Thursday, 16 May 2013

ਮੇਰੇ ਪਾਪਾ ਜੀ ਦੀ ਦਰਿਆਦਿਲੀ

                                                      ਮੇਰੇ ਪਾਪਾ ਜੀ ਦੀ ਦਰਿਆਦਿਲੀ
ਇਹ ਗੱਲ ਕੋਈ 1996_97 ਦੀ ਹੋਣੀ ਹੈ। ਮੇਰੇ ਪਾਪਾ ਜੀ ਨੂੰ ਮਾਲ ਵਿਭਾਗ ਨੇ ਤਰੱਕੀ ਦੇ ਕੇ ਸਦਰ ਕਾਨੂੰਨਗੋ ਤੋਂ ਤਰੱਕੀ ਦੇ ਕੇ ਨਾਇਬ ਤਹਿਸੀਲਦਾਰ ਤਾਂ ਲਗਾ ਦਿੱਤਾ ਪਰ ਨਾਲ ਹੀ ਨਾਇਬ ਤਹਿਸੀਲਦਾਰੀ ਦਾ ਵਿਭਾਗੀ ਇਮਤਿਹਾਨ ਪਾਸ ਕਰਨ ਦੀ ਸਰਤ ਲਾ ਦਿੱਤੀ। ਸੇਵਾਮੁਕਤੀ ਦੀ ਹੱਦ ਦੇ ਨੇੜੇ ਢੁੱਕ ਚੁੱਕੇ ਆਦਮੀ ਲਈ ਇਹ ਇਮਤਿਹਾਨ ਪਾਸ ਕਰਨਾ ਕੋਈ ਖਾਲ੍ਹਾ ਜੀ ਦਾ ਵਾੜਾ ਨਹੀ ਸੀ।ਪਰੰਤੂ ਮੇਰੇ ਪਾਪਾ ਜੀ ਇੱਕ ਰਿੰਢੀ ਇਨਸਾਨ ਸਨ। ਹਾਰ ਮੰਨਣਾ ਜਾਂ ਕਿਸੇ ਗੱਲ ਤੋਂ ਘਬਰਾਉਣਾ ਉਹਨਾ ਦੀ ਫਿਤਰਤ ਨਹੀ ਸੀ।ਥੋੜੀ ਬਹੁਤ ਸਮੇਂ ਅਨੁਸਾਰ ਤਿਆਰੀ ਕਰਕੇ ਉਹ ਅੱਠ ਦਿਨਾਂ ਲਈ ਚੰਡੀਗੜ੍ਹ ਨਾਇਬ ਤਹਿਸੀਲਦਾਰੀ ਲਈ ਵਿਭਾਗੀ ਪ੍ਰੀਖਿਆ ਦੇਣ ਚਲੇ ਗਏ। ਉਥੇ ਉਹ ਕਿਸਾਨ ਭਵਨ ਵਿੱਚ ਠਹਿਰੇ। ਸਵੇਰ ਦਾ ਨਾਸਤਾ, ਦੁਪਿਹਰ ਤੇ ਰਾਤ ਦੀ ਰੋਟੀ ਉਹ ਕਿਸਾਨ ਭਵਨ ਦੇ ਸਾਹਮਣੇ ਸਥਿਤ ਗੁਰਸਰਨ ਦੇ ਢਾਬੇ ਤੋਂ ਹੀ ਖਾਂਦੇ। ਅਤੇ ਰੋਜ ਦੇ ਪੱਕੇ ਗ੍ਰਾਹਕ ਹੋਣ ਕਰਕੇ ਉਹਨਾਂ  ਦੀ ਢਾਬੇ ਦੇ ਮਾਲਿਕ ਨਾਲ ਵੀ ਪੂਰੀ ਜਾਣ ਪਹਿਚਾਣ ਹੋ ਗਈ। ਉਸ ਸਮੇਂ ਉਹ ਆਪਣੀ ਕਾਰ ਲੈਕੇ ਚੰਡੀਗੜ੍ਹ ਗਏ ਸਨ। ਤੇ ਉਹਨਾ ਦੇ ਨਾਲ ਸਾਡਾ ਡਰਾਇਵਰ ਵੀ ਹੁੰਦਾ ਸੀ। “ ਬਾਬੂ ਜੀ ਤੁਸੀ ਕੀ ਕੰਮ ਕਰਦੇ ਹੋ।ਤੁਹਾਡਾ ਕੋਈ ਬਿਜਨਸ ਹੈ ਜਾਂ ਤੁਸੀ ਕੋਈ ਨੋਕਰੀ ਕਰਦੇ ਹੋ। ਮੈਂ ਕਈ ਦਿਨਾਂ ਦਾ ਸੋਚਦਾ ਹਾਂ ਕਿ ਤੂਹਾਨੂੰ ਪੁੱਛਾਗਾ ਪਰ ਜਦੋਂ ਤੁਸੀ ਆਉਂਦੇ ਹੋ ਜਿਆਦਾ ਕੰਮ ਅਤੇ ਭੀੜ ਚ ਉਲਝਿਆ ਹੋਣ ਕਰਕੇ ਪੁੱਲ ਜਾਂਦਾ ਹਾਂ।' ਇੱਕ ਦਿਨ ਰੋਟੀ ਖਾਂਦਿਆ ਨੂੰ ਢਾਬੇ ਦੇ ਮਾਲਿਕ ਸਰਦਾਰ ਗੁਰ±ਰਨ ਸਿੰਘ ਨੇ ਮੇਰੇ ਪਾਪਾ ਜੀ ਨੂੰ ਪੁਛਿਆ। “ ਮੈਂ ਹਰਿਆਣਾ ਸਰਕਾਰ ਦੇ ਮਾਲ ਵਿਭਾਗ ਵਿੱਚ ਨਾਇਬ ਤਹਿਸੀਲਦਾਰ ਹਾਂ ਤੇ ਇੱਥੇ ਵਿਭਾਗ ਦੀ ਪ੍ਰੀਖਿਆ ਦੇਣ ਆਇਆ ਹਾਂ।  ਅੱਠ ਦਿਨਾਂ ਲਈ ਆਇਆ ਸੀ ਬਸ ਦੋ ਪੇਪਰ ਰਹਿ ਗਏ ਪਰਸੋ ਵਾਪਿਸ ਜਾਣਾ ਹੈ। ' ਮੇਰੇ ਪਾਪਾ ਜੀ ਨੇ ਪੂਰੇ ਵਿਸਥਾਰ ਨਾਲ ਠਾਪਣੇ ਬਾਰੇ ਅਤੇ ਚੰਡੀਗੜ੍ਹ ਆਉਣ ਦੇ ਮਕਸਦ ਬਾਰੇ ਵਿਸਥਾਰ ਨਾਲ ਦੱਸਿਆ। “ਤੁਹਾਡੇ ਨਾਲ ਤੁਹਾਡਾ ਬੇਟਾ ਹੈ। ' ਗੁਰ±ਰਨ ਸਿੰਘ ਨੇ ਸਾਡੇ ਡਰਾਇਵਰ ਵੱਲ ਉਂਗਲੀ ਕਰਕੇ ਪੁਛਿਆ। “ ਨਹੀ ਇਹ ਮੇਰਾ ਬੇਟਾ ਨਹੀ ਬਲਕਿ ਮੇਰਾ ਡਰਾਇਵਰ ਹੈ। ' ਮੇਰੇ ਪਾਪਾ ਜੀ ਨੇ ਕਿਹਾ।“ ਹੈਂ' ਕਹਿ ਕੇ ਉਸ ਨੇ ਲੰਬਾ ਸਾਹ ਲਿਆ ਤੇ ਹੈਰਾਨੀ ਨਾਲ ਉਸਦਾ ਮੂੰਹ ਅੱਡਿਆ ਗਿਆ। “ਕਿਉਂ ਤੁਸੀ ਐਨੇ ਹੈਰਾਨ ਜਿਹੇ ਕਿਉਂ ਹੋਗੇ। ਕੀ ਇਸ ਨੇ ਕੋਈ ਗਲਤੀ ਕੀਤੀ ਹੈ। ' ਮੇਰੇ ਪਾਪਾ ਜੀ ਨੇ ਉਸ ਨੂੰ ਪੁਛਿਆ। “ ਨਹੀ ਬਾਬੂ ਜੀ ਅਜੇਹੀ ਕੋਈ ਗੱਲ ਨਹੀ ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀ ਆਈ । ਮੇਰਾ ਕੋਈ ਹੱਕ ਤਾਂ ਨਹੀ ਬਣਦਾ ਤੁਹਾਨੂੰ ਕਹਿਣ ਦਾ ਪਰ ਮੈਥੋਂ ਰਹਿ ਵੀ ਨਹੀ ਹੁੰਦਾ । ਪਿਛਲੇ ਕਈ ਦਿਨਾਂ ਤੋਂ ਦੇਖ ਰਿਹਾਂ ਹਾਂ ਤੁਸੀ 35_40 ਰੁਪਏ ਚ ਇੱਕ ਡੰਗ ਦੀ ਰੋਟੀ ਖਾਂਦੇ ਹੋ ਪਰ  ਤੁਹਾਡਾ ਡਰਾਇਵਰ ਕਦੇ ਵੀ 60_70 ਰੁਪਏ ਤੋ ਘੱਟ ਦੀ ਰੋਟੀ ਨਹੀ ਖਾਂਦਾ। ' ਢਾਬੇ ਦੇ ਮਾਲਿਕ ਨੇ ਆਪਣਾਪਣ ਦਿਖਾਉਂਦੇ ਹੋਏ ਕਿਹਾ।  “ਗੱਲ ਇਹ ਹੈ ਕਿ ਮੈ   ਪਿੰਡ ਚ  ਇੱਕ ਛੋਟੀ ਜਿਹੀ  ਦੁਕਾਨ ਕਰਨ ਵਾਲੇ  ਦੇ ਘਰ ਪੈਦਾ ਹੋਇਆ ਤੇ ਗਰੀਬੀ ਚ ਪਲਿਆ ਹਾਂ । ਮੈਂ ਗਰੀਬੀ ਦੇਖੀ ਹੈ।  ਮੈਂ ਸਸਤਾ ਤੇ ਵਧੀਆ ਖਾਕੇ ਖੁ± ਹਾਂ।  ਪਰ ਇਹ ਨਾਇਬ ਤਹਿਸੀਲਦਾਰ ਦਾ ਡਰਾਇਵਰ ਹੈ। ਲੈਣ ਦਿਉ ਐ± ਇਸ ਨੂੰ।  ਇਹ ਵੀ ਕੀ ਯਾਦ ਰੱਖੇਗਾ। ਮੇਰੇ ਪਾਪਾਜੀ ਦਾ ਅਜੀਬ ਜਿਹਾ ਜਵਾਬ ਸੁਣ ਕੇ ਢਾਬੇ ਦੇ ਮਾਲਿਕ ਦਾ ਮੂੰਹ ਅੱਡਿਆ ਹੀ ਰਹਿ ਗਿਆ ਪਾਪਾ ਜੀ ਦੀ ਇਸ ਦਰਿਆ ਦਿਲੀ ਦਾ ਉਸ  ਕੋਲ ਕੋਈ ਜਵਾਬ ਨਹੀ ਸੀ।

No comments:

Post a Comment