ਆਹ ਭੂਆ ਸਰੁਸਤੀ ਦੇਵੀ
ਜਦੋ ਮੈਂ ਤੁਰ ਗਿਆ ਨੂੰ ਯਾਦ ਕਰਦਾ ਹਾਂ ਤਾਂ ਮੇਰੇ ਜਹਿਨ ਵਿੱਚ ਮੇਰੀ ਵੱਡੀ ਭੂਆ ਸਰੁਸਤੀ ਦੇਵੀ ਦੀ ਤਸਵੀਰ ਉਭਰ ਕੇ ਸਾਹਮਣੇ ਆ ਜਾਂਦੀ ਹੇ । ਭੂਆ ਸਰੁਸਤੀ ਦੇਵੀ (ਜਿਸ ਨੂੰ ਮੇਰੇ ਫੁਫੱੜ ਜੀ ਸੁਰਜੀਤ ਕੁਰ ਆਖਦੇ ਸਨ, ਮੇਰੇ ਦਾਦਾ ਜੀ ਦੀ ਸਭ ਤੋਂ ਵੱਡੀ ਅੋਲਾਦ ਸੀ। ਯਾਨਿ ਉਹ ਮੇਰੇ ਪਾਪਾਜੀ ਤੋਂ ਵੱਡੀ ਸੀ।ਮੇਰੇ ਵੱਡੇ ਭੂਆ ਜੀ ਮੇਰੇ ਪਾਪਾ ਜੀ ਦੀ ਤਰ੍ਹਾਂ ਭਾਰੇ ਸਰੀਰ ਦੇ ਸਨ। ਜਦੋ ਕਿ ਮੇਰੇ ਚਾਚਾ ਜੀ ਤੇ ਛੋਟੀ ਭੂਆ ਜੀ ਪਤਲੇ ਸਰੀਰ ਦੇ ਹਨ।ਮੇਰੇ ਪਹਿਲੇ ਵਾਲੇ ਦਾਦੀ ਜੀ ਜਲਦੀ ਹੀ ਗੁਜਰ ਗਏ ਸੀ ਤੇ ਮੇਰੇ ਦਾਦਾ ਜੀ ਨੂੰ ਮਜਬੂਰੀ ਵੱਸ ਦੂਸਰੀ ਸਾਦੀ ਕਰਵਾਉਣੀ ਪਈ ਤੇ ਇਹ ਚਾਰੇ ਭੈਣ ਭਰਾ ਮੇਰੇ ਦੂਸਰੇ ਦਾਦੀ ਜੀ ਦੀ ਕੁਖੋਂ ਸਨ। ਵੈਸੇ ਮੇਰੇ ਦੂਸਰੇ ਦਾਦੀ ਜੀ ਵੀ ਬਹੁਤ ਜਲਦੀ ਗੁਜਰ ਗਏ ਸਨ । ਉਸ ਸਮੇ ਮੇਰੇ ਚਾਚਾ ਜੀ ਸਿਰਫ ਚੋਵੀ ਦਿਨਾਂ ਦੇ ਸਨ। ਮੇਰੇ ਪਾਪਾ ਜੀ ਦੀ ਤੇ ਮੇਰੇ ਵੱਡੇ ਭੂਆ ਜੀ ਦੀ ਆਪਸ ਚ ਕੁਝ ਜਿਆਦਾ ਬਣਦੀ ਸੀ ਇਸ ਲਈ ਮੇਰੇ ਪਾਪਾ ਜੀ ਕਈ ਵਾਰ ਮਜਾਕ ਵਿੱਚ ਕਹਿ ਦਿੰਦੇ ਸੀ ਕਿ ਮੈਂ ਤੇ ਸਰੁਸਤੀ ਇੱਕ ਮਾਂ ਦੇ ਹਾਂ ਤੇ ਮਾਇਆ (ਮੇਰੇ ਛੋਟੇ ਭੂਆ ਜੀ) ਤੇ ਮੰਗਲ (ਮੇਰੇ ਚਾਚਾ ਜੀ) ਦੂਸਰੀ ਮਾਂ ਦੇ ਹਨ। ਸੰਨ ਅਕਤੂਬਰ 2003 ਨੂੰ ਮੇਰੇ ਪਾਪਾ ਜੀ ਇੱਕ ਸੜਕ ਦੁਰਘਟਨਾ ਚ ਸਾਨੂੰ ਛੱਡ ਗਏ।ਤਾਂ ਮੇਰੇ ਵੱਡੇ ਭੂਆ ਜੀ ਨੇ ਇਸ ਹਾਦਸੇ ਨੂੰ ਬਹੁਤ ਦਿਲ ਤੇ ਲਾਇਆ ਤੇ ਉਹ ਜਦੋ ਵੀ ਸਾਨੂੰ ਮਿਲਣ ਆਉਦੇ ਤਾਂ ਮੇਰੀ ਮਾਂ ਨਾਲ ਸਪੈਸਲ ਦੁੱਖ ਸਾਂਝਾ ਕਰਦੇ। ਤੇ ਉਹ ਮੇਰੇ ਚ ਆਪਣੇ ਭਰਾ ਦੀ ਝਲਕ ਦੇਖਦੇ। ਪਿਛਲੇ ਸਾਲ ਫਰਬਰੀ 2012 ਚ ਜਦੋ ਅਚਾਨਕ ਮੇਰੇ ਜੀਜਾ ਜੀ ਤੇ ਮੇਰੇ ਮਾਤਾ ਜੀ ਸਿਰਫ ਤਿੰਨ ਦਿਨਾਂ ਦੇ ਵਕਫੇ ਚ ਚਲੇ ਗਏ ਤਾਂ ਉਹ ਇਹ ਸਦਮਾ ਸਹਾਰ ਨਾ ਸਕੇ। ਇਸ ਭਿਆਨਕ ਹਾਦਸੇ ਨੇ ਉਹਨਾ ਦੇ ਜਿਉਣ ਦਾ ਮਕਸਦ ਹੀ ਖਤਮ ਕਰ ਦਿੱਤਾ ।ਇਸ ਹਾਦਸੇ ਦੀ ਵਜ੍ਹਾ ਨਾਲ ਉਹਨਾ ਦੇ ਦਿਮਾਗ ਦੀ ਨਾੜੀ ਫੱਟ ਗਈ ਤੇ ਉਹ ਡੀ ਐਮ ਸੀ ਲੁਧਿਆਣਾ ਵਿੱਚ ਬੇਹੋਸ ਪਏ ਰਹੇ ਤੇ 6 ਮਾਰਚ ਨੂੰ ਸਾਨੂੰ ਸਦਾ ਲਈ ਆਲਵਿਦਾ ਆਖ ਗਏ। ਲਗਭਗ 75 ਸਾਲਾਂ ਦੇ ਸਾਡੀ ਭੁਆ ਜੀ ਨੇ ਆਪਣੀ ਜਾਣ ਦੇ ਕੇ ਭਰਾ ਤੇ ਭਰਾ ਦੇ ਪਰਿਵਾਰ ਪ੍ਰਤੀ ਆਪਣੇ ਪਿਆਰ ਦਾ ਇੱਕ ਅਨੋਖਾ ਸਬੂਤ ਦਿੱਤਾ।
ਰਮੇਸ ਸੇਠੀ ਬਾਦਲ
ਸੰਪਰਕ 98 766 27 233

No comments:
Post a Comment