ਹੇੰਡੀਕੇਪ੍ਡ,
ਮੈ ਅਪਾਹਿਜ ਹਾਂ,
ਅਪੰਗ ਹਾਂ ਮੈ ,
ਮੈ ਵਿਚਾਰਾ ਹਾਂ ,
ਪਰ,
ਮੇਰੇ ਹਥ ਪੇਰ,
ਅਖਾਂ ਕੰਨ ਨੱਕ ਬੁੱਲ,
ਸਭ ਕੁਝ ਸਾਬਤ ਹੈ ,
ਪਰ ਫਿਰ ਵੀ ਮੈ ਅਪੰਗ ਹਾਂ ,
ਕੁਝ ਰਿਸ਼ਤੇ ,
ਚਾਹੇ ਓਹ ਖੂਨ ਦੇ ਸਨ ,
ਭਾਵੇ ਓਹ ਸਬੰਧਾ ਦੇ ਸਨ ,
ਧੋਖਾ ਦੇ ਗਏ,
ਛਡ ਗਏ ਵਿਚਾਲੇ ,
ਅਧ ਵੱਟੇ ,
ਮਝਧਾਰ ,
ਕੁਝ ਛਡ ਗਏ ,
ਰਬ ਦੀ ਕਰਨੀ ਤੇ ,
ਬਾਕੀ ਛਡ ਗਏ,
ਮੇਰੀ ਕਰਨੀ ਤੇ ,
ਮੇਰੀ ਕਿਸਮਤ ਤੇ ,
ਰਿਸ਼ਤਿਆਂ ਬਿਨਾ ਆਦਮੀ ਹੋ ਜਾਂਦਾ ਹੈ,
ਅਪਾਹਿਜ ,
ਰਬ ਦੀ ਕਰਨੀ,
ਤੇ ਤਾਂ ਜੋਰ ਨਹੀ ਕਿਸੇ ਦਾ ,
ਪਰ,
ਇਨਸਾਨ ਦੀ ਕਰਨੀ,
ਦੁਖ ਦਿੰਦੀ ਹੈ ਵਾਧੂ ,
ਦੁਖ ਹੁੰਦਾ ਹੈ ਜਦੋ ,
ਕੋਈ ਮੁਖ ਮੋੜ ਜਾਂਦਾ,
ਹੈ ਜਿਓੰਦੇ ਜੀ ,
ਛਡ ਦਿੰਦਾ ਹੈ ਜਿਓੰਦੇ ਜੀ ,
ਆਪਣੇ ਬਨਾਏ ਰਿਸ਼ਤੇ ,
ਯਾਰ ਬੇਲੀ ਦੋਸਤ ,
ਸਾਥ ਤਾਂ ਦਿੰਦੇ ਹਨ ,
ਪਰ ਕਿਨਾ ਕੁ ਚਿਰ ,
ਓਹ ਵੀ ਬਦਲਦੇ ਰਹੰਦੇ ਹਨ ,
ਮੋਸੁਮ ਦੀ ਤਰਾ ,
ਪਲ ਪਲ ,
ਤੇ ਤੁਰ ਜਾਂਦਾ ਹੈ,
ਆਦਮੀ ਇਕਲਾ ਹੀ ,
ਇਕ ਅਪਾਹਿਜ ਜਿਹਾ,
ਸਰੀਰ ਲੈ ਕੇ ,
No comments:
Post a Comment