Thursday, 16 January 2014

ਅੋਖਾ ਹੋਵੇਗਾ ਵੀਰਾ ਵੇ ਭਾਬੋ ਲਾਡਲੀ ਰੱਖੀ।

ਅੋਖਾ ਹੋਵੇਗਾ ਵੀਰਾ ਵੇ ਭਾਬੋ ਲਾਡਲੀ ਰੱਖੀ।


              ਬਚਪਣ ਵਿੱਚ ਜਦੋਂ ਕਦੇ ਗਿੱਧਾ ਪੋਣ ਦਾ ਮੋਕਾ ਮਿਲਦਾ ਤਾਂ ਸਾਡੇ ਵਿਰਸੇ ਤੇ ਸਭਿਆਚਾਰ ਨਾਲ ਜੁੜੀਆਂ ਅਨੇਕਾਂ ਬੋਲੀਆਂ ਪਾਉਂਦੇ। ਸਬaਦਾਂ ਦਾ ਇੰਨਾ ਗਿਆਨ ਨਹੀ ਸੀ ਹੁੰਦਾ। ਬਸ ਇੱਕ ਨੇ ਬੋਲੀ ਪਾਉਣੀ ਤੇ ਦੂਜੀਆਂ ਨੇ ਬੋਲੀ ਚੱਕ ਦੇਣੀ। ਫਿਰ ਕਿਸੇ ਨੇ ਦੂਜੀ ਬੋਲੀ ਪਾ ਦੇਣੀ। ਮਾਂ ਪਿਉ ਭਰਾ ਤੇ ਸੱਸ ਸੁਹਰੇ ਦੇਵਰ ਜੇਠ ਨਨਾਣ ਨਾਲ ਜੁੜੀਆਂ ਅਨੇਕਾਂ ਬੋਲੀਆਂ ਹੁੰਦੀਆਂ ਸਨ। ਕਦੇ ਵੀ ਬਹੁਤੀ ਗੰਭੀਰਤਾ ਨਾਲ ਨਹੀ ਸੀ ਸੋਚਿਆ।ਹਾਂ ਜਦੋ ਵੀਰ ਬਾਰੇ ਕੋਈ ਬੋਲੀ ਪਾਉਂਦੀ ਤਾਂ ਕਿਸੇ ਨਾ ਕਿਸੇ ਦਾ ਮੂੰਹ ਉਤਰ ਜਾਂਦਾ ਕਿਉਂਕਿ ਉਸਦੇ ਵੀਰ ਨਹੀ ਸੀ ਹੁੰਦਾ ਤੇ ਸਾਰੀਆਂ ਉਸ ਵੱਲ ਤਰਸ ਜਿਹਾ ਖਾਂਦੀਆਂ। 
  ਕਦੇ ਕਦੇ ਬੋਲੀ ਪਾਉਂਦੇ ਟੁਟ ਕੇ ਨਾ ਬਹਿ ਜੀ ਵੀਰਨਾ ਭੈਣਾਂ ਵਰਗਾ ਸਾਕ ਨਾ ਕੋਈ। ਸੋਚਦੀਆਂ ਬਈ ਕਦੇ ਭਰਾ ਵੀ ਟੁਟਦੇ ਹਨ। ਇਸ ਤੋਂ ਪਿਆਰਾ ਤਾਂ ਨਾਤਾ ਦੁਨੀਆਂ ਤੇ ਹੋਰ ਕੋਈ ਨਹੀ ਹੈ। ਆਹ ਬੋਲੀ ਤਾਂ ਬੜੀ ਬੇਤੁਕੀ ਲੱਗਦੀ। ਤੇ ਨਾ ਹੀ ਇਸ ਬੋਲੀ ਦਾ ਅਰਥ ਸਮਝ ਲੱਗਦਾ ਅੋਖਾ ਹੋਵੇ ਗਾ ਵੀਰਨਾ ਭਾਬੋ ਲਾਡਲੀ ਰੱਖੀ। ਕੋਈ ਗੱਲ ਪੱਲੇ ਨਾ ਪੈਂਦੀ। ਜੇ ਕੇਈ ਵੀਰ ਆਪਣੀ ਘਰਆਲੀ ਨੂੰ ਲਾਡਲੀ ਰੱਖਦਾ ਹੈ ਤੇ ਉਸ ਦੀ ਹਰ ਗੱਲ ਮੰਨਦਾ ਹੈ । ਤਾਂ ਭੈਣ ਨੂੰ ਕੀ ਇਤਰਾਜ ਹੋ ਸਕਦਾ ਹੈ। ਜੇ ਉਹ ਦੋਵੇ ਜੀਅ ਮਿਲਕੇ ਚਲਣਗੇ ਤਾਂ ਭਰਾ ਘਰੇ ਸੁੱਖ ਸਾਂਤੀ ਹੋਵੇਗੀ। ਭਰਾ ਦਾ ਘਰ ਹੱਸਦਾ ਵੱਸਦਾ ਰਹੇ ਗਾ। ਜੇ ਭਰਾ ਖੁੱਸa ਹੈ ਤਾਂ ਭੈਣ ਤੋ ਵੱਧ ਹੋਰ ਕੋਣ ਖੁੱਸa ਹੋਵੇਗਾ।
             ਇਹਨਾ ਗੱਲਾਂ ਦੀ ਗਹਿਰਾਈ ਚ ਜਾ ਕੇ ਪਤਾ ਚਲਦਾ ਹੈ ਕਿ ਭੈਣ ਆਪਣੇ ਭਰਾ ਨੂੰ ਮਿੱਠੀ ਜਿਹੀ ਨਸੀਅਤ ਦਿੰਦੀ ਹੈ। ਉਸ ਦੇ ਮਨ ਵਿੱਚ ਇੱਕ ਡਰ ਸਮਾਇਆ ਹੁੰਦਾ ਹੈ ਕਿ ਭਾਬੀ ਨੂੰ ਬਹੁਤਾ ਲਾਡ ਲਡਾਕੇ ਕਲ੍ਹ ਨੂੰ ਉਸ ਦਾ ਭਰਾ ਬੇਬਸ ਨਾ ਹੋ ਜਾਵੇ। ਤੇ ਉਹੀ ਭਰਾ ਆਪਣੀ ਭੈਣ ਨੂੰ ਨਾ ਭੁੱਲ ਜਾਵੇ। ਆਪਣੀ ਘਰ ਆਲੀ ਦਾ ਹੀ ਨਾ ਹੋ ਕੇ ਬਹਿ ਜਾਵੇ। ਕਿਉਂਕਿ ਉਸਦੇ ਭਰਾ ਦੇ ਆਪਣੇ ਮਾਪਿਆਂ ਤੇ ਹੋਰ ਭੈਣ ਭਰਾਵਾਂ ਦੇ ਪ੍ਰਤੀ ਵੀ ਕੁਝ ਫਰਜ ਹਨ। ਤੇ ਅਕਸਰ ਹੁੰਦਾ ਵੀ ਇਸ ਤਰ੍ਹਾਂ ਹੀ ਹੈ।ਆਪਣੀ ਘਰਆਲੀ ਦੇ ਪਿਆਰ ਅਤੇ ਆਪਣੇ ਘਰ ਦੀ ਸੁੱਖ ਸਾਂਤੀ ਵਾਸਤੇ ਆਦਮੀ ਆਪਣੇ ਦੂਜੇ ਸਾਕ ਸਬੰਧੀਆਂ ਪ੍ਰਤੀ ਆਪਣੇ ਫਰਜ ਭੁੱਲ ਜਾਂਦਾ ਹੈ। 
                ਇਹ ਜਰੂਰੀ ਨਹੀ ਕਿ ਭਾਬੀ ਆਪਣੇ ਪਤੀ ਦੇ ਆਪਣੇ ਪਰਿਵਾਰ ਪ੍ਰਤੀ ਸਬੰਧਾਂ ਵਿੱਚ ਰੋੜਾ ਬਣਦੀ ਹੈ।ਸਗੋਂ ਕਈ ਵਾਰੀ ਤਾਂ ਇਹ ਭਾਬੀ ਹੀ ਆਪਣੇ ਪਤੀ ਨੂੰ ਆਪਣੇ ਸਕਿਆ ਨਾਲ ਵਰਤਣ ਦਾ ਸਲੀਕਾ ਵੀ ਸਿਖਾਉਂਦੀ ਹੈ। ਕਈ ਭਰਾ ਬਚਪਣ ਤੋ ਹੀ ਲਾਡਲੇ ਹੋਣ ਕਰਕੇ ਗੁਸੈਲ ਸੁਭਾਅ ਦੇ ਹੁੰਦੇ ਹਨ। ਕੋੜੇ ਸਬਦ ਵਰਤਣਾ ਉਹਨਾ ਦੀ ਬੋਲ ਬਾਣੀ ਦਾ ਹਿੱਸਾ ਬਣ ਜਾਂਦਾ ਹੈ। ਤੇ ਓਦੋ ਭਾਬੋ ਹੀ ਹੁੰਦੀ ਹੈ ਜੋ ਆਪਣੇ ਪਤੀ ਨੂੰ ਪਿਆਰ ਨਾਲ ਸਮਝਾਉਂਦੀ ਹੈ। ਉਸਨੂੰ ਆਪਣੀ ਭੈਣ ਤੇ ਦੂਸਰੇ ਮੈਬਰਾਂ ਬਾਰੇ ਫਰਜਾਂ ਤੋਂ ਜਾਣੂ ਕਰਵਾਉਦੀ ਹੈ। ਪਰ ਅਜਿਹੀਆਂ ਅੋਰਤਾਂ ਬਹੁਤ ਹੀ ਘੱਟ ਹੁੰਦੀਆਂ ਹਨ।ਅੱਜ ਕਲ੍ਹ ਦੇ ਇਸ ਮਾਡਰਨ ਯੁੱਗ ਵਿੱਚ ਹਰ ਜਨਾਨੀ ਆਪਣੇ ਪਤੀ ਨੂੰ ਆਪਣੇ ਪੇਕਿਆਂ ਵੱਲ ਹੀ ਖਿੱਚਣਾ ਲੋਚਦੀ ਹੈ। ਆਪਣੀ ਆਜਾਦੀ ਖਾਤਿਰ ਉਹ ਨਹੀ ਚਾਹੁੰਦੀ ਕਿ ਉਸ ਦੇ ਪਤੀ ਦੇ ਸਬੰਧ ਆਪਣੇ ਮਾਪਿਆਂ ਨਾਲ ਸਹੀ ਹੋਣ।
                        ਇਸ ਲਈ ਇੱਕ ਭੈਣ ਭਵਿੱਖ ਦੀ ਅਣਹੋਣੀ ਨੂੰ ਸੋਚ ਕੇ ਹੀ ਭਰਾ ਨੂੰ ਇਹ ਮਿੱਠਾ ਜਿਹਾ ਤਾਹਨਾ ਮਾਰਦੀ ਹੈ ਤੇ ਉਸ ਨੂੰ ਸੁਚੇਤ ਕਰਦੀ ਹੈ ਤਾਂ ਕਿ ਉਸ ਦਾ ਭਰਾ ਆਪਣੀ ਘਰਆਲੀ ਤੋ ਇਲਾਵਾ ਦੂਸਰਿਆਂ ਪ੍ਰਤੀ ਆਪਣੇ ਫਰਜਾਂ ਤੋਂ ਮੁਨਕਰ ਨਾ ਹੋਵੇ। ਉਹ ਇਹ ਵੀ ਨਹੀ ਚਾਹੁੰਦੀ ਕਿ ਉਸ ਦਾ ਭਰਾ ਆਪਣੀ ਘਰਵਾਲੀ ਤੋ ਬੇਮੁੱਖ ਹੋਵੇ।ਹੁਣ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਭੈਣ ਕਿਉਂ ਕਹਿੰਦੀ ਹੈ ਅੋਖਾ ਹੋਵੇਗਾ ਵੀਰਾ ਭਾਬੋ ਲਾਡਲੀ ਰੱਖੀ। 
                       ਸਾਡੇ ਸੱਭਿਆਚਾਰ ਅਤੇ ਸਾਹਿਤ ਵਿੱਚ ਬਹੁਤ ਕੁਝ ਲੁਕਿਆ ਹੋਇਆ ਹੈ। ਸਮਾਜਿਕ ਮਾਣ ਮਰਿਆਦਾ ਤੇ ਆਪਸੀ ਸਬੰਧਾਂ ਬਾਰੇ ਬਹੁਤ ਕੁਝ ਲਿਖਿਆ ਹੈ  ਪਰ ਅਜੋਕੇ ਯੁਗ ਵਿੱਚ ਕੰਪਿਊਟਰ ਅਤੇ   ਟੇਲੀਵੀਜਨ  ਨੇ ਸਾਨੂੰ ਸਾਡੇ ਇਸ ਅਨਮੋਲ ਵਿਰਸੋ ਦੂਰ ਕਰ ਦਿੱਤਾ ਹੈ।ਹੁਣ ਇਹ ਰਿਸaਤੇ ਫੋਕੇ ਹੋ ਗਏ ਹਨ। ਰਿਸaਤਿਆਂ ਦੀਆਂ ਕਦਰਾਂ ਕੀਮਤਾਂ ਨੂੰ ਮਾਇਆ ਤੇ ਖੁਦਗਰਜੀ ਦਾ ਜਾਮਾ ਪਹਿਨਾ ਕੇ ਅਸੀ ਇਹਨਾ ਤੋ ਦੂਰ ਹੋ ਗਏ ਹਾਂ। ਸਾਡੀਆਂ ਲੋਕ ਬੋਲੀਆਂ ਜੋ ਕਦੇ ਸਾਨੂੰ ਸੇਧ ਦਿੰਦੀਆਂ ਸਨ ਹੋਲੀ ਹੋਲੀ ਅਲੋਪ ਹੁੰਦੀਆਂ ਜਾ ਰਹੀਆਂ ਹਨ।  
ਸਰੋਜ ਸੇਠੀ 
ਮੰਡੀ ਡੱਬਵਾਲੀ
ਮੋ 94 664 27 333 

No comments:

Post a Comment