੱਲ ਇਹ ਨਹੀ ਕੋਚਿੰਗ ਜਾ ਟਿਊਸaਨ ਉਚੇਰੀ ਪੜਾਈ ਲਈ ਚਲਦੀ ਹੈ। ਇਹ ਬੀਮਾਰੀ ਤਾਂ ਕੇ ਜੀ ਕਲਾਸ ਤੋ ਹੀ ਬੱਚਿਆਂ ਦੇ ਪੱਲੇ ਪੈ ਜਾਂਦੀ ਹੈ। ਹੋਮ ਵਰਕ ਵੀ ਟਿਊਸaਨ ਤੇ ਹੀ ਕਰਾਇਆ ਜਾਂਦਾ ਹੈ। ਸਕੂਲੋ ਆਉਣ ਤੋ ਬਾਦ ਬੱਚੇ ਨੂੰ ਟਿਊਸaਨ ਤੇ ਧੱਕ ਦਿੱਤਾ ਜਾਂਦਾ ਹੈ। ਸਰਕਾਰੀ ਤੇ ਪ੍ਰਾਈਵੇਟ ਨੋਕਰੀਆਂ ਕਰਦੇ ਅਧਿਆਪਕਾਂ ਪ੍ਰੋਫੇਸਰਾਂ ਦਾ ਮੁੱਖ ਮਕਸਦ ਵੱਧ ਤੌ ਵੱਧ ਟਿਊਸaਨ ਕਰਨਾ ਹੋ ਗਿਆ ਹੈ ਉਹ ਕਲਾਸ ਵਿੱਚ ਘੱਟ ਪੜਾਉਂਦੇ ਹਨ ਤੇ ਅਸਲੀ ਪੜਾਈ ਟਿਊਸaਨ ਤੇ ਹੀ ਕਰਾਉਂਦੇ ਹਨ। ਇਸ ਕਿੱਤੇ ਨਾਲ ਜੁੜੇ ਬਹੁਤੇ ਲੋਕ ਆਪਣੀ ਨੋਕਰੀ ਨੂੰ ਟਿਊਸaਨ ਪੜਾਉਣ ਦਾ ਮੁਡਲਾ ਪਲੇਟ ਫਾਰਮ ਸਮਝਦੇ ਹਨ। ਇਸ ਵਿੱਚ ਜਰਾ ਵੀ ਸੱaਕ ਨਹੀ ਕਿ ਟਿਊਸaਨ ਤੇ ਆਧਿਆਪਕ ਨੂੰ ਬਹੁਤ ਮੇਹਨਤ ਕਰਨੀ ਪੈਂਦੀ ਹੈ। ਇਸ ਲਈ ਟਿਊਸਨ ਦੀ ਕਮਾਈ ਨੂੰ ਉਸ ਦੀ ਨਜਾਇਜ ਕਮਾਈ ਨਹੀ ਆਖਿਆ ਜਾ ਸਕਦਾ। ਪਰ ਇਹ ਪੂਰੀ ਤਰਾਂ ਜਾਇਜ ਵੀ ਨਹੀ ਹੁੰਦੀ। ਜੇ ਸੰਬਧਿਤ ਆਧਿਆਪਕ ਇੰਨੀ ਸਿaਦੱਤ ਨਾਲ ਪੜਾਵੇ ਤਾਂ ਟਿਊਸaਨ ਦੀ ਲੋੜ ਹੀ ਨਹੀ ਰਹਿੰਦੀ।
ਇਸ ਟਿਊਸaਨ ਦੀ ਬੀਮਾਰੀ ਦੇ ਫੈਲਾਵ ਦਾ ਇੱਕ ਕਾਰਣ ਆਧਿਆਪਕਾਂ ਨੂੰ ਮਿਲੇ ਉਹ ਅਧਿਕਾਰ ਵੀ ਹਨ ਜਿੰਨਾ ਦੇ ਇਵਜ ਵਿੱਚ ਉਹਨਾ ਦੀ ਟਿਊਸaਨ ਦਾ ਧੰਦਾ ਫਲਦਾ ਫੁਲਦਾ ਹੈ। ਜਿਸ ਤਰਾਂ ਅਧਿਆਪਕਾਂ ਨੂੰ ਆਂਤਰਿਕ ਮਲਾਕੰਣ ਦੇ ਤੇ ਪ੍ਰੈਕਟੀਕਲ ਦੇ ਨੰਬਰ ਲਾਉਣ ਦਾ ਅਧਿਕਾਰ ਹੋਣ ਕਰਕੇ ਵੀ ਬੱਚਿਆਂ ਦਾ ਧਿਆਨ ਟਿਉਸaਨ ਵਲ ਜਾਂਦਾ ਹੈ।ਤੇ ਉਹ ਆਧਿਆਪਕ ਵੀ ਨੰਬਰ ਲਾਉਣ ਦਾ ਲਾਲਚ ਦੇਕੇ ਬੱਚਿਆਂ ਨੂੰ ਟਿਊਸaਨ ਪੜ੍ਹਨ ਲਈ ਮਜਬੂਰ ਕਰਦੇ ਹਨ। ਹੋਰ ਕਰਮਚਾਰੀਆਂ ਦੀ ਤਰਾ ਅਧਿਆਪਕ ਵਰਗ ਵੀ ਕੋਠੀ ਤੇ ਕਾਰ ਕਲਚਰ ਵੱਲ ਖਿੱਚਿਆ ਗਿਆ ਹੈ।
ਚਾਰ ਕੁ ਦਹਾਕੇ ਪਹਿਲਾਂ ਅਧਿਆਪਕ ਦਾ ਇਹ ਰੂਪ ਵੇਖਣ ਨੁੰ ਨਹੀ ਸੀ ਮਿਲਦਾ। ਸੇਵਾ ਤੇ ਸਮਾਜ ਦੇ ਸੁਧਾਰ ਦਾ ਨਸaਾ ਹੰਦਾ ਸੀ। ਇੱਕ ਅਧਿਆਪਕ ਨੂੰ ਇਸ ਗੱਲ ਦਾ ਮਾਣ ਹੁੰਦਾ ਸੀ ਕਿ ਉਸ ਦਾ ਪੜਾਇਆ ਹੋਇਆ ਅੱਜ ਇੰਨੀ ਤਰੱਕੀ ਕਰ ਗਿਆ ਹੈ। ਤੇ ਅਧਿਆਪਕ ਇਸੇ ਨਸੇ ਵਿੱਚ ਖੁਸa ਰਹਿੰਦਾ ਸੀ। ਪੈਸਾ ਹਰ ਰਿਸaਤੇ ਤੇ ਭਾਰੀ ਪੈ ਗਿਆ ਹੈ ਤੇ ਇਸ ਨੇ ਇਸ ਗੁਰੂ ਚੇਲੇ ਦੇ ਪਵਿੱਤਰ ਰਿਸaਤੇ ਨੁੰ ਵੀ ਕੰਲਕਿਤ ਕਰ ਦਿੱਤਾ ਹੈ ਹੁਣ ਸਿਖਿਆਰਥੀ ਵੀ ਆਪਣੇ ਗੁਰੂ ਸਮਾਨ ਅਧਿਆਪਕ ਦੀ ਉਹ ਕਦਰ ਨਹੀ ਕਰਦਾ ਜਿਸ ਦੀ ਉਮੀਦ ਇੱਕ ਯੋਗ ਅਧਿਆਪਕ ਆਪਣੇ ਚੇਲੇ ਕੋਲੋ ਕਰਦਾ ਹੈ। ਚੇਲਾ ਵੀ ਸੋਚਦਾ ਹੈ ਮੈ ਤਾਂ ਪੈਸੇ ਦੇਕੇ ਪੜਿਆ ਹਾਂ। ਮੁਫਤ ਨਹੀ। ਪੁਰਾਣੇ ਲੋਕ ਅੱਜ ਵੀ ਆਪਣੇ ਅਧਿਆਪਕਾਂ ਦੇ ਚਰਨੀ ਹੱਥ ਲੋਂਦੇ ਹਨ ਜਦੋ ਕਿ ਨਵੀ ਪੀੜੀ ਆਪਣੇ ਉਸਤਾਦ ਨੂੰ ਦੇਖ ਕੇ ਪਾਸਾ ਵੱਟ ਜਾਂਦੀ ਹੈ।
ਇਹ ਟਿਊਸaਨ ਕਲਚਰ ਨੇ ਬੱਚਿਆਂ ਨੂੰ ਡਾਕਟਰ ਵਕੀਲ ਤੇ ਇੰਜੀਨੀਅਰ ਤਾਂ ਬਣਾ ਦਿੱਤਾ ਪਰ ਪੜਾਈ ਦੇ ਅਸਲ ਮਕਸਦ ਤੋ ਦੂਰ ਕਰ ਦਿੱਤਾ। ਸਕੂਲਾ ਕਾਲਜਾਂ ਵਿੱਚ ਪੜਾਈ ਖਤਮ ਕਰ ਦਿੱਤੀ ਉਥੇ ਸਿਰਫ ਹਾਜਰੀ ਲਾਉਣੀ ਹੀ ਰਹਿ ਗਈ। ਬਾਕੀ ਕੰਮ ਟਿਊਸaਨਾ ਤੇ ਕੋਚਿੰਗ ਦੇ ਪੱਲੇ ਹੀ ਰਹਿ ਗਿਆ।ਟਿਊਸaਨ ਕਲਚਰ ਨੇ ਜਿੱਥੇ ਸਿੱਖਿਆ ਖੇਤਰ ਵਿੱਚ ਨਿਘਾਰ ਲਿਆਂਦਾ ਹੈ ਉਥੇ ਸਿੱਖਿਆ ਨੂੰ ਵੀ ਇੱਕ ਪੇਸaਾ ਬਣਾ ਦਿੱਤਾ ਹੈ। ਟਿਊਸaਨ ਦਾ ਰੁਝਾਣ ਅੱਜ ਇੱਕ ਖਤਰਨਾਕ ਰੂਪ ਧਾਰਣ ਕਰ ਚੁੱਕਾ ਹੈ ਤੇ ਇਹ ਰੁਝਾਣ ਗਰੀਬ ਵਰਗ ਨੂੰ ਸਿੱਖਿਆ ਤੋ ਦੂਰ ਕਰ ਰਿਹਾ ਹੈ।
ਰਮੇਸa ਸੇਠੀ ਬਾਦਲ
ਮੋ 98 766 27 233
No comments:
Post a Comment