- ਗਲ ੨੦੦੪ ਦੀ ਹੈ / ਮੇਰੀ ਮਾਂ ਸੂਗਰ ਦੀ ਮਰੀਜ ਸੀ / ਓਹ ਮੇਰੇ ਨਾਲ ਛੋਟੀ ਛੋਟੀ ਗਲ ਕਰ ਲੇਂਦੇ ਸੀ / ਬਜੁਰਗਾ ਨੂ ਸੁਨਣ ਵਾਲਾ ਚਾਹੀਦਾ ਹੈ/ ਓਹਨਾ ਨੂ ਤਾ ਬਸ ਹੁੰਗਾਰੇ ਦੀ ਲੋੜ ਹੁੰਦੀ ਹੈ /" ਬੇਟਾ ਜਦੋ ਕੋਈ ਅੰਬ ਖਾਂਦਾ ਹੈ ਮੇਰੇ ਸਾਹਮਣੇ ਤਾ ਕਈ ਵਾਰ ਮੇਰਾ ਵੀ ਦਿਲ ਕਰ ਆਓਂਦਾ ਹੈ ਅੰਬ ਖਾਣ ਨੂ / ਚਾਹੇ ਸੂਗਰ ਦੀ ਬਿਮਾਰੀ ਹੈ ਜੀ ਤਾ ਹਰ ਬੰਦੇ ਦਾ ਹੀ ਕਰਦਾ ਹੈ /" ਮੇਰੀ ਮਾਂ ਨੇ ਮੇਨੂ ਕਿਹਾ/ ਮੈ ਸੁਣਿਆ ਸੀ ਬਈ ਲੋਕ ਕਿਸੇ ਧਾਰਮਿਕ ਜਗਾਹ ਤੇ ਜਾ ਕੇ ਕੋਈ ਫਲ ਛਡ ਆਓਂਦੇ ਹਨ / ਪਰ ਕਿਓ , ਕਾਰਨ ਨਹੀ ਸੀ ਪਤਾ ਮੇਨੂ / ਮੇਨੂ ਇਹ ਭਗਵਾਨ ਦੇ ਪ੍ਰਤੀ ਇਕ ਖੋਖਲੀ ਸ਼ਰਧਾ ਲਗਦੀ ਸੀ / ਪਰ ਇਹ ਹੈ ਤਾਂ ਇਕ ਤਰਾ ਦਾ ਤਿਆਗ ਹੀ ਨਾ / ਚਾਹੇ ਇਸ ਦਾ ਕਿਸੇ ਨੂ ਕੋਈ ਲਾਭ ਨਹੀ ਹੁੰਦਾ / ਬਸ ਇਕ ਵਾਇਦਾ ਹੁੰਦਾ ਹੈ ਆਪਣੇ ਆਪ ਨਾਲ / ਓਹ ਫਲ ਛਡ ਕੇ ਅਸੀਂ ਇਕ ਤਿਆਗ ਦਾ ਕਮ ਕਰਦੇ ਹਾ ਭਗਵਾਨ ਦੇ ਪ੍ਰਤੀ / "ਬਸ ਮਾਤਾ ਤੇਰੇ ਸਾਹਮਣੇ ਅੰਬ ਖਾ ਕੇ ਤੇਰਾ ਦਿਲ ਤਾ ਕੀ ਤ੍ਰ੍ਸੋਨਾ ਮੈ ਤੇਰੀ ਗੇਰ ਹਾਜਰੀ ਵਿਚ ਵੀ ਅੰਬ ਨਹੀ ਖਾਵਾਗਾ " ਇਕ ਦਮ / ਬਸ ਇਕ ਦਮ ਮੇਰੇ ਮੂਹੋਂ ਨਿਕਲ ਗਿਆ ਤੇ ਮੈ ਉਸ ਦਿਨ ਤੋ ਅੰਬ ਖਾਨਾ ਛਡ ਦਿੱਤਾ / ਮੇਰੀ ਮਾਂ ਮੇਨੂ ੧੬ ਫਰਬਰੀ ੨੦੧੨ ਨੂ ਸਦਾ ਲਾਈ ਛਡ ਕੇ ਚਲੀ ਗਈ ਮੈ ਜਿੰਦਗੀ ਭਰ ਅੰਬ ਨਾ ਖਾ ਕੇ ਮਾਂ ਨਾਲ ਕੀਤਾ ਕੋਲ ਪੂਰਾ ਕਰ ਗਾ / ਹੁਣ ਮੇਨੂ ਲੋਕਾ ਦੀ ਫਲ ਛਡਣ ਤੇ ਮਿਲਦੀ ਖੁਸ਼ੀ ਦਾ ਏਹਸਾਸ ਹੁੰਦਾ ਹੈ ...........
Sunday, 23 September 2012
Tu ehna da Khial Rkhi
Subscribe to:
Post Comments (Atom)
No comments:
Post a Comment