Tuesday, 29 May 2012

mai te mai

ਮੈ ,
ਕਦੇ ਠੀਕ ਹੁੰਦਾ ਸੀ,
ਪਰ ਹੁਣ ਮੈ ਹਸਦਾ ਨਹੀ,
ਕਿਓਕੇ ਮੇਰੀ ਜੁੰਡਲੀ ਨਹੀ ਹੈ , 
ਮੈ ਰੋਂਦਾ ਵੀ ਨਹੀ ਹਾਂ,
ਕਿਓਕੇ ਸਿਰ ਰਖਣ ਨੂ ,
ਕੋਈ ਮੋਢਾ ਨਹੀ ਹੈ, 
ਬਸ ਚੁਪ ਰਹੰਦਾ ਹਾਂ ,
ਕਿਓ ਕੇ ਏਕ ਚੁਪ ਸੋ ਸੁਖ , 
ਪਰ ਮੇਰੇ ਅੰਦਰ ਕੁਝ,
ਧੁਖਦਾ ਰਹੰਦਾ ਹੈ ,
ਇਕ ਦੀਮਕ ਜਿਹੀ,
ਲਗੀ ਹੋਈ ਆ ,
ਅੰਦਰੋ ਅੰਦਰ ਸੁਲਗ ਰਹੀ ਹੈ ,
ਇਹ ਦੀਮਕ ਕੋਈ ,
ਲੀਵਰ ਕੇਂਸਰ ਨਹੀ ,
ਨਾ ਕੋਈ ਟੀ ਬੀ ਯਾ ਦਿਲ ਦਾ ਰੋਗ ਹੈ,
ਬਸ ਧੁਖ ਦੀ ਪਈ ਹੈ /
ਪਤਾ ਨਹੀ ਕਦੋ ਇਹ ਲਕੜ ਦਾ,
ਦਰਵਾਜਾ ਡਿਗ ਪਵੇ ,
ਚਕਨਾਚੂਰ ਹੋ ਜਾਵੇ /
ਫੇਰ ਮਿਤਰ ਵੀ ਆਉਣਗੇ /
ਇਹ ਦੀਮਕ ਦੇ ਕੀਟਾਣੁ ਵੀ/
ਫਰਕ ਇਹੀ ਹੋਵੇਗਾ ,
ਮਿਤਰ ਚੁਪ ਹੋਣ ਗੇ ਤੇ ,
ਇਹ ਕੀਟਾਣੁ ਨਬਰ ਬਨੋੰਗੇ/
ਪਰ ਅਸਲੀਅਤ ਤੋ ਦੁਰ,
ਇਹ ਲਬੇ ਲਬੇ ਦਾਅਵੇ ਕਰਨ ਗੇ /
ਸਾਡਾ ਤਾ ਖਾਸ ਸੀ ਇਹ /
ਬਹੁਤ ਪਿਆਰਾ ਸੀ,
ਤੇ ਮਿਲਣਸਾਰ ਸੀ ਇਹ /
ਬੜਾ ਨਿਘਾ ਸੁਭਾਆ ਸੀ /
ਬਸ ਚੰਦ ਕੁ ਦਿਨ ਗੱਲਾ ਹੋਣ ਗੀਆ,
ਫੇਰ ਦੁਨਿਆ ਓਸੋ ਰਹੇ ਚਲ ਪਵੇ ਗੀ /
ਦੋਸਤ ਵੀ ਚੁਪ ਤੇ,
ਓਹ ਵੀ ਚੁਪ ਹੋ ਜਾਣਗੇ

No comments:

Post a Comment