Friday, 21 March 2014

ਬਿਨ ਮਾਪੇ ਧੀਆਂ ਬੇਗਾਨੀਆਂ


ਬਿਨ ਮਾਪੇ ਧੀਆਂ ਬੇਗਾਨੀਆਂ 

                  “ਬਾਈ ਸੰਤ ਰਾਮਾਂ ਵਿਆਹ ਤਾਂ ਬਹੁਤ ਵਧੀਆ ਕੀਤਾ ਹੈ ਮੁੰਡੇ ਦਾ। ਬਹਿਜਾ ਬਹਿਜਾ ਕਰਵਾ ਤੀ ਆਪਣੇ ਸੇਮੇ ਨੇ । ਪਰ। ਂ ਤੇ ਉਹ ਚੁੱਪ ਕਰ ਗਈ। “ਪਰ ਕੀ ਭੈਣੇ। ਤੂੰ ਦੱਸ ਤਾਂ ਸਹੀ।ਂ ਉਸ ਨੇ ਉਤਾਵਲੇਪਣ ਚ ਭੈਣ ਨੂੰ ਪੁਛਿਆ।“ਨਹੀ ਨਹੀ ਕੁਸa ਨਹੀ। ਸਾਰਾ ਸaਰੀਕਾ ਆਇਆ ਸੀ ਵਿਆਹ ਵਿੱਚ ਆਪਣਾ। ਵੱਡੇ ਬਾਈ ਕਾ ਸਾਰਾ ਪਰਿਵਾਰ ਆਇਆ ਸੀ। ਫਰੀਦਕੋਟੋ ਵੀ ਆਏ ਸੀ ਵੱਡੇ ਬਾਈ ਦੇ ਮੁੰਡੇ ਬਹੂਆਂ। ਮੋਹਾਲੀ ਤੋ ਵੀ ਆਇਆ ਸੀ ਜੀਵਨ ਤੇ ਬਾਈ ਆਪ । ਵਹੁੱਟੀ ਤੇ ਬੱਚੇ ਵੀ ਆਏ ਸਨ।ਅੱਗੇ ਉਹਨਾ ਦੀਆਂ ਸਾਰੀਆਂ ਕੁੜੀਆਂ ਵੀ ਆਈਆਂ ਸਨ। ਰਾਮਪੁਰੇ ਵਾਲੀ ਤੇ ਮੁਕਤਸਰ ਵਾਲੀ ਵੀ। ਅਸੀ ਚਾਰੇ ਭੈਣਾ ਤਾਂ  ਸੀ ਹੀ। ਮੈਨੂੰ ਤਾਂ ਪਹਿਲਾ ਹੀ ਕਾਰਡ ਦੇ ਗਿਆ ਸੀ ਅਖੇ ਭੁਆ ਤੁਸੀ ਜਰੂਰ ਆਉਣਾ ਹੈ ਦੋ ਦਿਨ ਪਹਿਲਾ। ਮੈ ਆਕੇ ਲੈ ਜਾਵਾਂਗਾ ਤੁਹਾਨੂੰ। ਪਰ।ਂ ਉਸ ਦੇ ਮੂੰਹ ਚੋ ਸਾਹਿਜ ਸੁਭਾT ਹੀ ਪਰ ਸਬਦ ਫਿਰ ਨਿੱਕਲ ਗਿਆ। 
                        “ਬਾਕੀ ਸੁਖ ਨਾਲ ਇਕੋ ਇਕ ਮੁੰਡਾ ਹੈ।ਘਰੇ ਵਾਹਵਾ ਰੋਣਕ ਸੀ।ਵੱਡੀ ਬੱਸ ਗਈ ਸੀ ਭਰ ਕੇ ਪਟਿਆਲੇ। ਅਸੀ ਸਾਰੀਆਂ ਹੀ ਗਈਆਂ ਸੀ ਬਾਰਾਤ ਨਾਲ ।ਬਸ ਭਾਬੀ ਪੂਰਨਾ ਨਹੀ ਗਈ ਸੀ ਤੇ ਉਹ ਾਂਂਦੀ ਵੀ ਕਿਵੇਂ।ਮਾਂ ਤਾਂ ਮਾਂ ਹੀ ਹੁੰਦੀ ਹੈ ਨਾ।ਉਹ ਭਰੇ ਮਨ ਨਾਲ ਬੈਠੀ ਰਹੀ ਘਰੇ। ਗੱਲ ਕੀ  ਸੇਮੇ ਨੇ ਚੰਗੀ ਨਹੀ ਕੀਤੀ। ਪਰ ਅਸੀ ਤਾਂ ਬੋਲ ਵੀ ਨਹੀ ਸਕਦੀਆਂ। ਕੀ ਕਹੀਏ ਕਿਸੇ ਨੂੰ। ਜਿਨੂੰ ਕੁਸa ਕਹਿੰਦੇ ਸੀ  ਅੱਗੋ ਖਾਣ ਨੂੰ ਆਉਂਦਾ ਸੀ । ਬਾਈ ਇਹ ਤਾਂ ਵੱਡਾ ਸੀ ਘਰ ਚ ਸਾਰਿਆਂ ਨਾਲੋ। ਪਰ ਇਹਨੇ ਵੱਡਿਆਂ ਵਾਲਾ ਕੰਮ ਨਹੀ ਕੀਤਾ। ਹੋਰ ਤਾਂ ਹੋਰ ਇਹਨੇ ਬਾਕੀ ਤਿੰਨਾ ਨੂੰ ਵੀ ਆਪਣੇ ਮਗਰ ਲਾ ਲਿਆ। ਬਾਈ ਤੂੰ ਤਾਂ ਐਜਾ ਨਹੀ ਸੀ। ਇਹਦੀ ਬੁੱਧੀ ਨੂੰ ਕੀ ਹੋ ਗਿਆ। ਇੰਨਾ ਰੁੱਖਾ ਤਾਂ ਆਪਣੇ ਖਾਨਦਾਨ ਚ ਕੋਈ ਨਹੀ ਸੀ। ਪਰ ਇਹਨੇ ਤਾਂ ਕਮਾਲ ਹੀ ਕਰ ਦਿੱਤੀ।ਂ
                        “ਮੇਰੇ ਯਾਦ ਹੈ ਆਪਣੇ ਘਰੇ ਵਿਆਹ ਸੀ ਤੇ ਕਸਤੂਰ ਦੀ ਬਹੂ ਰੁੱਸ ਗਈ ਸੀ ਤੇ ਵਿਆਹ ਤੇ ਨਹੀ ਸੀ ਆਈ ਤੇ ਓਦੋ ਤੂੰ ਏਸੇ ਸੇਮੇ ਨੂੰ ਭੇਜਿਆ ਸੀ ਮਨਾਉਣ ਵਾਸਤੇ। ਪਰ ਭਾਈ ਪਹਿਲਾਂ ਲੋਕਾਂ ਚ ਪਿਆਰ ਸੀ ਰਿਸaਤਿਆਂ ਦੀ ਕਦਰ ਸੀ। ਲੋਕ ਰਿਸaਤਿਆਂ ਦਾ ਸਤਿਕਾਰ ਕਰਦੇ ਸਨ। ਸaਰਮ ਵੀ ਮੰਨਦੇ ਸਨ। ਧੀਆਂ ਦੀ ਕਦਰ ਹੁੰਦੀ ਸੀ। ਧੀਆਂ ਵੀ ਪੇਕੇ ਘਰ ਚ ਪੂਰਾ ਅਧਿਕਾਰ ਸਮਝਦੀਆਂ ਸਨ। ਕੋਈ ਵੀ ਤਿੱਥ ਤਿਉਹਾਰ ਧੀਆਂ ਤੋ ਬਿਨਾ ਅਧੂਰਾ ਸਮਝਿਆ ਜਾਂਦਾ ਸੀ। ਪਰ ਹੁਣ ਦੀ ਪੀੜੀ ਤਾਂ ਰੰਨਾ ਮਗਰ ਲੱਗਦੀ ਹੈ। ਸੱਸ ਸਹੁਰੇ ਨੂੰ ਹੀ ਪਾਪਾ ਜੀ ਮੰਮੀ ਜੀ ਕਰਦੇ ਹਨ। ਇਹਨਾ ਲਈ ਤਾਂ ਸਾਲੇ ਸਾਲੀਆਂ ਹੀ ਸਭ ਕੁਝ ਹੁੰਦਾ ਹੈ। ਭੈਣਾਂ ਭੂਆ ਨੂੰ ਕੋਣ ਪੁਛਦਾ ਹੈ। ਚੁਲ੍ਹੇ ਚੋਂਕੇ ਵਿੱਚ ਵੀ ਸਹੁਰਿਆਂ ਦੀ ਚੋਧਰ ਹੁੰਦੀ ਹੈ।ਂ
                      “ਬਾਈ ਤੇਰਾ ਸੁਭਾਅ ਤਾਂ ਵਧੀਆ ਸੀ । ਤੂੰ ਥੋੜੀ ਜਿਹੀ ਤਨਖਾਹ ਨਾਲ ਘਰ ਨੂੰ ਚਲਾਇਆ । ਮਾਂ ਪਿਉ ਨੂੰ ਵੀ ਸਾਂਭਿਆ। ਪੰਜ ਪੰਜ ਭੈਣਾਂ ਦੇ ਕਾਰਜ ਕੀਤੇ। ਨਾਨਕਾ ਛੱਕਾਂ ਭਰੀਆਂ। ਰਿਸaਤੇਦਾਰੀਆਂ ਦੇ ਮਰਨੇ ਜੰਮਣੇ ਕਿਸੇ ਕੰਮ ਚ ਪਿੱਛੇ ਨਹੀ ਰਿਹਾ। ਕਦੇ ਖਰਚੇ ਨੂੰ ਵੇਖਕੇ ਮੂੰਹ ਨਹੀ ਸੀ ਵੱਟਿਆ। ਮਾਂ ਦੀ ਵੀ ਬਥੇਰੀ ਸੇਵਾ ਕੀਤੀ ਅਖੀਰ ਤੱਕ । ਪੰਜ ਜੁਆਕਾਂ ਨੂੰ ਪੜਾਇਆ ਲਿਖਾਇਆ ਤੇ ਚੰਗੀਆਂ ਨੋਕਰੀਆਂ ਤੇ ਲਗਵਾਇਆ।ਤੇ ਹੁਣ ਉਹ ਅਫਸਰ ਬਣਗੇ  ਤੇ  ਕਹਿੰਦੇ ਹਨ ਸਾਥੋ ਨਹੀ ਮਿੰਨਤਾਂ ਹੁੰਦੀਆਂ ਕਿਸੇ ਦੀਆਂ। ਤੇ ਸਕੀ ਭੈਣ ਨੂੰ ਛੱਡਤਾ ਉਹਨਾ ਨੇ ।ਅਖੇ ਜੇ ਉਹ ਸਾਡੇ ਨਾ ਆਊ ਤਾਂ ਅਸੀ ਉਸ ਦੇ ਨਹੀ ਜਾਂਦੇ।  ਕੀ ਜਮਾਨਾ ਆ ਗਿਆ। ਹਨੇਰ ਸਾਂਈ ਦਾ।ਸਾਡਾ ਖੂਨ ਹੀ ਸਫੇਦ ਹੋ ਗਿਆ।  ਪਰ ਕੋਣ ਕਹੇ ਕਿ ਤੂੰ ਗਲਤ ਹੈ ਸੇਮਿਆਂ। ਅਗਲਾ ਗਲ੍ਹ ਨੂੰ ਪੈਂਦੇ ਹੈ।  ਹੋਰ ਤਾਂ ਹੋਰ ਬਾਕੀ ਦੇ ਤਿੰਨੇ ਭਰਾ ਵੀ ਪਾਸਾ ਵੱਟ ਗਏ। ਉਸ ਅੱਗੇ ਕੋਈ ਨਹੀ ਕੁਸਕਿਆ ਕਿ ਵੀਰ ਜੀ ਤੁਸੀ ਇਸਤਰਾਂ  ਨਾ ਕਰੋ। ਅਸੀ ਤੁਹਾਡੇ ਨਾਲ ਚਲਦੇ ਹਾਂ। ਆਪਾਂ ਮਨਾ ਲਿਆਉਦੇ ਹਾਂ ਭੈਣ ਨੂੰ। ਕਿਸੇ ਮਾਮੇ ਮਾਸੜ ਜਾ ਤਾਏ ਚਾਚੇ ਨੂੰ ਨਾਲ ਲੈ ਚਲਦੇ ਹਾਂ। ਉਹ ਤਾਂ ਸਗੋ ਅੰਦਰੋ ਅੰਦਰੀ ਖੁਸa ਜਾਪਦੇ ਸਨ। ਕਿ ਪਹਿਲਾ ਇਹਨੇ ਉਹ ਵਿਆਹ ਖਰਾਬ ਕੀਤਾ ਤੇ ਹੁਣ ਇਸ ਦਾ ਆਪਣਾ ਵਿਆਹ ਖਰਾਬ ਹੋ ਗਿਆ।ਨਾਲੇ ਇਹ ਕਹਿੜਾ ਸੁਣਦਾ ਹੈ ਕਿਸੇ ਦੀ। ਮਾਂ ਨੂੰ ਤਾਂ ਕੁਸਕਣ ਨਹੀ ਦਿੰਦਾ।ਵਿਚਾਰੀ ਅੰਦਰੇ ਅੰਦਰ ਹੰਝੂ ਵਹਾਉਂਦੀ ਰਹਿੰਦੀ ਹੈ। 
                          “ ਹੁਣ ਉਹ ਕਹਿੰਦਾ ਕਿ ਮੈ ਭੈਣ ਨੂੰ ਵਿਆਹ ਤੇ ਤਾਂ ਨਹੀ ਬੁਲਾਇਆ ਅਖੇ ਜੀਜਾ ਘਰੇ ਗਿਆਂ ਨੂੰ ਸਿੱਧਾ ਨਹੀ ਬੋਲਦਾ। ਗਾਲਾਂ ਕੱਢਦਾ ਹੈ।ਕਿਉਂ ਕੱਢਦਾ ਹੈ ਉਹ ਗਾਲਾਂ। ਕੋਈ ਜਵਾਬ ਨਹੀ। ਭੈਣ ਵੀ ਬਹੁਤ ਉਲਾਂਭੇ ਦਿੰਦੀ ਹੈ। ਹੁਣ ਕੁੜੀ ਵੀ ਮਾੜੀ ਹੋਗੀ ਹੁਣ।  ਹੁਣ ਕੀ ਆਖੀਏ ਭਾਈ ਸਕੀ ਭੈਣ ਤੋ ਬਿਨਾ ਘਰ ਦਾ ਕਾਰਜ ਕਿਵੇ ਪੂਰਾ ਹੋਵੇ ਗਾ। ਮਾਂ ਨੂੰ ਉਹ ਵਿਆਹ ਕਿਵੇ ਚੰਗਾ ਲੱਗੂਗਾ ਜਿਸ ਵਿੱਚ ਉਸਦੀ ਧੀ ਨੂੰ ਨਹੀ ਬੁਲਾਇਆ। ਦੋਹਤੇ ਦੋਹਤੀਆਂ ਨਹੀ ਆਏ।ਉਸ ਮਾਂ ਦਾ ਦਿਲ ਹੀ ਜਾਣਦਾ ਹੈ। ਪਰ ਭਾਈ ਉਸ ਨੇ ਤਾਂ ਰੋਟੀ ਖਾਣੀ ਹੈ ਉਸ ਚੁਲ੍ਹੇ ਤੋਂ। ਵਿਧਵਾ ਮਾਂ ਤੇ ਉਹ ਵੀ ਬੁਢਾਪੇ ਵਿੱਚ । ਕਿਵੇਂ ਕਹੇ ਮੇਰੀ ਧੀ ਨੂੰ ਲਿਆਓ। ਕੋਣ ਸੁਣਦਾ ਹੈ ਉਸ ਵਿਚਾਰੀ ਨੂੰ।ਇਹ ਤਾਂ ਉਸ ਤੇ ਦੂਹਰੀ ਮਾਰ ਹੋ ਗਈ। ਬਾਈ ਸੰਤ ਰਾਮਾਂ ਕਲੇਜਾ ਤਾਂ ਬਥੇਰਾ ਮੱਚਦਾ ਹੈ ਪਰ ਮੇਰੇ ਵਰਗੀ ਮੁਥਾਜ ਵੀ ਕੀ ਕਰ ਸਕਦੀ ਹੈ।ਬੋਲ ਸੰਤ ਰਾਮਾਂ ਬੋਲ ਤੂੰ ਚੁੱਪ ਕਿਉ ਕਰ ਗਿਆ।ਂ 
                       ਬਿੱਲੀ ਨੇ ਪੱਖੇ ਥੱਲੇ ਪਏ ਦੁੱਧ ਦੇ ਪਤੀਲੇ ਨੂੰ ਭੁੰਜੇ ਸੁਟ ਦਿੱਤਾ ਤੇ ਉਸ ਦੇ ਖੜਾਕ ਦੀ ਆਵਾਜ ਨਾਲ ਉਸਦੀ ਅੱਖ ਖੁੱਲ ਗਈ। ਇੱਕ ਦਮ ਹੱਬੜ ਵਾਹ ਉਠੀ ਤੇ ਦੇਖਿਆ ਬਿੱਲੀ ਫਰਸa ਤੇ ਡੁਲ੍ਹਿਆ ਦੁੱਧ ਚੱਟ ਰਹੀ ਸੀ। ਪਰ ਉਹ ਪਸੀਨੋ ਪਸੀਨ ਹੋ ਗਈ ਸੀ ਉਸ ਦੇ ਦਿਲ ਦੀ ਧੜਕਣ ਬਹੁਤ ਤੇਜ ਸੀ। ਉਸ ਨੇ ਮੱਥੇ ਤੇ ਆਇਆ ਪਸੀਨਾ ਪੂੰਝਿਆ ਤੇ ਪੰਜ ਸਾਲ ਪਹਿਲਾ ਗੁਜਰ ਚੁਕੇ ਵੱਡੇ ਭਰਾ ਨੂੰ ਯਾਦ ਕਰਕੇ ਰੋਣ ਲੱਗ ਪਈ। ਉਸ ਨੂੰ ਵਿਆਹ ਤੇ ਨਾ ਬੁਲਾਈ ਗਈ ਭਤੀਜੀ ਤੇ ਵੀ ਤਰਸ ਜਿਹਾ ਆਇਆ ਮਾਂ ਪਿਉ ਬਿਨਾਂ ਧੀਆਂ ਦੇ ਕਾਹਦੇ ਪੇਕੇ ਹੰਦੇ ਹਨ।ਸਮੇ ਦੀ ਰਫਤਾਰ ਨਾਲ ਘਰ ਦੀਆਂ ਜੰਮੀਆਂ ਧੀਆਂ ਕਿਵੇ  ਬੇਗਾਨੀਆਂ ਹੋ ਜਾਂਦੀਆਂ ਹਨ।
ਰਮੇਸa ਸੇਠੀ ਬਾਦਲ
ਮੋ 98 766 27 233     

No comments:

Post a Comment